ਧੂਰੀ, 28 ਜਨਵਰੀ (ਸੰਜੇ ਲਹਿਰੀ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਵਿੱਚ ਕੁੱਝ ਕੁ ਨੂੰ ਛੱਡ ਕੇ ਬਹੁਤੇ ਡੀਪੂ ਹੋਲਡਰਜ਼ ਖ਼ੁਰਾਕ ਸਪਲਾਈ ਮਹਿਕਮੇ ਦੀ ਮਿਲੀ ਭੁਗਤ ਨਾਲ ਗਰੀਬ ਲੋਕਾਂ ਨੂੰ ਮਿਲਣ ਵਾਲੇ ਅਨਾਜ ਦੇ ਕੋਟੇ ਵਿਚੋਂ ਲੱਖਾਂ ਰੁਪਏ ਦਾ ਅਨਾਜ ਡਕਾਰ ਜਾਂਦੇ ਹਨ ਅਤੇ ਮੁੱਖ ਮੰਤਰੀ ਦਾ ਧੂਰੀ ਵਿਖੇ ਦਫ਼ਤਰ ਹੋਣ ਦੇ ਬਾਵਜੂਦ ਵੀ ਕੋਈ ਰਾਜਾ ਬਾਬੂ ਗਰੀਬ ਲੋਕਾਂ ਦੀ ਸੁਣਵਾਈ ਨਹੀਂ ਕਰ ਰਿਹਾ ਹੈ ਅਤੇ ਡੀਪੂ ਹੋਲਡਰਾਂ ਪਾਸੋਂ ਆਪਣਾ ਹੱਕ ਲੈਣ ਲਈ ਲੋੜਵੰਦ ਗਰੀਬ ਲੋਕ ਉਨ੍ਹਾਂ ਦੇ ਦਰਾਂ ਤੇ ਗੇੜੇ ਮਾਰ-ਮਾਰ ਕੇ ਤਰਲੇ ਕਰਦੇ ਰਹਿੰਦੇ ਹਨ, ਪ੍ਰੰਤੂ ਡੀਪੂ ਹੋਲਡਰਜ਼ ਇਹ ਕਹਿ ਕੇ ਉਨ੍ਹਾਂ ਨੂੰ ਵਾਪਸ ਕਰ ਦਿੰਦੇ ਹਨ ਕਿ ਹੁਣ ਪਰਚੀਆਂ ਕੱਟਣੀਆਂ ਬੰਦ ਹੋ ਗਈਆਂ ਹਨ ਅਤੇ ਇਸ ਤਰ੍ਹਾਂ ਅਨੇਕਾਂ ਲੋੜਵੰਦ ਲੋਕ ਆਪਣੇ ਹਿੱਸੇ ਦਾ ਰਾਸ਼ਨ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਇਹ ਕਾਣੀ ਵੰਡ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਖ਼ੁਰਾਕ ਸਪਲਾਈ ਮਹਿਕਮੇ ਦੇ ਅਧਿਕਾਰੀ ਵੀ ਗਰੀਬ ਲੋਕਾਂ ਦੀ ਸੁਣਵਾਈ ਨਹੀਂ ਕਰਦੇ ਅਤੇ ਅਜਿਹੇ ਹਜ਼ਾਰਾਂ ਲਾਭਪਾਤਰੀ ਹਰ ਵਾਰ ਡੀਪੂ ਹੋਲਡਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਜਾਂਦੇ ਹਨ | ਗੰਦੇ ਨਾਲੇ ਤੇ ਰਹਿਣ ਵਾਲੀ ਮਧੂ ਨਾਮੀ ਇੱਕ ਔਰਤ ਨੇ ਦੱਸਿਆ ਕਿ ਉਹ ਡੀਪੂ ਹੋਲਡਰਾਂ ਦੇ ਚੱਕਰ ਕੱਟਦੀ ਰਹਿੰਦੀ ਹੈ ਪਰ ਉਸ ਨੂੰ ਪਰਚੀ ਕੱਟਣ ਤੋਂ ਜਵਾਬ ਦੇ ਦਿੱਤਾ ਗਿਆ ਹੈ | ਇਸੇ ਤਰ੍ਹਾਂ ਅੰਬੇਦਕਰ ਚੌਕ ਵਿਖੇ ਰਹਿਣ ਵਾਲੀ 85 ਸਾਲਾ ਨੇਤਰਹੀਣ ਬਜ਼ੁਰਗ ਔਰਤ ਜੋ ਕਿ ਆਪਣੇ ਪਰਿਵਾਰ ਦੀ ਸਿਰਫ਼ ਇਕੱਲੀ ਮੈਂਬਰ ਹੈ, ਨੂੰ ਵੀ ਡੀਪੂ ਹੋਲਡਰਾਂ ਵੱਲੋ ਇਹ ਕਹਿ ਕੇ ਕਣਕ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿ ਤੇਰਾ ਅੰਗੂਠਾ ਸਕੇਨ ਨਹੀਂ ਹੁੰਦਾ ਅਤੇ 85 ਸਾਲਾ ਬਜ਼ੁਰਗ ਔਰਤ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰਹਿ-ਰਹਿ ਕੇ ਕੋਸ ਰਹੀ ਹੈ ਅਤੇ ਆਖਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਦਾਅਵਾ ਕਰਦੇ ਸੀ ਕਿ ਲੋਕਾਂ ਨੂੰ ਅਨਾਜ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਵੇਗਾ ਪ੍ਰੰਤੂ ਲਾਚਾਰ ਲੋਕਾਂ ਨੂੰ ਅਨਾਜ ਤਾਂ ਧੱਕੇ ਖਾਣ ਤੋਂ ਬਾਅਦ ਵੀ ਨਹੀਂ ਮਿਲ ਰਿਹਾ ਹੈ | ਇਸ ਸਬੰਧੀ ਖ਼ੁਰਾਕ ਸਪਲਾਈ ਮਹਿਕਮੇ ਦੇ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਮਿਲਣ ਵਾਲੀ ਕਣਕ ਦਾ ਕੋਟਾ 11 ਫ਼ੀਸਦੀ ਘੱਟ ਆਇਆ ਹੈ ਅਤੇ 7 ਜਨਵਰੀ ਤੋਂ ਬਾਅਦ ਪੰਜਾਬ ਭਰ ਵਿੱਚ ਸਰਕਾਰ ਵੱਲੋਂ ਮਸ਼ੀਨਾਂ ਰਾਹੀਂ ਨਿਕਲਣ ਵਾਲੀ ਪਰਚੀ ਬੰਦ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਡੀਪੂ ਹੋਲਡਰ ਅਜਿਹਾ ਘਪਲਾ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਸਬੰਧੀ ਐਸ.ਡੀ.ਐਮ. ਧੂਰੀ ਸ਼੍ਰੀ ਅਮਿਤ ਗੁਪਤਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਟੀਮਾਂ ਬਣਾ ਕੇ ਪੜਤਾਲ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ ਜਿਸ ਨੂੰ ਲੈ ਕੇ ਉਪ ਮੰਡਲ ਧੂਰੀ ਅਧੀਨ ਪੈਂਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਟੀਮਾਂ ਬਣਾ ਕੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਇਸ ਦੀ ਮੁਕੰਮਲ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਡੀਪੂ ਹੋਲਡਰ ਅਤੇ ਅਧਿਕਾਰੀ ਨੂੰ ਕਿਸੇ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ | ਆਮ ਆਦਮੀ ਪਾਰਟੀ ਦੇ ਸੂਬਾ ਪੱਧਰੀ ਆਗੂ ਸ. ਸਤਿੰਦਰ ਸਿੰਘ ਚੱਠਾ ਅਤੇ ਡਾ. ਅਨਵਰ ਭਸੌੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗ਼ਰੀਬਾਂ ਨਾਲ ਬੇਇਨਸਾਫ਼ੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਲੋੜਵੰਦ ਲੋਕਾਂ ਨੂੰ ਮਿਲਣ ਵਾਲੇ ਅਨਾਜ ਵਿੱਚ ਘਪਲਾ ਕਰਨ ਵਾਲੇ ਡੀਪੂ ਹੋਲਡਰਾਂ ਦੇ ਲਾਇਸੰਸ ਰੱਦ ਕਰਵਾਉਣ ਦੀ ਸਿਫ਼ਾਰਸ਼ ਫੂਡ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਗ਼ਰੀਬਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਮੁਫ਼ਤ ਵੰਡੀ ਜਾਣ ਵਾਲੀ ਕਣਕ ਦਾ ਕੋਟਾ 11 ਫ਼ੀਸਦੀ ਘੱਟ ਆਉਣ ਦੀ ਆੜ ਵਿੱਚ ਵੀ ਬਹੁਤੇ ਡੀਪੂ ਹੋਲਡਰ 11 ਫ਼ੀਸਦੀ ਤੋਂ ਵੱਧ ਲੋਕਾਂ ਨਾਲ ਇਹ ਕਹਿ ਕੇ ਘਾਲਾ-ਮਾਲਾ ਕਰ ਜਾਂਦੇ ਹਨ ਕਿ ਕਣਕ ਖ਼ਤਮ ਹੋ ਗਈ ਹੈ ਅਤੇ ਕੋਟਾ ਘੱਟ ਆਇਆ ਹੈ | ਸੋ ਸਰਕਾਰ ਨੂੰ ਇਸ ਸਬੰਧੀ ਵੀ ਇੱਕ ਠੋਸ ਨੀਤੀ ਬਣਾਉਣ ਦੀ ਲੋੜ ਹੈ |
ਮਲੇਰਕੋਟਲਾ, 28 ਜਨਵਰੀ (ਪਰਮਜੀਤ ਸਿੰਘ ਕੁਠਾਲਾ) - ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਸਮੇਤ ਦਵਾਈਆਂ ਤੇ ਹੋਰ ਮੈਡੀਕਲ ਉਪਕਰਨਾਂ ਦੀ ਘਾਟ ਨਾਲ ਜੂਝ ਰਹੇ ਰੂਰਲ ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਸਿਹਤ ਸਹੂਲਤਾਂ ਪੱਖੋਂ ਵਧੇਰੇ ਸਮਰੱਥ ਬਣਾਉਣ ਦੀ ਬਜਾਏ ਆਮ ਆਦਮੀ ...
ਸੰਗਰੂਰ, 28 ਜਨਵਰੀ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ) - ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਸ੍ਰੀ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿੱਪਾ-ਪੋਚੀ ਦੀ ਸਿਆਸਤ ਕਰ ਕੇ ਆਪਣੇ ਰਾਜਨੀਤਿਕ ਮਨਸੂਬਿਆਂ ਨੰੂ ਪੂਰਾ ...
ਸੁਨਾਮ ਊਧਮ ਸਿੰਘ ਵਾਲਾ, 28 ਜਨਵਰੀ (ਭੁੱਲਰ, ਧਾਲੀਵਾਲ) - ਸ਼ਹੀਦ ਊਧਮ ਸਿੰਘ ਬੱਸ ਸਟੈਂਡ ਸੁਨਾਮ 'ਚ ਜਿੱਥੇ ਥਾਂ ਥਾਂ ਪਏ ਡੂੰਘੇ ਟੋਇਆਂ ਕਾਰਨ ਸਵਾਰੀਆਂ ਖੱਜਲ-ਖੁਵਾਰ ਹੁੰਦੀਆਂ ਹੋ ਰਹੀਆਂ ਹਨ ਉੱਥੇ ਹੀ ਬੱਸ ਸਟੈਂਡ 'ਚ ਲੱਗੇ ਕੂੜੇ ਦੇ ਡੰਪ ਨੇ ਇੱਥੋਂ ਦੇ ਦੁਕਾਨਦਾਰਾਂ ...
ਮਲੇਰਕੋਟਲਾ, 28 ਜਨਵਰੀ (ਪਰਮਜੀਤ ਸਿੰਘ ਕੁਠਾਲਾ) - ਲੰਘੀ 20 ਜਨਵਰੀ ਨੂੰ ਕੈਨੇਡਾ ਦੀ ਅਲਬਰਟਾ ਸਟੇਟ ਦੇ ਸ਼ਹਿਰ ਕੈਲਗਰੀ ਨੇੜੇ ਚੈਸਟਮੇਰੇ ਵਿਖੇ ਇਕ ਟਰੱਕ ਹਾਦਸੇ ਵਿਚ ਮਾਰੇ ਗਏ ਮਲੇਰਕੋਟਲਾ ਦੇ ਏਕਤਾ ਨਗਰ ਵਾਸੀ ਸੇਵਾ ਮੁਕਤ ਬੈਂਕ ਅਧਿਕਾਰੀ ਪਰਮਜੀਤ ਸਿੰਘ ਦੇ ...
ਸੁਨਾਮ ਊਧਮ ਸਿੰਘ ਵਾਲਾ, 28 ਜਨਵਰੀ (ਸੱਗੂ, ਭੁੱਲਰ, ਧਾਲੀਵਾਲ) - ਅਣਪਛਾਤੀ ਲਾਸ਼ ਮਿਲਣ ਤੋਂ ਬਾਅਦ ਸ਼ਨਾਖ਼ਤ ਹੋਣ 'ਤੇ ਕਤਲ ਦਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਸਥਾਨਕ ਡੀ.ਐਸ.ਪੀ. ਸੁਨਾਮ ਸਰਦਾਰ ...
ਧੂਰੀ, 28 ਜਨਵਰੀ (ਲਖਵੀਰ ਸਿੰਘ ਧਾਂਦਰਾ) - ਆਮ ਆਦਮੀ ਪਾਰਟੀ ਦੇ ਵਿਧਾਇਕ ਵਲੋਂ ਭਰੀ ਸਭਾ ਦੇ ਵਿਚ ਸਰਪੰਚ ਦੇ ਪੁੱਤਰ ਨੂੰ ਧਮਕੀ ਦੇਣਾ ਲੋਕਤੰਤਰ ਵਿਚ ਬਹੁਤ ਹੀ ਮੰਦਭਾਗਾ ਹੈ ਲੋਕਾਂ ਦੁਆਰਾ ਲੋਕਾਂ ਲਈ ਜਵਾਬਦੇਹ ਬਣੀ ਸਰਕਾਰ ਦੇ ਨੁਮਾਇੰਦੇ ਵਲੋਂ ਅਜਿਹੀ ਸ਼ਬਦਾਵਲੀ ...
ਖਨੋਰੀ, 28 ਜਨਵਰੀ (ਬਲਵਿੰਦਰ ਸਿੰਘ ਥਿੰਦ) - ਨੇੜਲੇ ਪਿੰਡ ਗੁਲਾੜੀ ਦੇ ਰਹਿਣ ਵਾਲੇ ਇੱਟ ਭੱਠੇ 'ਤੇ ਮਜ਼ਦੂਰੀ ਦਾ ਕੰਮ ਕਰਨ ਵਾਲੇ ਮਜ਼ਦੂਰ ਰਾਜੇਸ਼ ਉਰਫ ਗੁੰਗਾ (37 ਸਾਲ) ਪੁੱਤਰ ਸ਼੍ਰੀ ਰੁਲਦੂ ਰਾਮ ਨੇ ਬੀਤੀ ਸ਼ਾਮ ਧਮਤਾਨ ਸਾਹਿਬ (ਹਰਿਆਣਾ) ਰੇਲਵੇ ਸਟੇਸ਼ਨ ਦੇ ਨੇੜੇ ਜਾ ...
ਸੰਗਰੂਰ, 28 ਜਨਵਰੀ (ਧੀਰਜ ਪਸ਼ੋਰੀਆ) - ਪਿਛਲੇ ਦਿਨੀਂ ਸਕੂਲ ਸਿੱਖਿਆ ਵਿਭਾਗ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਲਈ ਗਰਾਂਟਾਂ ਜਾਰੀ ਕੀਤੀਆਂ ਗਈਆਂ ਸਨ¢ ਉਸ ਤੋਂ ਬਾਅਦ ਸੂਬੇ ਦੇ ...
ਧੂਰੀ, 28 ਜਨਵਰੀ (ਲਖਵੀਰ ਸਿੰਘ ਧਾਂਦਰਾ) - ਦੇਸ਼ ਭਗਤ ਕਾਲਜ ਬਰੜਵਾਲ ਦੇ ਪਿ੍ੰਸੀਪਲ ਡਾ. ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਐਨ.ਐਸ.ਐਸ ਵਿਭਾਗ ਅਤੇ ਆਈ. ਕਇਉ. ਏ. ਸੀ. ਸੈੱਲ ਨੇ ਫਾਇਰ ਸੇਟਫੀ ਉੱਪਰ ਇਕ ਰੋਜਾ ਵਰਕਸ਼ਾਪ ਆਯੋਜਨ ਕੀਤਾ¢ ਮੰਚ ਸੰਚਾਲਨ ਕਰਦਿਆਂ ...
ਸੰਗਰੂਰ, 28 ਜਨਵਰੀ (ਧੀਰਜ ਪਸ਼ੌਰੀਆ) - ਜੱਜ ਸੁਮਿਤ ਸਭਰਵਾਲ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਕੁਲਦੀਪ ਜੈਨ ਵਲੋਂ ਕੀਤੀ ਪੈਰਵੀ ਤੋਂ ਬਾਅਦ ਘਰੇਲੂ ਹਿੰਸਾ ਦੇ ਇਕ ਮਾਮਲੇ ਵਿਚੋਂ ਸ਼ਿਕਾਇਤਕਰਤਾ ਦੇ ਸਹੁਰੇ ਸਮੇਤ ਚਾਰ ਵਿਅਕਤੀਆਂ ਨੂੰ ਦੋਸ਼ ਮੁਕਤ ਕੀਤਾ ਹੈ | ...
ਸੰਗਰੂਰ, 27 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਭਾਈ ਗੁਰਦਾਸ ਗਰੁੱਪ ਦੇ 12 ਵਿਦਿਆਰਥੀਆਂ ਨੂੰ ਦੇਸ਼ ਦੀਆਂ ਨਾਮੀ ਕੰਪਨੀਆਂ ਵਿਚ ਚੰਗੇ ਪੈਕੇਜਾਂ ਤੇ ਨÏਕਰੀ ਮਿਲੀ ਹੈ¢ ਹਾਸਲ ਜਾਣਕਾਰੀ ਮੁਤਾਬਿਕ ਇਹ ਪ੍ਰਸਿੱਧ ਕੰਪਨੀਆਂ ਅਨਵੀਅਮ ਸਲਿਊਸ਼ਨਜ਼, ਆਰ.ਐਨ. ਗੁਪਤਾ, ...
ਅਮਰਗੜ੍ਹ, 28 ਜਨਵਰੀ (ਜਤਿੰਦਰ ਮੰਨਵੀ) - ਕੇਂਦਰ ਸਰਕਾਰ ਵਲੋਂ ਲੰਘੇ ਵਰ੍ਹੇ ਕਰਵਾਏ ਗਏ ਆਨਲਾਈਨ ਮੁਕਾਬਲਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੰਨਵੀ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਮਹਿਕਪ੍ਰੀਤ ਕÏਰ ਨੇ ਦੇਸ਼ ਭਗਤੀ ਲੋਰੀ ਲੇਖਣ ਵਿਚ ਜ਼ਿਲ੍ਹੇ ਚੋਂ ...
ਸੰਗਰੂਰ, 28 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਸਟੇਟ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਵਿਸ਼ੇਸ਼ ਸਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਸ਼੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸੰਪੰਨ ...
ਸੁਨਾਮ ਊਧਮ ਸਿੰਘ ਵਾਲਾ, 28 ਜਨਵਰੀ (ਧਾਲੀਵਾਲ, ਭੁੱਲਰ, ਸੱਗੂ) - ਬੀਤੀ ਕੱਲ੍ਹ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਵਲੋਂ ਸੁਨਾਮ ਵਿਖੇ ਲੋਕਾਂ ਨੂੰ ਸਮਰਪਿਤ ਕੀਤੇ ਆਮ ਆਦਮੀ ਕਲੀਨਿਕ'ਤੇ ਸਵਾਲ ਉਠਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ...
ਸੰਦÏੜ, 29 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਸਿੱਖ ਇਤਿਹਾਸ ਵਿੱਚ ਅਹਿਮ ਮੁਕਾਮ ਹਾਸਲ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਬਾਬਾ ਸੁੱਧ ਸਿੰਘ ਦੇ ਅਸਥਾਨ ਗੁਰਦੁਆਰਾ ਸਾਹਿਬ ਸ਼ਹੀਦੀ ਪਿੰਡ ਕੁਠਾਲਾ ਵਿਖੇ ਗੁਰਮਤਿ ਸਮਾਗਮ ਮਿਤੀ 29 ਜਨਵਰੀ ...
ਸੰਗਰੂਰ, 28 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਪੁਲਿਸ ਲਾਈਨ ਸਟੇਡੀਅਮ ਸੰਗਰੂਰ ਵਿਖੇ 74ਵਾਂ ਗਣਤੰਤਰ ਦਿਵਸ ਸਮਾਰੋਹ ਦੌਰਾਨ ਵੱਖ ਵੱਖ ਵਿਭਾਗਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਜੋ ਕਿ ਸਮਾਜ ਸੇਵਾ, ਲੋਕ ਭਲਾਈ, ...
ਸੰਦੌੜ, 28 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬੀ ਸਾਹਿਤ ਸਭਾ ਸੰਦੌੜ (ਮਲੇਰਕੋਟਲਾ) ਦੀ ਰਹਿਨੁਮਾਈ ਹੇਠ ਉੱਘੇ ਪੰਜਾਬੀ ਲੇਖਕ ਬਲਜੀਤ ਫਰਵਾਲੀ (ਆਸਟ੍ਰੇਲੀਆ) ਦਾ ਮਿੰਨੀ ਕਹਾਣੀ ਸੰਗ੍ਰਹਿ 'ਸੱਤਰੰਗੀ ਜ਼ਿੰਦਗੀ' ਲੋਕ ਅਰਪਣ ਕੀਤਾ ਗਿਆ | ਪੰਜਾਬੀ ਸਾਹਿਤ ਸਭਾ ...
ਸੰਦੌੜ, 28 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੇ ਗਏ ਆਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਮਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਨੇ ਪਿੰਡ ਫਰਵਾਲੀ ...
ਮਲੇਰਕੋਟਲਾ, 28 ਜਨਵਰੀ (ਪਰਮਜੀਤ ਸਿੰਘ ਕੁਠਾਲਾ) - ਨਵਾਬ ਮਲੇਰਕੋਟਲਾ ਵੱਲੋਂ 140 ਵਰ੍ਹੇ ਪਹਿਲਾਂ ਆਪਣੀ ਹਕੂਮਤ ਦੀਆਂ ਸਥਾਨਕ ਮਜਬੂਰੀਆਂ ਕਾਰਨ ਰਿਆਸਤ ਮਲੇਰਕੋਟਲਾ ਦੇ ਪਿੰਡਾਂ ਲਈ ਨਹਿਰੀ ਪਾਣੀ ਦੀ ਸਹੂਲਤ ਨਾ ਹਾਸਲ ਕਰ ਸਕਣ ਦਾ ਖ਼ਮਿਆਜ਼ਾ ਭੁਗਤ ਰਹੇ ਇਸ ਖ਼ਿੱਤੇ ਦੀ ...
ਸੰਗਰੂਰ, 28 ਜਨਵਰੀ (ਧੀਰਜ ਪਸ਼ੌਰੀਆ)- ਸਮੁੱਚੇ ਦੇਸ਼ ਦੇ ਕੈਮਿਸਟਾਂ ਦੇ ਕਾਰੋਬਾਰ ਨੂੰ ਬਰਬਾਦ ਕਰਨ ਲਈ ਕੇਂਦਰ ਸਰਕਾਰ ਵਲੋਂ ਵੱਡੇ ਕਾਰਪੋਰੇਟ ਹਾਊਸਾਂ ਤੇ ਦਵਾਈਆਂ ਦੀ ਹੋ ਰਹੀ ਆਨਲਾਈਨ ਵਿੱਕਰੀ ਨੂੰ ਹੱਲਾਸ਼ੇਰੀ ਦੇਣ ਦੇ ਖਿਲਾਫ ਹੁਣ ਦੇਸ਼ ਦੇ ਕੈਮਿਸਟਾਂ ਨੇ ...
ਸ਼ੇਰਪੁਰ, 28 ਜਨਵਰੀ (ਦਰਸ਼ਨ ਸਿੰਘ ਖੇੜੀ) - ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ੇਰਪੁਰ ਵਲੋਂ ਦਸਤਾਰ ਸਿਖਲਾਈ ਕੈਂਪ ਦੀ ਸ਼ੁਰੂਆਤ 3 ਫਰਵਰੀ ਤੋਂ ਕੀਤੀ ਜਾਵੇਗੀ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX