ਕਰਨਾਲ, 28 ਜਨਵਰੀ (ਗੁਰਮੀਤ ਸਿੰਘ ਸੱਗੂ)-ਜੀਂਦ 'ਚ ਹੋਈ ਕਿਸਾਨ ਮਹਾਂਪੰਚਾਇਤ 'ਚ ਭਾਰਤੀ ਕਿਸਾਨ ਯੂਨੀਅਨ ਸਰ ਛੋਟੂਰਾਮ ਨਾਲ ਜੁੜੇ ਕਿਸਾਨ ਆਪਣੀ ਆਵਾਜ਼ ਬੁਲੰਦ ਕਰਨ ਲਈ ਜ਼ਿਲ੍ਹਾ ਪ੍ਰਧਾਨ ਛਤਰਪਾਲ ਸਿੰਧੜ ਦੀ ਅਗਵਾਈ ਹੇਠ ਕਰਨਾਲ ਤੋਂ ਜੀਂਦ ਪਹੁੰਚੇ | ਇਸ ਮੌਕੇ ਉਨ੍ਹਾਂ ਵਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਭਾਕਿਯੂ ਸਰ ਛੋਟੂਰਾਮ ਦੇ ਸੂਬਾਈ ਬੁਲਾਰੇ ਬਹਾਦਰ ਮੇਹਲਾ ਬਲੜੀ ਅਤੇ ਕੋਰ ਕਮੇਟੀ ਮੈਂਬਰ ਜਗਦੀਪ ਔਲਖ ਨੇ ਕਿਹਾ ਕਿ ਕਿਸਾਨ ਮਹਾਂਪੰਚਾਇਤ 'ਚ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕਾਨੂੰਨ ਜਲਦ ਨਾ ਬਣਾਇਆ ਗਿਆ ਤਾਂ ਮੁੜ ਤੋਂ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ | ਬਹਾਦਰ ਮੇਹਲਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ 26 ਜਨਵਰੀ 2021 ਨੂੰ ਰਾਜਧਾਨੀ ਦਿੱਲੀ 'ਚ ਟਰੈਕਟਰ ਮਾਰਚ ਕੱਢਿਆ ਗਿਆ ਸੀ ਅਤੇ ਇਸ ਦੌਰਾਨ ਭਾਜਪਾ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੀ ਗਈ ਸੀ | ਇਸ ਦੇ ਵਿਰੋਧ 'ਚ ਇਸ ਵਾਰ 26 ਜਨਵਰੀ ਨੂੰ ਜੀਂਦ 'ਚ ਮਹਾਂਪੰਚਾਇਤ ਰੱਖੀ ਗਈ ਹੈ | ਉਨ੍ਹਾਂ ਦੱਸਿਆ ਕਿ ਜੀਂਦ ਮਹਾਂਪੰਚਾਇਤ 'ਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਰਾਸ਼ਟਰੀ ਬੈਠਕ 9 ਫਰਵਰੀ ਨੂੰ ਕੁਰੂਕਸ਼ੇਤਰ ਵਿਖੇ ਹੋਵੇਗੀ | ਇਸ ਮੀਟਿੰਗ 'ਚ ਮਾਰਚ ਮਹੀਨੇ 'ਚ ਦਿੱਲੀ ਵਿਖੇ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਮਝੌਤੇ ਦੌਰਾਨ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨ ਬਣਾਉਣ ਦਾ ਭਰੋਸਾ ਦਿੱਤਾ ਸੀ ਪਰ ਅੱਜ ਤੱਕ ਸਰਕਾਰ ਨੇ ਇਸ ਦਿਸ਼ਾ 'ਚ ਕੋਈ ਕਦਮ ਨਹੀਂ ਚੁੱਕਿਆ | ਉਨ੍ਹਾਂ ਕਿਹਾ ਕਿ ਇਹ ਸਰਕਾਰ ਧੋਖੇਬਾਜ਼ ਹੈ, ਪਰ ਕਿਸਾਨ ਜਥੇਬੰਦੀਆਂ ਹੁਣ ਪਿੱਛੇ ਹਟਣ ਵਾਲੀਆਂ ਨਹੀਂ ਅਤੇ ਪੂਰੇ ਦੇਸ਼ ਦਾ ਕਿਸਾਨ ਇਕ ਹੈ | ਉਨ੍ਹਾਂ ਕਿਹਾ ਕਿ ਐਮ. ਐਸ. ਪੀ. ਸਾਡੀ ਮੁੱਖ ਮੰਗ ਹੈ, ਜਿਸ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ | ਇਸ ਮੌਕੇ ਚਰਨਜੀਤ ਥਾਬਲ, ਸਤਪਾਲ ਚਾਹਲ, ਜਸਵੰਤ ਭੁਸਲੀ, ਸਮੇ ਸੰਧੂ ਗਗਸੀਨਾ ਅਤੇ ਨਾਜ਼ਿਮ ਖਾਨ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |
ਯਮੁਨਾਨਗਰ, 28 ਜਨਵਰੀ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਵਿਖੇ ਸਮੂਹ ਵਿਭਾਗਾਂ ਅਤੇ ਯੂਨਿਟਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ 74ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਇਕੱਠ ਨੂੰ ਸੰਬੋਧਨ ...
ਯਮੁਨਾਨਗਰ, 28 ਜਨਵਰੀ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਯਮੁਨਾਨਗਰ ਵਿਖੇ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ ਪਿਛਲੇ ਸਰਵੇ 'ਚ ਪ੍ਰਾਪਰਟੀਆਂ ਦੇ ਵੇਰਵਿਆਂ 'ਚ ਆਈਆਂ ਤਰੁਟੀਆਂ ਨੂੰ ਦਰੁਸਤ ਕਰਵਾ ਕੇ ਨਾਗਰਿਕਾਂ ਨੂੰ ਐਨ. ਓ. ਸੀ. ਦਿੱਤੇ ਜਾਣਗੇ | ਇਸ ਸੰਬੰਧੀ ...
ਰਤੀਆ, 28 ਜਨਵਰੀ (ਬੇਅੰਤ ਕੌਰ ਮੰਡੇਰ)- ਲਖੀਮਪੁਰ ਖੇੜੀ ਕਤਲੇਆਮ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੇ ਵਿਰੋਧ 'ਚ ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਦੇਸ਼ ਭਰ ਦੇ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇਗਾ ...
ਫ਼ਤਿਹਾਬਾਦ, 28 ਜਨਵਰੀ (ਹਰਬੰਸ ਸਿੰਘ ਮੰਡੇਰ)- ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਅਗਵਾਈ ਹੇਠ ਚਲਾਈ ਜਾ ਰਹੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ ਅਣਚਾਹੇ ਨਵਜੰਮੇ ਬੱਚੇ ਨੂੰ ਬਚਾਉਣ ਅਤੇ ਉਸ ਨੂੰ ਜਿੰਦਾ ਰੱਖਣ ਲਈ ਇੱਕ ਅਹਿਮ ਉਪਰਾਲਾ ਸ਼ੁਰੂ ਕੀਤਾ ਹੈ | ਬੱਚੇ ਦੇ ...
ਯਮੁਨਾਨਗਰ, 28 ਜਨਵਰੀ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੇ ਐਨ. ਐਸ. ਐਸ. ਯੂਨਿਟ-1 ਅਤੇ 2 ਵਲੋਂ ਸਿਹਤ, ਸਫਾਈ ਅਤੇ ਤੰਦਰੁਸਤੀ ਬਾਰੇ ਸੱਤ ਰੋਜ਼ਾ ਵਿਸ਼ੇਸ਼ ਐਨ. ਐਸ. ਐਸ. ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਕਾਲਜ ਪਿ੍ੰ. ਡਾ: ਮੀਨੂੰ ਜੈਨ, ਐਨ. ਐਸ. ਐਸ. ...
ਗੂਹਲਾ ਚੀਕਾ/ਕੈਥਲ, 28 ਜਨਵਰੀ (ਓ.ਪੀ. ਸੈਣੀ)-ਨਸ਼ਾ ਤਸਕਰਾਂ ਦੀ ਜੜ੍ਹ ਤੱਕ ਪਹੁੰਚਣ ਲਈ ਐਸ.ਪੀ. ਮਕਸੂਦ ਅਹਿਮਦ ਵਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ 805 ਗਰਾਮ ਗਾਂਜੇ ਦੀ ਫੂਲ ਪਤੀ ਉਪਲੱਬਧ ਕਰਵਾਉਣ ਦੇ ਮਾਮਲੇ ਵਿਚ ਚੌਕੀ ਦੇ ਏ.ਐਸ.ਆਈ. ਨੇ ਦੋਸ਼ੀ ਅਰੁਣ ਵਾਸੀ ਬਸਤੀ ...
ਡੱਬਵਾਲੀ, 28 ਜਨਵਰੀ (ਇਕਬਾਲ ਸਿੰਘ ਸ਼ਾਂਤ)-ਸਿਟੀ ਪੁਲਿਸ ਨੇ ਅਦਾਲਤੀ ਹੁਕਮਾਂ 'ਤੇ ਜਾਅਲੀ ਐਨ.ਡੀ.ਸੀ. ਜਾਰੀ ਕਰਨ ਦੇ ਦੋਸ਼ਾਂ ਤਹਿਤ ਨਗਰ ਪ੍ਰੀਸ਼ਦ ਡੱਬਵਾਲੀ ਦੇ ਈ.ਓ ਸੁਰਿੰਦਰ ਕੁਮਾਰ, ਜੂਨੀਅਰ ਇੰਜੀਨੀਅਰ ਸੁਸ਼ੀਲ ਕੁਮਾਰ, ਟੈਕਸ ਕਲਰਕ ਗੁਰਦੇਵ, ਦੋ ਔਰਤਾਂ ਬਬੀਤਾ ...
ਕੋਲਕਾਤਾ, 28 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਯਸ਼ਰਾਜ ਫਿਲਮ ਦੀ ਪਠਾਨ 'ਚ ਚਾਰ ਸਾਲ ਬਾਦ ਦਰਸ਼ਕਾਂ 'ਚ ਪੁੱਜੇ ਹਿੰਦੀ ਫਿਲਮਾਂ ਦੇ ਬਾਦਸ਼ਾਹ ਸ਼ਾਹਰੁੱਖ ਖਾਨ ਨੇ ਧਮਾਲ ਮਚਾ ਦਿੱਤੀ ਹੈ | ਫਿਲਮ ਨੇ ਪਹਿਲੇ ਦਿਨ ਦੁਨੀਆ ਭਰ ਚ 106 ਕਰੋੜ ਅਤੇ ਦੇਸ਼ ਚ 57 ਕਰੋੜ ਦੀ ਕਮਾਈ ਕਰਕੇ ...
ਸ਼ਾਹਬਾਦ ਮਾਰਕੰਡਾ, 28 ਜਨਵਰੀ (ਅਵਤਾਰ ਸਿੰਘ)-ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਪੁਲਿਸ ਵਿਭਾਗ ਦੇ ਇਕ ਸਬ-ਇੰਸਪੈਕਟਰ, ਦੋ ਸਹਾਇਕ ਸਬ-ਇੰਸਪੈਕਟਰਾਂ ਅਤੇ ਚੱਕਬੰਦੀ ਦਫਤਰ ਦੇ ਕਲਰਕ ਨੂੰ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧ ਵਿਚ ...
ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਨਿੱਜੀ ਸਕੂਲਾਂ ਵਿਚ ਨਰਸਰੀ ਦੇ ਦਾਖ਼ਲੇ ਪ੍ਰਤੀ ਪਹਿਲੀ ਸੂਚੀ ਜਾਰੀ ਹੋ ਚੁੱਕੀ ਹੈ ਪਰ ਕਈ ਬੱਚਿਆਂ ਦੇ ਨਾਂਅ ਉਸ ਵਿਚ ਨਹੀਂ ਆ ਸਕੇ | ਅਜੇ ਕੁਝ ਸਕੂਲਾਂ ਵਿਚ ਕੁਝ ਸੀਟਾਂ ਖਾਲੀ ਪਈਆਂ ਹਨ | ਹੁਣ ਇਨ੍ਹਾਂ ...
ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕੇਸ਼ਵਪੁਰਮ ਦੇ ਇਲਾਕੇ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਸਕੂਟਰ ਸਵਾਰ ਨੂੰ ਟੱਕਰ ਮਾਰੀ, ਜਿਸ 'ਤੇ ਸਕੂਟਰ 'ਤੇ ਸਵਾਰ ਦੋ ਵਿਅਕਤੀਆਂ 'ਚੋਂ ਇਕ ਵਿਅਕਤੀ ਦੀ ਹਸਪਤਾਲ ਜਾ ਕੇ ਮੌਤ ਹੋ ਗਈ | ਪੁਲਿਸ ਨੇ ਇਸ ਮਾਮਲੇ ...
ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਰਕਾਰੀ ਅਚਾਰੀਆ ਸ੍ਰੀ ਭਿਖਸ਼ੂ ਹਸਪਤਾਲ ਦੇ ਨਿਊ ਬੋਰਨ ਬਲਾਕ 'ਚ ਰੈਡੀਐਂਟ ਵਾਰਮਰ ਮਸ਼ੀਨ ਦਾ ਉਦਘਾਟਨ ਮੋਤੀ ਨਗਰ ਵਿਧਾਨ ਸਭਾ ਦੇ ਵਿਧਾਇਕ ਸ਼ਿਵਚਰਨ ਗੋਇਲ ਨੇ ਕੀਤਾ | ਉਨ੍ਹਾਂ ਨੇ ਇਸ ਮੌਕੇ ਬੋਲਦਿਆਂ ...
ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਆਟੋ ਅਤੇ ਕਾਲੀ ਪੀਲੀ ਟੈਕਸੀ ਦੇ ਕਿਰਾਏ ਵਿਚ ਤਾਂ ਵਾਧਾ ਕਰ ਦਿੱਤਾ ਗਿਆ ਸੀ ਪਰ ਇਨ੍ਹਾਂ ਦੇ ਮੀਟਰ ਅਜੇ ਤੱਕ ਨਹੀਂ ਚੱਲ ਸਕੇ | ਕਿਰਾਏ ਦੇ ਵਾਧੇ ਅਨੁਸਾਰ ਮੀਟਰਾਂ ਦੀ ਰੀਡਿੰਗ ਦੇ ਸਿਸਟਮ ਵਿਚ ਵੀ ਬਦਲਾਓ ...
ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮਾਇਆਪੁਰੀ ਦੇ ਇਲਾਕੇ ਵਿਚ ਇਕ ਲਾੜੇ ਦੇ ਗਲੇ ਵਿਚ ਪਾਈ 500 ਦੇ ਨੋਟਾਂ ਦੇ ਹਾਰ ਨੂੰ ਇਕ 14 ਸਾਲਾ ਝਪਟਮਾਰ ਝਪਟਾ ਮਾਰ ਕੇ ਫ਼ਰਾਰ ਹੋ ਗਿਆ ਅਤੇ ਉਸ ਦੇ ਪਿੱਛੇ ਕੁਝ ਬਰਾਤੀ ਭੱਜੇ ਵੀ ਪਰ ਝਪਟਮਾਰ ਉਨ੍ਹਾਂ ਦੇ ਹੱਥ ...
ਕਿਸ਼ਨਗੜ੍ਹ 28 ਜਨਵਰੀ (ਹੁਸਨ ਲਾਲ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁਹੱਲਾ ਕਲੀਨਿਕਾਂ ਦੇ ਨਾਂਅ 'ਤੇ ਆਮ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਜਿਸ ਦੀ ਤਾਜਾ ਮਿਸਾਲ ਪਿੰਡ ਬੱਲਾ ਦੀ ਮੁਢਲੀਆਂ ਸਿਹਤ ਸੇਵਾਵਾਂ ਦੇਣ ਵਾਲੀ ...
ਜਲੰਧਰ ਛਾਉਣੀ, 28 ਜਨਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਪੁਲਿਸ ਚÏਕੀ ਦਕੋਹਾ ਦੇ ਅਧੀਨ ਆਉਂਦੇ ਖੇਤਰ 'ਚ ਇਕ ਕਿਰਾਏ ਦੇ ਕਮਰੇ 'ਚ ਰਹਿਣ ਵਾਲੇ ਨÏਜਵਾਨ ਵਲੋਂ ਕਮਰੇ 'ਚ ਹੀ ਫਾਹਾ ਲਾ ਕੇ ਖੁਦਕੁਸ਼ੀ ਕੀਤੇ ਜਾਣ ਸੰਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ | ਜਾਣਕਾਰੀ ...
ਜਲੰਧਰ, 28 ਜਨਵਰੀ (ਡਾ. ਜਤਿੰਦਰ ਸਾਬੀ)-ਡਿਸਟਿ੍ਕਟ ਬੈਡਮਿੰਟਨ ਐਸੋਸੀਏਸ਼ਨ (ਡੀ. ਬੀ. ਏ.) ਵਲੋਂ ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ 'ਚ ਕਰਵਾਈ ਜਾ ਰਹੀ ਇੰਡੀਅਨ ਆਇਲ ਪੰਜਾਬ ਸਟੇਟ ਤੇ ਇੰਟਰ ਡਿਸਟਿ੍ਕਟ ਬੈਡਮਿੰਟਨ ਚੈਂਪੀਅਨਸ਼ਿਪ ਦੀ ਸ਼ੁਰੂਆਤ ਮੁੱਖ ਮਹਿਮਾਨ ...
ਜਲੰਧਰ, 28 ਜਨਵਰੀ (ਐੱਮ. ਐੱਸ. ਲੋਹੀਆ)-500 'ਮੁਹੱਲਾ ਕਲੀਨਿਕ' ਸ਼ੁਰੂ ਕੀਤੇ ਜਾਣ ਦੇ ਆਪਣੇ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਤੇ ਐਲਾਨ ਦੀ ਗਿਣਤੀ ਨੂੰ ਪੂਰਾ ਕਰਕੇ ਦਿਖਾਉਣ ਦੀ ਦੌੜ 'ਚ ਪਹਿਲਾਂ ਤੋਂ ਚੱਲ ਰਹੇ ਸਿਹਤ ਕੇਂਦਰਾਂ ਦਾ ਨਾਂਅ ਬਦਲ ਕੇ ਮੁਹੱਲਾ ਕਲੀਨਿਕ ਰੱਖਣ ਦਾ ...
ਜਮਸ਼ੇਰ ਖਾਸ, 28 ਜਨਵਰੀ (ਅਵਤਾਰ ਤਾਰੀ)-ਥਾਣਾ ਸਦਰ ਜਲੰਧਰ ਦੇ ਇੰਸਪੈਕਟਰ ਸੁਖਵੀਰ ਸਿੰਘ ਵਲੋਂ ਇਲਾਕੇ ਵਿਚ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਦੋਂ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਨੇ ਦੋ ਸਨੈਚਰ ਅੱਧੇ ਘੰਟੇ ਵਿਚ ਗਿ੍ਫਤਾਰ ਕਰਨ ਵਿਚ ਸਫਲਤਾ ...
ਜਲੰਧਰ, 28 ਜਨਵਰੀ (ਐੱਮ. ਐੱਸ. ਲੋਹੀਆ)-ਬਸਤੀ ਦਾਨਿਸ਼ਮੰਦਾਂ 'ਚ ਕਿਸੇ ਵਲੋਂ ਸੁੱਟਿਆ ਗਿਆ ਬੱਚੇ ਦੇ ਭਰੂਣ ਬੀਤੇ ਦਿਨ ਮੂੰਹ 'ਚ ਲੈ ਕੇ ਘੁੰਮਦੇ ਕੁੱਤੇ ਵੱਲ ਦੇਖ ਇਲਾਕੇ 'ਚ ਦਹਿਸ਼ਤ ਫੈਲ ਗਈ | ਇਲਾਕਾ ਵਾਸੀਆਂ ਨੇ ਕੁੱਤੇ ਨੂੰ ਭਜਾ ਕੇ ਭਰੂਣ ਬਚਾਇਆ ਤੇ ਤੁਰੰਤ ਇਸ ਮਾਮਲੇ ...
ਜਲੰਧਰ, 28 ਜਨਵਰੀ (ਡਾ. ਜਤਿੰਦਰ ਸਾਬੀ)-ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਆਯੋਜਿਤ ਸੂਬਾ ਪੱਧਰੀ ਗਣਤੰਤਰ ਦਿਵਸ ਸਮਾਰੋਹ 'ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬੈਡਮਿੰਟਨ ਖੇਡ ਵਿਚ ਕੀਤੇ ਕੰਮਾਂ ਲਈ ਡੀ. ਬੀ. ਏ. ਸਕੱਤਰ ਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ...
ਜਲੰਧਰ, 28 ਜਨਵਰੀ (ਐੱਮ. ਐੱਸ. ਲੋਹੀਆ)-74ਵੇਂ ਗਣਤੰਤਰ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਿਲ ਦੇ ਰੋਗਾਂ ਦੇ ਮਾਹਰ ਡਾ. ਗੁਰਬੀਰ ਸਿੰਘ ਗਿੱਲੀ ਦਾ ਸਨਮਾਨ ਕੀਤਾ | ਇਹ ...
ਜਲੰਧਰ, 28 ਜਨਵਰੀ (ਸ਼ਿਵ)-ਗਣਤੰਤਰ ਦਿਵਸ ਮੌਕੇ ਲਤੀਫ਼ਪੁਰਾ ਤੋਂ ਉਜਾੜੇ ਗਏ ਲੋਕਾਂ ਤੇ ਪੁਲਿਸ ਵਿਚਕਾਰ ਉਸ ਵੇਲੇ ਜੰਮ ਕੇ ਧੱਕਾਮੁੱਕੀ ਹੋਈ ਜਦੋਂ ਆਪਣੇ ਤੈਅ ਪ੍ਰੋਗਰਾਮ ਤਹਿਤ ਲਤੀਫਪੁਰਾ ਦੇ ਲੋਕ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਪੁੱਜੇ ਰਾਜਪਾਲ ...
ਜਲੰਧਰ, 28 ਜਨਵਰੀ (ਐੱਮ. ਐੱਸ. ਲੋਹੀਆ)-ਬੂਟਾ ਪਿੰਡ ਨੇੜੇ ਆਪਣੇ ਪਤੀ ਨਾਲ ਆਟੋ 'ਚ ਜਾ ਰਹੀ ਇਕ ਔਰਤ ਦੇ ਪਰਸ 'ਚੋਂ ਆਟੋ 'ਚ ਬੈਠੀ ਇਕ ਹੋਰ ਔਰਤ ਨੇ 20 ਹਜ਼ਾਰ ਰੁਪਏ ਕੱਢ ਲਏ | ਪੀੜਤਾ ਦੇ ਪਤੀ ਰਾਮ ਲੁਭਾਇਆ ਵਾਸੀ ਟਾਵਰ ਇਨਕਲੇਵ, ਨਕੋਦਰ ਰੋਡ, ਜਲੰਧਰ ਦੇ ਬਿਆਨਾਂ ਦੇ ਆਧਾਰ 'ਤੇ ...
ਖਡੂਰ ਸਾਹਿਬ, 28 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਦੇ ਪਿੰਡ ਦੀਨੇਵਾਲ 'ਚ ਦਿੱਲੀ-ਅੰਮਿ੍ਤਸਰ-ਕੱਟੜਾ ਨੈਸ਼ਨਲ ਐਕਸਪ੍ਰੈਸ ਹਾਈਵੇ ਦੇ ਮੁਲਾਜ਼ਮ ਨਿਸ਼ਾਨਦੇਹੀ ਕਰਨ ਆਏ | ਜਦੋਂ ਇਸ ...
ਸਿਰਸਾ, 28 ਜਨਵਰੀ (ਭੁਪਿੰਦਰ ਪੰਨੀਵਾਲੀਆ)- ਸਾਲ 2020 'ਚ ਨੁਕਸਾਨੀਆਂ ਸਾਊਣੀ ਦੀਆਂ ਫ਼ਸਲਾਂ ਦੇ ਮੁਆਵਜ਼ੇ ਸਮੇਤ ਹੋਰ ਕਿਸਾਨੀ ਮੰਗਾਂ ਦੀ ਪੂਰਤੀ ਲਈ ਭਾਰਤੀ ਕਿਸਾਨ ਏਕਤਾ ਦੇ ਬੈਨਰ ਹੇਠ ਮਿੰਨੀ ਸਕੱਤਰੇਤ ਦੇ ਬਾਹਰ ਦਿੱਲੀ ਦੀ ਤਰਜ 'ਤੇ ਲਾਇਆ ਪੱਕਾ ਮੋਰਚਾ ਜਾਰੀ ਹੈ¢ ...
ਤਰਨ ਤਾਰਨ, 28 ਜਨਵਰੀ (ਹਰਿੰਦਰ ਸਿੰਘ)- ਕੇਂਦਰੀ ਜੇਲ੍ਹ ਗੋਇੰਦਵਾਲ 'ਚ ਬੰਦ 2 ਹਵਾਲਾਤੀਆਂ ਪਾਸੋਂ ਜੇਲ੍ਹ ਕਰਮਚਾਰੀਆਂ ਨੇ ਤਲਾਸ਼ੀ ਦੌਰਾਨ ਇਕ ਮੋਬਾਈਲ ਫੋਨ ਤੇ 2 ਅਡੱਪਟਰ, 2 ਡਾਟਾ ਕੇਬਲ, 2 ਚਾਰਜਰ ਬਰਾਮਦ ਕੀਤੇ ਹਨ | ਥਾਣਾ ਗੋਇੰਦਵਾਲ ਸਾਹਿਬ ਵਿਖੇ ਇਕ ਲਿਖਤੀ ਸ਼ਿਕਾਇਤ ...
ਖੇਮਕਰਨ/ ਅਮਰਕੋਟ, 28 ਜਨਵਰੀ (ਬਿੱਲਾ, ਭੱਟੀ)- ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਅਤੇ ਐੱਸ.ਐੱਸ.ਪੀ. ਗੁਰਮੀਤ ਸਿੰਘ ਚੌਹਾਨ ਨੇ ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਮਹਿੰਦੀਪੁਰ ਬੇਸ ਦਾ ਵਿਸ਼ੇਸ਼ ਦੌਰਾ ਕੀਤਾ | ਇਸ ਮੌਕੇ ...
ਭਿੱਖੀਵਿੰਡ, 28 ਜਨਵਰੀ (ਸੁਰਜੀਤ ਬੌਬੀ)- ਸਿੱਖ ਕੌਮ ਦੇ ਮਹਾਨ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਭਿੱਖੀਵਿੰਡ ਤੋਂ ਜੈਕਾਰਿਆਂ ਦੀ ...
ਪੱਟੀ, 28 ਜਨਵਰੀ (ਖਹਿਰਾ, ਕਾਲੇਕੇ)- ਗਣਤੰਤਰ ਦਿਵਸ ਮੌਕੇ ਡੀ.ਐੱਸ.ਪੀ. ਪੱਟੀ ਸਬ ਜੇਲ੍ਹ ਜਤਿੰਦਰ ਪਾਲ ਸਿੰਘ ਨੂੰ ਐੱਸ.ਡੀ.ਐੱਮ. ਪੱਟੀ ਅਮਨਪ੍ਰੀਤ ਸਿੰਘ ਵਲੋਂ ਵਧੀਆ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਪਰੰਤ ਸਬ ਜੇਲ੍ਹ ਪੱਟੀ ਵਿਖ਼ੇ ਬੰਦ ...
ਕਰਨਾਲ, 28 ਜਨਵਰੀ (ਗੁਰਮੀਤ ਸਿੰਘ ਸੱਗੂ)-ਭਾਜਪਾ ਤੋਂ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਭਾਜਪਾ ਦੇ ਕਿਸਾਨ ਮੋਰਚੇ ਦੇ ਸੂਬਾਈ ਮੀਤ ਪ੍ਰਧਾਨ ਸਤੀਸ਼ ਰਾਣਾ ਨੇ ਅੱਜ ਪਤਰਕਾਰਾਂ ਦੇ ਰੂਬਰੂ ਹੁੰਦਿਆਂ ਭਾਜਪਾ ਦੀ ਜ਼ਿਲ੍ਹਾ ਕਰਨਾਲ ਇਕਾਈ ਅਤੇ ਘਰੌਂਡਾ ਦੇ ਵਿਧਾਇਕ ...
ਕਿਸਾਨਾਂ ਨੇ ਸਪੈਸ਼ਲ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤੇ ਜਾਣ ਦੀ ਕੀਤੀ ਮੰਗ ਸਿਰਸਾ, 28 ਜਨਵਰੀ (ਭੁਪਿੰਦਰ ਪੰਨੀਵਾਲੀਆ)- ਬੀਤੇ ਕੁਝ ਦਿਨਾਂ ਤੋਂ ਇਲਾਕੇ ਵਿੱਚ ਪੈ ਰਹੇ ਕੋਹਰੇ ਤੇ ਪਾਲੇ ਕਾਰਨ ਸਰੋ੍ਹਾ ਤੇ ਆਲੂਆਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ¢ ...
ਸਿਰਸਾ, 28 ਜਨਵਰੀ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਓਟੂ ਨੇੜੇ ਨਹਿਰ 'ਚ ਪਾੜ ਪੈਣ ਨਾਲ ਕਈ ਕਿੱਲੇ ਖੜ੍ਹੀ ਕਣਕ ਤੇ ਹੋਰ ਫ਼ਸਲ ਵਿਚ ਪਾਣੀ ਭਰ ਗਿਆ ¢ ਨਹਿਰ ਟੁੱਟਣ ਦੀ ਸੂਚਨਾ ਮਿਲਣ 'ਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਮÏਕੇ 'ਤੇ ਪਹੁੰਚੇ ਅਤੇ ਕਿਸਾਨਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX