ਤਾਜਾ ਖ਼ਬਰਾਂ


ਚੀਨ ਵਲੋਂ ਤੁਰਕੀ ਨੂੰ 6 ਮਿਲੀਅਨ ਡਾਲਰ ਮਦਦ ਦੀ ਪੇਸ਼ਕਸ਼
. . .  4 minutes ago
ਬੀਜਿੰਗ, 7 ਫਰਵਰੀ- ਚੀਨ ਦੇ ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. ਦੇ ਅਨੁਸਾਰ ਚੀਨ ਨੇ ਭੂਚਾਲ ਰਾਹਤ ਲਈ ਤੁਰਕੀ ਨੂੰ 6 ਮਿਲੀਅਨ ਡਾਲਰ ਦੀ ਐਮਰਜੈਂਸੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਚੀਨ ਇੰਟਰਨੈਸ਼ਨਲ ਡਿਵੈਲਪਮੈਂਟ ਕੋਆਪ੍ਰੇਸ਼ਨ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਚੀਨ ਨੇ ਤੁਰਕੀ ਵਿਚ ਹੋਏ ਜਾਨ-ਮਾਲ ਦੇ ਨੁਕਸਾਨ ਲਈ ਸੰਵੇਦਨਾ...
ਰਾਹਤ ਸਮੱਗਰੀ ਲੈ ਤੁਰਕੀ ਪੁੱਜਿਆ ਭਾਰਤੀ ਹਵਾਈ ਸੈਨਾ ਦਾ ਪਹਿਲਾ ਜਹਾਜ਼
. . .  12 minutes ago
ਨਵੀਂ ਦਿੱਲੀ, 7 ਫਰਵਰੀ- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੁਰਕੀ ਵਿਚ ਖ਼ੋਜ ਅਤੇ ਬਚਾਅ ਕਾਰਜਾਂ ਵਿਚ ਮਦਦ ਲਈ ਆਫ਼ਤ ਰਾਹਤ ਸਮੱਗਰੀ ਅਤੇ ਬਚਾਅ ਦਲ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦਾ ਪਹਿਲਾ ਜਹਾਜ਼ ਭੂਚਾਲ ਪ੍ਰਭਾਵਿਤ...
ਆਰਮੀ ਫ਼ੀਲਡ ਹਸਪਤਾਲ ਨੇ ਤੁਰਕੀ ਲਈ 89 ਮੈਂਬਰੀ ਮੈਡੀਕਲ ਟੀਮ ਕੀਤੀ ਰਵਾਨਾ
. . .  29 minutes ago
ਨਵੀਂ ਦਿੱਲੀ, 7 ਫਰਵਰੀ- ਆਰਮੀ ਫ਼ੀਲਡ ਹਸਪਤਾਲ ਨੇ ਭੂਚਾਲ ਪ੍ਰਭਾਵਿਤ ਤੁਰਕੀ ਲਈ 89 ਮੈਂਬਰੀ ਮੈਡੀਕਲ ਟੀਮ ਰਵਾਨਾ ਕੀਤੀ। ਇਸ ਮੈਡੀਕਲ ਟੀਮ ਵਿਚ ਆਰਥੋਪੀਡਿਕ ਸਰਜੀਕਲ ਟੀਮ, ਜਨਰਲ ਸਰਜੀਕਲ ਸਪੈਸ਼ਲਿਸਟ ਟੀਮ ਅਤੇ ਮੈਡੀਕਲ ਸਪੈਸ਼ਲਿਸਟ ਟੀਮਾਂ ਸਮੇਤ ਗੰਭੀਰ ਜ਼ਖ਼ਮੀਆਂ ਦੀ ਦੇਖਭਾਲ...
ਦੱਖਣੀ ਰਾਜਾਂ ਦੇ ਵਿਰੋਧੀ ਸੰਸਦ ਮੈਂਬਰਾਂ ਵਲੋਂ ਬਜਟ ਵਿਰੁੱਧ ਰੋਸ ਪ੍ਰਦਰਸ਼ਨ
. . .  35 minutes ago
ਨਵੀਂ ਦਿੱਲੀ, 7 ਫਰਵਰੀ- ਕੇਂਦਰੀ ਬਜਟ 2023-24 ਵਿਚ ਘੱਟ ਗਿਣਤੀਆਂ ਨਾਲ ਵਿਤਕਰੇ ਅਤੇ ਮੌਲਾਨਾ ਅਬਦੁੱਲ ਕਲਾਮ ਸਕਾਲਰਸ਼ਿਪ ਨੂੰ ਰੱਦ ਕਰਨ ਦੇ ਵਿਰੋਧ ਵਿਚ ਦੱਖਣੀ ਰਾਜਾਂ ਦੇ ਵਿਰੋਧੀ ਸੰਸਦ ਮੈਂਬਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ...
ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  39 minutes ago
ਨਵੀਂ ਦਿੱਲੀ, 7 ਫਰਵਰੀ- ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਸਦਨ ਵਿਚ ਆਉਣ ਅਤੇ ਅਡਾਨੀ ਵਿਵਾਦ...
ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਲੋਂ ਤੁਰਕੀ ਤੇ ਸੀਰੀਆ ਲਈ 11 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ
. . .  44 minutes ago
ਕੈਨਬਰਾ, 7 ਫਰਵਰੀ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਲਈ 11 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ...
ਲੁਧਿਆਣਾ ਅਦਾਲਤੀ ਕੰਪਲੈਕਸ ਦੇ ਬਾਹਰ ਗੋਲੀ ਚੱਲਣ ਕਾਰਨ ਇਕ ਜ਼ਖ਼ਮੀ
. . .  50 minutes ago
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤੀ ਕੰਪਲੈਕਸ ਦੇ ਬਿਲਕੁਲ ਬਾਹਰ ਅੱਜ ਕੁਝ ਸਮਾਂ ਪਹਿਲਾਂ ਗੋਲੀ ਚੱਲਣ ਕਾਰਨ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਨੌਜਵਾਨ ਦੀ ਸ਼ਨਾਖਤ ਹਿਮਾਸ਼ੂ ਵਜੋ ਕੀਤੀ ਗਈ ਹੈ, ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹ...
ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ ਵਿਚ
. . .  about 1 hour ago
ਨਵੀਂ ਦਿੱਲੀ. 7 ਫਰਵਰੀ- ਰਾਸ਼ਟਰੀ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 256 (ਖ਼ਰਾਬ) ਸ਼੍ਰੇਣੀ ਵਿਚ ਹੈ। ਇਸ ਦੀਆਂ ਕੁਝ ਤਸਵੀਰਾਂ ਇੰਡੀਆ ਗੇਟ ਅਤੇ ਕਰਤੱਵਿਆ ਪੱਥ ਤੋਂ ਸਾਹਮਣੇ ਆਈਆਂ...
ਸੁਪਰੀਮ ਕੋਰਟ ਵਲੋਂ ਮਦਰਾਸ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਐਡਵੋਕੇਟ ਲਕਸ਼ਮਣ ਚੰਦਰ ਵਿਕਟੋਰੀਆ ਦੀ ਨਿਯੁਕਤੀ ਵਿਰੁੱਧ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਐਡਵੋਕੇਟ ਲਕਸ਼ਮਣ ਚੰਦਰ ਵਿਕਟੋਰੀਆ ਗੋਵਰੀ ਦੀ ਨਿਯੁਕਤੀ ਵਿਰੁੱਧ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ...
ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 7 ਫਰਵਰੀ- ਅਡਾਨੀ ਵਿਵਾਦ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਸੰਸਦ ਮੈਂਬਰਾਂ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ...
ਬਜਟ ਇਜਲਾਸ 'ਆਪ' ਨੂੰ ਛੱਡ ਕੇ ਵਿਰੋਧੀ ਪਾਰਟੀਆਂ ਅੱਜ ਸੰਸਦ 'ਚ ਲੈਣਗੀਆਂ ਹਿੱਸਾ
. . .  about 1 hour ago
ਤੁਰਕੀ 'ਚ ਮੁੜ 5.5 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ
. . .  about 1 hour ago
ਅੰਕਾਰਾ, 7 ਫਰਵਰੀ-ਸੰਯੁਕਤ ਰਾਜ ਦੇ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਅੰਕਾਰਾ ਸੂਬੇ ਦੇ ਕੇਂਦਰੀ ਅਨਾਤੋਲੀਆ ਖੇਤਰ ਵਿਚ ਸਥਿਤ ਤੁਰਕੀ ਦੇ ਗੋਲਬਾਸੀ ਸ਼ਹਿਰ ਵਿਚ ਅੱਜ ਸਵੇਰੇ 8.43 ਵਜੇ 5.5 ਤੀਬਰਤਾ ਦਾ ਭੁਚਾਲ ਆਇਆ...
ਬਿਹਾਰ:ਜੇ.ਡੀ.ਯੂ. ਦੇ ਐਮ.ਐਲ.ਸੀ. ਰਾਧਾਚਰਨ ਸੇਠ ਦੇ ਠਿਕਾਣਿਆਂ 'ਤੇ ਕੇਂਦਰੀ ਏਜੰਸੀ ਵਲੋਂ ਛਾਪੇਮਾਰੀ
. . .  about 2 hours ago
ਪਟਨਾ, 7 ਫਰਵਰੀ-ਜਨਤਾ ਦਲ (ਯੁਨਾਇਟਡ) ਦੇ ਐਮ.ਐਲ.ਸੀ. ਰਾਧਾਚਰਨ ਸੇਠ ਅਤੇ ਉਸ ਦੇ ਕਰੀਬੀ ਸਹਿਯੋਗੀ ਦੇ ਪਟਨਾ ਅਤੇ ਅਰਾਹ ਦੇ ਠਿਕਾਣਿਆਂ 'ਤੇ ਕੇਂਦਰੀ ਏਜੰਸੀ ਦੁਆਰਾ ਛਾਪੇਮਾਰੀ ਕੀਤੀ...
ਬਜਟ ਇਜਲਾਸ:ਵਿਰੋਧੀ ਧਿਰ ਦੀ ਰਣਨੀਤੀ ਬਾਰੇ ਫ਼ੈਸਲਾ ਕਰਨ ਲਈ ਖੜਗੇ ਦੇ ਦਫਤਰ 'ਚ ਹੋਵੇਗੀ ਵਿਰੋਧੀ ਧਿਰ ਦੇ ਫਲੋਰ ਨੇਤਾਵਾਂ ਦੀ ਮੀਟਿੰਗ
. . .  about 3 hours ago
ਨਵੀਂ ਦਿੱਲੀ, 7 ਫਰਵਰੀ-ਬਜਟ ਇਜਲਾਸ ਦੌਰਾਨ ਸਦਨ ਦੇ ਫਲੋਰ ਲਈ ਵਿਰੋਧੀ ਧਿਰ ਦੀ ਰਣਨੀਤੀ ਬਾਰੇ ਫ਼ੈਸਲਾ ਕਰਨ ਲਈ ਅੱਜ ਸੰਸਦ ਵਿਚ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦੇ ਦਫ਼ਤਰ ਵਿਚ ਸਵੇਰੇ 10 ਵਜੇ ਸਾਰੇ ਸਮਾਨ ਸੋਚ ਵਾਲੇ ਵਿਰੋਧੀ ਧਿਰ ਦੇ ਫਲੋਰ ਨੇਤਾਵਾਂ...
ਭੁਚਾਲ ਪ੍ਰਭਾਵਿਤ ਤੁਰਕੀ ਲਈ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਨਾਲ ਲੈਸ ਐਨ.ਡੀ.ਆਰ.ਐਫ. ਦੇ ਕਰਮਚਾਰੀ ਰਵਾਨਾ
. . .  about 3 hours ago
ਨਵੀਂ ਦਿੱਲੀ, 7 ਫਰਵਰੀ-ਭੁਚਾਲ ਪ੍ਰਭਾਵਿਤ ਤੁਰਕੀ ਲਈ ਵਿਸ਼ੇਸ਼ ਤੌਰ 'ਤੇ ਲੈਸ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਨਾਲ ਐਨ.ਡੀ.ਆਰ.ਐਫ. ਦੇ ਕਰਮਚਾਰੀ ਰਵਾਨਾ ਹੋਏ...
ਆਸਟਰੇਲੀਆ ਟੀ-20 ਕਪਤਾਨ ਆਰੋਨ ਫਿੰਚ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
. . .  about 3 hours ago
ਮੈਲਬੌਰਨ, 7 ਫਰਵਰੀ-ਆਸਟਰੇਲੀਆ ਟੀ-20 ਕਪਤਾਨ ਆਰੋਨ ਫਿੰਚ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ...
ਪੇਰੂ 'ਚ ਜ਼ਮੀਨ ਖਿਸਕਣ ਕਾਰਨ 15 ਮੌਤਾਂ
. . .  about 4 hours ago
ਲੀਮਾ, 7 ਫਰਵਰੀ-ਦੱਖਣੀ ਪੇਰੂ 'ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਪੇਰੂ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਰੇਕਿਪਾ ਖੇਤਰ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਏ.ਐਫ.ਪੀ. ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ...
ਤੁਰਕੀ ਅਤੇ ਸੀਰੀਆ 'ਚ ਮਾਰੂ ਭੁਚਾਲ ਕਾਰਨ ਹੁਣ ਤੱਕ 4,000 ਤੋਂ ਵੱਧ ਮੌਤਾਂ
. . .  about 4 hours ago
ਅੰਕਾਰਾ/ਅਜ਼ਮਰੀਨ, 7 ਫਰਵਰੀ-ਐਸੋਸਿਏਟਿਡ ਪ੍ਰੈਸ ਦੀ ਰਿਪੋਰਟ ਅਨੁਸਾਰ ਤੁਰਕੀ ਅਤੇ ਸੀਰੀਆ ਵਿਚ ਮਾਰੂ ਭੁਚਾਲ ਕਾਰਨ ਹੁਣ ਤੱਕ 4,000 ਤੋਂ ਵੱਧ ਲੋਕ ਮਾਰੇ ਗਏ ਹਨ।ਤੁਰਕੀ ਵਿਚ 7.8, 7.6 ਅਤੇ 6.0 ਦੀ ਤੀਬਰਤਾ ਵਾਲੇ ਲਗਾਤਾਰ ਤਿੰਨ...
ਅੱਜ ਹੋਵੇਗੀ ਭਾਜਪਾ ਸੰਸਦੀ ਦਲ ਦੀ ਮੀਟਿੰਗ
. . .  about 4 hours ago
ਨਵੀਂ ਦਿੱਲੀ, 7 ਫਰਵਰੀ-ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦੀ ਦਲ ਦੀ ਅੱਜ ਸੰਸਦ ਵਿਚ ਮੀਟਿੰਗ ਹੋਣ ਵਾਲੀ ਹੈ। ਸੰਸਦ ਵਿਚ ਭਾਜਪਾ ਦੀ ਹਫਤਾਵਾਰੀ ਮੀਟਿੰਗ ਹਰ ਮੰਗਲਵਾਰ ਨੂੰ ਹੁੰਦੀ ਹੈ, ਜਦੋਂ ਸਦਨ ਕੰਮ ਕਰਦਾ ਹੈ।ਇਸ ਬੈਠਕ 'ਚ ਹਾਲ ਹੀ 'ਚ ਪਾਸ ਕੀਤੇ ਗਏ ਕੇਂਦਰੀ ਬਜਟ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਅਮਰੀਕਾ : ਨਿਊਯਾਰਕ ਦੇ ਬਫੇਲੋ ਵਿਚ 3.8 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ
. . .  1 day ago
ਵਿਜੀਲੈਂਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 6 ਫਰਵਰੀ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ।
ਇੰਸਪੈਕਟਰ ਕੁਲਵੰਤ ਸਿੰਘ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਨਿਯੁਕਤ
. . .  1 day ago
ਲੁਧਿਆਣਾ , 6 ਫ਼ਰਵਰੀ (ਪਰਮਿੰਦਰ ਸਿੰਘ ਆਹੂਜਾ) - ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਅੱਜ ਰਾਤ ਇਕ ਹੁਕਮ ਜਾਰੀ ਕਰਕੇ ਇੰਸਪੈਕਟਰ ਕੁਲਵੰਤ ਸਿੰਘ ਨੂੰ ਸੀ.ਆਈ.ਏ. ਸਟਾਫ਼ ਦੇ ...
ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੇਰਾ ਸਿਰਸਾ ਮੁਖੀ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਈ ਵਾਪਸ
. . .  1 day ago
ਚੰਡੀਗੜ੍ਹ, 6 ਫਰਵਰੀ- ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਵਾਪਸ ਲੈ ਲਈ ਗਈ ਹੈ। ਸ਼੍ਰੋਮਣੀ ਕਮੇਟੀ ਦੀ ਪਟੀਸ਼ਨ 'ਤੇ ਹਾਈਕੋਰਟ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 23 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਜ਼ਿੰਮੇਵਾਰੀਆਂ ਸੰਭਾਲਦੇ ਹੋਏ ਮਨ ਨੂੰ ਸੁਤੰਤਰ ਰੱਖਣਾ ਵੀ ਇਕ ਕਲਾ ਹੈ। ਅਗਿਆਤ

ਜਲੰਧਰ

ਚੁਗਿੱਟੀ ਫਲਾਈਓਵਰ ਲਾਗੇ ਰੇਤਾ ਨਾਲ ਭਰਿਆ ਟਰੱਕ ਪਲਟਿਆ

ਚੁਗਿੱਟੀ/ਜੰਡੂਸਿੰਘਾ, 7 ਦਸੰਬਰ (ਨਰਿੰਦਰ ਲਾਗੂ)-ਜਲੰਧਰ-ਅੰਮਿ੍ਤਸਰ ਮਾਰਗ 'ਤੇ ਚੁਗਿੱਟੀ ਫਲਾਈਓਵਰ ਲਾਗੇ ਬੁੱਧਵਾਰ ਨੂੰ ਆਸ-ਪਾਸ ਜਾ ਰਹੇ ਵਾਹਨਾਂ ਨੂੰ ਬਚਾਉਂਦਿਆ ਰੇਤਾ ਨਾਲ ਭਰਿਆ ਇਕ ਟਰੱਕ ਪਲਟ ਗਿਆ | ਇਸੇ ਦੌਰਾਨ ਉਸਦੀ ਲਪੇਟ 'ਚ ਆਉਣ 'ਤੇ ਮਸਾ ਬਚੀ ਇਕ ਕਾਰ ਦਾ ਵੀ ਮਾਮੂਲੀ ਨੁਕਸਾਨ ਹੋ ਗਿਆ ਚੰਗੀ ਕਿਸਮਤ ਕਾਰਨ ਇਸ ਹਾਦਸੇ 'ਚ ਦੋਵਾਂ ਧਿਰਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਇਸ ਘਟਨਾ ਦੇ ਹੋਣ ਨਾਲ ਉਕਤ ਮਾਰਗ 'ਤੇ ਦੂਰ-ਦੂਰ ਤੱਕ ਵਾਹਨਾਂ ਦਾ ਵੱਡਾ ਜਾਮ ਲੱਗ ਗਿਆ | ਜਿਸ ਨੂੰ ਖੁੱਲ੍ਹਵਾਉਣ ਲਈ ਮੌਕੇ 'ਤੇ ਪਹੁੰਚੀ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ | ਘਟਨਾ ਸਥਾਨ 'ਤੇ ਗੱਲਬਾਤ ਕਰਦਿਆਂ ਟਰੱਕ ਚਾਲਕ ਰਾਮ ਲੁਭਾਇਆ ਪੁੱਤਰ ਦਾਸ ਰਾਮ ਵਾਸੀ ਪਠਾਨਕੋਟ ਨੇ ਦੱਸਿਆ ਕਿ ਉਹ ਆਪਣੇ ਉਕਤ ਸ਼ਹਿਰ ਤੋਂ ਰੇਤਾ ਨਾਲ ਟਰੱਕ ਭਰ ਕੇ ਫਗਵਾੜਾ ਵੱਲ ਨੂੰ ਜਾ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਉਹ ਇਸ ਫਲਾਈਓਵਰ ਲਾਗੇ ਪਹੁੰਚਿਆ ਤਾਂ ਅਚਾਨਕ ਇਕ ਆਟੋ ਚਾਲਕ ਵਲੋਂ ਸਵਾਰੀਆਂ ਚੁੱਕਣ ਦੇ ਮਕਸਦ ਨਾਲ ਬ੍ਰੇਕ ਲਗਾ ਦਿੱਤੀ ਗਈ ਤੇ ਇਸੇ ਮੌਕੇ ਤੇਜ਼ੀ ਨਾਲ ਜਾ ਰਹੇ ਇਕ ਕਾਰ ਚਾਲਕ ਵਲੋਂ ਅਗਾਂਹ ਲੰਘਣ ਲਈ ਓਵਰਟੇਕ ਕਰਨਾ ਚਾਹਿਆ | ਜਿਸ ਨੂੰ ਬਚਾਉਣ ਸਮੇਂ ਸੰਤੁਲਨ ਵਿਗੜ ਜਾਣ ਕਾਰਨ ਉਸ ਦਾ ਟਰੱਕ ਪਲਟ ਗਿਆ | ਉਨ੍ਹਾਂ ਕਿਹਾ ਕਿ ਚੰਗੇ ਭਾਗੀ ਉਸਦਾ ਸਰੀਰਿਕ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਦੂਜੇ ਪਾਸੇ ਥਾਣਾ ਰਾਮਾਮੰਡੀ ਦੇ ਇੰਚਾਰਜ ਇੰਸਪੈਕਟਰ ਅਜਾਇਬ ਸਿੰਘ ਔਜਲਾ ਨੇ ਦੱਸਿਆ ਕਿ ਕਾਰ ਜਿਸ ਨੂੰ ਕਿ ਝਾਵਰ ਸਿੰਘ ਵਾਸੀ ਗੁਰੂ ਨਗਰ ਚਲਾ ਰਿਹਾ ਸੀ, ਨਾਲ ਉਸਦੀ ਮਾਲਕਣ ਬੈਠੀ ਸੀ, ਜੋ ਕਿ ਬੇਗੋਵਾਲ ਤੋਂ ਵਾਪਸ ਆ ਰਹੇ ਸਨ, ਇਸ ਹਾਦਸੇ ਦਾ ਸ਼ਿਕਾਰ ਹੋ ਗਏ | ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਵਾਹਨਾਂ 'ਚ ਸਵਾਰ ਜੀਆਂ ਦੇ ਸੱਟ-ਪੇਟ ਨਹੀਂ ਲੱਗੀ | ਪਰ ਟਰੱਕ ਕਾਫੀ ਨੁਕਸਾਨਿਆਂ ਗਿਆ | ਇਸ ਹਾਦਸੇ ਦੌਰਾਨ ਉਕਤ ਮਾਰਗ 'ਤੇ ਸੜਕ ਦੇ ਦੋਵੀਂ ਪਾਸੀ ਦੂਰ-ਦੂਰ ਤੱਕ ਵਾਹਨਾਂ ਦਾ ਜਾਮ ਲੱਗ ਗਿਆ | ਹਾਲਾਤ ਏਨੇ ਗੰਭੀਰ ਹੋ ਗਏ ਕਿ ਸਰਵਿਸ ਲਾਈਨ ਤੋਂ ਲੰਘਣਾ ਵੀ ਕਾਫੀ ਦੇਰ ਤੱਕ ਔਖਾ ਬਣਿਆ ਰਿਹਾ ਹੈ | ਜਿਸ ਕਾਰਨ ਲੋਕ ਬਦਲਵਾਂ ਰਾਹ ਲੱਭਦੇ ਵਿਖਾਈ ਦਿੱਤੇ | ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਵਲੋਂ ਜੇ. ਸੀ. ਬੀ. ਮਸ਼ੀਨ ਦਾ ਇੰਤਜਾਮ ਕਰ ਕੇ ਘਟਨਾ ਸਥਾਨ 'ਤੇ
ਪਲਟੇ ਟਰੱਕ ਨੂੰ ਚੁਕਵਾਇਆ ਗਿਆ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਅਕਸਰ ਹੁੰਦੇ ਰਹਿੰਦੇ ਉਕਤ ਮਾਰਗ 'ਤੇ ਹਾਦਸੇ
ਮੌਕੇ 'ਤੇ ਗੱਲਬਾਤ ਕਰਦਿਆਂ ਵੀਨਾ ਦੇਵੀ, ਜੁਗਿੰਦਰ ਸਿੰਘ, ਪਰਮਜੀਤ ਕੁਮਾਰ, ਨੀਰੂ, ਗਿਆਨ ਚੰਦ, ਅਜੈ ਸ਼ਰਮਾ, ਪ੍ਰਦੀਪ ਸਿੰਘ ਤੇ ਨਰਾਇਣ ਦਾਸ ਸਮੇਤ ਕਈ ਹੋਰ ਲੋਕਾਂ ਨੇ ਦੱਸਿਆ ਕਿ ਟਰੈਫਿਕ ਪੁਲਿਸ ਦੀ ਢਿੱਲ ਕਾਰਨ ਉਕਤ ਮਾਰਗ 'ਤੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਵਾਲੇ ਲੋਕ ਅਕਸਰ ਹਾਦਸਿਆਂ ਦਾ ਕਾਰਨ ਬਣਦੇ ਰਹਿੰਦੇ ਹਨ | ਜਿਨ੍ਹਾਂ 'ਤੇ ਸ਼ਿਕੰਜਾ ਕੱਸਣ ਲਈ ਕਈ ਵਾਰ ਪੁਲਿਸ ਅਫ਼ਸਰਾਂ ਤਾਈਾ ਅਪੀਲ ਕੀਤੀ ਗਈ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਜਿਸ ਦਾ ਨਤੀਜਾ ਇਹ ਹੈ ਕਿ ਉਕਤ ਮਾਰਗ 'ਤੇ ਆਏ ਦਿਨ ਭਿਆਨਕ ਹਾਦਸੇ ਹੁੰਦੇ ਰਹਿੰਦੇ ਹਨ ਤੇ ਉਸ ਦੌਰਾਨ ਲੋਕਾਂ ਦਾ ਜਾਨੀ ਤੇ ਮਾਮਲੀ ਨੁਕਸਾਨ ਹੁੰਦਾ ਰਹਿੰਦਾ ਹੈ | ਇਲਾਕਾ ਵਸਨੀਕਾਂ ਵਲੋਂ ਉਕਤ ਮਾਰਗ 'ਤੇ ਟ੍ਰੈਫਿਕ ਪੁਲਿਸ ਦੀ ਗਸ਼ਤ ਵਧਾਉਣ ਦੀ ਮੰਗ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ |
ਬਰਸਾਤੀ ਸੀਵਰ ਨੂੰ ਜੋੜਨ ਕਰਕੇ ਪ੍ਰਭਾਵਿਤ ਰਹੇਗਾ ਕਪੂਰਥਲਾ ਚੌਕ ਦਾ ਟ੍ਰੈਫਿਕ
ਜਲੰਧਰ, (ਸ਼ਿਵ)-ਕਪੂਰਥਲਾ ਚੌਕ ਤੋਂ ਲੈ ਕੇ ਵਰਕਸ਼ਾਪ ਚੌਕ ਤੱਕ ਤਾਂ ਪਹਿਲਾਂ ਹੀ ਟੁੱਟੀਆਂ ਸੜਕਾਂ ਜਾਂ ਫਿਰ ਲੀਕੇਜ ਨੂੰ ਰੋਕਣ ਲਈ ਸੜਕਾਂ ਪੁੱਟਣ ਕਰਕੇ ਪਹਿਲਾਂ ਹੀ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਕਪੂਰਥਲਾ ਚੌਕ ਵਿਚ ਬਰਸਾਤੀ ਸੀਵਰ ਜੋੜਨ ਦਾ ਕੰਮ ਸ਼ੁਰੂ ਹੋਣ ਕਰਕੇ ਇਕ ਹਫ਼ਤੇ ਤੱਕ ਇਸ ਚੌਕ ਵਿਚ ਟੈ੍ਰਫਿਕ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ | ਬਰਸਾਤੀ ਸੀਵਰ ਦਾ ਕੁਨੈਕਸ਼ਨ ਕਰਨ ਲਈ ਇਸ ਜਗਾ 'ਤੇ 6-6 ਫੁੱਟੀ ਦੀ ਹੌਦੀ ਬਣਾਈ ਜਾਣੀ ਹੈ | ਜਿਸ ਕਰਕੇ ਦੋਵੇਂ ਪਾਸੇ ਸੜਕਾਂ ਦਾ ਅੱਧਾ ਹਿੱਸਾ ਪੁੱਟਿਆ ਜਾਵੇਗਾ | ਨਿਗਮ ਦੇ ਐੱਸ. ਡੀ. ਓ. ਦਾ ਕਹਿਣਾ ਸੀ ਕਿ ਇਸ ਕੰਮ ਨੂੰ ਕਰਨ ਲਈ ਇਕ ਹਫ਼ਤੇ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ ਜਿਸ ਕਰਕੇ ਟ੍ਰੈਫਿਕ ਕਰਕੇ ਪ੍ਰੇਸ਼ਾਨੀ ਆ ਸਕਦੀ ਹੈ | ਬਰਸਾਤੀ ਸੀਵਰ ਨੂੰ ਜੋੜਨ ਦਾ ਕੰਮ ਨਿਗਮ ਵੱਲੋਂ ਜਲਦੀ ਕਰਨ ਲਈ ਕਿਹਾ ਗਿਆ ਹੈ ਪਰ ਇਸ ਦੇ ਬਾਵਜੂਦ ਇਸ ਜਗਾ 'ਤੇ ਸਮਾਂ ਲੱਗਣ ਨਾਲ ਲੋਕਾਂ ਨੂੰ ਹੁਣ ਪ੍ਰੇਸ਼ਾਨੀ ਆਏਗੀ ਜਦੋਂ ਇਸ ਜਗਾ ਤੋਂ ਪੁੱਟੀ ਗਈ ਮਿੱਟੀ ਵੀ ਉੱਡੇਗੀ |

ਕਿਸ਼ਨਪੁਰਾ, ਦੋਮੋਰੀਆ ਪੁਲ ਦੇ ਕੋਲ ਵੀ ਲੱਗਾ ਰਿਹਾ ਜਾਮ

ਜਲੰਧਰ, 7 ਦਸੰਬਰ (ਸ਼ਿਵ)-ਚੁਗਿੱਟੀ ਕੋਲ ਹਾਈਵੇ 'ਤੇ ਗੱਡੀ ਪਲਟਣ ਕਰਕੇ ਜਿੱਥੇ ਲੰਬਾ ਜਾਮ ਲੱਗਣ ਕਰਕੇ ਲੋਕਾਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਸਗੋਂ ਸ਼ਹਿਰ ਦੇ ਅੰਦਰ ਵੀ ਕਿਸ਼ਨਪੁਰਾ, ਦਮੋਰੀਆ ਪੁਲ ਵਾਲੇ ਪਾਸੇ ਸ਼ਾਮ ਵੀ ਕਾਫੀ ਜਾਮ ਲੱਗਣ ਕਰਕੇ ...

ਪੂਰੀ ਖ਼ਬਰ »

ਕਾਰ ਚੋਰੀ ਕਰ ਕੇ ਟੁੱਕੜਿਆਂ 'ਚ ਵੇਚ ਦੇਣ ਵਾਲੇ ਗਰੋਹ ਦਾ ਇਕ ਮੈਂਬਰ ਗਿ੍ਫ਼ਤਾਰ

ਜਲੰਧਰ, 7 ਦਸੰਬਰ (ਐੱਮ. ਐੱਸ. ਲੋਹੀਆ)- ਕਾਰ ਚੋਰੀ ਕਰਕੇ ਉਸ ਦੇ ਟੁਕੜੇ ਕਰਨ ਤੋਂ ਬਾਅਦ ਵੇਚ ਦੇਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਗਿ੍ਫ਼ਤਾਰ ਕਰਕੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਕੁੱਝ ਦਿਨ ਪਹਿਲਾਂ ਗਾਰਡਨ ਕਾਲੋਨੀ 'ਚੋਂ ਇਕ ਕਾਰੋਬਾਰੀ ਦੀ ਚੋਰੀ ਹੋਈ ਸਵਿਫ਼ਟ ...

ਪੂਰੀ ਖ਼ਬਰ »

ਜੀ. ਜੀ. ਐਸ. ਰਾਇਲ ਐਨਕਲੇਵ ਵਿਚ 25 ਕੋਠੀਆਂ ਦਾ ਰੁਕਵਾਇਆ ਕੰਮ

ਜਲੰਧਰ, 7 ਦਸੰਬਰ (ਸ਼ਿਵ)- ਨਾਜਾਇਜ਼ ਬਣਦੀਆਂ ਇਮਾਰਤਾਂ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਇਲਾਵਾ ਨਿਗਮ ਦੀ ਟੀਮ ਵਲੋਂ ਹੁਣ ਨਾਜਾਇਜ਼ ਬਣੀਆਂ ਕੋਠੀਆਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਨਿਗਮ ਦੇ ਬਿਲਡਿੰਗ ਵਿਭਾਗ ਦੀ ਇਕ ਟੀਮ ਨੇ ਰਾਇਲ ਐਨਕਲੇਵ ਅਤੇ ਜੀ. ਜੀ. ...

ਪੂਰੀ ਖ਼ਬਰ »

ਸੈਂਟਰਲ ਟਾਊਨ ਵਿਚ ਨਿਗਮ ਨੇ ਤੋੜੀ ਨਾਜਾਇਜ਼ ਉਸਾਰੀ

ਜਲੰਧਰ, ਨਗਰ ਨਿਗਮ ਦੀ ਇਕ ਟੀਮ ਨੇ ਸੈਂਟਰਲ ਟਾਊਨ ਵਿਚ ਹੋ ਰਹੇ ਨਾਜਾਇਜ਼ ਉਸਾਰੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸ ਨੂੰ ਤੋੜ ਦਿੱਤਾ ਹੈ | ਨਿਗਮ ਦੀ ਬਿਲਡਿੰਗ ਵਿਭਾਗ ਦੀ ਟੀਮ ਨੇ ਰਿਹਾਇਸ਼ੀ ਇਲਾਕੇ ਵਿਚ ਵਪਾਰਕ ਉਸਾਰੀ ਹੋਣ 'ਤੇ ਇਹ ਕਾਰਵਾਈ ਕੀਤੀ ਹੈ | ਏ. ਟੀ. ਪੀ. ...

ਪੂਰੀ ਖ਼ਬਰ »

ਆਈ.ਐਮ.ਏ. ਦੀਆਂ ਚੋਣਾਂ 18 ਨੂੰ , ਪ੍ਰਧਾਨਗੀ ਲਈ ਡਾ. ਦੀਪਕ ਚਾਵਲਾ ਨੇ ਭਰੀ ਨਾਮਜ਼ਦਗੀ

ਜਲੰਧਰ, 7 ਦਸੰਬਰ (ਐੱਮ. ਐੱਸ. ਲੋਹੀਆ)- ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੀ ਜ਼ਿਲ੍ਹਾ ਇਕਾਈ ਦੀ ਸਾਲ 2024 ਦੀ ਕਾਰਜਕਾਰਨੀ ਦੇ ਪ੍ਰਧਾਨ ਦੀ ਚੋਣ 18 ਦਸੰਬਰ ਨੂੰ ਐਲਾਨੀ ਗਈ ਹੈ | ਚੋਣਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਾ. ਵੀ.ਕੇ. ਵਾਸੂਦੇਵ ਨੂੰ ਮੁੱਖ ਚੋਣ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਠੀਕਰੀ ਪਹਿਰਾ ਲਗਾਉਣ ਦੇ ਹੁਕਮ ਜਾਰੀ

ਜਲੰਧਰ, 7 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹਾ ਮੈਜਿਸਟਰੇਟ ਜਸਪ੍ਰੀਤ ਸਿੰਘ ਵਲੋਂ ਪੰਜਾਬ ਵਿਲੇਜ ਤੇ ਸਮਾਲ ਟਾਊਨਜ਼ ਪੈਟਰੋਲ ਐਕਟ-1918 ਦੀ ਧਾਰਾ 3 ਅਤੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਗਏ ਹਨ ...

ਪੂਰੀ ਖ਼ਬਰ »

ਹਿਊਮਨ ਰਾਈਟਸ ਅਤੇ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਨੇ ਮੁਹਿੰਮ 'ਚ ਪਾਇਆ ਯੋਗਦਾਨ

-ਮਾਮਲਾ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਦਸਤਖ਼ਤੀ ਮੁਹਿੰਮ ਦਾ - ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)-ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰ ਰਹੀ ਹਿਉਮਨ ਰਾਇਟਸ ਦੀ ਸੇਵਾਦਾਰ ਬੀਬੀ ਜਸਵਿੰਦਰ ਕੌਰ ਸੋਹਲ ਅਤੇ ਯੂਥ ਅਕਾਲੀ ਦਲ ਦੇ ...

ਪੂਰੀ ਖ਼ਬਰ »

ਡੀ.ਸੀ.ਨੇ ਸੀ.ਡਬਲਿਊ.ਸੀ. ਨੂੰ ਕਿਰਿਆਸ਼ੀਲ ਭੂਮਿਕਾ ਨਿਭਾਉਣ ਲਈ ਕਿਹਾ

-ਮਾਮਲਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਦਾ- ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਬਾਲ ਭਲਾਈ ਕਮੇਟੀ (ਸੀ ਡਬਲਿਊ ਸੀ) ਨੂੰ ਬਾਲ ਅਧਿਕਾਰਾਂ ਦੀ ਰਾਖੀ ਲਈ ਪ੍ਰਭਾਵਸ਼ਾਲੀ ਢੰਗ ਨਾਲ ਸਰਗਰਮ ...

ਪੂਰੀ ਖ਼ਬਰ »

ਡਾ. ਚੱਬੇਵਾਲ ਵਲੋਂ ਉੱਘੇ ਪੱਤਰਕਾਰ ਤੇ ਲੇਖਕ ਐੱਸ. ਅਸ਼ੋਕ ਭੌਰਾ ਦਾ ਸਨਮਾਨ

ਜਲੰਧਰ, 7 ਦਸੰਬਰ (ਜਸਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ 'ਚ ਕਾਂਗਰਸ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਦੀ ਰਿਹਾਇਸ਼ 'ਤੇ ਪੁੱਜੇ ਉੱਘੇ ਪੱਤਰਕਾਰ ਤੇ ਲੇਖਕ ਐੱਸ. ਅਸ਼ੋਕ ਭੌਰਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ...

ਪੂਰੀ ਖ਼ਬਰ »

ਦੋਆਬਾ ਕਾਲਜ ਵਿਖੇ ਸਾਈਬਰ ਸਕਿਉਰਿਟੀ 'ਤੇ ਸੈਮੀਨਾਰ

ਜਲੰਧਰ, 7 ਦਸੰਬਰ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਦੇ ਪੋਸਟ ਗਰੈਜੂਏਟ ਕੰਪਿਊਟਰ ਸਾਇੰਸ ਐਂਡ ਆਈ.ਟੀ. ਵਿਭਾਗ ਦੁਆਰਾ ਸਾਈਬਰ ਸਕਿਉਰਿਟੀ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਪ੍ਰੋ. ਗੁਰਸਿਮਰਨ ਸਿੰਘ ਬਤੌਰ ਮੁੱਖ ਬੁਲਾਰਾ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਧਰਨਾ 12ਵੇਂ ਦਿਨ ਰਿਹਾ ਜਾਰੀ

ਜਲੰਧਰ, 7 ਦਸੰਬਰ (ਜਸਪਾਲ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਦਿੱਤਾ ਜਾ ਰਿਹਾ ਧਰਨਾ 12ਵੇਂ ਦਿਨ ਵਿਚ ਦਾਖਲ ਹੋ ਗਿਆ | ਇਸ ਮੌਕੇ ਜਥੇਬੰਦੀ ਦੇ ਸੱਦੇ 'ਤੇ ਕਿਸਾਨਾਂ ਮਜ਼ਦੂਰਾਂ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ...

ਪੂਰੀ ਖ਼ਬਰ »

ਜਲੰਧਰ ਜ਼ਿਲ੍ਹੇ ਦਾ ਪੈਨਸ਼ਨਰਜ਼ ਦਿਵਸ 10 ਨੂੰ ਮਨਾਇਆ ਜਾਵੇਗਾ

ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜਲੰਧਰ ਦੀ ਮੀਟਿੰਗ ਪਿਛਲੇ ਦਿਨੀ ਹੋਈ ਜਿਸ ਦੀ ਪ੍ਰਧਾਨਗੀ ਪਿਆਰਾ ਸਿੰਘ ਨੇ ਕੀਤੀ | ਮੀਟਿੰਗ 'ਚ ਹਾਜ਼ਰ ਮੈਂਬਰਾਂ ਨੇ ਫੈਸਲਾ ਕੀਤਾ ਕਿ ਇਸ ਸਾਲ ਦਾ ਪੈਨਸ਼ਨਰਜ਼ ਦਿਵਸ ਮਿਤੀ 10 ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਨੂੰ ਕਰਵਾਉਣ ਸੰਬੰਧੀ ਸਰਪੰਚ ਬਾਘਾ ਪੰਚਾਇਤ ਮੰਤਰੀ ਧਾਲੀਵਾਲ ਨੂੰ ਮਿਲੇ

ਚੁਗਿੱਟੀ/ਜੰਡੂਸਿੰਘਾ, 7 ਦਸੰਬਰ (ਨਰਿੰਦਰ ਲਾਗੂ)-ਪੰਚਾਇਤੀ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਸਰਪੰਚ ਯੂਨੀਅਨ ਦੇ ਪ੍ਰਧਾਨ ਤੇ ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਬਾਘਾ ਵਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰਦੇ ਹੋਏ ਨੂੰ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਖ਼ਿਲਾਫ਼ ਸ਼ਿਕਾਇਤ 'ਤੇ ਪਹੁੰਚੇ ਯੂਲੋ ਮੁਲਾਜ਼ਮ, ਆਪਸ 'ਚ ਹੀ ਹੋ ਗਿਆ ਝਗੜਾ

ਜਲੰਧਰ, 7 ਦਸੰਬਰ (ਐੱਮ.ਐੱਸ. ਲੋਹੀਆ) - ਹੰਗਾਮਾ ਕਰ ਰਹੇ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਮਿਲਣ 'ਤੇ ਮੌਕੇ ਉੱਤੇ ਪਹੁੰਚੀ ਯੂਲੋ ਟੀਮ ਨਾਲ ਹੰਗਾਮਾ ਕਰਨ ਵਾਲੇ ਮੁਲਾਜ਼ਮ ਦਾ ਝਗੜਾ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਚੱਲ ਰਹੇ ਪੈਟਰੋਲ ...

ਪੂਰੀ ਖ਼ਬਰ »

ਐਨ.ਆਰ.ਡੀ.ਡੀ.ਐਲ. ਵਲੋਂ ਜੈਪੁਰ ਵਿਖੇ ਪਸ਼ੂਆਂ ਦੀਆਂ ਬਿਮਾਰੀਆਂ ਦੇ ਮੌਜੂਦਾ ਹਾਲਾਤ ਸੰਬੰਧੀ ਕਰਵਾਇਆ ਸੈਮੀਨਾਰ

ਜਲੰਧਰ, 7 ਦਸੰਬਰ (ਐੱਮ. ਐੱਸ. ਲੋਹੀਆ)- ਨਾਰਦਨ ਰੀਜਨਲ ਡਿਜ਼ੀਜ਼ ਡਾਇਗਨੋਸਟਿਕ ਲੈਬਾਰਟਰੀ (ਐਨ.ਆਰ.ਡੀ.ਡੀ.ਐਲ.) ਜਲੰਧਰ ਵਲੋਂ ਜੈਪੁਰ, ਰਾਜਸਥਾਨ ਵਿਖੇ ਪਸ਼ੂਆਂ ਦੀਆਂ ਬਿਮਾਰੀਆਂ ਦੇ ਮੌਜੂਦਾ ਹਾਲਾਤਾਂ ਨੂੰ ਵਿਚਾਰਨ ਸਬੰਧੀ ਦੋ ਦਿਨਾਂ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲਾ ਮਹਿਲਾ ਸਾਥਣ ਸਮੇਤ ਗਿ੍ਫ਼ਤਾਰ, 70 ਗ੍ਰਾਮ ਹੈਰੋਇਨ ਬਰਾਮਦ

ਜਲੰਧਰ, 7 ਦਸੰਬਰ (ਐੱਮ. ਐੱਸ. ਲੋਹੀਆ) - ਸਰਹੱਦੀ ਖੇਤਰ ਤੋਂ ਨਸ਼ੀਲੇ ਪਦਾਰਥ ਲਿਆ ਕੇ ਜਲੰਧਰ 'ਚ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਮਹਿਲਾ ਸਾਥਣ ਸਮੇਤ ਗਿ੍ਫ਼ਤਾਰ ਕਰਕੇ ਜ਼ਿਲ੍ਹਾ ਦਿਹਾਤੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਮੁਲਜ਼ਮਾਂ ਤੋਂ 70 ਗ੍ਰਾਮ ਹੈਰੋਇਨ ਬਰਾਮਦ ...

ਪੂਰੀ ਖ਼ਬਰ »

ਲਕਸ਼ਮੀ ਬਾਈ ਦੀ ਜੈਅੰਤੀ ਮੌਕੇ ਕੱਢੀ ਸ਼ੋਭਾ ਯਾਤਰਾ

ਜਲੰਧਰ, 7 ਦਸੰਬਰ (ਸ਼ਿਵ)- ਰਾਸ਼ਟਰੀ ਸੇਵਿਕਾ ਸਮਿਤੀ ਪੰਜਾਬ ਰਾਜ ਦੇ ਤਰੁਣੀ ਵਿਭਾਗ ਵਲੋਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਜੈਅੰਤੀ ਮੌਕੇ ਜਲੰਧਰ ਵਿਚ ਸ਼ੋਭਾ ਯਾਤਰਾ ਕੱਢੀ ਗਈ | ਇਸ ਦਾ ਆਰੰਭ ਸ੍ਰੀ ਰਾਮ ਚੌਕ ਤੋਂ ਕੀਤਾ ਗਿਆ | ਪ੍ਰਸਿੱਧ ਉਦਯੋਗਪਤੀ ਰੇਣੂ ਅਰੋੜਾ ਨੇ ...

ਪੂਰੀ ਖ਼ਬਰ »

ਬੱਸ ਅੱਡੇ 'ਤੇ ਫਾਇਰ ਬਿ੍ਗੇਡ ਨੇ ਮੌਕ ਡਰਿਲ ਰਾਹੀਂ ਕੀਤਾ ਜਾਗਰੂਕ

ਜਲੰਧਰ, 7 ਦਸੰਬਰ (ਰਣਜੀਤ ਸਿੰਘ ਸੋਢੀ)-ਸੂਬੇ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਖ ਵੱਖ ਸੰਸਥਾਵਾਂ, ਆਮ ਜਨਤਕ ਥਾਵਾਂ ਵੱਡੇ ਮਾਲਜ਼ ਤੇ ਸੰਘਣੀ ਆਬਾਦੀ ਵਾਲੇ ਖੇਤਰਾਂ 'ਚ ਜਾਗਰੂਕ ਕਰਨ ਲਈ ਫਾਇਰ ਬਿ੍ਗੇਡ ਮੋਕ ਡਰਿਲ ਰਾਹੀਂ ਜਾਗਰੂਕ ਕਰ ਰਹੀ ਹੈ, ਜਿਸ ...

ਪੂਰੀ ਖ਼ਬਰ »

ਵਿਰੋਧ ਦੇ ਬਾਵਜੂਦ ਫੋਲੜੀਵਾਲ ਟਰੀਟਮੈਂਟ ਪਲਾਂਟ ਕੰਪਲੈਕਸ ਵਿਚ ਕੂੜਾ ਸੁੱਟੇਗੀ ਨਿਗਮ

ਜਲੰਧਰ, 7 ਦਸੰਬਰ (ਸ਼ਿਵ)-ਆਉਣ ਵਾਲੇ ਦਿਨਾਂ ਵਿਚ ਫੋਲੜੀਵਾਲ ਟਰੀਟਮੈਂਟ ਪਲਾਂਟ ਕੰਪਲੈਕਸ ਦੇ ਅੰਦਰ ਖਾਦ ਬਣਾਉਣ ਲਈ ਬਣਾਈਆਂ ਗਈਆਂ ਪਿੱਟਾਂ ਵਿਚ ਕੂੜਾ ਸੁੱਟਣ ਨੂੰ ਲੈ ਕੇ ਰੇੜਕਾ ਵਧਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਇਲਾਕਾ ਵਾਸੀਆਂ ਨੇ ਤਾਂ ਨਗਰ ...

ਪੂਰੀ ਖ਼ਬਰ »

ਦੋਹਰੇ ਕਤਲ ਦੇ ਮਾਮਲੇ 'ਚ ਤਿੰਨ ਬਰੀ

ਜਲੰਧਰ, 7 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਨੇ ਮਾਡਲ ਟਾਊਨ ਦੇ ਪ੍ਰਸਿੱਧ ਹਾਂਡਾ ਡੇਅਰੀ ਦੇ ਮਾਲਿਕ ਦੀ ਪਤਨੀ ਸੁਜਾਤਾ ਹਾਂਡਾ ਅਤੇ ਉਨ੍ਹਾਂ ਦੇ ਨੌਕਰ ਹਰੀਸ਼ ਦੇ ਕਤਲ ਕਾਂਡ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX