-'ਆਪ' ਸਰਕਾਰ ਦਾ ਕਾਗ਼ਜ਼ੀ ਮਾਅਰਕਾ-
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ)-ਸੂਬੇ 'ਚ ਆਮ ਆਦਮੀ ਕਲੀਨਿਕ ਖੋਲ੍ਹ ਕੇ ਸਿਹਤਮੰਦ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲੀ 'ਆਪ' ਸਰਕਾਰ ਦੇ ਆਮ ਆਦਮੀ ਕਲੀਨਿਕ ਖੋਲ੍ਹਣ ਦੇ ਸ਼ੁਰੂਆਤੀ ਦੌਰ ਵਿਚ ਹੀ ਕਾਗ਼ਜ਼ੀ ਮਾਅਰਕੇ ਸਾਹਮਣੇ ਆ ਰਹੇ ਹਨ | ਗੜ੍ਹਸ਼ੰਕਰ ਹਲਕੇ 'ਚ ਪਿੰਡ ਬਸਿਆਲਾ ਦੇ ਪ੍ਰਵਾਸੀ ਭਾਰਤੀਆਂ ਵਲੋਂ ਬਣਾਈ ਆਲੀਸ਼ਾਨ ਬਿਲਡਿੰਗ 'ਚ 'ਆਮ ਆਦਮੀ ਕਲੀਨਿਕ' ਖੋਲ੍ਹਣ ਤੋਂ ਬਾਅਦ ਹੁਣ ਸਰਕਾਰ ਨੇ ਹਲਕੇ 'ਚ ਦੂਜੇ ਗੇੜ 'ਚ ਸਿਹਤ ਸਹੂਲਤਾਂ ਤੋਂ ਵਾਂਝੇ ਵੱਡੇ-ਵੱਡੇ ਪਿੰਡਾਂ 'ਚ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਬਜਾਏ ਇਸ ਵਾਸਤੇ ਉਨ੍ਹਾਂ 6 ਪਿੰਡਾਂ ਦੀ ਚੋਣ ਕੀਤੀ ਹੈ ਜਿੱਥੇ ਪਹਿਲਾਂ ਤੋਂ ਹੀ ਪ੍ਰਾਇਮਰੀ ਹੈਲਥ ਸੈਂਟਰ, ਰੂਰਲ ਹਸਪਤਾਲ, ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਤੇ ਡਿਸਪੈਂਸਰੀਆਂ ਕਾਰਜਸ਼ੀਲ ਹਨ | ਇਕੱਤਰ ਜਾਣਕਾਰੀ ਅਨੁਸਾਰ ਹਲਕੇ 'ਚ ਜੋ ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਉਨ੍ਹਾਂ 'ਚ ਪ੍ਰਾਇਮਰੀ ਹੈਲਥ ਸੈਂਟਰ ਪੋਸੀ, ਰੂਰਲ ਹਸਪਤਾਲ ਬਿੰਜੋਂ, ਪਿੰਡ ਮੋਰਾਂਵਾਲੀ ਵਿਖੇ ਸ਼ਹੀਦ ਭਗਤ ਸਿੰਘ ਦੇ ਮਾਤਾ 'ਮਾਤਾ ਵਿਦਿਆਵਤੀ' ਦੇ ਨਾਂਅ 'ਤੇ ਚੱਲ ਰਹੀ ਡਿਸਪੈਂਸਰੀ, ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਪਦਰਾਣਾ, ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਰਾਮਪੁਰ ਬਿਲੜੋਂ ਤੇ ਰੂਰਲ ਹਸਪਤਾਲ ਬੱਠਲਾ ਸ਼ਾਮਿਲ ਹਨ ਜਿਨ੍ਹਾਂ 'ਚ ਕੰਮ ਕਰ ਰਿਹਾ ਸਟਾਫ਼ ਹੁਣ ਆਮ ਆਦਮੀ ਕਲੀਨਿਕ ਦੇ ਨਾਂਅ ਹੇਠ ਆਪਣੀਆਂ ਸੇਵਾਵਾਂ ਦੇਵੇਗਾ | ਪੋਸੀ, ਮੋਰਾਂਵਾਲੀ, ਬਿੰਜੋਂ, ਰਾਮਪੁਰ ਬਿਲੜੋਂ, ਪਦਰਾਣਾ ਤੇ ਬੱਠਲਾ 'ਚ ਪਹਿਲਾਂ ਤੋਂ ਚੱਲ ਰਹੇ ਸਿਹਤ ਕੇਂਦਰਾਂ ਦੀਆਂ ਬਿਲਡਿੰਗਾਂ ਨੂੰ ਰੰਗ-ਰੋਗਨ ਕਰਕੇ ਸਰਕਾਰ ਵਲੋਂ 'ਆਮ ਆਦਮੀ ਕਲੀਨਿਕ' ਦਾ ਨਾਂਅ ਦਿੰਦਿਆਂ ਉਦਘਾਟਨ ਕਰ ਕੇ ਵਾਅਦਾ ਪੁਗਾਏ ਜਾਣ ਦੇ ਦਾਅਵੇ ਕੀਤੇ ਗਏ ਹਨ | ਪਤਾ ਲੱਗਾ ਹੈ ਕਿ ਸਰਕਾਰ ਨੇ ਮੋਰਾਂਵਾਲੀ ਤੇ ਰਾਮਪੁਰ ਬਿਲੜੋਂ ਦੇ ਸਟਾਫ਼ ਦੀ ਘਾਟ ਨੂੰ ਪੰਚਾਇਤੀ ਰਾਜ ਦੇ ਸਟਾਫ਼ ਚੋਂ ਪੂਰਾ ਕੀਤਾ ਹੈ ਜਦਕਿ ਇਨ੍ਹਾਂ ਕਲੀਨਿਕਾਂ ਲਈ ਹੋਰ ਕੁੱਝ ਨਵਾਂ ਕੀਤਾ ਨਹੀਂ ਜਾਪ ਰਿਹਾ | ਗੜ੍ਹਸ਼ੰਕਰ ਹਲਕੇ 'ਚ ਜਿੱਥੇ ਬੀਣੇਵਾਲ ਦਾ ਸਿਵਲ ਹਸਪਤਾਲ ਪਿਛਲੇ ਲੰਮੇ ਸਮੇਂ ਤੋਂ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਘਾਟ ਨੂੰ ਤਰਸ ਰਿਹਾ ਹੈ ਉੱਥੇ ਇਲਾਕੇ ਦੇ ਹੋਰ ਵੀ ਭਰਵੀਂ ਵਸੋਂ ਵਾਲੇ ਅਜਿਹੇ ਪਿੰਡ ਹਨ ਜਿੱਥੇ ਨਵੇਂ ਸਿਹਤ ਕੇਂਦਰਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਇਸ ਸਭ ਨੂੰ ਦਰਕਿਨਾਰ ਕਰਦੇ ਹੋਏ 'ਆਪ' ਸਰਕਾਰ ਵਲੋਂ ਪੁਰਾਣੇ ਸਿਹਤ ਕੇਂਦਰਾਂ ਨੂੰ ਨਵਾਂ ਨਾਂਅ ਦੇ ਕੇ ਜੋ ਵਿਕਾਸ ਕਰਨ ਦਾ ਦਾਅਵਾ ਕੀਤਾ ਗਿਆ ਹੈ ਉਹ ਲੋਕਾਂ ਦੇ ਹਜ਼ਮ ਨਹੀਂ ਹੋ ਰਿਹਾ | ਪਿੰਡ ਪੋਸੀ, ਮੋਰਾਂਵਾਲੀ, ਬਿੰਜੋਂ, ਪਦਰਾਣਾ, ਰਾਮਪੁਰ ਬਿਲੜੋਂ, ਬਠੱਲਾਂ ਦੇ ਲੋਕ ਸਰਕਾਰ ਦੇ ਇਸ ਕਦਮ ਤੋਂ ਨਾਰਾਜ਼ ਦੱਸੇ ਜਾ ਰਹੇ ਹਨ | ਇਸ ਮਾਮਲੇ 'ਚ ਉਦਘਾਟਨਾਂ ਮੌਕੇ ਰੋਸ ਜਿਤਾਉਣ ਦੀ ਤਿਆਰੀ ਕਰ ਰਹੇ ਕੁਝ ਪਿੰਡਾਂ ਦੇ ਲੋਕਾਂ ਨੂੰ ਪ੍ਰਸਾਸ਼ਨ ਮਨਾਉਣ ਦੇ ਯਤਨ ਵੀ ਕੀਤੇ ਗਏ ਜੋ ਸਫ਼ਲ ਰਹੇ |
ਡਰਾਮੇ ਤੋਂ ਸਿਵਾਏ ਕੁੱਝ ਨਹੀਂ-ਰਾਠਾਂ
ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ 'ਆਪ' ਸਰਕਾਰ ਨੇ ਪੁਰਾਣੇ ਸਿਹਤ ਕੇਂਦਰਾਂ ਨੂੰ 'ਆਮ ਆਦਮੀ ਕਲੀਨਿਕ' ਦਾ ਨਾਂਅ ਦੇ ਕੇ ਡਰਾਮੇ ਤੋਂ ਸਿਵਾਏ ਕੁੱਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਝੂਠ ਬੋਲ ਕੇ ਤੇ ਅਜਿਹੇ ਡਰਾਮੇ ਕਰ ਕੇ ਪੰਜਾਬ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਸਕਦਾ | ਉਨ੍ਹਾਂ ਕਿਹਾ ਕਿ ਫੋਕੀ ਸ਼ੌਹਰਤ ਕਮਾਉਣ ਵੱਲ ਲੱਗੀ ਹੋਈ 'ਆਪ' ਸਰਕਾਰ ਅਗਰ ਸੱਚਮੁੱਚ ਪੰਜਾਬ ਦੇ ਲੋਕਾਂ ਦੀ ਸਿਹਤ ਪ੍ਰਤੀ ਫ਼ਿਕਰਮੰਦ ਹੈ ਤਾਂ ਪਹਿਲਾਂ ਤੋਂ ਚੱਲ ਰਹੇ ਸਿਹਤ ਕੇਂਦਰਾਂ 'ਚ ਡਾਕਟਰਾਂ ਤੇ ਹੋਰ ਸਟਾਫ਼ ਦੀ ਘਾਟ ਨੂੰ ਪੂਰਾ ਕੀਤਾ ਜਾਵੇ |
ਕੇਂਦਰ ਦੇ ਪੈਸੇ ਦੇ ਦੁਰਵਰਤੋਂ ਕਰ ਰਹੀ ਹੈ 'ਆਪ'-ਨਿਮਿਸ਼ਾ ਮਹਿਤਾ
ਭਾਜਪਾ ਦੀ ਹਲਕਾ ਗੜ੍ਹਸ਼ੰਕਰ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੁਰਾਣੀਆਂ ਬਿਲਡਿੰਗਾਂ 'ਤੇ ਨਵੇਂ ਬੋਰਡ ਟੰਗਣ ਨਾਲ ਸੂਬਾ ਸਿਹਤਮੰਦ ਨਹੀਂ ਹੋਣਾ | ਉਨ੍ਹਾਂ ਕਿਹਾ ਕਿ ਜਦੋਂ ਵੱਖ-ਵੱਖ ਸਿਹਤ ਕੇਂਦਰਾਂ 'ਚ ਪਹਿਲਾਂ ਤੋਂ ਹੀ ਸੇਵਾਵਾਂ ਜਾਰੀ ਹਨ ਤਾਂ ਨਵੇਂ ਬੋਰਡ ਲਗਾ ਕੇ ਸਰਕਾਰ ਨੇ ਕਿਹੜਾ ਮਾਅਰਕਾ ਮਾਰਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੂਬੇ ਨੂੰ ਕਈ ਸੋ ਕਰੋੜ ਸਿਹਤ ਸੇਵਾਵਾਂ ਲਈ ਦਿੱਤੇ ਜਾ ਰਹੇ ਹਨ ਜਿਸ ਦੀ ਸਰਕਾਰ ਵਲੋਂ ਦੁਰਵਰਤੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ 'ਆਮ ਆਦਮੀ ਕਲੀਨਿਕ' ਬਣਾਉਣ ਲਈ 10 ਕਰੋੜ ਤੇ ਉਸ ਦੇ ਪ੍ਰਚਾਰ ਲਈ 30 ਕਰੋੜ ਖ਼ਰਚ ਕਰ ਰਹੀ ਹੈ |
ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਯਤਨ-ਅਮਰਪ੍ਰੀਤ ਲਾਲੀ
ਕੁਲ ਹਿੰਦ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ 'ਆਪ' ਸਰਕਾਰ ਨੇ ਪੁਰਾਣੀਆਂ ਬਿਲਡਿੰਗਾਂ ਨੂੰ ਕੂਚੀ ਫੇਰ ਕੇ 'ਆਮ ਆਦਮੀ ਕਲੀਨਿਕ' ਖੋਲ੍ਹਣ ਦਾ ਜੋ ਡਰਾਮਾ ਰਚਿਆ ਹੈ ਉਹ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਤੋਂ ਸਿਵਾਏ ਕੁੱਝ ਨਹੀਂ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਤਾਂ ਭਾਖੜਾ ਡੈਮ ਨੂੰ ਰੰਗ ਕਰਵਾ ਕੇ ਉਸ ਨੰੂ ਬਣਾਉਣ ਦਾ ਦਾਅਵਾ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੂਰਖ ਬਣਾਉਣ ਦੀ ਬਜਾਏ ਸਰਕਾਰ ਆਪਣੀ ਪ੍ਰਾਪਤੀ ਦੱਸੇ ਕਿ ਹੁਣ ਤੱਕ ਕੀਤਾ ਕੀ ਹੈ | ਲਾਲੀ ਨੇ ਕਿਹਾ ਕਿ ਕਲੀਨਿਕ ਖੋਲ੍ਹਣ 'ਤੇ 10 ਕਰੋੜ ਅਤੇ 30 ਕਰੋੜ ਇਸ਼ਤਿਹਾਰਬਾਜ਼ੀ 'ਤੇ ਖ਼ਰਚਣ ਵਾਲੀ ਸਰਕਾਰ ਡਰਾਮੇ ਕਰਨ 'ਚ ਇਤਿਹਾਸ ਰਚ ਰਹੀ ਹੈ |
ਪੀ. ਐੱਚ. ਸੀ. ਦੀਆਂ ਸੇਵਾਵਾਂ 'ਚ ਕਟੌਤੀ ਨਾ ਹੋਵੇ-ਰੇਸ਼ਮ ਸਿੰਘ
ਪਿੰਡ ਪੋਸੀ ਦੇ ਮੋਹਤਵਰ ਰੇਸ਼ਮ ਸਿੰਘ ਮੈਂਬਰ ਪੰਚਾਇਤ ਨੇ ਕਿਹਾ ਕਿ ਸਾਡੇ ਪਿੰਡ 'ਚ ਪਹਿਲਾਂ ਤੋਂ ਹੀ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਿਹਾ ਹੈ ਜਿਸ ਬਿਲਡਿੰਗ 'ਚ ਆਮ ਆਦਮੀ ਕਲੀਨਿਕ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸੇ ਹੋਰ ਪਿੰਡ ਵਿਚ ਇਹ ਕਲੀਨਿਕ ਖੋਲਿ੍ਹਆ ਜਾ ਸਕਦਾ ਸੀ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਪ੍ਰਾਇਮਰੀ ਹੈਲਥ ਸੈਂਟਰ ਦੀਆਂ ਸੇਵਾਵਾਂ 'ਚ ਕਟੌਤੀ ਨਾ ਕੀਤੀ ਜਾਵੇ, ਜੇਕਰ ਅਜਿਹਾ ਕੀਤਾ ਤਾਂ ਪਿੰਡ ਵਾਸੀ ਇਸ ਦਾ ਵਿਰੋਧ ਕਰਨਗੇ |
ਨਗਰ ਨਿਗਮ ਦਫ਼ਤਰ ਹੁਸ਼ਿਆਰਪੁਰ 'ਚ ਗਣਤੰਤਰ ਦਿਵਸ ਮਨਾਇਆ
ਹੁਸ਼ਿਆਰਪੁਰ, 27 ਜਨਵਰੀ (ਬਲਜਿੰਦਰਪਾਲ ਸਿੰਘ)-ਨਗਰ ਨਿਗਮ ਦਫ਼ਤਰ ਹੁਸ਼ਿਆਰਪੁਰ ਵਿਖੇ ਗਣਤੰਤਰ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਅਤਿ ਮਹੱਤਵਪੂਰਨ ਸਮਾਰੋਹ ਵਿਚ ਨਗਰ ਨਿਗਮ ਦੇ ...
ਜਲੰਧਰ, 27 ਜਨਵਰੀ (ਅ. ਬ.)-ਕੇਂਦਰੀ ਏਕੀਕ੍ਰਿਤ ਪੈਸਟ ਪ੍ਰਬੰਧਨ ਦੇ ਜਲੰਧਰ ਕੇਂਦਰ ਵਲੋਂ ਜ਼ਿਲ੍ਹਾ ਹੁਸਿਆਰਪੁਰ ਦੇ ਬਲਾਕ ਮੁਕੇਰੀਆਂ ਦੇ ਪਿੰਡ ਬੁਹਰਾਨ ਵਿਖੇ ਜਨਵਰੀ 24 ਤੇ 25 ਨੂੰ ਕਿਸਾਨਾਂ ਲਈ ਦੋ ਰੋਜ਼ਾ ਮਨੁੱਖੀ ਸਰੋਤ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ | ਇਸ ...
ਐਮਾਂ ਮਾਂਗਟ, 27 ਜਨਵਰੀ (ਗੁਰਾਇਆ)- ਉਪ ਮੰਡਲ ਮੁਕੇਰੀਆਂ ਦੇ ਪਿੰਡ ਮਹਿੰਦੀਪੁਰ ਵਿਖੇ ਬੈਕੁੰਠ ਵਾਸੀ ਮਹੰਤ ਬਾਬਾ ਗੁਵਰਧਨ ਸਿੰਘ ਦੀ 69ਵੀਂ ਬਰਸੀ ਪਿੰਡ ਵਾਸੀਆਂ, ਐੱਨ.ਆਰ.ਆਈਜ ਭਰਾਵਾਂ ਅਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਬੀਤੇ ...
ਹੁਸ਼ਿਆਰਪੁਰ, 27 ਜਨਵਰੀ (ਨਰਿੰਦਰ ਸਿੰਘ ਬੱਡਲਾ)-ਸ਼ਹੀਦ ਭਾਈ ਨਿਹਾਲ ਦਾਸ ਸਪੋਰਟਸ ਕਲੱਬ ਤਨੂੰਲੀ ਵਲੋਂ ਕਲੱਬ ਸਰਪ੍ਰਸਤ ਜ਼ੋਰਾਵਰ ਸਿੰਘ ਚੌਹਾਨ ਰਿਟਾ: ਡਿਪਟੀ ਡਾਇਰੈਕਟਰ ਖੇਡਾਂ ਤੇ ਜਗੀਰ ਸਿੰਘ ਸੰਘਾ ਦੀ ਅਗਵਾਈ 'ਚ ਕਰਵਾਇਆ ਜਾ ਰਿਹਾ ਪਿੰਡ ਪੱਧਰੀ ਵਾਲੀਬਾਲ ਤੇ ...
ਤਲਵਾੜਾ, 27 ਜਨਵਰੀ (ਮਹਿਤਾ)- ਐਸ. ਡੀ. ਓ. ਪੀ. ਡਬਲਉ ਡੀ (ਸੜਕੀ ਵਿਭਾਗ) ਇੰਜ. ਤਰਸੇਮ ਲਾਲ ਜੋ ਕਿ 23 ਜਨਵਰੀ ਦਿਨ ਸੋਮਵਾਰ ਨੂੰ ਸੰਖੇਪ ਬੀਮਾਰੀ ਤੋਂ ਬਾਅਦ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸਾਂਤੀ ...
ਮੁਕੇਰੀਆਂ, 27 ਜਨਵਰੀ (ਰਾਮਗੜ੍ਹੀਆ)-ਮੁਕੇਰੀਆਂ ਦੇ ਤਲਵਾੜਾ ਰੋਡ 'ਤੇ ਸਬਜ਼ੀ ਮੰਡੀ ਦੇ ਸਾਹਮਣੇ ਠਾਕੁਰ ਮੈਡੀਕਲ ਸਟੋਰ 'ਤੇ ਚੋਰਾਂ ਵਲੋਂ ਰਾਤ ਸਮੇਂ ਚੁਬਾਰੇ ਦਾ ਦਰਵਾਜ਼ਾ ਖੇਤਾਂ ਵਾਲੀ ਸਾਈਡ ਤੋਂ ਤੋੜ ਕੇ ਸੰਨ੍ਹ ਲਗਾਈ ਅਤੇ ਲੱਖਾਂ ਰੁਪਏ ਦੀ ਨਕਦੀ ਅਤੇ ਹੋਰ ਸਮਾਨ ...
ਹੁਸ਼ਿਆਰਪੁਰ, 27 ਜਨਵਰੀ (ਹਰਪ੍ਰੀਤ ਕੌਰ)-ਫ਼ਗਵਾੜਾ ਸੜਕ 'ਤੇ ਇਕ ਅਣਪਛਾਤੇ ਵਾਹਨ ਵਲੋਂ ਟੱਕਰ ਮਾਰਨ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਪ੍ਰਦੀਪ ਕੁਮਾਰ ਵਾਸੀ ਸਾਹਰੀ ਵਜੋਂ ਹੋਈ ਹੈ | ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਨੇ ...
ਖੁੱਡਾ, 27 ਜਨਵਰੀ (ਸਰਬਜੀਤ ਸਿੰਘ)- ਇਕ ਪਾਸੇ ਜਿੱਥੇ ਸਰਕਾਰਾਂ ਵਲੋਂ ਪਿੰਡਾਂ ਵਿਚ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਇਸ ਦੇ ਉਲਟ ਅੱਜ ਤੱਕ ਵੀ ਕਈ ਪਿੰਡ ਅਜਿਹੇ ਹਨ ਜੋ ਆਪ ਸਰਕਾਰ ਦੀ ਅਣਦੇਖੀ ਅਤੇ ਅਣਗਹਿਲੀ ਦਾ ਸ਼ਿਕਾਰ ਹੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX