ਨਵਾਂਸ਼ਹਿਰ, 29 ਜਨਵਰੀ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਦੇ ਬਾਹਰਵਾਰ ਭਾਵੇਂ ਚਾਰ ਮਾਰਗੀ ਬਾਈਪਾਸ ਕੱਢਿਆ ਗਿਆ ਹੈ ਫਿਰ ਵੀ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਦਿਨੋ ਦਿਨ ਵਧ ਰਹੀ ਹੈ | ਘੰਟਿਆਂ ਬੱਧੀ ਜਾਮ ਲੱਗਣ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਚੰਡੀਗੜ੍ਹ ਚੌਂਕ, ਗੜ੍ਹਸ਼ੰਕਰ ਰੋਡ, ਰਾਹੋਂ ਰੋਡ ਅਤੇ ਰੇਲਵੇ ਰੋਡ 'ਤੇ ਸਭ ਤੋਂ ਜ਼ਿਆਦਾ ਜਾਮ ਲੱਗ ਰਹੇ ਹਨ | ਪੁਲਿਸ ਮੁਲਾਜ਼ਮ ਭਾਵੇਂ ਵੱਖ- ਵੱਖ ਥਾਵਾਂ 'ਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਵਾਹਨਾਂ ਨੂੰ ਡਿਵਰਟ ਕਰਵਾਉਂਦੇ ਹਨ ਫਿਰ ਵੀ ਇਹ ਸਮੱਸਿਆ ਰੁਕਣ ਦਾ ਨਾਂਅ ਨਹੀਂ ਲੈ ਰਹੀ | ਚੰਡੀਗੜ੍ਹ ਚੌਕ ਅਤੇ ਰੇਲਵੇ ਰੋਡ 'ਤੇ ਰੋਜ਼ਾਨਾ ਕਈ- ਕਈ ਵਾਰ ਜਾਮ ਲੱਗਦਾ ਹੈ | ਸ਼ਹਿਰ ਵਾਸੀਆਂ ਅਨੁਸਾਰ ਕੁੱਝ ਮਿੰਟਾਂ ਦਾ ਸਫ਼ਰ ਕਰਨ ਲਈ ਘੰਟਿਆਂ ਬੱਧੀ ਉਨ੍ਹਾਂ ਨੂੰ ਇੰਤਜਾਰ ਕਰਨਾ ਪੈਂਦਾ ਹੈ | ਸ਼ਹਿਰ ਦੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਬੱਸ ਸਟੈਂਡ, ਚੰਡੀਗੜ੍ਹ ਚੌਂਕ ਅਤੇ ਰਾਹੋਂ ਰੋਡ ਤੇ ਮੁਲਾਜਮ ਲੱਗੇ ਰਹਿੰਦੇ ਹਨ | ਵੱਡੇ ਵਾਹਨਾਂ ਦੀ ਭਾਵੇਂ ਟ੍ਰੈਫਿਕ ਪੁਲਿਸ ਵਲੋਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਸ਼ਹਿਰ 'ਚ ਦਾਖਲਾ ਬੰਦ ਕਰਨ ਦੀ ਹਦਾਇਤ ਕੀਤੀ ਹੋਈ ਹੈ ਅਤੇ ਕਿਸਾਨਾਂ ਨੂੰ ਵੀ ਟ੍ਰੈਫਿਕ ਸਹਿਯੋਗ ਦੇਣ ਲਈ ਗੰਨਿਆਂ ਦੀਆਂ ਟਰਾਲੀਆਂ ਸ਼ਾਮ 8 ਵਜੇ ਤੋਂ ਬਾਅਦ ਲਿਆਉਣ ਦੀਆਂ ਹਦਾਇਤਾਂ ਕੀਤੀਆਂ ਹਨ | ਜਦ ਵੀ ਰੇਲਵੇ ਰੋਡ ਰਾਹੋਂ ਰੋਡ ਤੋਂ ਗੰਨਿਆਂ ਦੀਆਂ ਟਰਾਲੀਆਂ ਆਉਂਦੀਆਂ ਹਨ ਤਾਂ ਰੇਲਵੇ ਰੋਡ ਲਾਗੇ ਪਏ ਵੱਡੇ ਟੋਇਆਂ ਕਾਰਨ ਰਫ਼ਤਾਰ ਹੌਲੀ ਹੋਣ ਕਰਕੇ ਟ੍ਰੈਫਿਕ ਜਾਮ ਲੱਗ ਜਾਂਦੇ ਹਨ | ਓਵਰਲੋਡ ਵਾਹਨ ਜ਼ਿਆਦਾਤਰ ਟ੍ਰੈਫਿਕ ਸਮੱਸਿਆ ਦਾ ਕਾਰਨ ਬਣੇ ਹੋਏ ਹਨ | ਸ਼ਹਿਰ 'ਚ ਬੀਤੇ ਦਿਨ ਇੱਕ ਓਵਰਲੋਡ ਵਾਹਨ ਦੇ ਟੁੱਟਣ ਕਾਰਨ ਵੀ ਸ਼ਹਿਰ ਵਾਸੀਆਂ ਨੂੰ 8 ਘੰਟੇ ਖੱਜਲ ਖੁਆਰ ਹੋਣਾ ਪਿਆ ਭਾਵੇਂ ਉਸ 'ਤੇ ਪੁਲਿਸ ਨੇ ਪਰਚਾ ਵੀ ਕਰ ਦਿੱਤਾ ਪਰ ਫਿਰ ਵੀ ਲੋਕ ਸਮਝਦੇ ਹਨ ਕਿ ਇਹ ਪੱਕਾ ਹੱਲ ਨਹੀਂ ਹੈ | ਸਰਕਾਰ ਵਲੋਂ ਰੱਖੇ ਟਰਾਂਸਪੋਰਟ ਵਿਭਾਗ ਤੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ | ਆਰ. ਟੀ. ਓ ਅਤੇ ਡੀ. ਟੀ. ਓ ਵਲੋਂ ਟ੍ਰੈਫਿਕ ਸਮੱਸਿਆ ਦੇ ਹੱਲ ਪ੍ਰਤੀ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਓਵਰਲੋਡ ਵਾਹਨਾਂ 'ਤੇ ਸਖ਼ਤੀ ਵਰਤਣੀ ਚਾਹੀਦੀ ਹੈ | ਕੌਂਸਲਰ ਮੱਖਣ ਸਿੰਘ ਗਰੇਵਾਲ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਟ੍ਰੈਫਿਕ ਸਮੱਸਿਆ ਪ੍ਰਤੀ ਠੋਸ ਨੀਤੀ ਨਹੀਂ ਹੈ | ਓਵਰਲੋਡ ਵਾਹਨਾਂ ਕਾਰਨ ਅਨੇਕਾਂ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਹਨ ਅਤੇ ਹਾਦਸੇ ਹੋ ਰਹੇ ਹਨ | ਟ੍ਰੈਫਿਕ ਕੰਟਰੋਲ ਕਰਨਾ ਸਰਕਾਰਾਂ ਦੀ ਪਹਿਲੀ ਜਿੰਮੇਵਾਰੀ ਹੈ | ਮਹਿੰਦਰਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਸੀਡ ਪੈਸਟੀਸਾਈਡ ਐਂਡ ਫਰਟੀਲਾਈਜ਼ ਨੇ ਅਖਿਆ ਕਿ ਸ਼ਹਿਰ 'ਚ ਸੜਕਾਂ 'ਤੇ ਨਜਾਇਜ਼ ਕਬਜਿਆਂ ਨੂੰ ਪ੍ਰਸ਼ਾਸ਼ਨ ਕੰਟਰੋਲ ਕਰੇ ਅਤੇ ਟ੍ਰੈਫਿਕ ਸਮੱ ਸਿਆ ਲਈ ਹਰ ਚੌਂਕ 'ਚ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ | ਸੁਖਵਿੰਦਰ ਸਿੰਘ ਥਾਂਦੀ ਪ੍ਰਧਾਨ ਸ੍ਰੀ ਗੁਰੂ ਰਾਮ ਦਾਸ ਸੇਵੀ ਸੁਸਾਇਟੀ ਨੇ ਆਖਿਆ ਕਿ ਟ੍ਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਸ਼ਾਸ਼ਨ ਵੱਡੇ ਵਾਹਨਾਂ ਦਾ ਦਾਖਲਾ ਸ਼ਹਿਰ ਵਿਚੋਂ ਬੰਦ ਕਰੇ ਅਤੇ ਰਾਤ ਸਮੇਂ ਹੀ ਯਕੀਨੀ ਬਣਾਇਆ ਜਾਵੇ | ਟ੍ਰੈਫਿਕ ਇੰਚਾਰਜ ਸੁਭਾਸ਼ ਚੰਦਰ ਨੇ ਆਖਿਆ ਕਿ ਟ੍ਰੈਫਿਕ ਪ੍ਰਬੰਧਾਂ ਨੂੰ ਠੀਕ ਕਰਨ ਲਈ ਪੁਲਿਸ ਵਲੋਂ ਦਿਨੇ ਵੱਡੇ ਵਾਹਨਾਂ ਦਾ ਦਾਖਲਾ ਬੰਦ ਕੀਤਾ ਹੈ ਅਤੇ ਓਵਰਲੋਡ ਵਾਹਨ ਦਾ 20 ਹਜ਼ਾਰ ਤੱਕ ਦਾ ਜੁਰਮਾਨਾ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹਰ ਚੌਂਕ 'ਚ ਪੁਲਿਸ ਦੀ ਟੀਮ ਜਿੰਮੇਵਾਰੀ ਨਾਲ ਕੰਮ ਕਰ ਰਹੀ ਹੈ |
ਔੜ/ਝਿੰਗੜਾਂ, 29 ਜਨਵਰੀ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੀ ਯਾਦ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ ਸੰਗਤਾਂ ਦੇ ਸਹਿਯੋਗ ਨਾਲ ਹਲਟ ਦੌੜਾਂ ਕਰਵਾਈਆਂ ...
ਜਾਡਲਾ, 29 ਜਨਵਰੀ (ਬੱਲੀ) - ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਪਾਵਰਕਾਮ ਤੇ ਟਰਾਂਸਕੋ ਦੇ ਅਹੁਦੇਦਾਰਾਂ ਦੀ ਸੀ. ਐਮ. ਡੀ. ਕਮ ਪਿ੍ੰ: ਸਕੱਤਰ ਮੁੱਖ ਮੰਤਰੀ ਪੰਜਾਬ ਸ਼੍ਰੀ ਵੈਸ਼ਨੂੰ ਪ੍ਰਸ਼ਾਦ ਨਾਲ ਚੰਡੀਗੜ੍ਹ ਵਿਖੇ ਹੋਈ | ਮੀਟਿੰਗ ਵਿੱਚ ਬਿਜਲੀ ਘਰਾਂ ...
ਮੁਕੰਦਪੁਰ, 29 ਜਨਵਰੀ (ਅਮਰੀਕ ਸਿੰਘ ਢੀਂਡਸਾ) - ਖੇਡ ਅਤੇ ਕਸਰਤ ਦਾ ਮਨੁੱਖੀ ਜੀਵਨ ਨਾਲ ਅਟੁੱਟ ਰਿਸ਼ਤਾ ਹੈ ਜਿਸ ਨੂੰ ਗੁਰਬਾਣੀ ਵਿਚ ਵੀ ਮਹੱਤਵ ਦਿੱਤਾ ਹੈ | ਜਿਸ ਸਮਾਜ ਦੇ ਨੌਜਵਾਨ ਅਤੇ ਨਾਗਰਿਕ ਸਰੀਰਕ ਤੌਰ 'ਤੇ ਅਰੋਗ ਹੋਣਗੇ ਉਸ ਸਮਾਜ ਦੀ ਤਰੱਕੀ ਵਿਚ ਕੋਈ ਵੀ ...
ਬੰਗਾ, 29 ਜਨਵਰੀ (ਕਰਮ ਲਧਾਣਾ) - ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਖਟਕੜ ਕਲਾਂ ਨੇ ਪਿੰਡ ਖਟਕੜ ਕਲਾਂ ਵਿਖੇ ਇਕ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਇਕ ਮੰਗ ਪੱਤਰ ਭੇਜ ਕੇ ...
ਬਲਾਚੌਰ, 29 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਅਰਥ ਵਿਵਸਥਾ 'ਤੇ ਬੋਝ ਦੱਸਣ ਅਤੇ ਸੂਬਾ ਸਰਕਾਰਾਂ ਨੂੰ ਇਸ ਪ੍ਰਣਾਲੀ 'ਤੇ ਕਥਿਤ ਤੌਰ 'ਤੇ ਰੋਕ ਲਾਉਣ ਦੇ ਮਾਮਲੇ ਤੋਂ ਭੜਕੇ ਪੁਰਾਣੀ ਪੈਨਸ਼ਨ ਪ੍ਰਾਪਤੀ ...
ਨਵਾਂਸ਼ਹਿਰ, 29 ਜਨਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ) - ਕੋਜਨਰੇਸ਼ਨ ਪਾਵਰ ਪਲਾਂਟ ਨਵਾਸ਼ਹਿਰ ਦੀ ਸੁਆਹ ਬੰਦ ਕਰਾਉਣ ਲਈ ਸੰਘਰਸ਼ ਕਰ ਰਹੇ 'ਲੋਕ ਸੰਘਰਸ਼ ਮੰਚ' ਨਵਾਂਸ਼ਹਿਰ ਨੇ 17 ਫਰਵਰੀ ਤੱਕ ਸੁਆਹ ਬੰਦ ਨਾ ਹੋਣ 'ਤੇ 21 ਫਰਵਰੀ ਨੂੰ ਚੰਡੀਗੜ੍ਹ ਚੌਂਕ ...
ਔੜ, 29 ਜਨਵਰੀ (ਜਰਨੈਲ ਸਿੰਘ ਖੁਰਦ) - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਸਰਕਾਰੀ ਮਿਡਲ ਸਕੂਲ ਜੁਲਾਹ ਮਾਜ਼ਰਾ ਵਿਖੇ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਜਗਜੀਤ ਸਿੰਘ ਤੇ ਸਰਵਨ ...
ਬੰਗਾ, 29 ਜਨਵਰੀ (ਕਰਮ ਲਧਾਣਾ) - ਪਿੰਡ ਦੁਸਾਂਝ ਖੁਰਦ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਪਾ:7 ਵੀਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਮੌਜੂਦਾ ਪ੍ਰਧਾਨ ਜਥੇਦਾਰ ...
ਨਵਾਂਸ਼ਹਿਰ/ਬੰਗਾ, 29 ਜਨਵਰੀ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ) - ਸਤਲੁਜ ਪਬਲਿਕ ਸਕੂਲ ਬੰਗਾ ਵਿਖੇ ਗਿਆਰਵੀਂ ਦੇ ਵਿਦਿਆਰਥੀਆਂ ਵਲੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਐਮ. ਡੀ ਪਾਲ ...
ਨਵਾਂਸ਼ਹਿਰ, 29 ਜਨਵਰੀ (ਜਸਬੀਰ ਸਿੰਘ ਨੂਰਪੁਰ, ਮਨਜੀਤ ਸਿੰਘ ਜੱਬੋਵਾਲ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਮੱਲਪੁਰ ਅੜਕਾਂ 'ਚ ਕਨਵੈਨਸ਼ਨ ਕੀਤੀ ਗਈ | ਜਿਸ ਦੀ ਪ੍ਰਧਾਨਗੀ ਜਸਵੀਰ ਸਿੰਘ ਮੱਲਪੁਰ, ਨਾਜਰ ਸਿੰਘ ਸਾਧੜਾ, ...
ਸੰਧਵਾਂ, 29 ਜਨਵਰੀ (ਪ੍ਰੇਮੀ ਸੰਧਵਾਂ) - ਪਿੰਡ ਕਟਾਰੀਆਂ ਵਿਖੇ ਪੀਰ ਸੁਲਤਾਨ ਲੱਖ ਦਾਤਾ ਦੀ ਯਾਦ 'ਚ ਗੱਦੀਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ 37ਵਾਂ ਸਾਲਾਨਾ ਸੱਭਿਆਚਾਰਕ ਮੇਲਾ ਮਿੱਠੀਆਂ ਯਾਦਾਂ ਬਿਖੇਰਦਾ ਹੋਇਆ ਸ਼ਾਨੋ ਸ਼ੌਕਤ ਨਾਲ ...
ਸਾਹਲੋਂ, 29 ਜਨਵਰੀ (ਜਰਨੈਲ ਸਿੰਘ ਨਿੱਘ੍ਹਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਵਿਖੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਨਿਰੀਖਣ ਕਰਨ ਪੁੱਜੀ | ਉਨ੍ਹਾਂ ਨੇ ਵਿੱਦਿਆਰਥੀ ਵਰਗ ਨੂੰ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਕੰਪਿਊਟਰ ਨਾਲ ਜੁੜਨ ਦਾ ਸੁਨੇਹਾ ...
ਪੋੋਜੇਵਾਲ ਸਰਾਂ, 29 ਜਨਵਰੀ (ਨਵਾਂਗਰਾਈਾ) - ਪਿੰਡ ਕੁੱਲਪੁਰ ਦੀ ਸੰਗਤ ਵਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਗੁਰਦੁਆਰਾ ਸਿੰਘ ਸਭਾ ਕੁੱਲਪੁਰ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ...
ਸੰਧਵਾਂ, 29 ਜਨਵਰੀ (ਪ੍ਰੇਮੀ ਸੰਧਵਾਂ) - ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਵਾਈਸ ਚੇਅਰਮੈਨ ਸ. ਬਲਦੇਵ ਸਿੰਘ ਮਕਸੂਦਪੁਰ ਨੇ ਕਿਹਾ ਕਿ ਸੂਬੇ ਦੇ ਲੋਕਾਂ ਤੋਂ ਵੋਟਾਂ ਬਟੋਰ ਕੇ ਪੰਜਾਬ 'ਚ ਬਦਲਾਅ ਲਿਆਉਣ ਦੇ ਨਾਂਅ 'ਤੇ ਬਣੀ ਆਪ ਸਰਕਾਰ ਨੇ ...
ਨਵਾਂਸ਼ਹਿਰ, 29 ਜਨਵਰੀ (ਜਸਬੀਰ ਸਿੰਘ ਨੂਰਪੁਰ) - ਲਾਇਨਜ਼ ਕਲੱਬ ਐਕਟਿਵ ਨਵਾਂਸ਼ਹਿਰ 321 ਡੀ ਦੀ ਮੀਟਿੰਗ ਪ੍ਰਧਾਨ ਲਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰੀਜਨ ਚੇਅਰਮੈਨ ਠੇਕੇਦਾਰ ਤਰਲੋਚਨ ਸਿੰਘ ਨੇ ਦੱਸਿਆ ਕਿ ...
ਬੁੱਲ੍ਹੋਵਾਲ, 29 ਜਨਵਰੀ (ਲੁਗਾਣਾ)-ਪਾਇਉਨੀਅਰ ਬੀਜਾਂ ਦੀ ਕੰਪਨੀ ਵਲੋਂ ਬਸੰਤ ਰੁੱਤ ਦੀ ਮੱਕੀ ਦੀ ਫ਼ਸਲ ਨੂੰ ਮੁੱਖ ਰੱਖਦੇ ਹੋਏ ਇਕ ਕਿਸਾਨ ਸਿਖਲਾਈ ਕੈਂਪ ਆਲੋਵਾਲ ਵਿਖੇ ਲਗਾਇਆ ਗਿਆ | ਇਸ ਕੈਂਪ ਵਿਚ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਇਸ ਮੌਕੇ ਸਿਖਲਾਈ ...
ਜਲੰਧਰ, 29 ਜਨਵਰੀ (ਅ.ਬ.)-ਪੇਟ ਅਤੇ ਜਿਗਰ ਦੇ ਹਰ ਤਰ੍ਹਾਂ ਦੇ ਰੋਗਾਂ ਦੇ ਮਾਹਰ ਡਾ. ਜਸਵੰਤ ਸਿੰਘ, ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ ਜਲੰਧਰ ਵਿਖੇ ਪੇਟ ਅਤੇ ਜਿਗਰ ਦੀਆਂ ਬਿਮਾਰੀਆਂ ਦਾ ਇਲਾਜ ਮਸ਼ੀਨਾਂ ਨਾਲ ਤਸੱਲੀਬਖਸ਼ ਕੀਤਾ ਜਾਂਦਾ ਹੈ | ਇਹ ਹਸਪਤਾਲ ...
ਮਜਾਰੀ/ਸਾਹਿਬਾ, 29 ਜਨਵਰੀ (ਨਿਰਮਲਜੀਤ ਸਿੰਘ ਚਾਹਲ) - ਇਲਾਕੇ ਦੀ ਮਹਾਨ ਸਖਸ਼ੀਅਤ ਤੇ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ ਲੜਕੀਆਂ ਮਜਾਰੀ ਦੇ ਸਰਪ੍ਰਸਤ ਕੈਪ: ਸਰਦਾਰਾ ਸਿੰਘ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿੱਤ ਸਹਿਜ ਪਾਠ ਦੇ ਭੋਗ 31 ...
ਬੰਗਾ, 29 ਜਨਵਰੀ (ਕਰਮ ਲਧਾਣਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਦੇ ਹਾਲ ਵਿਚ ਨੌਵੀਂ, ਦਸਵੀਂ ਅਤੇ ਗਿਆਰਵੀਂ ਜਮਾਤਾਂ ਦੇ ਵਿਦਿਆਰਥੀਆਂ ਦਾ ਕੈਰੀਅਰ ਗਾਈਡੈਂਸ ਸਬੰਧੀ ਸੈਮੀਨਾਰ ਕਰਾਇਆ ਗਿਆ | ਇਸ ਮੌਕੇ ਮੁੱਖ ਬੁਲਾਰੇ ਅਤੇ ਮਹਿਮਾਨ ਸੇਵਾ ਮੁਕਤ ਲੈਕ. ...
ਮੁਕੰਦਪੁਰ, 29 ਜਨਵਰੀ (ਅਮਰੀਕ ਸਿੰਘ ਢੀਂਡਸਾ) - ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬੀਤੀ 27 ਜਨਵਰੀ ਨੂੰ ਪੂਰੇ ਪੰਜਾਬ ਵਾਂਗ ਵਿਧਾਨ ਸਭਾ ਹਲਕੇ ਬੰਗਾ ਵਿਚ ਪੈਂਦੇ ਪਿੰਡ ਖਾਨਖਾਨਾ ਵਿਖੇ ਆਮ ਆਦਮੀ ਮੁਹੱਲਾ ਕਲੀਨਿਕ ਦੇ ਕੀਤੇ ਗਏ ਉਦਘਾਟਨ ਪਿੱਛੇ ਲੁਕੇ ਹੋਏ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX