ਤਾਜਾ ਖ਼ਬਰਾਂ


ਪਿੰਡ ਦੀਨਾਂ ਸਾਹਿਬ ਦੇ ਨੌਜਵਾਨ ਦੀ ਮਨੀਲਾ ਵਿਖੇ ਭੇਦਭਰੀ ਹਾਲਤ ਚ ਮੌਤ
. . .  19 minutes ago
ਨਿਹਾਲ ਸਿੰਘ ਵਾਲਾ (ਮੋਗਾ), 9 ਜੂਨ (ਸੁਖਦੇਵ ਸਿੰਘ ਖ਼ਾਲਸਾ)-ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਦੀਨਾਂ ਸਾਹਿਬ ਦੇ ਰੋਜ਼ੀ ਰੋਟੀ ਕਮਾਉਣ ਲਈ ਮਨੀਲਾ ਵਿਖੇ ਗਏ ਨੌਜਵਾਨ ਪ੍ਰਦੀਪ ਸਿੰਘ (34) ਪੁੱਤਰ ਜਗਦੇਵ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦੀ ਖ਼ਬਰ ਮਿਲਣ 'ਤੇ ਪਰਿਵਾਰ ਡੂੰਘੇ ਸਦਮੇ...
ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਹਿੰਦ ਮਹਾਸਾਗਰ ਖੇਤਰ ਚ ਅੱਠ ਘੰਟੇ ਲੰਬੇ ਮਿਸ਼ਨ ਨੂੰ ਦਿੱਤਾ ਅੰਜਾਮ
. . .  24 minutes ago
ਨਵੀਂ ਦਿੱਲੀ, 9 ਜੂਨ-ਭਾਰਤੀ ਹਵਾਈ ਫ਼ੌਜ ਦੇ Su-30MKI ਲੜਾਕੂ ਜਹਾਜ਼ਾਂ ਨੇ ਹਿੰਦ ਮਹਾਸਾਗਰ ਖੇਤਰ ਵਿਚ ਅੱਠ ਘੰਟੇ ਲੰਬੇ ਮਿਸ਼ਨ ਨੂੰ ਅੰਜਾਮ ਦਿੱਤਾ।ਭਾਰਤੀ ਹਵਾਈ ਫ਼ੌਜ ਅਨੁਸਾਰ ਜਹਾਜ਼ਾਂ ਨੂੰ ਮੱਧ-ਹਵਾਈ ਰਿਫਿਊਲਿੰਗ ਏਅਰਕ੍ਰਾਫਟ ਦੁਆਰਾ...
ਦਿੱਲੀ:ਨਵਜੰਮੇ ਬੱਚਿਆਂ ਦੇ ਹਸਪਤਾਲ ਚ ਲੱਗੀ ਅੱਗ
. . .  29 minutes ago
ਨਵੀਂ ਦਿੱਲੀ, 9 ਜੂਨ- ਵੈਸ਼ਾਲੀ ਕਾਲੋਨੀ ਵਿਚ ਨਵਜੰਮੇ ਬੱਚਿਆਂ ਦੇ ਹਸਪਤਾਲ ਵਿਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ 'ਤੇ ਪਹੁੰਚੀਆਂ। ਸਾਰੇ 20 ਨਵਜੰਮੇ ਬੱਚਿਆਂ ਨੂੰ ਦਿੱਲੀ ਫਾਇਰ...
ਬਾਰਾਮੂਲਾ ਪੁਲਿਸ ਨੇ ਬਚਾਏ ਕੇਬਲ ਕਾਰ ਚ ਫ਼ਸੇ 250 ਸੈਲਾਨੀ
. . .  32 minutes ago
ਗੁਲਮਰਗ, 9 ਜੂਨ-ਰਾਤ ਭਰ ਦੀਆਂ ਕੋਸ਼ਿਸ਼ਾਂ ਵਿਚ, ਬਾਰਾਮੂਲਾ ਪੁਲਿਸ ਨੇ ਲਗਭਗ 250 ਸੈਲਾਨੀਆਂ ਨੂੰ ਬਚਾਇਆ, ਜੋ ਗੰਡੋਲਾ ਸੈਕਿੰਡ ਫੇਜ਼ ਅਫਾਰਵਾਟ ਸਟੇਸ਼ਨ ਲਈ ਗੰਡੋਲਾ ਰਾਈਡ ਲਈ ਗਏ ਸਨ ਅਤੇ ਕੇਬਲ ਕਾਰ...
ਟਰੰਪ ਨੂੰ ਕਲਾਸੀਫਾਈਡ ਦਸਤਾਵੇਜ਼ਾਂ ਦੇ ਮਾਮਲੇ 'ਚ ਠਹਿਰਾਇਆ ਗਿਆ ਦੋਸ਼ੀ
. . .  about 1 hour ago
ਨਿਊਯਾਰਕ, 9 ਜੂਨ -ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਗੁਪਤ ਦਸਤਾਵੇਜ਼ਾਂ ਨਾਲ ਨਜਿੱਠਣ ਦੀ ਜਾਂਚ ਵਿਚ ਦੋਸ਼ੀ ਠਹਿਰਾਇਆ ਗਿਆ ਹੈ।ਟਰੰਪ ਨੇ ਟਰੂਥ ਸੋਸ਼ਲ 'ਤੇ ਪੋਸਟ ਕੀਤਾ ਕਿ ਉਨ੍ਹਾਂ ਨੂੰ ਮੰਗਲਵਾਰ ਦੁਪਹਿਰ...
ਕਿਊਬਾ ਨੇ ਚੀਨ ਨੂੰ ਟਾਪੂ 'ਤੇ ਜਾਸੂਸੀ ਕੇਂਦਰ ਬਣਾਉਣ ਦੀ ਦਿੱਤੀ ਇਜਾਜ਼ਤ- ਅਮਰੀਕੀ ਖੁਫੀਆ ਵਿਭਾਗ
. . .  about 1 hour ago
ਵਾਸ਼ਿੰਗਟਨ, 9 ਜੂਨ - ਅਮਰੀਕੀ ਖੁਫੀਆ ਵਿਭਾਗ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਕਿਊਬਾ ਨੇ ਚੀਨ ਨੂੰ ਇਸ ਟਾਪੂ 'ਤੇ ਇਕ ਨਿਗਰਾਨੀ ਕੇਂਦਰ ਬਣਾਉਣ ਦੀ ਇਜਾਜ਼ਤ ਦੇਣ ਲਈ ਸਹਿਮਤੀ ਦਿੱਤੀ ਹੈ ਜੋ ਚੀਨੀ ਲੋਕਾਂ...
ਸਾਰੇ ਮਾਮਲੇ ਅਦਾਲਤ ਦੇ ਸਾਹਮਣੇ ਹਨ, ਮੈਂ ਨਹੀਂ ਕਹਿ ਸਕਦਾ ਕੁਝ-ਬ੍ਰਿਜ ਭੂਸ਼ਣ
. . .  about 1 hour ago
ਨਵੀਂ ਦਿੱਲੀ, 9 ਜੂਨ-ਨਾਬਾਲਗ ਪੀੜਤਾ ਵਲੋਂ ਦਬਾਅ ਹੇਠ ਪੋਕਸੋ ਸ਼ਿਕਾਇਤ ਦਰਜ ਕਰਵਾਏ ਜਾਣ ਸੰਬੰਧੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, "ਸਾਰੇ ਮਾਮਲੇ ਅਦਾਲਤ ਦੇ ਸਾਹਮਣੇ ਹਨ। ਸਰਕਾਰ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ 15 ਜੂਨ ਤੱਕ ਚਾਰਜਸ਼ੀਟ ਦਾਇਰ ਕਰ ਦਿੱਤੀ...
ਪਾਕਿਸਤਾਨੀ ਡਰੋਨ ਰਾਹੀਂ ਸੁੱਟੀ 5 ਕਿਲੋ ਹੈਰੋਇਨ ਬਰਾਮਦ
. . .  38 minutes ago
ਚੋਗਾਵਾਂ, 9 ਜੂਨ (ਗੁਰਵਿੰਦਰ ਸਿੰਘ ਕਲਸੀ)- ਅੰਮਿ੍ਤਸਰ ਭਾਰਤ ਪਾਕਿਸਤਾਨ ਨੇੜੇ ਸਰਹੱਦੀ ਬੀ.ਓ.ਪੀ. ਰਾਮਕੋਟ ਦੇ ਜਵਾਨਾਂ ਅਤੇ ਲੋਪੋਕੇ ਪੁਲਿਸ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ 5 ਕਿਲੋ ਹੈਰੋਇਨ ਬਰਾਮਦ ਕਰਨ ਦੀ ਖ਼ਬਰ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ , 8 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ । ਨੇਤਾਵਾਂ ਨੇ ਦੁਵੱਲੇ ਸਹਿਯੋਗ ਦੇ ਕਈ ਮੁੱਦਿਆਂ ਦੀ ਸਮੀਖਿਆ ਕੀਤੀ ...
ਬਾਲਾਸੋਰ (ਓਡੀਸ਼ਾ) : ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਵਿਦਿਆਰਥੀ ਬਹਾਨਾਗਾ ਸਕੂਲ ਆਉਣ ਤੋਂ ਡਰ ਰਹੇ
. . .  1 day ago
ਬਾਲਾਸੋਰ (ਓਡੀਸ਼ਾ) , 8 ਜੂਨ- ਕਲੈਕਟਰ ਦੱਤਾਤ੍ਰੇਯ ਭਾਉਸਾਹਿਬ ਸ਼ਿੰਦੇ ਨੇ ਕਿਹਾ, "ਮੈਂ ਸਕੂਲ ਦਾ ਦੌਰਾ ਕੀਤਾ ਹੈ ਅਤੇ ਇਹ ਇਮਾਰਤ ਬਹੁਤ ਪੁਰਾਣੀ ਹੈ ਅਤੇ ਇਹ ਕਿਸੇ ਵੀ ਸਮੇਂ ਢਹਿ ਸਕਦੀ ਹੈ । ਇਸ ਇਮਾਰਤ ਨੂੰ ਬੈਕਅੱਪ ਕਰਨ ਲਈ ਇਕ...
ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੀ ਪਹਿਲੀ ਆਲ-ਔਰਤ ਹੱਜ ਉਡਾਣ ਚਲਾਈ
. . .  1 day ago
ਨਵੀਂ ਦਿੱਲੀ , 8 ਜੂਨ-ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੀ ਪਹਿਲੀ ਆਲ-ਔਰਤ ਹੱਜ ਉਡਾਣ ਚਲਾਈ । ਪਹਿਲੀ ਮਹਿਲਾ ਹੱਜ ਉਡਾਣ, IX 3025, 145 ਮਹਿਲਾ ਸ਼ਰਧਾਲੂਆਂ ਨੂੰ ਲੈ ...
ਮੱਧ ਪ੍ਰਦੇਸ਼ : ਬੋਰਵੈੱਲ 'ਚ ਫਸੀ ਲੜਕੀ ਨੂੰ ਬਚਾਇਆ ਨਹੀਂ ਜਾ ਸਕਿਆ
. . .  1 day ago
ਭੋਪਾਲ, 8 ਜੂਨ - ਸਿਹੋਰ ਦੇ ਐਸ.ਪੀ. ਮਯੰਕ ਅਵਸਥੀ ਨੇ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ ਅਤੇ ਕਾਨੂੰਨੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ । ਅਸੀਂ ਖੇਤ ਮਾਲਕ ਅਤੇ ਬੋਰ ਕਰਨ ਵਾਲੇ...
ਵਿਜੀਲੈਂਸ ਬਿਊਰੋ ਵਲੋਂ ਮਲੇਰਕੋਟਲਾ 'ਚ 35 ਹਜ਼ਾਰ ਦੀ ਰਿਸ਼ਵਤ ਲੈਂਦਾ ਏ.ਐੱਸ.ਆਈ. ਰੰਗੇ ਹੱਥੀਂ ਕਾਬੂ
. . .  1 day ago
ਮਲੇਰਕੋਟਲਾ, 8 ਜੂਨ (ਪਰਮਜੀਤ ਸਿੰਘ ਕੁਠਾਲਾ)- ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਵਲੋਂ ਅੱਜ ਦੇਰ ਸ਼ਾਮ ਮਲੇਰਕੋਟਲਾ ਦੇ ਮੁਬਾਰਕ ਮੰਜ਼ਿਲ ਨੇੜੇ ਪੰਜਾਬ ਪੁਲਿਸ ਦੇ ਇਕ ਏ.ਐੱਸ.ਆਈ. ਦਿਲਵਰ ਖਾਂ ਨੂੰ ਮੁਹੰਮਦ ਸਮੀਰ ...
ਦਿਨ ਦਿਹਾੜੇ ਹਥਿਆਰਾਂ ਦੀ ਨੋਕ 'ਤੇ ਗੈਸ ਏਜੰਸੀ ਦੇ ਮੁਲਾਜ਼ਮ ਤੋਂ 46 ਹਜ਼ਾਰ ਨਕਦ ਅਤੇ ਮੋਬਾਈਲ ਖੋਹਿਆ
. . .  1 day ago
ਮੰਡੀ ਲਾਧੂਕਾ, 8 ਜੂਨ (ਰਾਕੇਸ਼ ਛਾਬੜਾ)-ਪਿੰਡ ਗੰਧੜ ਦੇ ਨੇੜੇ ਮੰਡੀ ਦੀ ਗੈਸ ਏਜੰਸੀ ਦੇ ਮੁਲਾਜ਼ਮ ਤੋਂ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਇਕ ਮੋਬਾਈਲ ਅਤੇ 46 ਹਜ਼ਾਰ ਰੁਪਏ ਦੀ ...
ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ , 8 ਜੂਨ - ਸਰਬੀਆ ਦੀ ਪ੍ਰਧਾਨ ਮੰਤਰੀ ਅਨਾ ਬਰਨਾਬਿਕ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰਪਤੀ ਲਈ ਵਰਕਿੰਗ ਲੰਚ ਦੀ ਮੇਜ਼ਬਾਨੀ ਕੀਤੀ ...
ਮਨੀ ਲਾਂਡਰਿੰਗ ਮਾਮਲੇ ’ਚ 4.49 ਕਰੋੜ ਰੁਪਏ ਦੀਆਂ ਤਿੰਨ ਅਚੱਲ ਜਾਇਦਾਦਾਂ ਨੂੰ ਕੀਤਾ ਜ਼ਬਤ
. . .  1 day ago
ਨਵੀਂ ਦਿੱਲੀ , 8 ਜੂਨ - ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੇਥਾਕੁਆਲੋਨ ਗੋਲੀਆਂ ਦੇ ਨਿਰਮਾਣ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਚਲਾਉਣ ਵਾਲੇ ਸੁਭਾਸ਼ ਦੁਡਾਨੀ ...
ਬਿਹਾਰ : ਖੰਭਿਆਂ ਵਿਚਕਾਰ ਫਸੇ 12 ਸਾਲ ਦੇ ਮਾਸੂਮ ਰੰਜਨ ਦੀ ਮੌਤ
. . .  1 day ago
ਪਟਨਾ, 8 ਜੂਨ - ਬਿਹਾਰ ਦੇ ਐਸ.ਡੀ.ਐਮ. ਉਪੇਂਦਰ ਪਾਲ ਨੇ ਦੱਸਿਆ ਕਿ 12 ਸਾਲ ਦੇ ਫਸੇ ਮਾਸੂਮ ਰੰਜਨ ਦੀ ਮੌਤ ਦੀ ਮੌਤ ਹੋ ਗਈ ਹੈ । ਐਨ. ਡੀ. ਆਰ. ਐਫ. ਟੀਮ ਨੇ 14 ਘੰਟੇ ਦੀ ਮਿਹਨਤ ਤੋਂ ਬਾਅਦ ਬੱਚੇ ਨੂੰ ਬਾਹਰ ...
ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਪੁਲਿਸ ਨੇ ਕੀਤੇ ਕਾਬੂ
. . .  1 day ago
ਮੋਗਾ, 8 ਜੂਨ- ਅੱਜ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ....
ਭਾਰਤ ਭਾਰਤੀ ਵਿਦਿਆਰਥੀਆਂ ਦੇ ਮਾਮਲੇ ’ਤੇ ਦਬਾਅ ਬਣਾਉਂਦਾ ਰਹੇਗਾ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 8 ਜੂਨ- ਕੈਨੇਡਾ ਵਿਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਜਾਅਲੀ ਦਾਖ਼ਲਾ ਪੇਸ਼ਕਸ਼ ਪੱਤਰ ਦੇ ਕਾਰਨ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਦੇ ਵਿਚਕਾਰ, ਵਿਦੇਸ਼ ਮੰਤਰੀ ਐਸ. ਜੈਸ਼ੰਕਰ....
ਸਰਬਜੀਤ ਸਿੰਘ ਝਿੰਜਰ ਬਣੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ
. . .  1 day ago
ਚੰਡੀਗੜ੍ਹ, 8 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਾਧਾਰਨ ਕਿਸਾਨ ਪਰਿਵਾਰ ਦੇ ਗਤੀਸ਼ੀਲ, ਤਜ਼ਰਬੇਕਾਰ ਅਤੇ ਮਿਹਨਤੀ ਨੌਜਵਾਨ.....
ਚੰਨੀ ਦਾ ਅਪਮਾਨ ਕਰਨ ਲਈ ਕੇਜਰੀਵਾਲ ਅਤੇ ਭਗਵੰਤ ਮਾਨ ਮੰਗੇ ਮੁਆਫ਼ੀ- ਪ੍ਰਤਾਪ ਸਿੰਘ ਬਾਜਵਾ
. . .  1 day ago
ਚੰਡੀਗੜ੍ਹ, 8 ਜੂਨ- ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਵਿਧਾਨ ਸਭਾ ਚੋਣ....
ਸਾਥੀ ਵਲੋਂ ਲੜਕੀ ਦੇ ਕਤਲ ਮਾਮਲੇ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
. . .  1 day ago
ਨਵੀਂ ਦਿੱਲੀ, 8 ਜੂਨ- ਰਾਸ਼ਟਰੀ ਮਹਿਲਾ ਕਮਿਸ਼ਨ ਨੇ 32 ਸਾਲਾ ਔਰਤ ਦੀ ਉਸ ਦੇ ਲਿਵ-ਇਨ ਸਾਥੀ ਵਲੋਂ ਕੀਤੀ ਹੱਤਿਆ ਦਾ ਨੋਟਿਸ ਲੈਂਦਿਆਂ ਮਹਾਰਾਸ਼ਟਰ ਦੇ ਡੀ.ਜੀ.ਪੀ. ਨੂੰ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ....
ਅਗਨੀ ਪ੍ਰਾਈਮ ਬੈਲਿਸਟਿਕ ਮਿਜ਼ਾਈਲ ਦਾ ਹੋਇਆ ਸਫ਼ਲ ਪ੍ਰੀਖਣ
. . .  1 day ago
ਭੁਵਨੇਸ਼ਵਰ, 8 ਜੂਨ- ਡੀ.ਆਰ.ਡੀ.ਓ. ਨੇ ਬੀਤੇ ਦਿਨ ਓਡੀਸ਼ਾ ਦੇ ਤੱਟ ਤੋਂ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ ਦਾ ਸਫ਼ਲ ਪ੍ਰੀਖਣ ਕੀਤਾ....
ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਕਰ ਰਹੇ ਚੰਗੀ ਤਿਆਰੀ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 8 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਦਾ ਦੌਰਾ ਕੀਤਾ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਐਥਲੀਟ ਏਸ਼ੀਆਈ ਖ਼ੇਡਾਂ ਲਈ ਚੰਗੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਮਾਘ ਸੰਮਤ 554

ਸੰਗਰੂਰ

-ਮਾਮਲਾ ਸਬਸਿਡਰੀ ਹੈਲਥ ਸੈਂਟਰ ਧੂਰਕੋਟ ਦੇ ਸਟਾਫ਼ ਦੀ ਬਦਲੀ ਆਮ ਆਦਮੀ ਕਲੀਨਿਕ 'ਚ ਕਰਨ ਦਾ-

ਬਦਲੀਆਂ ਵਿਰੁੱਧ ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਰੂੜੇਕੇ ਕਲਾਂ, 29 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਪ੍ਰੀਸ਼ਦ ਅਧੀਨ ਚੱਲਦੇ ਪਿੰਡ ਧੂਰਕੋਟ ਦੇ ਸਬ ਸਿਡਰੀ ਹੈਲਥ ਸੈਂਟਰ ਦੇ ਸਟਾਫ਼ ਡਾਕਟਰ ਤੇ ਫਾਰਮਾਸਿਸਟ ਦੀ ਡੈਪੂਟੇਸ਼ਨ ਬਦਲੀ ਆਮ ਆਦਮੀ ਕਲੀਨਿਕ ਰੂੜੇਕੇ ਕਲਾਂ ਵਿਖੇ ਕਰਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਪ੍ਰਧਾਨ ਯਾਦਵਿੰਦਰ ਸਿੰਘ, ਗੁਰਚਰਨ ਸਿੰਘ ਬਾਵਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਗੁਰਪਿਆਰ ਸਿੰਘ ਧਾਲੀਵਾਲ, ਜਗਤ ਸਿੰਘ, ਸਰਪੰਚ ਕੁਲਵੀਰ ਸਿੰਘ ਧੂਰਕੋਟ, ਸਾਬਕਾ ਸਰਪੰਚ ਜਨਕ ਸਿੰਘ, ਸਾਬਕਾ ਫ਼ੌਜੀ ਗੁਰਸੇਵਕ ਸਿੰਘ, ਜਥੇਦਾਰ ਸੁਦਾਗਰ ਸਿੰਘ ਗਿੱਲ, ਸੁਖਵਿੰਦਰ ਸਿੰਘ ਪੰਚ, ਪ੍ਰਧਾਨ ਮੇਜਰ ਸਿੰਘ ਉਗਰਾਹਾਂ, ਤੇਜਿੰਦਰ ਸਿੰਗਲਾ ਆਦਿ ਆਗੂਆਂ ਦੀ ਅਗਵਾਈ ਵਿਚ ਇਕੱਤਰ ਹੋ ਕੇ ਸੈਂਕੜਿਆਂ ਦੀ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਤੁਰੰਤ ਸਟਾਫ਼ ਦੀ ਡੈਪੂਟੇਸ਼ਨ ਬਦਲੀ ਰੱਦ ਕਰਨ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ ਜੇਕਰ ਹੈਲਥ ਸੈਂਟਰ ਧੂਰਕੋਟ ਦੇ ਸਟਾਫ਼ ਦੀ ਡੈਪੂਟੇਸ਼ਨ ਬਦਲੀ ਰੱਦ ਨਾ ਕੀਤੀ ਗਈ ਤਾਂ ਇੱਕ ਫਰਵਰੀ ਨੂੰ ਬਰਨਾਲਾ-ਮਾਨਸਾ ਮੁੱਖ ਮਾਰਗ ਜਾਮ ਕਰ ਕੇ ਰੋਸ ਧਰਨਾ ਦੇ ਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਕੱਤਰਤਾ ਨੂੰ ਸੰਬੋਧਨ ਕਰਦਿਆਂ ਭਾਕਿਯੂ ਸਿੱਧੂਪੁਰ ਦੇ ਆਗੂ ਗੁਰਚਰਨ ਸਿੰਘ ਬਾਵਾ, ਪ੍ਰਧਾਨ ਯਾਦਵਿੰਦਰ ਸਿੰਘ ਯਾਦੂ, ਭਾਕਿਯੂ ਕਾਦੀਆਂ ਦੇ ਪ੍ਰਧਾਨ ਗੁਰਪਿਆਰ ਸਿੰਘ ਧਾਲੀਵਾਲ, ਜਗਤ ਸਿੰਘ, ਜਨਕ ਸਿੰਘ ਸਾਬਕਾ ਸਰਪੰਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਪਿਛਲੀਆਂ ਸਰਕਾਰਾਂ ਵਲੋਂ ਦਿੱਤੀਆਂ ਸਿਹਤ ਸਹੂਲਤਾਂ ਬੰਦ ਕਰ ਕੇ ਪਿੰਡਾਂ ਦੇ ਵਸਨੀਕਾਂ ਨਾਲ ਸ਼ਰੇ੍ਹਆਮ ਕੀਤੀ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਸਬ ਸਿਡਰੀ ਹੈਲਥ ਸੈਂਟਰ ਧੂਰਕੋਟ ਵਿਖੇ ਪਿਛਲੇ ਸਾਲਾਂ ਤੋਂ ਲੈ ਕੇ ਮੌਜੂਦ ਡਾਕਟਰ ਵਲੋਂ ਰੋਜ਼ਾਨਾ ਕਰੀਬ 100 ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਸਨ | ਡਾਕਟਰ ਤੇ ਫਾਰਮਾਸਿਸਟ ਦੀ ਬਦਲੀ ਆਮ ਆਦਮੀ ਕਲੀਨਿਕ ਰੂੜੇਕੇ ਕਲਾਂ ਵਿਖੇ ਕਰ ਕੇ ਹੈਲਥ ਸੈਂਟਰ ਧੂਰਕੋਟ ਨੂੰ ਸਰਕਾਰ ਨੇ ਬੰਦ ਕਰ ਦਿੱਤਾ ਹੈ | ਇਲਾਜ ਲਈ ਆਉਣ ਵਾਲੇ ਤਿੰਨ ਪਿੰਡਾਂ ਦੇ ਸੈਂਕੜੇ ਲੋੜਵੰਦਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਿਹਤ ਸਹੂਲਤਾਂ ਦੇਣ ਦੇ ਕੀਤੇ ਜਾ ਰਹੇ ਡਰਾਮੇ ਤਹਿਤ ਸਰਕਾਰ ਵਲੋਂ ਪਹਿਲਾਂ ਮਿਲਦੀਆਂ ਸਰਕਾਰੀ ਸਿਹਤ ਸਹੂਲਤਾਂ ਵੀ ਖੋਹੀਆਂ ਜਾ ਰਹੀਆਂ ਹਨ | ਜੇਕਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੈਲਥ ਸੈਂਟਰ ਧੂਰਕੋਟ ਵਿਖੇ ਅਸਾਮੀਆਂ 'ਤੇ ਡਾਕਟਰ ਤੇ ਫਾਰਮਾਸਿਸਟ ਨਾ ਭੇਜੇ ਤਾਂ 1 ਫਰਵਰੀ ਨੂੰ ਬਰਨਾਲਾ-ਮਾਨਸਾ ਮੁੱਖ ਮਾਰਗ ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਜਾਮ ਕਰ ਕੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਡੀ ਗਿਣਤੀ ਪਿੰਡ ਵਾਸੀਆਂ ਵਲੋਂ ਤਿੱਖਾ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਚਮਕੌਰ ਸਿੰਘ, ਮਲਕੀਤ ਸਿੰਘ, ਭੋਲਾ ਸਿੰਘ, ਰਾਮ ਸਿੰਘ, ਕਾਲਾ ਸਿੰਘ, ਰਤਨ ਸਿੰਘ, ਪਿ੍ਤਪਾਲ ਸਿੰਘ, ਭਿੰਦਰ ਸਿੰਘ, ਕਾਲਾ ਸਿੰਘ, ਦਰਸਨ ਸਿੰਘ, ਸ਼ੇਰ ਸਿੰਘ, ਗੁਰਮੇਲ ਸਿੰਘ, ਭਰਪੂਰ ਸਿੰਘ, ਬਲਵੰਤ ਸਿੰਘ, ਨੰਬਰਦਾਰ ਰੂਪ ਸਿੰਘ, ਗੁਰਮੇਲ ਸਿੰਘ, ਜਥੇਦਾਰ ਜਗਤਾਰ ਸਿੰਘ, ਜੀਵਨ ਸਿੰਘ, ਰਾਜ ਸਿੰਘ, ਬੂਟਾ ਸਿੰਘ, ਦਰਸਨ ਸਿੰਘ, ਰਾਮ ਸਿੰਘ, ਜਸਪਾਲ ਸਿੰਘ, ਜਸਵਿੰਦਰ ਸਿੰਘ ਫ਼ੌਜੀ, ਗੁਰਜੰਟ ਸਿੰਘ, ਬੰਟੀ ਸਿੰਘ, ਤੋਗਾ ਸਿੰਘ, ਬਾਬੂ ਸਿੰਘ, ਸ਼ਮਸ਼ੇਰ ਸਿੰਘ, ਸਰਬਜੀਤ ਸਿੰਘ, ਮਲਕੀਤ ਸਿੰਘ, ਭੋਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ |

ਪੁਲਿਸ ਵਲੋਂ ਸਰਪੰਚ ਦੇ ਪੁੱਤਰ ਨੂੰ ਗਿ੍ਫ਼ਤਾਰ ਕਰਨ 'ਤੇ ਕਾਂਗਰਸੀ ਸਰਪੰਚਾਂ ਨੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 29 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਭਰਾਜ ਦੇ 2 ਧਿਰਾਂ ਦੇ ਹੋਏ ਝਗੜੇ ਨੂੰ ਲੈ ਕੇ ਪਿੰਡ ਦੀ ਕਾਂਗਰਸ ਨਾਲ ਸਬੰਧਿਤ ਸਰਪੰਚ ਦੇ ਲੜਕੇ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਨੂੰ ਲੈ ਕੇ ਕਾਂਗਰਸ ਦੇ ਸਰਪੰਚਾਂ ਵਲੋਂ ਥਾਣੇ ਅੱਗੇ ਨਾਅਰੇਬਾਜ਼ੀ ਕੀਤੀ ...

ਪੂਰੀ ਖ਼ਬਰ »

ਕਿਤਾਬਾਂ ਲੈਣ ਦਾ ਬਾਹਾਨਾ ਬਣਾ ਕੇ ਗੱਲਾਂ 'ਚ ਉਲਝਾਇਆ 75 ਸਾਲਾਂ ਬਜ਼ੁਰਗ ਦੁਕਾਨਦਾਰ

ਸੰਗਰੂਰ, 29 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਸ਼ਹਿਰ ਦੇ ਰੋਕਸੀ ਰੋਡ ਵਿਖੇ ਇਕ ਬਜ਼ੁਰਗ ਦੁਕਾਨਦਾਰ ਦੀ ਦਿਨ ਦਿਹਾੜੇ ਸੋਨੇ ਦੀ ਛਾਪ ਝਪਟੇ ਜਾਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ | ਰੋਕਸੀ ਰੋਡ ਵਿਖੇ ਸਥਿਤ ਰਾਜੀਵ ਬੁੱਕ ਸਟੋਰ ਦੇ ਮਾਲਕ ...

ਪੂਰੀ ਖ਼ਬਰ »

ਗੁੰਮ ਹੋਇਆ ਬੱਚਾ ਪੁਲਿਸ ਨੇ ਲੱਭ ਕੇ ਕੀਤਾ ਪਰਿਵਾਰ ਦੇ ਹਵਾਲੇ

ਦਿੜ੍ਹਬਾ ਮੰਡੀ, 29 ਜਨਵਰੀ (ਹਰਬੰਸ ਸਿੰਘ ਛਾਜਲੀ) - ਪਿੰਡ ਰੋਗਲਾ ਦੇ ਇੱਕ ਸ਼ੈਲਰ ਵਿੱਚ ਕੰਮ ਕਰਦੇ ਪਰਵਾਸੀ ਮਜ਼ਦੂਰ ਦਾ 11 ਸਾਲਾਂ ਗੁੰਮ ਹੋਇਆ ਬੱਚਾ ਪੁਲਿਸ ਨੇ ਤਿੰਨ ਦਿਨਾਂ ਵਿੱਚ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ¢ ਥਾਣਾ ਮੁੱਖ ਅਫ਼ਸਰ ਦਿੜ੍ਹਬਾ ਸੰਦੀਪ ਸਿੰਘ ...

ਪੂਰੀ ਖ਼ਬਰ »

ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਕਲੀਨਿਕਾਂ 'ਤੇ ਹੋ ਰਹੇ ਖਰਚੇ ਅਤੇ ਇਸ਼ਤਿਹਾਰਬਾਜ਼ੀ ਨੂੰ ਕਰਨ ਜੱਗ ਜਾਹਰ-ਭਾਜਪਾ ਆਗੂ ਵਿਨੋਦ ਗੁਪਤਾ

ਸੁਨਾਮ ਊਧਮ ਸਿੰਘ ਵਾਲਾ, 29 ਜਨਵਰੀ (ਭੁੱਲਰ, ਧਾਲੀਵਾਲ) - ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸੁਨਾਮ ਵਿਖੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਆਮ ਆਦਮੀ ਕਲੀਨਿਕ 'ਤੇ ਸਵਾਲ ਚੁੱਕਦਿਆਂ ਭਾਜਪਾ ਦੇ ਸੀਨੀਅਰ ਆਗੂ ਵਿਨੋਦ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਆਮ ...

ਪੂਰੀ ਖ਼ਬਰ »

ਸੂਬਾ ਪੱਧਰੀ ਰੈਲੀ ਦੌਰਾਨ ਮੁਲਾਜ਼ਮਾਂ, ਪੈਨਸ਼ਨਰਾਂ ਨੇ 'ਆਪ' ਸਰਕਾਰ ਖਿਲਾਫ਼ ਖੁੱਲ੍ਹ ਕੇ ਕੱਢੀ ਭੜਾਸ

ਸੰਗਰੂਰ, 29 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਦੇ ਸੱਦੇ ਉੱਤੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਵਿਸ਼ਾਲ ਸੂਬਾ ਰੈਲੀ ਕੀਤੀ ਗਈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਇਸ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਚੋਣ ਸਬੰਧੀ ਆਮ ਇਜ਼ਲਾਸ 2 ਨੂੰ

ਸੰਗਰੂਰ, 29 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਗÏਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਸੰਗਰੂਰ ਯੂਨਿਟ ਦੀ ਮੀਟਿੰਗ ਪ੍ਰਧਾਨ ਸ੍ਰੀ ਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਸੰਗਰੂਰ ਵਿਖੇ ਹੋਈ | ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਜਗਜੀਤ ...

ਪੂਰੀ ਖ਼ਬਰ »

47 ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ

ਅਹਿਮਦਗੜ੍ਹ, 29 ਜਨਵਰੀ (ਸੋਢੀ) - ਸਮਾਜਸੇਵਾ ਸੁਸਾਇਟੀ ਵਲੋਂ 47ਵਾਂ ਰਾਸ਼ਨ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ | ਸਾਂਝੀ ਰਸੋਈ ਵਿਖੇ ਆਯੋਜਿਤ ਇਸ ਸਮਾਰੋਹ ਵਿਚ 25 ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਮਾਨ ਦਿੱਤਾ ਗਿਆ | ਇਸ ਸਮਾਰੋਹ ਦੌਰਾਨ ਬਾਬਾ ...

ਪੂਰੀ ਖ਼ਬਰ »

ਦਿਵਿਆਂਗ ਸਰਟੀਫਿਕੇਟਾਂ ਦੀ ਜਾਂਚ ਸ਼ਲਾਘਾਯੋਗ ਫ਼ੈਸਲਾ ਅਰਸ਼ਦ ਮਲਿਕ

ਮਲੇਰਕੋਟਲਾ, 29 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਰਕਾਰ ਵਲੋਂ ਦਿਵਿਆਂਗਤਾ ਸਰਟੀਫਿਕੇਟ ਦੀ ਜਾਂਚ ਤੇ ਫਿਜ਼ੀਕਲ ਵੈਰੀਫਿਕੇਸ਼ਨ ਦੇ ਹੁਕਮ ਜਾਰੀ ਕਰਕੇ ਦਿਵਿਆਂਗ ਵਰਗ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਦਿਵਿਆਂਗ ਵਰਗ ਨਾਲ ...

ਪੂਰੀ ਖ਼ਬਰ »

-ਮਾਮਲਾ ਸੰਗਰੂਰ-ਦਿੱਲੀ ਮੁੱਖ ਮਾਰਗ 'ਤੇ ਖਨੋਰੀ ਵਿਖੇ ਮਿੱਟੀ ਵਾਲੇ ਪੁਲ ਦਾ-

ਮਿੱਟੀ ਵਾਲਾ ਪੁਲ ਕਿਸੇ ਵੀ ਕੀਮਤ 'ਤੇ ਨਹੀਂ ਬਣਨ ਦਿੱਤਾ ਜਾਵੇਗਾ- ਗੋਇਲ

ਖਨÏਰੀ, 29 ਜਨਵਰੀ (ਬਲਵਿੰਦਰ ਸਿੰਘ ਥਿੰਦ, ਰਾਜੇਸ਼ ਕੁਮਾਰ) - ਸ਼ਹਿਰ ਵਿਖੇ ਸੰਗਰੂਰ-ਦਿੱਲੀ ਮੁੱਖ ਮਾਰਗ 'ਤੇ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਬਣਾਏ ਜਾ ਰਹੇ ਮਿੱਟੀ ਵਾਲੇ ਬੰਦ ਪੁਲ ਦੇ ਖਿਲਾਫ ਅਤੇ ਪਿੱਲਰਾਂ ਵਾਲਾ ਪੁਲ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਸ਼ਹਿਰ ...

ਪੂਰੀ ਖ਼ਬਰ »

ਅਹਿਮਦਗੜ੍ਹ ਦੇ ਵਿਕਾਸ ਲਈ ਸਪੈਸ਼ਲ ਗਰਾਂਟ ਜਾਰੀ ਕਰਾਂਗੇ ਖਜਾਨਾ ਮੰਤਰੀ

ਅਹਿਮਦਗੜ੍ਹ, 29 ਜਨਵਰੀ (ਰਵਿੰਦਰ ਪੁਰੀ) - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਅਹਿਮਦਗੜ੍ਹ ਦੇ ਕੌਂਸਲਰਾਂ ਦੀ ਹੋਈ ਮੀਟਿੰਗ ਬਾਅਦ ਸ. ਚੀਮਾ ਨੇ ਕਿਹਾ ਕਿ ਅਹਿਮਦਗੜ੍ਹ ਸ਼ਹਿਰ ਦੇ ਵਿਕਾਸ ਸਬੰਧੀ ਨਗਰ ਕੌਂਸਲ ਪੰਜਾਬ ਸਰਕਾਰ ਨੂੰ ਜੋ ਵੀ ਪ੍ਰੋਜੈਕਟ ਬਣਾ ...

ਪੂਰੀ ਖ਼ਬਰ »

ਲੋਕ ਗਾਇਕ ਹਾਕਮ ਬਖਤੜੀਵਾਲਾ ਵਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ

ਲÏਾਗੋਵਾਲ, 29 ਜਨਵਰੀ (ਵਿਨੋਦ, ਸ. ਸ. ਖੰਨਾ) - ਪ੍ਰਸਿੱਧ ਲੋਕ ਗਾਇਕ ਹਾਕਮ ਬਖਤੜੀਵਾਲਾ ਨੇ ਆਗਾਮੀ ਲੋਕ ਸਭਾ ਚੋਣਾਂ ਵਿਚ ਹਲਕਾ ਸੰਗਰੂਰ ਤੋਂ ਕਿਸਮਤ ਅਜਮਾਊਣ ਦਾ ਫ਼ੈਸਲਾ ਕੀਤਾ ਹੈ¢ ਇਸ ਪ੍ਰਤੀਨਿਧ ਨਾਲ ਫ਼ੋਨ ਤੇ ਉਚੇਚੀ ਗੱਲਬਾਤ ਕਰਦਿਆਂ ਹਾਕਮ ਬਖਤੜੀਵਾਲਾ ਨੇ ਦੱਸਿਆ ...

ਪੂਰੀ ਖ਼ਬਰ »

30 ਨੂੰ ਮਲੇਰਕੋਟਲਾ 31 ਨੂੰ ਸੰਗਰੂਰ ਅਤੇ 1 ਨੂੰ ਬਰਨਾਲਾ ਵਿਖੇ ਮਿਲਣਗੀਆਂ ਅੱਧ ਮੁੱਲ 'ਤੇ ਕੰਨਾਂ ਦੀਆਂ ਮਸ਼ੀਨਾਂ

ਸੰਗਰੂਰ, 29 ਜਨਵਰੀ (ਅ.ਬ.)-ਈਕੋਸਾਊਾਡ ਇੰਟਰਨੈਸ਼ਨਲ ਵਲੋਂ ਘੱਟ ਸੁਣਾਈ ਦੇ ਵਾਲਿਆਂ ਲਈ ਮੁਫਤ ਹਿਅਰਿੰਗ ਚੈੱਕਅਪ ਕੈਂਪ 30 ਜਨਵਰੀ ਦਿਨ ਸੋਮਵਾਰ ਨੂੰ ਮੁਲਤਾਨੀ ਹੋਟਲ ਨੇੜੇ ਡੀ.ਏ.ਵੀ. ਸਕੂਲ ਕਲੱਬ ਚੌਕ (3lub 3howk) ਮਲੇਰਕੋਟਲਾ (Malerkotla) ਅਤੇ 31 ਜਨਵਰੀ ਦਿਨ ਮੰਗਲਵਾਰ ਨੂੰ ...

ਪੂਰੀ ਖ਼ਬਰ »

ਐਸ.ਐਸ.ਪੀ. ਮਲੇਰਕੋਟਲਾ ਦੀ ਅਗਵਾਈ ਹੇਠ 11 ਕਿੱਲੋਮੀਟਰ ਫਿਟਨੈੱਸ ਰੋਡ ਮਾਰਚ ਕੱਢਿਆ

ਮਲੇਰਕੋਟਲਾ, 29 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਪੁਲਿਸ ਮੁਖੀ ਮੈਡਮ ਅਵਨੀਤ ਕÏਰ ਸਿੱਧੂ ਦੀ ਅਗਵਾਈ ਹੇਠ ਫਿਟਨੈੱਸ ਰੋਡ ਮਾਰਚ ਕੱਢਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਮੁਖੀ ਮੈਡਮ ਅਵਨੀਤ ਕÏਰ ਸਿੱਧੂ ਨੇ ...

ਪੂਰੀ ਖ਼ਬਰ »

ਵਫਦ ਮੰਤਰੀ ਨੂੰ ਮਿਲਿਆ

ਸੰਗਰੂਰ, 29 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਵਲੋਂ ਦਿੱਤੇ ਸੱਦੇ ਤਹਿਤ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਝੰਡਾ ਲਹਿਰਾਉਣ ਪੁੱਜੇ ਕੈਬਨਿਟ ਮੰਤਰੀਆਂ ...

ਪੂਰੀ ਖ਼ਬਰ »

ਫ਼ਸਲਾਂ ਦੇ ਉਜਾੜੇ ਤੋਂ ਅੱਕੇ ਕਿਸਾਨ ਅਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ ਕੇ ਤਹਿਸੀਲਦਾਰ ਮਲੇਰਕੋਟਲਾ ਦੇ ਦਫ਼ਤਰ ਪਹੁੰਚੇ

ਮਲੇਰਕੋਟਲਾ, 29 ਜਨਵਰੀ (ਪਰਮਜੀਤ ਸਿੰਘ ਕੁਠਾਲਾ) - ਪਿੰਡਾਂ ਵਿਚ ਬੇਸਹਾਰਾ ਘੁੰਮਦੀਆਂ ਅਤੇ ਖੇਤਾਂ ਵਿਚ ਫ਼ਸਲਾਂ ਦਾ ਉਜਾੜਾ ਕਰ ਰਹੀਆਂ ਆਵਾਰਾ ਗਊਆਂ ਤੋਂ ਅੱਕੇ ਵੱਡੀ ਗਿਣਤੀ ਕਿਸਾਨਾਂ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾਈ ਮੀਤ ਪ੍ਰਧਾਨ ਭੁਪਿੰਦਰ ...

ਪੂਰੀ ਖ਼ਬਰ »

ਮੰਗਵਾਲ 'ਚ ਹੋਏ ਕੁਸ਼ਤੀ ਮੁਕਾਬਲਿਆਂ 'ਚ ਦਿੱਲੀ ਦੇ ਪਹਿਲਵਾਨ ਸੰਜੇ ਨੇ ਜਿੱਤੀ 76 ਹਜ਼ਾਰ ਦੀ ਝੰਡੀ

ਸੰਗਰੂਰ, 29 ਜਨਵਰੀ (ਧੀਰਜ ਪਸ਼ੌਰੀਆ) - ਪਿੰਡ ਮੰਗਵਾਲ ਵਿਖੇ ਨਗਨ ਬਾਬਾ ਸਾਹਿਬ ਦਾਸ ਦੀ ਯਾਦ ਵਿਚ ਮਹੰਤ ਬਾਬਾ ਪਰਮਾਨੰਦ ਅਤੇ ਸਰਪੰਚ ਸਰਬਜੀਤ ਸਿੰਘ ਸਮੇਤ ਸਮੂਹ ਗਰਾਮ ਪੰਚਾਇਤ ਦੀ ਅਗਵਾਈ ਵਿਚ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਵਿਚ ਦਿੱਲੀ ਦੇ ਪਹਿਲਵਾਨ ਸੰਜੇ ...

ਪੂਰੀ ਖ਼ਬਰ »

3 ਫਰਵਰੀ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਪੱਕੇ ਧਰਨੇ ਲਈ ਕੀਤੀ ਲਾਮਬੰਦੀ

ਸੰਗਰੂਰ, 29 ਜਨਵਰੀ (ਧੀਰਜ ਪਸ਼ੌਰੀਆ) - ਪੰਜਾਬ ਦੇ ਦਰਿਆਈ ਪਾਣੀਆਂ ਅਤੇ ਪੰਜਾਬ ਦੀ ਖੇਤੀ ਨੰੂ ਬਚਾਉਣ ਲਈ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਅਣਮਿੱਥੇ ਸਮੇਂ ਦੇ ਕਿਸਾਨ ਧਰਨੇ ਲਈ ਕੀਤੀ ਜਾ ਰਹੀ ਲਾਮਬੰਦੀ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਬੈਠਕ ...

ਪੂਰੀ ਖ਼ਬਰ »

ਵੱਡਾ ਘੱਲੂਘਾਰਾ ਕੁੱਪ-ਰੋਹੀੜਾ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ 3 ਫਰਵਰੀ ਤੋਂ

ਕੁੱਪ ਕਲਾਂ, 29 ਜਨਵਰੀ (ਮਨਜਿੰਦਰ ਸਿੰਘ ਸਰÏਦ) - ਸਿੱਖ ਇਤਿਹਾਸ ਅੰਦਰ ਲਾਸਾਨੀ ਸ਼ਹਾਦਤ ਦਾ ਜ਼ਾਮਨ ਮੰਨੇ ਜਾਂਦੇ ਵੱਡਾ ਘੱਲੂਘਾਰਾ ਦੇ 35 ਹਜ਼ਾਰ ਸ਼ਹੀਦ ਸਿੰਘਾਂ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ-ਮੇਲਾ 3, 4 ਤੇ 5 ਫਰਵਰੀ ਨੂੰ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ...

ਪੂਰੀ ਖ਼ਬਰ »

ਕੈਨੇਡਾ ਨੇ ਵੀ ਆਸਟ੍ਰੇਲੀਆ ਵਾਂਗ ਵੀਜੇ ਦੇਣ ਵਿਚ ਰਫ਼ਤਾਰ ਕੀਤੀ ਤੇਜ਼ - ਸੁਖਵਿੰਦਰ ਸਿੰਘ

ਸੰਗਰੂਰ, 29 ਜਨਵਰੀ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸਟ੍ਰੇਲੀਆ ਵਾਂਗ ਕੈਨੇਡਾ ਨੇ ਵੀ ਵੀਜੇ ਦੇਣ ਵਿਚ ਰਫਤਾਰ ਤੇਜ਼ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਅਸਟ੍ਰੇਲੀਆ ਵੀਹ ਤੋਂ ਪੱਚੀ ਦਿਨਾਂ ਵਿਚ ...

ਪੂਰੀ ਖ਼ਬਰ »

ਕਿਸਾਨੀ ਮਸਲਿਆਂ 'ਤੇ ਡਟ ਕੇ ਦੇਵਾਂਗੇ ਪਹਿਰਾ - ਜਸਵਿੰਦਰ ਲੌਂਗੋਵਾਲ

ਸੁਨਾਮ ਊਧਮ ਸਿੰਘ ਵਾਲਾ, 29 ਜਨਵਰੀ (ਸੱਗੂ, ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਵੱਖ ਹੋਏ ਜਸਵਿੰਦਰ ਸਿੰਘ ਲÏਾਗੋਵਾਲ ਗਰੁੱਪ ਦੇ ਸੁਨਾਮ ਬਲਾਕ ਨਾਲ ਸਬੰਧਿਤ ਆਗੂਆਂ ਦੀ ਮੀਟਿੰਗ ਐਤਵਾਰ ਨੂੰ ਗੁਰਦੁਆਰਾ ਸੱਚਖੰਡ ਸਾਹਿਬ ਸੁਨਾਮ ਵਿਖੇ ...

ਪੂਰੀ ਖ਼ਬਰ »

ਆਪ ਵਿਧਾਇਕਾਂ ਨੇ ਭਾਈਚਾਰਕ ਏਕੇ ਅਤੇ ਇਖ਼ਲਾਕੀ ਕਦਰਾਂ ਕੀਮਤਾਂ ਦਾ ਕੀਤਾ ਘਾਣ - ਪੂਨੀਆ

ਸੰਗਰੂਰ, 29 ਜਨਵਰੀ (ਅਮਨਦੀਪ ਸਿੰਘ ਬਿੱਟਾ) - ਪੰਜਾਬ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਸਹਿ ਇੰਚਾਰਜ ਅਮਨਦੀਪ ਸਿੰਘ ਪੂਨੀਆ, ਪਵਨ ਕੁਮਾਰ ਗਰਗ ਅਤੇ ਗੁਰਸੇਵਕ ਸਿੰਘ ਕਾਕੂ ਨੇ ਕਿਹਾ ਕਿ 'ਆਪ' ਪਾਰਟੀ ਦੇ ਵਿਧਾਇਕ ਭਾਈਚਾਰਕ ਸਾਂਝ ਅਤੇ ਇਖ਼ਲਾਕੀ ਕਦਰਾਂ ਕੀਮਤਾਂ ਦਾ ਘਾਣ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸੁਨਾਮ ਵਿਖੇ ਮਾਡਰਨ ਵੈਂਡਿੰਗ ਜ਼ੋਨ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਮੁੜ ਜਾਇਜ਼ਾ

ਸੁਨਾਮ ਊਧਮ ਸਿੰਘ ਵਾਲਾ, 29 ਜਨਵਰੀ (ਧਾਲੀਵਾਲ, ਭੁੱਲਰ, ਸੱਗੂ) - ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪਿ੍ੰਟਿੰਗ ਅਤੇ ਸਟੇਸ਼ਨਰੀ ਮੰਤਰੀ ਸ੍ਰੀ ਅਮਨ ਅਰੋੜਾ ਵਲੋਂ ਅੱਜ ਮੁੜ ਸੁਨਾਮ ਸ਼ਹਿਰ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX