ਤਾਜਾ ਖ਼ਬਰਾਂ


ਵਿਜੀਲੈਂਸ ਵਲੋ ਇਕ ਨਾਇਬ ਤਹਿਸੀਲਦਾਰ ਅਤੇ ਸੇਵਾਮੁਕਤ ਪਟਵਾਰੀ ਗ੍ਰਿਫ਼ਤਾਰ
. . .  1 minute ago
ਬਠਿੰਡਾ, 1 ਜੂਨ (ਅੰਮਿ੍ਤਪਾਲ ਸਿੰਘ ਵਲਾਣ)-ਵਿਜੀਲੈਸ ਦੀ ਟੀਮ ਨੇ ਮਾਲ ਰਿਕਾਰਡ ਵਿਚ ਫੇਰਬਦਲ ਕਰਕੇ ਸ਼ਾਮਲਾਟ ਦੀ 28 ਏਕੜ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਮ ਕਰਨ ਦੇ ਦੋਸ਼ ਵਿਚ ਸਰਦੂਲਗੜ੍ਹ ਦੇ ਨਾਇਬ ਤਹਿਸੀਲਦਾਰ...
ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲੇ ਵਿਚ 2 ਕਾਬੂ
. . .  5 minutes ago
ਐਸ.ਏ.ਐਸ. ਨਗਰ, 1 ਜੂਨ-(ਜਸਬੀਰ ਸਿੰਘ ਜੱਸੀ) ਬੀਤੀ ਦੇਰ ਰਾਤ ਖਰੜ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ 40 ਲੱਖ ਰੁਪਏ ਦੀ ਲੁੱਟ ਕਰ ਕੇ ਭੱਜੇ ਗੈਂਗਸਟਰਾਂ ਦਰਮਿਆਨ ਗਹਿਗੱਚ ਮੁਕਾਬਲਾ ਹੋਇਆ, ਜਿਸ ਵਿਚ ਦੋ ਗੈਂਗਸਟਰ...
ਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਿਪਾਲ ਦੇ ਪ੍ਰਧਾਨ ਮੰਤਰੀ ਨਾਲ ਕਰਨਗੇ ਮੁਲਾਕਾਤ
. . .  7 minutes ago
ਨਵੀਂ ਦਿੱਲੀ, 1 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੈਦਰਾਬਾਦ ਹਾਊਸ ਵਿਚ ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨਾਲ ਮੁਲਾਕਾਤ ਕਰਨਗੇ।ਨਿਪਾਲ ਦੇ ਪ੍ਰਧਾਨ ਮੰਤਰੀ ਭਾਰਤ ਦੇ ਚਾਰ ਦਿਨਾਂ...
ਬੀ.ਐਸ.ਐਫ. ਨੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ
. . .  12 minutes ago
ਜੰਮੂ, 1 ਜੂਨ -ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਅੱਜ ਤੜਕੇ ਜੰਮੂ ਅਤੇ ਕਸ਼ਮੀਰ ਦੇ ਸਾਂਬਾ ਖੇਤਰ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ...
19 ਕਿਲੋਗ੍ਰਾਮ ਦਾ ਗੈਰ-ਘਰੇਲੂ ਗੈਸ ਸਿਲੰਡਰ ਹੋਇਆ ਸਸਤਾ
. . .  18 minutes ago
ਨਵੀਂ ਦਿੱਲੀ,1 ਜੂਨ-19 ਕਿਲੋਗ੍ਰਾਮ ਦੇ ਗੈਰ-ਘਰੇਲੂ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 83.50 ਰੁਪਏ ਘੱਟ ਗਈ ਹੈ। ਦਿੱਲੀ ਚ 19 ਕਿਲੋਗ੍ਰਾਮ ਗੈਰ-ਘਰੇਲੂ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ...
5 ਨਗਰ ਸੁਧਾਰ ਟਰੱਸਟਾਂ ਅਤੇ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ
. . .  22 minutes ago
ਚੰਡੀਗੜ੍ਹ, 1 ਜੂਨ-ਪੰਜਾਬ ਸਰਕਾਰ ਵਲੋਂ 5 ਨਗਰ ਸੁਧਾਰ ਟਰੱਸਟਾਂ ਅਤੇ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ...
ਜੂਨ 1984 ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਯਾਦ ਮਨਾਈ
. . .  about 1 hour ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ)-ਜੂਨ 1984 ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਸਲਾਨਾ ਯਾਦ ਅੱਜ ਜਥੇਦਾਰ ਹਵਾਰਾ ਕਮੇਟੀ ਅਤੇ ਪੰਥਕ ਜਥੇਬੰਦੀਆਂ ਵਲੋਂ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ...
ਛੱਤੀਸਗੜ੍ਹ: ਕਾਂਗੇਰ ਵੈਲੀ ਨੈਸ਼ਨਲ ਪਾਰਕ ਵਿਚ ਦੇਖਿਆ ਗਿਆ ਦੁਰਲੱਭ ਭਾਰਤੀ ਮਾਊਸ ਡੀਅਰ
. . .  about 1 hour ago
ਜਗਦਲਪੁਰ, 1 ਜੂਨ -ਭਾਰਤੀ ਮਾਊਸ ਡੀਅਰ, ਜੋ ਕਿ ਇਕ ਦੁਰਲੱਭ ਪ੍ਰਜਾਤੀ ਹੈ, ਨੂੰ ਛੱਤੀਸਗੜ੍ਹ ਦੇ ਜਗਦਲਪੁਰ ਦੇ ਜੰਗਲੀ ਖੇਤਰ ਵਿਚ ਦੇਖਿਆ ਗਿਆ। ਭਾਰਤ ਵਿਚ ਪਾਏ ਜਾਣ ਵਾਲੇ ਹਿਰਨ ਦੀਆਂ 12 ਕਿਸਮਾਂ ਵਿਚੋਂ, ਮਾਊਸ ਡੀਅਰ ਦੁਨੀਆ ਵਿਚ ਸਭ ਤੋਂ ਛੋਟੀਆਂ...
ਸੁਡਾਨ ਯੁੱਧ:ਜੇਦਾਹ ਜੰਗਬੰਦੀ ਵਾਰਤਾ ਵਿਚ ਹਿੱਸਾ ਨਹੀਂ ਲਵੇਗੀ ਫ਼ੌਜ
. . .  about 1 hour ago
ਖਾਰਟੂਮ, 1 ਜੂਨ -ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸੂਡਾਨ ਦੀ ਫ਼ੌਜ ਨੇ ਇਕ ਜੰਗਬੰਦੀ ਅਤੇ ਮਨੁੱਖਤਾਵਾਦੀ ਪਹੁੰਚ 'ਤੇ ਗੱਲਬਾਤ ਵਿਚ ਆਪਣੀ ਭਾਗੀਦਾਰੀ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸ ਨਾਲ ਸੈਂਕੜੇ ਹਜ਼ਾਰਾਂ ਲੋਕ ਬੇਘਰ...
ਜਲੰਧਰ ਚ ਸਰਬ ਪਾਰਟੀ ਮੀਟਿੰਗ ਅੱਜ
. . .  about 2 hours ago
ਜਲੰਧਰ, 1 ਜੂਨ-ਪੰਜਾਬ ਸਰਕਾਰ ਦੀਆਂ ਹੱਕ-ਸੱਚ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਅਤੇ ਦਮਨਕਾਰੀ ਨੀਤੀਆਂ ਖ਼ਿਲਾਫ਼ ਜਲੰਧਰ ਵਿਖੇ ਸਰਬ ਪਾਰਟੀ ਮੀਟਿੰਗ ਅੱਜ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਦਿੱਲੀ ਹਾਈਕੋਰਟ ਨੇ ਕਿਤਾਬ ਵਿਚ ਗੁਪਤ ਸੂਚਨਾਵਾਂ ਦਾ ਖ਼ੁਲਾਸਾ ਕਰਨ ਲਈ ਵੀ.ਕੇ. ਸਿੰਘ ਵਿਰੁੱਧ ਸੀ.ਬੀ.ਆਈ.ਦੇ ਕੇਸ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ
. . .  1 day ago
ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 27ਵੀਂ ਮੀਟਿੰਗ ਅੱਜ ਹੋਈ
. . .  1 day ago
ਪੁਲਿਸ ਨੇ ਸੀਆਰਪੀਐਫ ਤੇ ਝਾਰਖੰਡ ਜੈਗੁਆਰ ਨਾਲ ਇਕ ਸੰਯੁਕਤ ਆਪ੍ਰੇਸ਼ਨ ਚ ਨਕਸਲੀਆਂ ਦੁਆਰਾ ਲਗਾਏ ਗਏ ਸੱਤ ਆਈਈਡੀ ਕੀਤੇ ਬਰਾਮਦ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਣੀਪੁਰ ਦੇ ਮੋਰੇਹ ਵਿਚ ਕੁਕੀ ਅਤੇ ਹੋਰ ਭਾਈਚਾਰਿਆਂ ਦੇ ਵਫ਼ਦ ਨਾਲ ਕੀਤੀ ਮੁਲਾਕਾਤ
. . .  1 day ago
ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਵਿਸ਼ਾਖਾਪਟਨਮ ਵਿਖੇ ਆਯੋਜਿਤ ਸਮਾਰੋਹ ਦੌਰਾਨ ਬਹਾਦਰੀ ਤੇ ਵਿਲੱਖਣ ਸੇਵਾ ਪੁਰਸਕਾਰ ਕੀਤੇ ਪ੍ਰਦਾਨ
. . .  1 day ago
ਪੜ੍ਹੇ-ਲਿਖੇ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਮੁੱਖ ਮੰਤਰੀ ਨੇ ਅਸਤੀਫ਼ਾ ਦੇਣ ਲਈ ਕੀਤਾ ਮਜਬੂਰ - ਬਾਜਵਾ
. . .  1 day ago
ਚੰਡੀਗੜ੍ਹ ,31 ਮਈ -ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ‘ਆਪ’ ਪੰਜਾਬ ਸਭ ਤੋਂ ਗ਼ੈਰ -ਜਮਹੂਰੀ ਅਤੇ ਕੱਟੜਪੰਥੀ ਪਾਰਟੀ ਹੈ ਜਿਸ ਕੋਲ ਵੱਖੋ-ਵੱਖਰੇ ਵਿਚਾਰਾਂ ...
ਮਨੋਹਰ ਲਾਲ ਖੱਟਰ ਨੇ ਕਿਸਾਨਾਂ ਦੇ ਖ਼ਾਤਿਆਂ ਵਿਚ ਜਮਾ ਕਰਵਾਏ 181 ਕਰੋੜ ਰੁਪਏ
. . .  1 day ago
ਚੰਡੀਗੜ੍ਹ, 31 ਮਈ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਾਰਚ-ਅਪ੍ਰੈਲ ਵਿਚ ਬੇਮੌਸਮੀ ਬਰਸਾਤ ਕਾਰਨ....
ਦੁਆਬੇ ਦਾ ਯੂਥ ਅਕਾਲੀ ਦਲ ਅਦਾਰਾ ‘ਅਜੀਤ’ ਨਾਲ ਚੱਟਾਨ ਵਾਂਗ ਖੜ੍ਹਾ -ਸੁਖਦੇਵ ਸਿੰਘ ਨਾਨਕਪੁਰ
. . .  1 day ago
ਸੁਲਤਾਨਪੁਰ ਲੋਧੀ, 31 ਮਈ (ਥਿੰਦ, ਹੈਪੀ, ਲਾਡੀ)- ਵਿਜੀਲੈਂਸ ਵਿਭਾਗ ਵਲੋਂ ਜਾਣਬੁੱਝ ਕੇ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤੇ ਜਾਣ ਨਾਲ ਸੱਚ ਦੀ ਆਵਾਜ਼ ਨੂੰ.....
ਮੁਕੇਸ਼ ਤੇ ਨੀਤਾ ਅੰਬਾਨੀ ਮੁੜ ਬਣੇ ਦਾਦਾ-ਦਾਦੀ
. . .  1 day ago
ਮਹਾਰਾਸ਼ਟਰ, 31 ਮਈ- ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਵਾਰ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਹੈ। ਦੱਸ ਦਈਏ ਕਿ ਦੋਵਾਂ ਦਾ ਇਕ ਬੇਟਾ....
ਵਿਜੀਲੈਂਸ ਵਲੋਂ ਡਾ. ਹਮਦਰਦ ਨੂੰ ਸੰਮਨ ਜਾਰੀ ਕਰਨੇ ਨਿੰਦਣਯੋਗ – ਰੂਬੀ ਸੋਢੀ
. . .  1 day ago
ਹਰਿਆਣਾ, 31 ਮਈ (ਹਰਮੇਲ ਸਿੰਘ ਖੱਖ)- ਸੂਬੇ ਦੀ ਮਾਨ ਵਲੋਂ ਆਪਣੀਆਂ ਨਕਾਮੀਆਂ ਛਪਾਉਣ ਤੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਪਰ ਨੂੰ ਉਜਾਗਰ ਕਰਨ ਵਾਲੇ ਅਦਾਰਾ.....
ਪੰਜਾਬ ਪੁਲਿਸ ਨੇ ‘ਓ. ਪੀ. ਐਸ. ਕਲੀਨ’ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਵੱਡੀ ਕਾਰਵਾਈ
. . .  1 day ago
ਚੰਡੀਗੜ੍ਹ, 31 ਮਈ- ਪੰਜਾਬ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਿਲ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਉਦੇਸ਼ ਨਾਲ ਰਾਜ ਵਿਆਪੀ ਮੁਹਿੰਮ ‘ਓ.ਪੀ.ਐਸ. ਕਲੀਨ’ ਸ਼ੁਰੂ.....
ਤੇਜ਼ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇਕ ਦੀ ਮੌਤ
. . .  1 day ago
ਜੈਤੋ, 31 ਮਈ (ਗੁਰਚਰਨ ਸਿੰਘ ਗਾਬੜੀਆ)- ਨੇੜਲੇ ਪਿੰਡ ਢੈਪਈ ਵਿਖੇ ਕੁਝ ਵਿਅਕਤੀਆਂ ਵਲੋਂ ਤੇਜ਼ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ’ਤੇ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਫੱਟੜ ਹੋਣ ਦਾ ਪਤਾ ਲੱਗਿਆ ਹੈ। ਸਥਾਨਕ ਪੁਲਿਸ ਨੂੰ ਸੂਚਨਾ ਮਿਲਦਿਆਂ.....
ਮੈਨੂੰ ਮਾਨਸਿਕ ਤੌਰ ’ਤੇ ਕੀਤਾ ਜਾ ਰਿਹਾ ਪਰੇਸ਼ਾਨ- ਚਰਨਜੀਤ ਸਿੰਘ ਚੰਨੀ
. . .  1 day ago
ਚੰਡੀਗੜ੍ਹ, 31 ਮਈ (ਦਵਿੰਦਰ ਸਿੰਘ)- ਪਿਛਲੇ ਸਵਾ ਸਾਲ ਤੋਂ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ....
ਬਿ੍ਜ ਭੂਸ਼ਣ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ’ਤੇ ਭਰੋਸਾ ਰੱਖਣ ਪਹਿਲਵਾਨ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 31 ਮਈ- ਡਬਲਯੂ.ਐਫ਼.ਆਈ. ਦੇ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬਿ੍ਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਵਿਰੋਧ ਕਰ ਰਹੇ ਪਹਿਵਾਨਾਂ ਨੂੰ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਸਬਰ ਰੱਖਣ ਲਈ ਕਿਹਾ ਹੈ ਇਸ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਮਾਘ ਸੰਮਤ 554

ਸੰਪਾਦਕੀ

ਕਥਾ ਪ੍ਰਣਾਲੀ ਸਿੱਖ ਸਿਧਾਂਤਾਂ ਦੀ ਸੇਧ ਵਿਚ ਰਹੇ

(ਕੱਲ ਤੋਂ ਅੱਗੇ)
ਭਾਈ ਸੰਤ ਸਿੰਘ ਜੀ 'ਗਿਆਨੀ ਸੰਤ ਸਿੰਘ' ਦੇ ਨਾਂਅ ਨਾਲ ਪ੍ਰਸਿੱਧ ਹੋਏ। ਜਿੱਥੇ ਆਪ ਸ੍ਰੀ ਦਰਬਾਰ ਸਾਹਿਬ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ, ਲੌਢੇ ਪਹਿਰ ਕਰਿਆ ਕਰਦੇ ਸਨ, ਇਸ ਤੋਂ ਬਿਨਾਂ ਦੂਸਰਾ ਕੰਮ ਆਪ ਦਰਬਾਰ ਸਾਹਿਬ ਦੀ ਇਮਾਰਤ ਲਈ ਸੋਨੇ ਦੀ ਸੇਵਾ ਕਰਵਾਉਣ ਦਾ ਕਰਦੇ ਹੁੰਦੇ ਸਨ। ਇਸ ਦੇ ਪ੍ਰਮਾਣ ਵਜੋਂ ਸ੍ਰੀ ਦਰਬਾਰ ਸਾਹਿਬ ਦੀ ਪੂਰਬੋਤ੍ਰੀ ਬਾਹੀ 'ਤੇ ਨਿਮਨ ਦਰਜ, ਇਕ ਖੁਤਬਾ ਲਿਖਿਆ ਹੋਇਆ ਹੈ;
'ਸੇਵਾ ਸ੍ਰੀ ਗੁਰੁ ਰਾਮਦਾਸ ਜੀ ਕੀਸ੍ਵਰਨਕੀ ਅਰ ਸੰਗ ਸੁਪੇਦ ਕੀ ਬਡਭਾਗੀ ਜਾਣਕੇ ਸ੍ਰੀ ਮਹਾਰਾਜਾ ਰਣਜੀਤ ਸਿੰਘ ਜੀ ਸੌਂ ਕਰਾਈ ਮਾਰਫ਼ਤ ਸ੍ਰੀ ਭਾਈ ਸੰਤ ਸਿੰਘ ਗਯਾਨੀ ਜੀ ਕੀ''
ਇੱਥੇ ਇਕ ਹੋਰ ਜਾਣਕਾਰੀ ਵੀ ਵਰਨਣਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਨ ਦੇ ਗੁਣ ਦੀ ਮਹਾਨ ਕੁਸ਼ਲਤਾ ਤੇ ਅਧਿਆਤਮਕ ਬੋਧ ਤੋਂ ਇਲਾਵਾ, ਆਪ ਸਿੱਖ ਪੰਥ ਦੇ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਦੇ 'ਵਿਦਯਾ ਦਾਤਾ' ਵੀ ਸਨ।
ਉਪਰੋਕਤ ਬਿਰਤਾਂਤ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਘਰ ਵਿਚ 'ਸ਼ਬਦ' ਦੀ ਕਥਾ ਤੇ ਵਿਖਿਆਨ ਦੀ ਪੱਧਤੀ, ਲਗਪਗ 500 ਸਾਲ ਤੋਂ ਚਲੀ ਆ ਰਹੀ ਹੈ। ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ, ਸਿੱਖ ਧਰਮ ਦੀ ਫਿਲਾਸਫ਼ੀ ਦੇ ਅਨੁਰੂਪ, ਸ਼ਬਦ ਦੀ ਕਥਾ ਅਤੇ ਸ਼ਬਦ-ਵਿਚਾਰ ਦੇ ਨਿਰੰਤਰ ਪ੍ਰਵਾਹ, ਦਾ ਮਕਸਦ ਏਹੀ ਹੁੰਦਾ ਹੈ ਕਿ ਸਿੱਖ ਸੰਗਤ ਦੇ ਮਨ ਮੰਤਕ ਤੱਕ ਸ਼ਬਦ ਦਾ ਭਾਵ ਸਹੀ ਰੂਪ ਵਿਚ ਸਮਾ ਸਕੇ। ਇਸ ਲਈ ਗੁਰਮਤਿ ਸਿਧਾਂਤ ਵਿਚ ਨਿਪੁੰਨ ਕਥਾਕਾਰਾਂ ਤੇ ਸਾਖੀਕਾਰਾਂ ਦੀ ਸਾਖੀ-ਕਲਾ ਰਾਹੀਂ, ਧਰਮ ਦੇ ਜਗਿਆਸੂਆਂ ਦੀ ਰੂਹ ਤੱਕ ਅੱਪੜਨ ਲਈ, ਕਥਾ-ਵਿਚਾਰ, ਇਕ ਸਮਾਂ-ਅਜਮਾਇਸ਼ੀ ਵਸੀਲਾ ਤੇ ਕਰਮਵਾਦੀ ਪ੍ਰਣਾਲੀ ਹੈ। ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ, ਸ਼ਬਦ ਦੀ ਕਥਾ ਤੇ ਵਿਖਿਆਨ ਦੀ ਵਿਧੀ ਨੂੰ, ਵਕਤ ਦੀ ਨਜ਼ਾਕਤ ਅਨੁਸਾਰ, ਡੂੰਘੇ ਅਧਿਐਨ ਤੇ ਮਬਨੀ ਮੁਹਾਰਤ ਦੀ ਸਾਧਨਾ ਨਾਲ, ਹੋਰ ਵਧੇਰੇ, ਸੰਵਾਰਨ, ਨਿਖਾਰਨ ਤੇ ਤਰਕ-ਸੰਗਤ ਬਣਾ ਕੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਯੋਗ ਕਰਨ ਦੀ ਲੋੜ ਹੈ।
ਸਿੱਖ ਧਰਮ ਦਾ ਸ਼ੁਮਾਰ, ਅੱਜ ਇਕ ਵਿਸ਼ਵ-ਵਿਆਪੀ ਧਰਮ ਦੀ ਸ਼੍ਰੇਣੀ ਵਿਚ ਹੋ ਚੁੱਕਾ ਹੈ। ਇਸ ਦੀ ਹਜ਼ੂਰੀ ਹਾਜ਼ਰੀ ਗੁਰਦੁਆਰਾ ਸਾਹਿਬਾਨ ਦੇ ਰੂਪ ਵਿਚ, ਵਿਸ਼ਵ ਦੇ ਲਗਪਗ ਹਰ ਦੇਸ਼ ਵਿਚ ਮੌਜੂਦ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿਚ, ਜਿੱਥੇ ਗੁਰਦੁਆਰਾ ਸਾਹਿਬ ਤੇ ਕੇਸਰੀ ਨਿਸ਼ਾਨ ਸਾਹਿਬ ਨਜ਼ਰੀ ਪੈਂਦਾ ਹੈ, ਇਹ ਖਾਲਸਾਈ ਚਿੰਨ੍ਹ, ਸਿੱਖ ਧਰਮ ਦੇ ਪੈਰੋਕਾਰਾਂ ਦੀ ਵਸੋਂ ਤੇ ਬਸਤੀਆਂ ਦੀ ਪੁਖਤਾ ਨਿਸ਼ਾਨਦੇਹੀ ਕਰਦੇ ਹਨ। ਪਰਬਤਾਂ ਤੇ ਪਹਾੜਾਂ ਵਿਚ, ਸਹਿਰਾਵਾਂ ਤੇ ਬਰੇਤੀਆਂ ਵਿਚ, ਸਮੁੰਦਰ ਤੇ ਦਰਿਆਵਾਂ ਦੇ ਕੰਢਿਆਂ ਉੱਤੇ, ਰੋਟੀ-ਰੋਜ਼ੀ, ਰੁਜ਼ਗਾਰ ਤੇ ਕਾਰੋਬਾਰਾਂ ਦੀ ਤਲਾਸ਼ ਵਿਚ ਪੁੱਜੇ ਤੇ ਵਸੇ, ਸ਼ਬਦ ਦੇ ਮੁਤਲਾਸ਼ੀ, ਹਰ ਗੁਰਸਿੱਖ ਦੀ ਰੂਹ, ਸੁਰਤੀ ਤੇ ਸੋਝੀ, ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਸ੍ਰੀ ਅੰਮ੍ਰਿਤਸਰ, ਨਾਲ ਜੁੜੀ ਹੋਈ ਹੈ। ਉਸ ਦੀ ਆਸਥਾ ਦੀ ਰੁਹਾਨੀ ਭੁੱਖ ਦੀ ਤ੍ਰਿਪਤੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 'ਸ਼ਬਦ' ਦੀ ਸੁਆਤੀ ਬੂੰਦ ਨਾਲ ਹੀ ਤ੍ਰਿਪਤ ਹੁੰਦੀ ਹੈ। ਇਸ ਲਈ ਸਿੱਖ ਧਰਮ ਦੇ ਅਧਿਆਤਮਕ ਗਿਆਨ ਅਨੁਸਾਰ, 'ਸ਼ਬਦ' ਹੀ ਰੁਹਾਨੀਅਤ ਦੇ ਸੰਚਾਰਦਾ ਮੁੱਢਲਾ ਤੇ ਆਖਰੀ ਸ਼੍ਰੋਮਣੀ ਸ੍ਰੋਤ ਹੈ ਅਤੇ 'ਸ਼ਬਦ' ਦਾ ਪਾਠ ਹੀ, ਇਸ ਨਾਮ ਰੂਪੀ ਰੁਹਾਨੀ ਸ੍ਰੋਤ ਦਾ ਮੂਲ-ਮੰਤਰ ਤੇ ਪਾਸਵਰਡ ਹੈ। ਨਿਰਸੰਦੇਹ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਬਿਨਾਂ, ਗੁਰ ਸਿੱਖ ਵਾਸਤੇ ਰੁਹਾਨੀਅਤ ਦਾ ਹੋਰ ਕੋਈ ਕੇਂਦਰ ਨਹੀਂ ਹੈ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਉਪਮਾ ਕਰਦਿਆਂ ਫੁਰਮਾਇਆ ਸੀ;
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥
(ਸ੍ਰੀ ਗੁਰੁ ਗ੍ਰੰਥ ਸਾਹਿਬ ਅੰਗ 1361 ਤੋਂ 1363 ਤੀਕਰ)
( ਭਾਵ: ਮੈਂ ਸਾਰੀਆਂ ਥਾਵਾਂ ਵੇਖ ਲਈਆਂ ਹਨ, ਪ੍ਰੰਤੂ ਤੇਰੇ ਵਰਗੀ, ਤੇਰੇ ਤੁਲ ਹੋਰ ਕੋਈ ਨਹੀਂ। ਸਿਰਜਣਹਾਰ ਸੁਆਮੀ, ਵਾਹਿਗੁਰੂ ਨੇ ਖ਼ੁਦ ਹੀ ਤੇਰੀ ਰਚਨਾ ਕੀਤੀ ਹੈ, ਇਸੇ ਲਈ ਤੂੰ ਅਤੀ ਸੁੰਦਰ ਹੈ)
ਇਸ ਲਈ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਣ ਵਾਲਾ ਹੁਕਮਨਾਮਾ, ਸਮੁੱਚੀ ਸਿੱਖ ਸੰਗਤ ਲਈ ਫੁਰਮਾਨ-ਏ-ਇਲਾਹੀ ਹੈ, ਇਸ 'ਸ਼ਬਦ' ਦੀ ਕਥਾ ਤੇ ਉਸ ਪਰਥਾਏ ਕੀਤੇ ਗਏ ਵਿਖਿਆਨ ਦਾ ਮਹਾਤਮ, ਸਾਨੂੰੂ ਸਾਤਵਿਕਤਾ ਦਾ ਅਨੰਦ ਬਖ਼ਸ਼ਿਸ਼ ਕਰਦਾ ਹੈ। ਇਸ ਰੁਹਾਨੀ ਤਜ਼ਕਰੇ ਦੇ ਅਨੰਦ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ, ਇਸ ਦਾ ਅੱਖਰੀ ਵਰਨਣ ਸੰਭਵ ਨਹੀਂ। 'ਰੂਹ' ਦੀਆਂ ਰੂਹਾਨੀ ਸੈਨਤਾਂ ਦੀ ਕੋਈ ਜ਼ੁਬਾਨ ਨਹੀਂ ਹੁੰਦੀ ਤੇ ਨਾ ਹੀ ਕੋਈ ਭਾਸ਼ਾ ਹੁੰਦੀ ਹੈ। 'ਸ਼ਬਦ ਗੁਰੂ' ਦੀ ਉਪਾਸਨਾ, ਗੁਰਸਿੱਖ ਦੀ ਸੁਰਤੀ ਤੇ ਧੁਨੀ ਨੂੰ, ਅਕਾਲ-ਪੁਰਖ ਦੇ ਰੁਹਾਨੀ ਨੂਰ ਨਾਲ ਅਭੇਦ ਕਰ ਲੈਣ ਵਿਚ ਹੀ ਸੰਭਵ ਹੈ।
ਇਸ ਲਈ ਕਥਾ ਦੇ ਪ੍ਰਸੰਗ ਵਿਚ, ਮੇਰੀ ਗੁਰੂ ਘਰ ਦੇ ਗੁਰਮਤਿ ਵਿਚ ਨਿਪੁੰਨ ਕਥਾਵਾਚਕਾਂ ਦੀ ਸੇਵਾ ਵਿਚ ਸਨਿਮਰ ਬੇਨਤੀ ਹੈ ਕਿ 'ਸ਼ਬਦ' ਦੀ ਕਥਾ ਤੇ ਵਿਖਿਆਨ ਸਮੇਂ, ਸਿੱਖ ਧਰਮ ਦੀ ਫਿਲਾਸਫ਼ੀ ਦੇ ਬੁਨਿਆਦੀ ਭਾਵ ਨੂੰ, ਕਿਸੇ ਵੀ ਸੂਰਤ ਵਿਚ ਵਿਚਾਰਾਂ ਦੇ ਪ੍ਰਵਾਹ ਸਮੇਂ ਦ੍ਰਿਸ਼ਟੀ ਤੋਂ ਓਝਲ ਨਾ ਹੋਣ ਦਿੱਤਾ ਜਾਵੇ। ਕਥਾ ਦੇ ਵਿਖਿਆਨ ਵਿਚ ਵਰਤੀ ਗਈ ਸਾਖੀ ਜਾਂ ਪ੍ਰਮਾਣ ਵਜੋਂ ਵਰਤੀ ਗਈ ਕੋਈ ਵੀ ਹਿਕਾਇਤ ਜਾਂ ਲਘੂ ਕਥਾ, ਕਿਸੇ ਵੀ ਸੂਰਤ ਵਿਚ ਅਜਿਹੀ ਨਹੀਂ ਹੋਣੀ ਚਾਹੀਦੀ, ਜਿਸ ਦਾ ਪ੍ਰਗਟਾਵਾ ਜਾਂ ਭਾਵ, ਸਿੱਖ ਧਰਮ ਦੇ ਬੁਨਿਅਦੀ ਫਲਸਫ਼ੇ ਦੇ ਵਿਪਰੀਤ, ਭਰਮ ਭਰੀ ਸ਼ਰਧਾ ਦੇ ਪ੍ਰਭਾਵ ਹੇਠ, ਕਰਮਕਾਂਡ ਦਾ ਦਕਿਆਨੂਸੀ ਮੁਲੰਮਾ ਕਰਕੇ, ਭੋਲੀ-ਭਾਲੀ ਸ਼ਰਧਾਵਾਨ ਸਿੱਖ ਸੰਗਤ ਦਾ ਧਿਆਨ ਭੰਗ ਕਰਕੇ, ਉਸ ਨੂੰ ਅੰਧ-ਵਿਸ਼ਵਾਸੀ ਕਰਾਮਾਤਾਂ ਦੇ ਭਰਮ ਜਾਲ ਵਿਚ ਫੁਸਲਾਉਂਣ ਦੀ, ਕੋਈ ਅਕਰਮਕ ਕੋਸ਼ਿਸ਼ ਨਜ਼ਰ ਆਵੇ ਅਤੇ ਜੋ ਸਮੁੱਚੀ ਸ਼ਬਦ ਦੀ ਕਥਾ ਦੇ ਅੰਤਰੀ ਭਾਵ ਅਤੇ ਗੁਰਮਤਿ ਦੇ ਸਿਧਾਂਤ ਦੇ ਪ੍ਰਕਾਸ਼ ਅਤੇ ਉਸ ਦੇ ਜ਼ਹੂਰ ਨੂੰ ਵਿਗਾੜ ਕੇ ਕਲੰਕਿਤ ਕਰਦੀ ਹੋਵੇ। ਅਜਿਹੀ ਕੁਚੱਜੀ ਬਿਰਤੀ ਦੇ ਪਸਾਰੇ ਦੀ, ਬੜੇ ਠੋਸ ਢੰਗ ਨਾਲ ਹਰ ਪਾਸਿਓਂ ਖ਼ਿਲਾਫ਼ਤ ਕਰਨੀ ਬਣਦੀ ਹੈ।
ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਡੇਰੇ ਹਿਤਾਂ ਵਿਚ ਇਹ ਜ਼ਰੂਰੀ ਹੈ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਦੀਵਾਨ ਅਸਥਾਨ ਤੋਂ ਹਰ ਰੋਜ਼ ਸਵੇਰੇ ਜੋ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਜਾਂਦੀ ਹੈ, ਇਸ ਹੁਕਮਨਾਮੇ ਦੀ ਕਥਾ ਦੀ ਸੇਵਾ, ਸਿੱਖ ਪੰਥ ਦੇ ਕੇਵਲ ਉਨ੍ਹਾਂ ਸਿਰਮੌਰ ਕਥਾਵਾਚਕਾਂ ਨੂੰ ਹੀ ਦਿੱਤੀ ਜਾਵੇ, ਜੋ ਗੁਰਮਤਿ ਵਿਚ ਪੂਰਨ ਤੌਰ 'ਤੇ ਨਿਪੁੰਨ ਅਤੇ ਸਿੱਖ ਧਰਮ ਦੇ ਫਲਸਫ਼ੇ ਦੇ ਪ੍ਰਬੁੱਧ ਗਿਆਨੀ ਹੋਵਣ ਤੇ 'ਸ਼ਬਦ' ਦੇ ਵਾਸਤਵਿਕ ਭਾਵ ਨੂੰ ਧੁਰ ਗਹਿਰਾਈ ਤੱਕ ਸਮਝਦੇ ਹੋਣ, ਤੇ ਉਸ ਭਾਵ ਨੂੰ, ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਤੇ ਸਿੱਖ ਪੰਥ ਦੇ ਦਾਰਸ਼ਨਿਕ ਸਿਧਾਂਤਾਂ 'ਤੇ ਆਧਾਰਿਤ, ਤੱਤ ਗਿਆਨ ਨੂੰ, ਆਪਣੇ ਵਿਖਿਆਨ ਰਾਹੀਂ ਸਹੀ ਪਰਿਪੇਖ ਵਿਚ ਪੁਰਸਤੁਤ ਕਰਨ ਦੀ ਸਲਾਹੀਅਤ ਰੱਖਦੇ ਹੋਣ।
ਸ਼ਬਦ ਦੀ ਕਥਾ ਦੀ ਪ੍ਰਣਾਲੀ ਨੂੰ ਹੋਰ ਸੁਹਜਮਈ ਅਦਬ ਨਾਲ ਸੁਸੱਜਿਤ ਕਰਨ ਹਿਤ ਇਹ ਹੋਰ ਵੀ ਚੰਗਾ ਹੋਵੇਗਾ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਤਮ ਕਥਾਵਾਚਕਾਂ ਦੀ ਪਰਖ, ਪੜਚੋਲ ਤੇ ਚੋਣ ਹਿਤ, ਕੀਰਤਨ ਸਬ-ਕਮੇਟੀ ਦੀ ਤਰਜ਼ 'ਤੇ ਇਕ ਕਥਾ ਸਬ-ਕਮੇਟੀ ਦਾ ਗਠਨ ਵੀ ਅਮਲ ਵਿਚ ਲਿਆਵੇ ਤਾਂ ਜੋ ਤਰਫ਼ਦਾਰੀਆਂ ਤੋਂ ਉੱਪਰ ਉੱਠ ਕੇ, ਸੁੱਚੀ ਤੇ ਸ਼ੁੱਧ ਪਰਖ-ਪ੍ਰਣਾਲੀ ਰਾਹੀਂ, ਸਿੱਖ ਪੰਥ ਦੇ ਸਿਰਮੌਰ ਕਥਾਵਾਚਕਾਂ ਦੀ ਚੋਣ ਨਿਸ਼ਚਿਤ ਹੋ ਸਕੇ। (ਸਮਾਪਤ)

-ਸਾਬਕਾ ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ।
ਮੋਬਾਈਲ : 9814033362

ਮੱਕੀ ਦੀ ਕਾਸ਼ਤ ਖ਼ਰੀਫ਼ ਦੇ ਮੌਸਮ 'ਚ ਜਾਂ ਬਹਾਰ ਦੀ ਰੁੱਤ ਵਿਚ?

ਪਿਛਲੀ ਸ਼ਤਾਬਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਨੇ ਮੱਕੀ ਦੀ ਕਾਸ਼ਤ ਹਾੜ੍ਹੀ ਦੀ ਫ਼ਸਲ ਵਜੋਂ ਕਰਨ ਲਈ ਕਿਸਾਨਾਂ ਨੂੰ ਸਿਫਾਰਸ਼ ਕੀਤੀ ਸੀ। ਇਸ ਨੂੰ ਕਣਕ ਦਾ ਯੋਗ ਬਦਲ ਦੱਸਿਆ ਸੀ। ਕਣਕ ਪੈਦਾ ਕਰਨ 'ਤੇ ਖਰਚਾ ਬੜਾ ਆਉਂਦਾ ਹੈ। ...

ਪੂਰੀ ਖ਼ਬਰ »

ਉੱਠਣ ਲੱਗਾ ਹੈ ਦਰਬਾਰੀ ਪੂੰਜੀਵਾਦ 'ਤੇ ਪਿਆ ਪਰਦਾ!

ਗੌਤਮ ਅਡਾਨੀ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਜਿਹਾ ਦਿਨ ਵੀ ਦੇਖਣਾ ਪਵੇਗਾ। ਜਿਵੇਂ ਕਿ ਅੰਗਰੇਜ਼ੀ 'ਚ ਕਹਿੰਦੇ ਹਨ-ਉਨ੍ਹਾਂ ਨੇ ਚਾਰੇ ਖਾਨੇ ਚਿੱਤ ਕਰ ਦਿੱਤੇ ਸਨ। ਉਨ੍ਹਾਂ ਨੂੰ ਸਰਕਾਰ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਸੀ। ਸਰਕਾਰੀ ਪੈਸਾ ਜੀਵਨ ਬੀਮਾ ਨਿਗਮ ...

ਪੂਰੀ ਖ਼ਬਰ »

ਰਾਹੁਲ ਦੀ 'ਭਾਰਤ ਜੋੜੋ ਯਾਤਰਾ' ਦਾ ਸੰਦੇਸ਼

ਪਿਛਲੇ 5 ਮਹੀਨੇ ਤੋਂ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੀ ਵੱਡੀ ਚਰਚਾ ਰਹੀ ਹੈ। ਇਸ ਦਾ ਇਕ ਕਾਰਨ ਪਾਰਟੀ ਪ੍ਰਬੰਧਕਾਂ ਵਲੋਂ ਇਸ ਲਈ ਹਰ ਪੱਖੋਂ ਪੂਰੀ ਤਿਆਰੀ ਕੀਤੇ ਜਾਣਾ ਸੀ, ਰੋਜ਼ ਕਿਵੇਂ ਇਸ ਨੂੰ ਕੇਂਦਰੀ ਬਿੰਦੂ ਬਣਾਈ ਰੱਖਣਾ ਹੈ, ਉਸ ਲਈ ਵੀ ਹਰ ਪੱਧਰ 'ਤੇ ਪੂਰੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX