ਕਪੂਰਥਲਾ, 30 ਜਨਵਰੀ (ਅਮਨਜੋਤ ਸਿੰਘ ਵਾਲੀਆ)-ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਸ੍ਰੀ ਅਭਿਨਵ ਤਿ੍ਖਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਕਪੂਰਥਲਾ ਦੀ ਟੀਮ ਨੇ ਅੱਜ ਕਾਂਜਲੀ ਰੋਡ ਨੇੜੇ ਚੂਹੜਵਾਲ ਚੁੰਗੀ ਕਪੂਰਥਲਾ ਸ਼ਹਿਰ ਵਿਖੇ ਸਥਿਤ ਇਕ ਫ਼ੈਕਟਰੀ ਮੈਸਰਜ਼ ਅੰਮਿ੍ਤ ਬੇਵਰੇਜ ਨੂੰ ਸੀਲ ਕਰ ਦਿੱਤਾ, ਜੋ ਕਿ ਪੈਕ ਕੀਤੇ ਪੀਣ ਵਾਲੇ ਪਾਣੀ ਦਾ ਕਾਰੋਬਾਰ ਬਿਨਾ ਬੀ.ਆਈ.ਐਸ. ਸਰਟੀਫਿਕੇਟ ਅਤੇ ਐਫ.ਐਸ.ਐਸ.ਏ.ਐਲ ਲਾਇਸੰਸ ਤੋਂ ਕਰ ਰਹੀ ਸੀ | ਟੀਮ ਦੀ ਅਗਵਾਈ ਡਾ. ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ ਵੱਲੋਂ ਕੀਤੀ ਗਈ, ਜਿਸ ਵਿਚ ਮੁਕੁਲ ਗਿੱਲ ਫੂਡ ਸੇਫ਼ਟੀ ਅਫ਼ਸਰ ਕਪੂਰਥਲਾ ਵੀ ਸ਼ਾਮਲ ਸਨ | ਇਸ ਮੌਕੇ 'ਤੇ ਪੈਕ ਕੀਤੇ ਪੀਣ ਵਾਲੇ ਪਾਣੀ ਦੇ ਡੱਬੇ 265 ਹਰ ਇੱਕ ਵਿਚ 200 ਮਿਲੀਲਿਟਰ ਦੇ 24 ਕੱਪ, 4500 ਖ਼ਾਲੀ ਸਮਗਰੀ ਵਿਚੋਂ 11 ਖ਼ਾਲੀ ਕੇਸ, ਭਾਵ ਪੈਕ ਕੀਤੇ ਜਾਣ ਵਾਲੇ ਕੱਪ, ਪੈਕਿੰਗ ਵਿਚ ਵਰਤੇ ਜਾਣ ਵਾਲੇ ਹੋਰ ਸਮਾਨ ਸਮੇਤ ਪਾਈ ਦੀ ਪੈਕਿੰਗ ਲਈ 2 ਮਸ਼ੀਨਾਂ ਮੌਜੂਦ ਸਨ | ਸੀਲਿੰਗ ਟੀਮ ਵੱਲੋਂ ਪੈਕ ਕੀਤੇ ਪੀਣ ਵਾਲੇ ਪਾਣੀ ਦਾ ਇੱਕ ਸੈਂਪਲ ਲੈਣ ਤੋਂ ਬਾਅਦ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ | ਫ਼ਰਮ ਦੇ ਮਾਲਕ ਪੰਕਜ ਤ੍ਰੇਹਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਸੀਲ ਨਾਲ ਛੇੜਛਾੜ ਨਾ ਕਰਨ ਅਤੇ ਬੀ.ਆਈ.ਐਸ ਸਰਟੀਫਿਕੇਟ ਅਤੇ ਐਫ.ਐਸ.ਐਸ.ਏ.ਆਈ. ਲਾਇਸੰਸ ਪ੍ਰਾਪਤ ਕੀਤੇ ਬਿਨਾਂ ਕਾਰੋਬਾਰ ਸ਼ੁਰੂ ਨਾ ਕਰਨ ਲਈ ਕਿਹਾ | ਡਾ: ਹਰਜੋਤ ਪਾਲ ਸਿੰਘ ਨੇ ਕਿਹਾ ਕਿ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2011 ਦੇ ਪ੍ਰੋਹਿਬਿਸ਼ਨ ਐਂਡ ਰਿਸਟਿ੍ਕਸ਼ਨ ਸੇਲ ਰੈਗੂਲੇਸ਼ਨਜ਼ ਦੇ ਰੈਗੂਲੇਸ਼ਨ 2.3.4 ਦੇ ਅਨੁਸਾਰ, ਕੋਈ ਵੀ ਭੀਸ਼ (ਬਿਊਰੋ ਆਫ਼ ਇੰਡੀਅਨ ਸਟੈਂਡਰਡ) ਸਰਟੀਫਿਕੇਟ ਤੋਂ ਬਿਨਾਂ ਪੈਕ ਕੀਤੇ ਪੀਣ ਵਾਲੇ ਪਾਣੀ ਦਾ ਨਿਰਮਾਣ ਜਾਂ ਵਿੱਕਰੀ ਨਹੀਂ ਕਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਟੀਮ ਨੇ ਅੱਜ ਸਾਰੇ 12 ਸੈਂਪਲ ਜਿਵੇਂ ਕਿ ਦੁੱਧ, ਦੇਸੀ ਘਿਓ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਗੁੜ, ਸ਼ੱਕਰ ਆਦਿ ਲਏ | ਸਾਰੇ ਸੈਂਪਲ ਸਟੇਟ ਫੂਡ ਲੈਬਾਰਟਰੀ, ਖਰੜ ਵਿਖੇ ਭੇਜੇ ਜਾਣਗੇ ਅਤੇ ਵਿਸ਼ਲੇਸ਼ਣ ਦੀ ਰਿਪੋਰਟ ਆਉਣ 'ਤੇ ਸੰਬੰਧਿਤ ਦੇ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ |
ਕਪੂਰਥਲਾ, 30 ਜਨਵਰੀ (ਅਮਨਜੋਤ ਸਿੰਘ ਵਾਲੀਆ)-ਥਾਣਾ ਢਿਲਵਾਂ ਵਿਚ ਪੈਂਦੇ ਵਾਰਡ ਨੰਬਰ 3 ਦੇ ਇਕ ਵਿਅਕਤੀ ਵਲੋਂ ਬੀਤੀ ਰਾਤ ਭੇਦਭਰੀ ਹਾਲਤ ਵਿਚ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਦਿੰਦਿਆਂ ਏ.ਐਸ.ਆਈ. ਖ਼ੁਸ਼ਦੀਪ ਸਿੰਘ ਥਾਣਾ ...
ਡਡਵਿੰਡੀ, 30 ਜਨਵਰੀ (ਦਿਲਬਾਗ ਸਿੰਘ ਝੰਡ)-ਡਡਵਿੰਡੀ-ਸੁਲਤਾਨਪੁਰ ਲੋਧੀ ਮਾਰਗ 'ਤੇ ਸੰਗਤ ਨਾਲ ਭਰੀ ਟਾਟਾ 407 ਗੱਡੀ ਤੇ ਸਵਿਫ਼ਟ ਡਿਜਾਇਰ ਕਾਰ ਦੀ ਹੋਈ ਭਿਆਨਕ ਟੱਕਰ ਵਿਚ 11 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਹਨ | ਜ਼ਖਮੀਆਂ ...
ਬੇਗੋਵਾਲ, 30 ਜਨਵਰੀ (ਸੁਖਜਿੰਦਰ ਸਿੰਘ)-ਬੇਗੋਵਾਲ ਪੁਲਿਸ ਵਲੋਂ ਪਿੰਡ ਨੰਗਲ ਲੁਬਾਣਾ ਵਿਖੇ ਦਰਜ ਕੀਤੇ ਗਏ ਇਕ ਧਿਰ 'ਤੇ ਪਰਚੇ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਵਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਥਾਣਾ ਬੇਗੋਵਾਲ ਦਾ ਘਿਰਾਓ ਕਰਨਾ ਸੀ ਪਰ ਬੇਗੋਵਾਲ ਥਾਣਾ ਮੁਖੀ ...
ਨਡਾਲਾ, 30 ਜਨਵਰੀ (ਮਾਨ)-ਨਡਾਲਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪਾਬੰਦੀਸ਼ੁਦਾ ਗੋਲੀਆਂ ਸਣੇ 2 ਵਿਅਕਤੀਆਂ ਨੂੰ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਨਡਾਲਾ ਗੁਰਜਸਵੰਤ ਸਿੰਘ ਨੇ ਦੱਸਿਆ ਕਿ ਉਹ ...
ਫਗਵਾੜਾ, 30 ਜਨਵਰੀ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸ਼ੂਗਰ ਮਿੱਲ ਪੁਲ ਹੇਠਾਂ ਇੱਕ ਰਿਕਸ਼ਾ ਚਾਲਕ ਦੀ ਲਾਸ਼ ਭੇਦਭਰੀ ਹਾਲਾਤ 'ਚ ਮਿਲੀ ਹੈ | ਜਿਸ ਦੀ ਸੂਚਨਾ ਮਿਲਦੇ ਸਾਰ ਥਾਣਾ ਸਿਟੀ ਦੀ ਪੁਲੀਸ ਪਾਰਟੀ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ...
ਕਾਲਾ ਸੰਘਿਆਂ, 30 ਜਨਵਰੀ (ਬਲਜੀਤ ਸਿੰਘ ਸੰਘਾ)- ਧੰਨ ਧੰਨ ਬਾਬਾ ਕਾਲਾ ਮੈਹਰ ਜੀ ਸਪੋਰਟਸ ਕਲੱਬ, ਪ੍ਰਬੰਧਕ ਕਮੇਟੀ, ਸਮੂਹ ਪਿੰਡ ਵਾਸੀ, ਗ੍ਰਾਮ ਪੰਚਾਇਤ ਪਿੰਡ ਸੰਧੂ ਚੱਠਾ ਅਤੇ ਐਨ.ਆਰ.ਆਈ ਵੀਰ ਵੱਲੋਂ ਤੀਸਰਾ ਕਬੱਡੀ ਕੱਪ ਜੋ ਅੱਜ ਕਰਵਾਇਆ ਜਾਣਾ ਸੀ, ਭਾਰੀ ਮੀਂਹ ਕਾਰਨ ...
ਫਗਵਾੜਾ, 30 ਜਨਵਰੀ (ਤਰਨਜੀਤ ਸਿੰਘ ਕਿੰਨੜਾ)-ਸਕੇਪ ਸਾਹਿਤਕ ਸੰਸਥਾ ਫਗਵਾੜਾ ਵਲੋਂ ਆਪਣਾ ਮਹੀਨਾਵਾਰ ਕਵੀ ਦਰਬਾਰ ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸੰਸਥਾ ਦੇ ਸਰਪ੍ਰਸਤ ਪਿ੍ੰਸੀਪਲ ਗੁਰਮੀਤ ਸਿੰਘ ਪਲਾਹੀ ਨੇ ...
ਸੁਲਤਾਨਪੁਰ ਲੋਧੀ, 30 ਜਨਵਰੀ (ਥਿੰਦ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵਲੋਂ ਦੇਸ਼ ਅੰਦਰ ਭਾਈਚਾਰਕ ਸਾਂਝ ਪੈਦਾ ਕਰਨ ਲਈ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ | ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਉੱਥੋਂ ਦੇ ...
ਕਾਲਾ ਸੰਘਿਆਂ, 30 ਜਨਵਰੀ (ਬਲਜੀਤ ਸਿੰਘ ਸੰਘਾ)- ਨਜ਼ਦੀਕੀ ਪਿੰਡ ਧੰਦਲ ਦੇ ਪੰਜਾਬ ਪੁਲਿਸ 'ਚ ਤਾਇਨਾਤ ਨੌਜਵਾਨ ਪਰਮਿੰਦਰ ਸਿੰਘ ਨਮਿੱਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 31 ਜਨਵਰੀ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਧੰਦਲ ਹੋਵੇਗੀ | ਇਹ ਅਭਾਗਾ ਨੌਜਵਾਨ ਡਿਊਟੀ ਤੋਂ ...
ਕਾਲਾ ਸੰਘਿਆਂ, 30 ਜਨਵਰੀ (ਬਲਜੀਤ ਸਿੰਘ ਸੰਘਾ)-ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਜੀ ਗਤਕਾ ਅਖਾੜਾ ਦੇ ਮੁੱਖ ਸੇਵਾਦਾਰ ਅਤੇ ਆਪ ਕਪੂਰਥਲਾ ਦੇ ਸੋਸ਼ਲ ਮੀਡੀਆ ਇੰਚਾਰਜ ਨਰਿੰਦਰ ਸਿੰਘ ਸੰਘਾ ਦੇ ਮਾਤਾ ਜੀ ਗੁਰੋ ਕੌਰ ਪਤਨੀ ਸਵ: ਜੀਤ ਸਿੰਘ ਦਿਲ ਦੀ ਧੜਕਣ ਰੁਕਣ ਕਾਰਨ ...
ਕਪੂਰਥਲਾ, 30 ਜਨਵਰੀ (ਵਿ.ਪ੍ਰ.)-ਟਰੈਫਿਕ ਪੁਲਿਸ ਦੇ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ. ਗੁਰਬਚਨ ਸਿੰਘ ਸਟੇਟ ਐਵਾਰਡੀ ਨੇ ਅੱਜ ਕਪੂਰਥਲਾ ਵਿਚ ਨੌਜਵਾਨਾਂ ਨੂੰ ਹੈਲਮਟ ਪਾਉਣ ਲਈ ਪ੍ਰੇਰਿਤ ਕੀਤਾ | ਕਪੂਰਥਲਾ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ...
ਕਪੂਰਥਲਾ, 30 ਜਨਵਰੀ (ਅਮਰਜੀਤ ਕੋਮਲ)-ਏਕਤਾ ਭਵਨ ਕਪੂਰਥਲਾ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਦੇ ਸੰਬੰਧੀ ਇਕ ਸਮਾਗਮ ਕਰਵਾਇਆ ਗਿਆ | ਸ਼ਹਿਰੀ ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਤੇ ਦਿਹਾਤੀ ਬਲਾਕ ਕਾਂਗਰਸ ਦੇ ਪ੍ਰਧਾਨ ਅਮਰਜੀਤ ਸਿੰਘ ...
ਫਗਵਾੜਾ, 30 ਜਨਵਰੀ (ਹਰਜੋਤ ਸਿੰਘ ਚਾਨਾ)-ਇਥੋਂ ਦੇ ਨਿਊ ਮਾਡਲ ਟਾਊਨ ਖੇਤਰ 'ਚ ਚੋਰਾਂ ਨੇ ਇੱਕ ਕੋਠੀ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆ ਮੁਨੀਸ਼ ਕੁਮਾਰ ਚੱਢਾ ਵਾਸੀ ਨਿਊ ...
ਕਪੂਰਥਲਾ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਸਥਾਨਕ ਸਿਵਲ ਹਸਪਤਾਲ ਵਿਚ ਕਰਵਾਏ ਇਕ ਸਮਾਗਮ ਦੌਰਾਨ ਡਾ: ਗੁਰਿੰਦਰਬੀਰ ਕੌਰ ਸਿਵਲ ਸਰਜਨ ਕਪੂਰਥਲਾ ਨੇ ਸਿਹਤ ਮੁਲਾਜ਼ਮਾਂ ਨੂੰ ਕੁਸ਼ਟ ਰੋਗ ਨਾਲ ਲੜਨ ਤੇ ਇਸ ਨੂੰ ...
ਫਗਵਾੜਾ, 30 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਰਾਮਾ ਕ੍ਰਿਸ਼ਨਾ ਗਊਸ਼ਾਲਾ ਵੈੱਲਫੇਅਰ ਸੁਸਾਇਟੀ ਹਦੀਆਬਾਦ ਵਿਖੇ ਬਣੇ ਮੰਦਰ ਵਿਚ ਸ਼ਿਵ ਪਰਿਵਾਰ ਮੂਰਤੀ ਸਥਾਪਨਾ ਗਊਸ਼ਾਲਾ ਕਮੇਟੀ ਵਲੋਂ ਕੀਤੀ ਗਈ | ਇਸ ਮੌਕੇ 'ਤੇ ਸ਼ਹਿਰ ਵਾਸੀ ਅਤੇ ਦੂਰ ਦੁਰਾਡੇ ਤੋਂ ਆਏ ...
ਫਗਵਾੜਾ, 30 ਜਨਵਰੀ (ਹਰਜੋਤ ਸਿੰਘ ਚਾਨਾ)- ਫਗਵਾੜਾ-ਮੌਲੀ ਰੇਲਵੇ ਲਾਈਨਾਂ 'ਤੇ ਚਾਚੋਕੀ ਲਾਗੇ ਇਕ ਵਿਅਕਤੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ | ਰੇਲਵੇ ਚੌਂਕੀ ਇੰਚਾਰਜ ਗੁਰਭੇਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿ੍ਤਕ ਵਿਅਕਤੀ ਦੀ ਪਛਾਣ ਮੋਹਨ ਲਾਲ ...
ਫਗਵਾੜਾ, 30 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਤੇ ਪਿਛਲੇ ਤਿੰਨ ਰੋਜ਼ਾ ਤੋਂ ਅਰੰਭ ਕੀਤੇ ਗਏ ...
ਬੇਗੋਵਾਲ, 30 ਜਨਵਰੀ (ਸੁਖਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿਚ ਕੈਦੀਆਂ ਬਾਰੇ ਦੋਹਰੇ ਮਾਪਦੰਡ ਨਾ ...
ਕਪੂਰਥਲਾ, 30 ਜਨਵਰੀ (ਅਮਨਜੋਤ ਸਿੰਘ ਵਾਲੀਆ)-ਸਿਵਲ ਹਸਪਤਾਲ 'ਚ ਚੋਰੀ ਕਰਦੇ ਹੋਏ ਇਕ ਵਿਅਕਤੀ ਨੂੰ ਹਸਪਤਾਲ ਸਟਾਫ਼ ਤੇ ਦਾਖਲ ਮਰੀਜ਼ਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ | ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਵਿਚ ਲੱਗੇ ਤਾਂਬੇ ਵਾਲੀਆਂ ਆਕਸੀਜਨ ਦੀ ਪਾਇਆਂ ਤੇ ਹੋਰ ...
ਕਪੂਰਥਲਾ, 30 ਜਨਵਰੀ (ਅਮਰਜੀਤ ਕੋਮਲ)-ਵੱਖ-ਵੱਖ ਸਬ ਡਵੀਜ਼ਨਾਂ ਦੇ ਐਸ.ਡੀ.ਐਮ. ਤੇ ਵਿਭਾਗਾਂ ਦੇ ਮੁਖੀ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਗਤੀ ਵਿਚ ਤੇਜੀ ਲਿਆਉਣ ਦੇ ਨਾਲ ਨਾਲ ਲੋਕ ਭਲਾਈ ਯੋਜਨਾਵਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪੁੱਜਦਾ ਕਰਨਾ ਯਕੀਨੀ ...
ਨਡਾਲਾ, 30 ਜਨਵਰੀ (ਮਨਜਿੰਦਰ ਸਿੰਘ ਮਾਨ)-ਮਿਆਰੀ ਸਿੱਖਿਆ ਦਾ ਨਿਸ਼ਾਨਾ ਜਿੱਥੇ ਵਿਦਿਆਰਥੀ ਨੂੰ ਵਿੱਦਿਅਕ ਤੌਰ 'ਤੇ ਚਾਨਣਵੰਤ ਕਰਨਾ ਹੁੰਦਾ ਹੈ ਓਥੇ ਉਸ ਦੇ ਜਿਸਮਾਨੀ ਅਤੇ ਰੂਹਾਨੀ ਵਿਕਾਸ ਲਈ ਵੀ ਕੋਸ਼ਿਸ਼ਾਂ ਕਰਨੀਆਂ ਹੁੰਦੀਆਂ ਹਨ | ਮਿਆਰੀ ਸਿੱਖਿਆ ਹੀ ਚੰਗੇ ...
ਫੱਤੂਢੀਂਗਾ, 30 ਜਨਵਰੀ (ਬਲਜੀਤ ਸਿੰਘ)-ਡੇਰਾ ਬਾਬਾ ਚਰਨ ਦਾਸ ਉਦਾਸੀਨ ਖੈੜਾ ਬੇਟ ਵਿਖੇ ਸੰਤ ਬਾਬਾ ਹਰਨਾਮ ਦਾਸ, ਸੰਤ ਰਾਮ ਆਸਰੇ, ਸੰਤ ਬਾਬਾ ਸ਼ਾਂਤੀ ਦਾਸ ਅਤੇ ਸੰਤ ਬਾਬਾ ਪ੍ਰਕਾਸ਼ ਮੁਨੀ ਦੀ ਸਾਲਾਨਾ ਬਰਸੀ ਦੇ ਸਬੰਧ ਵਿਚ ਸਾਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀ, ...
ਫੱਤੂਢੀਂਗਾ, 30 ਜਨਵਰੀ (ਬਲਜੀਤ ਸਿੰਘ)-ਕਿਰਤੀ ਕਿਸਾਨ ਯੂਨੀਅਨ ਵਲੋਂ ਸਰਕਲ ਪ੍ਰਧਾਨ ਗੁਰਦਿਆਲ ਸਿੰਘ ਸਾਬਕਾ ਸਰਪੰਚ ਦੀ ਅਗਵਾਈ ਹੇਠ ਦੇਸ਼ ਦੀ ਸਰਵ ਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਦੇਣ ਦੇ ...
ਸੁਲਤਾਨਪੁਰ ਲੋਧੀ, 30 ਜਨਵਰੀ (ਨਰੇਸ਼ ਹੈਪੀ, ਥਿੰਦ)-ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਗਵਰਨਰ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ | ਇਸ ਮੌਕੇ ਲਾਇਨ ਜਗਜੀਤ ਸਿੰਘ ਚੰਦੀ ਰੀਜਨ ਚੇਅਰਮੈਨ ਦੀ ਵਿਜ਼ਟ ਕਰਵਾਈ ਗਈ | ਕਲੱਬ ਦੀ ...
ਭੁਲੱਥ, 30 ਜਨਵਰੀ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਦੇ ਵਸਨੀਕਾਂ ਨੂੰ ਲਗਾਤਾਰ ਘੰਟਿਆਂ ਬੱਧੀ ਬਿਜਲੀ ਬੰਦ ਰਹਿਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲਗਾਤਾਰ ਬਿਜਲੀ ਬੰਦ ਰਹਿਣ ਕਾਰਨ ਕੰਮਕਾਜ ਤਾਂ ਠੱਪ ਹੋ ਕੇ ਰਹਿ ਹੀ ਜਾਂਦੇ ਹਨ ਪ੍ਰੰਤੂ ...
ਕਪੂਰਥਲਾ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਲਿਟਲ ਏਾਜਲਜ਼ ਕੋ-ਐੱਡ ਸਕੂਲ ਕਪੂਰਥਲਾ ਦੀਆਂ ਅੰਡਰ 14 ਵਰਗ ਨਾਲ ਸੰਬੰਧਿਤ 4 ਵਿਦਿਆਰਥਣਾਂ ਅੱਜ ਵਾਰਾਨਸੀ (ਉੱਤਰ ਪ੍ਰਦੇਸ਼) ਵਿਚ ਸੀ.ਬੀ.ਐਸ.ਈ. ਵਲੋਂ ਕਰਵਾਈ ਜਾ ਰਹੀ ਕੌਮੀ ਪੱਧਰ ਦੀ ਅਥਲੈਟਿਕਸ ਮੀਟ ਵਿਚ ਭਾਗ ਲੈਣ ਲਈ ...
ਸੁਲਤਾਨਪੁਰ ਲੋਧੀ, 30 ਜਨਵਰੀ (ਨਰੇਸ਼ ਹੈਪੀ, ਥਿੰਦ)-ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਦੇ ਆਈਲੈਟਸ ਦੇ ਨਤੀਜਿਆਂ ਵਿਚ ਇਕ ਵਾਰ ਫਿਰ ਬਾਜ਼ੀ ਮਾਰਦਿਆਂ ਇਸ ਸੰਸਥਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਕਪੂਰਥਲਾ, 30 ਜਨਵਰੀ (ਅਮਨਜੋਤ ਸਿੰਘ ਵਾਲੀਆ)-ਆਪ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਗਰੰਟੀਆਂ ਪੂਰੀਆਂ ਨਾ ਕੀਤੇ ਜਾਣ ਅਤੇ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਬਣਦੀ ਸਹੂਲਤ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਸ਼ੋ੍ਰਮਣੀ ...
ਕਪੂਰਥਲਾ, 30 ਜਨਵਰੀ (ਅਮਨਜੋਤ ਸਿੰਘ ਵਾਲੀਆ)-ਹਸਪਤਾਲ ਵਿਚ ਖਾਣਾ ਦੇਣ ਆਏ ਵਿਅਕਤੀ ਦਾ ਪਾਰਕਿੰਗ ਵਿਚ ਖੜਾ ਮੋਟਰਸਾਈਕਲ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਵਿਅਕਤੀ ਗੁਰਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਨਵਾਂ ਪਿੰਡ ਭੱਠੇ ਨੇ ਦੱਸਿਆ ਕਿ ਉਸ ...
ਕਪੂਰਥਲਾ, 30 ਜਨਵਰੀ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਵਿਚ ਸਾਇੰਸ ਮੇਲਾ ਤੇ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਕਲਾ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿਚ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਜਥੇ: ਗੁਰਪ੍ਰਤਾਪ ਸਿੰਘ ...
ਕਪੂਰਥਲਾ, 30 ਜਨਵਰੀ (ਵਿ.ਪ੍ਰ.)-ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਦੇ ਸੰਬੰਧ ਵਿਚ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਹੋਰ ਅਧਿਕਾਰੀਆਂ ਨੇ ਦੇਸ਼ ਦੀ ਖਾਤਿਰ ਜਾਨਾਂ ਵਾਰਨ ਵਾਲੇ ਸੂਰਬੀਰਾਂ ਨੂੰ ਦੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX