ਪਟਿਆਲਾ, 28 ਜਨਵਰੀ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਵਿਖੇ ਸ਼ੁਰੂ ਹੋਏ ਦੋ ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਅੱਜ ਪਹਿਲੇ ਦਿਨ ਟੈਂਕਾਂ ਅਤੇ ਫ਼ੌਜੀ ਸਾਜੋ ਸਾਮਾਨ ਦੀਆਂ ਪ੍ਰਦਰਸ਼ਨੀਆਂ ਨੇ ਦਰਸ਼ਕਾਂ 'ਚ ਦੇਸ਼ ਭਗਤੀ ਦਾ ਰੰਗ ਬਿਖੇਰਿਆ | ਖਾਲਸਾ ਕਾਲਜ ਦੇ ਮੈਦਾਨ 'ਚ ਖੜੇ ਟੈਂਕਾਂ ਨੇ ਮਿਲਟਰੀ ਲਿਟਰੇਚਰ ਫੈਸਟੀਵਲ 'ਚ ਸ਼ਾਮਲ ਹੋਏ ਹਰੇਕ ਦਰਸ਼ਕ ਨੂੰ ਪ੍ਰਭਾਵਿਤ ਕੀਤਾ ਅਤੇ ਫ਼ੌਜ ਦੇ ਅਧਿਕਾਰੀਆਂ ਵੱਲੋਂ ਵੀ ਦਰਸ਼ਕਾਂ ਨੂੰ ਟੈਂਕਾਂ ਤੇ ਫ਼ੌਜੀ ਸਾਜੋ ਸਾਮਾਨ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ | ਫ਼ੌਜ ਦੇ ਅਧਿਕਾਰੀ ਨੇ ਦਰਸ਼ਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦਰਸ਼ਨ ਵਿਚ ਐਫ.ਡਬਲਿਊ. ਮਾਈਨ ਪਲੱਗ ਟੈਂਕ ਜੋ ਧਰਤੀ ਥੱਲੇ ਦੱਬੀਆਂ ਮਾਈਨਜ਼ ਨੂੰ ਕੱਢ ਦਾ ਹੈ | ਟੀ-55 ਅਤੇ ਕੇ.ਐਮ.ਟੀ. ਟੈਂਕਾਂ ਜੋ ਮਾਈਨਜ਼ ਨੂੰ ਖਤਮ ਕਰਦਾ ਹੈ ਵੀ ਪ੍ਰਦਰਸ਼ਿਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਟੀ-90 ਟੈਂਕ ਦੁਸ਼ਮਣ 'ਤੇ ਸਿੱਧਾ ਵਾਰ ਕਰਦਾ ਹੈ ਤੇ 130 ਐਮ.ਐਮ. ਗੰਨ ਜੋ 27 ਕਿਲੋਮੀਟਰ ਦੀ ਦੂਰੀ ਤੱਕ ਪਹੁੰਚ ਕਰਦੀ ਹੈ ਉਹ ਵੀ ਦਰਸ਼ਕਾਂ ਲਈ ਪ੍ਰਦਸ਼ਿਤ ਕੀਤੀ ਗਈ ਹੈ | ਜਦ ਕਿ ਬੀ.ਐਮ.ਪੀ. ਦੋ ਟੈਂਕ ਜੋ ਪਾਣੀ ਅਤੇ ਜਮੀਨ ਦੋਵੇਂ ਹਾਲਾਤਾਂ ਵਿਚ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਉਹ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ ਹੈ | ਟੈਂਕਾਂ ਤੋਂ ਇਲਾਵਾ ਦਰਸ਼ਕਾਂ ਨੂੰ ਹੋਰ ਫ਼ੌਜੀ ਸਾਜੋ ਸਾਮਾਨ ਜਿਸ ਵਿਚ ਰਾਕਟ ਲਾਂਚਰ, ਐਲ.ਐਮ.ਜੀ., ਇਨਸਾਸ ਰਾਈਫਲ ਤੇ ਐਮ.ਐਮ. ਪੀ.ਕੇ.ਟੀ. ਵਰਗੇ ਹਥਿਆਰ ਵੀ ਦਿਖਾਏ ਗਏ ਅਤੇ ਉਨ੍ਹਾਂ ਨੂੰ ਹੱਥ ਵਿੱਚ ਫੜ ਕੇ ਦਰਸ਼ਕਾਂ ਨੇ ਆਪਣੇ ਦੇਸ਼ ਦੀ ਸੈਨਕ ਸ਼ਕਤੀ ਦਾ ਅਹਿਸਾਸ ਵੀ ਕੀਤਾ | ਇਸ ਤੋਂ ਇਲਾਵਾ ਫ਼ੌਜ ਅਤੇ ਆਈ.ਟੀ.ਬੀ.ਪੀ ਵਿਚ ਭਰਤੀ ਹੋਣ ਲਈ ਕੀਤੀ ਜਾ ਰਹੀ ਕਾਊਾਸਿਲੰਗ ਵਿੱਚ ਵੀ ਨੌਜਵਾਨਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ | ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੋ ਦਿਨ ਚੱਲਣ ਵਾਲੇ ਇਸ ਮਿਲਟਰੀ ਲਿਟਰੇਚਰ ਫੈਸਟੀਵਲ 'ਚ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਆਪਣੇ ਦੇਸ਼ ਦੀ ਰੱਖਿਆਂ ਕਰਨ ਵਾਲੀਆਂ ਸੈਨਾਵਾਂ ਦੇ ਗੌਰਵਮਈ ਇਤਿਹਾਸ ਨੂੰ ਜਾਣਿਆ ਜਾਵੇ | ਉਨ੍ਹਾਂ ਕਿਹਾ ਕਿ ਬੱਚਿਆਂ 'ਚ ਦੇਸ਼ ਭਗਤੀ ਦੀ ਚਿਣਗ ਪੈਦਾ ਕਰਨ ਲਈ 29 ਜਨਵਰੀ ਨੂੰ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਹਿੱਸਾ ਜ਼ਰੂਰ ਬਣਿਆ ਜਾਵੇ | ਉਨ੍ਹਾਂ ਕਿਹਾ ਕਿ ਇਥੇ ਨਾ ਸਿਰਫ਼ ਆਰਮੀ ਨਾਲ ਸਬੰਧਤ ਸਗੋਂ ਇਤਿਹਾਸ ਨਾਲ ਸਬੰਧਤ ਹੋਰ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਹਨ ਜੋ ਸਾਨੂੰ ਸਾਡੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਂਦੀਆਂ ਹਨ |
ਰਾਜਪੁਰਾ, 28 ਜਨਵਰੀ (ਰਣਜੀਤ ਸਿੰਘ)-ਨੇੜਲੇ ਪਿਡ ਨੀਲਪੁਰ ਦੀ ਗੀਤਾ ਕਾਲੋਨੀ ਵਾਸੀ ਨੌਜਵਾਨ ਕਰਨ ਸਿੰਘ ਆਪਣੇ ਬਾਈਕ 'ਤੇ ਜਾ ਰਿਹਾ ਸੀ ਕਿ ਅਚਾਨਕ ਉਸਦੇ ਗਲੇ ਵਿਚ ਚਾਈਨਾ ਡੋਰ ਫਸ ਗਈ | ਇਸ ਕਾਰਨ ਉਸ ਨੇ ਗਲੇ 'ਤੇ ਚਾਈਨਾ ਡੋਰ ਨਾਲ ਕੱਟ ਲੱਗ ਗਿਆ | ਕਰਨ ਨੂੰ ਇਕ ਨਿੱਜੀ ...
ਪਟਿਆਲਾ, 28 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਸੱਦੇ 'ਤੇ ਪੰਜਾਬ ਬਿਜਲੀ ਨਿਗਮ ਦੇ ਮੁਲਾਜ਼ਮ 29 ਜਨਵਰੀ ਨੂੰ ਸੰਗਰੂਰ ਵਿਖੇ ਪੰਜਾਬ ਦੀ ਮਾਨ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ | ਇਸ ਸੰਬੰਧੀ ਅੱਜ ਟਰਾਂਸਫ਼ਾਰਮਰ ...
ਬਨੂੜ, 28 ਜਨਵਰੀ (ਭੁਪਿੰਦਰ ਸਿੰਘ)-ਬਹੁ ਪੱਖੀ ਵਿਕਾਸ ਲਈ ਸਥਾਪਤ ਭਾਰਤ ਸਰਕਾਰ ਦੇ ਅਦਾਰੇ ਖਾਦੀ ਉਦਯੋਗ ਭੰਡਾਰ ਵਲੋਂ ਕਿਰਾਏ 'ਤੇ ਦਿੱਤੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੂੰ ਬਿਨਾਂ ਕੋਈ ਨੋਟਿਸ ਦਿੱਤੀਆਂ 99 ਸਾਲਾਂ ਲੀਜ਼ 'ਤੇ ਦੇ ਦਿੱਤੀਆਂ ਹਨ | ਜਿਸ ਕਾਰਨ ਦਰਜਨਾਂ ...
ਭਾਦਸੋਂ, 28 ਜਨਵਰੀ (ਗੁਰਬਖ਼ਸ਼ ਸਿੰਘ ਵੜੈਚ)-ਪੰਜਾਬ ਦੇ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਵਧੇਰੇ ਸਹੂਲਤਾਂ ਦੇ ਰਹੇ ਹਸਪਤਾਲਾਂ ਤੇ ਡਿਸਪੈਂਸਰੀਆਂ ਦੀ ਹੋਂਦ ਖ਼ਤਮ ਕਰਕੇ 'ਆਪ' ਸਰਕਾਰ ਵਲੋਂ ਮੁਹੱਲਾ ਕਲੀਨਿਕ ਖੋਲੇ੍ਹ ਗਏ ਹਨ | ਜਿਨ੍ਹਾਂ ਦੇ ਖੁੱਲਣ ਨਾਲ ਲੋਕਾਂ ...
ਨਾਭਾ, 28 ਜਨਵਰੀ (ਕਰਮਜੀਤ ਸਿੰਘ)-ਸਥਾਨਕ ਨਗਰ ਕੌਂਸਲ ਨਾਭਾ ਵਲੋਂ ਪਿਛਲੇ ਸਮੇਂ ਦੌਰਾਨ ਕੂੜਾ ਕਰਕਟ ਤੋਂ ਖਾਦ ਤਿਆਰ ਕਰਨ ਵਾਲਾ ਪ੍ਰੋਜੈਕਟ ਲਗਾਇਆ ਗਿਆ ਸੀ | ਜਿਸ ਤੋਂ ਤਿਆਰ ਕੀਤੀ ਖਾਦ ਨੂੰ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੀ ਅਗਵਾਈ 'ਚ ਨਗਰ ਕੌਂਸਲ ਦੇ ਅਮਲੇ ...
ਪਟਿਆਲਾ, 28 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸ੍ਰੀ ਸ਼ਿਆਮ ਚਾਕਰੀ ਫਾੳਾੂਡੇਸ਼ਨ ਪਟਿਆਲਾ ਵਲੋਂ ਸ਼ਹਿਰ ਦੇ ਪ੍ਰਤਾਪ ਨਗਰ ਸਥਿਤ ਨਿਰਵਾਣ ਫਾਰਮ ਵਿਖੇ ਖਾਟੂ ਵਾਲੇ ਸ੍ਰੀ ਸ਼ਿਆਮ ਬਾਬਾ ਦੇ ਆਸ਼ੀਰਵਾਦ ਨਾਲ ਦੂਜਾ ਵਿਸ਼ਾਲ ਸ੍ਰੀ ਸ਼ਿਆਮ ਚਾਕਰੀ ਮਹਾਂਉਤਸਵ ਕਰਵਾਇਆ ...
ਨਾਭਾ, 28 ਜਨਵਰੀ (ਜਗਨਾਰ ਸਿੰਘ ਦੁਲੱਦੀ)-ਜਿਸ ਦਿਨ ਤੋਂ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਦੇਸ਼ ਅੰਦਰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵਲੋਂ 'ਭਾਰਤ ਜੋੜੋ ਯਾਤਰਾ' ਸ਼ੁਰੂ ਕੀਤੀ ਗਈ ਹੈ ਤਾਂ ਦੇਸ਼ ਦੇ ਲੋਕ ਆਪ ਮੁਹਾਰੇ ਵੱਡੀ ਗਿਣਤੀ ਵਿਚ ਇਸ ਯਾਤਰਾ ਦਾ ਹਿੱਸਾ ...
ਨਾਭਾ, 28 ਜਨਵਰੀ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨ ਪੰਜਾਬ ਸਰਕਾਰ ਵਲੋਂ ਪੰਜਾਬ ਅੰਦਰ ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨ ਥਾਪੇ ਗਏ ਹਨ | ਜਿਸ ਤਹਿਤ ਸੁਰਿੰਦਰਪਾਲ ਸ਼ਰਮਾ ਨੂੰ ਰਿਆਸਤੀ ਸ਼ਹਿਰ ਨਾਭਾ ਦੇ ਇੰਪਰੂਵਮੈਂਟ ਟਰੱਸਟ ਨਾਭਾ ਦਾ ਪ੍ਰਧਾਨ ਲਗਾਇਆ ਗਿਆ, ...
ਪਟਿਆਲਾ, 28 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਦੀ ਭਾਸ਼ਾਈ ਆਧਾਰ 'ਤੇ ਦੇਸ਼ ਅਤੇ ਦੁਨੀਆ ਨੂੰ ਜੋੜਨ ਦੀ ਮੁਹਿੰਮ ਨੂੰ ਉਸ ਵੇਲੇ ਸ਼ਾਨਦਾਰ ਹੁਲਾਰਾ ਮਿਲਿਆ ਜਦੋਂ ਆਸਟ੍ਰੇਲੀਆ ਤੋਂ ਪਟਿਆਲਾ ਪਹੁੰਚੇ ਬਾਂਸਲ ...
ਸ਼ੁਤਰਾਣਾ/ਅਰਨੋਂ, 28 ਜਨਵਰੀ (ਮਹਿਰੋਕ, ਪਰਮਾਰ)-ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸ਼ੁਤਰਾਣਾ ਨੇ ਹਲਕੇ 'ਚ ਸੁੱਖ-ਸ਼ਾਂਤੀ ਲਈ ਸ੍ਰੀ ਅਖੰਡ ਪਾਠ ਕਰਵਾਇਆ | ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ...
ਨਾਭਾ, 28 ਜਨਵਰੀ (ਜਗਨਾਰ ਸਿੰਘ ਦੁਲੱਦੀ)-ਨਾਭਾ ਹਲਕੇ ਦੇ ਪਿੰਡ ਸੌਜਾ ਸਥਿਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦਾ 71ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਸਮਾਗਮ ਮੌਕੇ ਜਿਹੜੇ ਵਿਦਿਆਰਥੀ 1952 'ਚ ਇਸ ਸਕੂਲ ਵਿਚ ਪੜ੍ਹਕੇ ਗਏ ਸਨ ਉਹ ਹੁਣ ਉਚ ਅਹੁਦਿਆਂ ਤੋਂ ਸੇਵਾ ਮੁਕਤ ਹਨ, ...
ਘੱਗਾ, 28 ਜਨਵਰੀ (ਵਿਕਰਮਜੀਤ ਸਿੰਘ ਬਾਜਵਾ)-ਸਥਾਨਕ ਪੁਲਿਸ ਵਲੋਂ ਇਕ ਵਿਅਕਤੀ ਨੂੰ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਜੁਗਨੀ ਹਰਿਆਣਾ ਬਰਾਮਦ ਕਰਕੇ ਗਿ੍ਫ਼ਤਾਰ ਕੀਤਾ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਘੱਗਾ ਦੇ ਇੰਚਾਰਜ ਇੰਸਪੈਕਟਰ ਗੁਰਮੀਤ ...
ਪਟਿਆਲਾ, 28 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦਾ ਪਲੇਠਾ ਦੋ ਦਿਨਾ ਮਿਲਟਰੀ ਲਿਟਰੇਚਰ ਫੈਸਟੀਵਲ ਪੂਰੀ ਫ਼ੌਜੀ ਸ਼ਾਨੌ ਸੌਕਤ ਨਾਲ ਇੱਥੇ ਖ਼ਾਲਸਾ ਕਾਲਜ ਵਿਖੇ ਆਰੰਭ ਹੋ ਗਿਆ ¢ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ...
ਪਾਤੜਾਂ, 28 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਨੇ ਇਕ ਦੁਕਾਨਦਾਰ ਤੋਂ ਚਾਈਨਾ ਡੋਰ ਬਰਾਮਦ ਕੀਤੀ ਹੈ ਅਤੇ ਇਸ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਸ਼ਹਿਰੀ ਚੌਂਕੀ ਪਾਤੜਾਂ ਦੇ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਸਹਾਇਕ ...
ਰਾਜਪੁਰਾ, 28 ਜਨਵਰੀ (ਜੀ.ਪੀ. ਸਿੰਘ)-ਪੰਜਾਬ ਨੈਸ਼ਨਲ ਬੈਂਕ ਪਟਿਆਲਾ ਖੇਤਰ ਵਲੋਂ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਮੈਨੇਜਰ ਪੁਨੀਤ ਵਰਮਾ ਦੀ ਦੇਖ-ਰੇਖ ਹੇਠ ਕਰਜ਼ਾ ਮੇਲਾ ਲਗਾਇਆ ਗਿਆ ਹੈ | ਜਿਸ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਮਨੋਜ ...
ਨਾਭਾ, 28 ਜਨਵਰੀ (ਜਗਨਾਰ ਸਿੰਘ ਦੁਲੱਦੀ)-ਲਾਇਨਜ਼ ਕਲੱਬ ਨਾਭਾ ਨੇ ਸਮਾਜ ਸੇਵਾ 'ਚ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਸਥਾਨਕ ਦੁਲੱਦੀ ਗੇਟ ਸਥਿਤ ਐਸ.ਡੀ. ਹਾਈ ਸਕੂਲ ਦੇ ਜ਼ਰੂਰਤ ਮੰਦ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਦਿੱਤੀਆਂ ਗਈਆਂ | ਲਾਇਨਜ਼ ਕਲੱਬ ਦੇ ਪ੍ਰਧਾਨ ਲਾਇਨ ...
ਫ਼ਤਹਿਗੜ੍ਹ ਸਾਹਿਬ, 28 ਜਨਵਰੀ (ਬਲਜਿੰਦਰ ਸਿੰਘ)-ਵਿਸ਼ਵ ਜਾਗਿ੍ਤੀ ਮਿਸ਼ਨ ਦੇ ਸਹਿਯੋਗ ਤੇ ਸੁਧਾਂਸ਼ੂ ਮਹਾਰਾਜ ਦੀ ਪ੍ਰੇਰਨਾ ਸਦਕਾ ਲੋੜਵੰਦਾਂ ਦੀ ਮਦਦ ਲਈ ਨਵ ਨਿਰਮਾਣਿਤ ਗੁਰੂ ਕਿ੍ਪਾ ਸੇਵਾ ਸੰਸਥਾਨ ਸਿਨੇਮਾ ਰੋਡ ਸਰਹਿੰਦ ਵਿਖੇ 12 ਫਰਵਰੀ ਨੂੰ ਮੁਫ਼ਤ ਬਵਾਸੀਰ, ...
ਪਟਿਆਲਾ, 28 ਜਨਵਰੀ (ਗੁਰਵਿੰਦਰ ਸਿੰਘ ਔਲਖ)-ਭਾਜਪਾ ਪਟਿਆਲਾ ਉੱਤਰੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜ਼ਿਲ੍ਹਾ ਕਾਰਜਕਾਰਨੀ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ | ਇਸ ਮੌਕੇ ਭਾਜਪਾ ਦੇ ...
ਬਨੂੜ, 28 ਜਨਵਰੀ (ਭੁਪਿੰਦਰ ਸਿੰਘ)-ਵੈਸਟਰਨ ਸਿਡਨੀ ਯੂਨੀਵਰਸਿਟੀ (ਡਬਲਿਊ.ਐੱਸ.ਯੂ.) ਆਸਟੇ੍ਰਲੀਆ ਦੇ ਕਾਨੂੰਨ ਦੀ ਪੜ੍ਹਾਈ ਕਰ ਰਹੇ 20 ਵਿਦਿਆਰਥੀਆਂ ਤੇ ਅਧਿਆਪਕਾਂ ਨੇ ਚਿਤਕਾਰਾ ਯੂਨੀਵਰਸਿਟੀ ਦਾ ਦੌਰਾ ਕੀਤਾ | ਦੋਹਾਂ ਯੂਨੀਵਰਸਿਟੀਆਂ ਦਰਮਿਆਨ 2017 ਤੋਂ ਵਿੱਦਿਅਕ ...
ਘੱਗਾ, 28 ਜਨਵਰੀ (ਵਿਕਰਮਜੀਤ ਸਿੰਘ ਬਾਜਵਾ)-ਸਥਾਨਕ ਸ਼ਹਿਰ ਵਿਚ 26 ਜਨਵਰੀ ਦਾ ਗਣਤੰਤਰਤਾ ਦਿਵਸ ਨਗਰ ਪੰਚਾਇਤ ਘੱਗਾ ਵਿਖੇ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ, ਜਿਸ ਵਿਚ ਕੌਮੀ ਝੰਡੇ ਨੂੰ ਸਲਾਮੀ ਦੇਣ ਦੀ ਰਸਮ ਨਗਰ ਪੰਚਾਇਤ ਘੱਗਾ ਦੀ ਕਾਰਜਸਾਧਕ ਬਰਜਿੰਦਰ ਕੌਰ ਨੇ ਅਦਾ ...
ਪਟਿਆਲਾ, 28 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਸਮਾਰਟ ਸਕੂਲ, ਦਾਣਾ ਮੰਡੀ, ਪਟਿਆਲਾ ਦੇ ਮੁੱਖ ਅਧਿਆਪਕਾ ਡਾ. ਇੰਦਰਜੀਤ ਕੌਰ ਖੋਖਰ ਨੂੰ ਅਕਾਦਮਿਕ ਅਤੇ ਖੋਜ ਦੇ ਖੇਤਰ ਵਿਚ ਪਾਏ ਗਏ ਵੱਡਮੁੱਲੇ ਯੋਗਦਾਨ ਬਦਲੇ ਇੱਥੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ...
ਪਟਿਆਲਾ, 28 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਤੀਹ ਸਾਲਾਂ ਤੋਂ ਪੱਤਰਕਾਰਤਾ ਦੇ ਖੇਤਰ ਨਾਲ ਜੁੜੇ ਤੇ 28 ਸਾਲਾਂ ਤੋਂ ਪੰਜਾਬੀ ਟਿ੍ਬਿਊਨ ਦੇ ਪੱਤਰਕਾਰ ਵਜੋਂ ਕਾਰਜਸ਼ੀਲ ਸਰਬਜੀਤ ਸਿੰਘ ਭੰਗੂ ਨੂੰ ਪੱਤਰਕਾਰਤਾ ਦੇ ਖੇਤਰ 'ਚ ਬਿਹਤਰੀਨ ਸੇਵਾਵਾਂ ਨਿਭਾਉਣ ਦੇ ਤਹਿਤ ...
ਰਾਜਪੁਰਾ, 28 ਜਨਵਰੀ (ਜੀ.ਪੀ. ਸਿੰਘ)-ਅੱਜ ਸਥਾਨਕ ਹਿੰਦੁਸਤਾਨ ਯੂਨੀਲੀਵਰ ਵਿਖੇ ਪ੍ਰਾਵੀਡੈਂਟ ਫੰਡ ਦੇ ਜ਼ਿਲ੍ਹਾ ਪ੍ਰਬੰਧਕਾਂ ਦੇ ਨਿਰਦੇਸ਼ਾਂ 'ਤੇ 'ਨਿਧੀ ਆਪਕੇ ਨਿਕਟ 2.0 ਪ੍ਰੋਗਰਾਮ' ਸਬੰਧੀ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਗੁਲਸ਼ਨ ਰਾਮ ਸਹਾਇਕ ਪੀ.ਐਫ. ...
ਬਨੂੜ, 28 ਜਨਵਰੀ (ਭੁਪਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਉੱਚ ਪੱਧਰੀ ਸਿੱਖਿਆ ਦੇਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਨੂੜ ਨੂੰ 'ਸਕੂਲ ਆਫ਼ ਐਮੀਨੈਂਸ' ਦਾ ਦਰਜਾ ਦਿੱਤਾ ਗਿਆ | ਇਸ ਮੁਹਿੰਮ ਦੇ ਪਹਿਲੇ ਪੜਾਅ ਵਿਚ ਸਮੁੱਚੇ ਪੰਜਾਬ ਦੇ 117 ਸਕੂਲਾਂ ਨੂੰ ਚੁਣਿਆ ...
ਨਾਭਾ, 28 ਜਨਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀ ਰਿਹਾਇਸ਼ ਸੇਵਾ ਭਵਨ ਵਿਖੇ ਟਕਸਾਲੀ ਕਾਂਗਰਸੀਆਂ ਵਲੋਂ 74ਵਾਂ ਗਣਤੰਤਰ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX