ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਤੇ ਸਮੂਹ ਸਟਾਫ਼ ਵਲੋਂ ਗਣਤੰਤਰ ਦਿਵਸ ਨੂੰ ਮਨਾਉਂਦਿਆਂ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੀ ਸ਼ੁਰੂਆਤ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵਲੋਂ ਰਾਸ਼ਟਰੀ ਝੰਡਾ ਅਤੇ ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਦੀ ਸਮਰਾਲਾ ਹਾਕੀ ਕਲੱਬ ਵਲੋਂ ਸਕੂਲੀ ਝੰਡਾ ਲਹਿਰਾ ਕੇ ਕੀਤੀ ਗਈ | ਇਸ ਦੇ ਨਾਲ ਹੀ ਸਕੂਲ ਦੇ ਕੁਆਇਰ ਵਲੋਂ ਰਾਸ਼ਟਰੀ ਗਾਇਣ ਪੇਸ਼ ਕੀਤਾ ਗਿਆ | ਵਿਦਿਆਰਥੀਆਂ ਵਲੋਂ ਹੱਥ ਵਿਚ ਤਿਰੰਗੇ ਝੰਡੇ ਫੜ ਕੇ ਮਾਰਚ ਪਾਸਟ ਕੀਤਾ ਗਿਆ, ਜਿਸ ਦੀ ਅਗਵਾਈ ਸਕੂਲ ਦੇ ਕਪਤਾਨਾਂ, ਬੈਗਪਾਇਪਰ ਬੈਂਡ ਤੇ ਐਨ.ਸੀ.ਸੀ. ਦੀ ਟੁਕੜੀ ਨੇ ਕੀਤੀ ਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ | ਸਮਾਗਮ ਦੌਰਾਨ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵਲੋਂ ਸਾਂਝੇ ਤੌਰ 'ਤੇ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਸਕੂਲ ਕੁਆਇਰ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ | ਇਸ ਉਪਰੰਤ ਸਕੂਲੀ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ 'ਤੇ ਡਾਂਸ ਪੇਸ਼ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਗਣਤੰਤਰ ਦਿਵਸ ਦੇ ਸਬੰਧ ਵਿਚ ਚਾਰਟ ਆਦਿ ਪੇਸ਼ ਕੀਤੇ ਗਏ | ਇਸ ਸਮਾਗਮ ਦੇ ਅੰਤ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵਲੋਂ ਸਾਰੇ ਵਿਦਿਆਰਥੀਆਂ ਤੇ ਸਟਾਫ਼ ਨੂੰ ਚਾਕਲੇਟ ਵੰਡੇ ਗਏ |
ਬਲੂਮਿੰਗ ਬਡਜ਼ ਏ.ਬੀ.ਸੀ. ਮਾਨਟੈਂਸਰੀ ਸਕੂਲ 'ਚ ਗਣਤੰਤਰਤਾ ਦਿਵਸ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ)-ਏ. ਬੀ. ਸੀ. ਮਾਨਟੈਂਸਰੀ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਸੰਸਥਾ ਵਿਚ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ਤੇ ਸਟਾਫ਼ ਵਲੋਂ ਖ਼ੂਬਸੂਰਤ ਚਾਰਟ ਬਣਾਏ ਗਏ | ਸਾਰੇ ਸਕੂਲ ਕੈਂਪਸ ਨੂੰ ਤਿਰੰਗੇ ਰੰਗਾਂ ਵਿਚ ਰੰਗਦੇ ਹੋਏ ਗਣਤੰਤਰ ਦਿਵਸ ਨੂੰ ਸਮਰਪਿਤ ਰੰਗੋਲੀ ਬਣਾਈ ਗਈ | ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਸਲਾਮੀ ਦਿੱਤੀ ਗਈ | ਇਸ ਮੌਕੇ ਦੀ ਸਮਰਾਲਾ ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਮਾਗਮ ਦੌਰਾਨ ਨੰਨ੍ਹੇ-ਮੁੰਨੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਗਾਣੇ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਵਲੋਂ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਚਾਕਲੇਟ ਵੰਡੇ ਗਏ |
ਬਲੂਮਿੰਗ ਬਡਜ਼ ਸਕੂਲ 'ਚ ਗਣਤੰਤਰ ਦਿਵਸ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ)-ਸਿੱਖਿਅਕ ਸੰਸਥਾਵਾਂ ਬੀ. ਬੀ. ਐੱਸ. ਗਰੁੱਪ ਆਫ਼ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ, ਦਾ ਹਿੱਸਾ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਦ ਨਵਾਂ ਜ਼ਿਲ੍ਹਾ ਮੋਗਾ ਵਿਖੇ 74ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਗੁਰਪ੍ਰੀਤ ਸਿੰਘ ਬੇਦੀ ਪ੍ਰੈਜ਼ੀਡੈਂਟ ਸਮਰਾਲਾ ਹਾਕੀ ਕਲੱਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਰਾਸ਼ਟਰੀ ਝੰਡਾ ਅਤੇ ਬੀ. ਬੀ. ਐੱਸ. ਫਲੈਗ ਲਹਿਰਾਉਣ ਦੀ ਰਸਮ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਤੇ ਗੁਰਪ੍ਰੀਤ ਸਿੰਘ ਬੇਦੀ ਵਲੋਂ ਅਦਾ ਕੀਤੀ ਗਈ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤਾਂ 'ਤੇ ਬਹੁਤ ਹੀ ਵਧੀਆ ਢੰਗ ਨਾਲ ਕੋਰੀਉਗਰਾਫ਼ੀ ਪੇਸ਼ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਵਲੋਂ ਦੱਸਿਆ ਗਿਆ ਕਿ 26 ਜਨਵਰੀ ਦਾ ਇਤਿਹਾਸਕ ਸਮਾਰੋਹਾਂ ਵਿਚ ਵਿਸ਼ੇਸ਼ ਮਹੱਤਵ ਹੈ | ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ ਇਕ ਗਣਰਾਜ ਬਣ ਗਿਆ ਸੀ | ਛੋਟੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ | ਗੁਰਪ੍ਰੀਤ ਸਿੰਘ ਬੇਦੀ ਪ੍ਰੈਜ਼ੀਡੈਂਟ ਸਮਰਾਲਾ ਹਾਕੀ ਕਲੱਬ ਵਲੋਂ ਵਿਦਿਆਰਥੀਆਂ ਨੂੰ ਚਾਈਨਾ ਡੋਰ ਨਾ ਵਰਤਣ ਦੀ ਅਪੀਲ ਕੀਤੀ ਗਈ | ਸਕੂਲ ਮੈਨੇਜਮੈਂਟ ਵਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਗਈ |
ਅਜੀਤਵਾਲ, (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਪੋਲੀਟੈਕਨਿਕ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਗਣਤੰਤਰ ਦਿਵਸ ਮਨਾਉਂਦਿਆਂ ਕੌਮੀ ਝੰਡਾ ਲਹਿਰਾਉਣ ਉਪਰੰਤ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਸੰਬੋਧਨ ਕਰਦਿਆਂ ਸੁਤੰਤਰਤਾ ਸੰਗਰਾਮੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੱਕ ਤੇ ਸੱਚ ਦੀ ਕਮਾਈ ਕਰਕੇ ਆਪਣੇ ਪਰਿਵਾਰ ਸਮਾਜ ਅਤੇ ਦੇਸ਼ ਦੀ ਪ੍ਰਗਤੀ ਲਈ ਦਿਨ ਰਾਤ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਕਿਹਾ ਕਿ ਅਨਾਥਾਂ, ਲੋੜਵੰਦਾਂ ਅਤੇ ਦੁਖੀਆਂ ਦੀ ਸਹਾਇਤਾ ਆਪਣੀ ਕਿਰਤ ਕਮਾਈ ਨਾਲ ਕੀਤੀ ਸੇਵਾ ਹੀ ਅਸਲੀ ਸੇਵਾ ਹੁੰਦੀ ਹੈ | ਸਾਰੇ ਭਾਰਤ ਵਾਸੀਆਂ ਨੂੰ ਮਿਲ ਕੇ ਦੇਸ਼ ਦੀ ਏਕਤਾ, ਅਖੰਡਤਾ ਦੇ ਲਈ ਸੰਕਲਪ ਲੈਣ ਲਈ ਕਿਹਾ | ਪਿ੍ੰਸੀਪਲ ਰਾਜ ਕੁਮਾਰ ਗੁਪਤਾ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਨਮਸਕਾਰ ਕਰਦੇ ਹੋਏ ਸਾਰਿਆਂ ਨੂੰ ਗਣਤੰਤਰ ਦਿਵਸ ਦੇ ਇਤਿਹਾਸ ਬਾਰੇ ਦੱਸਿਆ ਅਤੇ ਹਾਰਦਿਕ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਐੱਨ. ਸੀ. ਸੀ. ਇੰਚਾਰਜ ਸੁਖਜਿੰਦਰ ਸਿੰਘ (ਲਾਡੀ) ਨੇ ਆਪਣੇ ਸੈਨਿਕ ਸਿਖਲਾਈ ਪ੍ਰਾਪਤ ਕਰ ਰਹੇ ਕੈਂਡਿਟਸ ਨੂੰ ਸਵਤੰਤਰਤਾ ਦੀ ਰਾਖੀ ਕਰਨ ਲਈ ਪ੍ਰੇਰਿਆ | ਐੱਨ. ਸੀ. ਸੀ. ਦੇ ਵਿਦਿਆਰਥੀਆਂ ਨੇ ਪਰੇਡ ਕਰਕੇ ਸਲਾਮੀ ਦਿੱਤੀ ਅਤੇ ਰਾਸ਼ਟਰੀ ਗੀਤ ਗਾਇਣ ਕੀਤਾ ਅਤੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਹੋਏ |
ਮੋਗਾ, (ਜਸਪਾਲ ਸਿੰਘ ਬੱਬੀ)-ਭਾਰਤੀ ਮਜ਼ਦੂਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਗਣਤੰਤਰ ਦਿਵਸ ਮੌਕੇ ਭਾਰਤੀ ਮਜ਼ਦੂਰ ਸੰਘ ਨਾਲ ਸਬੰਧਿਤ 6 ਮਜ਼ਦੂਰ ਯੂਨੀਅਨਾਂ ਦੇ ਦਫ਼ਤਰਾਂ ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਨੀਵਾਂ ਪੁਲ ਮੋਗਾ, ਨੈਸਲੇ ਠੇਕੇਦਾਰ ਲੇਬਰ ਯੂਨੀਅਨ, ਗੁਰੂ ਰਾਮਦਾਸ ਨਗਰ, ਈ- ਰਿਕਸ਼ਾ ਮਜ਼ਦੂਰ ਸੰਘ ਮੋਗਾ, ਤੂੜੀ ਛਿਲਕਾ ਯੂਨੀਅਨ ਨਵੀਂ ਦਾਨਾ ਮੰਡੀ, ਪਾਰਸ ਸਪਾਈਸਜ ਵਰਕਰਜ਼ ਯੂਨੀਅਨ ਖੋਸਾ ਪਾਂਡੋ, ਭਾਰਤੀ ਕਿਸ਼ਨ ਲੱਕੜ ਸਪਲਾਈ ਵਰਕਰਜ਼ ਯੂਨੀਅਨ ਮੋਗਾ ਤੇ ਝੰਡੇ ਲਹਿਰਾਉਣ ਦੀ ਰਸਮ ਭਾਰਤੀ ਮਜ਼ਦੂਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕੀਤੀ | ਇਸ ਮੌਕੇ ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਮਿਡ-ਡੇ-ਮੀਲ ਕੁੱਕ ਯੂਨੀਅਨ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ, ਭਾਰਤੀਯ ਮਜ਼ਦੂਰ ਸੰਘ ਦੇ ਸੀਨੀਅਰ ਸਲਾਹਕਾਰ ਵਰਿੰਦਰ ਗਰਗ ਐਡਵੋਕੇਟ, ਐੱਲ. ਪੀ. ਜੀ. ਸਪਲਾਈ ਵਰਕਰ ਯੂਨੀਅਨ ਪ੍ਰਧਾਨ ਰਾਮ ਬਚਨ ਰਾਓ, ਸੰਜੀਵ ਕੋੜਾ ਲੱਡੂ ਆਰੇ ਵਾਲਾ, ਲਲਿਤ ਧਵਨ ਉਚੇਚੇ ਤੌਰ ਸ਼ਾਮਿਲ ਹੋਏ | ਇਸ ਮੌਕੇ ਮਦਨ ਲਾਲ ਬੋਹਤ, ਅਨਿਲ ਜਾਦਾ, ਵਿਜੇ ਛਪਰੀ, ਬੂਟਾ ਸਿੰਘ ਭੁੱਲਰ, ਜਸਵਿੰਦਰ ਸਿੰਘ, ਮੇਜਰ ਸਿੰਘ, ਸੰਤੋਖ ਸਿੰਘ, ਗੁਰਤੇਜ ਸਿੰਘ ਘਾਲੀ, ਬਲੌਰ ਸਿੰਘ, ਹਰਵਿੰਦਰ ਕੌਰ, ਨਿੰਦਰ ਸਿੰਘ, ਸ਼ੰਕਰ, ਅਰੁਣ ਬੋਹਤ, ਹਰਨੇਕ ਸਿੰਘ, ਬਲਵੀਰ ਸਿੰਘ, ਪਾਲ ਸਿੰਘ, ਲੱਡੂ ਆਰੇ ਵਾਲਾ, ਲਲਿਤ ਧਵਨ, ਰਣਜੋਧ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਅਰਸ਼ਦੀਪ ਸਿੰਘ, ਮਨਜੀਤ ਸਿੰਘ, ਪ੍ਰਤਾਪ ਸਿੰਘ, ਨਛੱਤਰ ਸਿੰਘ, ਬਚਿੱਤਰ ਸਿੰਘ, ਕੁਲਦੀਪ ਸਿੰਘ, ਗੁਰਮੇਲ ਸਿੰਘ, ਬਸੰਤ ਸਿੰਘ, ਵੀਰ ਸਿੰਘ, ਇੰਦਰਜੀਤ ਕੌਰ, ਗੁਰਮੀਤ ਕੌਰ, ਜਸਵੀਰ ਕੌਰ, ਕਿਰਨਦੀਪ ਕੌਰ ਹਾਜ਼ਰ ਸਨ |
ਫੂਡ ਹੈਡਲਿੰਗ ਵਰਕਰਜ਼ ਯੂਨੀਅਨ ਤੇ ਐੱਫ. ਸੀ. ਆਈ. ਵਰਕਰਜ਼ ਯੂਨੀਅਨ ਦੇ ਦਫ਼ਤਰਾਂ 'ਤੇ ਝੰਡਾ ਲਹਿਰਾਇਆ
ਗਣਤੰਤਰ ਦਿਵਸ ਮੌਕੇ ਫੂਡ ਹੈਡਲਿੰਗ ਵਰਕਰਜ਼ ਯੂਨੀਅਨ ਮੋਗਾ ਅਤੇ ਐੱਫ. ਸੀ. ਆਈ. ਵਰਕਰਜ਼ ਯੂਨੀਅਨ ਦੇ ਦਫ਼ਤਰਾਂ 'ਤੇ ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਝੰਡੇ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਤੱਕ ਅਨਾਜ ਪਹੰੁਚਾਉਣ ਵਿਚ ਐੱਫ. ਸੀ. ਆਈ. ਵਰਕਰਾਂ ਦਾ ਅਹਿਮ ਯੋਗਦਾਨ ਹੈ ਅਤੇ ਉਨ੍ਹਾਂ ਵਲੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੱਕ ਪਹੁੰਚ ਕਰਨਗੇ | ਇਸ ਜ਼ਿਲ੍ਹਾ ਪ੍ਰਧਾਨ ਬੀ. ਐੱਸ. ਐੱਸ. ਵਿਜੇ ਧੀਰ ਐਡਵੋਕੇਟ, ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਕਰਮ ਚੰਦ ਚਿੰਡਾਲੀਆ, ਵਰਿੰਦਰ ਗਰਗ, ਰਾਮ ਬਚਨ, ਕਿ੍ਪਾਲ ਸਿੰਘ, ਬਚਿੱਤਰ ਸਿੰਘ, ਚੰਨਣ ਸਿੰਘ, ਭਜਨ ਸਿੰਘ, ਹਰਪਾਲ ਸਿੰਘ, ਗੋਪੀ ਚੌਧਰੀ, ਵੀਰ ਸਿੰਘ, ਹਰਦੇਵ ਸਿੰਘ, ਹਾਕਮ ਸਿੰਘ, ਨਛੱਤਰ ਸਿੰਘ, ਗੁਰਮੇਲ ਸਿੰਘ, ਨਿਰਮਲ ਸਿੰਘ, ਮੰਗਲ ਸਿੰਘ ਤੇ ਸੁਖਮੰਦਰ ਸਿੰਘ ਆਦਿ ਹਾਜ਼ਰ ਸਨ |
ਗੁਰੂ ਨਾਨਕ ਪਬਲਿਕ ਸਕੂਲ ਦੁਸਾਂਝ ਗਣਤੰਤਰ ਦਿਵਸ ਮਨਾਇਆ
ਗੁਰੂ ਨਾਨਕ ਪਬਲਿਕ ਸਕੂਲ ਦੁਸਾਂਝ ਵਿਖੇ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਪਿੰ੍ਰਸੀਪਲ ਸਤਵੀਰ ਸਿੰਘ ਨੇ ਅਦਾ ਕੀਤੀ | ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ | ਸਕੂਲ ਦੀ ਭੰਗੜਾ ਟੀਮ ਵਲੋਂ ਦੇਸ ਭਗਤੀ ਦੀਆਂ ਬੋਲੀਆਂ ਪਾ ਕੇ ਮਲਵਈ ਗਿੱਧਾ ਪੇਸ਼ ਕੀਤਾ ਗਿਆ | ਅਧਿਆਪਕ ਸਤਵੰਤ ਕੌਰ, ਜਗਦੇਵ ਸਿੰਘ ਤੇ ਵੀਰਪਾਲ ਕੌਰ ਨੇ ਬੱਚਿਆਂ ਨੂੰ ਗਣਤੰਤਰ ਦਿਵਸ ਬਸੰਤ ਪੰਚਮੀ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਬਾਰੇ ਜਾਣਕਾਰੀ ਦਿੱਤੀ | ਪਿੰ੍ਰਸੀਪਲ ਸਤਵੀਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਦੀਆਂ ਵਧਾਈਆਂ ਦਿੱਤੀਆਂ | ਸਕੂਲ ਪ੍ਰਧਾਨ ਡਾ. ਕੁਲਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਤੇ ਦੇਸ ਪ੍ਰਤੀ ਪਿਆਰ ਅਤੇ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ |
ਆਈ. ਐੱਸ. ਐੱਫ. ਕਾਲਜ ਆਫ਼ ਫਾਰਮੇਸੀ ਮੋਗਾ ਗਣਤੰਤਰ ਦਿਵਸ ਮਨਾਇਆ
ਆਈ. ਐੱਸ. ਐੱਫ. ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਚੇਅਰਮੈਨ ਪ੍ਰਵੀਨ ਗਰਗ ਨੇ ਕੀਤੀ | ਇਸ ਮੌਕੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀ. ਡੀ. ਗੁਪਤਾ ਨੇ ਦੱਸਿਆ ਕਿ ਗਣਤੰਤਰ ਦਿਵਸ ਸਾਰੀਆਂ ਬਰਾਦਰੀਆਂ ਤੇ ਸਾਰੀ ਉਮਰ ਵਰਗ ਦੇ ਲੋਕਾਂ ਨੂੰ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਚੱਲਣ ਲਈ ਪ੍ਰੇਰਿਤ ਕਰਦਾ ਹੈ, ਜਿਸ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਹੈ ਉਸ ਦੀ ਪਾਲਨਾ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੋਣਾ ਚਾਹੀਦਾ | ਇਸ ਮੌਕੇ ਵਾਈਸ ਪਿ੍ੰਸੀਪਲ ਡਾ. ਆਰ. ਕੇ. ਨਾਰੰਗ, ਇੰਜ. ਜਸਪ੍ਰੀਤ ਸਿੰਘ, ਡਾ. ਬਲਦੇਵ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ.ਸਿਧਾਰਥ ਮੇਹਨ, ਸੀਮਾ ਬਰਾੜ, ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |
ਦਫ਼ਤਰ ਨਗਰ ਨਿਗਮ ਮੋਗਾ 'ਚ ਗਣਤੰਤਰ ਦਿਵਸ ਮਨਾਇਆ
ਦਫ਼ਤਰ ਨਗਰ ਨਿਗਮ ਮੋਗਾ ਵਿਖੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਨੀਤਿਕਾ ਭੱਲਾ ਮੇਅਰ ਨਗਰ ਨਿਗਮ ਮੋਗਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਜਯੋਤੀ ਬਾਲਾ ਮੱਟੂ ਕਮਿਸ਼ਨਰ ਨਗਰ ਨਿਗਮ ਮੋਗਾ, ਪਰਵੀਨ ਸਿੰਗਲਾ ਨਿਗਰਾਨ ਇੰਜੀਨੀਅਰ, ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਸ਼ਾਮਿਲ ਹੋਏ | ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ ਕੈਂਪ ਮੋਗਾ ਦੇ ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾਇਆ | ਮੁੱਖ ਮਹਿਮਾਨ ਨੀਤਿਕਾ ਭੱਲਾ ਮੇਅਰ ਨੇ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਦੀ ਵਧਾਈਆਂ ਦਿੱਤੀਆਂ | ਉਨ੍ਹਾਂ ਨਗਰ ਨਿਗਮ ਦੀ ਵੱਖ ਵੱਖ ਸ਼ਾਖਾਵਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ 'ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਹਰਬੰਸ ਸਿੰਘ ਨਿਗਮ ਸਕੱਤਰ, ਏਕਜੋਤ ਸਿੰਘ ਐਕਸੀਅਨ, ਪਵਨਪ੍ਰੀਤ ਸਿੰਘ ਐਸ.ਡੀ.ਓ., ਵਰਿੰਦਰ ਕੁਮਾਰ ਫਾਇਰ ਸਟੇਸ਼ਨ ਅਫਸਰ, ਸੇਵਕ ਰਾਮ ਫੌਜੀ ਪ੍ਰਧਾਨ ਮਿਉਂਸਪਲ ਇੰਪਲਾਇਜ ਫੈਡਰੇਸ਼ਨ, ਕਰਮਜੀਤ ਪਾਲ, ਰੇਨੂ (ਸਾਰੇ ਕੌਂਸਲਰ), ਰਮਨਦੀਪ ਕੌਰ ਗਿੱਲ ਸੁਪਰਡੈਂਟ, ਰਵਿੰਦਰ ਵਾਲੀਆ, ਕਰਮਚਾਰੀ ਤੇ ਅਧਿਕਾਰੀ ਹਾਜ਼ਰ ਸਨ |
ਬੀ. ਆਰ. ਐੱਮ. ਪਬਲਿਕ ਸਕੂਲ ਲੰਗੇਆਣਾ ਖੁਰਦ ਵਿਖੇ ਮਨਾਇਆ ਗਣਤੰਤਰ ਦਿਵਸ
ਬਾਘਾ ਪੁਰਾਣਾ, (ਕ੍ਰਿਸ਼ਨ ਸਿੰਗਲਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ. ਆਰ. ਐੱਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੰਗੇਆਣਾ ਖੁਰਦ ਵਿਚ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਤਿਰੰਗਾ ਝੰਡਾ ਲਹਿਰਾਉਣ ਨਾਲ ਹੋਈ | ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਸਰਪੰਚ ਜਗਸੀਰ ਸਿੰਘ ਲੰਗੇਆਣਾ ਖੁਰਦ, ਸਰਪੰਚ ਸੁਖਦੇਵ ਸਿੰਘ ਲੰਗੇਆਣਾ ਕਲਾਂ, ਪ੍ਰਧਾਨ ਮੇਘ ਨਾਥ ਸ਼ਰਮਾ ਤੇ ਸਕੂਲ ਦੇ ਪਿ੍ੰਸੀਪਲ ਚਰਨਜੀਤ ਸ਼ਰਮਾ ਵਲੋਂ ਨਿਭਾਈ ਗਈ | ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਗਣਤੰਤਰ ਦਿਵਸ ਸਬੰਧੀ ਵੱਖ-ਵੱਖ ਗਤੀਵਿਧੀਆਂ ਪੇਸ਼ ਕੀਤੀਆਂ ਤੇ ਬੱਚਿਆਂ ਵਲੋਂ ਪੇਸ਼ ਕੀਤਾ ਗਿਆ ਰੰਗਾਰੰਗ ਪ੍ਰੋਗਰਾਮ ਸ਼ਾਨਦਾਰ ਰਿਹਾ | ਪਿ੍ੰਸੀਪਲ ਚਰਨਜੀਤ ਸ਼ਰਮਾ ਨੇ ਸੰਬੋਧਨ ਕਰਦਿਆਂ ਜਿੱਥੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਉੱਥੇ ਗਣਤੰਤਰ ਦਿਵਸ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਪਰਮਜੀਤ ਕੌਰ ਨੇ ਸੰਸਥਾ ਨੂੰ 25000 ਰੁਪਏ ਵਿਕਾਸ ਕਾਰਜਾਂ ਲਈ ਫੰਡ ਵੀ ਦਿੱਤਾ | ਅਖੀਰ ਵਿਚ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਜਗਦੀਸ਼ ਸ਼ਰਮਾ, ਗੁਰਦੇਵ ਸਿੰਘ ਰੋਡੇ, ਜੁਗਰਾਜ ਸਿੰਘ ਚੋਟੀਆਂ, ਲਖਵੀਰ ਕੌਰ ਚੋਟੀਆਂ, ਲੈਕ. ਪਰਮਜੀਤ ਕੌਰ ਮੋਗਾ ਤੋਂ ਇਲਾਵਾ ਸਮੂਹ ਸਟਾਫ਼ ਵੀ ਹਾਜ਼ਰ ਸੀ |
ਕਲੇਰ ਸਕੂਲ ਵਿਚ ਗਣਤੰਤਰਤਾ ਦਿਵਸ ਮਨਾਇਆ
ਸਮਾਧ ਭਾਈ, (ਜਗਰੂਪ ਸਿੰਘ ਸਰੋਆ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਸਪੋਰਟਸ ਮੈਨੇਜਰ ਕੋਹਿਨੂਰ ਸਿੱਧੂ, ਹਾਊਸ ਕੁਆਰਡੀਨੇਟਰ ਵੀਰ ਦਵਿੰਦਰ ਕੌਰ, ਸੀਨੀਅਰ ਕੁਆਰਡੀਨੇਟਰ ਰਜੀਵ ਸ਼ਰਮਾ ਤੇ ਪਿ੍ੰਸੀਪਲ ਸ਼ਸ਼ੀ ਕਾਂਤ ਦੀ ਅਗਵਾਈ ਹੇਠ ਗਣਤੰਤਰਤਾ ਦਿਵਸ ਮਨਾਉਂਦਿਆਂ ਤਿਰੰਗਾ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ¢ ਇਸ ਮੌਕੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ¢ ਅਧਿਆਪਕਾ ਪ੍ਰਦੀਪ ਕੌਰ ਵਲੋਂ 26 ਜਨਵਰੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤੇ ਕਿੰਡਰਗਾਰਟਨ ਦੇ ਨੰਨੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ, ਸੱਤਵੀਂ-ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਡਾਂਸ, ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ¢ ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਗਣਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ¢ ਇਸ ਮੌਕੇ ਮੈਡਮ ਦਮਨਜੋਤ ਕੌਰ, ਰੁਪਿੰਦਰ ਕੌਰ, ਕਰਮਜੀਤ ਕੌਰ, ਮੋਨਿਕਾ ਚਾਲਾਨਾ, ਲਖਵਿੰਦਰ ਸਿੰਘ, ਗੁਰਵਿੰਦਰ ਸੋਨੂੰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ¢
ਪਿੰਡ ਰੌਂਤਾ ਵਿਖੇ ਸਾਬਕਾ ਸੈਨਿਕਾਂ ਨੇ ਗਣਤੰਤਰਤਾ ਦਿਵਸ ਮਨਾਇਆ
ਪਿੰਡ ਰੌਂਤਾ ਦੇ ਸ਼ਹੀਦ ਹਰਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਗਣਤੰਤਰਤਾ ਮਨਾਇਆ ਗਿਆ¢ ਇਸ ਮੌਕੇ ਇੰਚਾਰਜ ਪੂਜਾ ਰਾਣੀ ਨੇ ਝੰਡਾ ਲਹਿਰਾਇਆ¢ ਇਸ ਸਮੇਂ ਕੈਪਟਨ ਹਰਬੰਸ ਸਿੰਘ, ਡਾ. ਰਾਜਵਿੰਦਰ ਰੌਂਤਾ, ਸਾਇੰਸ ਅਧਿਆਪਕ ਤੇਜਿੰਦਰ ਸਿੰਘ ਤੇ ਖੁਸ਼ਪ੍ਰੀਤ ਕੌਰ ਨੇ ਗਣਤੰਤਰ ਦਿਵਸ ਤੇ ਸੰਵਿਧਾਨ ਦੇ ਰਚਨਾਕਾਰ ਡਾਕਟਰ ਭੀਮ ਰਾਓ ਅੰਬੇਦਕਰ ਬਾਰੇ ਜਾਣਕਾਰੀ ਦਿੱਤੀ¢ ਇਸ ਸਮੇਂ ਹੌਲਦਾਰ ਕਰਨੈਲ ਸਿੰਘ, ਸੂਬੇਦਾਰ ਸੁਖਵਿੰਦਰ ਸਿੰਘ, ਜਗਸੀਰ ਸਿੰਘ, ਗਿੰਦਰ ਸਿੰਘ ਜੈਦ, ਧੀਰਾ ਸਿੰਘ, ਬਲਜੀਤ ਗਰੇਵਾਲ, ਆਤਮਾ ਸਿੰਘ, ਬੂਟਾ ਸਿੰਘ, ਕਰਮਜੀਤ ਸਿੰਘ, ਹਰਜੀਤ ਕੌਰ ਤੇ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ¢
ਬੀ. ਆਰ. ਸੀ. ਕਾਨਵੈਂਟ ਸਕੂਲ 'ਚ ਗਣਤੰਤਰ ਦਿਵਸ ਮਨਾਇਆ
ਗਣਤੰਤਰਤਾ ਦਿਵਸ ਬੀ. ਆਰ. ਸੀ. ਕਾਨਵੈਂਟ ਸਕੂਲ ਸਮਾਧ ਭਾਈ ਵਿਚ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮੌਕੇ ਸਕੂਲ ਦੇ ਵਿਹੜੇ ਵਿਚ ਰੌਣਕਾਂ ਭਰਿਆ ਮਾਹੌਲ ਦੇਖਣਯੋਗ ਸੀ ਤੇ ਛੋਟੇ-ਛੋਟੇ ਬੱਚੇ ਰੰਗ-ਬਰੰਗੇ ਪਹਿਰਾਵਿਆਂ ਵਿਚ ਹੱਸਦੇ ਖੇਡਦੇ ਨਜ਼ਰ ਆ ਰਹੇ ਸਨ¢ ਇਸ ਮੌਕੇ ਬੱਚਿਆਂ ਦੁਆਰਾ ਗਣਤੰਤਰ ਦਿਵਸ ਦੇ ਸੰਬੰਧ ਵਿਚ ਭਾਸ਼ਣ, ਕਵਿਤਾਵਾਂ ਤੇ ਕੋਰੀਓਗ੍ਰਾਫੀ ਤੇ ਹੋਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ¢ ਇਸ ਮੌਕੇ ਚੇਅਰਮੈਨ ਲਾਭ ਸਿੰਘ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਅਤੇ ਪਿ੍ੰਸੀਪਲ ਸੁਖਬੀਰ ਸਿੰਘ ਬਰਾੜ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ¢ ਇਸ ਮÏਕੇ ਪਿ੍ੰ. ਸੁਖਬੀਰ ਸਿੰਘ ਬਰਾੜ, ਪੁਨੀਤਪਾਲ ਕੌਰ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਦਾ ਪਵਿੱਤਰ ਤਿਉਹਾਰ ਬਾਰੇ ਜਾਣਕਾਰੀ ਦਿੱਤੀ¢
ਹੋਲੀ ਹਾਰਟ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ
ਅਜੀਤਵਾਲ, (ਹਰਦੇਵ ਸਿੰਘ ਮਾਨ)-ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਗਣਤੰਤਰ ਦਿਵਸ ਬੜੀ ਹੀ ਧੂੁਮ-ਧਾਮ ਨਾਲ ਮਨਾਉਂਦਿਆਂ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿੱਤ ਪਲਤਾ, ਸ਼੍ਰੈਆ ਪਲਤਾ ਤੇ ਪਿ੍ੰਸੀਪਲ ਸਾਕਸ਼ੀ ਗੁਲੇਰੀਆ ਦੁਆਰਾ ਸ਼ਰਧਾ ਤੇ ਦੇਸ਼-ਭਗਤੀ ਦੀ ਭਾਵਨਾ ਨਾਲ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਗਈ | ਉਪਰੰਤ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗਿੱਧਾ, ਭੰਗੜਾ, ਦੇਸ਼ ਭਗਤੀ ਦੇ ਗੀਤ ਆਦਿ ਗਾਏ ਗਏ | ਇਸ ਮੌਕੇ ਬੱਚਿਆਂ ਨੂੰ ਗਣਤੰਤਰ ਦਿਵਸ ਡਾ. ਭੀਮ ਰਾਓ ਅੰਬੇਦਕਰ ਦੁਆਰਾ ਦੇਸ਼ ਦਾ ਸੰਵਿਧਾਨ ਲਾਗੂ ਹੋਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਕੂਲ ਅਧਿਆਪਕ, ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਮੋਗਾ, (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਤੰਤਰ ਦਿਵਸ ਉਤਸ਼ਾਹ ਪੂਰਵਕ ਮਨਾਇਆ ਗਿਆ | ਸਭ ਤੋਂ ਪਹਿਲਾਂ ਮੈਨੇਜਿੰਗ ਡਾਇਰੈਕਟਰ ਸਾਬਕਾ ਐਗਜ਼ੈਕਟਿਵ ਮੈਜਿਸਟਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਦਾਨੀ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਸਭ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਉਪਰੰਤ ਪਿ੍ੰਸੀਪਲ ਮੈਡਮ ਅੰਬਿਕਾ ਦਾਨੀ ਵਲੋਂ ਆਪਣੇ ਭਾਸ਼ਣ ਵਿਚ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਕਿ ਸੰਵਿਧਾਨ ਲਾਗੂ ਹੋਣ ਨਾਲ ਸਾਰਿਆਂ ਨੂੰ ਆਪਣੇ ਆਪਣੇ ਹੱਕਾਂ ਬਾਰੇ ਪਤਾ ਲੱਗਾ | ਸਕੂਲ ਵਿਚ ਫਲੈਗ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਪਿ੍ੰਸੀਪਲ ਮੈਡਮ ਅੰਬਿਕਾ ਦਾਨੀ ਨੇ ਬੱਚਿਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਨੇ ਗਣਤੰਤਰ ਦਿਵਸ ਦੇ ਮੌਕੇ 'ਤੇ ਹਰੇਕ ਨੂੰ ਪ੍ਰਣ ਕਰਵਾਇਆ ਕਿ ਉਹ ਆਪਣੇ ਫ਼ਰਜ਼ਾਂ ਨੂੰ ਬਾਖ਼ੂਬੀ ਨਿਭਾਉਣਗੇ ਤੇ ਆਦਰਸ਼ ਨਾਗਰਿਕ ਬਣ ਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣਗੇ |
ਮੋਗਾ, (ਸੁਰਿੰਦਰਪਾਲ ਸਿੰਘ)-ਬਾਬਾ ਈਸ਼ਰ ਸਿੰਘ ਸੰਸਥਾਵਾਂ ਵਲੋਂ ਸਥਾਪਿਤ ਨੋਬਲ ਪੈਟਾਂਗਨ ਏਲੀਟ ਸਕੂਲ ਗਗੜਾ ਵਿਖੇ ਦੂਸਰੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਗਣਤੰਤਰ ਦਿਵਸ ਨਾਲ ਸਬੰਧਿਤ ਗੀਤ ਗਾਇਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਇਸ ਮੁਕਾਬਲੇ ਦੇ ਵਿਚ ਜਗਪ੍ਰੀਤ ਕੌਰ ਜਮਾਤ ਅੱਠਵੀਂ ਨੇ ਪਹਿਲਾ ਸਥਾਨ, ਸਹਿਜਪ੍ਰੀਤ ਕੌਰ ਜਮਾਤ ਅੱਠਵੀਂ ਨੇ ਦੂਸਰਾ ਸਥਾਨ ਤੇ ਹਰਵੰਸ਼ ਸਿੰਘ ਜਮਾਤ ਤੀਸਰੀ ਨੇ ਤੀਜਾ ਸਥਾਨ ਹਾਸਲ ਕੀਤਾ | ਬਸੰਤ ਪੰਚਮੀ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਲਈ ਪਤੰਗ ਸਜਾਉਣ ਮੁਕਾਬਲਾ ਆਯੋਜਿਤ ਕੀਤਾ ਗਿਆ ਜਿਸ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਪਿ੍ੰਸੀਪਲ ਨਮਰਤਾ ਭੱਲਾ, ਚੀਫ਼ ਐਡਮਿਨ ਬਲਜੀਤ ਸਿੰਘ ਸੰਧੂ ਤੇ ਸਮੂਹ ਸਟਾਫ਼ ਹਾਜ਼ਰ ਸੀ |
ਮੋਗਾ, (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੁਰਾਣੀ ਦਾਣਾ ਮੰਡੀ ਵਿਖੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਦੀ ਅਗਵਾਈ ਹੇਠ ਗਣਤੰਤਰ ਦਿਵਸ ਝੰਡਾ ਲਹਿਰਾ ਕੇ ਮਨਾਇਆ ਗਿਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਮਹਾਂਮੰਤਰੀ ਸਾਬਕਾ ਐੱਸ. ਪੀ. ਮੁਖ਼ਤਿਆਰ ਸਿੰਘ, ਮਹਾਂਮੰਤਰੀ ਵਿੱਕੀ ਸਿਤਾਰਾ, ਮਹਾਂਮੰਤਰੀ ਰਾਹੁਲ ਗਰਗ, ਮੀਤ ਪ੍ਰਧਾਨ ਸੁਮਨ ਮਲਹੋਤਰਾ, ਕਿਸਾਨ ਸੈੱਲ ਦੇ ਗੁਰਮੇਲ ਸਿੰਘ ਸਰਾਂ, ਕੁਲਵੰਤ ਸਿੰਘ ਰਾਜਪੂਤ, ਰਾਜਪਾਲ ਠਾਕੁਰ, ਸੋਨੀ ਮੰਗਲਾ, ਪਵਨ ਬੰਟੀ, ਸੰਜੀਵ ਕੁਮਾਰ ਗੁਪਤਾ, ਭਜਨ ਲਾਲ ਸਿਤਾਰਾ, ਖੇਮਕਾਜ ਅਗਰਵਾਲ, ਪ੍ਰਦੀਪ ਕੁਮਾਰ ਤਲਵਾੜ, ਪ੍ਰਵੀਨ ਰਾਜਪੂਤ, ਜਤਿੰਦਰ ਚੱਢਾ, ਮੁਕੇਸ਼ ਸ਼ਰਮਾ, ਮਹਿਲਾ ਸੈੱਲ ਦੀ ਪ੍ਰਧਾਨ ਨੀਤੂ ਗੁਪਤਾ, ਯੂਥ ਪ੍ਰਧਾਨ ਰਾਜਨ ਸੂਦ, ਐੱਸ. ਸੀ. ਮੋਰਚਾ ਦੇ ਪ੍ਰਧਾਨ ਅਰਜਨ ਕੁਮਾਰ, ਮਨੀਸ਼ ਮੈਨਰਾ, ਸੰਜੀਵ ਅਗਰਵਾਲ, ਧਰਮਵੀਰ, ਭੁਪਿੰਦਰ ਕੁਮਾਰ, ਹੇਮੰਤ ਸੂਦ, ਆਈ. ਟੀ. ਸੈੱਲ ਦੇ ਮਹੇਸ਼ ਸ਼ਰਮਾ, ਸ਼ਬਨਮ ਮੰਗਲਾ, ਸ਼ਿਲਪਾ ਬਾਂਸਲ, ਪ੍ਰੋਮਿਲਾ ਮੈਨਰਾਏ, ਨਿਸ਼ਾ ਗੁਪਤਾ, ਸਰਿਤਾ ਮਿੱਤਲ, ਗੀਤਾ ਰਾਣੀ, ਸ਼ਿਵ ਟੰਡਨ, ਮਨੋਜ ਅਰੋੜਾ, ਸੋਨੂੰ ਅਰੋੜਾ, ਰਮਨੀਤ ਕੌਰ, ਜਸਪ੍ਰੀਤ ਕੌਰ, ਸਹਮਜੀਤ ਕੌਰ, ਸੁਨੀਤਾ ਅਰੋੜਾ, ਨੀਰਾ ਅਗਰਵਾਲ, ਵਿਨੋਦ ਗਰਗ, ਸੀਮਾ ਸ਼ਰਮਾ ਦੇ ਇਲਾਵਾ ਕਾਫ਼ੀ ਗਿਣਤੀ ਵਿਚ ਭਾਜਪਾ ਦੇ ਅਹੁਦੇਦਾਰ ਹਾਜ਼ਰ ਸਨ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਕਿਹਾ ਕਿ ਜੋ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਬਾਅਦ ਗਣਤੰਤਰ ਦਿਵਸ ਦਾ ਪਾਵਨ ਮੌਕਾ ਮਿਲਿਆ ਹੈ ਉਸ ਨੂੰ ਸਾਨੂੰ ਹਮੇਸ਼ਾ ਬਣਾਈ ਰੱਖਣਾ ਹੈ | ਉਨ੍ਹਾਂ ਕਿਹਾ ਕਿ ਲੋਕਤੰਤਰ ਗਣਰਾਜ ਦੀ ਨੀਂਹ 1950 ਵਿਚ ਰੱਖੀ ਗਈ, ਜੋ ਸਾਡੇ ਮੌਲਿਕ ਅਧਿਕਾਰਾਂ ਤੇ ਫ਼ਰਜ਼ਾਂ ਦੇ ਬਾਰੇ ਸਾਨੂੰ ਜਾਗਰੂਕ ਕਰਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਇਸ ਪਰੰਪਰਾ ਨੂੰ ਬਣਾਏ ਰੱਖਣ ਲਈ ਹਮੇਸ਼ਾ ਦੇਸ਼ ਪ੍ਰਤੀ ਤਰੱਕੀ ਤੇ ਮਜ਼ਬੂਤੀ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ |
ਬਾਘਾਪੁਰਾਣਾ, (ਗੁਰਮੀਤ ਸਿੰਘ ਮਾਣੂੰਕੇ)-ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਗਿੱਲ ਨੇ ਕੀਤੀ, ਜਿਸ ਉਪਰੰਤ ਲੈਕਚਰਾਰ ਜਸਵੀਰ ਸਿੰਘ ਵਲੋਂ ਇਸ ਦਿਨ ਦੀ ਮਹੱਤਤਾ ਦੱਸਦੇ ਹੋਏ ਭਾਸ਼ਣ ਦਿੱਤਾ ਗਿਆ | ਇਸ ਸਮੇਂ ਸਕੂਲ ਵਿਦਿਆਰਥੀਆਂ ਵਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਭਾਸ਼ਣ, ਕਵਿਤਾ ਅਤੇ ਸਕਿੱਟ ਪੇਸ਼ ਕਰਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਪਿ੍ੰਸੀਪਲ ਤੇਜਿੰਦਰ ਕੌਰ ਗਿੱਲ, ਪਿ੍ੰਸੀਪਲ ਭੁਪਿੰਦਰ ਕੌਰ, ਵਾਇਸ ਪਿ੍ੰਸੀਪਲ ਤਰਿੰਦਰ ਕੌਰ, ਲੈਕਚਰਾਰ ਲੱਕੀ ਸ਼ਰਮਾ, ਲੈਕਚਰਾਰ ਰਵੀ ਕਾਂਤ, ਮੈਡਮ ਜਸਵੀਰ ਕੌਰ, ਮੈਡਮ ਮਨਦੀਪ ਕੌਰ, ਅਮਨਦੀਪ ਕੌਰ, ਅੰਗਰੇਜ਼ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸਨ ਅਤੇ ਅੰਤ ਵਿਚ ਵਿਦਿਆਰਥੀਆਂ ਨੇ ਬੰਦੇ ਮਾਤਰਮ ਗੀਤ ਰਾਹੀਂ ਸਕੂਲ ਦਾ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ 'ਚ ਰੰਗਿਆ |
ਕੋਟ ਈਸੇ ਖਾਂ, (ਗੁਰਮੀਤ ਸਿੰਘ ਖ਼ਾਲਸਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀ: ਸੈਕੰ: ਚਮਕੌਰ ਸਿੰਘ ਸਰਾਂ ਅਤੇ ਬਲਾਕ ਨੋਡਲ ਅਫ਼ਸਰ ਜਗਰਾਜ ਸਿੰਘ ਘਲੋਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਮਿਡਲ ਸਕੂਲ ਧਰਮ ਸਿੰਘ ਵਾਲਾ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਹੈੱਡ ਮਾਸਟਰ ਸ਼ਮਸ਼ੇਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਨਿਭਾਈ | ਇਸ ਮੌਕੇ ਅਧਿਆਪਕ ਵਰਿੰਦਰ ਸਿੰਘ ਨੇ ਹਾਜ਼ਰ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਜਾਣਕਾਰੀ ਦਿੰਦਿਆਂ ਦੇਸ਼ ਭਗਤੀ ਪ੍ਰਤੀ ਜਾਗਰੂਕ ਕੀਤਾ | ਇਸ ਮੌਕੇ ਜੈਸਮੀਨ ਕੌਰ, ਖੁਸ਼ਪ੍ਰੀਤ ਕੌਰ, ਗੁਰਸੇਵਕ ਸਿੰਘ, ਗੁਰਸ਼ਾਨ ਸਿੰਘ, ਕਰਨਵੀਰ ਕੌਰ, ਗਗਨਦੀਪ ਕੌਰ, ਨਵਜੋਤ ਕੌਰ, ਕੋਮਲਪ੍ਰੀਤ ਕੌਰ ਤੇ ਜਮੁਨਾ ਕੌਰ ਆਦਿ ਹਾਜ਼ਰ ਸਨ |
ਕੋਟ ਈਸੇ ਖਾਂ, (ਗੁਰਮੀਤ ਸਿੰਘ ਖ਼ਾਲਸਾ)-ਡੀ. ਏ. ਵੀ. ਕੇ. ਆਰ. ਬੀ. ਪਬਲਿਕ ਸਕੂਲ ਕੋਟ ਈਸੇ ਖਾਂ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਚੇਅਰਮੈਨ ਵਿਜੇ ਕੁਮਾਰ ਧੀਰ, ਪਿ੍ੰਸੀਪਲ ਮੈਡਮ ਅਨੀਤਾ ਠਾਕੁਰ, ਸੀਨੀ: ਕੌਂਸਲਰ ਸੁਮੀਤ ਬਿੱਟੂ ਮਲਹੋਤਰਾ ਤੇ ਪੁੱਜੇ ਹੋਏ ਹੋਰ ਨਾਮਵਰ ਆਗੂਆਂ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ | ਉਪਰੰਤ ਗਣਤੰਤਰ ਦਿਵਸ ਨਾਲ ਸਬੰਧਿਤ ਸ਼ੁਰੂ ਹੋਏ ਪ੍ਰੋਗਰਾਮ ਵਿਚ (ਬਾਕੀ ਸਫਾ 8 'ਤੇ)
<br/>
ਸਕੂਲ ਦੇ ਕਿੰਡਰ ਗਾਰਡਨ ਵਿੰਗ ਦੇ ਵਿਦਿਆਰਥੀ ਬੱਚੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ | ਗਣਤੰਤਰਤਾ ਨੂੰ ਦਰਸਾਉਂਦੇ ਕੱਪੜਿਆਂ 'ਚ ਸਜੇ ਬੱਚਿਆਂ ਨੇ ਤਿਰੰਗਾ ਝੰਡਾ ਹੱਥ ਵਿਚ ਫੜ ਕੇ ਦੇਸ਼ ਭਗਤੀ ਦੇ ਗਾਣੇ, ਕਵਿਤਾਵਾਂ ਤੇ ਹੋਰ ਮਨ ਲਭਾਉਣੀਆਂ ਪੇਸ਼ਕਾਰੀਆਂ ਕੀਤੀਆਂ | ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਮੈਡਮ ਅਨੀਤਾ ਠਾਕੁਰ ਨੇ ਕਿਹਾ ਕਿ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਤੇ ਸੰਵਿਧਾਨ ਪ੍ਰਤੀ ਆਪਣਾ ਸਤਿਕਾਰ ਬਰਕਰਾਰ ਰੱਖ ਕੇ ਸਾਨੂੰ ਆਪਸੀ ਭਾਈਚਾਰਕ ਸਾਂਝ ਪਿਆਰ ਇਤਫ਼ਾਕ ਨਾਲ ਦੇਸ਼ ਦੀ ਤਰੱਕੀ ਲਈ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਸਕੂਲ ਚੇਅਰਮੈਨ ਵਿਜੇ ਕੁਮਾਰ ਧੀਰ ਨੇ ਵੀ ਸਮੂਹ ਸਕੂਲ ਸਟਾਫ਼, ਪੁੱਜੇ ਹੋਏ ਮੁਹਤਬਰ ਆਗੂਆਂ ਅਤੇ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਦੀਪ ਧੀਰ, ਬਲਦੇਵ ਸਿੰਘ, ਮਨੋਜ ਮਿਸ਼ਰਾ, ਮੈਡਮ ਅਮਰਜੀਤ ਕੌਰ, ਮੈਡਮ ਜੋਤੀ ਸੇਤੀਆ, ਮੈਡਮ ਗੀਤਾ ਅਰੋੜਾ, ਬਲਵੀਰ ਸਿੰਘ ਕੈਸ਼ੀਅਰ, ਸੰਤੋਖ ਸਿੰਘ, ਕਪਿਲ ਮਹਿਤਾ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |
ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ ਤੇ ਪਿ੍ੰਸੀਪਲ ਸਤਵਿੰਦਰ ਕੌਰ ਵਲੋਂ ਤਿਰੰਗਾ ਲਹਿਰਾਇਆ ਗਿਆ | ਇਸ ਮੌਕੇ ਹਾਜ਼ਰੀਨ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਸਲਾਮੀ ਦਿੱਤੀ ਗਈ | ਇਸ ਮੌਕੇ ਸਕੂਲ ਦੇ ਸਾਇੰਸ ਦੇ ਅਧਿਆਪਕ ਮੈਡਮ ਸਿਮਰਨ ਨੇ ਦੇਸ਼ ਭਗਤੀ ਨਾਲ ਸਬੰਧਿਤ ਬਹੁਤ ਹੀ ਸੁਰੀਲਾ ਗੀਤ ਪੇਸ਼ ਕੀਤਾ | ਇਸ ਮੌਕੇ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਤਿਰੰਗੇ ਲਹਿਰਾਏ, ਬਾਈਕ ਸ਼ੋਅ ਪੇਸ਼ ਕਰਦੇ ਹੋਏ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਏ ਅਤੇ ਵਾਤਾਵਰਨ ਵਿਚ ਆਜ਼ਾਦੀ ਦੇ ਰੰਗ ਭਰ ਦਿੱਤੇ | ਸਟੇਜ ਸੰਚਾਲਨ ਦੀ ਭੂਮਿਕਾ ਅੰਮਿ੍ਤਪਾਲ ਕੌਰ ਤੇ ਵਿਦਿਆਰਥਣਾਂ ਨਵਜੋਤ ਤੇ ਜਸਕਰਨ ਕੌਰ ਨੇ ਬਾਖ਼ੂਬੀ ਨਿਭਾਈ | ਸਟੇਜ ਦੀ ਸਜਾਵਟ ਸਕੂਲ ਦੇ ਆਰਟ ਅਧਿਆਪਕਾਂ ਤੇ ਸੋਸ਼ਲ ਸਟੱਡੀਜ਼ ਦੇ ਅਧਿਆਪਕਾਂ ਦੁਆਰਾ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ ਸੀ |
ਕੋਟ ਈਸੇ ਖਾਂ, (ਗੁਰਮੀਤ ਸਿੰਘ ਖ਼ਾਲਸਾ)-ਗਣਤੰਤਰ ਦਿਵਸ ਮੌਕੇ ਪਿੰਡ ਜਨੇਰ ਵਿਖੇ ਦੇਸ਼ ਦੇ ਸ਼ਹੀਦ ਜ਼ੋਰਾ ਸਿੰਘ ਤੇ ਸ਼ਹੀਦ ਕਰਮਜੀਤ ਸਿੰਘ ਦੀ ਯਾਦ ਵਿਚ ਤਿਰੰਗੇ ਝੰਡੇ ਲਗਾ ਕੇ ਪਿੰਡ ਵਾਸੀਆਂ ਵਲੋਂ ਇਨ੍ਹਾਂ ਦੋਨੋਂ ਸ਼ਹੀਦਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੀ ਯਾਦ ਵਿਚ ਚਾਹ ਮੱਠੀਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਪਿੰਡ ਦੇ ਮੁਹਤਬਰ 'ਆਪ' ਆਗੂ ਦਰਸ਼ਨ ਸਿੰਘ ਮਿਸਤਰੀ ਨੇ ਕਿਹਾ ਕਿ ਪਿੰਡ ਦੇ ਇਨ੍ਹਾਂ ਦੋਨੋਂ ਸ਼ਹੀਦਾਂ ਨੇ ਦੇਸ਼ ਦੀ ਰਾਖੀ ਲਈ ਆਪਣਾ ਯੋਗਦਾਨ ਪਾ ਕੇ ਪਿੰਡ ਤੇ ਇਲਾਕੇ ਦਾ ਨਾਂਅ ਉੱਚਾ ਕੀਤਾ ਤੇ ਸਾਨੂੰ ਆਪਣੇ ਇਨ੍ਹਾਂ ਮਹਾਨ ਸ਼ਹੀਦਾਂ 'ਤੇ ਹਮੇਸ਼ਾ ਮਾਣ ਰਹੇਗਾ | ਇਸ ਮੌਕੇ ਮਨਪ੍ਰੀਤ ਸਿੰਘ ਵਕੀਲ, ਰੇਸ਼ਮ ਸਿੰਘ, ਸ਼ਿੰਦਰ ਸਿੰਘ, ਕਾਲਾ ਸਿੰਘ ਮੈਂਬਰ, ਸਵਰਨਜੀਤ ਸਿੰਘ ਸੋਨਾ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਤੇ ਬਿੱਕਰ ਸਿੰਘ ਆਦਿ ਹਾਜ਼ਰ ਸਨ |
ਬਾਘਾਪੁਰਾਣਾ, (ਗੁਰਮੀਤ ਸਿੰਘ ਮਾਣੂੰਕੇ)-ਸ੍ਰੀ ਗੁਰੂ ਅਮਰਦਾਸ ਪਬਲਿਕ ਹਾਈ ਸਕੂਲ ਘੋਲੀਆ ਖ਼ੁਰਦ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਬਲਜੀਤ ਕੌਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ 'ਚ ਸਵੇਰ ਦੀ ਪ੍ਰਾਰਥਨਾ ਸਮੇਂ ਸਕੂਲ ਸਰਪ੍ਰਸਤ ਜੋਗਿੰਦਰ ਕੌਰ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਇਸ ਸਮੇਂ ਸਕੂਲ ਵਿਦਿਆਰਥੀਆਂ ਨੂੰ ਜੋਗਿੰਦਰ ਕੌਰ ਵਲੋਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ, ਜਿਸ ਉਪਰੰਤ ਸਕੂਲ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸਬੰਧਿਤ ਕਵਿਤਾ, ਗੀਤ ਤੇ ਕੋਰੀਓਗ੍ਰਾਫ਼ੀ ਨੂੰ ਪੇਸ਼ ਕਰਕੇ ਭਾਰਤੀ ਸੰਵਿਧਾਨ ਦੀ ਵਿਲੱਖਣਤਾ ਨੂੰ ਪੇਸ਼ ਕੀਤਾ | ਇਸ ਮੌਕੇ ਕੋਆਰਡੀਨੇਟਰ ਸੁਖਬੀਰ ਸਿੰਘ, ਸੁਖਜੀਤ ਕੌਰ, ਜਗਦੀਪ ਕੌਰ, ਹਰਪ੍ਰੀਤ ਕੌਰ ਤੇ ਕਮਰਜੀਤ ਕੌਰ ਆਦਿ ਹਾਜ਼ਰ ਸਨ |
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ)-ਪਾਥਵੇਅਜ਼ ਗਲੋਬਲ ਸਕੂਲ ਵਿਚ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਪਵਨ ਕੁਮਾਰ ਠਾਕੁਰ ਤੇ ਕਮੇਟੀ ਮੈਂਬਰ ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪ੍ਰੈਜ਼ੀਡੈਂਟ ਡਾ. ਅਨਿਲਜੀਤ ਕੰਬੋਜ, ਵਾਈਸ ਚੇਅਰਮੈਨ ਅਵਤਾਰ ਸਿੰਘ ਸੋਂਧ ਨੇ ਤਿਰੰਗਾ ਝੰਡਾ ਲਹਿਰਾਇਆ | ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਰਲਕੇ ਰਾਸ਼ਟਰੀ ਗੀਤ ਗਾਇਆ | ਸਕੂਲ ਵਲੋਂ ਇਸ ਦਿਨ ਨਾਲ ਸੰਬੰਧਿਤ ਰੰਗਾਰੰਗ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ | ਛੋਟੇ ਤੇ ਵੱਡੇ ਬੱਚਿਆਂ ਨੇ ਬਹੁਤ ਹੀ ਦਿਲ ਖਿਚਵੇਂ ਦਿ੍ਸ਼ ਜਿਵੇਂ ਰਾਸ਼ਟਰੀ ਗੀਤ, ਗਿੱਧਾ, ਭੰਗੜਾ, ਮਾਡਲਿੰਗ, ਬੁਝਾਰਤਾਂ ਆਦਿ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ |ਬੱਚਿਆਂ ਨੇ ਹੱਥ ਵਿਚ ਤਿਰੰਗੇ ਝੰਡੇ ਫੜ੍ਹ ਕੇ ਦੇਸ਼ ਦੇ ਗੌਰਵ ਨੂੰ ਵਧਾਇਆ | ਬੱਚਿਆਂ ਨੇ ਇਸ ਦਿਨ ਨਾਲ ਸੰਬੰਧਿਤ ਸੋਹਣੇ ਤੇ ਡਿਜ਼ਾਈਨਦਾਰ ਕਾਰਡ, ਪੇਂਟਿੰਗ ਆਦਿ ਬਣਾ ਕੇ ਆਪਣੇ ਅਧਿਆਪਕਾਂ ਨੂੰ ਪੇਸ਼ ਕੀਤੇ | ਬਹੁਤ ਸਾਰੇ ਬੱਚਿਆਂ ਨੇ ਅਲੱਗ ਅਲੱਗ ਤਰ੍ਹਾਂ ਦੇ ਪੌਦੇ ਲਗਾ ਕੇ ਇਸ ਦਿਨ ਦੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸਕੂਲ ਦੇ ਕਮੇਟੀ ਮੈਂਬਰਾਂ ਜਸਵਿੰਦਰ ਸਿੰਘ, ਚਾਹਤ ਕੰਬੋਜ, ਸਤਨਾਮ ਸਿੰਘ ਨੇ ਸਾਰੇ ਬੱਚਿਆਂ ਤੇ ਸਮੁੱਚੇ ਭਾਰਤ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ |
ਫ਼ਤਿਹਗੜ੍ਹ ਪੰਜਤੂਰ, (ਜਸਵਿੰਦਰ ਸਿੰਘ ਪੋਪਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ ਵਿਖੇ ਪਿ੍ੰਸੀਪਲ ਇੰਚਾਰਜ ਗੁਰਬਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ, ਜਿਸ ਦੌਰਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ, ਲਲਿਤ ਕੁਮਾਰ ਗਰੋਵਰ, ਅਮਰੀਕ ਸਿੰਘ, ਗੁਰਚਰਨ ਸਿੰਘ ਪਰਦੇਸੀ ਤੋਂ ਇਲਾਵਾ ਹੋਰ ਵੀ ਆਗੂਆਂ ਵਲੋਂ ਪਿ੍ੰਸੀਪਲ ਇੰਚਾਰਜ ਗੁਰਿੰਦਰ ਸਿੰਘ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਗਣਤੰਤਰ ਦਿਵਸ 'ਤੇ ਝੰਡਾ ਲਹਿਰਾਇਆ ਗਿਆ | ਇਸ ਸਮੇਂ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਪਿ੍ੰਸੀਪਲ ਗੁਰਬਿੰਦਰ ਸਿੰਘ ਵਲੋਂ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਇਸ ਦਿਨ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ | ਅੰਤ ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਆ | ਇਸ ਸਮੇਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ |
ਅਜੀਤਵਾਲ, (ਸ਼ਮਸ਼ੇਰ ਸਿੰਘ ਗਾਲਿਬ)-ਗਣਤੰਤਰ ਦਿਵਸ ਮੌਕੇ ਢੁੱਡੀਕੇ ਲਾਲਾ ਲਾਜਪਤ ਰਾਏ ਸਮਾਰਕ 'ਤੇ ਝੰਡਾ ਲਹਿਰਾਉਣ ਦੀ ਰਸਮ ਪ੍ਰਬੰਧਕ ਰਣਜੀਤ ਸਿੰਘ ਧੰਨਾ, ਸਰਪੰਚ ਜਸਵੀਰ ਸਿੰਘ, ਪੰਜਾਬ ਨੈਸ਼ਨਲ ਬੈਂਕ ਦੇ ਏ.ਜੀ.ਐੱਮ. ਸੰਜੀਵ ਸਿੰਗਲਾ ਨੇ ਨਿਭਾਈ | ਇਸ ਸਮੇਂ ਡੀ. ਐੱਸ. ਪੀ. ਮਨਜੀਤ ਸਿੰਘ ਢੇਸੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ | ਇਸ ਸਮੇਂ ਉਕਤ ਖ਼ਾਸ ਵਿਅਕਤੀਆਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਨ 'ਚ ਗ਼ਦਰੀ ਯੋਧਿਆਂ ਅਤੇ ਆਪਾ ਵਾਰਨ ਵਾਲਿਆਂ ਦਾ ਵੱਡਾ ਯੋਗਦਾਨ ਹੈ | ਸਾਡਾ ਸੰਵਿਧਾਨ 1950 ਵਿਚ ਲਾਗੂ ਹੋਇਆ ਹੈ, ਸਾਨੂੰ ਇਸ 'ਤੇ ਪੂਰਨ ਭਰੋਸਾ ਹੋਣਾ ਚਾਹੀਦਾ ਹੈ | ਇਸ ਸਮੇਂ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਗੀਤ, ਲੋਕ ਗੀਤ, ਕੋਰੀਓਗ੍ਰਾਫ਼ੀ, ਫੈਂਸੀ ਡਰੈੱਸ ਦੇ ਮੁਕਾਬਲੇ ਕਰਵਾਏ ਗਏ | ਜੇਤੂਆਂ ਬੱਚਿਆਂ ਨੂੰ ਮਨਜੀਤ ਸਿੰਘ ਢੇਸੀ ਡੀ. ਐੱਸ. ਪੀ. ਅਤੇ ਲਾਲਾ ਲਾਜਪਤ ਰਾਏ ਸਮਾਰਕ ਕਮੇਟੀ ਦੇ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ | ਇਸ ਸਮੇਂ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਸੰਜੀਵ ਸਿੰਗਲਾ, ਸੀਨੀਅਰ ਮੈਨੇਜਰ ਹਰਸ਼ਵਰਧਨ ਬਿਸ਼ਨੋਈ ਨੇ 1 ਲੱਖ ਰੁਪਇਆ ਢੁੱਡੀਕੇ ਖੇਡ ਮੇਲੇ ਨੂੰ ਦਿੱਤਾ | ਇਸ ਮੌਕੇ ਸਮਾਰਕ ਪ੍ਰਬੰਧਕਾਂ ਨੇ ਬੈਂਕ ਅਧਿਕਾਰੀਆਂ ਦਾ ਸਨਮਾਨ ਕੀਤਾ | ਇਸ ਸਮੇਂ ਨਛੱਤਰ ਸਿੰਘ ਗਿੱਲ, ਖ਼ਜ਼ਾਨਚੀ ਕੇਵਲ ਸਿੰਘ, ਮਾ: ਬਲਵਿੰਦਰ ਸਿੰਘ, ਪਤਵੰਤ ਸਿੰਘ ਪਰੰਤੂ, ਮੋਹਨ ਲਾਲ, ਇਕਬਾਲ ਸਿੰਘ ਫ਼ੌਜੀ, ਸਤਨਾਮ ਸਿੰਘ, ਸਤਪਾਲ ਸੱਤਾ, ਵੀਰ ਸਿੰਘ, ਲੈਕਚਰਾਰ ਸੁਖਦੇਵ ਸਿੰਘ ਰੋਡੇ, ਪ੍ਰਕਾਸ਼ ਕੌਰ ਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ | ਸਟੇਜ ਦੀ ਕਾਰਵਾਈ ਮਾ: ਰਾਜਜੰਗ ਸਿੰਘ ਨੇ ਨਿਭਾਈ |
ਧਰਮਕੋਟ, (ਪਰਮਜੀਤ ਸਿੰਘ)-ਐੱਸ. ਐੱਫ. ਸੀ. ਸਕੂਲ ਫ਼ਤਿਹਗੜ੍ਹ ਕੋਰੋਟਾਣਾ ਜਲਾਲਾਬਾਦ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ਤੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨੋਰੰਜਨ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਅਭਿਸ਼ੇਕ ਜਿੰਦਲ, ਮੈਡਮ ਸ਼ੀਨਮ ਜਿੰਦਲ ਨੇ ਕਿਹਾ ਸਾਨੂੰ ਫ਼ਖਰ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਆਜ਼ਾਦ ਫ਼ਿਜ਼ਾ ਦੇ ਵਿਚ ਜ਼ਿੰਦਗੀ ਬਸਰ ਕਰ ਰਹੇ ਹਾਂ, ਅਜਿਹਾ ਸਭ ਕੁਝ ਉਨ੍ਹਾਂ ਸ਼ਹੀਦਾਂ ਕਰਕੇ ਹੈ, ਜਿਨ੍ਹਾਂ ਦੀ ਯਾਦ ਵਿਚ ਅੱਜ ਆਪਾਂ ਸਮਾਗਮ ਕਰਵਾ ਰਹੇ ਹਾਂ | ਇਸ ਮੌਕੇ ਉਨ੍ਹਾਂ ਨੇ ਹਾਜ਼ਰੀਨ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ |
ਨਿਹਾਲ ਸਿੰਘ ਵਾਲਾ, (ਸੁਖਦੇਵ ਸਿੰਘ ਖ਼ਾਲਸਾ)-ਮੀਰੀ-ਪੀਰੀ ਸਿੱਖਿਆ ਸੰਸਥਾ ਕੁੱਸਾ ਦੇ ਚੇਅਰਮੈਨ ਜਗਜੀਤ ਸਿੰਘ ਯੂ. ਐੱਸ. ਏ. ਤੇ ਚੇਅਰਪਰਸਨ ਸੁਖਦੀਪ ਕੌਰ ਯੂ. ਐੱਸ. ਏ. ਦੀ ਅਗਵਾਈ ਹੇਠ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਗੋਬਿੰਦ ਹਾਈ ਸਕੂਲ ਕੁੱਸਾ ਕੈਂਪਸ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੀ ਪਰੇਡ ਤੋਂ ਸਲਾਮੀ ਲੈਂਦਿਆਂ ਤੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਂਦਿਆਂ ਸੰਸਥਾ ਦੇ ਪਿ੍ੰਸੀਪਲ ਪਰਮਜੀਤ ਕੌਰ ਮੱਲਾ ਨੇ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਦੇਸ਼ ਦਾ ਸੰਵਿਧਾਨ ਦੇਸ਼ ਦੇ ਲੋਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਇਨਸਾਫ਼ ਦਾ ਬਰਾਬਰਤਾ ਦਿੰਦਾ ਹੈ | ਇਸ ਮੌਕੇ ਸੰਸਥਾ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਭਾਸ਼ਣ, ਗੀਤ, ਸਕਿੱਟਾਂ, ਕਵਿਤਾਵਾਂ ਅਤੇ ਕੋਰੀਉਗਰਾਫ਼ੀਆਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਡਾ. ਚਮਕੌਰ ਸਿੰਘ, ਵਾਈਸ ਪਿ੍ੰਸੀਪਲ ਕਸ਼ਮੀਰ ਸਿੰਘ, ਨਿਰਮਲ ਸਿੰਘ ਖ਼ਾਲਸਾ ਮੀਨੀਆ, ਹਰਪਾਲ ਸਿੰਘ ਮੱਲ੍ਹਾ, ਇੰਦਰਜੀਤ ਸਿੰਘ ਰਾਮਾ, ਰਮਨਦੀਪ ਕੌਰ ਤੇ ਹੋਰ ਹਾਜ਼ਰ ਸਨ |
ਬਾਘਾ ਪੁਰਾਣਾ, (ਕਿ੍ਸ਼ਨ ਸਿੰਗਲਾ)-ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਿਖੇ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਬੱਚਿਆਂ ਨੇ ਸਕੂਲ ਨੂੰ ਤਿਰੰਗੇ ਝੰਡਿਆਂ, ਫੁੱਲਾਂ ਦੀਆਂ ਲੜੀਆਂ ਤੇ ਗ਼ੁਬਾਰਿਆਂ ਨਾਲ ਸਜਾਇਆ, ਇੰਡੀਆ ਗੇਟ ਦੀ ਬਹੁਤ ਹੀ ਸੁੰਦਰ ਪੇਂਟਿੰਗ ਸਕੂਲ ਦੇ ਮੁੱਖ ਗੇਟ ਉੱਪਰ ਲਗਾਈ ਗਈ | ਇਸ ਮੌਕੇ ਮੈਡਮ ਸਿਮਰਜੀਤ ਭੱਲਾ ਤੇ ਬੱਚਿਆਂ ਨੇ ਲਾਲ ਕਿਲ੍ਹੇ ਦਾ ਬਹੁਤ ਹੀ ਸੁੰਦਰ ਮਾਡਲ ਤਿਆਰ ਕਰਕੇ ਸਜਾਇਆ | ਬੱਚਿਆਂ ਨੇ ਸਟੇਜ ਉੱਪਰ ਦੇਸ਼-ਭਗਤੀ ਦੇ ਗੀਤ, ਸਕਿੱਟ, ਨਾਚ, ਗਿੱਧਾ, ਭੰਗੜਾ ਪਾ ਕੇ ਇਸ ਦਿਨ ਨੂੰ ਯਾਦਗਾਰ ਬਣਾ ਦਿੱਤਾ | ਇਸ ਮੌਕੇ ਚੇਅਰਮੈਨ ਐਡਵੋਕੇਟ ਨਰ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਦੇ ਦਿਨ ਹਿੰਦੁਸਤਾਨ ਨੇ ਆਪਣਾ ਸੰਵਿਧਾਨ ਲਾਗੂ ਕਰਕੇ ਪੂਰਨ ਆਜ਼ਾਦੀ ਦਾ ਅਗਾਜ ਕੀਤਾ ਸੀ | ਇਸ ਮੌਕੇ ਪਿ੍ੰ: ਬਾਇਜੁ ਵਿਜੇ ਨੇ ਸਮੂਹ ਇਕੱਤਰਤਾ ਨੂੰ ਇਸ ਦਿਨ ਵੀ ਵਧਾਈ ਦਿੱਤੀ ਤੇ ਦੇਸ਼ ਪ੍ਰਤੀ ਵਫ਼ਾਦਾਰ ਰਹਿਣ ਦੀ ਅਪੀਲ ਕੀਤੀ |
ਨਿਹਾਲ ਸਿੰਘ ਵਾਲਾ, (ਸੁਖਦੇਵ ਸਿੰਘ ਖ਼ਾਲਸਾ)-ਸੰਤ ਦਰਬਾਰਾ ਸਿੰਘ ਨਰਸਿੰਗ ਕਾਲਜ ਲੋਪੋ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਬੱਚਿਆਂ ਨੇ ਭਾਸ਼ਣ, ਕਵਿਤਾਵਾਂ, ਸਕਿੱਟਾਂ ਤੇ ਕੋਰੀਉਗਰਾਫ਼ੀਆਂ ਪੇਸ਼ ਕੀਤੀਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸੰਸਥਾ ਦੇ ਉੱਪ-ਪ੍ਰਧਾਨ ਬੀਬੀ ਕਰਮਜੀਤ ਕੌਰ ਵਲੋਂ ਸੰਸਥਾ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਇਸ ਦਿਨ ਦੀ ਮਹੱਤਤਾ ਵਿਸਥਾਰ ਨਾਲ ਬਿਆਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਦੇਸ਼ ਵਾਸੀਆਂ ਆਪਸੀ ਪਿਆਰ, ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦਾ ਸਬਕ ਸਿਖਾਉਂਦਾ ਹੈ | ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਬਲਾਕ ਮੋਗਾ ਜ਼ਿਲ੍ਹਾ ਮੋਗਾ ਦੇ ਕਾਰਕੁਨਾਂ ਵਲੋਂ ਰੋਸ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਜ਼ਾਹਿਰ ...
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ)-ਐਂਜਲਸ ਇੰਟਰਨੈਸ਼ਨਲ ਜੋ ਕਿ ਅੰਮਿ੍ਤਸਰ ਰੋਡ 'ਤੇ ਢਿੱਲੋਂ ਕਲੀਨਿਕ ਦੇ ਬਿਲਕੁਲ ਨਾਲ ਸਥਿਤ ਹੈ, ਜਿਨ੍ਹਾਂ ਦੁਆਰਾ ਬਹੁਤ ਸਾਰੇ ਵਿਦਿਆਰਥੀਆਂ ਦੇ ਸਟੂਡੈਂਟ ਅਤੇ ਉਨ੍ਹਾਂ ਦੇ ਮਾਪਿਆ ਦੇ ਕੈਨੇਡਾ, ਆਸਟ੍ਰੇਲੀਆ, ਯੂ. ਕੇ. ਆਦਿ ...
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚੱਲ ਰਹੇ ਪ੍ਰੋਗਰਾਮ ਪਰੀਕਸ਼ਾ ਪੇ ਚਰਚਾ ਨੂੰ ਸੈਮੀਨਾਰ ਹਾਲ ਵਿਚ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਖਾਇਆ ਗਿਆ ...
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਲਈ ਗਣਤੰਤਰ ਦਿਵਸ ਯਾਦਗਾਰੀ ਹੋ ਨਿੱਬੜਿਆ ਕਿਉਂਕਿ ਇਸ ਗਣਤੰਤਰ ਦਿਵਸ ਦੇ ਮੌਕੇ 'ਤੇ ਸਕੂਲ ਦੇ ਅਟਲ ਟਿਕਰਿੰਗ ਲੈਬ ਦੇ ਇੰਚਾਰਜ ਹਰੀਸ਼ਰਨ ਅਗਰਵਾਲ ਜਿਨ੍ਹਾਂ ਨੂੰ ਬਠਿੰਡਾ ਦੇ ਸ਼ਹੀਦ ਭਗਤ ...
ਕਿਸ਼ਨਪੁਰਾ ਕਲਾਂ, 27 ਜਨਵਰੀ (ਅਮੋਲਕ ਸਿੰਘ ਕਲਸੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਪ੍ਰੀਖਿਆ ਤੇ ਚਰਚਾ ਰਾਹੀ ਬੱਚਿਆਂ ਨੂੰ ਰੂ-ਬਰੂ ਕਰਵਾਇਆ ਗਿਆ | ...
ਅਜੀਤਵਾਲ, 27 ਜਨਵਰੀ (ਗਾਲਿਬ)-ਢੁੱਡੀਕੇ 68ਵੇਂ ਚਾਰ ਦਿਨਾਂ ਖੇਡ ਮੇਲੇ ਦੇ ਆਖ਼ਰੀ ਦਿਨ ਅੱਜ 28 ਜਨਵਰੀ ਨੂੰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਦੇ ਫਸਵੇਂ ਮੁਕਾਬਲੇ ਹੋਣਗੇ ਅਤੇ ਸ਼ਾਮੀਂ ਗਾਇਕੀ ਦਾ ਖੁੱਲ੍ਹਾ ਅਖਾੜਾ ਵੀਤ ਬਲਜੀਤ ਵਲੋਂ ਪੇਸ਼ ਕੀਤਾ ਜਾਵੇਗਾ | ...
ਕੋਟ ਈਸੇ ਖਾਂ, 27 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਹਰਬੰਸ ਸਿੰਘ ਮਨਾਵਾਂ ਤੇ ਕੋਮਲ ਸਿੰਘ ਯੂ. ਐੱਸ. ਏ. ਦੇ ਮਾਤਾ ਅਤੇ ਜਗਰਾਜ ਸਿੰਘ, ਜਗਦੀਪ ਸਿੰਘ ਦੇ ਦਾਦੀ ਮਹਿੰਦਰ ਕੌਰ ਮਨਾਵਾਂ (103) ਪਤਨੀ ਸਵ: ਗੁਰਬਚਨ ਸਿੰਘ ਬਾਰ ਵਾਲੇ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ...
ਬਾਘਾ ਪੁਰਾਣਾ, 27 ਜਨਵਰੀ (ਕਿ੍ਸ਼ਨ ਸਿੰਗਲਾ)-ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਵਲੋਂ ਔਰਤ ਵਿੰਗ ਦੀ ਜ਼ਿਲ੍ਹਾ ਕਨਵੀਨਰ ਛਿੰਦਰਪਾਲ ਕੌਰ ਰੋਡੇ ਖੁਰਦ, ਜਗਵਿੰਦਰ ਕੌਰ ਰਾਜੇਆਣਾ ਤੇ ਬਲਾਕ ਪ੍ਰੈੱਸ ਸਕੱਤਰ ਸਰਬਨ ਸਿੰਘ ਦੀ ਅਗਵਾਈ ਹੇਠ ਦੇਸ਼ ਦੀ ਸਰਵਉੱਚ ...
ਬਾਘਾ ਪੁਰਾਣਾ, 27 ਜਨਵਰੀ (ਕਿ੍ਸ਼ਨ ਸਿੰਗਲਾ)-ਇਲਾਕੇ ਦੀ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਜੋ ਕਿ ਵਿਦਿਆਰਥੀਆਂ ਨੂੰ ਆਈਲਟਸ ਦੀ ਪ੍ਰੀਖਿਆ ਸਬੰਧੀ ਸ਼ਾਨਦਾਰ ਕੋਚਿੰਗ ਦੇ ਰਹੀ ਹੈ ਤੇ ਚੰਗੇ ਬੈਂਡ ਦਿਵਾ ਕੇ ਇਮੀਗੇ੍ਰਸ਼ਨ ਦੇ ਖੇਤਰ ਵਿਚ ਵੀ ਉੱਚ ਸੇਵਾਵਾਂ ਪ੍ਰਦਾਨ ...
ਕਿਸ਼ਨਪੁਰਾ ਕਲਾਂ, 27 ਜਨਵਰੀ (ਅਮੋਲਕ ਸਿੰਘ ਕਲਸੀ)-ਮਹਾਨ ਤਪੱਸਵੀ ਸੰਤ ਬਾਬਾ ਵਿਸਾਖਾ ਸਿੰਘ ਤੋਂ ਵਰੋਸਾਏ ਸੰਤ ਮਾਨ ਸਿੰਘ ਦੀ ਬਰਸੀ ਪੰਥਕ ਗੁਰਦੁਆਰਾ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ, ਐੱਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਥਕ ...
ਕੋਟ ਈਸੇ ਖਾਂ, 27 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਰਾਕੇਸ਼ ਰਮਨ ਬੰਟੀ ਅਗਰਵਾਲ ਦੇ ਪਿਤਾ ਬਾਊ ਮਦਨ ਲਾਲ ਅਗਰਵਾਲ ਸ਼ੈਲਰ ਵਾਲਿਆਂ ਦਾ ਦਿਹਾਂਤ ਹੋ ਜਾਣ 'ਤੇ ਇਲਾਕੇ ਭਰ ਦੀਆਂ ਵੱਡੀ ਗਿਣਤੀ 'ਚ ਨਾਮਵਰ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ...
ਮੋਗਾ, 27 ਜਨਵਰੀ (ਜਸਪਾਲ ਸਿੰਘ ਬੱਬੀ)-ਆਮ ਆਦਮੀ ਦੀ ਸਰਕਾਰ ਮੁਹੱਲਾ ਕਲੀਨਿਕ ਦੀ ਉਸਾਰੀ ਕਰਵਾ ਰਹੀ ਹੈ, ਦੂਜੇ ਪਾਸੇ ਪੇਂਡੂ ਡਿਸਪੈਂਸਰੀਆਂ ਨੂੰ ਡਾਕਟਰਾਂ ਤੋਂ ਸੱਖਣਾ ਵੀ ਕਰ ਰਹੀ ਹੈ¢ ਇਸੇ ਤਰ੍ਹਾਂ ਹੀ ਪਿੰਡ ਧੱਲੇਕੇ ਜ਼ਿਲ੍ਹਾ ਮੋਗਾ ਵਿਚ ਨਗਰ ਦੇ ਲੋਕਾਂ ਨੇ ਪਿੰਡ ...
ਕੋਟ ਈਸੇ ਖਾਂ, 27 ਜਨਵਰੀ (ਨਿਰਮਲ ਸਿੰਘ ਕਾਲੜਾ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਪ੍ਰੀਖਿਆ 'ਤੇ ਚਰਚਾ ਨੂੰ ਸ੍ਰੀ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਲਾਈਵ ਦੇਖਿਆ¢ ਇਹ ਪ੍ਰਸਾਰਨ ਕਰੀਬ 11 ਵਜੇ ਤੋਂ ਲੈ ਕੇ 1 ਵਜੇ ਤੱਕ ਚੱਲਿਆ | ਮੋਦੀ ਨੇ ...
ਬਾਘਾ ਪੁਰਾਣਾ, 27 ਜਨਵਰੀ (ਕਿ੍ਸ਼ਨ ਸਿੰਗਲਾ)-ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਸਬ-ਡਵੀਜ਼ਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ 4 ਫਰਵਰੀ ਨੂੰ ਠੀਕ 10 ਵਜੇ ਨਗਰ ਕੌਂਸਲ ਦਫਤਰ ਵਿਖੇ ਲੈਕ: ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਵੇਗੀ | ਇਸ ਸਬੰਧੀ ਪੈੱ੍ਰਸ ...
ਨਿਹਾਲ ਸਿੰਘ ਵਾਲਾ, 27 ਜਨਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਮੰਡੀ ਨਿਹਾਲ ਸਿੰਘ ਵਾਲਾ ਵਿਖੇ ਤਹਿਸੀਲ ਪੱਧਰ 'ਤੇ ਸਥਾਨਿਕ ਪ੍ਰਸ਼ਾਸਨ ਵਲੋਂ ਮਨਾਏ ਗਏ ਗਣਤੰਤਰ ਦਿਵਸ ਮੌਕੇ ਸਮਾਗਮ 'ਚ ਬੁਲਾਈਆਂ ਗਈਆਂ ਵੱਖ-ਵੱਖ ਖੇਤਰਾਂ 'ਚ ਸੇਵਾਵਾਂ ਨਿਭਾਉਣ ...
ਧਰਮਕੋਟ, 27 ਜਨਵਰੀ (ਪਰਮਜੀਤ ਸਿੰਘ)-ਹਰ ਸਾਲ ਦੀ ਤਰ੍ਹਾਂ ਸਥਾਨਕ ਸ਼ਹਿਰ ਦੀ ਦਾਣਾ ਮੰਡੀ ਵਿਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮਨਾਏ ਜਾਂਦੇ ਗਣਤੰਤਰ ਦਿਵਸ ਦੇ ਹਰ ਸਮਾਗਮ ਭਾਵੇਂ ਕੋਈ ਵੀ ਸਰਕਾਰ ਹੋਵੇ ਪੈੱ੍ਰਸ ਨੂੰ ਮਾਣ-ਸਨਮਾਨ ਨਾਲ ਸੱਦਾ ਪੱਤਰ ਭੇਜੇ ...
ਸਮਾਲਸਰ, 27 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)-ਇੱਥੋਂ ਨੇੜਲੇ ਪਿੰਡ ਰੋਡੇ (ਮੋਗਾ) ਵਿਖੇ ਦੁਕਾਨ ਤੇ ਉਸ ਵਿਚ ਪਿਆ ਸਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਜਾਣਕਾਰੀ ਅਨੁਸਾਰ ਹਰਪਿੰਦਰ ਸਿੰਘ ਉਰਫ਼ ਭਿੰਦਾ ਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ...
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ)-ਉੱਘੇ ਸਮਾਜ ਸੇਵੀ ਤੇ ਠੇਕੇਦਾਰ ਇੰਦਰਪਾਲ ਸਿੰਘ ਬੱਬੀ ਦੇ ਚਾਚੀ ਕੁਲਦੀਪ ਕੌਰ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਹ 73 ਵਰਿ੍ਹਆਂ ਦੇ ਸਨ | ਉਨ੍ਹਾਂ ਨਮਿਤ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ...
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ, ਗੁਰਤੇਜ ਸਿੰਘ)-ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਖ਼ੁਸ਼ਹਾਲ ਕੀਤਾ ਜਾ ਸਕਦਾ ਹੈ, ਕਿਉਂਕਿ ਹੁਣ ਤੱਕ ਅਲੱਗ-ਅਲੱਗ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ...
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਵੀਰ ਹਕੀਕਤ ਰਾਏ ਸਾਹਸੀ ਅਤੇ ਨਿਰਭੈ ਰਹੇ, ਜਿਨ੍ਹਾਂ ਨੇ ਹਿੰਦੂ ਧਰਮ ਦੇ ਅਪਮਾਨ ਦਾ ਬਦਲਾ ਲਿਆ ਅਤੇ ਜਬਰਨ ਇਸਲਾਮ ਕਬੂਲ ਕਰਨ ਦੀ ਬਜਾਏ ਮੌਤ ਨੂੰ ਗਲੇ ਲਗਾ ਲਿਆ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਖੱਤਰੀ ...
ਅਜੀਤਵਾਲ, 27 ਜਨਵਰੀ (ਸ਼ਮਸ਼ੇਰ ਸਿੰਘ ਗ਼ਾਲਿਬ)-ਲਾਲਾ ਲਾਜਪਤ ਰਾਏ ਦੇ ਜਨਮ ਦਿਨ 'ਤੇ ਪਿੰਡ ਢੁੱਡੀਕੇ ਖੇਡ ਮੇਲੇ ਦੇ ਦੂਸਰੇ ਅਤੇ ਤੀਸਰੇ ਦਿਨ ਹਾਕੀ, ਫੁੱਟਬਾਲ ਅਤੇ ਕਬੱਡੀ 57 ਕਿੱਲੋ ਦੇ ਫਸਵੇਂ ਮੁਕਾਬਲੇ ਹੋਏ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਫੁੱਟਬਾਲ ਦੇ ...
ਅਜੀਤਵਾਲ, 27 ਜਨਵਰੀ (ਸ਼ਮਸ਼ੇਰ ਸਿੰਘ ਗ਼ਾਲਿਬ)-ਪੁਲਿਸ ਦਾ ਕਿਸੇ ਵੀ ਵਿਅਕਤੀ ਨੂੰ ਡਰ ਭੈਅ ਨਹੀਂ | ਪੰਜਾਬ 'ਚ ਆਏ ਦਿਨ ਲੁੱਟ-ਖੋਹ, ਮਾਰ-ਧਾੜ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪੁਲਿਸ ਕਰਵਾਈ ਕਰਨ 'ਚ ਬੇਵੱਸ ਜਾਪ ਰਹੀ ਹੈ | ਢੱੁਡੀਕੇ ਵਿਖੇ ਚੱਲ ਰਹੇ ਖੇਡ ਮੇਲੇ ਦੇ ...
ਅਜੀਤਵਾਲ, 27 ਜਨਵਰੀ (ਸ਼ਮਸ਼ੇਰ ਸਿੰਘ ਗ਼ਾਲਿਬ)-ਲਾਲਾ ਲਾਜਪਤ ਰਾਏ ਦੇ ਜਨਮ ਦਿਨ 'ਤੇ ਪਿੰਡ ਢੁੱਡੀਕੇ ਖੇਡ ਮੇਲੇ ਦੇ ਦੂਸਰੇ ਅਤੇ ਤੀਸਰੇ ਦਿਨ ਹਾਕੀ, ਫੁੱਟਬਾਲ ਅਤੇ ਕਬੱਡੀ 57 ਕਿੱਲੋ ਦੇ ਫਸਵੇਂ ਮੁਕਾਬਲੇ ਹੋਏ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਫੁੱਟਬਾਲ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX