ਤਾਜਾ ਖ਼ਬਰਾਂ


ਭਿਆਨਕ ਦੁਰਘਟਨਾ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਅੱਜ ਸੇਵਾਵਾਂ ਬਹਾਲ ਕਰਨ ਲਈ ਤਿਆਰ
. . .  23 minutes ago
ਨਵੀਂ ਦਿੱਲੀ, 7 ਜੂਨ - ਭਿਆਨਕ ਰੇਲ ਹਾਦਸੇ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਅੱਜ ਆਪਣੀਆਂ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਆਦਿਤਿਆ ਕੁਮਾਰ ਚੌਧਰੀ...
ਮੱਧ ਪ੍ਰਦੇਸ਼: ਬੋਰਵੈਲ ਚ ਡਿਗੀ ਢਾਈ ਸਾਲ ਦੀ ਬੱਚੀ
. . .  27 minutes ago
ਭੋਪਾਲ, 7 ਜੂਨ-ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦੇ ਮੁੰਗਵਾਲੀ ਪਿੰਡ ਵਿਚ ਖੇਡਦੇ ਸਮੇਂ ਢਾਈ ਸਾਲ ਦੀ ਬੱਚੀ ਬੋਰਵੈਲ ਵਿਚ ਡਿਗ ਪਈ। ਬੱਚੀ ਨੂੰ ਬੋਰਵੈਲ ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਤੋਂ
. . .  36 minutes ago
ਲੰਡਨ, 7 ਜੂਨ-ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਲੰਡਨ ਦੇ ਓਵਲ ਸਟੇਡੀਅਮ 'ਚ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਫਾਈਨਲ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਕਰਨਾਟਕ ਵਿਧਾਨ ਪ੍ਰੀਸ਼ਦ ਉਪ ਚੋਣ 30 ਜੂਨ ਨੂੰ ਹੋਵੇਗੀ, ਉਸੇ ਦਿਨ ਹੋਵੇਗੀ ਵੋਟਾਂ ਦੀ ਗਿਣਤੀ
. . .  1 day ago
ਦਿੱਲੀ ਦੇ ਜਾਮੀਆ ਨਗਰ 'ਚ ਲੱਕੜ ਦੇ ਬਕਸੇ 'ਚੋਂ 2 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  1 day ago
ਨਵੀਂ ਦਿੱਲੀ, 6 ਜੂਨ - ਦਿੱਲੀ ਪੁਲਿਸ ਮੁਤਾਬਕ ਦਿੱਲੀ ਦੇ ਜਾਮੀਆ ਨਗਰ ਸਥਿਤ ਇਕ ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ 7 ਅਤੇ 8 ਸਾਲ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਕੱਲ੍ਹ ਤੋਂ ਲਾਪਤਾ ...
ਅਰਬ ਸਾਗਰ 'ਤੇ ਦਬਾਅ ਅਗਲੇ 12 ਘੰਟਿਆਂ ਦੌਰਾਨ ਤੇਜ਼ ਹੋ ਸਕਦਾ ਹੈ ਚੱਕਰਵਾਤੀ ਤੂਫਾਨ: ਮੌਸਮ ਵਿਭਾਗ
. . .  1 day ago
ਮਹਾਰਾਸ਼ਟਰ: ਪਾਲਘਰ 'ਚ ਇਮਾਰਤ ਦਾ ਮਲਬਾ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
. . .  1 day ago
ਮਹਾਰਾਸ਼ਟਰ : ਠਾਣੇ ਕ੍ਰਾਈਮ ਬ੍ਰਾਂਚ ਸੈੱਲ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 17 ਦੇਸੀ ਪਿਸਤੌਲ, 31 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਕੀਤੇ ਬਰਾਮਦ
. . .  1 day ago
WTC-2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਦਰਸ਼ਕ ਉਡੀਕ 'ਚ
. . .  1 day ago
ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵੀ.ਸੀ. ਡਾ.ਰਾਜੀਵ ਸੂਦ
. . .  1 day ago
ਚੰਡੀਗੜ੍ਹ, 6 ਜੂਨ (ਹਰਕਵਲਜੀਤ) -ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਨਵੇਂ ਵਾਇਸ ਚਾਂਸਲਰ ਮਿਲੇ ਹਨ। ਜਾਣਕਾਰੀ ਮੁਤਾਬਿਕ, ਡਾ.ਰਾਜੀਵ ਸੂਦ ਯੂਨੀਵਰਸਿਟੀ ਦੇ ਨਵੇਂ ਵੀ.ਸੀ. ਹੋਣਗੇ ...
ਤਕਨੀਕੀ ਖ਼ਰਾਬੀ ਕਾਰਨ ਰੂਸ ’ਚ ਉਤਾਰਨਾ ਪਿਆ ਏਅਰ ਇੰਡੀਆ ਦਾ ਜਹਾਜ਼
. . .  1 day ago
ਨਵੀਂ ਦਿੱਲੀ, 6 ਜੂਨ- ਦਿੱਲੀ-ਸਾਨ ਫ਼ਰਾਂਸਿਸਕੋ ਫ਼ਲਾਈਟ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਕਾਰਨ ਰੂਸ ਦੇ ਮੈਗਾਡਨ ਸ਼ਹਿਰ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼....
ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ ਸਮੇਤ 3 ਨੂੰ ਕੀਤਾ ਕਾਬੂ
. . .  1 day ago
ਅਟਾਰੀ, 6 ਜੂਨ (ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ, ਚਾਰ ਲੱਖ ਡਰੱਗ ਮਨੀ, ਇਕ ਪਿਸਟਲ....
ਕੁਰੂਕਸ਼ੇਤਰ: ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸੜਕਾਂ ਖ਼ਾਲੀ ਕਰਨ ਦੀ ਚਿਤਾਵਨੀ
. . .  1 day ago
ਕੁਰੂਕਸ਼ੇਤਰ, 6 ਜੂਨ- ਇੱਥੋਂ ਦੇ ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਅਜੇ ਵੀ ਚਾਲੂ ਹੈ। ਉਨ੍ਹਾਂ ਵਲੋਂ ਸ਼ਾਹਬਾਦ ਥਾਣੇ ਦੇ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ....
ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਵਲੋਂ ਅਸਤੀਫ਼ੇ ਦਾ ਐਲਾਨ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਜੂਨ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਮੌਜੂਦਾ ਨਗਰ....
ਕੇਰਲ: ਰਾਜ ਸਰਕਾਰ ਨੇ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਦੋ ਨਿੱਜੀ ਸਟਾਫ਼ ਮੈਂਬਰ ਲਏ ਵਾਪਸ
. . .  1 day ago
ਤਿਰੂਵੰਨਤਪੁਰਮ, 6 ਜੂਨ- ਕੇਰਲ ਸਰਕਾਰ ਨੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਗਏ ਦੋ ਨਿੱਜੀ ਸਟਾਫ਼ ਮੈਂਬਰਾਂ ਨੂੰ ਵਾਪਸ ਲੈ ਲਿਆ ਹੈ। ਜਨਰਲ ਪ੍ਰਸ਼ਾਸਨ ਦੇ ਸੰਯੁਕਤ ਸਕੱਤਰ.....
ਬੇਖੌਫ਼ ਲੁਟੇਰਿਆਂ ਵਲੋਂ ਨੂਰਮਹਿਲ ਸਬ-ਤਹਿਸੀਲ਼ ਵਿਚ ਦਿਨ-ਦਿਹਾੜੇ ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  1 day ago
ਜੰਡਿਆਲਾ ਮੰਜਕੀ, 6 ਜੂਨ (ਸੁਰਜੀਤ ਸਿੰਘ ਜੰਡਿਆਲਾ)- ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਆਵਾਜਾਈ ਭਰਪੂਰ ਨੂਰਮਹਿਲ ਤਹਿਸੀਲ ਵਿਚ ਇਕ ਵਿਅਕਤੀ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...
ਇਨਸਾਫ਼ ਨਾ ਮਿਲਣ ਤੋਂ ਅੱਕੇ ਪਿੰਡ ਗੁੰਮਟੀ ਦੇ ਲੋਕਾਂ ਵਲੋਂ ਥਾਣਾ ਠੁੱਲੀਵਾਲ ਮੂਹਰੇ ਰੋਸ ਪ੍ਰਦਰਸ਼ਨ
. . .  1 day ago
ਮਹਿਲ ਕਲਾਂ, 6 ਜੂਨ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁੰਮਟੀ ਦੇ ਇਕ ਵਿਅਕਤੀ ਦੀ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਥਾਣਾ ਠੁੱਲੀਵਾਲ ਪੁਲਿਸ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਨਾ...
ਅਸੀਂ ਸਾਕਾ ਨੀਲਾ ਤਾਰਾ ਕਾਰਨ ਕਾਂਗਰਸ ਨਾਲ ਨਹੀਂ ਜਾ ਸਕਦੇ- ਮਹੇਸ਼ਇੰਦਰ ਸਿੰਘ ਗਰੇਵਾਲ
. . .  1 day ago
ਚੰਡੀਗੜ੍ਹ, 6 ਜੂਨ- 2024 ਦੀਆਂ ਚੋਣਾਂ ਸੰਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ....
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿਚ ਹੋਇਆ ਜ਼ਬਰਦਸਤ ਹੰਗਾਮਾ
. . .  1 day ago
ਚੰਡੀਗੜ੍ਹ, 6 ਜੂਨ- ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿਚ ਆਪ ਕੌਂਸਲਰ ਅਤੇ ਕਿਰਨ ਖ਼ੇਰ ਆਹਮੋ ਸਾਹਮਣੇ ਹੋ ਗਏ। ਕਿਰਨ ਖ਼ੇਰ ਨੇ ਪ੍ਰਧਾਨ ਮੰਤਰੀ ਵਿਰੁੱਧ....
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ
. . .  1 day ago
ਪਰਮਾਰੀਬੋ, 6 ਜੂਨ- ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਦੇ ਰਾਸ਼ਟਰਪਤੀ ਚੰਦਰਕੀਪ੍ਰਸਾਦ ਸੰਤੋਖੀ ਨੇ ਮਜ਼ਬੂਤ ​​ਦੁਵੱਲੇ ਸੰਬੰਧਾਂ ’ਤੇ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰਾਲੇ ਨੇ ਟਵੀਟ...
ਕਟਾਰੂਚੱਕ ਮਾਮਲੇ ਵਿਚ ਐਨ.ਸੀ.ਐਸ.ਸੀ. ਵਲੋਂ ਰਾਜ ਸਰਕਾਰ ਨੂੰ ਤੀਜਾ ਨੋਟਿਸ ਜਾਰੀ
. . .  1 day ago
ਚੰਡੀਗੜ੍ਹ, 6 ਜੂਨ- ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉਪਰ ਲਗਾਏ....
ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ- ਗਿਆਨੀ ਹਰਪ੍ਰੀਤ ਸਿੰਘ
. . .  1 day ago
ਅੰਮ੍ਰਿਤਸਰ, 6 ਜੂਨ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ। ਜਥੇਦਾਰ ਨੇ...
ਖ਼ਾਲਿਸਤਾਨ ਦਾ ਕੋਈ ਰੋਡਮੈਪ ਨਹੀਂ- ਰਾਜਾ ਵੜਿੰਗ
. . .  1 day ago
ਅਮਰੀਕਾ, 6 ਜੂਨ- ਖ਼ਾਲਿਸਤਾਨ ਮੁੱਦੇ ਸੰਬੰਧੀ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਨਾ ਤਾਂ ਖ਼ਾਲਿਸਤਾਨ ਦਾ ਕੋਈ ਵਜੂਦ ਹੈ ਅਤੇ ...
ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਕੀਤਾ ਜਾਮ
. . .  1 day ago
ਕੁਰੂਕਸ਼ੇਤਰ, 6 ਜੂਨ- ਸੂਰਜਮੁਖੀ ਦੀ ਐਮ.ਐਸ. ਪੀ. ’ਤੇ ਖ਼ਰੀਦ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸ਼ਾਹਬਾਦ ਮਾਰਕੰਡਾ ਹਾਈਵੇਅ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮਾਘ ਸੰਮਤ 554

ਫਿਰੋਜ਼ਪੁਰ

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਜ਼ਿਲ੍ਹਾ ਪੱਧਰ 'ਤੇ ਪਾਰਟੀ ਦਾ ਵਿਸਥਾਰ

ਫ਼ਿਰੋਜ਼ਪੁਰ, 28 ਜਨਵਰੀ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਜ਼ਿਲ੍ਹਾ ਜਥੇਬੰਦੀ ਦੀ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੀ ਇਕ ਮੀਟਿੰਗ ਅੱਜ ਪਾਰਟੀ ਦਫ਼ਤਰ ਵਿਖੇ ਤੇਜਿੰਦਰ ਸਿੰਘ ਦਿਉਲ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸ਼ਹਿਰੀ ਹਲਕੇ ਨਾਲ ਸੰਬੰਧਿਤ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਦੇ ਹੁਕਮਾਂ ਅਨੁਸਾਰ ਹਲਕੇ ਵਿਚ ਜਥੇਬੰਦੀ ਦਾ ਵਿਸਥਾਰ ਕਰਦੇ ਹੋਏ ਕਰਤਾਰ ਸਿੰਘ ਉਪਲ ਪ੍ਰਧਾਨ ਕਾਨੂੰਗੋ ਹਲਕਾ ਆਰਿਫ਼ ਕੇ, ਹਜ਼ਾਰਾ ਸਿੰਘ ਪ੍ਰਧਾਨ ਪਟਵਾਰ ਸਰਕਲ ਆਰਿਫ਼ ਕੇ, ਪਰਮਜੀਤ ਸਿੰਘ ਪ੍ਰਧਾਨ ਪਟਵਾਰ ਸਰਕਲ ਮਹਾਲਮ, ਨਿਸ਼ਾਨ ਸਿੰਘ ਪ੍ਰਧਾਨ ਪਟਵਾਰ ਸਰਕਲ ਕਟੋਰਾ, ਸੁੱਚਾ ਸਿੰਘ ਭਾਨੇ ਵਾਲੀ ਪ੍ਰਧਾਨ ਪਟਵਾਰ ਸਰਕਲ ਮਸਤੇ ਕੇ, ਬੋਹੜ ਸਿੰਘ ਪ੍ਰਧਾਨ ਪਟਵਾਰ ਸਰਕਲ ਵੀਅਰ ਅਤੇ ਕਾਰਜ ਸਿੰਘ ਨੂੰ ਪਟਵਾਰ ਸਰਕਲ ਸੂਬਾ ਕਦੀਮ ਤੋਂ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਦਫ਼ਤਰੀ ਸਕੱਤਰ ਜਗਜੀਤ ਸਿੰਘ ਸ਼ੂਸ਼ਕ ਨੇ ਦੱਸਿਆ ਕਿ ਮੌਜੂਦਾ ਜਥੇਬੰਧਕ ਢਾਂਚੇ ਅਨੁਸਾਰ ਅਤੇ ਪਾਰਟੀ ਵਲੋਂ ਆਏ ਹੋਏ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਪਟਵਾਰ ਸਰਕਲ ਅਤੇ ਕਾਨੂੰਗੋ ਸਰਕਲ ਦੇ ਪ੍ਰਧਾਨ ਅਤੇ ਆਗੂਆਂ ਦੀ ਚੋਣ ਕੀਤੀ ਗਈ ਹੈ ਅਤੇ ਰਹਿੰਦੇ ਤਿੰਨ ਹਲਕਿਆਂ ਵਿਚ ਵੀ ਚੋਣ ਪ੍ਰਕਿਰਿਆ ਨੂੰ ਜਲਦ ਪੂਰਾ ਕਰਦਿਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ | ਇਸ ਮੌਕੇ ਨਿਯੁਕਤ ਹੋਏ ਅਹੁਦੇਦਾਰਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰਗਟ ਸਿੰਘ ਵਾਹਕਾ ਮੁੱਖ ਬੁਲਾਰਾ ਜ਼ਿਲ੍ਹਾ ਫ਼ਿਰੋਜ਼ਪੁਰ, ਸੂਰਤ ਸਿੰਘ ਮਮਦੋਟ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਮੇਹਰ ਸਿੰਘ ਸੰਧੂ, ਮੋਹਨ ਸਿੰਘ ਨਿਯਾਜ਼ੀਆਂ, ਸੱੁਚਾ ਸਿੰਘ ਮਹਾਲਮ, ਸੁਖਮੰਦਰ ਸਿੰਘ ਬੱਘੇਵਾਲਾ, ਗਗਨਦੀਪ ਸਿੰਘ ਨਿਜ਼ਾਮ ਵਾਲਾ, ਹਰਪ੍ਰੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਸੋਢੇਵਾਲਾ, ਸੁਖਚੈਨ ਸਿੰਘ ਮਮਦੋਟ, ਗੁਰਲਾਲ ਸਿੰਘ ਫਰੀਦੇ ਵਾਲਾ, ਨਵਨੀਤ ਸਿੰਘ ਮਠਾੜੂ, ਗੋਰਾ ਸਿੰਘ, ਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ |

ਭਾਰਤੀ ਫ਼ੌਜ ਵਲੋਂ ਆਧੁਨਿਕ ਹਥਿਆਰਾਂ ਦੀ ਲਗਾਈ ਪ੍ਰਦਰਸ਼ਨੀ

ਫ਼ਿਰੋਜ਼ਪੁਰ, 28 ਜਨਵਰੀ (ਤਪਿੰਦਰ ਸਿੰਘ)-ਭਾਰਤੀ ਫ਼ੌਜ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਫ਼ੌਜ ਦੇ ਆਧੁਨਿਕ ਹਥਿਆਰਾਂ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਕੈਪਟਨ ਸੁੰਦਰ ਸਿੰਘ ਸਟੇਡੀਅਮ ਵਿਖੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਦਾਸ ਐਂਡ ਬਰਾਊਨ ਵਰਲਡ ...

ਪੂਰੀ ਖ਼ਬਰ »

ਸਿੰਚਾਈ ਮਹਿਕਮੇ ਨੇ ਮੁੱਦਕੀ ਦੇ ਲੋਹਾਮ ਰੋਡ 'ਤੇ ਪੱਕੇ ਖਾਲੇ ਤੋਂ ਨਾਜਾਇਜ਼ ਕਬਜ਼ਾ ਹਟਾਇਆ

ਮੁੱਦਕੀ, 28 ਜਨਵਰੀ (ਭੁਪਿੰਦਰ ਸਿੰਘ)- ਸਥਾਨਕ ਕਸਬੇ ਦੇ ਲੋਹਾਮ ਰੋਡ 'ਤੇ ਵਗਦੀ ਫਿੱਡੇ ਮਾਈਨਰ ਦੀ ਕੱਸੀ ਨੰ. 7600 ਟੀ.ਐਲ. ਦੇ ਪੱਕੇ ਖਾਲੇ ਵਾਲੀ ਜਗ੍ਹਾ 'ਤੇ ਕਥਿਤ ਤੌਰ 'ਤੇ ਕਬਜ਼ੇ ਨੂੰ ਲੈ ਕੇ ਕੁਝ ਕਿਸਾਨ ਕਾਫ਼ੀ ਪ੍ਰੇਸ਼ਾਨ ਸਨ, ਕਿਉਂਕਿ ਉਨ੍ਹਾਂ ਦੀ ਜ਼ਮੀਨ ਦੀ ਸਿੰਚਾਈ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਸ਼ਰਾਬ ਫੈਕਟਰੀ ਬੰਦ ਕਰਨ ਸੰਬੰਧੀ ਮੁੱਖ ਮੰਤਰੀ ਤੋਂ ਲਿਖਤੀ ਹੁਕਮ ਦੀ ਮੰਗ

ਜ਼ੀਰਾ, 28 ਜਨਵਰੀ (ਪ੍ਰਤਾਪ ਸਿੰਘ ਹੀਰਾ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਪੰਜਾਬ ਪੱਧਰੀ ਮੀਟਿੰਗ ਜ਼ੀਰਾ ਵਿਖੇ ਸੁਖਦੇਵ ਸਿੰਘ ਮੰਡ ਮੈਂਬਰ ਕੋਰ ਕਮੇਟੀ ਪੰਜਾਬ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੰਜਾਬ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਅਤੇ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵਲੋਂ ਰੇਲ ਰੋਕੂ ਪੋ੍ਰਗਰਾਮ ਅੱਜ

ਗੁਰੂਹਰਸਹਾਏ, 28 ਜਨਵਰੀ (ਹਰਚਰਨ ਸਿੰਘ ਸੰਧੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪੰਜਾਬ ਦੇ 12 ਜ਼ਿਲਿ੍ਹਆਂ 'ਚ ਤਿੰਨ ਘੰਟੇ ਲਈ ਰੇਲ ਰੋਕੂ ਪੋ੍ਰਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ ਤਿੰਨ ਘੱਟੇ 1 ਤੋਂ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ ਤੇ ਗੁਰੂਹਰਸਹਾਏ ਵਿਖੇ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਸੂਰਾਂ 'ਚ ਅਫਰੀਕਨ ਸਵਾਈਨ ਫੀਵਰ ਦੀ ਬਿਮਾਰੀ ਤੋਂ ਬਚਾਅ ਲਈ ਪਾਬੰਦੀਆਂ ਲਾਗੂ

ਫ਼ਿਰੋਜ਼ਪੁਰ, 28 ਜਨਵਰੀ (ਤਪਿੰਦਰ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੂਰਾਂ 'ਚ ਅਫਰੀਕਨ ਸਵਾਈਨ ਫੀਵਰ ਦੀ ਬਿਮਾਰੀ ਤੋਂ ਰੋਕਥਾਮ ਦੇ ਮੱਦੇਨਜ਼ਰ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ | ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਧੀਮਾਨ ਵਲੋਂ ਜਾਰੀ ਹੁਕਮਾਂ ਅਨੁਸਾਰ ਸੂਰ ...

ਪੂਰੀ ਖ਼ਬਰ »

ਪੁਲਿਸ ਵਲੋਂ ਰਾਤ ਨੂੰ ਸ਼ਹੀਦ ਊਧਮ ਸਿੰਘ ਚੌਂਕ 'ਚ ਵਿਸ਼ੇਸ਼ ਨਾਕਾਬੰਦੀ ਕਰਕੇ ਕੀਤੀ ਵਾਹਨਾਂ ਦੀ ਚੈਕਿੰਗ

ਫ਼ਿਰੋਜ਼ਪੁਰ, 28 ਜਨਵਰੀ (ਗੁਰਿੰਦਰ ਸਿੰਘ)- ਸ਼ਰਾਰਤੀ ਤੇ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਵਲੋਂ ਬੀਤੀ ਰਾਤ ਫ਼ਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਚ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ | ...

ਪੂਰੀ ਖ਼ਬਰ »

ਜੇਲ੍ਹ 'ਚੋਂ ਸਰਕਾਰਾਂ ਚਲਾਉਣ ਵਾਲਿਆਂ ਨੇ ਲਗਾਈ ਅਦਾਲਤੀ ਕਾਰਵਾਈਆਂ ਨੂੰ ਸੰਨ੍ਹ

ਫ਼ਿਰੋਜ਼ਪੁਰ, 28 ਜਨਵਰੀ (ਰਾਕੇਸ਼ ਚਾਵਲਾ)- ਨਾਮਵਰ ਗਾਇਕ ਸਿੱਧੂ ਮੂਸੇ ਵਾਲਾ ਦੇ ਹੌਲਨਾਕ ਕਤਲ ਤੋਂ ਬਾਅਦ ਦਿਨ-ਬ-ਦਿਨ ਸੂਬੇ ਅੰਦਰ ਵਿਗੜ ਰਹੀ ਕਾਨੂੰਨ ਵਿਵਸਥਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲਈ ਚੁਨੌਤੀ ਬਣ ਕੇ ਸਾਹਮਣੇ ਖੜੀ ਹੋਈ ਹੈ, ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮਾਂ ਵਲੋਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ

ਫ਼ਿਰੋਜ਼ਪੁਰ, 28 ਜਨਵਰੀ (ਤਪਿੰਦਰ ਸਿੰਘ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਸ਼ੀਲਾ ਰਾਣੀ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਦੇ ਸਤੀਏਵਾਲਾ ਪੁੱਜਣ 'ਤੇ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਰਾਜ ਕੌਰ, ਸਰਕਲ ਪ੍ਰਧਾਨ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਵਲੋਂ ਹੈਰੋਇਨ ਤੇ ਕਾਰ ਸਮੇਤ ਇਕ ਗਿ੍ਫ਼ਤਾਰ

ਫ਼ਿਰੋਜ਼ਪੁਰ, 28 ਜਨਵਰੀ (ਰਾਕੇਸ਼ ਚਾਵਲਾ)- ਸੀ.ਆਈ.ਏ. ਸਟਾਫ਼ ਵਲੋਂ 50 ਗ੍ਰਾਮ ਹੈਰੋਇਨ ਅਤੇ ਕਾਰ ਸਮੇਤ ਇਕ ਆਦਮੀ ਨੂੰ ਗਿ੍ਫ਼ਤਾਰ ਕਰਕੇ ਥਾਣਾ ਕੈਂਟ ਵਿਖੇ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਜੱਜਪਾਲ ਸਿੰਘ ਸੀ.ਆਈ.ਏ. ਸਟਾਫ਼ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਸ਼ਹਿਰ ਦੀ ਮਾਲ ਰੋਡ ਤੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ

ਫ਼ਿਰੋਜ਼ਪੁਰ, 28 ਜਨਵਰੀ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਵਿਚ ਵਧੀਆਂ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦਰਮਿਆਨ ਬੇਖ਼ੌਫ਼ ਚੋਰਾਂ ਵਲੋਂ ਗਣਤੰਤਰ ਦਿਵਸ ਵਾਲੇ ਦਿਨ-ਦਿਹਾੜੇ ਫ਼ਿਰੋਜ਼ਪੁਰ ਸ਼ਹਿਰ ਦੀ ਮਾਲ ਰੋਡ 'ਤੇ ਖੜ੍ਹਾ ਮੋਟਰਸਾਈਕਲ ਚੁਰਾ ਲੈਣ ਦੀ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਮੰਡਲ ਜ਼ੀਰਾ ਨੇ ਮੀਟਿੰਗ ਕਰਕੇ ਵਿਚਾਰੇ ਮਸਲੇ

ਜ਼ੀਰਾ, 28 ਜਨਵਰੀ (ਮਨਜੀਤ ਸਿੰਘ ਢਿੱਲੋਂ)-ਪਾਵਰਕਾਮ ਵਿਚ ਕੰਮ ਕਰ ਰਹੇ ਪੁਰਾਣੇ ਅਤੇ ਨਵੇਂ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰਾਂ ਕਰਨ ਨੂੰ ਲੈ ਕੇ ਬਿਜਲੀ ਦਫ਼ਤਰ ਜ਼ੀਰਾ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ ਫੈਡਰੇਸ਼ਨ ਮੰਡਲ ...

ਪੂਰੀ ਖ਼ਬਰ »

ਚਾਇਨੀਜ਼ ਡੋਰ ਨੇ ਸਾਰਾ ਦਿਨ ਪਾਈ ਰੱਖੀ ਦਹਿਸ਼ਤ

ਫ਼ਿਰੋਜ਼ਪੁਰ 28 ਜਨਵਰੀ (ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਵਿਚ ਬਸੰਤ ਮੌਕੇ ਹੁੰਦੀ ਪਤੰਗਬਾਜ਼ੀ ਦੌਰਾਨ ਮਨੁੱਖੀ ਤੇ ਜੀਵ ਜੰਤੂਆਂ ਲਈ ਘਾਤਕ ਸਿੱਧ ਹੋ ਚੁੱਕੀ ਪਾਬੰਦੀ ਸ਼ੁਦਾ ਚਾਇਨੀਜ਼ ਡੋਰ ਦੀ ਲੋਕਾਂ ਨੂੰ ਵਰਤੋ ਨਾ ਕਰਨ ਦੀਆਂ ਕੀਤੀਆਂ ਅਪੀਲਾਂ ਦਲੀਲਾਂ ਨੂੰ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ ਪੋਲੀਥੀਨ ਮੁਕਤ ਇਲਾਕਾ ਮੁਹਿੰਮ ਤਹਿਤ 200 ਜੂਟ ਬੈਗ ਵੰਡੇ

ਜ਼ੀਰਾ, 28 ਜਨਵਰੀ (ਮਨਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵਲੋਂ ਸਮੇਂ-ਸਮੇਂ 'ਤੇ ਸਮਾਜ ਭਲਾਈ ਅਤੇ ਸਮਾਜ ਸੁਧਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਅੱਜ ਸੰਸਥਾ ਵਲੋਂ ਸਰਕਾਰੀ ਹਸਪਤਾਲ ਜ਼ੀਰਾ ਵਿਖੇ ਪਹੁੰਚ ਕੇ ਇੱਥੋਂ ਦੇ ...

ਪੂਰੀ ਖ਼ਬਰ »

ਚਾਇਨੀਜ਼ ਡੋਰ ਨੇ ਸਾਰਾ ਦਿਨ ਪਾਈ ਰੱਖੀ ਦਹਿਸ਼ਤ

ਫ਼ਿਰੋਜ਼ਪੁਰ 28 ਜਨਵਰੀ (ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਵਿਚ ਬਸੰਤ ਮੌਕੇ ਹੁੰਦੀ ਪਤੰਗਬਾਜ਼ੀ ਦੌਰਾਨ ਮਨੁੱਖੀ ਤੇ ਜੀਵ ਜੰਤੂਆਂ ਲਈ ਘਾਤਕ ਸਿੱਧ ਹੋ ਚੁੱਕੀ ਪਾਬੰਦੀ ਸ਼ੁਦਾ ਚਾਇਨੀਜ਼ ਡੋਰ ਦੀ ਲੋਕਾਂ ਨੂੰ ਵਰਤੋ ਨਾ ਕਰਨ ਦੀਆਂ ਕੀਤੀਆਂ ਅਪੀਲਾਂ ਦਲੀਲਾਂ ਨੂੰ ...

ਪੂਰੀ ਖ਼ਬਰ »

ਐੱਸ.ਐਮ.ਡੀ. ਸਮਾਰਟ ਸਕੂਲ ਪਿੰਡੀ ਵਿਖੇ ਮਨਾਇਆ ਗਣਤੰਤਰ ਦਿਵਸ

ਗੋਲੂ ਕਾ ਮੋੜ, 28 ਜਨਵਰੀ (ਸੁਰਿੰਦਰ ਸਿੰਘ ਪੁਪਨੇਜਾ)- ਐੱਸ.ਐਮ.ਡੀ ਸਮਾਰਟ ਸਕੂਲ ਪਿੰਡੀ ਵਿਖੇ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਬੱਚਿਆਂ ਨੇ ਦੇਸ਼ ਭਗਤੀ, ਵਾਤਾਵਰਨ ਦੇ ਵੱਖ-ਵੱਖ ਮੁੱਦਿਆਂ 'ਤੇ ਆਧਾਰਿਤ ਸਕਿੱਟਾਂ ਅਤੇ ਨਾਟਕ ਪੇਸ਼ ਕੀਤੇ, ...

ਪੂਰੀ ਖ਼ਬਰ »

ਪੁਲਿਸ ਵਲੋਂ ਸਰਹੱਦੀ ਪਿੰਡਾਂ ਦੀਆਂ ਕਮੇਟੀਆਂ ਨਾਲ ਮੀਟਿੰਗ

ਮਮਦੋਟ, 28 ਜਨਵਰੀ (ਸੁਖਦੇਵ ਸਿੰਘ ਸੰਗਮ)- ਪੁਲਿਸ ਮੁਖੀ ਜ਼ਿਲ੍ਹਾ ਫ਼ਿਰੋਜ਼ਪੁਰ ਕੰਵਰਦੀਪ ਕੌਰ ਵਲੋਂ ਜਾਰੀ ਹਦਾਇਤਾਂ 'ਤੇ ਇੰਸਪੈਕਟਰ ਲੇਖ ਰਾਜ ਬੱਟੀ ਥਾਣਾ ਮੁਖੀ ਮਮਦੋਟ ਵਲੋਂ ਸਰਹੱਦੀ ਖੇਤਰ ਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਪੇਂਡੂ ਡਿਫੈਂਸ ਕਮੇਟੀਆਂ ਦੇ ...

ਪੂਰੀ ਖ਼ਬਰ »

ਜੀਜਸ ਐਂਡ ਮੈਰੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਓਲੰਪਿਆਡ ਪ੍ਰੀਖਿਆ 'ਚ ਭਾਗ ਲੈ ਕੇ ਇਲਾਕੇ ਦਾ ਮਾਨ ਵਧਾਇਆ

ਗੁਰੂਹਰਸਹਾਏ, 28 ਜਨਵਰੀ (ਕਪਿਲ ਕੰਧਾਰੀ)- ਗੁਰੂਹਰਸਹਾਏ-ਸਾਦਿਕ ਰੋਡ 'ਤੇ ਸਥਿਤ ਜੀਜਸ ਐਂਡ ਮੈਰੀ ਕਾਨਵੈਂਟ ਸਕੂਲ ਸਿੱਖਿਆ ਦੇ ਨਾਲ-ਨਾਲ ਖੇਡ ਜਗਤ ਅਤੇ ਵੱਖ-ਵੱਖ ਗਤੀਵਿਧੀਆਂ ਵਿਚ ਮੋਹਰੀ ਰਿਹਾ ਹੈ | ਸਕੂਲ ਦੇ ਵਿਦਿਆਰਥੀਆਂ ਨੇ ਪਿਛਲੇ ਕੁਝ ਸਮੇਂ ਤੋਂ ਰਾਸ਼ਟਰੀ ਅਤੇ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਪਾਲ ਸਿੰਘ ਵਲੋਂ ਸਹਾਇਤਾ ਰਾਸ਼ੀ ਭੇਟ

ਤਲਵੰਡੀ ਭਾਈ, 28 ਜਨਵਰੀ (ਰਵਿੰਦਰ ਸਿੰਘ ਬਜਾਜ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਲੋੜਵੰਦਾਂ ਅਤੇ ਸੰਸਥਾਵਾਂ ਲਈ ਸਮੇਂ-ਸਮੇਂ 'ਤੇ ਭੇਜੀ ਜਾਂਦੀ ਸਹਾਇਤਾ ਰਾਸ਼ੀ ਤਹਿਤ ਅੱਜ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

500 ਗ੍ਰਾਮ ਅਫ਼ੀਮ ਸਮੇਤ ਇਕ ਮੁਲਜ਼ਮ ਕਾਬੂ

ਤਲਵੰਡੀ ਭਾਈ, 28 ਜਨਵਰੀ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਕਾਬੂ ਕਰਕੇ 500 ਗ੍ਰਾਮ ਅਫ਼ੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਉਸ ਖ਼ਿਲਾਫ਼ ਥਾਣਾ ਤਲਵੰਡੀ ਭਾਈ ਵਿਖੇ ਭਾਰਤੀ ਦੰਡ ਵਿਧਾਨ ਦੀ ਧਾਰਾ ...

ਪੂਰੀ ਖ਼ਬਰ »

ਸਮਾਜਿਕ ਕੁਰੀਤੀਆਂ, ਅੰਧ-ਵਿਸ਼ਵਾਸ ਨੂੰ ਲੈ ਕੇ ਤਰਕਸ਼ੀਲ ਸੋਸਾਇਟੀ ਵਲੋਂ ਮੀਟਿੰਗ

ਗੁਰੂਹਰਸਹਾਏ, 28 ਜਨਵਰੀ (ਹਰਚਰਨ ਸਿੰਘ ਸੰਧੂ)- ਤਰਕਸ਼ੀਲ ਸੁਸਾਇਟੀ ਪੰਜਾਬ (ਰਜ਼ਿ) ਇਕਾਈ ਗੁਰੂਹਰਸਹਾਏ ਦੀ ਮੀਟਿੰਗ ਜਥੇਬੰਦਕ ਮੁਖੀ ਪ੍ਰੋ: ਅਵਤਾਰਦੀਪ ਦੀ ਅਗਵਾਈ ਹੇਠ ਗੁਰੂਹਰਸਹਾਏ ਵਿਖੇ ਹੋਈ | ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਅਵਤਾਰਦੀਪ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ ਐੱਸ. ਐਚ. ਓ.

ਜ਼ੀਰਾ, 28 ਜਨਵਰੀ (ਮਨਜੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਵਲੋਂ ਨਸ਼ੇ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਕੰਵਰਦੀਪ ਕੌਰ ਦੇ ਆਦੇਸ਼ਾਂ ਅਤੇ ਡੀ.ਐੱਸ.ਪੀ. ਜ਼ੀਰਾ ਪਲਵਿੰਦਰ ਸਿੰਘ ਸੰਧੂ ਦੀ ਯੋਗ ਅਗਵਾਈ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਮਮਦੋਟ ਵਿਖੇ ਮੀਟਿੰਗ

ਮਮਦੋਟ, 28 ਜਨਵਰੀ (ਸੁਖਦੇਵ ਸਿੰਘ ਸੰਗਮ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਦੇ ਆਦੇਸ਼ਾਂ 'ਤੇ ਮਮਦੋਟ ਵਿਖੇ ਵਿਸ਼ੇਸ਼ ਮੀਟਿੰਗ ਕਰਕੇ ਕਿਸਾਨੀ ਮਸਲਿਆਂ 'ਤੇ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਦੌਰਾਨ ...

ਪੂਰੀ ਖ਼ਬਰ »

ਨਸ਼ਿਆਂ ਦੀ ਰੋਕਥਾਮ ਸੰਬੰਧੀ ਸਿਟੀ ਪੁਲਿਸ ਵਲੋਂ ਬਸਤੀ ਭੱਟੀਆਂ ਤੇ ਬਸਤੀ ਆਵਾ 'ਚ ਸੈਮੀਨਾਰ

ਫ਼ਿਰੋਜ਼ਪੁਰ, 28 ਜਨਵਰੀ (ਗੁਰਿੰਦਰ ਸਿੰਘ)- ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵਲੋਂ ਫ਼ਿਰੋਜ਼ਪੁਰ ਸ਼ਹਿਰ ਦੀਆਂ ਵੱਖ-ਵੱਖ ਬਸਤੀਆਂ ਵਿਚ ਨਸ਼ਾ ਰੋਕਣ ਸੰਬੰਧੀ ਸੈਮੀਨਾਰ ਕੀਤੇ ਗਏ ਅਤੇ ਬਸਤੀਆਂ ਦੇ ਮੋਹਤਬਰ ਵਿਅਕਤੀਆਂ ਨੂੰ ਉਨ੍ਹਾਂ ਦੇ ਏਰੀਆ ਵਿਚ ...

ਪੂਰੀ ਖ਼ਬਰ »

ਜਲ ਸਪਲਾਈ ਕਾਮਿਆਂ ਵਲੋਂ ਕੈਬਨਿਟ ਮੰਤਰੀਆਂ ਦਾ ਘਿਰਾਓ 8 ਤੇ 15 ਫਰਵਰੀ ਨੂੰ

ਫ਼ਿਰੋਜ਼ਪੁਰ, 28 ਜਨਵਰੀ (ਤਪਿੰਦਰ ਸਿੰਘ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ 'ਚ ਪਿਛਲੇ ਸਾਲਾਂ-ਬੱਧੀ ਸਮੇਂ ਤੋਂ ਬਤੌਰ ਇਨਲਿਸਟਮੈਂਟ ਅਤੇ ਆਊਟ ਸੋਰਸ ਅਧੀਨ ਸੇਵਾਵਾਂ ਦੇ ਰਹੇ ਵਰਕਰਾਂ ਨੂੰ ਤਜਰਬੇ ਦੇ ਆਧਾਰ 'ਤੇ ਵਿਭਾਗ 'ਚ ਸ਼ਾਮਿਲ ਕਰਕੇ ਪੱਕਾ ਰੁਜ਼ਗਾਰ ਕਰਵਾਉਣ ...

ਪੂਰੀ ਖ਼ਬਰ »

ਵਿਆਹ ਦੇ ਕਾਰਡ ਵੰਡਣ ਗਏ ਪਰਿਵਾਰ ਦੇ ਘਰ 'ਤੇ ਚੋਰਾਂ ਨੇ ਬੋਲਿਆ ਧਾਵਾ

ਤਲਵੰਡੀ ਭਾਈ, 28 ਜਨਵਰੀ (ਕੁਲਜਿੰਦਰ ਸਿੰਘ ਗਿੱਲ)- ਇੱਥੇ ਵਿਆਹ ਦੀਆਂ ਤਿਆਰੀਆਂ ਰੁੱਝੇ ਪਰਿਵਾਰ ਦੇ ਘਰ 'ਚੋਂ ਚੋਰਾਂ ਵਲੋਂ ਸੋਨਾ ਅਤੇ ਨਕਦੀ ਚੋਰੀ ਕਰ ਲੈਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਵਾਰਡ ਨੰਬਰ 01 ਦੀ ਨਵੀਂ ਆਬਾਦੀ ਦੇ ਵਸਨੀਕ ਵਿਨੋਦ ...

ਪੂਰੀ ਖ਼ਬਰ »

ਸ਼ਹਿਰੀ ਹਲਕੇ 'ਚ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਚੇਅਰਮੈਨ ਚੰਦ ਸਿੰਘ ਗਿੱਲ ਦੀ ਹਾਜ਼ਰੀ 'ਚ 18 ਪਿੰਡਾਂ ਦੇ ਸਰਪੰਚ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਿਲ

ਫ਼ਿਰੋਜ਼ਪੁਰ, 28 ਜਨਵਰੀ (ਕੁਲਬੀਰ ਸਿੰਘ ਸੋਢੀ)- ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਪਿੱਛੋਂ ਸ਼ਹਿਰੀ ਹਲਕੇ ਅੰਦਰ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਓਦੋਂ ਲੱਗਿਆ, ਜਦੋਂ 18 ਪਿੰਡਾਂ ਦੇ ਸਰਪੰਚ ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਜ਼ਿਲ੍ਹਾ ਪਲਾਨਿੰਗ ...

ਪੂਰੀ ਖ਼ਬਰ »

ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕ ਬਣਾ ਕੇ ਪ੍ਰਚਾਰ ਵਜੋਂ ਵਰਤ ਰਹੀ ਮਾਨ ਸਰਕਾਰ-ਬੱਗੇ ਕੇ ਪਿੱਪਲ

ਫ਼ਿਰੋਜ਼ਪੁਰ, 28 ਜਨਵਰੀ (ਤਪਿੰਦਰ ਸਿੰਘ)- ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਮੁੱਖ ਮੰਤਰੀ ਦੀ ਫ਼ੋਟੋ ਲਗਾ ਕੇ ਆਮ ਆਦਮੀ ਕਲੀਨਿਕਾਂ ਵਿਚ ਤਬਦੀਲ ਕੀਤੇ ਜਾ ਰਹੇ ਮੁੱਢਲੇ ਸਿਹਤ ਕੇਂਦਰਾਂ ਨੂੰ ਪਾਰਟੀ ਦੇ ਪ੍ਰਚਾਰ ਵਜੋਂ ਵਰਤੇ ਜਾਣ ਦੀ ਪੁਰਜ਼ੋਰ ਸ਼ਬਦਾਂ ...

ਪੂਰੀ ਖ਼ਬਰ »

ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਕਾਰੋਬਾਰੀ ਗੁਰਜੀਤ ਸਿੰਘ ਕੱਸੋਆਣਾ ਨੇ ਖੜੇ੍ਹ ਕੀਤੇ ਸਵਾਲ

ਜ਼ੀਰਾ, 28 ਜਨਵਰੀ (ਪ੍ਰਤਾਪ ਸਿੰਘ ਹੀਰਾ)- ਇਕ ਪਾਸੇ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਨਿਵੇਸ਼ ਕਰਨ ਲਈ ਦੂਜੇ ਰਾਜਾਂ ਸੂਬਿਆਂ ਅਤੇ ਦੇਸ਼ਾਂ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਪੰਜਾਬ ਅੰਦਰ ਆਪਣਾ ਕਾਰੋਬਾਰ ਸਥਾਪਿਤ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ, ਉੱਥੇ ...

ਪੂਰੀ ਖ਼ਬਰ »

ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕ ਬਣਾ ਕੇ ਪ੍ਰਚਾਰ ਵਜੋਂ ਵਰਤ ਰਹੀ ਮਾਨ ਸਰਕਾਰ-ਬੱਗੇ ਕੇ ਪਿੱਪਲ

ਫ਼ਿਰੋਜ਼ਪੁਰ, 28 ਜਨਵਰੀ (ਤਪਿੰਦਰ ਸਿੰਘ)- ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਮੁੱਖ ਮੰਤਰੀ ਦੀ ਫ਼ੋਟੋ ਲਗਾ ਕੇ ਆਮ ਆਦਮੀ ਕਲੀਨਿਕਾਂ ਵਿਚ ਤਬਦੀਲ ਕੀਤੇ ਜਾ ਰਹੇ ਮੁੱਢਲੇ ਸਿਹਤ ਕੇਂਦਰਾਂ ਨੂੰ ਪਾਰਟੀ ਦੇ ਪ੍ਰਚਾਰ ਵਜੋਂ ਵਰਤੇ ਜਾਣ ਦੀ ਪੁਰਜ਼ੋਰ ਸ਼ਬਦਾਂ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਅੱਖਾਂ ਦੇ ਹਸਪਤਾਲ ਦਾ ਰਸਮੀ ਉਦਘਾਟਨ

ਫ਼ਿਰੋਜ਼ਪੁਰ, 28 ਜਨਵਰੀ (ਤਪਿੰਦਰ ਸਿੰਘ)- ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਰਾਮ ਬਾਗ ਫ਼ਿਰੋਜ਼ਪੁਰ ਛਾਉਣੀ ਵਿਖੇ ਭਗਤ ਰਿਸ਼ਭਦੇਵ ਮੈਮੋਰੀਅਲ ਲਾਇਨਜ਼ ਅੱਖਾਂ ਦੇ ਹਸਪਤਾਲ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ | ਉਨ੍ਹਾਂ ਨਾਲ ਫ਼ਿਰੋਜ਼ਪੁਰ ਸ਼ਹਿਰੀ ਦੇ ...

ਪੂਰੀ ਖ਼ਬਰ »

ਕੌਮੀ ਕਾਂਗਰਸੀ ਆਗੂ ਗੁਰਭੇਜ ਟਿੱਬੀ ਨੇ ਕੀਤਾ ਹਿਮਾਚਲ ਦੇ ਮੁੱਖ ਮੰਤਰੀ ਦਾ ਸਵਾਗਤ

ਫ਼ਿਰੋਜ਼ਪੁਰ, 28 ਜਨਵਰੀ (ਰਾਕੇਸ਼ ਚਾਵਲਾ)- ਕੌਮੀ ਕਾਂਗਰਸੀ ਆਗੂ ਗੁਰਭੇਜ ਟਿੱਬੀ ਵਲੋਂ ਸੁਖਵਿੰਦਰ ਸਿੰਘ ਸੁੱਖ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦਾ ਪਹਿਲੀ ਵਾਰ ਜਲੰਧਰ (ਪੰਜਾਬ) ਵਿਖੇ ਪੁੱਜਣ 'ਤੇ ਸਵਾਗਤ ਕੀਤਾ ਗਿਆ | ਮੁਲਾਕਾਤ ਦੌਰਾਨ ਗੁਰਭੇਜ ਟਿੱਬੀ ਨੇ ਮੁੱਖ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਨੇ ਮੀਟਿੰਗ ਕਰਕੇ ਕਈ ਮਤੇ ਕੀਤੇ ਪਾਸ

ਗੁਰੂਹਰਸਹਾਏ, 28 ਜਨਵਰੀ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)- ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਗੁਰੂਹਰਸਹਾਏ ਦੇ ਸਮੂਹ ਨੰਬਰਦਾਰਾਂ ਦੀ ਮੀਟਿੰਗ ਮਲਕੀਤ ਸਿੰਘ ਨੰਬਰਦਾਰ ਜ਼ਿਲ੍ਹਾ ਪ੍ਰਧਾਨ ਦੀ ਹਾਜ਼ਰੀ ਹੇਠ ਤਹਿਸੀਲ ਕੰਪਲੈਕਸ ਵਿਚ ਹੋਈ | ਮੀਟਿੰਗ ਵਿਚ ਵੱਡੀ ...

ਪੂਰੀ ਖ਼ਬਰ »

ਜੂਆ ਖੇਡਦੇ 9 ਵਿਅਕਤੀਆਂ 'ਤੇ ਮੁਕੱਦਮਾ ਦਰਜ

ਮੱਲਾਂਵਾਲਾ, 28 ਜਨਵਰੀ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਥਾਣਾ ਕੈਂਟ ਫ਼ਿਰੋਜ਼ਪੁਰ ਦੇ ਏ.ਐੱਸ.ਆਈ. ਪ੍ਰਤਾਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਗਸ਼ਤ ਕਰਦੀ ਹੋਈ ਬਿੱਗ-ਬੀ ਰੈਸਟੋਰੈਂਟ ਮੱਲਾਂਵਾਲਾ ਦੇ ਸਾਹਮਣੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX