ਤਾਜਾ ਖ਼ਬਰਾਂ


ਰਾਖੀ ਸਾਵੰਤ ਨੇ ਪਤੀ ਵਿਰੁੱਧ ਦਰਜ ਕਰਵਾਈ ਸ਼ਿਕਾਇਤ
. . .  14 minutes ago
ਮਹਾਰਾਸ਼ਟਰ, 7 ਫਰਵਰੀ- ਮੁੰਬਈ ਪੁਲਿਸ ਨੇ ਦੱਸਿਆ ਕਿ ਅਦਾਕਾਰਾ ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ਦੁਰਾਨੀ ਦੇ ਖ਼ਿਲਾਫ਼ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਉਸ ਦੇ ਪੈਸੇ ਅਤੇ ਗਹਿਣੇ ਲੈ ਲਏ ਹਨ। ਪੁਲਿਸ ਨੇ ਆਦਿਲ ਦੁਰਾਨੀ ਵਿਰੁੱਧ ਆਈ.ਪੀ.ਸੀ. ਧਾਰਾ 406 ਅਤੇ 420 ਦੇ ਤਹਿਤ...
ਲੋਕ ਸਭਾ ਦੀ ਕਾਰਵਾਈ 1.30 ਵਜੇ ਤੱਕ ਮੁਲਤਵੀ
. . .  16 minutes ago
ਨਵੀਂ ਦਿੱਲੀ, 7 ਫਰਵਰੀ- ਲੋਕ ਸਭਾ ਵਿਚ ਹੰਗਾਮੇ ਦੌਰਾਨ ਸਦਨ ਦੀ ਕਾਰਵਾਈ 1.30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ...
ਸਕੂਲ ਬੱਸ ਥੱਲੇ ਆਇਆ ਕੁੱਤਾ, ਕੁੱਤੇ ਦੇ ਮਾਲਕ ਨੇ ਕਿਰਪਾਨ ਨਾਲ ਕੀਤਾ ਹਮਲਾ
. . .  34 minutes ago
ਬਟਾਲਾ, 7 ਫਰਵਰੀ (ਕਾਹਲੋਂ)- ਪਿੰਡ ਹਰਚੋਵਾਲ ਵਿਖੇ ਇਕ ਸਕੂਲ ਦੀ ਬੱਸ ਹੇਠਾਂ ਅਚਾਨਕ ਪਾਲਤੂ ਕੁੱਤੇ ਦੇ ਆ ਜਾਣ ਨਾਲ ਉਸ ਦੀ ਮੌਤ ਹੋ ਗਈ। ਗੁੱਸੇ ਵਿਚ ਆਏ ਕੁੱਤੇ ਦੇ ਮਾਲਕ ਨੇ ਬੱਸ ਨੂੰ ਘੇਰ ਲਿਆ ਅਤੇ ਕਿਰਪਾਨ ਨਾਲ ਬੱਸ ਅੰਦਰ ਜਾ ਕੇ ਸਕੂਲੀ ਬੱਚਿਆਂ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਬੱਚੇ ਡਰ ਨਾਲ ਭੁੱਬਾਂ ਮਾਰ ਕੇ ਰੋਣ ਲੱਗ ਪਏ...
ਪਾਕਿਸਤਾਨੀ ਡਰੋਨ ਨੇ ਭਾਰਤ ਅੰਦਰ ਕੀਤੀ ਘੁਸਪੈਠ
. . .  50 minutes ago
ਖਾਲੜਾ,7 ਫਰਵਰੀ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ਼ ਦੀ ਸਰਹੱਦੀ ਚੌਕੀ ਬਾਬਾ ਪੀਰ ਦੇ ਅਧੀਨ ਆਉਂਦੇ ਏਰੀਏ ਅੰਦਰ 6 ਅਤੇ 7 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਘੁਸਪੈਠ ਕਰਨ ਦੀ ਖ਼ਬਰ ਹੈ। ਜਿਸ ਨੂੰ ਸੁੱਟਣ ਲਈ ਬੀ. ਐਸ. ਐਫ਼ ਜਵਾਨਾ ਵਲੋਂ ਫ਼ਾਇਰਿੰਗ...
ਦਿੱਲੀ ਨਗਰ ਨਿਗਮ ਚੋਣਾਂ: ਭਾਜਪਾ ਵਲੋਂ ਆਪ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  53 minutes ago
ਨਵੀਂ ਦਿੱਲੀ, 7 ਫਰਵਰੀ- ਦਿੱਲੀ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਦੀ ਚੋਣ ਨੂੰ ਲੈ ਕੇ ਦਿੱਲੀ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ...
ਕੇਂਦਰੀ ਰੱਖਿਆ ਮੰਤਰੀ ਪਹੁੰਚੇ ਤ੍ਰਿਪੁਰਾ, ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ
. . .  about 1 hour ago
ਅਗਰਤਲਾ, 7 ਫਰਵਰੀ- ਆ ਰਹੀਆਂ ਤ੍ਰਿਪੁਰਾ ਚੋਣਾਂ ਦੇ ਮੱਦੇਨਜ਼ਰ ਅੱਜ ਰੱਖਿਆ ਮੰਤਰੀ ਅਤੇ ਭਾਜਪਾ ਨੇਤਾ ਰਾਜਨਾਥ ਸਿੰਘ ਅਗਰਤਲਾ ਪਹੁੰਚੇ। ਉਹ ਅੱਜ ਚੋਣਾਂ ਵਾਲੇ ਸੂਬੇ ਦੇ ਉਨਾਕੋਟੀ ਅਤੇ ਪੱਛਮੀ ਤ੍ਰਿਪੁਰਾ ਜ਼ਿਲ੍ਹਿਆਂ ਵਿਚ ਭਾਜਪਾ ਦੀਆਂ ‘ਵਿਜੇ ਸੰਕਲਪ’ ਰੈਲੀਆਂ ਨੂੰ...
ਚੀਨ ਵਲੋਂ ਤੁਰਕੀ ਨੂੰ 6 ਮਿਲੀਅਨ ਡਾਲਰ ਮਦਦ ਦੀ ਪੇਸ਼ਕਸ਼
. . .  about 1 hour ago
ਬੀਜਿੰਗ, 7 ਫਰਵਰੀ- ਚੀਨ ਦੇ ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. ਦੇ ਅਨੁਸਾਰ ਚੀਨ ਨੇ ਭੂਚਾਲ ਰਾਹਤ ਲਈ ਤੁਰਕੀ ਨੂੰ 6 ਮਿਲੀਅਨ ਡਾਲਰ ਦੀ ਐਮਰਜੈਂਸੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਚੀਨ ਇੰਟਰਨੈਸ਼ਨਲ ਡਿਵੈਲਪਮੈਂਟ ਕੋਆਪ੍ਰੇਸ਼ਨ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਚੀਨ ਨੇ ਤੁਰਕੀ ਵਿਚ ਹੋਏ ਜਾਨ-ਮਾਲ ਦੇ ਨੁਕਸਾਨ ਲਈ ਸੰਵੇਦਨਾ...
ਰਾਹਤ ਸਮੱਗਰੀ ਲੈ ਤੁਰਕੀ ਪੁੱਜਿਆ ਭਾਰਤੀ ਹਵਾਈ ਸੈਨਾ ਦਾ ਪਹਿਲਾ ਜਹਾਜ਼
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੁਰਕੀ ਵਿਚ ਖ਼ੋਜ ਅਤੇ ਬਚਾਅ ਕਾਰਜਾਂ ਵਿਚ ਮਦਦ ਲਈ ਆਫ਼ਤ ਰਾਹਤ ਸਮੱਗਰੀ ਅਤੇ ਬਚਾਅ ਦਲ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦਾ ਪਹਿਲਾ ਜਹਾਜ਼ ਭੂਚਾਲ ਪ੍ਰਭਾਵਿਤ...
ਆਰਮੀ ਫ਼ੀਲਡ ਹਸਪਤਾਲ ਨੇ ਤੁਰਕੀ ਲਈ 89 ਮੈਂਬਰੀ ਮੈਡੀਕਲ ਟੀਮ ਕੀਤੀ ਰਵਾਨਾ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਆਰਮੀ ਫ਼ੀਲਡ ਹਸਪਤਾਲ ਨੇ ਭੂਚਾਲ ਪ੍ਰਭਾਵਿਤ ਤੁਰਕੀ ਲਈ 89 ਮੈਂਬਰੀ ਮੈਡੀਕਲ ਟੀਮ ਰਵਾਨਾ ਕੀਤੀ। ਇਸ ਮੈਡੀਕਲ ਟੀਮ ਵਿਚ ਆਰਥੋਪੀਡਿਕ ਸਰਜੀਕਲ ਟੀਮ, ਜਨਰਲ ਸਰਜੀਕਲ ਸਪੈਸ਼ਲਿਸਟ ਟੀਮ ਅਤੇ ਮੈਡੀਕਲ ਸਪੈਸ਼ਲਿਸਟ ਟੀਮਾਂ ਸਮੇਤ ਗੰਭੀਰ ਜ਼ਖ਼ਮੀਆਂ ਦੀ ਦੇਖਭਾਲ...
ਦੱਖਣੀ ਰਾਜਾਂ ਦੇ ਵਿਰੋਧੀ ਸੰਸਦ ਮੈਂਬਰਾਂ ਵਲੋਂ ਬਜਟ ਵਿਰੁੱਧ ਰੋਸ ਪ੍ਰਦਰਸ਼ਨ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਕੇਂਦਰੀ ਬਜਟ 2023-24 ਵਿਚ ਘੱਟ ਗਿਣਤੀਆਂ ਨਾਲ ਵਿਤਕਰੇ ਅਤੇ ਮੌਲਾਨਾ ਅਬਦੁੱਲ ਕਲਾਮ ਸਕਾਲਰਸ਼ਿਪ ਨੂੰ ਰੱਦ ਕਰਨ ਦੇ ਵਿਰੋਧ ਵਿਚ ਦੱਖਣੀ ਰਾਜਾਂ ਦੇ ਵਿਰੋਧੀ ਸੰਸਦ ਮੈਂਬਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ...
ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਸਦਨ ਵਿਚ ਆਉਣ ਅਤੇ ਅਡਾਨੀ ਵਿਵਾਦ...
ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਲੋਂ ਤੁਰਕੀ ਤੇ ਸੀਰੀਆ ਲਈ 11 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ
. . .  about 1 hour ago
ਕੈਨਬਰਾ, 7 ਫਰਵਰੀ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਲਈ 11 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ...
ਲੁਧਿਆਣਾ ਅਦਾਲਤੀ ਕੰਪਲੈਕਸ ਦੇ ਬਾਹਰ ਗੋਲੀ ਚੱਲਣ ਕਾਰਨ ਇਕ ਜ਼ਖ਼ਮੀ
. . .  about 1 hour ago
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤੀ ਕੰਪਲੈਕਸ ਦੇ ਬਿਲਕੁਲ ਬਾਹਰ ਅੱਜ ਕੁਝ ਸਮਾਂ ਪਹਿਲਾਂ ਗੋਲੀ ਚੱਲਣ ਕਾਰਨ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਨੌਜਵਾਨ ਦੀ ਸ਼ਨਾਖਤ ਹਿਮਾਸ਼ੂ ਵਜੋ ਕੀਤੀ ਗਈ ਹੈ, ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹ...
ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ ਵਿਚ
. . .  about 2 hours ago
ਨਵੀਂ ਦਿੱਲੀ. 7 ਫਰਵਰੀ- ਰਾਸ਼ਟਰੀ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 256 (ਖ਼ਰਾਬ) ਸ਼੍ਰੇਣੀ ਵਿਚ ਹੈ। ਇਸ ਦੀਆਂ ਕੁਝ ਤਸਵੀਰਾਂ ਇੰਡੀਆ ਗੇਟ ਅਤੇ ਕਰਤੱਵਿਆ ਪੱਥ ਤੋਂ ਸਾਹਮਣੇ ਆਈਆਂ...
ਸੁਪਰੀਮ ਕੋਰਟ ਵਲੋਂ ਮਦਰਾਸ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਐਡਵੋਕੇਟ ਲਕਸ਼ਮਣ ਚੰਦਰ ਵਿਕਟੋਰੀਆ ਦੀ ਨਿਯੁਕਤੀ ਵਿਰੁੱਧ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ
. . .  about 2 hours ago
ਨਵੀਂ ਦਿੱਲੀ, 7 ਫਰਵਰੀ- ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਐਡਵੋਕੇਟ ਲਕਸ਼ਮਣ ਚੰਦਰ ਵਿਕਟੋਰੀਆ ਗੋਵਰੀ ਦੀ ਨਿਯੁਕਤੀ ਵਿਰੁੱਧ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ...
ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 7 ਫਰਵਰੀ- ਅਡਾਨੀ ਵਿਵਾਦ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਸੰਸਦ ਮੈਂਬਰਾਂ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ...
ਬਜਟ ਇਜਲਾਸ 'ਆਪ' ਨੂੰ ਛੱਡ ਕੇ ਵਿਰੋਧੀ ਪਾਰਟੀਆਂ ਅੱਜ ਸੰਸਦ 'ਚ ਲੈਣਗੀਆਂ ਹਿੱਸਾ
. . .  about 2 hours ago
ਤੁਰਕੀ 'ਚ ਮੁੜ 5.5 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਅੰਕਾਰਾ, 7 ਫਰਵਰੀ-ਸੰਯੁਕਤ ਰਾਜ ਦੇ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਅੰਕਾਰਾ ਸੂਬੇ ਦੇ ਕੇਂਦਰੀ ਅਨਾਤੋਲੀਆ ਖੇਤਰ ਵਿਚ ਸਥਿਤ ਤੁਰਕੀ ਦੇ ਗੋਲਬਾਸੀ ਸ਼ਹਿਰ ਵਿਚ ਅੱਜ ਸਵੇਰੇ 8.43 ਵਜੇ 5.5 ਤੀਬਰਤਾ ਦਾ ਭੁਚਾਲ ਆਇਆ...
ਬਿਹਾਰ:ਜੇ.ਡੀ.ਯੂ. ਦੇ ਐਮ.ਐਲ.ਸੀ. ਰਾਧਾਚਰਨ ਸੇਠ ਦੇ ਠਿਕਾਣਿਆਂ 'ਤੇ ਕੇਂਦਰੀ ਏਜੰਸੀ ਵਲੋਂ ਛਾਪੇਮਾਰੀ
. . .  about 3 hours ago
ਪਟਨਾ, 7 ਫਰਵਰੀ-ਜਨਤਾ ਦਲ (ਯੁਨਾਇਟਡ) ਦੇ ਐਮ.ਐਲ.ਸੀ. ਰਾਧਾਚਰਨ ਸੇਠ ਅਤੇ ਉਸ ਦੇ ਕਰੀਬੀ ਸਹਿਯੋਗੀ ਦੇ ਪਟਨਾ ਅਤੇ ਅਰਾਹ ਦੇ ਠਿਕਾਣਿਆਂ 'ਤੇ ਕੇਂਦਰੀ ਏਜੰਸੀ ਦੁਆਰਾ ਛਾਪੇਮਾਰੀ ਕੀਤੀ...
ਬਜਟ ਇਜਲਾਸ:ਵਿਰੋਧੀ ਧਿਰ ਦੀ ਰਣਨੀਤੀ ਬਾਰੇ ਫ਼ੈਸਲਾ ਕਰਨ ਲਈ ਖੜਗੇ ਦੇ ਦਫਤਰ 'ਚ ਹੋਵੇਗੀ ਵਿਰੋਧੀ ਧਿਰ ਦੇ ਫਲੋਰ ਨੇਤਾਵਾਂ ਦੀ ਮੀਟਿੰਗ
. . .  about 4 hours ago
ਨਵੀਂ ਦਿੱਲੀ, 7 ਫਰਵਰੀ-ਬਜਟ ਇਜਲਾਸ ਦੌਰਾਨ ਸਦਨ ਦੇ ਫਲੋਰ ਲਈ ਵਿਰੋਧੀ ਧਿਰ ਦੀ ਰਣਨੀਤੀ ਬਾਰੇ ਫ਼ੈਸਲਾ ਕਰਨ ਲਈ ਅੱਜ ਸੰਸਦ ਵਿਚ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦੇ ਦਫ਼ਤਰ ਵਿਚ ਸਵੇਰੇ 10 ਵਜੇ ਸਾਰੇ ਸਮਾਨ ਸੋਚ ਵਾਲੇ ਵਿਰੋਧੀ ਧਿਰ ਦੇ ਫਲੋਰ ਨੇਤਾਵਾਂ...
ਭੁਚਾਲ ਪ੍ਰਭਾਵਿਤ ਤੁਰਕੀ ਲਈ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਨਾਲ ਲੈਸ ਐਨ.ਡੀ.ਆਰ.ਐਫ. ਦੇ ਕਰਮਚਾਰੀ ਰਵਾਨਾ
. . .  about 4 hours ago
ਨਵੀਂ ਦਿੱਲੀ, 7 ਫਰਵਰੀ-ਭੁਚਾਲ ਪ੍ਰਭਾਵਿਤ ਤੁਰਕੀ ਲਈ ਵਿਸ਼ੇਸ਼ ਤੌਰ 'ਤੇ ਲੈਸ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਨਾਲ ਐਨ.ਡੀ.ਆਰ.ਐਫ. ਦੇ ਕਰਮਚਾਰੀ ਰਵਾਨਾ ਹੋਏ...
ਆਸਟਰੇਲੀਆ ਟੀ-20 ਕਪਤਾਨ ਆਰੋਨ ਫਿੰਚ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
. . .  about 4 hours ago
ਮੈਲਬੌਰਨ, 7 ਫਰਵਰੀ-ਆਸਟਰੇਲੀਆ ਟੀ-20 ਕਪਤਾਨ ਆਰੋਨ ਫਿੰਚ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ...
ਪੇਰੂ 'ਚ ਜ਼ਮੀਨ ਖਿਸਕਣ ਕਾਰਨ 15 ਮੌਤਾਂ
. . .  about 5 hours ago
ਲੀਮਾ, 7 ਫਰਵਰੀ-ਦੱਖਣੀ ਪੇਰੂ 'ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਪੇਰੂ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਰੇਕਿਪਾ ਖੇਤਰ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਏ.ਐਫ.ਪੀ. ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ...
ਤੁਰਕੀ ਅਤੇ ਸੀਰੀਆ 'ਚ ਮਾਰੂ ਭੁਚਾਲ ਕਾਰਨ ਹੁਣ ਤੱਕ 4,000 ਤੋਂ ਵੱਧ ਮੌਤਾਂ
. . .  about 5 hours ago
ਅੰਕਾਰਾ/ਅਜ਼ਮਰੀਨ, 7 ਫਰਵਰੀ-ਐਸੋਸਿਏਟਿਡ ਪ੍ਰੈਸ ਦੀ ਰਿਪੋਰਟ ਅਨੁਸਾਰ ਤੁਰਕੀ ਅਤੇ ਸੀਰੀਆ ਵਿਚ ਮਾਰੂ ਭੁਚਾਲ ਕਾਰਨ ਹੁਣ ਤੱਕ 4,000 ਤੋਂ ਵੱਧ ਲੋਕ ਮਾਰੇ ਗਏ ਹਨ।ਤੁਰਕੀ ਵਿਚ 7.8, 7.6 ਅਤੇ 6.0 ਦੀ ਤੀਬਰਤਾ ਵਾਲੇ ਲਗਾਤਾਰ ਤਿੰਨ...
ਅੱਜ ਹੋਵੇਗੀ ਭਾਜਪਾ ਸੰਸਦੀ ਦਲ ਦੀ ਮੀਟਿੰਗ
. . .  about 5 hours ago
ਨਵੀਂ ਦਿੱਲੀ, 7 ਫਰਵਰੀ-ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦੀ ਦਲ ਦੀ ਅੱਜ ਸੰਸਦ ਵਿਚ ਮੀਟਿੰਗ ਹੋਣ ਵਾਲੀ ਹੈ। ਸੰਸਦ ਵਿਚ ਭਾਜਪਾ ਦੀ ਹਫਤਾਵਾਰੀ ਮੀਟਿੰਗ ਹਰ ਮੰਗਲਵਾਰ ਨੂੰ ਹੁੰਦੀ ਹੈ, ਜਦੋਂ ਸਦਨ ਕੰਮ ਕਰਦਾ ਹੈ।ਇਸ ਬੈਠਕ 'ਚ ਹਾਲ ਹੀ 'ਚ ਪਾਸ ਕੀਤੇ ਗਏ ਕੇਂਦਰੀ ਬਜਟ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 23 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਜ਼ਿੰਮੇਵਾਰੀਆਂ ਸੰਭਾਲਦੇ ਹੋਏ ਮਨ ਨੂੰ ਸੁਤੰਤਰ ਰੱਖਣਾ ਵੀ ਇਕ ਕਲਾ ਹੈ। ਅਗਿਆਤ

ਫਿਰੋਜ਼ਪੁਰ

ਕਿਸਾਨ-ਮਜ਼ਦੂਰ ਜਥੇਬੰਦੀ ਦਾ ਡੀ. ਸੀ. ਦਫ਼ਤਰ ਮੂਹਰੇ ਲੱਗਿਆ ਧਰਨਾ 12ਵੇਂ ਦਿਨ 'ਚ ਸ਼ਾਮਿਲ

ਫ਼ਿਰੋਜ਼ਪੁਰ, 7 ਦਸੰਬਰ (ਕੁਲਬੀਰ ਸਿੰਘ ਸੋਢੀ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਲੱਗੇ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਅੱਗੇ ਪੱਕਾ ਮੋਰਚਾ 12ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਮੋਰਚੇ ਦੌਰਾਨ 4 ਦਸੰਬਰ ਨੂੰ ਆਗੂਆਂ ਦੀ ਸੂਬਾ ਪੱਧਰੀ ਬੈਠਕ ਹੋਈ ਸੀ, ਜਿਸ ਵਿਚ ਧਰਨਾ ਪ੍ਰਦਰਸ਼ਨ ਸਬੰਧੀ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ | ਉਸ ਅਨੁਸਾਰ ਕਿਸਾਨ ਜਥੇਬੰਦੀ ਨੇ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਦਾ ਮੁੱਖ ਗੇਟ ਬੰਦ ਕਰਕੇ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਕਿਸਾਨ ਆਗੂਆਂ ਨੇ ਆਉਣ ਵਾਲੇ ਸਮੇਂ ਲਈ ਐਲਾਨੇ ਪ੍ਰੋਗਰਾਮ ਸਬੰਧੀ ਦੱਸਿਆ ਕਿ 12 ਦਸੰਬਰ ਨੂੰ ਮੰਤਰੀਆਂ, ਵਿਧਾਇਕਾਂ ਦੇ ਘਰਾਂ ਅੱਗੇ ਵਿਸ਼ਾਲ ਧਰਨੇ, 15 ਦਸੰਬਰ ਤੋਂ 15 ਜਨਵਰੀ ਤੱਕ ਸਾਰੇ ਟੋਲ ਪਲਾਜ਼ੇ ਫ਼ਰੀ ਰੱਖੇ ਜਾਣਗੇ | ਰੋਸ ਪ੍ਰਦਰਸ਼ਨ ਕਰਨ ਸਮੇਂ ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਪੰਜਾਬ ਤੇ ਕੇਂਦਰ ਸਰਕਾਰ ਨੇ ਮਸਲਿਆਂ ਦਾ ਹੱਲ ਨਾ ਕੱਢਿਆ ਤਾਂ ਫੇਰ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਆਰ-ਪਾਰ ਦੇ ਨਿਬੇੜਾ ਕਰੂ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਜੀ-20 ਦੇਸ਼ਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਬੜ੍ਹਾਵਾ ਦੇਣ ਵਾਲੀਆਂ ਭਾਰਤ ਵਿਚ ਹੋ ਰਹੀਆਂ ਮੀਟਿੰਗਾਂ ਰੱਦ ਕੀਤੀਆਂ ਜਾਣ, 23 ਫ਼ਸਲਾਂ ਦੀ ਖ਼ਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਪਿੰਡਾਂ ਵਿਚ ਛੋਟੀਆਂ ਸਨਅਤਾਂ ਖੇਤੀਬਾੜੀ 'ਤੇ ਆਧਾਰਤ ਲਗਾਉਣ, ਬਿਜਲੀ ਵੰਡ ਕਾਨੂੰਨ 2022 ਰੱਦ ਕਰਨ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ, ਪੰਜਾਬ ਦੀ ਸਾਰੀ ਜ਼ਮੀਨ ਨੂੰ ਨਹਿਰੀ ਪਾਣੀ ਲਾਉਣ, ਨਿੱਜੀ ਕੰਪਨੀਆਂ ਦੇ ਨਹਿਰੀ ਪ੍ਰਾਜੈਕਟ ਰੱਦ ਕਰਨ, ਪੰਜਾਬ ਦੀਆਂ ਮੰਡੀਆਂ ਦਾ ਪੇਂਡੂ ਵਿਕਾਸ ਫ਼ੰਡ ਤੁਰੰਤ ਜਾਰੀ ਕਰਨ, ਅੰਨ ਕਲਿਆਣ ਯੋਜਨਾ 'ਤੇ ਲਾਇਆ 11 ਫ਼ੀਸਦੀ ਕੱਟ ਤੁਰੰਤ ਵਾਪਸ ਲੈਣ, ਤੇਲ ਦੀਆਂ ਕੀਮਤਾਂ ਘੱਟ ਕਰਨ, ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ | ਇਸ ਮੌਕੇ ਨਰਿੰਦਰਪਾਲ ਸਿੰਘ ਜਤਾਲਾ, ਵੀਰ ਸਿੰਘ ਨਿਜਾਮਦੀਨ ਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਗੁਰਮੇਲ ਸਿੰਘ ਫੱਤੇਵਾਲਾ, ਮੰਗਲ ਸਿੰਘ ਸਵਾਈ ਕੇ, ਗੁਰਦਿਆਲ ਸਿੰਘ ਟਿੱਬੀ ਕਲਾਂ, ਹਰਪਾਲ ਸਿੰਘ ਜਤਾਲਾ, ਸੰਦੀਪ ਸਿੰਘ, ਪ੍ਰਗਟ ਸਿੰਘ ਲਹਿਰਾ, ਬੂਟਾ ਸਿੰਘ ਕਰੀ ਕਲਾਂ, ਸੁਰਜੀਤ ਸਿੰਘ ਫੌਜੀ, ਹਰਨੇਕ ਸਿੰਘ ਕਮਾਲਾ ਬੋਤਲਾਂ, ਬਚਿੱਤਰ ਸਿੰਘ ਦੂਲੇ ਵਾਲਾ, ਕੇਵਲ ਸਿੰਘ ਵਾਹਕਾ, ਗੁਰਮੁਖ ਸਿੰਘ ਕਾਮਲ ਵਾਲਾ, ਮੱਸਾ ਸਿੰਘ ਆਸਿਫ਼ ਵਾਲਾ ਆਦਿ ਹਾਜ਼ਰ ਸਨ |

150 ਲੀਟਰ ਲਾਹਣ ਤੇ ਸ਼ਰਾਬ ਬਰਾਮਦ, ਦੋਸ਼ੀ ਫ਼ਰਾਰ

ਮਮਦੋਟ, 7 ਦਸੰਬਰ (ਸੁਖਦੇਵ ਸਿੰਘ ਸੰਗਮ)- ਪੁਲਿਸ ਥਾਣਾ ਲੱਖੋਂ ਕਿ ਬਹਿਰਾਮ ਵਲੋਂ ਛਾਪੇਮਾਰੀ ਕਰਕੇ 150 ਲੀਟਰ ਲਾਹਣ ਤੇ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਸਹਾਇਕ ਥਾਣੇਦਾਰ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਥਾਣਾ ਲੱਖੋਂ ਕਿ ...

ਪੂਰੀ ਖ਼ਬਰ »

12 ਗ੍ਰਾਮ ਹੈਰੋਇਨ ਸਮੇਤ ਇਕ ਮੁਲਜ਼ਮ ਕਾਬੂ, ਮਾਮਲਾ ਦਰਜ

ਤਲਵੰਡੀ ਭਾਈ, 7 ਦਸੰਬਰ (ਰਵਿੰਦਰ ਸਿੰਘ ਬਜਾਜ)- ਪੁਲਿਸ ਥਾਣਾ ਤਲਵੰਡੀ ਭਾਈ ਵਲੋਂ 12 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਤਫ਼ਤੀਸ਼ੀ ਅਫ਼ਸਰ ਜੁਗਰਾਜ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਪਾਲ ਸਿੰਘ ਸਮੇਤ ...

ਪੂਰੀ ਖ਼ਬਰ »

ਆਦਰਸ਼ ਸਕੂਲ ਅਧਿਆਪਕ ਯੂਨੀਅਨ ਦਾ ਵਿਧਾਇਕ ਨਰੇਸ਼ ਕਟਾਰੀਆ ਦੇ ਦਫ਼ਤਰ ਮੂਹਰੇ ਧਰਨਾ 7ਵੇਂ ਦਿਨ ਵੀ ਜਾਰੀ

ਜ਼ੀਰਾ, 7 ਦਸੰਬਰ (ਪ੍ਰਤਾਪ ਸਿੰਘ ਹੀਰਾ)- ਆਦਰਸ਼ ਸਕੂਲ ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਆਦਰਸ਼ ਸਕੂਲ ਹਰਦਾਸਾ ਦੇ ਅਧਿਆਪਕ ਸੁਖਦੀਪ ਕੌਰ ਸਰਾਂ, ਰਵਿੰਦਰ ਕੌਰ, ਕੁਲਵਿੰਦਰ ਕੌਰ, ਨਿਸ਼ਾ ਰਾਣੀ, ਮਨੀ ਧਵਨ ਦੀ ...

ਪੂਰੀ ਖ਼ਬਰ »

ਬਜ਼ੁਰਗ ਮਹਿਲਾ ਨਾਲ 40 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 7 ਦਸੰਬਰ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਇਕ ਮਹਿਲਾ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਦਰ ਫ਼ਿਰੋਜ਼ਪੁਰ ਦੇ ਮਹਿਲਾ ਸਹਾਇਕ ਥਾਣੇਦਾਰ ਰਾਜਵੰਤ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

'ਮੈਂ ਫ਼ਿਰੋਜ਼ਪੁਰ ਹਾਂ ਮੈਨੂੰ ਅਪਰਾਧ ਮੁਕਤ ਕਰੋ' ਮੁਹਿੰਮ ਦਾ ਮੰਤਵ ਸਿਆਸੀ ਜਾਂ ਸਮਾਜਿਕ..!

ਫ਼ਿਰੋਜ਼ਪੁਰ, 7 ਦਸੰਬਰ (ਤਪਿੰਦਰ ਸਿੰਘ)- ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਅੰਦਰ ਅਮਨ-ਕਾਨੂੰਨ ਦੀ ਬਹਾਲੀ ਅਤੇ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਲਈ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ ...

ਪੂਰੀ ਖ਼ਬਰ »

ਉਪ ਮੰਡਲ ਮੈਜਿਸਟਰੇਟ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਤਲਵੰਡੀ ਭਾਈ, 7 ਦਸੰਬਰ (ਕੁਲਜਿੰਦਰ ਸਿੰਘ ਗਿੱਲ)- ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਨਿਪਟਾਰੇ ਲਈ ਸਬ ਡਵੀਜ਼ਨ ਫ਼ਿਰੋਜ਼ਪੁਰ ਦੇ ਉਪ ਮੰਡਲ ਮੈਜਿਸਟਰੇਟ ਰਣਜੀਤ ਸਿੰਘ ਭੁੱਲਰ ਵਲੋਂ ਇੱਥੇ ਨਗਰ ਕੌਂਸਲ ਦਫ਼ਤਰ ਵਿਖੇ ਜਨਤਕ ਬੈਠਕ ਕੀਤੀ ਹੈ | ਇਸ ਦੌਰਾਨ ਕੁਲਵੰਤ ...

ਪੂਰੀ ਖ਼ਬਰ »

ਧੁੰਦ ਕਾਰਨ ਫ਼ਿਰੋਜ਼ਪੁਰ ਸੜਕ 'ਤੇ ਦੋ ਕਾਰਾਂ ਟਕਰਾਈਆਂ

ਮਮਦੋਟ, 7 ਦਸੰਬਰ (ਸੁਖਦੇਵ ਸਿੰਘ ਸੰਗਮ)- ਬੀਤੇ ਕੁਝ ਦਿਨਾਂ ਤੋਂ ਇਲਾਕੇ ਵਿਚ ਪੈ ਰਹੀ ਸੰਘਣੀ ਕਾਰਨ ਜਨ-ਜੀਵਨ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ ਤੇ ਧੁੰਦ ਕਾਰਨ ਰੋਜ਼ਾਨਾ ਕੋਈ ਨਾ ਕੋਈ ਸੜਕੀ ਹਾਦਸਾ ਹੋ ਰਿਹਾ ਹੈ | ਬੁੱਧਵਾਰ ਸਵੇਰੇ ਸੰਘਣੀ ਧੁੰਦ ਦੇ ਚੱਲਦਿਆਂ ...

ਪੂਰੀ ਖ਼ਬਰ »

ਸ਼ਹਿਰ ਦੀ ਪੱੁਡਾ ਮਾਰਕੀਟ ਵਿਖੇ ਨਾਜਾਇਜ਼ ਕਬਜ਼ਿਆਂ ਤੋਂ ਦੁਕਾਨ ਮਾਲਕ ਤੇ ਆਮ ਲੋਕ ਪ੍ਰੇਸ਼ਾਨ

ਫ਼ਿਰੋਜ਼ਪੁਰ, 7 ਦਸੰਬਰ (ਰਾਕੇਸ਼ ਚਾਵਲਾ)- ਥਾਣਾ ਸਿਟੀ ਫ਼ਿਰੋਜ਼ਪੁਰ ਦੇ ਬਿਲਕੱੁਲ ਸਾਹਮਣੇ ਪੱੁਡਾ ਵਲੋਂ ਬਣਾਈ ਗਈ ਪੱੁਡਾ ਮਾਰਕੀਟ ਵਿਚ ਕਰੋੜਾਂ ਰੁਪਏ ਲਗਾ ਕੇ ਵਪਾਰਕ ਇਮਾਰਤਾਂ ਖ਼ਰੀਦਣ ਵਾਲੇ ਲੋਕ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਪੇ੍ਰਸ਼ਾਨੀ ਦੇ ਆਲਮ ਵਿਚ ਹਨ, ...

ਪੂਰੀ ਖ਼ਬਰ »

ਨਵ-ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਫ਼ਿਰੋਜ਼ਪੁਰ ਦਾ ਵਫ਼ਦ

ਜ਼ੀਰਾ, 7 ਦਸੰਬਰ (ਮਨਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਵਿਭਾਗ ਵੱਲੋਂ ਫ਼ਿਰੋਜ਼ਪੁਰ ਦੇ ਨਵੇਂ ਨਿਯੁਕਤ ਕੀਤੇ ਗਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕੰਵਲਜੀਤ ਸਿੰਘ ਧੰਜੂ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰ) ਸੁਖਵਿੰਦਰ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟੇ੍ਰਟ ਵਲੋਂ ਚਾਈਨੀਜ਼ ਡੋਰ ਵੇਚਣ, ਸਟੋਰ ਤੇ ਵਰਤੋਂ ਕਰਨ 'ਤੇ ਪਾਬੰਦੀ

ਫ਼ਿਰੋਜ਼ਪੁਰ, 7 ਦਸੰਬਰ (ਤਪਿੰਦਰ ਸਿੰਘ)- ਜ਼ਿਲ੍ਹਾ ਮੈਜਿਸਟੇ੍ਰਟ ਵਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਚਾਈਨੀਜ਼ ਡੋਰ ਵੇਚਣ, ਸਟੋਰ ਕਰਨ, ਵਰਤੋਂ ਕਰਨ ਤੇ ਖ਼ਰੀਦਣ 'ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅੰਮਿ੍ਤ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦਾ ਹਲਕੇ 'ਚ ਪੁੱਜਣ 'ਤੇ ਹੋਵੇਗਾ ਸ਼ਾਨਦਾਰ ਸਵਾਗਤ-ਆਗੂ

ਜ਼ੀਰਾ, 7 ਦਸੰਬਰ (ਮਨਜੀਤ ਸਿੰਘ ਢਿੱਲੋਂ)- ਕਾਂਗਰਸ ਪਾਰਟੀ ਨੇ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਮਾਣ ਬਖ਼ਸ਼ਿਆ ਹੈ, ਜਿਸ ਤਹਿਤ ਹੀ ਕਾਂਗਰਸ ਹਾਈਕਮਾਂਡ ਵੱਲੋਂ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀਆਂ ਪਾਰਟੀਆਂ ਪ੍ਰਤੀ ...

ਪੂਰੀ ਖ਼ਬਰ »

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਮਲਕੀਤ ਕੁਮਾਰ

ਜ਼ੀਰਾ, 7 ਦਸੰਬਰ (ਮਨਜੀਤ ਸਿੰਘ ਢਿੱਲੋਂ)- ਜ਼ਿਆਦਾਤਰ ਸੜਕ ਹਾਦਸੇ ਟੈ੍ਰਫਿਕ ਨਿਯਮਾਂ ਦੀ ਪਾਲਨਾ ਨਾ ਕਰਨ ਕਰਕੇ ਵਾਪਰਦੇ ਹਨ ਅਤੇ ਇਨ੍ਹਾਂ ਹਾਦਸਿਆਂ 'ਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ, ਜਿਸ ਕਰਕੇ ਪੁਲਿਸ ਵੱਲੋਂ ਹਮੇਸ਼ਾ ਲੋਕਾਂ ਨੂੰ ਟੈ੍ਰਫਿਕ ਨਿਯਮਾਂ ਦੀ ...

ਪੂਰੀ ਖ਼ਬਰ »

ਦਿੱਲੀ ਵਾਸੀਆਂ ਨੇ ਆਪ ਵਲੋਂ ਕੀਤੇ ਵਿਕਾਸ ਕਾਰਜਾਂ 'ਤੇ ਲਗਾਈ ਮੋਹਰ-ਗਿੱਲ

ਫ਼ਿਰੋਜ਼ਪੁਰ, 7 ਦਸੰਬਰ (ਕੁਲਬੀਰ ਸਿੰਘ ਸੋਢੀ)- ਦਿੱਲੀ ਵਿਧਾਨ ਸਭਾ ਵਿਚ 15 ਸਾਲਾਂ ਕਾਂਗਰਸ ਦਾ ਰਾਜ ਖ਼ਤਮ ਕਰਕੇ ਤੇ ਹੁਣ ਦਿੱਲੀ ਨਗਰ ਨਿਗਮ ਚੋਣਾਂ ਵਿਚ 15 ਸਾਲਾਂ ਭਾਜਪਾ ਦਾ ਰਾਜ ਖ਼ਤਮ ਕਰ ਕੇ ਆਮ ਆਦਮੀ ਪਾਰਟੀ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਹੈ | ਇਨ੍ਹਾਂ ਸ਼ਬਦਾਂ ...

ਪੂਰੀ ਖ਼ਬਰ »

ਲੋਕਾਂ ਨੇ ਆਪ ਦੀਆਂ ਲੋਕ ਪੱਖੀ ਨੀਤੀਆਂ ਤੇ ਦਿੱਲੀ 'ਚ ਹੋਏ ਵਿਕਾਸ ਕਾਰਜਾਂ 'ਤੇ ਲਗਾਈ ਮੋਹਰ-ਸੋਢੀ, ਕਟੋਰਾ, ਵਰਵਾਲ

ਫ਼ਿਰੋਜ਼ਪੁਰ, 7 ਦਸੰਬਰ (ਕੁਲਬੀਰ ਸਿੰਘ ਸੋਢੀ)- ਮਾਰਚ 2022 ਵਿਚ ਹੋਈਆਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਆਪ ਦੇ ਹੱਕ 'ਚ ਅਜਿਹੀ ਹਨੇਰੀ ਚੱਲੀ ਸੀ, ਜਿਸ ਨੇ ਸੂਬੇ ਦੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਵਲੋਂ ਖੜੇ ਕੀਤੇ ਵੱਡੇ ਦਿਗਜ ਨੇਤਾਵਾਂ ਨੂੰ ਮੂਧੇ ਮੰੂਹ ...

ਪੂਰੀ ਖ਼ਬਰ »

ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ-ਭੁੱਲਰ

ਫ਼ਿਰੋਜ਼ਪੁਰ, 7 ਦਸੰਬਰ (ਤਪਿੰਦਰ ਸਿੰਘ)- 565ਵੇਂ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਇਸ ਸੰਬੰਧੀ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੀ ਮੀਟਿੰਗ 10 ਦਸੰਬਰ ਨੂੰ ਸਰਪ੍ਰਸਤ ਹਰੀਪਾਲ ਸਿੰਘ ਸਰਾਂ ਦੀ ...

ਪੂਰੀ ਖ਼ਬਰ »

ਦਾਜ ਮੰਗਣ 'ਤੇ ਪਤੀ ਤੇ ਸੱਸ ਵਿਰੱੁਧ ਮਾਮਲਾ ਦਰਜ

ਫ਼ਿਰੋਜ਼ਪੁਰ, 7 ਦਸੰਬਰ (ਰਾਕੇਸ਼ ਚਾਵਲਾ)- ਵਿਆਹੁਤਾ ਪਾਸੋਂ ਦਾਜ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਪਤੀ ਅਤੇ ਸੱਸ ਵਿਰੱੁਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੂੰ ਵਿਆਹੁਤਾ ਨਵਜੀਤ ਕੌਰ ਪੱੁਤਰੀ ਰਵਿੰਦਰ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਹਾਕੀ ਫ਼ਿਰੋਜ਼ਪੁਰ ਨੇ ਕਰਵਾਈ ਇਕ ਦਿਨਾ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ

ਫ਼ਿਰੋਜ਼ਪੁਰ, 7 ਦਸੰਬਰ (ਗੁਰਿੰਦਰ ਸਿੰਘ)- ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੂੰ ਹਾਕੀ ਦੇ ਖੇਤਰ ਵਿਚ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਹਾਕੀ ਫ਼ਿਰੋਜ਼ਪੁਰ ਵਲੋਂ ਕਰਵਾਈ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਵਿਚ ਲੜਕਿਆਂ ਦੀਆਂ 6 ਤੇ ਲੜਕੀਆਂ ਦੀਆਂ 4 ...

ਪੂਰੀ ਖ਼ਬਰ »

ਚਾਈਨਾ ਡੋਰ ਮਨੁੱਖਾਂ, ਪਸ਼ੂਆਂ ਤੇ ਪੰਛੀਆਂ ਲਈ ਹੁੰਦੀ ਹੈ ਜਾਨਲੇਵਾ-ਵਿਧਾਇਕ ਭੁੱਲਰ

ਫ਼ਿਰੋਜ਼ਪੁਰ, 7 ਦਸੰਬਰ (ਕੁਲਬੀਰ ਸਿੰਘ ਸੋਢੀ)- ਆਉਣ ਵਾਲੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਚਾਈਨਾ ਡੋਰ ਦੀ ਵਿੱਕਰੀ ਤੇ ਵਰਤੋਂ ਨੂੰ ਰੋਕਣ ਸਬੰਧੀ ਲੋਕਾਂ ਨੂੰ ਜਾਗਰੂਕ ...

ਪੂਰੀ ਖ਼ਬਰ »

ਦੇਵ ਸਮਾਜ ਕਾਲਜ ਦੀ ਵਿਦਿਆਰਥਣ ਸ਼ਰੂਤੀ ਨੇ ਐਮ. ਐੱਸ. ਸੀ. ਫਿਜ਼ਿਕਸ ਦੂਜੇ ਸਮੈਸਟਰ ਦੀ ਪ੍ਰੀਖਿਆ 'ਚ ਮਾਰੀਆਂ ਮੱਲਾਂ

ਫ਼ਿਰੋਜ਼ਪੁਰ, 7 ਦਸੰਬਰ (ਤਪਿੰਦਰ ਸਿੰਘ)- ਯੂਨੀਵਰਸਿਟੀ ਦੇ ਟਾਪ-10 ਵਿਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਐਮ.ਐੱਸ.ਸੀ. ਫਿਜ਼ਿਕਸ ਦੂਜੇ ਸਮੈਸਟਰ ਦੀ ਪ੍ਰੀਖਿਆ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਵੋਤਮ ਰਿਹਾ ਹੈ | ਕਾਲਜ ਦੇ ਫਿਜ਼ਿਕਸ ਵਿਭਾਗ ...

ਪੂਰੀ ਖ਼ਬਰ »

ਜ਼ੀਰਾ ਸ਼ਰਾਬ ਫੈਕਟਰੀ ਦੇ 300 ਮੀਟਰ ਦੀ ਹਦੂਦ ਅੰਦਰ ਧਰਨਾ ਪ੍ਰਦਰਸ਼ਨ 'ਤੇ ਰੋਕ

ਫ਼ਿਰੋਜ਼ਪੁਰ, 7 ਦਸੰਬਰ (ਤਪਿੰਦਰ ਸਿੰਘ)- ਪ੍ਰਸ਼ਾਸਨ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਹੁਕਮਾਂ ਮੁਤਾਬਿਕ ਜ਼ੀਰਾ ਸਥਿਤ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ (ਸ਼ਰਾਬ ਫੈਕਟਰੀ) ਦੇ 300 ਮੀਟਰ ਦੀ ਹਦੂਦ ਅੰਦਰ ਧਰਨਾ ਪ੍ਰਦਰਸ਼ਨ ਕਰਨ 'ਤੇ ਰੋਕ ...

ਪੂਰੀ ਖ਼ਬਰ »

ਚਾਲੂ ਭੱਠੀ, ਲਾਹਣ ਤੇ ਸ਼ਰਾਬ ਬਰਾਮਦ, ਸ਼ਰਾਬ ਕੱਢਣ ਵਾਲਾ ਫ਼ਰਾਰ

ਮਮਦੋਟ, 7 ਦਸੰਬਰ (ਰਾਜਿੰਦਰ ਸਿੰਘ ਹਾਂਡਾ)- ਜ਼ਿਲ੍ਹਾ ਪੁਲਿਸ ਮੁਖੀ ਕੰਵਰਦੀਪ ਕੌਰ ਦੀ ਨਿਗਰਾਨੀ ਹੇਠ ਅਤੇ ਪੁਲਿਸ ਥਾਣਾ ਲੱਖੋ ਕੇ ਬਹਿਰਾਮ ਦੇ ਮੁੱਖ ਅਫ਼ਸਰ ਇੰਸਪੈਕਟਰ ਬਚਨ ਸਿੰਘ ਦੀ ਅਗਵਾਈ ਹੇਠ ਇਲਾਕੇ ਵਿਚ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ...

ਪੂਰੀ ਖ਼ਬਰ »

5ਵੀਂ ਮਯੰਕ ਸ਼ਰਮਾ ਮੈਮੋਰੀਅਲ ਪੰਜਾਬ ਓਪਨ ਬੈਡਮਿੰਟਨ ਚੈਂਪੀਅਨਸ਼ਿਪ 24 ਦਸੰਬਰ ਤੋਂ

ਫ਼ਿਰੋਜ਼ਪੁਰ, 7 ਦਸੰਬਰ (ਗੁਰਿੰਦਰ ਸਿੰਘ)-ਉੱਘੇ ਬੈਡਮਿੰਟਨ ਖਿਡਾਰੀਆਂ ਮਯੰਕ ਸ਼ਰਮਾ ਦੀ ਯਾਦ ਵਿਚ ਮਯੰਕ ਸ਼ਰਮਾ ਮੈਮੋਰੀਅਲ ਸੁਸਾਇਟੀ ਵਲੋਂ 5ਵੀਂ ਮਯੰਕ ਸ਼ਰਮਾ ਮੈਮੋਰੀਅਲ ਪੰਜਾਬ ਓਪਨ ਬੈਡਮਿੰਟਨ ਚੈਂਪੀਅਨਸ਼ਿਪ (ਲੜਕੇ ਤੇ ਲੜਕੀਆਂ) 24 ਤੋਂ 26 ਦਸੰਬਰ ਤੱਕ ਦਾਸ ਐਂਡ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਗਿੱਲ ਟੈਕਨੀਕਲ ਸਰਵਿਸਿਜ਼ ਯੂਨੀਅਨ ਜ਼ੀਰਾ ਦੇ ਪ੍ਰਧਾਨ ਬਣੇ

ਜ਼ੀਰਾ, 7 ਦਸੰਬਰ (ਮਨਜੀਤ ਸਿੰਘ ਢਿੱਲੋਂ)-ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ-ਡਵੀਜ਼ਨ ਜ਼ੀਰਾ ਦੀ ਵਿਸ਼ੇਸ਼ ਮੀਟਿੰਗ ਦਫ਼ਤਰ ਜ਼ੀਰਾ ਹੋਈ | ਇਸ ਮੌਕੇ ਪੈਨਸ਼ਨਰਜ਼ ਆਗੂ ਮੁਖ਼ਤਿਆਰ ਸਿੰਘ ਬਰਾੜ ਅਤੇ ...

ਪੂਰੀ ਖ਼ਬਰ »

ਤੇਜ਼ਧਾਰ ਹਥਿਆਰਾਂ ਨਾਲ ਹਮਲਾ, 1 ਜ਼ਖ਼ਮੀ

ਫ਼ਿਰੋਜ਼ਪੁਰ, 7 ਦਸੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਬਸਤੀ ਟੈਂਕਾ ਵਾਲੀ ਵਿਖੇ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਤੇਜ਼ਧਾਰ ਹਥਿਆਰਾਂ ਨਾਲ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਬਸਤੀ ਟੈਂਕਾ ਵਾਲੀ ਦੀ ਇਕ ...

ਪੂਰੀ ਖ਼ਬਰ »

ਫ਼ਿਰੋਜ਼ਪੁਰ 'ਚ ਪੀ. ਜੀ. ਆਈ ਦੀ ਉਸਾਰੀ ਜਲਦ ਸ਼ੁਰੂ ਕਰਵਾਉਣ ਨੂੰ ਲੈ ਕੇ ਸਮਾਜ ਸੇਵੀਆਂ ਦੀ ਹੰਗਾਮੀ ਮੀਟਿੰਗ

ਫ਼ਿਰੋਜ਼ਪੁਰ, 7 ਦਸੰਬਰ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਵਿਚ ਪੀ.ਜੀ.ਆਈ ਸੈਟੇਲਾਈਟ ਸੈਂਟਰ ਦੀ ਉਸਾਰੀ ਜਲਦ ਸ਼ੁਰੂ ਕਰਵਾਉਣ ਨੂੰ ਲੈ ਕੇ ਫ਼ਿਰੋਜ਼ਪੁਰ ਦੇ ਸਮਾਜਿਕ, ਧਾਰਮਿਕ, ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕ ਹੰਗਾਮੀ ਮੀਟਿੰਗ ਸ੍ਰੀ ਸ਼ੀਲਤਾ ਮਾਤਾ ...

ਪੂਰੀ ਖ਼ਬਰ »

ਕੰਟੋਨਮੈਂਟ ਬੋਰਡ ਦੇ ਫਰਜ਼ੀ ਅਧਿਆਪਕ ਘੁਟਾਲੇ 'ਚ ਸ਼ਿਕਾਇਤਕਰਤਾ ਪੁਨੀਤ ਸੂਦ ਨੂੰ ਵੱਡਾ ਝਟਕਾ

ਫ਼ਿਰੋਜ਼ਪੁਰ, 7 ਦਸੰਬਰ (ਰਾਕੇਸ਼ ਚਾਵਲਾ)- ਕੰਨਟੋਨਮੈਂਟ ਬੋਰਡ ਅਧੀਨ ਅਧਿਆਪਕ ਭਰਤੀ ਘੁਟਾਲੇ ਵਿਚ ਕਥਿਤ ਤੌਰ 'ਤੇ ਫਰਜ਼ੀ ਵਾੜੇ ਦਾ ਦੋਸ਼ ਲਗਾ ਫ਼ਿਰੋਜ਼ਪੁਰ ਛਾਉਣੀ ਵਾਸੀ ਪੁਨੀਤ ਸੂਦ ਵਲੋਂ ਦਾਇਰ ਇਸਤਗਾਸੇ ਵਿਚ ਅਦਾਲਤ ਵਲੋਂ ਰੱਖਿਆ ਵਿਭਾਗ ਦੇ ਵੱਡੇ ਅਫ਼ਸਰਾਂ ...

ਪੂਰੀ ਖ਼ਬਰ »

ਜੌਗਰਫ਼ੀ ਟੀਚਰਜ਼ ਯੂਨੀਅਨ ਵਲੋਂ ਡੀ. ਪੀ. ਆਈ. ਨਾਲ ਮੁਲਾਕਾਤ

ਫ਼ਿਰੋਜ਼ਪੁਰ, 7 ਦਸੰਬਰ (ਤਪਿੰਦਰ ਸਿੰਘ)- ਪੰਜਾਬ ਦੇ ਲਗਪਗ 2 ਹਜ਼ਾਰ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਭੂਗੋਲ (ਜੌਗਰਫ਼ੀ) ਲੈਕਚਰਾਰਾਂ ਦੀਆਂ ਆਸਾਮੀਆਂ ਦੀ ਘਾਟ ਨੂੰ ਪੂਰਾ ਕਰਵਾਉਣ, ਪੰਜਾਬ ਸਰਕਾਰ ਦੇ ਗਜ਼ਟ ਨੋਟੀਫ਼ਿਕੇਸ਼ਨ ਅਨੁਸਾਰ ਜੌਗਰਫ਼ੀ ਲੈਕਚਰਾਰਾਂ ਦੀਆਂ ...

ਪੂਰੀ ਖ਼ਬਰ »

ਦਿੱਲੀ ਨਗਰ ਨਿਗਮ ਚੋਣਾਂ 'ਚ ਆਪ ਦੀ ਸ਼ਾਨਦਾਰ ਜਿੱਤ 'ਤੇ ਵਿਧਾਇਕ ਭੁੱਲਰ ਅਤੇ ਵਿਧਾਇਕ ਦਹੀਯਾ ਵਲੋਂ ਖੁਸ਼ੀ ਦਾ ਪ੍ਰਗਟਾਵਾ

ਫ਼ਿਰੋਜ਼ਪੁਰ, 7 ਦਸੰਬਰ (ਤਪਿੰਦਰ ਸਿੰਘ, ਕੁਲਬੀਰ ਸਿੰਘ ਸੋਢੀ)- ਦਿੱਲੀ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ...

ਪੂਰੀ ਖ਼ਬਰ »

ਸੀ. ਜੇ. ਐਮ. ਏਕਤਾ ਉੱਪਲ ਨੇ ਭਗਤ ਪੂਰਨ ਸਿੰਘ ਡੈਫ ਐਂਡ ਡੰਮ ਸਕੂਲ ਦਾ ਕੀਤਾ ਦੌਰਾ

ਆਰਿਫ਼ ਕੇ, 7 ਦਸੰਬਰ (ਬਲਬੀਰ ਸਿੰਘ ਜੋਸਨ)- ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਵੀਰਇੰਦਰ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਜੇ.ਐਮ. ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਸਮਾਜ 'ਚ ਆ ਰਹੀਆਂ ਗਿਰਾਵਟਾਂ ਤੇ ਫੈਲ ਰਹੀਆਂ ਕੁਰੀਤੀਆਂ ਤੋਂ ਚਿੰਤਤ ਮਹਾਂ ਪੰਚਾਇਤ ਵਲੋਂ ਮੀਟਿੰਗ

ਝੋਕ ਹਰੀ ਹਰ, 7 ਦਸੰਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ 'ਚ ਡਿਗ ਰਹੀਆਂ ਮਨੁੱਖੀ ਕਦਰਾਂ-ਕੀਮਤਾਂ ਅਤੇ ਸਮਾਜ 'ਚ ਆ ਰਹੀਆਂ ਗਿਰਾਵਟਾਂ ਤੇ ਫੈਲ ਰਹੀ ਕੁਰੀਤੀਆਂ ਤੋਂ ਚਿੰਤਤ ਮਹਾਂ ਪੰਚਾਇਤ ਵਲੋਂ ਗੁਰਦੁਆਰਾ ਕਰਮਸਰ ਸਾਹਿਬ ਝੋਕ ਹਰੀ ਹਰ ਵਿਖੇ ਮੀਟਿੰਗ ਬੁਲਾਈ ਗਈ, ਜਿਸ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਖੋਸਾ ਨੇ ਮੀਟਿੰਗ ਕਰਕੇ 11 ਦੇ ਸਮਾਗਮ ਦੀਆਂ ਤਿਆਰੀਆਂ ਆਰੰਭੀਆਂ

ਜ਼ੀਰਾ, 7 ਦਸੰਬਰ (ਪ੍ਰਤਾਪ ਸਿੰਘ ਹੀਰਾ)- ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਜ਼ੀਰਾ ਨੇੜਲੇ ਪਿੰਡ ਮਿਹਰ ਸਿੰਘ ਵਾਲਾ ਵਿਖੇ ਸਥਿਤ ਗੁਰਦੁਆਰਾ ਸ਼ੀਹਣੀ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਰ ਦੀ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਖ਼ੂਨ ਦਾਨ ਕੈਂਪ ਲਗਾਇਆ

ਮੱਲਾਂਵਾਲਾ, 7 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਐੱਚ.ਡੀ.ਐਫ.ਸੀ. ਬੈਂਕ ਜ਼ੀਰਾ, ਭਾਰਤ ਵਿਕਾਸ ਪ੍ਰੀਸ਼ਦ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ...

ਪੂਰੀ ਖ਼ਬਰ »

66ਵੀਆਂ ਅੰਤਰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਲਿਟਲ ਫਲਾਵਰ ਨੇ ਜਿੱਤੇ ਸੋਨੇ ਅਤੇ ਕਾਂਸੇ ਦੇ ਤਗਮੇ

ਗੋਲੂ ਕਾ ਮੋੜ, 7 ਦਸੰਬਰ (ਸੁਰਿੰਦਰ ਸਿੰਘ ਪੁਪਨੇਜਾ)-ਬੀਤੇ ਦਿਨੀਂ ਜਲੰਧਰ ਵਿਖੇ ਹੋਈਆਂ 66ਵੀਆਂ ਅੰਤਰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਸਟੇਟ ਕਰਾਟੇ ਚੈਂਪੀਅਨਸ਼ਿਪ ਲਿਟਲ ਫਲਾਵਰ ਸਕੂਲ ਦੇ ਵਿਦਿਆਰਥੀਆਂ ਨੇ ਸੋਨੇ ਅਤੇ ਕਾਂਸੇ ਦੇ ਤਗਮੇ ਜਿੱਤ ਕੇ ਸਕੂਲ ਤੇ ...

ਪੂਰੀ ਖ਼ਬਰ »

ਦੋਧੀ ਯੂਨੀਅਨ ਤਲਵੰਡੀ ਦੇ ਰਾਜੇਸ਼ ਕੁਮਾਰ ਰਾਜੂ ਖੰਨਾ ਬਣੇ ਪ੍ਰਧਾਨ

ਤਲਵੰਡੀ ਭਾਈ, 7 ਦਸੰਬਰ (ਰਵਿੰਦਰ ਸਿੰਘ ਬਜਾਜ)-ਕਸਬਾ ਤਲਵੰਡੀ ਭਾਈ ਦੇ ਸਮੂਹ ਦੁੱਧ ਦਾ ਕੰਮ ਕਰਨ ਵਾਲੇ ਦੋਧੀਆਂ ਵਲੋਂ ਯੂਨੀਅਨ ਦੀ ਚੋਣ ਕਰਨ ਲਈ ਇਕੱਤਰਤਾ ਕੀਤੀ ਅਤੇ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਰਾਜੇਸ਼ ਕੁਮਾਰ ਰਾਜੂ ਖੰਨਾ ਨੂੰ ਦੋਧੀ ...

ਪੂਰੀ ਖ਼ਬਰ »

ਗੌ. ਪ੍ਰਾਇਮਰੀ ਸਕੂਲ ਮੁੱਦਕੀ ਦੇ ਬੱਚੇ ਰਾਜ ਪੱਧਰੀ ਖੇਡਾਂ ਲਈ ਰਵਾਨਾ

ਮੁੱਦਕੀ, 7 ਦਸੰਬਰ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਮੱਲ੍ਹਾਂ ਮਾਰ ਰਹੇ ਹਨ | ਰਾਜ ਪੁਰਸਕਾਰ ਜੇਤੂ ਸਕੂਲ ਮੁਖੀ ਬਿਬੇਕਾਨੰਦ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਮੁੱਦਕੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਦੇਵ ਸਮਾਜ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਫ਼ਿਰੋਜ਼ਪੁਰ, 7 ਦਸੰਬਰ (ਤਪਿੰਦਰ ਸਿੰਘ)-ਸਰਕਾਰੀ ਆਈ.ਟੀ.ਆਈ. ਫ਼ਿਰੋਜ਼ਪੁਰ ਵਿਖੇ ਵਿਸ਼ਵ ਏਡਜ਼ ਦਿਵਸ ਮੌਕੇ 'ਤੇ ਰਾਸ਼ਟਰੀ ਸੇਵਾ ਯੋਜਨਾ ਤਹਿਤ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਰੈੱਡ ਰਿਬਨ ਕਲੱਬ ਵਲੋਂ ਡਾਇਰੈਕਟਰ ਯੁਵਕ ਸੇਵਾਵਾਂ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਨਸ਼ਾ ਮੁਕਤੀ ਕੇਂਦਰ ਚੰਦੜ੍ਹ ਵਿਖੇ ਕਰਾਇਆ ਨਸ਼ਾ ਵਿਰੋਧੀ ਸੈਮੀਨਾਰ

ਮੁੱਦਕੀ, 7 ਦਸੰਬਰ (ਭੁਪਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਚੰਦੜ੍ਹ ਵਿਖੇ ਪੰਥ ਖ਼ਾਲਸਾ ਸੇਵਾ ਸੁਸਾਇਟੀ (ਰਜਿ:) ਮੁੱਦਕੀ ਵਲੋਂ ਚੱਲ ਰਹੇ ਪੰਥ ਖ਼ਾਲਸਾ ਨਸ਼ਾ ਮੁਕਤੀ ਕੇਂਦਰ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਾਇਆ ਗਿਆ, ਜਿਸ ਵਿਚ ਕਿਸਾਨ ਆਗੂਆਂ ਨੇ ਆਪਣੀਆਂ ...

ਪੂਰੀ ਖ਼ਬਰ »

ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ 'ਵਿਮੈਨ ਇਨ ਲੀਡਰਸ਼ਿਪ ਕਾਨਕਲੇਵ-2022' ਪੋ੍ਰਗਰਾਮ ਕਰਵਾਇਆ

ਫ਼ਿਰੋਜ਼ਪੁਰ, 7 ਦਸੰਬਰ (ਤਪਿੰਦਰ ਸਿੰਘ)-ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ 'ਵਿਮੈਨ ਇਨ ਲੀਡਰਸ਼ਿਪ ਕਾਨਕਲੇਵ-2022' ਪੋ੍ਰਗਰਾਮ ਵਿਵੇਕਾਨੰਦ ਵਰਲਡ ਸਕੂਲ ਫ਼ਿਰੋਜ਼ਪੁਰ ਵਿਖੇ ਕਰਵਾਇਆ ਗਿਆ, ਜਿਸ ਵਿਚ ਡਿਪਟੀ ਕਮਿਸ਼ਨਰ ਅੰਮਿ੍ਤ ਸਿੰਘ, ਐੱਸ.ਐੱਸ.ਪੀ. ਕੰਵਰਦੀਪ ਕੌਰ ਅਤੇ ...

ਪੂਰੀ ਖ਼ਬਰ »

ਪਿਕਅੱਪ ਗੱਡੀਆਂ ਦੇ ਮਸਲੇ ਨੂੰ ਲੈ ਕੇ ਯੂਨਾਈਟਿਡ ਟਰੇਡ ਯੂਨੀਅਨ ਦੀ ਮੀਟਿੰਗ

ਜ਼ੀਰਾ, 7 ਦਸੰਬਰ (ਪ੍ਰਤਾਪ ਸਿੰਘ ਹੀਰਾ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਿੰਦਰਾ ਪਿਕਅੱਪ, ਟਾਟਾ ਏਸ ਅਤੇ ਥ੍ਰੀ-ਵ੍ਹੀਲਰ ਯੂਨੀਅਨ ਨਵੀਂ ਤਲਵੰਡੀ ਰੋਡ ਜ਼ੀਰਾ ਸ਼ਹਿਰ ਵਿਖੇ ਪਿਕਅੱਪ ਗੱਡੀਆਂ ਵਾਲਿਆਂ ਦੀਆਂ ਮੰਗਾਂ ਅਤੇ ਜੁਗਾੜੂ ਰੇਹੜੀਆਂ ਨੂੰ ਬੰਦ ਕਰਵਾਉਣ ਨੂੰ ...

ਪੂਰੀ ਖ਼ਬਰ »

ਅਦਾਲਤੀ ਤਸਦੀਕਸ਼ੁਦਾ ਕੇਸਾਂ ਦੀਆਂ ਨਕਲਾਂ ਨਾ ਮਿਲਣ 'ਤੇ ਲੋਕ ਪੇ੍ਰਸ਼ਾਨ

ਫ਼ਿਰੋਜ਼ਪੁਰ, 7 ਦਸੰਬਰ (ਰਾਕੇਸ਼ ਚਾਵਲਾ)- ਜ਼ਿਲ੍ਹਾ ਕਚਿਹਰੀ ਫ਼ਿਰੋਜ਼ਪੁਰ ਦੀਆਂ ਅਦਾਲਤਾਂ ਨਾਲ ਸਬੰਧਿਤ ਹੁਕਮਾਂ ਅਤੇ ਹੋਰ ਜ਼ਰੂਰੀ ਕੇਸਾਂ ਦੀਆਂ ਤਸਦੀਕਸ਼ੁਦਾ ਨਕਲਾਂ ਲੈਣ ਸਬੰਧੀ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX