ਤਾਜਾ ਖ਼ਬਰਾਂ


ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਦੇ ਸਨਮਾਨ ਦਾ ਖ਼ਿਤਾਬ ਹੈ - ਪ੍ਰਹਿਲਾਦ ਸਿੰਘ ਪਟੇਲ
. . .  1 day ago
ਨਵੀਂ ਦਿੱਲੀ, 24 ਮਾਰਚ - ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਗਾਂਧੀ ਅਤੇ ਕਾਂਗਰਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਲਈ ...
ਕਾਸਿਮ ਅਲ-ਅਰਾਜੀ, ਇਰਾਕ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨ.ਐੱਸ.ਏ. ਅਜੀਤ ਡੋਵਾਲ ਦੇ ਸੱਦੇ 'ਤੇ ਭਾਰਤ ਦੇ ਦੌਰੇ 'ਤੇ
. . .  1 day ago
ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਅਫਸਪਾ ਤਹਿਤ ਗੜਬੜ ਵਾਲੇ ਖੇਤਰ ਦੀ ਸਥਿਤੀ 6 ਮਹੀਨਿਆਂ ਲਈ ਵਧਾਈ
. . .  1 day ago
ਮੁੰਬਈ : ਨਿਰਦੇਸ਼ਕ ਪ੍ਰਦੀਪ ਸਰਕਾਰ ਦੇ ਦਿਹਾਂਤ 'ਤੇ ਬਾਲੀਵੁੱਡ 'ਚ ਸੋਗ
. . .  1 day ago
ਖ਼ਜ਼ਾਨਾ ਦਫ਼ਤਰ ਛੁੱਟੀ ਦੇ ਬਾਵਜੂਦ ਕੱਲ੍ਹ ਤੇ ਪਰਸੋਂ ਵੀ ਖੁੱਲ੍ਹੇ ਰਹਿਣਗੇ
. . .  1 day ago
ਲੁਧਿਆਣਾ, 24 ਮਾਰਚ (ਸਲੇਮਪੁਰੀ)- ਪੰਜਾਬ ਸਰਕਾਰ ਵਲੋਂ ਸਰਕਾਰੀ ਗ੍ਰਾਂਟਾਂ , ਸਰਕਾਰੀ ਅਦਾਇਗੀਆਂ ਦਾ ਭੁਗਤਾਨ ਕਰਨ ਲਈ ਛੁੱਟੀ ਵਾਲੇ ਦਿਨ ਹੋਣ ਦੇ ਬਾਵਜੂਦ ਵੀ ਸਰਕਾਰੀ ਖ਼ਜ਼ਾਨਾ ...
ਵਿਦੇਸ਼ਾਂ ਦੇ ਲੋਕ ਸੋਸ਼ਲ ਮੀਡੀਆ ਵਲੋਂ ਫ਼ੈਲਾਏ ਜਾ ਰਹੇ ਝੂਠ ਤੋਂ ਬਚਣ- ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 24 ਮਾਰਚ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪੰਜਾਬ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ। ਅਸੀਂ ਵਿਦੇਸ਼ਾਂ ਦੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਤੱਤਾਂ ਦੁਆਰਾ ਫ਼ੈਲਾਏ ਜਾ ਰਹੇ ਝੂਠੇ ਅਤੇ ਪ੍ਰੇਰਿਤ ਬਿਆਨਾਂ ਤੋਂ ਬਚਣ....
ਆਲ ਇੰਡੀਆ ਪੁਲਿਸ ਐਥਲੈਟਿਕਸ ਚੈਪੀਅਨਸ਼ਿਪ ’ਚ ਪੰਜਾਬ ਦੀ ਧੀ ਮੰਜੂ ਰਾਣੀ ਨੇ ਜਿੱਤਿਆ ਸੋਨ ਤਗਮਾ
. . .  1 day ago
ਬਰਨਾਲਾ/ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)- ਲਖਨਊ ਵਿਖੇ ਪੰਜ ਰੋਜ਼ਾ ਕਰਵਾਈ ਗਈ ਸੱਤਵੀਂ ਆਲ ਇੰਡੀਆ ਪੁਲਿਸ ਐਥਲੈਟਿਕਸ ਚੈਂਪੀਅਨਸ਼ਿਪ 2023 ਦੌਰਾਨ 10 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿਚੋਂ ਪੰਜਾਬ ਦੀ ਧੀ ਮੰਜੂ....
ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ- ਐਨ.ਆਈ.ਏ.
. . .  1 day ago
ਨਵੀਂ ਦਿੱਲੀ, 24 ਮਾਰਚ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ, ਜੋ ਕਿ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਕਈ ਹੋਰ ਖ਼ਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨਾਂ ਨਾਲ ਸੰਬੰਧ.....
ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ- ਵਿਕਰਮਜੀਤ ਸਿੰਘ ਚੌਧਰੀ
. . .  1 day ago
ਜਲੰਧਰ, 24 ਮਾਰਚ- ਅੱਜ ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ ਬਣ...
ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਮੋਦੀ ਉਪਨਾਮ ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ....
ਰਾਹੁਲ ਗਾਂਧੀ ਕਿਸੇ ਧਮਕੀ ਤੋਂ ਨਹੀਂ ਡਰਦੇ- ਜੈਰਾਮ ਰਮੇਸ਼
. . .  1 day ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਭਾਰਤ ਜੋੜੋ ਯਾਤਰਾ ਤੋਂ ਘਬਰਾ ਗਈ ਹੈ। ਉਹ ਜਾਣਦੇ ਹਨ ਕਿ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ਼ ਕਾਂਗਰਸ ਸੰਗਠਨ ਵਿਚ ਨਵਾਂ ਜੋਸ਼ ਭਰਿਆ ਹੈ, ਸਗੋਂ ਪੂਰੇ ਦੇਸ਼ ਵਿਚ ਇਕ ਨਵਾਂ ਉਤਸ਼ਾਹ ਦਿਖਾਇਆ ਹੈ ਅਤੇ ਭਵਿੱਖ ਦਾ....
ਇਲਾਕੇ ਵਿਚ ਗੜੇਮਾਰੀ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ
. . .  1 day ago
ਮਲੋਟ, 24 ਮਾਰਚ (ਪਾਟਿਲ)- ਮਲੋਟ ਇਲਾਕੇ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ ਹਨ। ਸ਼ਹਿਰ....
ਅਬੋਹਰ ਦੇ ਸਰਹੱਦੀ ਪਿੰਡਾਂ ’ਚ ਤੂਫ਼ਾਨ ਨੇ ਮਚਾਈ ਤਬਾਹੀ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ)- ਤੇਜ਼ ਰਫ਼ਤਾਰ ਆਏ ਤੂਫ਼ਾਨ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ। ਪਿੰਡਾਂ ਵਿਚ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ। ਰਾਜਸਥਾਨ ਤੇ ਪਾਕਿਸਤਾਨ ਸਰਹੱਦ ’ਤੇ ਲੱਗਦੇ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਬਕੈਣ ਵਾਲਾ, ਹਰੀਪੁਰਾ.....
ਬੇਮੌਸਮੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਸੁਖਬੀਰ ਸਿੰਘ ਬਾਦਲ
. . .  1 day ago
ਮਲੋਟ, 24 ਮਾਰਚ (ਪਾਟਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਬੇਮੌਸਮੀ ਹੋਈ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਪੰਜਾਬ ਸਰਕਾਰ....
250 ਗ੍ਰਾਮ ਅਫ਼ੀਮ ਸਮੇਤ ਡਰਾਈਵਰ ਤੇ ਕੰਡਕਟਰ ਕਾਬੂ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ) - ਜ਼ਿਲ੍ਹਾ ਫ਼ਾਜ਼ਿਲਕਾ ਦੀ ਐਸ.ਐਸ.ਪੀ ਮੈਡਮ ਅਵਨੀਤ ਕੌਰ ਸਿੱਧੂ, ਐਸ.ਪੀ ਹੈੱਡ ਕੁਆਟਰ ਮੋਹਨ ਲਾਲ, ਡੀ.ਐਸ.ਪੀ ਅਬੋਹਰ ਸੁਖਵਿੰਦਰ ਸਿੰਘ ਬਰਾੜ ਨੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਹੈ। ਉਨ੍ਹਾਂ ਦੀਆਂ ਹਦਾਇਤਾਂ ’ਤੇ ਥਾਣਾ ਖੂਈਆਂ ਸਰਵਰ.....
‘ਆਪ’ ਐਮ.ਐਲ.ਏ. ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ ਦਿਵਾਇਆ ਗਿਆ 12ਵੀਂ ਦਾ ਪੇਪਰ
. . .  1 day ago
ਬਾਬਾ ਬਕਾਲਾ, 24 ਮਾਰਚ- ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮ.ਐਲ. ਏ. ਸ਼ੈਰੀ ਕਲਸੀ ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ 12ਵੀਂ ਦਾ ਪੇਪਰ ਦਿਵਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ...
ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਜ਼ਮਾਨਤ
. . .  1 day ago
ਚੰਡੀਗੜ੍ਹ/ਲੁਧਿਆਣਾ, 24 ਮਾਰਚ (ਤਰੁਣ ਭਜਨੀ/ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵਲੋਂ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ...
ਅੰਮ੍ਰਿਤਪਾਲ ਦੇ ਦੋ ਸਾਥੀ ਅਦਾਲਤ ਵਿਚ ਪੇਸ਼
. . .  1 day ago
ਅਜਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- 23 ਫਰਵਰੀ ਨੂੰ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਦੋ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼....
ਅੰਮ੍ਰਿਤਪਾਲ ਸਮਰਥਕ ਨੌਜਵਾਨਾਂ ਦੀ ਨਿਆਂਇਕ ਹਿਰਾਸਤ ਛੇ ਦਿਨ ਹੋਰ ਵੱਧੀ
. . .  1 day ago
ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਬੀਤੀ 18 ਮਾਰਚ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਤਲਵੰਡੀ ਸਾਬੋ ਇਲਾਕੇ ਦੇ 16 ਨੌਜਵਾਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈਣ ਉਪਰੰਤ....
ਇੰਟੈਲੀਜੈਂਸ ਵਿਭਾਗ ਦੇ ਆਈ.ਜੀ.ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  1 day ago
ਅੰਮ੍ਰਿਤਸਰ, 24 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਆਈ.ਜੀ. ਇੰਟੈਲੀਜੈਂਸ ਜਸਕਰਨ ਸਿੰਘ ਅੱਜ ਮੁਲਾਕਾਤ ਕਰਨ ਲਈ ਪਹੁੰਚੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ....
ਖੇਮਕਰਨ ਇਲਾਕੇ ਦੇ ਸਕੂਲਾਂ ਚ ਪੜ੍ਹਾਉਂਦੇ ਤਿੰਨ ਅਧਿਆਪਕਾਂ ਦੀ ਸੜਕ ਦੁਰਘਟਨਾ 'ਚ ਹੋਈ ਮੌਤ 'ਤੇ ਸੋਗ ਦੀ ਲਹਿਰ
. . .  1 day ago
ਖੇਮਕਰਨ, 24 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਚ ਪੜ੍ਹਾਉਣ ਲਈ ਰੋਜ਼ਾਨਾ ਫ਼ਿਰੋਜ਼ਪੁਰ ਜ਼ਿਲ੍ਹੇ 'ਚੋ ਇਕ ਟਰੈਕਸ ਗੱਡੀ 'ਤੇ ਆਉਂਦੇ ਅਧਿਆਪਕਾਂ ਦੀ ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ 'ਚ ਤਿੰਨ ਅਧਿਆਪਕਾਂ...
ਰਾਹੁਲ ਗਾਂਧੀ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 24 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਹਨ, ਉਹ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਸੰਸਦ, ਕਾਨੂੰਨ, ਦੇਸ਼ ਤੋਂ ਉੱਪਰ ਹਨ। ਵਿਸ਼ੇਸ਼....
ਕਾਂਗਰਸ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਅੱਜ ਸ਼ਾਮ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨ ਸੰਬੰਧੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਜ ਸ਼ਾਮ 5 ਵਜੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ.....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  1 day ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 24 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਪਹਿਲਾ ਸਫ਼ਾ

ਗੁਜਰਾਤ 'ਚ ਭਾਜਪਾ ਦੀ ਵੱਡੀ ਜਿੱਤ-ਹਿਮਾਚਲ 'ਚ ਕਾਂਗਰਸ ਦੀ ਵਾਪਸੀ

ਕਰਾਰੀ ਹਾਰ ਨਾਲ ਗੁਜਰਾਤ 'ਚ 'ਆਪ' ਦਾ ਸੁਪਨਾ ਟੁੱਟਿਆ, ਕੇਵਲ 5 ਸੀਟਾਂ ਮਿਲੀਆਂ-ਹਿਮਾਚਲ 'ਚ ਨਹੀਂ ਖੁੱਲਿਆ ਖਾਤਾ

ਅਹਿਮਦਾਬਾਦ/ਸ਼ਿਮਲਾ, 8 ਦਸੰਬਰ (ਪੀ. ਟੀ. ਆਈ.)-ਗੁਜਰਾਤ 'ਚ ਜਿਥੇ ਭਾਜਪਾ ਦੋ ਤਿਹਾਈ ਬਹੁਮਤ ਦੀ ਇਤਿਹਾਸਕ ਜਿੱਤ ਨਾਲ ਰਿਕਾਰਡ ਲਗਾਤਾਰ 7ਵੀਂ ਵਾਰ ਸੱਤਾ ਬਰਕਰਾਰ ਰੱਖਣ 'ਚ ਕਾਮਯਾਬ ਰਹੀ ਹੈ, ਉਥੇ ਹੀ ਕਾਂਗਰਸ ਨੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਦਿਆਂ ਪਹਾੜੀ ਰਾਜ 'ਚ ਵਾਪਸੀ ਕੀਤੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੇ ਗ੍ਰਹਿ ਸੂਬੇ 'ਚ ਹਰਮਨਪਿਆਰਤਾ ਸਿਖਰ ਨੂੰ ਛੂਹ ਰਹੀ ਹੈ, ਜਿਸ ਤਹਿਤ ਭਾਜਪਾ ਨੇ ਇਥੇ 182 ਸੀਟਾਂ 'ਚੋਂ 156 ਸੀਟਾਂ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ | ਇਸ ਦੇ ਨਾਲ ਹੀ ਪਾਰਟੀ ਨੂੰ ਕਰੀਬ 53 ਫ਼ੀਸਦੀ ਵੋਟਾਂ ਹਾਸਲ ਹੋਈਆਂ ਹਨ, ਜਦੋਂਕਿ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ 'ਆਪ' ਕਿਤੇ ਵੀ ਮੁਕਾਬਲੇ 'ਚ ਦਿਖਾਈ ਨਹੀਂ ਦਿੱਤੀਆਂ | ਭਾਜਪਾ 2002, ਜਦੋਂ ਮੋਦੀ ਮੁੱਖ ਮੰਤਰੀ ਸਨ, 'ਚ 127 ਸੀਟਾਂ ਦੇ ਆਪਣੇ ਬਿਹਤਰੀਨ ਪ੍ਰਦਰਸ਼ਨ ਨੂੰ ਪਾਰ ਕਰ ਗਈ ਹੈ | ਮਾਧਵਸਿਨ੍ਹ ਸੋਲੰਕੀ ਦੀ ਅਗਵਾਈ 'ਚ 1985 'ਚ ਜਿੱਤੀਆਂ ਗਈਆਂ 149 ਸੀਟਾਂ ਦਾ ਹੁਣ ਤੱਕ ਦਾ ਰਿਕਾਰਡ ਕਾਂਗਰਸ ਕੋਲ ਸੀ | ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਪਾਰਟੀ ਦੀ ਇਤਿਹਾਸਕ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ | ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਿਆਂ ਜਨਤਾ ਦਾ ਧੰਨਵਾਦ ਕੀਤਾ | ਭੁਪੇਂਦਰ ਪਟੇਲ ਨੇ ਅਹਿਮਦਾਬਾਦ ਦੀ ਘਾਟਲੋਡੀਆ ਸੀਟ 'ਤੇ 1.92 ਲੱਖ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ | ਭਾਜਪਾ, ਜਿਸ ਨੇ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗ੍ਰਹਿ ਸੂਬੇ 'ਚ ਵਿਕਾਸ ਦੇ ਏਜੰਡੇ 'ਤੇ ਧਿਆਨ ਕੇਂਦਰਤ ਕੀਤਾ ਸੀ, ਪੱਛਮੀ ਬੰਗਾਲ 'ਚ ਲਗਾਤਾਰ 7 ਵਾਰ ਖੱਬੇ ਪੱਖੀ ਮੋਰਚੇ ਦੀ ਸਰਕਾਰ ਬਣਨ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ | ਸੀ.ਪੀ.ਆਈ. (ਐਮ.) ਦੀ ਅਗਵਾਈ ਵਾਲੇ ਮੋਰਚੇ ਨੇ 1977 ਤੋਂ 2011 ਤੱਕ ਲਗਾਤਾਰ 34 ਸਾਲ ਪੂਰਬੀ ਸੂਬੇ 'ਚ ਰਾਜ ਕੀਤਾ ਸੀ | ਗੁਜਰਾਤ 'ਚ ਭਾਜਪਾ ਦਾ ਜੇਤੂ ਰੱਥ 1995 ਤੋਂ ਜਾਰੀ ਹੈ ਤੇ ਇਹ ਇਥੇ 27 ਸਾਲ ਤੋਂ ਸੱਤਾ 'ਚ ਹੈ | ਗੁਜਰਾਤ 'ਚ 2017 ਦੀਆਂ ਵਿਧਾਨ ਸਭਾ ਚੋਣਾਂ 'ਚ 77 ਸੀਟਾਂ ਜਿੱਤ ਕੇ ਭਾਜਪਾ ਨੂੰ ਸਖ਼ਤ ਟੱਕਰ ਦੇਣ ਵਾਲੀ ਕਾਂਗਰਸ ਦੀਆਂ ਸੀਟਾਂ ਤਾਂ ਭਾਵੇਂ ਘੱਟਦੀਆਂ ਵੱਧਦੀਆਂ ਰਹਿੰਦੀਆਂ ਸਨ ਪਰ ਵੋਟ ਫ਼ੀਸਦ 40 ਫ਼ੀਸਦੀ ਦੇ ਕਰੀਬ ਹੀ ਰਹਿੰਦਾ ਸੀ, ਜੋ ਹੁਣ 17 ਸੀਟਾਂ ਅਤੇ 27.3 ਫ਼ੀਸਦੀ 'ਤੇ ਸੁੰਘੜ ਗਿਆ ਹੈ | ਦੂਜੇ ਪਾਸੇ 'ਆਪ' ਨੇ ਸੂਬੇ 'ਚ ਪਹਿਲੀ ਵਾਰ ਖਾਤਾ ਖੋਲਦਿਆਂ 13 ਫ਼ੀਸਦੀ ਵੋਟਾਂ ਹਾਸਲ ਕਰਕੇ 5 ਸੀਟਾਂ ਜਿੱਤੀਆਂ ਹਨ | ਗੁਜਰਾਤ 'ਚ ਕਾਂਗਰਸ ਦੇ ਪ੍ਰਚਾਰ ਦਾ ਕੰਮ ਜ਼ਿਆਦਾਤਰ ਸਥਾਨਕ ਆਗੂਆਂ ਦੇ ਮੋਢਿਆਂ 'ਤੇ ਸੀ, ਕਿਉਂਕਿ ਪਾਰਟੀ ਆਗੂ ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' 'ਤੇ ਧਿਆਨ ਕੇਂਦਰਤ ਕਰਦਿਆਂ ਚੋਣਾਂ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਸੀ | ਗੁਜਰਾਤ 'ਚ ਵਿਰੋਧੀ ਧਿਰ ਨੇ ਵਧਦੀ ਮਹਿੰਗਾਈ, ਸੁੰਘੜਦੀ ਵਿਕਾਸ ਦਰ, ਬੇਰੁਜ਼ਗਾਰੀ ਅਤੇ ਆਰਥਿਕ ਸੰਕਟਾਂ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਕੱਸਿਆ ਸੀ ਪਰ ਗੁਜਰਾਤ ਵਾਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ 'ਚ ਹੀ ਵਿਸ਼ਵਾਸ਼ ਜਤਾਇਆ | ਗੁਜਰਾਤ ਦਹਾਕਿਆਂ ਤੋਂ ਪਾਰਟੀ ਦਾ ਗੜ੍ਹ ਰਿਹਾ ਹੈ ਅਤੇ ਇਥੇ ਮੋਦੀ 2001 ਤੋਂ 2014 ਤੱਕ ਮੁੱਖ ਮੰਤਰੀ ਸਨ | ਗੁਜਰਾਤ 'ਚ ਕਾਂਗਰਸ ਅਤੇ ਭਾਜਪਾ ਰਵਾਇਤੀ ਵਿਰੋਧੀ ਪਾਰਟੀਆਂ ਵਜੋਂ ਵਿਚਰਦੀਆਂ ਰਹੀਆਂ ਹਨ ਪਰ 'ਆਪ' ਨੇ ਪਹਿਲੀ ਵਾਰ ਤਿੰਨ ਪੱਖੀ ਮੁਕਾਬਲਾ ਬਣਾਉਣ ਲਈ ਜ਼ੋਰਦਾਰ ਮੁਹਿੰਮ ਚਲਾਈ ਸੀ | ਦੂਜੇ ਪਾਸੇ ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਨੇ ਕੁੱਲ 68 'ਚੋਂ 40 ਸੀਟਾਂ ਜਿੱਤ ਕੇ ਭਾਜਪਾ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਹੈ, ਜਦੋਂਕਿ ਭਾਜਪਾ ਨੂੰ 25 ਸੀਟਾਂ 'ਤੇ ਸਬਰ ਕਰਨਾ ਪਿਆ, 'ਆਪ' ਇਥੇ ਖਾਤਾ ਨਹੀਂ ਖੋਲ੍ਹ ਸਕੀ | ਪਹਾੜੀ ਸੂਬੇ 'ਚ ਕਾਂਗਰਸ ਦਾ ਵੋਟ ਫ਼ੀਸਦ 43.9, ਭਾਜਪਾ ਦਾ 43 ਤੇ 'ਆਪ' ਦਾ 1.1 ਫ਼ੀਸਦੀ ਰਿਹਾ | ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਪਾਟਿਲ ਮੁੱਖ ਮੰਤਰੀ ਦੀ ਦੌੜ 'ਚ ਸਭ ਤੋਂ ਅੱਗੇ ਹਨ | ਸੀਨੀਅਰ ਕਾਂਗਰਸੀ ਆਗੂ ਅਨੰਦ ਸ਼ਰਮਾ ਨੇ ਕਿਹਾ ਕਿ ਹਿਮਾਚਲ 'ਚ ਕਾਂਗਰਸ ਦੀ ਜਿੱਤ ਦਾ ਅਸਰ ਅਗਲੇ ਸਾਲ ਚੋਣਾਂ ਵਾਲੇ ਰਾਜਾਂ 'ਚ ਦਿਖਾਈ ਦੇਵੇਗਾ |

ਵੰਸ਼ਵਾਦ ਖ਼ਿਲਾਫ਼ ਗੁੱਸੇ ਨੂੰ ਦਰਸਾਉਂਦਾ ਹੈ ਭਾਜਪਾ ਨੂੰ ਸਮਰਥਨ-ਮੋਦੀ

ਨਵੀਂ ਦਿੱਲੀ, 8 ਦਸੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਜਰਾਤ ਨੇ 25 ਸਾਲਾਂ ਤੋਂ ਸੂਬੇ 'ਚ ਸੱਤਾ 'ਚ ਰਹਿਣ ਦੇ ਬਾਵਜੂਦ ਭਾਜਪਾ 'ਤੇ ਪਿਆਰ ਦਿਖਾ ਕੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇਤਿਹਾਸ ਰਚ ਦਿੱਤਾ ਹੈ | ਇਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਜਪਾ ਨੂੰ ਸਮਰਥਨ ਦੇਣਾ ਦਰਸਾਉਂਦਾ ਹੈ ਕਿ ਵੰਸ਼ਵਾਦ ਤੇ ਭਿ੍ਸ਼ਟਾਚਾਰ ਵਿਰੁੱਧ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੇ ਭਾਜਪਾ ਨੂੰ ਇਸ ਲਈ ਵੋਟ ਦਿੱਤੀ ਹੈ, ਕਿਉਂਕਿ ਇਹ ਗਰੀਬ ਅਤੇ ਮੱਧ ਵਰਗ ਤੱਕ ਜਲਦੀ ਤੋਂ ਜਲਦੀ ਸਹੂਲਤਾਂ ਲੈ ਕੇ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੈਂ ਹਿਮਾਚਲ ਦੇ ਵੋਟਰਾਂ ਦਾ ਵੀ ਧੰਨਵਾਦੀ ਹਾਂ, ਜਿਥੇ ਸਾਡਾ ਵੋਟ ਹਿੱਸਾ ਜਿੱਤਣ ਵਾਲੀ ਪਾਰਟੀ ਨਾਲੋਂ ਸਿਰਫ ਇਕ ਫ਼ੀਸਦੀ ਘੱਟ ਹੈ |

ਭੁਪੇਂਦਰ ਪਟੇਲ ਹੀ ਹੋਣਗੇ ਗੁਜਰਾਤ ਦੇ ਮੁੱਖ ਮੰਤਰੀ 12 ਨੂੰ ਲੈਣਗੇ ਹਲਫ਼

ਗਾਂਧੀਨਗਰ, 8 ਦਸੰਬਰ (ਏਜੰਸੀ)-ਭਾਜਪਾ ਜਨਤਾ ਪਾਰਟੀ ਨੇ ਵੀਰਵਾਰ ਨੂੰ ਕਿਹਾ ਕਿ ਭੁਪੇਂਦਰ ਪਟੇਲ ਹੀ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣਗੇ ਅਤੇ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ 12 ਦਸੰਬਰ ਨੂੰ ਹੋਵੇਗਾ | ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸੀ. ਆਰ. ਪਾਟਿਲ ਨੇ ਇਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਸਹੁੰ ਚੁੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਿਲ ਹੋਣਗੇ | ਪਾਟਿਲ ਨੇ ਕਿਹਾ ਕਿ ਭੁਪੇਂਦਰ ਪਟੇਲ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣਗੇ ਤੇ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ 12 ਦਸੰਬਰ ਨੂੰ ਹੋਵੇਗਾ | ਆਮ ਆਦਮੀ ਪਾਰਟੀ 'ਤੇ ਗੁਜਰਾਤ ਦੇ ਲੋਕਾਂ ਦਾ ਮੁਫ਼ਤ ਵੰਡਣ ਵਾਲੀ ਰਾਜਨੀਤੀ ਨਾਲ ਨਿਰਾਦਰ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਉਂਦਿਆਂ ਪਾਟਿਲ ਨੇ ਕਿਹਾ ਕਿ 'ਆਪ' ਨੇ ਕਦੇ ਵੀ ਗੁਜਰਾਤ ਦੀ ਅਸਮਿਤਾ ਬਾਰੇ ਨਹੀਂ ਸੋਚਿਆ ਅਤੇ ਨਾ ਹੀ ਕਦੇ ਗੁਜਰਾਤ ਦੇ ਲੋਕਾਂ ਦੀ ਮਾਨਸਿਕਤਾ ਨਾਲ ਜੁੜ ਸਕੀ | ਭਾਜਪਾ ਆਗੂ ਨੇ ਕਿਹਾ ਕਿ ਸਾਰੀਆਂ ਗੁਜਰਾਤ ਵਿਰੋਧੀ ਤਾਕਤਾਂ ਨੂੰ ਹਰਾ ਦਿੱਤਾ ਗਿਆ, ਗੁਜਰਾਤ ਦੇ ਲੋਕ ਸੂਬੇ 'ਚ ਮੁੜ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਸਨ | ਉਨ੍ਹਾਂ ਕਿਹਾ ਕਿ ਇਹ ਕੇਂਦਰ ਅਤੇ ਗੁਜਰਾਤ ਵਿਚ ਭਾਜਪਾ ਸਰਕਾਰ ਦੇ ਵਧੀਆ ਸ਼ਾਸਨ ਅਤੇ ਵਿਕਾਸ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਗੱਲ ਦਾ ਆਤਮ ਚਿੰਤਨ ਕਰਨਾ ਚਾਹੀਦਾ ਹੈ ਕਿ ਉਹ ਲੋਕਾਂ ਦਾ ਸਮਰਥਨ ਕਿਉਂ ਗੁਆ ਰਹੀ ਹੈ | ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਨੇ ਅਜਿਹੇ ਵਾਅਦੇ ਕਰਕੇ ਗੁਜਰਾਤ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜੋ ਕਦੇ ਪੂਰੇ ਨਹੀਂ ਹੋ ਸਕਦੇ ਪਰ ਉਨ੍ਹਾਂ ਨੂੰ ਕਰਾਰਾ ਜਵਾਬ ਮਿਲਿਆ ਹੈ |


ਗੁਜਰਾਤ ਲਈ 'ਆਪ' ਦੇ ਮੁੱਖ ਮੰਤਰੀ ਚਿਹਰੇ ਇਸੁਦਾਨ ਗੜ੍ਹਵੀ ਦੀ ਹਾਰ

ਖੰਭਾਲੀਆ, 8 ਦਸੰਬਰ (ਏਜੰਸੀ)- ਗੁਜਰਾਤ 'ਚ 'ਆਪ' ਦੇ ਮੁੱਖ ਮੰਤਰੀ ਲਈ ਚਿਹਰੇ ਇਸੁਦਾਨ ਗੜ੍ਹਵੀ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਤੋਂ 18000 ਤੋਂ ਵੱਧ ਵੋਟਾਂ ਨਾਲ ਚੋਣ ਹਾਰ ਗਏ ਹਨ | ਵੋਟਾਂ ਦੀ ਗਿਣਤੀ ਦੇ ਚੌਥੇ ਗੇੜ ਦੇ ਅੰਤ 'ਚ ਗੜ੍ਹਵੀ ਕਾਂਗਰਸ ਦੇ ਮੌਜੂਦਾ ਵਿਧਾਇਕ ਵਿਕਰਮ ਮਦਾਮ ਤੋਂ ਅੱਗੇ ਚੱਲ ਰਹੇ ਸਨ, ਜਦਕਿ ਭਾਜਪਾ ਦੇ ਮੁਲੂਭਾਈ ਬੇਰਾ ਤੀਜੇ ਸਥਾਨ 'ਤੇ ਸਨ | ਪਰ ਬੇਰਾ ਨੇ ਗਿਣਤੀ ਦੇ ਬਾਅਦ ਦੇ ਦੌਰ 'ਚ ਆਪਣੇ ਵਿਰੋਧੀਆਂ ਨੂੰ ਪਛਾੜ ਦਿੱਤਾ | ਸਾਬਕਾ ਟੀ.ਵੀ. ਨਿਊਜ਼ ਐਂਕਰ ਗੜ੍ਹਵੀ ਦਾ ਜਨਮ ਤੇ ਪਾਲਣ ਪੋਸ਼ਣ ਖੰਭਾਲੀਆ 'ਚ ਹੋਇਆ ਸੀ, ਪਰ ਇਸ ਅਹੀਰ-ਪ੍ਰਭਾਵ ਵਾਲੀ ਸੀਟ 'ਤੇ ਸਮਾਜਿਕ ਸਮੀਕਰਨ ਸ਼ਾਇਦ ਉਸ ਦੇ ਪੱਖ 'ਚ ਨਹੀਂ ਸਨ ਕਿਉਂਕਿ ਉਸ ਦਾ ਆਪਣਾ ਗੜ੍ਹਵੀ ਭਾਈਚਾਰਾ ਇਸ ਖੇਤਰ 'ਚ ਗਿਣਤੀ ਵਜੋਂ ਮਹੱਤਵਪੂਰਨ ਨਹੀਂ ਹੈ | ਦੂਜੇ ਪਾਸੇ ਕਾਂਗਰਸ ਦੇ ਮਦਾਮ ਤੇ ਭਾਜਪਾ ਦੇ ਬੇਰਾ ਦੋਵੇਂ ਅਹੀਰ ਭਾਈਚਾਰੇ 'ਚੋਂ ਹਨ, ਪਰ 'ਆਪ' ਦੇ ਹੱਕ 'ਚ ਕਾਫੀ ਵੋਟ ਬੈਂਕ ਭੁਗਤਿਆ ਹੈ |

ਹਿਮਾਚਲ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ-ਰਾਹੁਲ ਗਾਂਧੀ

ਨਵੀਂ ਦਿੱਲੀ, 8 ਦਸੰਬਰ (ਪੀ. ਟੀ. ਆਈ.)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਉਨ੍ਹਾਂ ਦੀ ਪਾਰਟੀ ਦੀ ਨਿਰਣਾਇਕ ਜਿੱਤ ਲਈ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਪਾਰਟੀ ਵਲੋਂ ਕੀਤਾ ਗਿਆ ਹਰ ਵਾਅਦਾ ਪੂਰਾ ਕੀਤਾ ਜਾਵੇਗਾ | ਕਾਂਗਰਸ ਨੇ ਪਹਾੜੀ ਰਾਜ 'ਚ ਆਪਣੀ ਚੋਣ ਮੁਹਿੰਮ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਨੂੰ ਵਾਪਸ ਲਿਆਉਣ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ |

ਉਪ ਚੋਣ : ਮੁਲਾਇਮ ਦੀ ਮੈਨਪੁਰੀ ਸੀਟ ਨੂੰਹ ਡਿੰਪਲ ਨੇ ਜਿੱਤੀ

ਨਵੀਂ ਦਿੱਲੀ/ ਲਖਨਊ/ ਜੈਪੁਰ/ ਰਾਏਪੁਰ/ ਭੁਬਨੇਸ਼ਵਰ/ਪਟਨਾ, 8 ਦਸੰਬਰ (ਏਜੰਸੀ)-ਇਕ ਸੰਸਦੀ ਤੇ ਵਿਧਾਨ ਸਭਾ ਦੀਆਂ 6 ਸੀਟਾਂ ਲਈ 5 ਦਸੰਬਰ ਨੂੰ ਹੋਈਆਂ ਉਪ-ਚੋਣਾਂ ਦੇ ਵੀਰਵਾਰ ਨੂੰ ਐਲਾਨੇ ਨਤੀਜਿਆਂ 'ਚ ਉੱਤਰ ਪ੍ਰਦੇਸ਼ ਦੇ ਮੈਨਪੁਰੀ ਲੋਕ ਸਭਾ ਸੀਟ 'ਤੇ ਸਮਾਜਵਾਦੀ ਪਾਰਟੀ ਜਿੱਤ ਪ੍ਰਾਪਤ ਕਰਕੇ ਆਪਣਾ ਗੜ੍ਹ ਬਚਾਉਣ 'ਚ ਕਾਮਯਾਬ ਰਹੀ ਹੈ, ਜਦਕਿ ਵਿਧਾਨ ਸਭਾ ਦੀਆਂ 6 ਸੀਟਾਂ 'ਚੋਂ ਭਾਜਪਾ ਤੇ ਕਾਂਗਰਸ 2-2, ਆਰ.ਐਲ.ਡੀ. ਤੇ ਬੀ.ਜੇ.ਡੀ. 1-1 ਸੀਟ ਜਿੱਤਣ 'ਚ ਕਾਮਯਾਬ ਹੋਈਆਂ ਹਨ। ਮੈਨਪੁਰੀ ਸੰਸਦੀ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਨੇ 6,18,120 ਵੋਟਾਂ ਪ੍ਰਾਪਤ ਕਰਕੇ ਭਾਜਪਾ ਉਮੀਦਵਾਰ ਰਘੂਰਾਜ ਸਿੰਘ ਸ਼ਾਕੀਆ ਨੂੰ 2,88,461 ਵੋਟਾਂ ਨਾਲ ਹਰਾਇਆ ਹੈ, ਜਿਸ ਨੂੰ 3,29, 659 ਵੋਟਾਂ ਮਿਲੀਆਂ ਹਨ। ਇਹ ਸੀਟ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ਕਾਰਨ ਖਾਲੀ ਹੋਈ ਸੀ, ਡਿੰਪਲ ਯਾਦਵ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਪਤਨੀ ਹੈ। ਸੂਬੇ 'ਚ ਸੱਤਾਧਾਰੀ ਭਾਜਪਾ ਰਾਮਪੁਰ ਸਦਰ ਦੀ ਵਿਧਾਨ ਸਭਾ ਸੀਟ ਸਮਾਜਵਾਦੀ ਪਾਰਟੀ ਤੋਂ ਖੋਹਣ 'ਚ ਕਾਮਯਾਬ ਰਹੀ ਹੈ, ਪਰ ਖਤੌਲੀ ਦੀ ਸੀਟ ਸਮਾਜਵਾਦੀ ਪਾਰਟੀ ਦੀ ਸਹਿਯੋਗੀ ਰਾਸ਼ਟਰੀ ਲੋਕ ਦਲ (ਆਰ.ਐਲ.ਡੀ.) ਤੋਂ ਹਾਰ ਗਈ ਹੈ। ਰਾਜਸਥਾਨ 'ਚ ਸੱਤਾਧਾਰੀ ਕਾਂਗਰਸ ਦੇ ਉਮੀਦਵਾਰ ਅਨਿਲ ਸ਼ਰਮਾ ਨੇ ਸਰਦਾਰ ਸ਼ਹਿਰ ਸੀਟ 26,850 ਵੋਟਾਂ ਦੇ ਅੰਤਰ ਨਾਲ ਜਿੱਤੀ ਹੈ, ਜਦਕਿ ਛੱਤੀਸਗੜ੍ਹ ਦੇ ਭਾਨੂਪ੍ਰਤਾਪਪੁਰ ਸੀਟ ਕਾਂਗਰਸ ਉਮੀਦਵਾਰ ਸਵਿਤਰੀ ਮਾਨਦੇਵੀ ਨੇ ਭਾਜਪਾ ਉਮੀਦਵਾਰ ਤੋਂ 21,171 ਵੋਟਾਂ ਨਾਲ ਜਿੱਤ ਲਈ ਹੈ। ਓਡਿਸ਼ਾ 'ਚ ਸੱਤਾਧਾਰੀ ਬੀਜੂ ਜਨਤਾ ਦਲ (ਬੀ.ਜੇ.ਡੀ.) ਨੇ ਪਦਮਪੁਰ ਵਿਧਾਨ ਸਭਾ ਸੀਟ ਭਾਜਪਾ ਉਮੀਦਵਾਰ ਤੋਂ 42,679 ਵੋਟਾਂ ਦੇ ਅੰਤਰ ਨਾਲ ਜਿੱਤ ਲਈ ਹੈ। ਉਧਰ ਭਾਜਪਾ ਉਮੀਦਵਾਰ ਕੇਦਾਰ ਪ੍ਰਸਾਦ ਗੁਪਤਾ ਨੇ ਬਿਹਾਰ 'ਚ ਸੱਤਾਧਾਰੀ ਮਹਾਂਗਠਜੋੜ ਦੇ ਜਨਤਾ ਦਲ-ਯੂ ਦੇ ਉਮੀਦਵਾਰ ਮਨੋਜ ਸਿੰਘ ਕੁਸ਼ਵਾਹਾ ਨੂੰ 3,645 ਵੋਟਾਂ ਨਾਲ ਹਰਾ ਦਿੱਤਾ ਹੈ, ਗੁਪਤਾ ਨੂੰ 76,653 ਤੇ ਕੁਸ਼ਵਾਹਾ ਨੂੰ 73,008 ਵੋਟਾਂ ਪਈਆਂ ਹਨ।

ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ

ਸ਼ਿਮਲਾ, 8 ਦਸੰਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਆਪਣੀ ਹਾਰ ਨੂੰ ਸਵੀਕਾਰ ਕਰਦਿਆਂ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵੀਰਵਾਰ ਨੂੰ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ | ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਜਪਾਲ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ | ਇਸ ਤੋਂ ਪਹਿਲਾਂ 68 ਮੈਂਬਰਾਂ ਵਾਲੀ ਵਿਧਾਨ ਸਭਾ 'ਚ ਕਾਂਗਰਸ ਨੂੰ ਮਿਲਣ ਜਾ ਰਹੇ ਬਹੁਮਤ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਫਤਵੇ ਦਾ ਸਨਮਾਨ ਕਰਦੇ ਹਨ |

'ਆਪ' ਸਿਰਫ 10 ਸਾਲਾਂ 'ਚ ਰਾਸ਼ਟਰੀ ਪਾਰਟੀ ਬਣ ਗਈ-ਕੇਜਰੀਵਾਲ

ਨਵੀਂ ਦਿੱਲੀ, 8 ਦਸੰਬਰ (ਏਜੰਸੀ)-'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਮੂਹ ਦੇਸ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪਾਰਟੀ ਬਣਨ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਤੁਹਾਡੀ ਛੋਟੀ ਜਿਹੀ ਆਮ ਆਦਮੀ ਪਾਰਟੀ ਅੱਜ ਸਿਰਫ 10 ਸਾਲਾਂ 'ਚ ਹੀ ਰਾਸਟਰੀ ਪਾਰਟੀ ...

ਪੂਰੀ ਖ਼ਬਰ »

ਹਿਮਾਚਲ 'ਚ ਪ੍ਰਤਿਭਾ ਸਿੰਘ, ਸੁੱਖੂ ਅਤੇ ਅਗਨੀਹੋਤਰੀ ਮੁੱਖ ਮੰਤਰੀ ਅਹੁਦੇ ਦੀ ਦੌੜ 'ਚ

ਨਵੀਂ ਦਿੱਲੀ, 8 ਦਸੰਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀ ਜਿੱਤ ਨਾਲ ਸੂਬਾ ਪਾਰਟੀ ਪ੍ਰਧਾਨ ਪ੍ਰਤਿਭਾ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਲਈ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਉਨ੍ਹਾਂ ਦੇ ਬਾਅਦ ਪਾਰਟੀ ਦੇ ਸਾਬਕਾ ਮੁਖੀ ਸੁਖਵਿੰਦਰ ਸਿੰਘ ਸੁੱਖੂ ...

ਪੂਰੀ ਖ਼ਬਰ »

ਗੁਜਰਾਤ, ਹਿਮਾਚਲ ਤੇ ਦਿੱਲੀ ਦੇ ਚੋਣ ਨਤੀਜੇ ਪੰਜਾਬ ਲਈ ਕਿਹੋ ਜਿਹੇ?

ਸਰਕਾਰ ਤੇ 'ਆਪ' ਯੂਨਿਟ ਨੇ ਲਗਾਇਆ ਅੱਡੀ ਚੋਟੀ ਦਾ ਜ਼ੋਰ

ਹਰਕਵਲਜੀਤ ਸਿੰਘ ਚੰਡੀਗੜ੍ਹ, 8 ਦਸੰਬਰ-ਗੁਜਰਾਤ ਤੇ ਹਿਮਾਚਲ ਦੀਆਂ ਵਿਧਾਨ ਸਭਾਵਾਂ ਤੇ ਦਿੱਲੀ ਦੀ ਮਿਊਾਸਪਲ ਕਾਰਪੋਰੇਸ਼ਨ (ਐਮ.ਸੀ.ਡੀ.) ਦੀ ਹੋਈਆਂ ਚੋਣਾਂ, ਜਿਨ੍ਹਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਮੰਤਰੀ, ਵਿਧਾਇਕਾਂ ਤੇ ਸੀਨੀਅਰ ਆਗੂਆਂ ਨੇ ...

ਪੂਰੀ ਖ਼ਬਰ »

ਗੁਜਰਾਤ ਵਾਸੀਆਂ ਨੇ ਮੁਫ਼ਤਖੋਰੀ ਦੀ ਰਾਜਨੀਤੀ ਨੂੰ ਨਕਾਰਿਆ-ਅਮਿਤ ਸ਼ਾਹ

ਨਵੀਂ ਦਿੱਲੀ, 8 ਦਸੰਬਰ (ਏਜੰਸੀ)-ਸੀਨੀਅਰ ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਖੋਖਲੇ ਵਾਅਦੇ, ਮੁਫ਼ਤ ਦੇਣ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਨਕਾਰ ਕੇ ਪਾਰਟੀ ਨੂੰ ਬੇਮਿਸਾਲ ...

ਪੂਰੀ ਖ਼ਬਰ »

ਜੈਰਾਮ ਠਾਕੁਰ ਮੰਤਰੀ ਮੰਡਲ ਦੇ 8 ਮੰਤਰੀ ਹਾਰੇ ਚੋਣ

ਸ਼ਿਮਲਾ, 8 ਦਸੰਬਰ (ਏਜੰਸੀ)-ਹਿਮਾਚਲ ਚੋਣਾਂ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ ਮੰਤਰੀ ਮੰਡਲ ਦੇ 12 'ਚੋਂ 8 ਮੰਤਰੀ ਚੋਣਾਂ ਹਾਰ ਗਏ ਹਨ | ਚੋਣ ਹਾਰਨ ਵਾਲੇ ਮੰਤਰੀਆਂ 'ਚ ਸੁਰੇਸ਼ ਭਾਰਦਵਾਜ ਤੇ ਰਾਕੇਸ਼ ਪਠਾਨੀਆ ਵੀ ਸ਼ਾਮਿਲ ਹਨ, ਜਿਨ੍ਹਾਂ ਦੇ ਵਿਧਾਨ ਸਭਾ ਹਲਕੇ ਵੀ ਬਦਲੇ ...

ਪੂਰੀ ਖ਼ਬਰ »

ਹਿਮਾਚਲ 'ਚ ਰੀਨਾ ਕਸ਼ਯਪ ਹੋਵੇਗੀ ਇਕਲੌਤੀ ਵਿਧਾਇਕਾ

ਸ਼ਿਮਲਾ, 8 ਦਸੰਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਦੀ 68 ਮੈਂਬਰੀ ਵਿਧਾਨ ਸਭਾ 'ਚ ਇਸ ਵਾਰ ਭਾਜਪਾ ਦੀ ਰੀਨਾ ਕਸ਼ਯਪ ਇਕਲੌਤੀ ਮਹਿਲਾ ਵਿਧਾਇਕਾ ਹੋਵੇਗੀ, ਸੂਬੇ 'ਚ 24 ਔਰਤ ਉਮੀਦਵਾਰ ਚੋਣ ਮੈਦਾਨ 'ਚ ਸਨ | ਭਾਜਪਾ ਨੇ 6, 'ਆਪ' ਨੇ 5 ਅਤੇ ਕਾਂਗਰਸ ਨੇ 3 ਔਰਤਾਂ ਨੂੰ ਉਮੀਦਵਾਰ ਬਣਾਇਆ ...

ਪੂਰੀ ਖ਼ਬਰ »

ਹਿਮਾਚਲ ਦੇ ਕਾਂਗਰਸੀ ਵਿਧਾਇਕਾਂ ਨੂੰ ਖਰੀਦੋ ਫਰੋਖਤ ਦੀ ਕੋਸ਼ਿਸ਼ ਤੋਂ ਬਚਾਉਣ ਦੀ ਲੋੜ-ਭੁਪੇਸ਼ ਬਘੇਲ

ਰਾਏਪੁਰ, 8 ਦਸੰਬਰ (ਏਜੰਸੀ)-ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਪਹਾੜੀ ਰਾਜ ਵਿਚ ਕਾਂਗਰਸ ਨੂੰ ਆਪਣੇ ਵਿਧਾਇਕਾਂ ਨੂੰ ਖ਼ਰੀਦੋ ਫ਼ਰੋਖਤ ਤੋਂ ਬਚਾਉਣ ਦੀ ਲੋੜ ਹੈ | ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਪੱਧਰ ਤੱਕ ਜਾ ਸਕਦੀ ...

ਪੂਰੀ ਖ਼ਬਰ »

ਨਤੀਜਿਆਂ ਤੋਂ ਪ੍ਰਭਾਵਿਤ ਰਹੀ ਸੰਸਦ ਦੀ ਕਾਰਵਾਈ

ਨਵੀਂ ਦਿੱਲੀ, 8 ਦਸੰਬਰ (ਉਪਮਾ ਡਾਗਾ ਪਾਰਥ)-ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਗੁਜਰਾਤ, ਹਿਮਾਚਲ ਪ੍ਰਦੇਸ਼ ਚੋਣ ਨਤੀਜਿਆਂ ਤੋਂ ਪ੍ਰਭਾਵਿਤ ਨਜ਼ਰ ਆਈ | ਵੀਰਵਾਰ ਸਵੇਰ ਤੋਂ ਹੀ ਗੁਜਰਾਤ 'ਚ ਭਾਜਪਾ ਦੀ ਇਤਹਾਸਿਕ ਜਿੱਤ ਦੀ ਪੇਸ਼ੀਨਗੋਈ ਬਾਅਦ ...

ਪੂਰੀ ਖ਼ਬਰ »

ਕਾਂਗਰਸ ਦੇ ਨਵੇਂ ਚੁਣੇ ਵਿਧਾਇਕਾਂ ਦੀ ਸ਼ਿਮਲਾ 'ਚ ਬੈਠਕ ਅੱਜ

ਨਵੀਂ ਦਿੱਲੀ, 8 ਦਸੰਬਰ (ਏਜੰਸੀ)-ਕਾਂਗਰਸ ਨੇ ਹਿਮਾਚਲ ਵਿਧਾਨ ਸਭਾ ਲਈ ਆਪਣੇ ਚੁਣੇ ਗਏ ਨਵੇਂ ਵਿਧਾਇਕਾਂ ਦੀ ਬੈਠਕ ਸ਼ੁੱਕਰਵਾਰ ਨੂੰ ਸ਼ਿਮਲਾ 'ਚ ਬੁਲਾਈ ਹੈ | ਜਿਸ ਦੌਰਾਨ ਕਾਂਗਰਸ ਦੇ ਪ੍ਰਧਾਨ ਨੂੰ ਪਾਰਟੀ ਦੇ ਵਿਧਾਇਕ ਦਲ ਦਾ ਆਗੂ (ਸੀ.ਐਲ.ਪੀ.) ਚੁਣਨ ਦਾ ਅਧਿਕਾਰ ਦੇਣ ...

ਪੂਰੀ ਖ਼ਬਰ »

ਖੜਗੇ ਵਲੋਂ ਹਿਮਾਚਲ ਵਾਸੀਆਂ ਦਾ ਧੰਨਵਾਦ

ਨਵੀਂ ਦਿੱਲੀ, 8 ਦਸੰਬਰ (ਏਜੰਸੀ)-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਪਾਰਟੀ ਦੀ ਜਿੱਤ 'ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਪਾਰਟੀ ਦੇ ਅਧਿਕਾਰਤ ਹੈਾਡਲ 'ਤੇ ਕਾਂਗਰਸ ਪਾਰਟੀ 'ਚ ਵਿਸ਼ਵਾਸ ਪ੍ਰਗਟ ਕਰਨ ਅਤੇ ਸਪਸ਼ਟ ਬਹੁਮਤ ਦੇਣ ਲਈ ...

ਪੂਰੀ ਖ਼ਬਰ »

ਪਿ੍ਅੰਕਾ ਦੀ ਰਣਨੀਤੀ ਨਾਲ ਹੋਈ ਜਿੱਤ-ਕਾਂਗਰਸੀ ਆਗੂ

ਨਵੀਂ ਦਿੱਲੀ, 8 ਦਸੰਬਰ (ਏਜੰਸੀ)- ਕਾਂਗਰਸੀ ਆਗੂਆਂ ਨੇ ਹਿਮਾਚਲ ਚੋਣਾਂ 'ਚ ਜਿੱਤ ਹਾਸਿਲ ਕਰਨ ਲਈ ਪਾਰਟੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਦੀ ਰਣਨੀਤਕ ਮੁਹਿੰਮ ਨੂੰ ਸਿਹਰਾ ਦਿੱਤਾ ਹੈ | ਪਿ੍ਅੰਕਾ ਨੇ ਸੂਬੇ 'ਚ ਕਈ ਰੈਲੀਆਂ ਦੇ ਨਾਲ ਨਾਲ ਪਾਰਟੀ ਇੰਚਾਰਜ ਦੀ ...

ਪੂਰੀ ਖ਼ਬਰ »

ਹਿਮਾਚਲ 'ਚ 'ਆਪ' ਨੂੰ ਇਕ ਵੀ ਸੀਟ ਨਹੀਂ ਮਿਲੀ

ਸ਼ਿਮਲਾ, 8 ਦਸੰਬਰ (ਏਜੰਸੀ)-ਆਮ ਆਦਮੀ ਪਾਰਟੀ, ਜਿਸ ਨੇ ਹਿਮਾਚਲ ਪ੍ਰਦੇਸ਼ 'ਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਸਨ, ਇਕ ਵੀ ਸੀਟ ਨਹੀਂ ਜਿੱਤ ਸਕੀ | ਉਸ ਨੂੰ ਕੁੱਲ ਵੋਟਾਂ 'ਚੋਂ ਸਿਰਫ 1.10 ਫ਼ੀਸਦੀ ਵੋਟਾਂ ਹੀ ਪਈਆਂ | 'ਆਪ' ਦੇ ਖਰਾਬ ਪ੍ਰਦਰਸ਼ਨ ਨੇ ਭਾਜਪਾ ਅਤੇ ਕਾਂਗਰਸ ...

ਪੂਰੀ ਖ਼ਬਰ »

ਸੌਦੇਬਾਜ਼ੀ ਦੇ ਡਰੋਂ 'ਆਪ' ਦੇ ਨਵੇਂ ਚੁਣੇ ਕੌਂਸਲਰਾਂ ਨੂੰ ਭੇਜਿਆ ਜਾ ਸਕਦਾ ਪੰਜਾਬ

ਦਿੱਲੀ ਨਗਰ ਨਿਗਮ 'ਚ ਨਹੀਂ ਲਾਗੂ ਹੁੰਦੈ ਦਲਬਦਲ ਕਾਨੂੰਨ ਜਗਤਾਰ ਸਿੰਘ ਨਵੀਂ ਦਿੱਲੀ, 8 ਦਸੰਬਰ-ਦਿੱਲੀ ਨਗਰ ਨਿਗਮ 'ਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਸਾਹਮਣੇ ਪਹਿਲੀ ਚੁਨੌਤੀ ਨਵੇਂ ਚੁਣੇ ਗਏ ਆਪਣੇ 134 ਕੌਂਸਲਰਾਂ ਨੂੰ ਸੰਭਾਲਣ ਦੀ ਹੈ | ਦਰਅਸਲ ਚਿੰਤਾ ਇਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX