ਤਾਜਾ ਖ਼ਬਰਾਂ


ਡਾ. ਹਮਦਰਦ ਨੂੰ ਸੰਮਨ ਭੇਜਣਾ ਨੈਤਿਕ ਤੌਰ ਤੇ ਅਸ਼ੋਭਨੀਕ ਕਾਰਵਾਈ- ਜਥੇਦਾਰ ਅਕਾਲ ਤਖ਼ਤ ਸਾਹਿਬ
. . .  11 minutes ago
ਤਲਵੰਡੀ ਸਾਬੋ, 30 ਮਈ (ਰਣਜੀਤ ਸਿੰਘ ਰਾਜੂ)-ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ.ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਵਿਜੀਲੈਂਸ ਰਾਹੀਂ ਤੰਗ ਪ੍ਰੇਸ਼ਾਨ ਕਰਨਾ ਇਕ ਜਮਹੂਰੀ ਰਾਜ ਲਈ ਬੇਹੱਦ ਸ਼ਰਮਨਾਕ ਕਰਵਾਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ...
ਸੁਲਤਾਨਵਿੰਡ ਵਿਖੇ ਸਿਲੈਂਡਰਾਂ ਵਾਲੀ ਗੱਡੀ ਨੇ ਸਕੂਲੀ ਬੱਚੇ ਨੂੰ ਕੁਚਲਿਆ
. . .  18 minutes ago
ਸੁਲਤਾਨਵਿੰਡ 30 ਮਈ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਬਾਬਾ ਬੁੱਢਾ ਐਵੀਨਿਊ ਸੁਲਤਾਨਵਿੰਡ ਵਿਖੇ ਇਕ ਸਿਲੈਂਡਰਾਂ ਵਾਲੀ ਗੱਡੀ ਨੇ 10 ਸਾਲਾ ਸਕੂਲੀ ਬੱਚੇ ਨੂੰ ਕੁਚਲ ਦਿੱਤਾ, ਜਿਸ ਕਾਰਨ...
ਕਿਸਾਨ ਆਗੂ ਨਰੇਸ਼ ਟਿਕੈਤ ਦੇ ਦਖ਼ਲ ਤੋਂ ਬਾਅਦ ਪਹਿਲਵਾਨਾਂ ਨੇ ਗੰਗਾ ਨਦੀ 'ਚ ਨਹੀਂ ਸੁੱਟੇ ਤਗਮੇ
. . .  48 minutes ago
ਹਰਿਦੁਆਰ, 30 ਮਈ-ਕਿਸਾਨ ਆਗੂ ਨਰੇਸ਼ ਟਿਕੈਤ ਹਰਿਦੁਆਰ ਪਹੁੰਚੇ ਜਿੱਥੇ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਵਿਰੋਧ ਵਜੋਂ ਗੰਗਾ...
ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ 28ਵੇਂ ਚੀਫ਼ ਜਸਟਿਸ ਵਜੋਂ ਜਸਟਿਸ ਐਮ.ਐਸ. ਰਾਮਚੰਦਰ ਰਾਓ ਨੇ ਚੁੱਕੀ ਸਹੁੰ
. . .  about 1 hour ago
ਸ਼ਿਮਲਾ,30 ਮਈ- ਜਸਟਿਸ ਐਮ.ਐਸ. ਰਾਮਚੰਦਰ ਰਾਓ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ 28ਵੇਂ ਚੀਫ਼ ਜਸਟਿਸ ਵਜੋਂ...
ਦਿੱਲੀ ਦੇ ਹਵਾਈ ਅੱਡੇ 'ਤੇ 50 ਲੱਖ ਦੇ ਸੋਨੇ ਸਮੇਤ ਦੁਬਈ ਤੋਂ ਆਇਆ ਯਾਤਰੀ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 30 ਮਈ-ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਕਸਟਮ ਨੇ ਲਗਭਗ 50 ਲੱਖ ਰੁਪਏ ਦੀ ਕੀਮਤ ਦੇ 927 ਗ੍ਰਾਮ ਸੋਨੇ ਦੇ ਪੇਸਟ ਦੇ ਕਬਜ਼ੇ 'ਚ ਦੁਬਈ...
ਡਾ. ਹਮਦਰਦ ਨੂੰ ਸੰਮਨ ਭੇਜਣਾ ਮਾਨ ਸਰਕਾਰ ਦਾ ਲੋਕਤੰਤਰ ਦੇ ਚੌਥੇ ਥੰਮ੍ਹ ’ਤੇ ਹਮਲਾ : ਕੋਟਬੁੱਢਾ, ਖੋਸਾ
. . .  about 1 hour ago
ਲੋਹੀਆਂ ਖ਼ਾਸ, 30 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੂਰੇ ਸੰਸਾਰ ਅੰਦਰ ਲੋਕਤੰਤਰ ਦਾ ਚੌਥੇ ਥੰਮ੍ਹ ਸਮਝੇ ਜਾਂਦੇ ਪ੍ਰੈੱਸ ਭਾਈਚਾਰੇ ’ਚੋਂ ‘ਅਦਾਰਾ ਅਜੀਤ ਸਮੂਹ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜ਼ੀਲੈਂਸ ਰਾਹੀਂ ਸੰਮਨ ਭੇਜਣਾ ਮਾਨ ਸਰਕਾਰ ਦਾ ਲੋਕਤੰਤਰ ਦੇ...
ਉੱਤਰਾਖੰਡ:ਆਪਣੇ ਤਗਮੇ ਗੰਗਾ ਨਦੀ ਵਿਚ ਸੁੱਟਣ ਲਈ ਹਰਿਦੁਆਰ ਪਹੁੰਚੇ ਪਹਿਲਵਾਨ
. . .  about 2 hours ago
ਹਰਿਦੁਆਰ, 30 ਮਈ-ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਵਿਰੋਧ ਵਜੋਂ ਪਹਿਲਵਾਨ ਗੰਗਾ ਨਦੀ ਵਿਚ ਆਪਣੇ ਸਾਰੇ ਤਗਮੇ ਸੁੱਟਣ...
2023-24 'ਚ ਭਾਰਤ ਦੀ ਵਿਕਾਸ ਗਤੀ ਬਰਕਰਾਰ ਰਹਿਣ ਦੀ ਸੰਭਾਵਨਾ-ਰਿਜ਼ਰਵ ਬੈਂਕ
. . .  about 2 hours ago
ਮੁੰਬਈ, 30 ਮਈ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਕਿਹਾ ਹੈ ਕਿ "ਮਹਿੰਗਾਈ ਦੇ ਦਬਾਅ ਨੂੰ ਘੱਟ ਕਰਨ ਦੇ ਮਾਹੌਲ ਵਿਚ 2023-24 ਵਿਚ ਭਾਰਤ ਦੀ ਵਿਕਾਸ ਗਤੀ ਬਰਕਰਾਰ...
ਕਰਨਾਟਕ ਸਰਕਾਰ ਨੇ ਵਧਾਇਆ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ
. . .  about 2 hours ago
ਬੈਂਗਲੁਰੂ, 30 ਮਈ-ਕਰਨਾਟਕ ਸਰਕਾਰ ਨੇ 1 ਜਨਵਰੀ 2023 ਤੋਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਨੂੰ 31 ਫ਼ੀਸਦੀ ਤੋਂ ਵਧਾ ਕੇ 35 ਫ਼ੀਸਦੀ ਕਰ ਦਿੱਤਾ...
ਲਖਬੀਰ ਸਿੰਘ ਰੋਡੇ ਸੀ ਲੁਧਿਆਣਾ ਕੋਰਟ ਕੰਪਲੈਕਸ 'ਚ ਹੋਏ ਧਮਾਕੇ ਦਾ ਮਾਸਟਰਮਾਈਂਡ-ਐਨ.ਆਈ.ਏ.
. . .  about 2 hours ago
ਨਵੀਂ ਦਿੱਲੀ, 30 ਮਈ-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਆਪਣੀ ਸਪਲੀਮੈਂਟਰੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਪਾਕਿਸਤਾਨ ਸਥਿਤ ਮੁਖੀ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਲਖਬੀਰ ਸਿੰਘ ਰੋਡੇ 2021 ਦੇ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ਦਾ ਮਾਸਟਰਮਾਈਂਡ ਸੀ।ਲਖਬੀਰ ਸਿੰਘ ਉਰਫ ਰੋਡੇ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਖ਼ਿਲਾਫ਼ ਲੁਧਿਆਣਾ ਕੋਰਟ ਕੰਪਲੈਕਸ ਵਿਚ 23 ਦਸੰਬਰ ਨੂੰ ਹੋਏ ਬੰਬ ਧਮਾਕੇ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 6 ਹੋਰ ਜ਼ਖਮੀ ਹੋ ਗਏ ਸਨ, ਦੇ ਖ਼ਿਲਾਫ਼ ਮੋਹਾਲੀ ਜ਼ਿਲੇ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਆਈ.ਪੀ.ਐਲ. ਮੈਚ ਵਿਚ ਮਾਈ ਸਰਕਲ ਇਲੈਵਨ ਐਪ ਰਾਹੀਂ ਅਮਲੋਹ ਦੇ ਨੌਜਵਾਨ ਨੇ ਜਿੱਤੀ ਔਡੀ ਕਾਰ ਤੇ 22 ਲੱਖ ਰੁਪਏ
. . .  about 3 hours ago
ਅਮਲੋਹ, 30 ਮਈ (ਕੇਵਲ ਸਿੰਘ)-ਅਮਲੋਹ ਸ਼ਹਿਰ ਦੇ ਦੀਪਕ ਕੁਮਾਰ ਮਿੱਤਲ ਨੂੰ ਆਈ.ਪੀ.ਐਲ. ਮੈਚ ਦੇ ਮਾਈ ਸਰਕਲ ਇਲੈਵਨ ਐਪ ਤੋਂ ਇਕ ਔਡੀ ਕਾਰ ਅਤੇ 22 ਲੱਖ ਦਾ ਇਨਾਮ ਜਿੱਤਿਆ ਹੈੈ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ...
1 ਜੂਨ ਨੂੰ ਹਮਦਰਦ ਭਵਨ ਵਿਚ ਹੋਣ ਵਾਲੀ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਿਲ ਹੋਵੇਗੀ ਬਸਪਾ-ਜਸਵੀਰ ਗੜ੍ਹੀ
. . .  about 2 hours ago
ਚੰਡੀਗੜ੍ਹ, 30 ਮਈ-ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਮੀਡੀਆ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਜਾਰੀ ਬਿਆਨ ਵਿਚ ਜਸਵੀਰ ਸਿੰਘ ਗੜ੍ਹੀ ਨੇ ਕਿਹਾ...
ਨਹੀਂ ਪਤਾ ਕਿ ਅਸੀਂ ਮੁਹੰਮਦ ਇਕਬਾਲ ਦਾ ਭਾਗ ਕਿਉਂ ਪੜ੍ਹਾ ਰਹੇ ਸੀ-ਯੋਗੇਸ਼ ਸਿੰਘ (ਉਪ ਕੁਲਪਤੀ ਦਿੱਲੀ ਯੂਨੀਵਰਸਿਟੀ)
. . .  about 3 hours ago
ਨਵੀਂ ਦਿੱਲੀ, 30 ਮਈ-ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਯੋਗੇਸ਼ ਸਿੰਘ ਨੇ ਰਾਜਨੀਤੀ ਸ਼ਾਸਤਰ ਦੇ ਸਿਲੇਬਸ ਵਿਚ ਮੁਹੰਮਦ ਇਕਬਾਲ ਦੇ ਅਧਿਆਏ ਨੂੰ ਹਟਾਉਣ ਅਤੇ ਭਾਰਤੀ ਕ੍ਰਾਂਤੀਕਾਰੀ ਵੀਰ ਸਾਵਰਕਰ ਦੇ ਅਧਿਆਏ...
ਮਹਾਰਾਸ਼ਟਰ ਚ ਸਿੱਖ ਨੌਜੁਆਨਾਂ ਦੀ ਕੁੱਟਮਾਰ ਮਾਨਵਤਾ ਦੇ ਨਾਂਅ ’ਤੇ ਧੱਬਾ-ਪ੍ਰਧਾਨ ਸ਼੍ਰੋਮਣੀ ਕਮੇਟੀ
. . .  about 4 hours ago
ਅੰਮ੍ਰਿਤਸਰ, 30 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਉਖਲਦ ਪਿੰਡ ਵਿਚ ਭੀੜ ਵਲੋਂ 3 ਨੌਜੁਆਨ ਸਿੱਖਾਂ ਦੀ ਕੁੱਟਮਾਰ ਦੀ ਸਖ਼ਤ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ...
ਸਰਹੱਦ ਪਾਰ ਤੋਂ ਪੰਜਾਬ ਵਿਚ ਤਸਕਰੀ ਕਰ ਕੇ ਲਿਆਂਦਾ ਗਿਆ ਸੀ ਲੁਧਿਆਣਾ ਕੋਰਟ ਕੰਪਲੈਕਸ ਵਿਚ ਵਿਸਫੋਟ ਹੋਇਆ ਆਈ.ਈ.ਡੀ.
. . .  about 4 hours ago
ਨਵੀਂ ਦਿੱਲੀ, 30 ਮਈ-ਐਨ.ਆਈ.ਏ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲੁਧਿਆਣਾ ਕੋਰਟ ਕੰਪਲੈਕਸ ਵਿਚ ਵਿਸਫੋਟ ਹੋਇਆ ਆਈ.ਈ.ਡੀ. ਸਰਹੱਦ ਪਾਰ ਤੋਂ ਰੋਡੇ ਰਾਹੀਂ ਪੰਜਾਬ ਵਿਚ ਤਸਕਰੀ ਕਰ ਕੇ ਲਿਆਂਦਾ ਗਿਆ ਸੀ। ਉਸ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ...
ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਪਾਵਨ ਸਰੂਪ ਦੇ 6 ਜੂਨ ਨੂੰ ਕਰਵਾਏ ਜਾਣਗੇ ਦਰਸ਼ਨ-ਐਡਵੋਕੇਟ ਧਾਮੀ
. . .  about 4 hours ago
ਅੰਮ੍ਰਿਤਸਰ, 30 ਮਈ (ਜਸਵੰਤ ਸਿੰਘ ਜੱਸ)-ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੀ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਨੂੰ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮ ਸਮੇਂ ਇਸ ਵਾਰ...
ਸਾਈਕਲ ਅਤੇ ਮੋਟਰਸਾਈਕਲ ਦੀ ਟੱਕਰ 'ਚ ਕਿਸਾਨ ਦੀ ਮੌਤ
. . .  about 4 hours ago
ਸ਼ੇਰਪੁਰ, 30 ਮਈ (ਮੇਘ ਰਾਜ ਜੋਸ਼ੀ)-ਖੇਤ ਵਿਚ ਕੰਮ ਕਰਕੇ ਸਾਮ ਨੂੰ ਸਾਈਕਲ ਤੇ ਆਉਂਦੇ ਕਿਸਾਨ ਅਜੈਬ ਸਿੰਘ (53) ਵਾਸੀ ਗੁੰਮਟੀ ਦੀ ਕਿਸੇ ਅਣਪਛਾਤੇ ਵਿਅਕਤੀ ਦੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਪਤਾ ਚਲਦਿਆਂ ਹੀ ਜ਼ਖ਼ਮੀ ਹਾਲਤ...
ਡਾ: ਬਰਜਿੰਦਰ ਸਿੰਘ ਹਮਦਰਦ ਵਿਰੁੱਧ ਵਿਜ਼ੀਲੈਂਸ ਕਾਰਵਾਈ ਦਾ ਲੋਕਾਂ ਚ ਰੋਸ, ਮੁੱਲਾਂਪੁਰ ਦਾਖਾ ਕੌਮੀ ਮਾਰਗ ਤੇ ਧਰਨਾ ਸ਼ੁਰੂ
. . .  about 4 hours ago
ਮੁੱਲਾਂਪੁਰ-ਦਾਖਾ, 30 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਅਦਾਰਾ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਿਰੁੱਧ ਵਿਜ਼ੀਲੈਂਸ ਕਾਰਵਾਈ ਦੇ ਰੋਸ ਵਜੋਂ ਵਖੋ-ਵੱਖ ਕਿਸਾਨ ਜੱਥੇਬੰਦੀਆਂ, ਸਪੋਰਟਸ ਅਤੇ ਵੈਲਫੇਅਰ ਕਲੱਬਾਂ ਦੇ ਕਾਰਕੁੰਨ, ਸਮਾਜ...
ਗਹਿਲੋਤ-ਪਾਇਲਟ ਸੁਲ੍ਹਾ-ਸਫਾਈ ਲਈ ਕਾਂਗਰਸ ਦੀਆਂ ਕੋਸ਼ਿਸ਼ਾਂ ਬੇਕਾਰ -ਗਜੇਂਦਰ ਸਿੰਘ ਸੇਖਾਵਤ
. . .  1 minute ago
ਜੈਪੁਰ, 30 ਮਈ -ਰਾਜਸਥਾਨ ਵਿਚ ਚੱਲ ਰਹੇ ਸਿਆਸੀ ਸੰਕਟ ਦੇ ਵਿਚਕਾਰ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਖਾਵਤ ਨੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ...
ਸ਼ਾਹਬਾਦ ਡੇਅਰੀ ਕਤਲ ਕੇਸ ਦੇ ਦੋਸ਼ੀਆਂ ਨੂੰ ਦਿੱਤੀ ਜਾਵੇ ਫਾਂਸੀ-ਸਵਾਤੀ ਮਾਲੀਵਾਲ
. . .  about 5 hours ago
ਨਵੀਂ ਦਿੱਲੀ, 30 ਮਈ-ਦਿੱਲੀ ਦੇ ਸ਼ਾਹਬਾਦ ਡੇਅਰੀ ਕਤਲ ਕੇਸ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ "ਮੈਂ ਪੀੜਤ ਪਰਿਵਾਰ...
ਉਪ ਰਾਸ਼ਟਰਪਤੀ ਜਗਦੀਪ ਧਨਖੜ ਵਲੋਂ ਕੰਬੋਡੀਆ ਦੇ ਰਾਜਾ ਨਾਲ ਮੁਲਾਕਾਤ
. . .  about 5 hours ago
ਨਵੀਂ ਦਿੱਲੀ, 30 ਮਈ- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੰਬੋਡੀਆ ਦੇ ਰਾਜਾ ਨਰੋਦੋਮ ਸਿਹਾਮੋਨੀ ਨਾਲ ਉਨ੍ਹਾਂ ਦੀ ਭਾਰਤ ਫ਼ੇਰੀ ਦੌਰਾਨ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਸਮਰੱਥਾ ਨਿਰਮਾਣ....
ਮੀਡੀਆ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ-ਵੀਰ ਸਿੰਘ ਲੋਪੋਕੇ (ਸਾਬਕਾ ਵਿਧਾਇਕ)
. . .  about 5 hours ago
ਓਠੀਆਂ, 30 ਮਈ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਵਿਰੁੱਧ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਵਲੋਂ ਵਿਜੀਲੈਂਸ ਰਾਹੀਂ ਪੁੱਛ ਪੜਤਾਲ ਕਰਨ ਲਈ ਤਲਬ ਕਰਨ...
Naad Sstudios & Rhythm Boyz Entertaiment proudly presenting “MAURH” ਲਹਿੰਦੀ ਰੁੱਤ ਦੇ ਨਾਇਕ ਦੁਨੀਆ ਭਰ ਵਿਚ 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼
. . .  about 5 hours ago
Naad Sstudios & Rhythm Boyz Entertaiment proudly presenting “MAURH” ਲਹਿੰਦੀ ਰੁੱਤ ਦੇ ਨਾਇਕ, ਦੁਨੀਆ ਭਰ ਵਿਚ 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼
ਲਹਿਰਾ ਮੁਹੱਬਤ ਥਰਮਲ ਪਲਾਂਟ ਵਿਚ ਪਟੜੀ ਤੋਂ ਉਤਰੇ ਕੋਲੇ ਨਾਲ਼ ਭਰੀ ਮਾਲ ਗੱਡੀ ਦੇ ਡੱਬੇ
. . .  about 5 hours ago
ਬਠਿੰਡਾ/ਲਹਿਰਾ ਮੁਹੱਬਤ, 30 ਮਈ (ਅੰਮਿ੍ਤਪਾਲ ਸਿੰਘ ਵਲਾਣ/ਸੁਖਪਾਲ ਸਿੰਘ ਸੁੱਖੀ)- ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਦਾਖ਼ਲ ਹੋਣ ਸਮੇਂ ਕੋਲੇ ਨਾਲ਼ ਭਰੀ ਮਾਲ ਗੱਡੀ ਦੇ ਦੋ ਡੱਬੇ ਪਟੜੀ...
ਸੁਖਬੀਰ ਸਿੰਘ ਬਾਦਲ ਫ਼ਰੀਦਕੋਟ ਅਦਾਲਤ ’ਚ ਹੋਏ ਪੇਸ਼
. . .  about 6 hours ago
ਫ਼ਰੀਦਕੋਟ, 30 ਮਈ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਥਾਨਕ ਇਲਾਕਾ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 14 ਮਾਘ ਸੰਮਤ 554

ਕਪੂਰਥਲਾ / ਫਗਵਾੜਾ

ਜ਼ਿਲ੍ਹੇ ਭਰ 'ਚ ਉਤਸ਼ਾਹ ਨਾਲ ਮਨਾਇਆ ਗਣਤੰਤਰ ਦਿਵਸ

 ਕਪੂਰਥਲਾ, 27 ਜਨਵਰੀ (ਅਮਰਜੀਤ ਕੋਮਲ)- ਗਣਤੰਤਰ ਦਿਵਸ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਇਆ ਜਿੱਥੇ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕੌਮੀ ਝੰਡਾ ਲਹਿਰਾਇਆ ਤੇ ਪੰਜਾਬ ਪੁਲਿਸ, ਐਨ.ਸੀ.ਸੀ. ਦੀਆਂ ਟੁਕੜੀਆਂ ਵਲੋਂ ਕੀਤੇ ਗਏ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਡੀ.ਐੱਸ.ਪੀ. ਸਬ ਡਵੀਜ਼ਨ ਤੇ ਪਰੇਡ ਕਮਾਂਡਰ ਮਨਿੰਦਰਪਾਲ ਸਿੰਘ ਦੀ ਅਗਵਾਈ ਵਿਚਲੀ ਪਰੇਡ ਦਾ ਨਿਰੀਖਣ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਸਾਰੰਗਲ ਨੇ ਦੇਸ਼ ਵਿਦੇਸ਼ 'ਚ ਵੱਸਦੇ ਪੰਜਾਬੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਤੇ ਉਨ੍ਹਾਂ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤਾਂ ਦੇਣ ਵਾਲੇ ਸੂਰਬੀਰਾਂ ਨੂੰ ਯਾਦ ਕੀਤਾ। ਸਮਾਗਮ ਦੌਰਾਨ ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਨਹਿਰੂ ਯੁਵਾ ਕੇਂਦਰ, ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਜੰਗਲਾਤ ਵਿਭਾਗ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆਦਿ ਵਲੋਂ ਵਿਕਾਸ, ਖ਼ੁਸ਼ਹਾਲੀ ਤੇ ਲੋਕ ਪੱਖੀ ਯੋਜਨਾਵਾਂ ਬਾਰੇ ਵੱਖ-ਵੱਖ ਝਾਕੀਆਂ ਕੱਢੀਆਂ ਗਈਆਂ। ਸਮਾਗਮ ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਲੋਂ ਗਾਇਨ ਕੀਤੇ ਸ਼ਬਦ ਨਾਲ ਹੋਈ। ਉਪਰੰਤ ਪ੍ਰੀਤਾ ਲੀ ਲੈਸਨ ਸਕੂਲ ਦੀਆਂ ਵਿਦਿਆਰਥਣਾਂ ਨੇ ਨਾਰੀ ਸ਼ਕਤੀ ਨੂੰ ਦਰਸਾਉਂਦੀ ਪੇਸ਼ਕਾਰੀ ਦਿੱਤੀ ਜਦਕਿ ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਦੇਸ਼ ਭਗਤੀ ਸਮਰਪਿਤ ਇਕ ਗੀਤ ਤੇ ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ ਦੇ ਵਿਦਿਆਰਥੀਆਂ ਵਲੋਂ ਸੰਮੀ ਨਾਚ ਬਾਖ਼ੂਬੀ ਨਾਲ ਪੇਸ਼ ਕੀਤਾ ਗਿਆ। ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਪੂਰਥਲਾ ਦੀਆਂ ਵਿਦਿਆਰਥਣਾਂ ਨੇ ਗਿੱਧਾ ਤੇ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਦੇ ਵਿਦਿਆਰਥੀਆਂ ਵਲੋਂ ਭੰਗੜਾ ਪੇਸ਼ ਕਰਕੇ ਸਮਾਗਮ ਨੂੰ ਆਕਰਸ਼ਿਤ ਬਣਾਇਆ ਗਿਆ। ਵਿਸ਼ੇਸ਼ ਸਾਰੰਗਲ ਨੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਅੰਗਹੀਣਾਂ ਨੂੰ ਟਰਾਈ ਸਾਈਕਲ ਤਕਸੀਮ ਕੀਤੇ ਤੇ ਬਾਅਦ ਵਿਚ ਉਨ੍ਹਾਂ ਆਜ਼ਾਦੀ ਦੇ ਸੰਗਰਾਮ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼ੁਬੇਗ ਸਿੰਘ ਨੇ ਅਦਾ ਕੀਤੇ। ਇਸ ਮੌਕੇ ਐੱਸ.ਐੱਸ.ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸਾਗਰ ਸੇਤੀਆ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਲਲਿਤ ਸਕਲਾਨੀ, ਐੱਸ.ਡੀ.ਐਮ. ਕਪੂਰਥਲਾ ਲਾਲ ਵਿਸ਼ਵਾਸ ਬੈਂਸ, ਐੱਸ.ਪੀ. ਹੈੱਡ ਕੁਆਟਰ ਹਰਪ੍ਰੀਤ ਸਿੰਘ ਬੈਨੀਪਾਲ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਚੇਅਰਪਰਸਨ ਡਾ: ਪ੍ਰੀਤਕੰਵਲ, ਨਗਰ ਸੁਧਾਰ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਆਪ ਦੀ ਹਲਕਾ ਇੰਚਾਰਜ ਮੰਜੂ ਰਾਣਾ, ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦਲਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਵਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਿਕਰਮਜੀਤ ਸਿੰਘ ਥਿੰਦ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੰਦਾ ਧਵਨ, ਆਮ ਆਦਮੀ ਪਾਰਟੀ ਦੇ ਸੂਬਾਈ ਸੰਯੁਕਤ ਸਕੱਤਰ ਗੁਰਸ਼ਰਨ ਸਿੰਘ ਕਪੂਰ, ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਇਕਬਾਲ, ਪਰਵਿੰਦਰ ਸਿੰਘ ਢੋਟ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਵੱਖ-ਵੱਖ ਬਲਾਕਾਂ ਦੇ ਬੀ.ਪੀ.ਈ.ਓ. ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਵੱਖ-ਵੱਖ ਖੇਤਰਾਂ 'ਚ ਉੱਘਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ. ਨਵਨੀਤ ਸਿੰਘ ਬੈਂਸ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਵਲੋਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਰਣਦੀਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਬੀਰ ਚੰਦ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼ੁਬੇਗ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਿਕਰਮਜੀਤ ਸਿੰਘ ਥਿੰਦ, ਤਹਿਸੀਲਦਾਰ ਗੁਰਲੀਨ ਕੌਰ, ਸੁਪਰਡੈਂਟ ਸਤਬੀਰ ਸਿੰਘ, ਡਿਪਟੀ ਕਮਿਸ਼ਨਰ ਦੇ ਪੀ.ਏ. ਦਵਿੰਦਰਪਾਲ ਸਿੰਘ ਅਹੂਜਾ, ਡਾ: ਆਕਾਸ਼ਦੀਪ ਸੋਹੀ, ਜ਼ਿਲ੍ਹਾ ਨਾਜ਼ਰ ਕੁਲਜੀਤ ਸਿੰਘ, ਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੀਲਮ ਮਹੇ, ਸਦਰ ਕਾਨੂੰਗੋ ਗੁਰਸ਼ਰਨ ਸਿੰਘ, ਐਡਵੋਕੇਟ ਵਿਕਰਾਂਤ ਰਾਣਾ, ਚੰਦਨਪੁਰੀ ਐਡਵੋਕੇਟ, ਸਹਾਇਕ ਜ਼ਿਲ੍ਹਾ ਅਟਾਰਨੀ ਜਗਜੀਤ ਸਿੰਘ, ਇੰਸਪੈਕਟਰ ਸੋਨਮਦੀਪ ਕੌਰ ਥਾਣਾ ਸਦਰ, ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼, ਪੱਤਰਕਾਰ ਸੁਕੇਤ ਗੁਪਤਾ, ਗੋਕਲ ਗੋਸਵਾਮੀ ਲੋਕ ਸੰਪਰਕ ਦਫ਼ਤਰ, ਖੇਡਾਂ ਵਤਨ ਪੰਜਾਬ ਦੀਆਂ ਵਿਚ ਸੋਨ ਤਗਮਾ ਜੇਤੂ ਅਕਵਿੰਦਰ ਕੌਰ, ਸਿਮਰਨ ਡੱਲਾ, ਮਨਜੋਤ ਕੌਰ, ਰਮਨਦੀਪ ਕੌਰ, ਦਿਲਰਾਜ ਸਿੰਘ, ਨਿਤਿਨ ਭਾਰਦਵਾਜ, ਮੇਗਨ ਬਜਾਜ, ਲਵਲੀਨ ਉਪਾਧਿਆ, ਨੰਬਰਦਾਰ ਮੰਗਲ ਸਿੰਘ ਭੱਟੀ, ਨੰਬਰਦਾਰ ਰਬਿੰਦਰ ਸਿੰਘ ਲੱਖਣ ਕਲਾਂ ਸਮੇਤ 67 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਸੁਲਤਾਨਪੁਰ ਲੋਧੀ 'ਚ ਵੱਖ-ਵੱਖ ਥਾਈਂ ਹੋਏ ਸਮਾਗਮ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)- ਗਣਤੰਤਰ ਦਿਵਸ ਮੌਕੇ ਸੁਲਤਾਨਪੁਰ ਲੋਧੀ ਵਿਚ ਵੱਖ-ਵੱਖ ਥਾਵਾਂ 'ਤੇ ਸਮਾਗਮ ਕਰਵਾਏ ਗਏ। ਗਣਤੰਤਰ ਦਿਵਸ ਦੇ ਸਬੰਧ ਵਿਚ ਸਰਕਾਰੀ ਸਮਾਗਮ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਤਹਿਸੀਲਦਾਰ ਗੁਰਲੀਨ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਐੱਸ.ਡੀ.ਐੱਮ. ਚੰਦਰਾ ਜਯੋਤੀ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ. ਸੁਖਵਿੰਦਰ ਸਿੰਘ ਵੀ ਹਾਜ਼ਰ ਸਨ। ਸਮਾਗਮ ਦੌਰਾਨ ਜੱਜ ਸੀਨੀਅਰ ਡਵੀਜ਼ਨ ਮਹੇਸ਼ ਕੁਮਾਰ, ਜੱਜ ਜੂਨੀਅਰ ਡਿਵੀਜ਼ਨ ਰਜਿੰਦਰਪਾਲ ਸਿੰਘ ਗਿੱਲ, ਹਰਦੀਪ ਸਿੰਘ ਚੀਮਾ, ਸੀਨੀਅਰ ਆਗੂ ਆਪ ਨਰਿੰਦਰ ਸਿੰਘ ਖਿੰਡਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਸਿੱਖ ਮਿਸ਼ਨ ਅਕੈਡਮੀ ਦੇ ਬੱਚਿਆਂ ਨੇ ਸ਼ਬਦ ਨਾਲ ਕੀਤੀ। ਪ੍ਰਬੰਧਕਾਂ ਵੱਲੋਂ ਮਹਿਮਾਨਾਂ, ਪਤਵੰਤੇ ਤੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਰਵਾਏ ਸੱਭਿਆਚਾਰਕ ਸਮਾਗਮ ਤੇ ਮਾਰਚ-ਪਾਸਟ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਐੱਸ.ਡੀ.ਐੱਮ. ਚੰਦਰਾ ਜਯੋਤੀ ਸਿੰਘ ਨੇ ਆਪਣੇ ਸੰਬੋਧਨ ਵਿਚ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਤਹਿਸੀਲਦਾਰ ਗੁਰਲੀਨ ਕੌਰ, ਐੱਸ.ਐੱਚ.ਓ. ਜਸਪਾਲ ਸਿੰਘ, ਐੱਸ. ਐੱਚ. ਓ. ਲਖਵਿੰਦਰ ਸਿੰਘ, ਐੱਸ. ਐੱਚ. ਓ. ਵਿਕਰਮ ਸਿੰਘ, ਬੀ. ਡੀ. ਪੀ. ਓ. ਸੇਵਾ ਸਿੰਘ, ਸੀ. ਡੀ. ਪੀ. ਓ. ਰਾਜੀਵ ਢਾਂਡਾ, ਕਾਰਜ ਸਾਧਕ ਅਫ਼ਸਰ ਧਰਮਪਾਲ ਸਿੰਘ ਖਹਿਰਾ, ਐੱਸ. ਐਮ. ਓ. ਡਾ: ਰਵਿੰਦਰ ਪਾਲ ਸ਼ੁੱਭ, ਖੇਤੀਬਾੜੀ ਅਫ਼ਸਰ ਪਰਮਿੰਦਰ ਕੁਮਾਰ, ਐਡਵੋਕੇਟ ਸਤਨਾਮ ਸਿੰਘ ਮੋਮੀ, ਐਮ. ਡੀ. ਸੁਖਦੇਵ ਸਿੰਘ ਖਾਲਸਾ, ਪ੍ਰਿੰਸੀਪਲ ਇੰਦਰਜੀਤ ਕੌਰ, ਮਨਦੀਪ ਕੌਰ ਜੱਜ, ਕਰਮਜੀਤ ਸਿੰਘ ਕੌੜਾ ਆਪ ਆਗੂ, ਕੁਲਦੀਪ ਸਿੰਘ ਦੁਰਗਾਪੁਰ, ਬਲਦੇਵ ਸਿੰਘ ਟੀਟਾ ਸਟੇਜ ਸਕੱਤਰ ਤੋਂ ਇਲਾਵਾ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਹੈੱਡਟੀਚਰ ਸਟਾਫ਼ ਤੇ ਵਿਦਿਆਰਥੀ ਵੀ ਹਾਜ਼ਰ ਸਨ।
ਨਗਰ ਕੌਂਸਲ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਗਣਤੰਤਰ ਦਿਵਸ ਸੰਬੰਧੀ ਸਮਾਗਮ
ਨਗਰ ਕੌਂਸਲ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਗਣਤੰਤਰ ਦਿਵਸ ਮੌਕੇ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਦੀ ਅਗਵਾਈ ਅਤੇ ਈ. ਓ. ਧਰਮਪਾਲ ਸਿੰਘ ਖਹਿਰਾ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਵਿਚ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਨੇ ਕੌਮੀ ਝੰਡਾ ਲਹਿਰਾਇਆ। ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ 'ਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕਰਮਬੀਰ ਸਿੰਘ ਕੇਬੀ, ਪੀ.ਏ.ਡੀ.ਬੀ. ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਤੇਜਵੰਤ ਸਿੰਘ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਭਾਈ ਕੰਵਲਨੈਣ ਸਿੰਘ ਕੇਨੀ, ਕੌਂਸਲਰ ਸੰਤਪ੍ਰੀਤ ਸਿੰਘ, ਕੌਂਸਲਰ ਪਵਨ ਕੁਮਾਰ ਕਨੌਜੀਆ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਜਤਿੰਦਰ ਕੁਮਾਰ ਲਾਹੌਰਾ, ਜਗਜੀਤ ਸਿੰਘ ਚੰਦੀ ਸੀਨੀਅਰ ਆਗੂ, ਅਨਿਲ ਕੁਮਾਰ ਭੋਲਾ, ਹਰਜਿੰਦਰ ਸਿੰਘ ਕੰਡਾ, ਸਰਪੰਚ ਸੰਤੋਖ ਸਿੰਘ ਭਾਗੋਰਾਈਆਂ, ਸਰਪੰਚ ਡਾਕਟਰ ਜਸਬੀਰ ਸਿੰਘ ਤਰਫਹਾਜ਼ੀ, ਸਾਬਕਾ ਕੌਂਸਲਰ ਸੁਰਿੰਦਰਜੀਤ ਸਿੰਘ ਤੇ ਸੰਜੀਵ ਮਰਵਾਹਾ, ਸਾਬਕਾ ਸਰਪੰਚ ਗੁਰਮੀਤ ਸਿੰਘ ਹੈਪੀ, ਸਮੁੰਦਰ ਸਿੰਘ ਢਿੱਲੋਂ, ਤੇਜਿੰਦਰ ਸਿੰਘ, ਡਿੰਪਲ ਟੰਡਨ, ਨੰਬਰਦਾਰ ਕਸ਼ਮੀਰ ਸਿੰਘ, ਹਰਭਜਨ ਹਰੀ ਸੰਗੀਤਕਾਰ ਤੇ ਨਗਰ ਕੌਂਸਲ ਦਾ ਸਮੂਹ ਸਟਾਫ਼ ਹਾਜ਼ਰ ਸੀ।
(ਬਾਕੀ ਸਫਾ 6 'ਤੇ)
ਕਪੂਰਥਲਾ, 27 ਜਨਵਰੀ (ਅਮਰਜੀਤ ਕੋਮਲ)- ਗਣਤੰਤਰ ਦਿਵਸ ਦੇ ਸਬੰਧ ਵਿਚ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਕਰਵਾਏ ਗਏ ਸਮਾਗਮ ਵਿਚ ਅਸ਼ੇਸ਼ ਅਗਰਵਾਲ ਜਨਰਲ ਮੈਨੇਜਰ ਆਰ.ਸੀ.ਐਫ. ਨੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਰੇਲਵੇ ਸੁਰੱਖਿਆ ਬੱਲ, ਸੇਂਟ ਜ਼ੋਨ ਐਂਬੂਲੈਂਸ ਬ੍ਰਿਗੇਡ ਤੇ ਸਕੂਲਾਂ ਦੇ ਬੱਚਿਆਂ ਦੇ ਮਾਰਚ ਪਾਸਟ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਰ.ਸੀ.ਐਫ. ਦੇ ਮੁਲਾਜ਼ਮਾਂ, ਉਨ੍ਹਾਂ ਦੇ ਪਰਿਵਾਰਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਆਰ.ਸੀ.ਐਫ. ਦੀਆਂ ਬੀਤੇ ਵਰ੍ਹੇ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਜਨਰਲ ਮੈਨੇਜਰ ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਨਿਭਾਉਣ ਵਾਲੇ 34 ਮੁਲਾਜ਼ਮਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਸਮਾਗਮ ਵਿਚ ਆਰ.ਸੀ.ਐਫ. ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਸੁਰਭੀ ਅਗਰਵਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ, ਮਹਿਲਾ ਕਲਿਆਣ ਸੰਗਠਨ ਦੀਆਂ ਮੈਂਬਰ ਤੇ ਆਰ.ਸੀ.ਐਫ. ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਮਾਗਮ ਉਪਰੰਤ ਸੂਰਭੀ ਅਗਰਵਾਲ ਦੀ ਅਗਵਾਈ ਵਿਚ ਮਹਿਲਾ ਕਲਿਆਣ ਸੰਗਠਨ ਦੀਆਂ ਮੈਂਬਰਾਂ ਨੇ ਆਰ.ਸੀ.ਐਫ. ਦੇ ਲਾਲਾ ਲਾਜਪਤ ਰਾਏ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਮਰੀਜ਼ਾਂ ਨੂੰ ਤੋਹਫ਼ੇ ਤਕਸੀਮ ਕੀਤੇ। ਇਸੇ ਦੌਰਾਨ ਹੀ ਸੂਰਭੀ ਅਗਰਵਾਲ ਨੇ ਹਸਪਤਾਲ ਦੀ ਕੰਟੀਨ ਦਾ ਉਦਘਾਟਨ ਕੀਤਾ ਜਿਸ ਦਾ ਸੰਚਾਲਨ ਮਹਿਲਾ ਕਲਿਆਣ ਸੰਗਠਨ ਵਲੋਂ ਕੀਤਾ ਜਾਵੇਗਾ। ਗਣਤੰਤਰ ਦਿਵਸ ਦੇ ਸਬੰਧ ਵਿਚ ਆਰ.ਸੀ.ਐਫ. ਦੇ ਪ੍ਰਸ਼ਾਸਨਿਕ ਭਵਨ, ਵੱਖ-ਵੱਖ ਚੌਕਾਂ, ਸ਼ਹੀਦ ਕੰਪਲੈਕਸ, ਪ੍ਰਮੁੱਖ ਸਥਾਨਾਂ ਤੇ ਆਰ.ਸੀ.ਐਫ. ਦੇ ਮੁੱਖ ਗੇਟ ਨੂੰ ਰੰਗ ਬਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਗਿਆ।
ਭਾਰਤੀ ਜਨਤਾ ਪਾਰਟੀ ਵਲੋਂ ਗਣਤੰਤਰ ਦਿਵਸ ਮੌਕੇ ਸਮਾਗਮ
ਗਣਤੰਤਰ ਦਿਵਸ ਦੇ ਸਬੰਧ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਗਣਤੰਤਰ ਦਿਵਸ ਤੇ ਦਫ਼ਤਰ ਦੇ ਉਦਘਾਟਨ ਦੇ ਸਬੰਧ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਸੀਨੀਅਰ ਆਗੂ ਅਸ਼ੋਕ ਕੁਮਾਰ ਗੁਪਤਾ ਤੇ ਯਗਦੱਤ ਐਰੀ ਨੇ ਸਾਂਝੇ ਤੌਰ 'ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਹਾਜ਼ਰ ਆਗੂਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਅਰਦਾਸ ਉਪਰੰਤ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਸਮਾਗਮ 'ਚ ਭਾਜਪਾ ਦੇ ਸੂਬਾਈ ਆਗੂ ਉਮੇਸ਼ ਸ਼ਾਰਦਾ, ਡਾ: ਰਣਬੀਰ ਕੌਸ਼ਲ, ਓਮ ਪ੍ਰਕਾਸ਼ ਬਹਿਲ, ਪਵਨ ਧੀਰ, ਧਰਮਪਾਲ ਮਹਾਜਨ, ਵਿੱਕੀ ਗੁਜਰਾਲ, ਰਜਿੰਦਰ ਸਿੰਘ ਧੰਜਲ, ਅਸ਼ੋਕ ਮਾਹਲਾ, ਕੌਂਸਲਰ ਪ੍ਰਦੀਪ ਲਵੀ, ਐਡਵੋਕੇਟ ਪਿਊਸ਼ ਮਨਚੰਦਾ, ਅਸ਼ੋਕ ਧੀਰ, ਸੰਨੀ ਬੈਂਸ, ਜਗਦੀਸ਼ ਸ਼ਰਮਾ, ਮਹਿੰਦਰ ਸਿੰਘ ਬਲੇਰ, ਲੱਕੀ ਸਰਪੰਚ, ਸੁਖਵਿੰਦਰ ਸਿੰਘ, ਧਰਮਵੀਰ ਬੌਬੀ, ਸਾਹਿਲ ਸ਼ਰਮਾ, ਰਾਜਨ ਕੁਮਾਰ, ਆਕਾਸ਼ ਕਾਲੀਆ, ਨੱਥੂ ਚਾਹਲ ਮਹਾਜਨ, ਗੌਰਵ ਮਹਾਜਨ, ਕਪੂਰ ਚੰਦ ਥਾਪਰ, ਬੱਬੂ ਮਾਨ, ਨੀਰੂ ਸ਼ਰਮਾ, ਈਸ਼ਾ ਮਹਾਜਨ, ਓਮ ਪ੍ਰਕਾਸ਼ ਮਾਹਲਾ, ਜੇ.ਐਸ. ਔਜਲਾ, ਨਰੇਸ਼ ਮਹਾਜਨ, ਆਭਾ ਆਨੰਦ, ਕੁਸਮ ਪਸਰੀਚਾ, ਇੰਦਰਜੀਤ ਪਸਰੀਚਾ, ਐਡਵੋਕੇਟ ਨਿਤਿਨ ਸ਼ਰਮਾ, ਐਡਵੋਕੇਟ ਗੁਰਪ੍ਰੀਤ ਭੱਟੀ, ਐਡਵੋਕੇਟ ਪ੍ਰਿੰਸ ਕੌਸ਼ਲ, ਐਡਵੋਕੇਟ ਅਮਨ ਪੁਰੀ, ਐਡਵੋਕੇਟ ਸੁਸ਼ੀਲ ਕਪੂਰ, ਪ੍ਰੇਮ ਅਗਰਵਾਲ, ਸੁਸ਼ੀਲ ਭੱਲਾ, ਕਪਿਲ ਧੀਰ, ਅਰੁਣ ਸਿੰਘ, ਅਸ਼ੀਸ਼ ਮਹਿਤਾ, ਰਾਜਨ ਚੌਹਾਨ, ਸਾਬ ਸਿੰਘ ਢਿੱਲੋਂ, ਨਰੇਸ਼ ਸੇਠੀ, ਅਮਨ ਵਾਲੀਆ, ਕਮਲ ਪ੍ਰਭਾਕਰ, ਸ਼ਾਮ ਭੁਟਾਨੀ, ਹੀਰਕ ਜੋਸ਼ੀ, ਮਿੰਟਾ, ਸਰਬਜੀਤ ਸਿੰਘ ਦਿਉਲ, ਰਾਜ ਕੁਮਾਰ, ਧਰਮਵੀਰ ਸਿੰਘ ਖੋਜੇਵਾਲ, ਮਨਰਾਜ ਸਿੰਘ ਦਿਉਲ, ਭਜਨ ਲਾਲ ਖੋਜੇਵਾਲ, ਅਭਿਨੂਰ ਸਿੰਘ ਦਿਉਲ ਆਦਿ ਹਾਜ਼ਰ ਸਨ।
ਏਕਤਾ ਭਵਨ 'ਚ ਰਾਣਾ ਗੁਰਜੀਤ ਸਿੰਘ ਨੇ ਕੌਮੀ ਝੰਡਾ ਲਹਿਰਾਇਆ
ਸਥਾਨਕ ਏਕਤਾ ਭਵਨ ਵਿਚ ਗਣਤੰਤਰ ਦਿਵਸ ਦੇ ਸਬੰਧ ਵਿਚ ਹੋਏ ਪ੍ਰਭਾਵਸ਼ਾਲੀ ਸਮਾਗਮ ਵਿਚ ਸਾਬਕਾ ਕੈਬਨਿਟ ਮੰਤਰੀ ਤੇ ਕਪੂਰਥਲਾ ਹਲਕੇ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਹਾਜ਼ਰ ਆਗੂਆਂ ਤੇ ਵਰਕਰਾਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਦੇਸ਼ ਭਗਤਾਂ ਦੀਆਂ ਸ਼ਹਾਦਤਾਂ ਸਦਕਾ ਸੰਭਵ ਹੋ ਸਕਿਆ ਹੈ। ਇਸ ਲਈ ਸਾਨੂੰ ਦੇਸ਼ ਦੀ ਆਜ਼ਾਦੀ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਦੇਸ਼ ਭਗਤਾਂ ਤੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਬਲਾਕ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਨਗਰ ਨਿਗਮ ਦੀ ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਟਰੱਸਟ ਦੇ ਸਾਬਕਾ ਚੇਅਰਮੈਨ ਮਨੋਜ ਭਸੀਨ, ਬੀ.ਸੀ. ਵਿੰਗ ਦੇ ਪ੍ਰਧਾਨ ਹਰਜੀਤ ਸਿੰਘ ਕਾਕਾ, ਸੀਨੀਅਰ ਆਗੂ ਸੁਰਿੰਦਰਪਾਲ ਸਿੰਘ ਖ਼ਾਲਸਾ, ਸਤਪਾਲ ਮਹਿਰਾ, ਗੁਰਪ੍ਰੀਤ ਸਿੰਘ ਗੋਪੀ ਆਰੀਆਂਵਾਲ, ਦਲਜੀਤ ਸਿੰਘ ਬਡਿਆਲ, ਜੀਤ ਲਾਲ ਲੱਖਣ ਕਲਾਂ, ਅਸ਼ਵਨੀ ਪਿੰਕੀ, ਬਲਵੰਤ ਸਿੰਘ ਕੋਟ, ਅਸ਼ਵਨੀ ਰਾਜਪੂਤ, ਰਮੇਸ਼ ਮਹਿਰਾ, ਰਵਿੰਦਰ ਕਾਕੂ, ਰਾਜਬੀਰ ਬਾਵਾ, ਸੁਰਿੰਦਰ ਸ਼ਿੰਦਾ ਵਾਲੀਆ, ਤਲਵਿੰਦਰ ਸੋਂਦ, ਸੰਨੀ ਬੱਲ, ਬਲਵੀਰ ਸਿੰਘ ਬੀਰਾ, ਨਵਜੋਤ ਸਿੰਘ ਵਾਲੀਆ, ਤਰਸੇਮ ਲਾਲ, ਸੰਦੀਪ ਸਿੰਘ, ਰਜਿੰਦਰ ਵਾਲੀਆ, ਬਲਜੀਤ ਕਾਲਾ, ਟੀਟੂ ਭਸੀਨ, ਕਰਨ ਮਹਾਜਨ, ਦੀਪ ਸਿੰਘ, ਨਰਿੰਦਰ ਕੌਰ, ਪ੍ਰੇਮ ਅਟਵਾਲ, ਕੇਹਰ ਸਿੰਘ, ਡਾ: ਪਰਵਿੰਦਰ ਸ਼ਰਮਾ, ਠਾਕਰ ਦਾਸ ਗਿੱਲ, ਕੰਵਲਜੀਤ ਕਾਕਾ, ਸ਼ਮ੍ਹਾ ਹੰਸ, ਚਰਨਜੀਤ ਹੰਸ, ਜਗਦੀਸ਼ ਸਿੰਘ ਜੱਗੀ, ਤਰਸੇਮ ਲਾਲ, ਹਰੀਸ਼ ਕੁਮਾਰ, ਕੁਲਦੀਪ ਸਿੰਘ, ਦੇਸ਼ ਬੰਦੂ, ਅਸ਼ੋਕ ਪਾਸੀ, ਸਰਦੂਲ ਸਿੰਘ, ਫ਼ਕੀਰ ਸਿੰਘ ਭਾਣੋਲੰਗਾ, ਰਮੇਸ਼ ਮਹਿਰਾ, ਵਿਜੇ ਖੰਨਾ, ਦਰਸ਼ਨ ਸਿੰਘ ਚੀਮਾ, ਦਰਸ਼ਨ ਬਾਜਵਾ, ਡਾ: ਜਗੀਰ ਸਿੰਘ, ਰਾਜੇਸ਼ ਹੈਪੀ, ਦਲਬੀਰ ਭੋਲਾ, ਅਵਤਾਰ ਵਾਲੀਆ, ਰਾਜੂ, ਸਤੀਸ਼ ਸ਼ਰਮਾ, ਸੱਤਾ ਰਸੂਲਪੁਰ, ਹਰਜਿੰਦਰ ਸਿੰਘ ਕੋਟ ਆਦਿ ਹਾਜ਼ਰ ਸਨ।
ਪੁਸ਼ਪਾ ਗੁਜਰਾਲ ਸਾਇੰਸ ਸਿਟੀ 'ਚ ਗਣਤੰਤਰ ਦਿਵਸ ਮੌਕੇ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ
ਗਣਤੰਤਰ ਦਿਵਸ ਦੇ ਸਬੰਧ ਵਿਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਬੱਚਿਆਂ ਦਾ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ 8ਵੀਂ ਤੇ 10ਵੀਂ ਜਮਾਤ ਦੇ 300 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ: ਨੀਲਮਾ ਜੇਰਥ ਡਾਇਰੈਕਟਰ ਜਨਰਲ ਸਾਇੰਸ ਸਿਟੀ ਨੇ ਕੌਮੀ ਝੰਡਾ ਲਹਿਰਾਇਆ ਤੇ ਗਣਤੰਤਰ ਦਿਵਸ ਦੀ ਖ਼ੁਸ਼ੀ ਵਿਚ ਰੰਗ ਬਿਰੰਗੇ ਗ਼ੁਬਾਰੇ ਛੱਡੇ। ਸਾਇੰਸ ਸਿਟੀ ਦੇ ਡਾਇਰੈਕਟਰ ਡਾ: ਰਜੇਸ਼ ਗਰੋਵਰ ਨੇ ਰਾਸ਼ਟਰ ਦੇ ਨਿਰਮਾਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਐਨ.ਆਈ.ਟੀ. ਜਲੰਧਰ ਦੇ ਮਕੈਨੀਕਲ ਇੰਜੀਨੀਅਰਿੰਗ ਦੇ ਸੀਨੀਅਰ ਫੈਕਲਟੀ ਮੈਂਬਰ ਡਾ: ਆਰ.ਐਸ. ਭਾਰਜ ਤੇ ਐਨ.ਆਈ.ਟੀ. ਦੇ ਪ੍ਰੋ: ਤੇ ਕ੍ਰਿਉ ਦੇ ਸੰਸਥਾਪਕ ਡਾ: ਅਰੁਣ ਖੋਸਲਾ ਨੇ ਵੀ ਸੰਬੋਧਨ ਕੀਤਾ। ਪ੍ਰਸ਼ਨੋਤਰੀ ਮੁਕਾਬਲੇ ਵਿਚ ਐਨ.ਆਈ.ਟੀ. ਦੇ ਇਨਕੁਵੇਸ਼ਨ ਸੈਂਟਰ ਜਲੰਧਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਿਵ ਆਨੰਦ ਦਾਸ ਨੇ ਕਿਊਜ਼ ਮਾਸਟਰ ਦੀ ਭੂਮਿਕਾ ਨਿਭਾਈ। ਪ੍ਰਸ਼ਨੋਤਰੀ ਮੁਕਾਬਲੇ 'ਚ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਦੇ ਵਿਦਿਆਰਥੀ ਸ਼ਰੇਅ ਥਾਪਰ ਨੇ ਪਹਿਲਾ ਸਥਾਨ ਹਾਸਲ ਕਰਕੇ 10 ਹਜ਼ਾਰ ਦਾ ਇਨਾਮ ਜਿੱਤਿਆ ਜਦਕਿ ਲਿਟਲ ਏਂਜਲ ਕੋ-ਐੱਡ ਸਕੂਲ ਕਪੂਰਥਲਾ ਦੇ ਵਿਦਿਆਰਥੀ ਹਰਸ਼ਿਤ ਵਾਸੂਦੇਵਾ ਨੇ ਦੂਜਾ ਸਥਾਨ ਹਾਸਲ ਕਰਕੇ 5 ਹਜ਼ਾਰ ਤੇ ਦਇਆ ਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੇ ਵਿਦਿਆਰਥੀ ਹੇਤਲ ਜੋਤੀ ਨੇ ਤੀਜੇ ਸਥਾਨ 'ਤੇ ਰਹਿ ਕੇ ਪੰਜ ਹਜ਼ਾਰ ਦਾ ਇਨਾਮ ਪ੍ਰਾਪਤ ਕੀਤਾ।
ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਨੇ ਗਣਤੰਤਰ ਦਿਵਸ ਮਨਾਇਆ
ਗਣਤੰਤਰ ਦਿਵਸ ਦੇ ਸਬੰਧ ਵਿਚ ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਵਲੋਂ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸੇਵਾ-ਮੁਕਤ ਕਰਨਲ ਮਨਦੀਪ ਸਿੰਘ ਨੇ ਕੌਮੀ ਝੰਡਾ ਲਹਿਰਾਇਆ। ਇਸ ਤੋਂ ਪਹਿਲਾਂ ਕਰਨਲ ਮਨਦੀਪ ਸਿੰਘ ਵਿਸ਼ੇਸ਼ ਮਹਿਮਾਨ ਡਾ: ਰਣਜੀਤ ਰਾਏ, ਡਾ: ਅਨੂਪ ਕੁਮਾਰ ਤੇ ਐਡਵੋਕੇਟ ਜੇ.ਜੇ.ਐਸ. ਅਰੋੜਾ ਨੂੰ ਅਰਬਨ ਅਸਟੇਟ ਦੇ ਸੁਰੱਖਿਆ ਗਾਰਡਾਂ ਨੇ ਗਾਰਡ ਆਫ਼ ਆਨਰ ਪੇਸ਼ ਕੀਤਾ ਜਦਕਿ ਸੁਸਾਇਟੀ ਦੇ ਪ੍ਰਧਾਨ ਅਨੁਜ ਆਨੰਦ, ਕੁਲਵਿੰਦਰ ਸਿੰਘ ਨਾਗਰਾ, ਗੁਰਮੁਖ ਸਿੰਘ ਹਾਂਡਾ ਤੇ ਸਚਿਨ ਅਰੋੜਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ। ਪ੍ਰੋ: ਸਮੀਰ ਸਭਰਵਾਲ ਨੇ ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਵਲੋਂ ਕੀਤੇ ਗਏ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਪਰੰਤ ਅਰਬਨ ਅਸਟੇਟ ਦੇ ਬੱਚਿਆਂ ਤੋਂ ਇਲਾਵਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਦੇ ਬੱਚਿਆਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਕਰਨਲ ਮਨਦੀਪ ਸਿੰਘ ਨੇ ਅਰਬਨ ਅਸਟੇਟ ਦੇ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ। ਸਮਾਗਮ ਦੀ ਸਮਾਪਤੀ 'ਤੇ ਸੁਸਾਇਟੀ ਦੇ ਪ੍ਰਧਾਨ ਅਨੁਜ ਆਨੰਦ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸੁਸਾਇਟੀ ਦੇ ਮੈਂਬਰਾਂ, ਅਰਬਨ ਅਸਟੇਟ ਦੇ ਸੁਰੱਖਿਆ ਗਾਰਡਾਂ ਤੇ ਅਰਬਨ ਅਸਟੇਟ ਵਾਸੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਰਕੇਸ਼ ਸ਼ਰਮਾ, ਨਗਰ ਨਿਗਮ ਦੇ ਡਿਪਟੀ ਮੇਅਰ ਵਿਨੋਦ ਸੂਦ, ਸੇਵਾ ਮੁਕਤ ਵਧੀਕ ਡਿਪਟੀ ਕਮਿਸ਼ਨਰ ਅਵਤਾਰ ਸਿੰਘ ਭੁੱਲਰ, ਅਸ਼ੋਕ ਗੁਪਤਾ, ਅਮੀਸ਼ ਕੁਮਾਰ, ਸ਼ਹਿਬਾਜ ਖ਼ਾਨ, ਡਾ: ਐਮ.ਪੀ.ਐਸ. ਮਠਾੜੂ, ਡਾ: ਦੀਪ ਅਰੋੜਾ, ਜਸਵਿੰਦਰ ਸਿੰਘ, ਤਾਰਾ ਦਤਾਰ ਸਿੰਘ ਕੰਡਾ, ਅਮਿਸ਼ ਕੁਮਾਰ, ਬਲਜੀਤ ਰਾਏ, ਸੂਬੇਦਾਰ ਮੇਜਰ ਲਛਮਣ ਸਿੰਘ, ਰਕੇਸ਼ ਪ੍ਰਾਸ਼ਰ, ਆਸ਼ੀਸ਼ ਕੁੰਦਰਾ, ਅਤੁੱਲ ਕਾਂਡਾ, ਸ਼ਕਤੀ ਖਜੂਰੀ, ਰਾਜਦੀਪ ਸਿੰਘ, ਨਰਾਇਣ ਗੁਪਤਾ, ਗੌਰਵ, ਪੀ.ਐਨ. ਨਾਗਪਾਲ, ਪਰਮਿੰਦਰ ਸਿੰਘ, ਅਵਤਾਰ ਸਿੰਘ ਵਾਲੀਆ, ਵਿਕਾਸ, ਸਿਧਾਰਥ ਸ਼ਰਮਾ, ਮਹਿਕ ਆਨੰਦ, ਰੰਜੂ ਹੀਨਾ, ਵਿੰਕਲ, ਨੇਹਾ ਗੁਪਤਾ ਤੇ ਨੇਹਾ ਬੱਤਰਾ ਆਦਿ ਹਾਜ਼ਰ ਸਨ।
ਭਾਰਤੀ ਜੀਵਨ ਬੀਮਾ ਨਿਗਮ ਦੇ ਦਫ਼ਤਰ 'ਚ ਗਣਤੰਤਰ ਦਿਵਸ ਮਨਾਇਆ
ਗਣਤੰਤਰ ਦਿਵਸ ਸਬੰਧੀ ਭਾਰਤੀ ਜੀਵਨ ਬੀਮਾ ਨਿਗਮ ਦੀ ਕਪੂਰਥਲਾ ਬ੍ਰਾਂਚ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਬ੍ਰਾਂਚ ਦੇ ਸੀਨੀਅਰ ਮੈਨੇਜਰ ਹਰਜਿੰਦਰ ਸਿੰਘ ਸੰਧੂ ਨੇ ਕੌਮੀ ਝੰਡਾ ਲਹਿਰਾਇਆ ਤੇ ਜੀਵਨ ਬੀਮਾ ਨਿਗਮ ਦੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਸਹਾਇਕ ਬ੍ਰਾਂਚ ਮੈਨੇਜਰ ਪੁਨੀਤ ਗਰਗ ਨੇ ਗਣਤੰਤਰ ਦਿਵਸ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਆਜ਼ਾਦੀ ਦੇ ਸੰਗਰਾਮ ਵਿਚ ਸ਼ਹੀਦੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਯਾਦ ਕੀਤਾ। ਸਮਾਗਮ ਨੂੰ ਗੁਰਦਿਆਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ, ਮੋਹਨ ਸਿੰਘ, ਹਰਜੱਸ ਸਿੰਘ, ਤਜਿੰਦਰ ਸਿੰਘ, ਗਿਆਨ ਸਿੰਘ, ਮਨੋਜ ਕੁਮਾਰ, ਜਸਵਿੰਦਰ ਸਿੰਘ, ਗੁਰਦਿਆਲ ਸਿੰਘ, ਕਮਲ ਰਾਵਲ, ਰਣਜੀਤ ਸਿੰਘ ਚੰਦਨ, ਬਲਬੀਰ ਸਿੰਘ ਰਾਣਾ, ਮੁਲਖ ਰਾਜ, ਪਵਨਦੀਪ ਕੌਰ ਆਦਿ ਹਾਜ਼ਰ ਸਨ।
ਮਾਰਕੀਟ ਕਮੇਟੀ ਦਫ਼ਤਰ ਵਿਖੇ ਗਣਤੰਤਰ ਦਿਵਸ ਮਨਾਇਆ
ਮਾਰਕੀਟ ਕਮੇਟੀ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਨਰਿੰਦਰ ਸਿੰਘ ਖਿੰਡਾ ਸੀਨੀਅਰ ਆਪ ਆਗੂ, ਪੀ.ਏ. ਲਵਪ੍ਰੀਤ ਸਿੰਘ, ਗੁਰਚਰਨ ਸਿੰਘ ਬਿੱਟੂ ਪ੍ਰਧਾਨ ਤੇ ਆਕਾਸ਼ਦੀਪ ਸਿੰਘ ਸ਼ਹਿਰੀ ਪ੍ਰਧਾਨ ਨੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਕੈਸ਼ੀਅਰ ਜਤਿੰਦਰਜੀਤ ਸਿੰਘ, ਬਲਦੇਵ ਸਿੰਘ ਮੰਗਾ, ਮਨਜੀਤ ਸਿੰਘ ਜੈਨਪੁਰ, ਗੁਰਦਰਸ਼ਨ ਸਿੰਘ ਭਿੰਡਰ, ਚੰਚਲ ਸਿੰਘ ਖਾਲਸਾ, ਜਸਪ੍ਰੀਤ ਸਿੰਘ, ਸੁਖਜਿੰਦਰ ਸਿੰਘ ਗੋਲਡੀ, ਪ੍ਰਭਪਾਲ ਸਿੰਘ, ਜਸਕੰਵਲ ਸਿੰਘ ਤਲਵੰਡੀ ਚੌਧਰੀਆਂ, ਜਸਪਾਲ ਸਿੰਘ ਪੱਕਾ ਕੋਠਾ, ਬਲਜੀਤ ਸਿੰਘ ਬਾਜਵਾ, ਸੁਖਵਿੰਦਰ ਸਿੰਘ ਆਹਲੀ ਕਲਾਂ, ਸੋਨੂੰ ਰਾਮੇ, ਬਿੱਕਰ ਸਿੰਘ ਬੂਸੋਵਾਲ, ਕੁਲਵਿੰਦਰ ਸਿੰਘ ਸੱਦੂਵਾਲ, ਜਗਪ੍ਰੀਤ ਸਿੰਘ ਕੋਲੀਆਂਵਾਲ, ਸੁਖਜਿੰਦਰ ਸਿੰਘ ਫੱਤੋਵਾਲ, ਸੁਖਰਾਜ ਸਿੰਘ ਆਹਲੀ ਕਲਾਂ, ਸੋਨੂੰ ਕਬੀਰਪੁਰ, ਰਜਿੰਦਰ ਸਿੰਘ ਕੌਂਸਲਰ ਆਦਿ ਹਾਜ਼ਰ ਸਨ।
ਭਾਜਪਾ ਨੇ ਨਵੀਂ ਦਾਣਾ ਮੰਡੀ ਵਿਖੇ ਕੌਮੀ ਝੰਡਾ ਲਹਿਰਾਇਆ
ਭਾਰਤੀ ਜਨਤਾ ਪਾਰਟੀ ਸੁਲਤਾਨਪੁਰ ਲੋਧੀ ਵਲੋਂ ਸ਼ਿਵ ਮੰਦਿਰ ਜੌੜਾ ਖੂਹ ਦੇ ਪ੍ਰਧਾਨ ਰਾਕੇਸ਼ ਕੁਮਾਰ ਨੀਟੂ ਸਾਬਕਾ ਪ੍ਰਧਾਨ ਭਾਜਪਾ ਮੰਡਲ ਸੁਲਤਾਨਪੁਰ ਲੋਧੀ ਨੇ ਨਵੀਂ ਦਾਣਾ ਮੰਡੀ ਵਿਖੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਸਮੂਹ ਸੰਗਤਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸਮਾਗਮ 'ਚ ਭਾਜਪਾ ਮੰਡਲ ਦੇ ਸਾਬਕਾ ਪ੍ਰਧਾਨ ਰਾਕੇਸ਼ ਪੂਰੀ, ਸੀਨੀਅਰ ਭਾਜਪਾ ਆਗੂ ਚਤਰ ਸਿੰਘ ਜੋਸਨ, ਮਾਸਟਰ ਰਵਿੰਦਰ ਕੁਮਾਰ ਠਾਕਰ, ਹਰੀਸ਼ਪਾਲ ਨਈਅਰ, ਬਲਵਿੰਦਰ ਸਿੰਘ ਕਾਲਾ ਆਦਿ ਹਾਜ਼ਰ ਸਨ।
ਐੱਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮਾਗਮ
ਐੱਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਕੌਮੀ ਝੰਡਾ ਲਾਲਾ ਅਮਰ ਚੰਦ ਧੀਰ ਨੇ ਲਹਿਰਾਇਆ ਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਐੱਸ.ਡੀ. ਸਭਾ ਦੀਆਂ ਵੱਖ-ਵੱਖ ਸੰਸਥਾਵਾਂ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ। ਪ੍ਰਬੰਧਕ ਕਮੇਟੀ ਵਲੋਂ ਅੱਵਲ ਰਹੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਮੇਟੀ ਵੱਲੋਂ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਜੱਜ ਚਾਹਤ ਧੀਰ, ਲਾਲਾ ਅਮਰ ਚੰਦ ਧੀਰ ਤੇ ਹੋਰ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿਚ ਮੈਨੇਜਰ ਉਮਾ ਦੱਤ ਸ਼ਰਮਾ, ਜਨਰਲ ਸਕੱਤਰ ਮੁਕੇਸ਼ ਪਸਰੀਚਾ, ਬਲਦੇਵ ਕ੍ਰਿਸ਼ਨ ਸੂਦ, ਮਹਿੰਦਰ ਪਾਲ ਭੱਟ, ਕੁਲਭੂਸ਼ਨ ਭੱਲਾ, ਕੌਂਸਲਰ ਰਜਿੰਦਰ ਸਿੰਘ, ਦਿਲਬਾਗ ਸਿੰਘ ਗਿੱਲ ਐਮ.ਡੀ., ਸਾਬਕਾ ਕੌਂਸਲਰ ਸਿਮਰਜੀਤ ਧੀਰ, ਪ੍ਰਿੰਸੀਪਲ ਵੰਦਨਾ ਸ਼ੁਕਲਾ, ਪ੍ਰਿੰਸੀਪਲ ਰੂਬੀ ਭਗਤ, ਪ੍ਰਿੰਸੀਪਲ ਚਿਤਰੰਜਨ ਪਸਰੀਚਾ, ਪ੍ਰਿੰਸੀਪਲ ਅੰਜੂ ਬਾਲਾ, ਕਮਲ ਕਿਸ਼ੋਰ ਚਾਵਲਾ, ਰਚਿਤ ਕੋਛੜ, ਸੰਜੀਵ ਕੁਮਾਰ ਸ਼ਰਮਾ, ਸ਼ਕਤੀ ਭਾਰਦਵਾਜ, ਰਾਜੀਵ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ।
ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਗਣਤੰਤਰ ਦਿਵਸ ਸਬੰਧੀ ਸਮਾਗਮ
ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਗਣਤੰਤਰ ਦਿਵਸ ਮੌਕੇ ਪ੍ਰਧਾਨ ਲਖਵੀਰ ਸਿੰਘ ਲੱਖੀ, ਤਿਲਕ ਰਾਜ ਜੋਸ਼ੀ, ਜਗੀਰ ਸਿੰਘ ਬਾਜਵਾ, ਦੇਸਰਾਜ ਬੂਲਪੁਰ ਤੇ ਲੋਕ ਇਨਸਾਨੀਅਤ ਵਿਕਾਸ ਪਾਰਟੀ ਦੇ ਸੂਬਾ ਪ੍ਰਧਾਨ ਸਰਦੂਲ ਸਿੰਘ ਥਿੰਦ ਨੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਮਲਕੀਤ ਕੌਰ ਦੀਪੇਵਾਲ, ਚੇਅਰਮੈਨ ਬਲਵਿੰਦਰ ਸਿੰਘ ਲਾਡੀ, ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ, ਗੌਰਵ ਧੀਰ, ਕੁਲਦੀਪ ਸਿੰਘ ਮਿੰਟੂ, ਅਮਰਜੀਤ ਸਿੰਘ, ਗੁਰਪਿੰਦਰ ਜੀਤ, ਰਵੀ ਕੁਮਾਰ, ਜਰਨੈਲ ਸਿੰਘ ਗਿੱਲ, ਅਰਵਿੰਦ ਸ਼ੰਕਰ ਪਾਠਕ, ਰਾਕੇਸ਼ ਕੁਮਾਰ, ਸ਼ਰਨਜੀਤ ਸਿੰਘ ਸਲਾਹਕਾਰ, ਜਤਿੰਦਰ ਸੇਠੀ, ਜਸਵਿੰਦਰ ਸਿੰਘ ਸੰਧਾ, ਨਿਰਮਲ ਹੈਪੀ, ਨੀਰਜ ਤਿਵਾੜੀ, ਲਕਸ਼ਮੀ ਨੰਦਨ, ਜਗਮੋਹਨ ਸਿੰਘ ਥਿੰਦ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ।
ਸਬ ਡਵੀਜ਼ਨ ਭੁਲੱਥ 'ਚ ਐੱਸ.ਡੀ.ਐਮ. ਸੰਜੀਵ ਸ਼ਰਮਾ ਨੇ ਲਹਿਰਾਇਆ ਕੌਮੀ ਝੰਡਾ
ਭੁਲੱਥ, (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)- ਸਰਕਾਰੀ ਕਾਲਜ ਭੁਲੱਥ ਦੀ ਗਰਾਊਂਡ 'ਚ ਗਣਤੰਤਰਤਾ ਦਿਵਸ 'ਤੇ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸ.ਡੀ.ਐੱਮ. ਸੰਜੀਵ ਸ਼ਰਮਾ ਵਲੋਂ ਅਦਾ ਕੀਤੀ ਗਈ। ਸਮਾਗਮ ਦੌਰਾਨ ਡੀ.ਐੱਸ.ਪੀ. ਭੁਲੱਥ ਸੁਖਨਿੰਦਰ ਸਿੰਘ ਵੱਲੋਂ ਪੁਲਿਸ ਦੀ ਟੁਕੜੀ ਵੱਲੋਂ ਪਰੇਡ ਕਰਦਿਆਂ ਸਲਾਮੀ ਲਈ ਗਈ। ਇਸ ਮੌਕੇ ਆਪਣੇ ਭਾਸ਼ਣ ਦੌਰਾਨ ਐੱਸ.ਡੀ.ਐਮ. ਸੰਜੀਵ ਸ਼ਰਮਾ ਨੇ ਗਣਤੰਤਰਤਾ ਦਿਵਸ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ। ਸਕੂਲਾਂ ਦੇ ਵਿਦਿਆਰਥੀਆਂ, ਬੱਚਿਆਂ ਨੂੰ ਸਮਾਗਮ ਦੌਰਾਨ ਵਧੀਆ ਕਾਰਗੁਜ਼ਾਰੀ ਤੇ ਵੱਖ ਵੱਖ ਪ੍ਰੋਗਰਾਮ ਪੇਸ਼ ਕਰਨ 'ਤੇ ਸਨਮਾਨਿਤ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਇੰਚਾਰਜ ਆਪ ਆਗੂ ਰਣਜੀਤ ਸਿੰਘ ਰਾਣਾ ਸਾਥੀਆਂ ਨਾਲ ਪੁੱਜੇ। ਤੇਜਿੰਦਰ ਸਿੰਘ ਪੀ.ਏ. ਰਸ਼ਪਾਲ ਸ਼ਰਮਾ, ਬੂਟਾ ਸਿੰਘ ਬੇਗੋਵਾਲ, ਬਿੱਕਰ ਸਿੰਘ ਬੱਲ, ਲਵਲੀ ਮਿਰਜ਼ਾਪੁਰ, ਦਲਵਿੰਦਰ ਸਿੰਘ ਕੰਗ, ਗੁਰਨਾਮ ਸਿੰਘ ਮਿਰਜ਼ਾਪੁਰ, ਪ੍ਰਧਾਨ ਸੂਰਤ ਸਿੰਘ, ਜਗਤਾਰ ਸਿੰਘ, ਹੈਪੀ ਖ਼ਟਰ, ਨਿਸ਼ਾਨ ਸਿੰਘ ਹੁੰਦਲ ਨੰਬਰਦਾਰ, ਸੁਖਜਿੰਦਰ ਸਿੰਘ ਨੰਬਰਦਾਰ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਰਕੇਸ਼ ਕੁਮਾਰ, ਜਗਜੀਤ ਸਿੰਘ ਵਾਲੀਆ, ਕਾਰਜ ਸਾਧਕ ਅਫ਼ਸਰ ਵਿਜੇ ਕੁਮਾਰ ਡੋਗਰਾ, ਐੱਸ.ਐਮ.ਓ. ਡਾ. ਦੇਸ ਰਾਜ ਮੱਲ, ਸੁਰਿੰਦਰ ਸਿੰਘ ਚੀਮਾ ਕਾਨੂੰਗੋ, ਪਟਵਾਰੀ ਰਣਜੀਤ ਸਿੰਘ, ਲਖਵਿੰਦਰ ਸਿੰਘ ਤਹਿਸੀਲਦਾਰ, ਪ੍ਰਿੰਸੀਪਲ ਅਮਰਜੀਤ ਸਿੰਘ ਸਰਕਾਰੀ ਕਾਲਜ ਭੁਲੱਥ ਉਚੇਚੇ ਤੌਰ 'ਤੇ ਪਹੁੰਚੇ।

ਚੌਧਰੀ ਸੰਤੋਖ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ 'ਚ ਵੱਡੀ ਗਿਣਤੀ 'ਚ ਲੋਕ ਹੋਏ ਸ਼ਾਮਿਲ

ਜਲੰਧਰ, 27 ਜਨਵਰੀ (ਜਸਪਾਲ ਸਿੰਘ)- ਕਾਂਗਰਸ ਦੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨਮਿਤ ਅੰਤਿਮ ਅਰਦਾਸ ਸਥਾਨਕ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਹੋਈ | ਇਸ ਮੌਕੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ ਤੇ ਬਾਅਦ 'ਚ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਆਗੂਆਂ ...

ਪੂਰੀ ਖ਼ਬਰ »

40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਤੇ ਕਰਿੰਦਾ ਕਾਬੂ

ਫਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)- ਵਿਜੀਲੈਂਸ ਵਿਭਾਗ ਦੀ ਟੀਮ ਨੇ ਅੱਜ ਇੱਕ ਪਟਵਾਰੀ ਤੇ ਇੱਕ ਕਰਿੰਦੇ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ | ਡੀ.ਐਸ.ਪੀ. ਵਿਜੀਲੈਂਸ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਟੀਮ ਨੇ ਪਟਵਾਰੀ ਸੋਢੀ ਸਿੰਘ ਵਾਸੀ ...

ਪੂਰੀ ਖ਼ਬਰ »

ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਦੋ ਨੌਜਵਾਨ ਗੰਭੀਰ ਜ਼ਖ਼ਮੀ

ਫਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)- ਭਾਵੇਂ ਪੰਜਾਬ ਸਰਕਾਰ ਵਲੋਂ ਚਾਈਨੀ ਡੋਰ 'ਤੇ ਸਖ਼ਤੀ ਨਾਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਬੜੀ ਸਖ਼ਤੀ ਦਿਖਾਈ ਗਈ ਸੀ ਪਰ ਇਹ ਸਖ਼ਤੀ ਸਿਰਫ਼ ਕਾਗ਼ਜ਼ਾਂ ਤੱਕ ਹੀ ਰਹਿੰਦੀ ਹੋਈ ...

ਪੂਰੀ ਖ਼ਬਰ »

ਨਸ਼ਾ ਛਡਾਊ ਕੇਂਦਰ ਤੋਂ ਦੌੜ ਕੇ ਆਏ ਨੌਜਵਾਨ ਦੀ ਕੁੱਟਮਾਰ

ਫਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)- ਨਸ਼ਾ ਛਡਾਊ ਕੇਂਦਰ ਤੋਂ ਦੌੜ ਕੇ ਆਏ ਇੱਕ ਵਿਅਕਤੀ 'ਤੇ ਸੈਂਟਰ ਦੇ ਵਿਅਕਤੀਆਂ ਵਲੋਂ ਆ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਨਦੀਪ ਪੁੱਤਰ ਮਹਿੰਦਰ ਸਿੰਘ ਵਾਸੀ ਅੰਮਿ੍ਤਸਰ ਨੇ ਦੱਸਿਆ ਕਿ ਉਹ ਪਹਿਲਾ ਨਸ਼ਾ ਕਰਦਾ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਗੁਰਮਤਿ ਸਮਾਗਮ ਕਰਵਾਇਆ

ਫਗਵਾੜਾ, 27 ਜਨਵਰੀ (ਅਸ਼ੋਕ ਕੁਮਾਰ ਵਾਲੀਆ)- ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਫਗਵਾੜਾ ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਵਲੋਂ ਬਾਬਾ ਦੀਪ ਸਿੰਘ ਜੀ ਦੇ ...

ਪੂਰੀ ਖ਼ਬਰ »

ਬਿਜਲੀ ਨਾ ਹੋਣ ਕਾਰਨ ਭੁਲੱਥ ਹਸਪਤਾਲ ਦੇ ਮਰੀਜ਼ ਬੇਗੋਵਾਲ ਤੇ ਕਪੂਰਥਲਾ ਹਸਪਤਾਲਾਂ 'ਚ ਭੇਜੇ

ਭੁਲੱਥ, 27 ਜਨਵਰੀ (ਮੇਹਰ ਚੰਦ ਸਿੱਧੂ)- ਸਬ-ਡਵੀਜ਼ਨ ਹਸਪਤਾਲ 'ਚ ਪਿਛਲੇ 2 ਦਿਨਾਂ ਤੋਂ ਸਰਕਟ ਬ੍ਰੇਕਰ ਖ਼ਰਾਬ ਹੋਣ ਕਾਰਨ ਬਿਜਲੀ ਸਪਲਾਈ ਨਹੀਂ ਆ ਰਹੀ ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਿਜਲੀ ਸਪਲਾਈ ਨਾ ਹੋਣ ਕਾਰਨ ਹਸਪਤਾਲ ...

ਪੂਰੀ ਖ਼ਬਰ »

ਗੁਟਕਾ ਸਾਹਿਬ ਦੀ ਬੇਅਦਬੀ ਦੇ ਸੰਬੰਧ 'ਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੀ ਹੋਈ ਮੀਟਿੰਗ

ਫਗਵਾੜਾ, 27 ਜਨਵਰੀ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਦੇ ਵਰਿੰਦਰ ਪਾਰਕ ਵਿਖੇ ਹੋਈ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਪਾਤਸ਼ਾਹੀ ਛੇਵੀਂ ਫਗਵਾੜਾ ਵਿਖੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੀ ਮੀਟਿੰਗ ਹੋਈ | ...

ਪੂਰੀ ਖ਼ਬਰ »

ਮੋਟਰਸਾਈਕਲ ਚਾਲਕਾਂ ਨੇ ਦੁਕਾਨਦਾਰ 'ਤੇ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ

ਫਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)- ਬੀਤੀ ਰਾਤ ਨਵੀਂ ਸਬਜ਼ੀ ਮੰਡੀ ਦੇ ਪਿੱਛੇ ਦੁਕਾਨਦਾਰ 'ਤੇ ਮੋਟਰਸਾਈਕਲ ਚਾਲਕਾਂ ਨੇ ਗੋਲੀਆਂ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਿਸਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਉਣ ਮਗਰੋਂ ਜਲੰਧਰ ਭੇਜ ਦਿੱਤਾ ...

ਪੂਰੀ ਖ਼ਬਰ »

ਖੈੜਾ ਬੇਟ ਵਿਖੇ ਸਾਲਾਨਾ ਜੋੜ ਮੇਲਾ ਅੱਜ

ਫੱਤੂਢੀਂਗਾ, 27 ਜਨਵਰੀ (ਬਲਜੀਤ ਸਿੰਘ)- ਡੇਰਾ ਬਾਬਾ ਚਰਨ ਦਾਸ ਉਦਾਸੀਨ ਖੈੜਾ ਬੇਟ ਵਿਖੇ ਸੰਤ ਬਾਬਾ ਹਰਨਾਮ ਦਾਸ, ਸੰਤ ਰਾਮ ਆਸਰੇ, ਸੰਤ ਬਾਬਾ ਸ਼ਾਂਤੀ ਦਾਸ ਤੇ ਸੰਤ ਬਾਬਾ ਪ੍ਰਕਾਸ਼ ਮੁਨੀ ਦੀ ਬਰਸੀ ਦੇ ਸਬੰਧ ਵਿਚ ਸਾਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀ, ਇਲਾਕੇ ਦੀਆਂ ...

ਪੂਰੀ ਖ਼ਬਰ »

ਚਾਈਨਾ ਡੋਰ ਸਮੇਤ ਦੋ ਵਿਅਕਤੀ ਕਾਬੂ

ਫਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)- ਸਿਟੀ ਪੁਲੀਸ ਨੇ ਚਾਈਨਾ ਡੋਰ ਵੇਚਣ ਵਾਲੇ ਤੇ ਇੱਕ ਪਤੰਗ ਚੜ੍ਹਾਉਣ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚਾਈਨਾ ਡੋਰ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ | ਐਸ.ਐਚ.ਓ. ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲਿਸ ਨੇ ...

ਪੂਰੀ ਖ਼ਬਰ »

ਸੈਕਟਰੀ ਜਸਵਿੰਦਰ ਸਿੰਘ ਵਾਲੀਆ ਨੂੰ ਸਦਮਾ, ਸੱਸ ਦਾ ਦਿਹਾਂਤ

ਨਡਾਲਾ, 27 ਜਨਵਰੀ (ਮਾਨ)- ਸੈਕਟਰੀ ਜਸਵਿੰਦਰ ਸਿੰਘ ਵਾਲੀਆ ਵਾਸੀ ਬਿੱਲਪੁਰ ਦੇ ਸੱਸ ਮਨਜੀਤ ਕੌਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਹਨ | ਉਹ ਇੱਥੇ ਬਿੱਲਪੁਰ ਵਿਖੇ ਹੀ ਰਹਿ ਰਹੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਨੇ ਅਸ਼ੀਸ਼ ਮਿਸ਼ਰਾ ਦਾ ਪੁਤਲਾ ਫੂਕਿਆ

ਢਿਲਵਾਂ, 27 ਜਨਵਰੀ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)- ਕਿਰਤੀ ਕਿਸਾਨ ਯੂਨੀਅਨ ਵੱਲੋਂ ਢਿਲਵਾਂ ਵਿਖੇ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਦੇਣ ਦੇ ਫ਼ੈਸਲੇ ਵਿਰੁੱਧ ਰੋਸ ਪ੍ਰਗਟਾਉਂਦਿਆਂ ਢਿਲਵਾਂ ਹਾਈਵੇ ਚੌਕ ਵਿਚ ...

ਪੂਰੀ ਖ਼ਬਰ »

ਕਾਰ ਵਲੋਂ ਫ਼ੇਟ ਮਾਰੇ ਜਾਣ ਕਾਰਨ ਬਜ਼ੁਰਗ ਪਤੀ ਪਤਨੀ ਗੰਭੀਰ ਜ਼ਖ਼ਮੀ

ਕਪੂਰਥਲਾ, 27 ਜਨਵਰੀ (ਅਮਨਜੋਤ ਸਿੰਘ ਵਾਲੀਆ)- ਥਾਣਾ ਫੱਤੂਢੀਂਗਾ ਵਿਚ ਪੈਂਦੇ ਪਿੰਡ ਮੁੰਡੀ ਮੋੜ ਨਜ਼ਦੀਕ ਮੋਟਰਸਾਈਕਲ 'ਤੇ ਆ ਰਹੇ ਬਜ਼ੁਰਗ ਪਤੀ ਪਤਨੀ ਨੂੰ ਇਕ ਤੇਜ਼ ਰਫ਼ਤਾਰ ਕਾਰ ਵਲੋਂ ਫ਼ੇਟ ਮਾਰੇ ਜਾਣ ਕਾਰਨ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਜਾਣਕਾਰੀ ...

ਪੂਰੀ ਖ਼ਬਰ »

ਗੋਲੀ ਚਲਾ ਕੇ ਕੁੱਤੇ ਨੂੰ ਜ਼ਖਮੀ ਕਰਨ ਸੰਬੰਧੀ ਕੇਸ ਦਰਜ

ਫਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)- ਦੁਨਾਲੀ ਨਾਲੀ ਗੋਲੀ ਚਲਾ ਕੇ ਆਵਾਰਾ ਕੁੱਤੇ ਨੂੰ ਜ਼ਖਮੀ ਕਰਨ ਦੇ ਸਬੰਧ 'ਚ ਰਾਵਲਪਿੰਡੀ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਐਸ.ਐਚ.ਓ. ਰਾਵਲਪਿੰਡੀ ਕਾਂਤੀ ਰਾਣੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਤਰਨਜੀਤ ...

ਪੂਰੀ ਖ਼ਬਰ »

ਚਾਈਨਾ ਡੋਰ ਗਲੇ 'ਤੇ ਫਿਰਨ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ

ਕਪੂਰਥਲਾ, 27 ਜਨਵਰੀ (ਅਮਨਜੋਤ ਸਿੰਘ ਵਾਲੀਆ)- ਚਾਈਨਾ ਡੋਰ ਗਲੇ 'ਤੇ ਫਿਰਨ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਦੇ ਗਲੇ 'ਤੇ 10 ਟਾਂਕੇ ਲਗਾਉਣੇ ਪਏ | ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਜਸਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਟਰਾਲੀਆਂ 'ਚ ਲੱਦ ਕੇ ਲਿਆਂਦੇ ਆਵਾਰਾ ਪਸ਼ੂ ਪ੍ਰਸ਼ਾਸਨ ਨੇ ਗਊਸ਼ਾਲਾ ਭੇਜੇ

ਕਪੂਰਥਲਾ, 27 ਜਨਵਰੀ (ਅਮਰਜੀਤ ਕੋਮਲ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਦੀ ਅਗਵਾਈ ਵਿਚ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਆਵਾਰਾ ਪਸ਼ੂਆਂ ਦੀ ...

ਪੂਰੀ ਖ਼ਬਰ »

ਬਿਜਲੀ ਦੇ ਖੰਭੇ ਨਾਲ ਟਕਰਾਈ ਕਾਰ ਹੋਈ ਚਕਨਾਚੂਰ

ਭੁਲੱਥ, 27 ਜਨਵਰੀ (ਮੇਹਰ ਚੰਦ ਸਿੱਧੂ)- ਇੱਥੋਂ ਥੋੜ੍ਹੀ ਦੂਰ ਵਿਚ ਪੈਂਦੇ ਪਿੰਡ ਭੱਠਾ ਚੌਕ ਬਜਾਜ ਤੋਂ ਟਾਂਡੀ ਰੋਡ 'ਤੇ ਨਜ਼ਦੀਕ ਅਸ਼ੀਸ਼ ਪੈਲੇਸ ਸੜਕ 'ਤੇ ਬਿਜਲੀ ਦੇ ਖੰਭੇ ਨਾਲ ਰਾਤ ਸਮੇਂ ਟਕਰਾਈ ਕਾਰ ਨੰਬਰ ਪੀ ਬੀ 08 ਐਕਸ 3796 ਜ਼ੋਰਦਾਰ ਟੱਕਰ ਲੱਗਣ ਨਾਲ ਚਕਨਾਚੂਰ ਹੋ ਗਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX