ਬਰੇਟਾ, 6 ਦਸੰਬਰ (ਜੀਵਨ ਸ਼ਰਮਾ)-ਸਥਾਨਕ ਸ਼ਹਿਰ ਅੰਦਰ ਗੱਲਾ ਮਜ਼ਦੂਰਾਂ, ਆੜ੍ਹਤੀਆਂ ਤੇ ਮਾਰਕੀਟ ਕਰਮਚਾਰੀਆਂ 'ਚ ਚੱਲ ਰਿਹਾ ਰੇੜਕਾ ਰੁਕਣ ਦੀ ਬਜਾਏ ਵਧ ਰਿਹਾ ਹੈ | ਸਾਰੀਆਂ ਧਿਰਾਂ ਵਲੋਂ ਇਕ-ਦੂਜੇ ਖ਼ਿਲਾਫ਼ ਦੋਸ਼ ਲਗਾਏ ਜਾ ਰਹੇ ਹਨ | ਪਿਛਲੇ ਦਿਨੀਂ ਸਾਰੀਆਂ ਧਿਰਾਂ ਨੂੰ ਬੁਲਾ ਕੇ ਪ੍ਰਸ਼ਾਸਕ ਤੌਰ 'ਤੇ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਮਸਲਾ ਹੱਲ ਨਹੀਂ ਹੋਇਆ ਬਲਕਿ ਆਉਣ ਵਾਲੇ ਦਿਨਾਂ 'ਚ ਸਾਰੀਆਂ ਧਿਰਾਂ ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ |
ਮਾਰਕੀਟ ਕਰਮਚਾਰੀ ਯੂਨੀਅਨ ਵਲੋਂ ਹੰਗਾਮੀ ਮੀਟਿੰਗ
ਜਿਥੇ ਗੱਲਾ ਮਜ਼ਦੂਰ ਧਰਨੇ ਤੇ ਆੜ੍ਹਤੀ ਐਸੋਸੀਏਸ਼ਨ ਹੜਤਾਲ 'ਤੇ ਹੈ ਹੁਣ ਮਾਰਕੀਟ ਕਰਮਚਾਰੀਆਂ ਵਲੋਂ ਸੰਘਰਸ਼ ਨੂੰ ਲੈ ਕੇ ਹੰਗਾਮੀ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਰਕਿਟ ਕਮੇਟੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੁਮਾਰ ਗੋਇਲ ਨੇ ਕਿਹਾ ਆੜ੍ਹਤੀ ਵਰਗ ਵਲੋਂ ਮਜ਼ਦੂਰਾਂ ਦੀ ਮਜ਼ਦੂਰੀ 'ਚ ਪੱਖਾ, ਜਨਰੇਟਰ ਤੇ ਬਿਜਲੀ ਦੀ ਖਪਤ ਦੇ ਨਾਂਅ 'ਤੇ ਉਨ੍ਹਾਂ ਦੀ ਮਜ਼ਦੂਰੀ ਕੱਟਣਾ ਮੰਡੀਕਰਨ ਬੋਰਡ ਦੇ ਨਿਯਮਾਂ ਖ਼ਿਲਾਫ਼ ਹੈ |
ਉਨ੍ਹਾਂ ਕਿਹਾ ਕਿ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਵਲੋਂ ਜਾਣ-ਬੁੱਝ ਕੇ ਮਾਰਕੀਟ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਡਰਾ ਕੇ ਅਤੇ ਝੂਠੇ ਦੋਸ਼ ਲਗਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਮਜ਼ਦੂਰ ਤੇ ਕਿਸਾਨ ਵਰਗ ਦਾ ਸਮਰਥਨ ਕਰਦੇ ਹਨ |
ਗੱਲਾ ਮਜ਼ਦੂਰਾਂ ਦਾ ਧਰਨਾ ਜਾਰੀ
ਜਿਣਸ ਦੀ ਖ਼ਰੀਦ ਸਮੇਂ ਪੱਖੇ ਤੇ ਬਿਜਲੀ ਆਦਿ ਦੀ ਮਜ਼ਦੂਰਾਂ ਨੂੰ ਪੈਣ ਵਾਲੀ ਕਟੌਤੀ ਖ਼ਿਲਾਫ਼ ਮਜ਼ਦੂਰਾਂ ਦਾ ਆੜ੍ਹਤੀ ਵਰਗ ਖ਼ਿਲਾਫ਼ ਧਰਨਾ ਜਾਰੀ ਹੈ | ਆਗੂ ਧਰਮ ਸਿੰਘ, ਗੁਰਤੇਜ ਸਿੰਘ, ਦਰਸ਼ਨ ਸਿੰਘ ਆਦਿ ਨੇ ਕਿਹਾ ਕਿ ਮਜ਼ਦੂਰਾਂ ਨਾਲ ਕੀਤਾ ਜਾ ਰਿਹਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗ ਨਾ ਮੰਨੇ ਜਾਣ ਤੱਕ ਧਰਨਾ ਜਾਰੀ ਰਹੇਗਾ |
ਮਾਮਲੇ ਨੂੰ ਜਾਣ-ਬੁੱਝ ਕੇ ਸਕੱਤਰ ਵਲੋਂ ਕੀਤਾ ਜਾ ਰਿਹਾ ਖ਼ਰਾਬ-ਆੜ੍ਹਤੀ ਐਸੋਸੀਏਸ਼ਨ
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਮੋਹਣ ਗਰਗ ਨੇ ਕਿਹਾ ਕਿ ਸਾਰੇ ਮਾਮਲੇ ਨੂੰ ਮਾਰਕੀਟ ਕਮੇਟੀ ਦੇ ਸਕੱਤਰ ਵਲੋਂ ਜਾਣ-ਬੁਝ ਤੂਲ ਦੇ ਕੇ ਖ਼ਰਾਬ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਦੀ ਖ਼ਰੀਦ ਨਿਯਮਾਂ ਮੁਤਾਬਿਕ ਹੁੰਦੀ ਆਈ ਹੈ ਅਤੇ ਅੱਗੇ ਤੋਂ ਵੀ ਇਸ ਤਰਾਂ ਹੀ ਹੋਵੇਗੀ | ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਪੜਤਾਲ ਕਰਕੇ ਸਚਾਈ ਸਾਹਮਣੇ ਲਿਆਉਣ ਦੀ ਲੋੜ ਹੈ |
ਬੁਢਲਾਡਾ, 6 ਦਸੰਬਰ (ਸੁਨੀਲ ਮਨਚੰਦਾ)-ਸਥਾਨਕ ਥਾਣਾ ਸ਼ਹਿਰੀ ਪੁਲਿਸ ਵਲੋਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਸ਼ਹਿਰੀ ਦੇ ਮੁਖੀ ਬੂਟਾ ਸਿੰਘ ਨੇ ਦੱਸਿਆ ਕਿ ਥਾਣੇ ਅਧੀਨ ਪੈਂਦੇ ਇਲਾਕੇ 'ਚੋਂ ਇਕ ਔਰਤ ਵਲੋਂ ...
ਮਾਨਸਾ, 6 ਦਸੰਬਰ (ਸਟਾਫ਼ ਰਿਪੋਰਟਰ)-ਜ਼ਿਲ੍ਹਾ ਮੈਜਿਸਟ੍ਰੇਟ ਬਲਦੀਪ ਕੌਰ ਨੇ ਜ਼ਿਲ੍ਹੇ 'ਚ ਸੀਮਨ ਦਾ ਅਣ-ਅਧਿਕਾਰਤ ਤੌਰ 'ਤੇ ਭੰਡਾਰ ਕਰਨ, ਟਰਾਂਸਪੋਰਟੇਸ਼ਨ ਕਰਨ, ਵਰਤਣ ਜਾਂ ਵੇਚੇ ਜਾ ਰਹੇ ਸੀਮਨ ਨੂੰ ਰੋਕਣ ਲਈ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਕਿਹਾ ਕਿ ...
ਬੁਢਲਾਡਾ, 6 ਦਸੰਬਰ (ਸੁਨੀਲ ਮਨਚੰਦਾ)-ਸਥਾਨਕ ਸਿਵਲ ਹਸਪਤਾਲ ਵਿਖੇ ਬਲਾਕ ਪੱਧਰੀ ਰਿਕਾਰਡ ਤੇ ਦਵਾਈਆਂ ਦੀ ਜਾਂਚ ਲਈ ਵਿਜੀਲੈਂਸ ਵਿਭਾਗ ਦੀ ਟੀਮ ਪਹੁੰਚੀ, ਜਿਸ ਦੀ ਅਗਵਾਈ ਡੀ. ਐਸ. ਪੀ. ਪੱਧਰ ਦਾ ਇਕ ਅਧਿਕਾਰੀ ਕਰ ਰਿਹਾ ਸੀ | ਜਾਣਕਾਰੀ ਅਨੁਸਾਰ ਸਵੇਰ ਸਮੇਂ ਤੋਂ ਦਾਖਲ ...
ਝਨੀਰ, 6 ਦਸੰਬਰ (ਰਮਨਦੀਪ ਸਿੰਘ ਸੰਧੂ)-ਬਲਾਕ ਝੁਨੀਰ ਦੇ ਪਿੰਡ ਘੁੱਦੂਵਾਲਾ, ਸਾਹਨੇਵਾਲੀ, ਮੋਫਰ, ਨੰਦਗੜ੍ਹ, ਭਲਾਈਕੇ ਆਦਿ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਬੀ. ਡੀ. ਪੀ. ਓ. ਝੁਨੀਰ ਕੁਸਮ ਅਗਰਵਾਲ ਪਹੁੰਚੇ | ਉਨ੍ਹਾਂ ਕਿਹਾ ਕਿ ...
ਮਾਨਸਾ, 6 ਦਸੰਬਰ (ਰਾਵਿੰਦਰ ਸਿੰਘ ਰਵੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਖੋਖਰ ਖ਼ੁਰਦ ਦੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਲਈ ਰੇਲਵੇ ਲਾਈਨ ਦੇ ਥੱਲਿਉਂ ਪਾਈਪ ਪਾਉਣ ਸੰਬੰਧੀ 12 ਦਸੰਬਰ ਨੂੰ ਬਠਿੰਡਾ-ਦਿੱਲੀ ਰੇਲਵੇ ਪਟੜੀ 'ਤੇ ਧਰਨਾ ...
ਝੁਨੀਰ, 6 ਨਵੰਬਰ (ਨਿ.ਪ.ਪ.)-ਸਬ ਇੰਸਪੈਕਟਰ ਗਨੇਸ਼ਵਰ ਕੁਮਾਰ ਨੇ ਥਾਣਾ ਮੁਖੀ ਝੁਨੀਰ ਦਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਕਿਹਾ ਕਿ ਉਹ ਇਲਾਕੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਗੇ | ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਤੇ ਮਾੜੇ ਅਨਸਰਾਂ ਨੂੰ ਬਖ਼ਸ਼ਿਆ ...
• ਮਾਨਸਾ ਪਹੁੰਚਣ 'ਤੇ ਵਰਕਰਾਂ ਵਲੋਂ ਸਵਾਗਤ ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਉੱਪ ਪ੍ਰਧਾਨ ਤੇ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਦਾਅਵੇ ਨਾਲ ਕਿਹਾ ਹੈ ਕਿ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਣ ਲਈ ਹਰ ਯਤਨ ...
ਮਾਨਸਾ, 6 ਦਸੰਬਰ (ਸ. ਰਿ.)-ਜ਼ਿਲ੍ਹਾ ਰੋਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ 8 ਦਸੰਬਰ ਨੂੰ ਸਵੇਰੇ 10:30 ਤੋਂ ਦੁਪਹਿਰ 2 ਵਜੇ ਤੱਕ ਐਜ਼ਾਇਲ ਹਰਬਲ ਪ੍ਰਾਈਵੇਟ ਲਿਮਟਿਡ ਵਲੋਂ ਕਸਟਮਰ ...
ਭੀਖੀ, 6 ਦਸੰਬਰ (ਨਿ.ਪ.ਪ.)-ਭੀਖੀ ਪੁਲਿਸ ਨੇ 1 ਵਿਅਕਤੀ ਕੋਲੋਂ ਭੁੱਕੀ ਚੂਰਾ ਬਰਾਮਦ ਕੀਤਾ ਹੈ | ਥਾਣਾ ਭੀਖੀ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਮਿੱਠੂ ਸਿੰਘ ਵਾਸੀ ਅਤਲਾ ਕਲਾਂ ਕੋਲੋਂ 6 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰ ਕੇ ਐਨ. ਡੀ. ਪੀ. ...
ਬੁਢਲਾਡਾ, 6 ਦਸੰਬਰ (ਨਿ. ਪ. ਪ.)-ਸ੍ਰੀ ਨਾਰਾਇਣ ਸੇਵਾ ਸੰਸਥਾਨ ਉਦੈਪੁਰ ਵਲੋਂ ਬਿੱਗ ਹੋਪ ਫਾਊਾਡੇਸ਼ਨ ਬਰੇਟਾ ਤੇ ਬੁਢਲਾਡਾ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ 11 ਦਸੰਬਰ ਨੂੰ ਲਗਾਏ ਜਾ ਰਹੇ ਵਿਕਲਾਂਗ ਕੈਂਪ ਦੌਰਾਨ ਅੰਗਹੀਣ ਵਿਅਕਤੀਆਂ ...
ਸਰਦੂਲਗੜ੍ਹ, 6 ਦਸੰਬਰ (ਜੀ. ਐਮ. ਅਰੋੜਾ)-ਸਥਾਨਕ ਸ਼ਹਿਰ ਦੇ ਸਵੀਟ ਬਲੋਸਮ ਸਕੂਲ ਦੀ ਅਧਿਆਪਕਾ ਨਵੀਤਾ ਗਰਗ ਪੀ. ਜੀ. ਟੀ. ਅੰਗਰੇਜ਼ੀ ਅਧਿਆਪਕ ਨੂੰ ਬੀਤੇ 4 ਦਸੰਬਰ ਨੂੰ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਤੇ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਚੰਡੀਗੜ੍ਹ ਵਿਖੇ ਕਰਵਾਏ ...
ਸਰਦੂਲਗੜ੍ਹ, 6 ਦਸੰਬਰ (ਅਰੋੜਾ)-ਸਥਾਨਕ ਸ਼ਹਿਰ ਦੇ ਚੌੜਾ ਬਾਜ਼ਾਰ ਦੇ ਨਜ਼ਦੀਕ ਬਣੀ ਗੋਲ ਮਾਰਕੀਟ 'ਚ ਪਿਛਲੇ ਕਾਫ਼ੀ ਸਮੇਂ ਤੋਂ ਗੰਦਗੀ ਦੇ ਢੇਰ ਲੱਗੇ ਹੋਏ ਸਨ, ਜਿਸ ਤੋਂ ਆਸ-ਪਾਸ ਦੇ ਦੁਕਾਨਦਾਰ ਕਾਫ਼ੀ ਦੁਖੀ ਸਨ | 'ਅਜੀਤ' ਵਲੋਂ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ...
ਜੋਗਾ, 6 ਦਸੰਬਰ (ਹਰਜਿੰਦਰ ਸਿੰਘ ਚਹਿਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਬੈਸਟ ਨੈਸ਼ਨਲ ਟੀਚਰ ਐਵਾਰਡ-2022 ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ 'ਚ ਇਲਾਕੇ ਦੀ ਨਾਮਵਰ ਸੰਸਥਾ ਅਲਪਾਇਨ ਵੈਲੀ ਪਬਲਿਕ ਸਕੂਲ ਅਕਲੀਆ ਦੇ ਰਾਜਿੰਦਰ ਕੁਮਾਰ ਨੂੰ ਫੈਡਰੇਸ਼ਨ ਆਫ਼ ...
ਬਠਿੰਡਾ, 6 ਦਸੰਬਰ (ਅਵਤਾਰ ਸਿੰਘ ਕੈਂਥ)-ਸ਼ਹਿਰ ਦੀਆਂ ਰੇਲਵੇ ਲਾਈਨਾਂ ਡੱਬਵਾਲੀ ਸਿਰਸਾ ਰੋਡ 'ਤੇ ਸਥਿਤ ਲਾਲ ਸਿੰਘ ਬਸਤੀ ਨੇੜਲੇ ਲਾਈਨਾਂ ਕੋਲ ਜ਼ਿੰਦਗੀ ਦੀ ਤੇਜ਼ ਰਫ਼ਤਾਰ ਕਾਰਨ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ ਨੌਜਵਾਨ ਜ਼ਖ਼ਮੀ ਹੋ ਗਿਆ | ਘਟਨਾ ਦੀ ਸੂਚਨਾ ...
ਸੀਂਗੋ ਮੰਡੀ, 6 ਦਸੰਬਰ (ਪਿ੍ੰਸ ਗਰਗ)-ਸੂਬੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਭਿ੍ਸ਼ਟਾਚਾਰੀ ਤੇ ਸਰਕਾਰਾਂ ਦੀਆਂ ਹੋਰ ਮਾੜੀਆਂ ਨੀਤੀਆਂ ਤੋਂ ਦੁਖੀ ਇਸ ਵਾਰ ਵਿਧਾਨ ਸਭਾ ਚੋਣਾਂ 'ਚ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਦੇ ਕੇ ਇਕ ਨਵਾਂ ਇਤਿਹਾਸ ਰਚਿਆ, ...
ਝੁਨੀਰ, 6 ਦਸੰਬਰ (ਰਮਨਦੀਪ ਸਿੰਘ ਸੰਧੂ)-ਆਂਗਣਵਾੜੀ ਵਰਕਰ ਮਲਕੀਤ ਕੌਰ ਨੂੰ ਸਟੇਟ ਐਵਾਰਡ ਮਿਲਣ 'ਤੇ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ, ਬਾਲ ਵਿਕਾਸ ਅਫ਼ਸਰ ਹਰਜਿੰਦਰ ਕੌਰ ਨੇ ਕਿਹਾ ਕਿ ਜ਼ਿਲੇ੍ਹ ਲਈ ਮਾਣ ਵਾਲੀ ਗੱਲ ਹੈ ਕਿ ...
ਝੁਨੀਰ, 6 ਦਸੰਬਰ (ਰਮਨਦੀਪ ਸਿੰਘ ਸੰਧੂ)-ਸਥਾਨਕ ਕਸਬੇ ਵਿਖੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਮਦਰ ਟਰੈਸਾ ਕਲੱਸਟਰ ਫੈਡਰੇਸ਼ਨ ਵਲੋਂ ਲਗਾਤਾਰ ਹਿੰਸਾ ਵਿਰੁੱਧ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਲਿੰਗ-ਅਧਾਰਤ ਹਿੰਸਾ ਵਿਰੋਧੀ ਦਿਵਸ ਮਨਾਇਆ ਗਿਆ | ਇਹ ...
ਭੀਖੀ, 6 ਦਸੰਬਰ (ਗੁਰਿੰਦਰ ਸਿੰਘ ਔਲਖ)-ਨੇੜਲੇ ਪਿੰਡ ਸਮਾਉਂ ਵਿਖੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹੱਡੀਆਂ ਤੇ ਜੋੜਾਂ ਦੇ ਦਰਦਾਂ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਮਾਹਰ ਡਾ. ਮਾਨਵ ਜਿੰਦਲ ਨੇ ਲਗਪਗ 300 ਮਰੀਜ਼ਾਂ ਦਾ ਚੈੱਕਅਪ ਕਰ ਕੇ ...
ਮਾਨਸਾ, 6 ਦਸੰਬਰ (ਸੱਭਿ. ਪ੍ਰਤੀ.)-ਸੂਬੇ 'ਚ ਬਦਲਾਅ ਦੇ ਨਾਂਅ 'ਤੇ ਆਈ ਪੰਜਾਬ ਦੀ 'ਆਪ' ਸਰਕਾਰ ਨੂੰ ਲੋਕ ਪੱਖੀ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਹੀ ਹਰ ਵਰਗ ਦੇ ਹਿਤਾਂ ਦੀ ਰਖਵਾਲੀ ਹੋ ਸਕੇਗੀ | ਇਹ ਪ੍ਰਗਟਾਵਾ ਡਾ. ਪਿਆਰਾ ਲਾਲ ਗਰਗ ਨੇ ਰਿਟਾਇਰਡ ਇੰਪਲਾਈਜ਼ ...
ਮਾਨਸਾ, 6 ਦਸੰਬਰ (ਸਟਾਫ਼ ਰਿਪੋਰਟਰ)-ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਲੋਂ ਵਿਸ਼ਵ ਭੂਮੀ ਦਿਵਸ ਮੌਕੇ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਨੂੰ ਬਿਹਤਰ ਬਣਾਉਣ ਤੇ ਸਾਂਭ-ਸੰਭਾਲ ਸੰਬੰਧੀ ਜਾਗਰੂਕ ਕੀਤਾ ਗਿਆ | ਰਜਿੰਦਰ ਕੌਰ ਸਿੱਧੂ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX