ਚੰਡੀਗੜ੍ਹ, 30 ਜਨਵਰੀ (ਤਰੁਣ ਭਜਨੀ)-ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਅਨੂਪ ਗੁਪਤਾ ਦੀ ਪ੍ਰਧਾਨਗੀ ਵਿਚ ਸੋਮਵਾਰ ਹਾਊਸ ਦੀ ਪਹਿਲੀ ਮੀਟਿੰਗ ਹੋਈ | ਇਸ ਵਿਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀ.ਐਲ ਪੁਰੋਹਿਤ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਨਗਰ ਨਿਗਮ ਦੀ ਬੈਠਕ ਵਿਚ ਪ੍ਰਸ਼ਾਸਕ ਬੀ.ਐਲ. ਪੁਰੋਹਿਤ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਕੌਂਸਲਰਾਂ 'ਤੇ ਦਬਾਅ ਰਹਿੰਦਾ ਹੈ | ਉਨ੍ਹਾਂ ਨੇ ਸਾਰੇ ਕੌਂਸਲਰਾਂ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ | ਪ੍ਰਸ਼ਾਸਕ ਨੇ ਅੱਗੇ ਕਿਹਾ ਕਿ ਨਗਰ ਨਿਗਮ ਵਿਚ ਭਿ੍ਸ਼ਟਾਚਾਰ ਜੜ ਤੋਂ ਖਤਮ ਹੋਣਾ ਚਾਹੀਦਾ ਹੈ | ਇਸ ਦੇ ਨਾਲ ਹੀ ਨਿਗਮ ਦੇ ਅਧਿਕਾਰੀਆਂ ਅਤੇ ਕੌਂਸਲਰਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਜਨਤਾ ਦਰਬਾਰ ਲਗਾਉਣਾ ਚਾਹੀਦਾ ਹੈ | ਉਥੇ ਹੀ ਨਿਗਮ ਦੀਆਂ ਪ੍ਰਸ਼ਾਸਨ ਤੋਂ ਜੋ ਮੰਗਾਂ ਹਨ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਦੇ ਸਾਹਮਣੇ ਚੁੱਕਿਆ ਜਾਵੇਗਾ | ਦੂਜੇ ਪਾਸੇ ਚੰਡੀਗੜ੍ਹ ਦੇ ਨਵ-ਨਿਯੁਕਤ ਮੇਅਰ ਅਨੂਪ ਗੁਪਤਾ ਨੇ ਵੀ ਪ੍ਰਸ਼ਾਸਕ ਦੇ ਸਾਹਮਣੇ ਕਈ ਮੁੱਦੇ ਚੁੱਕੇ | ਉਨ੍ਹਾਂ ਕਿਹਾ ਕਿ ਸੜਕਾਂ ਅਤੇ ਬਾਗਬਾਨੀ ਪੂਰੀ ਤਰ੍ਹਾਂ ਨਾਲ ਨਿਗਮ ਨੂੰ ਦਿੱਤਾ ਜਾਣਾ ਚਾਹੀਦਾ ਹੈ | ਹਾਲੇ 75 ਫੀਸਦੀ ਸੜਕਾਂ ਨਿਗਮ ਦੇ ਕੋਲ ਹਨ ਅਤੇ ਬਾਕੀ ਪ੍ਰਸ਼ਾਸਨ ਦੇ ਦਾਇਰੇ ਵਿਚ ਹਨ | ਮੇਅਰ ਨੇ ਲਾਲ ਡੋਰੇ ਦੇ ਬਾਹਰ ਰਹਿ ਰਹੇ ਲੋਕਾਂ ਨੂੰ ਆਰਜ਼ੀ ਰੂਪ ਵਿਚ ਬੁਨਿਆਦੀ ਸਹੂਲਤਾਂ ਦੇਣ ਦੀ ਵੀ ਮੰਗ ਕੀਤੀ | ਇਸ ਤੋਂ ਬਾਅਦ ਮੀਟਿੰਗ ਦੀ ਸ਼ੁਰੂ ਹੋਈ ਕਾਰਵਾਈ ਦੌਰਾਨ ਪਾਰਕਿੰਗ ਦੇ ਮੁੱਦੇ 'ਤੇ ਬਹਿਸ ਹੋਈ | ਮੀਟਿੰਗ ਵਿਚ ਸਾਰੇ ਕੌਂਸਲਰਾਂ ਦੇ ਵਿਰੋਧ ਅਤੇ ਇਤਰਾਜ਼ ਦੇ ਬਾਅਦ ਜ਼ੋਨ-2 ਦੀ 57 ਪਾਰਕਿੰਗ ਥਾਵਾਂ ਨੂੰ 32 ਪਾਰਕਿੰਗ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਜ਼ੋਨ-1 ਕੰਪਨੀ ਨੂੰ ਸੌਂਪੇ ਜਾਣ ਦਾ ਪ੍ਰਸਤਾਵ ਖਾਰਜ਼ ਕਰ ਦਿੱਤਾ ਗਿਆ ਹੈ | ਇੰਨਾ ਹੀ ਨਹੀਂ ਮੰਗਲਵਾਰ ਨੂੰ ਜ਼ੋਨ 1 ਦਾ ਸਮਾਪਤ ਹੋਣ ਜਾ ਰਹੇ ਕੰਟਰੈਕਟ ਨੂੰ ਵੀ ਅੱਗੇ ਨਾ ਵਧਾਏ ਜਾਣ ਦਾ ਫ਼ੈਸਲਾ ਸਰਵਸੰਮਤੀ ਨਾਲ ਪਾਰਿਤ ਕਰ ਦਿੱਤਾ ਗਿਆ | ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਗੁਰਬਖ਼ਸ਼ ਰਾਵਤ ਤੋਂ ਲੈ ਕੇ ਭਾਜਪਾ ਕੌਂਸਲਰ ਸੌਰਵ ਜੋਸ਼ੀ, ਕੰਵਰਜੀਤ ਸਿੰਘ ਰਾਣਾ ਅਤੇ ਆਪ ਦੇ ਦਮਨਪ੍ਰੀਤ ਸਿੰਘ ਬਾਦਲ ਅਤੇ ਪ੍ਰੇਮ ਲਤਾ ਨੇ ਪਾਰਕਿੰਗ ਵਿਚ ਸਹੂਲਤਾਂ 'ਤੇ ਜੰਮ ਕੇ ਬਹਿਸ ਕੀਤੀ | ਇਸ ਦੇ ਨਾਲ ਹੀ ਨਿਗਮ ਦੀ ਰੋਡ ਵਿੰਗ ਅਤੇ ਹੋਰ ਸਟਾਫ਼ ਨੂੰ ਹੀ ਪਾਰਕਿੰਗ ਥਾਵਾਂ ਦੀ ਜ਼ਿੰਮੇਵਾਰੀ ਸੰਭਾਲਣੀ ਪੈ ਸਕਦੀ ਹੈ | ਸ਼ਹਿਰ ਵਿਚ ਵਪਾਰਕ ਅਤੇ ਉਦਯੋਗਿਕ ਅਤੇ ਸੰਸਥਾਵਾਂ ਵਾਲੀ ਜ਼ਮੀਨ ਅਤੇ ਇਮਾਰਤਾਂ 'ਤੇ ਪ੍ਰਾਪਰਟੀ ਟੈਕਸ ਨੂੰ ਲੈ ਕੇ ਨਿਗਮ ਨੇ ਸਾਲ 2003 ਦੇ ਬਾਏਲਾਜ ਦੇ ਤਹਿਤ ਪ੍ਰਤੀ ਦਿਨ ਜੁਰਮਾਨਾ 10 ਰੁਪਏ ਤੋਂ ਘਟਾ ਕੇ 10 ਪੈਸੇ ਕਰਨ ਦਾ ਮੁੱਦਾ ਰੱਖਿਆ | ਜਿਸ ਨੂੰ ਪਾਸ ਕਰ ਦਿੱਤਾ ਗਿਆ |
ਐੱਸ. ਏ. ਐੱਸ. ਨਗਰ, 30 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਵਲੋਂ ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲੇ ਇਕ ਗਰੋਹ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਡੀ. ਐਸ. ਪੀ. (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਡੀ. ਆਈ. ਜੀ. ਗੁਰਪ੍ਰੀਤ ਸਿੰਘ ...
ਚੰਡੀਗੜ੍ਹ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਸਰਕਾਰ ਨੇ ਸਾਰੇ ਵਿਭਾਗਾਂ, ਬੋਰਡਾਂ ਤੇ ਨਿਗਮਾਂ ਆਦਿ ਵਿਚ ਕਰਮਚਾਰੀਆਂ ਦੀ ਮੌਜੂਦਗੀ ਆਧਾਰ ਸਮਰੱਥ ਬਾਇਓਮੈਟਿ੍ਕ ਮੌਜੂਦਗੀ ਪ੍ਰਣਾਲੀ ਰਾਹੀਂ ਮੌਜੂਦ ਹਾਜ਼ਰੀ ਲਗਾਉਣਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ ...
ਚੰਡੀਗੜ੍ਹ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਵਿਭਾਗ ਨਾਲ ਸਬੰਧਿਤ ਸੰਗਠਨਾਤਮਕ ਢਾਂਚੇ ਨੂੰ ਯੁਕਤੀਸੰਗਤ ਬਨਾਉਣ ਅਤੇ ਵਿਭਾਗ ਦੀ ਸਰਵਿਸ ਰੂਲਜ਼ ਨੂੰ ਸੋਧ ਕਰਨ ਨਾਲ ਸਬੰਧਿਤ ...
ਚੰਡੀਗੜ੍ਹ, 30 ਜਨਵਰੀ (ਰਾਮ ਸਿੰਘ ਬਰਾੜ)-ਹਰਿਆਣਾ ਦੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਪ੍ਰਚਾਰ ਸਲਾਹਕਾਰ ਤਰੁਣ ਭੰਡਾਰੀ ਨੇ ਆਪਣੀ ਨਿਯੁਕਤੀ ਦੇ ਲਈ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਸਰਕਾਰ ਵਲੋਂ ਪਿਛਲੇ 8 ...
ਚੰਡੀਗੜ੍ਹ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਖੇਡ ਵਿਭਾਗ ਨੇ ਪੰਚਕੂਲਾ ਵਿਚ ਖੇਲੋ ਇੰਡੀਆ ਯੂਥ ਗੇਮਜ਼ -2021 ਦੇ ਪਿਛਲੇ ਸਾਲ ਜੂਨ ਮਹੀਨੇ ਵਿਚ ਸਫਲ ਪ੍ਰਬੰਧ ਦੇ ਬਾਅਦ ਖੇਲੋ ਇੰਡੀਆ ਨੂੰ ਰਾਜ ਦੇ ਹੋਰ ਸਥਾਨਾਂ 'ਤੇ ਪਹੁੰਚਾਉਣ ਦੀ ਪਹਿਲ ਕਰਦੇ ਹੋਏ ਖੇਲੋ ਇੰਡੀਆ ...
ਚੰਡੀਗੜ੍ਹ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਅੰਡਰ-19 ਟੀ-20 ਵਲਡ ਕੱਪ ਜੇਤੂ ਭਾਰਤੀ ਮਹਿਲਾ ਕਿ੍ਕਟ ਟੀਮ ਦੀ ਕਪਤਾਨ ਸ਼ੇਫਾਲੀ ਵਰਮਾ ਦੇ ਰੋਹਤਕ ਸਥਿਤ ਰਿਹਾਇਸ਼ 'ਤੇ ਪਹੁੰਚ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਿਠਾਈ ਖਵਾ ...
ਚੰਡੀਗੜ੍ਹ, 30 ਜਨਵਰੀ (ਮਨਜੋਤ ਸਿੰਘ ਜੋਤ)-ਪੰਜਾਬ ਵਿਚ ਸਮਾਜਿਕ-ਰਾਜਨੀਤਕ ਅਧਿਐਨ ਦੌਰੇ 'ਤੇ ਆਏ ਨੈਸ਼ਨਲ ਡਿਫੈਂਸ ਕਾਲਜ (ਐਨ.ਡੀ.ਸੀ.), ਰੱਖਿਆ ਮੰਤਰਾਲੇ ਭਾਰਤ ਸਰਕਾਰ ਦੇ ਵਫ਼ਦ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ...
ਚੰਡੀਗੜ੍ਹ, 30 ਜਨਵਰੀ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਵਿਚ ਜੀ-20 ਦੀ ਮੀਟਿੰਗ ਦੌਰਾਨ ਮਨੀਮਾਜਰਾ ਦੇ ਹੋਟਲ ਲਲਿਤ ਤੋਂ ਕੁਝ ਦੂਰੀ 'ਤੇ ਸੈਕਟਰ-26 ਦੇ ਏ.ਐਸ.ਓ. ਡੀ ਕਲੱਬ ਵਿਚ ਬੰਬ ਰੱਖੇ ਹੋਣ ਸੰਬੰਧੀ ਫ਼ੋਨ ਕਾਲ ਆਈ | ਦੱਸ ਦੇਈਏ ਕਿ ਹੋਟਲ ਲਲਿਤ ਵਿਚ ਕਈ ਦੇਸ਼ਾਂ ਦੇ ...
ਚੰਡੀਗੜ੍ਹ, 30 ਜਨਵਰੀ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਪੁਲਿਸ ਦੇ ਏ.ਐੱਸ.ਆਈ ਦਰਸ਼ਨ ਸਿੰਘ ਉੱਤੇ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਸੋਮਵਾਰ ਨੂੰ ਦੋ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ | ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ...
ਚੰਡੀਗੜ੍ਹ, 30 ਜਨਵਰੀ (ਤਰੁਣ ਭਜਨੀ)-ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਰਾਜ ਭਰ ਵਿਚ ਕਾਰਵਾਈ ਕਰਦੇ ਹੋਏ ਐਨ.ਡੀ.ਪੀ.ਐੱਸ. ਤਹਿਤ 19 ਵਪਾਰਕ ਸਮੇਤ 198 ਐਫ.ਆਈ.ਆਰ. ਦਰਜ ਕਰਕੇ 257 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ) ...
ਚੰਡੀਗੜ੍ਹ, 30 ਜਨਵਰੀ (ਤਰੁਣ ਭਜਨੀ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪਸ਼ੂ ਜਨਮ ਨਿਯੰਤਰਣ (ਕੁੱਤੇ) ਨਿਯਮ, 2001 ਦੇ ਉਪਬੰਧਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕਣ ਲਈ ਕਿਹਾ ਹੈ | ਹਾਈਕੋਰਟ ਨੇ ਜਵਾਬਦਾਤਾ ਭਾਰਤੀ ਪਸ਼ੂ ...
ਚੰਡੀਗੜ੍ਹ, 30 ਜਨਵਰੀ (ਨਵਿੰਦਰ ਸਿੰਘ ਬੜਿੰਗ) ਚੰਡੀਗੜ੍ਹ ਪੁਲਿਸ ਦੇ ਕ੍ਰਾਈਮ ਸੈੱਲ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਮਨਪ੍ਰੀਤ ਸਿੰਘ (27) ਵਾਸੀ ਪਿੰਡ ਦੋਬੁਰਜੀ ਜ਼ਿਲ੍ਹਾ ਤਰਨਤਾਰਨ ਨੂੰ ਸੀ.ਟੀ.ਯੂ ਵਰਕਸ਼ਾਪ ਸੈਕਟਰ-43 ਚੰਡੀਗੜ੍ਹ ਦੇ ਨੇੜਿਓਾ ...
ਚੰਡੀਗੜ੍ਹ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਸਰਕਾਰ ਨੇ ਹਰਿਆਣਾ ਸਟੇਟ ਲਾ ਕਮਿਸ਼ਨ ਦੇ ਸਕੱਤਰ ਸੰਦੀਪ ਕੁਮਾਰ, ਐਚ.ਸੀ.ਐਸ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਨਾਲ-ਨਾਲ ਗੁਰਦੁਆਰਾ ਇਲੈਕਸ਼ਨ, ਹਰਿਆਣਾ ਦੇ ਕਮਿਸ਼ਨਰ ਦਫ਼ਤਰ ਵਿਚ ਤੁਰੰਤ ਪ੍ਰਭਾਵ ਨਾਲ ...
ਚੰਡੀਗੜ੍ਹ, 30 ਜਨਵਰੀ (ਅਜੀਤ ਬਿਊਰੋ)-ਜਲੰਧਰ ਜ਼ਿਲ੍ਹੇ ਵਿਚ ਨਸ਼ਾ ਵਿਰੋਧੀ ਕਾਰਕੁੰਨ ਲੰਬੜਦਾਰ ਰਾਮ ਗੋਪਾਲ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਤੋਂ ਬਾਅਦ, ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX