ਅੰਮਿ੍ਤਸਰ, 27 ਜਨਵਰੀ (ਗਗਨਦੀਪ ਸ਼ਰਮਾ)- ਸ਼ਹਿਜ਼ਾਦਾਨੰਦ ਕਾਲਜ, ਗ੍ਰੀਨ ਐਵੀਨਿਊ ਵਿਖੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਅਤੇ ਪਿ੍ੰਸੀਪਲ ਡਾ: ਹਰਬਿੰਦਰ ਕੌਰ ਦੀ ਯੋਗ ਅਗਵਾਈ ਹੇਠ ਗਣਤੰਤਰ ਦਿਵਸ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ | ਕਾਲਜ ਕੈਂਪਸ ਵਿਚ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਦੇਸ਼ ਭਗਤੀ ਦੇ ਗੀਤ ਗਾਏ ਗਏ | ਪਿ੍ੰਸੀਪਲ ਡਾ: ਹਰਬਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਅਤੇ ਕੌਮੀ ਝੰਡੇ ਦਾ ਸਤਿਕਾਰ ਕਰਨ ਦੀ ਪੇ੍ਰਰਨਾ ਦਿੱਤੀ | ਇਸ ਮੌਕੇ ਚਮਨ ਲਾਲ, ਪ੍ਰੋ. ਦਵਿੰਦਰ ਕੌਰ ਗਿੱਲ, ਡਾ: ਬਲਜੀਤ ਰੰਧਾਵਾ, ਪ੍ਰੋ. ਸੋਨੀਆ ਪੁਰੀ, ਪ੍ਰੋ. ਮਨੋਜ ਗੌਰਵ, ਪ੍ਰੋ. ਰਮਨਦੀਪ, ਅਸ਼ੋਕ ਕੁਮਾਰ, ਪ੍ਰੋ. ਕਰਨਬੀਰ, ਪ੍ਰੋ. ਮੀਨਾਕਸ਼ੀ, ਡਾ: ਕੰਵਲਜੀਤ, ਪ੍ਰੋ. ਅਮਨਦੀਪ ਕੌਰ, ਡਾ: ਜਸਬੀਰ ਕੌਰ, ਮੈਡਮ ਨਵਨੀਤ ਕੌਰ, ਪ੍ਰੋ. ਮਨਿੰਦਰ ਕੌਰ, ਪ੍ਰੋ. ਜਸਪ੍ਰੀਤ ਕੌਰ, ਡਾ: ਨੇਹਾ ਹੰਸ, ਪ੍ਰੋ. ਗੌਰਵ, ਪ੍ਰੋ. ਪਿ੍ਆ, ਪ੍ਰੋ. ਕਿਰਨਦੀਪ, ਪ੍ਰੋ. ਨੀਲਮ, ਪ੍ਰੋ. ਦੇਸ਼ਦੀਪਕ ਅਤੇ ਵੱਡੀ ਗਿਣਤੀ ਵਿਚ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ |
ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ
ਅੰਮਿ੍ਤਸਰ, (ਗਗਨਦੀਪ ਸ਼ਰਮਾ)-ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਡਾ: ਏ. ਐਫ਼. ਪਿੰਟੋ ਤੇ ਡਾਇਰੈਕਟਰ ਮੈਡਮ ਡਾ: ਗਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਵਿਹੜੇ 'ਚ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਸਲਾਮੀ ਦਿੱਤੀ ਗਈ | ਉਪਰੰਤ ਰਾਯਨ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਪੌਦੇ ਲਗਾਏ ਗਏ, ਵਿਦਿਆਰਥੀਆਂ ਵਲੋਂ ਡਾਂਸ ਦੇ ਨਾਲ-ਨਾਲ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ, ਖੇਡਾਂ ਦੇ ਵੱਖ-ਵੱਖ ਖੇਤਰਾਂ ਵਿਚ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਮਨੋਰੰਜਨ ਕੁਮਾਰ (ਡਿਪਟੀ ਕਮਾਡੈਂਟ, ਆਈ.ਟੀ.ਬੀ.ਪੀ.) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਕੂਲ ਬੈਂਡ ਤੇ ਐਨ.ਸੀ.ਸੀ. ਕੈਡਿਟਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਦੀ ਮੁੱਖ ਅਧਿਆਪਕਾ ਕੰਚਨ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਦਾ ਸੁਨੇਹਾ ਦਿੱਤਾ |
ਸ਼ਹੀਦ ਰੇਸ਼ਮ ਸਿੰਘ ਯਾਦਗਾਰੀ ਖੇਡ ਮੈਦਾਨ ਵਿਚ ਗਣਤੰਤਰ ਦਿਵਸ ਮਨਾਇਆ
ਬਿਆਸ, (ਪਰਮਜੀਤ ਸਿੰਘ ਰੱਖੜਾ)-ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਗੁਰੂ ਨਾਨਕਪੁਰਾ ਬਿਆਸ ਵਿਖੇ ਸ਼ਹੀਦ ਰੇਸ਼ਮ ਸਿੰਘ ਯਾਦਗਰੀ ਖੇਡ ਮੈਦਾਨ ਵਿਚ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਸ਼ਹੀਦ ਰੇਸ਼ਮ ਸਿੰਘ (ਬੀ. ਐਸ. ਐਫ.) ਨੂੰ ਯਾਦ ਕਰਦਿਆਂ ਆਏ ਹੋਏ ਲੋਕਾਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਸ਼ਰਧਾ ਸੁਮਨ ਭੇਂਟ ਕੀਤੇ ਗਏ | ਜਿਸ ਉਪਰੰਤ ਝੰਡਾ ਲਹਿਰਾਉਣ ਦੀ ਰਸਮ ਸ਼ਹੀਦ ਰੇਸ਼ਮ ਸਿੰਘ ਦੇ ਪਿਤਾ ਰਾਜੂ ਸਿੰਘ ਨੇ ਅਦਾ ਕੀਤੀ ਅਤੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ | ਇਸ ਮੌਕੇ ਸ੍ਰੀਮਤੀ ਭੋਲੀ, ਪੂਜਾ, ਸੁਰਜੀਤ ਸਿੰਘ, ਕੁਲਦੀਪ ਸਿੰਘ ਮਾਨ, ਪ੍ਰਧਾਨ ਤਲਵਿੰਦਰ ਸਿੰਘ, ਪ੍ਰਧਾਨ ਬਿੱਟੂ ਰਾਮ, ਬਾਬਾ ਬੱਗਾ ਜੀ, ਸਵਰਨਾ ਰਾਮ, ਪੱਪੂ ਰਾਮ, ਬੂਟਾ ਰਾਮ, ਮੋਹਨ ਲਾਲ, ਸੁਰਜੀਤ ਸਿੰਘ, ਸਾਧੂ ਰਾਮ, ਲਾਡੀ ਰਾਮ ਜਥੇਦਾਰ, ਕਸ਼ਮੀਰ ਸਿੰਘ, ਮਨਦੀਪ ਸਿੰਘ, ਜੀਤ ਰਾਮ ਆਦਿ ਹਾਜ਼ਰ ਸਨ |
ਵੇਰਕਾ, (ਪਰਮਜੀਤ ਸਿੰਘ ਬੱਗਾ)-ਦੇਸ਼ ਦੀ ਅਜਾਦੀ ਦੇ 74ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਈ.ਐਸ.ਆਈ. ਹਸਪਤਾਲ ਮਜੀਠਾ ਰੋਡ ਵਿਖੇ ਸਮੂਹ ਸਟਾਫ ਵਲੋਂ ਕੀਤਾ ਗਿਆ | ਇਸ ਦੌਰਾਨ ਇਥੇ ਹਾਜ਼ਰ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ: ਜਸਵਿੰਦਰ ਕੌਰ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਵਧੀਆ ਸੇਵਾਵਾਂ ਨਿਭਾਉਣ ਵਾਲੀ ਨਰਸਿੰਗ ਸਿਸਟਰ ਮੁਕੇਸ਼ ਲਤਾ ਅਤੇ ਅਨੀਤਾ ਕੁਮਾਰੀ ਨੂੰ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਗਣਤੰਤਰ ਦਿਵਸ ਦੀ ਸਮੂਹ ਸਟਾਫ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਡਾ: ਵੰਦਨਾ, ਡਾ: ਭਾਰਤੀ ਧਵਨ, ਡਾ: ਕਿਰਨ, ਡਾ: ਸਤਨਾਮ, ਡਾ: ਮਨਜੀਤ ਸਿੰਘ, ਡਾ: ਪੱਲਵੀ, ਡਾ: ਸਾਨੀਆ, ਬਲਦੇਵ ਸਿੰਘ ਝੰਡੇਰ, ਜੋਨ ਪੀਟਰ, ਗੁਰਿੰਦਰ ਸਿੰਘ, ਸੁਨੀਲ ਕੁਮਾਰ, ਗਿਆਨ ਚੰਦ, ਸੰਜੀਵ ਕੁਮਾਰ, ਗੁਲਵੰਤ ਸਿੰਘ, ਦੀਪਕ ਕੁਮਾਰ, ਮਨੋਜ ਕੁਮਾਰ, ਮੀਨੂੰ ਬਾਲਾ, ਸੁਖਪ੍ਰੀਤ ਕੌਰ, ਨਵਜੀਤ ਕੌਰ, ਕੁਮਾਰੀ ਸੁਮਨ, ਅਮਨਦੀਪ ਕੌਰ, ਅਵਤਾਰ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ |
ਡਾ: ਸੰਧੂ ਨੇ ਭਾਜਪਾ ਦਫ਼ਤਰ ਵਿਖੇ ਲਹਿਰਾਇਆ ਝੰਡਾ
ਅੰਮਿ੍ਤਸਰ, (ਹਰਮਿੰਦਰ ਸਿੰਘ)-ਗਣਤੰਤਰ ਦਿਵਸ ਦੇ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ: ਹਰਵਿੰਦਰ ਸਿੰਘ ਸੰਧੂ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਦੌਰਾਨ ਡਾ: ਸੰਧੂ ਨੇ ਕਿਹਾ ਕਿ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਵਲੋਂ ਲਿਖੇ ਗਏ 1950 ਵਿਚ ਭਾਰਤ ਦੇ ਸੰਵਿਧਾਨ ਲਾਗੂ ਕੀਤਾ ਗਿਆ ਅਤੇ ਜਿਸ ਵਿਚ ਸਭ ਨੂੰ ਬਰਾਬਰ ਦਾ ਸਨਮਾਨ ਦਿੱਤਾ | ਇਸ ਮੌਕੇ ਤੇ ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ, ਸੂਬਾ ਸਕੱਤਰ ਰਾਜੇਸ਼ ਹਨੀ, ਰਜਿੰਦਰ ਮੋਹਨ ਸਿੰਘ ਛੀਨਾ, ਡਾ: ਰਾਜ ਕੁਮਾਰ ਵੇਰਕਾ, ਕੇਵਲ ਕੁਮਾਰ, ਰਾਕੇਸ਼ ਗਿੱਲ, ਸੁਖਮਿੰਦਰ ਸਿੰਘ ਪਿੰਟੂ, ਡਾ: ਰਾਮ ਚਾਵਲਾ, ਐਡਵੋਕੇਟ ਕੁਮਾਰ ਅਮਿਤ, ਸਲਿਲ ਕਪੂਰ, ਮੁਨੀਸ਼ ਸ਼ਰਮਾ, ਸੰਜੀਵ ਕੁਮਾਰ, ਬਲਦੇਵ ਰਾਜ ਬੱਗਾ, ਅਨੁਜ ਸਿੱਕਾ, ਸੰਜੈ ਸ਼ਰਮਾ, ਪਰਮਜੀਤ ਸਿੰਘ ਬੱਤਰਾ, ਮੋਹਿਤ ਮਹਾਜਨ, ਸੰਜੀਵ ਖੋਸਲਾ, ਅਵਿਨਾਸ਼ ਸ਼ੈਲਾ, ਪਵਨ ਕੁਮਾਰ, ਰਾਜੇਸ਼ ਕੁਮਾਰ ਟੋਨੀ, ਸ਼ਰੂਤੀ ਵਿਜ, ਮਨਜੀਤ ਕੌਰ ਥਿੰਦ, ਰਾਜੀਵ ਸ਼ਰਮਾ, ਕਪਿਲ ਸ਼ਰਮਾ, ਸਤਪਾਲ ਡੋਗਰਾ, ਵਿਨੀ ਸੋਨੀ, ਯਾਸ਼ਿਵ ਭਟਾਨੀ ਆਦਿ ਮੌਜੂਦ ਸਨ |
ਅੰਮਿ੍ਤਸਰ, (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ¢ ਇਸ ਮÏਕੇ ਪਿੰ੍ਰਸੀਪਲ ਡਾ. ਅਮਰਦੀਪ ਗੁਪਤਾ ਨੇ ਸਟਾਫ ਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ, ਇਸ ਇਤਿਹਾਸਕ ਮੌਕੇ ਪੰਜਾਬ ਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਕਿਹਾ | ਇਸ ਮੌਕੇ ਐਨ. ਸੀ. ਸੀ. ਆਰਮੀ ਵਿੰਗ, ਐਨ. ਸੀ. ਸੀ. ਏਅਰਫੋਰਸ ਵਿੰਗ, ਐਨ. ਸੀ. ਸੀ. ਨੇਵੀ ਵਿੰਗ ਅਤੇ ਐਨ. ਐਸ. ਐਸ. ਕੈਡੇਟ ਵੀ ਮÏਜੂਦ ਰਹੇ ¢
ਸ੍ਰੀ ਰਾਮ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵਲੋਂ ਗਣਤੰਤਰ ਦਿਵਸ ਮਨਾਇਆ
ਸ੍ਰੀ ਰਾਮ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵਲੋਂ ਗਣਤੰਤਰ ਦਿਵਸ ਪ੍ਰਧਾਨ ਐਡਵੋਕੇਟ ਮੰਗਤ ਰਾਮ ਸਿਲ੍ਹੀ ਦੀ ਪ੍ਰਧਾਨਗੀ ਹੇਠ ਸੁਸਾਇਟੀ ਦੇ ਮੁੱਖ ਦਫਤਰ ਸਿਲ੍ਹੀ ਚÏਕ, ਗੋਲਡਨ ਐਵੇਨਿਊ ਹੈਡ ਵਾਟਰ ਵਰਕਸ ਰੋਡ ਅੰਮਿ੍ਤਸਰ ਵਿਖੇ ਮਨਾਇਆ ਗਿਆ | ਪੋ੍ਰਗਰਾਮ 'ਚ ਡਾ. ਅਮਰੀਕ ਸਿੰਘ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਿਨ੍ਹਾਂ ਨਾਲ ਮਿਲ ਕੇ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਮੰਗਤ ਰਾਮ ਸਿਲ੍ਹੀ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਦੌਰਾਨ ਸੁਸਾਇਟੀ ਵਲੋਂ ਗਣਤੰਤਰ ਦਿਵਸ ਦੇ ਮÏਕੇ ਸਮਾਜ ਦੇ ਲੋਕਾਂ ਦੀ ਸੇਵਾ ਕਰ ਰਹੇ ਡਾ. ਅਮਰੀਕ ਸਿੰਘ ਅਰੋੜਾ ਤੋਂ ਇਲਾਵਾ ਪੰਡਿਤ ਰਾਜੇਸ਼ ਸ਼ਾਸਤਰੀ, ਸੁਰਿੰਦਰ ਸਿੰਘ ਮੱਟੂ, ਰੋਹਿਤ ਸ਼ਰਮਾ ਪੋਸਟ ਮੈਨ, ਗਗਨ, ਵਿੱਕੀ, ਸਤਨਾਮ ਸਿੰਘ ਮੁਲਾਜ਼ਮ ਸੀਵਰੇਜ ਵਿਭਾਗ, ਨਗਰ ਨਿਗਮ ਅੰਮਿ੍ਤਸਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ¢ ਇਸ ਮੌਕੇ ਰਮੇਸ਼ ਕੁਮਾਰ ਸੈਂਚਰ ਸੀਨੀਅਰ ਐਡਵੋਕੇਟ, ਸੁੱਚਾ ਸਿੰਘ ਬਮਰਾਹ, ਨਰਸੀ ਦਾਸ, ਐਡਵੋਕੇਟ ਰੋਹਿਤ ਕੁਮਾਰ ਸਿਲ੍ਹੀ, ਐਡਵੋਕੇਟ ਹਰਿਤ ਸਿਲ੍ਹੀ, ਐਡਵੋਕੇਟ ਸੁਰਿੰਦਰ ਕੁਮਾਰ ਸਿਲ੍ਹੀ, ਐਡਵੋਕੇਟ ਰਿਸ਼ੀ ਕੁਮਾਰ ਸਿਲ੍ਹੀ, ਐਡਵੋਕੇਟ ਤੇਜਿੰਦਰ ਸਿੰਘ, ਐਡਵੋਕੇਟ ਅੰਮਿ੍ਤਪਾਲ ਸਿੰਘ ਜੱਜ, ਐਡਵੋਕੇਟ ਸੁਨੀਲ ਕੁਮਾਰ, ਬੰਟੀ ਕੁਮਾਰ, ਸੁਰਜੀਤ ਸਿੰਘ ਬਿੱਟੂ, ਸੁਗਰੀਵ ਸਿੰਘ, ਹਰਜਿੰਦਰ ਸਿੰਘ, ਮਨਿੰਦਰਜੀਤ ਸਿੰਘ ਬਿੱਟਾ ਬੇਦੀ, ਵਿਨੋਦ ਦੱਤ, ਦਲਜੀਤ ਸਿੰਘ, ਸਤਿਆ ਦੇਵ ਬਿੱਟੂ, ਵਜਿੰਦਰ ਸਿੰਘ, ਵਿਸ਼ਾਲ ਕੁਮਾਰ ਮੱਟੂ, ਪਵਨ ਕੁਮਾਰ, ਗੁਰਮੀਤ ਕÏਰ ਮੋਨਾ, ਬਾਬੂ, ਸ਼ਿਵਮ ਸ਼ਰਮਾ, ਰਾਜਬੀਰ ਸਿੰਘ, ਬੌਬੀ ਮਕਬੂਲ ਪੂਰਾ, ਕ੍ਰਿਸ਼ਨਾ ਸੈਂਚਰ, ਰਿੰਕੂ, ਟਿੰਕੂ, ਜਯੋਤੀ ਰਸੂਲ ਪੁਰ ਕੱਲਰ ਆਦਿ ਮÏਜੂਦ ਸਨ |
ਸ੍ਰੀ ਦੁਰਗਿਆਣਾ ਮੰਦਰ ਵਿਖੇ ਕਮੇਟੀ ਪ੍ਰਧਾਨ ਪੋ੍ਰ: ਲਕਸ਼ਮੀ ਕਾਂਤਾ ਚਾਵਲਾ ਨੇ ਰਾਸ਼ਟਰੀ ਝੰਡਾ ਲਹਿਰਾਇਆ
ਸ੍ਰੀ ਦੁਰਗਿਆਣਾ ਮੰਦਰ ਵਿਖੇ ਦੁਰਗਿਆਣਾ ਕਮੇਟੀ ਵਲੋਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਪੋ੍ਰ: ਲਕਸ਼ਮੀ ਕਾਂਤਾ ਚਾਵਲਾ ਦੀ ਅਗਵਾਈ 'ਚ ਮੰਦਰ ਦੇ ਵਿਹੜੇ 'ਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਪੋ੍ਰ: ਚਾਵਲਾ ਨੇ ਕਿਹਾ ਕਿ ਦੇਸ਼ ਦਾ ਭਾਵੇਂ ਅਸੀਂ 74ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਲੇਕਿਨ ਅੱਜ ਵੀ ਸਾਡਾ ਦੇਸ਼ ਗਰੀਬੀ, ਭੁੱਖਮਰੀ, ਅਨਪੜ੍ਹਤਾ, ਭਿ੍ਸ਼ਟਾਚਾਰ, ਬੇ-ਰੁਜ਼ਗਾਰੀ ਆਦਿ ਤੋਂ ਜੂਝ ਰਿਹਾ ਹੈ | ਇਸ ਮੌਕੇ ਮੀਤ ਪ੍ਰਧਾਨ, ਸੁਰਿੰਦਰ ਭੰਡਾਰੀ, ਅਲਕਾ ਸ਼ਰਮਾ, ਸ੍ਰੀਧਰ ਰਾਕੇਸ਼ ਸ਼ਰਮਾ, ਕਿਸ਼ੋਰ ਚੱਡਾ, ਮਾਲਾ ਚਾਵਲਾ, ਪਵਨ ਕੁੰਦਰਾ, ਵਿਧੂ ਪੁਰੀ, ਰੀਨਾ ਜੇਤਲੀ, ਰਮਾ ਸ਼ਰਮਾ, ਸੋਮਦੇਵ, ਪਿੰਕਰਾਜ, ਵਿਕਰਮ ਕੁਮਾਰ, ਅਮਰੀਸ਼ ਕੁਮਾਰ ਆਦਿ ਹਾਜ਼ਰ ਸਨ |
ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਵਲੋਂ ਗਣਤੰਤਰ ਦਿਵਸ ਮਨਾਇਆ
ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਵਲੋਂ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਦੀ ਅਗਵਾਈ ਹੇਠ ਸੰਸਥਾ ਦੇ ਬਟਾਲਾ ਰੋਡ ਸਥਿਤ ਦਫਤਰ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਗੱਦੀ ਸ੍ਰੀ ਬਾਵਾ ਲਾਲ ਦਿਆਲ ਦੇ ਮਹੰਤ ਅਨੰਤਦਾਸ ਮਹਾਰਾਜ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਨ੍ਹਾਂ ਦਾ ਬਾਲਕ੍ਰਿਸ਼ਨ ਸ਼ਰਮਾ ਵਲੋਂ ਸਵਾਗਤ ਕੀਤਾ ਗਿਆ | ਇਸ ਦੌਰਾਨ ਮਹੰਤ ਅੰਨਤਦਾਸ ਮਹਾਰਾਜ, ਬਾਲਕ੍ਰਿਸ਼ਨ ਸ਼ਰਮਾ ਤੇ ਹੋਰਨਾਂ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਇਸ ਮੌਕੇ ਦਵਿੰਦਰ ਕੁਮਾਰ ਸ਼ਰਮਾ, ਵਿਨੋਦ ਸ਼ਰਮਾ, ਸੁਮਨ, ਰਾਮ ਲਾਲ ਪਾਲਾ, ਸੰਦੀਪ ਕੁਮਾਰ, ਰਾਜੇਸ਼ ਸ਼ਰਮਾ, ਸੁਦਰਸ਼ਨ ਕੁਮਾਰ, ਵਿਨੈ ਸ਼ਰਮਾ ਆਦਿ ਹਾਜ਼ਰ ਸਨ |
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਲਹਿਰਾਇਆ ਕੌਮੀ ਝੰਡਾ
ਅੰਮਿ੍ਤਸਰ, (ਹਰਮਿੰਦਰ ਸਿੰਘ)-ਗਣਤੰਤਰ ਦਿਵਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਨਿਗਮ ਦਫ਼ਤਰ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਝੰਡੇ ਨੂੰ ਸਲਾੀ ਦਿੱਤੀ | ਇਸ ਮੌਕੇ ਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵੀ ਮੌਜੂਦ ਸਨ | ਇਸ ਮੌਕੇ ਕਮਿਸ਼ਨਰ ਵਲੋਂ ਨਗਰ ਨਿਗਮ ਵਿਚ ਆਪਣੀ ਡਿਊਟੀ ਨੂੰ ਬਿਹਤਰ ਢੰਗ ਨਾਲ ਨਿਭਾਉਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਿਗਰਾਨ ਇੰਜੀਨੀਅਰ ਦਪਿੰਦਰ ਸਿੰਘ ਸੰਧੂ, ਸੰਦੀਪ ਸਿੰਘ, ਸਿਹਤ ਅਫ਼ਸਰ ਡਾ: ਕਿਰਨ ਕੁਮਾਰ, ਸੈਕਟਰੀ ਵਿਸ਼ਾਲ ਵਧਾਵਨ, ਦਲਜੀਤ ਸਿੰਘ, ਰਾਜਿੰਦਰ ਸ਼ਰਮਾ, ਸਟੇਸ਼ਨ ਫਾਇਰ ਅਫ਼ਸਰ ਦਿਲਬਾਗ ਸਿੰਘ, ਫਾਇਰ ਅਫ਼ਸਰ ਯਸ਼ਪਾਲ, ਜਨਕ ਰਾਜ, ਜਗਮੋਹਨ, ਬਲਦੇਵ ਸਿੰਘ, ਜੋਗਿੰਦਰ ਸਿੰਘ, ਮਨਦੀਪ ਸਿੰਘ, ਸੁਪਰਡੈਂਟ ਸਤਪਾਲ, ਅਸ਼ੀਸ਼ ਕੁਮਾਰ, ਸੁਨੀਲ ਭਾਟੀਆ, ਧਰਮਿੰਦਰਜੀਤ ਸਿੰਘ, ਹਰਬੰਸ ਲਾਲ , ਜਸਵਿੰਦਰ ਸਿੰਘ, ਪ੍ਰਦੀਪ ਰਾਜਪੂਤ ਆਦਿ ਮੌਜੂਦ ਸਨ |
ਵੱਖ-ਵੱਖ ਖ਼ਾਲਸਾ ਵਿੱਦਿਅਕ ਅਦਾਰਿਆਂ ਵਿਖੇ ਗਣਤੰਤਰ ਦਿਵਸ ਮਨਾਇਆ
ਅੰਮਿ੍ਤਸਰ, (ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਵੱਖ-ਵੱਖ ਵਿੱਦਿਅਕ ਅਦਾਰਿਆਂ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੇਨਿਊ ਵਿਖੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਨਾਨਕ ਸਿੰਘ, ਪਬਲਿਕ ਸਕੂਲ ਪਿ੍ੰਸੀਪਲ ਅਮਰਜੀਤ ਸਿੰਘ ਗਿੱਲ ਅਤੇ ਇੰਟਰਨੈਸ਼ਨਲ ਸਕੂਲ ਦੇ ਪਿ੍ੰਸੀਪਲ ਨਿਰਮਲਜੀਤ ਕੌਰ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਬੱਚਿਆਂ ਵਲੋਂ ਦੇਸ਼ ਭਗਤੀ ਤੇ ਸਭਿਆਚਾਰ ਨਾਲ ਸੰਬੰਧਤ ਕਲਾ ਵੰਨਗੀਆਂ ਪੇਸ਼ ਕੀਤੀਆਂ ਗਈਆਂ | ਸਮਾਗਮਾਂ 'ਚ ਸਟਾਫ਼ ਮੈਂਬਰ ਤੇ ਵਿਦਿਆਰਥੀ ਵੀ ਹਾਜ਼ਰ ਸਨ |
ਕਮਲ ਜੋਤੀ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
ਅੰਮਿ੍ਤਸਰ, (ਸੁਰਿੰਦਰਪਾਲ ਸਿੰਘ ਵਰਪਾਲ)- ਕਮਲ ਜੋਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰ: ਕੁਲਦੀਪ ਕੌਰ ਨੇ ਕਿਹਾ ਕਿ ਬਸੰਤ ਰੁੱਤ ਨੂੰ ਰੁੱਤਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਮੰਨਿਆਂ ਜਾਂਦਾ ਹੈ ਕਿ ਇਸ ਦਿਨ ਗਿਆਨ ਦੀ ਦੇਵੀ ਸਰਸਵਤੀ ਮਾਤਾ ਦਾ ਜਨਮ ਹੋਇਆ ਸੀ | ਇਸ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਬਸੰਤ ਰੁੱਤ ਦੇ ਬਾਰੇ ਵਰਣਨ ਕੀਤਾ ਗਿਆ ਹੈ | ਉਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਨੂੰ ਬਸੰਤ ਪੰਚਮੀ ਦੇ ਅਵਸਰ ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਦੱਸਿਆ ਕਿ ਬਸੰਤ ਪੰਚਮੀ ਵਾਲੇ ਦਿਨ ਸਰਦੀਆਂ ਦੀ ਰੁੱਤ ਖਤਮ ਹੋ ਜਾਂਦੀ ਹੈ ਅਤੇ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਜਿਵੇਂ ਖੁੱਲੇ ਆਸਮਾਨ ਵਿਚ ਪਤੰਗ ਡੋਰ ਦੀ ਸਹਾਇਤਾ ਨਾਲ ਉੱਚਾ ਉਡਦੀ ਹੈ, ਇਸੇ ਤਰ੍ਹਾਂ ਬੱਚੇ ਅਧਿਆਪਕਾਂ ਦੀ ਛੱਤਰ ਛਾਇਆ ਵਿਚ ਪੜ੍ਹਦੇ ਹਨ ਅਤੇ ਚੰਗੀ ਵਿੱਦਿਆ ਹਾਸਿਲ ਕਰਕੇ ਆਪਣੇ ਜੀਵਨ ਨੂੰ ਉੱਚਾ ਚੁੱਕਦੇ ਹਨ | ਇਸ ਮੌਕੇ ਤੇ ਵਿਦਿਆਰਥੀਆਂ ਵਲੋਂ ਪੀਲੇ ਰੰਗ ਦੇ ਕੱਪੜੇ ਪਾਏ ਅਤੇ ਪੀਲੇ ਰੰਗ ਦੇ ਭੋਜਣ ਖਾਧੇ ਗਏ | ਇਸ ਮੌਕੇ ਵਿਦਿਆਰਥਣਾਂ ਵਲੋਂ ਪੇਸ਼ ਗਿੱਧੇ ਦੀ ਪੇਸ਼ਕਾਰੀ ਨੇ ਸਭ ਦਾ ਦਿਲ ਮੋਹ ਲਿਆ |
ਅੰਮਿ੍ਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸੰਗਤਾਂ ਦੇ ...
ਅੰਮਿ੍ਤਸਰ, 27 ਜਨਵਰੀ (ਰੇਸ਼ਮ ਸਿੰਘ)-ਇਥੇ ਸ਼ਾਮ ਪੁਤਲੀਘਰ ਸਥਿਤ ਬੀ. ਆਰ. ਟੀ. ਐੱਸ. ਕੋਰੀਡੋਰ 'ਚ ਵਾਪਰੇ ਸੜਕ ਹਾਦਸੇ 'ਚ ਸਕੂਟਰ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ ਇਕ ਹੋਰ ਜ਼ਖ਼ਮੀ ਹੋ ਗਿਆ | ਮਿਲੇ ਵੇਰਵਿਆਂ ਅਨੁਸਾਰ ਇਕ ਕਾਰ ਜੋ ਕਿ ਬੀ. ਆਰ. ਟੀ. ਐੱਸ. ਕਾਰੀਡੋਰ 'ਚ ...
ਅੰਮਿ੍ਤਸਰ, 27 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੀਆਂ ਚੋਣਾਂ ਦੀਆਂ ਤਿਆਰੀਆਂ ਚਲ ਰਹੀਆਂ ਹਨ, ਜਿਸ ਨੂੰ ਲੈ ਕੇ ਵਾਰਡਬੰਦੀ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਸ ਦੀ ਰਿਪੋਰਟ ਤੇ ਨਕਸ਼ਾ ਨਗਰ ਨਿਗਮ ਵਲੋਂ ਹੱਦਬੰਦੀ ਬੋਰਡ ਨੂੰ ਚੰਡੀਗੜ੍ਹ ਵਿਚ ਦੇ ਦਿੱਤੀ ਗਈ ਹੈ | ...
ਚੱਬਾ, 27 ਜਨਵਰੀ (ਜੱਸਾ ਅਨਜਾਣ)-ਬੀਤੇ ਦਿਨੀਂ ਕਾਰ ਸੇਵਾ ਗੁਰਦੁਆਰਾ ਗੁਰੂ ਕੇ ਬਾਗ ਵਾਲਿਆਂ ਦੇ ਸੇਵਾਦਾਰ ਬਾਬਾ ਦਲਬੀਰ ਸਿੰਘ ਗੁਰਦੁਆਰਾ ਬਾਬਾ ਦਿਆਲ ਸਿੰਘ ਪਿੰਡ ਵਣਚੜ੍ਹੀ ਵਿਖੇ ਪ੍ਰਮਾਤਮਾ ਦੁਆਰਾ ਬਖਸ਼ੀ ਸੁਆਸਾਂ ਦੀ ਪੂੰਜੀ ਨੂੰ ਭੋਗਦਿਆਂ ਸੱਚਖੰਡ ਪਿਆਨਾ ਕਰ ...
ਰਈਆ, 27 ਜਨਵਰੀ (ਸ਼ਰਨਬੀਰ ਸਿੰਘ ਕੰਗ)-ਸਥਾਨਕ ਇਲਾਕੇ ਦੇ ਪੇਂਡੂ ਮਿੰਨੀ ਉਲੰਪਿਕ ਵਜੋਂ ਜਾਣੀਆਂ ਜਾਂਦੀਆਂ ਸਾਲਾਨਾ '47ਵੀਆਂ ਖੇਡਾਂ ਜੱਲੂਪੁਰ ਖੈੜਾ ਦੀਆਂ' ਐਨ. ਆਰ. ਆਈ. ਵੀਰਾਂ, ਇਲਾਕਾ ਨਿਵਾਸੀਆਂ ਅਤੇ ਮੇਲਾ ਪ੍ਰਬੰਧਕ ਕਮੇਟੀ ਬਾਬਾ ਕਾਲਾ ਮਹਿਰ ਵਲੋਂ ਗੁਰਦੁਆਰਾ ...
ਅੰਮਿ੍ਤਸਰ, 27 ਜਨਵਰੀ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਨੇੜੇ ਚੌਕ ਬਾਬਾ ਸਾਹਿਬ 'ਚ ਅੱਗ ਲੱਗਣ ਦੀ ਘਟਨਾ ਵਾਪਰੀ, ਜਿਸ ਦੀ ਲਪੇਟ ਵਿਚ ਆਉਣ ਨਾਲ ਦੋ ਦੁਕਾਨਾਂ ਤੇ ਦੋ ਘਰਾਂ ਨੂੰ ਨੁਕਸਾਨ ਪਹੁੰਚਿਆ | ਇਸ ਦੌਰਾਨ ਉਕਤ ਮਕਾਨ ਵਿਚ ਰਹਿੰਦੇ ਤਿੰਨ ਲੋਕ ਵੀ ਅੱਗ ਦੀ ...
ਅੰਮਿ੍ਤਸਰ, 27 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਉਪ ਮੰਡਲ ਅਫਸਰ ਇੰਜੀ: ਧਰਮਿੰਦਰ ਸਿੰਘ ਖਟੜਾ ਨੇ ਇਸਲਾਮਾਬਾਦ ਸਬ ਡਵੀਜਨ ਦਾ ਅਹੁਦਾ ਸੰਭਾਲ ਲਿਆ | ਇਸ ਮੌਕੇ ਇੰਜੀ: ਮਨਦੀਪ ਸਿੰਘ ਐਡੀਸ਼ਨਲ ਐਸ. ਈ., ਏ. ਏ. ਈ. ਇੰਜੀ: ਦਲਜੀਤ ਸਿੰਘ, ਜੇ. ਈ. ਜਗਤਾਰ ਸਿੰਘ, ਜੇ. ਈ. ਬਲਵਿੰਦਰ ...
ਅੰਮਿ੍ਤਸਰ, 27 ਜਨਵਰੀ (ਰੇਸ਼ਮ ਸਿੰਘ)-ਇਥੇ ਰਾਣੀ ਕਾ ਬਾਗ ਸਥਿਤ ਉੱਪਲ ਨਿਊਰੋ ਹਸਪਤਾਲ ਨੇ ਵਿਸੇਸ਼ ਬੱਚਿਆਂ ਦੇ ਹਸਪਤਾਲ ਦੇ ਸੰਸਥਾਪਕ ਤੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ: ਅਸ਼ੋਕ ਉੱਪਲ ਨਾਲ ਗਣਤੰਤਰ ਦਿਵਸ ਮਨਾਇਆ, ਜਿਨ੍ਹਾਂ ਨੇ ਝੰਡਾ ਲਹਿਰਾ ਕੇ ਸਮੂਹ ਦੇਸ਼ ...
ਅੰਮਿ੍ਤਸਰ, 27 ਜਨਵਰੀ (ਰੇਸ਼ਮ ਸਿੰਘ)-ਇਥੇ ਈ. ਐੱਮ. ਸੀ. ਹਸਪਤਾਲ ਗਰੀਨ ਐਵਨਿਊ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ, ਜਿਥੇ ਗਰੱੁਪ ਆਫ਼ ਈ. ਐੱਮ. ਸੀ. ਹਸਪਤਾਲ ਦੇ ਚੇਅਰਮੈਨ ਪਵਨ ਅਰੋੜਾ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਝੰਡੇ ਨੂੰ ਸਲਾਮੀ ਦਿੱਤੀ | ਇਸ ਮੌਕੇ ਚੇਅਰਮੈਨ ਪਵਨ ...
ਅੰਮਿ੍ਤਸਰ, 27 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੀ ਅੰਮਿ੍ਤਸਰ ਫੇਰੀ ਦੌਰਾਨ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ | ਸੂਬਾ ਪੱਧਰੀ ਸਮਾਗਮ ...
ਅੰਮਿ੍ਤਸਰ, 27 ਜਨਵਰੀ (ਸੁਰਿੰਦਰ ਕੋਛੜ)- ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਚਲ ਰਹੇ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਸੈਟੇਲਾਈਟ ਹਸਪਤਾਲਾਂ ਨੂੰ ਅੱਜ ਤੋਂ 'ਆਮ ਆਦਮੀ ਕਲੀਨਿਕਾਂ' 'ਚ ਤਬਦੀਲ ਕਰਨ ਦੀ ਸ਼ੁਰੂ ਕੀਤੀ ਕਾਰਵਾਈ ...
ਛੇਹਰਟਾ, 27 ਜਨਵਰੀ (ਪੱਤਰ ਪ੍ਰੇਰਕ)- ਵਿਸ਼ਵ ਪ੍ਰਸਿੱਧ ਬਸੰਤ ਪੰਚਮੀ ਜੋੜ ਮੇਲਾ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਪਾਤਸ਼ਾਹੀ 6ਵੀਂ ਅੰਮਿ੍ਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਤੇ ਮੈਨੇਜਰ ਭਾਈ ...
ਅੰਮਿ੍ਤਸਰ, 27 ਜਨਵਰੀ (ਸੁਰਿੰਦਰ ਕੋਛੜ)- ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਜਨਰਲ ਸਕੱਤਰ ਸਮੀਰ ਜੈਨ ਨੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੰਜਾਬ 'ਚ ਵਪਾਰ ਅਤੇ ਉਦਯੋਗ ਨੂੰ ਦਰਪੇਸ਼ ...
ਛੇਹਰਟਾ, 27 ਜਨਵਰੀ (ਪੱਤਰ ਪ੍ਰੇਰਕ)-ਪੰਜਾਬ 'ਚ 'ਆਪ' ਸਰਕਾਰ ਦੀ ਕਿੰਨੀ ਕੁ ਲੋਕਪਿ੍ਅਤਾ ਹੈ ਇਸ ਦਾ ਚਾਨਣ ਪੰਜਾਬ ਵਾਸੀ ਅਗਾਮੀ ਚੋਣਾਂ 'ਚ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਰਮਨਾਕ ਹਾਰ ਦਾ ਮੂੰਹ ਵਿਖਾ ਕੇ ਕਰਵਾ ਦੇਣਗ਼ੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ...
ਅੰਮਿ੍ਤਸਰ, 27 ਜਨਵਰੀ (ਸੁਰਿੰਦਰ ਕੋਛੜ)-74ਵੇਂ ਗਣਤੰਤਰ ਦਿਵਸ ਮੌਕੇ ਦੇਸ਼ ਭਰ ਦੇ 56 ਨੌਜਵਾਨਾਂ ਨੂੰ ਰਾਸ਼ਟਰੀ ਬਹਾਦਰੀ ਪੁਰਸਕਾਰ 'ਵੀਰਬਾਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਨ੍ਹਾਂ 'ਚ ਅੰਮਿ੍ਤਸਰ ਦੇ ਅਜਾਨ ਕਪੂਰ ਸਮੇਤ ਪੰਜਾਬ ਦੇ ਤਿੰਨ ਬੱਚੇ ਸ਼ਾਮਿਲ ਸਨ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX