ਤਾਜਾ ਖ਼ਬਰਾਂ


ਮਨੀਪੁਰ ਹਿੰਸਾ ਦੀ ਜਾਂਚ ਨਿਆਂਇਕ ਕਮਿਸ਼ਨ ਕਰੇਗੀ- ਅਮਿਤ ਸ਼ਾਹ
. . .  24 minutes ago
ਇੰਫ਼ਾਲ, 1 ਜੂਨ- ਅੱਜ ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਇਨ੍ਹਾਂ 2 ਦਿਨਾਂ ’ਚ ਮੈਂ ਮਨੀਪੁਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਅਤੇ ਨਾਗਰਿਕਾਂ ਦੇ ਵਫ਼ਦਾਂ ਅਤੇ.....
ਬਲਦੇਵ ਸਿੰਘ ਬੱਬੂ ਚੇਤਨਪੁਰਾ ਮਾਰਕਿਟ ਕਮੇਟੀ ਅਜਨਾਲਾ, ਅਵਤਾਰ ਸਿੰਘ ਈਲਵਾਲ ਸੰਗਰੂਰ ਅਤੇ ਮੁਕੇਸ਼ ਜੁਨੇਜਾ ਸੁਨਾਲ ਦੇ ਚੇਅਰਮੈਨ ਨਿਯੁਕਤ
. . .  about 1 hour ago
ਅਜਨਾਲਾ/ਸੰਗਰੂਰ/ਸੁਨਾਮ ਊਧਮ ਸਿੰਘ ਵਾਲਾ-1 ਜੂਨ-ਪੰਜਾਬ ਸਰਕਾਰ ਵਲੋਂ ਅੱਜ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ।ਇਨ੍ਹਾਂ ਵਿਚ ਬਲਦੇਵ ਸਿੰਘ ਬੱਬੂ ਚੇਤਨਪੁਰਾ...
36 ਸਾਲਾਂ ਵਿਚ ਮਈ ਮਹੀਨਾ ਸਭ ਤੋਂ ਠੰਢਾ ਰਿਕਾਰਡ-ਮੌਸਮ ਵਿਭਾਗ
. . .  about 1 hour ago
ਨਵੀਂ ਦਿੱਲੀ, 1 ਜੂਨ-ਮੌਸਮ ਵਿਭਾਗ ਦੇ ਅਨੁਸਾਰ 36 ਸਾਲਾਂ ਵਿਚ ਮਈ ਮਹੀਨਾ ਸਭ ਤੋਂ ਠੰਢਾ ਰਿਕਾਰਡ ਕੀਤਾ ਗਿਆ, ਜਿਸ ਵਿਚ ਜ਼ਿਆਦਾ ਬਾਰਸ਼ ਹੋਈ। ਇਸ ਦੇ ਚੱਲਦਿਆਂ ਇਸ ਵਾਰ ਔਸਤ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਤੱਕ ਹੇਠਾਂ ਆ...
ਵਿਜੀਲੈਂਸ ਵਲੋ ਇਕ ਨਾਇਬ ਤਹਿਸੀਲਦਾਰ ਅਤੇ ਸੇਵਾਮੁਕਤ ਪਟਵਾਰੀ ਗ੍ਰਿਫ਼ਤਾਰ
. . .  about 1 hour ago
ਬਠਿੰਡਾ, 1 ਜੂਨ (ਅੰਮਿ੍ਤਪਾਲ ਸਿੰਘ ਵਲਾਣ)-ਵਿਜੀਲੈਸ ਦੀ ਟੀਮ ਨੇ ਮਾਲ ਰਿਕਾਰਡ ਵਿਚ ਫੇਰਬਦਲ ਕਰਕੇ ਸ਼ਾਮਲਾਟ ਦੀ 28 ਏਕੜ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਮ ਕਰਨ ਦੇ ਦੋਸ਼ ਵਿਚ ਸਰਦੂਲਗੜ੍ਹ ਦੇ ਨਾਇਬ ਤਹਿਸੀਲਦਾਰ...
ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲੇ ਵਿਚ 2 ਕਾਬੂ
. . .  about 1 hour ago
ਐਸ.ਏ.ਐਸ. ਨਗਰ, 1 ਜੂਨ-(ਜਸਬੀਰ ਸਿੰਘ ਜੱਸੀ) ਬੀਤੀ ਦੇਰ ਰਾਤ ਖਰੜ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ 40 ਲੱਖ ਰੁਪਏ ਦੀ ਲੁੱਟ ਕਰ ਕੇ ਭੱਜੇ ਗੈਂਗਸਟਰਾਂ ਦਰਮਿਆਨ ਗਹਿਗੱਚ ਮੁਕਾਬਲਾ ਹੋਇਆ, ਜਿਸ ਵਿਚ ਦੋ ਗੈਂਗਸਟਰ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਿਪਾਲ ਦੇ ਪ੍ਰਧਾਨ ਮੰਤਰੀ ਨਾਲ ਕਰਨਗੇ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 1 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੈਦਰਾਬਾਦ ਹਾਊਸ ਵਿਚ ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨਾਲ ਮੁਲਾਕਾਤ ਕਰਨਗੇ।ਨਿਪਾਲ ਦੇ ਪ੍ਰਧਾਨ ਮੰਤਰੀ ਭਾਰਤ ਦੇ ਚਾਰ ਦਿਨਾਂ...
ਬੀ.ਐਸ.ਐਫ. ਨੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ
. . .  about 1 hour ago
ਜੰਮੂ, 1 ਜੂਨ -ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਅੱਜ ਤੜਕੇ ਜੰਮੂ ਅਤੇ ਕਸ਼ਮੀਰ ਦੇ ਸਾਂਬਾ ਖੇਤਰ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ...
19 ਕਿਲੋਗ੍ਰਾਮ ਦਾ ਗੈਰ-ਘਰੇਲੂ ਗੈਸ ਸਿਲੰਡਰ ਹੋਇਆ ਸਸਤਾ
. . .  about 2 hours ago
ਨਵੀਂ ਦਿੱਲੀ,1 ਜੂਨ-19 ਕਿਲੋਗ੍ਰਾਮ ਦੇ ਗੈਰ-ਘਰੇਲੂ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 83.50 ਰੁਪਏ ਘੱਟ ਗਈ ਹੈ। ਦਿੱਲੀ ਚ 19 ਕਿਲੋਗ੍ਰਾਮ ਗੈਰ-ਘਰੇਲੂ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ...
5 ਨਗਰ ਸੁਧਾਰ ਟਰੱਸਟਾਂ ਅਤੇ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ
. . .  about 2 hours ago
ਚੰਡੀਗੜ੍ਹ, 1 ਜੂਨ-ਪੰਜਾਬ ਸਰਕਾਰ ਵਲੋਂ 5 ਨਗਰ ਸੁਧਾਰ ਟਰੱਸਟਾਂ ਅਤੇ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ...
ਜੂਨ 1984 ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਯਾਦ ਮਨਾਈ
. . .  about 2 hours ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ)-ਜੂਨ 1984 ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਸਲਾਨਾ ਯਾਦ ਅੱਜ ਜਥੇਦਾਰ ਹਵਾਰਾ ਕਮੇਟੀ ਅਤੇ ਪੰਥਕ ਜਥੇਬੰਦੀਆਂ ਵਲੋਂ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ...
ਛੱਤੀਸਗੜ੍ਹ: ਕਾਂਗੇਰ ਵੈਲੀ ਨੈਸ਼ਨਲ ਪਾਰਕ ਵਿਚ ਦੇਖਿਆ ਗਿਆ ਦੁਰਲੱਭ ਭਾਰਤੀ ਮਾਊਸ ਡੀਅਰ
. . .  1 minute ago
ਜਗਦਲਪੁਰ, 1 ਜੂਨ -ਭਾਰਤੀ ਮਾਊਸ ਡੀਅਰ, ਜੋ ਕਿ ਇਕ ਦੁਰਲੱਭ ਪ੍ਰਜਾਤੀ ਹੈ, ਨੂੰ ਛੱਤੀਸਗੜ੍ਹ ਦੇ ਜਗਦਲਪੁਰ ਦੇ ਜੰਗਲੀ ਖੇਤਰ ਵਿਚ ਦੇਖਿਆ ਗਿਆ। ਭਾਰਤ ਵਿਚ ਪਾਏ ਜਾਣ ਵਾਲੇ ਹਿਰਨ ਦੀਆਂ 12 ਕਿਸਮਾਂ ਵਿਚੋਂ, ਮਾਊਸ ਡੀਅਰ ਦੁਨੀਆ ਵਿਚ ਸਭ ਤੋਂ ਛੋਟੀਆਂ...
ਸੁਡਾਨ ਯੁੱਧ:ਜੇਦਾਹ ਜੰਗਬੰਦੀ ਵਾਰਤਾ ਵਿਚ ਹਿੱਸਾ ਨਹੀਂ ਲਵੇਗੀ ਫ਼ੌਜ
. . .  about 3 hours ago
ਖਾਰਟੂਮ, 1 ਜੂਨ -ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸੂਡਾਨ ਦੀ ਫ਼ੌਜ ਨੇ ਇਕ ਜੰਗਬੰਦੀ ਅਤੇ ਮਨੁੱਖਤਾਵਾਦੀ ਪਹੁੰਚ 'ਤੇ ਗੱਲਬਾਤ ਵਿਚ ਆਪਣੀ ਭਾਗੀਦਾਰੀ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸ ਨਾਲ ਸੈਂਕੜੇ ਹਜ਼ਾਰਾਂ ਲੋਕ ਬੇਘਰ...
ਜਲੰਧਰ ਚ ਸਰਬ ਪਾਰਟੀ ਮੀਟਿੰਗ ਅੱਜ
. . .  about 3 hours ago
ਜਲੰਧਰ, 1 ਜੂਨ-ਪੰਜਾਬ ਸਰਕਾਰ ਦੀਆਂ ਹੱਕ-ਸੱਚ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਅਤੇ ਦਮਨਕਾਰੀ ਨੀਤੀਆਂ ਖ਼ਿਲਾਫ਼ ਜਲੰਧਰ ਵਿਖੇ ਸਰਬ ਪਾਰਟੀ ਮੀਟਿੰਗ ਅੱਜ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਦਿੱਲੀ ਹਾਈਕੋਰਟ ਨੇ ਕਿਤਾਬ ਵਿਚ ਗੁਪਤ ਸੂਚਨਾਵਾਂ ਦਾ ਖ਼ੁਲਾਸਾ ਕਰਨ ਲਈ ਵੀ.ਕੇ. ਸਿੰਘ ਵਿਰੁੱਧ ਸੀ.ਬੀ.ਆਈ.ਦੇ ਕੇਸ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ
. . .  1 day ago
ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 27ਵੀਂ ਮੀਟਿੰਗ ਅੱਜ ਹੋਈ
. . .  1 day ago
ਪੁਲਿਸ ਨੇ ਸੀਆਰਪੀਐਫ ਤੇ ਝਾਰਖੰਡ ਜੈਗੁਆਰ ਨਾਲ ਇਕ ਸੰਯੁਕਤ ਆਪ੍ਰੇਸ਼ਨ ਚ ਨਕਸਲੀਆਂ ਦੁਆਰਾ ਲਗਾਏ ਗਏ ਸੱਤ ਆਈਈਡੀ ਕੀਤੇ ਬਰਾਮਦ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਣੀਪੁਰ ਦੇ ਮੋਰੇਹ ਵਿਚ ਕੁਕੀ ਅਤੇ ਹੋਰ ਭਾਈਚਾਰਿਆਂ ਦੇ ਵਫ਼ਦ ਨਾਲ ਕੀਤੀ ਮੁਲਾਕਾਤ
. . .  1 day ago
ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਵਿਸ਼ਾਖਾਪਟਨਮ ਵਿਖੇ ਆਯੋਜਿਤ ਸਮਾਰੋਹ ਦੌਰਾਨ ਬਹਾਦਰੀ ਤੇ ਵਿਲੱਖਣ ਸੇਵਾ ਪੁਰਸਕਾਰ ਕੀਤੇ ਪ੍ਰਦਾਨ
. . .  1 day ago
ਪੜ੍ਹੇ-ਲਿਖੇ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਮੁੱਖ ਮੰਤਰੀ ਨੇ ਅਸਤੀਫ਼ਾ ਦੇਣ ਲਈ ਕੀਤਾ ਮਜਬੂਰ - ਬਾਜਵਾ
. . .  1 day ago
ਚੰਡੀਗੜ੍ਹ ,31 ਮਈ -ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ‘ਆਪ’ ਪੰਜਾਬ ਸਭ ਤੋਂ ਗ਼ੈਰ -ਜਮਹੂਰੀ ਅਤੇ ਕੱਟੜਪੰਥੀ ਪਾਰਟੀ ਹੈ ਜਿਸ ਕੋਲ ਵੱਖੋ-ਵੱਖਰੇ ਵਿਚਾਰਾਂ ...
ਮਨੋਹਰ ਲਾਲ ਖੱਟਰ ਨੇ ਕਿਸਾਨਾਂ ਦੇ ਖ਼ਾਤਿਆਂ ਵਿਚ ਜਮਾ ਕਰਵਾਏ 181 ਕਰੋੜ ਰੁਪਏ
. . .  1 day ago
ਚੰਡੀਗੜ੍ਹ, 31 ਮਈ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਾਰਚ-ਅਪ੍ਰੈਲ ਵਿਚ ਬੇਮੌਸਮੀ ਬਰਸਾਤ ਕਾਰਨ....
ਦੁਆਬੇ ਦਾ ਯੂਥ ਅਕਾਲੀ ਦਲ ਅਦਾਰਾ ‘ਅਜੀਤ’ ਨਾਲ ਚੱਟਾਨ ਵਾਂਗ ਖੜ੍ਹਾ -ਸੁਖਦੇਵ ਸਿੰਘ ਨਾਨਕਪੁਰ
. . .  1 day ago
ਸੁਲਤਾਨਪੁਰ ਲੋਧੀ, 31 ਮਈ (ਥਿੰਦ, ਹੈਪੀ, ਲਾਡੀ)- ਵਿਜੀਲੈਂਸ ਵਿਭਾਗ ਵਲੋਂ ਜਾਣਬੁੱਝ ਕੇ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤੇ ਜਾਣ ਨਾਲ ਸੱਚ ਦੀ ਆਵਾਜ਼ ਨੂੰ.....
ਮੁਕੇਸ਼ ਤੇ ਨੀਤਾ ਅੰਬਾਨੀ ਮੁੜ ਬਣੇ ਦਾਦਾ-ਦਾਦੀ
. . .  1 day ago
ਮਹਾਰਾਸ਼ਟਰ, 31 ਮਈ- ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਵਾਰ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਹੈ। ਦੱਸ ਦਈਏ ਕਿ ਦੋਵਾਂ ਦਾ ਇਕ ਬੇਟਾ....
ਵਿਜੀਲੈਂਸ ਵਲੋਂ ਡਾ. ਹਮਦਰਦ ਨੂੰ ਸੰਮਨ ਜਾਰੀ ਕਰਨੇ ਨਿੰਦਣਯੋਗ – ਰੂਬੀ ਸੋਢੀ
. . .  1 day ago
ਹਰਿਆਣਾ, 31 ਮਈ (ਹਰਮੇਲ ਸਿੰਘ ਖੱਖ)- ਸੂਬੇ ਦੀ ਮਾਨ ਵਲੋਂ ਆਪਣੀਆਂ ਨਕਾਮੀਆਂ ਛਪਾਉਣ ਤੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਪਰ ਨੂੰ ਉਜਾਗਰ ਕਰਨ ਵਾਲੇ ਅਦਾਰਾ.....
ਪੰਜਾਬ ਪੁਲਿਸ ਨੇ ‘ਓ. ਪੀ. ਐਸ. ਕਲੀਨ’ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਵੱਡੀ ਕਾਰਵਾਈ
. . .  1 day ago
ਚੰਡੀਗੜ੍ਹ, 31 ਮਈ- ਪੰਜਾਬ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਿਲ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਉਦੇਸ਼ ਨਾਲ ਰਾਜ ਵਿਆਪੀ ਮੁਹਿੰਮ ‘ਓ.ਪੀ.ਐਸ. ਕਲੀਨ’ ਸ਼ੁਰੂ.....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਮਾਘ ਸੰਮਤ 554

ਬਠਿੰਡਾ

ਛੇ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਭਾਕਿਯੁੂ (ਉਗਰਾਹਾਂ) ਨੇ ਰੁਕਵਾਈ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਤਲਵੰਡੀ ਸਾਬੋ, 30 ਜਨਵਰੀ (ਰਣਜੀਤ ਸਿੰਘ ਰਾਜੂ)- ਪਿੰਡ ਚੱਠੇ ਵਾਲਾ ਦੇ ਛੇ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਕੀਤੇ ਜਾਣ ਸੂਚਨਾ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਤਹਿਸੀਲਦਾਰ ਦਫ਼ਤਰ ਤਲਵੰਡੀ ਸਾਬੋ ਦਾ ਘਿਰਾਓ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਦਰਮਿਆਨ ਦਿੱਤੇ ਧਰਨੇ ਉਪਰੰਤ ਨਿਲਾਮੀ ਰੁਕਵਾਉਣ ਦਾ ਦਾਅਵਾ ਕੀਤਾ | ਜਥੇਬੰਦੀ ਵਲੋਂ ਇੱਥੋਂ ਜਾਰੀ ਪ੍ਰੈੱਸ ਨੋਟ ਰਾਹੀਂ ਦੱਸਿਆ ਗਿਆ ਕਿ ਰਾਣਾ ਸਿੰਘ ਪੁੱਤਰ ਕਾਬਲ ਸਿੰਘ, ਬੂਟਾ ਸਿੰਘ ਪੁੱਤਰ ਗੱਜਣ ਸਿੰਘ, ਲਾਭ ਸਿੰਘ ਪੁੱਤਰ ਬਾਘ ਸਿੰਘ ,ਬੰਤ ਸਿੰਘ ਪੁੱਤਰ ਕਿਸ਼ਨ ਸਿੰਘ, ਨਾਜ਼ਰ ਸਿੰਘ ਪੁੱਤਰ ਧੱਗੜ ਸਿੰਘ ਅਤੇ ਬੂਟਾ ਸਿੰਘ ਪੁੱਤਰ ਬੰਤ ਸਿੰਘ ਦੀਆਂ ਜ਼ਮੀਨਾਂ ਦੀ ਨਿਲਾਮੀ ਰਾਮਾਂ ਮੰਡੀ ਦੇ ਦੋ ਆੜ੍ਹਤੀਆਂ ਵਲੋਂ ਤਹਿਸੀਲਦਾਰ ਦਫ਼ਤਰ ਤਲਵੰਡੀ ਸਾਬੋ ਵਿਖੇ ਕਰਵਾਈ ਜਾਣੀ ਸੀ | ਜਿਸ ਦੀ ਜਾਣਕਾਰੀ ਪੀੜਿਤ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਲਵੰਡੀ ਸਾਬੋ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਵਿਚ ਤਹਿਸੀਲਦਾਰ ਦਫ਼ਤਰ ਤਲਵੰਡੀ ਸਾਬੋ ਵਿਖੇ ਧਰਨਾ ਸ਼ੁਰੂ ਕਰ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਜਗਦੇਵ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਪਹਿਲਾਂ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਕਿਸਾਨਾਂ ਦੀ ਕਰਜ਼ਾ ਕੁਰਕੀ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਪਰ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਨਿਲਾਮੀਆਂ | ਉਸੇ ਤਰ੍ਹਾਂ ਜਾਰੀ ਰਹੀਆਂ, ਹੁਣ ਨਵੇਂ ਬਦਲ ਦੀ ਉਮੀਦ ਨਾਲ ਚੁਣੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿਸਾਨਾਂ ਨੂੰ ਕੁਝ ਆਸਾਂ ਸਨ ਪਰ ਇਹ ਸਰਕਾਰ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਵੀ ਦੋ ਕਦਮ ਅੱਗੇ ਹੋ ਕੇ ਕਿਸਾਨਾਂ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਦੇ ਰਾਹ ਚੱਲ ਪਈ ਹੈ ਪਰ ਅਜਿਹਾ ਹੋਣ ਨਹੀ ਦਿੱਤਾ ਜਾਵੇਗਾ | ਕਿਸਾਨ ਆਗੂਆਂ ਨੇ ਕਿਹਾ ਕਿ 'ਆਪ' ਸਰਕਾਰ ਭੁਲੇਖੇ ਕੱਢ ਦੇਵੇ ਅਸੀਂ ਕਿਸੇ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਨਹੀਂ ਹੋਣ ਦੇਵਾਂਗੇ | ਧਰਨੇ ਨੂੰ ਕਿਸਾਨ ਆਗੂ ਕੁਲਵਿੰਦਰ ਸਿੰਘ ਗਿਆਨਾ, ਬਿੰਦਰ ਸਿੰਘ ਜੋਗੇਵਾਲਾ, ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਸ਼ਰਮਾ ਰਾਏ ਕੇ ਕਲਾਂ ਤੋਂ ਇਲਾਵਾ ਮੋਹਨ ਸਿੰਘ ਚੱਠੇਵਾਲਾ, ਭੋਲਾ ਸਿੰਘ ਜੋਗੇਵਾਲਾ ਨੇ ਵੀ ਸੰਬੋਧਨ ਕੀਤਾ ਜਦੋਂਕਿ ਜ਼ਿਲ੍ਹਾ ਆਗੂ ਜਸਵੀਰ ਸਿੰਘ ਹੇਮਾ, ਕਾਲਾ ਸਿੰਘ ਚੱਠੇ ਵਾਲਾ, ਲੱਖਾ ਸਿੰਘ ਜੋਗੇਵਾਲਾ, ਕਲੱਤਰ ਸਿੰਘ ਕਲਾਲਵਾਲਾ, ਰਣਜੋਧ ਸਿੰਘ ਮਾਹੀ ਨੰਗਲ ਆਦਿ ਕਿਸਾਨ ਆਗੂ ਮੌਜੂਦ ਰਹੇ |

ਭਾਗੂ ਰੋਡ ਵਿਖੇ ਮਲਟੀਪਲ ਸ਼ੋ-ਰੂਮ 'ਚ ਚੋਰਾਂ ਨੇ ਦੂਸਰੀ ਵਾਰ ਕੀਤੀ ਲੱਖਾਂ ਰੁਪਏ ਦੀ ਚੋਰੀ

ਬਠਿੰਡਾ, 30 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਭਾਗੂ ਰੋਡ ਸਥਿਤ ਇਕ ਮਲਟੀਪਲ ਸ਼ੋਅਰੂਮ ਨੂੰ ਚੋਰਾਂ ਵਲੋਂ ਮੁੜ ਨਿਸ਼ਾਨਾ ਬਣਾਉਂਦੇ ਹੋਏ ਦੂਸਰੀ ਵਾਰ ਲੱਖਾਂ ਰੁਪਏ ਦੀ ਚੋਰੀ ਕੀਤੀ ਗਈ ਹੈ | ਚੋਰੀ ਤੋਂ ਖ਼ਫ਼ਾ ਦੁਕਾਨਦਾਰਾਂ ਵਲੋਂ ਮੇਨ ਭਾਗੂ ਰੋਡ 'ਤੇ ...

ਪੂਰੀ ਖ਼ਬਰ »

ਭਾਕਿਯੂ ਮਾਨਸਾ ਨੇ ਮਰਹੂਮ ਜਗਸੀਰ ਸਿੰਘ ਜੀਦਾ ਦੇ ਸਪੁੱਤਰ ਹਰਜਿੰਦਰ ਸਿੰਘ ਜੀਦਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ

ਬਠਿੰਡਾ, 30 ਜਨਵਰੀ (ਵੀਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਮਾਨਸਾ ਵਲੋਂ ਸਰਬਸੰਮਤੀ ਨਾਲ ਹਰਜਿੰਦਰ ਸਿੰਘ ਜੀਦਾ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਦੀ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭੁੱਚੋ ਮੰਡੀ ਦੀ ਚੋਣ ਹੋਈ

ਭੁੱਚੋ ਮੰਡੀ, 30 ਜਨਵਰੀ (ਬਿੱਕਰ ਸਿੰਘ ਸਿੱਧੂ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭੁੱਚੋ ਮੰਡੀ ਦੀ ਚੋਣ ਸਮੇਂ ਸਰਬ ਸੰਮਤੀ ਨਾਲ ਅੰਗਰੇਜ਼ ਸਿੰਘ ਸੇਮਾ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਆਸਾ ਰਾਣੀ ਨੂੰ ਮਹਿਲਾ ਵਿੰਗ ਦੇ ਪ੍ਰਧਾਨ ਲਗਾਇਆ ਗਿਆ | ਗਿਆਨ ਸਿੰਘ ...

ਪੂਰੀ ਖ਼ਬਰ »

ਭਾਕਿਯੂ ਉਗਰਾਹਾਂ ਵਲੋਂ ਹਾਊਸਿੰਗ ਫਾਈਨਾਂਸ ਕੰਪਨੀ ਦੇ ਦਫ਼ਤਰ ਦਾ ਘਿਰਾਓ

ਬਠਿੰਡਾ, 30 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਸਥਾਨਕ ਗਣੇਸ਼ਾ ਬਸਤੀ ਨਜ਼ਦੀਕ ਸਥਿਤ ਇਕ ਹਾਊਸਿੰਗ ਫਾਈਨਾਂਸ ਕੰਪਨੀ 'ਤੇ ਸਮਝੌਤੇ ਤੋਂ ਮੁਕਰਨ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਉਕਤ ਕੰਪਨੀ ਦੇ ਦਫ਼ਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ...

ਪੂਰੀ ਖ਼ਬਰ »

ਸੈਸ਼ਨ ਜੱਜ ਦੀ ਰਿਹਾਇਸ਼ ਨੇੜੇ ਪਏ ਲਾਵਾਰਸ ਬੈਗ 'ਚ ਬੰਬ ਹੋਣ ਦੀ ਅਫ਼ਵਾਹ ਨੇ ਪੁਲਿਸ ਨੂੰ ਪਾਈਆਂ ਭਾਜੜਾਂ

ਬਠਿੰਡਾ, 30 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਸ਼ਾਮੀਂ ਬਠਿੰਡਾ ਬੱਸ ਅੱਡੇ ਦੇ ਸਾਹਮਣੇ ਸਥਿਤ ਜ਼ਿਲ੍ਹਾ ਸੈਸ਼ਨ ਜੱਜ ਦੀ ਰਿਹਾਇਸ਼ ਨੇੜੇ ਪਏ ਇਕ ਲਾਵਾਰਸ ਬੈਗ ਵਿਚ ਬੰਬ ਹੋਣ ਦੀ ਅਫ਼ਵਾਹ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ | ਹਾਲਾਂਕਿ ਬਾਅਦ ਵਿਚ ਕੀਤੀ ...

ਪੂਰੀ ਖ਼ਬਰ »

ਕੇਂਦਰ ਸਰਕਾਰ ਬੰਦੀ ਸਿੱਖਾਂ ਸਮੇਤ ਸਜ਼ਾ ਪੂਰੀ ਕਰ ਚੁੱਕੇ ਹਰ ਕਿਸਮ ਦੇ ਕੈਦੀਆਂ ਨੂੰ ਰਿਹਾਅ ਕਰੇ- ਗੁਰਦੀਪ ਰਾਮਪੁਰਾ/ ਬਲਵਿੰਦਰ ਫੌਜੀ

ਰਾਮਪੁਰਾ ਫੂਲ, 30 ਜਨਵਰੀ (ਹੇਮੰਤ ਕੁਮਾਰ ਸ਼ਰਮਾ)-ਭਾਕਿਯੂ ਡਕੌਂਦਾ ਏਕਤਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਫੌਜੀ ਜੇਠੂਕੇ ਨੇ ਸਾਂਝੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੋਸ਼ ਲਗਾਉਂਦਿਆ ਕਿਹਾ ਕਿ ਭਾਜਪਾ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਨਸ਼ੇ ਕਾਰਨ ਮੌਤ

ਬਠਿੰਡਾ, 30 ਜਨਵਰੀ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਜਨਤਾ ਨਗਰ ਬਸਤੀ, ਗਲੀ ਨੰਬਰ 6 ਦੇ ਕਮਰੇ 'ਚ ਅੱਜ ਇਕ ਵਿਅਕਤੀ ਦੀ ਨਸ਼ੇ ਦੀ ਵੱਧ ਮਾਤਰਾ ਕਾਰਨ ਮੌਤ ਹੋਣ ਦੀ ਖ਼ਬਰ ਹੈ | ਮਿ੍ਤਕ ਦੀ ਲਾਸ਼ ਕੋਲ ਨਸ਼ੇ ਲਗਾਉਣ ਵਾਲੀ ਸੂਈ ਅਤੇ ਸਮੈਕ ਲਗਾਉਣ ਵਾਲੀ ਸਿਲਵਰ ਪੰਨੀਆਂ ...

ਪੂਰੀ ਖ਼ਬਰ »

ਸੜਕ ਦੁਰਘਟਨਾ 'ਚ ਦੋ ਨੌਜਵਾਨ ਜ਼ਖ਼ਮੀ

ਬਠਿੰਡਾ, 30 ਜਨਵਰੀ (ਅਵਤਾਰ ਸਿੰਘ ਕੈਂਥ)- ਸ਼ਹਿਰ ਦੀ ਬਠਿੰਡਾ ਬਰਨਾਲਾ ਰੋਡ 'ਤੇ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ ਵਿਚ ਦੋ ਮੋਟਰ ਸਾਈਕਲ ਸਵਾਰ ਜ਼ਖ਼ਮੀ ਹੋ ਗਏ | ਜਿਸ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਵਰਕਰ ਵਿੱਕੀ ਅਤੇ ਸੰਦੀਪ ਗਿੱਲ ਐਂਬੂਲੈਂਸ ਸਮੇਤ ਘਟਨਾ ...

ਪੂਰੀ ਖ਼ਬਰ »

ਦੇਹ ਵਪਾਰ ਦੇ ਮੁਕੱਦਮੇ 'ਚੋਂ ਚਾਰ ਵਿਅਕਤੀ ਬਾਇੱਜ਼ਤ ਬਰੀ

ਬਠਿੰਡਾ, 30 ਜਨਵਰੀ (ਪੱਤਰ ਪ੍ਰੇਰਕ)- ਬਠਿੰਡਾ ਦੀ ਇਕ ਅਦਾਲਤ ਵਲੋਂ ਦੇਹ ਵਪਾਰ ਦੇ ਮੁਕੱਦਮੇ 'ਚੋਂ ਦੋ ਔਰਤਾਂ ਸਮੇਤ ਕੁੱਲ ਚਾਰ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕੀਤਾ ਗਿਆ | ਜਾਣਕਾਰੀ ਅਨੁਸਾਰ ਬਠਿੰਡਾ ਦੇ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਵਲੋਂ ਮੁਖ਼ਬਰੀ ਦੇ ਆਧਾਰ ...

ਪੂਰੀ ਖ਼ਬਰ »

ਖੇਤ ਦੇ ਟਿਊਬਵੈੱਲ ਵਾਲੇ ਕਮਰੇ 'ਚੋਂ ਪੁਲੀਆਂ ਅਤੇ ਸ਼ਾਵਟ ਚੋਰੀ, ਦੋ ਵਿਅਕਤੀ ਗਿ੍ਫ਼ਤਾਰ

ਬਠਿੰਡਾ, 30 ਜਨਵਰੀ (ਪੱਤਰ ਪ੍ਰੇਰਕ)-ਪਿੰਡ ਨਰੂਆਣਾ ਵਿਖੇ ਇਕ ਕਿਸਾਨ ਦੇ ਖੇਤ ਦੇ ਟਿਊਬਵੈੱਲ ਵਾਲੇ ਕਮਰੇ 'ਚੋਂ ਟਿਊਬਵੈੱਲ ਦੀਆਂ ਪੁਲੀਆਂ ਅਤੇ ਸ਼ਾਵਟ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਕਥਿਤ ਦੋਸ਼ੀਆਂ ਖਿਲਾਫ਼ ਥਾਣਾ ਸਦਰ ਬਠਿੰਡਾ ਵਿਖੇ ਮੁਕੱਦਮਾ ...

ਪੂਰੀ ਖ਼ਬਰ »

ਪਲੇਸਮੈਂਟ ਕੈਂਪ ਕੱਲ੍ਹ

ਬਠਿੰਡਾ, 30 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੂਬਾ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨÏਜਵਾਨਾਂ ਨੂੰ ਰੋਜ਼ਗਾਰ ਦੇਣ ਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ | ਇਸ ਤਹਿਤ 1 ਫਰਵਰੀ 2023 ਨੂੰ ਸਥਾਨਕ ...

ਪੂਰੀ ਖ਼ਬਰ »

ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਲਈ 15 ਫਰਵਰੀ ਤੱਕ ਆਪਣੇ ਨਾਂਅ ਪੰਜਾਬੀ ਭਾਸ਼ਾ 'ਚ ਲਿਖਣੇ ਲਾਜ਼ਮੀ

ਬਠਿੰਡਾ, 30 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਬਠਿੰਡਾ ਜ਼ਿਲ੍ਹੇ ਦੀਆਂ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਨੂੰ 15 ਫਰਵਰੀ ਤੱਕ ਆਪਣੀਆਂ ਨਾਮ ਪੱਟੀਆਂ ਪੰਜਾਬੀ ਭਾਸ਼ਾ ਵਿੱਚ ਲਿਖਣੀਆਂ ...

ਪੂਰੀ ਖ਼ਬਰ »

ਖੱਟਰ ਸਰਕਾਰ ਨੇ ਜੀਂਦ ਤੋਂ ਗਿ੍ਫ਼ਤਾਰ ਕਿਸਾਨ ਆਗੂ ਦੇਰ ਰਾਤ ਕੀਤੇ ਰਿਹਾਅ

ਬਠਿੰਡਾ, 30 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਲੋਂ ਤਿੱਖੇ ਸੰਘਰਸ਼ਾਂ ਵਿੱਢਣ ਦੇ ਦਿੱਤੇ ਸੱਦੇ ਮਗਰੋਂ ਖੱਟਰ ਸਰਕਾਰ ਜੀਂਦ (ਹਰਿਆਣਾ) ਵਿਚ ਗਿ੍ਫ਼ਤਾਰ ਕੀਤੇ ਕਿਸਾਨ ਆਗੂ ਅਭਿਮਨਿਊ ਕੋਹਾੜ ਸਮੇਤ ਸਾਥੀਆਂ ਨੂੰ ਦੇਰ ਰਾਤ ...

ਪੂਰੀ ਖ਼ਬਰ »

'ਆਪ' ਸਰਕਾਰ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਨਜ਼ਰਅੰਦਾਜ਼ ਕਰਨ ਦੇ ਰੋਸ 'ਚ 'ਦਲਿਤ ਲਲਕਾਰ ਰੈਲੀ' ਕੱਢੀ

ਮਾਨਸਾ, 30 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਰੋਸ 'ਚ ਮਜ਼ਦੂਰਾਂ ਨੇ ਸਥਾਨਕ ਸ਼ਹਿਰ 'ਚ 'ਦਲਿਤ ਲਲਕਾਰ ਰੈਲੀ' ਕੱਢ ਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਖਦੇ ਮਸਲਿਆਂ ਨੂੰ ਹੱਲ ਨਾ ਕੀਤਾ ...

ਪੂਰੀ ਖ਼ਬਰ »

ਬਠਿੰਡਾ 'ਚ ਪਿਆ ਮੀਂਹ, ਠੰਢ ਵਧੀ, ਤਾਪਮਾਨ 2.2 ਡਿਗਰੀ ਸੈਲਸੀਅਸ 'ਤੇ ਪੁੱਜਾ

ਬਠਿੰਡਾ, 30 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਅੱਜ ਸਵੇਰੇ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਮੀਂਹ ਪਿਆ, ਮੀਂਹ ਪੈਣ ਕਾਰਨ ਜਿੱਥੇ ਠੰਡ ਦਾ ਜੋਰ ਵੱਧ ਗਿਆ ਹੈ | ਉੱਥੇ ਹੀ ਮੀਹ ਪੈਣ ਕਾਰਨ ਹਾੜੀ ਦੀਆ ਫ਼ਸਲਾਂ ਲਾਭਕਾਰੀ ਮੰਨਿਆ ਜਾ ਰਿਹਾ ਹੈ | ਮੌਸਮ ਵਿਭਾਗ ...

ਪੂਰੀ ਖ਼ਬਰ »

ਪੁਲਿਸ ਨੇ ਬਿਨਾਂ ਬਿੱਲ ਤੋਂ ਵੱਡੀ ਮਾਤਰਾ ਵਿਚ ਦਵਾਈਆਂ ਕੀਤੀਆਂ ਬਰਾਮਦ

ਤਲਵੰਡੀ ਸਾਬੋ, 30 ਜਨਵਰੀ (ਰਣਜੀਤ ਸਿੰਘ ਰਾਜੂ)- ਤਲਵੰਡੀ ਸਾਬੋ ਪੁਲਸ ਨੇ ਪਿੰਡ ਜਗ੍ਹਾ ਰਾਮ ਤੀਰਥ ਕੋਲ ਬਿਨਾਂ ਬਿੱਲ ਤੋਂ ਵੱਡੀ ਮਾਤਰਾ ਵਿਚ ਦਵਾਈਆਂ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿੰਨਾ ਨੂੰ ਡਰੱਗ ਇੰਸਪੈਕਟਰ ਦੇ ਹਵਾਲੇ ਕਰ ਦਿੱਤਾ ਗਿਆ ਹੈ, ਡਰੱਗ ...

ਪੂਰੀ ਖ਼ਬਰ »

ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਨੇ ਬਸੇਰਾ ਸਕੀਮ ਤਹਿਤ ਝੁੱਗੀ-ਝੌਪੜੀਆਂ ਰਹਿਣ ਵਾਲੇ 55 ਲਾਭਪਤਾਰੀਆਂ ਨੂੰ ਪਲਾਟਾਂ ਦੇ ਪੱਤਰ ਵੰਡੇ

ਰਾਮਾਂ ਮੰਡੀ, 30 ਜਨਵਰੀ (ਅਮਰਜੀਤ ਸਿੰਘ ਲਹਿਰੀ, ਤਰਸੇਮ ਸਿੰਗਲਾ)-ਸਥਾਨਕ ਨਗਰ ਕੌਂਸਲ ਦਫ਼ਤਰ ਵਿਚ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਅਤੇ ਪੰਜਾਬ ਵਿਧਾਨ ਸਭਾ ਦੇ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਨੇ ਬਸੇਰਾ ਸਕੀਮ ਤਹਿਤ ਝੁੱਗੀ-ਝੌਪੜੀਆਂ ਵਿਚ ਰਹਿੰਦੇ 55 ...

ਪੂਰੀ ਖ਼ਬਰ »

'ਆਪ' ਆਗੂ 'ਤੇ ਨਸ਼ੀਲੀਆਂ ਗੋਲੀਆਂ ਦੇ ਮੁਕੱਦਮੇ 'ਚੋਂ ਬਚਾਉਣ ਲਈ ਪੰਜ ਲੱਖ 'ਚ ਸੌਦਾ ਕਰਨ ਦਾ ਦੋਸ਼

ਭਗਤਾ ਭਾਈਕਾ, 30 ਜਨਵਰੀ (ਸੁਖਪਾਲ ਸਿੰਘ ਸੋਨੀ)-ਬੀਤੇ ਸਨਿਚਰਵਾਰ ਨਜ਼ਦੀਕੀ ਪਿੰਡ ਕੋਠਾ ਗੁਰੂ ਨੇੜਿਓਾ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਨਾਲ ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਦਾ ਮਾਮਲਾ ਉਸ ਸਮੇਂ ਨਵਾਂ ਰੂਪ ਧਾਰਨ ਕਰ ਗਿਆ, ਜਦੋਂ ਉਕਤ ਮਾਮਲੇ ਸੰਬੰਧੀ ਪੰਜ ਲੱਖ ਰੁਪਏ ...

ਪੂਰੀ ਖ਼ਬਰ »

ਬਾਬਾ ਗੁਦੜ ਸ਼ਾਹ ਮੇਲੇ ਦੌਰਾਨ ਘੋਲ ਖੇਡ ਮੁਕਾਬਲੇ ਹੋਏ

ਭੀਖੀ, 30 ਜਨਵਰੀ (ਗੁਰਿੰਦਰ ਸਿੰਘ ਔਲਖ)- ਬਾਬਾ ਗੁਦੜ ਸ਼ਾਹ ਮੇਲਾ ਕਮੇਟੀ ਭੀਖੀ ਵਲੋਂ ਬਾਬਾ ਜੀ ਦੀ ਯਾਦ 'ਚ ਲੱਗਦੇ ਹਰ ਸਾਲ ਮੇਲੇ ਦੌਰਾਨ ਘੋਲ ਖੇਡ ਮੁਕਾਬਲੇ ਕਰਵਾਏ ਗਏ | ਘੋਲ ਖੇਡ ਮੁਕਾਬਲੇ ਇਸ ਮੇਲੇ ਦੀ ਚਿਰਾਂ ਤੋਂ ਪਰੰਪਰਾ ਹੈ | ਮੱਲ ਘੋਲ ਦੇ ਹੋਏ ਮੁਕਾਬਲਿਆਂ ...

ਪੂਰੀ ਖ਼ਬਰ »

ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਬਠਿੰਡਾ, 30 ਜਨਵਰੀ (ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਉੱਦਮ ਸਿੰਘ ਨਗਰ ਦੇ ਬਲੂ ਬੈਲਜ਼ ਪਬਲਿਕ ਸਕੂਲ ਵਿਚ ਪਿਛਲੇ ਸਾਲ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਸਬੰਧੀ ਸਾਦਾ ਜਿਹਾ ਸਮਾਗਮ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਨਗਰ ਨਿਗਮ ਦੇ ਉੱਚ ਅਧਿਕਾਰੀ ਵਿਕਰਮ ...

ਪੂਰੀ ਖ਼ਬਰ »

ਅੱਜ ਸੇਵਾ ਮੁਕਤੀ 'ਤੇ ਵਿਸ਼ੇਸ਼- ਸਕੱਤਰ ਸੁਖਪ੍ਰੀਤਪਾਲ ਸਿੰਘ ਕੁਟੀ

ਰਾਮਾਂ ਮੰਡੀ, 30 ਜਨਵਰੀ (ਅਮਰਜੀਤ ਸਿੰਘ ਲਹਿਰੀ) ਮਾਰਕੀਟ ਕਮੇਟੀ ਰਾਮਾਂ ਦੇ ਸਕੱਤਰ ਸੁਖਪ੍ਰੀਤਪਾਲ ਸਿੰਘ ਜੋ ਆਪਣੀ 37 ਸਾਲ ਸਾਲ ਦੇ ਬੇਦਾਗ਼ ਸੇਵਾ ਉਪਰੰਤ ਅੱਜ 31 ਜਨਵਰੀ ਨੂੰ ਸੇਵਾ ਮੁਕਤ ਹੋਣ ਜਾ ਰਹੇ ਹਨ | ਸੁਖਪ੍ਰੀਤਪਾਲ ਸਿੰਘ ਦਾ ਜਨਮ 27 ਜਨਵਰੀ 1965 ਨੂੰ ਪਿੰਡ ਕੁਟੀ ...

ਪੂਰੀ ਖ਼ਬਰ »

ਅੱਜ ਸੇਵਾ ਮੁਕਤੀ 'ਤੇ ਵਿਸ਼ੇਸ਼- ਸਹਾਇਕ ਮੈਨੇਜਰ (ਐਨ.ਐਫ.ਐਲ) ਨਿਰਦੋਸ਼ ਰਾਣਾ

ਬਠਿੰਡਾ, 30 ਜਨਵਰੀ (ਅਵਤਾਰ ਸਿੰਘ ਕੈਂਥ)- ਐਨ. ਐਫ. ਐਲ. ਬਠਿੰਡਾ ਦੇ ਸਹਾਇਕ ਮੈਨੇਜਰ (ਪ੍ਰੋਡਕਸ਼ਨ) ਨਿਰਦੋਸ਼ ਰਾਣਾ ਦਾ ਜਨਮ 18 ਜਨਵਰੀ 1963 ਨੂੰ ਪਿਤਾ ਧਰਮ ਸਿੰਘ ਰਾਣਾ ਅਤੇ ਮਾਤਾ ਸੰਧਿਆ ਦੇਵੀ ਦੇ ਘਰ ਪਿੰਡ ਰਾਮਪੁਰ ਸਾਨੀ, ਨੰਗਲ ਵਿਖੇ ਹੋਇਆ¢ ਆਪ ਦੇ ਵਿਆਹ ਵੀਨਾ ਰਾਣਾ ...

ਪੂਰੀ ਖ਼ਬਰ »

ਬਾਬਾ ਇਕਬਾਲ ਸਿੰਘ ਬੜੂ ਸਾਹਿਬ ਦੀ ਯਾਦ 'ਚ ਤਿੰਨ ਰੋਜ਼ਾ ਸਾਲਾਨਾ ਬਰਸੀ ਸਮਾਗਮ ਕਰਵਾਇਆ

ਤਲਵੰਡੀ ਸਾਬੋ, 30 ਜਨਵਰੀ (ਰਣਜੀਤ ਸਿੰਘ ਰਾਜੂ)- ਸਿੱਖ ਪੰਥ ਦੀ ਮਹਾਨ ਧਾਰਮਿਕ ਸ਼ਖ਼ਸੀਅਤ, ਪਦਮ ਸ੍ਰੀ, ਵਿਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਦੇ ਪਰਉਪਕਾਰੀ ਜੀਵਨ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਤਿੰਨ ਰੋਜ਼ਾ ਸਾਲਾਨਾ ਬਰਸੀ ਸਮਾਗਮ ਬੜੂ ...

ਪੂਰੀ ਖ਼ਬਰ »

'ਭਾਰਤ ਜੋੜੋ ਯਾਤਰਾ' ਦੀ ਸਮਾਪਤੀ ਮੌਕੇ ਬਲਾਕ ਕਾਂਗਰਸ ਨੇ ਵੀ ਕਰਵਾਇਆ ਸਮਾਗਮ, ਲਹਿਰਾਇਆ ਤਿਰੰਗਾ

ਤਲਵੰਡੀ ਸਾਬੋ, 30 ਜਨਵਰੀ (ਰਣਜੀਤ ਸਿੰਘ ਰਾਜੂ)- ਕੁਲ ਹਿੰਦ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਵਲੋਂ ਕੰਨਿਆਕੁਮਾਰੀ ਤੋਂ ਸ਼ੁਰੂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਅੱਜ ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿਖੇ ਰਸਮੀ ਤੌਰ 'ਤੇ ਸਮਾਪਤੀ ...

ਪੂਰੀ ਖ਼ਬਰ »

ਜਮਹੂਰੀ ਹੱਕਾਂ ਨੂੰ ਕੁਚਲਣ ਖ਼ਿਲਾਫ਼ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਰਾਮਪੁਰਾ ਫੂਲ, 30 ਜਨਵਰੀ (ਹੇਮੰਤ ਕੁਮਾਰ ਸ਼ਰਮਾ)- ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ 'ਚ ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਫੂਲ ਵਿਖੇ ਵਿਦਿਆਰਥੀਆਂ ਨੇ ਦਿੱਲੀ ਯੂਨੀਵਰਸਿਟੀ, ਜਾਮੀਆ ਯੂਨੀਵਰਸਿਟੀ, ਜੇ.ਐਨ.ਯੂ. ਯੂਨੀਵਰਸਿਟੀ ਅਤੇ ਡਾ: ...

ਪੂਰੀ ਖ਼ਬਰ »

ਫ਼ਰੀਡਮ ਫਾਈਟਰਜ਼ ਉੱਤਰਾਧਿਕਾਰੀ ਸੰਸਥਾ ਆਗੂਆਂ ਵਲੋਂ ਸੁਤੰਤਰਤਾ ਸੰਗਰਾਮੀਆਂ ਨੂੰ ਅੱਖੋਂ ਪਰੋਖੇ ਕਰਨ ਦੀ ਅਲੋਚਨਾ

ਫ਼ਰੀਡਮ ਫਾਇਟਰਜ਼ ੳੱੁਤਰਾਧਿਕਾਰੀ ਸੰਸਥਾ ਪੰਜਾਬ ਜ਼ਿਲ੍ਹਾ ਬਠਿੰਡਾ ਇਕਾਈ ਪ੍ਰਧਾਨ ਨਿਰਭੈ ਸਿੰਘ ਅਤੇ ਜਨਰਲ ਸਕੱਤਰ ਬਲਦੇਵ ਸਿੰਘ | ਅਜੀਤ ਤਸਵੀਰ ਬਠਿੰਡਾ, 30 ਜਨਵਰੀ (ਅਵਤਾਰ ਸਿੰਘ ਕੈਂਥ)- ਫ਼ਰੀਡਮ ਫਾਈਟਰਜ਼ ੳੱੁਤਰਾਧਿਕਾਰੀ ਸੰਸਥਾ ਪੰਜਾਬ ਜ਼ਿਲ੍ਹਾ ...

ਪੂਰੀ ਖ਼ਬਰ »

ਦਲਿਤ ਸੈਨਾ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ ਵਲੋਂ ਕੇਂਦਰੀ ਮੰਤਰੀ ਪਸ਼ੂਪਤੀ ਪਾਰਸ ਪਾਸਵਾਨ ਨਾਲ ਮੁਲਾਕਾਤ

ਬਠਿੰਡਾ, 30 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਦਲਿਤ ਸੈਨਾ ਪੰਜਾਬ ਦੇ ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ ਵਲੋਂ ਦਲਿਤ ਸੈਨਾ ਅਤੇ ਲੋਕ ਜਨਸ਼ਕਤੀ ਪਾਰਟੀ (ਰਾਸ਼ਟਰੀ) ਦੇ ਕੌਮੀ ਪ੍ਰਧਾਨ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਪਾਸਵਾਨ ਨਾਲ ...

ਪੂਰੀ ਖ਼ਬਰ »

ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਕਰਵਾਈ ਫੇਅਰਵੈਲ ਪਾਰਟੀ

ਸੀਂਗੋ ਮੰਡੀ, 30 ਜਨਵਰੀ (ਲੱਕਵਿੰਦਰ ਸ਼ਰਮਾ)- ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਸਕੂਲ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਵਿਛੋੜੇ ਮÏਕੇ ਇਕ ਸ਼ਾਨਦਾਰ ਸਮਾਗਮ ...

ਪੂਰੀ ਖ਼ਬਰ »

ਸਰਵਹਿੱਤਕਾਰੀ ਸਕੂਲ ਵਿਖੇ ਸੰਸਕ੍ਰਿਤੀ ਗਿਆਨ ਪ੍ਰੀਖਿਆ ਕਰਵਾਈ

ਰਾਮਪੁਰਾ ਫੂਲ, 30 ਜਨਵਰੀ (ਹੇਮੰਤ ਕੁਮਾਰ ਸ਼ਰਮਾ)- ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਿਰ ਵਿਚ ਪਿ੍ੰਸੀਪਲ ਐਸ.ਕੇ. ਮਲਿਕ ਦੀ ਅਗਵਾਈ ਹੇਠ ਵਿਦਿਆ ਭਾਰਤੀ, ਉੱਤਰ ਖੇਤਰ ਵਲੋਂ ਆਯੋਜਿਤ ਸੰਸਕ੍ਰਿਤੀ ਗਿਆਨ ਪ੍ਰੀਖਿਆ ਦੇ ਤਹਿਤ ਚÏਥੀ ਕਲਾਸ ...

ਪੂਰੀ ਖ਼ਬਰ »

ਸ਼ਾਪਿੰਗ ਮਾਲ 'ਚ ਸਾਮਾਨ ਦੀ ਖ਼ਰੀਦ ਕਰਨ ਆਏ ਵਿਅਕਤੀ ਦਾ ਮੋਟਰਸਾਈਕਲ ਚੋਰੀ

ਬਠਿੰਡਾ, 30 ਜਨਵਰੀ (ਪੱਤਰ ਪ੍ਰੇਰਕ)-ਬਠਿੰਡਾ ਦੇ ਸਰਕਾਰੀ ਹਸਪਤਾਲ ਨਜ਼ਦੀਕ ਸ਼ਾਪਿੰਗ ਮਾਲ 'ਚ ਸਮਾਨ ਦੀ ਖ਼ਰੀਦ ਕਰਨ ਆਏ ਇੱਕ ਵਿਅਕਤੀ ਦਾ ਮੋਟਰਸਾਈਕਲ ਅਣਪਛਾਤੇ ਵਿਅਕਤੀ ਵਲੋਂ ਚੋਰੀ ਕੀਤਾ ਗਿਆ ਹੈ | ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਉਕਤ ਵਿਅਕਤੀ ਵਲੋਂ ਸਿਵਲ ...

ਪੂਰੀ ਖ਼ਬਰ »

24ਵਾਂ ਤਿੰਨ ਰੋਜ਼ਾ ਕੋਟਫੱਤਾ ਕਬੱਡੀ ਕੱਪ ਸ਼ੁਰੂ

ਕੋਟਫੱਤਾ, 30 ਜਨਵਰੀ (ਰਣਜੀਤ ਸਿੰਘ ਬੁੱਟਰ)- ਬਾਬਾ ਭਾਈ ਰਾਮ ਸਿੰਘ ਸਪੋਰਟਸ ਕਲੱਬ ਕੋਟਫੱਤਾ ਵਲੋਂ ਕਰਵਾਇਆ ਜਾ ਰਿਹਾ 24ਵੇਂ ਕਬੱਡੀ ਕੱਪ ਦਾ ਉਦਘਾਟਨ ਬਾਬਾ ਸੇਵਾ ਦਾਸ, ਮਹੰਤ ਅਮਰਦਾਸ ਬਾਹਰਲੇ ਡੇਰੇ ਵਾਲੇ ਅਤੇ ਬਾਬਾ ਜਗਤਾਰ ਸਿੰਘ ਸਮਾਧਾਂ ਵਾਲਿਆਂ ਨੇ ਰੀਬਨ ਕੱਟ ਕੇ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੀ ਲਾਸ਼ ਮਿਲੀ

ਕੋਟਕਪੂਰਾ, 30 ਜਨਵਰੀ (ਮੋਹਰ ਸਿੰਘ ਗਿੱਲ)-ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੂੰ ਇਕ ਅਣਪਛਾਤੀ ਬਜ਼ੁਰਗ ਔਰਤ ਉਮਰ ਕਰੀਬ 70 ਸਾਲ ਮਿ੍ਤਕ ਹਾਲਤ 'ਚ ਮਿਲੀ ਹੈ | ਪੁਲਿਸ ਵਿਭਾਗ ਦੇ ਅਧਿਕਾਰੀ ਚਮਕੌਰ ਸਿੰਘ ਨੇ ਦੱਸਿਆ ਕਿ ਇਹ ਔਰਤ ਸਥਾਨਕ ਫ਼ਰੀਦਕੋਟ ਸੜਕ 'ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX