ਤਾਜਾ ਖ਼ਬਰਾਂ


ਮੱਧ ਪ੍ਰਦੇਸ਼: ਬੋਰਵੈਲ ਚ ਡਿਗੀ ਢਾਈ ਸਾਲ ਦੀ ਬੱਚੀ
. . .  1 minute ago
ਭੋਪਾਲ, 7 ਜੂਨ-ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦੇ ਮੁੰਗਵਾਲੀ ਪਿੰਡ ਵਿਚ ਖੇਡਦੇ ਸਮੇਂ ਢਾਈ ਸਾਲ ਦੀ ਬੱਚੀ ਬੋਰਵੈਲ ਵਿਚ ਡਿਗ ਪਈ। ਬੱਚੀ ਨੂੰ ਬੋਰਵੈਲ ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਤੋਂ
. . .  10 minutes ago
ਲੰਡਨ, 7 ਜੂਨ-ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਲੰਡਨ ਦੇ ਓਵਲ ਸਟੇਡੀਅਮ 'ਚ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਫਾਈਨਲ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਕਰਨਾਟਕ ਵਿਧਾਨ ਪ੍ਰੀਸ਼ਦ ਉਪ ਚੋਣ 30 ਜੂਨ ਨੂੰ ਹੋਵੇਗੀ, ਉਸੇ ਦਿਨ ਹੋਵੇਗੀ ਵੋਟਾਂ ਦੀ ਗਿਣਤੀ
. . .  1 day ago
ਦਿੱਲੀ ਦੇ ਜਾਮੀਆ ਨਗਰ 'ਚ ਲੱਕੜ ਦੇ ਬਕਸੇ 'ਚੋਂ 2 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  1 day ago
ਨਵੀਂ ਦਿੱਲੀ, 6 ਜੂਨ - ਦਿੱਲੀ ਪੁਲਿਸ ਮੁਤਾਬਕ ਦਿੱਲੀ ਦੇ ਜਾਮੀਆ ਨਗਰ ਸਥਿਤ ਇਕ ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ 7 ਅਤੇ 8 ਸਾਲ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਕੱਲ੍ਹ ਤੋਂ ਲਾਪਤਾ ...
ਅਰਬ ਸਾਗਰ 'ਤੇ ਦਬਾਅ ਅਗਲੇ 12 ਘੰਟਿਆਂ ਦੌਰਾਨ ਤੇਜ਼ ਹੋ ਸਕਦਾ ਹੈ ਚੱਕਰਵਾਤੀ ਤੂਫਾਨ: ਮੌਸਮ ਵਿਭਾਗ
. . .  1 day ago
ਮਹਾਰਾਸ਼ਟਰ: ਪਾਲਘਰ 'ਚ ਇਮਾਰਤ ਦਾ ਮਲਬਾ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
. . .  1 day ago
ਮਹਾਰਾਸ਼ਟਰ : ਠਾਣੇ ਕ੍ਰਾਈਮ ਬ੍ਰਾਂਚ ਸੈੱਲ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 17 ਦੇਸੀ ਪਿਸਤੌਲ, 31 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਕੀਤੇ ਬਰਾਮਦ
. . .  1 day ago
WTC-2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਦਰਸ਼ਕ ਉਡੀਕ 'ਚ
. . .  1 day ago
ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵੀ.ਸੀ. ਡਾ.ਰਾਜੀਵ ਸੂਦ
. . .  1 day ago
ਚੰਡੀਗੜ੍ਹ, 6 ਜੂਨ (ਹਰਕਵਲਜੀਤ) -ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਨਵੇਂ ਵਾਇਸ ਚਾਂਸਲਰ ਮਿਲੇ ਹਨ। ਜਾਣਕਾਰੀ ਮੁਤਾਬਿਕ, ਡਾ.ਰਾਜੀਵ ਸੂਦ ਯੂਨੀਵਰਸਿਟੀ ਦੇ ਨਵੇਂ ਵੀ.ਸੀ. ਹੋਣਗੇ ...
ਤਕਨੀਕੀ ਖ਼ਰਾਬੀ ਕਾਰਨ ਰੂਸ ’ਚ ਉਤਾਰਨਾ ਪਿਆ ਏਅਰ ਇੰਡੀਆ ਦਾ ਜਹਾਜ਼
. . .  1 day ago
ਨਵੀਂ ਦਿੱਲੀ, 6 ਜੂਨ- ਦਿੱਲੀ-ਸਾਨ ਫ਼ਰਾਂਸਿਸਕੋ ਫ਼ਲਾਈਟ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਕਾਰਨ ਰੂਸ ਦੇ ਮੈਗਾਡਨ ਸ਼ਹਿਰ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼....
ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ ਸਮੇਤ 3 ਨੂੰ ਕੀਤਾ ਕਾਬੂ
. . .  1 day ago
ਅਟਾਰੀ, 6 ਜੂਨ (ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ, ਚਾਰ ਲੱਖ ਡਰੱਗ ਮਨੀ, ਇਕ ਪਿਸਟਲ....
ਕੁਰੂਕਸ਼ੇਤਰ: ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸੜਕਾਂ ਖ਼ਾਲੀ ਕਰਨ ਦੀ ਚਿਤਾਵਨੀ
. . .  1 day ago
ਕੁਰੂਕਸ਼ੇਤਰ, 6 ਜੂਨ- ਇੱਥੋਂ ਦੇ ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਅਜੇ ਵੀ ਚਾਲੂ ਹੈ। ਉਨ੍ਹਾਂ ਵਲੋਂ ਸ਼ਾਹਬਾਦ ਥਾਣੇ ਦੇ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ....
ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਵਲੋਂ ਅਸਤੀਫ਼ੇ ਦਾ ਐਲਾਨ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਜੂਨ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਮੌਜੂਦਾ ਨਗਰ....
ਕੇਰਲ: ਰਾਜ ਸਰਕਾਰ ਨੇ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਦੋ ਨਿੱਜੀ ਸਟਾਫ਼ ਮੈਂਬਰ ਲਏ ਵਾਪਸ
. . .  1 day ago
ਤਿਰੂਵੰਨਤਪੁਰਮ, 6 ਜੂਨ- ਕੇਰਲ ਸਰਕਾਰ ਨੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਗਏ ਦੋ ਨਿੱਜੀ ਸਟਾਫ਼ ਮੈਂਬਰਾਂ ਨੂੰ ਵਾਪਸ ਲੈ ਲਿਆ ਹੈ। ਜਨਰਲ ਪ੍ਰਸ਼ਾਸਨ ਦੇ ਸੰਯੁਕਤ ਸਕੱਤਰ.....
ਬੇਖੌਫ਼ ਲੁਟੇਰਿਆਂ ਵਲੋਂ ਨੂਰਮਹਿਲ ਸਬ-ਤਹਿਸੀਲ਼ ਵਿਚ ਦਿਨ-ਦਿਹਾੜੇ ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  1 day ago
ਜੰਡਿਆਲਾ ਮੰਜਕੀ, 6 ਜੂਨ (ਸੁਰਜੀਤ ਸਿੰਘ ਜੰਡਿਆਲਾ)- ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਆਵਾਜਾਈ ਭਰਪੂਰ ਨੂਰਮਹਿਲ ਤਹਿਸੀਲ ਵਿਚ ਇਕ ਵਿਅਕਤੀ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...
ਇਨਸਾਫ਼ ਨਾ ਮਿਲਣ ਤੋਂ ਅੱਕੇ ਪਿੰਡ ਗੁੰਮਟੀ ਦੇ ਲੋਕਾਂ ਵਲੋਂ ਥਾਣਾ ਠੁੱਲੀਵਾਲ ਮੂਹਰੇ ਰੋਸ ਪ੍ਰਦਰਸ਼ਨ
. . .  1 day ago
ਮਹਿਲ ਕਲਾਂ, 6 ਜੂਨ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁੰਮਟੀ ਦੇ ਇਕ ਵਿਅਕਤੀ ਦੀ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਥਾਣਾ ਠੁੱਲੀਵਾਲ ਪੁਲਿਸ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਨਾ...
ਅਸੀਂ ਸਾਕਾ ਨੀਲਾ ਤਾਰਾ ਕਾਰਨ ਕਾਂਗਰਸ ਨਾਲ ਨਹੀਂ ਜਾ ਸਕਦੇ- ਮਹੇਸ਼ਇੰਦਰ ਸਿੰਘ ਗਰੇਵਾਲ
. . .  1 day ago
ਚੰਡੀਗੜ੍ਹ, 6 ਜੂਨ- 2024 ਦੀਆਂ ਚੋਣਾਂ ਸੰਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ....
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿਚ ਹੋਇਆ ਜ਼ਬਰਦਸਤ ਹੰਗਾਮਾ
. . .  1 day ago
ਚੰਡੀਗੜ੍ਹ, 6 ਜੂਨ- ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿਚ ਆਪ ਕੌਂਸਲਰ ਅਤੇ ਕਿਰਨ ਖ਼ੇਰ ਆਹਮੋ ਸਾਹਮਣੇ ਹੋ ਗਏ। ਕਿਰਨ ਖ਼ੇਰ ਨੇ ਪ੍ਰਧਾਨ ਮੰਤਰੀ ਵਿਰੁੱਧ....
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ
. . .  1 day ago
ਪਰਮਾਰੀਬੋ, 6 ਜੂਨ- ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਦੇ ਰਾਸ਼ਟਰਪਤੀ ਚੰਦਰਕੀਪ੍ਰਸਾਦ ਸੰਤੋਖੀ ਨੇ ਮਜ਼ਬੂਤ ​​ਦੁਵੱਲੇ ਸੰਬੰਧਾਂ ’ਤੇ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰਾਲੇ ਨੇ ਟਵੀਟ...
ਕਟਾਰੂਚੱਕ ਮਾਮਲੇ ਵਿਚ ਐਨ.ਸੀ.ਐਸ.ਸੀ. ਵਲੋਂ ਰਾਜ ਸਰਕਾਰ ਨੂੰ ਤੀਜਾ ਨੋਟਿਸ ਜਾਰੀ
. . .  1 day ago
ਚੰਡੀਗੜ੍ਹ, 6 ਜੂਨ- ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉਪਰ ਲਗਾਏ....
ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ- ਗਿਆਨੀ ਹਰਪ੍ਰੀਤ ਸਿੰਘ
. . .  1 day ago
ਅੰਮ੍ਰਿਤਸਰ, 6 ਜੂਨ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ। ਜਥੇਦਾਰ ਨੇ...
ਖ਼ਾਲਿਸਤਾਨ ਦਾ ਕੋਈ ਰੋਡਮੈਪ ਨਹੀਂ- ਰਾਜਾ ਵੜਿੰਗ
. . .  1 day ago
ਅਮਰੀਕਾ, 6 ਜੂਨ- ਖ਼ਾਲਿਸਤਾਨ ਮੁੱਦੇ ਸੰਬੰਧੀ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਨਾ ਤਾਂ ਖ਼ਾਲਿਸਤਾਨ ਦਾ ਕੋਈ ਵਜੂਦ ਹੈ ਅਤੇ ...
ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਕੀਤਾ ਜਾਮ
. . .  1 day ago
ਕੁਰੂਕਸ਼ੇਤਰ, 6 ਜੂਨ- ਸੂਰਜਮੁਖੀ ਦੀ ਐਮ.ਐਸ. ਪੀ. ’ਤੇ ਖ਼ਰੀਦ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸ਼ਾਹਬਾਦ ਮਾਰਕੰਡਾ ਹਾਈਵੇਅ...
ਅਸੀਂ ਹਮੇਸ਼ਾ ‘ਅਜੀਤ’ ਨਾਲ ਖੜ੍ਹੇ ਹਾਂ- ਬੂਟਾ ਸਿੰਘ ਸ਼ਾਦੀਪੁਰ
. . .  1 day ago
ਪਟਿਆਲਾ, 6 ਜੂਨ (ਅਮਨਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਪ੍ਰਤੀ ਵਰਤੀ ਜਾ ਰਹੀ ਦਮਨਕਾਰੀ ਨੀਤੀ ਤਹਿਤ ‘ਅਜੀਤ’ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮਾਘ ਸੰਮਤ 554

ਮੋਗਾ

ਨਿਰਮਲ ਆਸ਼ਰਮ ਡੇਰਾ ਸਮਾਧਾਂ ਅਜੀਤਵਾਲ ਵਿਖੇ 5 ਦਿਨਾ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ

ਅਜੀਤਵਾਲ, 28 ਜਨਵਰੀ (ਹਰਦੇਵ ਸਿੰਘ ਮਾਨ)-ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਸਮਾਧਾਂ (ਬਾਬਾ ਖਜ਼ਾਨ ਸਿੰਘ ਜੀ) ਨਿਰਮਲ ਆਸ਼ਰਮ ਅਜੀਤਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਾਬਾ ਤੇਜਪਾਲ ਸਿੰਘ ਤੱਕ ਦੇ ਸਾਰੇ ਰਹਿ ਚੁੱਕੇ ਮਹਾਂਪੁਰਸ਼ਾਂ ਦੀ ਯਾਦ ਵਿਚ 5 ਦਿਨਾ ਬਰਸੀ ਸਮਾਗਮਾਂ ਦੀ ਅੱਜ 28 ਜਨਵਰੀ ਤੋਂ ਸ਼ੁਰੂਆਤ ਹੋਈ | ਜਿਸ ਦੌਰਾਨ ਪਹਿਲੀ ਲੜੀ ਵਿਚ 26 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ, ਜਿਨ੍ਹਾਂ ਦੇ ਭੋਗ 30 ਜਨਵਰੀ ਨੂੰ ਪਾਏ ਜਾਣਗੇ | ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਨਗਰ, ਇਲਾਕਾ ਵਾਸੀ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਇਨ੍ਹਾਂ ਸਮਾਗਮਾਂ ਦੌਰਾਨ ਹਜ਼ੂਰੀ ਰਾਗੀ ਜਥੇ ਸਮੇਤ ਹੋਰ ਜਥਿਆਂ ਵਲੋਂ ਕੀਰਤਨ ਦੇ ਪ੍ਰਵਾਹ ਚੱਲਣਗੇ | 30-31 ਜਨਵਰੀ ਨੂੰ ਗਿਆਨੀ ਕਰਨੈਲ ਸਿੰਘ ਗਰੀਬ 7 ਤੋਂ 10 ਵਜੇ ਤੱਕ ਰਾਤਰੀ ਧਾਰਮਿਕ ਦੀਵਾਨਾਂ ਰਾਹੀਂ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਉਣਗੇ | ਸਮਾਪਤੀ ਦਿਨ 1 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਦੂਸਰੀ ਲੜੀ ਦੇ ਭੋਗ ਪਾਏ ਜਾਣਗੇ, ਉਪਰੰਤ ਰਾਗੀ ਜਥਿਆਂ ਦੁਆਰਾ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ ਅਤੇ ਵਿਸ਼ਾਲ ਸੰਤ ਸਮਾਗਮ ਹੋਵੇਗਾ | ਜਿਸ ਵਿਚ ਨਿਰਮਲ ਭੇਖ ਸਮੇਤ ਅਨੇਕਾਂ ਪ੍ਰਸਿੱਧ ਧਾਰਮਿਕ ਸ਼ਖ਼ਸੀਅਤਾਂ ਸੰਗਤਾਂ ਵਿਚ ਹਾਜ਼ਰੀਆਂ ਲਗਵਾਉਣਗੀਆਂ ਅਤੇ ਸੰਗਤਾਂ ਨਾਲ ਬਚਨਾਂ ਦੀ ਸਾਂਝ ਪਾਉਣਗੀਆਂ | ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਸਮੇਂ ਅਨੁਸਾਰ ਸਮਾਗਮਾਂ ਵਿਚ ਹਾਜ਼ਰੀਆਂ ਲਗਵਾਉਣ ਦੀ ਬੇਨਤੀ ਕੀਤੀ |

ਲੋਕਤੰਤਰ ਤੋਂ ਬਗੈਰ ਆਜ਼ਾਦੀ ਕਿਸੇ ਕੰਮ ਦੀ ਨਹੀਂ-ਡਾ. ਮਾਲਤੀ ਥਾਪਰ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਲੋਕਤੰਤਰ ਤੋਂ ਬਗੈਰ ਆਜ਼ਾਦੀ ਕਿਸੇ ਕੰਮ ਦੀ ਨਹੀਂ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਅਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਤਹਿਸੀਲਦਾਰ ਪਵਨ ਕੁਮਾਰ ਗੁਲਾਟੀ ਨੇ ਲਹਿਰਾਇਆ ਤਿਰੰਗਾ

ਬਾਘਾ ਪੁਰਾਣਾ, 28 ਜਨਵਰੀ (ਸਿੰਗਲਾ)-ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰਲੀ ਨਵੀਂ ਦਾਣਾ ਮੰਡੀ ਵਿਖੇ ਤਹਿਸੀਲ ਪੱਧਰੀ ਗਣਤੰਤਰ ਦਿਵਸ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪਵਨ ਕੁਮਾਰ ਗੁਲਾਟੀ ...

ਪੂਰੀ ਖ਼ਬਰ »

ਬਲੂ ਬਰਡ ਇਮੀਗ੍ਰੇਸ਼ਨ ਨੇ ਲਗਵਾਇਆ ਕੈਨੇਡਾ ਦਾ ਓਪਨ ਵਰਕ ਪਰਮਿਟ ਵੀਜ਼ਾ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਬਲੂ ਬਰਡ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਮੋਗਾ ਜੋ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਪੁਰਾਣੀਆਂ ਕਚਹਿਰੀਆਂ ਦੇ ਨੇੜੇ ਸਥਿਤ ਹੈ, ਨੇ ਸੰਦੀਪ ਸਿੰਘ ਜੋ ਕਿ ਚੰਡੀਗੜ੍ਹ ਦੇ ਵਸਨੀਕ ਹਨ, ਦਾ ਇਕ ਰਫ਼ਿਊਜਲ ਹੋਣ ਦੇ ਬਾਵਜੂਦ ਓਪਨ ਵਰਕ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਕਜੁੱਟਤਾ ਨਾਲ ਸੰਘਰਸ਼ ਦਾ ਸਾਥ ਦੇਣਾ ਚਾਹੀਦਾ ਹੈ- ਡਾ. ਹਰਗੁਰਪ੍ਰਤਾਪ ਸਿੰਘ

ਨਿਹਾਲ ਸਿੰਘ ਵਾਲਾ, 28 ਜਨਵਰੀ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਲੰਬੇ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਬੰਦ ਜੁਝਾਰੂ ਸਿੱਖ ਵੀਰਾਂ ਦੀ ਰਿਹਾਈ ਲਈ ਸੰਸਾਰ ਭਰ 'ਚ ਵੱਸਦੇ ਪੰਜਾਬੀ ਸਿੱਖ ਭਾਈਚਾਰੇ ਨੂੰ ਇਕਜੁੱਟ ਹੋਣ ਦੀ ਲੋੜ ਹੈ ਤਾਂ ...

ਪੂਰੀ ਖ਼ਬਰ »

ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਜ਼ਾਹਰ

ਮੋਗਾ, 28 ਜਨਵਰੀ (ਅਸ਼ੋਕ ਬਾਂਸਲ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਬਲਾਕ ਤੇ ਜ਼ਿਲ੍ਹਾ ਮੋਗਾ ਦੇ ਕਾਰਕੁਨਾਂ ਵਲੋਂ ਰੋਸ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਜ਼ਾਹਿਰ ਕੀਤਾ ਗਿਆ¢ ਇਸ ...

ਪੂਰੀ ਖ਼ਬਰ »

ਇੰਗਲਿਸ਼ ਹੈਲਪ ਲਾਇਨ ਨੇ ਯੂ.ਕੇ. ਦਾ ਸਟੱਡੀ ਵੀਜ਼ਾ ਲਵਾਇਆ

ਸਮਾਧ ਭਾਈ, 28 ਜਨਵਰੀ (ਜਗਰੂਪ ਸਿੰਘ ਸਰੋਆ)-ਇਲਾਕੇ ਦੀ ਪ੍ਰਸਿੱਧ ਆਇਲਟਸ ਸੰਸਥਾ ਇੰਗਲਿਸ਼ ਹੈਲਪ ਲਾਇਨ ਬਾਘਾ ਪੁਰਾਣਾ ਵਲੋਂ ਪਿੰਡ ਪੰਜਗਰਾਈਾ ਖੁਰਦ ਦੀ ਵਿਦਿਆਰਥੀ ਸਰਬਜੀਤ ਕੌਰ ਪਤਨੀ ਸੰਦੀਪ ਸਿੰਘ ਦਾ 7 ਦਿਨਾ 'ਚ ਯੂ.ਕੇ. ਦਾ ਸਟੱਡੀ ਵੀਜ਼ਾ ਲਗਵਾਇਆ ਗਿਆ¢ ਇਸ ਮੌਕੇ ...

ਪੂਰੀ ਖ਼ਬਰ »

ਵੇਵਜ਼ ਐਜੂਕੇਸ਼ਨ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ. ਰੋਡ 'ਤੇ ਜੀ.ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀ ਬਲਰਾਮ ਸਿੰਘ ਪੁੱਤਰ ਹਰਮਨਿੰਦਰਜੀਤ ਸਿੰਘ ਨਿਵਾਸੀ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨਸ ਸੰਸਥਾ ਓਪਨ ਵਰਕ ਪਰਮਿਟ ਵਿਚ ਅੱਵਲ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਗੋਲਡਨ ਐਜੂਕੇਸ਼ਨਸ ਆਈਲਟਸ ਅਤੇ ਇਮੀਗ੍ਰੇਸ਼ਨ ਸੰਸਥਾ ਮੋਗਾ ਜੋ ਕਿ ਸ਼ਹਿਰ ਦੇ ਭਗਤ ਸਿੰਘ ਮਾਰਕੀਟ ਵਿਚ ਸਥਿਤ ਹੈ, ਪੜ੍ਹਾਈ ਕਰਨ ਦੇ ਚਾਹਵਾਨ ਤੇ ਸਪਾਊਸ ਕੇਸਾਂ ਦੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ | ਸੰਸਥਾ ਨੇ ...

ਪੂਰੀ ਖ਼ਬਰ »

ਕਰੀਅਰ ਜੋਨ ਦੀ ਵਿਦਿਆਰਥਣ ਨੇ ਹਾਸਲ ਕੀਤੇ ਓਵਰਆਲ 6.5 ਬੈਂਡ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਕਰੀਅਰ ਜੋਨ ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਹੈ ਜੋ ਵਿਦਿਆਰਥੀਆਂ ਨੂੰ ਆਈਲਟਸ ਵਿਚ ਵਧੀਆ ਬੈਂਡ ਪ੍ਰਾਪਤ ਕਰਨ ਲਈ ਪੂਰੀ ਸਹਾਇਤਾ ਕਰ ਰਹੀ ਹੈ | ਕਰੀਅਰ ਜੋਨ ਸੰਸਥਾ ਨੇ ਆਈਲਟਸ ਦੀ ਤਿਆਰੀ ਨੂੰ ਆਸਾਨ ਕਰਦੇ ਹੋਏ ਹੁਣ ਇਕ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੇ ਵਿਦਿਆਰਥੀ ਨੇ ਓਵਰਆਲ 6.5 ਬੈਂਡ ਪ੍ਰਾਪਤ ਕੀਤੇ

ਬਾਘਾ ਪੁਰਾਣਾ, 28 ਜਨਵਰੀ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ 'ਤੇ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਆਇਲਟਸ ਐਂਡ ਇਮੀਗੇ੍ਰਸ਼ਨ ਵਿਖੇ ਵਿਦਿਆਰਥੀ ਆਇਲਟਸ ਦੀ ਕੋਚਿੰਗ ਲੈ ਕੇ ਵਧੀਆ ਬੈਂਡ ...

ਪੂਰੀ ਖ਼ਬਰ »

ਇੰਡੋ ਕੈਨੇਡੀਅਨ ਇਮੀਗ੍ਰੇਸ਼ਨ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ, 28 ਜਨਵਰੀ (ਗੁਰਤੇਜ ਸਿੰਘ)-ਇੰਡੋ ਕੈਨੇਡੀਅਨ ਇਮੀਗ੍ਰੇਸ਼ਨ ਜੋ ਕਿ ਮੋਗਾ ਫ਼ਿਰੋਜ਼ਪੁਰ ਰੋਡ ਸ਼ਹੀਦ ਭਗਤ ਸਿੰਘ ਮਾਰਕੀਟ ਵਿਚ ਸਥਿਤ ਹੈ ਤੇ ਪਿਛਲੇ ਲੰਮੇ ਸਮੇਂ ਤੋਂ ਉਹ ਵਿਦਿਆਰਥੀਆਂ ਦੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਸੁਪਨੇ ਸਾਕਾਰ ਕਰ ਰਹੀ ਹੈ | ਸੰਸਥਾ ਦੇ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਰੇਲਾਂ ਦਾ ਚੱਕਾ ਜਾਮ ਅੱਜ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ 29 ਜਨਵਰੀ ਨੂੰ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਵਲੋਂ 12 ਤੋਂ 3 ਵਜੇ ਤੱਕ ਮੋਗਾ ਰੇਲਵੇ ਟਰੈਕ ਜਾਮ ਕਰ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਜੀਂਦੜਾ ਸਕੂਲ 'ਚ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਕਿਸ਼ਨਪੁਰਾ ਕਲਾਂ, 28 ਜਨਵਰੀ (ਅਮੋਲਕ ਸਿੰਘ ਕਲਸੀ)-ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਵਲੋਂ ਚਲਾਈ ਗਈ ਨਾਮਵਰ ਵਿੱਦਿਅਕ ਸੰਸਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਵਿਖੇ ਹਰ ਸਾਲ ਦੀ ਤਰ੍ਹਾਂ ਧਾਰਮਿਕ ਅਤੇ ਸੱਭਿਆਚਾਰਕ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮਨਾਇਆ

ਧਰਮਕੋਟ, 28 ਜਨਵਰੀ (ਪਰਮਜੀਤ ਸਿੰਘ)-ਧਰਮਕੋਟ ਦੀ ਨਾਮਵਰ ਅਤੇ ਮੋਹਰੀ ਸੰਸਥਾ ਏਾਜਲ ਹਾਰਟ ਕਾਨਵੈਂਟ ਸਕੂਲ ਵਿਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਝੰਡਾ ਚੜ੍ਹਾਉਣ ਦੀ ਰਸਮ ਸਕੂਲ ਮੈਨੇਜਮੈਂਟ ਵਲੋਂ ਨਿਭਾਈ ਗਈ | ਇਸ ਤੋਂ ਬਾਅਦ ਰਾਸ਼ਟਰੀ ਗੀਤ ਵਿਦਿਆਰਥੀਆਂ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਗਿੱਲ ਨੰੂ ਸਦਮਾ, ਪਿਤਾ ਦਾ ਦਿਹਾਂਤ

ਮੋਗਾ, 28 ਜਨਵਰੀ (ਗੁਰਤੇਜ ਸਿੰਘ)-ਬਲਜਿੰਦਰ ਸਿੰਘ ਗਿੱਲ ਸਾਫੂਵਾਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਪਿਤਾ ਨਛੱਤਰ ਸਿੰਘ ਗਿੱਲ ਸੀਨੀਅਰ ਸਹਾਇਕ ਪੰਜਾਬ ਮੰਡੀ ਬੋਰਡ ਅਚਾਨਕ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ | ਪਿੰਡ ਦੇ ਸਰਪੰਚ ਲਖਵੰਤ ਸਿੰਘ, ...

ਪੂਰੀ ਖ਼ਬਰ »

ਮਾਤਾ ਹਰਬੰਸ ਕੌਰ ਗਿੱਲ ਨਮਿਤ ਸ਼ਰਧਾਂਜਲੀ ਸਮਾਗਮ

ਕਿਸ਼ਨਪੁਰਾ ਕਲਾਂ, 28 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸਥਾਨਕ ਰਾਧੇ ਕ੍ਰਿਸ਼ਨਾ ਰਾਈਸ ਮਿੱਲਰਜ਼ ਦੇ ਮਾਲਕ ਉੱਘੇ ਬਿਜ਼ਨਸਮੈਨ ਸੁਖਵਿੰਦਰ ਸਿੰਘ ਗਿੱਲ ਫ਼ੌਜੀ, ਅਗਾਂਹਵਧੂ ਕਿਸਾਨ ਪਰਮਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਗਿੱਲ ਪੰਜਾਬ ਪੁਲਿਸ ਤੇ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਏ.ਬੀ.ਸੀ. ਮੋਨਟੈਂਸਰੀ ਸਕੂਲ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਹਿੱਸਾ ਏ.ਬੀ.ਸੀ. ਮੋਨਟੈਂਸਰੀ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਅੱਜ ਸੰਸਥਾ ਵਿਚ ਬਸੰਤ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਏ.ਬੀ.ਸੀ. ਮੋਨਟੈਂਸਰੀ ਸਕੂਲ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਹਿੱਸਾ ਏ.ਬੀ.ਸੀ. ਮੋਨਟੈਂਸਰੀ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਅੱਜ ਸੰਸਥਾ ਵਿਚ ਬਸੰਤ ...

ਪੂਰੀ ਖ਼ਬਰ »

ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਸਰਪੰਚ ਦੇ ਬੇਟੇ ਨੂੰ ਵਰਤੀ ਭੱਦੀ ਸ਼ਬਦਾਵਲੀ ਦੀ ਪੰਚਾਇਤ ਐਸੋਸੀਏਸ਼ਨ ਨੇ ਕੀਤੀ ਨਿਖੇਧੀ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬੀਤੇ ਦਿਨ ਵਿਧਾਨ ਸਭਾ ਹਲਕਾ ਬਰਨਾਲਾ ਦੇ ਪਿੰਡ ਸਹਿਣਾ ਵਿਚ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਆਏ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਪਿੰਡ ਸਹਿਣਾ ਦੀ ਮੌਜੂਦਾ ਸਰਪੰਚ ਦੇ ...

ਪੂਰੀ ਖ਼ਬਰ »

ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਸਰਪੰਚ ਦੇ ਬੇਟੇ ਨੂੰ ਵਰਤੀ ਭੱਦੀ ਸ਼ਬਦਾਵਲੀ ਦੀ ਪੰਚਾਇਤ ਐਸੋਸੀਏਸ਼ਨ ਨੇ ਕੀਤੀ ਨਿਖੇਧੀ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬੀਤੇ ਦਿਨ ਵਿਧਾਨ ਸਭਾ ਹਲਕਾ ਬਰਨਾਲਾ ਦੇ ਪਿੰਡ ਸਹਿਣਾ ਵਿਚ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਆਏ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਪਿੰਡ ਸਹਿਣਾ ਦੀ ਮੌਜੂਦਾ ਸਰਪੰਚ ...

ਪੂਰੀ ਖ਼ਬਰ »

ਹੋਲੀ ਹਾਰਟ ਸਕੂਲ ਵਿਖੇ 'ਬਸੰਤ ਪੰਚਮੀ' ਦਾ ਤਿਉਹਾਰ ਮਨਾਇਆ

ਅਜੀਤਵਾਲ, 28 ਜਨਵਰੀ (ਹਰਦੇਵ ਸਿੰਘ ਮਾਨ)-ਸਥਾਨਕ ਹੋਲੀ ਹਾਰਟ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਉਂਦਿਆਂ ਨੰਨ੍ਹੇ-ਮੁੰਨ੍ਹੇ ਬੱਚੇ ਪੀਲੇ ਰੰਗ ਦੇ ਕੱਪੜਿਆਂ 'ਚ ਸਕੂਲ ਪੁੱਜੇ | ਬੱਚੇ ਆਪਣੇ-ਆਪਣੇ ਘਰਾਂ ਤੋਂ ਪਤੰਗ ਆਦਿ ਲੈ ਕੇ ਆਏ | ਅਧਿਆਪਕ ਬੱਚਿਆਂ ਨੂੰ ...

ਪੂਰੀ ਖ਼ਬਰ »

ਐਡੀਸ਼ਨ ਇੰਸਟੀਚਿਊਟ ਦੇ ਵਿਦਿਆਰਥੀ ਨੇ ਪੀ.ਟੀ.ਈ. 'ਚੋਂ 60 ਸਕੋਰ ਲਏ

ਬਾਘਾ ਪੁਰਾਣਾ, 28 ਜਨਵਰੀ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਐਡੀਸ਼ਨ ਇੰਸਟੀਚਿਊਟ ਜੋ ਕਿ ਆਇਲਟਸ ਅਤੇ ਪੀ.ਟੀ.ਈ. ਦੇ ਖੇਤਰ ਵਿਚ ਲਗਾਤਾਰ ਵਧੀਆ ਨਤੀਜੇ ਦੇ ਰਿਹਾ ਹੈ, ਦੇ ਡਾਇਰੈਕਟਰ ਹਰਿੰਦਰ ਸਿੰਘ ਬਰਾੜ ਰੋਡੇ ਨੇ ਦੱਸਿਆ ਕਿ ਸੰਸਥਾ ਦੇ ...

ਪੂਰੀ ਖ਼ਬਰ »

ਭਾਜਪਾ 'ਚ ਸ਼ਾਮਿਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ-ਡਾ. ਗਰਗ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ, ਗੁਰਤੇਜ ਸਿੰਘ)-ਭਾਜਪਾ 'ਚ ਸ਼ਾਮਿਲ ਹੋਣ ਵਾਲੇ ਨੇਤਾਵਾਂ ਤੇ ਵਰਕਰਾਂ ਨੂੰ ਬਣਦਾ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਤਾਂ ਕਿ ਭਾਜਪਾ ਨੂੰ ਪੰਜਾਬ ਵਿਚ ਮਜ਼ਬੂਤ ਕੀਤਾ ਜਾ ਸਕੇ | ਇਹ ਪ੍ਰਗਟਾਵਾ ਭਾਜਪਾ ਦੇ ...

ਪੂਰੀ ਖ਼ਬਰ »

ਭਾਜਪਾ 'ਚ ਸ਼ਾਮਿਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ-ਡਾ. ਗਰਗ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ, ਗੁਰਤੇਜ ਸਿੰਘ)-ਭਾਜਪਾ 'ਚ ਸ਼ਾਮਿਲ ਹੋਣ ਵਾਲੇ ਨੇਤਾਵਾਂ ਤੇ ਵਰਕਰਾਂ ਨੂੰ ਬਣਦਾ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਤਾਂ ਕਿ ਭਾਜਪਾ ਨੂੰ ਪੰਜਾਬ ਵਿਚ ਮਜ਼ਬੂਤ ਕੀਤਾ ਜਾ ਸਕੇ | ਇਹ ਪ੍ਰਗਟਾਵਾ ਭਾਜਪਾ ਦੇ ...

ਪੂਰੀ ਖ਼ਬਰ »

ਲਾਲਾ ਲਾਜਪਤ ਰਾਏ ਦੇ 158ਵੇਂ ਜਨਮ ਦਿਨ ਮੌਕੇ ਰਾਜ ਪੱਧਰੀ ਸਮਾਗਮ

ਅਜੀਤਵਾਲ, 28 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਲਾਲਾ ਲਾਜਪਤ ਰਾਏ ਦੇ 158ਵੇਂ ਜਨਮ ਦਿਨ ਮੌਕੇ ਨਗਰ ਢੁੱਡੀਕੇ ਵਿਖੇ ਸਮਾਰਕ 'ਤੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ | ਇਸ ਸਮੇਂ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਆਜ਼ਾਦ ...

ਪੂਰੀ ਖ਼ਬਰ »

ਲਾਲਾ ਲਾਜਪਤ ਰਾਏ ਦੇ 158ਵੇਂ ਜਨਮ ਦਿਨ ਮੌਕੇ ਰਾਜ ਪੱਧਰੀ ਸਮਾਗਮ

ਅਜੀਤਵਾਲ, 28 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਲਾਲਾ ਲਾਜਪਤ ਰਾਏ ਦੇ 158ਵੇਂ ਜਨਮ ਦਿਨ ਮੌਕੇ ਨਗਰ ਢੁੱਡੀਕੇ ਵਿਖੇ ਸਮਾਰਕ 'ਤੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ | ਇਸ ਸਮੇਂ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਆਜ਼ਾਦ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਯੂਥ ਅਗਰਵਾਲ ਸਭਾ ਦੀ ਟੀਮ ਸਨਮਾਨਿਤ

ਮੋਗਾ, 28 ਜਨਵਰੀ (ਅਸ਼ੋਕ ਬਾਂਸਲ)-ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਵਧੀਆਂ ਸੇਵਾਵਾਂ ਲਈ ਯੂਥ ਅਗਰਵਾਲ ਸਭਾ ਦੀ ਟੀਮ ਪ੍ਰਧਾਨ ਰਿਸ਼ੂ ਅਗਰਵਾਲ, ਭਰਤ ਗੁਪਤਾ ਪ੍ਰਭਾਰੀ, ਅਜੇ ਗਰਗ ਵਾਇਸ ਪ੍ਰਧਾਨ, ਅਮਿੱਤ ਗੁਪਤਾ ਜੁਆਇੰਟ ਸੈਕਟਰੀ ਨੂੰ ਸਨਮਾਨਿਤ ਕੀਤਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX