ਜਲੰਧਰ, 27 ਜਨਵਰੀ (ਜਸਪਾਲ ਸਿੰਘ, ਹਰਵਿੰਦਰ ਸਿੰਘ ਫੁੱਲ)-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਇਥੇ 74ਵੇਂ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦਿਆਂ ਜਨ ਪ੍ਰਤੀਨਿਧਾਂ ਤੇ ਆਮ ਲੋਕਾਂ ਨੂੰ ਸੰਵਿਧਾਨਿਕ ਕਦਰਾਂ-ਕੀਮਤਾਂ ਅਤੇ ਸੰਵਿਧਾਨ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ ਲਈ ਸੰਜਦਗੀ ਨਾਲ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਪੰਜਾਬ ਵਾਸੀਆਂ ਨੂੰ ਸੂਬੇ ਦੇ ਸ਼ਾਸਨ-ਪ੍ਰਸ਼ਾਸਨ ਨੂੰ ਮਜ਼ਬੂਤ ਬਣਾਉਣ, ਵਿਕਾਸ ਤੇ ਖੁਸ਼ਹਾਲੀ ਵਿਚ ਸਰਗਰਮ ਭਾਈਵਾਲ ਬਣਨ ਦੀ ਅਪੀਲ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਰਾਜ ਦੇ ਲੋਕ ਆਪਣਾ ਬਣਦਾ ਯੋਗਦਾਨ ਪਾ ਕੇ ਪੰਜਾਬ ਦੀ ਤਰੱਕੀ ਦੀ ਨਵੀਂ ਮਿਸਾਲ ਪੇਸ਼ ਕਰਨਗੇ ¢ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਰਾਜ ਪੱਧਰੀ ਗਣਤੰਤਰ ਦਿਵਸ ਸਮਾਗਮ ਦÏਰਾਨ ਪਰੇਡ ਦੇ ਨਿਰੀਖਣ ਉਪਰੰਤ ਰਾਜਪਾਲ ਨੇ ਕਿਹਾ ਕਿ ਸੰਵਿਧਾਨ ਦਾ ਸਨਮਾਨ ਕਰਨਾ ਹਰ ਇਕ ਦਾ ਫਰਜ਼ ਹੈ, ਉਨ੍ਹਾਂ ਕਿਹਾ ਕਿ ਸੰਵਿਧਾਨ ਕਿਸੇ ਵੀ ਰਾਸ਼ਟਰ ਦੀ ਸ਼ਾਸਨ ਪ੍ਰਣਾਲੀ ਦੀ ਮਜ਼ਬੂਤ ਨੀਂਹ ਹੁੰਦੀ ਹੈ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਸੰਵਿਧਾਨ ਅਨੁਸਾਰ ਕਾਰਜ ਅਮਲ ਵਿਚ ਲਿਆਉਣੇ ਚਾਹੀਦੇ ਹਨ |
ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਲਾਮਿਸਾਲ
ਰਾਜਪਾਲ ਪੁਰੋਹਿਤ ਨੇ ਸਿੱਖ ਗੁਰੂ ਸਾਹਿਬਾਨ ਵਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਲੀਦਾਨ ਅੱਗੇ ਸਿਰ ਆਪਣੇ ਆਪ ਝੁਕ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਬਹਾਦਰੀ ਵਿਰਸੇ 'ਚ ਮਿਲੀ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੀਆਂ ਕੁਰਬਾਨੀਆਂ ਦੀ ਮਿਸਾਲ ਦੁਨੀਆ 'ਚ ਕਿਤੇ ਵੀ ਨਹੀਂ ਮਿਲਦੀ | ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦਿਆਂ ਰਾਜਪਾਲ ਨੇ ਕਿਹਾ ਕਿ ਡਾ. ਅੰਬੇਡਕਰ, ਸੁਭਾਸ਼ ਚੰਦਰ ਬੋਸ, ਵੱਲਭ ਭਾਈ ਪਟੇਲ, ਪੰਡਿਤ ਜਵਾਹਰ ਲਾਲ ਨਹਿਰੂ, ਡਾ. ਰਜਿੰਦਰ ਪ੍ਰਸਾਦ ਅਤੇ ਲੱਖਾਂ ਭਾਰਤੀਆਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ, ਜਿਨ੍ਹਾਂ ਨੂੰ ਉਹ ਸਿਜਦਾ ਕਰਦੇ ਹਨ ¢ ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ ਵਰਗੇ ਅਨੇਕਾਂ ਨੌਜਵਾਨ ਆਜ਼ਾਦੀ ਦੇ ਸੰਗਰਾਮ ਦੌਰਾਨ ਸ਼ਹੀਦ ਹੋਏ ਜਿਨ੍ਹਾਂ ਦੀਆਂ ਕੁਰਬਾਨੀਆਂ ਤੋਂ ਸਾਨੂੰ ਦੇਸ਼ ਪ੍ਰੇਮ ਅਤੇ ਦੇਸ਼ ਸੇਵਾ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ ¢ ਦੇਸ਼ ਦੀ ਆਜ਼ਾਦੀ ਲਈ ਲੜੇ ਲੰਬੇ ਘੋਲ ਵਿਚ ਪੰਜਾਬ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਸੂਰਬੀਰ ਯੋਧਿਆਂ ਦੀ ਧਰਤੀ ਹੈ ਜਿਸ ਦੀ ਬਹਾਦਰੀ ਦਾ ਆਪਣਾ ਇਕ ਵੱਖਰਾ ਸਥਾਨ ਹੈ ¢
ਪੰਜਾਬ ਦੇ ਬਹਾਦਰ ਜਵਾਨਾਂ ਅਤੇ ਕਿਸਾਨਾਂ ਦੀ ਕੀਤੀ ਸ਼ਲਾਘਾ
ਕੌਮਾਂਤਰੀ ਸਰਹੱਦਾਂ 'ਤੇ ਏਕਤਾ ਤੇ ਅਖੰਡਤਾ ਦੀ ਰਾਖ਼ੀ ਕਰ ਰਹੇ ਬਹਾਦਰ ਸੈਨਿਕਾਂ ਦੀ ਗੱਲ ਕਰਦਿਆਂ ਰਾਜਪਾਲ ਨੇ ਕਿਹਾ ਕਿ ਦੇਸ਼ ਨੂੰ ਬਾਹਰੀ ਖ਼ਤਰਿਆਂ ਤੋਂ ਸੁਰੱਖਿਅਤ ਰੱਖਣ ਵਿਚ ਪੰਜਾਬੀਆਂ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਅੱਜ ਵੀ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਦੇਸ਼ ਦੀ ਸੁਰੱਖਿਆ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ¢ ਉਨ੍ਹਾਂ ਕਿਹਾ ਕਿ ਪੰਜਾਬ ਨੇ ਨਾ ਸਿਰਫ਼ ਕੁਰਬਾਨੀਆਂ ਦਾ ਇਤਿਹਾਸ ਰਚਿਆ ਸਗੋਂ ਇਥੋਂ ਦੇ ਸਿਰੜੀ ਕਿਸਾਨਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਦੇਸ਼ ਵਿਚ ਹਰੀ ਕ੍ਰਾਂਤੀ ਲਿਆ ਕੇ ਅੰਨ ਭੰਡਾਰ ਭਰੇ |
ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ 'ਤੇ ਚਿੰਤਾ
ਪੰਜਾਬ ਦੇ 6 ਸਰਹੱਦੀ ਜ਼ਿਲਿ੍ਹਆਂ ਬਾਰੇ ਗੱਲ ਕਰਦਿਆਂ ਰਾਜਪਾਲ ਨੇ ਕਿਹਾ ਕਿ ਅਕਸਰ ਸਰਹੱਦ ਪਾਰੋਂ ਭਾਰੀ ਮਾਤਰਾ ਵਿਚ ਹਥਿਆਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ ¢ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਅਤੇ ਆਪਣੇ ਸੂਬੇ ਦੀ ਅੰਦਰੂਨੀ ਸੁਰੱਖਿਆ ਲਈ ਨਾ ਸਿਰਫ਼ ਪੁਲਿਸ ਸਗੋਂ ਸਾਨੂੰ ਸਾਰਿਆਂ ਨੂੰ ਵੀ ਚੌਕਸ ਰਹਿਣਾ ਚਾਹੀਦਾ ਹੈ | ਭਿ੍ਸ਼ਟਾਚਾਰ ਦੇ ਮੁਕੰਮਲ ਖਾਤਮੇ ਲਈ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਭਿ੍ਸ਼ਟਾਚਾਰ ਸਾਡੇ ਲੋਕਤੰਤਰ, ਗਣਤੰਤਰ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ¢ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਿ੍ਸ਼ਟਾਚਾਰ ਰੂਪੀ ਸਮਾਜਿਕ ਬੁਰਾਈ ਦੇ ਖਾਤਮੇ ਲਈ ਲੋਕ ਆਪ ਮੁਹਾਰੇ ਅੱਗੇ ਆਉਣ ¢
ਇਸ ਮੌਕੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਕੀਤੀਆਂ ਪੇਸ਼ਕਾਰੀਆਂ ਦਾ ਆਨੰਦ ਮਾਨਣ ਉਪਰੰਤ ਰਾਜਪਾਲ ਪੁਰੋਹਿਤ ਵਲੋਂ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈ ਸਾਈਕਲਾਂ ਵੀ ਵੰਡੇ ਗਏ | ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਵਿਧਾਇਕ ਰਮਨ ਅਰੋੜਾ, ਵਿਧਾਇਕ ਸ਼ੀਤਲ ਅੰਗੂਰਾਲ, ਵਿਧਾਇਕ ਬਲਕਾਰ ਸਿੰਘ, ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ, ਡੀ.ਜੀ.ਪੀ. ਗÏਰਵ ਯਾਦਵ, ਡਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕÏਰ ਸਪਰਾ, ਜ਼ਿਲ੍ਹਾ ਤੇ ਸੈਸ਼ਨ ਜੱਜ ਰੁਪਿੰਦਰਜੀਤ ਚਾਹਲ, ਏ.ਡੀ.ਜੀ.ਪੀ.(ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ, ਆਈ.ਜੀ. ਗੁਰਸ਼ਰਨ ਸਿੰਘ ਸੰਧੂ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਐਸ. ਐਸ. ਪੀ. (ਦਿਹਾਤੀ) ਸਵਰਨਦੀਪ ਸਿੰਘ, ਮੁੱਖ ਇੰਜੀਨੀਅਰ ਉੱਤਰੀ ਜ਼ੋਨ ਪਾਵਰਕਾਮ ਰਮੇਸ਼ ਲਾਲ ਸਰੰਗਲ ਤੋਂ ਇਲਾਵਾ ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮਿ੍ਤਪਾਲ ਸਿੰਘ ਆਦਿ ਵੀ ਮÏਜੂਦ ਸਨ¢
ਪੁਲਿਸ ਕਮਿਸ਼ਨਰ
ਦੀ ਗੈਰ-ਹਾਜ਼ਰੀ ਰਹੀ ਚਰਚਾ ਦਾ ਵਿਸ਼ਾ
ਇਸ ਸਮਾਗਮ 'ਚ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਸਮਾਗਮ 'ਚੋਂ ਗੈਰ ਹਾਜ਼ਰ ਰਹੇ ਤੇ ਉਨ੍ਹਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਹੁੰਦੀ ਰਹੀ | ਉਨ੍ਹਾਂ ਦੀ ਗੈਰ ਹਾਜ਼ਰੀ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵਿਚਕਾਰ ਚੱਲੇ ਆ ਰਹੇ ਟਕਰਾਅ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜਦੋਂ ਕੁਲਦੀਪ ਸਿੰਘ ਚਾਹਲ ਚੰਡੀਗੜ੍ਹ ਦੇ ਐਸ. ਐਸ. ਪੀ. ਸਨ ਤਾਂ ਉਸ ਸਮੇਂ ਰਾਜਪਾਲ ਵਲੋਂ ਉਨ੍ਹਾਂ ਨੂੰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਪੰਜਾਬ ਵਾਪਿਸ ਭੇਜ ਦਿੱਤਾ ਗਿਆ, ਜਿਸ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਾਜਪਾਲ ਨੂੰ ਪੱਤਰ ਲਿਖ ਕੇ ਇਤਰਾਜ਼ ਵੀ ਪ੍ਰਗਟ ਕੀਤਾ ਗਿਆ ਸੀ ਪਰ ਰਾਜਪਾਲ ਵਲੋਂ ਇਸ ਨੂੰ ਮੁੱਦਾ ਨਾ ਬਣਾਏ ਜਾਣ ਸਬੰਧੀ ਮੁੱਖ ਮੰਤਰੀ ਨੂੰ ਮੋੜਵਾਂ ਜਵਾਬ ਵੀ ਦਿੱਤਾ ਗਿਆ ਸੀ | ਹੁਣ ਜਦ ਰਾਜਪਾਲ ਜਲੰਧਰ 'ਚ ਝੰਡਾ ਲਹਿਰਾਉਣ ਆਏ ਤਾਂ ਪੁਲਿਸ ਕਮਿਸ਼ਨਰ ਦੀ ਗੈਰ ਹਾਜ਼ਰੀ ਉਨ੍ਹਾਂ ਦੇ ਪਿਛਲੇ ਵਿਵਾਦ ਨਾਲ ਜੋੜ ਕੇ ਦੇਖੀ ਜਾ ਰਹੀ ਹੈ |
ਜਲੰਧਰ ਅਖਬਾਰਾਂ ਦਾ ਕੇਂਦਰ
ਆਪਣੇ ਭਾਸ਼ਨ ਦੌਰਾਨ ਰਾਜਪਾਲ ਪੁਰੋਹਿਤ ਨੇ ਜਲੰਧਰ ਤੋਂ ਛਪਦੀਆਂ ਅਖਬਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸ਼ਹਿਰ ਅਖਬਾਰਾਂ ਦਾ ਕੇਂਦਰ ਹੈ ਤੇ ਇੱਥੋਂ ਹੱਕ ਸੱਚ ਲਈ ਆਵਾਜ਼ ਹੋਰ ਵੀ ਮਜ਼ਬੂਤੀ ਨਾਲ ਬੁਲੰਦ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਵਿਚ ਵੀ ਅਖਬਾਰ ਇੱਥੋਂ ਹੀ ਜਾਂਦੇ ਹਨ ਤੇ ਜਲੰਧਰ ਕੋਲ ਕਲਮ ਦੀ ਤਾਕਤ ਹੈ ¢ ਰਾਜਪਾਲ ਨੇ ਕਿਹਾ ਕਿੁ ਉਹ ਆਸ ਕਰਦੇ ਹਨ ਕਿ ਇੱਥੋਂ ਦਾ ਮੀਡੀਆ ਪੱਤਰਕਾਰਤਾ ਦੇ ਉੱਚ ਸਿਧਾਂਤਾਂ ਦਾ ਪਾਲਣ ਕਰਦਿਆਂ ਨਿਰਪੱਖਤਾ, ਸੱਚਾਈ ਅਤੇ ਨਿਡਰਤਾ ਨਾਲ ਕੰਮ ਕਰੇਗਾ ਅਤੇ ਹਰ ਤਰ੍ਹਾਂ ਦੀਆਂ ਬੁਰਾਈਆਂ 'ਤੇ ਚੋਟ ਕਰਦਿਆਂ ਲੋਕਾਂ ਦੇ ਵਿਚਾਰਾਂ ਨੂੰ ਦੁਨੀਆਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਰਹੇਗਾ |
ਜਸਪਾਲ ਸਿੰਘ ਜਲੰਧਰ, 27 ਜਨਵਰੀ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਪੜਾਅ ਦੌਰਾਨ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਸ੍ਰੀਮਤੀ ਕਰਮਜੀਤ ਕੌਰ ਲੋਕ ਸਭਾ ਦੀ ਹੋਣ ਵਾਲੀ ਜ਼ਿਮਨੀ ਚੋਣ 'ਚ ਕਾਂਗਰਸ ...
ਬਠਿੰਡਾ, 27 ਜਨਵਰੀ (ਅੰਮਿ੍ਤਪਾਲ ਸਿੰਘ ਵਲਾਣ)-'ਆਮ' ਲੋਕਾਂ ਦਾ ਮੁੱਖ ਮੰਤਰੀ ਕਹਾਉਣ ਵਾਲੇ ਭਗਵੰਤ ਮਾਨ ਵਲੋਂ ਗਣਤੰਤਰ ਦਿਵਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ 'ਚ ਸੂਬਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ...
ਲੁਧਿਆਣਾ, 27 ਜਨਵਰੀ (ਪੁਨੀਤ ਬਾਵਾ)-ਦੇਸ਼ ਭਰ ਦੇ ਬੈਂਕ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ 30 ਅਤੇ 31 ਜਨਵਰੀ ਨੂੰ ਦੇਸ਼ ਪੱਧਰੀ ਦੋ ਰੋਜ਼ਾ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਸੀ ¢ ਪਰ ਬੈਂਕ ਮੁਲਾਜ਼ਮਾਂ ਵਲੋਂ ਦੇਸ਼ ਪੱਧਰੀ ਦੋ ਰੋਜ਼ਾ ਹੜਤਾਲ ਨੂੰ ਹਾਲ ਦੀ ...
ਅਟਾਰੀ, 27 ਜਨਵਰੀ (ਗੁਰਦੀਪ ਸਿੰਘ ਅਟਾਰੀ)-ਭਾਰਤ ਨੇ ਗਣਤੰਤਰ ਦਿਵਸ ਮੌਕੇ 17 ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦਾ ਤੋਹਫਾ ਦਿੱਤਾ ਹੈ | ਗੁਜਰਾਤ ਅਤੇ ਅੰਮਿ੍ਤਸਰ ਸੈਂਟਰਲ ਜੇਲ੍ਹ ਦੀ ਪੁਲਿਸ ਕੈਦੀਆਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ ਸਰਹੱਦ ਲੈ ਕੇ ...
ਫ਼ਾਜ਼ਿਲਕਾ, 27 ਜਨਵਰੀ (ਦਵਿੰਦਰ ਪਾਲ ਸਿੰਘ)- ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਲਈ ਆਏ 2 ਨੌਜਵਾਨਾਂ ਨੂੰ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਜਾਅਲੀ ਭਾਰਤੀ ਕਰੰਸੀ ਸਣੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਫੜੇ ਗਏ ਨੌਜਵਾਨ ਰਾਜਸਥਾਨ ...
ਅੰਮਿ੍ਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਜੇਲ੍ਹਾਂ ਵਿਚ ਬੰਦ 9 ਬੰਦੀ ਸਿੰਘਾਂ ਦੀਆਂ ਰਿਹਾਈਆਂ ਨਾ ਕੀਤੇ ਜਾਣ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦਿਆਂ ਇਹ ਮਾਮਲਾ ਯੂ. ਐਨ. ਓ. ਅਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਲਿਜਾਣ ਅਤੇ ...
ਐੱਸ. ਏ. ਐੱਸ. ਨਗਰ, 27 ਜਨਵਰੀ (ਕੇ. ਐੱਸ. ਰਾਣਾ)-ਵਿਜੀਲੈਂਸ ਬਿਊਰੋ ਵਲੋਂ ਬੀਤੇ ਦਿਨੀਂ ਭਿ੍ਸ਼ਟਾਚਾਰ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤੇ ਗਮਾਡਾ ਦੇ ਮਿਲਖ ਅਫ਼ਸਰ (ਤਾਲਮੇਲ) ਮਹੇਸ਼ ਬਾਂਸਲ ਨੂੰ 1 ਦਿਨ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਮੁੜ ਅਦਾਲਤ 'ਚ ਪੇਸ਼ ਕੀਤਾ ...
ਫ਼ਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਬੀ.ਐੱਸ.ਐਫ. ਦੇ ਜਵਾਨਾਂ ਨੇ ਪਾਕਿਸਤਾਨ ਨਸ਼ਾ ਤਸਕਰਾਂ ਦੇ ਮਨਸੂਬੇ ਨਾਕਾਮ ਕਰਦੇ ਹੋਏ ਹਿੰਦ-ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦ ਨੇੜੇ ...
ਅਟਾਰੀ, 27 ਜਨਵਰੀ (ਗੁਰਦੀਪ ਸਿੰਘ ਅਟਾਰੀ)-ਗਣਤੰਤਰ ਦਿਵਸ ਦੇ ਸ਼ੁੱਭ ਦਿਹਾੜੇ ਮੌਕੇ ਭਾਰਤ-ਪਾਕਿਸਤਾਨ ਦੋਨਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਸਾਂਝੀ ਰੀਟਰੀਟ ਸੈਰੇਮਨੀ ਦਾ ਐਡੀਸ਼ਨਲ ਡਾਇਰੈਕਟਰ ਜਨਰਲ ਬੀ. ਐਸ. ਐਫ. ਪੀ. ਵੀ. ਰਾਮਾ ਸ਼ਾਸਤਰੀ, ਆਈ. ਜੀ. ਬੀ. ...
ਸ਼ਹਿਣਾ, 27 ਜਨਵਰੀ (ਸੁਰੇਸ਼ ਗੋਗੀ)-ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਸ਼ਹਿਣਾ ਵਿਖੇ ਜਨਤਕ ਇਕੱਠ ਦੌਰਾਨ ਉਸ ਸਮੇਂ ਆਪੇ ਤੋਂ ਬਾਹਰ ਹੋ ਗਏ, ਜਦ ਆਮ ਆਦਮੀ ਕਲੀਨਿਕ ਦਾ ਵਿਰੋਧ ਕਰ ਰਹੇ ਮਹਿਲਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਨੇ ਕੁਝ ਸਵਾਲ ...
ਅੰਮਿ੍ਤਸਰ, 27 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਗਣਤੰਤਰ ਦਿਵਸ ਮੌਕੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ 'ਚ ...
ਹਰੀਕੇ ਪੱਤਣ, 27 ਜਨਵਰੀ (ਸੰਜੀਵ ਕੁੰਦਰਾ)¸ਅੱਜ ਥਾਣਾ ਹਰੀਕੇ ਪੱਤਣ ਦੇ ਪਿੰਡ ਬੂਹ ਵਿਖੇ 2 ਭੈਣਾਂ ਦਾ ਇਕਲੌਤਾ ਭਰਾ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਦੇ ਮੂੰਹ ਵਿਚ ਜਾ ਪਿਆ | ਜਾਣਕਾਰੀ ਅਨੁਸਾਰ ਬਲਰਾਜ ਸਿੰਘ ਪੁੱਤਰ ਨਿਸ਼ਾਨ ਸਿੰਘ (25) ਵਾਸੀ ਬੂਹ, ਜੋ ਕਿ ਨਸ਼ੇ ਦਾ ਆਦੀ ਸੀ ...
ਅੰਮਿ੍ਤਸਰ, 27 ਜਨਵਰੀ (ਅ. ਬ.)-ਆਮਦਨ ਕਰ ਵਿਭਾਗ 'ਚ 74ਵਾਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਦਫਤਰ ਵਿਚ ਪਹਿਲਾਂ ਮੁੱਖ ਆਮਦਨ ਕਰ ਕਮਿਸ਼ਨਰ ਜਹਾਨਜੇਬ ਅਖ਼ਤਰ ਵਲੋਂ ਤਿਰੰਗਾ ਲਹਿਰਾਇਆ ਗਿਆ ਤੇ ਇਸ ਮੌਕੇ ਰਾਸ਼ਟਰੀ ਗੀਤ ਗਾਇਆ | ਇਸ ਮੌਕੇ ਗਣਤੰਤਰ ਦਿਵਸ ਦੀਆਂ ...
ਜਗਰਾਉਂ, 27 ਜਨਵਰੀ (ਗੁਰਦੀਪ ਸਿੰਘ ਮਲਕ)-ਗਣਤੰਤਰ ਦਿਵਸ ਵਾਲੇ ਦਿਨ ਜਗਰਾਉਂ ਸ਼ਹਿਰ ਦੇ ਨਾਮੀ ਵਪਾਰੀ ਕੋਲੋਂ ਫਿਰੌਤੀ ਦੀ ਰਕਮ ਲੈਣ ਆਇਆ ਇਕ ਗੈਂਗਸਟਰ ਪੁਲਿਸ ਨਾਲ ਹੋਏ ਮੁਕਾਬਲੇ 'ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਦਾ ਸਾਥੀ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ | ...
ਅੰਮਿ੍ਤਸਰ, 27 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਨਿਸਬਤ ਰੋਡ ਸਥਿਤ ਦਿਆਲ ਸਿੰਘ ਰਿਸਰਚ ਅਤੇ ਕਲਚਰਲ ਫੋਰਮ ਦੇ ਚੇਅਰਮੈਨ ਡਾ: ਅਬਦੁਲ ਰਜ਼ਾਕ ਸ਼ਾਹਿਦ ਦੀ ਅਗਵਾਈ 'ਚ 'ਭਾਰਤ ਦਾ ਸੰਵਿਧਾਨ ਦਿਵਸ ਅਤੇ ਮੌਲਿਕ ਅਧਿਕਾਰ' ਵਿਸ਼ੇ 'ਤੇ 36ਵਾਂ ...
ਅੰਮਿ੍ਤਸਰ, 27 ਜਨਵਰੀ (ਸੁਰਿੰਦਰ ਕੋਛੜ)-ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਵਿਖੇ ਰਾਸ਼ਟਰੀ ਤਿਰੰਗਾ ਲਹਿਰਾਇਆ ਗਿਆ | ਹਾਈ ਕਮਿਸ਼ਨ ਦੇ ਹਾਜ਼ਰ ਅਧਿਕਾਰੀਆਂ ਅਤੇ ਸਟਾਫ਼ ਵਲੋਂ ਇਸ ਮੌਕੇ ...
ਅੰਮਿ੍ਤਸਰ, 27 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੀ 350ਵੀਂ ਬੈਠਕ ਬੋਰਡ ਦੇ ਚੇਅਰਮੈਨ ਹਬੀਬ-ਉਰ-ਰਹਿਮਾਨ ਗਿਲਾਨੀ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਦੇਸ਼ ਭਰ ਤੋਂ ਹਿੰਦੂ ਅਤੇ ਸਿੱਖ ਸਰਕਾਰੀ-ਗ਼ੈਰਸਰਕਾਰੀ ਮੈਂਬਰਾਂ, ਬੋਰਡ ...
ਐੱਸ. ਏ. ਐੱਸ. ਨਗਰ, 27 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਕੌਮੀ ਇਨਸਾਫ਼ ਮੋਰਚੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁਹਾਲੀ ਸ਼ਹਿਰ ਅੰਦਰ ਕੱਢੇ ਗਏ ਰੋਸ ਮਾਰਚ ...
ਐੱਸ. ਏ. ਐੱਸ. ਨਗਰ, 27 ਜਨਵਰੀ (ਕੇ. ਐੱਸ. ਰਾਣਾ)-ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ. ਐਸ. ਓ. ਸੀ.) ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਗੈਂਗਸਟਰ ਜੈਪਾਲ ਭੁੱਲਰ ਦੇ ਦੋ ਸਾਥੀਆਂ ਨੂੰ .32 ਬੋਰ ਦੇ ਪਿਸਤੌਲ ਸਮੇਤ ਕਾਬੂ ਕੀਤਾ ਹੈ | ਦੋਵੇਂ ਮੁਲਜ਼ਮ ਮੁਹਾਲੀ 'ਚ ਕਿਸੇ ਵਾਰਦਾਤ ਨੂੰ ...
ਰਾਜਾਸਾਂਸੀ, 27 ਜਨਵਰੀ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਹਵਾਈ ਅੱਡਾ ਮਾਰਗ 'ਤੇ ਸਥਿਤ ਫਰੈਂਡਸ ਕਾਲੋਨੀ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ ਮੁਟਿਆਰ ਵਲੋਂ ਸਿਰਫਿਰੇ ਆਸ਼ਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ 'ਤੇ ਨੌਜਵਾਨ ਨੇ ਗੋਲੀ ਚਲਾ ਦਿੱਤੀ | ਲੜਕੀ ...
ਚੰਡੀਗੜ੍ਹ, 27 ਜਨਵਰੀ (ਬਿਊਰੋ ਚੀਫ਼)- ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਾਰਟੀ ਤੇ ਪਾਰਟੀ ਆਗੂਆਂ ਦੇ ਪ੍ਰਚਾਰ ਲਈ ਵੱਡੇ ਪੱਧਰ 'ਤੇ ਸਰਕਾਰੀ ਫ਼ੰਡ ਦੀ ਜਿਵੇਂ ਵਰਤੋਂ ਹੋ ਰਹੀ ਹੈ ਅਤੇ ਸਰਕਾਰੀ ਇਸ਼ਤਿਹਾਰਬਾਜ਼ੀ ਨੂੰ ਰੈਗੂਲੈਟ ਕਰਨ ਸਬੰਧੀ ...
ਚੰਡੀਗੜ੍ਹ, 27 ਜਨਵਰੀ (ਤਰੁਣ ਭਜਨੀ)- ਪੰਜਾਬ ਦੇ ਬਹੁਚਰਚਿਤ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਕੇਸ 'ਚ ਸ਼ੁੱਕਰਵਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ | ਇਸ ਦੌਰਾਨ ਮਾਮਲੇ ਵਿਚ ਕਾਫ਼ੀ ਸਮੇਂ ਤੋਂ ਪਈਆਂ ਸੀਲਬੰਦ ਚਾਰ ਰਿਪੋਰਟਾਂ ਨੂੰ ਖੋਲਿ੍ਹਆ ਗਿਆ | ...
ਅੰਮਿ੍ਤਸਰ, 27 ਜਨਵਰੀ (ਸੁਰਿੰਦਰ ਕੋਛੜ)-ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਸੰਸਦ ਮੈਂਬਰਾਂ ਨੂੰ ਮਿਲਣ ਵਾਲੇ ਫ਼ੰਡਾਂ 'ਚ 30 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ | ਇਹ ਫ਼ੈਸਲਾ ਆਰਥਿਕ ਤਾਲਮੇਲ ਕਮੇਟੀ (ਈ. ਸੀ. ਸੀ.) ਦੀ ਬੈਠਕ ਤੋਂ ਬਾਅਦ ਲਿਆ ਗਿਆ | ਵਿੱਤ ...
ਅੰਮਿ੍ਤਸਰ, 27 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ 'ਚ ਜ਼ਹਿਰੀਲੇ ਧੂੰਏਾ ਕਾਰਨ 16 ਦਿਨਾਂ 'ਚ 18 ਲੋਕਾਂ ਦੀ ਮੌਤ ਹੋ ਗਈ ਹੈ | ਮਰਨ ਵਾਲਿਆਂ 'ਚ 15 ਬੱਚੇ ਵੀ ਸ਼ਾਮਿਲ ਹਨ | ਕਰਾਚੀ ਦੇ ਸਿਹਤ ਵਿਭਾਗ ਦੇ ਬੁਲਾਰੇ ਮਿਹਰ ਖ਼ੁਰਸ਼ੀਦ ਨੇ ਕਿਹਾ ਕਿ ਇਹ ਸਾਰੀਆਂ ਮੌਤਾਂ ...
ਸੰਗਰੂਰ, 27 ਜਨਵਰੀ (ਅਮਨਦੀਪ ਸਿੰਘ ਬਿੱਟਾ, ਧੀਰਜ ਪਸ਼ੌਰੀਆ, ਦਮਨਜੀਤ ਸਿੰਘ) - ਬਸੰਤ ਪੰਚਮੀ ਦੇ ਤਿਉਹਾਰ ਉੱਤੇ ਗੈਸੀ ਗੁਬਾਰੇ ਭਰਨ ਵਾਲੇ ਦੋ ਵਿਅਕਤੀ ਜੋ ਰਿਸ਼ਤੇ ਵਿਚ ਪਿਉ ਪੁੱਤ ਵੀ ਹਨ, ਸਿਲੰਡਰ ਫੱਟਣ ਕਾਰਨ ਦੋਵਾਂ ਦੀਆਂ ਲੱਤਾਂ ਗੋਡਿਆਂ ਤੋਂ ਵੱਖ ਹੋਣ ਦੀ ਘਟਨਾ ...
ਸੰਗਰੂਰ, ਧਰਮਗੜ, 27 ਜਨਵਰੀ (ਸੁਖਵਿੰਦਰ ਸਿੰਘ ਫੁਲ, ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਵਲੋਂ ਸੱਚਖੰਡ ਵਾਸੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਪਹਿਲੀ ਬਰਸੀ ਨੂੰ ਸਮਰਪਿਤ 27, 28 ਅਤੇ 29 ਜਨਵਰੀ ਨੂੰ ਗੁਰਦੁਆਰਾ ਬੜੂ ਸਾਹਿਬ ...
ਨਵੀਂ ਦਿੱਲੀ, 27 ਜਨਵਰੀ (ਏਜੰਸੀਆਂ)-ਏਅਰ ਇੰਡੀਆ ਦੇ ਜਹਾਜ਼ 'ਚ ਹੋਏ ਪੇਸ਼ਾਬ ਕਾਂਡ ਤੋਂ ਬਾਅਦ ਤੋਂ ਡੀ.ਜੀ.ਸੀ.ਏ. ਜਹਾਜ਼ ਕੰਪਨੀਆਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ | ਇਸੇ ਦੌਰਾਨ 'ਗੋ ਫਸਟ' ਦੀ ਇਕ ਘਟਨਾ ਨੂੰ ਲੈ ਕੇ ਡੀ.ਜੀ.ਸੀ.ਏ. ਨੇ ਅੱਜ ਜਹਾਜ਼ ਕੰਪਨੀ 'ਤੇ 10 ਲੱਖ ਰੁਪਏ ਦਾ ...
ਚੰਡੀਗੜ੍ਹ, 27 ਜਨਵਰੀ (ਅਜੀਤ ਬਿਊਰੋ)-ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬੇਅਦਬੀ ਮਾਮਲੇ ਦੀ ਜਾਂਚ ਕਮੇਟੀ ਤੋਂ ਅਸਤੀਫਾ ਦੇਣ ਨਾਲ ਆਮ ਆਦਮੀ ਪਾਰਟੀ ਦਾ ਪੰਜਾਬ ਵਿਰੋਧੀ ਅਸਲੀ ਚਿਹਰਾ ਇਕ ਵਾਰ ਫਿਰ ਸਭ ਦੇ ...
ਨਵੀਂ ਦਿੱਲੀ, 27 ਜਨਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਵਲੋਂ ਦਿੱਲੀ ਦੇ ਮੇਅਰ ਦੀ ਚੋਣ ਸਮਾਂਬੱਧ ਢੰਗ ਨਾਲ ਕਰਾਉਣ ਨਾਲ ਸੰਬੰਧਿਤ ਪਟੀਸ਼ਨ 'ਤੇ 3 ਫਰਵਰੀ ਨੂੰ ਸੁਣਵਾਈ ਕੀਤੀ ਜਾਵੇਗੀ | 'ਆਪ' ਵਲੋਂ ਮੇਅਰ ਦੇ ਅਹੁਦੇ ਦੀ ਉਮੀਦਵਾਰ ਡਾ. ਸ਼ੈਲੀ ਓਬਰਾਏ ਵਲੋਂ ਦਾਇਰ ਇਸ ...
ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਭਾਰਤ 'ਚ ਚੀਤਿਆਂ ਦੀ ਗਿਣਤੀ ਨੂੰ ਵਧਾਉਣ ਦੇ ਉਦੇਸ਼ ਨਾਲ ਭਾਰਤ ਤੇ ਦੱਖਣੀ ਅਫ਼ਰੀਕਾ ਨੇ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ | ਜਿਸ ਤਹਿਤ ਦੱਖਣੀ ਅਫ਼ਰੀਕਾ ਤੋਂ ਕੂਨੋ ਰਾਸ਼ਟਰੀ ਪਾਰਕ 'ਚ 12 ਹੋਰ ਚੀਤਿਆਂ ਨੂੰ ਲਿਆਂਦਾ ਜਾਵੇਗਾ | ਇਸ ...
ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਹੋਰ ਇੰਟਰਨੈੱਟ ਵਾਲੇ ਪਲੇਟਫਾਰਮਾਂ ਖ਼ਿਲਾਫ਼ ਸ਼ਿਕਾਇਤਾਂ ਸੰਬੰਧੀ ਤਿੰਨ ਸ਼ਿਕਾਇਤ ਅਪੀਲ ਕਮੇਟੀਆਂ (ਜੀ.ਏ.ਸੀ.) ਦਾ ਗਠਨ ਕੀਤਾ ਹੈ | ਨੋਟੀਫਿਕੇਸ਼ਨ ਅਨੁਸਾਰ ਹਰੇਕ ਕਮੇਟੀ ਵਿਚ ਇਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX