ਮਾਰੀਸ਼ਸ ਦੇ ਹਾਈ ਕਮਿਸ਼ਨਰ ਨੇ ਵੀ ਗਣਤੰਤਰਤਾ ਦਿਵਸ ਸਮਾਗਮ ਦਾ ਮਾਣਿਆ ਆਨੰਦ
ਸੰਗਰੂਰ, 27 ਜਨਵਰੀ (ਸੁਖਵਿੰਦਰ ਸਿੰਘ ਫੁੱਲ, ਚÏਧਰੀ ਨੰਦ ਲਾਲ ਗਾਂਧੀ) - ਸਥਾਨਕ ਪੁਲਿਸ ਲਾਈਨ ਸਟੇਡੀਅਮ ਵਿਖੇ ਦੇਸ਼ ਦੇ 74ਵੇਂ ਗਣਤੰਤਰ ਦਿਵਸ ਮÏਕੇ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਆਪਣੇ ਸੰਬੋਧਨ ਦÏਰਾਨ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਸ਼ਰਮਾ (ਜਿੰਪਾ) ਨੇ ਸਰਕਾਰ ਦੀਆਂ ਪ੍ਰਾਪਤੀਆਂ ਬਿਆਨ ਕੀਤੀਆਂ | ਗਣਤੰਤਰ ਦਿਵਸ ਮÏਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਮਾਲ ਮੰਤਰੀ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਆਪਣੇ ਮਹਿਕਮੇ ਮਾਲ ਵਿਭਾਗ ਬਾਰੇ ਜਿੰਪਾ ਨੇ ਦੱਸਿਆ ਕਿ ਖਾਨਗੀ ਤਕਸੀਮ ਕਰਨ ਦੀ ਪ੍ਰਕਿਰਿਆ ਨੂੰ ਅਸਰਦਾਰ ਅਤੇ ਪ੍ਰਭਾਵੀ ਬਣਾਉਣ ਲਈ ਪੰਜਾਬ ਸਰਕਾਰ ਨੇ ਇਕ ਵੈਬਸਾਈਟ ਸ਼ੁਰੂ ਕੀਤੀ ਹੈ ਜਿਸ ਨਾਲ ਨਿਸ਼ਾਨਦੇਹੀ ਕਰਵਾਉਣੀ ਸੁਖਾਲੀ ਹੋਵੇਗੀ ਅਤੇ ਜ਼ਮੀਨ ਦੀ ਖਰੀਦ ਫਰੋਖਤ ਵਿਚ ਆਸਾਨੀ ਹੋਵੇਗੀ | ਉਨ੍ਹਾਂ ਅੱਗੇ ਕਿਹਾ ਕਿ ਮਾਲ ਵਿਭਾਗ ਦੇ ਕੰਮ ਨੂੰ ਹੋਰ ਸੁਚਾਰੂ ਕਰਨ ਦੇ ਮਕਸਦ ਨਾਲ 1090 ਨਵੇਂ ਪਟਵਾਰੀਆਂ ਦੀ ਭਰਤੀ ਮੁਕੰਮਲ ਕੀਤੀ ਗਈ ਹੈ ਅਤੇ ਮੰਤਰੀ ਮੰਡਲ ਵਲੋਂ ਪਟਵਾਰੀਆਂ ਦੀਆਂ 710 ਹੋਰ ਨਵੀਆਂ ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ | ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਜਿੰਪਾ ਨੇ ਪੁਲਿਸ ਲਾਈਨ ਵਿਖੇ ਐਮ.ਐਲ.ਏ ਸੰਗਰੂਰ ਨਰਿੰਦਰ ਕੌਰ ਭਰਾਜ, ਐਮ.ਐਲ.ਏ ਲਹਿਰਾ ਬਰਿੰਦਰ ਕੁਮਾਰ ਗੋਇਲ ਸਮੇਤ ਸ਼ਹੀਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸਟੇਡੀਅਮ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤਹਿਤ ਵੱਖ-ਵੱਖ ਟੁਕੜੀਆਂ ਤੋਂ ਸਲਾਮੀ ਲਈ | ਪੰਜਾਬ ਸਰਕਾਰ ਦੇ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਦਰਸਾਉਂਦੀਆਂ ਝਾਕੀਆਂ ਵੀ ਖਿੱਚ ਦਾ ਕੇਂਦਰ ਬਣੀਆਂ | ਸਮਾਗਮ ਦÏਰਾਨ ਕੈਬਨਿਟ ਮੰਤਰੀ ਨੇ ਆਜ਼ਾਦੀ ਸੰਗਰਾਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤÏਰ 'ਤੇ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ | ਇਸ ਉਪਰੰਤ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ ਵੰਡੇ | ਇਸ ਮÏਕੇ ਮੁੱਖ ਮਹਿਮਾਨ ਦੀ ਤਰਫ਼ੋ ਜ਼ਿਲਾ ਸੰਗਰੂਰ ਦੇ ਵੱਖ ਵੱਖ ਖੇਤਰਾਂ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਦਰਜ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਜ਼ਿਲਾ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਅਤੇ ਐੱਸ ਐੱਸ ਪੀ ਸ੍ਰੀ ਸੁਰੇਂਦਰ ਲਾਂਬਾ ਵੱਲੋਂ ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮÏਕੇ ਸ਼੍ਰੀ ਬ੍ਰਮ ਸ਼ੰਕਰ ਸ਼ਰਮਾ ਦੇ ਧਰਮਪਤਨੀ ਵਿਭਾ ਸ਼ਰਮਾ ਆਈ ਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਆਈ.ਜੀ. ਐੱਸ.ਐੱਸ.ਪੀ. ਸੁਰੇਂਦਰ ਲਾਂਬਾ, ਮੋਰੀਸ਼ਸ ਦੀ ਹਾਈ ਕਮਿਸ਼ਨਰ ਮੈਰੀ ਕਲੇਅਰ ਜੇ. ਮÏਾਟੀ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਅਸ਼ੋਕ ਕੁਮਾਰ ਸਿੰਗਲਾ, ਸਹਾਇਕ ਐਡਵੋਕੇਟ ਜਨਰਲ ਰਵਿੰਦਰ ਸਿੰਘ, ਐਡਵੋਕੇਟ ਦਲਜੀਤ ਸਿੰਘ, ਸਰਬਜੀਤ ਸਿੰਘ, ਬਾਬਾ ਭੁਪਿੰਦਰ ਸਿੰਘ ਪਟਿਆਲਾ, ਸੁਨੀਲ ਚੱਢਾ, ਏ.ਡੀ.ਸੀ. (ਜ) ਅਨਮੋਲ ਸਿੰਘ ਧਾਲੀਵਾਲ, ਏ.ਡੀ.ਸੀ. (ਵਿਕਾਸ) ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਨਿਤੇਸ਼ ਜੈਨ, ਐੱਸ.ਡੀ.ਐਮ. ਨਵਰੀਤ ਕੌਰ ਸੇਖੋਂ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਜੁਡੀਸ਼ੀਅਲ, ਪ੍ਰਸ਼ਾਸਨਿਕ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਤੇ ਵੱਡੀ ਗਿਣਤੀ 'ਚ ਪਤਵੰਤੇ, ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੰਪਾ ਨੇ ਕਿਹਾ ਕਿ ਅਫਸਰਸ਼ਾਹੀ ਅਤੇ ਸਰਕਾਰ ਵਿਚਕਾਰ ਪੈਦਾ ਹੋਇਆ ਵਿਵਾਦ ਹੁਣ ਸਮਾਪਤ ਹੈ | ਸਰਕਾਰ ਨੇ ਨੀਤੀ ਬਨਾਉਣੀ ਹੁੰਦੀ ਹੈ ਅਤੇ ਅਧਿਕਾਰੀਆਂ ਨੇ ਨੀਤੀ ਲਾਗੂ ਕਰਨੀ ਹੁੰਦੀ ਹੈ | ਆਮ ਆਦਮੀ ਕਲੀਨਿਕ ਮੁੱਦੇ ਉਪਰ ਸਿਹਤ ਕਰਮਚਾਰੀਆਂ ਵਲੋਂ ਉਠਾਏ ਇਤਰਾਜ਼ਾਂ ਦਾ ਜਵਾਬ ਦੇਣ ਵੇਲੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ | ਇਸ ਮÏਕੇ ਸ. ਕੇਵਲ ਸਿੰਘ ਤੂਰ, ਡਾ. ਐਚ.ਐੱਸ. ਬਾਲੀ, ਡਾ. ਕਿਰਨਜੋਤ ਕੌਰ ਬਾਲੀ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਬਲਰਾਜ ਓਬਰਾਏ ਬਾਜ਼ੀ, ਪਰਮਜੀਤ ਸਿੰਘ ਟਿਵਾਣਾ, ਬੀਬੀ ਸ਼ਮਿੰਦਰ ਕੌਰ ਲੌਂਗੋਵਾਲ ਅਤੇ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)- ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਵਲੋਂ ਦੇਸ ਦਾ 74ਵਾਂ ਗਣਤੰਤਰ ਦਿਵਸ ਸਥਾਨਕ ਨਗਰ ਕÏਾਸਲ ਦਫ਼ਤਰ ਵਿਖੇ ਮਨਾਇਆ ਗਿਆ | ਇਸ ਸਮੇਂ ਕÏਮੀ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਵਲੋਂ ਨਿਭਾਈ ਗਈ ਅਤੇ ਉਨ੍ਹਾਂ ਪੁਲਿਸ ਦੀ ਟੁਕੜੀ ਤੋਂ ਸਲਾਮੀ ਵੀ ਲਈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਵੀ ਦਿੱਤੀ | ਇਸ ਮÏਕੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸੁਨਾਮ ਅੰਮਿ੍ਤ ਲਾਲ, ਮਨਪ੍ਰੀਤ ਸਿੰਘ ਮਨੀ ਵੜੈਚ, ਆਸ਼ਾ ਬਜਾਜ, ਆਸ਼ੂ ਗੋਇਲ, ਸਨੀ ਕਾਂਸਲ, ਗੁਰਤੇਗ ਸਿੰਘ ਨਿੱਕਾ, ਹਰਪਾਲ ਸਿੰਘ ਹਾਂਡਾ, ਰਾਜੂ ਨਾਗਰ (ਸਾਰੇ ਕੌਂਸਲਰ) ਤੋਂ ਇਲਾਵਾ ਰਜਿੰਦਰ ਸਿੰਘ ਕੈਫੀ, ਜਸਪਾਲ ਸਿੰਘ ਪਾਲਾ, ਗੁਰਦੀਪ ਸਿੰਘ ਰੇਲਵੇ, ਚਮਕੌਰ ਸਿੰਘ ਹਾਂਡਾ, ਬਲਜੀਤ ਸਿੰਘ, ਸੱਤਪਾਲ ਸੱਤੀ ਅਤੇ ਧਰਮਪਾਲ ਆਦਿ ਮÏਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ)- ਬਲਾਕ ਕਾਂਗਰਸ ਸੁਨਾਮ ਵਲੋਂ ਦੇਸ ਦਾ ਗਣਤੰਤਰ ਦਿਵਸ ਸਥਾਨਕ ਕਾਂਗਰਸ ਭਵਨ ਵਿਖੇ ਮਨਾਇਆ ਗਿਆ | ਇਸ ਸਮੇਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਵੱਖ-ਵੱਖ ਪਾਰਟੀ ਆਗੂਆਂ ਵਲੀਂ ਹਲਕਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਗਈ | ਇਸ ਮÏਕੇ ਸੰਜੇ ਗੋਇਲ, ਮਨਪ੍ਰੀਤ ਸਿੰਘ ਮਨੀ ਵੜੈਚ, ਜਗਦੇਵ ਸਿੰਘ ਜੱਗਾ, ਦÏਲਾ ਸਿੰਘ ਵਾਲਾ, ਰਿੰਪਲ ਲਖਮੀਰਵਾਲਾ, ਐਡਵੋਕੇਟ ਵਰਿੰਦਰ ਸਿੰਘ ਰੰਮੀ, ਮਲਕੀਤ ਸਿੰਘ, ਅਜੈਬ ਸਿੰਘ ਸੱਗੂ, ਇੰਦਰਜੀਤ ਸਿੰਘ ਕੰਬੋਜ, ਜਸਵੰਤ ਸਿੰਘ ਭੰਮ, ਕ੍ਰਿਸ਼ਨ ਕੁਮਾਰ ਭੋਲਾ, ਗੁਰਦਿਆਲ ਕੌਰ ਅਤੇ ਬਲਜਿੰਦਰ ਕੌਰ ਰੂਬੀ ਆਦਿ ਮÏਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਚਿਊਟ ਸੁਨਾਮ ਊਧਮ ਸਿੰਘ ਵਾਲਾ ਵਿਖੇ ਦੇਸ ਦਾ 74ਵਾਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿਚ ਕਾਲਜ ਅਮਲੇ ਸਮੇਤ ਵਿਦਿਆਰਥੀ ਵੀ ਸ਼ਾਮਿਲ ਹੋਏ | ਇਸ ਸਮੇਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਦੀ ਮਾਤਾ ਸ਼੍ਰੀਮਤੀ ਪ੍ਰਮੇਸ਼ਵਰੀ ਦੇਵੀ ਵਲੋਂ ਅਦਾ ਕੀਤੀ ਗਈ |
(ਬਾਕੀ ਸਫਾ 6 'ਤੇ)ਸ਼੍ਰੀਮਤੀ ਪ੍ਰਮੇਸ਼ਵਰੀ ਦੇਵੀ ਵਲੋਂ ਕਾਲਜ ਦੇ ਅਮਲੇ ਅਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਗਈ | ਇਸ ਮÏਕੇ ਚੇਅਰਮੈਨ ਐਡਵੋਕੇਟ ਅਸ਼ੋਕ ਬਾਂਸਲ, ਹਰਦੀਪ ਸਿੰਘ, ਸੁਰਿੰਦਰ ਮੋਹਨ, ਅੰਮਿ੍ਤਪਾਲ ਸਿੰਘ, ਸਿਮਰਨਜੀਤ, ਗੋਪਾਲ ਸ਼ਰਮਾ, ਗੁਰਜੰਟ ਸਿੰਘ, ਦਰਸ਼ਨ ਸਿੰਘ ਅਤੇ ਗੁਰਮੁੱਖ ਸਿੰਘ ਆਦਿ ਮÏਜੂਦ ਸਨ |
ਸੰਗਰੂਰ, (ਧੀਰਜ ਪਸ਼ੋਰੀਆ)- ਸੂਬਾ ਪੱਧਰੀ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਨੇ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਅੰਤਿ੍ਮ ਜ਼ਮਾਨਤ ਦੇਣ ਦੇ ਫ਼ੈਸਲੇ ਖਿਲਾਫ਼ ਪਿੰਡ ਉਭਾਵਾਲ ਵਿਖੇ ਬਲਾਕ ਦੇ ਵੱਖੋ-ਵੱਖ ਪਿੰਡਾਂ ਦੇ ਕਿਸਾਨਾਂ ਨੇ ਇਕੱਠੇ ਹੋਕੇ ਅਸੀਸ ਮਿਸ਼ਰਾ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ | ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਲੌਂਗੋਵਾਲ ਨੇ ਕਿਹਾ ਕਿ ਅਦਾਲਤ ਦੇ ਫ਼ੈਸਲੇ ਵਿਚ ਭਾਵੇਂ ਬਹੁਤ ਸਾਰੀਆਂ ਸ਼ਰਤਾਂ ਲਗਾਈਆਂ ਗਈਆਂ ਹਨ ਪ੍ਰੰਤੂ ਇਸ ਦੇ ਬਾਵਜੂਦ ਸਵਾਲ ਖੜਾ ਹੁੰਦਾ ਹੈ ਕੀ ਅਦਾਲਤਾਂ ਸਾਲਾਂਬੱਧੀ ਜ਼ਮਾਨਤਾਂ ਤੋਂ ਬਗੈਰ ਜਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਿਰਾਸਤੀ ਅਤੇ ਕੈਦੀਆਂ ਲਈ ਵੀ ਇਹ ਮਾਪਦੰਡ ਵਰਤਣਗੀਆਂ? ਕਿਸਾਨ ਆਗੂ ਨੇ ਕਿਹਾ ਕਿ ਇਸ ਫ਼ੈਸਲੇ ਨੇ ਦੱਸਿਆ ਹੈ ਕਿ ਅਦਾਲਤ ਦੇ ਫ਼ੈਸਲੇ ਤਾਕਤਵਰਾਂ ਅਤੇ ਅਮੀਰਾਂ ਲਈ ਹੋਰ ਅਤੇ ਸਾਧਨਹੀਣ ਲੋਕਾਂ ਲਈ ਪੱਖਪਾਤੀ ਅਤੇ ਟੀਰੇ ਹੋ ਜਾਂਦੇ ਹਨ | ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾ ਅਤੇ ਬਲਾਕ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਵਿਖੇ ਝੂਠੇ ਕੇਸ ਵਿਚ ਜੇਲ੍ਹ ਵਿਚ ਬੰਦ ਕੀਤੇ ਚਾਰ ਪੰਜਾਬੀ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ, ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਅਤੇ ਸਿਆਸੀ ਕੈਦੀਆਂ ਨੂੰ ਫ਼ੌਰੀ ਰਿਹਾਅ ਕੀਤਾ ਜਾਵੇ | ਇਸ ਮÏਕੇ ਯੂਥ ਵਿੰਗ ਦੇ ਆਗੂ ਲਖਵਿੰਦਰ ਸਿੰਘ, ਬਲਾਕ ਸਕੱਤਰ ਗੁਰਮੀਤ ਸਿੰਘ ਕੁੰਨਰਾਂ, ਗੁਰਜੀਤ ਸਿੰਘ ਉਭਾਵਾਲ, ਮਹਿੰਦਰ ਪਾਲ ਬਡਰੁੱਖਾਂ, ਦਰਸ਼ਨ ਸਿੰਘ ਚੱਠੇ ਸੇਖਵਾਂ, ਕਸ਼ਮੀਰ ਸਿੰਘ ਬਡਬਰ ਸਮੇਤ ਵੱਡੀ ਗਿਣਤੀ ਕਿਸਾਨ ਆਗੂ ਮÏਜੂਦ ਸਨ |
ਸੁਨਾਮਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਦੇਸ ਦਾ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ |ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਕਾਲਜ ਦੀ ਵਾਇਸ ਪਿ੍ੰਸੀਪਲ ਡਾ ਅਚਲਾ ਵਲੋਂ ਅਦਾ ਕੀਤੀ ਗਈ | ਮੈਡਮ ਅਚਲਾ ਨੇ ਆਜ਼ਾਦੀ ਸੰਘਰਸ਼ ਦÏਰਾਨ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਾਲਜ ਅਮਲੇ ਅਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਸਮੇਂ ਵਿਦਿਆਰਥੀਆਂ ਵਲੋਂ ਇਨਕਲਾਬੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮÏਕੇ ਪ੍ਰੋ. ਅਸ਼ਵਨੀ ਗੋਇਲ, ਪ੍ਰੋ. ਮੁਖ਼ਤਿਆਰ ਸਿੰਘ, ਡਾ. ਕੁਲਦੀਪ ਸਿੰਘ ਬਾਹੀਆ, ਪ੍ਰੋ. ਪਰਮਿੰਦਰ ਕੌਰ, ਇਰਵਨਜੀਤ ਸਿੰਘ, ਰਾਜਵਿੰਦਰ ਕੌਰ, ਕੁਲਦੀਪ ਸਿੰਘ ਅਤੇ ਪਰਮਜੀਤ ਸਿੰਘ ਆਦਿ ਮÏਜੂਦ ਸਨ |
ਮੂਣਕ, (ਸਿੰਗਲਾ, ਭਾਰਦਵਾਜ) - ਦਾ ਆਕਸਫੋਰਡ ਇੰਟਰਨੈਸ਼ਨਲ ਪਬਲਿਕ ਸਕੂਲ, ਰਾਮਗੜ ਗੁਜਰਾ ਵਿਖੇ ਮਨਾਇਆ 74ਵਾਂ ਗਣਤੰਤਰ ਦਿਵਸ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਹ ਸਮਾਗਮ ਪਿ੍ੰਸੀਪਲ ਜਸਵਿੰਦਰ ਚੀਮਾਂ ਦੀ ਦੇਖ-ਰੇਖ ਹੇਠ ਹੋਇਆ | ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸਕੂਲ ਪ੍ਰਬੰਧਕ ਸਾਬਕਾ ਫÏਜੀ ਸ. ਸਤਨਾਮ ਸਿੰਘ ਚÏਟੀਆਂ ਵਲੋਂ ਕੀਤੀ ਗਈ ਅਤੇ ਉਨ੍ਹਾਂ ਨੇ ਕਿਹਾ ਕਿ ਗਣਤੰਤਰ ਦਿਵਸ ਸਾਡਾ ਰਾਸ਼ਟਰੀ ਤਿਉਹਾਰ ਹੈ | ਭਾਰਤ ਹਰ ਸਾਲ 1950 ਤੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਂਦਾ ਹੈ ਕਿਉਂਕਿ ਇਸ ਦਿਨ ਭਾਰਤ ਨੂੰ ਗਣਤੰਤਰ ਦੇਸ਼ ਘੋਸ਼ਿਤ ਕੀਤਾ ਗਿਆ ਸੀ ਅਤੇ ਉਸੇ ਸਮੇਂ ਲੰਬੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ |ਵਿਭਿੰਨਤਾ ਵਿਚ ਏਕਤਾ ਇਸ ਦੇਸ਼ ਦੀ ਇਕ ਪਛਾਣ ਹੈ | ਸਾਨੂੰ ਮਾਣ ਹੈ ਕਿ ਅਸੀ ਅਜਿਹੀ ਸੰਵਿਧਾਨ ਰਾਸ਼ਟਰ ਦੇ ਨਾਗਰਿਕ ਹਾਂ | ਇਸ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਨਾਲ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਰਿਹਾ |
ਧੂਰੀ, (ਲਖਵੀਰ ਸਿੰਘ ਧਾਂਦਰਾ) - ਧੂਰੀ ਵਿਖੇ ਤਹਿਸੀਲ ਪੱਧਰੀ 74 ਵਾਂ ਗਣਤੰਤਰ ਦਿਵਸ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਮਨਾਇਆ ਗਿਆ, ਇਸ ਮÏਕੇ ਐੱਸ. ਡੀ. ਐਮ. ਅਮਿੱਤ ਗੁਪਤਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪੁਲਿਸ ਮੂਲਾਜਮਾਂ ਤੇ ਦੇਸ਼ ਭਗਤ ਕਾਲਜ ਬਰੜਵਾਲ ਦੇ ਐਨ ਸੀ ਸੀ ਕੈਡਿਟਾਂ ਦੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ | ਇਸ ਮÏਕੇ ਸ੍ਰੀਮਤੀ ਨੇਹਾ ਗੋਇਲ ਜੱਜ ਸੀਨੀਅਰ ਡਵੀਜਨ ਧੂਰੀ, ਹਰਕੰਮਲ ਕੌਰ ਜੱਜ ਜੂਨੀਅਰ ਡਿਵੀਜ਼ਨ ਧੂਰੀ, ਡੀ.ਐੱਸ.ਪੀ.ਯੋਗੇਸ਼ ਸ਼ਰਮਾ, ਤਹਿਸੀਲਦਾਰ ਕੁਲਦੀਪ ਸਿੰਘ, ਅਮਨਦੀਪ ਸਿੰਘ ਬਾਵਾ ਐੱਸ ਓ ਥਾਣਾ ਸਿਟੀ ਧੂਰੀ, ਜਗਦੀਪ ਸਿੰਘ ਐੱਸ ਐਚ ਓ ਸਦਰ ਧੂਰੀ, ਅੰਮਿ੍ਤ ਬਰਾੜ, ਡਾ ਏ ਆਰ ਸ਼ਰਮਾ ਸੀ ਐਮ ਡੀ ਰਾਸੀਲਾ ਹੈਲਥ, ਆਪ ਆਗੂ ਸਤਿੰਦਰ ਸਿੰਘ ਚੱਠਾ, ਪਰਮਿੰਦਰ ਸਿੰਘ ਪੰਨੂ, ਪੁਸਪਾ ਰਾਣੀ ਪ੍ਰਧਾਨ ਨਗਰ ਕÏਾਸਲ, ਸੰਦੀਪ ਕੁਮਾਰ ਜੋਲੀ, ਗੁਰਤੇਜ ਸਿੰਘ ਤੇਜ਼ੀ ਕੱਕੜਵਾਲ, ਸਰਪੰਚ ਗੁਰਪਿਆਰ ਸਿੰਘ ਧੂਰਾ, ਪ੍ਰੀਤ ਧੂਰੀ, ਹਰਪ੍ਰੀਤ ਸਿੰਘ ਅਤੇ ਕੌਂਸਲਰ ਭੁਪਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਵੀ ਹਾਜ਼ਰ ਸਨ | ਇਸ ਮÏਕੇ ਮਨਜੀਤ ਸਿੰਘ ਬਖ਼ਸ਼ੀ ਸਾਬਕਾ ਡੀ ਪੀ ਆਰ ਓ ਨੇ ਮੰਚ ਸੰਚਾਲਨ ਦੀ ਕਾਰਵਾਈ ਬਾਖ਼ੂਬੀ ਨਾਲ ਨਿਭਾਈ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਸਬ-ਡਵੀਜਨ ਪੱਧਰ ਉੱਤੇ ਦੇਸ਼ ਦਾ 74ਵਾਂ ਗਣਤੰਤਰ ਦਿਵਸ ਸਥਾਨਕ ਸ਼ਹੀਦ ਊਧਮ ਸਿੰਘ ਉਲੰਪਿਕ ਸਟੇਡੀਅਮ ਵਿਖੇ ਮਨਾਇਆ ਗਿਆ | ਇਸ ਸਮੇਂ ਐੱਸ ਡੀ ਐਮ ਸੁਨਾਮ ਜਸਪ੍ਰੀਤ ਸਿੰਘ ਵਲੋਂ ਕÏਮੀ ਝੰਡਾ ਲਹਿਰਾਇਆ ਗਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਵੀ ਲਈ ਗਈ | ਐੱਸ ਡੀ ਐਮ ਸੁਨਾਮ ਜਸਪ੍ਰੀਤ ਸਿੰਘ ਨੇ ਆਜ਼ਾਦੀ ਦੇ ਸੰਘਰਸ਼ ਵਿਚ ਦੇਸ਼ ਲਈ ਮਰ ਮਿਟਣ ਵਾਲੇ ਸੂਰਬੀਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਅਨੁਸਾਰ ਭਾਰਤ ਇਕ ਆਜ਼ਾਦ ਸਮਾਜਵਾਦੀ,ਧਰਮ-ਨਿਰਪੱਖ ਜਮਹੂਰੀ ਗਣਤੰਤਰ ਹੈ |ਇਸ ਲਈ ਦੇਸ ਸਭ ਧਰਮਾ ਦੀ ਸਾਂਝੀ ਵਿਰਾਸਤ ਹੈ | ਇਸ ਸਮੇਂ ਇਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਅਤੇ ਵੱਖ ਵੱਖ ਖੇਤਰਾਂ ਵਿਚ ਮਗ਼ਲਾਂ ਵਾਲੀਆਂ ਸਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮÏਕੇ ਤਹਿਸੀਲਦਾਰ ਸੁਨਾਮ ਹਰਸਿਮਰਨ ਸਿੰਘ, ਨਾਇਬ ਤਹਿਸੀਲਦਾਰ ਅਮਿਤ ਕੁਮਾਰ, ਡੀ ਐੱਸ ਪੀ ਸੁਨਾਮ ਭਰਪੂਰ ਸਿੰਘ, ਪ੍ਰਧਾਨ ਨਗਰ ਕੌਂਸਲ ਸੁਨਾਮ ਨਿਸ਼ਾਨ ਸਿੰਘ ਟੋਨੀ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿੱਜੀ ਸਹਾਇਕ ਸੰਜੀਵ ਕੁਮਾਰ ਸੰਜੂ, ਸਾਧਕ ਅਫ਼ਸਰ ਸੁਨਾਮ ਅੰਮਿ੍ਤ ਲਾਲ, ਘਣਸ਼ਿਆਮ ਕਾਂਸਲ, ਸਕੱਤਰ ਮਾਰਕਿਟ ਕਮੇਟੀ ਸੁਨਾਮ ਨਰਿੰਦਰ ਪਾਲ, ਮਨਪ੍ਰੀਤ ਸਿੰਘ ਮਨੀ ਵੜੈਚ, ਜਤਿੰਦਰ ਜੈਨ, ਮਨੀ ਸਰਾਓ ਅਤੇ ਅਮਿਤ ਬੰਦਲਿਸ਼ ਆਦਿ ਮÏਜੂਦ ਸਨ |
ਧੂਰੀ, (ਲਖਵੀਰ ਸਿੰਘ ਧਾਂਦਰਾ) - ਦਿੱਲੀ ਪਬਲਿਕ ਸਕੂਲ ਧੂਰੀ ਵਿਚ 'ਗਣਤੰਤਰ ਦਿਵਸ' ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਡਾਇਰੈਕਟਰ ਸ੍ਰੀ ਜੈ ਗੋਪਾਲ ਜਿੰਦਲ ਵੱਲੋਂ ਦੇਸ਼ ਦਾ ਕÏਮੀ ਝੰਡਾ ਲਹਿਰਾਇਆ ਗਿਆ | ਵਿਦਿਆਰਥੀਆਂ ਵਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਿਆਂ ਅਤੇ ਦੇਸ਼ ਦੇ ਸੰਵਿਧਾਨ ਪ੍ਰਤੀ ਦੇਸ਼-ਭਗਤੀ ਅਤੇ ਸਤਿਕਾਰ ਸਬੰਧੀ ਗੀਤਾਂ ਦਾ ਗਾਇਨ ਕੀਤਾ ਗਿਆ |
ਮੂਨਕ, (ਗਮਦੂਰ ਧਾਲੀਵਾਲ) - ਸਥਾਨਕ ਅਨਾਜ ਮੰਡੀ ਵਿਚ ਵਿਖੇ ਗਣਤੰਤਰ ਦਿਵਸ ਬੜੀ ਧੁੰਮ ਧਾਮ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਪ੍ਰਵੀਨ ਕੁਮਾਰ ਸਿੰਗਲਾ ਤਹਿਸੀਲਦਾਰ ਮੂਨਕ ਨੇ ਨਿਭਾਈ | ਏ ਐੱਸ ਆਈ ਗੁਰਮੀਤ ਸਿੰਘ ਦੀ ਅਗਵਾਈ ਵਿਚ ਪੁਲੀਸ ਦੀ ਟੁਕੜੀ ਨੇ ਸਲਾਮੀ ਦਿੱਤੀ |ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ, ਸਭਿਆਚਾਰਕ, ਗੀਤ, ਗਿੱਧਾ, ਭੰਗੜਾ ਅਤੇ ਨਸੇ, ਭਰੂਣ ਹੱਤਿਆ ਅਤੇ ਕੋਰੀਓਗ੍ਰਾਫੀਆ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਕੇ ਵਾਹ ਵਾਹ ਖੱਟੀ | ਇਸ ਮੌਕੇ ਮਨੋਜ ਗੋਰਸੀ ਡੀ ਐੱਸ ਪੀ ਮੂਨਕ, ਰਵੀ ਕੁਮਾਰ ਕਾਰਜ ਸਾਧਕ ਅਫ਼ਸਰ, ਗੁਰਨੈਬ ਸਿੰਘ ਨਾਇਬ ਤਹਿਸੀਲਦਾਰ, ਇੰਸਪੈਕਟਰ ਤੇਜਿੰਦਰ ਸਿੰਘ, ਗੋਰਬ ਗੋਇਲ, ਪਰਮਪਾਲ ਸਿੰਘ ਚੇਅਰਮੈਨ ਬਲਾਕ ਸੂ, ਵਕੀਲ ਸਿੰਘ ਸੰਮਤੀ ਮੈਂਬਰ, ਨਰੇਸ਼ ਕੁਮਾਰ ਪੰਚਾਇਤ ਅਫ਼ਸਰ, ਰੁਪਿੰਦਰ ਸਿੰਘ ਧਾਲੀਵਾਲ, ਸਤਗੁਰ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ |
ਸ਼ੇਰਪੁਰ, (ਮੇਘ ਰਾਜ ਜੋਸ਼ੀ) - 74ਵੇਂ ਗਣਤੰਤਰ ਦਿਵਸ ਮÏਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਪੁਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਇਹ ਸਮਾਗਮ ਸਕੂਲ ਇੰਚਾਰਜ ਮੈਡਮ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਵਿਚ ਵਿਸ਼ੇਸ਼ ਤÏਰ ਤੇ ਕਾਰਗਿਲ ਸ਼ਹੀਦ ਗੁਰਪ੍ਰੀਤ ਸਿੰਘ ਰਾਜੂ ਦੇ ਪਿਤਾ ਬਲਵਿੰਦਰ ਸਿੰਘ, ਸੂਬੇਦਾਰ ਜੰਗ ਸਿੰਘ, ਚੇਅਰਮੈਨ ਰਣਜੀਤ ਸਿੰਘ ਅਤੇ ਪੰਜਾਬ ਪੁਲਿਸ ਦੇ ਏ ਐੱਸ ਆਈ ਚਰਨਜੀਤ ਸਿੰਘ ਅਤੇ ਉਨ੍ਹਾਂ ਪੁਲਿਸ ਟੁੱਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ | ਰਾਸ਼ਟਰੀ ਗਾਨ ਤੋਂ ਬਾਅਦ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ | ਇਸ ਮÏਕੇ ਗੁਰਮੇਲ ਸਿੰਘ, ਮਨਜੀਤ ਸਿੰਘ, ਸੰਦੀਪ ਕੁਮਾਰ, ਸੁਖਦੀਪ ਸਿੰਘ, ਮੈਡਮ ਨਿਸ਼ਾ ਬਾਤਿਸ਼, ਸਰਬਜੀਤ ਕੌਰ, ਕੁਲਵਿੰਦਰ ਰਿਸ਼ੀ, ਮਨਦੀਪ ਕੌਰ, ਸ਼ਕੁੰਤਲਾ ਦੇਵੀ ਆਦਿ ਵੀ ਮੌਜੂਦ ਸਨ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ, ਜਗਰਾਜ ਮਾਨ) - ਸਥਾਨਿਕ ਨਗਰ ਪੰਚਾਇਤ ਦੇ ਦਫ਼ਤਰ ਵਿਖੇ 74ਵਾਂ ਗਣਤੰਤਰਤਾ ਦਿਵਸ ਮਨਾਉਂਦਿਆਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਾਇਬ ਤਹਿਸੀਲਦਾਰ ਸ੍ਰੀ ਰਮਿੰਦਰਪਾਲ ਸਿੰਘ ਨੇ ਕੀਤੀ | ਇਸ ਮÏਕੇ ਸਰਕਾਰੀ ਸਕੂਲ ਦੇ ਬੱਚਿਆਂ ਵਲੋਂ ਰਾਸ਼ਟਰੀ ਗਾਇਨ ਪੇਸ਼ ਕੀਤਾ ਗਿਆ | ਇਸ ਮÏਕੇ 'ਆਪ' ਦੇ ਵਰਕਰ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ ਚਹਿਲ ਤੇ ਨਗਰ ਪੰਚਾਇਤ ਦਾ ਸਟਾਫ਼ ਤੇ ਕਸਬੇ ਦੇ ਮੋਹਤਬਰਾਂ ਨੇ ਹਾਜ਼ਰੀ ਭਰੀ |
ਮੂਨਕ, (ਪ੍ਰਵੀਨ ਮਦਾਨ /ਸਿੰਗਲਾ/ਭਾਰਦਵਾਜ /ਧਾਲੀਵਾਲ) - ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਚ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਤਹਿਸੀਲਦਾਰ ਪ੍ਰਵੀਨ ਕੁਮਾਰ ਸਿੰਗਲਾ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪਰੇਡ ਦੀ ਸਲਾਮੀ ਲਈ ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਮੁੱਖ ਮਹਿਮਾਨ ਵੱਲੋਂ ਸਰਕਾਰ ਵਲੋਂ ਜਾਰੀ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ, ਉਨ੍ਹਾਂ ਵਲੋਂ ਗਣਤੰਤਰ ਦਿਵਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਗਈ | ਸੀਨੀਅਰ ਡਵੀਜ਼ਨ ਦੇ ਜੱਜ ਇੰਦੂ ਬਾਲਾ, ਯੂਨੀਅਰ ਡਵੀਜ਼ਨ ਦੇ ਜੱਜ ਗੁਰਿੰਦਰ ਸਿੰਘ ਵਿਸ਼ੇਸ਼ ਤÏਰ ਉੱਤੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ | ਇਸ ਦÏਰਾਨ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਆਜ਼ਾਦੀ ਘੁਲਾਟੀਆਂ, ਸਕੂਲੀ ਬੱਚਿਆਂ ਅਧਿਕਾਰੀਆਂ, ਵਿਭਿੰਨ ਖੇਤਰਾਂ ਵਿਚ ਮੈਡਲ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਅਧਿਕਾਰੀਆਂ ਅਤੇ ਸਮੂਹ ਬੱਚਿਆਂ ਨੂੰ ਜਿਨ੍ਹਾਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ ਸਨਮਾਨਿਤ ਕੀਤਾ ਗਿਆ | ਸਟੇਜ ਦੀ ਭੂਮਿਕਾ ਸਚਿਨ ਸਿੰਗਲਾ ਨੇ ਨਿਭਾਈ | ਇਸ ਦÏਰਾਨ ਨਾਇਬ ਤਹਿਸੀਲਦਾਰ ਗੁਰਨੈਬ ਸਿੰਘ, ਡੀ ਐੱਸ ਪੀ ਮਨੋਜ ਗੋਰਸੀ, ਐੱਸ ਐਚ ਓ ਤੇਜਿੰਦਰ ਸਿੰਘ, 'ਆਪ' ਆਗੂ ਗੋਰਵ ਗੋਇਲ, ਬਲਾਕ ਸੰਮਤੀ ਚੇਅਰਮੈਨ ਪਰਮਪਾਲ ਸਿੰਘ ਸੋਨੀ ਜ਼ੈਲਦਾਰ, ਨਵਜੋਤ ਸਿੰਘ ਕੁਦਨੀ, ਸਤੀਸ ਗੋਇਲ, ਜਗਸੀਰ ਮਲਾਨਾ ਅਤੇ ਹੋਰ ਅਧਿਕਾਰੀ ਮÏਜੂਦ ਸਨ | ਪ੍ਰੋਗਰਾਮ ਤੋਂ ਬਾਅਦ ਬੱਚਿਆਂ ਨੂੰ ਲੱਡੂ ਵੀ ਵੰਡੇ ਗਏ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਾ ਆਕਸਫੋਰਡ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਦÏਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਲੋਂ ਦੇਸ਼ ਪਿਆਰ ਨਾਲ ਸਬੰਧਤ ਗੀਤ, ਕਵਿਤਾਵਾਂ, ਕੋਰਿਓਗ੍ਰਾਫੀ, ਪੋਸਟਰ ਮੇਕਿੰਗ, ਭਾਸਣ ਮੁਕਾਬਲੇ ਆਦਿ ਗਤੀਵਿਧੀਆਂ ਵਿਚ ਭਾਗ ਲਿਆ ਗਿਆ | ਸਕੂਲ ਦੇ ਯੂਨੀਅਰ ਵਿੰਗ ਦੇ ਛੋਟੇ-ਛੋਟੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੁਆਰਾ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ | ਸਕੂਲ ਦੇ ਪਿ੍ੰਸੀਪਲ ਮੈਡਮ ਮਨਿੰਦਰਜੀਤ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਮÏਕੇ ਸਕੂਲ ਦੇ ਚੇਅਰਮੈਨ ਸ੍ਰ. ਚਮਕੌਰ ਸਿੰਘ, ਐਮ.ਡੀ ਸ੍ਰ.ਗੁਰਧਿਆਨ ਸਿੰਘ ਚਹਿਲ, ਵਾਈਸ ਚੇਅਰਮੈਨ ਪ੍ਰਵੀਨ ਕੁਮਾਰ ਅਤੇ ਡਾ.ਬੀ.ਐੱਸ ਚਹਿਲ ਮÏਜੂਦ ਸਨ |
ਚੀਮਾ ਮੰਡੀ, (ਜਗਰਾਜ ਮਾਨ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੀਬੀਐੱਸਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾ ਮੰਡੀ ਵਿਖੇ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ ਬਡੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ | ਸਰਸਵਤੀ ਮਾਤਾ ਦੀ ਪੂਜਾ ਕੀਤੀ ਗਈ | ਇਸ ਮÏਕੇ ਰਾਕੇਸ਼ ਕੁਮਾਰ ਗੋਇਲ, ਕਮਲ ਗੋਇਲ, ਸ਼ਬੀਨਾ ਮੈਡਮ ਕੇਰਲਾ, ਜੋਸ਼ੀ ਮÏਨ ਕੇਰਲਾ, ਗੁਰਜੰਟ ਕੌਰ, ਮਨਮੀਤ ਕੌਰ, ਗੁਲਾਬ ਸਿੰਘ, ਸਿਕਾਸ ਸਰ, ਹਰਪ੍ਰੀਤ ਕੌਰ, ਗੁਰਵਿੰਦਰ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ |
ਦਿੜ੍ਹਬਾ ਮੰਡੀ, (ਹਰਪ੍ਰੀਤ ਸਿੰਘ ਕੋਹਲੀ) - ਅੱਜ ਪੂਰੇ ਦੇਸ਼ ਵਿਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ | ਇਸ ਮÏਕੇ ਐੱਸਡੀਐਮ ਰਾਜੇਸ਼ ਕੁਮਾਰ ਸ਼ਰਮਾ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮÏਕੇ ਤਹਿਸੀਲਦਾਰ ਜਿਨਸੂ ਬਾਂਸਲ, ਨਾਇਬ ਤਹਿਸੀਲਦਾਰ ਅਮਰਿੰਦਰ ਸਿੰਘ, ਡੀ.ਐੱਸ.ਪੀ. ਪਿ੍ਥਵੀ ਸਿੰਘ ਚਾਹਲ, ਆੜ੍ਹਤੀਆ ਐੱਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ, ਐਕਸੀਅਨ ਮਨੀਸ਼ ਕੁਮਾਰ, ਫੂਡ ਇੰਸਪੈਕਟਰ ਪਕੰਜ ਕੁਮਾਰ ਗਰਗ ਆਦਿ ਮÏਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਅਕੇਡੀਆ ਵਰਲਡ ਸਕੂਲ, ਸੁਨਾਮ ਵਿਖੇ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਸੰਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤੇ ਗਏ | ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪਿ੍ੰਸੀਪਲ ਮੈਡਮ ਸ੍ਰੀਮਤੀ ਰਣਜੀਤ ਕੌਰ ਨੇ ਸਮੂਹ ਸਟਾਫ਼ ਸਮੇਤ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸਕੂਲ ਪਿ੍ੰਸੀਪਲ ਸ੍ਰੀਮਤੀ ਰਣਜੀਤ ਕੌਰ ਨੇ ਕਿਹਾ ਕਿ ਇਹ ਭਾਰਤ ਦਾ ਰਾਸ਼ਟਰੀ ਤਿਉਹਾਰ ਹੈ | ਇਹ ਦਿਨ ਇਸ ਲਈ ਖ਼ਾਸ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਇਸ ਦਿਨ ਭਾਰਤ ਇਕ ਗਣਤੰਤਰ ਰਾਜ ਬਣਿਆ ਸੀ ਅਤੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ | ਸਕੂਲ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਵੀ ਸਾਰਿਆਂ ਨੂੰ ਗਣਤੰਤਰ ਦਿਵਸ ਉੱਤੇ ਸ਼ੁੱਭ ਕਾਮਨਾਵਾਂ ਦਿੱਤੀਆਂ |
ਲÏਾਗੋਵਾਲ, (ਵਿਨੋਦ, ਸ.ਸ. ਖੰਨਾ) - ਦੇਸ਼ ਦਾ 74ਵਾਂ ਗਣਤੰਤਰ ਦਿਵਸ ਸਲਾਈਟ ਡੀਂਮਡ ਯੂਨੀਵਰਸਿਟੀ ਟੂ ਬੀ ਲÏਾਗੋਵਾਲ ਵਿਖੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ | ਇਸ ਸਮਾਰੋਹ ਵਿਚ ਪ੍ਰੋ. ਸ਼ੈਲੇੰਦਰ ਜੈਨ ਡਾਇਰੈਕਟਰ, ਪ੍ਰੋ. ਜੇ. ਐੱਸ. ਢਿਲੋਂ ਡੀਨ ਅਕਾਦਮਿਕ, ਪ੍ਰੋ. ਏ.ਐੱਸ. ਅਰੋੜਾ ਡੀਨ ਐਫ. ਐੱਸ. ਡਬਲਿਊ. ਡਾ. ਰਾਜੇਸ਼ ਕੁਮਾਰ ਡੀਨ ਐੱਸ. ਡਬਲਿਊ. ਡਾ. ਏ. ਐੱਸ.ਧਾਲੀਵਾਲ ਡੀਨ ਆਰ ਐੰਡ ਸੀ, ਪ੍ਰੋ. ਪੀ. ਐੱਸ. ਪਨੇਸਰ ਡੀਨ ਪੀ ਐੰਡ ਡੀ, ਵੱਖ ਵੱਖ ਵਿਭਾਗਾਂ ਦੇ ਐੱਸੋਸੀਏਟ ਡੀਨ, ਵਿਭਾਗ ਪ੍ਰਮੁੱਖ, ਫੈਕਲਟੀ ਅਤੇ ਵਿਦਿਆਰਥੀਆਂ ਸ਼ਾਮਲ ਹੋਏ | ਇਸ ਮÏਕੇ ਡਾਇਰੈਕਟਰ ਪ੍ਰੋ. ਸ਼ੈਲੇੰਦਰ ਜੈਨ ਨੇ ਰਾਸ਼ਟਰੀ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ | ਸਲਾਈਟ ਦੇ ਸੁਰੱਖਿਆ ਦਸਤੇ, ਐਨ.ਸੀ.ਸੀ. ਕੈਡਟਾਂ ਅਤੇ ਐੱਨ.ਐੱਸ. ਐੱਸ. ਵਲੰਟੀਅਰਾਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ ਅਤੇ ਪਰੇਡ ਵਿਚ ਹਿੱਸਾ ਲਿਆ | ਡਾਇਰੈਕਟਰ ਪ੍ਰੋ. ਜੈਨ ਨੇ ਰਾਸ਼ਟਰ ਨਿਰਮਾਣ ਵਿਚ ਹਿੱਸਾ ਪਾਉਣ ਵਾਲੇ ਸੁਤੰਤਰਤਾ ਸੈਨਾਨੀਆਂ, ਨੇਤਾਵਾਂ ਅਤੇ ਸੁਰੱਖਿਆ ਬਲਾਂ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮÏਕੇ ਅਕਾਦਮਿਕ ਅਤੇ ਖੋਜ ਖੇਤਰ ਵਿਚ ਯੋਗਦਾਨ ਪਾਉਣ ਵਾਲੇ ਖੋਜ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਅਤੇ ਕੋਵਿਡ ਦÏਰਾਨ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਡਾਕਟਰੀ ਅਮਲੇ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮÏਕੇ ਰੰਗਾਰੰਗ ਪੇਸ਼ਕਾਰੀ ਤੋਂ ਇਲਾਵਾ ਵਿਦਿਆਰਥੀਆਂ ਦੇ ਰੱਸਾਕਸ਼ੀ ਮੁਕਾਬਲੇ ਵੀ ਕਰਵਾਏ ਗਏ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਚੇਅਰਮੈਨ ਲਾਇਨਜ਼ ਕਲੱਬ ਰਾਇਲ ਸੁਨਾਮ ਸਮਾਜ ਸੇਵੀ ਮਨਿੰਦਰ ਸਿੰਘ ਲਖਮੀਰਵਾਲਾ ਨੂੰ ਗਣਤੰਤਰ ਦਿਵਸ ਸਮਾਰੋਹ ਉੱਤੇ ਸ਼ਲਾਘਾਯੋਗ ਪ੍ਰਾਪਤੀ ਕਰਨ ਉੱਤੇ ਐੱਸ ਡੀ ਐਮ ਸੁਨਾਮ ਜਸਪ੍ਰੀਤ ਸਿੰਘ ਵਲੋਂ ਸਨਮਾਨ ਪੱਤਰ ਦਿੱਤਾ ਗਿਆ | ਇਸ ਮÏਕੇ ਨਗਰ ਕÏਾਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਕਲੱਬ ਪ੍ਰਧਾਨ ਮੁਨੀਸ਼ ਗੁਪਤਾ, ਮਨਪ੍ਰੀਤ ਸਿੰਘ ਢਿੱਲੋ, ਐਡਵੋਕੇਟ ਪਰਮਿੰਦਰ ਸਿੰਘ ਜਾਰਜ, ਦਵਿੰਦਰ ਸਿੰਘ ਕਾਨੰੂਗੋ ਆਦਿ ਮÏਜੂਦ ਸਨ |
ਲੌਂਗੋਵਾਲ, (ਵਿਨੋਦ, ਸ.ਸ. ਖੰਨਾ) - ਦੇਸ਼ ਦਾ 74ਵਾਂ ਗਣਤੰਤਰ ਦਿਵਸ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ | ਇਸ ਮÏਕੇ ਪਿ੍ੰਸੀਪਲ ਕੈਪਟਨ ਡਾ. ਓਮ ਪ੍ਰਕਾਸ਼ ਸੇਤੀਆ ਨੇ ਰਾਸ਼ਟਰੀ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ | ਐਨ.ਸੀ.ਸੀ. ਕੈਡਟਾਂ ਅਤੇ ਐੱਨ.ਐੱਸ. ਐੱਸ. ਵਲੰਟੀਅਰਾਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ | ਇਸ ਮÏਕੇ ਸਕੂਲ ਕਮੇਟੀ ਦੇ ਚੇਅਰਮੈਨ ਮੱਖਣ ਸਿੰਘ, ਪੰਚ ਗੁਰਪ੍ਰੀਤ ਸਿੰਘ, ਲੈਕਚਰਾਰ ਜਰਨੈਲ ਸਿੰਘ ਅਤੇ ਜਗਸੀਰ ਸਿੰਘ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ |
ਮੂਣਕ, (ਭਾਰਦਵਾਜ/ਸਿੰਗਲਾ) - 74ਵਾਂ ਗਣਤੰਤਰ ਦਿਵਸ ਅਨਾਜ ਮੰਡੀ ਮੂਣਕ ਵਿਖੇ ਮਨਾਇਆ ਗਿਆ ਇਸ ਮÏਕੇ ਕÏਮੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਤਹਿਸੀਲਦਾਰ ਪ੍ਰਵੀਨ ਕੁਮਾਰ ਸਿੰਗਲਾ ਵਲੋਂ ਅਦਾ ਕੀਤੀ, ਦੇਸ਼ ਦੇ ਨਾਮ ਸੰਦੇਸ਼ ਪੜਿ੍ਹਆ, ਮੁੱਖ ਮਹਿਮਾਨ ਨੇ ਪਰੇਡ ਕਮਾਂਡਰ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਝਲੂਰ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ ਟੁਕੜੀ ਤੋਂ ਅਤੇ ਵੱਖ ਵੱਖ ਸਕੂਲੀ ਬੱਚਿਆਂ ਤੋਂ ਮਾਰਚ ਪਾਸਟ ਦੀ ਸਲਾਮੀ ਲਈ | ਇਸ ਮÏਕੇ ਸਿਵਲ ਜੱਜ ਸ਼੍ਰੀਮਤੀ ਇੰਦੂਬਾਲਾ ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ | ਇਸ ਮÏਕੇ ਸਵਤੰਤਰਤਾ ਸੈਲਾਨੀ, ਪੰਜਾਬ ਪੁਲਿਸ ਦੀ ਟੁਕੜੀ ਅਤੇ ਪ੍ਰੋਗਰਾਮ ਚ ਹਿੱਸਾ ਲੈਣ ਵਾਲੇ ਸਕੂਲੀ ਬੱਚਿਆਂ ਤੇ ਪੱਤਰਕਾਰ ਭਾਈਚਾਰੇ ਨੂੰ ਪ੍ਰਸੰਸਾ ਪੱਤਰ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮÏਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਬਰਿੰਦਰ ਗੋਇਲ ਦੇ ਸਪੁੱਤਰ ਗÏਰਵ ਗੋਇਲ, ਬਲਾਕ ਸੰਮਤੀ ਦੇ ਚੇਅਰਮੈਨ ਪਰਮਪਾਲ ਸਿੰਘ ਸੋਨੀ ਜ਼ੈਲਦਾਰ, ਨਾਇਬ ਤਹਿਸੀਲਦਾਰ ਗੁਰਨੈਬ ਸਿੰਘ, ਐੱਸ ਐਚ ਓ ਇੰਸਪੈਕਟਰ ਤੇਜਿੰਦਰ ਸਿੰਘ, ਐੱਸ ਐਮ ਓ ਮੂਣਕ ਬਲਵਿੰਦਰ ਸਿੰਘ ਭੱਟੀ, ਈ ਓ ਰਵੀ ਕੁਮਾਰ, ਮਨੀਸ਼ ਜੈਨ, ਇੰਨ: ਪਨਗਰੇਨ ਸੰਦੀਪ ਸਿੰਗਲਾ, ਬੀ ਡੀ ਪੀ ਓ ਮੈਡਮ ਸਰਬਜੀਤ ਕੌਰ, ਪੀ ਓ ਨਰੇਸ਼ ਕੁਮਾਰ, ਰੀਡਰ ਸਤਿਗੁਰ ਬੱਲਰਾਂ, ਗੁਰਮੇਲ ਸਿੰਘ, ਸਤੀਸ਼ ਗਰਗ, ਬੱਬੂ ਸਿੰਗਲਾ, ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਵਿਚ ਸੇਂਟਰੀ ਸੁਪਰਵਾਈਜ਼ਰ ਪਰਮਜੀਤ ਸਿੰਘ, ਸਫਾਈ ਸੇਵਕ ਮਾਈ ਬਖ਼ਸ਼ ਅਤੇ ਸਕੂਲੀ ਸਟਾਫ਼ ਅਤੇ ਬੱਚੇ ਮੌਜੂਦ ਸਨ |
ਲੌਂਗੋਵਾਲ, (ਵਿਨੋਦ, ਸ.ਸ. ਖੰਨਾ) - ਦੇਸ਼ ਦਾ 74ਵਾਂ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ ਟੈਗੋਰ ਵਿਦਿਆਲਾ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ ਪਿ੍ੰਸੀਪਲ ਮੈਡਮ ਜਸਵਿੰਦਰ ਕੌਰ ਦੀ ਅਗਵਾਈ ਹੇਠ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਮੈਨੇਜਮੈਂਟ ਮੈਂਬਰਾਂ ਕੁਲਦੀਪ ਸਿੰਘ ਮੰਡੇਰ, ਗੋਬਿੰਦ ਸਿੰਘ ਗਿੱਲ ਅਤੇ ਜਤਿੰਦਰ ਰਿਸ਼ੀ ਨੇ ਸ਼ਾਮਲ ਹੁੰਦਿਆਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਮੈਨੇਜਮੈਂਟ ਮੈਂਬਰਾਂ ਨੇ ਕਿਹਾ ਕਿ ਬਸੰਤ ਪੰਚਮੀ ਮÏਕੇ ਪਤੰਗ ਚੜ੍ਹਾਉਣ ਲਈ ਚਾਈਨਾ ਡੋਰ ਦੀ ਵਰਤੋਂ ਬੇਹੱਦ ਘਾਤਕ ਹੁੰਦੀ ਹੈ ਇਸ ਲਈ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ |
ਖਨÏਰੀ, (ਬਲਵਿੰਦਰ ਸਿੰਘ ਥਿੰਦ) - ਪਿੰਡ ਬਨਾਰਸੀ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਟਰੱਸਟ ਵਲੋਂ ਪਿੰਡ ਦੇ ਸਰਕਾਰੀ ਸਕੂਲ ਵਿਚ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮÏਕੇ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪਿੰਡ ਦੇ ਸਰਪੰਚ ਰਿਸ਼ੀ ਰਾਮ ਵਲੋਂ ਨਿਭਾਈ ਗਈ | ਇਸ ਮÏਕੇ ਟਰੱਸਟ ਦੇ ਪ੍ਰਧਾਨ ਮਨਦੀਪ ਬਨਾਰਸੀ ਵਲੋਂ ਸਭ ਤੋਂ ਪਹਿਲਾ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਪਿੰਡ ਬਨਾਰਸੀ ਦੇ ਸਰਕਾਰੀ ਸਕੂਲ ਦੇ ਅਧਿਆਪਕ ਮਾਸਟਰ ਮਹਾਵੀਰ ਗਿੱਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕੀ ਪਿੰਡ ਦੇ ਲੋਕਾਂ ਨੂੰ ਇਕੱਤਰ ਹੋ ਕੇ ਪਿੰਡ ਵਿਚ ਵੱਖ ਵੱਖ ਮÏਕੇ ਉੱਤੇ ਪ੍ਰੋਗਰਾਮ ਕਰਦੇ ਰਹਿਣਾ ਚਾਹੀਦਾ ਹੈ | ਉਸ ਤੋਂ ਬਾਅਦ ਪਿੰਡ ਦੇ ਉੱਭਰਦੇ ਕਲਾਕਾਰ ਵਿੱਕੀ ਵਲੋਂ ਇਕ ਦੇਸ਼ ਭਗਤੀ ਦਾ ਗੀਤ ਗਾਇਆ ਗਿਆ ਜਦਕਿ ਸਕੂਲ ਦੇ ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਇਸ ਮÏਕੇ ਸੰਦੀਪ, ਮੱਖਣ ਮਨਕੁਸ, ਵਿਸ਼ਾਲ, ਗੱਗੀ, ਜਸ਼ਨ, ਅਜੇ, ਸਨੀ, ਰੋਬਿਨ, ਹੈਪੀ ਅਤੇ ਪਿੰਡ ਦੇ ਹੋਰ ਪਤਵੰਤੇ ਮÏਜੂਦ ਸਨ |
ਮਲੇਰਕੋਟਲਾ, (ਹਨੀਫ਼ ਥਿੰਦ) - ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਇਸਲਾਮੀਆਂ ਗਰਲਜ਼ ਕਾਲਜ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ 9 ਇਸ ਮÏਕੇ ਪਿ੍ੰਸੀਪਲ ਡਾ. ਰਾਹਿਲਾ ਖ਼ਾਨ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ 9 ਪਿ੍ੰਸੀਪਲ ਡਾ. ਰਾਹਿਲਾ ਖ਼ਾਨ ਨੇ ਗਣਤੰਤਰ ਦਿਵਸ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਕਿਹਾ ਕਿ ਇਸਲਾਮ ਧਰਮ ਦੱਸਦਾ ਹੈ ਕਿ ਹਰ ਇਕ ਵਿਅਕਤੀ ਨੂੰ ਆਪਣੇ ਦੇਸ਼ ਵਿਚ ਭਾਈਚਾਰਾ ਅਤੇ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ 9 ਇਸ ਸਮੇਂ ਪਿ੍ੰਸੀਪਲ ਡਾ.ਰਾਹਿਲਾ ਖ਼ਾਨ ਨਾਲ ਕਾਲਜ ਦਾ ਹੋਰ ਸਟਾਫ਼ ਵੀ ਮÏਜੂਦ ਰਿਹਾ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਪਿਛਲੇ ਸਾਲਾਂ ਦੀ ਤਰ੍ਹਾਂ ਅਲ-ਫਲਾਹ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਾਲੇਰਕੋਟਲਾ ਵਿਚ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮÏਕੇ ਤਿਰੰਗਾ ਲਹਿਰਾਉਣ ਦੀ ਰਸਮ ਪਿ੍ੰਸੀਪਲ ਮੈਡਮ ਰਿਹਾਨਾ ਨਕਵੀ ਨੇ ਅਦਾ ਕੀਤੀ | ਇਸ ਮÏਕੇ ਜਨਾਬ ਅਜ਼ਮਤ ਅਲੀ ਖ਼ਾਨ, ਚੇਅਰਮੈਨ ਅਲ-ਫਲਾਹ ਐਜੁਕੇਸਟਰੱਸਟ ਨੇ ਅਧਿਆਪਕਾਂ ਵਿਚ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਅਤੇ ਬੱਚਿਆਂ ਨੂੰ ਸੁਨਹਿਰੀ ਚੰਗਾ ਭਵਿੱਖ ਬਣਾਉਣ ਲਈ ਪ੍ਰੇਰਿਤ ਕੀਤਾ | ਝੰਡਾ ਲਹਿਰਾਉਣ ਦੀ ਰਸਮ ਦੇ ਮÏਕੇ 'ਤੇ ਪਿ੍ੰਸੀਪਲ ਰਿਹਾਨਾ ਨਕਵੀ ਦੇ ਨਾਲ ਵਾਈਸ ਪਿ੍ੰਸੀਪਲ ਖਿਆਮ ਅਹਿਮਦ ਖ਼ਾਨ, ਅਜ਼ਮਤ ਅਲੀ ਖਾਨ ਚੇਅਰਮੈਨ, ਡਾ. ਮੁਹੰਮਦ ਰਮਜ਼ਾਨ, ਮਾਸਟਰ ਅਬਦੁੱਲ ਹਮੀਦ, ਜਨਾਬ ਅਬਦੁਲ ਸ਼ਕੂਰ, ਸਰਪ੍ਰਸਤ ਅਲ-ਫਲਾਹ ਐਜੂਕੇਸ਼ਨਲ ਟਰੱਸਟ ਅਤੇ ਸਮੂਹ ਸਟਾਫ਼ ਮÏਜੂਦ ਰਿਹਾ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਸਥਾਨਕ ਨਗਰ ਕੌਂਸਲ ਮਲੇਰਕੋਟਲਾ ਵਿਖੇ ਗਣਤੰਤਰਤਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮÏਕੇ ਨਗਰ ਕੌਂਸਲ ਦੇ ਪ੍ਰਧਾਨ ਮੈਡਮ ਨਸਰੀਨ ਅਸ਼ਰਫ ਨੇ ਕÏਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਵਲੋਂ ਕÏਮੀ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਮÏਕੇ ਕਾਲਜ ਸਾਧਕ ਅਫ਼ਸਰ ਮਨਿੰਦਰ ਸਿੰਘ, ਉੱਘੇ ਸਮਾਜਸੇਵੀ ਅਤੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ, ਅਬਦੁਲ ਲਤੀਫ ਪੱਪੂ ਵਿਧਾਇਕ ਜਮੀਲ ਉਰ ਰਹਿਮਾਨ ਦੇ ਭਰਾ ਅਤੇ ਅਸ਼ਰਫ ਅਬਦੁੱਲਾ ਨੇ ਸਾਂਝੇ ਤÏਰ ਤੇ ਗੱਲਬਾਤ ਕਰਦਿਆਂ ਕਿਹਾ ਅੱਜ ਦਾ ਦਿਨ ਸਾਰੇ ਦੇਸ਼ ਵਾਸੀਆਂ ਲਈ ਖੁਸ਼ੀਆਂ ਭਰਿਆ ਹੈ | ਸਾਨੂੰ ਸਭ ਨੂੰ ਆਪਸ ਵਿਚ ਇਕਜੁੱਟਤਾ ਨਾਲ ਖ਼ੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ | ਇਸੇ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ | ਇਸ ਮÏਕੇ ਉੱਘੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ, ਅਬਦੁਲ ਲਤੀਫ ਪੱਪੂ, ਅਸ਼ਰਫ ਅਬਦੁੱਲਾ, ਅਸਲਮ ਕਾਲਾ ਸਾਬਕਾ ਕੌਸਲਰ, ਇਸਹਾਕ ਮੁਹੰਮਦ ਸਾਕਾ ਸਾਬਕਾ ਪ੍ਰਧਾਨ, ਕੌਂਸਲਰ ਚÏਧਰੀ ਮੁਹੰਮਦ ਬਸ਼ੀਰ, ਕੌਸਲਰ ਹਾਜੀ ਮੁਹੰਮਦ ਅਖ਼ਤਰ, ਕੌਸਲਰ ਅਜੇ ਕੁਮਾਰ, ਮੁਨਸ਼ੀ ਅਜੇ ਕੁਮਾਰ, ਜਗਦੀਸ਼ ਕਿੰਗਰ, ਭੋਲਾ ਸੰਗਰੂਰ ਵਾਲਾ, ਕੌਸਲਰ ਸਚਿਨ ਕੁਮਾਰ, ਅਬਦੁਲ ਰਸ਼ੀਦ ਕਿਲਾ, ਮੁਹੰਮਦ ਜਮੀਲ ਮਲੇਰ, ਠੇਕੇਦਾਰ ਰਾਜ, ਠੇਕੇਦਾਰ ਹਰਬੰਸ ਸਿੰਘ, ਦੀਪਕ ਬੱਗਣ, ਮੁਹੰਮਦ ਅਕਬਰ, ਮੁਹੰਮਦ ਯਾਸੀਨ ਕਿਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਕੌਂਸਲ ਦੇ ਸਮੂਹ ਅਧਿਕਾਰੀ ਅਤੇ ਹੋਰ ਕੌਸਲਰ ਸਹਿਬਾਨ ਅਤੇ ਪਤਵੰਤੇ ਹਾਜ਼ਰ ਸਨ |
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਰੁਪਿੰਦਰ ਸਿੰਘ ਸੱਗੂ) - ਮਹਾਨ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਵਿਚ ਕਰੀਬ ਇਕ ਦਹਾਕਾ ਪਹਿਲਾਂ ਸਥਾਪਿਤ ਹੋਏ ਅਰਬਨ ਪ੍ਰਾਇਮਰੀ ਹੈਲਥ ਸੈਂਟਰ (ਜੋ ਇਸ ਵੇਲੇ ਚਾਲੂ ਹੈ) ਸ਼ੁੱਕਰਵਾਰ ਨੂੰ ਮੁਹੱਲਾ ਕਲੀਨਿਕ ਵਿਚ ਤਬਦੀਲ ਹੋ ਗਿਆ ਹੈ ...
ਸੰਦÏੜ, 27 ਜਨਵਰੀ (ਜਸਵੀਰ ਸਿੰਘ ਜੱਸੀ) - ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਸਬ ਡਵੀਜ਼ਨ ਅਹਿਮਦਗੜ੍ਹ ਦੇ ਪਿੰਡ ਫਰਵਾਲੀ ਅਤੇ ਮਿੱਠੇਵਾਲ ਵਿਖੇ ਪਿੰਡਾਂ ਦੇ ਆਮ ਲੋਕਾਂ ਦੀਆਂ ਸਾਂਝੀਆਂ ਅਤੇ ਨਿੱਜੀ ਸਮੱਸਿਆਵਾਂ ਸੁਣੀਆਂ¢ ਪਿੰਡ ਮਿੱਠੇਵਾਲ ਦੇ ਲੋਕਾਂ ਨੇ ...
ਖਨÏਰੀ, 27 ਜਨਵਰੀ (ਬਲਵਿੰਦਰ ਸਿੰਘ ਥਿੰਦ)- ਪ੍ਰਸਿੱਧ ਫ਼ਿਲਮੀ ਅਦਾਕਾਰ ਗੁੱਗੂ ਗਿੱਲ ਵਲੋਂ ਆਪਣੀ ਫ਼ਿਲਮ ਸ਼ਿਕਾਰੀ 2 ਵਿਚ ਬਾਜ਼ੀਗਰ ਭਾਈਚਾਰੇ ਦੇ ਖਿਲਾਫ਼ ਅਪਸ਼ਬਦ ਬੋਲੇ ਜਾਣ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ | ਜਿਸ ਦੇ ਖਿਲਾਫ਼ ਘੱਟ ਗਿਣਤੀ ਕਮਿਸ਼ਨ ਭਾਰਤ ...
ਸੰਗਰੂਰ, 27 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਡੈਮੋਕਰੇਟਿਕ ਜੰਗਲਾਤ ਮੁਲਾਜਮ ਯੂਨੀਅਨ 1 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਰੋਸ ਪੱਤਰ ...
ਮੂਣਕ, 27 ਜਨਵਰੀ (ਭਾਰਦਵਾਜ, ਸਿੰਗਲਾ, ਧਾਲੀਵਾਲ, ਮਦਾਨ) - ਬੀਤੀ ਰਾਤ ਬੈਰੀਅਰ ਚੌਂਕ ਪਾਤੜਾਂ ਰੋਡ 'ਤੇ ਪੁਲਿਸ ਪਾਰਟੀ ਦੀ ਮੁਸਤੈਦੀ ਕਾਰਨ ਇੱਕ ਕਰਿਆਨੇ ਦੀ ਦੁਕਾਨ 'ਤੇ ਚੋਰੀ ਕਰਨ ਦੀ ਨੀਅਤ ਨਾਲ ਆਏ ਅਣਪਛਾਤੇ ਚੋਰਾਂ ਨੂੰ ਸਮਾਨ ਛੱਡ ਕੇ ਭੱਜਣਾ ਪਿਆ, ਜੇਕਰ ਪੁਲਿਸ ...
ਮਲੇਰਕੋਟਲਾ, 27 ਜਨਵਰੀ (ਪਰਮਜੀਤ ਸਿੰਘ ਕੁਠਾਲਾ, ਮੁਹੰਮਦ ਹਨੀਫ਼ ਥਿੰਦ) - ਸ਼ੋ੍ਰਮਣੀ ਅਕਾਲੀ ਦਲ ਦੀ ਵਿਧਾਨ ਸਭਾ ਹਲਕਾ ਮਲੇਰਕੋਟਲਾ ਲਈ ਪਾਰਟੀ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਵੱਲੋਂ ਪਾਰਟੀ ਦੇ ਹਲਕਾ ਪੱਧਰੀ ਮੁੱਖ ਦਫ਼ਤਰ ਦਾ ਉਦਘਾਟਨ ਕਰਨ ਲਈ ਉਚੇਚੇ ਤੌਰ 'ਤੇ ...
ਸੰਗਰੂਰ, 27 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਆਵਾਰਾ ਪਸ਼ੂਆਂ ਵਲੋਂ ਫ਼ਸਲਾਂ ਦੀ ਕੀਤੀ ਜਾ ਰਹੀ ਬਰਬਾਦੀ ਤੋਂ ਪ੍ਰੇਸ਼ਾਨ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਆਵਾਰਾ ਪਸ਼ੂਆਂ ਨੂੰ ਟਰਾਲੀਆਂ ਉੱਤੇ ਲੱਦ ਕੇ ਅੱਜ ਜ਼ਿਲ੍ਹਾ ...
ਅਮਰਗੜ੍ਹ, 27 ਜਨਵਰੀ (ਜਤਿੰਦਰ ਮੰਨਵੀ)- ਆਪ ਸਰਕਾਰ ਵਲੋਂ ਚੋਣ ਵਾਅਦਾ ਪੂਰਾ ਕਰਨ ਦੇ ਚੱਕਰ 'ਚ ਸੂਬੇ ਦੀਆਂ ਕਈ ਪੇਂਡੂ ਡਿਸਪੈਂਸਰੀਆਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਕਲੀਨਿਕਾਂ ਵਿਚ ਡਾਕਟਰਾਂ ਸਮੇਤ ਹੋਰ ਸਟਾਫ਼ ਪੂਰਾ ਕਰਨ ...
ਸੰਗਰੂਰ, 26 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਪਟਿਆਲਾ ਰੋਡ ਸਥਿਤ ਗੋਲਡਨ ਅਰਥ ਗਲੋਬਲ ਸਕੂਲ ਵਿਚ ਰਾਸ਼ਟਰੀ ਤਿਉਹਾਰ ਗਣਤੰਤਰ ਦਿਵਸ ਅਤੇ ਬਸੰਤ ਰੁੱਤ ਬੜੇ ਉਤਸ਼ਾਹ ਪੂਰਵਕ ਮਨਾਇਆ ਗਿਆ | ਸਕੂਲ ਦੇ ਪਿ੍ੰਸੀਪਲ ਡਾ. ਮਨੋਜ ਕੁਮਾਰ ਸਿੰਘ ਨੇ ਰਾਸ਼ਟਰੀ ਤਿਰੰਗਾ ...
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਧਾਲੀਵਾਲ, ਭੁੱਲਰ) - ਸੁਨਾਮ ਪੁਲਿਸ ਵਲੋਂ ਇਕ ਅÏਰਤ ਨੂੰ 10 ਗ੍ਰਾਮ ਹੈਰੋਇਨ/ਚਿੱਟਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ¢ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਸਹਾਇਕ ਥਾਣੇਦਾਰ ਸ਼ਾਮ ...
ਲਹਿਰਾਗਾਗਾ, 27 ਜਨਵਰੀ (ਪ੍ਰਵੀਨ ਖੋਖਰ) - ਡਾ. ਦੇਵ ਰਾਜ ਡੀ.ਏ.ਵੀ. ਸੀਨੀ. ਸੈਕੰ. ਪਬਲਿਕ ਸਕੂਲ ਖਾਈ/ਲਹਿਰਾਗਾਗਾ (ਸੰਗਰੂਰ) ਦੀ ਲੜਕਿਆਂ ਦੀ ਖੋ-ਖੋ ਟੀਮ ਨੇ ਰਾਸ਼ਟਰੀ ਪੱਧਰ 'ਤੇ ਹੋਏ ਮੁਕਾਬਲਿਆਂ ਵਿਚ ਦੂਸਰਾ ਸਥਾਨ ਪ੍ਰਾਪਤ ਕਰ ਕੇ ਲਹਿਰਾਗਾਗਾ ਦਾ ਨਾਮ ਸਮੁੱਚੇ ਦੇਸ਼ ...
ਲੌਂਗੋਵਾਲ, 27 ਜਨਵਰੀ (ਵਿਨੋਦ, ਸ.ਸ. ਖੰਨਾ) - ਬ੍ਰਹਮ ਗਿਆਨੀ ਸ਼ਹੀਦ ਭਾਈ ਮਨੀ ਸਿੰਘ ਦਾ ਜਨਮ ਦਿਹਾੜਾ 6 ਫਰਵਰੀ ਨੂੰ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਕੈੰਬੋਵਾਲ ਲੌਂਗੋਵਾਲ ਵਿਖੇ ਮਨਾਇਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੋਬਿੰਦ ...
ਲੌਂਗੋਵਾਲ, 27 ਜਨਵਰੀ (ਵਿਨੋਦ, ਸ.ਸ. ਖੰਨਾ) - ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਅੰਤਿ੍ਮ ਜ਼ਮਾਨਤ ਦੇਣ ਦੇ ਫ਼ੈਸਲੇ ਖਿਲਾਫ਼ ਕਿਰਤੀ ਕਿਸਾਨ ਯੂਨੀਅਨ ਵਲੋਂ ਅੱਜ ਪਿੰਡ ਢੱਡਰੀਆਂ ਅਤੇ ਲੌਂਗੋਵਾਲ ਵਿਖੇ ...
ਮਸਤੂਆਣਾ ਸਾਹਿਬ, 27 ਜਨਵਰੀ (ਦਮਦਮੀ) - ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 96ਵੀਂ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਸਾਲਾਨਾ ਜੋੜ ਮੇਲਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ 30, 31 ਜਨਵਰੀ ਅਤੇ 1 ਫਰਵਰੀ ਨੂੰ ਸੰਤ ਅਤਰ ...
ਸੰਗਰੂਰ, 27 ਜਨਵਰੀ (ਧੀਰਜ ਪਸ਼ੌਰੀਆ) - ਸੰਗਰੂਰ ਵਿਚ ਬਸੰਤ ਪੰਚਮੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰ ਤੋਂ ਘਰਾਂ ਦੀਆਂ ਛੱਤਾਂ 'ਤੇ ਡੀ.ਜੇ. 'ਤੇ ਗਾਣੇ ਵੱਜਣ ਲੱਗੇ | ਬੱਚਿਆਂ ਤੋਂ ਲੈ ਕੇ ਹਰ ਉਮਰ ਤੱਕ ਨੌਜਵਾਨ, ਪੁਰਸ਼ ਅਤੇ ਔਰਤਾਂ ਸਾਰਾ ਦਿਨ ਪਤੰਗ ...
ਧਰਮਗੜ੍ਹ, 27 ਜਨਵਰੀ (ਗੁਰਜੀਤ ਸਿੰਘ ਚਹਿਲ)- ਸ਼੍ਰੋਮਣੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...
ਚੀਮਾ ਮੰਡੀ, 27 ਜਨਵਰੀ (ਦਲਜੀਤ ਸਿੰਘ ਮੱਕੜ) - ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਵਿਖੇ ਸ੍ਰੀ ਸਹਿਜ ਪਾਠ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਸੇਵਾ, ਸੁਚੱਜਾ ਜੀਵਨ ਜਾਂਚ ਜਿਉਣ ਸੰਬਧੀ ਸੈਮੀਨਾਰ ਕਰਵਾਇਆ ਗਿਆ¢ ਜਿਸ ਵਿੱਚ ਸ ਅੰਮਿ੍ਤਪਾਲ ...
ਮਲੇਰਕੋਟਲਾ, 27 ਜਨਵਰੀ (ਪਰਮਜੀਤ ਸਿੰਘ ਕੁਠਾਲਾ) - ਸਥਾਨਕ ਲੁਧਿਆਣਾ ਰੋਡ 'ਤੇ ਸਥਿਤ ਬੂਟ ਬਨਾਉਣ ਵਾਲੀ ਇਕ ਨਾਮੀ ਫ਼ੈਕਟਰੀ ਦਾ ਏਰੀਆ ਮੈਨੇਜਰ ਬਣ ਕੇ ਦੇਸ਼ ਭਰ ਅੰਦਰ ਬੂਟ ਡੀਲਰਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲੇ ਬਿਹਾਰ ਮੂਲ ਦੇ ਇਕ ਵੱਡੇ ਠੱਗ ਗਰੋਹ ...
ਸੰਗਰੂਰ, 27 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਆਂਗਣਵਾੜੀ ਵਰਕਰਾਂ, ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਦਾ ਵਫਦ ਕੌਮੀ ਪ੍ਰਧਾਨ ਊਸ਼ਾ ਰਾਣੀ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ | ਯੂਨੀਅਨ ਨੇ ਮਾਨ ਨੂੰ ...
ਸੰਗਰੂਰ, 27 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਵਲੋਂ ਪਿੰਡਾਂ ਅਤੇ ਸੰਗਰੂਰ ਦੇ ਬਾਜ਼ਾਰਾਂ ਵਿਚ ਟਰੈਕਟਰ ਮਾਰਚ ਕਰਨ ਉਪਰੰਤ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਵੀ ਜ਼ੋਰਦਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX