ਕੈਲਗਰੀ, 28 ਜਨਵਰੀ (ਜਸਜੀਤ ਸਿੰਘ ਧਾਮੀ)-ਦੱਖਣੀ ਅਲਬਰਟਾ 'ਚ ਲਗਾਤਾਰ ਬਰਫ਼ਬਾਰੀ ਕਾਰਨ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ | ਕੈਲਗਰੀ ਪੁਲਿਸ ਨੇ ਦੱਸਿਆ ਹੈ ਕਿ 16 ਐਵਨਿਊ ਅਤੇ ਮੈਕਨਾਈਟ ਬੁਲੇਵਾਰਡ ਨੌਰਥ ਈਸਟ ਦੇ ਵਿਚਕਾਰ ਉੱਤਰ ਵੱਲ ਸਟੋਨੀ ਟ੍ਰੇਲ 'ਤੇ ਵਾਹਨ ਟਕਰਾਉਣ ਕਾਰਨ ਆਵਾਜਾਈ ਕੁਝ ਘੰਟਿਆਂ ਲਈ ਬੰਦ ਰੱਖਣੀ ਪਈ | ਪੁਲਿਸ ਨੇ ਕਿਹਾ ਕਿ ਜੇਕਰ ਤੁਹਾਡਾ ਬਾਹਰ ਜਾਣਾ ਜ਼ਰੂਰੀ ਨਹੀ ਤਾਂ ਸੜਕਾਂ ਤੋਂ ਦੂਰ ਰਹੋ | ਉਨ੍ਹਾਂ ਕਿਹਾ ਕਿ ਵਾਹਨ ਹੌਲੀ ਚਲਾਓ ਅਤੇ ਬਾਹਰ ਜਾਣ ਸਮੇਂ ਯਕੀਨੀ ਬਣਾਓ ਕਿ ਵਾਹਨ ਦੀਆਂ ਸਾਰੀਆ ਲਾਈਟਾਂ ਚਾਲੂ ਹੋਣ | ਆਰ.ਸੀ.ਐਮ.ਪੀ. ਨੇ ਦੱਸਿਆ ਕਿ ਕਾਰਸਟੇਅਰਜ਼ ਦੇ ਨੇੜੇ 25 ਤੋਂ 30 ਵਾਹਨ ਆਪਸ 'ਚ ਭਿੜ ਗਏ | ਕੈਲਗਰੀ ਪੁਲਿਸ ਅਨੁਸਾਰ ਸ਼ਾਮ 4 ਵਜੇ ਤੱਕ 200 ਤੋਂ ਵੱਧ ਟੱਕਰਾਂ ਅਤੇ 213 ਕਰੈਸ਼ਾਂ ਦੀ ਰਿਪੋਰਟ ਆਈ ਹੈ, ਜਿਸ ਦੌਰਾਨ 20 ਵਿਅਕਤੀ ਜ਼ਖ਼ਮੀ ਹੋ ਗਏ, ਜਦੋਂਕਿ 15 'ਹਿੱਟ-ਐਂਡ-ਰਨ-ਕਰੈਸ਼' ਹਨ | ਕੈਲਗਰੀ ਸ਼ਹਿਰ 'ਚ ਟਰਾਂਜ਼ਿਟ ਬੱਸ ਸੇਵਾ ਵੀ ਬਰਫ਼ਬਾਰੀ ਕਾਰਨ ਪ੍ਰਭਾਵਿਤ ਹੋਈ ਹੈ, ਜਦੋਂਕਿ ਕੈਲਗਰੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 33 ਉਡਾਣਾਂ ਨੂੰ ਰੱਦ ਕਰਨਾ ਪਿਆ, ਜਦੋਂਕਿ 5 ਉਡਾਣਾਂ ਨੂੰ ਮੋੜ ਦਿੱਤਾ ਗਿਆ |
ਨਵੀਂ ਦਿੱਲੀ, 28 ਜਨਵਰੀ (ਪੀ. ਟੀ. ਆਈ.)-ਮੁੰਬਈ ਸਥਿਤ ਅਮਰੀਕਾ ਦੇ ਦੂਤਘਰ ਮੁਖੀ ਜੌਹਨ ਬੈਲਾਰਡ ਨੇ ਕਿਹਾ ਕਿ ਲਗਭਗ ਹਰ ਵੀਜ਼ਾ ਸ਼੍ਰੇਣੀ 'ਚ ਦੇਰੀ ਅਤੇ 'ਬੈਕਲਾਗ' ਨੂੰ ਦੂਰ ਕਰਨ ਲਈ ਭਾਰਤ 'ਚ ਅਮਰੀਕੀ ਦੂਤਘਰ ਅਤੇ ਇਸ ਦੇ ਵਣਜ ਦੂਤਘਰ ਇਸ ਸਾਲ ਭਾਰਤੀਆਂ ਲਈ ਰਿਕਾਰਡ ਗਿਣਤੀ ...
ਮੈਲਬੋਰਨ, 28 ਜਨਵਰੀ (ਪਰਮਵੀਰ ਸਿੰਘ ਆਹਲੂਵਾਲੀਆ)-ਪਿਛਲੇ ਲੰਮੇ ਸਮੇਂ ਤੋਂ ਆਸਟਰੇਲੀਆ 'ਚ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਸੰਸਥਾ 'ਟਰਬਨ ਫਾਰ ਆਸਟ੍ਰੇਲੀਆ' ਦੇ ਮੁਖੀ ਅਮਰ ਸਿੰਘ ਨੂੰ 26 ਜਨਵਰੀ ਨੂੰ ਆਸਟ੍ਰੇਲੀਆ ਦਿਵਸ ਵਾਲੇ ਦਿਨ ਕੈਨਬਰਾ ਵਿਖੇ ਆਸਟ੍ਰੇਲੀਆ ...
ਲੰਡਨ, 28 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਚ ਇਤਿਹਾਸਕ ਥਾਵਾਂ ਨੂੰ ਮਾਨਤਾ ਦੇਣ ਵਾਲੀ ਸੰਸਥਾ 'ਇੰਗਲਿਸ਼ ਹੈਰੀਟੇਜ਼' ਵਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸੋਫੀਆ ਦਲੀਪ ਸਿੰਘ ਦੇ ਲੰਡਨ ਸਥਿਤ ਘਰ ...
ਫਰੈਂਕਫਰਟ, 28 ਜਨਵਰੀ (ਸੰਦੀਪ ਕੌਰ ਮਿਆਣੀ)-ਭਾਰਤ ਦੇ ਗਣਤੰਤਰ ਦਿਵਸ ਨੂੰ ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ ਤੇ ਮਨੁੱਖੀ ਹੱਕਾਂ ਨਾਲ ਪਿਆਰ ਕਰਨ ਵਾਲਿਆ ਦੇ ਸਹਿਯੋਗ ਨਾਲ, ਸਜ਼ਾਵਾਂ ਪੂਰੀਆਂ ਕਰ ਚੁੱਕੇ ...
ਵਾਸ਼ਿੰਗਟਨ, 28 ਜਨਵਰੀ (ਪੀ. ਟੀ. ਆਈ.)-ਪ੍ਰਮੁੱਖ ਭਾਰਤੀ-ਅਮਰੀਕੀ ਅਟਾਰਨੀ ਹਰਮੀਤ ਢਿੱਲੋਂ (54) ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐਨ.ਸੀ.) ਦੀ ਪ੍ਰਧਾਨਗੀ ਜਿੱਤਣ ਦੀ ਆਪਣੀ ਕੋਸ਼ਿਸ਼ 'ਚ ਅਸਫ਼ਲ ਰਹੀ, ਜਦੋਂਕਿ ਰੋਨਾ ਮੈਕਡੈਨੀਅਲ ਨੂੰ ਮੁੜ ਚੁਣ ਲਿਆ ਗਿਆ | ਮੈਕਡੈਨੀਅਲ (49) ਇਕ ...
ਲੈਸਟਰ/ਬਰਮਿੰਘਮ (ਇੰਗਲੈਂਡ), 28 ਜਨਵਰੀ (ਸੁਖਜਿੰਦਰ ਸਿੰਘ ਢੱਡੇ, ਪਰਮਿੰਦਰ ਸਿੰਘ)-ਭਾਰਤ ਦਾ ਗਣਤੰਤਰ ਦਿਵਸ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ ਕੌਂਸਲੇਟ ਜਨਰਲ ਆਫ਼ ਇੰਡੀਆ ਬਰਮਿੰਘਮ ਡਾ. ਸੁਸੰਕ ਵਿਕਰਮ ਦੀ ਅਗਵਾਈ 'ਚ ਸ਼ਾਨਦਾਰ ਸਮਾਗਮ ਦੌਰਾਨ ਮਨਾਇਆ ਗਿਆ, ਜਿਸ ...
ਮਾਨਹਾਈਮ, 28 ਜਨਵਰੀ (ਬਸੰਤ ਸਿੰਘ ਰਾਮੂਵਾਲੀਆ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਜਰਮਨੀ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ (63) ਦਾ ਅਚਾਨਕ ਦਿਹਾਂਤ ਹੋ ਗਿਆ ¢ ਉਹ ਨਵਾਂਸ਼ਹਿਰ ਦੇ ਲਾਗਲੇ ਪਿੰਡ ਕੰਗ ਦੇ ਰਹਿਣ ਵਾਲੇ ਸਨ¢ ਪੰਜਾਬ ਦੇ ਸਿੱਖ ਸੰਘਰਸ਼ ਦੌਰਾਨ ਪੁਲਿਸ ...
ਸੈਕਰਾਮੈਂਟੋ, 28 ਜਨਵਰੀ (ਹੁਸਨ ਲੜੋਆ ਬੰਗਾ)-ਇਕ ਸੰਘੀ ਅਦਾਲਤ ਨੇ 2017 ਵਿਚ ਹੈਲੋਵੀਨ ਦਿਵਸ ਵਾਲੇ ਦਿਨ ਨਿਊਯਾਰਕ ਸਿਟੀ ਬਾਈਕ ਪਾਥ 'ਤੇ ਟਰੱਕ ਚਾੜ ਕੇ 8 ਲੋਕਾਂ ਨੂੰ ਮਾਰਨ ਦੇ ਮਾਮਲੇ 'ਚ ਸ਼ੱਕੀ ਸੇਫੁਲੋ ਸਾਈਪੋਵ ਨੂੰ ਦੋਸ਼ੀ ਠਹਿਰਾਇਆ ਹੈ¢ 9-11 ਹਮਲੇ ਤੋਂ ਬਾਅਦ ...
ਸ੍ਰੀਨਗਰ, 28 ਜਨਵਰੀ (ਪੀ. ਟੀ. ਆਈ.)-ਸ਼ਾਹਰੁਖ ਖ਼ਾਨ ਦੀ ਚਾਰ ਸਾਲ ਬਾਅਦ ਆਈ ਫਿਲਮ 'ਪਠਾਨ' ਕਸ਼ਮੀਰ 'ਚ 33 ਸਾਲਾਂ 'ਚ ਹਾਊਸਫੁੱਲ ਸ਼ੋਅ ਹੋਣ ਵਾਲੀ ਪਹਿਲੀ ਫਿਲਮ ਬਣ ਗਈ ਹੈ | 1980 ਦੇ ਦਹਾਕੇ 'ਚ ਅੱਤਵਾਦੀਆਂ ਦੀਆਂ ਧਮਕੀਆਂ ਅਤੇ ਹਮਲਿਆਂ ਕਾਰਨ ਤਿੰਨ ਦਹਾਕਿਆਂ ਤੱਕ ਬੰਦ ਰਹਿਣ ...
ਲੰਡਨ, 28 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਭਰ 'ਚ ਵੱਖ-ਵੱਖ ਖੇਤਰਾਂ 'ਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਲੰਬੇ ਘੰਟੇ ਅਤੇ ਜ਼ਿਆਦਾਤਰ ਪਾਰਟ-ਟਾਈਮ ਨੌਕਰੀਆਂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX