ਤਾਜਾ ਖ਼ਬਰਾਂ


4 ਆਈ.ਏ.ਐਸ. ਤੇ 34 ਪੀ.ਸੀ.ਐਸ. ਅਧਿਕਾਰੀਆਂ ਦੇ ਹੋਏ ਤਬਾਦਲੇ
. . .  0 minutes ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਨੇ ਵੱਡਾ ਫ਼ੇਰਬਦਲ ਕਰਦਿਆਂ ਰਾਜ ਦੇ 4 ਆਈ.ਏ.ਐਸ. ਅਤੇ 34 ਪੀ.ਸੀ.ਐਸ. ਅਫ਼ਸਰਾਂ ਦਾ ਤਬਾਦਲਾ ਕੀਤਾ ਹੈ।
1984 ਸਿੱਖ ਵਿਰੋਧੀ ਦੰਗੇ- ਜਗਦੀਸ਼ ਟਾਈਟਲਰ ਦਾ ਕੇਸ ਵਿਸ਼ੇਸ਼ ਸੰਸਦ ਮੈਂਬਰ ਅਦਾਲਤ ’ਚ ਤਬਦੀਲ
. . .  28 minutes ago
ਨਵੀਂ ਦਿੱਲੀ, 2 ਜੂਨ- 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਕਾਂਗਰਸ ਦੇ....
ਨਰਿੰਦਰ ਮੋਦੀ ਨੇ ਤੇਲੰਗਨਾ ਦਿਵਸ ’ਤੇ ਰਾਜ ਦੇ ਲੋਕਾਂ ਨੂੰ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਤੀ, 2 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਥਾਪਨਾ ਦਿਵਸ ’ਤੇ ਤੇਲੰਗਾਨਾ ਦੇ ਲੋਕਾਂ ਨੂੰ ਵਧਾਈ...
ਯੂ.ਪੀ- ਅਫ਼ਰੀਕੀ ਮੂਲ ਦੇ 16 ਨਾਗਰਿਕ ਬਿਨਾਂ ਪਾਸਪੋਰਟ-ਵੀਜ਼ਾ ਦੇ ਗਿ੍ਫ਼ਤਾਰ
. . .  about 1 hour ago
ਲਖਨਊ, 2 ਜੂਨ- ਮੀਡੀਆ ਸੈਲ ਗੌਤਮ ਬੁੱਧ ਨਗਰ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਸਥਾਨਕ ਪੁਲਿਸ ਵਲੋਂ ਕੁਝ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਦੀ ਚੈਕਿੰਗ ਕੀਤੀ ਗਈ ਤਾਂ....
ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 2 ਜੂਨ- ਜੰਮੂ-ਕਸ਼ਮੀਰ ਵਿਚ ਰਾਜੌਰੀ ਦੇ ਦਾਸਲ ਜੰਗਲੀ ਖ਼ੇਤਰ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ। ਇਸ ਸੰਬੰਧੀ ਫ਼ਿਲਹਾਲ ਤਲਾਸ਼ੀ ਮੁਹਿੰਮ ਚੱਲ ਰਹੀ....
ਸਾਕਸ਼ੀ ਕਤਲ ਕੇਸ: ਪੁਲਿਸ ਨੇ ਹੱਤਿਆ ਲਈ ਵਰਤਿਆ ਚਾਕੂ ਕੀਤਾ ਬਰਾਮਦ
. . .  about 2 hours ago
ਨਵੀਂ ਦਿੱਲੀ, 2 ਜੂਨ- ਡੀ. ਸੀ. ਪੀ. ਆਊਟਰ ਨਾਰਥ ਰਵੀ ਕੁਮਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਪੁਲਿਸ ਨੇ ਸਾਕਸ਼ੀ ਕਤਲ ਕੇਸ ਵਿਚ ਵਰਤਿਆ ਗਿਆ ਚਾਕੂ ਪੁਲਿਸ ਨੇ ਬਰਾਮਦ ਕਰ ਲਿਆ....
ਭਾਰਤ ਵਿਚ ਪ੍ਰੈਸ ਦੀ ਆਜ਼ਾਦੀ ਕਮਜ਼ੋਰ ਹੋ ਰਹੀ- ਰਾਹੁਲ ਗਾਂਧੀ
. . .  about 2 hours ago
ਵਾਸ਼ਿੰਗਟਨ, 2 ਜੂਨ- ਕਾਂਗਰਸ ਨੇਤਾ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ’ਤੇ ਹਨ। ਵਾਸ਼ਿੰਗਟਨ ਡੀ.ਸੀ. ਵਿਚ ਉਨ੍ਹਾਂ ਕਿਹਾ ਕਿ ਭਾਰਤ ਵਿਚ ਪ੍ਰੈਸ ਦੀ ਆਜ਼ਾਦੀ ਕਮਜ਼ੋਰ ਹੋ ਰਹੀ ਹੈ, ਜੋ ਕਿਸੇ ਤੋਂ ਲੁਕੀ ਨਹੀਂ ਹੈ....
ਰਾਜੌਰੀ: ਦਾਸਲ ਜੰਗਲੀ ਖੇਤਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ
. . .  about 2 hours ago
ਸ੍ਰੀਨਗਰ, 2 ਜੂਨ- ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਹ ਮੁੱਠਭੇੜ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਬ੍ਰਿਕਸ ਐਫਐਮਜ਼ ਦੀ ਮੀਟਿੰਗ : ਜੈਸ਼ੰਕਰ, ਰੂਸੀ ਹਮਰੁਤਬਾ ਲਾਵਰੋਵ ਨੇ ਦੁਵੱਲੇ ਏਜੰਡੇ ਦੇ ਮੁੱਦਿਆਂ 'ਤੇ ਚਰਚਾ ਕੀਤੀ
. . .  1 day ago
ਇਮਰਾਨ ਖਾਨ ਦੀ ਪਾਰਟੀ ਦੇ ਪ੍ਰਧਾਨ ਪਰਵੇਜ਼ ਇਲਾਹੀ ਨੂੰ ਲਾਹੌਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰੋਂ ਕੀਤਾ ਗ੍ਰਿਫ਼ਤਾਰ
. . .  1 day ago
ਭਾਰਤ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ, ਮ੍ਰਿਤਯੂੰਜਯ ਮਹਾਪਾਤਰਾ ਨੂੰ ਵਿਸ਼ਵ ਮੌਸਮ ਵਿਗਿਆਨ ਸੰਗਠਨ ਦਾ ਤੀਜਾ ਉਪ-ਪ੍ਰਧਾਨ ਚੁਣਿਆ
. . .  1 day ago
ਭਗਵੰਤ ਮਾਨ ਸਰਕਾਰ ਦੀ 'ਅਜੀਤ' ਨੂੰ ਦਬਾਉਣ ਦੀ ਨੀਤੀ ਦੀ ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ ਵਿਚ ਸਖ਼ਤ ਨਿਖੇਧੀ
. . .  1 day ago
ਸ੍ਰੀ ਮੁਕਤਸਰ ਸਾਹਿਬ ,1 ਜੂਨ (ਰਣਜੀਤ ਸਿੰਘ ਢਿੱਲੋਂ)-ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੀ ਸਮਾਜ ਸੇਵੀ ਸੰਸਥਾ ਵਿਕਾਸ ਮਿਸ਼ਨ ਦੀ ਮੀਟਿੰਗ ਜਗਦੀਸ਼ ਰਾਏ ਢੋਸੀਵਾਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਭਗਵੰਤ ਮਾਨ ...
ਡਾ: ਬਰਜਿੰਦਰ ਸਿੰਘ ਹਮਦਰਦ ਦੇ ਹੱਕ ‘ਚ ਹਾਈਕੋਰਟ ਦੇ ਆਏ ਫ਼ੈਸਲੇ ਨਾਲ ਮਾਨ ਸਰਕਾਰ ਦੀਆਂ ਵਧੀਕੀਆਂ ਦਾ ਮਿਲਿਆ ਜਵਾਬ-ਕੰਵਰਪ੍ਰਤਾਪ ਸਿੰਘ ਅਜਨਾਲਾ
. . .  1 day ago
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਹੱਕ-ਸੱਚ ਦੀ ਆਵਾਜ਼ ਰੋਜ਼ਾਨਾਂ ‘ਅਜੀਤ’ ਦੇ ਮੁੱਖ ਸੰਪਾਦਕ ਸਤਿਕਾਰਯੋਗ ਭਾਅਜੀ ਡਾ: ਬਰਜਿੰਦਰ ਸਿੰਘ ਹਮਦਰਦ ਨਾਲ ਨਿੱਜੀ ਕਿੜ ਕੱਢਦਿਆਂ ਉਨ੍ਹਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ...
ਜਸਪਾਲ ਸਿੰਘ ਪੰਧੇਰ ਕਾਹਨੂੰਵਾਨ ਮਾਰਕੀਟ ਕਮੇਟੀ ਅਤੇ ਮੋਹਨ ਸਿੰਘ ਬੋਪਾਰਾਏ ਕਾਦੀਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਕੀਤੇ ਨਿਯੁਕਤ
. . .  1 day ago
ਕਾਹਨੂੰਵਾਨ, 1 ਜੂਨ (ਕੁਲਦੀਪ ਸਿੰਘ ਜਾਫਲਪੁਰ)-ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ ਜੋ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਸ ਤਰ੍ਹਾਂ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਵਜੋਂ ਡਾਕਟਰ ਜਸਪਾਲ ਸਿੰਘ ਪੰਧੇਰ ਲਾਧੂਪੁਰ ਨੂੰ...
ਕੇਰਲਾ ਦੀ ਨੰਨ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਫਰੈਂਕੋ ਮੁਲੱਕਲ ਨੇ ਜਲੰਧਰ ਬਿਸ਼ਪ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਜਲੰਧਰ, 1 ਜੂਨ- ਕੇਰਲਾ ਦੀ ਨਨ ਨਾਲ ਰੇਪ ਕੇਸ ਦੇ ਦੋਸ਼ੀ ਜਲੰਧਰ ਦੇ ਬਿਸ਼ਪ ਫਰੈਂਕੋ ਮਲੱਕਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫਰੈਂਕੋ ਮੁਲੱਕਲ - ਜਿਸ ਨੂੰ ਇਕ ਨੰਨ ਦੁਆਰਾ ਜਬਰ-ਜ਼ਿਨਾਹ ਦੇ ਦੋਸ਼ਾਂ ਤੋਂ ਬਾਅਦ 2018 'ਚ ਅਸਥਾਈ ਤੌਰ 'ਤੇ...
ਮੋਟਰਸਾਈਕਲ ਤੇ ਕਾਰ ਦੀ ਟੱਕਰ ’ਚ ਔਰਤ ਦੀ ਮੌਤ
. . .  1 day ago
ਘੋਗਰਾ, 1 ਮਈ (ਆਰ.ਐਸ.ਸਲਾਰੀਆ)- ਦਸੂਹਾ ਹਾਜ਼ੀਪੁਰ ਸੜ੍ਹਕ ’ਤੇ ਪੈਂਦੇ ਪਿੰਡ ਹਲੇੜ ਦੇ ਨਜ਼ਦੀਕ ਮੋਟਰਸਾਈਕਲ ਕਾਰ ਦੀ ਟੱਕਰ ’ਚ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ....
ਕੱਟਾਰੂਚੱਕ ਨੂੰ ਅਹੁਦੇ ’ਤੇ ਰਹਿਣ ਦਾ ਕੋਈ ਹੱਕ ਨਹੀਂ- ਰਾਜਪਾਲ
. . .  1 day ago
ਚੰਡੀਗੜ੍ਹ, 1 ਜੂਨ- ਅੱਜ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ’ਤੇ ਬੋਲਦਿਆਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਲਾਲ ਚੰਦ ਕਟਾਰੂਚੱਕ ਨੇ....
ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਮਾਣਯੋਗ ਹਾਈਕੋਰਟ ਤੋਂ ਰਾਹਤ ਮਿਲਣ ਨਾਲ ਤਾਨਸ਼ਾਹੀ ਮਾਨ ਸਰਕਾਰ ਦਾ ਹੰਕਾਰ ਟੁੱਟਿਆ- ਬੀਬਾ ਗੁਨੀਵ ਕੌਰ ਮਜੀਠੀਆ
. . .  1 day ago
ਮਜੀਠਾ, 1 ਜੂਨ (ਜਗਤਾਰ ਸਿੰਘ ਸਹਿਮੀ)- ਪੰਜਾਬ ਦੀ ਆਪ ਸਰਕਾਰ ਵਲੋਂ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਤੇ ਬਦਲਾਖੋਰੀ ਦੀ ਨੀਅਤ ਨਾਲ ਪਿਛਲੇ ਦਿਨੀਂ ਵਿਜੀਲੈਂਸ ਰਾਹੀਂ ‘ਅਜੀਤ’ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ....
ਲਾਰੈਂਸ ਤੇ ਗੋਲਡੀ ਬਰਾੜ ਗੈਂਗ ਦੇ 10 ਸ਼ਾਰਪ ਸ਼ੂਟਰ ਗਿ੍ਫ਼ਤਾਰ
. . .  1 day ago
ਨਵੀਂ ਦਿੱਲੀ, 1 ਜੂਨ- ਗੁਰੂਗ੍ਰਾਮ ਪੁਲਿਸ ਦੇ ਏ.ਸੀ.ਪੀ. ਕ੍ਰਾਈਮ ਵਰੁਣ ਦਹੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ 10 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ....
ਨਹਿਰ ਵਿਚ ਡਿੱਗੀ ਕਾਰ, ਪੁਲਿਸ ਵਲੋਂ ਬਚਾਅ ਕਾਰਜ ਸ਼ੁਰੂ
. . .  1 day ago
ਦਸੂਹਾ, 1 ਜੂਨ- ਤਲਵਾੜਾ ਦੇ ਸਾਹ ਨਹਿਰ ਨਜ਼ਦੀਕ 52 ਗੇਟ ਵਿਚ ਅੱਜ ਇਕ ਕਾਰ ਦੇ ਬੇਕਾਬੂ ਹੋ ਕੇ ਨਹਿਰ ਵਿਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਚਸ਼ਮਦੀਦਾਂ ਦੇ ਅਨੁਸਾਰ ਕਾਰ ਵਿਚ ਇਕੱਲਾ....
ਨੰਬਰਦਾਰ ਯੂਨੀਅਨ ਮਮਦੋਟ ਵਲੋਂ ਮਾਨ ਸਰਕਾਰ ਦੇ ਰਵੱਈਏ ਦੀ ਨਿੰਦਾ
. . .  1 day ago
ਮਮਦੋਟ, 1 ਜੂਨ (ਸੁਖਦੇਵ ਸਿੰਘ ਸੰਗਮ)- ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਮਮਦੋਟ ਦੀ ਮਹੀਨਾਵਾਰ ਮੀਟਿੰਗ ਦਫ਼ਤਰ ਤਹਿਸੀਲ ਕੰਪਲੈਕਸ ਮਮਦੋਟ ਵਿਖੇ ਪ੍ਰਧਾਨ ਵਰਿੰਦਰ ਸਿੰਘ ਵੈਰੜ ਦੀ ਪ੍ਰਧਾਨਗੀ ਹੇਠ....
ਮਹਿਲਾ ਪਹਿਲਵਾਨਾਂ ਨਾਲ ਹੋਈ ਧੱਕੇਸ਼ਾਹੀ ਦੇ ਵਿਰੋਧ ’ਚ ਸਾੜਿਆ ਕੇਂਦਰ ਸਰਕਾਰ ਦਾ ਪੁਤਲਾ
. . .  1 day ago
ਬਠਿੰਡਾ, 1 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਦੇ ਰਹੀਆਂ ਮਹਿਲਾਂ ਪਹਿਲਵਾਨਾਂ ਨਾਲ ਧੱਕੇਸ਼ਾਹੀਆਂ ਅਤੇ ਬਦਸਲੂਕੀਆਂ ਕਰਨ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ....
ਹਿਮਾਚਲ: ਖੱਡ ’ਚ ਡਿੱਗੀ ਬੱਸ, ਕਈ ਯਾਤਰੀ ਜ਼ਖ਼ਮੀ
. . .  1 day ago
ਸ਼ਿਮਲਾ, 1 ਜੂਨ- ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ 40 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਸੜਕ ਤੋਂ ਉਤਰ ਕੇ ਖੱਡ ’ਚ ਡਿੱਗਣ ਕਾਰਨ ਕਈ ਯਾਤਰੀ ਜ਼ਖ਼ਮੀ ਹੋ ਗਏ। ਮੰਡੀ ਦੇ ਪੁਲਿਸ ਸੁਪਰਡੈਂਟ ਸੌਮਿਆ ਸੰਬਸ਼ਿਵਮ ਨੇ ਦੱਸਿਆ ਕਿ.....
ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
. . .  1 day ago
ਚੰਡੀਗੜ੍ਹ, 1 ਜੂਨ- ਪੰਜਾਬ ਦੇ ਸੀਨੀਅਰ ਪੱਤਰਕਾਰ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਮਾਘ ਸੰਮਤ 554

ਦਿੱਲੀ / ਹਰਿਆਣਾ

ਈ-ਟੈਂਡਰਿੰਗ ਦੇ ਖ਼ਿਲਾਫ਼ ਸਰਪੰਚਾਂ ਵਲੋਂ ਭਾਵਦੀਨ ਟੋਲ ਪਲਾਜ਼ੇ 'ਤੇ ਰੋਡ ਜਾਮ

ਸਿਰਸਾ, 29 ਜਨਵਰੀ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਸ਼ੁਰੂ ਕੀਤੀ ਗਈ ਈ-ਟੈਂਡਰਿੰਗ ਦਾ ਸਰਪੰਚ ਐਸੋਸੀਏਸ਼ਨ ਦੇ ਬੈਨਰ ਹੇਠ ਅੱਜ ਸਰਪੰਚਾਂ ਵਲੋਂ ਨੈਸ਼ਨਲ ਹਾਈ ਵੇਅ ਨÏਾ 'ਤੇ ਭਾਵਦੀਨ ਟÏਲ ਪਲਾਜੇ 'ਤੇ ਧਰਨਾ ਦਿੱਤਾ ਗਿਆ ਅਤੇ ਸੰਕੇਤਿਕ ਤÏਰ 'ਤੇ ਕੁਝ ਸਮੇਂ ਲਈ ਰੋਡ ਜਾਮ ਕੀਤਾ ਗਿਆ¢ ਸਰਪੰਚਾਂ ਵਲੋਂ ਟੋਲ ਪਲਾਜੇ 'ਤੇ ਲਾਏ ਗਏ ਧਰਨੇ ਕਾਰਨ ਸੜਕ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ¢ ਈ ਟੈਂਡਰਿੰਗ ਦੇ ਵਿਰੋਧ ਵਿਚ ਕਿਸਾਨ ਅੱਜ ਭਾਵਦੀਨ ਟੋਲ ਪਲਾਜੇ 'ਤੇ ਇਕੱਠੇ ਹੋਏ ਜਿਥੇ ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਤੇ ਰੋਡ 'ਤੇ ਧਰਨਾ ਦਿੱਤਾ¢ ਇਸ ਦÏਰਾਨ ਇਲਾਕੇ ਦੇ ਪਿੰਡਾਂ ਦੇ ਸਰਪੰਚ ਵੱਡੀ ਗਿਣਤੀ ਵਿਚ ਮÏਜੂਦ ਸਨ¢ ਸਰਪੰਚ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਈ-ਟੈਂਡਰਿੰਗ ਪ੍ਰਣਾਲੀ ਨੂੰ ਵਾਪਿਸ ਨਾ ਲਿਆ ਤਾਂ ਉਹ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਨਗੇ¢ ਇਸ ਮÏਕੇ ਸਰਪੰਚ ਸੰਤੋਸ਼ ਬੈਨੀਵਾਲ, ਰੀਤਾ ਕਾਸਨੀਆਂ, ਸੁਭਾਸ਼ ਕਾਸਨੀਆਂ, ਭੁਪਿੰਦਰ ਨੰਬਰਦਾਰ ਵੈਦਵਾਲਾ, ਗੁਰਜੀਤ ਸਿੰਘ ਸਰਪੰਚ ਭਾਵਦੀਨ ਆਦਿ ਨੇ ਕਿਹਾ ਕਿ ਸਰਕਾਰ ਪੰਚਾਇਤ ਐਕਟ ਵਿੱਚ ਸਰਪੰਚਾਂ ਨੂੰ ਦਿੱਤੇ ਅਧਿਕਾਰਾਂ ਨੂੰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ¢ ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ ਜੋ ਐਕਟ ਮੁਤਾਬਕ ਅਧਿਕਾਰ ਦਿੱਤੇ ਗਏ ਹਨ, ਹੁਣ ਸਰਕਾਰ ਉਨ੍ਹਾਂ 'ਚ ਕਟÏਤੀ ਕਰ ਰਹੀ ਹੈ¢ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ ਸਿਰਫ ਦੋ ਲੱਖ ਰੁਪਏ ਤੱਕ ਦੇ ਕੰਮ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ ਜਦੋਂ ਕਿ ਇਸ ਮਹਿੰਗਾਈ ਦੇ ਦÏਰ ਵਿਚ ਇਹ ਰਕਮ ਬਹੁਤ ਘਟ ਹੈ¢ ਉਨ੍ਹਾਂ ਨੇ ਕਿਹਾ ਕਿ ਸਰਕਾਰ ਪੰਚਾਇਤ 'ਤੇ ਰੀ-ਕਾਲ ਦੀ ਗੱਲ ਕਰ ਰਹੀ ਹੈ¢ ਸਰਪੰਚਾਂ ਨੂੰ ਸਰਕਾਰ ਦੀ ਇਹ ਸ਼ਰਤ ਮਨਜੂਰ ਹੈ ਪਰ ਇਸ ਨੂੰ ਪਹਿਲਾਂ ਐਮਐਲਏ ਤੇ ਐਮ.ਪੀ. 'ਤੇ ਸਰਕਾਰ ਲਾਗੂ ਕਰ ਦੇਵੇ, ਇਸ ਮਗਰੋਂ ਇਸ ਨੂੰ ਸਰਪੰਚਾਂ 'ਤੇ ਲਾਗੂ ਕੀਤਾ ਜਾਏ ¢ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਈ-ਟੈਂਡਰਿੰਗ ਪ੍ਰਣਾਲੀ ਨੂੰ ਸਮਾਪਤ ਨਾ ਕੀਤਾ ਗਿਆ ਤਾਂ ਕਿਸਾਨਾਂ ਦਾ ਇਹ ਵਿਰੋਧ ਜਾਰੀ ਰਹੇਗਾ ¢ ਇਸ ਮÏਕੇ 'ਤੇ ਵੱਡੀ ਗਿਣਤੀ 'ਚ ਪਿੰਡਾਂ ਦੇ ਸਰਪੰਚ ਤੇ ਸਰਪੰਚ ਪ੍ਰਤੀਨਿਧੀ ਮÏਜੂਦ ਸਨ ¢

ਵਿਕਲਾਂਗ ਅਧਿਕਾਰ ਮੰਚ ਹਰਿਆਣਾ ਦੀ ਜ਼ਿਲ੍ਹਾ ਪੱਧਰੀ ਬੈਠਕ

ਰਤੀਆ, 29 ਜਨਵਰੀ (ਬੇਅੰਤ ਕੌਰ ਮੰਡੇਰ)- ਵਿਕਲਾਂਗ ਅਧਿਕਾਰ ਮੰਚ ਹਰਿਆਣਾ ਦੀ ਜ਼ਿਲ੍ਹਾ ਪੱਧਰੀ ਬੈਠਕ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਜਾਂਡਲੀ ਦੀ ਪ੍ਰਧਾਨਗੀ ਹੇਠ ਸਤੀ ਮੰਦਰ ਰਤੀਆ ਵਿਖੇ ਹੋਈ | ਮੀਟਿੰਗ ਵਿਚ ਵਿਕਲਾਂਗ ਅਧਿਕਾਰ ਮੰਚ ਦੇ ਸੂਬਾ ਜਨਰਲ ਸਕੱਤਰ ਰਿਸ਼ੀਕੇਸ਼ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਰਤੀਆ ਸਿਟੀ ਵਲੋਂ ਖੂਨ ਜਾਂਚ ਕੈਂਪ ਦਾ ਸ਼ੁੱਭ ਆਰੰਭ

ਰਤੀਆ, 29 ਜਨਵਰੀ (ਬੇਅੰਤ ਕੌਰ ਮੰਡੇਰ)- ਲਾਇਨਜ਼ ਕਲੱਬ ਰਤੀਆ ਸਿਟੀ ਵਲੋਂ 24ਵੇਂ ਪ੍ਰੋਜੈਕਟ ਸਮਾਜ ਸੇਵਾ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਤੀਆ ਵਿਖੇ ਵਿਦਿਆਰਥਣਾਂ ਦੇ ਐਚ.ਬੀ. ਅਤੇ ਬਲੱਡ ਗਰੁੱਪ ਟੈਸਟ ਕੈਂਪ ਕਲੱਬ ਦੇ ਉਪ ਪ੍ਰਧਾਨ ਲਾਇਨ ਜੋਗਿੰਦਰ ...

ਪੂਰੀ ਖ਼ਬਰ »

ਗੁਰੂ ਰਾਮਦਾਸ ਹਸਪਤਾਲ ਨੇ ਖ਼ੂਨਦਾਨ ਕੈਂਪ ਲਗਾ ਕੇ ਸ਼ਲਾਘਾਯੋਗ ਕੰਮ ਕੀਤਾ- ਵਿਧਾਇਕ ਨਾਪਾ

ਰਤੀਆ, 29 ਜਨਵਰੀ (ਬੇਅੰਤ ਕੌਰ ਮੰਡੇਰ)- ਸ਼ਹਿਰ ਦੇ ਬੁਢਲਾਡਾ ਰੋਡ 'ਤੇ ਸਥਿਤ ਗੁਰੂ ਰਾਮਦਾਸ ਹਸਪਤਾਲ ਨੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ ਵਿਧਾਇਕ ਲਕਸ਼ਮਣ ਦਾਸ ਨਾਪਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ...

ਪੂਰੀ ਖ਼ਬਰ »

ਅਲੀਕਾਂ ਦੀ ਟੀਮ ਨੇ ਭੀਵਾਂ ਨੂੰ ਹਰਾ ਕੇ ਜਿੱਤਿਆ ਕੋਸਕੋ ਕਿ੍ਕਟ ਕੱਪ

ਕਾਲਾਂਵਾਲੀ/ਸਿਰਸਾ, 29 ਜਨਵਰੀ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਅਲੀਕਾਂ ਵਿਚ ਜਨਨਾਇਕ ਸਪੋਰਟਸ ਕਲੱਬ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਵਰਗੀ ਰਾਧੇਸ਼ਿਆਮ ਮਹਿਤਾ ਅਤੇ ਸੁਖਵਿੰਦਰ ਸਿੰਘ ਬੱਗਾ ਦੀ ਯਾਦ ਵਿਚ 30ਵਾਂ ਪੰਜ ...

ਪੂਰੀ ਖ਼ਬਰ »

ਈ-ਟੈਂਡਰਿੰਗ ਦੇ ਖ਼ਿਲਾਫ਼ ਸਰਪੰਚਾਂ ਵਲੋਂ ਭਾਵਦੀਨ ਟੋਲ ਪਲਾਜ਼ੇ 'ਤੇ ਰੋਡ ਜਾਮ

ਸਿਰਸਾ, 29 ਜਨਵਰੀ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਸ਼ੁਰੂ ਕੀਤੀ ਗਈ ਈ-ਟੈਂਡਰਿੰਗ ਦਾ ਸਰਪੰਚ ਐਸੋਸੀਏਸ਼ਨ ਦੇ ਬੈਨਰ ਹੇਠ ਅੱਜ ਸਰਪੰਚਾਂ ਵਲੋਂ ਨੈਸ਼ਨਲ ਹਾਈ ਵੇਅ ਨÏਾ 'ਤੇ ਭਾਵਦੀਨ ਟÏਲ ਪਲਾਜੇ 'ਤੇ ਧਰਨਾ ਦਿੱਤਾ ਗਿਆ ...

ਪੂਰੀ ਖ਼ਬਰ »

ਬਾਬਾ ਰਾਮਦੇਵ ਦਾ ਚਾਰ ਰੋਜ਼ਾ ਇਤਿਹਾਸਕ ਮੇਲਾ ਕੁਰੰਗਾਵਾਲੀ 'ਚ ਸ਼ੁਰੂ

ਸ਼ਰਧਾਲੂਆਂ ਨੇ ਸ਼ਰਧਾ ਨਾਲ ਮੰਦਰ 'ਚ ਟੇਕਿਆ ਮੱਥਾ ਕਾਲਾਂਵਾਲੀ/ਸਿਰਸਾ, 29 ਜਨਵਰੀ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਕੁਰੰਗਾਂਵਾਲੀ ਵਿਚ ਸਥਿਤ ਪ੍ਰਾਚੀਨ ਇਤਿਹਾਸਕ ਬਾਬਾ ਰਾਮਦੇਵ ਮੰਦਰ ਵਿਚ ਸ਼੍ਰੀ ਬਾਬਾ ਰਾਮਦੇਵ ਟਰੱਸਟ ਵਲੋਂ ਗ੍ਰਾਮ ਪੰਚਾਇਤ ਅਤੇ ...

ਪੂਰੀ ਖ਼ਬਰ »

ਗਿ੍ਫ਼ਤਾਰ ਕਿਸਾਨ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ

ਸਿਰਸਾ, 29 ਜਨਵਰੀ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਸਰਕਾਰ ਡਾਂਗ ਦੇ ਜੋਰ ਨਾਲ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਝੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਆਪਣੇ ਹੱਕ ਲੈ ਕੇ ਹੀ ਅੰਦੋਲਨ ਨੂੰ ਖ਼ਤਮ ਕਰਨਗੇ¢ ਜੇ ਹਰਿਆਣਾ ਸਰਕਾਰ ਨੇ ਅੱਜ ਸ਼ਾਮ ਤੱਕ ਕਿਸਾਨ ਆਗੂ ...

ਪੂਰੀ ਖ਼ਬਰ »

ਨÏਜਵਾਨ ਹੈਰੋਇਨ ਸਮੇਤ ਪੁਲਿਸ ਵਲੋਂ ਗਿ੍ਫ਼ਤਾਰ

ਸਿਰਸਾ, 29 ਜਨਵਰੀ (ਭੁਪਿੰਦਰ ਪੰਨੀਵਾਲੀਆ)- ਸਿਰਸਾ ਪੁਲਿਸ ਦੇ ਐਂਟੀ ਨਾਰਕੋਟਿਕਸ ਸੈਲ ਦੀ ਟੀਮ ਨੇ ਇਕ ਨÏਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ¢ ਫੜ੍ਹੇ ਗਏ ਨÏਜਵਾਨ ਦੀ ਪਛਾਣ ਵਿਨੋਦ ਕੁਮਾਰ ਵਾਸੀ ਵਾਰਡ ਨੰਬਰ 25 ਚੰਡੀਗੜਿ੍ਹਆ ਮੁਹੱਲਾ ਸਿਰਸਾ ਵਜੋਂ ਕੀਤੀ ਗਈ ਹੈ¢ ...

ਪੂਰੀ ਖ਼ਬਰ »

ਨੈਸ਼ਨਲ ਹੈਲਥ ਮਿਸ਼ਨ ਨੇ ਆਸ਼ਾ ਵਰਕਰ ਨੂੰ ਪੂਰੇ ਸਨਮਾਨ ਨਾਲ ਚਾਰਜ ਤੋਂ ਮੁਕਤ ਕੀਤਾ

ਗੂਹਲਾ ਚੀਕਾ, 29 ਜਨਵਰੀ (ਓ.ਪੀ. ਸੈਣੀ)-ਕਮਿਊਨਿਟੀ ਹੈਲਥ ਸੈਂਟਰ ਗੂਹਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੀਵ ਗੋਇਲ ਦੀ ਪ੍ਰਧਾਨਗੀ ਹੇਠ ਰਿਟਾਇਰਮੈਂਟ ਪਾਰਟੀ ਦਾ ਆਯੋਜਨ ਕੀਤਾ ਗਿਆ | ਸਿਵਲ ਹਸਪਤਾਲ ਗੂਹਲਾ ਅਧੀਨ ਪੈਂਦੇ ਸਬ ਸੈਂਟਰ ਸੀਓਾਮਾਜਰਾ ਵਿੱਚ ਕੰਮ ਕਰ ਰਹੀ ...

ਪੂਰੀ ਖ਼ਬਰ »

ਮੁਹੱਲਾ ਕਲੀਨਕਾਂ' ਦੀ ਫੌਕੀ ਸ਼ੁਹਰਤ ਲਈ ਲੁਟਾਇਆ ਜਾ ਰਿਹਾ ਖ਼ਜ਼ਾਨਾ-ਮੋਹਿਤ ਗੁਪਤਾ

ਬਠਿੰਡਾ, 29 ਜਨਵਰੀ (ਅੰਮਿ੍ਤਪਾਲ ਸਿੰਘ ਵਲਾ੍ਹਣ)- 'ਆਪ' ਸਰਕਾਰ ਵਲੋਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਂਅ ਹੇਠ 'ਆਮ ਆਦਮੀ ਮੁਹੱਲਾ ਕਲੀਨਿਕਾਂ' ਰਾਹੀਂ ਫੌਕੀ ਸ਼ੌਹਰਤ ਹਾਸਿਲ ਕਰਨ ਲਈ ਖ਼ਜ਼ਾਨੇ ਦੀ ਲੁੱਟ ਕੀਤੀ ਜਾ ਰਹੀ ਹੈ, ਜਦਕਿ ਇੰਨ੍ਹਾਂ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਸਿੱਖਿਆ ਵਿਭਾਗ ਦੇ ਕਲੈਰੀਕਲ ਸਟਾਫ਼ ਨੂੰ ਵਾਧੂ ਭਾਰ ਤੋਂ ਮੁਕਤ ਕਰਨ ਦੇ ਹੁਕਮ

ਬਠਿੰਡਾ, 29 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਿੱਖਿਆ ਵਿਭਾਗ ਦੇ ਕਲੈਰੀਕਲ ਸਟਾਫ਼ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ 'ਤੇ ਵਾਧੂ ਸਕੂਲਾਂ ਦਾ ਥੋਪਿਆ ਭਾਰ (ਚਾਰਜ) ਸਿੱਖਿਆ ਵਿਭਾਗ ਨੂੰ ਵਾਪਸ ਲੈਣ ਦੇ ਹੁਕਮ ਕੀਤੇ ਹਨ | ਇਹ ਹੁਕਮ ...

ਪੂਰੀ ਖ਼ਬਰ »

ਸਕੂਲੀ ਵੈਨਾਂ ਖ਼ਿਲਾਫ਼ ਪ੍ਰਸ਼ਾਸਨ ਹੋਇਆ ਸਖ਼ਤ, ਕੀਤੀ ਚੈਕਿੰਗ

ਤਲਵੰਡੀ ਸਾਬੋ, 29 ਜਨਵਰੀ (ਰਣਜੀਤ ਸਿੰਘ ਰਾਜੂ)- ਸਥਾਨਕ ਪੁਲਿਸ ਪ੍ਰਸ਼ਾਸਨ ਨੇ ਹੁਣ ਸਕੂਲੀ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਸਕੂਲ ਲਿਆਉਣ/ਲੈਜਾਣ ਸਮੇਂ ਸਕੂਲੀ ਬੱਸ ਅਤੇ ਵੈਨ ਚਾਲਕਾਂ ਵਲੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਨੂੰ ਲੈ ਕੇ ਸਖ਼ਤੀ ਵਰਤਦਿਆਂ ...

ਪੂਰੀ ਖ਼ਬਰ »

ਸੜਕ ਦੁਰਘਟਨਾ ਵਿਚ ਇਕ ਮੋਟਰ-ਸਾਈਕਲ ਸਵਾਰ ਦੀ ਮੌਤ, ਦੋ ਜ਼ਖ਼ਮੀ

ਬਠਿੰਡਾ, 29 ਜਨਵਰੀ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਲਾਲ ਸਿੰਘ ਬਸਤੀ ਗਲੀ, ਨੰਬਰ 39 ਨੇੜੇ ਲਾਇਨੋਂਪਾਰ ਇਲਾਕੇ ਦੇ ਪਰਸਰਾਮ ਨਗਰ ਤੋਂ ਪਿੰਡ ਨਰੂਆਣਾ ਵੱਲ ਜਾ ਰਹੇ ਤਿੰਨ ਮੋਟਰ-ਸਾਈਕਲ ਸਵਾਰ ਅਚਾਨਕ ਇਕ ਮਕਾਨ ਦੀ ਕੰਧ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ | ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

ਮਹਿਮਾ ਸਰਜਾ, 29 ਜਨਵਰੀ (ਰਾਮਜੀਤ ਸ਼ਰਮਾ) ਪੁਲਿਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਵਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ¢ ਇਸ ਦੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਬਠਿੰਡਾ ਦੇ ਹੁਕਮਾਂ ਤਹਿਤ ...

ਪੂਰੀ ਖ਼ਬਰ »

ਬਠਿੰਡਾ ਜੇਲ੍ਹ 'ਚ ਦੋ ਗੁੱਟ ਆਪਸ ਵਿਚ ਭਿੜੇ, ਇਕ ਦਰਜਨ ਹਵਾਲਾਤੀਆਂ ਖ਼ਿਲਾਫ਼ ਮੁਕੱਦਮਾ ਦਰਜ

ਬਠਿੰਡਾ, 29 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਹਵਾਲਾਤੀਆਂ ਦੇ ਗੁੱਟਾਂ ਦੇ ਆਪਸ ਵਿਚ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਸਹਾਇਕ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਦਰਜਨ ਹਵਾਲਾਤੀਆਂ ਖ਼ਿਲਾਫ਼ ਥਾਣਾ ਕੈਂਟ ...

ਪੂਰੀ ਖ਼ਬਰ »

-ਮਾਮਲਾ 4 ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਦਾ- ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਹਮਲਾ ਕਰਦਿਆਂ ਚਲਾਈ ਗੋਲੀ

ਤਲਵੰਡੀ ਸਾਬੋ, 29 ਜਨਵਰੀ (ਰਣਜੀਤ ਸਿੰਘ ਰਾਜੂ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਚਾਰ ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਤਾੋ ਖ਼ਫ਼ਾ ਲੜਕੀ ਦੇ ਪਰਿਵਾਰਿਕ ਮੈਂਬਰਾਂ ਵਲੋਂ ਲੜਕੀ ਅਤੇ ਉਸ ਦੇ ਸਹੁਰੇ 'ਤੇ ਮਾਰਨ ਦੀ ਨੀਯਤ ਨਾਲ ਕਥਿਤ ਗੋਲੀਆਂ ...

ਪੂਰੀ ਖ਼ਬਰ »

ਸੰਘ ਦੇ ਆਗੂ ਭਰਤ ਜਿੰਦਲ ਨੂੰ ਵਿਦੇਸ਼ੀ ਨੰਬਰ ਤੋਂ ਮਿਲੀ ਧਮਕੀ

ਬਠਿੰਡਾ, 29 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਸੰਘ ਨਾਲ ਜੁੜੇ ਬਠਿੰਡਾ ਦੇ ਭਰਤ ਜਿੰਦਲ ਨੂੰ ਇਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਰਾਹੀਂ ਧਮਕੀ ਦੇਣ ਦੇ ਨਾਲ-ਨਾਲ ਗਾਲੀ-ਗਲੋਚ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ...

ਪੂਰੀ ਖ਼ਬਰ »

ਐਨ.ਐਚ.ਐਮ.ਵਲੰਟੀਅਰ ਵਲੋਂ ਵਿਧਾਇਕ ਬਲਕਾਰ ਸਿੱਧੂ ਨੂੰ ਮੰਗ ਪੱਤਰ

ਭਗਤਾ ਭਾਈਕਾ, 29 ਜਨਵਰੀ (ਸੁਖਪਾਲ ਸਿੰਘ ਸੋਨੀ)- ਪਿਛਲੇ 15 ਸਾਲ ਤੋਂ ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾ ਰਹੇ ਐਨਐਚਐਮ ਵਲੰਟੀਅਰ ਵਲੋਂ ਆਪ ਸਰਕਾਰ ਦੇ ਵਾਅਦੇ ਅਨੁਸਾਰ ਪੱਕਾ ਕਰਨ ਲਈ ਹਲਕਾ ਵਿਧਾਇਕ ਬਲਕਾਰ ਸਿੱਧੂ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਸਮੇਂ ...

ਪੂਰੀ ਖ਼ਬਰ »

-ਮਾਮਲਾ 4 ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਦਾ- ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਹਮਲਾ ਕਰਦਿਆਂ ਚਲਾਈ ਗੋਲੀ

ਤਲਵੰਡੀ ਸਾਬੋ, 29 ਜਨਵਰੀ (ਰਣਜੀਤ ਸਿੰਘ ਰਾਜੂ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਚਾਰ ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਤਾੋ ਖ਼ਫ਼ਾ ਲੜਕੀ ਦੇ ਪਰਿਵਾਰਿਕ ਮੈਂਬਰਾਂ ਵਲੋਂ ਲੜਕੀ ਅਤੇ ਉਸ ਦੇ ਸਹੁਰੇ 'ਤੇ ਮਾਰਨ ਦੀ ਨੀਯਤ ਨਾਲ ਕਥਿਤ ਗੋਲੀਆਂ ...

ਪੂਰੀ ਖ਼ਬਰ »

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਉਦਯੋਗਿਕ-ਅਕਾਦਮਿਕ ਕਮਿਊਨਿਟੀ ਇੰਟਰੈਕਸ਼ਨ ਪ੍ਰੋਗਰਾਮ 2023 ਕਰਵਾਇਆ

ਬਠਿੰਡਾ, 29 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਿੱਖਿਆ ਮਾਹਿਰਾਂ ਅਤੇ ਉਦਯੋਗਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਵਾਇਸ ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸ਼ਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਇਸ ਹਫ਼ਤੇ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 20 ਲੱਖ ਤੋਂ ਵੱਧ ਦੀ ਠੱਗੀ, ਚਾਰ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

ਬਠਿੰਡਾ, 29 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਸਥਾਨਕ ਸ਼ਹਿਰ ਦੇ ਇਕ ਵਿਅਕਤੀ ਨਾਲ ਵਿਦੇਸ਼ ਭੇਜਣ ਦੇ ਨਾਂਅ ਹੇਠ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ...

ਪੂਰੀ ਖ਼ਬਰ »

ਖੂਨਦਾਨ ਕੈਂਪ ਲਗਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਰਾਮਾਂ ਮੰਡੀ, 29 ਜਨਵਰੀ (ਤਰਸੇਮ ਸਿੰਗਲਾ)-ਨੌਜਵਾਨ ਏਕਤਾ ਵੈਲਫ਼ੇਅਰ ਕਲੱਬ ਪਿੰਡ ਮਲਕਾਣਾ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਪ੍ਰਗਟਸਰ ਸਾਹਿਬ ਵਿਖੇ ਗਣਤੰਤਰ ਦਿਵਸ ਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੂਸਰਾ ਖੂਨਦਾਨ ਕੈਂਪ ਲਗਾਇਆ, ਜਿਸ ਵਿਚ ...

ਪੂਰੀ ਖ਼ਬਰ »

ਸਰਵਹਿੱਤਕਾਰੀ ਸਕੂਲ ਵਿਚ ਪ੍ਰੋਗਰਾਮ ਵਿੱਦਿਆ ਆਰੰਭ ਸੰਸਕਾਰ ਤੇ ਬਸੰਤ ਮੇਲਾ ਮਨਾਇਆ

ਰਾਮਪੁਰਾ ਫੂਲ, 29 ਜਨਵਰੀ (ਹੇਮੰਤ ਕੁਮਾਰ ਸ਼ਰਮਾ)- ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਿੱਚ ਪਿ੍ੰਸੀਪਲ ਐੱਸ ਕੇ ਮਲਿਕ ਦੀ ਅਗਵਾਈ ਹੇਠ ਸ਼ਿਸ਼ੂ ਵਾਟਿਕਾ ਵਿਭਾਗ, ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ ਦੁਆਰਾ ਆਯੋਜਿਤ ...

ਪੂਰੀ ਖ਼ਬਰ »

ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਨੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇ

ਤਰਨ ਤਾਰਨ, 29 ਜਨਵਰੀ (ਹਰਿੰਦਰ ਸਿੰਘ)- ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਇਕਾਈ ਤਰਨ ਤਾਰਨ ਵਲੋਂ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਜਸਬੀਰ ਸਿੰਘ ਗਿੱਲ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿਚ ਦਿਵਿਆਂਗ ਵਿਅਕਤੀਆਂ ਨੂੰ ਕੇਂਦਰ ਸਰਕਾਰ ਵਲੋਂ ਮਿਲਣ ਵਾਲੀਆਂ ...

ਪੂਰੀ ਖ਼ਬਰ »

ਵਾਹਿਗੁਰੂ ਐਂਟਰਪ੍ਰਾਈਜਿਜ਼ ਗੋਇੰਦਵਾਲ ਸਾਹਿਬ ਵੀਜ਼ੇ ਲਵਾਉਣ 'ਚ ਬਣਿਆ ਮੋਹਰੀ

ਗੋਇੰਦਵਾਲ ਸਾਹਿਬ, 29 ਜਨਵਰੀ (ਸਕੱਤਰ ਸਿੰਘ ਅਟਵਾਲ)- ਵਾਹਿਗੁਰੂ ਇੰਟਰਪ੍ਰਾਈਜ਼ਿਜ ਸ੍ਰੀ ਗੋਇੰਦਵਾਲ ਸਾਹਿਬ ਜੋ ਕਿ ਇਲਾਕੇ ਅੰਦਰ ਵੀਜ਼ੇ ਲਗਵਾਉਣ 'ਚ ਮੋਹਰੀ ਸੰਸਥਾ ਬਣ ਕੇ ਉੱਭਰੀ ਹੈ ਅਤੇ ਵਧੀਆ ਕਾਰਗੁਜ਼ਾਰੀ ਪੇਸ਼ ਕਰਦਿਆਂ ਹੋਇਆਂ ਕਈਆਂ ਦੇ ਸੁਪਨਿਆਂ ਨੂੰ ...

ਪੂਰੀ ਖ਼ਬਰ »

ਸਰਹਾਲੀ ਦੇ ਖੇਡ ਮੇਲੇ ਦੇ ਦੂਸਰੇ ਦਿਨ ਉਲੰਪੀਅਨ ਹਾਕੀ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

ਸਰਹਾਲੀ ਕਲਾਂ, 29 ਜਨਵਰੀ (ਅਜੇ ਸਿੰਘ ਹੁੰਦਲ)- ਸਰਹਾਲੀ ਕਲਾਂ ਦੇ ਖੇਡ ਮੇਲੇ ਦੇ ਦੂਸਰੇ ਦਿਨ ਅੱਜ ਦਰਸ਼ਕਾਂ ਨੂੰ ਨਾਮੀ ਖਿਡਾਰੀਆਂ ਦੀ ਖੇਡ ਦਾ ਆਨੰਦ ਮਾਨਣ ਦਾ ਮੌਕਾ ਮਿਲਿਆ | ਬਾਬਾ ਗੁਰਦਿੱਤ ਕਾਮਾਗਾਟੂਮਾਰੂ ਕਲੱਬ ਸਰਹਾਲੀ ਵਲੋਂ ਕਰਵਾਏ ਜਾ ਰਹੇ ਆਲ ਓਪਨ ਹਾਕੀ ...

ਪੂਰੀ ਖ਼ਬਰ »

ਇੰਡੀਅਨ ਫਾਰਮਰ ਅਸੋਸੀਏਸ਼ਨ ਵਲੋਂ ਵੱਡਾ ਜਥਾ ਲੈ ਕੇ ਮੁਹਾਲੀ ਵਿਖੇ ਪਹੁੰਚਣ ਦਾ ਐਲਾਨ

ਫਤਿਆਬਾਦ, 29 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਸੰਯੁਕਤ ਕਿਸਾਨ ਮੋਰਚੇ ਵਲੋਂ ਲਏ ਗਏ ਫੈਸਲੇ ਮੁਤਾਬਿਕ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੋਰਚੇ 'ਚ ਸ਼ਮੂਲੀਅਤ ਕਰਨ ਕਰਨ ਲਈ ਕਿਸਾਨ ਜਥੇਬੰਦੀ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਤੇ ਸੰਯੁਕਤ ਕਿਸਾਨ ...

ਪੂਰੀ ਖ਼ਬਰ »

ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ

ਪੱਟੀ, 29 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਸਿਵਲ ਸਰਜਨ ਡਾ. ਦਿਲਬਾਗ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡਾ. ਸਤਵਿੰਦਰ ਭਗਤ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਪੱਟੀ ਤੇ ਡਾ. ਪੰਕਜ ਅਰੋੜਾ ਦੀ ਅਗਵਾਈ ਹੇਠ ਸ਼ਹਿਰ ਪੱਟੀ 'ਚ ...

ਪੂਰੀ ਖ਼ਬਰ »

ਭਾਜਪਾ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ-ਘੁੱਲਾ ਬਲ੍ਹੇਰ

ਖਾਲੜਾ, 29 ਜਨਵਰੀ (ਜੱਜਪਾਲ ਸਿੰਘ ਜੱਜ)- ਮਗਰਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਕੱਤਰ ਗੁਰਮੁੱਖ ਸਿੰਘ ਘੁੱਲਾ ਬਲ੍ਹੇਰ ਨੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਵੱਖ-ਵੱਖ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX