ਸੰਗਰੂਰ, 30 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਕੈਨੇਡਾ ਰਹਿੰਦੇ ਪੰਜਾਬ ਦੇ ਨਾਮੀ ਗੈਂਗਸਟਰ ਸੁਖਵਿੰਦਰ ਸਿੰਘ ਸੁੱਖਾ ਦੂਨੇਕਾ ਦੇ 4 ਸਾਥੀਆਂ ਨੂੰ ਸੰਗਰੂਰ ਪੁਲਿਸ ਵਲੋਂ ਭਾਰੀ ਮਾਤਰਾ ਵਿਚ ਅਸਲੇ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਐਸ.ਐਸ.ਪੀ. ਸੰਗਰੂਰ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਜਨਵਰੀ ਨੂੰ ਥਾਣਾ ਚੀਮਾ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਸੁਖਵਿੰਦਰ ਸਿੰਘ ਸੁੱਖਾ ਦੂਨੇਕਾ ਜੋ ਕੈਨੇਡਾ ਰਹਿੰਦਾ ਹੈ ਅਤੇ ਪੰਜਾਬ ਵਿਚ ਪੈਸੇ ਲੈ ਕੇ ਲੋਕਾਂ ਨੂੰ ਕਤਲ ਕਰਨ, ਸ਼ੂਟਰਾਂ ਨੂੰ ਪੈਸੇ ਬਦਲੇ ਟਾਰਗੇਟ ਦੇ ਕੇ ਕਤਲ ਕਰਵਾਉਣ ਅਤੇ ਜਾਣੋ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੋਤੀਆਂ ਲੈਣ ਦਾ ਕੰਮ ਕਰਦਾ ਹੈ, ਨੇ ਪਿਛਲੇ ਕੁੱਝ ਸਮੇਂ ਤੋਂ ਆਪਣੇ ਨਵੇਂ ਸਾਥੀਆਂ ਜਿਨ੍ਹਾਂ ਵਿਚ ਕੁਲਵਿੰਦਰ ਸਿੰਘ ਕਿੰਦਾ ਵਾਸੀ ਪਿੰਡ ਸੁਲਤਾਨਪੁਰ (ਧੂਰੀ), ਸੁਖਵਿੰਦਰ ਖ਼ਾਨ ਸੁਖੀ ਵਾਸੀ ਢਿਲਵਾਂ ਪਿੰਡੀ ਲੌਂਗੋਵਾਲ, ਹਰਜੀਵਨ ਸਿੰਘ ਜੱਸਾ ਨਾਨਕਸਰੀਆ ਅਤੇ ਜੀਵਨ ਸਿੰਘ ਵਾਸੀਆਨ ਬੱਲੋਂ ਪੱਤੀ ਚੀਮਾ, ਹੁਸਨਪ੍ਰੀਤ ਸਿੰਘ ਗਿੱਲ ਵਾਸੀ ਪਿੰਡੀ ਭਾਈਕੇ ਸਮਾਧਾਂ ਲੌਂਗੋਵਾਲ ਅਤੇ ਪਰਮਜੀਤ ਸਿੰਘ ਪੰਮਾ ਵਾਸੀ ਭੀਖੀ ਤਿਆਰ ਕੀਤੇ ਹਨ ਅਤੇ ਇਹ ਨੌਜਵਾਨ ਸੁੱਖੇ ਨਾਲ ਰਲ ਕੇ ਇਲਾਕੇ ਵਿਚ ਇਕੱਠੇ ਕੰਮ ਕਰ ਰਹੇ ਹਨ | ਕੁਲਵਿੰਦਰ ਸਿੰਘ ਕਿੰਦਾ ਅਤੇ ਜੀਵਨ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਕਿਸੇ ਵਿਅਕਤੀ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਜੇਕਰ ਹੁਣੇ ਹੀ ਚੀਮਾ ਤੋਂ ਸੰਤ ਅਤਰ ਸਿੰਘ ਮਾਰਗ ਸੇਰੋਂ-ਸ਼ਾਹਪੁਰ ਕਲਾਂ ਲਿੰਕ ਰੋਡ ਉੱਤੇ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਅਸਲੇ ਸਮੇਤ ਇਕ ਗੱਡੀ ਵਿਚੋਂ ਕਾਬੂ ਕੀਤੇ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਤਲਾਹ ਦੇ ਆਧਾਰ ਉੱਤੇ ਥਾਣਾ ਚੀਮਾ ਵਿਖੇ ਸੁਖਵਿੰਦਰ ਸਿੰਘ ਸੁੱਖਾ ਦੁਨੇਕੇ ਸਮੇਤ ਉਸ ਦੇ ਸਾਥੀਆਂ ਉੱਤੇ ਮੁਕੱਦਮਾ ਦਰਜ਼ ਕਰ ਕੇ ਕਾਰਵਾਈ ਆਰੰਭੀ ਗਈ ਅਤੇ ਕੁਲਵਿੰਦਰ ਸਿੰਘ ਕਿੰਦਾ ਅਤੇ ਜੀਵਨ ਸਿੰਘ ਨੂੰ ਇਕ ਬਿਨਾ ਨੰਬਰੀ ਕਾਰ ਸਮੇਤ ਗਿ੍ਫ਼ਤਾਰ ਕਰ ਕੇ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਰਿਵਾਲਵਰ 315 ਬੋਰ, 315 ਬੋਰ ਰਿਵਾਲਵਰ ਦਾ ਮੁੱਠਾ ਜਿਸ ਦੀ ਬੈਰਲ ਬਰਸਟ ਹੋਈ ਹੈ, 8 ਕਾਰਤੂਸ 315 ਬੋਰ, ਤਿੰਨ ਮੋਬਾਈਲ ਫ਼ੋਨ ਅਤੇ ਇਕ ਡੋਂਗਲ ਬਰਾਮਦ ਕੀਤੀ ਗਈ | ਸ੍ਰੀ ਲਾਂਬਾ ਨੇ ਦੱਸਿਆ ਕਿ ਕਿੰਦਾ ਅਤੇ ਜੀਵਨ ਦੀ ਮੁੱਢਲੀ ਪੁੱਛ-ਗਿੱਛ ਉੱਤੇ ਪਰਮਜੀਤ ਸਿੰਘ ਪੰਮਾ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਪਰਵਿੰਦਰ ਸਿੰਘ ਪਾਲੀ ਵਾਸੀ ਦਿੜ੍ਹਬਾ ਨੂੰ ਵੀ ਮਾਮਲੇ ਵਿਚੋਂ ਨਾਮਜ਼ਦ ਕਰ ਕੇ ਗਿ੍ਫ਼ਤਾਰ ਕੀਤਾ ਗਿਆ | ਜਿਸ ਦੇ ਕਬਜ਼ੇ ਵਿਚੋਂ ਇਕ ਮੋਡੀਫਾਈ ਰਾਈਫਲ 315 ਬੋਰ, ਇਕ ਰਿਵਾਲਵਰ 32 ਬੋਰ, 4 ਕਾਰਤੂਸ 315 ਬੋਰ ਅਤੇ 4 ਕਾਰਤੂਸ 32 ਬੋਰ ਬਰਾਮਦ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਕਤ ਨੌਜਵਾਨਾਂ ਵਲੋਂ ਸੁੱਖਾ ਦੁਨੇਕੇ ਦੇ ਕਹਿਣ ਉੱਤੇ ਕੁਲਵਿੰਦਰ ਕਿੰਦੇ ਰਾਹੀਂ ਮਾਨਸਾ ਦੇ ਕਿਸੇ ਵਿਅਕਤੀ ਦਾ ਕਤਲ ਕਰਨ ਦੀ ਯੋਜਨਾ ਬਣਾਈ ਗਈ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸੁੱਖਾ ਦੂਨੇਕੇ ਤੋਂ ਇਲਾਵਾ ਸੁਖਵਿੰਦਰ ਖ਼ਾਨ ਸੁੱਖੀ, ਜੱਸਾ ਨਾਨਕਸਰੀਆ ਅਤੇ ਹੁਸਨਪ੍ਰੀਤ ਗਿੱਲ ਦੀ ਗਿ੍ਫ਼ਤਾਰੀ ਫ਼ਿਲਹਾਲ ਬਾਕੀ ਹੈ | ਸ੍ਰੀ ਲਾਂਬਾ ਨੇ ਦੱਸਿਆ ਕਿ ਉਕਤ ਗਿਰੋਹ ਨੂੰ ਗਿ੍ਫ਼ਤਾਰ ਕਰਨ ਵਿਚ ਸੀ.ਆਈ.ਏ. ਸਟਾਫ਼ ਸੰਗਰੂਰ ਅਤੇ ਕਾਉਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਟੀਮਾਂ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ ਅਤੇ ਗਿ੍ਫ਼ਤਾਰ ਕੀਤਾ ਗਿਆ ਕੁਲਵਿੰਦਰ ਸਿੰਘ ਕਿੰਦਾ ਪਹਿਲਾਂ ਵੀ ਤਿੰਨ ਵੱਖ-ਵੱਖ ਮੁਕੱਦਮਿਆਂ ਵਿਚ ਪੁਲਿਸ ਤੋਂ ਭਗੌੜਾ ਚੱਲ ਰਿਹਾ ਸੀ | ਇਸ ਮੌਕੇ ਐਸ.ਪੀ. (ਡੀ) ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ. (ਡੀ) ਕਰਨ ਸਿੰਘ ਸੰਧੂ, ਡੀ.ਐਸ.ਪੀ. ਦਿੜ੍ਹਬਾ ਪਿ੍ਥਵੀ ਸਿੰਘ ਚਹਿਲ, ਇੰਸ. ਦੀਪਇੰਦਰਪਾਲ ਸਿੰਘ ਜੇਜੀ, ਇੰਸ. ਯਾਦਵਿੰਦਰ ਸਿੰਘ, ਇੰਸ. ਪਰਮਜੀਤ ਸਿੰਘ ਅਤੇ ਥਾਣੇਦਾਰ ਦੀਪਕ ਕੁਮਾਰ ਵੀ ਮੌਜੂਦ ਸਨ |
ਸੰਗਰੂਰ, 30 ਜਨਵਰੀ (ਚÏਧਰੀ ਨੰਦ ਲਾਲ ਗਾਂਧੀ) - ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਤ੍ਹਾ ਵਿਚ ਆਉਂਦਿਆਂ ਹੀ 9 ਸਤੰਬਰ 2022 ਨੂੰ ਸਾਬਕਾ ਸੈਨਿਕਾਂ ਉੱਤੇ ਆਧਾਰਿਤ ਜੀ.ਓ.ਜੀ ਸਕੀਮ ਨੂੰ ਬੰਦ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਸਾਬਕਾ ਫ਼ੌਜੀਆਂ ਵਿਚ ਨਾਰਾਜ਼ਗੀ ਪੈਦਾ ...
ਲੌਂਗੋਵਾਲ, 30 ਜਨਵਰੀ (ਵਿਨੋਦ, ਖੰਨਾ) - ਲੰਘੀ ਰਾਤ ਪਿੰਡ ਦਿਆਲਗੜ੍ਹ ਦੇ ਸ਼ਰਾਬ ਦੇ ਠੇਕੇ ਤੋਂ ਕਰਿੰਦੇ ਦੀ ਕੁੱਟਮਾਰ ਕਰਕੇ ਨਗਦੀ ਖੋਹ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਲੌਂਗੋਵਾਲ ਪੁਲਿਸ ਦੇ ਸੂਤਰਾਂ ਅਨੁਸਾਰ ਮਾਲਵਾ ਲੀਕਰ ਐਂਡ ਪਾਰਟੀ ਦੇ ਦਿਆਲਗੜ੍ਹ ...
ਸੰਗਰੂਰ, 30 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਸੰਗਰੂਰ ਪੁਲਿਸ ਦੇ ਮੁਖੀ ਸੁਰਿੰਦਰ ਲਾਂਬਾ ਵਲੋਂ ਜਨਵਰੀ ਮਹੀਨੇ ਦੌਰਾਨ ਸੰਗਰੂਰ ਪੁਲਿਸ ਵਲੋਂ ਵੱਖ-ਵੱਖ ਮੁਕੱਦਮਿਆਂ ਦੇ 32 ਭਗੌੜਿਆਂ ਨੂੰ ਲੱਭ ਕੇ 25 ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ...
ਸ਼ੇਰਪੁਰ, 30 ਜਨਵਰੀ (ਦਰਸ਼ਨ ਸਿੰਘ ਖੇੜੀ) - ਭਾਰਤੀ ਕਿਸਾਨ ਯੂਨੀਅਨ ਡਕÏਦਾ ਦਾ ਵਫਦ ਅੱਜ ਥਾਣਾ ਸ਼ੇਰਪੁਰ ਦੇ ਥਾਣਾ ਮੁੱਖੀ ਇੰਸਪੈਕਟਰ ਅਮਰੀਕ ਸਿੰਘ ਨੂੰ ਮਿਲਿਆ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਸਮਸੇਰ ਸਿੰਘ ਲੰਡਾ ਅਤੇ ਹਰਭਜਨ ਸਿੰਘ ਅਲੀਪੁਰ ...
ਸੁਨਾਮ ਊਧਮ ਸਿੰਘ ਵਾਲਾ, 30 ਜਨਵਰੀ (ਸੱਗੂ, ਭੁੱਲਰ, ਧਾਲੀਵਾਲ) - ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਵਿਚ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਸੱਦੇ ਨਾਲ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਮਕਾਨ ਉਸਾਰੀ ਅਤੇ ਸ਼ਹਿਰੀ ...
ਲਹਿਰਾਗਾਗਾ, 30 ਜਨਵਰੀ (ਪ੍ਰਵੀਨ ਖੋਖਰ) - ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ 2013 ਦੀ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਲਾਭਪਾਤਰਾਂ ਦੀ ਕਰਵਾਈ ਜਾ ਰਹੀ ਵੈਰੀਫਿਕੇਸ਼ਨ ਤੋਂ ਬਾਅਦ ਵੱਖ-ਵੱਖ ਮਾਪਦੰਡਾਂ ਨੂੰ ਅਧਾਰ ਬਣਾ ਕੇ ਅਯੋਗ ਠਹਿਰਾਏ ਗਏ ...
ਮਲੇਰਕੋਟਲਾ, 30 ਜਨਵਰੀ (ਪਾਰਸ ਜੈਨ) - ਸਥਾਨਕ ਇੱਕ ਫ਼ੈਕਟਰੀ ਵਿਚ ਡਰਾਉਣ ਧਮਕਾਉਣ ਦੇ ਮਾਮਲੇ ਨੂੰ ਲੈ ਕੇ ਮਾਨਯੋਗ ਅਦਾਲਤ ਮਲੇਰਕੋਟਲਾ ਵਲੋਂ ਤਿੰਨ ਵਿਅਕਤੀਆਂ ਖਿਲਾਫ਼ ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਚਲਾਉਣ ਦੇ ਹੁਕਮ ਜਾਰੀ ਕੀਤੇ ਹਨ | ਇਸ ਸਬੰਧੀ ...
ਸੁਨਾਮ ਊਧਮ ਸਿੰਘ ਵਾਲਾ, 30 ਜਨਵਰੀ (ਧਾਲੀਵਾਲ, ਭੁੱਲਰ) - ਸੁਨਾਮ-ਮਾਨਸਾ ਸੜਕ 'ਤੇ ਹੋਏ ਹਾਦਸੇ ਵਿਚ ਇਕ ਦੀ ਮੌਤ ਜਦੋਂ ਕਿ ਦੂਜੇ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਬਿਗੜਵਾਲ ਦੇ ਰਹਿਣ ਵਾਲੇ ਦਿਲਬਰ ਸਿੰਘ, ਗੱਜਣ ਸਿੰਘ ਅਤੇ ਨੇਕ ਸਿੰਘ ...
ਸੁਨਾਮ ਊਧਮ ਸਿੰਘ ਵਾਲਾ, 30 ਜਨਵਰੀ (ਧਾਲੀਵਾਲ, ਭੁੱਲਰ) - ਪੁਲਿਸ ਵਲੋਂ ਇਕ ਔਰਤ ਨੂੰ 10 ਗ੍ਰਾਮ ਹੈਰੋਇਨ/ਚਿੱਟਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ.ਸਟਾਫ਼ ਸੰਗਰੂਰ ਦੇ ਥਾਣੇਦਾਰ ਕੇਵਲ ਕਿ੍ਸ਼ਨ ਵਲੋਂ ਸਮੇਤ ...
ਮੂਨਕ, 30 ਜਨਵਰੀ (ਪ੍ਰਵੀਨ ਮਦਾਨ) - ਨਜ਼ਦੀਕ ਪੈਂਦੇ ਪਿੰਡ ਮਕੋਰੜ ਸਾਹਿਬ ਵਿਚ ਪਿਛਲੇ ਦਿਨਾ ਤੋਂ ਚੋਰਾ ਵੱਲੋਂ ਖੇਤ ਵਿੱਚ ਚੱਲਣ ਵਾਲੀ ਮੋਟਰਾਂ ਦੀਆਂ ਬਿਜਲੀ ਤਾਰਾਂ ਕੱਟ ਕੇ ਕੁੱਝ ਵਿਅਕਤੀ ਚੋਰੀ ਕਰ ਕੇ ਲੈ ਗਏ ਸਨ¢ ਜਿਸ ਨਾਲ ਕਿਸਾਨਾਂ ਦੇ ਨੁਕਸਾਨ ਦੇ ਨਾਲ-ਨਾਲ ਕਣਕ ...
ਮਲੇਰਕੋਟਲਾ, 30 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਪਟਿਆਲਾ ਤੋਂ ਬਦਲ ਕੇ ਆਏ ਇੰਸਪੈਕਟਰ ਸਾਹਿਬ ਸਿੰਘ ਨੇ ਥਾਣਾ ਸਿਟੀ-1 ਮਲੇਰਕੋਟਲਾ ਦੇ ਮੁੱਖ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲਿਆ ¢ ਇਸ ਮÏਕੇ ਉਨ੍ਹਾਂ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਵਿਰੋਧੀ ...
ਮਸਤੂਆਣਾ ਸਾਹਿਬ, 30 ਜਨਵਰੀ (ਦਮਦਮੀ) - ਵੀਹਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਵਿੱਦਿਆ ਦਾਨੀ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 96ਵੀਂ ਬਰਸੀ ਮੌਕੇ ਗੁਰਮਤਿ ਸਮਾਗਮ ਅਤੇ ਸਾਲਾਨਾ ਜੋੜ ਮੇਲਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ...
ਸੰਗਰੂਰ, 30 ਜਨਵਰੀ (ਅਮਨਦੀਪ ਸਿੰਘ ਬਿੱਟਾ) - ਬਸੰਤ ਪੰਚਮੀ ਦੇ ਦਿਨ ਸੰਗਰੂਰ-ਧੂਰੀ ਫਲਾਈਉਵਰ ਉੱਪਰ ਸਲੰਡਰ ਫੱਟਣ ਕਾਰਨ ਹੋਏ ਇਸ ਦਰਦਨਾਕ ਹਾਦਸੇ ਵਿਚ ਗੁਬਾਰੇ ਵੇਚਣ ਵਾਲੇ ਮੁਨੀਸ ਕੁਮਾਰ ਅਤੇ ਉਨ੍ਹਾਂ ਦੇ ਬੇਟੇ ਦੀਆਂ ਦੋਵੇਂ ਲੱਤਾਂ ਧਮਾਕੇ ਵਿਚ ਧੜ੍ਹ ਤੋਂ ਵੱਖ ਹੋਣ ...
ਸੰਗਰੂਰ, 30 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਬਜ਼ੁਰਗਾਂ ਦੀ ਭਲਾਈ ਅਤੇ ਸਿਹਤ ਤੰਦਰੁਸਤੀ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵੱਲੋਂ ਮੁੱਖ ਦਫ਼ਤਰ ਬਨਾਸਰ ਬਾਗ਼ ਵਿਖੇ ਫੋਰਟਿਸ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਸੰਸਥਾ ...
ਸੰਗਰੂਰ, 30 ਜਨਵਰੀ (ਧੀਰਜ ਪਸ਼ੌਰੀਆ) - ਪਿੰਡ ਮੰਗਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਵੱਖ ਹੋਏ ਜਸਵਿੰਦਰ ਸਿੰਘ ਲੌਂਗੋਵਾਲ ਗਰੁੱਪ ਨਾਲ ਸੰਬੰਧਤ ਕਿਸਾਨ ਆਗੂਆਂ ਦੀ ਰਾਜਪਾਲ ਸਿੰਘ ਮੰਗਵਾਲ ਦੀ ਅਗਵਾਈ ਵਿਚ ਹੋਈ ਬੈਠਕ ਤੋਂ ਬਾਅਦ ਆਗੂਆਂ ਨੇ ...
ਮਲੇਰਕੋਟਲਾ, 30 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਬੀਕਾਈਾਡ 'ਦੀ' ਨਜ਼ੀਰ ਫਾਊਾਡੇਸ਼ਨ (ਰਜਿ.) ਸੰਸਥਾ ਜੋ ਕਿ ਬੱਚਿਆਂ ਦੀ ਸਿੱਖਿਆ, ਕੈਰੀਅਰ ਦੀ ਯੋਜਨਾਬੰਦੀ ਅਤੇ ਜਾਗਰੂਕਤਾ, ਗ਼ਰੀਬਾਂ ਅਤੇ ਲੋੜਵੰਦਾਂ ਦੇ ਵਿਕਾਸ, ਮਹਿਲਾ ਸ਼ਕਤੀਕਰਨ, ਸਿਹਤ ਖੇਤਰ ਅਤੇ ਹੋਰ ਸਮਾਜ ਭਲਾਈ ...
ਸੰਗਰੂਰ, 30 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਸੂਬਾਈ ਮੁੱਖ ਬੁਲਾਰੇ ਸ੍ਰੀ ਰਾਜ ਕੁਮਾਰ ਅਰੋੜਾ ਵਲੋਂ ਅੱਜ ਇੱਥੇ ਪੰਜਾਬ ਦੇ ਵਿੱਤ ਕਰ ਆਬਕਾਰੀ ਅਤੇ ਯੋਜਨਾ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਨਾਲ ਪੈਨਸ਼ਨਰਾਂ ਦੀਆਂ ...
ਸੰਗਰੂਰ, 30 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਤਹਿਸੀਲ ਕੰਪਲੈਕਸ ਜ਼ਿਲ੍ਹਾ ਪੈਨਸ਼ਨਰ ਭਵਨ ਵਿਖੇ ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਸੰਗਰੂਰ ਦੇ ਪ੍ਰਧਾਨ ਸ੍ਰੀ ਜੀਤ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸੋਸੀਏਸ਼ਨ ਦੀ ...
ਸ਼ੇਰਪੁਰ, 30 ਜਨਵਰੀ (ਦਰਸ਼ਨ ਸਿੰਘ ਖੇੜੀ) - ਇਥੋਂ ਨਜ਼ਦੀਕੀ ਪਿੰਡ ਵਜੀਦਪੁਰ ਬਧੇਸਾ ਵਿਖੇ ਪਿਛਲੀ ਰਾਤ ਨੂੰ ਬਾਰਸ਼ ਹੋਣ ਸਮੇਂ ਬਿਜਲੀ ਸਰਕਟ ਸ਼ਾਰਟ ਹੋਣ ਕਾਰਨ ਹਰਦੀਪ ਕÏਰ ਪਤਨੀ ਬਾਰਾ ਸਿੰਘ ਦੀ ਕੱਪੜੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ¢ ਕੱਪੜੇ ਬੁਰੀ ਤਰ੍ਹਾਂ ...
ਸੰਗਰੂਰ, 30 ਜਨਵਰੀ (ਧੀਰਜ ਪਸ਼ੌਰੀਆ) - ਆਯੂਸ਼ਮਾਨ ਸਿਹਤ ਬੀਮਾ ਯੋਜਨਾ ਵਿਚ ਵਧੀਆ ਸੇਵਾਵਾਂ ਦੇਣ ਲਈ ਜ਼ਿਲ੍ਹਾ ਹਸਪਤਾਲ ਸੰਗਰੂਰ ਨੂੰ ਰਾਜ ਸਰਕਾਰ ਵਲੋਂ ਪ੍ਰਸੰਸਾ ਪੱਤਰ ਦਿੱਤਾ ਗਿਆ ਹੈ | ਇਹ ਪ੍ਰਸੰਸਾ ਪੱਤਰ 74ਵੇਂ ਗਣਤੰਤਰ ਦਿਵਸ ਮੌਕੇ ਇਥੇ ਹੋਏ ਜ਼ਿਲ੍ਹਾ ਪੱਧਰੀ ...
ਸੰਗਰੂਰ, 30 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਮਹੀਨੇਵਾਰ ਸਾਹਿਤਕ ਇਕੱਤਰਤਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਰੂਰ ਵਿਖੇ ਹੋਈ, ਜਿਸ ਵਿਚ ਕਰਮ ਸਿੰਘ ਜ਼ਖ਼ਮੀ ਦਾ ਲੇਖ-ਸੰਗ੍ਰਹਿ 'ਲੁਕਵਾਂ ਸੱਚ' ਲੋਕ ਅਰਪਣ ਕੀਤਾ ...
ਸੰਗਰੂਰ, 30 ਜਨਵਰੀ (ਧੀਰਜ ਪਸ਼ੌਰੀਆ) - ਪੰਜਾਬ ਦੀ 'ਆਪ' ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਰਾਜ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਈਲਵਾਲ, ...
ਭਵਾਨੀਗੜ੍ਹ, 30 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਹੈਰੀਟੇਜ ਸਕੂਲ ਵਿਖੇ ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ 2 ਫਰਵਰੀ ਨੂੰ ਕੈਂਸਰ ਜਾਂਚ ਅਤੇ ਜਾਗਰੂਕ ਕੈਂਪ ਲਗਾਇਆ ਜਾ ਰਿਹਾ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁਖੀ ਅਨਿਲ ਮਿੱਤਲ ਅਤੇ ਸਕੂਲ ...
ਲਹਿਰਾਗਾਗਾ, 30 ਜਨਵਰੀ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਪਿੰਡ ਖੋਖਰ ਕਲਾਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ 10 ਰੋਜ਼ਾ ਦਸਤਾਰ ਸਿਖਲਾਈ ਅਤੇ ...
ਚੀਮਾ ਮੰਡੀ, 30 ਜਨਵਰੀ (ਜਗਰਾਜ ਮਾਨ) - ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੀ ਬਰਸੀ ਨੂੰ ਲੈ ਕੇ ਚੀਮਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਅਤੇ ਪਿੰਡਾਂ ਵਿਚ ਦੀ ਸਸ਼ੋਭਿਤ ਹੋਇਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਵਲੋਂ ਕੀਤੀ ਗਈ ...
ਧੂਰੀ, 30 ਜਨਵਰੀ (ਲਖਵੀਰ ਸਿੰਘ ਧਾਂਦਰਾ)- ਭਾਰਤੀ ਜਨਤਾ ਪਾਰਟੀ ਦੇ ਧੂਰੀ ਤੋਂ ਮੁੜ ਨਵ ਨਿਯੁਕਤ ਸਰਕਲ ਪ੍ਰਧਾਨ ਕ੍ਰਿਸ਼ਨ ਗੁਪਾਲ ਮਿੱਤਲ ਦਾ ਅਹੁਦਾ ਸੰਭਾਲ ਸਮਾਗਮ ਧੂਰੀ ਦੇ ਸ੍ਰੀ ਸਨਾਤਨ ਧਰਮ ਸਭਾ ਵਿਖੇ ਕਰਵਾਇਆ ਗਿਆ ¢ ਇਸ ਮÏਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ...
ਲਹਿਰਾਗਾਗਾ, 30 ਜਨਵਰੀ (ਅਸ਼ੋਕ ਗਰਗ) - ਜਮਹੂਰੀ ਕਿਸਾਨ ਸਭਾ ਪੰਜਾਬ ਦਾ ਜ਼ਿਲ੍ਹਾ ਇਜਲਾਸ ਪਿੰਡ ਲਹਿਲ ਕਲਾਂ ਵਿਖੇ ਹੋਇਆ¢ ਜਿਸ ਦੀ ਸ਼ੁਰੂਆਤ ਸਭਾ ਦੇ ਆਗੂ ਭੀਮ ਸਿੰਘ ਆਲਮਪੁਰ ਵੱਲੋਂ ਜਥੇਬੰਦੀ ਦਾ ਝੰਡਾ ਲਹਿਰਾਉਣ ਅਤੇ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ...
ਛਾਜਲੀ, 30 ਜਨਵਰੀ (ਹਰਬੰਸ ਸਿੰਘ ਛਾਜਲੀ) - ਵਾਲੀਆਂ ਸਵੀਟਸ ਹਾਊਸ ਛਾਜਲੀ ਵਿਖੇ ਸਾਬਕਾ ਸੈਨਿਕਾਂ ਦੀ ਮੀਟਿੰਗ ਸੂਬੇਦਾਰ ਹਮੀਰ ਸਿੰਘ ਤੁੰਗ ਅਤੇ ਸੂਬੇਦਾਰ ਮੇਘ ਸਿੰਘ ਦੀ ਵਿਚ ਹੋਈ¢ ਜਿਸ ਵਿੱਚ ਸਾਬਕਾ ਸੈਨਿਕਾਂ ਦੀ ਜਥੇਬੰਦੀ ਸਥਾਪਤ ਕੀਤੀ ਗਈ¢ ਜਿਸ ਨੂੰ ਸਾਬਕਾ ...
ਅਹਿਮਦਗੜ੍ਹ, 30 ਜਨਵਰੀ (ਰਵਿੰਦਰ ਪੁਰੀ) - ਸੰਤ ਗੋਵਿੰਦਾ ਨੰਦ ਅਤੇ ਹੈਪੀ ਬਾਬਾ ਛਪਾਰ ਵਾਲਿਆਂ ਦੀ ਅਗਵਾਈ ਹੇਠ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਮੇਂ ਸੇਵਾ ਸੰਮਤੀ ਵਲੋਂ 11 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ | ਜਨਮ ਤਲਾਈ ਛਪਾਰ ਵਿਖੇ ਵਿਸ਼ਾਲ ਸਮਾਰੋਹ ਵਿੱਚ ਪੰਜਾਬ ...
ਸੰਗਰੂਰ, 30 ਜਨਵਰੀ (ਸੁਖਵਿੰਦਰ ਸਿੰਘ ਫੁੱਲ)- ਉਂਕਾਰ ਕਾਲਜ ਆਫ ਫਾਰਮੇਸੀ ਸੰਜੂਮਾ ਵਿਖੇ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸ. ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪੰਜਾਬ ਸਟੇਟ ਸੀਡ ਕਾਪੋਰੇਸ਼ਨ ਬਤੌਰ ਮੁੱਖ ਮਹਿਮਾਨ ਉਪਸਥਿਤ ਹੋਏ ਅਤੇ ਝੰਡਾ ਲਹਿਰਾਉਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX