ਤਾਜਾ ਖ਼ਬਰਾਂ


ਅਨੁਰਾਗ ਠਾਕੁਰ ਨੂੰ ਮਿਲਣ ਪੁੱਜੇ ਬਜਰੰਗ ਪੂਨੀਆ ਤੇ ਰਾਕੇਸ਼ ਟਿਕੈਤ
. . .  2 minutes ago
ਨਵੀਂ ਦਿੱਲੀ, 7 ਜੂਨ- ਪਹਿਲਵਾਨ ਬਜਰੰਗ ਪੂਨੀਆ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ।
ਹਰਿਆਣਾ:ਸੂਰਜਮੁਖੀ ਦੇ ਬੀਜ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਜਾਰੀ
. . .  19 minutes ago
ਕੁਰੂਕਸ਼ੇਤਰ, 7 ਜੂਨ-ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿਚ ਸੂਰਜਮੁਖੀ ਦੇ ਬੀਜ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਆਪਣਾ ਧਰਨਾ ਜਾਰੀ ਰੱਖਿਆ...
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਬਾਰੇ ਬੋਲੀ ਸਾਕਸ਼ੀ ਮਲਿਕ
. . .  22 minutes ago
ਨਵੀਂ ਦਿੱਲੀ, 7 ਜੂਨ-ਪਹਿਲਵਾਨ ਸਾਕਸ਼ੀ ਮਲਿਕ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਬਾਰੇ ਨਿਊਜ ਏਜੰਸੀ ਨਾਲ ਗੱਲਬਾਤ ਕਰਦਿਆ ਕਿਹਾ "ਅਸੀਂ ਆਪਣੇ ਸੀਨੀਅਰਾਂ ਅਤੇ ਸਮਰਥਕਾਂ ਨਾਲ ਸਰਕਾਰ ਦੁਆਰਾ ਦਿੱਤੇ ਪ੍ਰਸਤਾਵ...
ਮੱਧ ਪ੍ਰਦੇਸ਼:ਐਲ.ਪੀ.ਜੀ. ਲੈ ਕੇ ਜਾ ਰਹੀ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰੇ
. . .  41 minutes ago
ਜਬਲਪੁਰ, 7 ਜੂਨ -ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਸ਼ਾਹਪੁਰਾ ਭਿਟੋਨੀ ਵਿਚ ਇਕ ਮਾਲ ਰੇਲਗੱਡੀ ਦੇ ਐਲ.ਪੀ.ਜੀ. ਰੇਕ ਦੇ ਦੋ ਡੱਬੇ ਪਟੜੀ ਤੋਂ ਉਤਰ...
ਮੱਧ ਪ੍ਰਦੇਸ਼:ਬੋਰਵੈੱਲ 'ਚ ਡਿੱਗੀ ਢਾਈ ਸਾਲਾ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ
. . .  47 minutes ago
ਭੋਪਾਲ, 7 ਜੂਨ-ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਪਿੰਡ ਮੁੰਗੌਲੀ 'ਚ ਖੇਤ 'ਚ ਖੇਡਦੇ ਹੋਏ ਬੋਰਵੈੱਲ 'ਚ ਡਿੱਗੀ ਢਾਈ ਸਾਲਾ ਬੱਚੀ ਨੂੰ ਬਚਾਉਣ ਲਈ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ...
ਲੋਪੋਕੇ ਪੁਲਿਸ ਵਲੋਂ 5 ਲੱਖ 95 ਹਜ਼ਾਰ ਦੀ ਡਰੱਗ ਮਨੀ ਤੇ ਹੈਰੋਇਨ ਸਮੇਤ ਤਿੰਨ ਕਾਬੂ
. . .  52 minutes ago
ਚੋਗਾਵਾਂ, 7 ਜੂਨ (ਗੁਰਵਿੰਦਰ ਸਿੰਘ ਕਲਸੀ)-ਡੀ.ਐਸ.ਪੀ. ਅਟਾਰੀ ਪ੍ਰਵੇਸ਼ ਚੋਪੜਾ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੇ ਐਸ.ਐਚ.ਓ. ਹਰਪਾਲ ਸਿੰਘ ਸੋਹੀ ਤੇ ਪੁਲਿਸ ਪਾਰਟੀਆਂ ਵਲੋਂ ਟੀਮਾਂ ਬਣਾਕੇ ਪਿੰਡਾਂ ਵਿਚ ਗਸ਼ਤ ਦੌਰਾਨ...
ਅਗਲੇ 24 ਘੰਟਿਆਂ ਦੌਰਾਨ ਗੰਭੀਰ ਚੱਕਰਵਾਤੀ ਤੂਫਾਨ-ਮੌਸਮ ਵਿਭਾਗ
. . .  58 minutes ago
ਨਵੀਂ ਦਿੱਲੀ, 7 ਜੂਨ-ਮੌਸਮ ਵਿਭਾਗ ਅਨੁਸਾਰ ਪੂਰਬੀ ਮੱਧ ਅਤੇ ਨਾਲ ਲੱਗਦੇ ਦੱਖਣ-ਪੂਰਬੀ ਅਰਬ ਸਾਗਰ ਉੱਤੇ ਗੰਭੀਰ ਚੱਕਰਵਾਤੀ ਤੂਫ਼ਾਨ ਬਿਪਰਜੋਏ ਗੋਆ ਦੇ ਪੱਛਮ-ਦੱਖਣ-ਪੱਛਮ ਵਿਚ ਲਗਭਗ 890 ਕਿਲੋਮੀਟਰ...
ਰਾਜਸਥਾਨ: ਟਰੱਕ ਅਤੇ ਕਾਰ ਦੀ ਟੱਕਰ 'ਚ 4 ਮੌਤਾਂ
. . .  about 2 hours ago
ਜੈਪੁਰ, 7 ਜੂਨ-ਰਾਜਸਥਾਨ ਦੇ ਫ਼ਤਹਿਪੁਰ ਇਲਾਕੇ 'ਚ ਸਾਲਾਸਰ-ਫਤਿਹਪੁਰ ਮਾਰਗ 'ਤੇ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ 4 ਲੋਕਾਂ ਦੀ ਮੌਤ ਹੋ...
ਰਾਸ਼ਟਰਪਤੀ ਦਰੋਪਦੀ ਮੁਰਮੂ ਸਰਕਾਰੀ ਦੌਰੇ ਤੇ ਸਰਬੀਆ ਲਈ ਹੋਏ ਰਵਾਨਾ
. . .  about 2 hours ago
ਪੈਰਾਮਾਰੀਬੋ, 7 ਜੂਨ-ਆਪਣੇ ਦੋ ਦੇਸ਼ਾਂ ਦੇ ਦੌਰੇ ਦੇ ਅਗਲੇ ਪੜਾਅ ਵਿਚ, ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੀ ਆਪਣੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਸਰਬੀਆ ਲਈ ਰਵਾਨਾ ਹੋ ਗਏ ਹਨ।ਉਹ ਸਰਬੀਆ ਦੇ ਰਾਸ਼ਟਰਪਤੀ...।
ਭਿਆਨਕ ਦੁਰਘਟਨਾ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਅੱਜ ਸੇਵਾਵਾਂ ਬਹਾਲ ਕਰਨ ਲਈ ਤਿਆਰ
. . .  about 3 hours ago
ਨਵੀਂ ਦਿੱਲੀ, 7 ਜੂਨ - ਭਿਆਨਕ ਰੇਲ ਹਾਦਸੇ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਅੱਜ ਆਪਣੀਆਂ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਆਦਿਤਿਆ ਕੁਮਾਰ ਚੌਧਰੀ...
ਮੱਧ ਪ੍ਰਦੇਸ਼: ਬੋਰਵੈਲ ਚ ਡਿਗੀ ਢਾਈ ਸਾਲ ਦੀ ਬੱਚੀ
. . .  about 3 hours ago
ਭੋਪਾਲ, 7 ਜੂਨ-ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦੇ ਮੁੰਗਵਾਲੀ ਪਿੰਡ ਵਿਚ ਖੇਡਦੇ ਸਮੇਂ ਢਾਈ ਸਾਲ ਦੀ ਬੱਚੀ ਬੋਰਵੈਲ ਵਿਚ ਡਿਗ ਪਈ। ਬੱਚੀ ਨੂੰ ਬੋਰਵੈਲ ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਤੋਂ
. . .  about 3 hours ago
ਲੰਡਨ, 7 ਜੂਨ-ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਲੰਡਨ ਦੇ ਓਵਲ ਸਟੇਡੀਅਮ 'ਚ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਫਾਈਨਲ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਕਰਨਾਟਕ ਵਿਧਾਨ ਪ੍ਰੀਸ਼ਦ ਉਪ ਚੋਣ 30 ਜੂਨ ਨੂੰ ਹੋਵੇਗੀ, ਉਸੇ ਦਿਨ ਹੋਵੇਗੀ ਵੋਟਾਂ ਦੀ ਗਿਣਤੀ
. . .  1 day ago
ਦਿੱਲੀ ਦੇ ਜਾਮੀਆ ਨਗਰ 'ਚ ਲੱਕੜ ਦੇ ਬਕਸੇ 'ਚੋਂ 2 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  1 day ago
ਨਵੀਂ ਦਿੱਲੀ, 6 ਜੂਨ - ਦਿੱਲੀ ਪੁਲਿਸ ਮੁਤਾਬਕ ਦਿੱਲੀ ਦੇ ਜਾਮੀਆ ਨਗਰ ਸਥਿਤ ਇਕ ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ 7 ਅਤੇ 8 ਸਾਲ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਕੱਲ੍ਹ ਤੋਂ ਲਾਪਤਾ ...
ਅਰਬ ਸਾਗਰ 'ਤੇ ਦਬਾਅ ਅਗਲੇ 12 ਘੰਟਿਆਂ ਦੌਰਾਨ ਤੇਜ਼ ਹੋ ਸਕਦਾ ਹੈ ਚੱਕਰਵਾਤੀ ਤੂਫਾਨ: ਮੌਸਮ ਵਿਭਾਗ
. . .  1 day ago
ਮਹਾਰਾਸ਼ਟਰ: ਪਾਲਘਰ 'ਚ ਇਮਾਰਤ ਦਾ ਮਲਬਾ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
. . .  1 day ago
ਮਹਾਰਾਸ਼ਟਰ : ਠਾਣੇ ਕ੍ਰਾਈਮ ਬ੍ਰਾਂਚ ਸੈੱਲ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 17 ਦੇਸੀ ਪਿਸਤੌਲ, 31 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਕੀਤੇ ਬਰਾਮਦ
. . .  1 day ago
WTC-2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਦਰਸ਼ਕ ਉਡੀਕ 'ਚ
. . .  1 day ago
ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵੀ.ਸੀ. ਡਾ.ਰਾਜੀਵ ਸੂਦ
. . .  1 day ago
ਚੰਡੀਗੜ੍ਹ, 6 ਜੂਨ (ਹਰਕਵਲਜੀਤ) -ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਨਵੇਂ ਵਾਇਸ ਚਾਂਸਲਰ ਮਿਲੇ ਹਨ। ਜਾਣਕਾਰੀ ਮੁਤਾਬਿਕ, ਡਾ.ਰਾਜੀਵ ਸੂਦ ਯੂਨੀਵਰਸਿਟੀ ਦੇ ਨਵੇਂ ਵੀ.ਸੀ. ਹੋਣਗੇ ...
ਤਕਨੀਕੀ ਖ਼ਰਾਬੀ ਕਾਰਨ ਰੂਸ ’ਚ ਉਤਾਰਨਾ ਪਿਆ ਏਅਰ ਇੰਡੀਆ ਦਾ ਜਹਾਜ਼
. . .  1 day ago
ਨਵੀਂ ਦਿੱਲੀ, 6 ਜੂਨ- ਦਿੱਲੀ-ਸਾਨ ਫ਼ਰਾਂਸਿਸਕੋ ਫ਼ਲਾਈਟ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਕਾਰਨ ਰੂਸ ਦੇ ਮੈਗਾਡਨ ਸ਼ਹਿਰ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼....
ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ ਸਮੇਤ 3 ਨੂੰ ਕੀਤਾ ਕਾਬੂ
. . .  1 day ago
ਅਟਾਰੀ, 6 ਜੂਨ (ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ, ਚਾਰ ਲੱਖ ਡਰੱਗ ਮਨੀ, ਇਕ ਪਿਸਟਲ....
ਕੁਰੂਕਸ਼ੇਤਰ: ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸੜਕਾਂ ਖ਼ਾਲੀ ਕਰਨ ਦੀ ਚਿਤਾਵਨੀ
. . .  1 day ago
ਕੁਰੂਕਸ਼ੇਤਰ, 6 ਜੂਨ- ਇੱਥੋਂ ਦੇ ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਅਜੇ ਵੀ ਚਾਲੂ ਹੈ। ਉਨ੍ਹਾਂ ਵਲੋਂ ਸ਼ਾਹਬਾਦ ਥਾਣੇ ਦੇ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ....
ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਵਲੋਂ ਅਸਤੀਫ਼ੇ ਦਾ ਐਲਾਨ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਜੂਨ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਮੌਜੂਦਾ ਨਗਰ....
ਕੇਰਲ: ਰਾਜ ਸਰਕਾਰ ਨੇ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਦੋ ਨਿੱਜੀ ਸਟਾਫ਼ ਮੈਂਬਰ ਲਏ ਵਾਪਸ
. . .  1 day ago
ਤਿਰੂਵੰਨਤਪੁਰਮ, 6 ਜੂਨ- ਕੇਰਲ ਸਰਕਾਰ ਨੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਗਏ ਦੋ ਨਿੱਜੀ ਸਟਾਫ਼ ਮੈਂਬਰਾਂ ਨੂੰ ਵਾਪਸ ਲੈ ਲਿਆ ਹੈ। ਜਨਰਲ ਪ੍ਰਸ਼ਾਸਨ ਦੇ ਸੰਯੁਕਤ ਸਕੱਤਰ.....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਮਾਘ ਸੰਮਤ 554

ਅੰਮ੍ਰਿਤਸਰ / ਦਿਹਾਤੀ

ਦਰਜਨ ਤੋਂ ਵੱਧ ਸਰਕਾਰੀ ਦਫ਼ਤਰਾਂ ਨਾਲ ਭਰਿਆ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਸਹੂਲਤਾਂ ਤੋਂ ਸੱਖਣਾ

ਬਾਬਾ ਬਕਾਲਾ ਸਾਹਿਬ, 31 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਰੋਸਾਈ ਪਵਿੱਤਰ ਨਗਰੀ ਬਾਬਾ ਬਕਾਲਾ ਸਾਹਿਬ, ਜਿਸਨੂੰ 17 ਦਸੰਬਰ 1979 ਨੂੰ ਸਬ ਡਵੀਜ਼ਨ ਦਾ ਦਰਜਾ ਮਿਲਿਆ, ਜਿਸਦਾ ਉਦਘਾਟਨ ਉਸ ਵੇਲੇ ਦੇ ਮਾਲ ਮੰਤਰੀ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਨੇ ਕੀਤਾ, 7 ਨਵੰਬਰ 1994 ਨੂੰ ਅਦਾਲਤੀ ਕੰਪਲੈਕਸ ਦਾ ਉਦਘਾਟਨ ਐਸ. ਪੀ. ਚੀਫ ਜਸਟਿਸ ਨੇ ਕੀਤਾ, ਨਵੇਂ ਪਟਵਾਰਖਾਨੇ ਦਾ ਉਦਘਾਟਨ 21-8-2013 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ, 10 ਅਗਸਤ 2015 ਨੂੰ ਉਪ ਮੰਡਲੀ ਪ੍ਰਸ਼ਾਸਕੀ ਕੰਪਲੈਕਸ ਦਾ ਉਦਘਾਟਨ ਉਸ ਵੇਲੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੀਤਾ | ਸਥਾਨਕ ਤਹਿਸੀਲ ਕੰਪਲੈਕਸ ਵਿਚ ਐਸ. ਡੀ. ਐਮ., ਤਹਿਸੀਲਦਾਰ, ਨਾਇਬ ਤਹਿਸੀਲਦਾਰ, ਡੀ. ਐਸ. ਪੀ., ਸੀ. ਡੀ. ਪੀ. ਓ., ਤਹਿਸੀਲ ਭਲਾਈ ਵਿਭਾਗ, ਪਟਵਾਰਖਾਨਾ, ਸੁਵਿਧਾ ਸੈਂਟਰ, ਸਾਂਝ ਕੇਂਦਰ, ਕਾਨੂੰਨਗੋ, ਰਜਿਸਟਰਾਰ ਸਹਿਕਾਰੀ ਸਭਾਵਾਂ, ਮਾਰਕਫੈੱਡ ਆਦਿ ਦਰਜਨ ਤੋਂ ਵੱਧ ਸਰਕਾਰੀ ਦਫਤਰ ਹਨ | 150 ਦੇ ਕਰੀਬ ਪਿੰਡਾਂ ਨਾਲ ਸੰਬੰਧਿਤ ਲੋਕ ਬੜੀ ਦੂਰ ਦੂਰ ਤੋਂ ਲੋਕ ਕੰਮ ਕਰਾਉਣ ਲਈ ਆਉਂਦੇ ਹਨ ਪਰ ਅਫਸੋਸ ਕਿ ਸਰਕਾਰੀ ਦਫਤਰਾਂ ਨਾਲ ਲੈੱਸ ਤਹਿਸੀਲ ਕੰਪਲੈਕਸ ਬਹੁਤ ਸਾਰੀਆਂ ਸਹੂਲਤਾਂ ਤੋਂ ਸੱਖਣਾ ਹੈ, ਜੋ ਸਰਕਾਰ ਵਲੋਂ ਕੀਤੇ ਗਏ 'ਵਿਕਾਸ ਕਾਰਜਾਂ' ਦੀ ਵੀ ਪੋਲ੍ਹ ਖੋਲ੍ਹਦਾ ਹੈ | ਤਹਿਸੀਲ ਕੰਪਲੈਕਸ ਵਿਖੇ ਸਾਫ ਸਫਾਈ ਨਾਂ ਦੀ ਚੀਜ਼ ਕਿੱਧਰੇ ਵੀ ਵੇਖਣ ਨੂੰ ਨਹੀਂ ਮਿਲਦੀ | ਮੁੱਖ ਸੜਕ ਤੋਂ ਅੰਦਰ ਜਾਣ ਵਾਲੀ ਪ੍ਰਮੁੱਖ ਸੜਕਾਂ ਟੁੱਟੀਆਂ ਪਈਆਂ ਹਨ, ਜੋ ਥੋੜ੍ਹਾ ਜਿਹਾ ਮੀਂਹ ਪੈਣ ਕਰਕੇ ਛੱਪੜ ਦਾ ਰੂਪ ਧਾਰਨ ਕਰ ਲੈਂਦੀਆਂ ਹਨ, ਪਟਵਾਰਖਾਨੇ ਦੇ ਨਾਲ ਲੱਗਦਾ ਬਾਥਰੂਮ ਨਿਰਾ ਗੰਦਗੀ ਦਾ ਘਰ ਬਣਿਆ ਹੈ |
ਨਹੀਂ ਹੋ ਰਹੀਆਂ ਰਜਿਸਟਰੀਆਂ : ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਕੁਝ ਪਿੰਡਾਂ ਨੂੰ ਐਨ. ਓ. ਸੀ. ਦੀ ਸ਼ਰਤ ਤੋਂ ਮੁਕਤ ਕਰਨ ਦੇ ਐਲਾਨ ਤਹਿਤ ਜ਼ਿਲ੍ਹਾ ਅੰਮਿ੍ਤਸਰ ਵਿਚ 'ਚ 350 ਦੇ ਕਰੀਬ ਪਿੰਡਾਂ ਦੀਆਂ ਜਾਇਦਾਦਾਂ ਦੀ ਰਜਿਸਟਰੀ ਲਈ ਐਨ. ਓ. ਸੀ. ਦੀ ਸ਼ਰਤ ਤੋਂ ਮੁਕਤ ਕੀਤਾ ਜਾ ਚੁੱਕਾ ਹੈ, ਪਰ ਇਸਦੇ ਬਾਵਜੂਦ ਵੀ ਤਹਿਸੀਲ ਬਾਬਾ ਬਕਾਲਾ ਵਿਚ ਅਜਿਹੇ ਪਿੰਡਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਅਤੇ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ | ਇਸ ਸੰਬੰਧੀ ਕਿਸਾਨ ਸੰਘਰਸ਼ ਕਮੇਟੀ ਦੇ ਸਕੱਤਰ ਦਲਬੀਰ ਸਿੰਘ ਬੇਦਾਦਪੁਰ, ਮੋਹਣ ਸਿੰਘ ਕੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਕਾਂਗਰਸ ਸ਼ਹਿਰੀ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਦਾਅਵੇ ਕਿ 'ਹਰੇਕ ਲੋੜਵੰਦ ਕਿਸਾਨ ਨੂੰ ਐਨ. ਓ. ਸੀ. ਅਪਲਾਈ ਕਰਨ ਦੇ 15 ਦਿਨਾਂ ਅੰਦਰ ਐਨ. ਓ. ਸੀ. ਦੇ ਦਿੱਤੀ ਜਾਵੇਗੀ', ਖੋਖਲੇ ਸਾਬਤ ਹੋ ਰਹੇ ਹਨ | ਇਸ ਸੰਬੰਧੀ ਨਾਇਬ ਤਹਿਸੀਲਦਾਰ ਸ: ਸੁਖਬੀਰ ਸਿੰਘ ਸੰਧੂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਹੁਕਮ ਦੀ ਨੋਟੀਫਿਕੇਸ਼ਨ ਦੀ ਕੋਈ ਕਾਪੀ ਹੀ ਪ੍ਰਾਪਤ ਨਹੀਂ ਹੋਈ |
ਮੁਹੱਲਾ ਕਲੀਨਿਕ ਦੇ ਨਾਂ 'ਤੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ : ਹਲਕਾ ਬਾਬਾ ਬਕਾਲਾ ਨਾਲ ਨਾਲ ਸੰਬੰਧਿਤ ਕਸਬਿਆਂ ਖਿਲਚੀਆਂ, ਭਿੰਡਰ, ਬੁੱਟਰ ਸਿਵੀਆਂ ਵਿਚ ਸਰਕਾਰ ਵਲੋਂ ਖੋਲ੍ਹੇ ਗਏ ਤਿੰਨ ਨਵੇਂ ਮੁਹੱਲਾ ਕਲੀਨਿਕਾਂ ਸੰਬੰਧੀ ਸਾਬਕਾ ਵਿਧਾਇਕ ਜ: ਬਲਜੀਤ ਸਿੰਘ ਜਲਾਲ ਉਸਮਾਂ ਨੇ ਕਿਹਾ ਹੈ ਕਿ ਇਹ ਸਿਹਤ ਵਿਭਾਗ ਦੀਆਂ ਇਮਾਰਤਾਂ ਜੋ ਅਕਾਲੀ ਸਰਕਾਰ ਵੇਲੇ ਬਣੀਆਂ ਸਨ, ਨੂੰ ਹੀ ਬੰਦ ਕਰਕੇ ਮੁਹੱਲਾ ਕਲੀਨਿਕ ਦਾ ਨਾਂ ਦੇ ਦਿੱਤਾ ਗਿਆ ਹੈ, ਜਿਸ ਨਾਲ ਪਹਿਲਾਂ ਤੋਂ ਚੱਲ ਰਹੀਆਂ ਡਿਸਪੈਂਸਰੀਆਂ ਦੀਆਂ ਸੇਵਾਵਾਂ ਬੰਦ ਹੋ ਗਈਆਂ ਹਨ ਅਤੇ ਇਨ੍ਹਾਂ ਦੇ ਸਟਾਫ ਨੂੰ ਹੀ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕਰਕੇ ਅੱਖੀਂ ਘੱਟਾ ਪਾਉਣ ਦਾ ਯਤਨ ਕਰਦਿਆਂ ਸਰਕਾਰੀ ਫੰਡਾਂ ਦੀ ਸ਼ਰੇਆਮ ਦੁਰਵਰਤੋਂ ਕੀਤੀ ਜਾ ਰਹੀ ਹੈ |

ਬਦਲੀ ਕਰਨ ਲਈ ਰਿਸ਼ਵਤ ਮੰਗਣ ਵਾਲੇ ਸੀ.ਡੀ.ਪੀ.ਓ. ਤੋਂ ਦੁਖੀ ਹੋ ਕੇ ਆਂਗਣਵਾੜੀ ਵਰਕਰ ਨੇ ਦਿੱਤਾ ਅਸਤੀਫ਼ਾ

ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਅਜਨਾਲਾ 'ਚ ਤਾਇਨਾਤ ਸੀ.ਡੀ.ਪੀ.ਓ. ਵਲੋਂ ਬਦਲੀ ਕਰਨ ਲਈ ਇੱਕ ਸੁਪਰਵਾਈਜ਼ਰ ਰਾਹੀਂ ਰਿਸ਼ਵਤ ਮੰਗਣ ਤੇ ਰਿਸ਼ਵਤ ਨਾ ਦੇਣ 'ਤੇ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਅਜਨਾਲਾ ਨੇੜੇ ਪਿੰਡ ...

ਪੂਰੀ ਖ਼ਬਰ »

ਹਲਕਾ ਅਜਨਾਲਾ ਦੇ ਹਰੇਕ ਅਕਾਲੀ ਅਹੁਦੇਦਾਰ ਤੇ ਵਰਕਰ ਨੂੰ ਨਾਲ ਲੈ ਕੇ ਪਾਰਟੀ ਦੀ ਬਿਹਤਰੀ ਲਈ ਕਰਾਂਗੇ ਕਾਰਜ-ਜੋਧ ਸਿੰਘ ਸਮਰਾ

ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਅਜਨਾਲਾ ਦੇ ਨਵ-ਨਿਯੁਕਤ ਇੰਚਾਰਜ ਜੋਧ ਸਿੰਘ ਸਮਰਾ ਨੂੰ ਅੱਜ ਹਲਕਾ ਅਜਨਾਲਾ ਦੇ ਸਿਰਕੱਢ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਪਾਰਟੀ ਫੈਸਲੇ ਦਾ ਭਰਵਾਂ ਸਵਾਗਤ ਕਰਦਿਆਂ ...

ਪੂਰੀ ਖ਼ਬਰ »

ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ ਅੱਜ ਦੀ ਰੋਸ ਰੈਲੀ ਮੁਲਤਵੀ

ਤਰਸਿੱਕਾ, 31 ਜਨਵਰੀ (ਅਤਰ ਸਿੰਘ ਤਰਸਿੱਕਾ)-ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਤੇ ਸੰਗਰੂਰ ਵਿਖੇ ਅੱਜ ਕੀਤੀ ਜਾਣ ਵਾਲੀ ਰੋਸ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਅੱਜ ਏਥੇ ...

ਪੂਰੀ ਖ਼ਬਰ »

ਭਾਜਪਾ ਕਿਸਾਨ ਮੋਰਚੇ ਦੇ ਸੂਬਾਈ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੇਪਾਲ ਨੂੰ ਸਦਮਾ, ਮਾਤਾ ਦਾ ਦਿਹਾਂਤ

ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚੇ ਦੇ ਸੂਬਾਈ ਮੀਤ ਪ੍ਰਧਾਨ ਤੇ ਮਾਰਕਿਟ ਕਮੇਟੀ ਅਜਨਾਲਾ ਦੇ ਸਾਬਕਾ ਵਾਈਸ ਚੇਅਰਮੈਨ ਬਲਜਿੰਦਰ ਸਿੰਘ ਨੇਪਾਲ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ...

ਪੂਰੀ ਖ਼ਬਰ »

ਭਾਜਪਾ ਕਿਸਾਨ ਮੋਰਚੇ ਦੇ ਸੂਬਾਈ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੇਪਾਲ ਨੂੰ ਸਦਮਾ, ਮਾਤਾ ਦਾ ਦਿਹਾਂਤ

ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚੇ ਦੇ ਸੂਬਾਈ ਮੀਤ ਪ੍ਰਧਾਨ ਤੇ ਮਾਰਕਿਟ ਕਮੇਟੀ ਅਜਨਾਲਾ ਦੇ ਸਾਬਕਾ ਵਾਈਸ ਚੇਅਰਮੈਨ ਬਲਜਿੰਦਰ ਸਿੰਘ ਨੇਪਾਲ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ...

ਪੂਰੀ ਖ਼ਬਰ »

ਔਰਤ ਦੀ ਕੁੱਟਮਾਰ ਕਰ ਕੇ ਮੂੰਹ 'ਤੇ ਮਲ਼ਿਆ ਕਾਲ਼ਾ ਤੇਲ, ਪਤੀ ਦੀ ਵੀ ਕੀਤੀ ਖਿੱੱਚਧੂਹ

ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਅਧੀਂਨ ਆਉਂਦੇ ਪਿੰਡ ਹਰੜ੍ਹ ਕਲਾਂ ਦੀ ਰਹਿਣ ਵਾਲੀ ਇੱਕ ਅੰਮਿ੍ਤਧਾਰੀ ਔਰਤ ਦੇ ਮੂੰਹ 'ਤੇ ਕਾਲਾ ਤੇਲ ਮਲਣ ਤੇ ਉਸਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਅਜਨਾਲਾ ਪੁਲਿਸ ਵਲੋਂ ਉਕਤ ਔਰਤ ਦੇ ਦਿਉਰ ਦਰਾਣੀ ਤੇ ...

ਪੂਰੀ ਖ਼ਬਰ »

ਅਜਨਾਲਾ 'ਚ ਆਰਮੀ ਦੀ ਗਰਾਊਾਡ ਵਿਚੋਂ ਖ਼ਾਲੀ ਮੈਗਜ਼ੀਨ ਸਮੇਤ ਪਿਸਟਲ ਮਿਲਿਆ

ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੇ ਬਿਲਕੁਲ ਸਾਹਮਣੇ ਸਥਿਤ ਆਰਮੀ ਦੀ ਗਰਾਊਾਡ ਵਿਚੋਂ ਇਕ ਪਿਸਟਲ ਸਮੇਤ ਖਾਲੀ ਮੈਗਜ਼ੀਨ ਮਿਲਿਆ ਹੈ, ਜਿਸਨੂੰ ਕਬਜ਼ੇ ਵਿਚ ਲੈ ਕੇ ਅਜਨਾਲਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਨਰਪਿੰਦਰ ਸਿੰਘ ਦਾ ਦਿਹਾਂਤ, ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਗੱਗੋਮਾਹਲ, 31 ਜਨਵਰੀ (ਬਲਵਿੰਦਰ ਸਿੰਘ ਸੰਧੂ)-ਪੰਜਾਬ ਪੁਲਿਸ ਵਿਚ ਬਤੌਰ ਸਬ-ਇੰਸਪੈਕਟਰ ਤਾਇਨਾਤ ਨਰਪਿੰਦਰ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਅਵਾਣ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ | ਨਰਪਿੰਦਰ ਸਿੰਘ ਪੁਲਿਸ ਵਿਚ ਬਤੌਰ ਹੈੱਡ ਕਾਂਸਟੇਬਲ ਭਰਤੀ ...

ਪੂਰੀ ਖ਼ਬਰ »

ਪੂਰਬੀ ਰੇਲਵੇ ਦੇ ਵਰਧਮਾਨ ਸਟੇਸ਼ਨ 'ਤੇ ਟ੍ਰੈਫ਼ਿਕ ਬਲਾਕ

ਅੰਮਿ੍ਤਸਰ, 31 ਜਨਵਰੀ (ਗਗਨਦੀਪ ਸ਼ਰਮਾ)-ਪੂਰਬੀ ਰੇਲਵੇ ਦੇ ਬਰਧਮਾਨ ਸਟੇਸ਼ਨ 'ਤੇ ਟ੍ਰੈਫ਼ਿਕ ਬਲਾਕ ਦੇ ਚੱਲਦਿਆਂ ਉੱਤਰ ਰੇਲਵੇ ਵਲੋਂ 11 ਫਰਵਰੀ 2023 ਤੱਕ ਵੱਖ-ਵੱਖ ਸਮੇਂ ਕੁੱਲ 18 ਗੱਡੀਆਂ ਅਸਥਾਈ ਤੌਰ 'ਤੇ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਨ੍ਹਾਂ ਵਿਚ ਅੰਮਿ੍ਤਸਰ ...

ਪੂਰੀ ਖ਼ਬਰ »

ਵਿਜੈ ਨਗਰ ਵਿਚ 70 ਹਜ਼ਾਰ ਨਕਦੀ ਤੇ ਢਾਈ ਲੱਖ ਦੇ ਗਹਿਣੇ ਚੋਰੀ

ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਸ਼ਹਿਰੀ ਖੇਤਰ ਵਿਜੈ ਨਗਰ 'ਚ ਇਕ ਘਰ 'ਚ ਹੋਈ ਚੋਰੀ ਦੀ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਸਾਰਾ ਪਰਿਵਾਰ ਵਿਆਹ ਦੇਖਣ ਲਈ ਗਿਆ ਹੋਇਆ ਸੀ | ਚੋਰਾਂ ਨੇ 70 ਹਜ਼ਾਰ ਨਕਦੀ ਤੇ ਢਾਈ ਲੱਖ ਦੀ ਕੀਮਤ ਦੇ ਗਹਿਣੇ ਚੋਰੀ ਕਰ ਲਏ | ਥਾਣਾ ...

ਪੂਰੀ ਖ਼ਬਰ »

ਸੂਬਾ ਪੱਧਰੀ ਐਂਟੀ ਰੈਬੀਜ਼ ਟੀਮ ਵਲੋਂ ਅੰਮਿ੍ਤਸਰ ਦੇ ਸਿਹਤ ਕੇਂਦਰਾਂ ਦਾ ਕੀਤਾ ਸਰਵੇਖਣ

ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਕੁੱਤਿਆਂ ਤੇ ਹੋਰ ਜਾਨਵਰਾਂ ਵਲੋਂ ਕੱਟੇ ਜਾਣ 'ਤੇ ਹੋਣ ਵਾਲੇ ਹਲਕਾਅ ਦੀ ਬਿਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਸਿਹਤ ਕੇਂਦਰਾਂ ਵਿਖੇ ਵਿਸ਼ੇਸ਼ ਨਿਰਦੇਸ਼ ਦਿੱਤੇ ਜਾ ਰਹੇ ਹਨ ਤੇ ਇਸ ਤਹਿਤ ਹੀ ਸਿਹਤ ਵਿਭਾਗ ਦੇ ਉੱਚ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ 'ਔਰਤ ਦੀ ਸਥਿਤੀ ਤੇ ਯੋਗਦਾਨ' ਵਿਸ਼ੇ 'ਤੇ ਭਾਸ਼ਣ ਕਰਵਾਇਆ

ਅੰਮਿ੍ਤਸਰ, 31 ਜਨਵਰੀ (ਜੱਸ)-ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ 'ਸੋਸ਼ਲ ਸਾਇੰਸਜ਼ ਕਲੱਬ' ਤੇ 'ਪ੍ਰੋਟੈਕਟ ਦਾ ਗਰਲ ਚਾਈਲਡ' ਸੁਸਾਇਟੀ ਵਲੋਂ 'ਖ਼ਾਲਸਾ ਗਲੋਬਲ ਰੀਚ ਫਾਊਾਡੇਸ਼ਨ' ਦੇ ਸਹਿਯੋਗ ਨਾਲ 'ਅÏਰਤ ਦੀ ਸਥਿਤੀ ਅਤੇ ਯੋਗਦਾਨ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਕਰਵਾਇਆ, ਜਿਸ ...

ਪੂਰੀ ਖ਼ਬਰ »

ਭਾਰਤ ਜੋੜੋ ਯਾਤਰਾ ਦੀ ਕਾਮਯਾਬੀ ਤੇ ਸਮੂਹ ਪੰਜਾਬੀਆਂ ਤੇ ਦੇਸ਼ ਵਾਸੀਆਂ ਦਾ ਧੰਨਵਾਦ : ਸੱਚਰ

ਜੈਂਤੀਪੁਰ, 31 ਜਨਵਰੀ (ਭੁਪਿੰਦਰ ਸਿੰਘ ਗਿੱਲ)-ਰਾਹੁਲ ਗਾਂਧੀ ਦੀ ਅਗਵਾਈ ਵਿਚ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ 3570 ਕਿੱਲੋਮੀਟਰ ਦੀ ਭਾਰਤ ਜੋੜੋ ਯਾਤਰਾ ਕੱਲ ਆਪਣੇ ਆਖ਼ਰੀ ਪੜਾਅ ਕਸ਼ਮੀਰ ਵਿਚ ਸਮਾਪਤ ਹੋਈ ਤੇ ਜਿਸ ਵਿਚ ਰਾਹੁਲ ਗਾਂਧੀ ਨੇ ਆਪਣੇ ਸਮਾਪਤੀ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਅਜਨਾਲਾ ਦੇ ਗਰੇਡਿੰਗ ਸੁਪਰਵਾਈਜ਼ਰ ਸਤਨਾਮ ਸਿੰਘ ਢਿੱਲੋਂ ਨੂੰ ਸੇਵਾਮੁਕਤੀ ਮੌਕੇ ਕੀਤਾ ਸਨਮਾਨਿਤ

ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਮਾਰਕਿਟ ਕਮੇਟੀ ਅਜਨਾਲਾ ਦੇ ਸਕੱਤਰ ਸਾਹਿਬ ਸਿੰਘ ਰੰਧਾਵਾ ਦੀ ਅਗਵਾਈ 'ਚ ਕਰਵਾਏ ਸਨਮਾਨ ਸਮਾਰੋਹ ਦੌਰਾਨ ਅੱਜ ਸੇਵਾਮੁਕਤ ਹੋਏ ਗਰੇਡਿੰਗ ਸੁਪਰਵਾਈਜ਼ਰ ਸਤਨਾਮ ਸਿੰਘ ਢਿੱਲੋਂ ਨੂੰ ਬੇਦਾਗ ਸੇਵਾਵਾਂ ਨਿਭਾਉਣ ਲਈ ...

ਪੂਰੀ ਖ਼ਬਰ »

ਐਸ. ਡੀ. ਐਮ. ਅਜਨਾਲਾ ਰਾਜੇਸ਼ ਕੁਮਾਰ ਵਲੋਂ ਮਾਣ ਧੀਆਂ 'ਤੇ ਸੰਸਥਾ ਦਾ ਸਾਲਾਨਾ ਗਤੀਵਿਧੀ ਕੈਲੰਡਰ ਜਾਰੀ

ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਕੂਲ ਮੁੱਖੀਆਂ, ਸਮਾਜ ਸੇਵੀਆਂ ਅਤੇ ਹੋਰ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਇਕ ਮੰਚ 'ਤੇ ਖੜੇ ਕਰਕੇ ਭਰੂਣ ਹੱਤਿਆ ਖ਼ਿਲਾਫ਼ ਹਾਅ ਦਾ ਨਾਅਰਾ ਮਾਰਨ ਵਾਲੀ ਅਤੇ ਸਮਾਜ ਸੇਵਾ ਦੇ ਖੇਤਰ 'ਚ ਵਿਲੱਖਣ ਪਛਾਣ ਬਣਾ ਕੇ ਇੰਡੀਆ ਬੁੱਕ ...

ਪੂਰੀ ਖ਼ਬਰ »

ਬੁਤਾਲਾ 'ਚ ਬਾਬਾ ਪੱਲ੍ਹਾ ਯਾਦਗਾਰੀ ਹਾਕੀ ਟੂਰਨਾਮੈਂਟ 8 ਨੂੰ ਆਰੰਭ ਹੋਣਗੇ

ਸਠਿਆਲਾ, 31 ਜਨਵਰੀ (ਸਫਰੀ)-45ਵਾਂ ਬਾਬਾ ਪੱਲ੍ਹਾ ਯਾਦਗਾਰੀ ਹਾਕੀ ਟੂਰਨਾਮੈਂਟ ਬੁਤਾਲਾ ਵਿਖੇ 8, 9, 10 ਫਰਵਰੀ ਨੂੰ ਕਰਵਾਉਣ ਸੰਬੰਧੀ ਟੂਰਨਾਮੈਂਟ ਕਮੇਟੀ ਦੇ ਸਰਪ੍ਰਸਤ ਪ੍ਰੋ: ਹਰਭਜਨ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਮੀਟਿੰਗ ਹਾਕੀ ਸਟੇਡੀਅਮ ਬੁਤਾਲਾ ਵਿਖੇ ਹੋਈ ਹੈ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX