ਬਠਿੰਡਾ, 28 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਿੱਖਿਆ ਮਾਹਿਰਾਂ ਅਤੇ ਉਦਯੋਗਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਵਾਇਸ ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸ਼ਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਇਸ ਹਫ਼ਤੇ ਉਦਯੋਗਿਕ-ਅਕਾਦਮਿਕ ਕਮਿਊਨਿਟੀ ਇੰਟਰੈਕਸ਼ਨ ਪ੍ਰੋਗਰਾਮ 2023 ਦਾ ਦੂਜਾ ਐਡੀਸ਼ਨ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਬਠਿੰਡਾ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਦੇ ਵੱਖ-ਵੱਖ ਅਧਿਕਾਰੀਆਂ, ਉਦਯੋਗਪਤੀਆਂ ਅਤੇ ਬਠਿੰਡਾ ਦੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਵਿਚ ਸੀ ਯੂ ਪੀ ਬੀ ਦੇ ਵਿਗਿਆਨੀਆਂ ਅਤੇ ਬਠਿੰਡਾ ਦੇ ਉਦਯੋਗਪਤੀਆਂ ਨੇ ਉਦਯੋਗ ਸਬੰਧੀ ਵੱਖ-ਵੱਖ ਸਮੱਸਿਆਵਾਂ ਦੇ ਨਵੀਨਤਾਕਾਰੀ ਹੱਲ ਲੱਭਣ ਲਈ ਵਿਚਾਰ ਵਟਾਂਦਰਾ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਟਰੇਨਿੰਗ ਐਂਡ ਇੰਪਲਾਇਮੈਂਟ ਸੈੱਲ ਦੇ ਕੋਆਰਡੀਨੇਟਰ ਡਾ. ਵਿਨੋਦ ਪਠਾਨੀਆ ਨੇ ਉਦਯੋਗਿਕ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ | ਇਸ ਤੋਂ ਬਾਅਦ ਪ੍ਰੀਤ ਮਹਿੰਦਰ ਸਿੰਘ, ਜੀ ਐਮ, ਡੀ ਆਈ ਸੀ ਬਠਿੰਡਾ, ਨੇ ਭਾਗੀਦਾਰਾਂ ਨਾਲ ਜਾਣ-ਪਛਾਣ ਕਰਵਾਈ | ਉਨ੍ਹਾਂ ਨੇ ਅਕਾਦਮਿਕ ਅਤੇ ਉਦਯੋਗਾਂ ਵਿਚਕਾਰ ਤਾਲਮੇਲ ਪੈਦਾ ਕਰਨ ਅਤੇ ਦਰਮਿਆਨੇ ਉਦਯੋਗਾਂ ਨੂੰ ਲਾਗਤ ਘਟਾਉਣ ਸਬੰਧੀ ਖੋਜ-ਅਧਾਰਿਤ ਹੱਲ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਪ੍ਰਸ਼ਾਸਨ ਦੀ ਵਿਲੱਖਣ ਪਹਿਲਕਦਮੀ ਦੀ ਸ਼ਲਾਘਾ ਕੀਤੀ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਇਸ ਮੀਟਿੰਗ ਦਾ ਉਦੇਸ਼ ਇਸ ਖੇਤਰ ਵਿਚ ਉਦਯੋਗਾਂ ਦੀਆਂ ਲੋੜਾਂ ਨੂੰ ਸਮਝਕੇ ਹੁਨਰਮੰਦ ਜਨਸ਼ਕਤੀ ਤਿਆਰ ਕਰਨਾ ਹੈ, ਨਾਲ ਹੀ ਵੱਖ-ਵੱਖ ਉਦਯੋਗਾਂ ਦੀ ਉਤਪਾਦਨ ਲਾਗਤ ਨੂੰ ਘਟਾਉਣ ਲਈ ਸਲਾਹ-ਮਸ਼ਵਰਾ ਕਰਨ ਅਤੇ ਉਤਪਾਦਨ ਦੀ ਗੁਣਵੱਤਾ ਨੂੰ ਵਧਾਉਣ ਲਈ ਖੋਜ ਆਧਾਰਿਤ ਨਵੀਨਤਾਕਾਰੀ ਹੱਲ ਪ੍ਰਦਾਨ ਕਰਨ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰਨਾ ਹੈ | ਸੀ ਆਈ ਐਲ ਦੇ ਇੰਚਾਰਜ ਪ੍ਰੋ: ਰਾਜ ਕੁਮਾਰ ਨੇ ਦੱਸਿਆ ਕਿ ਸੈਂਟਰਲ ਇੰਸਟਰੂਮੈਂਟੇਸ਼ਨ ਲੈਬਾਰਟਰੀ ਅਤੇ ਵਿਭਾਗੀ ਪ੍ਰਯੋਗਸ਼ਾਲਾਵਾਂ ਵਿਖੇ ਉਪਲੱਬਧ ਆਧੁਨਿਕ ਸੁਵਿਧਾਵਾਂ ਬਾਰੇ ਦੱਸਿਆ | ਅੰਤ ਵਿਚ ਵਾਇਸ ਚਾਂਸਲਰ ਪ੍ਰੋ: ਤਿਵਾਰੀ ਨੇ ਅਧਿਕਾਰੀਆਂ ਨੂੰ ਵੱਖ-ਵੱਖ ਉਦਯੋਗਿਕ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਲਈ ਇਕ ਪ੍ਰਕਿਰਿਆ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ | ਇਸ ਪ੍ਰੋਗਰਾਮ ਵਿਚ ਬਠਿੰਡਾ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਦੇ ਵੱਖ-ਵੱਖ ਅਧਿਕਾਰੀ ਰਮਨ ਵਤਸ (ਚੇਅਰਮੈਨ), ਰਾਮ ਪ੍ਰਕਾਸ਼ ਜਿੰਦਲ (ਪ੍ਰਧਾਨ), ਗਿਆਨ ਪ੍ਰਕਾਸ਼ (ਖਜ਼ਾਨਚੀ), ਪਵਨ ਅਗਰਵਾਲ (ਜਨਰਲ ਸਕੱਤਰ), ਅਵਿਨਾਸ਼ ਖੋਸਲਾ (ਸਮਾਜਕ) ਸ਼ਾਮਲ ਹੋਏ |
ਬਠਿੰਡਾ, 28 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਸੰਘ ਨਾਲ ਜੁੜੇ ਬਠਿੰਡਾ ਦੇ ਭਰਤ ਜਿੰਦਲ ਨੂੰ ਇਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਰਾਹੀਂ ਧਮਕੀ ਦੇਣ ਦੇ ਨਾਲ-ਨਾਲ ਗਾਲੀ-ਗਲੋਚ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ...
ਰਾਮਾਂ ਮੰਡੀ, 28 ਜਨਵਰੀ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਫੁੱਲੋਖਾਰੀ ਵਿਖੇ ਸਹਿਕਾਰੀ ਸਭਾ ਕਮੇਟੀ ਦੀ ਚੋਣ ਸਬੰਧੀ ਸਹਿਕਾਰੀ ਸਭਾ ਮੈਂਬਰਾਂ ਦੀ ਅਹਿਮ ਮੀਟਿੰਗ ਸੈਕਟਰੀ ਜਗਰਾਜ ਸਿੰਘ ਦੀ ਅਗਵਾਈ ਵਿਚ ਹੋਈ | ਜਿਸ ਵਿੱਚ ਸਮੂਹ ਮੈਂਬਰਾਂ ਨੇ ਭਾਗ ਲੈ ਕੇ ਪੰਜਾਬ ...
ਬਠਿੰਡਾ, 28 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਸਥਾਨਕ ਸ਼ਹਿਰ ਦੇ ਇਕ ਵਿਅਕਤੀ ਨਾਲ ਵਿਦੇਸ਼ ਭੇਜਣ ਦੇ ਨਾਂਅ ਹੇਠ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ...
-ਮਾਮਲਾ 4 ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਦਾ- ਤਲਵੰਡੀ ਸਾਬੋ, 28 ਜਨਵਰੀ (ਰਣਜੀਤ ਸਿੰਘ ਰਾਜੂ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਚਾਰ ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਤਾੋ ਖ਼ਫ਼ਾ ਲੜਕੀ ਦੇ ਪਰਿਵਾਰਿਕ ਮੈਂਬਰਾਂ ਵਲੋਂ ਲੜਕੀ ਅਤੇ ਉਸ ...
ਭਗਤਾ ਭਾਈਕਾ, 28 ਜਨਵਰੀ (ਸੁਖਪਾਲ ਸਿੰਘ ਸੋਨੀ)- ਪਿਛਲੇ 15 ਸਾਲ ਤੋਂ ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾ ਰਹੇ ਐਨਐਚਐਮ ਵਲੰਟੀਅਰ ਵਲੋਂ ਆਪ ਸਰਕਾਰ ਦੇ ਵਾਅਦੇ ਅਨੁਸਾਰ ਪੱਕਾ ਕਰਨ ਲਈ ਹਲਕਾ ਵਿਧਾਇਕ ਬਲਕਾਰ ਸਿੱਧੂ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਸਮੇਂ ...
ਬਠਿੰਡਾ, 28 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਹਵਾਲਾਤੀਆਂ ਦੇ ਗੁੱਟਾਂ ਦੇ ਆਪਸ ਵਿਚ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਸਹਾਇਕ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਦਰਜਨ ਹਵਾਲਾਤੀਆਂ ਖ਼ਿਲਾਫ਼ ਥਾਣਾ ਕੈਂਟ ...
ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਲਾਲ ਸਿੰਘ ਬਸਤੀ ਗਲੀ, ਨੰਬਰ 39 ਨੇੜੇ ਲਾਇਨੋਂਪਾਰ ਇਲਾਕੇ ਦੇ ਪਰਸਰਾਮ ਨਗਰ ਤੋਂ ਪਿੰਡ ਨਰੂਆਣਾ ਵੱਲ ਜਾ ਰਹੇ ਤਿੰਨ ਮੋਟਰ-ਸਾਈਕਲ ਸਵਾਰ ਅਚਾਨਕ ਇਕ ਮਕਾਨ ਦੀ ਕੰਧ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ | ...
ਤਲਵੰਡੀ ਸਾਬੋ, 28 ਜਨਵਰੀ (ਰਣਜੀਤ ਸਿੰਘ ਰਾਜੂ)- ਸਥਾਨਕ ਪੁਲਿਸ ਪ੍ਰਸ਼ਾਸਨ ਨੇ ਹੁਣ ਸਕੂਲੀ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਸਕੂਲ ਲਿਆਉਣ/ਲੈਜਾਣ ਸਮੇਂ ਸਕੂਲੀ ਬੱਸ ਅਤੇ ਵੈਨ ਚਾਲਕਾਂ ਵਲੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਨੂੰ ਲੈ ਕੇ ਸਖ਼ਤੀ ਵਰਤਦਿਆਂ ...
ਬਠਿੰਡਾ, 28 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਿੱਖਿਆ ਵਿਭਾਗ ਦੇ ਕਲੈਰੀਕਲ ਸਟਾਫ਼ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ 'ਤੇ ਵਾਧੂ ਸਕੂਲਾਂ ਦਾ ਥੋਪਿਆ ਭਾਰ (ਚਾਰਜ) ਸਿੱਖਿਆ ਵਿਭਾਗ ਨੂੰ ਵਾਪਸ ਲੈਣ ਦੇ ਹੁਕਮ ਕੀਤੇ ਹਨ | ਇਹ ਹੁਕਮ ...
ਰਾਮਾਂ ਮੰਡੀ, 28 ਜਨਵਰੀ (ਤਰਸੇਮ ਸਿੰਗਲਾ)- ਸਰਕਾਰੀ ਸਕੂਲਾਂ ਵਿਚ ਵਿੱਦਿਆ ਅਤੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵਲੋਂ ਸੂਬੇ ਦੇ 23 ਜ਼ਿਲਿਆਂ ਵਿਚੋਂ 117 ਸਰਕਾਰੀ ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਕੀਤਾ ਜਾ ਰਿਹਾ ਹੈ | ਪਿੰਡ ਦੇ ਆਪ ਆਗੂਆਂ ਨੇ ...
ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ)- ਸੈਂਟ ਜੇਵੀਅਰ ਵਰਲਡ ਸਕੂਲ ਜੂਨੀਅਰ ਬਰਾਂਚ ਗਲੀ ਨੰਬਰ 11, ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਵਲੋਂ ਐਤਵਾਰ 29 ਜਨਵਰੀ ਨੂੰ ਓਪਨ ਕਵੀ ਸੰਮੇਲਨ ਸ਼ਹਿਰ ਦੇ ਮਿੱਤਲ ਮਾਲ ਵਿਚ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ¢ ...
ਭੁੱਚੋ ਮੰਡੀ, 28 ਜਨਵਰੀ (ਪਰਵਿੰਦਰ ਸਿੰਘ ਜੌੜਾ)- ਪਿੰਡ ਤੁੰਗਵਾਲੀ ਵਿਖੇ ਲੱਗੇ ਖ਼ੂਨਦਾਨ ਕੈਂਪ ਮੌਕੇ 35 ਯੂਨਿਟ ਖ਼ੂਨਦਾਨ ਕੀਤਾ ਗਿਆ | ਇਹ ਕੈਂਪ ਮਿ੍ਤਕ ਨੌਜਵਾਨ ਬਲਵਿੰਦਰ ਸਿੰਘ ਮਾਨ ਉਰਫ਼ ਠੰਡੂ ਦੇ ਭੋਗ ਸਮਾਗਮ ਮੌਕੇ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਬਾਬਾ ...
ਭਗਤਾ ਭਾਈਕਾ, 28 ਜਨਵਰੀ (ਸੁਖਪਾਲ ਸਿੰਘ ਸੋਨੀ)- 'ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ' ਭਗਤਾ ਭਾਈਕਾ ਇਲਾਕੇ ਦੀ ਅਜਿਹੀ ਨਾਮਵਰ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਦੇ ਵਿਦਿਆਰਥੀ ਧਾਰਮਿਕ, ਸੱਭਿਆਚਾਰਕ ਤੇ ਵਿੱਦਿਅਕ ਖੇਤਰਾਂ ਵਿਚ ਚੰਗਾ ਨਾਮਣਾ ਖੱਟ ਰਹੇ ਹਨ | ਇਸੇ ...
ਗੋਨਿਆਣਾ, 28 ਜਨਵਰੀ (ਲਛਮਣ ਦਾਸ ਗਰਗ)- ਜ਼ਿਲ੍ਹਾ ਬਠਿੰਡਾ ਦੇ ਮਿਉਂਸਪਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੰਜਾਬ ਮਿਉਂਸਪਲ ਵਰਕਰ ਯੂਨੀਅਨ ਦੇ ਆਗੂਆਂ ਵਲੋਂ ਮਾਮਲਾ ਏ.ਡੀ.ਸੀ. ਬਠਿੰਡਾ ਦੇ ਧਿਆਨ ਵਿਚ ਲਿਆਂਦਾ | ਜਿਸ 'ਤੇ ਗ਼ੌਰ ਕਰਦਿਆਂ ਏ.ਡੀ.ਸੀ. (ਸ਼ਹਿਰੀ ਵਿਕਾਸ) ...
ਬਠਿੰਡਾ, 28 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗਣਤੰਤਰ ਦਿਵਸ ਵਾਲੇ ਦਿਨ 26 ਜਨਵਰੀ ਨੂੰ ਜੇਲ੍ਹ 'ਚੋਂ ਹੋਣ ਵਾਲੀ ਰਿਹਾਈ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਅਤੇ ਕਾਂਗਰਸੀ ਆਗੂਆਂ 'ਚ ਖ਼ੁਸ਼ੀ ਦੀ ਲਹਿਰ ਪਾਈ ...
ਤਲਵੰਡੀ ਸਾਬੋ, 28 ਜਨਵਰੀ (ਰਣਜੀਤ ਸਿੰਘ ਰਾਜੂ)- ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਅਤੇ ਕੌਮ ਦੇ ਮਹਾਨ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਤਿਹਾਸਿਕ ਨਗਰ ਤਲਵੰਡੀ ਸਾਬੋ ...
ਲਹਿਰਾ ਮੁਹੱਬਤ, 28 ਜਨਵਰੀ (ਸੁਖਪਾਲ ਸਿੰਘ ਸੁੱਖੀ)- ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਿਖੇ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਬੱਚੇ ਅਤੇ ਅਧਿਆਪਕ ਤਿਰੰਗੇ ਦੇ ਰੰਗਾਂ ਵਿਚ ਸਕੂਲ ਪਹੁੰਚੇ, ਇਸ ਦਿਨ ਖ਼ਾਸ ਸਭਾ ਦਾ ਆਯੋਜਨ ਕੀਤਾ ਗਿਆ | ਸ਼ੁਰੂਆਤ ਇਕ ਭਾਸ਼ਣ ...
ਰਾਮਾਂ ਮੰਡੀ, 28 ਜਨਵਰੀ (ਤਰਸੇਮ ਸਿੰਗਲਾ)-ਨੌਜਵਾਨ ਏਕਤਾ ਵੈਲਫ਼ੇਅਰ ਕਲੱਬ ਪਿੰਡ ਮਲਕਾਣਾ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਪ੍ਰਗਟਸਰ ਸਾਹਿਬ ਵਿਖੇ ਗਣਤੰਤਰ ਦਿਵਸ ਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੂਸਰਾ ਖੂਨਦਾਨ ਕੈਂਪ ਲਗਾਇਆ, ਜਿਸ ਵਿਚ ...
ਰਾਮਾਂ ਮੰਡੀ, 28 ਜਨਵਰੀ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਪੱਕਾ ਕਲਾਂ ਦੇ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਵਿਖੇ ਗੁਰੂ ਨਾਨਕ ਮਲਟੀਵਰਸਿਟੀ ਵਲੋਂ ਜ਼ੋਨ ਇੰਚਾਰਜ ਜਸਵੀਰ ਸਿੰਘ ਅਤੇ ਸਤਵੰਤ ਕੌਰ ਦੀ ਅਗਵਾਈ ਹੇਠ ਧਾਰਮਿਕ ਲਿਖਣ ਭਗਤੀ ਕੋਰਸ ਅਧੀਨ ਧਾਰਮਿਕ ਲੇਖ ...
ਰਾਮਪੁਰਾ ਫੂਲ, 28 ਜਨਵਰੀ (ਹੇਮੰਤ ਕੁਮਾਰ ਸ਼ਰਮਾ)- ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਿੱਚ ਪਿ੍ੰਸੀਪਲ ਐੱਸ ਕੇ ਮਲਿਕ ਦੀ ਅਗਵਾਈ ਹੇਠ ਸ਼ਿਸ਼ੂ ਵਾਟਿਕਾ ਵਿਭਾਗ, ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ ਦੁਆਰਾ ਆਯੋਜਿਤ ...
ਲਹਿਰਾ ਮੁਹੱਬਤ, 28 ਜਨਵਰੀ (ਭੀਮ ਸੈਨ ਹਦਵਾਰੀਆ) ਭਾਈ ਜੈਤਾ ਜੀ ਫਾਊਾਡੇਸ਼ਨ ਇੰਡੀਆ ਦੇ ਵਿਸ਼ੇਸ਼ ਉਪਰਾਲੇ ਸਦਕਾ ਸਾਲ 2023-25 ਦੇ ਵਿੱਦਿਅਕ ਸੈਸ਼ਨ ਦੀ +1 ਕਲਾਸ ਦੇ ਮੈਡੀਕਲ/ਨਾਨ-ਮੈਡੀਕਲ ਵਿਸ਼ਿਆਂ ਦੀਆਂ ਕਲਾਸਾਂ ਵਿਚ ਦਾਖ਼ਲੇ ਹਿੱਤ 5 ਫਰਵਰੀ 2023 ਨੂੰ ਹੋਣ ਵਾਲੀ ਪ੍ਰੀਖਿਆ ...
ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ)- ਸੈਂਟ ਜੇਵੀਅਰ ਵਰਲਡ ਸਕੂਲ ਜੂਨੀਅਰ ਵਲੋਂ ਤਿੰਨ ਦਿਨਾਂ ਬਸੰਤ ਪੰਚਮੀ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ, ਗਲੀ ਨੰਬਰ 11 ਵਿਚ ਮਨਾਇਆ ਗਿਆ¢ ਇਸ ਮੌਕੇ ਜੂਨੀਅਰ ਸਕੂਲ ਦੇ ਵਿਦਿਆਰਥੀਆਂ ਵਲੋਂ ਬਸੰਤ ਪੰਚਮੀ 'ਤੇ ਪਤੰਗਬਾਜ਼ੀ ...
ਕੋਟਫੱਤਾ, 28 ਜਨਵਰੀ (ਰਣਜੀਤ ਸਿੰਘ ਬੁੱਟਰ)- ਤਲਵੰਡੀ ਸਾਬੋ ਥਾਣੇ ਅਧੀਨ ਪੈਂਦੇ ਪਿੰਡ ਨਸੀਬਪੁਰਾ ਦੇ ਵਸਨੀਕ ਬਲਕਰਨ ਸਿੰਘ ਪੁੱਤਰ ਬਲਵੀਰ ਸਿੰਘ ਨੇ ਕੋਟਸ਼ਮੀਰ ਚੌਕੀ ਨੂੰ ਲਿਖਵਾਏ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ ਪਿੰਡ ਜੱਸੀ ਪੌ ਵਾਲੀ ਵਿਖੇ ਰਹਿੰਦਾ ਹੈ ਤੇ ...
ਰਾਮਾਂ ਮੰਡੀ, 28 ਜਨਵਰੀ (ਤਰਸੇਮ ਸਿੰਗਲਾ)- ਐਚ.ਪੀ.ਸੀ.ਐਲ.ਮਿੱਤਲ ਫਾਊਾਡੇਸ਼ਨ ਵਲੋਂ ਗਣਤੰਤਰ ਦਿਵਸ ਦੀ ਖ਼ੁਸ਼ੀ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਜੱਜਲ ਦੀ ਮੁੱਖ ਲੋੜ ਨੂੰ ਧਿਆਨ 'ਚ ਰੱਖਦੇ ਹੋਏ ਸੀ.ਐਸ.ਆਰ. ਸਕੀਮ ਦੇ ਤਹਿਤ ਇਕ ਪਿ੍ੰਟਰ ਭੇਟ ਕੀਤਾ ਗਿਆ | ਇਸ ਦੇ ...
ਰਾਮਪੁਰਾ ਫੂਲ, 28 ਜਨਵਰੀ (ਹੇਮੰਤ ਕੁਮਾਰ ਸ਼ਰਮਾ)- ਪੈਨਸ਼ਨਰ ਵੈਲਫ਼ੇਅਰ ਫੈਡਰੇਸ਼ਨ ਦੇ ਆਗੂ ਜਗਦੀਸ਼ ਰਾਮਪੁਰਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਗਰਿੱਡ ਸਟਾਫ਼ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਬੋਰਡ ਅਧਿਕਾਰੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਆਰ ਟੀ ...
ਬਠਿੰਡਾ, 28 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- 74ਵੇਂ ਗਣਤੰਤਰ ਦਿਵਸ ਮੌਕੇ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਮਲਾ ਨਹਿਰੂ ਨਗਰ ਦੇ ਸਕਾਊਟਸ ਅਤੇ ਗਾਈਡਜ਼ ਨੇ ਪਿੰਦਰਜੀਤ ਕੌਰ ਅਤੇ ਪੀ. ਟੀ. ਸ਼ੋਅ ਵਿਚ 40 ਵਿਦਿਆਰਥੀਆਂ ਨੇ ਤਿ੍ਲੋਚਨ ਸਿੰਘ ਅਤੇ ਡੀ ...
ਬਠਿੰਡਾ, 28 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਦੇ ਵਿਹੜ੍ਹੇ 'ਚ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਉਣ ਉਪਰੰਤ ਸਕੂਲ ਦੇ ਐਮ. ਡੀ. ਰਮੇਸ਼ ...
ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ)- ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਬਠਿੰਡਾ ਦੇ ਵਰਕਰਾਂ ਅਤੇ ਸਮਾਜ ਸੇਵੀ ਪਤਵੰਤੇ ਸੱਜਣਾਂ ਵਲੋਂ ਸਥਾਨਕ ਭਗਤ ਸਿੰਘ ਚੌਕ ਸਥਿਤ ਭਗਤ ਸਿੰਘ ਯਾਦਗਾਰੀ ਪਾਰਕ ਵਿਖੇ 74ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ...
ਬਠਿੰਡਾ, 28 ਜਨਵਰੀ (ਅੰਮਿ੍ਤਪਾਲ ਸਿੰਘ ਵਲਾਣ)- ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ 'ਮੁਹੱਲਾ ਕਲੀਨਿਕਾ' ਦੀ ਆੜ ਹੇਠ ਪੁਰਾਣੀਆਂ ਪੇਂਡੂ ਸਿਹਤ ਸਹੂਲਤਾਂ ਦੀ ਸੰਘੀ ਘੁਟਣ ਲੱਗੀ ਹੈ, ਜਿਸ ਤਹਿਤ ਪੇਂਡੂ ਡਿਸਪੈਸਰੀਆਂ ਦੇ ਡਾਕਟਰਾਂ ਨੂੰ ਉਕਤ ਕਲੀਨਿਕਾ 'ਚ ਜਬਰੀ ...
ਰਾਮਪੁਰਾ ਫੂਲ, 28 ਜਨਵਰੀ (ਹੇਮੰਤ ਕੁਮਾਰ ਸ਼ਰਮਾ)- ਸੇਂਟ ਜੇਵੀਅਰ ਸਕੂਲ ਰਾਮਪੁਰਾ ਫੂਲ ਵਿਖੇ ਸਕੂਲ ਪਿ੍ੰਸੀਪਲ ਫਾਦਰ ਯੁਲੋਲੀੳ ਫਰਨਾਂਡੇਜ, ਸਕੂਲ ਮੈਨੇਜਰ ਫਾਦਰ ਆਂਦਰੇਊ, ਉਪ ਪਿ੍ੰਸੀਪਲ ਅਰਵਿਨ ਡਿਕੁਨਾ ਅਤੇ ਕੋਆਰਡੀਨੇਟਰ ਦੀ ਅਗਵਾਈ ਵਿਚ ਦੰਦਾਂ ਦਾ ਚੈਕਅੱਪ ...
ਸੀੰਗੋ ਮੰਡੀ, 28 ਜਨਵਰੀ (ਲੱਕਵਿੰਦਰ ਸ਼ਰਮਾ)- ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸਰਕਾਰ ਕੱਖ ਭੰਨ ਕੇ ਦੂਹਰਾ ਨਹੀਂ ਕਰਦੀ ਜਿਸ ਲਈ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ ਹੈ ਕਿ ਬੱਚੇ ਮੁੱਢਲੀਆਂ ਸਹੂਲਤਾਂ ਲਈ ਤਰਸ ਰਹੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ)- ਸਥਾਨਕ ਗੁਰਦੁਆਰਾ ਸਾਹਿਬ ਨਾਨਕ ਵਾੜੀ ਸਾਹਿਬ ਦੀ ਪ੍ਰਬੰਧਕ ਕਮੇਟੀ, ਗੁਰੂ ਗੋਬਿੰਦ ਸਿੰਘ ਨਗਰ, ਪ੍ਰਬੰਧਕ ਕਮੇਟੀ ਮਾਡਲ ਟਾਊਨ ਫੇਸ 4/5 ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ 2 ਫਰਵਰੀ ...
ਬਠਿੰਡਾ, 28 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਵੈਟਰਨਰੀ ਏ.ਆਈ. ਵਰਕਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਮੀਟਿੰਗ ਕੀਤੀ ਗਈ | ਇਸ ਮੌਕੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਪਸ਼ੂ ...
ਬਠਿੰਡਾ, 28 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ ਅਤੇ ਸਿਲਵਰ ਓਕਸ ਡੱਬਵਾਲੀ ਰੋਡ ਵਿਖੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਬਰਨਿੰਦਰ ਪੋਲ ਸੇਖੋਂ, ਪਿ੍ੰਸੀਪਲ ਨੀਤੂ ਅਰੋੜਾ ਅਤੇ ਪਿ੍ੰਸੀਪਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX