ਤਾਜਾ ਖ਼ਬਰਾਂ


ਹਰਿਆਣਾ:ਸੂਰਜਮੁਖੀ ਦੇ ਬੀਜ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਜਾਰੀ
. . .  1 minute ago
ਕੁਰੂਕਸ਼ੇਤਰ, 7 ਜੂਨ-ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿਚ ਸੂਰਜਮੁਖੀ ਦੇ ਬੀਜ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਆਪਣਾ ਧਰਨਾ ਜਾਰੀ ਰੱਖਿਆ...
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਬਾਰੇ ਬੋਲੀ ਸਾਕਸ਼ੀ ਮਲਿਕ
. . .  4 minutes ago
ਨਵੀਂ ਦਿੱਲੀ, 7 ਜੂਨ-ਪਹਿਲਵਾਨ ਸਾਕਸ਼ੀ ਮਲਿਕ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਬਾਰੇ ਨਿਊਜ ਏਜੰਸੀ ਨਾਲ ਗੱਲਬਾਤ ਕਰਦਿਆ ਕਿਹਾ "ਅਸੀਂ ਆਪਣੇ ਸੀਨੀਅਰਾਂ ਅਤੇ ਸਮਰਥਕਾਂ ਨਾਲ ਸਰਕਾਰ ਦੁਆਰਾ ਦਿੱਤੇ ਪ੍ਰਸਤਾਵ...
ਮੱਧ ਪ੍ਰਦੇਸ਼:ਐਲ.ਪੀ.ਜੀ. ਲੈ ਕੇ ਜਾ ਰਹੀ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰੇ
. . .  23 minutes ago
ਜਬਲਪੁਰ, 7 ਜੂਨ -ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਸ਼ਾਹਪੁਰਾ ਭਿਟੋਨੀ ਵਿਚ ਇਕ ਮਾਲ ਰੇਲਗੱਡੀ ਦੇ ਐਲ.ਪੀ.ਜੀ. ਰੇਕ ਦੇ ਦੋ ਡੱਬੇ ਪਟੜੀ ਤੋਂ ਉਤਰ...
ਮੱਧ ਪ੍ਰਦੇਸ਼:ਬੋਰਵੈੱਲ 'ਚ ਡਿੱਗੀ ਢਾਈ ਸਾਲਾ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ
. . .  29 minutes ago
ਭੋਪਾਲ, 7 ਜੂਨ-ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਪਿੰਡ ਮੁੰਗੌਲੀ 'ਚ ਖੇਤ 'ਚ ਖੇਡਦੇ ਹੋਏ ਬੋਰਵੈੱਲ 'ਚ ਡਿੱਗੀ ਢਾਈ ਸਾਲਾ ਬੱਚੀ ਨੂੰ ਬਚਾਉਣ ਲਈ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ...
ਲੋਪੋਕੇ ਪੁਲਿਸ ਵਲੋਂ 5 ਲੱਖ 95 ਹਜ਼ਾਰ ਦੀ ਡਰੱਗ ਮਨੀ ਤੇ ਹੈਰੋਇਨ ਸਮੇਤ ਤਿੰਨ ਕਾਬੂ
. . .  34 minutes ago
ਚੋਗਾਵਾਂ, 7 ਜੂਨ (ਗੁਰਵਿੰਦਰ ਸਿੰਘ ਕਲਸੀ)-ਡੀ.ਐਸ.ਪੀ. ਅਟਾਰੀ ਪ੍ਰਵੇਸ਼ ਚੋਪੜਾ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੇ ਐਸ.ਐਚ.ਓ. ਹਰਪਾਲ ਸਿੰਘ ਸੋਹੀ ਤੇ ਪੁਲਿਸ ਪਾਰਟੀਆਂ ਵਲੋਂ ਟੀਮਾਂ ਬਣਾਕੇ ਪਿੰਡਾਂ ਵਿਚ ਗਸ਼ਤ ਦੌਰਾਨ...
ਅਗਲੇ 24 ਘੰਟਿਆਂ ਦੌਰਾਨ ਗੰਭੀਰ ਚੱਕਰਵਾਤੀ ਤੂਫਾਨ-ਮੌਸਮ ਵਿਭਾਗ
. . .  40 minutes ago
ਨਵੀਂ ਦਿੱਲੀ, 7 ਜੂਨ-ਮੌਸਮ ਵਿਭਾਗ ਅਨੁਸਾਰ ਪੂਰਬੀ ਮੱਧ ਅਤੇ ਨਾਲ ਲੱਗਦੇ ਦੱਖਣ-ਪੂਰਬੀ ਅਰਬ ਸਾਗਰ ਉੱਤੇ ਗੰਭੀਰ ਚੱਕਰਵਾਤੀ ਤੂਫ਼ਾਨ ਬਿਪਰਜੋਏ ਗੋਆ ਦੇ ਪੱਛਮ-ਦੱਖਣ-ਪੱਛਮ ਵਿਚ ਲਗਭਗ 890 ਕਿਲੋਮੀਟਰ...
ਰਾਜਸਥਾਨ: ਟਰੱਕ ਅਤੇ ਕਾਰ ਦੀ ਟੱਕਰ 'ਚ 4 ਮੌਤਾਂ
. . .  about 1 hour ago
ਜੈਪੁਰ, 7 ਜੂਨ-ਰਾਜਸਥਾਨ ਦੇ ਫ਼ਤਹਿਪੁਰ ਇਲਾਕੇ 'ਚ ਸਾਲਾਸਰ-ਫਤਿਹਪੁਰ ਮਾਰਗ 'ਤੇ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ 4 ਲੋਕਾਂ ਦੀ ਮੌਤ ਹੋ...
ਰਾਸ਼ਟਰਪਤੀ ਦਰੋਪਦੀ ਮੁਰਮੂ ਸਰਕਾਰੀ ਦੌਰੇ ਤੇ ਸਰਬੀਆ ਲਈ ਹੋਏ ਰਵਾਨਾ
. . .  about 1 hour ago
ਪੈਰਾਮਾਰੀਬੋ, 7 ਜੂਨ-ਆਪਣੇ ਦੋ ਦੇਸ਼ਾਂ ਦੇ ਦੌਰੇ ਦੇ ਅਗਲੇ ਪੜਾਅ ਵਿਚ, ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੀ ਆਪਣੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਸਰਬੀਆ ਲਈ ਰਵਾਨਾ ਹੋ ਗਏ ਹਨ।ਉਹ ਸਰਬੀਆ ਦੇ ਰਾਸ਼ਟਰਪਤੀ...।
ਭਿਆਨਕ ਦੁਰਘਟਨਾ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਅੱਜ ਸੇਵਾਵਾਂ ਬਹਾਲ ਕਰਨ ਲਈ ਤਿਆਰ
. . .  about 2 hours ago
ਨਵੀਂ ਦਿੱਲੀ, 7 ਜੂਨ - ਭਿਆਨਕ ਰੇਲ ਹਾਦਸੇ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਅੱਜ ਆਪਣੀਆਂ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਆਦਿਤਿਆ ਕੁਮਾਰ ਚੌਧਰੀ...
ਮੱਧ ਪ੍ਰਦੇਸ਼: ਬੋਰਵੈਲ ਚ ਡਿਗੀ ਢਾਈ ਸਾਲ ਦੀ ਬੱਚੀ
. . .  about 2 hours ago
ਭੋਪਾਲ, 7 ਜੂਨ-ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦੇ ਮੁੰਗਵਾਲੀ ਪਿੰਡ ਵਿਚ ਖੇਡਦੇ ਸਮੇਂ ਢਾਈ ਸਾਲ ਦੀ ਬੱਚੀ ਬੋਰਵੈਲ ਵਿਚ ਡਿਗ ਪਈ। ਬੱਚੀ ਨੂੰ ਬੋਰਵੈਲ ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਤੋਂ
. . .  about 2 hours ago
ਲੰਡਨ, 7 ਜੂਨ-ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਲੰਡਨ ਦੇ ਓਵਲ ਸਟੇਡੀਅਮ 'ਚ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਫਾਈਨਲ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਕਰਨਾਟਕ ਵਿਧਾਨ ਪ੍ਰੀਸ਼ਦ ਉਪ ਚੋਣ 30 ਜੂਨ ਨੂੰ ਹੋਵੇਗੀ, ਉਸੇ ਦਿਨ ਹੋਵੇਗੀ ਵੋਟਾਂ ਦੀ ਗਿਣਤੀ
. . .  1 day ago
ਦਿੱਲੀ ਦੇ ਜਾਮੀਆ ਨਗਰ 'ਚ ਲੱਕੜ ਦੇ ਬਕਸੇ 'ਚੋਂ 2 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  1 day ago
ਨਵੀਂ ਦਿੱਲੀ, 6 ਜੂਨ - ਦਿੱਲੀ ਪੁਲਿਸ ਮੁਤਾਬਕ ਦਿੱਲੀ ਦੇ ਜਾਮੀਆ ਨਗਰ ਸਥਿਤ ਇਕ ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ 7 ਅਤੇ 8 ਸਾਲ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਕੱਲ੍ਹ ਤੋਂ ਲਾਪਤਾ ...
ਅਰਬ ਸਾਗਰ 'ਤੇ ਦਬਾਅ ਅਗਲੇ 12 ਘੰਟਿਆਂ ਦੌਰਾਨ ਤੇਜ਼ ਹੋ ਸਕਦਾ ਹੈ ਚੱਕਰਵਾਤੀ ਤੂਫਾਨ: ਮੌਸਮ ਵਿਭਾਗ
. . .  1 day ago
ਮਹਾਰਾਸ਼ਟਰ: ਪਾਲਘਰ 'ਚ ਇਮਾਰਤ ਦਾ ਮਲਬਾ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
. . .  1 day ago
ਮਹਾਰਾਸ਼ਟਰ : ਠਾਣੇ ਕ੍ਰਾਈਮ ਬ੍ਰਾਂਚ ਸੈੱਲ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 17 ਦੇਸੀ ਪਿਸਤੌਲ, 31 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਕੀਤੇ ਬਰਾਮਦ
. . .  1 day ago
WTC-2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਦਰਸ਼ਕ ਉਡੀਕ 'ਚ
. . .  1 day ago
ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵੀ.ਸੀ. ਡਾ.ਰਾਜੀਵ ਸੂਦ
. . .  1 day ago
ਚੰਡੀਗੜ੍ਹ, 6 ਜੂਨ (ਹਰਕਵਲਜੀਤ) -ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਨਵੇਂ ਵਾਇਸ ਚਾਂਸਲਰ ਮਿਲੇ ਹਨ। ਜਾਣਕਾਰੀ ਮੁਤਾਬਿਕ, ਡਾ.ਰਾਜੀਵ ਸੂਦ ਯੂਨੀਵਰਸਿਟੀ ਦੇ ਨਵੇਂ ਵੀ.ਸੀ. ਹੋਣਗੇ ...
ਤਕਨੀਕੀ ਖ਼ਰਾਬੀ ਕਾਰਨ ਰੂਸ ’ਚ ਉਤਾਰਨਾ ਪਿਆ ਏਅਰ ਇੰਡੀਆ ਦਾ ਜਹਾਜ਼
. . .  1 day ago
ਨਵੀਂ ਦਿੱਲੀ, 6 ਜੂਨ- ਦਿੱਲੀ-ਸਾਨ ਫ਼ਰਾਂਸਿਸਕੋ ਫ਼ਲਾਈਟ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਕਾਰਨ ਰੂਸ ਦੇ ਮੈਗਾਡਨ ਸ਼ਹਿਰ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼....
ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ ਸਮੇਤ 3 ਨੂੰ ਕੀਤਾ ਕਾਬੂ
. . .  1 day ago
ਅਟਾਰੀ, 6 ਜੂਨ (ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ, ਚਾਰ ਲੱਖ ਡਰੱਗ ਮਨੀ, ਇਕ ਪਿਸਟਲ....
ਕੁਰੂਕਸ਼ੇਤਰ: ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸੜਕਾਂ ਖ਼ਾਲੀ ਕਰਨ ਦੀ ਚਿਤਾਵਨੀ
. . .  1 day ago
ਕੁਰੂਕਸ਼ੇਤਰ, 6 ਜੂਨ- ਇੱਥੋਂ ਦੇ ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਅਜੇ ਵੀ ਚਾਲੂ ਹੈ। ਉਨ੍ਹਾਂ ਵਲੋਂ ਸ਼ਾਹਬਾਦ ਥਾਣੇ ਦੇ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ....
ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਵਲੋਂ ਅਸਤੀਫ਼ੇ ਦਾ ਐਲਾਨ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਜੂਨ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਮੌਜੂਦਾ ਨਗਰ....
ਕੇਰਲ: ਰਾਜ ਸਰਕਾਰ ਨੇ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਦੋ ਨਿੱਜੀ ਸਟਾਫ਼ ਮੈਂਬਰ ਲਏ ਵਾਪਸ
. . .  1 day ago
ਤਿਰੂਵੰਨਤਪੁਰਮ, 6 ਜੂਨ- ਕੇਰਲ ਸਰਕਾਰ ਨੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਗਏ ਦੋ ਨਿੱਜੀ ਸਟਾਫ਼ ਮੈਂਬਰਾਂ ਨੂੰ ਵਾਪਸ ਲੈ ਲਿਆ ਹੈ। ਜਨਰਲ ਪ੍ਰਸ਼ਾਸਨ ਦੇ ਸੰਯੁਕਤ ਸਕੱਤਰ.....
ਬੇਖੌਫ਼ ਲੁਟੇਰਿਆਂ ਵਲੋਂ ਨੂਰਮਹਿਲ ਸਬ-ਤਹਿਸੀਲ਼ ਵਿਚ ਦਿਨ-ਦਿਹਾੜੇ ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  1 day ago
ਜੰਡਿਆਲਾ ਮੰਜਕੀ, 6 ਜੂਨ (ਸੁਰਜੀਤ ਸਿੰਘ ਜੰਡਿਆਲਾ)- ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਆਵਾਜਾਈ ਭਰਪੂਰ ਨੂਰਮਹਿਲ ਤਹਿਸੀਲ ਵਿਚ ਇਕ ਵਿਅਕਤੀ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਮਾਘ ਸੰਮਤ 554

ਜਲੰਧਰ

ਰਾਜ ਨਗਰ 'ਚ ਹਸਪਤਾਲ ਦੇ ਪਿਛਲੇ ਪਾਸੇ ਨਾਜਾਇਜ਼ ਇਮਾਰਤ ਸੀਲ

ਜਲੰਧਰ, 31 ਜਨਵਰੀ (ਸ਼ਿਵ)-ਬਸਤੀ ਬਾਵਾ ਖੇਲ ਰਾਜ ਨਗਰ 'ਚ ਅਗਰਵਾਲ ਹਸਪਤਾਲ ਦੇ ਪਿਛਲੇ ਪਾਸੇ ਇਕ ਨਾਜਾਇਜ਼ ਬਣੀ ਇਮਾਰਤ ਨੂੰ ਨਿਗਮ ਦੇ ਬਿਲਡਿੰਗ ਬਰਾਂਚ ਨੇ ਸੀਲ ਕਰ ਦਿੱਤਾ ਹੈ | ਵੈਸਟ ਹਲਕੇ 'ਚ ਨਾਜਾਇਜ਼ ਉਸਾਰੀਆਂ ਤੇਜ਼ੀ ਨਾਲ ਬਣਾਈਆਂ ਜਾ ਰਹੀਆਂ ਹਨ | ਨਿਗਮ ਦੇ ਬਿਲਡਿੰਗ ਵਿਭਾਗ ਕੋਲ ਜਾਣਕਾਰੀ ਮਿਲੀ ਸੀ ਕਿ ਹਸਪਤਾਲ ਦੇ ਪਿਛਲੇ ਪਾਸੇ ਰਿਹਾਇਸ਼ੀ ਨਕਸ਼ੇ 'ਤੇ ਹੀ ਇਮਾਰਤ ਤਿਆਰ ਕਰ ਲਈ ਗਈ ਸੀ, ਜਿਸ ਦੀ ਸ਼ਿਕਾਇਤ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਕੋਲ ਕੀਤੀ ਗਈ ਸੀ | ਕਮਿਸ਼ਨ ਦੀ ਹਦਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ | ਦੁਪਹਿਰ ਬਾਅਦ ਬਿਲਡਿੰਗ ਵਿਭਾਗ ਦੀ ਟੀਮ ਇਸ ਇਮਾਰਤ ਨੂੰ ਸੀਲ ਕਰਨ ਲਈ ਪੁੱਜੀ ਸੀ | ਦੂਜੇ ਪਾਸੇ ਬਿਲਡਿੰਗ ਵਿਭਾਗ ਦੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੀ ਅਗਵਾਈ 'ਚ ਸੈਂਟਰਲ ਟਾਊਨ 'ਚ ਬਣ ਰਹੀਆਂ ਦੋ ਨਾਜਾਇਜ਼ ਉਸਾਰੀਆਂ ਦਾ ਨਿਰਮਾਣ ਰੁਕਵਾਇਆ ਗਿਆ ਹੈ | ਇਨ੍ਹਾਂ 'ਚ ਇਕ ਕੁਮਾਰ ਹੋਟਲ ਦੇ ਨਾਲ ਦੋ ਮੰਜ਼ਿਲਾਂ ਇਮਾਰਤ ਬਣ ਰਹੀ ਸੀ ਜਦ ਕਿ ਦੂਜੀ ਨਾਲ ਹੀ ਇਕ ਇਮਾਰਤ ਬਣਾਈ ਜਾ ਰਹੀ ਸੀ | ਟੀਮ ਨੇ ਕੰਮ ਰੁਕਵਾ ਦਿੱਤਾ ਹੈ ਤੇ ਆਪਣੇ ਦਸਤਾਵੇਜ਼ ਦਿਖਾਉਣ ਲਈ ਨਿਗਮ 'ਚ ਆਉਣ ਲਈ ਕਿਹਾ ਗਿਆ ਹੈ |
ਨਾਜਾਇਜ਼ ਉਸਾਰੀਆਂ ਦੀ ਬਣਨ ਲੱਗੀ ਸੂਚੀ
ਬਿਲਡਿੰਗ ਵਿਭਾਗ ਵਲੋਂ ਹੁਣ ਆਉਣ ਵਾਲੇ ਦਿਨਾਂ 'ਚ ਨਾਜਾਇਜ਼ ਇਮਾਰਤਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ | ਇਸ ਲਈ ਬਕਾਇਦਾ ਸੂਚੀਆਂ ਬਣਨ ਦਾ ਕੰਮ ਸ਼ੁਰੂ ਹੋ ਗਿਆ ਹੈ | ਚੇਤੇ ਰਹੇ ਕਿ ਅਟਾਰੀ ਬਾਜ਼ਾਰ 'ਚ ਨਾਜਾਇਜ਼ ਦੁਕਾਨਾਂ ਬਣਨ ਤੋਂ ਇਲਾਵਾ ਸ਼ਹਿਰ ਦੇ ਹੋਰ ਵੀ ਕਈ ਹਿੱਸਿਆਂ ਵਿਚ ਨਾਜਾਇਜ਼ ਇਮਾਰਤਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਕਰਕੇ ਨਿਗਮ ਦਾ ਨੁਕਸਾਨ ਹੋ ਰਿਹਾ ਹੈ | ਬਿਲਡਿੰਗ ਵਿਭਾਗ ਕੋਲ ਤਾਂ ਇਸ ਬਾਰੇ ਸ਼ਿਕਾਇਤਾਂ ਪੁੱਜੀਆਂ ਸਨ | ਨਿਗਮ ਕਮਿਸ਼ਨਰ ਨੇ ਹੁਣ ਜਿੱਥੇ ਬਿਲਡਿੰਗ ਵਿਭਾਗ ਨੂੰ ਕੱਸਣਾ ਸ਼ੁਰੂ ਕਰ ਦਿੱਤਾ ਹੈ ਤੇ ਦੂਜੇ ਪਾਸੇ ਨਾਜਾਇਜ਼ ਇਮਾਰਤਾਂ ਵਾਲੀਆਂ ਸੂਚੀ ਵੀ ਬਣਾਉਣ ਲਈ ਕਹਿ ਦਿੱਤਾ ਹੈ | ਦੱਸਿਆ ਜਾਂਦਾ ਹੈ ਕਿ ਐਮ. ਟੀ. ਪੀ. ਨੇ ਇਸ ਮਾਮਲੇ 'ਚ ਹੋਰ ਰਿਕਾਰਡ ਵੀ ਤਲਬ ਕੀਤਾ ਹੈ |

ਟਾਈਲ ਕਾਰੋਬਾਰੀ ਅਦਾਰੇ 'ਤੇ ਜੀ. ਐਸ. ਟੀ. ਵਿਭਾਗ ਦਾ ਛਾਪਾ

ਜਲੰਧਰ, 31 ਜਨਵਰੀ (ਸ਼ਿਵ)-12 ਕਰੋੜ ਦੇ ਸਾਲਾਨਾ ਕਾਰੋਬਾਰ ਵਾਲੀ ਮੈਸਰਜ਼ ਕ੍ਰਿਸ਼ ਟਾਇਲਸ ਤੇ ਸੈਨੀਟੇਸ਼ਨ ਦਾ ਜੀ. ਐੱਸ. ਟੀ. ਵਿਭਾਗ ਵਲੋਂ ਛਾਪਾ ਮਾਰ ਕੇ ਸਰਵੇ ਕੀਤਾ ਗਿਆ ਤੇ ਵਪਾਰਕ ਅਦਾਰੇ ਦੀਆਂ ਕੁੱਲ ਤਿੰਨ ਥਾਵਾਂ ਦਾ ਨਿਰੀਖਣ ਕੀਤਾ ਗਿਆ | ਕਾਰਵਾਈ ਵਾਲੀ ਜੀ. ਐੱਸ. ...

ਪੂਰੀ ਖ਼ਬਰ »

'ਆਪ' 'ਚ ਸ਼ਾਮਿਲ ਹੋਏ ਤਰਲੋਕ ਸਰਾਂ ਦਾ ਰਾਮਾ ਮੰਡੀ 'ਚ ਸਵਾਗਤ

ਜਲੰਧਰ ਛਾਉਣੀ, 31 ਜਨਵਰੀ (ਪਵਨ ਖਰਬੰਦਾ)-ਆਪਣੇ ਸੈਂਕੜੇ ਸਾਥੀਆਂ ਸਮੇਤ ਬੀਤੇ ਦਿਨ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਤਰਲੋਕ ਸਿੰਘ ਸਰਾਂ ਦਾ ਰਾਮਾ ਮੰਡੀ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਰੋਹਿਤ ਕੁਮਾਰ ਵਿੱਕੀ ਤੁਲਸੀ ਦੀ ਅਗਵਾਈ 'ਚ ...

ਪੂਰੀ ਖ਼ਬਰ »

ਸਿਵਲ ਲਾਈਨ ਦੇ ਪਾਰਕ 'ਚ ਗੰਦਗੀ ਸੁੱਟਣ ਤੋਂ ਲੋਕ ਪੇ੍ਰਸ਼ਾਨ

ਜਲੰਧਰ, 31 ਜਨਵਰੀ (ਸ਼ਿਵ)-ਸਿਵਲ ਲਾਈਨ ਨਿਵਾਸੀ ਮਨੀਸ਼ਾ ਖੋਸਲਾ ਨੇ ਆਪਣੇ ਸਾਹਮਣੇ ਪਾਰਕ 'ਚ ਸੁੱਟੇ ਜਾ ਰਹੇ ਮਲਬੇ ਤੇ ਕੂੜੇ ਤੋਂ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੰਦਗੀ ਉਨ੍ਹਾਂ ਦੇ ਘਰਾਂ ਸਾਹਮਣੇ ਸੁੱਟੀ ਜਾ ਰਹੀ ਹੈ ਪਰ ਇਸ ...

ਪੂਰੀ ਖ਼ਬਰ »

'ਆਪ' ਨੇ ਝੂਠ ਬੋਲ ਕੇ ਕਾਂਗਰਸੀ ਵਰਕਰ ਨੂੰ ਭਾਜਪਾ ਅਹੁਦੇਦਾਰ ਦੱਸ ਕੇ ਸ਼ਾਮਿਲ ਕਰਵਾਇਆ-ਭਾਜਪਾ

ਜਲੰਧਰ, 31 ਜਨਵਰੀ (ਸ਼ਿਵ)-ਬੀਤੇ ਦਿਨੀਂ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦੀ ਹਾਜ਼ਰੀ 'ਚ ਭਾਜਪਾ ਖੇਡ ਸੈੱਲ ਦੇ ਜਨਰਲ ਸਕੱਤਰ ਦੱਸ ਕੇ 'ਆਪ' ਵਿਧਾਇਕਾਂ ਤੇ ਆਗੂਆਂ ਨੇ ਜਿਸ ਸੰਦੀਪ ਜੋਸ਼ੀ ਨੂੰ 'ਆਪ' 'ਚ ਸ਼ਾਮਿਲ ਕਰਵਾਇਆ ਸੀ | ਉਸ ਮਾਮਲੇ 'ਚ ਜਲੰਧਰ ਭਾਜਪਾ ਨੇ ...

ਪੂਰੀ ਖ਼ਬਰ »

ਟੇਬਲ ਟੈਨਿਸ ਹਾਲ ਦੀ ਪਾਰਕਿੰਗ 'ਚ ਬਣਾਈ ਦੀਵਾਰ ਨਿਗਮ ਨੇ ਤੋੜੀ

ਜਲੰਧਰ, 31 ਜਨਵਰੀ (ਸ਼ਿਵ)-ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਦੇਰ ਸ਼ਾਮ ਕਾਰਵਾਈ ਕਰਕੇ ਹੰਸ ਰਾਜ ਸਟੇਡੀਅਮ ਦੇ ਟੇਬਲ ਟੈਨਿਸ ਹਾਲ ਦੇ ਬਾਹਰ ਪਾਰਕਿੰਗ ਵਾਲੀ ਜਗਾ 'ਤੇ ਬਣਾਈ ਦੀਵਾਰ ਨੂੰ ਨਿਗਮ ਨੇ ਤੋੜ ਦਿੱਤਾ ਹੈ | ਦੱਸਿਆ ਜਾਂਦਾ ਹੈ ਕਿ ਪਾਰਕਿੰਗ ਵਾਲੀ ਜਗ੍ਹਾ ...

ਪੂਰੀ ਖ਼ਬਰ »

ਐਮ. ਪੀ. ਫੰਡ 'ਚੋਂ ਲੱਗੀਆਂ ਸੈਂਕੜੇ ਬੰਦ ਲਾਈਟਾਂ ਠੀਕ ਨਾ ਹੋਣ ਕਰਕੇ ਹੋਣ ਲੱਗੀਆਂ ਬੇਕਾਰ

ਜਲੰਧਰ, 31 ਜਨਵਰੀ (ਸ਼ਿਵ)-ਸਮਾਰਟ ਸਿਟੀ ਕੰਪਨੀ ਵਲੋਂ ਸ਼ਹਿਰ 'ਚ 55 ਕਰੋੜ ਦੀ ਲਾਗਤ ਨਾਲ ਲਗਾਈਆਂ ਐਲ. ਈ. ਡੀ. ਲਾਈਟਾਂ ਤੇ ਐਮ. ਪੀ. ਪੀ. ਅਤੇ ਵਿਧਾਇਕ ਕੋਟੇ ਦੇ ਫ਼ੰਡਾਂ 'ਚੋਂ ਹਜ਼ਾਰਾਂ ਲਾਈਟਾਂ ਲੱਗਣ ਦੇ ਬਾਵਜੂਦ ਸ਼ਹਿਰ ਦੇ ਕਈ ਹਿੱਸੇ ਹਨੇਰੇ 'ਚ ਡੁੱਬੇ ਪਏ ਹਨ, ਜਿਸ ਕਰਕੇ ...

ਪੂਰੀ ਖ਼ਬਰ »

ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਪੁਲਿਸ ਵਲੋਂ ਕਾਬੂ

ਮਕਸੂਦਾਂ, 31 ਜਨਵਰੀ (ਸੋਰਵ ਮਹਿਤਾ)-ਥਾਣਾ ਡਵੀਜ਼ਨ ਨੰਬਰ 8 ਪੁਲਿਸ ਵਲੋਂ ਚੋਰੀਆਂ ਤੇ ਲੁੱਟ-ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇਕ ਕਥਿਤ ਦੋਸ਼ੀ ਕਾਬੂ ਕੀਤਾ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨਵਦੀਪ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਰਾਜਪਾਲ ਸਮੇਤ ਪੁਲਿਸ ...

ਪੂਰੀ ਖ਼ਬਰ »

ਕੁਦਰਤੀ ਖੇਤੀ ਦੇ ਮਾਮਲੇ 'ਚ ਸਮਾਜ ਲਈ ਚਾਨਣ ਮੁਨਾਰਾ ਬਣੀ 'ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ'

ਜਲੰਧਰ, 31 ਜਨਵਰੀ (ਜਸਪਾਲ ਸਿੰਘ)-ਮੁਨਾਫ਼ੇ ਦੀ ਦੌੜ 'ਚ ਸਮਾਜ ਦਾ ਇਕ ਸੁਚੇਤ ਵਰਗ ਅੱਜ ਵੀ ਸਮਾਜ ਨੂੰ ਸਿਹਤਮੰਦ ਬਣਾਉਣ 'ਚ ਆਪਣਾ ਫ਼ਰਜ਼ ਨਿਭਾਅ ਰਿਹਾ ਹੈ, ਬਲਕਿ ਲੋਕਾਂ ਨੂੰ ਕੁਦਰਤੀ ਖੇਤੀ ਮਾਡਲ ਨਾਲ ਜੁੜਨ ਲਈ ਪ੍ਰੇਰਿਤ ਵੀ ਕਰ ਰਿਹਾ ਹੈ | ਇਹ ਸੁਚੇਤ ਵਰਗ ਸਮਾਜ ਸੇਵੀ ...

ਪੂਰੀ ਖ਼ਬਰ »

15 ਸਕੂਲਾਂ ਦੇ 325 ਬੱਚਿਆਂ ਨੇ ਏ. ਪੀ. ਜੇ. ਕਾਲਜ ਫਾਈਨ ਆਰਟਸ ਵਿਖੇ ਇੰਟਰ ਸਕੂਲ ਟੈਕ ਫੈਸਟ 'ਚ ਲਿਆ ਭਾਗ

ਜਲੰਧਰ, 31 ਜਨਵਰੀ (ਪਵਨ ਖਰਬੰਦਾ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਕੰਪਿਊਟਰ ਸਾਇੰਸ ਐਂਡ ਇਨਫਾਰਮੇਸ਼ਨ ਟੈਕਨਾਲੋਜੀ ਦੇ ਪੀ. ਜੀ. ਵਿਭਾਗ ਦੇ ਆਈ. ਟੀ. ਫੋਰਮ ਨੇ ਸਕੂਲੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ 10ਵੇਂ ਇੰਟਰ ਸਕੂਲ ਟੈੱਕ ਫੈਸਟ 'ਦੇ 20 ...

ਪੂਰੀ ਖ਼ਬਰ »

ਡਿਪਸ ਦੇ ਵਿਦਿਆਰਥੀਆਂ ਨੇ ਪ੍ਰੀਕਸ਼ਾ ਪੇੇ ਚਰਚਾ ਆਨਲਾਈਨ ਸੈਸ਼ਨ 'ਚ ਲਿਆ ਹਿੱਸਾ

ਜਲੰਧਰ, 31 ਜਨਵਰੀ (ਪਵਨ ਖਰਬੰਦਾ)-ਡਿਪਸ ਚੇਨ ਦੇ ਸਮੂਹ ਸਕੂਲਾਂ 'ਚ ਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਮੁੱਖ ਰੱਖਦਿਆਂ ਪ੍ਰੀਖਿਆ ਸੰਬੰਧੀ ਵਿਚਾਰ ਚਰਚਾ ਕਰਵਾਈ ਗਈ, ਇਸ ਦੀ ਸ਼ੁਰੂਆਤ 'ਚ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਨੇ ਰਾਸ਼ਟਰੀ ਮਤਦਾਨ ਦਿਵਸ ਮਨਾਇਆ

ਜਲੰਧਰ, 31 ਜਨਵਰੀ (ਪਵਨ ਖਰਬੰਦਾ)-ਸੀ. ਟੀ. ਇੰਸਟੀਚਿਊਟ ਆਫ਼ ਲਾਅ ਵਲੋਂ ਨਥਿੰਗ ਲਾਈਕ ਵੋਟਿੰਗ ਥੀਮ 'ਤੇ ਰਾਸ਼ਟਰੀ ਮਤਦਾਨ ਦਿਵਸ ਮਨਾਇਆ ਗਿਆ, ਇਸ ਦੌਰਾਨ ਵਿਦਿਆਰਥੀਆਂ ਨੇ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ 'ਤੇ ਭਾਸ਼ਨ ਮੁਕਾਬਲਿਆਂ 'ਚ ਭਾਗ ਲਿਆ ਤੇ ਭਾਸ਼ਨ ...

ਪੂਰੀ ਖ਼ਬਰ »

ਸੇਂਟ ਸੋਲਜਰ ਹੋਟਲ ਨੇ ਵਿਦਿਆਰਥੀਆਂ ਨੂੰ ਇਨਟੀਰੀਅਰ ਡੈਕੋਰੇਸ਼ਨ ਦੀ ਦਿੱਤੀ ਸਿਖਲਾਈ

ਜਲੰਧਰ, 31 ਜਨਵਰੀ (ਪਵਨ ਖਰਬੰਦਾ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਨੇ ਥੀਮ ਆਧਾਰਿਤ ਇਨਟੀਰਿਅਰ ਡੈਕੋਰੇਸ਼ਨ ਗਤੀਵਿਧੀ ਦਾ ਆਯੋਜਨ ਕੀਤਾ | ਇਸ ਦੌਰਾਨ ਵਿਦਿਆਰਥੀ ਅਨਿਰੁਧ, ਕੈਲਵਿਨ, ਹਰਮਨ ਮਹੇ, ਅੰਮਿ੍ਤ, ਹਰਮਨਜੀਤ, ...

ਪੂਰੀ ਖ਼ਬਰ »

ਡੀ. ਸੀ. ਵਲੋਂ ਵਿਦਿਆ ਖੇਤਰ 'ਚ ਪ੍ਰਾਪਤੀਆਂ ਲਈ ਹੋਣਹਾਰ ਦਿਵਿਆਂਗ ਵਿਦਿਆਰਥਣ ਦਾ ਸਨਮਾਨ

ਜਲੰਧਰ, 31 ਜਨਵਰੀ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵਲੋਂ ਅੱਜ ਇਕ ਹੋਣਹਾਰ ਦਿਵਿਆਂਗ ਵਿਦਿਆਰਥਣ ਦਾ ਵਿਸ਼ੇਸ਼ ਤÏਰ 'ਤੇ ਸਨਮਾਨ ਕੀਤਾ ਗਿਆ, ਜਿਸ ਨੇ 80 ਫ਼ੀਸਦੀ ਦਿਵਿਆਂਗਤਾ ਦੇ ਬਾਵਜੂਦ ਵਿੱਦਿਅਕ ਖੇਤਰ 'ਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ | ...

ਪੂਰੀ ਖ਼ਬਰ »

ਦਿਮਾਗੀ ਕਮਜ਼ੋਰ ਨੌਜਵਾਨ ਭੇਦਭਰੀ ਹਾਲਤ 'ਚ ਹੋਇਆ ਲਾਪਤਾ

ਜਲੰਧਰ, 31 ਜਨਵਰੀ (ਐੱਮ. ਐੱਸ. ਲੋਹੀਆ)-ਸਥਾਨਕ ਮੁਹੱਲਾ ਗੋਪਾਲ ਨਗਰ 'ਚ ਰਹਿੰਦਾ ਦਿਮਾਗ਼ੀ ਕਮਜ਼ੋਰ ਨੌਜਵਾਨ ਬੀਤੇ ਦਿਨੀਂ ਭੇਦਭਰੀ ਹਾਲਤ 'ਚ ਘਰ ਤੋਂ ਲਾਪਤਾ ਹੋ ਗਿਆ ਹੈ, ਜਿਸ ਦੀ ਪਛਾਣ ਅਜੇ ਕੁਮਾਰ (18) ਵਜੋਂ ਦੱਸੀ ਗਈ ਹੈ | ਅਜੇ ਦੇ ਪਿਤਾ ਰਾਜੇਸ਼ ਪਾਸਵਾਨ ਨੇ ਜਾਣਕਾਰੀ ...

ਪੂਰੀ ਖ਼ਬਰ »

ਜਾਣਕਾਰੀ ਛੁਪਾ ਕੇ ਬਣਾਇਆ ਨੀਲਾ ਰਾਸ਼ਨ ਕਾਰਡ, ਲਤੀਫ਼ਪੁਰਾ ਵਾਸੀ ਔਰਤ ਖ਼ਿਲਾਫ਼ ਮੁਕੱਦਮਾ ਦਰਜ

ਜਲੰਧਰ, 31 ਜਨਵਰੀ (ਐੱਮ. ਐੱਸ. ਲੋਹੀਆ)-ਗ਼ਰੀਬ ਲੋਕਾਂ ਲਈ ਆਉਣ ਵਾਲਾ ਅਨਾਜ ਆਰਥਿਕ ਤੌਰ 'ਤੇ ਸੰਪੰਨ ਪਰਿਵਾਰ ਵਲੋਂ ਨਾਜਾਇਜ਼ ਤੌਰ 'ਤੇ ਲਏ ਜਾਣ ਦੇ ਮਾਮਲੇ ਦੀ ਮਿਲੀ ਸ਼ਿਕਾਇਤ 'ਤੇ ਕਮਿਸ਼ਨਰੇਟ ਪੁਲਿਸ ਨੇ ਲਤੀਫ਼ਪੁਰਾ ਵਾਸੀ ਇਕ ਔਰਤ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ, ...

ਪੂਰੀ ਖ਼ਬਰ »

ਲੈਕਚਰਾਰ ਭੁਪਿੰਦਰ ਸਿੰਘ ਖ਼ਾਲਸਾ ਨੂੰ ਨਿੱਘੀ ਵਿਦਾਇਗੀ ਪਾਰਟੀ

ਜਲੰਧਰ, 31 ਜਨਵਰੀ (ਹਰਵਿੰਦਰ ਸਿੰਘ ਫੁੱਲ)-ਉੱਘੇ ਸਮਾਜ ਸੇਵਕ ਲੈਕਚਰਾਰ ਭੁਪਿੰਦਰ ਸਿੰਘ ਖ਼ਾਲਸਾ ਨੂੰ ਸਿੱਖਿਆ ਵਿਭਾਗ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਦਰਸ਼ ਨਗਰ ਜਲੰਧਰ ਵਲੋਂ 31 ਜਨਵਰੀ, 2023 ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਸ: ...

ਪੂਰੀ ਖ਼ਬਰ »

ਐਲ. ਪੀ. ਯੂ. ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਬਿਨਾਂ ਡਰਾਈਵਰ ਦੇ ਚੱਲਣ ਵਾਲੀ ਬੱਸ ਦਾ ਨਿਰਮਾਣ

ਜਲੰਧਰ, 31 ਜਨਵਰੀ (ਜਸਪਾਲ ਸਿੰਘ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਪ੍ਰੋਫ਼ੈਸਰਾਂ ਨੇ ਇਕ ਡਰਾੲੂਵਰਲੈਸ ਇਲੈਕਟਿ੍ਕ ਬੱਸ ਦਾ ਨਿਰਮਾਣ ਕੀਤਾ ਹੈ ਜੋ ਸÏਰ ਊਰਜਾ ਨਾਲ ਵੀ ਚੱਲਦੀ ਹੈ | ਇੰਜੀਨੀਅਰਿੰਗ ਦੇ ਇਸ ਚਮਤਕਾਰ ਨੂੰ ਰੂਪ ਦੇਣ ਵਾਲਿਆਂ ਨੂੰ ...

ਪੂਰੀ ਖ਼ਬਰ »

ਡੇਰਿਆਂ ਦੀ ਇਨਕੁਆਰੀ ਦਾ ਸਿੱਖ ਤਾਲਮੇਲ ਕਮੇਟੀ ਨੇ ਕੀਤਾ ਸਵਾਗਤ

ਜਲੰਧਰ, 31 ਜਨਵਰੀ (ਹਰਵਿੰਦਰ ਸਿੰਘ ਫੁੱਲ)-ਖੋਜੇਵਾਲ ਤੇ ਤਾਜਪੁਰ ਦੇ ਨਿੱਜੀ ਡੇਰਿਆਂ ਦੀ ਆਈ. ਟੀ. ਵਲੋਂ ਕੀਤੀ ਇਨਕੁਆਰੀ ਦਾ ਸਿੱਖ ਤਾਲਮੇਲ ਕਮੇਟੀ ਨੇ ਸਵਾਗਤ ਕੀਤਾ ਹੈ | ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਵਿੱਕੀ ...

ਪੂਰੀ ਖ਼ਬਰ »

ਦੁਸਾਂਝ ਜੋੜੀ 'ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰ' ਨਾਲ ਸਨਮਾਨਿਤ

ਜਲੰਧਰ, 31 ਜਨਵਰੀ (ਹਰਵਿੰਦਰ ਸਿੰਘ ਫੁੱਲ)-ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟੇ੍ਰਲੀਆ ਤੇ ਸਾਹਿਤ ਕਲਾ ਕੇਂਦਰ ਜਲੰਧਰ ਵਲੋਂ ਪੰਜਾਬੀ ਸ਼ਾਇਰੀ ਤੇ ਪੱਤਰਕਾਰੀ ਦੇ ਖੇਤਰ ਵਿਚ ਬਿਹਤਰੀਨ ਸੇਵਾਵਾਂ ਦੇਣ ਵਾਲੀ ਕਮਲ ਦੁਸਾਂਝ ਤੇ ਸੁਸ਼ੀਲ ਦੁਸਾਂਝ ਦੀ ਜੋੜੀ ਨੂੰ ...

ਪੂਰੀ ਖ਼ਬਰ »

ਚੁਗਿੱਟੀ ਦੇ ਵਸਨੀਕ ਪੀਣ ਵਾਲੇ ਪਾਣੀ ਦੀ ਖ਼ਰਾਬੀ ਤੋਂ ਪ੍ਰੇਸ਼ਾਨ

ਚੁਗਿੱਟੀ/ਜੰਡੂਸਿੰਘਾ, 31 ਜਨਵਰੀ (ਨਰਿੰਦਰ ਲਾਗੂ)-ਨਗਰ ਨਿਗਮ ਵਲੋਂ ਚੁਗਿੱਟੀ ਵਿਖੇ ਘਰਾਂ 'ਚ ਸਪਲਾਈ ਕੀਤੇ ਜਾਂਦੇ ਪਾਣੀ 'ਚ ਖ਼ਰਾਬੀ ਹੋਣ ਕਾਰਨ ਇਲਾਕਾ ਵਸਨੀਕ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਇਸ ਸੰਬੰਧੀ ਜਗਨਨਾਥ, ਵਿਧੀ ਚੰਦ, ਬਿਸ਼ਨ ਦਾਸ, ਜਾਨੂੰ ਤੇ ...

ਪੂਰੀ ਖ਼ਬਰ »

ਇੰਸਪੈਕਟਰ ਜੋਗਾ ਸਿੰਘ ਨੂੰ ਹਾਊਸਫੈੱਡ ਸਟਾਫ਼ ਵਲੋਂ ਨਿੱਘੀ ਵਿਦਾਇਗੀ

ਜਲੰਧਰ, 31 ਜਨਵਰੀ (ਅ. ਬ.)-ਸਥਾਨਕ ਜ਼ਿਲ੍ਹਾ ਹਾਊਸਫੈੱਡ ਦਫ਼ਤਰ 'ਚ 34 ਸਾਲ ਤੋਂ ਵੱਧ ਸਮਾਂ ਸ਼ਾਨਦਾਰ ਤੇ ਵਧੀਆ ਸੇਵਾਵਾਂ ਨਿਭਾਅ ਕੇ ਸੇਵਾ-ਮੁਕਤ ਹੋਏ ਇੰਸਪੈਕਟਰ ਜੋਗਾ ਸਿੰਘ ਨੂੰ ਸਟਾਫ਼, ਸਹਿਕਾਰੀ ਸਭਾਵਾਂ ਦੇ ਅਹੁਦੇਦਾਰਾਂ ਤੇ ਪਤਵੰਤਿਆਂ ਵਲੋਂ ਨਿੱਘੀ ਵਿਦਾਇਗੀ ...

ਪੂਰੀ ਖ਼ਬਰ »

ਭਗÏੜਾ ਚੱਲ ਰਿਹਾ ਦੋਸ਼ੀ ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਕਾਬੂ

ਮਕਸੂਦਾਂ, 31 ਜਨਵਰੀ (ਸੋਰਵ ਮਹਿਤਾ)-ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਸ਼ਰਾਬ ਤਸਕਰੀ ਦੇ ਮਾਮਲੇ 'ਚ ਅਦਾਲਤ ਵਲੋਂ ਭਗÏੜੇ ਚੱਲ ਰਹੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ | ਜਾਣਕਾਰੀ ਦਿੰਦੇ ਹੋਏ ਥਾਣਾ ਮਕਸੂਦਾਂ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ਼ ...

ਪੂਰੀ ਖ਼ਬਰ »

ਇਕ ਸਾਲ ਬਾਅਦ ਨਿਗਮ ਨੂੰ ਓ. ਐਂਡ. ਐਮ. ਸੈੱਲ ਦਾ ਮਿਲਿਆ ਐੱਸ. ਈ.

ਜਲੰਧਰ, 31 ਜਨਵਰੀ (ਸ਼ਿਵ)-ਸ਼ਹਿਰ 'ਚ ਇਕਹਿਰੀ ਪੁਲੀ ਸਮੇਤ ਕਈ ਇਲਾਕੇ ਗੰਦੇ ਪਾਣੀ 'ਚ ਡੁੱਬੇ ਪਏ ਹਨ ਪਰ ਸ਼ਹਿਰਾਂ ਨੂੰ ਸੁੰਦਰ ਬਣਾਉਣ ਦੀਆਂ ਗਰੰਟੀਆਂ ਦੇਣ ਵਾਲੀ 'ਆਪ' ਸਰਕਾਰ ਨੂੰ 10 ਮਹੀਨੇ ਵਿਚ ਨਿਗਮ ਵਿਚ ਕੋਈ ਪੱਕਾ ਐੱਸ. ਈ. ਲਗਾਉਣ ਦਾ ਸਮਾਂ ਨਹੀਂ ਮਿਲਿਆ ਹੈ ਤੇ ...

ਪੂਰੀ ਖ਼ਬਰ »

ਛੇਵੇਂ ਤਨਖਾਹ ਕਮਿਸ਼ਨ ਦਾ ਨੋਟੀਫਿਕੇਸ਼ਨ ਜਲਦ ਜਾਰੀ ਕਰੇ ਸਰਕਾਰ-ਕਸ਼ਮੀਰ ਭਗਤ

ਜਲੰਧਰ, 31 ਜਨਵਰੀ (ਜਸਪਾਲ ਸਿੰਘ)-ਪੰਜਾਬ ਰਾਜ ਦੇ ਸਹਾਇਤਾ ਪ੍ਰਾਪਤ ਏਡਿਡ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਦਾ ਇਕ ਵਫ਼ਦ ਕਸ਼ਮੀਰ ਭਗਤ, ਸਕੱਤਰ ਪੰਜਾਬ ਦੀ ਅਗਵਾਈ ਹੇਠ 'ਆਪ' ਆਗੂ ਦੀਪਕ ਬਾਲੀ ਨੂੰ ਮਿਲਿਆ ਅਤੇ ਆਪਣੀਆਂ ਹੱਕੀ ਮੰਗਾਂ ਪ੍ਰਤੀ ਜਾਣੂੰ ਕਰਵਾਇਆ | ਇਸ ...

ਪੂਰੀ ਖ਼ਬਰ »

ਆਪਣੇ ਉਦੇਸ਼ 'ਚ ਸਫਲ ਰਹੀ 'ਭਾਰਤ ਜੋੜੋ ਯਾਤਰਾ'-ਸੇਂਗਰ

ਜਲੰਧਰ, 31 ਜਨਵਰੀ (ਸ਼ਿਵ)-ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਵਿਕਾਸ ਸੇਂਗਰ ਨੇ ਕਿਹਾ ਹੈ ਕਿ 'ਭਾਰਤ ਜੋੜੋ ਯਾਤਰਾ' ਨੂੰ ਵੱਡਾ ਹੁੰਗਾਰਾ ਮਿਲਿਆ ਹੈ | ਇਸ ਯਾਤਰਾ ਦੀ ਸ਼ੁਰੂਆਤ ਰਾਹੁਲ ਗਾਂਧੀ ਵਲੋਂ ਕੀਤੀ ਗਈ ਸੀ | ਇਹ ਯਾਤਰਾ ਕੰਨਿਆ ਕੁਮਾਰੀ ਤੋਂ ਚੱਲ ਸ੍ਰੀਨਗਰ ਤੱਕ ...

ਪੂਰੀ ਖ਼ਬਰ »

ਮਾਤਾ ਗੁਜਰੀ ਖ਼ਾਲਸਾ ਕਾਲਜ ਦੇ ਵਿਦਿਆਰਥੀ ਦੀ 'ਖੇਲੋ ਇੰਡੀਆ ਯੂਥ ਗੇਮਜ਼' ਲਈ ਚੋਣ

ਕਰਤਾਰਪੁਰ, 31 ਜਨਵਰੀ (ਜਨਕ ਰਾਜ ਗਿੱਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਦੇ ਹਾਕੀ ਖਿਡਾਰੀ ਹਰਪ੍ਰੀਤ ਸਿੰਘ (ਬੀ. ਏ ਭਾਗ-1) ਦੀ ਗਵਾਲੀਅਰ ਵਿਖੇ ਹੋ ਰਹੇ 'ਖੇਲੋ ਇੰਡੀਆ' ਹਾਕੀ ...

ਪੂਰੀ ਖ਼ਬਰ »

ਕਿਤਾਬ ਚੋਰੀ ਕਰਦੀ ਫੜੀ ਗਈ ਨਿੱਜੀ ਸਕੂਲ ਦੀ ਅਧਿਆਪਕਾ

ਜਲੰਧਰ, 31 ਜਨਵਰੀ (ਐਮ.ਐਸ. ਲੋਹੀਆ) ਸਥਾਨਕ ਮਾਡਲ ਟਾਊਨ ਵਿਚ ਅੱਜ ਦੇਰ ਸ਼ਾਮ ਉਦੋਂ ਹੰਗਾਮਾ ਹੋ ਗਿਆ ਜਦੋਂ ਦੁਕਾਨਦਾਰ ਨੇ ਇਕ ਨਿੱਜੀ ਸਕੂਲ ਦੀ ਅਧਿਆਪਕਾ ਨੂੰ ਦੁਕਾਨ ਵਿਚੋਂ ਕਿਤਾਬ ਚੋਰੀ ਕਰਦਿਆਂ ਫੜ ਲਿਆ | ਦੁਕਾਨਦਾਰਾਂ ਨੇ ਇਕੱਠੇ ਹੋ ਕੇ ਅਧਿਆਪਕਾ ਨੂੰ ਪੁਲਿਸ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX