ਤਾਜਾ ਖ਼ਬਰਾਂ


ਸੜਕ ਹਾਦਸੇ 'ਚ 2 ਅਧਿਆਪਕਾਂ ਸਣੇ ਮੌਤਾਂ, ਕਈ ਜ਼ਖ਼ਮੀ
. . .  6 minutes ago
ਫ਼ਿਰੋਜ਼ਪੁਰ/ਮਮਦੋਟ, 24 ਮਾਰਚ-ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ 'ਤੇ ਖਾਈ ਫੇਮੇ ਦੀ ਵਿਖੇ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਗੱਡੀ ਅਤੇ ਰੋਡਵੇਜ਼ ਦੀ ਬੱਸ ਦਰਮਿਆਨ ਹੋਈ ਟੱਕਰ 'ਚ 2 ਅਧਿਆਪਕਾਂ ਸਮੇਤ 3 ਜਣਿਆਂ ਦੀ ਮੌਤ ਹੋ ਗਈ, ਜਦਕਿ...
ਪ੍ਰਧਾਨ ਮੰਤਰੀ ਮੋਦੀ ਅੱਜ ਵਾਰਾਣਸੀ 'ਚ 'ਇਕ ਵਿਸ਼ਵ ਟੀਬੀ ਸੰਮੇਲਨ' ਨੂੰ ਕਰਨਗੇ ਸੰਬੋਧਨ
. . .  13 minutes ago
ਵਾਰਾਣਸੀ, 24 ਮਾਰਚ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜਵਾਰਾਣਸੀ ਦੇ ਰੁਦਰਕਾਸ਼ ਕਨਵੈਨਸ਼ਨ ਸੈਂਟਰ ਵਿਖੇ ਵਿਸ਼ਵ ਟੀਬੀ ਦਿਵਸ 'ਤੇ 'ਇਕ ਵਿਸ਼ਵ ਟੀਬੀ ਸੰਮੇਲਨ' ਨੂੰ ਸੰਬੋਧਨ ਕਰਨਗੇ। ਇਹ ਸੰਮੇਲਨ ਸਿਹਤ ਅਤੇ ਪਰਿਵਾਰ ਭਲਾਈ...
ਜਾਪਾਨ ਦੇ ਇਜ਼ੂ ਟਾਪੂ 'ਤੇ ਭੂਚਾਲ ਦੇ ਝਟਕੇ ਮਹਿਸੂਸ
. . .  21 minutes ago
ਇਜ਼ੂ ਟਾਪੂ (ਜਾਪਾਨ), 24 ਮਾਰਚ-ਅੱਜ ਸਵੇਰੇ 00:06:45 ਵਜੇ ਜਾਪਾਨ ਦੇ ਇਜ਼ੂ ਟਾਪੂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.6 ਮਾਪੀ ਗਈ।ਇਜ਼ੂ ਟਾਪੂ ਜਪਾਨ ਦੇ ਇਜ਼ੂ ਪ੍ਰਾਇਦੀਪ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਜੇਲ੍ਹ ਬਰੇਕ ਦੀ ਖੁਫੀਆ ਰਿਪੋਰਟ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਪੰਜਾਬ ਤੋਂ ਬਾਹਰ ਭੇਜ ਦਿੱਤਾ ਗਿਆ
. . .  1 day ago
ਰਿਕਟਰ ਸਕੇਲ 'ਤੇ 3.8 ਦੀ ਤੀਬਰਤਾ ਵਾਲਾ ਭੂਚਾਲ ਅੱਜ ਸ਼ਾਮ 6:51 ਵਜੇ ਮਨੀਪੁਰ ਦੇ ਮੋਇਰਾਂਗ ਵਿਚ ਆਇਆ
. . .  1 day ago
ਪਵਿੱਤਰ ਰਮਜ਼ਾਨ ਉਲ ਮੁਬਾਰਕ ਮਹੀਨੇ ਦਾ ਚੰਦ ਆਇਆ ਨਜ਼ਰ ,ਰੋਜ਼ਾ ਸਵੇਰੇ ਰੱਖਿਆ ਜਾਵੇਗਾ- ਮੁਫ਼ਤੀ-ਏ-ਆਜ਼ਮ , ਪੰਜਾਬ
. . .  1 day ago
ਮਲੇਰਕੋਟਲਾ, 23 ਮਾਰਚ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਦੀਆਂ ਵੱਖ-ਵੱਖ ਮਸਜਿਦਾਂ ਵਿਚ ਅੱਜ ਮਗ਼ਰਿਬ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਵਲੋਂ ਰਮਜ਼ਾਨ ਉਲ ਮੁਬਾਰਕ ਦੇ ਚੰਦ ਨੂੰ ...
ਲੋਕ ਸਭਾ ’ਚ ‘ਦਿ ਅਪਰੋਪ੍ਰੀਏਸ਼ਨ ਬਿੱਲ, 2023’ ਪਾਸ, ਸਦਨ ਭਲਕੇ 24 ਮਾਰਚ ਤੱਕ ਮੁਲਤਵੀ
. . .  1 day ago
ਲੋਕ ਸਭਾ ’ਚ ‘ਦਿ ਅਪਰੋਪ੍ਰੀਏਸ਼ਨ ਬਿੱਲ, 2023’ ਪਾਸ, ਸਦਨ ਭਲਕੇ 24 ਮਾਰਚ ਤੱਕ ਮੁਲਤਵੀ
‘ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ’ 7 ਅਪ੍ਰੈਲ ਨੂੰ ਆਵੇਗੀ ਸਿਨੇਮਾਘਰਾਂ ’ਚ
. . .  1 day ago
ਚੰਡੀਗੜ੍ਹ, 23 ਮਾਰਚ- ਘੈਂਟ ਬੁਆਏਜ਼ ਐਂਟਰਟੇਨਮੈਂਟ ਤੇ ਨੀਰੂ ਬਾਜਵਾ ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਗਈ ਅਤੇ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਵਲੋਂ ਬਣਾਈ ਗਈ ਫ਼ਿਲਮ ‘ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ’ 7 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਪੰਜਾਬ....
ਪੁਲਿਸ ਕਿਸੇ ਨੂੰ ਵੀ ਬੇਵਜ੍ਹਾ ਪਰੇਸ਼ਾਨ ਨਹੀਂ ਕਰੇਗੀ- ਆਈ.ਜੀ.
. . .  1 day ago
ਚੰਡੀਗੜ੍ਹ, 23 ਮਾਰਚ- ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਹਰਿਆਣਾ ਦੇ ਸ਼ਾਹਬਾਦ ਵਿਚ ਅੰਮ੍ਰਿਤਪਾਲ ਦੀ ਨਵੀਂ ਲੋਕੇਸ਼ਨ ਮਿਲੀ ਹੈ। ਪੁਲਿਸ ਅਨੁਸਾਰ ਉਹ 19 ਮਾਰਚ ਨੂੰ ਇੱਥੇ ਪਹੁੰਚਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਟਾਰਚਰ ਨਹੀਂ ਕੀਤਾ ਅਤੇ ਨਾ ਹੀ ਅਜਿਹਾ ਕੀਤਾ.....
30 ਮੁਲਜ਼ਮਾਂ ਦੀ ਹੋਵੇਗੀ ਗਿ੍ਫ਼ਤਾਰੀ, ਬਾਕੀਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ- ਆਈ. ਜੀ.
. . .  1 day ago
ਚੰਡੀਗੜ੍ਹ, 23 ਮਾਰਚ- ਅੰਮ੍ਰਿਤਪਾਲ ਮਾਮਲੇ ਵਿਚ ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਪ੍ਰੈਸ ਕਾਨਫ਼ਰੰਸ ਕਰ ਜਾਣਕਾਰੀ ਦਿੱਤੀ ਗਈ ਕਿ ਇਸ ਮਾਮਲੇ ਵਿਚ ਹੁਣ ਤੱਕ 207 ਮੁਲਜ਼ਮ ਡਿਟੇਨ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਸਿਰਫ਼...
ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਐਸ.ਪੀ. ਚਰਨਜੀਤ ਸ਼ਰਮਾ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ
. . .  1 day ago
ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਐਸ.ਪੀ. ਚਰਨਜੀਤ ਸ਼ਰਮਾ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ
ਕਰਜ਼ੇ ਤੋਂ ਤੰਗ ਪਤੀ-ਪਤਨੀ ਨੇ ਫ਼ਾਹਾ ਲੈ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 23 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਲਹਿਰਾਗਾਗਾ ਦੇ ਨੇੜਲੇ ਪਿੰਡ ਬਖੋਰਾ ਕਲਾਂ ਵਿਖੇ ਕਰਜ਼ੇ ਅਤੇ ਗਰੀਬੀ ਤੋਂ ਤੰਗ ਆ ਕੇ ਮਜ਼ਦੂਰ ਪਤੀ-ਪਤਨੀ ਨੇ ਇਕੱਠਿਆਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਆਪਣੇ ਪਿੱਛੇ 2 ਨਾਬਾਲਗ ਬੱਚੇ ਛੱਡੇ ਗਏ ਹਨ। ਮ੍ਰਿਤਕ ਦੀ ਪਛਾਣ ਕਾਲਾ...
ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਲਈ ਭਾਈ ਮੰਡ ਤੇ ਹੋਰ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੇ ਕੇਂਦਰ ਸਰਕਾਰ ਦੀ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਹੋਰ ਸਿੱਖ ਆਗੂਆਂ ਨੇ ਪੰਜਾਬ ਵਿਚ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਅਤੇ ਉਨ੍ਹਾਂ ’ਤੇ ਐਨ. ਐਸ. ਏ. ਵਰਗੀਆਂ ਧਾਰਾਵਾਂ ਲਾਏ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ...
ਸ਼ਹਿਰ ਦੇ ਬਾਹਰਵਾਰ ਦਰਜਨ ਦੇ ਕਰੀਬ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
. . .  1 day ago
ਮਾਹਿਲਪੁਰ, 23 ਮਾਰਚ (ਰਜਿੰਦਰ ਸਿੰਘ)- ਬੀਤੀ ਦੇਰ ਰਾਤ ਸ਼ਰਾਰਤੀ ਅਨਸਰਾਂ ਵਲੋਂ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਮਾਹਿਲਪੁਰ –ਚੰਡੀਗੜ੍ਹ ਰੋਡ ’ਤੇ ਇਕ ਪੈਟਰੋਲ ਪੰਪ ਅਤੇ ਪੁੱਲ ਦੇ ਦੋਵੇਂ ਪਾਸੇ ਦਰਜਨ ਵੱਧ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਨਜ਼ਰ ਆਏ। ਪੁਲਿਸ ਕਰਮਚਾਰੀਆਂ......
ਹਰਿਆਣਾ ਦੇ ਸ਼ਾਹਾਬਾਦ ’ਚ ਅੰਮ੍ਰਿਤਪਾਲ ਸਿੰਘ ਨੂੰ ਪਨਾਹ ਦੇਣ ਵਾਲੀ ਔਰਤ ਕਾਬੂ: ਪੁਲਿਸ
. . .  1 day ago
ਸ਼ਾਹਬਾਦ ਮਾਰਕੰਡਾ, 23 ਮਾਰਚ (ਵਿਜੇ ਕੁਮਾਰ)- ਪੁਲਿਸ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀ ਹੈ। ਪੁਲਿਸ ਵਲੋਂ ਇਸ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਅੰਮ੍ਰਿਤਪਾਲ ਸਿੰਘ 19, 20 ਅਤੇ 21 ਮਾਰਚ ਨੂੰ ਪੰਜਾਬ ਨਾਲ ਲੱਗਦੇ ਹਰਿਆਣਾ ਰਾਜ ਦੇ ਕੁਰੂਕਸ਼ੇਤਰ....
ਅੰਮ੍ਰਿਤਪਾਲ ਦਾ ਗੰਨਮੈਨ ਤਜਿੰਦਰ ਸਿੰਘ ਗਿੱਲ ਗਿ੍ਫ਼ਤਾਰ- ਡੀ.ਐਸ.ਪੀ.
. . .  1 day ago
ਖੰਨਾ, 23 ਮਾਰਚ- ਇੱਥੋਂ ਦੇ ਡੀ.ਐਸ.ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਜਿਸ ਦੀ ਪਛਾਣ ਤਜਿੰਦਰ ਸਿੰਘ ਗਿੱਲ ਵਜੋਂ ਹੋਈ ਹੈ, ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਹ ਅੰਮ੍ਰਿਤਪਾਲ ਸਿੰਘ ਕੋਲ ਗੰਨਮੈਨ ਵਜੋਂ ਕੰਮ ਕਰਦਾ ਸੀ। ਸੋਸ਼ਲ ਮੀਡੀਆ ’ਤੇ ਉਸ ਦੀਆਂ ਹਥਿਆਰਾਂ ਨਾਲ ਲੈਸ ਕਈ ਤਸਵੀਰਾਂ ਦੇਖੀਆਂ.....
ਲੋਕ ਸਭਾ ਦੀ ਕਾਰਵਾਈ ਸ਼ਾਮ 6 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 23 ਮਾਰਚ- ਅਡਾਨੀ ਮਾਮਲੇ ਦੀ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਸ਼ਾਮ 6 ਵਜੇ ਤੱਕ ਮੁਲਤਵੀ...
ਰਾਹੁਲ ਗਾਂਧੀ ਦੀ ਲੋਕਤੰਤਰੀ ਟਿੱਪਣੀ ਅਤੇ ਅਡਾਨੀ ਮੁੱਦੇ 'ਤੇ ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
. . .  1 day ago
ਰਾਹੁਲ ਗਾਂਧੀ ਦੀ ਲੋਕਤੰਤਰੀ ਟਿੱਪਣੀ ਅਤੇ ਅਡਾਨੀ ਮੁੱਦੇ 'ਤੇ ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
ਅੰਮ੍ਰਿਤਪਾਲ ਦੇ ਸਾਥੀ ਦੋ ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅਦਾਲਤ ਵਲੋਂ ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਅਸਾਮ: ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਦੇ ਸਾਥੀ 24 ਘੰਟੇ ਨਿਗਰਾਨੀ ਹੇਠ- ਜੇਲ੍ਹ ਅਧਿਕਾਰੀ
. . .  1 day ago
ਡਿਬਰੂਗੜ੍ਹ (ਅਸਾਮ), 23 ਮਾਰਚ- ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਵਿਚ ਬੰਦ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੇ ਚਾਚਾ ਸਮੇਤ ਸੱਤ ਸਾਥੀਆਂ ਨੂੰ ਸੀ.ਸੀ.ਟੀ.ਵੀ. ਦੀ 24 ਘੰਟੇ ਨਿਗਰਾਨੀ ਹੇਠ ਵੱਖ-ਵੱਖ ਕੋਠੜੀਆਂ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ....
ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕੀ ਉਮੀਦਵਾਰ ਅਜੈ ਬੰਗਾ ਅੱਜ ਤੋਂ ਭਾਰਤ ਦੌਰੇ ’ਤੇ
. . .  1 day ago
ਵਾਸ਼ਿੰਗਟਨ, 23 ਮਾਰਚ- ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕੀ ਉਮੀਦਵਾਰ ਅਜੈ ਬੰਗਾ ਅੱਜ ਤੋਂ ਦਿੱਲੀ ਦੇ ਦੋ ਦਿਨਾਂ ਦੌਰੇ ’ਤੇ ਹੋਣਗੇ, ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਨਗੇ ਅਤੇ ਭਾਰਤ ਦੀਆਂ....
ਆਂਧਰਾ ਪ੍ਰਦੇਸ਼: ਇਮਾਰਤ ਡਿੱਗਣ ਨਾਲ 3 ਲੋਕਾਂ ਦੀ ਮੌਤ
. . .  1 day ago
ਅਮਰਾਵਤੀ, 23 ਮਾਰਚ- ਵਿਸ਼ਾਖ਼ਾਪਟਨਮ ਦੇ ਕਲੈਕਟਰੇਟ ਨੇੜੇ ਰਾਮਜੋਗੀ ਪੇਟਾ ਵਿਚ ਬੀਤੀ ਰਾਤ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਪ੍ਰਸ਼ਾਸ਼ਨ ਵਲੋਂ ਖ਼ੋਜ ਅਤੇ...
ਭਾਜਪਾ ਨੇ ਖ਼ੂਨਦਾਨ ਕੈਂਪ ਲਗਾ ਮਨਾਇਆ ਸ਼ਹੀਦੀ ਦਿਹਾੜਾ
. . .  1 day ago
ਅੰਮ੍ਰਿਤਸਰ, 23 ਮਾਰਚ (ਹਰਮਿੰਦਰ ਸਿੰਘ)- ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਭਾਜਪਾ ਵਲੋਂ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ। ਕੈਂਪ ਦਾ ਉਦਘਾਟਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਕੀਤਾ ਗਿਆ। ਇਸ ਮੌਕੇ ਰਾਜਿੰਦਰ ਮੋਹਨ ਸਿੰਘ ਛੀਨਾ, ਡਾ. ਰਾਜ ਕੁਮਾਰ ਵੇਰਕਾ.....
ਅੰਮ੍ਰਿਤਪਾਲ ਦੇ ਸਾਥੀਆਂ ਦੀ ਅਜਨਾਲਾ ਵਿਚ ਦਰਜ ਮੁਕੱਦਮਿਆਂ ਸੰਬੰਧੀ ਅਦਾਲਤ ’ਚ ਪੇਸ਼ੀ
. . .  1 day ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ ਸਾਥੀਆਂ ਨੂੰ ਅੱਜ ਅਜਨਾਲਾ ਵਿਚ ਦਰਜ ਮੁੱਕਦਮਾ ਨੰਬਰ 29 ਤੇ 39 ਸੰਬੰਧੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਉਨ੍ਹਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁੜ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ.....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਵਿਸ਼ਵਾਸ ਬਣਾਉਣ ਲਈ ਕਈ ਸਾਲ ਲੱਗ ਜਾਂਦੇ ਹਨ ਪਰ ਤੋੜਨ ਲਈ ਇਕ ਪਲ ਹੀ ਲਗਦਾ ਹੈ। -ਬਲਵੰਤ ਗਾਰਗੀ

ਪੰਜਾਬ / ਜਨਰਲ

ਲੰਡਾ ਗਰੋਹ ਦੇ 3 ਮੈਂਬਰ, 9 ਮਾਰੂ ਹਥਿਆਰਾਂ ਸਮੇਤ ਗਿ੍ਫ਼ਤਾਰ

ਜੇਲ੍ਹ 'ਚ ਬੰਦ ਰਵੀ ਬਲਾਚੌਰੀਆ ਦੇ ਕਹਿਣ 'ਤੇ ਕੀਤੀ ਸੀ ਰੇਕੀ

ਜਲੰਧਰ, ਫਿਲੌਰ 6 ਦਸੰਬਰ (ਐੱਮ. ਐੱਸ. ਲੋਹੀਆ, ਵਿਪਨ ਗੈਰੀ) - ਵਿਦੇਸ਼ 'ਚ ਬੈਠੇ ਗੈਂਗਸਟਰ ਲਖਵੀਰ ਸਿੰਘ ਉਰਫ਼ ਲੰਡਾ ਹਰੀਕੇ ਦੇ ਸਹਿਯੋਗੀ ਰਵੀ ਬਲਾਚੌਰੀਆ ਦੇ ਗਰੋਹ ਦੇ 3 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ ਮੁਲਜ਼ਮਾਂ ਕੋਲੋਂ 7.65 ਐਮ.ਐਮ. ਦੇ 7 ਪਿਸਤੌਲ ਸਮੇਤ ਮੈਗਜ਼ੀਨ ਅਤੇ 30 ਰੌਂਦ, 1 ਰਿਵਾਲਵਰ 32 ਬੋਰ ਸਮੇਤ 5 ਰੌਂਦ, 1 ਪਿਸਤੌਲ 315 ਬੋਰ ਸਮੇਤ 2 ਰੌਂਦ ਅਤੇ ਆਈ-20 ਕਾਰ ਬਰਾਮਦ ਕੀਤੀ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਲਾਡੀ ਪੁੱਤਰ ਸ਼ੇਰ ਸਿੰਘ ਵਾਸੀ ਭੱਜਲਾ (ਗੜਸ਼ੰਕਰ), ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਲੈਂਬਰ ਸਿੰਘ ਵਾਸੀ ਮੁੱਹਲਾ ਰਣਜੀਤਪੁਰਾ, ਪਿੰਡ ਤਲਵਣ, ਬਿਲਗਾ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਪੁੱਤਰ ਜੱਗਾ ਸਿੰਘ ਵਾਸੀ ਢੰਡਵਾੜ, ਗੁਰਾਇਆ ਵਜੋਂ ਦੱਸੀ ਗਈ ਹੈ | ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਐਸ.ਪੀ. ਜਾਂਚ ਸਰਬਜੀਤ ਸਿੰਘ ਬਾਹੀਆ ਦੀ ਨਿਗਰਾਨੀ ਅਤੇ ਡੀ.ਐਸ.ਪੀ. ਫਿਲੌਰ ਜਗਦੀਸ਼ ਰਾਜ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਮੁਖੀ ਸੁਰਿੰਦਰ ਕੁਮਾਰ ਨਾਲ ਚੌਂਕੀ ਅੱਪਰਾ ਦੇ ਇੰਚਾਰਜ ਸੁਖਵਿੰਦਰਪਾਲ ਦੀ ਪੁਲਿਸ ਪਾਰਟੀ ਨੇ ਸੂਚਨਾ ਦੇ ਆਧਾਰ 'ਤੇ ਜੱਜਾ ਚੌਂਕ, ਅੱਪਰਾ ਨੇੜੇ ਕਾਰਵਾਈ ਕਰਦੇ ਹੋਏ ਆਈ.-20 ਕਾਰ 'ਚ ਜਾਂਦੇ ਲਵਪ੍ਰੀਤ ਸਿੰਘ ਉਰਫ਼ ਲਾਡੀ, ਗਗਨਦੀਪ ਸਿੰਘ ਉਰਫ਼ ਗਗਨ ਅਤੇ ਸੁਖਵੰਦਰ ਸਿੰਘ ਉਰਫ਼ ਸੁੱਖਾ ਨੂੰ 9 ਮਾਰੂ ਹਥਿਆਰਾਂ ਅਤੇ ਜ਼ਿੰਦਾ ਰੌਂਦ ਸਮੇਤ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮਾਂ ਖ਼ਿਲਾਫ਼ ਥਾਣਾ ਫਿਲੌਰ ਵਿਖੇ ਮੁਕੱਦਮਾ ਨੰਬਰ 354 ਮਿਤੀ 4-12-2022 ਜੁਰਮ 392/395/379 ਬੀ/387/ 506/ 115/120ਬੀ ਭ:ਦ; 25/27/ 54/59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ, ਮੁਲਜ਼ਮਾਂ ਦਾ 5 ਦਿਨ ਦਾ ਰਿਮਾਂਡ ਲਿਆ ਗਿਆ ਹੈ | ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮਾਂ 'ਚੋਂ ਲਵਪ੍ਰੀਤ ਸਿੰਘ ਉਰਫ਼ ਲਾਡੀ ਖ਼ਿਲਾਫ਼ ਪਹਿਲਾਂ ਵੀ ਕਤਲ ਦਾ 1 ਮੁਕੱਦਮਾ, ਇਰਾਦਾ ਕਤਲ ਦੇ 2 ਮੁਕੱਦਮਿਆਂ ਸਮੇਤ ਕੁੱਲ 5 ਮੁਕੱਦਮੇ ਦਰਜ ਹਨ ਅਤੇ ਇਹ ਕਤਲ ਦੇ ਮੁਕੱਦਮੇ ਦਰਜ ਹਨ | ਲਵਪ੍ਰੀਤ ਫਿਲਹਾਲ ਜੇਲ੍ਹ 'ਚੋਂ ਜ਼ਮਾਨਤ 'ਤੇ ਆਇਆ ਹੈ | ਗਗਨਦੀਪ ਸਿੰਘ ਉਕਤ ਖ਼ਿਲਾਫ਼ ਇਰਾਦਾ ਕਤਲ ਦਾ 1, ਲੁੱਟਾਂ ਖੋਹਾਂ ਕਰਨ ਦੇ 3 ਮੁਕੱਦਮਿਆਂ ਸਮੇਤ ਕੁੱਲ 5 ਮੁਕੱਦਮੇ ਦਰਜ ਰਜਿਸਟਰ ਹਨ¢ ਐਸ.ਐਸ.ਪੀ. ਨੇ ਦੱਸਿਆ ਕਿ ਗੈਂਗਸਟਰ ਲਖਵੀਰ ਲੰਡਾ ਦੇ ਕਹਿਣ 'ਤੇ ਅੰਮਿ੍ਤਸਰ ਜੇਲ੍ਹ 'ਚ ਬੰਦ ਰਵੀ ਬਲਾਚੌਰੀਆ ਪੁੱਤਰ ਗੁਰਮੇਲ ਸਿੰਘ ਵਾਸੀ ਬੇਲੜੋਂ, ਹੁਸ਼ਿਆਰਪੁਰ ਨੇ ਪਟਿਆਲਾ ਜੇਲ੍ਹ 'ਚ ਬੰਦ ਗੈਂਗਸਟਰ ਰਾਜਵੀਰ ਕੌਸ਼ਲ ਨਾਲ ਗੱਲਬਾਤ ਕਰਕੇ ਮੁਲਜ਼ਮਾਂ ਨੂੰ ਹਥਿਆਰ ਸਪਲਾਈ ਕਰਵਾਏ ਸਨ | ਇਹ ਹਥਿਆਰ ਮੁਲਜ਼ਮ ਮੇਰਠ ਯੂ.ਪੀ. ਤੋਂ ਲਿਆਏ ਸਨ | ਇਨ੍ਹਾਂ ਹਥਿਆਰਾਂ ਦੀ ਵਰਤੋਂ ਵਿਰੋਧੀ ਧਿਰ ਦੇ ਗੈਂਗ ਦੇ ਮੈਂਬਰਾਂ ਦਾ ਕਤਲ ਕਰਨ, ਫਿਰੌਤੀ ਮੰਗਣ ਅਤੇ ਹੋਰ ਵੱਡੀਆਂ ਵਾਰਦਾਤਾਂ ਕਰਨ ਲਈ ਕੀਤੀ ਜਾਣੀ ਸੀ | ਇਹ ਵੀ ਪਤਾ ਲੱਗਾ ਹੈ ਕਿ ਗਗਨਦੀਪ ਸਿੰਘ ਦੇ ਭਰਾ ਅਮਨਦੀਪ ਸਿੰਘ ਦੀ ਬੂਟਾ ਪਿੰਡ, ਕਪੂਰਥਲਾ ਵਿਖੇ ਵਿਰੋਧੀ ਧਿਰ ਸੋਨੂੰ ਖ਼ਤਰੀ ਦੇ ਗਰੋਹ ਦੇ ਮੈਂਬਰਾਂ ਨਾਲ ਲੜਾਈ ਹੋਈ ਸੀ, ਜਿਸ 'ਚ ਉਸ ਦੇ ਗੋਲੀ ਲੱਗ ਗਈ ਸੀ¢ ਇਸਦਾ ਬਦਲਾ ਲੈਣ ਲਈ ਇਨ੍ਹਾਂ ਵਲੋਂ ਹਥਿਆਰਾਂ ਦੀ ਵਰਤੋਂ ਕੀਤੀ ਜਾਣੀ ਸੀ¢
6 ਹੱਤਿਅਵਾਂ ਕਰਨ ਲਈ ਕਰ ਚੁੱਕੇ ਸਨ ਰੇਕੀ
ਪੁਲਿਸ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਨਵਾਂਸ਼ਹਿਰ ਦੇ 4 ਅਤੇ ਸੁਭਾਨਪੁਰ ਦੇ ਖੇਤਰ ਦੇ 2 ਵਿਅਕਤੀਆਂ ਦੀ ਰੇਕੀ ਕੀਤੀ ਸੀ, ਜਿਨ੍ਹਾਂ ਦੀ ਹੱਤਿਆ ਕਰਨ ਲਈ ਵਿਉਂਤ ਬਣਾਈ ਜਾ ਰਹੀ ਸੀ ਅਤੇ ਜਲਦ ਹੀ ਇਨ੍ਹਾਂ ਹੱਤਿਆਵਾਂ ਨੂੰ ਅੰਜਾਮ ਦੇਣਾ ਸੀ |
ਨਵੀਂ ਭਰਤੀ ਕਰ ਰਿਹਾ ਸੀ
ਤਫ਼ਤੀਸ਼ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਲਵਪ੍ਰੀਤ ਸਿੰਘ ਲਾਡੀ ਗਰੋਹ ਨੂੰ ਮਜ਼ਬੂਤ ਕਰਨ ਲਈ ਨਵੇਂ ਨੌਜਵਾਨਾਂ ਦੀ ਭਰਤੀ ਕਰ ਰਿਹਾ ਸੀ | ਉਸ ਦੇ ਨਿਸ਼ਾਨੇ 'ਤੇ ਅਜਿਹੇ ਨੌਜਵਾਨ ਹੁੰਦੇ ਸਨ, ਜੋ ਛੋਟੀਆਂ ਮੋਟੀਆਂ ਵਾਰਦਾਤਾਂ 'ਚ ਸ਼ਾਮਿਲ ਸਨ ਅਤੇ ਜਿਨ੍ਹਾਂ ਦਾ ਰੁਝਾਣ ਫੋਕੀ ਸ਼ੌਹਰਤ ਲਈ ਬਦਮਾਸ਼ੀ ਕਰਨ 'ਚ ਹੁੰਦਾ ਸੀ |

ਗਿਆਨੀ ਇਕਬਾਲ ਸਿੰਘ ਤਨਖ਼ਾਹੀਆ ਕਰਾਰ

ਤਖ਼ਤ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ, ਜਨ: ਸਕੱਤਰ ਤੇ ਇਕ ਮੈਂਬਰ ਨੂੰ ਵੀ ਲਗਾਈ ਧਾਰਮਿਕ ਤਨਖ਼ਾਹ

ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰੰਘ ਸਾਹਿਬਾਨ ਦੀ ਹੋਈ ਅਹਿਮ ਇਕੱਤਰਤਾ ਵਿਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਤੇ ਤਖ਼ਤ ...

ਪੂਰੀ ਖ਼ਬਰ »

5500 ਰੁਪਏ ਪਿੱਛੇ ਨੌਜਵਾਨ ਦਾ ਕਤਲ

ਲੁਧਿਆਣਾ, 6 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਚਾਂਦ ਕਾਲੋਨੀ ਵਿਚ 5500 ਰੁਪਏ ਦੇ ਝਗੜੇ ਨੂੰ ਲੈ ਕੇ 18 ਸਾਲਾ ਲੜਕੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ | ਪੁਲਿਸ ਨੇ ਇਸ ਸਬੰਧੀ ਠੇਕੇਦਾਰ ਸਮੇਤ ਚਾਰ ਵਿਅਕਤੀਆਂ ਖਿਲਾਫ਼ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਮਾਤਾ ਬਲਬੀਰ ਕੌਰ

ਕਾਲਾਂਵਾਲੀ/ਸਿਰਸਾ-ਉੱਘੇ ਸਿੱਖ ਪ੍ਰਚਾਰਕ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਬਲਬੀਰ ਕੌਰ 28 ਨਵੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ...

ਪੂਰੀ ਖ਼ਬਰ »

ਗੋ ਗਲੋਬਲ ਕੰਸਲਟੈਂਟ ਮੋਗਾ ਨੇ ਯੁਵਰਾਜ ਸਿੰਘ ਗਿੱਲ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ

ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੀ ਉੱਘੀ ਆਈਲਟਸ ਅਤੇ ਇਮੀਗੇ੍ਰਸ਼ਨ ਸੰਸਥਾ ਗੋ-ਗਲੋਬਲ ਕੰਸਲਟੈਂਟਸ ਸੰਸਥਾ ਮੋਗਾ ਜੋ ਕਿ ਸਬ ਜੇਲ੍ਹ ਵਾਲੀ ਗਲੀ ਵਿਖੇ ਸਥਿਤ ਹੈ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਸੰਸਥਾ ਪਿਛਲੇ ਕਈ ਸਾਲਾਂ ਤੋਂ ...

ਪੂਰੀ ਖ਼ਬਰ »

ਲੋੜਵੰਦ ਵਿਅਕਤੀ ਤੋਂ ਨਵਜੰਮੇ ਬੱਚੇ ਖ਼ਰੀਦ ਕੇ ਅੱਗੇ ਵੇਚਣ ਵਾਲੇ ਗਰੋਹ ਦੇ 7 ਮੈਂਬਰ ਗਿ੍ਫ਼ਤਾਰ

ਪਟਿਆਲਾ, 6 ਦਸੰਬਰ (ਮਨਦੀਪ ਸਿੰਘ ਖਰੌੜ)-ਲੋੜਵੰਦ ਵਿਅਕਤੀਆਂ ਤੋਂ ਨਵਜੰਮੇ ਬੱਚੇ ਖ਼ਰੀਦ ਕੇ ਅੱਗੇ ਅਮੀਰ ਲੋਕਾਂ ਨੂੰ ਵੇਚਣ ਦਾ ਕੰਮ ਕਰਨ ਵਾਲੇ ਗਰੋਹ ਦੀ 7 ਮੈਂਬਰਾਂ ਨੂੰ ਐੱਸ. ਐੱਸ. ਪੀ. ਵਰੁਣ ਸ਼ਰਮਾ ਦੀ ਅਗਵਾਈ 'ਚ ਸੀ. ਆਈ. ਏ. ਸਟਾਫ਼ ਸਮਾਣਾ ਦੇ ਮੁਖੀ ਇੰਸ. ਵਿਜੇ ...

ਪੂਰੀ ਖ਼ਬਰ »

ਅਕਤੂਬਰ ਦੇ ਮੁਕਾਬਲੇ ਨਵੰਬਰ 'ਚ ਪੰਜਾਬ ਦੀ ਆਬੋ-ਹਵਾ ਹੋਈ ਵੱਧ ਦੂਸ਼ਿਤ

ਲੁਧਿਆਣਾ, 6 ਦਸੰਬਰ (ਪੁਨੀਤ ਬਾਵਾ)-ਇਸ ਸਾਲ ਅਕਤੂਬਰ ਦੇ ਮੁਕਾਬਲੇ ਨਵੰਬਰ 'ਚ ਪੰਜਾਬ ਦੀ ਆਬੋ-ਹਵਾ 57 ਸੂਚਕ ਅੰਕ ਵੱਧ ਦੂਸ਼ਿਤ ਰਹੀ | ਨਵੰਬਰ 'ਚ 210 ਸੂਚਕ ਅੰਕ ਨਾਲ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਧ ਤੇ 150 ਸੂਚਕ ਅੰਕ ਨਾਲ ਖੰਨਾ ਸਭ ਤੋਂ ਘੱਟ ਦੂਸ਼ਿਤ ਸ਼ਹਿਰ ਰਿਹਾ ਜਦਕਿ ...

ਪੂਰੀ ਖ਼ਬਰ »

ਸਹਾਇਕ ਲਾਈਨਮੈਨਾਂ ਦੀ ਭਰਤੀ ਲਈ ਲਏ ਇਮਤਿਹਾਨ ਦੇ ਨਤੀਜੇ ਦਾ ਐਲਾਨ

ਰਾਮਪੁਰਾ ਫੂਲ, 6 ਦਸੰਬਰ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਸਹਾਇਕ ਲਾਈਨਮੈਨਾਂ ਦੀ ਭਰਤੀ ਲਈ ਲਏ ਇਮਤਿਹਾਨ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ | ਪਾਵਰਕਾਮ ਵਲੋਂ 2100 ਅਸਾਮੀਆਂ ਲਈ 2 ਨਵੰਬਰ ਨੂੰ ਆਨਲਾਈਨ ਪ੍ਰੀਖਿਆ ਲਈ ਗਈ ਸੀ ਜਿਸ 'ਚ 3791 ...

ਪੂਰੀ ਖ਼ਬਰ »

ਗੋਲਡੀ ਬਰਾੜ ਦੀ ਗਿ੍ਫ਼ਤਾਰੀ ਨੂੰ ਲੈ ਕੇ ਵਿਰੋਧੀਆਂ ਨੇ ਸਾਧੇ ਨਿਸ਼ਾਨੇ

• 'ਆਪ' ਆਗੂਆਂ ਨੇ ਧਾਰੀ ਚੁੱਪੀ • ਪੁਲਿਸ ਮੁਖੀ ਦੀ ਵੀ ਨਹੀਂ ਆਈ ਕੋਈ ਪ੍ਰਤੀਕਿਰਿਆ

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 6 ਦਸੰਬਰ -ਗੈਂਗਸਟਰ ਗੋਲਡੀ ਬਰਾੜ ਦੀ ਗਿ੍ਫ਼ਤਾਰੀ ਨੂੰ ਲੈ ਕੇ ਮੁੱਖ ਮੰਤਰੀ ਦਾ ਦਾਅਵਾ ਗ਼ਲਤ ਕਰਾਰ ਹੁੰਦਿਆਂ ਦੇਖ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ | ਜਿੱਥੇ ਇਸ ਮਾਮਲੇ ਨੂੰ ਲੈ ਕੇ ਵਿਰੋਧੀ ...

ਪੂਰੀ ਖ਼ਬਰ »

ਵੇਰਕਾ ਸੂਬੇ 'ਚ 625 ਨਵੇਂ ਬੂਥ ਖੋਲ੍ਹੇਗੀ-ਮੁੱਖ ਸਕੱਤਰ

ਚੰਡੀਗੜ੍ਹ, 6 ਦਸੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਅਤੇ ਸਹਿਕਾਰਤਾ ਲਹਿਰ ਨੂੰ ਹੁਲਾਰਾ ਦੇਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਲਕਫੈਡ ਦੇ ਵਿਸਥਾਰ ਦੀ ਯੋਜਨਾ ਤਿਆਰ ਕੀਤੀ ਗਈ ਹੈ | ਇਥੇ ਮੁੱਖ ਸਕੱਤਰ ਵਿਜੇ ...

ਪੂਰੀ ਖ਼ਬਰ »

ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਬਰਾੜ-ਅਕਾਲੀ ਦਲ ਦੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼

ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰੰਘ ਬਰਾੜ ਵਲੋਂ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਅੱਗੇ ਆਉਂਦੇ ਦਿਨਾਂ ਵਿਚ ਪੇਸ਼ ਹੋਣ ਤੋਂ ਪਹਿਲਾਂ ਅੱਜ ਇਥੇ ਸਕੱਤਰੇਤ ਅਕਾਲ ਤਖ਼ਤ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਦੀ ਸਿਧਾਂਤਕ ਲੜਾਈ 'ਚ ਡਟ ਕੇ ਸਾਥ ਦੇਵਾਂਗਾ-ਬਰਾੜ

ਮੈਂ ਕਿਸੇ ਹੋਰ ਪਾਰਟੀ 'ਚ ਨਹੀਂ ਜਾਵਾਂਗੀ, ਸਗੋਂ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਕੰਮ ਕਰਾਂਗੀ-ਬੀਬੀ ਜਗੀਰ ਕੌਰ

ਬੇਗੋਵਾਲ, 6 ਦਸੰਬਰ (ਸੁਖਜਿੰਦਰ ਸਿੰਘ)-ਬੀਬੀ ਜਗੀਰ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਪਾਰਟੀ ਵਿਚੋਂ ਬਰਖ਼ਾਸਤ ਕੀਤੇ ਜਾਣ ਪਿੱਛੋਂ ਅੱਜ ਪਹਿਲੀ ਵਾਰ ਭੁਲੱਥ ਵਿਧਾਨ ਸਭਾ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ, ਜੋ ਰੈਲੀ ਦਾ ਰੂਪ ...

ਪੂਰੀ ਖ਼ਬਰ »

ਪਾਈਟੈਕਸ ਮੇਲੇ ਦੀਆਂ ਤਿਆਰੀਆਂ ਮੁਕੰਮਲ

300 ਤੋਂ ਵਧੇਰੇ ਕਾਰੋਬਾਰੀ ਲਗਾਉਣਗੇ ਸਟਾਲ

ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)-ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਇਸ ਵਰ੍ਹੇ ਲਗਵਾਏ ਜਾ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੀਆਂ ਤਿਆਰੀਆਂ ਸਥਾਨਕ ਰਣਜੀਤ ਐਵੇਨਿਊ ਵਿਖੇ ਲਗਪਗ ਮੁਕੰਮਲ ਕਰ ਲਈਆਂ ਗਈਆਂ ਹਨ | 8 ਤੋਂ 12 ...

ਪੂਰੀ ਖ਼ਬਰ »

ਪੰਜਾਬ ਭਾਜਪਾ ਹਾਈਕਮਾਨ 'ਚ 36 'ਚੋਂ 18 ਸਿੱਖ ਚਿਹਰੇ

ਸੁਖਵਿੰਦਰ ਸਿੰਘ ਫੁੱਲ ਸੰਗਰੂਰ, 6 ਦਸੰਬਰ -ਲੋਕ ਸਭਾ ਚੋਣਾਂ 'ਚ ਸਵਾ ਕੁ ਸਾਲ ਦੇ ਸਮੇਂ ਨੰੂ ਵੇਖਦਿਆਂ ਭਾਰਤੀ ਜਨਤਾ ਪਾਰਟੀ ਇਸ ਵਾਰ ਪੰਜਾਬ ਵਿਚ ਜਿੱਥੇ ਅਕਾਲੀ ਦਲ ਨਾਲ ਗੱਠਜੋੜ ਤੋਂ ਬਗੈਰ ਚੋਣ ਲੜਨ ਦਾ ਵਾਰ-ਵਾਰ ਐਲਾਨ ਕਰ ਰਹੀ ਹੈ ਉੱਥੇ ਪੇਂਡੂ ਵੋਟਰਾਂ ਤੱਕ ਪਹੁੰਚ ...

ਪੂਰੀ ਖ਼ਬਰ »

ਦੋ ਰੇਲ ਗੱਡੀਆਂ 11 ਦਿਨਾਂ ਲਈ ਰੱਦ

ਫ਼ਿਰੋਜ਼ਪੁਰ, 6 ਦਸੰਬਰ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ-ਮੋਗਾ ਰੇਲ ਸੈਕਸ਼ਨ ਵਿਚ ਕੰਮ ਕਰਨ ਕਰਕੇ ਟ੍ਰੈਫ਼ਿਕ ਬਲਾਕ ਰਹੇਗਾ, ਜਿਸ ਦੌਰਾਨ 2 ਰੇਲ ਗੱਡੀਆਂ ਰੱਦ ਰਹਿਣ ਤੇ ਮੁੜ ਚਲਾਉਣ ਸਬੰਧੀ ਵਿਭਾਗ ਵਲੋਂ ਸਮਾਂ-ਸਾਰਨੀ ਜਾਰੀ ਕੀਤੀ ਗਈ ਹੈ | ਜਾਰੀ ਸਮਾਂ ਸਾਰਣੀ ...

ਪੂਰੀ ਖ਼ਬਰ »

ਕੈਨੇਡਾ-ਭਾਰਤ ਸਮਝੌਤੇ ਤਹਿਤ ਅੰਮਿ੍ਤਸਰ ਦੇ ਹਵਾਈ ਅੱਡੇ ਨੂੰ ਬਣਦਾ ਹਿੱਸਾ ਦਿੱਤਾ ਜਾਵੇ-ਭਾਈ ਗਰੇਵਾਲ

ਅੰਮਿ੍ਤਸਰ, 6 ਦਸੰਬਰ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮਿ੍ਤਸਰ ਨੂੰ ਨਜ਼ਰ-ਅੰਦਾਜ਼ ਕਰਨ 'ਤੇ ਸਖ਼ਤ ...

ਪੂਰੀ ਖ਼ਬਰ »

ਕਿਸਾਨਾਂ ਨੂੰ ਫ਼ਸਲੀ ਚੱਕਰ 'ਚੋਂ ਕੱਢਣ ਲਈ ਬਾਗਬਾਨੀ ਵਿਭਾਗ ਵਲੋਂ ਵਿੱਤੀ ਸਹਾਇਤਾ ਦਾ ਐਲਾਨ

ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਨੇ ਕਿਸਾਨਾਂ ਨੂੰ ਵਿਭਿੰਨਤਾ ਦੀ ਖੇਤੀ ਵੱਲ ਖਿੱਚਣ ਲਈ ਵਿੱਤੀ ਸਹਿਯੋਗ ਦੇਣ ਦੀ ਸ਼ੁਰੂਆਤ ਕੀਤੀ ਹੈ | ਡਿਪਟੀ ਡਾਇਰੈਕਟਰ ਬਾਗਬਾਨੀ ਜਗਤਾਰ ਸਿੰਘ ਨੇ ...

ਪੂਰੀ ਖ਼ਬਰ »

ਪਾਕਿਸਤਾਨ ਤਰਫੋਂ ਹੈਰੋਇਨ ਲੈ ਕੇ ਆਏ ਡਰੋਨ ਨੂੰ ਬੀ.ਐੱਸ.ਐੱਫ. ਨੇ ਸੁੱਟਿਆ

2 ਕਿੱਲੋ 470 ਗ੍ਰਾਮ ਹੈਰੋਇਨ ਬਰਾਮਦ

ਅਮਰਕੋਟ, 6 ਦਸੰਬਰ (ਭੱਟੀ)-ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਖ਼ੇਤਰ ਵਿਚ ਡਰੋਨ ਰਾਹੀਂ ਹੈਰੋਇਨ ਦੀਆਂ ਖੇਪਾਂ ਭੇਜਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ | ਜਾਣਕਾਰੀ ਅਨੁਸਾਰ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਇਕ ਵਾਰ ਫਿਰ ਪਾਕਿਸਤਾਨ ਦੀ ਤਰਫ਼ੋਂ ਪਿੰਡ ਸਕੱਤਰਾ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਾਂਗੇ-ਬੀਬੀ ਜਗੀਰ ਕੌਰ

ਭੁਲੱਥ, 6 ਦਸੰਬਰ (ਮੇਹਰ ਚੰਦ ਸਿੱਧੂ)-ਸਾਬਕਾ ਪ੍ਰਧਾਨ ਸ਼ੋ੍ਰਮਣੀ ਕਮੇਟੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਫਿਲੌਰ ਦੇ ਪਿੰਡ ਮਸੂਰਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਜੋ ਵਾਪਰੀ ਹੈ, ਉਸ ਦੀ ਪੁਰਜ਼ੋਰ ਨਿਖੇਧੀ ਕੀਤੀ ਜਾ ਰਹੀ ਹੈ | ਉਨ੍ਹਾਂ ...

ਪੂਰੀ ਖ਼ਬਰ »

ਕੈਪਟਨ ਸੰਧੂ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ 21 ਤੱਕ ਮੁਲਤਵੀ

ਲੁਧਿਆਣਾ, 6 ਦਸੰਬਰ (ਪਰਮਿੰਦਰ ਸਿੰਘ ਆਹੂਜਾ)—ਵਿਜੀਲੈਂਸ ਬਿਊਰੋ ਵੱਲੋਂ ਸਟਰੀਟ ਲਾਈਟ ਘੁਟਾਲੇ 'ਚ ਨਾਮਜ਼ਦ ਕੀਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਹਾਈ ਕੋਰਟ ਵੱਲੋਂ 21 ਦਸੰਬਰ ...

ਪੂਰੀ ਖ਼ਬਰ »

ਪਾਕਿ 'ਚ ਵਿਵਾਦ ਦੇ ਚਲਦਿਆਂ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ ਸੀਲ

ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਨੌਲੱਖਾ ਬਾਜ਼ਾਰ (ਲੰਡਾ ਬਾਜ਼ਾਰ) 'ਚ ਸਥਿਤ ਸ਼ਹੀਦ ਭਾਈ ਤਾਰੂ ਸਿੰਘ ਦੀ ਸਮਾਧ ਦੇ ਰੂਪ 'ਚ ਮੌਜੂਦ ਸ਼ਹੀਦੀ ਅਸਥਾਨ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ...

ਪੂਰੀ ਖ਼ਬਰ »

ਏਅਰਟੈੱਲ ਵਲੋਂ 184 ਦੇਸ਼ਾਂ 'ਚ ਯਾਤਰਾ ਲਈ 'ਵਰਲਡ ਪਾਸ' ਪੈਕ ਲਾਂਚ

ਜਲੰਧਰ, 6 ਦਸੰਬਰ (ਅਜੀਤ ਬਿਊਰੋ)-ਕੋਵਿਡ-19 ਮਹਾਂਮਾਰੀ ਦੇ ਸਭ ਤੋਂ ਮਾੜੇ ਪ੍ਰਭਾਵ ਤੋਂ ਬਾਅਦ, ਅਸੀਂ ਕੰਮ ਅਤੇ ਮਨੋਰੰਜਨ ਦੋਵਾਂ ਲਈ ਅੰਤਰਰਾਸ਼ਟਰੀ ਯਾਤਰਾਵਾਂ 'ਚ ਵਾਧਾ ਦੇਖ ਰਹੇ ਹਾਂ | ਦਰਅਸਲ, ਭਾਰਤ ਵਿਚ ਇਸ ਸਾਲ ਅੰਤਰਰਾਸ਼ਟਰੀ ਯਾਤਰੀਆਂ ਵਿਚ ਤਿੰਨ ਗੁਣਾ ਵਾਧਾ ...

ਪੂਰੀ ਖ਼ਬਰ »

'ਸਿੰਘ ਸਾਹਿਬ ਸਾਹਮਣੇ ਪੇਸ਼ ਹੋਣ ਤੋਂ ਬਾਅਦ ਕਿਸੇ ਦੁਨਿਆਵੀ ਕਮੇਟੀ ਸਾਹਮਣੇ ਪੇਸ਼ ਨਹੀਂ ਹੋਵਾਂਗਾ'

ਚੰਡੀਗੜ੍ਹ, 6 ਦਸੰਬਰ (ਪ੍ਰੋ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਪੱਸ਼ਟ ਕੀਤਾ ਕਿ ਸਿੱਖ ਧਰਮ ਦੀ ਸੁਪਰੀਮ ਅਥਾਰਿਟੀ ਅੱਗੇ ਪੇਸ਼ ਹੋਣ ਤੋਂ ਬਾਅਦ ਉਹ ਹੁਣ ...

ਪੂਰੀ ਖ਼ਬਰ »

ਬਰਾੜ ਵਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਬੰਦ ਕਮਰਾ ਮੁਲਾਕਾਤ

ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰੰਘ ਬਰਾੜ ਵਲੋਂ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਅੱਗੇ ਆਉਂਦੇ ਦਿਨਾਂ ਵਿਚ ਪੇਸ਼ ਹੋਣ ਤੋਂ ਪਹਿਲਾਂ ਅੱਜ ਇੱਥੇ ਸਕੱਤਰੇਤ ਅਕਾਲ ਤਖ਼ਤ ...

ਪੂਰੀ ਖ਼ਬਰ »

ਰੇਲ ਆਵਾਜਾਈ 'ਤੇ ਖ਼ਰਾਬ ਮੌਸਮ ਦਾ ਅਸਰ

ਅੰਮਿ੍ਤਸਰ, 6 ਦਸੰਬਰ (ਗਗਨਦੀਪ ਸ਼ਰਮਾ)-ਉੱਤਰ ਭਾਰਤ ਵਿਚ ਸਵੇਰੇ-ਸ਼ਾਮ ਪੈ ਰਹੀ ਸੰਘਣੀ ਧੁੰਦ ਦਾ ਰੇਲ ਆਵਾਜਾਈ 'ਤੇ ਲਗਾਤਾਰ ਅਸਰ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਅੱਜ (12318) ਅੰਮਿ੍ਤਸਰ-ਕਲਕੱਤਾ ਰੱਦ ਰਹੀ ਅਤੇ ਕਈ ਲੰਬੇ ਰੂਟ ਦੀਆਂ ਕਈ ਹੋਰ ਰੇਲ ਗੱਡੀਆਂ ...

ਪੂਰੀ ਖ਼ਬਰ »

ਦਸਤਖ਼ਤ ਮੁਹਿੰਮ ਹੁਣ ਉੱਤਰ ਪ੍ਰਦੇਸ਼ ਅਤੇ ਦਿੱਲੀ 'ਚ ਵੀ ਸਿੱਖ ਮਿਸ਼ਨਾਂ ਰਾਹੀਂ ਸ਼ੁਰੂ

ਅੰਮਿ੍ਤਸਰ, 6 ਦਸੰਬਰ (ਜੱਸ)-ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵਲੋਂ 1 ਦਸੰਬਰ ਤੋਂ ਸ਼ੁਰੂ ਕੀਤੀ ਦਸਤਖ਼ਤ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਮੁਹਿੰਮ ਤਹਿਤ ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਨਾਲ-ਨਾਲ ਹਰਿਆਣਾ, ਉਤਰ ...

ਪੂਰੀ ਖ਼ਬਰ »

ਓ.ਪੀ. ਸੋਨੀ ਦੂਜੀ ਵਾਰ ਵਿਜੀਲੈਂਸ ਕੋਲ ਪੇਸ਼ ਨਾ ਹੋਏਇਕ ਹਫ਼ਤੇ ਦਾ ਹੋਰ ਸਮਾਂ ਮੰਗਿਆ

ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀ: ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਅੱਜ ਦੁਬਾਰਾ ਫਿਰ ਵਿਜੀਲੈਂਸ ਕੋਲ ਪੇਸ਼ ਨਹੀਂ ਹੋਏ, ਜਿਨ੍ਹਾਂ ਆਪਣੇ ਭਤੀਜੇ ਵਿਕਾਸ ਸੋਨੀ ਨੂੰ ਭੇਜ ਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX