ਚੰਡੀਗੜ੍ਹ, 28 ਜਨਵਰੀ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੰਗੀਤਕਾਰ ਪੰਡਿਤ ਜਸਰਾਜ ਦੀ 93ਵੀਂ ਜੈਅੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੰਡਿਤ ਜਸਰਾਜ ਦੇ ਪਿੰਡ ਪੀਲੀਮੰਦੌਰੀ, ਜ਼ਿਲ੍ਹਾ ਫ਼ਤਿਹਾਬਾਦ ਦੇ ਦੋਵੇਂ ਦਾਖਲਾ ਦਰਵਾਜ਼ਿਆਂ 'ਤੇ ਪੰਡਿਤ ਜਸਰਾਜ ਸੁਆਗਤ ਦਰਵਾਜ਼ਾ ਬਣਾਏ ਜਾਣ ਦਾ ਐਲਾਨ ਕੀਤਾ | ਇਸ ਤੋਂ ਇਲਾਵਾ, ਪਿੰਡ ਵਿਚ ਲਾਇਬ੍ਰੇਰੀ ਦੇ ਨਵੇਂ ਕਮਰੇ ਦਾ ਨਿਰਮਾਣ ਅਤੇ ਪੰਚਕੂਲਾ ਵਿਚ ਸਥਾਪਿਤ ਆਕਸੀ-ਵਨ ਦਾ ਨਾਂਅ ਪੰਡਿਤ ਜਸਰਾਜ ਆਕਸੀਵਨ ਰੱਖਣ ਦਾ ਵੀ ਐਲਾਨ ਕੀਤਾ | ਮੁੱਖ ਮੰਤਰੀ ਨੇ ਇਹ ਐਲਾਨ ਅੱਜ ਚੰਡੀਗੜ੍ਹ ਵਿਚ ਪੰਡਿਤ ਜਸਰਾਜ ਜੀ ਦੀ ਜੈਅੰਤੀ ਅਤੇ ਪੰਡਿਤ ਜਸਰਾਜ ਕਲਚਰਲ ਫਾਊਾਡੇਸ਼ਨ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ 'ਤੇ ਇਕ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦੇ ਹੋਏ ਕੀਤੀ | ਇਸ ਮੌਕੇ 'ਤੇ ਮੁੱਖ ਮੰਤਰੀ ਨੇ ਆਪਣੇ ਅਖ਼ਤਿਆਰੀ ਫ਼ੰਡ ਵਿਚੋਂ ਪੰਡਿਤ ਜਸਰਾਜ ਕਲਚਰਲ ਫਾਊਾਡੇਸ਼ਨ ਨੂੰ 21 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ | ਮਨੋਹਰ ਲਾਲ ਨੇ ਕਿਹਾ ਕਿ ਪੀਲੀਮੰਦੌਰੀ ਪਿੰਡ ਵਿਚ ਲੜਕੇ ਅਤੇ ਲੜਕਿਆਂ ਲਈ ਦੋ ਵਾਲੀਬਾਰ ਨਰਸਰੀਆਂ ਵੀ ਸਥਾਪਿਤ ਕੀਤੀਆਂ ਜਾਣਗੀਆਂ | ਪਿੰਡ ਵਿਚ ਪਾਰਕ ਅਤੇ ਜਿੰਮ ਦਾ ਨਿਰਮਾਣ ਕੀਤਾ ਜਾਵੇਗਾ | ਪਿੰਡ ਦੇ ਗੰਦੇ ਪਾਣੀ ਦੇ ਜੋਹੜਾਂ ਨੂੰ ਹਰਿਆਣਾ ਤਲਾਬ ਅਥਾਰਿਟੀ ਰਾਹੀਂ ਉਨ੍ਹਾਂ ਦੀ ਸਫ਼ਾਈ ਤੇ ਮੁਰੰਮਤ ਕੀਤੀ ਜਾਵੇਗੀ | ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਡਿਤ ਜਸਰਾਜ ਨੇ ਸੂਬਾ ਦਾ ਮਾਣ ਵਧਾਇਆ ਹੈ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਲਈ ਸੂਬਾ ਸਰਕਾਰ ਨੇ ਪੰਡਿਤ ਜਸਰਾਜ ਦੇ ਪਿੰਡ ਪੀਪਲੀਮੰਦੌਰੀ ਦੇ ਵਿਕਾਸ ਦੀ ਰੂਪਰੇਖਾ ਤਿਆਰ ਕੀਤੀ ਹੈ | ਮਨੋਹਰ ਲਾਲ ਨੇ ਕਿਹਾ ਕਿ ਖ਼ੁਸ਼ਹਾਲ ਸੱਭਿਆਚਾਰ ਅਤੇ ਸੰਗੀਤ ਅਗਲੀ ਪੀੜ੍ਹੀ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਉਨ੍ਹਾਂ ਨੇ ਪੰਡਿਤ ਜਸਰਾਜ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਪੰਡਿਤ ਜਸਰਾਜ ਕਲਚਰਲ ਫਾਊਾਡੇਸ਼ਨ ਨੂੰ ਹਰਿਆਣਾ ਸਰਕਾਰ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਸਮਾਰੋਹ ਵਿਚ ਪਦਮਸ੍ਰੀ ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਇਸ ਮੌਕੇ ਦਾ ਹਿੱਸਾ ਬਣਨ 'ਤੇ ਖ਼ੁਸ਼ੀ ਜ਼ਾਹਿਰ ਕੀਤੀ | ਸਮਾਰੋਹ ਵਿਚ ਸਾਂਸਦ ਕਾਰਤਿਕੇਯ ਸ਼ਰਮਾ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਡਾ. ਅਮਿਤ ਅਗਰਵਾਲ, ਏ.ਡੀ.ਜੀ.ਪੀ ਸ੍ਰੀਕਾਂਤ ਜਾਧਵ, ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਪਬਲਿਸਿਟੀ ਸਲਾਹਕਾਰ ਤਰੂਣ ਭੰਡਾਰੀ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀ ਹਾਜ਼ਰ ਰਹੇ |
ਚੰਡੀਗੜ੍ਹ, 28 ਜਨਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੇ ਪ੍ਰਮੁੱਖ ਸੈਕਟਰ 17 ਸਥਿਤ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਕਰਵਾਏ ਗਏ ਤ੍ਰੈ-ਭਾਸ਼ੀ ਕਵੀ ਸੰਮੇਲਨ ਵਿਚ ਖ਼ੂਬ ਰੌਣਕਾਂ ਲੱਗੀਆਂ | ਇਸ ਮੌਕੇ ਨਾਮੀ ਕਵੀਆਂ ਅਤੇ ...
ਐੱਸ. ਏ. ਐੱਸ. ਨਗਰ, 28 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਮੁਹਾਲੀ ਦੇ ਫੇਜ਼-9 ਸਥਿਤ ਖੇਡ ਕੰਪਲੈਕਸ ਵਿਖੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ (ਪੀ. ਆਈ. ਐਸ.) ਦੇ ਵਿੰਗ 'ਚ ਮੈਸ ਦੀ ਅਚਨਚੇਤ ਚੈਕਿੰਗ ਕਰਦਿਆਂ ਖਿਡਾਰੀਆਂ ਨੂੰ ...
ਡੇਰਾਬੱਸੀ, 28 ਜਨਵਰੀ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਖੇਤਰ ਦੇ ਪਿੰਡ ਨਿੰਬੂਆਂ ਵਿਖੇ ਪਾਬੰਦੀਸ਼ੁਦਾ ਮੰਗੂਰ ਮੱਛੀ ਨੂੰ ਸ਼ਰ੍ਹੇਆਮ ਤਲਾਬਾਂ ਵਿਚ ਪਾਲਿਆ ਜਾ ਰਿਹਾ ਹੈ ਅਤੇ ਇਸ ਨੂੰ ਜ਼ੀਰਕਪੁਰ, ਡੇਰਾਬੱਸੀ ਤੇ ਲਾਲੜੂ ਦੇ ਬਾਜ਼ਾਰਾਂ 'ਚ ਵੇਚ ਕੇ ਲੋਕਾਂ ਦੀ ਸਿਹਤ ...
ਐੱਸ. ਏ. ਐੱਸ. ਨਗਰ, 28 ਜਨਵਰੀ (ਕੇ. ਐੱਸ. ਰਾਣਾ)-ਵਿਧਾਇਕ ਕੁਲਵੰਤ ਸਿੰਘ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਹਲਕਾ ਮੁਹਾਲੀ ਦਾ ਤੂਫ਼ਾਨੀ ਦੌਰਾ ਕੀਤਾ ਗਿਆ | ਇਸ ਲੜੀ ਤਹਿਤ ਉਨ੍ਹਾਂ ਪਿੰਡ ਜੁਝਾਰ ਨਗਰ ਵਿਖੇ ਦੋ ਵਿਸ਼ਾਲ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਤੇ ...
ਚੰਡੀਗੜ੍ਹ, 28 ਜਨਵਰੀ (ਨਵਿੰਦਰ ਸਿੰਘ ਬੜਿੰਗ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਬੁੜੈਲ ਜੇਲ੍ਹ ਚੰਡੀਗੜ੍ਹ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਆਪਣੇ ਕਾਨੂੰਨੀ ਸਲਾਹਕਾਰ ਅਤੇ ਐਡਵੋਕੇਟ ...
ਨਾਇਬ ਤਹਿਸੀਲਦਾਰ ਭਰਤੀ ਮਾਮਲਾ
ਚੰਡੀਗੜ੍ਹ, 28 ਜਨਵਰੀ (ਨਵਿੰਦਰ ਸਿੰਘ ਬੜਿੰਗ)-ਪੀ.ਪੀ.ਐੱਸ.ਸੀ ਵਲੋਂ ਲਈ ਗਈ ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਯੋਗ ਉਮੀਦਵਾਰਾਂ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ...
ਚੰਡੀਗੜ੍ਹ, 28 ਜਨਵਰੀ (ਨਵਿੰਦਰ ਸਿੰਘ ਬੜਿੰਗ)-ਸੰਕਲਪ ਐਜੂਕੇਸ਼ਨ ਸੈਂਟਰ ਚੰਡੀਗੜ੍ਹ ਵਲੋਂ ਗਣਤੰਤਰ ਦਿਹਾੜਾ ਅਤੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸੈਂਟਰ ਦੇ ਮੈਂਬਰਾਂ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ...
ਚੰਡੀਗੜ੍ਹ, 28 ਜਨਵਰੀ (ਪ੍ਰੋ. ਅਵਤਾਰ ਸਿੰਘ)-ਰੀਡਰਜ਼ ਕਲੱਬ ਆਫ਼ ਕਾਲਜ ਲਾਇਬ੍ਰੇਰੀ, ਗੋਸਵਾਮੀ ਗਣੇਸ਼ ਦੱਤਾ ਸਨਾਤਨ ਧਰਮ ਕਾਲਜ, ਚੰਡੀਗੜ੍ਹ ਨੇ ਲਾਇਬ੍ਰੇਰੀ ਜਾਗਰੂਕਤਾ ਦਿਵਸ ਮਨਾਇਆ | ਸਮਾਗਮ ਦੀ ਸ਼ੁਰੂਆਤ ਕਾਲਜ ਪਿ੍ੰਸੀਪਲ ਡਾ: ਅਜੈ ਸ਼ਰਮਾ ਵਲੋਂ ਪੁਸਤਕ ਦਾਨ ...
ਚੰਡੀਗੜ੍ਹ/ਮੁਹਾਲੀ, 28 ਜਨਵਰੀ (ਨਵਿੰਦਰ ਸਿੰਘ ਬੜਿੰਗ/ਕੇ. ਐੱਸ. ਰਾਣਾ)-ਸਿਹਤ ਖੇਤਰ ਦੇ ਪ੍ਰਸਿੱਧ ਮਾਹਿਰ ਡਾ. ਸ਼ਵੇਤਾ ਤਹਿਲਾਨ ਨੇ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਵਾਈਕਲ ਕੈਂਸਰ ਦੀ ਛੇਤੀ ਪਛਾਣ ਕੀਮੋਥਰੈਪੀ ਅਤੇ ...
ਚੰਡੀਗੜ੍ਹ, 28 ਜਨਵਰੀ (ਅਜੀਤ ਬਿਊਰੋ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸਨੀ ਸਿੰਘ ਆਹਲੂਵਾਲੀਆ ਵਲੋਂ 29 ਜੂਨੀਅਰ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ | ਪੰਜਾਬ ਸਰਕਾਰ ਦਾ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੂਬੇ ਦੇ ...
ਚੰਡੀਗੜ੍ਹ, 28 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਸਰਕਾਰ ਨੇ ਸੂਬੇ ਦੇ ਹੁਸ਼ਿਆਰ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਭਵਿੱਖ ਵਿਚ ਉੱਚੇ ਮੁਕਾਮ 'ਤੇ ਪਹੁੰਚਾਉਣ ਲਈ ਚਲਾਏ ਜਾ ਰਹੇ ਪ੍ਰੋਗਰਾਮ ਸੁਪਰ-100 ਲਈ ਬਿਨੈ ਮੰਗੇ ਹਨ | ਆਨਲਾਈਨ ਬਿਨੈ ਕਰਨ ਦੀ ਆਖ਼ਰੀ ...
ਐੱਸ. ਏ. ਐੱਸ. ਨਗਰ, 28 ਜਨਵਰੀ (ਕੇ. ਐੱਸ. ਰਾਣਾ)-ਦਸਮੇਸ਼ ਵੈੱਲਫ਼ੇਅਰ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਦੇ ਪੋਤੇ ਰਣਵਿਜੈ ਸਿੰਘ ਵਲੋਂ ਆਪਣੇ 10ਵੇਂ ਜਨਮ ਦਿਨ ਮੌਕੇ ਵੱਖ-ਵੱਖ ਥਾਈਾ ਪੰਜ ਬੂਟੇ ਲਗਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਮਾਨ ਨੇ ...
ਐੱਸ. ਏ. ਐੱਸ. ਨਗਰ, 28 ਜਨਵਰੀ (ਕੇ. ਐੱਸ. ਰਾਣਾ)-ਰੋਪੜ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਆਯੁਰਵੈਦਿਕ ਇਲਾਜ ਲਈ ਪਹਿਲਾਂ ਹੀ ਪੰਜਾਬ 'ਚ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ ਅਤੇ ਹੁਣ ਇਸ ਹਸਪਤਾਲ ਦੀ ਮਾਹਿਰ ਡਾਕਟਰੀ ਟੀਮ ਵਲੋਂ ਹਸਪਤਾਲ ਦੇ ਐਮ. ਡੀ. ਰਾਹੁਲ ਸ਼ਰਮਾ ਦੀ ਅਗਵਾਈ ...
ਐੱਸ. ਏ. ਐੱਸ. ਨਗਰ, 28 ਜਨਵਰੀ (ਕੇ. ਐੱਸ. ਰਾਣਾ)-ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਗੁਰਪ੍ਰੀਤ ਸਿੰਘ ਖਹਿਰਾ ਨੇ ਪਿੰਡ ਬੜੀ ਦੇ ਸਰਪੰਚ ਮਨਫੂਲ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ | ਇਸ ਸੰਬੰਧੀ ਜਾਰੀ ਹੁਕਮਾਂ ਵਿਚ ਡਾਇਰੈਕਟਰ ...
ਐੱਸ. ਏ. ਐੱਸ. ਨਗਰ, 28 ਜਨਵਰੀ (ਕੇ. ਐੱਸ. ਰਾਣਾ)-ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ 31 ਜਨਵਰੀ ਨੂੰ ਸ਼ਰਧਾ ਭਾਵਨਾ ਤਹਿਤ ਮਨਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ...
ਮੁੱਲਾਂਪੁਰ ਗਰੀਬਦਾਸ, 28 ਜਨਵਰੀ (ਖੈਰਪੁਰ)-ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਚਾਰੀ, ਕਿਰਤ ਅਤੇ ਸ਼ਿਕਾਇਤ ਨਿਵਾਰਨ ਮੰਤਰੀ ਅਨਮੋਲ ਗਗਨ ਮਾਨ ਵਲੋਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸਦੇ ਪਿੰਡ ਮਿਰਜ਼ਾਪੁਰ ਦਾ ਦੌਰਾ ...
ਐੱਸ. ਏ. ਐੱਸ. ਨਗਰ, 28 ਜਨਵਰੀ (ਬੈਨੀਪਾਲ)-ਗੌਰਮਿੰਟ ਟੀਚਰਜ਼ ਯੂਨੀਅਨ (ਜੀ. ਟੀ. ਯੂ.) ਪੰਜਾਬ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਹੈ | ਯੂਨੀਅਨ ਆਗੂਆਂ ਸੁਖਵਿੰਦਰ ਸਿੰਘ ਚਾਹਲ ਤੇ ਅਮਨਦੀਪ ਸ਼ਰਮਾ ਨੇ ਕਿਹਾ ਕਿ ...
ਖਰੜ, 28 ਜਨਵਰੀ (ਮਾਨ)-ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਮੁੰਡੀ ਖਰੜ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਹਿਤੇਸ਼ ਧਵਨ, ਸ਼ਿਪਰਾ ਧਵਨ, ਕੁਸ਼ਵਿੰਦਰ ਕੌਰ ਤੇ ਰੁਪਿੰਦਰ ਕੌਰ ਦੀ ਅਗਵਾਈ ਵਾਲੀ ਟੀਮ ਵਲੋਂ ਜਿਥੇ ...
ਜ਼ੀਰਕਪੁਰ, 28 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਕਾਰ 'ਚੋਂ ਚੰਡੀਗੜ੍ਹ 'ਚ ਵਿਕਣਯੋਗ ਸ਼ਰਾਬ ਦੀਆਂ 40 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ. ...
ਖਰੜ, 28 ਜਨਵਰੀ (ਗੁਰਮੁੱਖ ਸਿੰਘ ਮਾਨ)-ਗੁਰਦੁਆਰਾ ਭਗਤ ਰਵਿਦਾਸ ਲਾਂਡਰਾਂ ਰੋਡ ਖਰੜ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ 646ਵਾਂ ਪ੍ਰਕਾਸ਼ ਪੁਰਬ 5 ਫਰਵਰੀ ਨੂੰ ਮਨਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ...
ਜ਼ੀਰਕਪੁਰ, 28 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ ਦੀ ਵੀ. ਆਈ. ਪੀ. ਸੜਕ 'ਤੇ ਸਥਿਤ ਆਰਬਿਟ ਸੁਸਾਇਟੀ 'ਚੋਂ ਇਕ ਨੌਜਵਾਨ ਸ਼ੱਕੀ ਹਾਲਤ 'ਚ ਲਾਪਤਾ ਹੋ ਗਿਆ | ਪੁਲਿਸ ਵਲੋਂ ਸ਼ਿਕਾਇਤ ਦਰਜ ਕਰਕੇ ਉਸ ਦੀ ਭਾਲ ਆਰੰਭ ਕਰ ਦਿੱਤੀ ਗਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਵਿਵੇਕ ...
ਮਾਜਰੀ, 28 ਜਨਵਰੀ (ਕੁਲਵੰਤ ਸਿੰਘ ਧੀਮਾਨ)-ਪੰਜਾਬ ਅੰਦਰ ਪ੍ਰਾਇਮਰੀ, ਮਿੰਨੀ ਹੈਲਥ ਸੈਂਟਰ, ਡਿਸਪੈਂਸਰੀਆਂ ਤੇ ਹਸਪਤਾਲਾਂ ਦੀਆਂ ਪੁਰਾਣੀਆਂ ਇਮਾਰਤਾਂ ਵਿਚ ਆਪ ਸਰਕਾਰ ਵਲੋਂ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਸਥਾਨਕ ਲੋਕਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ | ...
ਐੱਸ. ਏ. ਐੱਸ. ਨਗਰ, 28 ਜਨਵਰੀ (ਕੇ. ਐੱਸ. ਰਾਣਾ)-ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬੱਲੋਪੁਰ (ਮੁਹਾਲੀ) ਵਿਖੇ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਅਤੇ ਕੈਂਪਸ ਡਾਇਰੈਕਟਰ ਡਾ. ਰਾਜਾ ਸਿੰਘ ਖੇਲਾ ਦੀ ਅਗਵਾਈ ਹੇਠ 74ਵਾਂ ...
ਲਾਲੜੂ, 28 ਜਨਵਰੀ (ਰਾਜਬੀਰ ਸਿੰਘ)-ਲਾਲੜੂ ਨੇੜਲੇ ਪਿੰਡ ਰਾਮਗੜ੍ਹ ਰੁੜਕੀ ਦੇ ਇਕ ਕਿਸਾਨ ਸੁਖਵਿੰਦਰ ਸਿੰਘ ਫ਼ੌਜੀ ਦੇ ਖੇਤਾਂ 'ਚ ਲੱਗੇ ਟਿਊਬਵੈੱਲ ਲਈ ਬਿਜਲੀ ਵਿਭਾਗ ਵਲੋਂ 6 ਖੰਭਿਆਂ ਰਾਹੀਂ ਐਲੂਮੀਨੀਅਮ ਦੀਆਂ ਤਾਰਾਂ ਪਾਈਆਂ ਗਈਆਂ ਸਨ, ਜਿਨ੍ਹਾਂ ਨੂੰ ਪਿਛਲੇ ...
ਕੁਰਾਲੀ, 28 ਜਨਵਰੀ (ਹਰਪ੍ਰੀਤ ਸਿੰਘ)-ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ (ਡੀ. ਐਫ. ਏ.) ਮੁਹਾਲੀ ਦੀ ਇਕ ਵਿਸ਼ੇਸ਼ ਮੀਟਿੰਗ ਫੁੱਟਬਾਲ ਗਰਾਊਾਡ ਕੁਰਾਲੀ ਵਿਖੇ ਸੁਰਜੀਤ ਸਿੰਘ ਬੈਂਸ ਜ਼ਿਲ੍ਹਾ ਪ੍ਰਧਾਨ ਡੀ. ਐਫ. ਏ. ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਅਸ਼ੋਕ ਕੌਸ਼ਲ ...
ਮਾਜਰੀ, 28 ਜਨਵਰੀ (ਕੁਲਵੰਤ ਸਿੰਘ ਧੀਮਾਨ)-ਕੁਰਾਲੀ-ਸਿਸਵਾਂ ਮਾਰਗ 'ਤੇ ਸਥਿਤ ਬੜੌਦੀ ਟੋਲ ਪਲਾਜਾ ਤੋਂ ਲੋਕ-ਹਿੱਤ ਮਿਸ਼ਨ ਦੀ ਅਗਵਾਈ ਵਿਚ ਬਲਾਕ ਮਾਜਰੀ ਖੇਤਰ ਦੀ ਵੱਡੀ ਗਿਣਤੀ ਸੰਗਤ ਵਲੋਂ ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਜਾਰੀ ਕੌਮੀ ਇਨਸਾਫ਼ ਮੋਰਚੇ 'ਚ ਹਾਜ਼ਰੀ ...
ਖਰੜ, 28 ਜਨਵਰੀ (ਜੰਡਪੁਰੀ)-ਆਰੀਆ ਸਮਾਜ ਖਰੜ ਵਲੋਂ ਸ਼ਹਿਰ ਦੀਆਂ ਸਮੂਹ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅੰਮਿ੍ਤ ਮਹਾਂਉਤਸਵ ਤਹਿਤ 30 ਜਨਵਰੀ ਤੋਂ ਲੈ ਕੇ 5 ਫਰਵਰੀ ਤੱਕ ਸ੍ਰੀ ਰਾਮ ਭਵਨ ਖਰੜ ਵਿਖੇ ਸ਼ਹੀਦਾਂ ਨੂੰ ਸਮਰਪਿਤ 7 ਰੋਜ਼ਾ ਵਿਸ਼ਾਲ ਸਮਾਗਮ ਕਰਵਾਇਆ ਜਾ ...
ਐੱਸ. ਏ. ਐੱਸ. ਨਗਰ, 28 ਜਨਵਰੀ (ਕੇ. ਐੱਸ. ਰਾਣਾ)-ਕਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜ਼ੀਡੈਂਸ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ | ਇਸ ਮੌਕੇ ਜਸਵੀਰ ਸਿੰਘ ਗੜਾਂਗ ਪ੍ਰੈੱਸ ਸਕੱਤਰ ਵਲੋਂ ਕਨਫੈਡਰੇਸ਼ਨ ਨੂੰ ਪਿ੍ੰਟਰ ਦਾਨ ਕੀਤਾ ਗਿਆ | ਪ੍ਰਧਾਨ ਕੇ. ਕੇ. ਸੈਣੀ ਦੀ ...
ਚੰਡੀਗੜ੍ਹ, 28 ਜਨਵਰੀ (ਅਜਾਇਬ ਸਿੰਘ ਔਜਲਾ)-ਸਥਾਨਕ ਸੈਕਟਰ 44 ਦੇ ਪ੍ਰਮੁੱਖ ਪਾਰਕ ਵਿਖੇ ਔਰਤਾਂ ਅਤੇ ਮੁਟਿਆਰਾਂ ਵਲੋਂ ਮਿਲ ਕੇ ਬਸੰਤ ਪੰਚਮੀ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ 'ਤੇ ਗਣਤੰਤਰ ਦਿਵਸ ਪ੍ਰਤੀ ਵੀ ਦੇਸ਼ ਭਗਤੀ ਦੇ ਬੋਲਾਂ ਨਾਲ ਆਪਣੀਆਂ ਭਾਵਨਾਵਾਂ ਦਾ ...
ਚੰਡੀਗੜ੍ਹ, 28 ਜਨਵਰੀ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਦੇ ਹੈਮਾਟੋਲੋਜੀ ਵਿਭਾਗ ਦੀ ਪੀ.ਐਚ.ਡੀ. ਵਿਦਿਆਰਥਣ ਨਮਰਤਾ ਸਿੰਘ ਨੂੰ ਵਿਸ਼ਾਖਾਪਟਨਮ ਵਿਚ ਹਾਲ ਹੀ ਵਿਚ ਸਮਾਪਤ ਹੋਏ ਇੰਡੀਅਨ ਸੁਸਾਈਟੀ ਆਫ਼ ਹਿਉਮਨ ਜੈਨੇਟਿਕ ਦੇ ਸਲਾਨਾ ਰਾਸ਼ਟਰੀ ਸੰਮੇਲਨ ਵਿਚ ਵੱਕਾਰੀ ਯੰਗ ...
ਡੇਰਾਬੱਸੀ, 28 ਜਨਵਰੀ (ਰਣਬੀਰ ਸਿੰਘ ਪੜ੍ਹੀ)-ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਸਮਾਜ ਭਲਾਈ ਦੇ ਕੰਮਾਂ 'ਚ ਮੋਹਰੀ ਰੋਲ ਅਦਾ ਕਰਦੀ ਆ ਰਹੀ ਹੈ | ਪ੍ਰੀਸ਼ਦ ਦੀ ਡੇਰਾਬੱਸੀ ਬ੍ਰਾਂਚ ਅੱਖਾਂ ਦਾਨ ਕਰਵਾਉਣ ਵਿਚ ਉੱਤਰੀ ਭਾਰਤ 'ਚ ਪਹਿਲਾ ਸਥਾਨ ਹਾਸਲ ਕਰ ਚੁੱਕੀ ਹੈ ਅਤੇ ...
ਡੇਰਾਬੱਸੀ, 28 ਜਨਵਰੀ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਨੇੜਲੇ ਪਿੰਡ ਮੁਬਾਰਕਪੁਰ ਸਥਿਤ ਸੂਰੀ ਜੀਵਨ ਜੋਤੀ ਹਸਪਤਾਲ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਦੌਰਾਨ 94 ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX