ਰੂਪਨਗਰ, 1 ਫਰਵਰੀ (ਸਤਨਾਮ ਸਿੰਘ ਸੱਤੀ)-ਨਵੇਂ ਵਰ੍ਹੇ 'ਚ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਹੰਗਾਮੇ ਭਰਪੂਰ ਰਹੀ ਅਤੇ ਦੋ ਮਹੀਨੇ ਬਾਅਦ ਮੀਟਿੰਗ ਹੋਣ ਦਾ ਕਾਰਨ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਨੇ ਕੌਂਸਲ ਕੋਲ ਫ਼ੰਡ ਨਾ ਹੋਣਾ ਦੱਸਿਆ ਅਤੇ ਕਿਹਾ ਕਿ ਜਦੋਂ ਫ਼ੰਡ ਹੀ ਨਹੀਂ ਹਨ ਤਾਂ ਫਿਰ ਕੰਮ ਕੀ ਕਰਨਗੇ | ਮੀਟਿੰਗ ਦੌਰਾਨ 153 ਤੋਂ ਲੈ ਕੇ 162 ਤੱਕ ਦੀਆਂ ਤਜਵੀਜ਼ਾਂ ਰੱਖੀਆਂ ਗਈਆਂ, ਜਦਕਿ ਜ਼ਿਲ੍ਹਾ ਪ੍ਰਬੰਧਕੀ ਅਧਿਕਾਰੀਆਂ ਅਤੇ ਮੌਜੂਦਾ ਵਿਧਾਇਕ ਵੱਲੋਂ ਸਿਵਲ ਸਕੱਤਰੇਤ ਤੋਂ ਆਈ.ਆਈ.ਟੀ ਰੋਡ ਫਲਾਈਓਵਰ ਤੱਕ ਸਟਰੀਟ ਲਾਈਟਾਂ ਚਲਾਉਣ ਲਈ ਵਾਰ-ਵਾਰ ਕਿਹਾ ਗਿਆ ਅਤੇ ਇਸ ਸੜਕ 'ਤੇ ਸਟਰੀਟ ਲਾਈਟਾਂ ਦੇ 71 ਖੰਭੇ ਹਨ, ਜਿਨ੍ਹਾਂ ਦੀਆਂ ਤਾਰਾਂ ਪੁੱਟੀਆਂ ਗਈਆਂ ਹਨ | ਜ਼ਮੀਨਦੋਜ਼ ਪਾਈਆਂ ਤਾਰਾਂ ਚੂਹਿਆਂ ਨੇ ਕੱਟ ਦਿੱਤੀਆਂ ਹਨ | ਜਿਸ ਕਾਰਨ ਸਟਰੀਟ ਲਾਈਟਾਂ ਬੰਦ ਹੋ ਗਈਆਂ ਹਨ ਅਤੇ ਕੁੱਝ ਤਾਰਾਂ ਪਾਣੀ ਕਾਰਨ ਖ਼ਰਾਬ ਹੋ ਗਈਆਂ ਹਨ, ਇਨ੍ਹਾਂ ਦੀ ਮੁਰੰਮਤ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਕੰਮ ਲਈ ਲਗਭਗ 10 ਐਮ.ਐਮ ਤੋਂ ਕੋਰ, ਲਗਭਗ 2300 ਮੀਟਰ ਹੈਂਡ ਤਾਰ ਪਾਉਣੀ ਹੋਵੇਗੀ ਅਤੇ ਇਸ ਦੀ ਖ਼ਰੀਦ 'ਤੇ 1 ਲੱਖ 6 ਹਜ਼ਾਰ ਰੁਪਏ ਖ਼ਰਚ ਕੀਤੇ ਜਾਣਗੇ | ਨਗਰ ਕੌਂਸਲ ਦੀ ਮੀਟਿੰਗ ਵਿਚ ਪਿਛਲੇ ਮਹੀਨਿਆਂ ਦਾ ਖਰਚਾ ਕਰਕੇ 10 ਤਜਵੀਜ਼ਾਂ ਅੱਗੇ ਰੱਖੀਆਂ ਗਈਆਂ ਅਤੇ ਸਾਰੀਆਂ ਤਜਵੀਜ਼ਾਂ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਇਨ੍ਹਾਂ ਤਜਵੀਜ਼ਾਂ ਵਿਚ ਪਿਛਲੀ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕਰਦਿਆਂ ਨਵੰਬਰ, ਦਸੰਬਰ ਮਹੀਨੇ ਦੀ ਆਮਦਨ ਅਤੇ ਖ਼ਰਚੇ | ਇਸ ਮੌਕੇ ਨਗਰ ਕੌਂਸਲ ਪ੍ਰਧਾਨ, ਕਾਰਜ ਸਾਧਕ ਅਫ਼ਸਰ ਅਤੇ ਕੌਂਸਲਰ ਮੌਜੂਦ ਸਨ |
ਪੁਰਖਾਲੀ, 1 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਭਗਤ ਰਵਿਦਾਸ ਜੀ ਦੇ 646ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਭਗਤ ਰਵਿਦਾਸ ਜੀ ਮੀਆਂਪੁਰ ਵਲੋਂ 7ਵਾਂ ਮਹਾਨ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਗੁਰੂ ਦੇ ਪੰਜ ...
ਪੁਰਖਾਲੀ, 1 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਭਾਰਤੀ ਕਿਸਾਨ ਯੂਨੀਅਨ (ਖੋਸਾ) ਜ਼ਿਲ੍ਹਾ ਰੂਪਨਗਰ ਦੀ ਟੀਮ ਵਲੋਂ ਰੂਪਨਗਰ ਬਲਾਕ ਦੇ ਪਿੰਡ ਕੁਦਸਪੁਰ ਬੜੀ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਨੇ ਵਿਸ਼ੇਸ਼ ...
ਸ੍ਰੀ ਚਮਕੌਰ ਸਾਹਿਬ, 1 ਫਰਵਰੀ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਗੁ: ਕਤਲਗੜ੍ਹ ਸਾਹਿਬ ਦੇ ਦੀਵਾਨ ਹਾਲ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਸ਼ੇਰ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਮੀਤ ...
ਮੋਰਿੰਡਾ, 1 ਫਰਵਰੀ (ਕੰਗ)-ਪਿੰਡ ਸਹੇੜੀ ਵਾਸੀਆਂ ਨੇ ਆਪਣੇ ਘਰਾਂ ਨੂੰ ਜਾਣ ਵਾਲੀ ਗਲੀ ਪੱਕੀ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਲੋਚਨ ਸਿੰਘ, ਜੋਧਾ ਸਿੰਘ, ਅਵਤਾਰ ਸਿੰਘ, ਕਮਲਜੀਤ ਸਿੰਘ, ਅਮਰ ਸਿੰਘ, ਮਲਕੀਤ ਸਿੰਘ, ਕਾਕਾ ਸਿੰਘ, ...
ਘਨੌਲੀ, 1 ਫਰਵਰੀ (ਜਸਵੀਰ ਸਿੰਘ ਸੈਣੀ)-ਇਲਾਕਾ ਸੰਘਰਸ਼ ਕਮੇਟੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਪ੍ਰਦੂਸ਼ਣ ਦੇ ਖ਼ਿਲਾਫ਼ ਲਗਾਏ ਧਰਨਾ ਵਾਲੇ ਸਥਾਨ 'ਤੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ...
ਸ੍ਰੀ ਚਮਕੌਰ ਸਾਹਿਬ, 1 ਫਰਵਰੀ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਭੈਰੋਮਾਜਰਾ ਵਿਖੇ ਸੰਤ ਬਾਬਾ ਕਰਤਾਰ ਸਿੰਘ ਯੂਥ ਵੈੱਲਫੇਅਰ ਕਲੱਬ ਭੈਰੋਮਾਜਰਾ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਭੈਰੋਮਾਜਰਾ ਵਾਲੇ ਅਤੇ ਸੰਤ ...
ਸ੍ਰੀ ਚਮਕੌਰ ਸਾਹਿਬ, 1 ਫਰਵਰੀ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਭੈਰੋਮਾਜਰਾ ਵਿਖੇ ਸੰਤ ਬਾਬਾ ਕਰਤਾਰ ਸਿੰਘ ਯੂਥ ਵੈੱਲਫੇਅਰ ਕਲੱਬ ਭੈਰੋਮਾਜਰਾ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਭੈਰੋਮਾਜਰਾ ਵਾਲੇ ਅਤੇ ਸੰਤ ...
ਕਾਹਨਪੁਰ ਖੂਹੀ, 1 ਫਰਵਰੀ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਪਲਾਟਾ ਵਿਖੇ, ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਦੀ ਆਰੰਭਤਾ ਕੀਤੀ ਗਈ | ਇਸ ਮੌਕੇ ਵੱਖ-ਵੱਖ ...
ਭਰਤਗੜ੍ਹ, 1 ਫਰਵਰੀ (ਜਸਬੀਰ ਸਿੰਘ ਬਾਵਾ)-ਜੀ-20 ਸੰਮੇਲਨ ਸੰਬੰਧੀ ਵਫ਼ਦ ਨੇ ਚੰਡੀਗੜ੍ਹ 'ਚ 30 ਅਤੇ 31 ਜਨਵਰੀ ਦੀਆਂ ਵਿਸ਼ੇਸ਼ ਇਕੱਤਰਤਾਵਾਂ ਕਰਨ ਮਗਰੋਂ ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ ਦੀ ਵਾਪਸੀ 'ਤੇ ਸਰਾਏ ਭਰਤਗੜ੍ਹ 'ਚ ਆਮਦ ਕੀਤੀ, ਇਸ ਵਫ਼ਦ 'ਚ ਭਾਰਤ ਦੇ ...
ਮੋਰਿੰਡਾ, 1 ਫਰਵਰੀ (ਕੰਗ)-ਅੱਜ ਖੰਡ ਮਿੱਲ ਮੋਰਿੰਡਾ ਦੇ ਨਵੇਂ ਜਨਰਲ ਮੈਨੇਜਰ ਅਨੰਦ ਕੁਮਾਰ ਤਿਵਾੜੀ ਨੇ ਆਪਣਾ ਅਹੁਦਾ ਸੰਭਾਲ ਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਖੰਡ ਮਿੱਲ ਮੋਰਿੰਡਾ ਦੀ ਬਿਹਤਰੀ ਅਤੇ ਤਰੱਕੀ ਲਈ ਪੂਰੀ ਮਿਹਨਤ ਕਰਨਗੇ | ਉਨ੍ਹਾਂ ਕਿਹਾ ਕਿ ਉਹ ਆਪਣੀ ...
ਨੂਰਪੁਰ ਬੇਦੀ, 1 ਫਰਵਰੀ (ਹਰਦੀਪ ਸਿੰਘ ਢੀਂਡਸਾ)-ਸਾ. ਲੋਕ ਸਭਾ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਮੁਹੱਲਾ ਕਲੀਨਿਕਾਂ ਦੇ ਨਾਮ 'ਤੇ ਗੁੰਮਰਾਹ ਕਰਨਾ ਬੰਦ ਕਰੇ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਚੱਲ ...
ਸ੍ਰੀ ਅਨੰਦਪੁਰ ਸਾਹਿਬ, 1 ਫਰਵਰੀ (ਕਰਨੈਲ ਸਿੰਘ)-ਸਥਾਨਕ ਦਸਮੇਸ਼ ਆਟੋ ਯੂਨੀਅਨ ਦੀ ਸਾਲਾਨਾ ਚੋਣ ਅੱਜ ਇੱਥੇ ਸਰਬ ਸੰਮਤੀ ਨਾਲ ਕੀਤੀ ਗਈ | ਨਵੀਂ ਹੋਈ ਚੋਣ 'ਚ ਬਲਵੰਤ ਸਿੰਘ ਲੱਖਾ ਨੂੰ ਪ੍ਰਧਾਨ ਚੁਣਿਆ ਗਿਆ | ਇਸ ਚੋਣ ਮੀਟਿੰਗ 'ਚ ਅਮਰੀਕ ਸਿੰਘ ਵਿੱਕੀ ਦੀ ਅਗਵਾਈ ਹੇਠ ...
ਜ਼ੀਰਕਪੁਰ, 1 ਫਰਵਰੀ (ਅਵਤਾਰ ਸਿੰਘ)-ਜ਼ੀਰਕਪੁਰ ਦੀ ਜੈਪੁਰੀਆ ਸੁਸਾਇਟੀ 'ਚ ਅੱਜ ਇਕ ਵਿਅਕਤੀ ਨੇ ਆਰਥਿਕ ਤੰਗੀ ਦੇ ਚਲਦਿਆਂ 6ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪੁਲਿਸ ਸੂਤਰਾਂ ਅਨੁਸਾਰ ਨਰਿੰਦਰ ਗੁਪਤਾ (53) ...
ਨੂਰਪੁਰ ਬੇਦੀ, 1 ਫਰਵਰੀ (ਹਰਦੀਪ ਸਿੰਘ ਢੀਂਡਸਾ)-ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਰੂਪਨਗਰ ਵਲੋਂ ਈ.ਟੀ.ਟੀ. ਅਧਿਆਪਕਾਂ ਦੀਆਂ ਤਨਖ਼ਾਹਾਂ ਦੇ ਬਿੱਲਾਂ 'ਤੇ ਇਤਰਾਜ਼ ਲਗਾ ਕੇ ਤਨਖ਼ਾਹਾਂ ਰੋਕਣ ਦੀ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ...
ਘਨੌਲੀ, 1 ਫਰਵਰੀ (ਜਸਵੀਰ ਸਿੰਘ ਸੈਣੀ)-ਪਿੰਡ ਬੇਗਮਪੁਰਾ ਵਲੋਂ 13 ਫਰਵਰੀ ਤੋਂ 16 ਫਰਵਰੀ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਖੇਡ ਮੈਦਾਨ ਵਿਖੇ ਖੇਡਾਂ ਕਰਵਾਉਣ ਸਬੰਧੀ ਬੇਗਮਪੁਰਾ ਦੇ ਪਤਵੰਤੇ ਸੱਜਣਾਂ ਦੀ ਅਹਿਮ ਮੀਟਿੰਗ ਕੀਤੀ ਗਈ | ਇਸ ਦੌਰਾਨ ਗੱਲਬਾਤ ...
ਨੂਰਪੁਰ ਬੇਦੀ, 1 ਫਰਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਗੋਪਾਲ ਪੁਰ ਵਿਖੇ ਬੀਤੇ ਕਾਫ਼ੀ ਸਮੇਂ ਤੋਂ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਡਾਹਢੇ ਨਾਰਾਜ਼ ਹਨ | ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਸੜਕਾਂ 'ਤੇ ਖੜ ਚੁੱਕਾ ਹੈ, ...
ਰੂਪਨਗਰ, 1 ਫਰਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਤਕਰੀਬਨ 180 ਐਨ.ਸੀ.ਸੀ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਪ੍ਰਸ਼ਾਸਨਿਕ ਅਫ਼ਸਰ ਕਰਨਲ ਐਲ. ਕੇ. ਅਗਰਵਾਲ ਦੇ ਸਹਿਯੋਗ ਨਾਲ ''ਸਵੱਛਤਾ ...
ਸ੍ਰੀ ਅਨੰਦਪੁਰ ਸਾਹਿਬ, 1 ਫਰਵਰੀ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਵਿਦਿਆਰਥੀ 2022-23 ਦੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦਿੱਲੀ ਵਲੋਂ ਕਰਵਾਏ ਜਾ ਰਹੇ ''ਨੌਰਥ ਜ਼ੋਨ ਇੰਟਰ-ਵਰਸਿਟੀ ਯੂਵਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX