ਤਾਜਾ ਖ਼ਬਰਾਂ


1984 ਸਿੱਖ ਵਿਰੋਧੀ ਦੰਗੇ- ਜਗਦੀਸ਼ ਟਾਈਟਲਰ ਦਾ ਕੇਸ ਵਿਸ਼ੇਸ਼ ਸੰਸਦ ਮੈਂਬਰ ਅਦਾਲਤ ’ਚ ਤਬਦੀਲ
. . .  8 minutes ago
ਨਵੀਂ ਦਿੱਲੀ, 2 ਜੂਨ- 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਕਾਂਗਰਸ ਦੇ....
ਨਰਿੰਦਰ ਮੋਦੀ ਨੇ ਤੇਲੰਗਨਾ ਦਿਵਸ ’ਤੇ ਰਾਜ ਦੇ ਲੋਕਾਂ ਨੂੰ ਦਿੱਤੀ ਵਧਾਈ
. . .  47 minutes ago
ਨਵੀਂ ਦਿੱਤੀ, 2 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਥਾਪਨਾ ਦਿਵਸ ’ਤੇ ਤੇਲੰਗਾਨਾ ਦੇ ਲੋਕਾਂ ਨੂੰ ਵਧਾਈ...
ਯੂ.ਪੀ- ਅਫ਼ਰੀਕੀ ਮੂਲ ਦੇ 16 ਨਾਗਰਿਕ ਬਿਨਾਂ ਪਾਸਪੋਰਟ-ਵੀਜ਼ਾ ਦੇ ਗਿ੍ਫ਼ਤਾਰ
. . .  about 1 hour ago
ਲਖਨਊ, 2 ਜੂਨ- ਮੀਡੀਆ ਸੈਲ ਗੌਤਮ ਬੁੱਧ ਨਗਰ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਸਥਾਨਕ ਪੁਲਿਸ ਵਲੋਂ ਕੁਝ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਦੀ ਚੈਕਿੰਗ ਕੀਤੀ ਗਈ ਤਾਂ....
ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 2 ਜੂਨ- ਜੰਮੂ-ਕਸ਼ਮੀਰ ਵਿਚ ਰਾਜੌਰੀ ਦੇ ਦਾਸਲ ਜੰਗਲੀ ਖ਼ੇਤਰ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ। ਇਸ ਸੰਬੰਧੀ ਫ਼ਿਲਹਾਲ ਤਲਾਸ਼ੀ ਮੁਹਿੰਮ ਚੱਲ ਰਹੀ....
ਸਾਕਸ਼ੀ ਕਤਲ ਕੇਸ: ਪੁਲਿਸ ਨੇ ਹੱਤਿਆ ਲਈ ਵਰਤਿਆ ਚਾਕੂ ਕੀਤਾ ਬਰਾਮਦ
. . .  about 1 hour ago
ਨਵੀਂ ਦਿੱਲੀ, 2 ਜੂਨ- ਡੀ. ਸੀ. ਪੀ. ਆਊਟਰ ਨਾਰਥ ਰਵੀ ਕੁਮਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਪੁਲਿਸ ਨੇ ਸਾਕਸ਼ੀ ਕਤਲ ਕੇਸ ਵਿਚ ਵਰਤਿਆ ਗਿਆ ਚਾਕੂ ਪੁਲਿਸ ਨੇ ਬਰਾਮਦ ਕਰ ਲਿਆ....
ਭਾਰਤ ਵਿਚ ਪ੍ਰੈਸ ਦੀ ਆਜ਼ਾਦੀ ਕਮਜ਼ੋਰ ਹੋ ਰਹੀ- ਰਾਹੁਲ ਗਾਂਧੀ
. . .  about 1 hour ago
ਵਾਸ਼ਿੰਗਟਨ, 2 ਜੂਨ- ਕਾਂਗਰਸ ਨੇਤਾ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ’ਤੇ ਹਨ। ਵਾਸ਼ਿੰਗਟਨ ਡੀ.ਸੀ. ਵਿਚ ਉਨ੍ਹਾਂ ਕਿਹਾ ਕਿ ਭਾਰਤ ਵਿਚ ਪ੍ਰੈਸ ਦੀ ਆਜ਼ਾਦੀ ਕਮਜ਼ੋਰ ਹੋ ਰਹੀ ਹੈ, ਜੋ ਕਿਸੇ ਤੋਂ ਲੁਕੀ ਨਹੀਂ ਹੈ....
ਰਾਜੌਰੀ: ਦਾਸਲ ਜੰਗਲੀ ਖੇਤਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ
. . .  about 2 hours ago
ਸ੍ਰੀਨਗਰ, 2 ਜੂਨ- ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਹ ਮੁੱਠਭੇੜ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਬ੍ਰਿਕਸ ਐਫਐਮਜ਼ ਦੀ ਮੀਟਿੰਗ : ਜੈਸ਼ੰਕਰ, ਰੂਸੀ ਹਮਰੁਤਬਾ ਲਾਵਰੋਵ ਨੇ ਦੁਵੱਲੇ ਏਜੰਡੇ ਦੇ ਮੁੱਦਿਆਂ 'ਤੇ ਚਰਚਾ ਕੀਤੀ
. . .  1 day ago
ਇਮਰਾਨ ਖਾਨ ਦੀ ਪਾਰਟੀ ਦੇ ਪ੍ਰਧਾਨ ਪਰਵੇਜ਼ ਇਲਾਹੀ ਨੂੰ ਲਾਹੌਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰੋਂ ਕੀਤਾ ਗ੍ਰਿਫ਼ਤਾਰ
. . .  1 day ago
ਭਾਰਤ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ, ਮ੍ਰਿਤਯੂੰਜਯ ਮਹਾਪਾਤਰਾ ਨੂੰ ਵਿਸ਼ਵ ਮੌਸਮ ਵਿਗਿਆਨ ਸੰਗਠਨ ਦਾ ਤੀਜਾ ਉਪ-ਪ੍ਰਧਾਨ ਚੁਣਿਆ
. . .  1 day ago
ਭਗਵੰਤ ਮਾਨ ਸਰਕਾਰ ਦੀ 'ਅਜੀਤ' ਨੂੰ ਦਬਾਉਣ ਦੀ ਨੀਤੀ ਦੀ ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ ਵਿਚ ਸਖ਼ਤ ਨਿਖੇਧੀ
. . .  1 day ago
ਸ੍ਰੀ ਮੁਕਤਸਰ ਸਾਹਿਬ ,1 ਜੂਨ (ਰਣਜੀਤ ਸਿੰਘ ਢਿੱਲੋਂ)-ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੀ ਸਮਾਜ ਸੇਵੀ ਸੰਸਥਾ ਵਿਕਾਸ ਮਿਸ਼ਨ ਦੀ ਮੀਟਿੰਗ ਜਗਦੀਸ਼ ਰਾਏ ਢੋਸੀਵਾਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਭਗਵੰਤ ਮਾਨ ...
ਡਾ: ਬਰਜਿੰਦਰ ਸਿੰਘ ਹਮਦਰਦ ਦੇ ਹੱਕ ‘ਚ ਹਾਈਕੋਰਟ ਦੇ ਆਏ ਫ਼ੈਸਲੇ ਨਾਲ ਮਾਨ ਸਰਕਾਰ ਦੀਆਂ ਵਧੀਕੀਆਂ ਦਾ ਮਿਲਿਆ ਜਵਾਬ-ਕੰਵਰਪ੍ਰਤਾਪ ਸਿੰਘ ਅਜਨਾਲਾ
. . .  1 day ago
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਹੱਕ-ਸੱਚ ਦੀ ਆਵਾਜ਼ ਰੋਜ਼ਾਨਾਂ ‘ਅਜੀਤ’ ਦੇ ਮੁੱਖ ਸੰਪਾਦਕ ਸਤਿਕਾਰਯੋਗ ਭਾਅਜੀ ਡਾ: ਬਰਜਿੰਦਰ ਸਿੰਘ ਹਮਦਰਦ ਨਾਲ ਨਿੱਜੀ ਕਿੜ ਕੱਢਦਿਆਂ ਉਨ੍ਹਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ...
ਜਸਪਾਲ ਸਿੰਘ ਪੰਧੇਰ ਕਾਹਨੂੰਵਾਨ ਮਾਰਕੀਟ ਕਮੇਟੀ ਅਤੇ ਮੋਹਨ ਸਿੰਘ ਬੋਪਾਰਾਏ ਕਾਦੀਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਕੀਤੇ ਨਿਯੁਕਤ
. . .  1 day ago
ਕਾਹਨੂੰਵਾਨ, 1 ਜੂਨ (ਕੁਲਦੀਪ ਸਿੰਘ ਜਾਫਲਪੁਰ)-ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ ਜੋ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਸ ਤਰ੍ਹਾਂ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਵਜੋਂ ਡਾਕਟਰ ਜਸਪਾਲ ਸਿੰਘ ਪੰਧੇਰ ਲਾਧੂਪੁਰ ਨੂੰ...
ਕੇਰਲਾ ਦੀ ਨੰਨ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਫਰੈਂਕੋ ਮੁਲੱਕਲ ਨੇ ਜਲੰਧਰ ਬਿਸ਼ਪ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਜਲੰਧਰ, 1 ਜੂਨ- ਕੇਰਲਾ ਦੀ ਨਨ ਨਾਲ ਰੇਪ ਕੇਸ ਦੇ ਦੋਸ਼ੀ ਜਲੰਧਰ ਦੇ ਬਿਸ਼ਪ ਫਰੈਂਕੋ ਮਲੱਕਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫਰੈਂਕੋ ਮੁਲੱਕਲ - ਜਿਸ ਨੂੰ ਇਕ ਨੰਨ ਦੁਆਰਾ ਜਬਰ-ਜ਼ਿਨਾਹ ਦੇ ਦੋਸ਼ਾਂ ਤੋਂ ਬਾਅਦ 2018 'ਚ ਅਸਥਾਈ ਤੌਰ 'ਤੇ...
ਮੋਟਰਸਾਈਕਲ ਤੇ ਕਾਰ ਦੀ ਟੱਕਰ ’ਚ ਔਰਤ ਦੀ ਮੌਤ
. . .  1 day ago
ਘੋਗਰਾ, 1 ਮਈ (ਆਰ.ਐਸ.ਸਲਾਰੀਆ)- ਦਸੂਹਾ ਹਾਜ਼ੀਪੁਰ ਸੜ੍ਹਕ ’ਤੇ ਪੈਂਦੇ ਪਿੰਡ ਹਲੇੜ ਦੇ ਨਜ਼ਦੀਕ ਮੋਟਰਸਾਈਕਲ ਕਾਰ ਦੀ ਟੱਕਰ ’ਚ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ....
ਕੱਟਾਰੂਚੱਕ ਨੂੰ ਅਹੁਦੇ ’ਤੇ ਰਹਿਣ ਦਾ ਕੋਈ ਹੱਕ ਨਹੀਂ- ਰਾਜਪਾਲ
. . .  1 day ago
ਚੰਡੀਗੜ੍ਹ, 1 ਜੂਨ- ਅੱਜ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ’ਤੇ ਬੋਲਦਿਆਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਲਾਲ ਚੰਦ ਕਟਾਰੂਚੱਕ ਨੇ....
ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਮਾਣਯੋਗ ਹਾਈਕੋਰਟ ਤੋਂ ਰਾਹਤ ਮਿਲਣ ਨਾਲ ਤਾਨਸ਼ਾਹੀ ਮਾਨ ਸਰਕਾਰ ਦਾ ਹੰਕਾਰ ਟੁੱਟਿਆ- ਬੀਬਾ ਗੁਨੀਵ ਕੌਰ ਮਜੀਠੀਆ
. . .  1 day ago
ਮਜੀਠਾ, 1 ਜੂਨ (ਜਗਤਾਰ ਸਿੰਘ ਸਹਿਮੀ)- ਪੰਜਾਬ ਦੀ ਆਪ ਸਰਕਾਰ ਵਲੋਂ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਤੇ ਬਦਲਾਖੋਰੀ ਦੀ ਨੀਅਤ ਨਾਲ ਪਿਛਲੇ ਦਿਨੀਂ ਵਿਜੀਲੈਂਸ ਰਾਹੀਂ ‘ਅਜੀਤ’ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ....
ਲਾਰੈਂਸ ਤੇ ਗੋਲਡੀ ਬਰਾੜ ਗੈਂਗ ਦੇ 10 ਸ਼ਾਰਪ ਸ਼ੂਟਰ ਗਿ੍ਫ਼ਤਾਰ
. . .  1 day ago
ਨਵੀਂ ਦਿੱਲੀ, 1 ਜੂਨ- ਗੁਰੂਗ੍ਰਾਮ ਪੁਲਿਸ ਦੇ ਏ.ਸੀ.ਪੀ. ਕ੍ਰਾਈਮ ਵਰੁਣ ਦਹੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ 10 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ....
ਨਹਿਰ ਵਿਚ ਡਿੱਗੀ ਕਾਰ, ਪੁਲਿਸ ਵਲੋਂ ਬਚਾਅ ਕਾਰਜ ਸ਼ੁਰੂ
. . .  1 day ago
ਦਸੂਹਾ, 1 ਜੂਨ- ਤਲਵਾੜਾ ਦੇ ਸਾਹ ਨਹਿਰ ਨਜ਼ਦੀਕ 52 ਗੇਟ ਵਿਚ ਅੱਜ ਇਕ ਕਾਰ ਦੇ ਬੇਕਾਬੂ ਹੋ ਕੇ ਨਹਿਰ ਵਿਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਚਸ਼ਮਦੀਦਾਂ ਦੇ ਅਨੁਸਾਰ ਕਾਰ ਵਿਚ ਇਕੱਲਾ....
ਨੰਬਰਦਾਰ ਯੂਨੀਅਨ ਮਮਦੋਟ ਵਲੋਂ ਮਾਨ ਸਰਕਾਰ ਦੇ ਰਵੱਈਏ ਦੀ ਨਿੰਦਾ
. . .  1 day ago
ਮਮਦੋਟ, 1 ਜੂਨ (ਸੁਖਦੇਵ ਸਿੰਘ ਸੰਗਮ)- ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਮਮਦੋਟ ਦੀ ਮਹੀਨਾਵਾਰ ਮੀਟਿੰਗ ਦਫ਼ਤਰ ਤਹਿਸੀਲ ਕੰਪਲੈਕਸ ਮਮਦੋਟ ਵਿਖੇ ਪ੍ਰਧਾਨ ਵਰਿੰਦਰ ਸਿੰਘ ਵੈਰੜ ਦੀ ਪ੍ਰਧਾਨਗੀ ਹੇਠ....
ਮਹਿਲਾ ਪਹਿਲਵਾਨਾਂ ਨਾਲ ਹੋਈ ਧੱਕੇਸ਼ਾਹੀ ਦੇ ਵਿਰੋਧ ’ਚ ਸਾੜਿਆ ਕੇਂਦਰ ਸਰਕਾਰ ਦਾ ਪੁਤਲਾ
. . .  1 day ago
ਬਠਿੰਡਾ, 1 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਦੇ ਰਹੀਆਂ ਮਹਿਲਾਂ ਪਹਿਲਵਾਨਾਂ ਨਾਲ ਧੱਕੇਸ਼ਾਹੀਆਂ ਅਤੇ ਬਦਸਲੂਕੀਆਂ ਕਰਨ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ....
ਹਿਮਾਚਲ: ਖੱਡ ’ਚ ਡਿੱਗੀ ਬੱਸ, ਕਈ ਯਾਤਰੀ ਜ਼ਖ਼ਮੀ
. . .  1 day ago
ਸ਼ਿਮਲਾ, 1 ਜੂਨ- ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ 40 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਸੜਕ ਤੋਂ ਉਤਰ ਕੇ ਖੱਡ ’ਚ ਡਿੱਗਣ ਕਾਰਨ ਕਈ ਯਾਤਰੀ ਜ਼ਖ਼ਮੀ ਹੋ ਗਏ। ਮੰਡੀ ਦੇ ਪੁਲਿਸ ਸੁਪਰਡੈਂਟ ਸੌਮਿਆ ਸੰਬਸ਼ਿਵਮ ਨੇ ਦੱਸਿਆ ਕਿ.....
ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
. . .  1 day ago
ਚੰਡੀਗੜ੍ਹ, 1 ਜੂਨ- ਪੰਜਾਬ ਦੇ ਸੀਨੀਅਰ ਪੱਤਰਕਾਰ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ...
ਸਰਕਾਰ ਨੂੰ ਟਿਚ ਕਰਕੇ ਜਾਣਦੇ ਪ੍ਰਾਈਵੇਟ ਸਕੂਲ, ਸਰਕਾਰੀ ਛੁੱਟੀ ਦੇ ਬਾਵਜੂਦ ਭੁਲੱਥ ’ਚ ਕੁੱਝ ਸਕੂਲ ਰਹੇ ਖੁੱਲ੍ਹੇ
. . .  1 day ago
ਭੁਲੱਥ, 1 ਜੂਨ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ’ਚ ਕੁੱਝ ਚੋਣਵੇਂ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਪੰਜਾਬ ਦੇ ਹੁਕਮਾਂ ਅਨੁਸਾਰ ਤਾਂ ਬੰਦ ਨਜ਼ਰ ਆਏ, ਪਰ ਕੁੱਝ ਨਾਮਵਰ ਚੋਣਵੇਂ ਪ੍ਰਾਈਵੇਟ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਮਾਘ ਸੰਮਤ 554

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸਿਵਲ ਹਸਪਤਾਲ ਤੱਕ ਸੁੰਦਰ ਸੜਕ ਬਣਾਉਣ ਦੀ ਯੋਜਨਾ ਸਰਕਾਰੀ ਫਾਈਲਾਂ 'ਚ ਸੁੰਗੜੀ

ਨਵਾਂਸ਼ਹਿਰ, 1 ਫਰਵਰੀ (ਗੁਰਬਖਸ਼ ਸਿੰਘ ਮਹੇ) - ਪਿਛਲੇ ਕਈ ਸਾਲਾਂ ਤੋਂ ਨਵਾਂਸ਼ਹਿਰ ਦੇ ਅੰਦਰੋਂ ਲੰਗੜੋਆ, ਸਿਵਲ ਹਸਪਤਾਲ ਅਤੇ ਨਵੀਂ ਬਣ ਰਹੀ ਕਚਹਿਰੀ ਨੂੰ ਜੋੜਨ ਵਾਲੀ ਮੁੱਖ ਸੜਕ ਨੂੰ ਸੁੰਦਰ ਬਣਾਉਣ, ਸੜਕ ਨੂੰ ਚਾਰ ਮਾਰਗੀ ਕਰਨ, ਡਿਵਾਈਡਰ ਬਣਾਉਣ ਅਤੇ ਸੜਕ ਨੂੰ ਸੁੰਦਰ ਬਣਾਉਣ ਲਈ ਪੰਜਾਬ ਸਰਕਾਰ ਦੀ ਇਕ ਸਾਲ 'ਚ ਯੋਜਨਾ ਵੀ ਨਹੀਂ ਬਣ ਸਕੀ ਜਿਸ ਕਰਕੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਢਹਿ ਢੇਰੀ ਹੋਈਆਂ ਜਾਪ ਰਹੀਆਂ ਹਨ | ਸਰਕਾਰ ਦੇ ਗਠਨ ਤੋਂ ਪਹਿਲਾਂ 'ਆਪ' ਆਗੂਆਂ ਵਲੋਂ ਕੀਤੇ ਐਲਾਨ ਅੱਜ ਤੱਕ ਵਫ਼ਾ ਨਹੀਂ ਹੋਏ | ਇੱਥੇ ਜ਼ਿਕਰਯੋਗ ਹੈ ਕਿ ਸਾਲ 2000 'ਚ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਨਵਾਂਸ਼ਹਿਰ ਦੀ ਜ਼ਿਮਨੀ ਚੋਣ 'ਚ ਅਕਾਲੀ ਉਮੀਦਵਾਰ ਸਰਦਾਰ ਜਤਿੰਦਰ ਸਿੰਘ ਕਰੀਹਾ ਚੋਣ ਜਿੱਤੇ ਸਨ ਤਾਂ ਉਸ ਸਮੇਂ ਦੇ ਮੱੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਟ੍ਰੈਫ਼ਿਕ ਦੀ ਸਮੱਸਿਆ ਨੂੰ ਵੇਖਦਿਆਂ ਨਵਾਂਸ਼ਹਿਰ ਤੋਂ ਚੰਡੀਗੜ੍ਹ ਮਾਰਗ ਨੂੰ ਚੌੜਾ ਕਰਨ ਦਾ ਵਾਅਦਾ ਪੂਰਾ ਕਰਦਿਆਂ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ ਤੋਂ 'ਮੇਹਰ ਨਿਵਾਸ' ਪੈਰਿਸ ਹੋਟਲ ਤੱਕ ਸੜਕ ਚੌੜੀ ਵੀ ਕੀਤੀ ਗਈ ਤੇ ਸੜਕ ਵਿਚਾਲੇ ਡਿਵਾਈਡਰ ਵੀ ਬਣਾਇਆ ਗਿਆ ਸੀ ਤਾਂ ਕਿ ਆਮ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਸਦਾ ਲਈ ਅਪਾਹਜ ਨਾ ਹੋਣ ਅਤੇ ਨਾ ਹੀ ਕੋਈ ਵਿਅਕਤੀ ਅਨਿਆਈ ਮੌਤੇ ਮਰੇ | ਇਸ ਤੋਂ ਅੱਗੇ ਸੜਕ ਦਾ ਕੋਈ ਵਿਕਾਸ ਨਹੀਂ ਹੋਇਆ | ਡਵਾਈਡਰ ਤੋਂ ਅੱਗੇ ਸਿਵਲ ਹਸਪਤਾਲ ਦਾ ਮੋੜ ਅਤੇ ਲੰਗੜੋਆ ਬਾਈਪਾਸ ਮਸਾਂ 2-ਢਾਈ ਕਿੱਲੋਮੀਟਰ ਦਾ ਰਸਤਾ ਹੈ ਜਿੱਥੇ ਸਿੰਗਲ ਸੜਕ ਹੋਣ ਕਰਕੇ ਅਕਸਰ ਸੜਕ ਹਾਦਸੇ ਵਾਪਰਦੇ ਨੇ | ਡਿਵਾਈਡਰ ਦੇ ਸਿਰੇ 'ਤੇ ਲੱਗੀ ਲਾਈਟ ਖ਼ਰਾਬ ਹੋਈ ਨੂੰ ਦਹਾਕਾ ਬੀਤ ਚੁੱਕਾ ਹੈ ਉਸ ਦੀ ਅੱਜ ਤੱਕ ਕਿਸੇ ਨੇ ਮੁਰੰਮਤ ਹੀ ਨਹੀਂ ਕਰਵਾਈ | ਸਿਵਲ ਹਸਪਤਾਲ ਦੇ ਨਜ਼ਦੀਕ ਜ਼ਿਲ੍ਹਾ ਕਚਹਿਰੀਆਂ ਦੀ ਇਮਾਰਤ ਮੁਕੰਮਲ ਹੋਣ ਕਿਨਾਰੇ ਹੈ | ਸਿਵਲ ਹਸਪਤਾਲ 'ਚ ਅਤੇ ਨਿਰਮਾਣ ਅਧੀਨ ਜ਼ਿਲ੍ਹਾ ਕਚਹਿਰੀਆਂ ਦੇ ਮੁਕੰਮਲ ਹੋਣ ਨਾਲ ਇਸ ਮਾਰਗ 'ਤੇ ਟਰੈਫ਼ਿਕ ਹੋਰ ਜ਼ਿਆਦਾ ਵਧੇਗੀ ਹਾਦਸੇ ਵਾਪਰਨ ਦਾ ਖ਼ਤਰਾ ਹੋਰ ਵੀ ਵਿਕਰਾਲ ਰੂਪ ਧਾਰਨ ਕਰੇਗਾ ਜਿਸ ਵਾਸਤੇ 'ਮੇਹਰ ਨਿਵਾਸ' ਪੈਰਿਸ ਹੋਟਲ ਤੋਂ ਲੰਗੜੋਆ ਬਾਈਪਾਸ ਤੱਕ ਡਿਵਾਈਡਰ ਅਤੇ ਲਾਈਟਾਂ ਦੀ ਸਮੱਸਿਆ ਇਸ ਸਮੇਂ ਮੰੂਹ ਚਿੜਾ ਖੜ੍ਹੀ ਹੈ |
ਕੀ ਕਹਿਣਾ ਹੈ ਲੰਗੜੋਆ ਦੇ ਸਰਪੰਚ ਗੁਰਦੇਵ ਸਿੰਘ ਪਾਬਲਾ ਦਾ
ਇਸ ਮਾਮਲੇ ਨੂੰ ਲੈ ਕੇ ਪਿੰਡ ਲੰਗੜੋਆ ਦੇ ਸਰਪੰਚ ਗੁਰਦੇਵ ਸਿੰਘ ਪਾਬਲਾ ਨੇ ਕਿਹਾ ਕਿ ਉਹ ਇਕ ਸਾਲ ਤੋਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਮਿਲ ਕੇ ਲਿਖਤੀ ਅਰਜ਼ੀ ਦੇ ਚੱੁਕੇ ਹਨ ਕਿ ਸੜਕ ਵਿਚਕਾਰ ਡਿਵਾਈਡਰ ਬਣਾਇਆ ਜਾਵੇ, ਲੰਗੜੋਆ ਬਾਈਪਾਸ ਤੱਕ ਸੜਕ ਚੌੜੀ ਕਰਕੇ ਆਲੇ-ਦੁਆਲੇ ਲਾਈਟਾਂ ਲਗਾਈਆਂ ਜਾਣ, ਲੰਗੜੋਆ ਬਾਈਪਾਸ ਦੀ ਜਗ੍ਹਾ ਲਾਈਟਾਂ ਲਗਾ ਕੇ ਹਨੇਰਾ ਦੂਰ ਕੀਤਾ ਜਾਵੇ ਅਤੇ ਸਿਵਲ ਹਸਪਤਾਲ ਦੀ ਸੜਕ ਨੂੰ ਚਾਰ-ਮਾਰਗੀ ਹਾਈਵੇਅ ਨਾਲ ਜੋੜਿਆ ਜਾਵੇ ਤਾਂ ਕਿ ਐਂਬੂਲੈਂਸ ਨੂੰ ਆਉਣ-ਜਾਣ 'ਚ ਕੋਈ ਦਿੱਕਤ ਪੇਸ਼ ਨਾ ਆਵੇ |
ਕੀ ਕਹਿਣਾ ਹੈ ਯੂਥ ਅਕਾਲੀ ਆਗੂ ਕੁਲਜੀਤ ਸਿੰਘ ਲੱਕੀ ਦਾ
ਇਸ ਮਾਮਲੇ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੁਲਜੀਤ ਸਿੰਘ ਲੱਕੀ ਨੇ ਕਿਹਾ ਕਿ ਸੂਬੇ 'ਚ ਸਰਕਾਰ ਦੇ ਗਠਨ ਨੂੰ ਇਕ ਸਾਲ ਦਾ ਸਮਾਂ ਮੁਕੰਮਲ ਹੋਣ ਜਾ ਰਿਹਾ ਹੈ, ਲੋਕਾਂ ਨੇ ਆਸ ਪ੍ਰਗਟਾਈ ਸੀ ਕਿ ਸ਼ਾਇਦ ਹੁਣ ਵਿਕਾਸ ਦੀਆਂ ਝੜੀਆਂ ਲੱਗਣਗੀਆਂ ਪਰ ਅੱਜ ਤੱਕ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ | ਉਨ੍ਹਾਂ ਕਿਹਾ ਕਿ ਮੇਹਰ ਨਿਵਾਸ ਤੋਂ ਸਰਕਾਰੀ ਹਸਪਤਾਲ ਤੱਕ ਇਕ ਸੜਕ ਹੋਣ ਕਰਕੇ ਲੋਕਾਂ ਨੂੰ ਯਕਦਮ ਪਤਾ ਨਾ ਲੱਗਣ ਕਰਕੇ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਪਿੰਡਾਂ ਨੂੰ ਜੁੜਦੀਆਂ ਸੜਕਾਂ ਤੋਂ ਲੋਕ ਸਿੱਧੇ ਮੁੱਖ ਮਾਰਗ 'ਤੇ ਚੜ੍ਹਨ ਨਾਲ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਰਕੇ ਇਸ ਮੁੱਖ ਮਾਰਗ 'ਤੇ ਡਿਵਾਈਡਰ, ਲਾਈਟਾਂ ਅਤੇ ਨਵੇਂ ਬੂਟੇ ਲਗਾਉਣ ਦੀ ਸਖ਼ਤ ਜ਼ਰੂਰਤ ਹੈ |
ਕੀ ਕਹਿਣਾ ਹੈ ਅਕਾਲੀ ਆਗੂ ਪਰਮ ਸਿੰਘ ਖ਼ਾਲਸਾ ਦਾ
ਇਸ ਮਾਮਲੇ ਨੂੰ ਲੈ ਕੇ ਅਕਾਲੀ ਆਗੂ ਪਰਮ ਸਿੰਘ ਖ਼ਾਲਸਾ ਨੇ ਆਖਿਆ ਕਿ ਜਿਨ੍ਹਾਂ ਆਸਾਂ ਤੇ ਉਮੀਦਾਂ ਨਾਲ ਆਮ ਲੋਕਾਂ ਨੇ 'ਆਪ' ਸਰਕਾਰ ਨੂੰ ਚੁਣਿਆ ਉਹ ਲੋਕ ਆਪਣੇ ਆਪ ਨੂੰ ਹੁਣ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ, ਵਿਕਾਸ ਕਾਰਜ ਠੱਪ ਹੋਕੇ ਰਹਿ ਗਏ, ਸਰਕਾਰ ਸਿਰਫ਼ ਬਦਲਾਖੋਰੀ ਵਾਲੀ ਨੀਤੀ 'ਤੇ ਕੰਮ ਕਰ ਰਹੀ ਹੈ ਜਦਕਿ ਅੱਜ ਲੋੜ ਹੈ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ ਅਤੇ ਸ਼ੁੱਧ ਵਾਤਾਵਰਨ ਮੁਹੱਈਆ ਕਰਵਾਉਣ ਦੀ |
ਕੀ ਕਹਿਣਾ ਹੈ ਐੱਸ.ਡੀ.ਓ ਲੋਕ ਨਿਰਮਾਣ ਵਿਭਾਗ ਦਾ
ਜਦੋਂ ਇਸ ਮਾਮਲੇ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ ਸ੍ਰੀ ਹਿਮਾਂਸ਼ੂ ਨਾਹਰ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੁਝ ਮੀਟਿੰਗਾਂ ਹੋਈਆਂ ਹਨ, ਸੜਕ 'ਚ ਡਿਵਾਈਡਰ ਬਣਾਉਣ ਦਾ ਮਾਮਲਾ ਵਿਚਾਰ ਅਧੀਨ ਹੈ ਜਿਸ ਵਾਸਤੇ ਯੋਜਨਾ ਤਿਆਰ ਕੀਤੀ ਜਾ ਰਹੀ ਹੈ

ਸੜਕ ਹਾਦਸੇ ਦੌਰਾਨ ਨੀਲ ਗਾਂ ਗੰਭੀਰ ਜ਼ਖ਼ਮੀ

ਭੱਦੀ, 1 ਫਰਵਰੀ (ਨਰੇਸ਼ ਧੌਲ) - ਭੱਦੀ-ਬਲਾਚੌਰ ਮੁੱਖ ਸੜਕ 'ਤੇ ਇਕ ਜੰਗਲੀ ਨੀਲ ਗਾਂ ਦੇ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਬਲਾਕ ਅਫ਼ਸਰ ਬਲਾਚੌਰ ਕੁਲਦੀਪ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

2.62 ਕਿੱਲੋਗ੍ਰਾਮ ਅਫ਼ੀਮ ਸਮੇਤ ਕਾਬੂ

ਨਵਾਂਸ਼ਹਿਰ, 1 ਫਰਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ) - ਥਾਣਾ ਸ਼ਹਿਰੀ ਪੁਲਿਸ ਨਵਾਂਸ਼ਹਿਰ ਵਲੋਂ ਮਹਾਲੋਂ ਤੋਂ ਜੱਬੋਵਾਲ ਵੱਲ ਲਗਾਏ ਨਾਕੇ ਦੌਰਾਨ ਇੱਕ ਵਿਅਕਤੀ ਪਾਸੋਂ 2 ਕਿੱਲੋ 620 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ | ਥਾਣਾ ਮੁਖੀ ਸਤੀਸ਼ ਕੁਮਾਰ ਨੇ ...

ਪੂਰੀ ਖ਼ਬਰ »

ਟ੍ਰੈਫ਼ਿਕ ਪੁਲਿਸ ਵਲੋਂ ਗਰੀਬ ਖੇਤ ਮਜ਼ਦੂਰਾਂ ਦੇ ਧੱਕੇ ਨਾਲ ਕੀਤੇ ਜਾ ਰਹੇ ਚਾਲਾਨ ਬਰਦਾਸ਼ਤ ਨਹੀਂ ਕੀਤੇ ਜਾਣਗੇ-ਮੇਨਕਾ

ਭੱਦੀ, 1 ਫਰਵਰੀ (ਨਰੇਸ਼ ਧੌਲ) - ਟ੍ਰੈਫਿਕ ਪੁਲਿਸ ਵਿੰਗ ਬਲਾਚੌਰ ਵਲੋਂ ਗਰੀਬ ਖੇਤ ਮਜ਼ਦੂਰਾਂ ਦੇ ਧੱਕੇ ਨਾਲ ਕੀਤੇ ਜਾ ਰਹੇ ਚਲਾਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ | ਇਹ ਪ੍ਰਗਟਾਵਾ ਕਾਮਰੇਡ ਪਰਵਿੰਦਰ ਮੇਨਕਾ ਤਹਿਸੀਲ ਸਕੱਤਰ ਸੀ.ਪੀ.ਆਈ.ਐਮ. ਨੇ ...

ਪੂਰੀ ਖ਼ਬਰ »

ਕੰਗਣਾਂ ਬੇਟ ਵਿਖੇ ਅਣਪਛਾਤੇ ਵਾਹਨ ਨੇ ਤੋੜਿਆ ਬਿਜਲੀ ਦਾ ਖੰਭਾ

ਬਲਾਚੌਰ, 1 ਫਰਵਰੀ (ਦੀਦਾਰ ਸਿੰਘ ਬਲਾਚੌਰੀਆ) - ਪਿੰਡ ਕੰਗਣਾਂ ਬੇਟ ਵਿਖੇ ਬਲਾਚੌਰ ਬਾਈਪਾਸ ਤੋਂ ਕੰਗਣਾਂ ਬੇਟ ਸਣੇ ਦਰਜਨਾਂ ਮੰਡ ਇਲਾਕੇ ਦੇ ਪਿੰਡਾਂ ਨੂੰ ਮਿਲਾਉਂਦੀ ਸੰਪਰਕ ਸੜਕ ਦੀ ਹਦੂਦ ਅੰਦਰ ਲੱਗੇ ਬਿਜਲੀ ਦੇ ਖੰਭੇ ਜਿਸ ਨੂੰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰ ...

ਪੂਰੀ ਖ਼ਬਰ »

ਇਕ ਕਿੱਲੋ ਅਫ਼ੀਮ ਸਮੇਤ ਕਥਿਤ ਦੋਸ਼ੀ ਗਿ੍ਫ਼ਤਾਰ

ਨਵਾਂਸ਼ਹਿਰ, 1 ਫਰਵਰੀ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਭਾਗੀਰਥ ਸਿੰਘ ਮੀਨਾ ਵਲੋਂ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਪ੍ਰਾਪਤ ਹੋਈ ਜਦੋਂ ਐੱਸ.ਐੱਸ.ਪੀ ਦੀ ਸਿੱਧੀ ਦੇਖ-ਰੇਖ ਹੇਠ ਚੱਲਦੇ ਸੀ.ਆਈ.ਏ. ਸਟਾਫ਼ ...

ਪੂਰੀ ਖ਼ਬਰ »

ਰਵਿਦਾਸ ਪੁਰਬ ਮੌਕੇ ਨਗਰ ਕੀਰਤਨ 4 ਨੂੰ

ਜਾਡਲਾ, 1 ਫਰਵਰੀ (ਬੱਲੀ) - ਲਾਗਲੇ ਪਿੰਡ ਗਰਲੇ ਢਾਹਾ ਦੀ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ 4 ਫਰਵਰੀ ਨੂੰ ਵਿਸ਼ਾਲ ਨਗਰ ...

ਪੂਰੀ ਖ਼ਬਰ »

ਬੰਗਾ ਵਿਖੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੀਟਿੰਗ

ਨਵਾਂਸ਼ਹਿਰ/ਬੰਗਾ, 1 ਫਰਵਰੀ (ਨੂਰਪੁਰ, ਲਧਾਣਾ) - ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮੀਟਿੰਗ ਬੰਗਾ ਵਿਖੇ ਪ੍ਰਧਾਨ ਅਮਿ੍ਤ ਲਾਲ ਰਾਣਾ ਦੀ ਪ੍ਰਧਾਨਗੀ ਵਿਚ ਹੋਈ | ਜਿਸ ਵਿਚ ਵੱਖ-ਵੱਖ ਵਿਚਾਰ ਵਟਾਂਦਰਾ ਕੀਤਾ ਗਿਆ | ਇਹ ਮੀਟਿੰਗ ਸਾਹਿਬ ...

ਪੂਰੀ ਖ਼ਬਰ »

ਬਾਲੋਂ 'ਚ ਜਨਮ ਦਿਹਾੜਾ ਮਨਾਉਣ ਸੰਬੰਧੀ ਸੇਵਾਦਾਰਾਂ ਦੀ ਮੀਟਿੰਗ

ਸੰਧਵਾਂ, 1 ਫਰਵਰੀ (ਪ੍ਰੇਮੀ ਸੰਧਵਾਂ) - ਪਿੰਡ ਬਾਲੋਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਗੁਰੂ ਘਰ ਦੇ ਪ੍ਰਧਾਨ ਚਮਨ ਲਾਲ ਹੀਰ ਤੇ ਸਮਾਜ ਸੇਵੀ ਰਾਜ ਕੁਮਾਰ ਬਾਲੋਂ ਦੀ ਅਗਵਾਈ ਹੇਠ ਸੇਵਾਦਾਰਾਂ ਦੀ ਹੋਈ ਮੀਟਿੰਗ ਦੌਰਾਨ ਤੈਅ ਕੀਤਾ ਗਿਆ ਕਿ 3 ...

ਪੂਰੀ ਖ਼ਬਰ »

ਸਰਕਾਰ ਆਮ ਲੋਕਾਂ ਤੋਂ ਸਿਹਤ ਸਹੂਲਤਾਂ ਖੋਹਣ ਦੇ ਰਾਹ ਤੁਰੀ-ਕੁਲਵਰਨ ਸਿੰਘ

ਸੰਧਵਾਂ, 1 ਫਰਵਰੀ (ਪ੍ਰੇਮੀ ਸੰਧਵਾਂ)-ਮੁਹੱਲਾ ਕਲੀਨਿਕਾਂ ਦੀ ਆੜ ਹੇਠ ਪੁਰਾਣੀਆਂ ਪੇਂਡੂ ਸਿਹਤ ਸਹੂਲਤਾਂ ਦਾ ਗਲਾ ਘੱੁਟੇ ਜਾਣ ਦਾ ਵਿਰੋਧ ਕਰਦਿਆਂ ਬਲਾਕ ਕਾਂਗਰਸ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਕੁਲਵਰਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ 'ਚ ਬਦਲਾਅ ਦਾ ਨਾਅਰਾ ...

ਪੂਰੀ ਖ਼ਬਰ »

ਪੀ. ਪੀ. ਆਈ. ਯੂ. ਸੀ. ਡੀ. ਨਾਲ ਮਾਂ ਤੇ ਬੱਚੇ ਦੀ ਸਿਹਤ 'ਤੇ ਕੋਈ ਮਾੜਾ ਅਸਰ ਨਹੀਂ

ਨਵਾਂਸ਼ਹਿਰ, 1 ਫਰਵਰੀ (ਗੁਰਬਖਸ਼ ਸਿੰਘ ਮਹੇ, ਜਸਬੀਰ ਸਿੰਘ ਨੂਰਪੁਰ) - ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 3 ਦਿਨਾ ਪੋਸਟ ਪਾਰਟਮ ਇੰਟਰਾ ਯੂਟੇਰਾਇਨ ਗਰਭ ਨਿਰੋਧਕ ਯੰਤਰ (ਪੀ.ਪੀ.ਆਈ.ਯੂ.ਸੀ.ਡੀ.) ਦੇ ...

ਪੂਰੀ ਖ਼ਬਰ »

ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰਾਂਗਾ - ਐਮ. ਪੀ ਮਨੀਸ਼ ਤਿਵਾੜੀ

ਬੰਗਾ, 1 ਫਰਵਰੀ (ਕਰਮ ਲਧਾਣਾ) - ਲੋਕਾਂ ਨਾਲ ਕੀਤਾ ਹਰੇਕ ਵਾਅਦਾ ਤਨਦੇਹੀ ਨਾਲ ਪੂਰਾ ਕਰਾਂਗਾ, ਇਹ ਮੇਰਾ ਸਮਾਜਿਕ ਅਤੇ ਨੈਤਿਕ ਫਰਜ਼ ਹੈ | ਆਪਣੇ ਹਲਕੇ ਦੇ ਹਰੇਕ ਪਿੰਡ, ਕਸਬੇ ਅਤੇ ਸ਼ਹਿਰ ਦੀ ਕੋਈ ਸਮੱਸਿਆ ਬਾਕੀ ਨਹੀਂ ਛੱਡਾਂਗਾ | ਚੋਣਾਂ ਵੇਲੇ ਜੋ ਲੋਕਾਂ ਨੇ ਮੇਰੇ 'ਤੇ ...

ਪੂਰੀ ਖ਼ਬਰ »

ਬਾਬਾ ਕੁੰਭ ਦਾਸ ਸੁਸਾਇਟੀ ਵਲੋਂ ਬੱਚੀਆਂ ਨੂੰ ਕੋਟੀਆਂ ਤਕਸੀਮ

ਬਲਾਚੌਰ, 1 ਫਰਵਰੀ (ਦੀਦਾਰ ਸਿੰਘ ਬਲਾਚੌਰੀਆ) - ਗੁਰੂ ਧਾਮ ਬਾਬਾ ਕੁੰਭ ਦਾਸ ਜੀ ਵੈੱਲਫੇਅਰ ਸੁਸਾਇਟੀ ਬਲਾਚੌਰ ਵਲੋਂ ਕੌਮੀ ਬਾਲੜੀ ਦਿਵਸ ਨੂੰ ਸਮਰਪਿਤ ਬਾਬਾ ਨਾਮਦੇਵ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀਆਂ ਵਿਦਿਆਰਥਣਾਂ ਨੂੰ ਕੋਟੀਆਂ ਵੰਡੀਆਂ ਗਈਆਂ | ਇਹ ਸੇਵਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਐਂਬੂਲੈਂਸ ਡਰਾਈਵਰ ਦੇ ਲੱਗੀਆਂ ਸੱਟਾਂ

ਜਾਡਲਾ, 1 ਫਰਵਰੀ (ਬੱਲੀ) - ਬੀਤੀ ਰਾਤ 1 ਵਜੇ ਦੇ ਕਰੀਬ ਲਾਗਲੇ ਪਿੰਡ ਬੀਰੋਵਾਲ ਦੇ ਨੇੜੇ ਇੱਕ ਫੋਰਵੀਲਰ ਟਾਟਾ 407 ਅਤੇ 108 ਐਂਬੂਲੈਂਸ ਦੀ ਹੋਈ ਟੱਕਰ ਵਿਚ ਐਂਬੂਲੈਂਸ ਦੇ ਡਰਾਈਵਰ ਗੁਰਜੰਟ ਸਿੰਘ ਫ਼ਤਿਹਗੜ੍ਹ ਸੱਭਰਾ (ਫ਼ਿਰੋਜ਼ਪੁਰ) ਦੇ ਮਮੂਲੀ ਸੱਟਾਂ ਲੱਗੀਆਂ | ਜਦੋਂ ਕਿ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਵਾਨ ਸਜਾਏ

ਨਵਾਂਸ਼ਹਿਰ/ਬੰਗਾ, 1 ਫਰਵਰੀ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਪਾ: 7ਵੀਂ ਪਿੰਡ ਦੁਸਾਂਝ ਖੁਰਦ ਵਿਖੇ ਸ਼ਾਮ ਨੂੰ ਦੀਵਾਨ ਸਜਾਏ ਗਏ ਅਤੇ ...

ਪੂਰੀ ਖ਼ਬਰ »

ਆਮ ਲੋਕਾਂ ਨੂੰ ਚੰਗੀਆਂ ਸਿਹਤ ਆਦਤਾਂ ਅਪਣਾਉਣ ਲਈ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਏ-ਸਿਵਲ ਸਰਜਨ

ਨਵਾਂਸ਼ਹਿਰ, 1 ਫਰਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਰਹਿਨੁਮਾਈ ਹੇਠ ਮੁੱਢਲਾ ਸਿਹਤ ਕੇਂਦਰ ਸੁੱਜੋਂ ਵਿਖੇ ਆਸ਼ਾ ਸੁਪਰਵਾਈਜ਼ਰਾਂ ਤੇ ਆਸ਼ਾ ਵਰਕਰਾਂ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ | ਇਸ ਮਹੀਨਾਵਾਰ ...

ਪੂਰੀ ਖ਼ਬਰ »

ਸੀ. ਪੀ. ਆਈ. (ਐਮ) ਵਲੋਂ ਪਠਲਾਵਾ 'ਚ ਬਰਸੀ ਸਮਾਗਮ ਕਰਵਾਇਆ

ਬੰਗਾ, 1 ਫਰਵਰੀ (ਕਰਮ ਲਧਾਣਾ) - ਪਿੰਡ ਪਠਲਾਵਾ ਵਿਖੇ ਪੁਰਾਣੇ ਕਾਮਰੇਡ ਅਵਤਾਰ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਗਿਆਨ ਕੌਰ ਦੀ ਸਾਲਾਨਾ ਬਰਸੀ ਮਨਾਈ ਗਈ | ਉਨ੍ਹਾਂ ਦੀ ਯਾਦਗਾਰ 'ਤੇ ਸੀ. ਪੀ. ਆਈ. ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਝੰਡਾ ...

ਪੂਰੀ ਖ਼ਬਰ »

ਗੁਰੂ ਕੀ ਰਸੋਈ ਵਲੋਂ 26 ਨੂੰ ਕਰਵਾਏ ਜਾਣਗੇ ਸਮੂਹਿਕ ਦੇ ਅਨੰਦ ਕਾਰਜ

ਨਵਾਂਸ਼ਹਿਰ, 1 ਫਰਵਰੀ (ਗੁਰਬਖਸ਼ ਸਿੰਘ ਮਹੇ, ਜਸਬੀਰ ਸਿੰਘ ਨੂਰਪੁਰ) - ਨਿਸ਼ਕਾਮ ਟਿਫ਼ਨ ਸੇਵਾ ਸੁਸਾਇਟੀ ਗੁਰੂ ਕੀ ਰਸੋਈ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜਿੱਥੇ ਇਲਾਕੇ ਵਿਚ ਗੁਰਮਤਿ ਅਤੇ ਸਮਾਜ ਭਲਾਈ ਕਾਰਜਾਂ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਕੀਤੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ 'ਹੁਨਰ ਸਿਖਲਾਈ' 'ਚ ਭਵਿੱਖ 'ਤੇ ਵਿਸ਼ੇਸ਼ ਗੱਲਬਾਤ ਭਲਕੇ

ਨਵਾਂਸ਼ਹਿਰ, 1 ਫਰਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ) - ਪੰਜਾਬ ਘਰ-ਘਰ ਰੁਜ਼ਗਾਰ ਮਿਸ਼ਨ ਅਤੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵਲੋਂ 3 ਫਰਵਰੀ, 2023 ਨੂੰ 'ਖਵਾਇਸ਼ਾਂ ਦੀ ਉਡਾਨ' ਪ੍ਰੋਗਰਾਮ ਤਹਿਤ 'ਕਰੀਅਰ ਟਾਕ' (ਮਾਹਿਰਾਂ ਦੀ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ 11 ਨੂੰ ਲੱਗੇਗੀ ਕੌਮੀ ਲੋਕ ਅਦਾਲਤ

ਨਵਾਂਸ਼ਹਿਰ, 1 ਫਰਵਰੀ (ਗੁਰਬਖਸ਼ ਸਿੰਘ ਮਹੇ, ਜਸਬੀਰ ਸਿੰਘ ਨੂਰਪੁਰ) - ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ .ਐੱਸ. ਏ. ਐੱਸ. ਨਗਰ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ...

ਪੂਰੀ ਖ਼ਬਰ »

ਏ. ਐੱਸ. ਆਈ. ਤੇਜਭਾਨ ਦੀ ਸੇਵਾ ਮੁਕਤੀ 'ਤੇ ਸਨਮਾਨ

ਬਹਿਰਾਮ, 1 ਫਰਵਰੀ (ਨਛੱਤਰ ਸਿੰਘ ਬਹਿਰਾਮ) - ਉਹ ਮੁਲਾਜ਼ਮ ਭਾਗਾਂ ਵਾਲਾ ਹੁੰਦਾ ਹੈ ਜਿਸ ਨੂੰ ਨੌਕਰੀ ਕਰਨ ਤੋਂ ਬਾਅਦ ਸੇਵਾ ਮੁਕਤੀ ਦਾ ਸੁਭਾਗ ਪ੍ਰਾਪਤ ਹੋਵੇ | ਇਹ ਸ਼ਬਦ ਮੈਂਬਰ ਬਲਾਕ ਸੰਮਤੀ ਸੁਖਦੇਵ ਰਾਜ ਮੱਲ੍ਹਾ ਸੋਢੀਆਂ ਨੇ ਏ.ਐੱਸ.ਆਈ. ਤੇਜਭਾਨ ਦੋਸਾਂਝ ਕਲਾਂ ਦੀ ...

ਪੂਰੀ ਖ਼ਬਰ »

ਮਾ. ਹਰੀ ਕ੍ਰਿਸ਼ਨ ਦੀ ਸੇਵਾ ਮੁਕਤੀ 'ਤੇ ਸਮਾਗਮ

ਘੁੰਮਣਾਂ, 1 ਫਰਵਰੀ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾ. ਹਰੀ ਕ੍ਰਿਸ਼ਨ ਦੀ ਸੇਵਾ ਮੁਕਤੀ 'ਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਕੂਲੀ ਬੱਚਿਆਂ ਨੇ ...

ਪੂਰੀ ਖ਼ਬਰ »

ਬਾਬਾ ਲਛਮਣ ਦਾਸ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ ਮਨਾਇਆ

ਘੁੰਮਣਾਂ, 1 ਫਰਵਰੀ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ ਦੇ ਧਾਰਮਿਕ ਅਸਥਾਨ ਬਾਬਾ ਲਛਮਣ ਦਾਸ ਦੁੱਧਾਧਾਰੀ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ ਪ੍ਰਵਾਸੀ ਭਾਰਤੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ | ਹਵਨ ਯੱਗ ਤੇ ਝੰਡੇ ਦੀ ਰਸਮ ਕਰਨ ...

ਪੂਰੀ ਖ਼ਬਰ »

ਪੁਰਾਣੇ ਭਾਂਡਿਆਂ ਨੂੰ ਕਲੀ ਕਰਾ ਕੇ ਸਰਕਾਰ ਵਲੋਂ ਨਵੇਂ ਦੱਸਣ ਦੀ ਕੋਸ਼ਿਸ਼ ਮੰਦਭਾਗੀ-ਐਡਵੋਕੇਟ ਲਾਦੀਆਂ

ਸੰਧਵਾਂ, 1 ਫਰਵਰੀ (ਪ੍ਰੇਮੀ ਸੰਧਵਾਂ) - ਸੀਨੀਅਰ ਅਕਾਲੀ ਆਗੂ ਐਡਵੋਕੇਟ ਸ. ਬਲਵੰਤ ਸਿੰਘ ਲਾਦੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੁਰਾਣੇ ਸਰਕਾਰੀ ਸਿਹਤ ਕੇਂਦਰਾਂ ਨੂੰ ਰੰਗ ਰੋਗਨ ਕਰਵਾ ਕੇ ਉਨ੍ਹਾਂ ਨੂੰ ਨਵੇਂ ਆਮ ਆਦਮੀ ਕਲੀਨਿਕ ਦੱਸਣਾ ਉਵੇਂ ਹੀ ...

ਪੂਰੀ ਖ਼ਬਰ »

ਸੰਧਵਾਂ 'ਚ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ 18 ਤੋਂ - ਜਥੇ. ਜਗਦੇਵ ਸਿੰਘ

ਸੰਧਵਾਂ, 1 ਫਰਵਰੀ (ਪ੍ਰੇਮੀ ਸੰਧਵਾਂ) - ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੇਸ਼ -ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 18 ਤੋਂ 20 ਫਰਵਰੀ ਤੱਕ ਮਨਾਇਆ ਜਾ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜਾ ਸੰਬੰਧੀ ਸਮਾਗਮ ਕੱਲ੍ਹ ਤੋਂ

ਸੰਧਵਾਂ, 1 ਫਰਵਰੀ (ਪ੍ਰੇਮੀ ਸੰਧਵਾਂ) - ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਸੰਧਵਾਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ 3 ਤੋਂ 12 ਫਰਵਰੀ ਤੱਕ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਹਾਕਮ ਦਾਸ ਸੰਧਵਾਂ ਦੀ ਅਗਵਾਈ 'ਚ ਮਨਾਇਆ ਜਾ ਰਿਹਾ ਹੈ | ਸੰਤ ...

ਪੂਰੀ ਖ਼ਬਰ »

ਮਿੰਨੀ ਪੀ. ਐਚ. ਸੀ. ਔੜ 'ਚ ਮਮਤਾ ਦਿਵਸ ਮਨਾਇਆ

ਔੜ, 1 ਫਰਵਰੀ (ਜਰਨੈਲ ਸਿੰਘ ਖੁਰਦ) - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਐਮ.ਓ. ਮੁਕੰਦਪੁਰ ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ ਮਿੰਨੀ ਪੀ. ਐਚ. ਸੀ. ਔੜ ਵਿਖੇ ਡਾ. ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮਮਤਾ ਦਿਵਸ ਮਨਾਇਆ ਗਿਆ ਜਿਸ ਵਿਚ ...

ਪੂਰੀ ਖ਼ਬਰ »

ਸੁਪਰਵਾਈਜ਼ਰ ਕਮਲਜੀਤ ਕੌਰ ਹੀਉਂ ਦਾ ਸੇਵਾ ਮੁਕਤੀ 'ਤੇ ਸਨਮਾਨ

ਬੰਗਾ, 1 ਫਰਵਰੀ (ਕਰਮ ਲਧਾਣਾ) - ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬੰਗਾ ਦੇ ਦਫ਼ਤਰ ਤੋਂ 41 ਵਰਿ੍ਹਆਂ ਦੀਆਂ ਇਮਾਨਦਾਰੀ ਨਾਲ ਅਤੇ ਬੇਦਾਗ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਏ ਸੁਪਰਵਾਈਜਰ ਮੈਡਮ ਪਰਮਜੀਤ ...

ਪੂਰੀ ਖ਼ਬਰ »

ਮਾਤਾ ਭੁਵਨੇਸ਼ਵਰੀ ਮੰਦਰ ਤੋਂ ਭੋਲੇ ਬਾਬਾ ਦੀ ਪ੍ਰਭਾਤ ਫੇਰੀਆਂ ਸ਼ੁਰੂ

ਰਾਹੋਂ, 1 ਫਰਵਰੀ (ਬਲਬੀਰ ਸਿੰਘ ਰੂਬੀ) - ਪ੍ਰਾਚੀਨ ਮਾਤਾ ਭੁਵਨੇਸ਼ਵਰੀ ਮੰਦਰ ਤੋਂ ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਅੱਜ ਸਵੇਰ ਤੋਂ ਵਿਸ਼ਾਲ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਹੋਈ | ਮਾਤਾ ਭੁਵਨੇਸ਼ਵਰੀ ਮੰਦਰ ਪ੍ਰਬੰਧਕ ਕਮੇਟੀ ਅਤੇ ਸ਼ਿਵਰਾਤਰੀ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਪਿੰਡ ਆਦੋਆਣਾ ਵਿਖੇ ਬਾਬਾ ਵੀਰ ਨਾਥ ਦੀ ਬਰਸੀ 'ਤੇ ਸਮਾਗਮ 6 ਨੂੰ

ਭੱਦੀ, 1 ਫਰਵਰੀ (ਨਰੇਸ਼ ਧੌਲ) - ਡੇਰਾ ਬਾਬਾ ਧਨੀ ਨਾਥ, ਬਾਬਾ ਵੀਰ ਨਾਥ ਪਿੰਡ ਆਦੋਆਣਾ ਦੇ ਅਸਥਾਨ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਗੰਗਾ ਨਾਥ ਦੀ ਸਰਪ੍ਰਸਤੀ ਹੇਠ ਸਿੱਧ ਯੋਗੀ ਬਾਬਾ ਵੀਰ ਨਾਥ ਦੀ ਬਰਸੀ ਸਬੰਧੀ ਭੰਡਾਰਾ 6 ਫਰਵਰੀ ਦਿਨ ਸੋਮਵਾਰ ਨੂੰ ਸ਼ਰਧਾ ...

ਪੂਰੀ ਖ਼ਬਰ »

ਲਾਇਨ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ

ਬੰਗਾ, 1 ਫਰਵਰੀ (ਕਰਮ ਲਧਾਣਾ) - ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵੱਲੋਂ 14ਵਾਂ ਮੁਫ਼ਤ ਸ਼ੂਗਰ ਜਾਂਚ ਅਤੇ ਜਾਗਰੂਕਤਾ ਕੈਂਪ ਲਾਇਨ ਸੁਨੀਲ ਕੁਮਾਰ ਮਦਾਨ ਦੀ ਅਗਵਾਈ ਹੇਠ ਰਾਏ ਹਾਰਟ ਕੇਅਰ ਅਤੇ ਜਨਰਲ ਹਸਪਤਾਲ ਵਿਖੇ ਲਗਾਇਆ ਗਿਆ | ਕੈਂਪ ਦੌਰਾਨ 53 ਤੋਂ ਵੱਧ ਮਰੀਜ਼ਾਂ ਦੀ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਇਕਾਈ ਮੁਕੰਦਪੁਰ ਦੀ ਮੀਟਿੰਗ

ਔੜ/ਝਿੰਗੜਾਂ, 1 ਫਰਵਰੀ (ਕੁਲਦੀਪ ਸਿੰਘ ਝਿੰਗੜ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਇਕਾਈ ਮੁਕੰਦਪੁਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਵਿਜੇ ਕੁਮਾਰ ਗੁਰੂ ਦੀ ਪ੍ਰਧਾਨਗੀ ਹੇਠ ਲਾਲਾ ਵਲੀ ਹੰਭੀਰ ਚੰਦ ਦੇ ਧਾਰਮਿਕ ਅਸਥਾਨ ਪਿੰਡ ਝਿੰਗੜਾਂ ਵਿਖੇ ...

ਪੂਰੀ ਖ਼ਬਰ »

ਸਖ਼ਤ ਸੁਰਖਿਆ ਪ੍ਰਬੰਧਾਂ ਹੇਠ ਅੱਜ ਰਵਾਨਾ ਹੋਵੇਗੀ ਬੇਗਮਪੁਰਾ ਐਕਸਪ੍ਰੈੱਸ

ਜਲੰਧਰ, 1 ਫਰਵਰੀ (ਹਰਵਿੰਦਰ ਸਿੰਘ ਫੁੱਲ)-ਕਾਂਸ਼ੀ ਬਨਾਰਸ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਸ਼ਰਧਾਲੂਆਂ ਨੂੰ ਲੈ ਕੇ ਬੇਗਮਪੁਰਾ ਐਕਸਪ੍ਰੈੱਸ 2 ਫਰਵਰੀ ਨੂੰ ਜਲੰਧਰ ਸ਼ਹਿਰ ਰੇਲਵੇ ਸਟੇਸ਼ਨ ਤੋਂ ਰਾਵਾਨਾ ਹੋਵੇਗੀ | ਡਿਪਟੀ ਕਮਿਸ਼ਨਰ ਜਸਪ੍ਰੀਤ ...

ਪੂਰੀ ਖ਼ਬਰ »

ਐੱਮ. ਬੀ. ਜੀ. ਪਬਲਿਕ ਸਕੂਲ ਪੋਜੇਵਾਲ ਵਿਖੇ ਪੁਲਿਸ ਵਲੋਂ ਸੈਮੀਨਾਰ

ਪੋਜੇਵਾਲ ਸਰਾਂ, 1 ਫਰਵਰੀ (ਨਵਾਂਗਰਾਈਾ) - ਜ਼ਿਲ੍ਹਾ ਐਜੂਕੇਸ਼ਨ ਸੈੱਲ ਨਵਾਂਸ਼ਹਿਰ ਦੇ ਇੰਚਾਰਜ ਏ.ਐੱਸ.ਆਈ. ਪ੍ਰਵੀਨ ਕੁਮਾਰ ਵਲੋਂ ਐੱਮ.ਬੀ.ਜੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੋਜੇਵਾਲ ਵਿਖੇ ਨਸ਼ਿਆਂ, ਟ੍ਰੈਫ਼ਿਕ ਨਿਯਮਾਂ, ਸਾਈਬਰ ਕ੍ਰਾਈਮ ਆਦਿ ਸਮੇਤ ਵੱਖ-ਵੱਖ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX