ਤਾਜਾ ਖ਼ਬਰਾਂ


ਬਲਦੇਵ ਸਿੰਘ ਬੱਬੂ ਚੇਤਨਪੁਰਾ ਮਾਰਕਿਟ ਕਮੇਟੀ ਅਜਨਾਲਾ, ਅਵਤਾਰ ਸਿੰਘ ਈਲਵਾਲ ਸੰਗਰੂਰ ਅਤੇ ਮੁਕੇਸ਼ ਜੁਨੇਜਾ ਸੁਨਾਲ ਦੇ ਚੇਅਰਮੈਨ ਨਿਯੁਕਤ
. . .  15 minutes ago
ਅਜਨਾਲਾ/ਸੰਗਰੂਰ/ਸੁਨਾਮ ਊਧਮ ਸਿੰਘ ਵਾਲਾ-1 ਜੂਨ-ਪੰਜਾਬ ਸਰਕਾਰ ਵਲੋਂ ਅੱਜ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ।ਇਨ੍ਹਾਂ ਵਿਚ ਬਲਦੇਵ ਸਿੰਘ ਬੱਬੂ ਚੇਤਨਪੁਰਾ...
36 ਸਾਲਾਂ ਵਿਚ ਮਈ ਮਹੀਨਾ ਸਭ ਤੋਂ ਠੰਢਾ ਰਿਕਾਰਡ-ਮੌਸਮ ਵਿਭਾਗ
. . .  42 minutes ago
ਨਵੀਂ ਦਿੱਲੀ, 1 ਜੂਨ-ਮੌਸਮ ਵਿਭਾਗ ਦੇ ਅਨੁਸਾਰ 36 ਸਾਲਾਂ ਵਿਚ ਮਈ ਮਹੀਨਾ ਸਭ ਤੋਂ ਠੰਢਾ ਰਿਕਾਰਡ ਕੀਤਾ ਗਿਆ, ਜਿਸ ਵਿਚ ਜ਼ਿਆਦਾ ਬਾਰਸ਼ ਹੋਈ। ਇਸ ਦੇ ਚੱਲਦਿਆਂ ਇਸ ਵਾਰ ਔਸਤ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਤੱਕ ਹੇਠਾਂ ਆ...
ਵਿਜੀਲੈਂਸ ਵਲੋ ਇਕ ਨਾਇਬ ਤਹਿਸੀਲਦਾਰ ਅਤੇ ਸੇਵਾਮੁਕਤ ਪਟਵਾਰੀ ਗ੍ਰਿਫ਼ਤਾਰ
. . .  48 minutes ago
ਬਠਿੰਡਾ, 1 ਜੂਨ (ਅੰਮਿ੍ਤਪਾਲ ਸਿੰਘ ਵਲਾਣ)-ਵਿਜੀਲੈਸ ਦੀ ਟੀਮ ਨੇ ਮਾਲ ਰਿਕਾਰਡ ਵਿਚ ਫੇਰਬਦਲ ਕਰਕੇ ਸ਼ਾਮਲਾਟ ਦੀ 28 ਏਕੜ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਮ ਕਰਨ ਦੇ ਦੋਸ਼ ਵਿਚ ਸਰਦੂਲਗੜ੍ਹ ਦੇ ਨਾਇਬ ਤਹਿਸੀਲਦਾਰ...
ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲੇ ਵਿਚ 2 ਕਾਬੂ
. . .  52 minutes ago
ਐਸ.ਏ.ਐਸ. ਨਗਰ, 1 ਜੂਨ-(ਜਸਬੀਰ ਸਿੰਘ ਜੱਸੀ) ਬੀਤੀ ਦੇਰ ਰਾਤ ਖਰੜ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ 40 ਲੱਖ ਰੁਪਏ ਦੀ ਲੁੱਟ ਕਰ ਕੇ ਭੱਜੇ ਗੈਂਗਸਟਰਾਂ ਦਰਮਿਆਨ ਗਹਿਗੱਚ ਮੁਕਾਬਲਾ ਹੋਇਆ, ਜਿਸ ਵਿਚ ਦੋ ਗੈਂਗਸਟਰ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਿਪਾਲ ਦੇ ਪ੍ਰਧਾਨ ਮੰਤਰੀ ਨਾਲ ਕਰਨਗੇ ਮੁਲਾਕਾਤ
. . .  18 minutes ago
ਨਵੀਂ ਦਿੱਲੀ, 1 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੈਦਰਾਬਾਦ ਹਾਊਸ ਵਿਚ ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨਾਲ ਮੁਲਾਕਾਤ ਕਰਨਗੇ।ਨਿਪਾਲ ਦੇ ਪ੍ਰਧਾਨ ਮੰਤਰੀ ਭਾਰਤ ਦੇ ਚਾਰ ਦਿਨਾਂ...
ਬੀ.ਐਸ.ਐਫ. ਨੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ
. . .  59 minutes ago
ਜੰਮੂ, 1 ਜੂਨ -ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਅੱਜ ਤੜਕੇ ਜੰਮੂ ਅਤੇ ਕਸ਼ਮੀਰ ਦੇ ਸਾਂਬਾ ਖੇਤਰ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ...
19 ਕਿਲੋਗ੍ਰਾਮ ਦਾ ਗੈਰ-ਘਰੇਲੂ ਗੈਸ ਸਿਲੰਡਰ ਹੋਇਆ ਸਸਤਾ
. . .  about 1 hour ago
ਨਵੀਂ ਦਿੱਲੀ,1 ਜੂਨ-19 ਕਿਲੋਗ੍ਰਾਮ ਦੇ ਗੈਰ-ਘਰੇਲੂ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 83.50 ਰੁਪਏ ਘੱਟ ਗਈ ਹੈ। ਦਿੱਲੀ ਚ 19 ਕਿਲੋਗ੍ਰਾਮ ਗੈਰ-ਘਰੇਲੂ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ...
5 ਨਗਰ ਸੁਧਾਰ ਟਰੱਸਟਾਂ ਅਤੇ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ
. . .  about 1 hour ago
ਚੰਡੀਗੜ੍ਹ, 1 ਜੂਨ-ਪੰਜਾਬ ਸਰਕਾਰ ਵਲੋਂ 5 ਨਗਰ ਸੁਧਾਰ ਟਰੱਸਟਾਂ ਅਤੇ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ...
ਜੂਨ 1984 ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਯਾਦ ਮਨਾਈ
. . .  about 1 hour ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ)-ਜੂਨ 1984 ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਸਲਾਨਾ ਯਾਦ ਅੱਜ ਜਥੇਦਾਰ ਹਵਾਰਾ ਕਮੇਟੀ ਅਤੇ ਪੰਥਕ ਜਥੇਬੰਦੀਆਂ ਵਲੋਂ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ...
ਛੱਤੀਸਗੜ੍ਹ: ਕਾਂਗੇਰ ਵੈਲੀ ਨੈਸ਼ਨਲ ਪਾਰਕ ਵਿਚ ਦੇਖਿਆ ਗਿਆ ਦੁਰਲੱਭ ਭਾਰਤੀ ਮਾਊਸ ਡੀਅਰ
. . .  1 minute ago
ਜਗਦਲਪੁਰ, 1 ਜੂਨ -ਭਾਰਤੀ ਮਾਊਸ ਡੀਅਰ, ਜੋ ਕਿ ਇਕ ਦੁਰਲੱਭ ਪ੍ਰਜਾਤੀ ਹੈ, ਨੂੰ ਛੱਤੀਸਗੜ੍ਹ ਦੇ ਜਗਦਲਪੁਰ ਦੇ ਜੰਗਲੀ ਖੇਤਰ ਵਿਚ ਦੇਖਿਆ ਗਿਆ। ਭਾਰਤ ਵਿਚ ਪਾਏ ਜਾਣ ਵਾਲੇ ਹਿਰਨ ਦੀਆਂ 12 ਕਿਸਮਾਂ ਵਿਚੋਂ, ਮਾਊਸ ਡੀਅਰ ਦੁਨੀਆ ਵਿਚ ਸਭ ਤੋਂ ਛੋਟੀਆਂ...
ਸੁਡਾਨ ਯੁੱਧ:ਜੇਦਾਹ ਜੰਗਬੰਦੀ ਵਾਰਤਾ ਵਿਚ ਹਿੱਸਾ ਨਹੀਂ ਲਵੇਗੀ ਫ਼ੌਜ
. . .  about 2 hours ago
ਖਾਰਟੂਮ, 1 ਜੂਨ -ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸੂਡਾਨ ਦੀ ਫ਼ੌਜ ਨੇ ਇਕ ਜੰਗਬੰਦੀ ਅਤੇ ਮਨੁੱਖਤਾਵਾਦੀ ਪਹੁੰਚ 'ਤੇ ਗੱਲਬਾਤ ਵਿਚ ਆਪਣੀ ਭਾਗੀਦਾਰੀ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸ ਨਾਲ ਸੈਂਕੜੇ ਹਜ਼ਾਰਾਂ ਲੋਕ ਬੇਘਰ...
ਜਲੰਧਰ ਚ ਸਰਬ ਪਾਰਟੀ ਮੀਟਿੰਗ ਅੱਜ
. . .  about 2 hours ago
ਜਲੰਧਰ, 1 ਜੂਨ-ਪੰਜਾਬ ਸਰਕਾਰ ਦੀਆਂ ਹੱਕ-ਸੱਚ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਅਤੇ ਦਮਨਕਾਰੀ ਨੀਤੀਆਂ ਖ਼ਿਲਾਫ਼ ਜਲੰਧਰ ਵਿਖੇ ਸਰਬ ਪਾਰਟੀ ਮੀਟਿੰਗ ਅੱਜ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਦਿੱਲੀ ਹਾਈਕੋਰਟ ਨੇ ਕਿਤਾਬ ਵਿਚ ਗੁਪਤ ਸੂਚਨਾਵਾਂ ਦਾ ਖ਼ੁਲਾਸਾ ਕਰਨ ਲਈ ਵੀ.ਕੇ. ਸਿੰਘ ਵਿਰੁੱਧ ਸੀ.ਬੀ.ਆਈ.ਦੇ ਕੇਸ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ
. . .  1 day ago
ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 27ਵੀਂ ਮੀਟਿੰਗ ਅੱਜ ਹੋਈ
. . .  1 day ago
ਪੁਲਿਸ ਨੇ ਸੀਆਰਪੀਐਫ ਤੇ ਝਾਰਖੰਡ ਜੈਗੁਆਰ ਨਾਲ ਇਕ ਸੰਯੁਕਤ ਆਪ੍ਰੇਸ਼ਨ ਚ ਨਕਸਲੀਆਂ ਦੁਆਰਾ ਲਗਾਏ ਗਏ ਸੱਤ ਆਈਈਡੀ ਕੀਤੇ ਬਰਾਮਦ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਣੀਪੁਰ ਦੇ ਮੋਰੇਹ ਵਿਚ ਕੁਕੀ ਅਤੇ ਹੋਰ ਭਾਈਚਾਰਿਆਂ ਦੇ ਵਫ਼ਦ ਨਾਲ ਕੀਤੀ ਮੁਲਾਕਾਤ
. . .  1 day ago
ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਵਿਸ਼ਾਖਾਪਟਨਮ ਵਿਖੇ ਆਯੋਜਿਤ ਸਮਾਰੋਹ ਦੌਰਾਨ ਬਹਾਦਰੀ ਤੇ ਵਿਲੱਖਣ ਸੇਵਾ ਪੁਰਸਕਾਰ ਕੀਤੇ ਪ੍ਰਦਾਨ
. . .  1 day ago
ਪੜ੍ਹੇ-ਲਿਖੇ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਮੁੱਖ ਮੰਤਰੀ ਨੇ ਅਸਤੀਫ਼ਾ ਦੇਣ ਲਈ ਕੀਤਾ ਮਜਬੂਰ - ਬਾਜਵਾ
. . .  1 day ago
ਚੰਡੀਗੜ੍ਹ ,31 ਮਈ -ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ‘ਆਪ’ ਪੰਜਾਬ ਸਭ ਤੋਂ ਗ਼ੈਰ -ਜਮਹੂਰੀ ਅਤੇ ਕੱਟੜਪੰਥੀ ਪਾਰਟੀ ਹੈ ਜਿਸ ਕੋਲ ਵੱਖੋ-ਵੱਖਰੇ ਵਿਚਾਰਾਂ ...
ਮਨੋਹਰ ਲਾਲ ਖੱਟਰ ਨੇ ਕਿਸਾਨਾਂ ਦੇ ਖ਼ਾਤਿਆਂ ਵਿਚ ਜਮਾ ਕਰਵਾਏ 181 ਕਰੋੜ ਰੁਪਏ
. . .  1 day ago
ਚੰਡੀਗੜ੍ਹ, 31 ਮਈ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਾਰਚ-ਅਪ੍ਰੈਲ ਵਿਚ ਬੇਮੌਸਮੀ ਬਰਸਾਤ ਕਾਰਨ....
ਦੁਆਬੇ ਦਾ ਯੂਥ ਅਕਾਲੀ ਦਲ ਅਦਾਰਾ ‘ਅਜੀਤ’ ਨਾਲ ਚੱਟਾਨ ਵਾਂਗ ਖੜ੍ਹਾ -ਸੁਖਦੇਵ ਸਿੰਘ ਨਾਨਕਪੁਰ
. . .  1 day ago
ਸੁਲਤਾਨਪੁਰ ਲੋਧੀ, 31 ਮਈ (ਥਿੰਦ, ਹੈਪੀ, ਲਾਡੀ)- ਵਿਜੀਲੈਂਸ ਵਿਭਾਗ ਵਲੋਂ ਜਾਣਬੁੱਝ ਕੇ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤੇ ਜਾਣ ਨਾਲ ਸੱਚ ਦੀ ਆਵਾਜ਼ ਨੂੰ.....
ਮੁਕੇਸ਼ ਤੇ ਨੀਤਾ ਅੰਬਾਨੀ ਮੁੜ ਬਣੇ ਦਾਦਾ-ਦਾਦੀ
. . .  1 day ago
ਮਹਾਰਾਸ਼ਟਰ, 31 ਮਈ- ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਵਾਰ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਹੈ। ਦੱਸ ਦਈਏ ਕਿ ਦੋਵਾਂ ਦਾ ਇਕ ਬੇਟਾ....
ਵਿਜੀਲੈਂਸ ਵਲੋਂ ਡਾ. ਹਮਦਰਦ ਨੂੰ ਸੰਮਨ ਜਾਰੀ ਕਰਨੇ ਨਿੰਦਣਯੋਗ – ਰੂਬੀ ਸੋਢੀ
. . .  1 day ago
ਹਰਿਆਣਾ, 31 ਮਈ (ਹਰਮੇਲ ਸਿੰਘ ਖੱਖ)- ਸੂਬੇ ਦੀ ਮਾਨ ਵਲੋਂ ਆਪਣੀਆਂ ਨਕਾਮੀਆਂ ਛਪਾਉਣ ਤੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਪਰ ਨੂੰ ਉਜਾਗਰ ਕਰਨ ਵਾਲੇ ਅਦਾਰਾ.....
ਪੰਜਾਬ ਪੁਲਿਸ ਨੇ ‘ਓ. ਪੀ. ਐਸ. ਕਲੀਨ’ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਵੱਡੀ ਕਾਰਵਾਈ
. . .  1 day ago
ਚੰਡੀਗੜ੍ਹ, 31 ਮਈ- ਪੰਜਾਬ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਿਲ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਉਦੇਸ਼ ਨਾਲ ਰਾਜ ਵਿਆਪੀ ਮੁਹਿੰਮ ‘ਓ.ਪੀ.ਐਸ. ਕਲੀਨ’ ਸ਼ੁਰੂ.....
ਤੇਜ਼ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇਕ ਦੀ ਮੌਤ
. . .  1 day ago
ਜੈਤੋ, 31 ਮਈ (ਗੁਰਚਰਨ ਸਿੰਘ ਗਾਬੜੀਆ)- ਨੇੜਲੇ ਪਿੰਡ ਢੈਪਈ ਵਿਖੇ ਕੁਝ ਵਿਅਕਤੀਆਂ ਵਲੋਂ ਤੇਜ਼ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ’ਤੇ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਫੱਟੜ ਹੋਣ ਦਾ ਪਤਾ ਲੱਗਿਆ ਹੈ। ਸਥਾਨਕ ਪੁਲਿਸ ਨੂੰ ਸੂਚਨਾ ਮਿਲਦਿਆਂ.....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਮਾਘ ਸੰਮਤ 554

ਪਹਿਲਾ ਸਫ਼ਾ

ਪਿਸ਼ਾਵਰ ਦੀ ਮਸਜਿਦ 'ਚ ਆਤਮਘਾਤੀ ਹਮਲਾ-61 ਮੌਤਾਂ

150 ਤੋਂ ਵੱਧ ਜ਼ਖ਼ਮੀ-ਹਮਲਾਵਰ ਨੇ ਨਮਾਜ਼ ਦੌਰਾਨ ਖ਼ੁਦ ਨੂੰ ਉਡਾਇਆ
ਅੰਮਿ੍ਤਸਰ, 30 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਸ਼ਹਿਰ ਪਿਸ਼ਾਵਰ 'ਚ ਪੁਲਿਸ ਲਾਈਨਜ਼ ਦੇ ਕੋਲ ਇਕ ਮਸਜਿਦ 'ਚ ਹੋਏ ਆਤਮਘਾਤੀ ਧਮਾਕੇ 'ਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 61 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਵਧੇਰੇ ਲੋਕ ਜ਼ਖ਼ਮੀ ਹੋਏ ਹਨ | ਸ਼ੁਰੂਆਤੀ ਰਿਪੋਰਟਾਂ ਮੁਤਾਬਿਕ ਆਤਮਘਾਤੀ ਹਮਲਾਵਰ ਦੁਪਹਿਰ ਦੀ ਨਮਾਜ਼ ਦੌਰਾਨ ਪਹਿਲੀ ਕਤਾਰ 'ਚ ਖੜ੍ਹਾ ਸੀ ਅਤੇ ਉਸ ਨੇ ਆਪਣੇ ਆਪ ਨੂੰ ਉਡਾ ਲਿਆ | ਸਥਾਨਕ ਸਮੇਂ ਅਨੁਸਾਰ ਹਮਲਾ ਦੁਪਹਿਰ 1.40 ਵਜੇ ਹੋਇਆ | ਮਸਜਿਦ 'ਚ ਇਸ ਸਮੇ ਵੱਡੀ ਗਿਣਤੀ 'ਚ ਨਮਾਜ਼ੀ ਹਾਜ਼ਰ ਸਨ | ਉੱਧਰ, ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਮਾਰੇ ਗਏ ਕਮਾਂਡਰ ਉਮਰ ਖ਼ਾਲਿਦ ਖ਼ੁਰਾਸਾਨੀ ਦੇ ਭਰਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਹੈ ਕਿ ਪੁਲਿਸ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਉਕਤ ਆਤਮਘਾਤੀ ਹਮਲਾ ਉਸ ਦੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ, ਜੋ ਪਿਛਲੇ ਸਾਲ ਅਗਸਤ 'ਚ ਅਫ਼ਗਾਨਿਸਤਾਨ 'ਚ ਮਾਰਿਆ ਗਿਆ ਸੀ | ਉਸ ਨੇ ਇਹ ਵੀ ਕਿਹਾ ਕਿ ਇਹ ਆਤਮਘਾਤੀ ਹਮਲਾ ਅਗਾਂਹ ਹੋਣ ਵਾਲੇ ਹਮਲਿਆਂ ਦੀ ਲੜੀ ਦਾ ਹਿੱਸਾ ਹੈ | ਧਮਾਕੇ ਦੇ ਤੁਰੰਤ ਬਾਅਦ ਬਚਾਅ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਪਿਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ 'ਚ ਲਿਜਾਇਆ ਗਿਆ | ਹਸਪਤਾਲ ਦੇ ਬੁਲਾਰੇ ਅਸੀਮ ਨੇ ਦੱਸਿਆ ਕਿ 90 ਤੋਂ ਵੱਧ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ 'ਚੋਂ 15 ਦੀ ਹਾਲਤ ਗੰਭੀਰ ਹੈ | ਜ਼ਖ਼ਮੀਆਂ 'ਚ ਘੱਟੋ-ਘੱਟ 15 ਪੁਲਿਸ ਕਰਮਚਾਰੀ ਹਨ, ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ | ਪਿਸ਼ਾਵਰ ਦੇ ਡਿਪਟੀ ਕਮਿਸ਼ਨਰ ਨੇ ਘਾਤਕ ਹਮਲੇ 'ਚ ਘੱਟੋ-ਘੱਟ 61 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਿ੍ਤਕਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ | ਧਮਾਕਾ ਏਨਾ ਜ਼ਬਰਦਸਤ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ | ਧਮਾਕੇ ਕਾਰਨ ਮਸਜਿਦ ਦੇ ਇਕ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਇਲਾਕੇ 'ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ | ਦੱਸਣਯੋਗ ਹੈ ਕਿ ਪੁਲਿਸ ਲਾਈਨਜ਼ ਪਿਸ਼ਾਵਰ ਦੇ ਬਹੁਤ ਹੀ ਸੁਰੱਖਿਅਤ ਖ਼ੇਤਰ 'ਚ ਸਥਿਤ ਹੈ ਅਤੇ ਇਸੇ ਇਲਾਕੇ 'ਚ ਪੁਲਿਸ ਸਕੱਤਰੇਤ ਵੀ ਹੈ | ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਇਸ ਧਮਾਕੇ ਲਈ ਜ਼ਿੰਮੇਵਾਰ ਹਮਲਾਵਰਾਂ ਦਾ ਇਸਲਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ | ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਤੇ ਸੂਬਾ ਖ਼ੈਬਰ ਪਖਤੂਨਖਵਾ ਦੇ ਕਾਰਜਕਾਰੀ ਮੁੱਖ ਮੰਤਰੀ ਆਜ਼ਮ ਖਾਨ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਦੇਸ਼ 'ਚੋਂ ਅੱਤਵਾਦ ਨੂੰ ਖ਼ਤਮ ਕਰਨ ਲਈ ਨੈਸ਼ਨਲ ਐਕਸ਼ਨ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ |

ਜਬਰ ਜਨਾਹ ਦੇ ਮਾਮਲੇ 'ਚ ਆਸਾਰਾਮ ਦੋਸ਼ੀ ਕਰਾਰ-ਸਜ਼ਾ ਅੱਜ

ਗਾਂਧੀਨਗਰ, 30 ਜਨਵਰੀ (ਏਜੰਸੀ)- ਗੁਜਰਾਤ ਦੇ ਗਾਂਧੀਨਗਰ ਦੀ ਇਕ ਅਦਾਲਤ ਨੇ ਆਪੇ ਬਣੇ ਧਰਮ ਗੁਰੂ ਆਸਾਰਾਮ ਨੂੰ 2013 'ਚ ਦਰਜ ਇਕ ਮਾਮਲੇ 'ਚ ਆਪਣੀ ਇਕ ਸ਼ਾਗਿਰਦ ਨਾਲ ਜਬਰ-ਜਨਾਹ ਕਰਨ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਹੈ | ਸ਼ੈਸਨ ਅਦਾਲਤ ਦੇ ਜੱਜ ਡੀ.ਕੇ. ਸੋਨੀ ਵਲੋਂ ਆਸਾਰਾਮ ਨੂੰ ਮੰਗਲਵਾਰ (31 ਜਨਵਰੀ) ਨੂੰ ਸਜ਼ਾ ਸੁਣਾਈ ਜਾਵੇਗੀ, ਉਨ੍ਹਾਂ ਇਸ ਮਾਮਲੇ 'ਚ ਆਸਾਰਾਮ ਦੀ ਪਤਨੀ ਸਮੇਤ 6 ਲੋਕਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ | ਅਹਿਮਦਾਬਾਦ ਦੇ ਚਾਂਦਖੇੜਾ ਪੁਲਿਸ ਥਾਣੇ 'ਚ ਦਰਜ ਐਫ. ਆਈ. ਆਰ. ਅਨੁਸਾਰ ਆਸਾਰਾਮ ਨੇ ਆਪਣੀ ਸ਼ਾਗਿਰਦ ਨਾਲ 2001 ਤੋਂ 2006 ਦਰਮਿਆਨ ਕਈ ਵਾਰ ਜਬਰ-ਜਨਾਹ ਕੀਤਾ ਸੀ, ਜਦੋਂ ਪੀੜਤਾ ਸ਼ਹਿਰ ਦੇ ਬਾਹਰਵਾਰ ਸਥਿਤ ਆਸਾਰਾਮ ਦੇ ਆਸ਼ਰਮ 'ਚ ਰਹਿੰਦੀ ਸੀ | ਵਿਵਾਦਤ ਸੰਤ ਆਸਾਰਾਮ ਪਹਿਲਾਂ ਹੀ ਜਬਰ-ਜਨਾਹ ਦੇ ਇਕ ਹੋਰ ਮਾਮਲੇ 'ਚ ਜੋਧਪੁਰ ਜੇਲ੍ਹ 'ਚ ਬੰਦ ਹੈ |

ਸੰਸਦ ਦਾ ਬਜਟ ਇਜਲਾਸ ਅੱਜ ਤੋਂ ਹੰਗਾਮੇਦਾਰ ਰਹਿਣ ਦੇ ਆਸਾਰ

ਹਿੰਡਨਬਰਗ ਰਿਪੋਰਟ, ਚੀਨ ਮਸਲੇ 'ਤੇ ਸਰਕਾਰ ਨੂੰ ਘੇਰਨਗੀਆਂ ਵਿਰੋਧੀ ਧਿਰਾਂ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 30 ਜਨਵਰੀ-31 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਬਜਟ ਇਜਲਾਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਕੇਂਦਰ ਨੇ ਸਰਬਪਾਰਟੀ ਮੀਟਿੰਗ ਸੱਦੀ | ਸੰਸਦ ਭਵਨ ਦੀ ਅਨੈਕਸੀ ਬਿਲਡਿੰਗ 'ਚ ਹੋਈ ਇਸ ਬੈਠਕ 'ਚ 27 ਪਾਰਟੀਆਂ ਦੇ 37 ਆਗੂ ਸ਼ਾਮਿਲ ਹੋਏ, ਜਦਕਿ ਮੁੱਖ ਵਿਰੋਧੀ ਧਿਰ ਕਾਂਗਰਸ ਇਸ ਬੈਠਕ 'ਚ ਗ਼ੈਰ-ਹਾਜ਼ਰ ਰਹੀ | ਹਲਕਿਆਂ ਮੁਤਾਬਿਕ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਲੋਕ ਸਭਾ 'ਚ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਦੇ 'ਭਾਰਤ ਜੋੜੋ ਯਾਤਰਾ' ਮੌਕੇ ਸ੍ਰੀਨਗਰ 'ਚ ਹੋਣ ਕਾਰਨ ਉਹ ਸਰਬ ਪਾਰਟੀ ਬੈਠਕ 'ਚ ਸ਼ਾਮਿਲ ਨਹੀਂ ਹੋਏ | ਅਧਿਕਾਰਤ ਤੌਰ 'ਤੇ ਪਾਰਟੀ ਨੇ ਚਿੱਠੀ ਲਿਖ ਕੇ ਖਰਾਬ ਮੌਸਮ ਦਾ ਹਵਾਲਾ ਦਿੰਦਿਆਂ ਬੈਠਕ 'ਚ ਸ਼ਾਮਿਲ ਹੋਣ 'ਚ ਆਪਣੀ ਅਸਮਰੱਥਾ ਪ੍ਰਗਟਾਈ | ਉਨ੍ਹਾਂ ਚਿੱਠੀ 'ਚ ਇਹ ਵੀ ਲਿਖਿਆ ਕਿ ਮੰਗਲਵਾਰ ਨੂੰ ਉਹ ਵੱਖਰੇ ਤੌਰ 'ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨਾਲ ਮੁਲਾਕਾਤ ਕਰਨਗੇ | ਸਰਬ ਪਾਰਟੀ ਮੀਟਿੰਗ 'ਚ ਸਦਨ ਦੇ ਉਪਨੇਤਾ ਰਾਜਨਾਥ ਸਿੰਘ, ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਵੀ. ਮੁਰਲੀਧਰਨ ਮੌਜੂਦ ਰਹੇ | ਜਦਕਿ ਵਿਰੋਧੀ ਧਿਰ ਵਲੋਂ ਡੀ.ਐੱਮ.ਕੇ. ਨੇਤਾ ਟੀ.ਆਰ. ਬਾਲੂ, ਟੀ.ਐੱਮ.ਸੀ. ਦੇ ਸੁਦੀਪ ਬੰਦੋਪਾਧਿਆਏ, ਸੁਖੇਂਦੂ ਸ਼ੇਖਰ, ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ, ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਨੈਸ਼ਨਲ ਕਾਨਫ਼ਰੰਸ ਦੇ ਫ਼ਾਰੂਕ ਅਬਦੁੱਲਾ, ਸ਼ਿਵਸੈਨਾ ਦੀ ਪਿ੍ਅੰਕਾ ਚਤੁਰਵੇਦੀ, ਆਰ. ਜੇ. ਡੀ. ਦੇ ਮਨੋਜ ਝਾਅ ਆਦਿ ਨੇਤਾ ਸ਼ਾਮਿਲ ਹੋਏ | ਮੀਟਿੰਗ ਤੋਂ ਬਾਅਦ ਪ੍ਰਹਿਲਾਦ ਜੋਸ਼ੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬਜਟ ਇਜਲਾਸ ਦੋ ਪੜਾਵਾਂ 'ਚ ਹੋਵੇਗਾ | ਪਹਿਲਾ ਪੜਾਅ 31 ਜਨਵਰੀ ਤੋਂ 14 ਫਰਵਰੀ ਤੱਕ ਚੱਲੇਗਾ, ਜਿਸ 'ਚ 31 ਜਨਵਰੀ ਨੂੰ ਆਰਥਿਕ ਸਰਵੇਖਣ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ, ਜਦਕਿ 1 ਫਰਵਰੀ ਨੂੰ ਆਮ ਬਜਟ ਪੇਸ਼ ਕੀਤਾ ਜਾਵੇਗਾ | ਇਜਲਾਸ ਦਾ ਦੂਜਾ ਪੜਾਅ 12 ਮਾਰਚ ਤੋਂ 6 ਅਪ੍ਰੈਲ ਤੱਕ ਚੱਲੇਗਾ | ਜੋਸ਼ੀ ਨੇ ਕਿਹਾ ਕਿ ਮੀਟਿੰਗ 'ਚ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਆਪਣੇ ਮੁੱਦੇ ਉਠਾਏ, ਜਿਸ 'ਤੇ ਸਰਕਾਰ ਹਰ ਮੁੱਦੇ 'ਤੇ ਚਰਚਾ ਕਰਵਾਉਣ ਲਈ ਤਿਆਰ ਹੈ |
ਹਰਸਿਮਰਤ ਨੇ ਚੁੱਕਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ
ਸ਼੍ਰੋਮਣੀ ਅਕਾਲੀ ਦਲ (ਬ) ਦੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਸਰਬ ਪਾਰਟੀ ਮੀਟਿੰਗ 'ਚ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਦਾ ਮੁੱਦਾ ਉਠਾਇਆ | ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿੱਥੇ ਇਕ ਪਾਸੇ ਇਕ ਜਬਰ ਜਨਾਹ ਵਾਲੇ ਨੂੰ ਪੈਰੋਲ ਦਿੱਤੀ ਜਾ ਰਹੀ ਹੈ, ਉੱਥੇ ਕਈ ਸਾਲ ਪਹਿਲਾਂ ਸਰਕਾਰ ਵਲੋਂ ਕੀਤੇ ਐਲਾਨ ਦੇ ਬਾਵਜੂਦ ਜੇਲ੍ਹਾਂ 'ਚ 30 ਸਾਲ ਤੋਂ ਬੰਦ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ | ਹਰਸਿਮਰਤ ਕੌਰ ਨੇ ਪੰਜਾਬ ਦਾ ਸਮਾਜਿਕ ਅਤੇ ਸਿਆਸੀ ਮਾਹੌਲ ਖ਼ਰਾਬ ਕਰਨ ਦਾ ਵੀ ਇਲਜ਼ਾਮ ਲਾਇਆ |
ਬੀ.ਬੀ.ਸੀ. ਡਾਕੂਮੈਂਟਰੀ ਅਤੇ ਕਸ਼ਮੀਰੀ ਪੰਡਤਾਂ ਦਾ ਵੀ ਉੱਠਿਆ ਮੁੱਦਾ
ਬੈਠਕ 'ਚ ਤਿ੍ਣਮੂਲ ਕਾਂਗਰਸ ਵਲੋਂ ਬੀ.ਬੀ.ਸੀ. ਦੀ ਵਿਵਾਦਿਤ ਡਾਕੂਮੈਂਟਰੀ ਦਾ ਮੁੱਦਾ ਵੀ ਉਠਾਇਆ ਗਿਆ | ਤਿ੍ਣਮੂਲ ਕਾਂਗਰਸ ਵਲੋਂ ਸਦਨ 'ਚ ਵਿਰੋਧੀ ਧਿਰਾਂ ਨੂੰ ਮੁੱਦੇ ਉਠਾਉਣ ਲਈ ਢੁਕਵਾਂ ਸਮਾਂ ਦੇਣ ਦੀ ਗੱਲ ਚੁੱਕਦਿਆਂ ਕਿਹਾ ਕਿ ਸਰਕਾਰ ਨੂੰ ਸਦਨ ਦਾ ਇਸਤੇਮਾਲ ਸਿਰਫ ਸਰਕਾਰੀ ਬਿੱਲਾਂ ਨੂੰ ਪਾਸ ਕਰਵਾਉਣ ਲਈ ਨਹੀਂ ਕਰਨਾ ਚਾਹੀਦਾ | ਨੈਸ਼ਨਲ ਕਾਨਫ਼ਰੰਸ ਦੇ ਆਗੂ ਫ਼ਾਰੂਕ ਅਬਦੁੱਲਾ ਨੇ ਬੈਠਕ 'ਚ ਕਸ਼ਮੀਰੀ ਪੰਡਤਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ |
ਰਾਸ਼ਟਰਪਤੀ ਦਰੋਪਤੀ ਮੁਰਮੂ ਪਹਿਲੀ ਵਾਰ ਕਰਨਗੇ ਸੰਸਦ 'ਚ ਸੰਬੋਧਨ
ਬਜਟ ਇਜਲਾਸ ਦੀ ਸ਼ੁਰੂਆਤ ਰਵਾਇਤਨ ਰਾਸ਼ਟਰਪਤੀ ਦੇ ਦੋਹਾਂ ਸਦਨਾਂ ਨੂੰ ਕੀਤੇ ਸਾਂਝੇ ਸੰਬੋਧਨ ਨਾਲ ਸ਼ੁਰੂ ਹੋਵੇਗੀ | ਇਸ ਵਾਰ ਰਾਸ਼ਟਰਪਤੀ ਦਰੋਪਦੀ ਮੁਰਮੂ ਪਹਿਲੀ ਵਾਰ ਸੰਸਦ 'ਚ ਸੰਬੋਧਨ ਕਰਨਗੇ |
ਹਮਲਾਵਰ ਰਹੇਗੀ ਵਿਰੋਧੀ ਧਿਰ
ਸੰਸਦ ਦਾ ਬਜਟ ਇਜਲਾਸ ਹੰਗਾਮੇਦਾਰ ਰਹਿਣ ਦੀ ਉਮੀਦ ਹੈ | ਵਿਰੋਧੀ ਧਿਰਾਂ ਚੀਨ ਦੇ ਨਾਲ ਸਰਹੱਦੀ ਵਿਵਾਦ, ਨਿਆਂਪਾਲਿਕਾ ਅਤੇ ਕੇਂਦਰ ਦਰਮਿਆਨ ਚੱਲ ਰਹੇ ਮਤਭੇਦ, ਹਿੰਡਨਬਰਗ (ਅਡਾਨੀ ਬਾਰੇ) ਰਿਪੋਰਟ ਨੂੰ ਲੈ ਕ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਹੈ | ਇਸ ਤੋਂ ਇਲਾਵਾ ਬੇਰੁਜ਼ਗਾਰੀ, ਮਹਿੰਗਾਈ, ਜੋਸ਼ੀਮੱਠ ਮੁੱਦਾ, ਜੰਮੂ-ਕਸ਼ਮੀਰ ਨੂੰ ਮੁੜ ਤੋਂ ਰਾਜ ਦਾ ਦਰਜਾ ਦੇਣ, ਐੱਮ.ਐੱਸ.ਪੀ. ਨੂੰ ਲੈ ਕੇ ਕਾਨੂੰਨੀ ਗਾਰੰਟੀ ਆਦਿ ਮੁੱਦਿਆਂ 'ਤੇ ਵੀ ਵਿਰੋਧੀ ਧਿਰਾਂ ਹਮਲਾਵਰ ਰੁਖ ਅਖਤਿਆਰ ਕਰਨਗੀਆਂ |
ਹੁਣ ਸੰਸਦ ਦੀ ਕੰਟੀਨ 'ਚ ਮਿਲੇਗਾ ਮੋਟਾ ਅਨਾਜ
ਮੋਟੇ ਅਨਾਜ ਨੂੰ ਹੁਲਾਰਾ ਦੇਣ ਲੱਗੀ ਕੇਂਦਰ ਸਰਕਾਰ ਵਲੋਂ ਇਹ ਕਵਾਇਦ ਸੰਸਦ ਦੇ ਅੰਦਰ ਵੀ ਚਾਲੂ ਕੀਤੀ ਗਈ ਹੈ | ਜਿਸ ਤਹਿਤ ਮੰਗਲਵਾਰ ਤੋਂ ਸੰਸਦ 'ਚ ਰਾਗੀ ਦੀ ਪੂੜੀ, ਬਾਜਰੇ ਦੀ ਖਿਚੜੀ, ਜਵਾਰ ਦੀ ਉਪਮਾ, ਰਾਗੀ ਦੇ ਲੱਡੂ ਅਤੇ ਬਾਜਰੇ ਦਾ ਚੂਰਮਾ ਵੀ ਮਿਲੇਗਾ | ਸੰਸਦ ਦੀ ਕੰਟੀਨ ਲਈ ਵਿਸ਼ੇਸ਼ ਤੌਰ 'ਤੇ 'ਮਿਲੇਟ ਮੇਨਯੂ' ਤਿਆਰ ਕੀਤਾ ਗਿਆ ਹੈ |
ਸਪੀਕਰ ਵਲੋਂ ਤਿਆਰੀਆਂ ਦਾ ਜਾਇਜ਼ਾ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਜਲਾਸ ਤੋਂ ਪਹਿਲਾਂ ਸੋਮਵਾਰ ਨੂੰ ਤਿਆਰੀਆਂ ਦਾ ਜਾਇਜ਼ਾ ਲਿਆ | ਬਿਰਲਾ ਨੇ ਲੋਕ ਸਭਾ ਅਧਿਕਾਰੀਆਂ ਨਾਲ ਵਿਵਸਥਾਵਾਂ ਦੀ ਸਮੀਖਿਆ ਕਰਦਿਆਂ ਲੋਕ ਸਭਾ ਚੈਂਬਰ ਤੇ ਸੈਂਟਰਲ ਹਾਲ ਦਾ ਦੌਰਾ ਕੀਤਾ |

ਵਿਜੀਲੈਂਸ ਟੀਮ ਵਲੋਂ ਓ.ਪੀ. ਸੋਨੀ ਦੇ ਘਰ ਛਾਪੇਮਾਰੀ

ਰੇਸ਼ਮ ਸਿੰਘ
ਅੰਮਿ੍ਤਸਰ, 30 ਜਨਵਰੀ-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਉਪ ਮੱੁਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ, ਜਿਨ੍ਹਾਂ ਖ਼ਿਲਾਫ਼ ਵਿਜੀਲੈਂਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਜਾਂਚ ਤੇਜ਼ ਕਰ ਦਿੱਤੀ ਹੈ | ਇਸੇ ਤਹਿਤ ਹੀ ਅੱਜ ਚੰਡੀਗੜ੍ਹ ਤੋਂ ਆਈ ਵਿਜੀਲੈਂਸ ਟੀਮ ਨੇ ਉਨ੍ਹਾਂ ਦੇ ਘਰ ਦਸਤਕ ਦਿੱਤੀ ਤੇ ਉਨ੍ਹਾਂ ਦੀ ਜਾਇਦਾਦ ਸੰਬੰਧੀ ਵੇਰਵੇ ਇਕੱਠੇ ਕੀਤੇ | ਸ੍ਰੀ ਸੋਨੀ ਖ਼ਿਲਾਫ਼ ਕਿਸੇ ਅਣਪਛਾਤੇ ਵਿਅਕਤੀ ਵਲੋਂ ਇਹ ਸ਼ਿਕਾਇਤ ਪਿਛਲੇ ਸਾਲ ਕੀਤੀ ਗਈ ਸੀ ਕਿ ਉਨ੍ਹਾਂ ਬਤੌਰ ਕੈਬਨਿਟ ਮੰਤਰੀ ਤੇ ਉਪ ਮੱੁਖ ਮੰਤਰੀ ਹੁੰਦਿਆਂ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ | ਇਸ ਸੰਬੰਧੀ ਪਿਛਲੇ ਸਾਲ ਦਸੰਬਰ 'ਚ ਵਿਜੀਲੈਂਸ ਅੰਮਿ੍ਤਸਰ ਦੀ ਟੀਮ ਵਲੋਂ ਉਨ੍ਹਾਂ ਦੇ ਘਰ ਨਿੱਜੀ ਤੌਰ 'ਤੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਸੀ ਜਿਸ ਉਪਰੰਤ ਸ੍ਰੀ ਸੋਨੀ ਵਿਜੀਲੈਂਸ ਮੂਹਰੇ ਪੇਸ਼ ਹੋਏ ਤੇ ਆਪਣਾ ਪੱਖ ਪੇਸ਼ ਕੀਤਾ | ਇਸ ਮਾਮਲੇ ਦੀ ਜਾਂਚ ਅੰਮਿ੍ਤਸਰ ਰੇਂਜ ਤੋਂ ਬਾਅਦ ਚੰਡੀਗੜ੍ਹ ਮੱੁਖ ਦਫਤਰ ਵਿਖੇ ਤਬਦੀਲ ਹੋ ਗਈ | ਜਿਸ ਦੀ ਟੀਮ ਵਲੋਂ ਅੱਜ ਉਨ੍ਹਾਂ ਦੀਆਂ ਇਥੇ ਜਾਇਦਾਦਾਂ ਜਿਵੇਂ ਫਾਰਮ ਹਾਊਸ ਡੀ.ਆਰ. ਇਨਕੇਲਵ, ਪੁਰਾਣੀ ਜੇਲ੍ਹ ਰੋਡ ਸਥਿਤ ਹੋਟਲ ਤੇ ਕੋਠੀ, ਗੁਦਾਮ ਆਦਿ ਜਾਇਦਾਦਾਂ ਦੀ ਜਾਂਚ ਕੀਤੀ | ਐਸ.ਐਸ.ਪੀ. ਵਿਜੀਲੈਂਸ ਸ੍ਰੀ ਵਰਿੰਦਰ ਸਿੰਘ ਸੰਧੂ ਨੇ ਵਿਜੀਲੈਂਸ ਟੀਮ ਦੇ ਪੁੱਜਣ ਤੇ ਜਾਂਚ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ੍ਰੀ ਸੋਨੀ ਦੀਆਂ ਜਾਇਦਾਦਾਂ ਦੀ ਬਾਜ਼ਾਰੀ ਕੀਮਤ ਦਾ ਮੁਲਾਂਕਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ ਜਿਸ ਲਈ ਟੀਮ ਪੁੱਜੀ ਹੈ | ਹੋਟਲ ਤੇ ਫਾਰਮ ਹਾਊਸ ਦੀ ਜ਼ਮੀਨ ਤੇ ਕੋਠੀ ਦੇ ਮੁਲਾਂਕਣ ਲਈ ਟੀਮ ਵਲੋਂ ਇਹ ਜਾਂਚ ਕੀਤੀ ਗਈ ਹੈ | ਦੱਸਣਯੋਗ ਹੈ ਕਿ ਸ੍ਰੀ ਸੋਨੀ ਕੋਲੋਂ ਵਿਜੀਲੈਂਸ ਵਲੋਂ ਪਹਿਲਾਂ ਵੀ ਉਨ੍ਹਾਂ ਦੀ ਜਾਇਦਾਦ ਦੇ ਵੇਰਵੇ ਮੰਗੇ ਗਏ ਸਨ ਜਿਸ ਸੰਬੰਧੀ ਸ੍ਰੀ ਸੋਨੀ ਨੇ ਕਿਹਾ ਕਿ ਉਨ੍ਹਾਂ ਨੇ ਚੋਣਾਂ 'ਚ ਨਾਮਜ਼ਦਗੀ ਪੱਤਰ ਭਰਨ ਵੇਲੇ ਵੀ ਆਪਣੀ ਚਲ ਅਚੱਲ ਜਾਇਦਾਦ ਦੇ ਵੇਰਵੇ ਨਸ਼ਰ ਕੀਤੇ ਸਨ |

ਪੰਜਾਬ 'ਚ ਕਈ ਥਾਵਾਂ 'ਤੇ ਪਿਆ ਮੀਂਹ, ਘੱਟੋ-ਘੱਟ ਤਾਪਮਾਨ 'ਚ ਮਾਮੂਲੀ ਵਾਧਾ

ਚੰਡੀਗੜ੍ਹ, 30 ਜਨਵਰੀ (ਏਜੰਸੀ)- ਪੰਜਾਬ ਤੇ ਹਰਿਆਣਾ 'ਚ ਬੀਤੇ 24 ਘੰਟਿਆਂ ਦੌਰਾਨ ਕਈ ਥਾਵਾਂ 'ਤੇ ਮੀਂਹ ਪੈਣ ਨਾਲ ਦੋਹਾਂ ਸੂਬਿਆਂ 'ਚ ਘੱਟੋ-ਘੱਟ ਤਾਪਮਾਨ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ | ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਸੋਮਵਾਰ ਨੂੰ ਪੰਜਾਬ ਦੇ ਅੰਮਿ੍ਤਸਰ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਰੂਪਨਗਰ ਤੇ ਪਟਿਆਲਾ 'ਚ ਮੀਂਹ ਪਿਆ ਹੈ | ਜਿਸ ਤੋਂ ਬਾਅਦ ਅੰਮਿ੍ਤਸਰ 'ਚ ਘੱਟੋ-ਘੱਟ ਤਾਪਮਾਨ
11.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦਕਿ ਲੁਧਿਆਣਾ 'ਚ 13.2 ਡਿਗਰੀ, ਰੂਪਨਗਰ 'ਚ 14 ਡਿਗਰੀ, ਮੋਹਾਲੀ 14.6 ਡਿਗਰੀ ਤੇ ਪਟਿਆਲਾ 'ਚ 12.6 ਡਿਗਰੀ ਸੈਲਸੀਅਸ ਰਿਹਾ | ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ, ਹਿਸਾਰ, ਕਰਨਾਲ, ਭਿਵਾਨੀ ਤੇ ਸੋਨੀਪਤ 'ਚ ਵੀ ਮੀਂਹ ਪਿਆ ਹੈ ਅਤੇ ਹਿਸਾਰ 'ਚ ਘੱਟੋ-ਘੱਟ ਤਾਪਮਾਨ 12.6 ਡਿਗਰੀ ਸੈਲਸੀਅਸ, ਜਦਕਿ ਅੰਬਾਲਾ 'ਚ 13.6, ਕਰਨਾਲ 'ਚ 12.2 ਡਿਗਰੀ, ਭਿਵਾਨੀ 11.3 ਡਿਗਰੀ ਤੇ ਰੋਹਤਕ 'ਚ 12.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 13.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ |

ਮਜੀਠੀਆ ਨੂੰ ਜ਼ਮਾਨਤ ਦੇਣ ਵਿਰੁੱਧ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਵੱਖ ਹੋਏ ਜਸਟਿਸ ਸੂਰਿਆ ਕਾਂਤ

ਨਵੀਂ ਦਿੱਲੀ, 30 ਜਨਵਰੀ (ਏਜੰਸੀ)-ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਖਿਲਾਫ਼ ਪੰਜਾਬ ਸਰਕਾਰ ਵਲੋਂ ਪਾਈ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਆਪਣੇ-ਆਪ ਨੂੰ ਵੱਖ ਕਰ ਲਿਆ ਹੈ | ਪੰਜਾਬ ਨੇ ਨਸ਼ਿਆਂ ਦੇ ਮਾਮਲੇ 'ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਿਯਮਿਤ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ | ਜਿਵੇਂ ਹੀ ਜਸਟਿਸ ਸੂਰਿਆ ਕਾਂਤ ਅਤੇ ਜੇ. ਕੇ. ਮਹੇਸ਼ਵਰੀ ਦੇ ਬੈਂਚ ਨੇ ਪੰਜਾਬ ਸਰਕਾਰ ਦੀ ਅਪੀਲ 'ਤੇ ਵਿਚਾਰ ਕੀਤਾ ਤਾਂ ਜਸਟਿਸ ਸੂਰਿਆ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਉਸ ਬੈਂਚ ਦਾ ਹਿੱਸਾ ਸਨ ਜਿਸ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕਰਨ ਦਾ ਨਿਰਦੇਸ਼ ਦਿੱਤਾ ਸੀ | ਅਦਾਲਤ ਨੇ ਹੁਕਮ ਦਿੱਤਾ ਕਿ ਇਸ ਮਾਮਲੇ ਨੂੰ ਉਸ ਬੈਂਚ ਸਾਹਮਣੇ ਰੱਖਿਆ ਜਾਵੇ ਜਿਸ ਵਿਚ ਸਾਡੇ ਵਿਚੋਂ ਇਕ (ਜਸਟਿਸ ਸੂਰਿਆ) ਮੈਂਬਰ ਨਹੀਂ ਹਨ |

ਸੁਪਰੀਮ ਕੋਰਟ 'ਚ ਗੁਜਰਾਤ ਦੰਗਿਆਂ ਸੰਬੰਧੀ ਬੀ.ਬੀ.ਸੀ. ਡਾਕੂਮੈਂਟਰੀ ਬਾਰੇ ਪਟੀਸ਼ਨ 'ਤੇ ਸੁਣਵਾਈ 6 ਨੂੰ

ਨਵੀਂ ਦਿੱਲੀ, 30 ਜਨਵਰੀ (ਜਗਤਾਰ ਸਿੰਘ)-ਕੇਂਦਰ ਸਰਕਾਰ ਵਲੋਂ 2002 ਦੇ ਗੁਜਰਾਤ ਦੰਗਿਆਂ ਸੰਬੰਧੀ ਬੀ.ਬੀ.ਸੀ. ਦੀ ਡਾਕੂਮੈਂਟਰੀ 'ਤੇ ਪਾਬੰਦੀ ਲਗਾਉਣ ਨੂੰ ਐਡਵੋਕੇਟ ਮਨੋਹਰ ਲਾਲ ਸ਼ਰਮਾ ਨੇ ਜਨਹਿੱਤ ਪਟੀਸ਼ਨ ਦਾਇਰ ਕਰਕੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ | ਸੁਪਰੀਮ ਕੋਰਟ ਵਲੋਂ ਇਸ ਮਾਮਲੇ 'ਤੇ 6 ਫਰਵਰੀ ਨੂੰ ਸੁਣਵਾਈ ਕੀਤੀ ਜਾਵੇਗੀ | ਪਟੀਸ਼ਨਰ ਨੇ ਮਾਮਲੇ ਦੀ ਜਲਦੀ ਸੁਣਵਾਈ ਦੀ ਮੰਗ ਕੀਤੀ ਸੀ, ਪਰ
ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਜਸਟਿਸ ਪੀ.ਐਸ. ਨਰਸਿਮ੍ਹਾ ਤੇ ਜੇ.ਬੀ. ਪਾਰਦੀਵਾਲਾ ਦੇ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ 6 ਫਰਵਰੀ ਨੂੰ ਤੈਅ ਕੀਤੀ ਹੈ | ਪਟੀਸ਼ਨਰ ਸ਼ਰਮਾ ਨੇ 21 ਜਨਵਰੀ 2023 ਨੂੰ ਇਸ ਦਸਤਾਵੇਜ਼ੀ ਫਿਲਮ 'ਤੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਜਾਰੀ ਹੁਕਮਾਂ ਨੂੰ ਮਨਮਾਨਾ, ਮੰਦਭਾਗਾ ਤੇ ਅਸੰਵਿਧਾਨਕ ਕਰਾਰ ਦਿੰਦਿਆਂ ਇਸ ਨਿਰਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ | ਇਸ ਪਟੀਸ਼ਨ 'ਚ ਸਰਵਉੱਚ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੀਬੀਸੀ ਦੀ ਇਸ ਡਾਕੂਮੈਂਟਰੀ ਦੇ ਦੋਵੇਂ ਹਿੱਸੇ ਮੰਗਵਾ ਕੇ ਉਸ 'ਚ ਮੌਜੂਦ ਸਮੱਗਰੀ ਦੀ ਤੱਥਾਂ ਦੇ ਆਧਾਰ 'ਤੇ ਜਾਂਚ ਪੜਤਾਲ ਕਰਵਾਏ ਅਤੇ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਜਾਰੀ ਕਰੇ ਜੋ 2002 ਦੇ ਗੁਜਰਾਤ ਦੰਗਿਆਂ ਲਈ ਸਿੱਧੇ ਜਾਂ ਅਸਿੱਧੇ ਤੌਰ 'ਤੇ ਜ਼ਿੰਮੇਵਾਰ ਸਨ |

ਮੁੱਖ ਮੰਤਰੀ ਦੇ ਸਿਰ ਚੜਿ੍ਹਆ ਆਪਣੀਆਂ ਹੀ ਤਸਵੀਰਾਂ ਲਗਵਾਉਣ ਦਾ ਫਤੂਰ

ਪਰੰਪਰਾ ਤੋਂ ਉਲਟ ਆਪਣੀ ਤਸਵੀਰ ਵਾਲਾ ਜਾਰੀ ਕੀਤਾ ਮਾਰਕਫੈੱਡ ਦਾ ਕੈਲੰਡਰ ਜਸਪਾਲ ਸਿੰਘ ਜਲੰਧਰ, 30 ਜਨਵਰੀ-ਪਿਛਲੀਆਂ ਸਰਕਾਰਾਂ ਦੀਆਂ ਲੋਕ ਭਲਾਈ ਸਕੀਮਾਂ ਅਤੇ ਹੋਰਨਾਂ ਸਰਕਾਰੀ ਇਸ਼ਤਿਹਾਰਾਂ ਤੋਂ ਇਲਾਵਾ ਐਂਬੂਲੈਂਸ ਤੱਕ 'ਤੇ ਮੁੱਖ ਮੰਤਰੀਆਂ ਦੀਆਂ ਲੱਗੀਆਂ ...

ਪੂਰੀ ਖ਼ਬਰ »

ਹਿੰਸਾ ਭੜਕਾਉਣ ਵਾਲੇ ਕਦੇ ਨਹੀਂ ਸਮਝਣਗੇ ਆਪਣਿਆਂ ਨੂੰ ਗਵਾਉਣ ਦਾ ਦਰਦ-ਰਾਹੁਲ

'ਭਾਰਤ ਜੋੜੋ ਯਾਤਰਾ' ਦੀ ਸਮਾਪਤੀ ਮੌਕੇ ਬਰਫ਼ਬਾਰੀ ਦੌਰਾਨ ਰੈਲੀ 'ਚ ਸਰਕਾਰ 'ਤੇ ਸਾਧੇ ਨਿਸ਼ਾਨੇ ਸ੍ਰੀਨਗਰ, 30 ਜਨਵਰੀ (ਪੀ. ਟੀ. ਆਈ.)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ 'ਭਾਰਤ ਜੋੜੋ ਯਾਤਰਾ' ਦਾ ਉਦੇਸ਼ ਦੇਸ਼ ਦੀਆਂ ਉਦਾਰਵਾਦੀ ਅਤੇ ਧਰਮ ਨਿਰਪੱਖ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਖ਼ਾਲਿਸਤਾਨ ਰਾਇਸ਼ੁਮਾਰੀ ਨੂੰ ਲੈ ਕੇ ਝੜਪਾਂ-2 ਜ਼ਖ਼ਮੀ, ਦੋ ਗਿ੍ਫ਼ਤਾਰ

ਮੈਲਬੌਰਨ, 30 ਜਨਵਰੀ (ਏਜੰਸੀ)-ਆਸਟ੍ਰੇਲੀਆ ਦੇ ਮੈਲਬੌਰਨ 'ਚ ਤਥਾ-ਕਥਿਤ 'ਪੰਜਾਬ ਆਜ਼ਾਦੀ ਰਾਇਸ਼ੁਮਾਰੀ' ਦੌਰਾਨ ਖ਼ਾਲਿਸਤਾਨੀ ਕਾਰਕੁਨਾਂ ਅਤੇ ਭਾਰਤ ਪੱਖੀ ਸਮਰਥਕਾਂ ਵਿਚਕਾਰ ਦੋ ਜਗ੍ਹਾ 'ਤੇ ਝੜਪਾਂ ਦੌਰਾਨ 2 ਵਿਅਕਤੀ ਜ਼ਖ਼ਮੀ ਹੋ ਗਏ ਅਤੇ 2 ਸਿੱਖ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਸਿੰਧ 'ਚ ਮੌਲਵੀ ਵਲੋਂ ਸਿੱਖ ਨਾਲ ਕੁੱਟਮਾਰ-ਜਾਨੋਂ ਮਾਰਨ ਦੀ ਦਿੱਤੀ ਧਮਕੀ

ਅੰਮਿ੍ਤਸਰ, 30 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਇਕ ਮੌਲਵੀ ਵਲੋਂ ਉਥੋਂ ਦੇ ਸਿੱਖ ਭਾਈਚਾਰੇ ਦੇ ਆਗੂ ਨਾਲ ਬਿਨਾ ਵਜ੍ਹਾ ਮਾਰਕੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਸੂਬਾ ਸਿੰਧ ਦੇ ਜ਼ਿਲ੍ਹਾ ਜੈਕਬਾਬਾਦ ਦੇ ਸ਼ਾਹ ਗ਼ਾਜ਼ੀ ਮੁਹੱਲਾ ...

ਪੂਰੀ ਖ਼ਬਰ »

ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਹੋਣਗੇ ਹਵਾਈ ਫ਼ੌਜ ਦੇ ਨਵੇਂ ਉਪ ਮੁਖੀ

ਨਵੀਂ ਦਿੱਲੀ, 30 ਜਨਵਰੀ (ਪੀ.ਟੀ.ਆਈ.)-ਏਅਰ ਮਾਰਸ਼ਲ ਅਮਰ ਪ੍ਰੀਤ (ਏ.ਪੀ.) ਸਿੰਘ ਨੂੰ ਭਾਰਤੀ ਹਵਾਈ ਫ਼ੌਜ ਦੇ ਨਵੇਂ ਉਪ ਮੁਖੀ ਨਿਯੁਕਤ ਕੀਤਾ ਗਿਆ ਹੈ | ਉਹ ਏਅਰ ਮਾਰਸ਼ਲ ਸੰਦੀਪ ਸਿੰਘ ਦਾ ਸਥਾਨ ਲੈਣਗੇ, ਜੋ ਮੰਗਲਵਾਰ ਨੂੰ ਸੇਵਾਮੁਕਤ ਹੋ ਰਹੇ ਹਨ | ਅਧਿਕਾਰੀਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਲੰਡਨ 'ਚ ਪਿਉ ਦੀ ਹੱਤਿਆ ਲਈ ਭਾਰਤੀ ਦੋਸ਼ੀ ਕਰਾਰ

ਲੰਡਨ, 30 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟਿਸ਼-ਭਾਰਤੀ ਵਿਅਕਤੀ ਨੂੰ ਸ਼ਰਾਬ ਦੇ ਨਸ਼ੇ ਵਿਚ ਆਪਣੇ ਪਿਤਾ ਨੂੰ ਸ਼ੈਂਪੇਨ ਦੀ ਬੋਤਲ ਮਾਰ ਕੇ ਉਸ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਹੈ | 54 ਸਾਲਾ ਦੀਕਨ ਪੋਲ ਸਿੰਘ ਵਿਜ ਨੇ 30 ਅਕਤੂਬਰ, 2021 ਦੀ ਸ਼ਾਮ ਨੂੰ ਆਪਣੇ 86 ...

ਪੂਰੀ ਖ਼ਬਰ »

ਗੋਧਰਾ ਰੇਲ ਡੱਬਾ ਸਾੜਨ ਦਾ ਮਾਮਲਾ

ਸੁਪਰੀਮ ਕੋਰਟ ਨੇ ਕੁਝ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ 'ਤੇ ਗੁਜਰਾਤ ਸਰਕਾਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ, 30 ਜਨਵਰੀ (ਏਜੰਸੀ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਗੁਜਰਾਤ ਸਰਕਾਰ ਤੋਂ ਕੁਝ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ 'ਤੇ ਜਵਾਬ ਮੰਗਿਆ ਹੈ, ਜੋ 2002 'ਚ ਗੋਧਰਾ ਟਰੇਨ ਡੱਬਾ ਸਾੜਨ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ | ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ...

ਪੂਰੀ ਖ਼ਬਰ »

ਉੱਤਰੀ ਕੈਰੋਲੀਨਾ 'ਚ ਗੁਰਦੁਆਰੇ 'ਤੇ ਹਮਲਿਆਂ ਤੋਂ ਬਾਅਦ ਸਿੱਖਾਂ ਵਲੋਂ ਜਾਂਚ ਦੀ ਮੰਗ

ਵਾਸ਼ਿੰਗਟਨ, 30 ਜਨਵਰੀ (ਏਜੰਸੀ)-ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ 'ਚ ਇਕ ਗੁਰਦੁਆਰੇ 'ਤੇ ਵਾਰ-ਵਾਰ ਹੋ ਰਹੇ ਹਮਲਿਆਂ ਅਤੇ ਭੰਨਤੋੜ ਕੀਤੇ ਜਾਣ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਸਿੱਖਾਂ ਨੇ ਇਨ੍ਹਾਂ ਹਮਲਿਆਂ ਦੀ ਵਿਆਪਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਸਥਾਨਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX