ਮੁੰਬਈ, 25 ਜਨਵਰੀ (ਪੀ. ਟੀ. ਆਈ.)-ਬੀ. ਸੀ. ਸੀ. ਆਈ. ਨੇ ਬੁੱਧਵਾਰ ਨੂੰ ਸ਼ੁਰੂਆਤੀ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੀਆਂ ਕੁੱਲ ਪੰਜ ਟੀਮਾਂ ਦੀ ਵਿਕਰੀ ਤੋਂ 4669.99 ਕਰੋੜ ਰੁਪਏ ਦੀ ਕਮਾਈ ਕੀਤੀ ਹੈ | ਅਡਾਨੀ ਸਪੋਰਟਸਲਾਈਨ ਨੇ ਸਭ ਤੋਂ ਵੱਡੀ ਬੋਲੀ ਲਗਾਉਂਦਿਆਂ ਅਹਿਮਦਾਬਾਦ ਟੀਮ ਨੂੰ 1289 ਕਰੋੜ ਰੁਪਏ 'ਚ ਖਰੀਦਿਆ ਹੈ | ਆਈ. ਪੀ. ਐਲ. ਟੀਮਾਂ ਦੇ ਮਾਲਕਾਂ ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਦਿੱਲੀ ਕੈਪੀਟਲਜ਼ ਨੇ ਡਬਲਯੂ.ਪੀ.ਐਲ. ਲਈ ਕ੍ਰਮਵਾਰ 912.99 ਕਰੋੜ ਰੁਪਏ, 901 ਕਰੋੜ ਰੁਪਏ ਅਤੇ 810 ਕਰੋੜ ਰੁਪਏ ਦੀ ਸਫਲ ਬੋਲੀ ਲਗਾਈ | ਕੈਪਰੀ ਗਲੋਬਲ ਹੋਲਡਿੰਗਜ਼ ਨੇ ਲਖਨਊ ਫਰੈਂਚਾਇਜ਼ੀ ਨੂੰ 757 ਕਰੋੜ ਰੁਪਏ 'ਚ ਖਰੀਦਿਆ | ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਟਵੀਟ ਕਰਕੇ ਦੱਸਿਆ ਕਿ ਕਿ੍ਕਟ 'ਚ ਅੱਜ ਇਤਿਹਾਸਕ ਦਿਨ ਹੈ, ਕਿਉਂਕਿ ਸ਼ੁਰੂਆਤੀ ਡਬਲਯੂ. ਪੀ. ਐਲ. ਦੀਆਂ ਟੀਮਾਂ ਲਈ ਬੋਲੀ ਨੇ 2008 'ਚ ਸ਼ੁਰੂਆਤੀ ਪੁਰਸ਼ ਆਈ. ਪੀ.ਐਲ. ਦੇ ਰਿਕਾਰਡ ਤੋੜ ਦਿੱਤੇ ਹਨ | ਇਸ ਮਹੀਨੇ ਦੇ ਸ਼ੁਰੂ 'ਚ ਬੀ. ਸੀ. ਸੀ. ਆਈ. ਨੇ ਮਹਿਲਾ ਪ੍ਰੀਮੀਅਰ ਲੀਗ ਦੇ ਮੀਡੀਆ ਅਧਿਕਾਰ 951 ਕਰੋੜ ਰੁਪਏ 'ਚ 'ਵੀਆਕੋਮ18' ਨੂੰ ਵੇਚੇ ਸਨ, ਜਿਸ ਨਾਲ ਪੰਜ ਸਾਲਾਂ ਲਈ ਪ੍ਰਤੀ ਮੈਚ ਮੁੱਲ 7.09 ਕਰੋੜ ਰੁਪਏ ਮਿਲੇ ਸਨ | ਡਬਲਯੂ. ਪੀ. ਐਲ. ਖਿਡਾਰੀਆਂ ਦੀ ਨਿਲਾਮੀ ਅਗਲੇ ਮਹੀਨੇ ਹੋਵੇਗੀ, ਜਦੋਂਕਿ ਪਲੇਠਾ ਸੀਜ਼ਨ ਮਾਰਚ ਤੋਂ ਸ਼ੁਰੂ ਹੋਵੇਗਾ |
ਮੈਲਬੌਰਨ, 25 ਜਨਵਰੀ (ਪੀ. ਟੀ. ਆਈ.)-ਆਪਣੇ ਕਰੀਅਰ ਦਾ ਆਖ਼ਰੀ ਗਰੈਂਡ ਸਲੈਮ ਟੂਰਨਾਮੈਂਟ ਖੇਡ ਰਹੀ ਭਾਰਤ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ (36) ਇਥੇ ਹਮਵਤਨ ਰੋਹਨ ਬੋਪੰਨਾ (42) ਨਾਲ ਆਸਟ੍ਰੇਲੀਅਨ ਓਪਨ ਮਿਕਸਡ ਡਬਲਜ਼ ਦੇ ਫਾਈਨਲ 'ਚ ਪਹੁੰਚ ਗਈ ਹੈ | ਗੈਰ-ਦਰਜਾ ਪ੍ਰਾਪਤ ...
ਦੁਬਈ, 25 ਜਨਵਰੀ (ਪੀ. ਟੀ. ਆਈ.)-ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ (32) ਨੂੰ ਖੇਡ ਦੇ ਸਭ ਤੋਂ ਛੋਟੇ ਸਰੂਪ (ਟੀ-20) 'ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 'ਆਈ.ਸੀ.ਸੀ. ਸਾਲ ਦਾ ਸਰਬੋਤਮ ਪੁਰਸ਼ ਕ੍ਰਿਕਟਰ' ਚੁਣਿਆ ਗਿਆ ਹੈ | ਸੂਰਿਆ ਨੇ ਇੰਗਲੈਂਡ ਦੇ ਸੈਮ ਕੁਰਨ, ਪਾਕਿਸਤਾਨ ਦੇ ...
ਲੁਧਿਆਣਾ, 25 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਵਲੋਂ 29 ਜਨਵਰੀ ਨੂੰ ਸਰਕਲ ਸਟਾਈਲ ਕਬੱਡੀ ਦੇ ਟਰਾਇਲ ਪਿੰਡ ਕੁੱਬਾ ਨੇੜੇ ਨੀਲੋਂ ਨਹਿਰ ਮਾਂਗਟ ਵਰਿਆਮ ਸਟੇਡੀਅਮ 'ਚ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ ...
ਰੇਣੂਕਾ (26) ਨੇ ਆਸਟ੍ਰੇਲੀਆ ਦੀ ਡਾਰਸੀ ਬ੍ਰਾਊਨ, ਇੰਗਲੈਂਡ ਦੀ ਐਲਿਸ ਕੈਪਸ ਅਤੇ ਹਮਵਤਨ ਯਸਤਿਕਾ ਭਾਟੀਆ ਨੂੰ ਹਰਾ ਕੇ ਉਭਰਦੀ ਖਿਡਾਰਨ ਦਾ ਪੁਰਸਕਾਰ ਆਪਣੇ ਨਾਂਅ ਕੀਤਾ ਹੈ | ਸੱਜੇ ਹੱਥ ਦੀ ਇਸ ਖਿਡਾਰਨ ਨੇ 2022 'ਚ ਆਪਣੇ ਦੇਸ਼ ਲਈ ਇਕ ਦਿਨਾਂ ਤੇ ਟੀ-20 ਅੰਤਰਰਾਸ਼ਟਰੀ ...
ਭੁਵਨੇਸ਼ਵਰ, 25 ਜਨਵਰੀ (ਏਜੰਸੀ)-ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਟੀਮਾਂ ਦੀ 'ਲਾਈਨਅੱਪ' ਤਿਆਰ ਹੋ ਗਈ ਹੈ | ਆਸਟ੍ਰੇਲੀਆ ਤੇ ਜਰਮਨੀ, ਬੈਲਜੀਅਮ ਤੇ ਨੀਂਦਰਲੈਂਡ ਫਾਈਨਲ 'ਚ ਜਗ੍ਹਾ ਬਣਾਉਣ ਲਈ ਭਿੜਨਗੇ | ਇਸ ਤੋਂ ਪਹਿਲਾਂ ਦੋ ਵਾਰ ਦੀ ਵਿਸ਼ਵ ਚੈਂਪੀਅਨ ਜਰਮਨੀ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX