ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ/ਪੁਨੀਤ ਬਾਵਾ)-ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਪਰੇਡ ਕਮਾਂਡਰ ਆਈ.ਪੀ.ਐਸ. ਜਸਰੂਪ ਕੌਰ ਬਾਠ ਦੀ ਅਗਵਾਈ ਹੇਠ ਪੰਜਾਬ ਪੁਲਿਸ, ਹੋਮ ਗਾਰਡਜ਼, ਐਨ.ਸੀ.ਸੀ., ਭਾਰਤ ਸਕਾਊਟਸ ਅਤੇ ਗਾਈਡਜ਼ ਦੀਆਂ ਟੁਕੜੀਆਂ ਨੇ ਪ੍ਰਭਾਵਸ਼ਾਲੀ ਮਾਰਚ ਪਾਸਟ ਦੌਰਾਨ ਮੁੱਖ ਮਹਿਮਾਨ ਨੇ ਸਲਾਮੀ ਲਈ¢ਇਸੇ ਤਰ੍ਹਾਂ ਰੰਗਾਰੰਗ ਪ੍ਰੋਗਰਾਮ ਵਿਚ ਇੱਕ ਸਮੂਹ ਪੀ.ਟੀ. ਸ਼ੋਅ, ਗਿੱਧਾ, ਭੰਗੜਾ ਅਤੇ ਹੋਰ ਰਵਾਇਤੀ ਲੋਕ ਨਾਚਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ |
ਵੱਖ-ਵੱਖ ਸਖਸ਼ੀਅਤਾਂ ਸਨਮਾਨਿਤ-ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਲੋਂ ਜਿੱਥੇ ਉਘੇ ਸੁਤੰਤਰਤਾ ਸੈਨਾਨੀਆਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਰਾਜ ਕੁਮਾਰ ਕਸ਼ਯਪ ਡਿਪਟੀ ਚੀਫ਼ ਵਾਰਡਨ ਲੁਧਿਾਣਾ ਤੇ 8 ਵਾਰਡਨ, ਨੀਲ ਕਮਲ ਸ਼ਰਮਾ, ਮਨਦੀਪ ਕੇਸ਼ਵ, ਧਰਮਿੰਦਰ ਸਿੰਘ, ਜਤਿਨ ਕੁਮਾਰ, ਸੁਭਾਸ਼ ਸੌਂਦੀ, ਡਾ.ਜਸਪ੍ਰੀਤ ਕੌਰ ਫਲਕ, ਰਮਾ ਮੁੰਜਾਲ, ਕਸ਼ਿਸ਼ ਰਾਵਤ, ਸਸ਼ੀ ਕਪੂਰ, ਪਰਮਿੰਦਰ ਸਿੰਘ ਚਾਵਲਾ, ਰਾਹੁਲ ਵਰਮਾ, ਹਰਵਿੰਦਰ ਕੌਰ, ਰਾਜਵੰਤ ਕੌਰ ਸੀਨੀਅਰ ਸਹਾਇਕ ਡਿਪਟੀ ਕਮਿਸ਼ਨਰ, ਕੇਵਲ ਰਾਮ ਡੀ.ਪੀ.ਈ. ਚੰਨਣਦੇਵੀ ਸਕੂਲ ਸਲੇਮ ਟਾਬਰੀ, ਜਸਕਰਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ |
ਸਾਬਕਾ ਫ਼ੌਜੀਆਂ ਵੱਲੋਂ ਸ਼ਰਧਾਂਜਲੀ ਅਤੇ ਸਨਮਾਨ ਸਮਾਗਮ-ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਅਤੇ ਸੰਯੁਕਤ ਜਵਾਨ ਮੋਰਚਾ ਪੰਜਾਬ ਵਲੋਂ ਗਣਤੰਤਰ ਦਿਵਸ 'ਤੇ ਰੱਖ ਬਾਗ਼ ਸਥਿਤ ਸ਼ਹੀਦੀ ਸਮਾਰਕ ਵਿਖੇ ਨਮਨ ਕਰਦਿਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਦੌਰਾਨ ਦੇਸ਼ ਭਗਤੀ ਦੇ ਗੀਤ ਗਾਉਂਦੇ ਹੋਏ ਦੇਸ਼ ਕੌਮ ਦੀ ਖ਼ਾਤਰ ਕੁਰਬਾਨੀਆਂ ਦੇਣ ਵਾਲਿਆਂ ਨੂੰ ਯਾਦ ਕੀਤਾ ਅਤੇ ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਜ਼ਾਦੀ ਮਿਲਣ ਤੋਂ ਬਾਅਦ ਲੋਕ ਭਲਾਈ ਹਿਤ ਭਾਰਤੀ ਸੰਵਿਧਾਨ ਤਾਂ ਲਾਗੂ ਕਰ ਦਿੱਤਾ ਗਿਆ ਸੀ, ਪੰ੍ਰਤੂੂ ਸਮੇਂ ਸਮੇਂ 'ਤੇ ਆਈਆਂ ਸਰਕਾਰਾਂ ਵਲੋਂ ਉਸਦਾ ਦੁਰ-ਉਪਯੋਗ ਆਪੋ ਆਪਣੇ ਹਿਸਾਬ ਨਾਲ ਕੀਤਾ | ਉਨ੍ਹਾਂ ਕਿਹਾ ਕਿ ਸਿਰਫ਼ ਇੰਨਾ ਹੀ ਨਹੀਂ ਅਜਿਹੇੇ ਦਿਹਾੜਿਆਂ ਮੌਕੇ ਤਾਂ ਦਿਖਾਵੇ ਲਈ ਰਾਜ ਪੱਧਰੀ ਸਮਾਗਮ ਕਰਵਾਕੇ ਵਾਹ-ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਬਾਕੀ ਦਿਨਾਂ 'ਚ ਸ਼ਹੀਦਾਂ ਦੇ ਬੁੱਤਾਂ ਉੱਪਰ ਧੂੜ ਦੇਖਣ ਨੂੰ ਮਿਲਦੀ ਹੈ | ਜਦਕਿ ਆਜ਼ਾਦੀ ਦਿਵਾਉਣ ਵਾਲੇ ਬਹਾਦਰ ਸੂਰਬੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਨਾ ਲੈਣੀ ਵੀ ਬਹੁਤ ਮੰਦਭਾਗਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਖ਼ਾਤਰ ਕੁਰਬਾਨੀਆਂ ਦੇਣ ਵਾਲਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਭਾਰਤ ਦੇ ਕੁਰਬਾਨੀਆਂ ਭਰੇ ਇਤਿਹਾਸ ਜਾਣੂ ਕਰਵਾਉਣਾ ਹੀ ਸਾਡਾ ਮੁੱਢਲਾ ਫ਼ਰਜ਼ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨਲ ਮੋਹਨ ਸਿੰਘ, ਜਗਜੀਤ ਸਿੰਘ ਅਰੋੜਾ, ਕੈਪਟਨ ਮਲਕੀਤ ਸਿੰਘ ਵਾਲੀਆ, ਭਾਈ ਸ਼ਮਸ਼ੇਰ ਸਿੰਘ ਆਸੀ, ਕੈਪਟਨ ਕੁਲਵੰਤ ਸਿੰਘ, ਕੈਪਟਨ ਨਛੱਤਰ ਸਿੰਘ, ਸੂਬੇਦਾਰ ਮੇਜਰ ਰਜਿੰਦਰ ਸਿੰਘ, ਸੂਬੇਦਾਰ ਮੇਜਰ ਦੇਵੀ ਦਿਆਲ ਸ਼ਰਮਾ, ਸੂਬੇਦਾਰ ਮੇਜਰ ਅਨੂਪ ਸਿੰਘ, ਕਮਲਜੀਤ ਸਿੰਘ, ਤੇਜਵਿੰਦਰ ਸਿੰਘ, ਕੈਪਟਨ ਪ੍ਰੀਤਮ ਸਿੰਘ, ਪ੍ਰਕਾਸ਼ ਸਿੰਘ ਆਦਿ ਨੇ ਸ਼ਿਰਕਤ ਕੀਤੀ |
ਕਾਂਗਰਸ ਨੇ ਮਨਾਇਆ ਗਣਤੰਤਰ ਦਿਵਸ-ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਵਲੋਂ ਸੰਜੇ ਤਲਵਾੜ (ਸਾਬਕਾ ਵਿਧਾਇਕ) ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੀ ਅਗਵਾਈ ਹੇਠ 74ਵਾਂ ਗਣਤੰਤਰ ਦਿਵਸ ਟਿੱਬਾ ਰੋਡ ਦਫ਼ਤਰ ਵਿਚ ਮਨਾਇਆ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਸੰਬੋਧਨ ਕਰਦੇ ਹੋਏ ਸੰਜੇ ਤਲਵਾੜ ਨੇ ਦੱਸਿਆ ਕਿ ਦੇਸ਼ ਵਿਚ ਅੱਜ ਜਿਸ ਸੰਵਿਧਾਨ ਦੇ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ, ਇਸ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਵਲੋਂ ਤਿਆਰ ਕੀਤਾ ਗਿਆ ਸੀ ਅਤੇ ਸਾਰੀ ਪ੍ਰੀਕ੍ਰਿਆ ਪੂਰੀ ਹੋਣ ਮਗਰੋਂ 26 ਜਨਵਰੀ 1950 ਨੂੰ ਇਸ ਸੰਵਿਧਾਨ ਨੂੰ ਦੇਸ਼ ਵਿਚ ਲਾਗੂ ਕੀਤਾ ਸੀ | ਅੱਜ ਸਮੇਂ ਦੀ ਜ਼ਰੂਰਤ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਸ਼ ਵਿਚ ਫੈਲੀਆਂ ਬੁਰਾਈਆਂ ਨੂੰ ਖ਼ਤਮ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਬੁਰਾਈਆਂ ਨੂੰ ਖ਼ਤਮ ਕਰਕੇ ਅਸੀਂ ਦੇਸ਼ ਨੂੰ ਤਰੱਕੀ ਦੇ ਰਾਹ ਵੱਲ ਵਧਾ ਸਕੀਏ | ਗਣਤੰਤਰ ਦਿਵਸ ਸਮਾਰੋਹ ਵਿਚ ਸ਼ਾਮ ਸੁੰਦਰ ਮਲਹੋਤਰਾ ਸੀਨੀਅਰ ਵਾਇਸ ਪ੍ਰਧਾਨ (ਸੀਨੀਅਰ ਡਿਪਟੀ ਮੇਅਰ), ਸਰਬਜੀਤ ਕੌਰ ਡਿਪਟੀ ਮੇਅਰ, ਮਨੀਸ਼ਾ ਕਪੂਰ ਜ਼ਿਲ੍ਹਾ ਕਾਂਗਰਸ ਮਹਿਲਾ ਪ੍ਰਧਾਨ, ਯੋਗੇਸ਼ ਹਾਂਡਾ ਆਲ ਇੰਡੀਆ ਸਕੱਤਰ ਯੂਥ ਕਾਂਗਰਸ, ਸੁਸ਼ੀਲ ਪ੍ਰਾਸ਼ਰ ਸਕੱਤਰ ਆਲ ਇੰਡੀਆ ਕਾਂਗਰਸ ਸੇਵਾ ਦਲ, ਮੋਹਿਤ ਰਾਮਪਾਲ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਕੌਂਸਲਰ ਸੁਖਦੇਵ ਬਾਵਾ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਦੀਪਕ ਉੱਪਲ, ਕੌਂਸਲਰ ਰਾਜੂ ਅਰੋੜਾ, ਕੌਂਸਲਰ ਅਨਿਲ ਪਾਰਤੀ, ਵਿਪਨ ਅਰੋੜਾ ਬਲਾਕ ਪ੍ਰਧਾਨ, ਹਰੀਸ਼ ਕੁਮਾਰ ਬਲਾਕ ਪ੍ਰਧਾਨ, ਅਸ਼ੋਕ ਕੁਮਾਰ ਬਲਾਕ ਪ੍ਰਧਾਨ, ਜੋਗਿੰਦਰ ਸਿੰਘ ਜੰਗੀ ਬਲਾਕ ਪ੍ਰਧਾਨ, ਪਿੰ੍ਰਸ ਕੁਮਾਰ ਦੁਆਬਾ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਬਲਾਕ ਪ੍ਰਧਾਨ, ਮੁਨੀਸ਼ ਸ਼ਾਹ ਬਲਾਕ ਪ੍ਰਧਾਨ, ਸੁਰਿੰਦਰ ਕੌਰ ਬਲਾਕ ਪ੍ਰਧਾਨ, ਮਨਮੀਤ ਕੌਰ ਬਲਾਕ ਪ੍ਰਧਾਨ, ਤਨਿਸ਼ ਆਹੂਜਾ ਯੂਥ ਪ੍ਰਧਾਨ ਹਲਕਾ ਪੂਰਬੀ, ਚੇਤਨ ਜੁਨੇਜਾ, ਮੁਨੀਸ਼ ਕਾਲੀਆ, ਸੋਨੂੰ ਸ਼ਰਮਾ, ਸੋਨੀਆ ਧਵਨ, ਕਿਰਨ ਰਾਣੀ, ਡਾ. ਯੁਸਫ ਮਸੀਹ, ਸ਼ਿੱਬੂ ਚੌਹਾਨ, ਲੱਕੀ ਮੱਕੜ, ਯੋਗੇਸ਼ ਕੁਮਾਰ, ਸੁਰਿੰਦਰ ਸ਼ਰਮਾ, ਵੀ.ਕੇ. ਅਰੋੜਾ, ਵਿਨੇ ਵਰਮਾ, ਕੈਪਟਨ ਮਲਹੋਤਰਾ, ਜੈਮਸ ਗਿੱਲ, ਕੁਲਦੀਪ ਕੁੱਕੂ, ਨਟਵਰ ਸ਼ਰਮਾ, ਕਪਿਲ ਕੋਚਰ, ਰਾਜੇਸ਼ ਚੋਪੜਾ, ਯਸ਼ਪਾਲ ਸ਼ਰਮਾ, ਲਾਭ ਸਿੰਘ, ਹਰਬੰਸ਼ ਸਿੰਘ ਤਨੇਸਰ, ਤਿੱਲਕ ਰਾਜ ਯਾਦਵ, ਜਰਨੈਲ ਸਿੰਘ ਸਿਮਲਾਪੂਰੀ, ਪ੍ਰਦੀਪ ਤਪਿਆਲ, ਲੱਕੀ ਕਪੂਰ, ਰਵੀ ਮਲਹੋਤਰਾਂ, ਕਮਲ ਬੱਸੀ, ਸਤੀਸ਼ ਸ਼ਰਮਾ, ਸੁਮਨ ਸੰਧੂ, ਗੁਰਬਚਨ ਸਿੰਘ, ਸੰਜੇ ਸ਼ਰਮਾ, ਰਾਜ ਜੀ ਦਾਸ, ਸੰਨੀ ਪਹੁਜਾ, ਵਰਿੰਦਰ ਸਹਿਜਲ, ਮੁਹਮਦ ਖਲੀਲ, ਰੋਸ਼ਨ ਲਾਲ ਸ਼ਰਮਾ, ਸੰਜੀਵ ਮਲਿਕ, ਰਜਿੰਦਰ ਸਗੜ, ਗੋਲਡੀ ਕਟਾਰਿਆ, ਅਹਮਦ ਅਲੀ ਗੁਡੂ, ਸੰਦੀਪ ਮਰਵਾਹਾ, ਮਲਕੀਤ ਸਿੰਘ, ਇੰਦਰ ਸਿੰਘ, ਮੁੱਹਮਦ ਅਸ਼ਰਫ, ਹਰਪ੍ਰੀਤ ਸਿੰਘ, ਅਸ਼ੌਕ ਕੁਮਾਰ, ਲਵੀ ਅਰੋੜਾ, ਰਾਜੇਸ਼ ਕੁਮਾਰ ਰਾਜਾ, ਰਾਜੇਸ਼ ਕੁਮਾਰ ਉੱਪਲ, ਜਸਪਾਲ ਸਿੰਘ, ਮੁਨਿਸ਼ ਗਰਗ, ਨੀਰਜ ਪ੍ਰਾਸ਼ਰ, ਭਾਨੂ ਕਪੂਰ, ਰਿੰਕੂ ਦੱਤ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਸਾਗਰ ਉੱਪਲ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁੰਦੇਦਾਰ ਅਤੇ ਵਰਕਰ ਹਾਜ਼ਰ ਸਨ |
ਗਣਤੰਤਰ ਦਿਵਸ ਦੀ 74ਵੀਂ ਵਰ੍ਹੇਗੰਢ ਸਾਨੂੰ ਭਾਰਤ ਦੇ ਗੌਰਵਮਈ ਇਤਿਹਾਸ ਨਾਲ ਜੋੜਦੀ ਹੈ-ਬਾਵਾ
ਗਣਤੰਤਰ ਦਿਵਸ ਦੀ 74ਵੀਂ ਵਰ੍ਹੇਗੰਢ ਸਾਨੂੰ ਭਾਰਤ ਦੇ ਗੌਰਵਮਈ ਇਤਿਹਾਸ ਨਾਲ ਜੋੜਦੀ ਹੈ | ਇਹ ਸ਼ਬਦ ਗਿੱਲ ਰੋਡ ਹਲਕਾ ਆਤਮ ਨਗਰ ਵਿਖੇ ਓ.ਬੀ.ਸੀ. ਵਿਭਾਗ ਪੰਜਾਬ ਦੇ ਜਨਰਲ ਸਕੱਤਰ ਰੇਸ਼ਮ ਸੱਗੂ ਵਲੋਂ ਆਯੋਜਿਤ ਸਮਾਗਮ ਦੌਰਾਨ ਝੰਡੇ ਦੀ ਰਸਮ ਕਰਨ ਤੋਂ ਬਾਅਦ ਕੁੱਲ ਹਿੰਦ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ (ਓ.ਬੀ.ਸੀ.) ਕਿ੍ਸ਼ਨ ਕੁਮਾਰ ਬਾਵਾ ਇੰਚਾਰਜ ਪੰਜਾਬ ਨੇ ਸੰਬੋਧਨ ਕਰਦਿਆਂ ਕਹੇ | ਇਸ ਸਮੇਂ ਬਲਾਕ ਪ੍ਰਧਾਨ ਜੁਗਿੰਦਰ ਸਿੰਘ ਜੰਗੀ, ਵਾਰਡ ਪ੍ਰਧਾਨ ਜਗਦੀਪ ਸਿੰਘ ਲੋਟੇ, ਚੇਅਰਮੈਨ ਪਾਲ ਸਿੰਘ ਮਠਾੜੂ, ਮਹਿਲਾ ਪ੍ਰਧਾਨ ਗੁਰਮੀਤ ਕੌਰ, ਮਹਿੰਦਰ ਸਿੰਘ ਸਟੀਕ, ਰਜਿੰਦਰ ਸਿੰਘ ਖੁਰਲ, ਇਕਬਾਲ ਸਿੰਘ ਰਿਆਤ, ਮਨਿੰਦਰ ਸਿੰਘ ਉੱਭੀ, ਸੁਖਵਿੰਦਰ ਸਿੰਘ ਜਗਦੇਵ, ਸੁਰਿੰਦਰ ਸਿੰਘ, ਤਰਸੇਮ ਦੁਸਾਂਝ, ਹਰਪਾਲ ਸਿੰਘ ਸੋਡੀ, ਹਰਜੀਤ ਸਿੰਘ ਸੱਗੂ, ਸਤਨਾਮ ਸਿੰਘ, ਜਨਕ ਰਾਜ ਚੰਦੇਲ, ਨਰਿੰਦਰ ਸ਼ਰਮਾ,ਪਰਿਸ ਸ਼ਰਮਾ, ਮਨਿੰਦਰ ਉੱਭੀ, ਸਿਮਰਨ ਹੁੰਝਣ, ਮਲਕੀਤ ਸਿੰਘ, ਬਲਪ੍ਰੀਤ ਸਿੰਘ, ਹੈਪੀ, ਸੁਰਜੀਤ ਸਿੰਘ, ਸਤਨਾਮ ਸਿੰਘ ਭਟੋ ਵਿਸ਼ੇਸ਼ ਤੌਰ 'ਤੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸ਼੍ਰੀ ਬਾਵਾ ਨੇ ਕਿਹਾ ਕਿ 26 ਜਨਵਰੀ, 1950 ਨੂੰ ਡਾ. ਭੀਮ ਰਾਓ ਅੰਬੇਦਕਰ ਵਲੋਂ ਤਿਆਰ ਕੀਤਾ ਸੰਵਿਧਾਨ ਪੂਰੇ ਭਾਰਤ ਵਿਚ ਲਾਗੂ ਹੋਇਆ, ਜੋ ਸਾਨੂੰ ਦੇਸ਼ ਅਤੇ ਸਮਾਜ ਪ੍ਰਤੀ ਫ਼ਰਜ਼ਾਂ ਅਤੇ ਅਧਿਕਾਰਾਂ ਤੋਂ ਜਾਣੂ ਕਰਵਾਉਂਦਾ ਹੈ | ਉਨ੍ਹਾਂ ਕਿਹਾ ਕਿ ਲੋੜ ਹੈ ਅਧਿਕਾਰਾਂ ਦੇ ਨਾਲ-ਨਾਲ ਫ਼ਰਜ਼ਾਂ ਨੂੰ ਵੀ ਪਛਾਣੀਏ ਤਾਂ ਕਿ ਭਾਰਤ ਅੰਦਰ ਹਰ ਵਰਗ ਦੇ ਲੋਕ ਸ਼ਾਂਤੀ, ਵਿਕਾਸ ਅਤੇ ਖ਼ੁਸ਼ਹਾਲੀ ਦਾ ਜੀਵਨ ਬਤੀਤ ਕਰ ਸਕਣ | ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦੇਸ਼ ਅੰਦਰ ਸਮਾਜ ਨੂੰ ਵੰਡਣ ਦੀ ਸਿਆਸਤ ਕਰ ਰਹੀ ਹੈ ਜਦਕਿ ਕਾਂਗਰਸ ਪਾਰਟੀ ਦੇ ਯੁਵਾ ਨੇਤਾ ਰਾਹੁਲ ਗਾਂਧੀ ਸੂਈ ਧਾਗੇ ਦਾ ਰੋਲ ਅਦਾ ਕਰਕੇ ਭਾਰਤ ਜੋੜੋ ਯਾਤਰਾ ਰਾਹੀਂ ਦੇਸ਼ ਦੇ ਸਮੂਹ ਵਰਗਾਂ ਨੂੰ ਇੱਕ ਲੜੀ ਵਿਚ ਪਰੋਣ ਦਾ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਪ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਬਣੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਬੜੇ ਸਬਜ਼ਬਾਗ ਦਿਖਾਏ ਗਏ ਪਰ ਬੰਦ ਗੋਭੀ ਦੇ ਫ਼ੁਲ ਵਾਂਗੂੰ ਅੰਦਰੋਂ ਕੁੱਝ ਨਾ ਨਿਕਲਿਆ | ਹੁਣ ਪੰਜਾਬੀਆਂ ਕੋਲ ਪਛਤਾਵੇ ਤੋਂ ਬਿਨਾਂ ਕੁੱਝ ਵੀ ਨਹੀਂ, ਜਦਕਿ ਬੀਬੀਆਂ 1000 ਰੁਪਏ ਮਹੀਨਾ ਉਡੀਕ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਵੀ ਦਾਗੀਂ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੀ ਆਜ਼ਾਦੀ ਖ਼ਾਤਰ ਫਾਂਸੀ ਦੇ ਰੱਸੇ ਚੁੰਮੇ ਅਤੇ ਜੇਲ੍ਹਾਂ ਕੱਟੀਆਂ | ਉਨ੍ਹਾਂ ਕਿਹਾ ਕਿ ਅੱਜ ਦੇ ਮਾਡਰਨ ਨੇਤਾ ਦੇਸ਼ ਭਗਤਾਂ ਦਾ ਜੀਵਨ ਪੜ੍ਹਣ, ਹੋਰ ਨਹੀਂ ਤਾਂ ਅਮਰੀਕਾ ਦੇ ਰਹੇ ਰਾਸ਼ਟਰਪਤੀਆਂ ਦਾ ਜੀਵਨ ਪੜ੍ਹ ਲੈਣ, ਜੋ ਕਿ ਰਾਸ਼ਟਰਪਤੀ ਰਹਿ ਕੇ ਵੀ ਅੱਜ ਆਮ ਨੌਕਰੀਆਂ ਕਰਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ |
ਵੈਟਰਨਰੀ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਝੰਡਾ ਲਹਿਰਾਇਆ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਸਮਾਗਮ ਵਿਚ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਨੇ ਕੌਮੀ ਝੰਡਾ ਲਹਿਰਾਇਆ | ਉਨ੍ਹਾਂ ਨੇ ਭਾਰਤੀ ਗਣਤੰਤਰ ਦੀ ਮਹੱਤਤਾ ਤੇ ਭਾਵਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਮੁਲਕ ਦੀ ਖੁਸ਼ਹਾਲੀ ਤੇ ਵਿਕਾਸ ਵਿਚ ਲੋਕਤੰਤਰੀ ਕੀਮਤਾਂ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ |ਇਸ ਮੌਕੇ 'ਤੇ ਡਾ. ਸਤਿਆਵਾਨ ਰਾਮਪਾਲ ਨਿਰਦੇਸ਼ਕ ਵਿਦਿਆਰਥੀ ਭਲਾਈ ਵੀ ਉਨ੍ਹਾਂ ਦੇ ਹਮਕਦਮ ਸਨ | ਡਾ. ਸਿੰਘ ਨੇ ਇਹ ਗੱਲ ਵੀ ਜ਼ੋਰ ਦੇ ਕੇ ਆਖੀ ਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਯੂਨੀਵਰਸਿਟੀ ਦੇ ਕੋਰਸਾਂ ਵਿਚ ਦਾਖਲਾ ਲੈਣਾ ਚਾਹੀਦਾ ਹੈ ਅਜੇ ਇਹ ਗਿਣਤੀ ਸਿਰਫ 44 ਪ੍ਰਤੀਸ਼ਤ ਦੇ ਕਰੀਬ ਹੈ ਜੋ ਕਿ ਵੱਧਣੀ ਲੋੜੀਂਦੀ ਹੈ | (ਬਾਕੀ ਸਫਾ 8 'ਤੇ)
(ਸਫਾ 5 ਦੀ ਬਾਕੀ)
ਉਨ੍ਹਾਂ ਨੇ ਯੂਨੀਵਰਸਿਟੀ ਵਾਸਤੇ ਉੱਘਾ ਵਿਦਿਅਕ ਤੇ ਖੋਜ ਯੋਗਦਾਨ ਪਾਉਣ ਵਾਲੇ ਅਤੇ ਨਵੀਆਂ ਪ੍ਰਾਪਤੀਆਂ ਦੇ ਸਿਰਜਣਹਾਰ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਅਫ਼ਸਰਾਂ ਦੀ ਮੌਜੂਦਗੀ ਵਿਚ ਸਨਮਾਨਿਤ ਕੀਤਾ | ਡਾ. ਇੰਦਰਜੀਤ ਸਿੰਘ ਨੇ ਵਿਦਿਆਰਥੀਆਂ, ਕਰਮਚਾਰੀਆਂ ਤੇ ਅਧਿਆਪਕਾਂ ਨੂੰ ਹੋਰ ਮਿਹਨਤ ਅਤੇ ਸਮਰਪਣ ਭਾਵ ਨਾਲ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਉਣ ਵਾਸਤੇ ਪ੍ਰੇਰਿਆ | ਸਮਾਰੋਹ ਵਿਚ ਯੂਨੀਵਰੀਸਟੀ ਦੇ ਅਧਿਕਾਰੀ, ਅਧਿਆਪਕ, ਮੁਲਾਜ਼ਮ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ |
'ਜੰਗ ਏ ਆਜ਼ਾਦੀ 'ਚ ਜੂਝੇ ਸੂਰਬੀਰ ਯੋਧਿਆਂ ਦੀ ਯਾਦਗਾਰੀ ਕੰਧ ਕੀਤੀ ਲੋਕ ਅਰਪਿਤ
-ਸੁਤੰਤਰਤਾ ਸੰਗਰਾਮ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਧਾਨ ਸਭਾ ਦੇ ਸਪੀਕਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜੰਗ ਏ ਆਜ਼ਾਦੀ 'ਚ ਜੂਝੇ ਸੂਰਬੀਰ ਯੋਧਿਆਂ ਦੀ ਯਾਦਗਾਰੀ ਕੰਧ ਨੂੰ ਲੋਕ ਅਰਪਣ ਕੀਤਾ¢ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਲੁਧਿਆਣਾ ਨਾਲ ਸਬੰਧਤ ਆਜ਼ਾਦੀ ਘੁਲਾਟੀਆਂ ਅਤੇ ਦੇਸ਼ ਲਈ ਉਨ੍ਹਾਂ ਦੇ ਅਹਿਮ ਯੋਗਦਾਨ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂੰ ਕਰਵਾਉਣ ਲਈ ਪ੍ਰਸ਼ਾਸਨ ਵਲੋਂ ਇਹ ਇੱਕ ਸ਼ਾਨਦਾਰ ਉਪਰਾਲਾ ਹੈ¢ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਮਾਤ ਭੂਮੀ ਦੀ ਸੇਵਾ ਲਈ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ¢ਇਸ ਮੌਕੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ¢
ਪੀ.ਏ.ਯੂ. ਵਿਚ ਉਪ ਕੁਲਪਤੀ ਡਾ. ਗੋਸਲ ਨੇ ਲਹਿਰਾਇਆ ਰਾਸ਼ਟਰੀ ਝੰਡਾ
-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 74ਵਾਂ ਗਣਤੰਤਰ ਦਿਵਸ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਹਨਾਂ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਆਪਣੇ ਸੰਦੇਸ਼ ਵਿਚ ਗਣਤੰਤਰ ਦਿਵਸ ਦੀ ਮਹੱਤਤਾ ਅਤੇ ਸੰਵਿਧਾਨਕ ਮੁੱਲਾਂ ਦੀ ਸਥਾਪਤੀ ਬਾਰੇ ਬੋਲਦਿਆਂ ਉਹਨਾਂ ਸਭ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ | ਡਾ. ਗੋਸਲ ਨੇ ਨੌਜਵਾਨਾਂ ਨੂੰ ਅਜ਼ਾਦੀ ਤੇ ਗਣਤੰਤਰ ਦੀ ਮਹੱਤਤਾ ਨੂੰ ਸਮਝਣ ਤੇ ਇਸ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਰਹਿਣ ਲਈ ਪ੍ਰੇਰਿਆ | ਉਪ ਕੁਲਪਤੀ ਨੇ ਰਾਸ਼ਟਰੀ ਝੰਡਾ ਚੜ੍ਹਾਇਆ ਤੇ ਮਾਰਚ ਪਾਸਟ ਤੋਂ ਸਲਾਮੀ ਵੀ ਲਈ | ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿਚ ਅਨੁਸ਼ਾਸ਼ਨ ਦੀ ਲੋੜ ਹੈ | ਅੰਤ ਵਿਚ ਇੰਚਾਰਜ ਸੱਭਿਆਚਾਰਕ ਗਤੀਵਿਧੀਆਂ ਡਾ. ਜਸਵਿੰਦਰ ਕੌਰ ਬਰਾੜ ਨੇ ਸਭ ਦਾ ਧਨਵਾਦ ਕੀਤਾ | ਇਸ ਮੌਕੇ ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰੰਮੀ ਕਪੂਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸਮੂਹ ਡੀਨ ਡਾਇਰੈਕਟਰ ਅਤੇ ਹੋਰ ਅਧਿਕਾਰੀ, ਅਧਿਆਪਕ, ਕਰਮਚਾਰੀ ਤੇ ਵਿਦਿਆਰਥੀ ਮੌਜੂਦ ਸਨ |
ਫਿਕੋ ਵਲੋਂ ਕਰਵਾਏ ਸਮਾਗਮ ਦੌਰਾਨ ਅਜੇ ਨਈਅਰ ਨੇ ਰਾਸ਼ਟਰੀ ਝੰਡਾ ਲਹਿਰਾਇਆ
ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ ਨੇ 74ਵਾਂ ਗਣਤੰਤਰ ਦਿਵਸ ਮਨਾਇਆ | ਜਿਸ ਵਿਚ ਸੁਰਜੀਤ ਸਿੰਘ ਚੱਗਰ ਚੇਅਰਮੈਨ ਕਿ੍ਸਟਲ ਇਲੈਕਟਿ੍ਕ ਕੰਪਨੀ ਪ੍ਰਾਈਵੇਟ ਲਿਮਟਿਡ ਮੁੱਖ ਮਹਿਮਾਨ, ਪੰਕਜ ਸ਼ਰਮਾ ਮੈਂਬਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਿਸ਼ੇਸ਼ ਮਹਿਮਾਨ ਅਤੇ ਅਜੈ ਨਈਅਰ ਪ੍ਰਬੰਧਕ ਨਿਰਦੇਸ਼ਕ ਐਫ.ਐਮ.ਆਈ. ਲਿਮਿਟੇਡ ਨੇ ਐਮ.ਐਸ.ਐਮ.ਈ. ਵਿਕਾਸ ਕੇਂਦਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ, 300 ਤੋਂ ਵੱਧ ਉੱਦਮੀਆਂ ਨੇ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਹਿੱਸਾ ਲਿਆ | ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਗਣਤੰਤਰ ਦਿਵਸ ਨੂੰ ਪਾਣੀ ਬਚਾਓ ਕੱਲ ਬਚਾਓ, ਪਾਣੀ ਪਾਣੀ ਹਰ ਜਗ੍ਹਾ, ਪੀਣ ਯੋਗ ਇਕ ਬੂੰਦ ਵੀ ਨਹੀਂ ਥੀਮ ਨਾਲ ਮਨਾਇਆ | ਫਿਕੋ ਦੇ ਚੇਅਰਮੈਨ ਕੇ.ਕੇ.ਸੇਠ ਨੇ ਕਿਹਾ ਕਿ ਫਿਕੋ ਉਦਯੋਗ ਤੇ ਵਪਾਰ ਦੀ ਬਿਹਤਰੀ ਲਈ ਆਉਣ ਵਾਲੇ ਸਾਲਾਂ ਵਿਚ ਹੋਰ ਜੋਰਦਾਰ ਢੰਗ ਨਾਲ ਸੇਵਾ ਕਰਨ ਦਾ ਵਾਅਦਾ ਕਰਦਾ ਹੈ | ਸ਼੍ਰੀ ਅਜੈ ਨਈਅਰ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਭਗਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਆਜ਼ਾਦੀ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਅਥਾਹ ਯਤਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਸ ਨੇ ਸਾਨੂੰ ਆਪਣਾ ਸੰਵਿਧਾਨ ਲਿਖਣ ਅਤੇ ਭਾਰਤ ਦਾ ਗਣਰਾਜ ਬਣਨ ਦੀ ਆਜ਼ਾਦੀ ਦਿੱਤੀ | ਸਮਾਗਮ ਵਿਚ ਮਨਜਿੰਦਰ ਸਿੰਘ ਸਚਦੇਵਾ, ਜਸਵਿੰਦਰ ਸਿੰਘ ਭੋਗਲ, ਗੁਰਪ੍ਰਗਟ ਸਿੰਘ ਕਾਹਲੋਂ, ਗੁਰਮੁੱਖ ਸਿੰਘ ਰੁਪਾਲ, ਸੁਸ਼ੀਲ ਮਲਹੋਤਰਾ, ਬਲਵੀਰ ਸਿੰਘ ਮਣਕੂ, ਰਾਜੀਵ ਜੈਨ, ਅਸ਼ਪ੍ਰੀਤ ਸਿੰਘ ਸਾਹਨੀ, ਸੁਖਦਿਆਲ ਸਿੰਘ ਬਸੰਤ, ਰਘਵੀਰ ਸਿੰਘ ਸੋਹਲ, ਰਵਿੰਦਰ ਸੈਣੀ ਆਦਿ ਹਾਜ਼ਰ ਸਨ |
ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ 74ਵਾਂ ਗਣਤੰਤਰਤਾ ਦਿਵਸ ਮਨਾਇਆ
ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ 74ਵਾਂ ਗਣਤੰਤਰਤਾ ਦਿਵਸ ਕਾਲਜ ਦੇ ਪਿ੍ੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ਮਨਾਇਆ ਗਿਆ | ਪਿ੍ੰਸੀਪਲ ਸੁਮਨ ਲਤਾ ਅਤੇ ਸੀਨੀਅਰ ਸਟਾਫ਼ ਕਾਉਂਸਲ ਦੇ ਮੈਂਬਰਾਂ ਨੇ ਝੰਡਾ ਲਹਿਰਾਇਆ | ਸ਼੍ਰੀਮਤੀ ਸੁਮਨ ਲਤਾ ਨੇ ਆਖਿਆ ਕਿ ਭਾਰਤ 15 ਅਗਸਤ, 1947 ਨੂੰ ਆਜ਼ਾਦ ਹੋਇਆ, ਪਰ ਸਹੀ ਮਾਈਨਿਆਂ ਵਿਚ ਇਸ ਆਜ਼ਾਦੀ ਨੂੰ ਰੂਪ 26 ਜਨਵਰੀ, 1950 ਨੂੰ ਮਿਲਿਆ | ਜਦੋਂ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ | ਉਨ੍ਹਾਂ ਸੰਵਿਧਾਨ ਨਿਰਮਾਤਾ ਅਤੇ ਔਰਤਾਂ ਨੂੰ ਸਿੱਖਿਆ ਦਾ ਅਧਿਕਾਰ ਦੇਣ ਵਾਲੀ ਮਹਾਨ ਸ਼ਖ਼ਸੀਅਤ ਡਾ. ਬੀ.ਆਰ. ਅੰਬੇਦਕਰ ਨੂੰ ਸਿੱਜਦਾ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਡਾ. ਸ਼ਰਨਜੀਤ ਕੌਰ ਪਰਮਾਰ ਨੇ ਨਿਭਾਈ | ਡਾ. ਨਿਮੀਤਾ ਸ਼ਰਮਾ ਅਤੇ ਅਨੀਤਾ ਸ਼ਰਮਾ ਨੇ ਦੇਸ਼ ਭਗਤੀ ਦੇ ਗੀਤ ਗਾਏ | ਗਣਤੰਤਰ ਦਿਵਸ ਦੇ ਮੌਕੇ ਕਾਲਜ ਦੀਆਂ ਐਨ.ਸੀ.ਸੀ ਅਤੇ ਐਨ.ਐਸ.ਐਸ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ਼ ਹਾਜ਼ਰ ਸੀ | ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੂੰ ਲੱਡੂ ਵੰਡੇ ਗਏ |
ਰਾਜਗੁਰੂ ਨਗਰ ਵਿਖੇ ਗਣਤੰਤਰ ਦਿਵਸ ਮਨਾਇਆ
ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਰਾਜਗੁਰੂ ਨਗਰ ਵਿਖੇ ਝੰਡਾ ਲਹਿਰਾਇਆ ਗਿਆ |ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਗੁਰਦਿਆਲ ਸਿੰਘ, ਪੰਕਜ ਗਰਗ, ਅਵਤਾਰ ਸਿੰਘ ਧਾਲੀਵਾਲ, ਸੁਖਪਾਲ ਸਿੰਘ ਗਿੱਲ, ਗੁਰਚਰਨ ਸਿੰਘ, ਸੰਜੇ ਗੁਪਤਾ, ਮਧੂ ਸੂਦਨ ਜੁਲਕਾ, ਭੀਮ ਸੈਨ ਬਾਂਸਲ, ਚੋਪੜਾ ਜੀ, ਤੋਨਿਸ਼ ਕੁਮਾਰ ਤੋਂ ਇਲਾਵਾ ਪੰਜਾਬੀ ਦੇ ਸ਼ਾਇਰ ਤ੍ਰੈਲੋਚਨ ਲੋਚੀ ਤੇ ਆਮ ਆਦਮੀ ਪਾਰਟੀ ਦੇ ਮੈਡਮ ਨਿੱਕੀ ਕੋਹਲੀ ਜੀ ਹਾਜ਼ਰ ਸਨ |
ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ 'ਚ ਸਮਾਗਮ
ਰਿਸ਼ੀ ਨਗਰ ਵਿਖੇ ਸਥਿਤ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਵਿਚ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇੱਥੇ ਰਾਸ਼ਟਰੀ ਝੰਡਾ ਚੜ੍ਹਾਉਣ ਦੀ ਰਸਮ ਕਾਲਜ ਦੇ ਪਿ੍ੰਸੀਪਲ ਇੰਜੀਨੀਅਰ ਮਹਿੰਦਰਪਾਲ ਸਿੰਘ ਨੇ ਨਿਭਾਈ | ਉਪਰੰਤ ਉਨ੍ਹਾਂ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਸਾਨੂੰ ਭਾਰਤ ਵਰਗੇ ਮਹਾਨ ਦੇਸ਼ ਦੇ ਨਾਗਰਿਕ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ, ਜਿੱਥੇ ਹਰ ਇੱਕ ਨੂੰ ਸਮਾਜਿਕ, ਧਾਰਮਿਕ, ਰਾਜਨੀਤਕ, ਆਜ਼ਾਦੀ ਅਤੇ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਹੈ | ਸਾਨੂੰ ਸਾਡੇ ਦੇਸ਼ ਦੇ ਮਹਾਨ ਸੂਰਬੀਰਾਂ,ਯੋਧਿਆ, ਮਹਾਨ ਮਹਾਂਪੁਰਖਾਂ, ਵਿਦਵਾਨਾਂ, ਸਾਇੰਸਦਾਨਾਂ ਤੇ ਮਾਣ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਭਾਰਤ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਹਨ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਫ਼ੌਜੀ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਕਿਹਾ ਕਿ ਅੱਜ ਅਸੀਂ ਸਾਡੇ ਬਹਾਦਰ ਜਵਾਨ ਜੋ ਬਾਰਡਰ ਤੇ ਜ਼ੀਰੋ ਡਿਗਰੀ ਤੋਂ ਘੱਟ ਤਾਪਮਾਨ ਵਿਚ ਖੜ ਕੇ ਡਿਊਟੀਆਂ ਕਰ ਰਹੇ ਹਨ ਉਨ੍ਹਾਂ ਦੀ ਬਦੌਲਤ ਆਪਣੇ ਆਪਣੇ ਖੇਤਰਾਂ ਵਿਚ ਬੇਖ਼ੌਫ ਹੋ ਕੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਕਾਲਜ ਦੇ ਸਵੀਪ ਨੋਡਲ ਅਫ਼ਸਰ ਜਸਵੀਰ ਸਿੰਘ ਨੇ ਜਾਣੂੰ ਕਰਾਇਆ | ਸੁਖਵਿੰਦਰਪਾਲ ਸਿੰਘ ਮੁਖੀ ਵਿਭਾਗ ਈ.ਸੀ.ਈ ਪ੍ਰਧਾਨ ਵਿਦਿਆਰਥੀ ਮਾਮਲੇ ਨੇ ਵੋਟਰ ਦਿਵਸ ਤੇ ਨਿਰਧਾਰਿਤ ਪ੍ਰਣ ਪੱਤਰ ਰਾਹੀਂ ਸਟਾਫ਼ ਵਿਦਿਆਰਥੀਆਂ ਨੂੰ ਸਹੁੰ ਚੁਕਾਈ | ਇਸ ਪ੍ਰੋਗਰਾਮ ਵਿਚ ਵਿਭਾਗੀ ਮੁਖੀ ਜਸਪ੍ਰੀਤ ਕੌਰ, ਅਫ਼ਸਰ ਇੰਚਾਰਜ ਲਖਬੀਰ ਸਿੰਘ, ਸੁਖਵਿੰਦਰਪਾਲ ਸਿੰਘ, ਜਸਵੀਰ ਸਿੰਘ, ਬੀ.ਡੀ ਸ਼ਰਮਾ, ਮਦਨ ਲਾਲ ਦਫ਼ਤਰ ਸੁਪਰਡੰਟ ਸਮੇਤ ਪੂਰੇ ਸਟਾਫ਼ ਨੇ ਭਾਗ ਲਿਆ | ਸਾਰੇ ਵਿਦਿਆਰਥੀਆਂ, ਸਟਾਫ਼ ਨੂੰ ਪ੍ਰੋਗਰਾਮ ਦੇ ਅਖੀਰ ਵਿਚ ਲੱਡੂ ਵੰਡੇ ਗਏ |
ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ
ਲਾਡੋਵਾਲ, (ਬਲਬੀਰ ਸਿੰਘ ਰਾਣਾ)-ਭਾਰਤ ਦੇਸ਼ ਭਾਵੇਂ 15 ਅਗਸਤ 1947 ਨੂੰ ਅੰਗਰੇਜ਼ਾਂ ਹੱਥੋਂ ਆਜ਼ਾਦ ਹੋ ਗਿਆ ਸੀ, ਲੇਕਿਨ ਭਾਰਤ ਦਾ ਸਭ ਤੋਂ ਵੱਡਾ ਅਤੇ ਵਿਲੱਖਣਤਾ ਭਰਪੂਰ ਉਤਮ ਸੰਵਿਧਾਨ, ਜਿਸ ਦੇ ਕੁੱਲ 251 ਸਫ਼ੇ ਹਨ, ਜੋ ਕਿ ਬੜੀ ਮੁਸ਼ੱਕਤ ਤੋਂ ਬਾਅਦ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ | ਇਸ ਸੰਵਿਧਾਨ ਦੇ ਨਿਰਮਾਤਾ ਯੁਗ ਪੁਰਸ਼ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਹਨ, ਜਿਨ੍ਹਾਂ ਦੀ ਬਦੌਲਤ ਅੱਜ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਹੱਕ-ਹਕੂਕ ਮਿਲ ਰਹੇ ਹਨ | ਉਕਤ ਵਿਚਾਰ ਲਾਡੋਵਾਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਅਤੇ ਸਰਪੰਚ ਬਾਦਸ਼ਾਹ ਸਿੰਘ ਦਿਓਲ, ਪ੍ਰਧਾਨ ਤਰਲੋਕ ਸਿੰਘ ਫੌਜੀ, ਜਨਰਲ ਸਕੱਤਰ ਵਿਜੇ ਦਿਸਾਵਰ, ਖਜ਼ਾਨਚੀ ਪਰਮਜੀਤ ਸਿੰਘ ਫੌਜੀ, ਪੰਚ ਬਲਬੀਰ ਸਿੰਘ ਅਤੇ ਚੌਧਰੀ ਚਰਨ ਦਾਸ ਤਲਵੰਡੀ ਸਾਬਕਾ ਸਰਪੰਚ ਆਦਿ ਨੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ ਅਤੇ ਇਸ ਮੌਕੇ ਰਾਸ਼ਟਰੀ ਗੀਤ ਗਾ ਕੇ ਝੰਡੇ ਨੂੰ ਸਲਾਮੀ ਦਿੱਤੀ ਗਈ | ਉਕਤ ਆਗੂਆਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿਚ ਮਿਲੇ ਮੌਲਿਕ ਅਧਿਕਾਰਾਂ ਅਤੇ ਜ਼ਿਮੇਵਾਰੀਆਂ ਨੂੰ ਨਿਭਾਉਣ ਲਈ ਸਮੁੱਚੇ ਭਾਰਤੀਆਂ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਸੰਵਿਧਾਨ ਦੀ ਪ੍ਰੰਪਰਾ ਨੂੰ ਬਾਖੂਬੀ ਨਿਭਾਉਣ ਅਤੇ ਅਤੇ ਹਰ ਵਰਗ ਦੇ ਲੋਕਾਂ ਨੂੰ ਭਾਰਤੀ ਸਵਿਧਾਨ ਮੁਤਾਬਕ ਇੰਨ-ਬਿੰਨ ਬਣਦੇ ਹੱਕ ਪ੍ਰਦਾਨ ਕੀਤੇ ਜਾਣ | ਆਗੂਆਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਪੂਰਾ ਕਰਨ ਵਿਚ 2 ਸਾਲ, 11 ਮਹੀਨੇ ਅਤੇ 18 ਦਿਨਾਂ ਦਾ ਸਮਾਂ ਲੱਗਿਆ ਸੀ, ਜਿਹੜਾ ਕਿ ਗਵਾਲੀਅਰ ਦੇ ਕੇਂਦਰੀ ਲਾਇਬ੍ਰੇਰੀ ਵਿਚ ਰੱਖਿਆ ਗਿਆ ਹੈ, ਜਿਸ ਉਪਰ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸ਼ਾਦ, ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਡਾ.ਬੀ.ਆਰ. ਅੰਬੇਡਕਰ ਸਮੇਤ ਸੰਵਿਧਾਨ ਸਭਾ ਦੇ ਕਈ ਮੈਂਬਰਾਂ ਦੇ ਦਸਤਖ਼ਤ ਵੀ ਹਨ | ਉਨਾਂ ਕਿਹਾ ਕਿ ਸੰਵਿਧਾਨ ਕਿਸੇ ਵੀ ਦੇਸ਼ ਜਾਂ ਸੰਸਥਾ ਨੂੰ ਚਲਾਉਣ ਲਈ ਕਾਨੂੰਨ ਦਾ ਗ੍ਰੰਥ ਹੁੰਦਾ ਹੈ, ਜੋ ਭਾਰਤੀ ਸੰਵਿਧਾਨ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਹਕੂਕ ਅਧਿਕਾਰ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸੀ ਭਾਰਤੀ ਸਵਿਧਾਨ ਤੇ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਬੱਚੇ ਸਰਕਾਰੀ ਅਦਾਰਿਆਂ ਵਿਚ ਬਾਖੂਬੀ ਡਿਊਟੀ ਨਿਭਾ ਰਹੇ ਹਨ ਅਤੇ ਸੰਵਿਧਾਨ ਦੇ ਜ਼ਰੀਏ ਹੀ ਭਾਰਤ ਦੇ ਸਭ ਲੋਕਾਂ ਨੂੰ ਬਣਦਾ ਮਾਣ ਸਨਮਾਨ ਦੇ ਕੇ ਨਿਵਾਜਿਆ ਜਾ ਰਿਹਾ ਹੈ | ਇਸ ਮੌਕੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਯੋਧਿਆਂ, ਸੂਰਬੀਰਾਂ, ਸੂਰਮਿਆਂ, ਬਲਵਾਨਾ ਅਤੇ ਫਾਂਸੀ ਦੇ ਫੰਦਿਆਂ ਤੇ ਹੱਸ-ਹੱਸ ਕੇ ਚੜ੍ਹਨ ਵਾਲੇ ਮਹਾਨ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਵੀ ਯਾਦ ਕੀਤਾ ਗਿਆ, ਜਿਨ੍ਹਾਂ ਦੀ ਬਦੌਲਤ ਭਾਰਤ ਦੇਸ਼ ਆਜ਼ਾਦ ਹੋਇਆ |ਇਸ ਮੌਕੇ ਸਰਵ ਸ੍ਰੀ ਅਵਤਾਰ ਸਿੰਘ ਖਾਲਸਾ ਆਲ ਇੰਡੀਆ ਰੰਘਰੇਟਾ ਦਲ ਯੂਨਾਈਟਿਡ ਪੰਜਾਬ ਪ੍ਰਧਾਨ, ਨਿਸ਼ਾਨ ਸਿੰਘ, ਕਸ਼ਮੀਰ ਸਿੰਘ, ਨਰਿੰਦਰ ਸਿੰਘ, ਰਣਜੀਤ ਸਿੰਘ, ਵਿੱਕੀ ਲਾਡੋਵਾਲ, ਪ੍ਰਧਾਨ ਭਾਗ ਸਿੰਘ ਸਰੀਹ, ਮਨੋਜ ਕੁਮਾਰ, ਸੰਜੇ ਕੁਮਾਰ ਰੇਲਵੇ, ਲਖਵਿੰਦਰ ਸਿੰਘ ਖੋਵਾਜਕੇ, ਜਗਜੀਤ ਸਿੰਘ ਧਾਮੀ, ਹਰਬਖਸ਼ ਸਿੰਘ ਸਹੋਤਾ, ਮੰਗਤ ਰਾਮ ਲਾਡੋਵਾਲ, ਮਨੀ ਬਦਾਣਾ ਐਡਵੋਕੇਟ ਅਤੇ ਰਣਜੀਤ ਸਿੰਘ ਰੰਗਰੇਟਾ ਆਦਿ ਵੀ ਹਾਜਰ ਸਨ, ਜਦ ਕੇ 74ਵਾਂ ਗਣਤੰਤਰ ਦਿਵਸ ਪਿੰਡ ਦੀ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਪ੍ਰੋਗਰਾਮ ਦੇ ਅਖੀਰ ਵਿਚ ਸਰਪੰਚ ਅਤੇ ਚੇਅਰਮੈਨ ਬਾਦਸ਼ਾਹ ਸਿੰਘ ਦਿਓਲ ਪ੍ਰਧਾਨ ਤਰਲੋਚਨ ਸਿੰਘ ਫੌਜੀ ਆਏ ਹੋਏ ਮਹਿਮਾਨਾਂ ਅਤੇ ਹੋਰਾਂ ਦਾ ਧੰਨਵਾਦ ਕੀਤਾ ਗਿਆ |
ਸਰਕਾਰੀ ਕਾਲਜਾਂ 'ਚ ਗਣਤੰਤਰ ਦਿਵਸ ਮਨਾਇਆ
ਲੁਧਿਆਣਾ, (ਪੁਨੀਤ ਬਾਵਾ)-ਸਰਕਾਰੀ ਕਾਲਜ ਲੁਧਿਆਣਾ (ਪੂਰਬੀ) ਵਿਖੇ ਭਾਰਤ ਦਾ 74ਵਾਂ ਗਣਤੰਤਰ ਦਿਵਸ ਉਤਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਬਲਵਿੰਦਰ ਕੌਰ ਦੁਆਰਾ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ | ਵਿਦਿਆਰਥੀਆਂ ਤੇ ਅਧਿਆਪਕ ਸਾਹਿਬਾਨ ਨੇ ਰਲ ਕੇ ਰਾਸ਼ਟਰੀ ਗੀਤ ਗਾਇਆ | ਪਿ੍ੰਸੀਪਲ ਬਲਵਿੰਦਰ ਕੌਰ ਨੇ ਭਾਰਤੀ ਸੰਵਿਧਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਵਿਦਿਆਰਥੀਆਂ ਨੂੰ ਲੱਡੂ ਵੀ ਵੰਡੇ ਗਏ | ਇਸ ਮੌਕੇ ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਨਿਤਿਸ਼ ਸਚਦੇਵਾ, ਪ੍ਰੋ. ਕੁਲਵੀਰ ਸਿੰਘ, ਪ੍ਰੋ. ਅਨੁ ਅਤੇ ਪ੍ਰੋ. ਕਿਰਤਪ੍ਰੀਤ ਕੌਰ ਹਾਜ਼ਰ ਸਨ | ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਜਿਸ ਦੌਰਾਨ ਕਾਲਜ ਦੇ ਪਿੰ੍ਰੰਸੀਪਲ ਡਾ.ਤਨਵੀਰ ਲਿਖਾਰੀ ਨੇ ਕਾਲਜ ਦੇ ਮੈਦਾਨ ਵਿਚ ਕੌਮੀ ਤਿਰੰਗਾ ਲਹਿਰਾਇਆ | ਉਨ੍ਹਾਂ ਨੇ 26 ਜਨਵਰੀ ਤੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਦੇਸ਼ ਲਈ ਕੁੱਝ ਕਰਨ ਦਾ ਸੁਨੇਹਾ ਦਿੱਤਾ | ਸਮਾਗਮ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ 'ਤੇ ਆਪਣੀ ਪੇਸ਼ਕਾਰੀ ਦਿੱਤੀ |
ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ 'ਚ ਸਮਾਗਮ
ਫੁੱਲਾਂਵਾਲ, (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਠੱਕਰਵਾਲ ਦੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਦੇਸ਼-ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਜਿਸ ਦੌਰਾਨ ਬ੍ਰਜਬੀਰ ਸਿੰਘ ਚਾਹਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ |ਸਕੂਲ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ-ਗਾਇਨ ਗਾਇਆ ਗਿਆ ਅਤੇ ਇਸ ਦਿਨ ਨਾਲ ਸਬੰਧਿਤ ਭਾਸ਼ਣ, ਗੀਤ ਪ੍ਰਸਤੁਤ ਕੀਤੇ ਗਏ |ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਵਾ-ਮੁਕਤ ਮੇਜਰ ਗੁਰਚਰਨ ਸਿੰਘ ਆਹਲੂਵਾਲੀਆ, ਡਾਇਰੈਕਟਰ ਕੁਲਵਿੰਦਰ ਸਿੰਘ ਆਹਲੂਵਾਲੀਆ ਅਤੇ ਮੈਨੇਜਰ ਜਸਲੀਨ ਕੌਰ ਆਹਲੂਵਾਲੀਆ ਵਲੋਂ ਸਾਰੇ ਬੱਚਿਆਂ, ਅਤੇ ਸਟਾਫ਼ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ | ਸਕੂਲ ਦੇ ਮੁਖੀ ਕਿਰਨਜੀਤ ਕੌਰ ਜੀ ਵਲੋਂ ਵੀ ਸਾਰੇ ਹੀ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਵਲੋਂ ਬੱਚਿਆਂ ਨੂੰ ਇਸ ਦਿਨ ਦੇ ਮਹੱਤਵ ਸੰਬੰਧੀ ਵੀ ਦੱਸਿਆ ਗਿਆ |
ਰਾਸ਼ਟਰੀ ਝੰਡਾ ਲਹਿਰਾਇਆ
ਆਲਮਗੀਰ, (ਜਰਨੈਲ ਸਿੰਘ ਪੱਟੀ)-ਗਣਤੰਤਰ ਦਿਵਸ ਦੇ ਮੌਕੇ ਪਿੰਡ ਜੱਸੋਵਾਲ ਸੂਦਾ ਵਿਖੇ 23ਵੇਂ ਫੁੱਟਬਾਲ ਅਤੇ ਕਬੱਡੀ ਦੇ ਉਦਘਾਟਨੀ ਸਮਾਰੋਹ ਸਮੇਂ ਜੇ. ਸੀ. ਆਈ. ਸੈਂਟਰਲ ਟੀਮ ਅਤੇ ਜੱਸੋਵਾਲ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਜੇ. ਸੀ. ਆਈ. ਸੈਂਟਰਲ ਲੁਧਿਆਣਾ ਟੀਮ ਵੱਲੋਂ ਮੈਡੀਕਲ ਕੈਂਪ ਵੀ ਲਗਾਇਆ ਗਿਆ | ਇਸ ਮੌਕੇ ਜਿੱਥੇ ਜੱਸੋਵਾਲ ਸਪੋਰਟਸ ਕਲੱਬ ਦੇ ਮੈਂਬਰ ਅਤੇ ਐਨ ਆਰ ਆਈ, ਨਗਰ ਪੰਚਾਇਤ ਅਤੇ ਨਗਰ ਨਿਵਾਸੀ ਹਾਜ਼ਰ ਹੋਏ, ਓਥੇ ਹੀ ਜੇ. ਸੀ. ਆਈ. ਸੈਂਟਰਲ ਲੁਧਿਆਣਾ ਟੀਮ ਦੇ ਪ੍ਰਧਾਨ ਪੰਕਜ ਗਰਗ, ਅਨੰਦ ਤਿਆਲ, ਐਡਵੋਕੇਟ ਸਿਮਰਨਪ੍ਰੀਤ ਸਿੰਘ, ਵਾਨੀ ਖੁੱਲਰ,ਰਸਲੀਨ ਕੌਰ, ਨੌਜਵਾਨ ਆਗੂ ਪ੍ਰਦੀਪ ਮੁੰਡੀ, ਇਸ਼ਵਿੰਦਰ ਸਿੰਘ, ਏ.ਆਰ. ਸਿਮਰਨ ਪਾਲ ਸਿੰਘ, ਜਾਬੀਰ ਕੌਰ, ਹਰਪ੍ਰੀਤ ਸਿੰਘ, ਅਮਨਾ ਅਗਰਵਾਲ, ਲਖਵਿੰਦਰ ਭੰਡਾਰੀ, ਵਿਨਾਇਕ ਕਸ਼ਅਪ, ਹਰਵਿੰਦਰ ਸਿੰਘ, ਇਸ਼ਵਿੰਦਰ ਸਿੰਘ, ਰਾਹੁਲ ਅਗਰਵਾਲ ਆਦਿ ਹਾਜ਼ਰ ਸਨ |
ਸਰਕਾਰੀ ਸਕੂਲ ਵਿਚ ਸਮਾਗਮ
ਲਾਡੋਵਾਲ, (ਬਲਬੀਰ ਸਿੰਘ ਰਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲ ਵਿਖੇ 74ਵੇਂ ਗਣਤੰਤਰ ਦਿਵਸ ਮੌਕੇ ਪਿ੍ੰਸੀਪਲ ਮੈਡਮ ਜ਼ਰੀਨਾ, ਪ੍ਰੋ. ਵਿਜੇ ਦਿਸਾਵਰ ਅਤੇ ਸਮੂਹ ਸਟਾਫ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਸਕੂਲ ਦੇ ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾਇਨ ਕਰਕੇ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਮੌਕੇ ਮੈਡਮ ਜਰੀਨਾ ਅਤੇ ਵਿਜੇ ਦਿਸਾਵਰ ਨੇ ਦਸਿਆ ਕਿ ਸਾਡੇ ਮਹਾਨ ਯੋਧੇ- ਸੂਰਬੀਰਾਂ ਨੇ ਆਪਣੀਆਂ ਵੱਡਮੁੱਲੀਆਂ ਕੁਰਬਾਨੀਆਂ ਕਰਕੇ ਭਾਰਤ ਦੇਸ਼ ਨੂੰ 15 ਅਗਸਤ 1947 ਨੂੰ ਅਜ਼ਾਦ ਕਰਵਾਇਆ ਸੀ | ਉਨ੍ਹਾਂ ਦਸਿਆ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ, ਜਿਹੜਾ ਕਿ ਦੂਸਰੇ ਦੇਸ਼ਾਂ ਨਾਲੋਂ ਸਭ ਤੋਂ ਵੱਡਾ ਸੰਵਿਧਾਨ ਹੈ, ਜਿਸ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ.ਬੀ ਆਰ ਅੰਬੇਡਕਰ ਜੀ ਨੇ ਤਿਆਰ ਕੀਤਾ ਅਤੇ ਭਾਰਤ ਦੇ ਹਰ ਇਕ ਨਾਗਰਿਕ ਦੇਖੀਂ ਮੌਲਕ ਅਧਿਕਾਰ ਹਨ ਇਸ ਬਾਰੇ ਬਾਖੂਬੀ ਵਰਣਨ ਕੀਤਾ ਹੈ | ਉਨ੍ਹਾਂ ਦਸਿਆ ਕਿ ਅੱਜ ਸਾਨੂੰ ਜੋ ਵੀ ਸੁਵਿਧਾਵਾਂ ਮਿਲ ਰਹੀਆਂ ਹਨ, ਉਹ ਭਾਰਤੀ ਸੰਵਿਧਾਨ ਦੀ ਹੀ ਦੇਣ ਹੈ | ਇਸ ਮੌਕੇ ਸਕੂਲੀ ਬੱਚਿਆਂ ਅਤੇ ਹੋਰਾਂ ਨੂੰ ਪ੍ਰੋਫੈਸਰ ਵਿਜੇ ਦਿਸਾਵਰ ਨੇ ਭਾਰਤੀ ਸੰਵਿਧਾਨ ਦੇ ਦਰਸ਼ਨ ਵੀ ਕਰਵਾਏ |
ਬਚਿਤਰ ਐਨਕਲੇਵ 'ਚ ਸਮਾਗਮ
ਭਾਮੀਆਂ ਕਲਾਂ, (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ ਨੰ: 25 ਦੀ ਬਚਿੱਤਰ ਐਨਕਲੇਵ ਵਿਖੇ ਸੀਨੀਅਰ ਕਾਂਗਰਸੀ ਆਗੂ ਇੰਦਰਪਾਲ ਸਿੰਘ ਗਰੇਵਾਲ ਅਤੇ ਮਹਿਲਾ ਬਲਾਕ ਪ੍ਰਧਾਨ ਹਰਪ੍ਰੀਤ ਕੌਰ ਗਰੇਵਾਲ ਦੀ ਪ੍ਰਧਾਨਗੀ ਹੇਠ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਝੰਡੇ ਦੀ ਰਸਮ ਇੰਦਰਪਾਲ ਸਿੰਘ ਗਰੇਵਾਲ ਅਤੇ ਮਹਿਲਾ ਬਲਾਕ ਪ੍ਰਧਾਨ ਹਰਪ੍ਰੀਤ ਕੌਰ ਗਰੇਵਾਲ ਵਲੋਂ ਸਲਾਮੀ ਦੇ ਕੇ ਕੀਤੀ ਗਈ | ਇਸ ਮੌਕੇ ਦੀਪਕ ਤੁੱਲੀ, ਸਵਰਨ ਲੂਥਰਾ, ਤਰਸੇਮ ਕਾਂਸਲ, ਦਵਿੰਦਰ ਨਾਮਧਾਰੀ, ਪਰਵੀਨ ਮਰਵਾਹਾ, ਲਲਿਤ ਅਗਰਵਾਲ, ਡੀ.ਐਸ. .ਪੀ ਰਾਜ ਕੁਮਾਰ, ਪੁਪਿੰਦਰ ਸਿੰਘ, ਮਨਮੋਹਨ ਸਿੰਘ, ਰਵਿੰਦਰ ਕੁਮਾਰ, ਪਵਿੱਤਰ, ਰਾਜੇਸ਼ ਖੰਨਾ, ਸੁਨੀਲ ਚੌਧਰੀ, ਕਮਲਜੀਤ ਕੌਰ, ਮੋਨਿਕਾ ਤੁੱਲੀ ਅਤੇ ਕੈਲਾਸ਼ ਰਾਣੀ ਆਦਿ ਵੀ ਹਾਜਰ ਸਨ |
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਐਸਟੀਐਫ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 4 ਕਰੋੜ 40 ਲੱਖ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਐਸਟੀਐਫ ਲੁਧਿਆਣਾ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 50 ਲੱਖ ਰੁਪਏ ਮੁੱਲ ਦੀ ਹੈਰੋਇਨ 7 ਲੱਖ 70 ਹਜ਼ਾਰ ਦੀ ਨਕਦੀ ਅਤੇ ਹਥਿਆਰ ਬਰਾਮਦ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਖਤਰਨਾਕ ਆਟੋ ਰਿਕਸ਼ਾ ਲੁਟੇਰਾ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿਚੋਂ ਭਾਰੀ ਗਿਣਤੀ ਵਿਚ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਗੁਰਚਰਨਜੀਤ ਸਿੰਘ ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ)-ਸਿੱਖ ਕੌਮ ਦੇ ਮਹਾਨ ਜਰਨੈਲ ਅਨੌਖੇ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਅੰਮਿ੍ਤ ਵੇਲੇ ਆਸਾ ਜੀ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਖੇਤਰੀ ਪਾਸਪੋਰਟ ਅਧਿਕਾਰੀ ਰਿਸ਼ਵਤ ਮਾਮਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਨਾਮਜ਼ਦ ਕੀਤੇ ਦੋ ਟਰਾਂਸਪੋਰਟਰਾਂ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਪਿਛਲੇ ਦਿਨ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਗੁਆਂਢਣ ਦੇ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਹੜੱਪਣ ਵਾਲੀ ਔਰਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਔਰਤ ਦੇ ਪਤੀ ਸਫੀਕ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਵੱਡੀ ਗਿਣਤੀ ਵਿਚ ਸਾਮਾਨ ਬਰਾਮਦ ਕੀਤਾ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਮੁਹੰਮਦ ਅਸ਼ਰਫ ਵਾਸੀ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਰੇਹੜੀ ਚਾਲਕ ਨੂੰ ਬਲੈਕਮੇਲ ਕਰਨ ਅਤੇ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਤਹਿਤ ਨੌਜਵਾਨ ਨੂੰ ਗਿ੍ਫਤਾਰ ਕੀਤਾ ਹੈ | ਗਿ੍ਫਤਾਰ ਕੀਤਾ ਨੌਜਵਾਨ ਆਪਣੇ-ਆਪ ਨੂੰ ਪੱਤਰਕਾਰ ਦੱਸ ਕੇ ਬਲੈਕਮੇਲ ਕਰ ਰਿਹਾ ਸੀ, ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ)-ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਵਸ 'ਤੇੇ ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ-ਰੇਖ ਹੇਠ ...
ਲੁਧਿਆਣਾ, 27 ਜਨਵਰੀ (ਜੁਗਿੰਦਰ ਸਿੰਘ ਅਰੋੜਾ, ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਦੇਸ਼ ਭਗਤੀ ਦੇ ਜਜ਼ਬੇ ਦੌਰਾਨ, ਲੁਧਿਆਣਾ ਨਗਰ ਨਿਗਮ ਨੇ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਪਲਾਸਟਿਕ ਮੁਕਤ ਸਮਾਗਮ ਕਰਵਾਕੇ 74ਵਾਂ ਗਣਤੰਤਰ ਦਿਵਸ ਮਨਾਇਆ | ਕੌਮੀ ਝੰਡਾ ਲਹਿਰਾਉਂਦੇ ...
ਲੁਧਿਆਣਾ, 27 ਜਨਵਰੀ (ਪੁਨੀਤ ਬਾਵਾ)-ਪ੍ਰਾਈਮ ਸਟੀਲ ਪ੍ਰੋਸੈਸਰਸ ਵਿਖੇ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਵਲੋਂ ਆਪਣੇ ਹੱਥੀ ਪੌਦੇ ਲਗਾ ਕੇ ਮਿਆਵਾਕੀ ਜੰਗਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ | ਮਿਆਵਾਕੀ ਜੰਗਲ ਪ੍ਰੋਜੈਕਟ ਦਾ ਉਦੇਸ਼ ਹਰਿਆਵਲ ਨੂੰ ...
ਲੁਧਿਆਣਾ, 27 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਕਾਰੋਬਾਰੀਆਂ ਦੀ ਹੋਈ ਇਕ ਬੈਠਕ ਵਿਚ ਵੱਖ-ਵੱਖ ਮੁੱਦਿਆਂ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ | ਭਾਈ ਮੰਨਾ ਸਿੰਘ ਨਗਰ ਵਿਖੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਬੌਬੀ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿਚ ...
ਲੁਧਿਆਣਾ 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਵੇਟ ਗੰਜ ਇਲਾਕੇ ਸਥਿਤ ਇਕ ਹੌਜ਼ਰੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਵੇਟ ਗੰਜ ਸਥਿਤ ਬਹੁਮੰਜ਼ਲਾ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ ...
ਢੰਡਾਰੀ ਕਲਾਂ, 27 ਜਨਵਰੀ (ਪਰਮਜੀਤ ਸਿੰਘ ਮਠਾੜੂ)-ਰੇਲਵੇ ਸਟੇਸ਼ਨ ਢੰਡਾਰੀ ਕਲਾਂ 'ਤੇ ਤਾਇਨਾਤ ਏ.ਐਸ.ਆਈ. ਕਿਰਪਾਲ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਨਜ਼ਦੀਕ ਦੋ ਵੱਖ ਵੱਖ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ | ਦੋਨੋਂ ਵਿਅਕਤੀ ਸਿਰ ਤੋਂ ਮੋਨੇ ਹਨ | ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ ਏ ਯੂ ਦੇ ਘੇਰੇ ਅੰਦਰ ਪੈਂਦੇ ਇਲਾਕੇ ਪ੍ਰਤਾਪ ਸਿੰਘ ਵਾਲਾ ਵਿਚ ਗੋਲੀ ਚੱਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ, ਪੁਲਿਸ ਵਲੋਂ ਇਸ ਸਬੰਧੀ ਸਥਾਨਕ ਵਾਸੀ ਕਮਲਜੀਤ ਕੌਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ...
ਲੁਧਿਆਣਾ, 27 ਜਨਵਰੀ (ਪੁਨੀਤ ਬਾਵਾ)-ਖਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੇ ਸਰੀਰਕ ਸਿੱਖਿਆ ਵਿਭਾਗ ਅਤੇ ਵਿਰਾਸਤੀ ਕਲੱਬ ਵਲੋਂ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ 28 ਜਨਵਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX