ਯਮੁਨਾਨਗਰ, 1 ਫਰਵਰੀ (ਗੁਰਦਿਆਲ ਸਿੰਘ ਨਿਮਰ) - ਡੀ. ਏ. ਵੀ. ਗਰਲਜ਼ ਕਾਲਜ ਦੇ ਫੈਕਲਟੀ ਡਿਵੈਲਪਮੈਂਟ ਸੈੱਲ ਵਲੋਂ ਅਧਿਆਪਕਾਂ ਦੀ ਸ਼ਖ਼ਸੀਅਤ ਦੇ ਵਿਕਾਸ ਲਈ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਸਥਾਨਕ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ | ਕਾਲਜ ਪਿ੍ੰ. ਡਾ. ਮੀਨੂੰ ਜੈਨ ਅਤੇ ਐੱਫ. ਡੀ. ਪੀ. ਸੈੱਲ ਦੇ ਕਨਵੀਨਰ ਡਾ: ਸੁਰਿੰਦਰ ਕੌਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਬੁਲਾਰਿਆਂ ਵਲੋਂ ਅਧਿਆਪਕਾਂ ਨੂੰ ਸੰਪੂਰਨ ਸਿਹਤ ਲਈ ਯੋਗਾ, ਵਿਵਹਾਰ ਪ੍ਰਬੰਧਨ ਅਤੇ ਉੱਦਮੀ ਮਾਨਸਿਕਤਾ ਅਤੇ ਪਲੇਸਮੈਂਟ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਚੰਡੀਗੜ੍ਹ ਤੋਂ ਪਰਸਨੈਲਿਟੀ ਡਿਵੈਲਪਮੈਂਟ ਕੋਚ ਮਨੀਸ਼ ਕੁਮਾਰ ਅਤੇ ਚੰਡੀਗੜ੍ਹ ਸਥਿਤ ਦਿਸ਼ਾ ਫਾਰ ਸੈਕਸਜ਼ ਦੇ ਕੋ-ਫਾਊਾਡੇਸ਼ਨ ਮੈਂਬਰ ਡਾ. ਇੰਦੂ ਅਗਰਵਾਲ ਸਨ | ਇਸ ਮੌਕੇ ਵਿਧਾਇਕ ਘਣਸ਼ਿਆਮ ਦਾਸ ਅਰੋੜ ਨੇ ਕਿਹਾ ਕਿ ਨਿਯਮਿਤ ਯੋਗਾ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸੂਰਜ ਨਮਸਕਾਰ 'ਚ ਯੋਗਾ ਦੀਆਂ ਜ਼ਿਆਦਾਤਰ ਗਤੀਵਿਧੀਆਂ ਸ਼ਾਮਿਲ ਹੁੰਦੀਆਂ ਹਨ, ਲਿਹਾਜ਼ਾ ਰੋਜ਼ਾਨਾ ਅੱਧਾ ਘੰਟਾ ਸੂਰਜ ਨਮਸਕਾਰ ਕੀਤਾ ਜਾਵੇ | ਇਸ ਤੋਂ ਬਾਅਦ ਮਨੀਸ਼ ਕੁਮਾਰ ਨੇ ਵਿਵਹਾਰ ਪ੍ਰਬੰਧਨ ਦੇ ਤਿੰਨ ਥੰਮ੍ਹਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਤਰ੍ਹਾਂ ਤੁਹਾਡੀ ਸ਼ਖ਼ਸੀਅਤ ਹੈ, ਤੁਸੀਂ ਉਸ ਅਨੁਸਾਰ ਹੀ ਦੂਜਿਆਂ ਨਾਲ ਵਿਵਹਾਰ ਕਰੋਗੇ | ਉਨ੍ਹਾਂ ਕਿਹਾ ਕਿ ਸਾਡੀ ਸੋਚ ਦਾ ਸਾਡੇ ਵਿਵਹਾਰ ਨਾਲ ਵੀ ਗੂੜ੍ਹਾ ਸਬੰਧ ਹੈ ਅਤੇ ਜਿਵੇਂ ਅਸੀਂ ਸੋਚਦੇ ਹਾਂ, ਉਸੇ ਤਰ੍ਹਾਂ ਦਾ ਅਸੀਂ ਦੂਜਿਆਂ ਨਾਲ ਵਿਵਹਾਰ ਕਰਦੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਕੰਮ ਕਿਵੇਂ ਕਰਦੇ ਹਾਂ, ਉਹ ਸਾਡੀ ਸ਼ਖ਼ਸੀਅਤ ਨੂੰ ਦਰਸਾਉਣ ਦੇ ਨਾਲ-ਨਾਲ ਸਾਡੇ ਵਿਵਹਾਰ ਬਾਰੇ ਜਾਣਕਾਰੀ ਦਿੰਦਾ ਹੈ | ਇਸ ਤੋਂ ਬਾਅਦ ਡਾ. ਇੰਦੂ ਅਗਰਵਾਲ ਨੇ ਆਨਲਾਈਨ ਸਟਾਰਟਅੱਪ ਇੰਡੀਆ ਅਤੇ ਵੂਮੈਨ ਇੰਟਰਪਿ੍ਨਿਓਰਸ਼ਿਪ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਵਲੋਂ ਸਵੈ-ਰੁਜ਼ਗਾਰ ਨੂੰ ਵਧਾਉਣ ਲਈ ਦਿੱਤੀ ਜਾਂਦੀ ਸਹਾਇਤਾ ਬਾਰੇ ਜਾਣਕਾਰੀ ਸਾਂਝੀ ਕੀਤੀ | ਅੰਤ 'ਚ ਪਿ੍ੰ. ਡਾ. ਮੀਨੂੰ ਜੈਨ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੋਗਰਾਮ ਕਰਵਾਉਣ ਦਾ ਮੁੱਖ ਮੰਤਵ ਸਟਾਫ਼ ਮੈਂਬਰਾਂ ਦੇ ਗਿਆਨ ਵਿਚ ਵਾਧਾ ਕਰਨਾ ਸੀ |
ਸ਼ਾਹਬਾਦ ਮਾਰਕੰਡਾ, 1 ਫਰਵਰੀ (ਅਵਤਾਰ ਸਿੰਘ) - ਪੰਜਾਬ ਨੈਸ਼ਨਲ ਬੈਂਕ 'ਚ 39 ਸਾਲਾਂ ਦੀ ਨੌਕਰੀ ਕਰਨ ਤੋਂ ਬਾਅਦ ਮਨਵਿੰਦਰ ਸਿੰਘ ਮੱਕੜ 31 ਜਨਵਰੀ ਨੂੰ ਸੇਵਾ-ਮੁਕਤ ਹੋ ਗਏ | ਅੰਬਾਲਾ ਸਥਿਤ ਬੈਂਕ ਤੋਂ ਡਿਪਟੀ ਮੈਨੇਜਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਮੱਕੜ ਨੂੰ ਇਕ ...
ਰਤੀਆ, 1 ਫਰਵਰੀ (ਬੇਅੰਤ ਕੌਰ ਮੰਡੇਰ) - ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਭੂੰਦੜਵਾਸ ਵਲੋਂ ਸਰਦਾਰੀਆਂ ਟਰੱਸਟ ਪੰਜਾਬ ਦੀ ਅਗਵਾਈ ਵਿਚ ਦਸਤਾਰ ਸਿਖਲਾਈ ਕੈਂਪ 5 ਫਰਵਰੀ ਤੱਕ ਗੁਰਦੁਆਰਾ ਨਾਨਕਸ਼ਾਹੀ ਸਾਹਿਬ ਵਿਚ ਆਯੋਜਿਤ ...
ਕਰਨਾਲ, 1 ਫਰਵਰੀ (ਗੁਰਮੀਤ ਸਿੰਘ ਸੱਗੂ) - ਕਰਨਾਲ ਕਾਂਗਰਸ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਲਹਿਰੀ ਸਿੰਘ ਨੇ 'ਹੱਥ ਨਾਲ, ਹੱਥ ਜੋੜੋ' ਮੁਹਿੰਮ ਨੂੰ ਲੈ ਕੇ ਮਾਨਵ ਸੇਵਾ ਸੰਘ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ | ਮੀਟਿੰਗ 'ਚ ਪਹੁੰਚੇ ਵਰਕਰਾਂ ਨੇ ਭਾਰਤ ਜੋੜੋ ਯਾਤਰਾ ...
ਗੂਹਲਾ ਚੀਕਾ, 1 ਫਰਵਰੀ (ਓ.ਪੀ. ਸੈਣੀ) - ਇਥੋਂ ਦੇ ਮਸ਼ਹੂਰ ਮਹਿਲਾ ਕਾਲਜ 'ਚ ਬੇਨਾਮੀ ਈ-ਮੇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਪ੍ਰਸ਼ਾਸਨ ਵਲੋਂ ਵਾਰ-ਵਾਰ ਜਾਂਚ ਕਰਨ ਦੇ ਬਾਵਜੂਦ ਕਥਿਤ ਸ਼ਿਕਾਇਤਕਰਤਾ ਨਹੀਂ ਮੰਨਦਾ ਅਤੇ ਲਗਾਤਾਰ ਸਥਾਨਕ ਅਧਿਕਾਰੀਆਂ ਨਾਲ ...
ਯਮੁਨਾਨਗਰ, 1 ਫਰਵਰੀ (ਗੁਰਦਿਆਲ ਸਿੰਘ ਨਿਮਰ) - ਡਿਪਟੀ ਕਮਿਸ਼ਨਰ ਰਾਹੁਲ ਹੁੱਡਾ ਨੇ ਕਿਹਾ ਕਿ ਸਰਕਾਰ ਦਾ ਅੰਤੋਦਿਆ ਵਿਕਾਸ ਅਤੇ ਭਲਾਈ ਸਕੀਮ 'ਤੇ ਵਿਸ਼ੇਸ਼ ਧਿਆਨ ਹੈ | ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ ਸੂਬੇ ਦੇ ਗ਼ਰੀਬਾਂ ਨੂੰ ਨਵੇਂ ਸਾਲ ...
ਯਮੁਨਾਨਗਰ, 1 ਫਰਵਰੀ (ਗੁਰਦਿਆਲ ਸਿੰਘ ਨਿਮਰ) - ਸੰਤ ਨਿਸ਼ਚਲ ਸਿੰਘ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਸੰਤਪੁਰਾ ਵਿਖੇ ਪਿ੍ੰ. ਡਾ. ਅੰਜੂ ਵਾਲੀਆ ਨੂੰ ਸੇਵਾ-ਮੁਕਤੀ ਉਪਰੰਤ ਵਿਦਾਇਗੀ ਪਾਰਟੀ ਦੇਣ ਸੰਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ਸਕੱਤਰ ਮਨੋਰੰਜਨ ...
ਯਮੁਨਾਨਗਰ, 1 ਫਰਵਰੀ (ਗੁਰਦਿਆਲ ਸਿੰਘ ਨਿਮਰ) - ਜਵਾਹਰ ਨਵੋਦਿਆ ਵਿਦਿਆਲਿਆ ਦੇ ਪਿ੍ੰ. ਸੁਰਿੰਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਵਿਦਿਆਲਿਆ ਵਲੋਂ 6ਵੀਂ ਜਮਾਤ 'ਚ ਦਾਖ਼ਲੇ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ, ਜਿਸ ਦੀ ਆਖਰੀ ਮਿਤੀ ਪਹਿਲਾਂ 31 ਜਨਵਰੀ ਤੈਅ ...
ਪਿਹੋਵਾ, 1 ਫਰਵਰੀ (ਗੁਰਪ੍ਰੀਤ ਸਿੰਘ ਰਾਮਗੜ੍ਹੀਆ) - ਕਾਂਗਰਸ ਦੇ ਕੌਮੀ ਕਨਵੀਨਰ ਹਰਮਨਦੀਪ ਸਿੰਘ ਵਿਰਕ ਨੇ ਕਿਹਾ ਕਿ ਭਾਜਪਾ ਸਰਕਾਰ ਰੈਲੀਆਂ 'ਚ ਤਾਂ ਵੱਡੇ-ਵੱਡੇ ਐਲਾਨ ਕਰਦੀ ਹੈ | ਕਰੀਬ 6 ਸਾਲ ਪਹਿਲਾਂ ਵੀ ਪਿਹੋਵਾ ਵਿਕਾਸ ਰੈਲੀ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ...
ਕਰਨਾਲ, 1 ਫਰਵਰੀ (ਗੁਰਮੀਤ ਸਿੰਘ ਸੱਗੂ) - ਨਿਫ਼ਾ ਨੇ ਕਰਨਾਲ ਦੀ ਮਹਾਨ ਬੇਟੀ ਮਰਹੂਮ ਡਾ. ਕਲਪਨਾ ਚਾਵਲਾ ਨੂੰ ਅੱਜ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ | ਮਹਿਲਾ ਵਿੰਗ ਦੀ ਅਨੀਤਾ ਪੁੰਜ ਅਤੇ ਡਾ. ਭਾਰਤੀ ਭਾਰਦਵਾਜ ਨੇ ਨਿਫ਼ਾ ਵਲੋਂ ਕਰਵਾਈ ਗਈ ਕੇਅਰ ...
ਕਰਨਾਲ, 1 ਫਰਵਰੀ (ਗੁਰਮੀਤ ਸਿੰਘ ਸੱਗੂ) - ਬੰਦੀ ਸਿੰਘਾਂ ਦੀ ਰਿਹਾਈ, ਬਰਗਾੜੀ ਗੋਲੀ ਕਾਂਡ, ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੁਹਾਲੀ ਦੇ ...
ਕਰਨਾਲ, 1 ਫਰਵਰੀ (ਗੁਰਮੀਤ ਸਿੰਘ ਸੱਗੂ) - ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਕੇਂਦਰੀ ਬਜਟ ਨੂੰ ਸਮਾਜ ਦੇ ਹਰ ਵਰਗ ਦਾ ਬਜਟ ਦੱਸਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਬਜਟ 'ਚ ਸਮਾਜ ਦੇ ਹਰ ਵਰਗ ਦੀ ਤਰੱਕੀ ਅਤੇ ...
ਪੱਟੀ, 1 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)¸ਪੱਟੀ ਹਲਕੇ ਦੇ ਪਿੰਡ ਪਿੰਡ ਬੱਠੇ ਭੈਣੀ ਵਿੱਖੇ ਮਹਾਂਵੀਰ ਚੱਕਰ ਵਿਜੇਤਾ ਸ਼ਹੀਦ ਹਰਭਜਨ ਸਿੰਘ ਦੀ ਯਾਦ ਨੂੰ ਸਮਰਪਿਤ 4 ਏਕੜ ਜ਼ਮੀਨ ਵਿਚ ਬਣੇ ਖੇਡ ਸਟਡੀਅਮ ਦਾ ਉਦਘਾਟਨ ਟਰਾਂਸਪੋਰਟ ਮੰਤਰੀ ...
ਤਰਨ ਤਾਰਨ, 1 ਫਰਵਰੀ (ਇਕਬਾਲ ਸਿੰਘ ਸੋਢੀ)-ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਜਨਵਰੀ ਦੀ ਤਨਖਾਹ ਨਾਲ ਮੋਬਾਇਲ ਭੱਤਾ ਨਾ ਦੇਣ ਦੇ ਜ਼ੁਬਾਨੀ ਹੁਕਮ ਜਾਰੀ ਕੀਤੇ ਹਨ | ਉਕਤ ਪ੍ਰਗਟਾਵਾ ਕਰਦਿਆਂ ਬੀ.ਐੱਡ. ਅਧਿਆਪਕ ਫਰੰਟ ਦੇ ਜ਼ਿਲ੍ਹਾ ਪ੍ਰਧਾਨ ...
ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)¸ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਕੁਸ਼ਟ ਰੋਗ ਦਿਵਸ ਨੂੰ ਸਮਰਪਿਤ ਲੈਪਰੋਸੀ (ਕੁਸ਼ਟ ਰੋਗ) ਜਾਗਰੂਕਤਾ ਪੰਦਰਵਾੜਾ 13 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ, ਜਿਸ ...
ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)-ਕੇਂਦਰ ਸਰਕਾਰ ਦੀ ਸੰਸਥਾ ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਲਈ ਛੇਵੀਂ ਜਮਾਤ 'ਚ ਦਾਖਲੇ ਲਈ ਆਨਲਾਈਨ ਫਾਰਮ ਭਰਨ ਦੀ 31 ਜਨਵਰੀ ਤੋਂ ਵਧਾ ਕੇ 8 ਫਰਵਰੀ ਕਰ ਦਿੱਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ...
ਅਜਨਾਲਾ, 1 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਅਜਨਾਲਾ 'ਚ ਤਾਇਨਾਤ ਸੀ.ਡੀ.ਪੀ.ਓ. ਵਲੋਂ ਬਦਲੀ ਕਰਨ ਲਈ ਇੱਕ ਸੁਪਰਵਾਈਜ਼ਰ ਰਾਹੀਂ ਰਿਸ਼ਵਤ ਮੰਗਣ ਤੇ ਰਿਸ਼ਵਤ ਨਾ ਦੇਣ 'ਤੇ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਅਜਨਾਲਾ ਨੇੜੇ ਪਿੰਡ ...
ਅੰਮਿ੍ਤਸਰ, 1 ਫਰਵਰੀ (ਸੁਰਿੰਦਰ ਕੋਛੜ)-ਧਰਮ ਯਾਤਰਾ ਮਹਾਸੰਘ ਦੇ ਕੋਆਰਡੀਨੇਟਰ ਕਪਿਲ ਅਗਰਵਾਲ ਨੇ ਪ੍ਰੈੱਸ ਨੂੰ ਜਾਰੀ ਬਿਆਨ 'ਚ ਕਿਹਾ ਕਿ 'ਆਪ' (ਆਮ ਆਦਮੀ ਪਾਰਟੀ) ਸਰਕਾਰ ਦੀ ਨਾਕਾਮਯਾਬੀ ਅਤੇ ਮਾੜੀ ਕਾਰਗੁਜ਼ਾਰੀ ਕਾਰਨ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਤਰਸਯੋਗ ...
ਨਵੀਂ ਦਿੱਲੀ, 1 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਵਲੋਂ ਮੇਹਰਾਮ ਨਗਰ ਇਲਾਕੇ 'ਚ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਸਕੂਲ ਤਿਆਰ ਕੀਤਾ ਜਾ ਰਿਹਾ ਹੈ | ਇਸ ਦਾ ਨਾਂਅ 'ਅੰਬੇਡਕਰ ਸਕੂਲ ਆਫ਼ ਐਕਸੀਲੈਂਸ' ਰੱਖਿਆ ਗਿਆ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਕੂਲ ...
ਨਵੀਂ ਦਿੱਲੀ, 1 ਫਰਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਗੁਰਦੁਆਰਾ ਮਜਨੂੰ ਟਿੱਲਾ ਵਿਖੇ ਆਟਾ ਚੱਕੀ ਵਾਸਤੇ ਬਣਾਏ ਤਿੰਨ ਵੱਡੇ ਹਾਲ ਕਮਰੇ ਸੰਗਤਾਂ ਨੂੰ ਸਮਰਪਿਤ ਕੀਤੇ | ਇਸ ਮੌਕੇ ਕਾਲਕਾ ...
ਨਵੀਂ ਦਿੱਲੀ, 1 ਫਰਵਰੀ (ਬਲਵਿੰਦਰ ਸਿੰਘ ਸੋਢੀ)-ਏ.ਟੀ.ਐੱਮ. ਨੂੰ ਤੋੜ ਕੇ ਉਸ ਵਿਚੋਂ ਪੈਸੇ ਕੱਢ ਕੇ ਲੈ ਜਾਣ ਵਾਲਾ ਇਕ ਗਰੋਹ ਦਾ ਖਤਰਨਾਕ ਬਦਮਾਸ਼ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਇਸ ਕੋਲੋਂ ਇਕ ਸੈਮੀਆਟੋਮੈਟਿਕ ਪਿਸਤੌਲ ...
ਨਵੀਂ ਦਿੱਲੀ, 1 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਹੁਣ ਲਾਈਵ ਲੀਵਰ ਟਰਾਂਸਪਲਾਂਟ ਹੋਵੇਗਾ ਅਤੇ ਹਸਪਤਾਲ 'ਚ ਬਣ ਰਹੇ ਸੁਪਰਸਪੈਸ਼ਲਿਟੀ ਬਲਾਕ ਵਿਚ ਡੈਡੀਕੇਟਿਡ ਆਪ੍ਰੇਸ਼ਨ ਥਿਏਟਰ ਬਣਾਏ ਜਾ ਰਹੇ ਹਨ, ਜਿਸ ਵਿਚ ਦੋ ਓ. ਟੀ. ...
ਨਵੀਂ ਦਿੱਲੀ, 1 ਫਰਵਰੀ (ਬਲਵਿੰਦਰ ਸਿੰਘ ਸੋਢੀ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਦੇ ਮੌਕੇ ਉਨ੍ਹਾਂ ਦੇ ਜੀਵਨ 'ਤੇ ਬਣਾਈ ਜਾ ਰਹੀ ਪੰਜਾਬੀ ਫ਼ਿਲਮ ਦਾ ਮਹੂਰਤ ਰਿਬਨ ਕੱਟ ਕੇ ਦਿੱਲੀ ਦੇ ਟੈਗੋਰ ਗਾਰਡਨ ਵਿਖੇ ਕੀਤਾ ਗਿਆ | ਇਹ ਫ਼ਿਲਮ ਦੋ ...
ਨਵੀਂ ਦਿੱਲੀ, 1 ਫਰਵਰੀ (ਬਲਵਿੰਦਰ ਸਿੰਘ ਸੋਢੀ)-ਇਕ ਪਾਸੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੂਸਰੇ ਪਾਸੇ ਦਿੱਲੀ ਜਲ ਬੋਰਡ ਦੀ ਮੇਨ ਪਾਈਪ ਲਾਈਨ ਤੋਂ ਪਾਣੀ ਲਗਾਤਾਰ ਲੀਕ ਹੋ ਰਿਹਾ ਹੈ | ਇਹ ਪਾਈਪ ਲਾਈਨ ਜਨਕਪੁਰੀ ਦੇ ...
ਨਵੀਂ ਦਿੱਲੀ, 1 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਵਲੋਂ ਮੇਹਰਾਮ ਨਗਰ ਇਲਾਕੇ 'ਚ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਸਕੂਲ ਤਿਆਰ ਕੀਤਾ ਜਾ ਰਿਹਾ ਹੈ | ਇਸ ਦਾ ਨਾਂਅ 'ਅੰਬੇਡਕਰ ਸਕੂਲ ਆਫ਼ ਐਕਸੀਲੈਂਸ' ਰੱਖਿਆ ਗਿਆ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਕੂਲ ...
ਜਲੰਧਰ, 1 ਫਰਵਰੀ (ਸ਼ਿਵ)-ਬਸਤੀ ਬਾਵਾ ਖੇਲ ਰਾਜ ਨਗਰ 'ਚ ਅਗਰਵਾਲ ਹਸਪਤਾਲ ਦੇ ਪਿਛਲੇ ਪਾਸੇ ਇਕ ਨਾਜਾਇਜ਼ ਬਣੀ ਇਮਾਰਤ ਨੂੰ ਨਿਗਮ ਦੇ ਬਿਲਡਿੰਗ ਬਰਾਂਚ ਨੇ ਸੀਲ ਕਰ ਦਿੱਤਾ ਹੈ | ਵੈਸਟ ਹਲਕੇ 'ਚ ਨਾਜਾਇਜ਼ ਉਸਾਰੀਆਂ ਤੇਜ਼ੀ ਨਾਲ ਬਣਾਈਆਂ ਜਾ ਰਹੀਆਂ ਹਨ | ਨਿਗਮ ਦੇ ...
ਜਲੰਧਰ, 1 ਫਰਵਰੀ (ਐੱਮ. ਐੱਸ. ਲੋਹੀਆ)-ਸਥਾਨਕ ਮੁਹੱਲਾ ਗੋਪਾਲ ਨਗਰ 'ਚ ਰਹਿੰਦਾ ਦਿਮਾਗ਼ੀ ਕਮਜ਼ੋਰ ਨੌਜਵਾਨ ਬੀਤੇ ਦਿਨੀਂ ਭੇਦਭਰੀ ਹਾਲਤ 'ਚ ਘਰ ਤੋਂ ਲਾਪਤਾ ਹੋ ਗਿਆ ਹੈ, ਜਿਸ ਦੀ ਪਛਾਣ ਅਜੇ ਕੁਮਾਰ (18) ਵਜੋਂ ਦੱਸੀ ਗਈ ਹੈ | ਅਜੇ ਦੇ ਪਿਤਾ ਰਾਜੇਸ਼ ਪਾਸਵਾਨ ਨੇ ਜਾਣਕਾਰੀ ...
ਮਕਸੂਦਾਂ, 1 ਫਰਵਰੀ (ਸੋਰਵ ਮਹਿਤਾ)-ਥਾਣਾ ਡਵੀਜ਼ਨ ਨੰਬਰ 8 ਪੁਲਿਸ ਵਲੋਂ ਚੋਰੀਆਂ ਤੇ ਲੁੱਟ-ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇਕ ਕਥਿਤ ਦੋਸ਼ੀ ਕਾਬੂ ਕੀਤਾ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨਵਦੀਪ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਰਾਜਪਾਲ ਸਮੇਤ ਪੁਲਿਸ ...
ਜਲੰਧਰ, 1 ਫਰਵਰੀ (ਸ਼ਿਵ)-ਬੀਤੇ ਦਿਨੀਂ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦੀ ਹਾਜ਼ਰੀ 'ਚ ਭਾਜਪਾ ਖੇਡ ਸੈੱਲ ਦੇ ਜਨਰਲ ਸਕੱਤਰ ਦੱਸ ਕੇ 'ਆਪ' ਵਿਧਾਇਕਾਂ ਤੇ ਆਗੂਆਂ ਨੇ ਜਿਸ ਸੰਦੀਪ ਜੋਸ਼ੀ ਨੂੰ 'ਆਪ' 'ਚ ਸ਼ਾਮਿਲ ਕਰਵਾਇਆ ਸੀ | ਉਸ ਮਾਮਲੇ 'ਚ ਜਲੰਧਰ ਭਾਜਪਾ ਨੇ ...
ਜਲੰਧਰ, 1 ਫਰਵਰੀ (ਸ਼ਿਵ)-ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਦੇਰ ਸ਼ਾਮ ਕਾਰਵਾਈ ਕਰਕੇ ਹੰਸ ਰਾਜ ਸਟੇਡੀਅਮ ਦੇ ਟੇਬਲ ਟੈਨਿਸ ਹਾਲ ਦੇ ਬਾਹਰ ਪਾਰਕਿੰਗ ਵਾਲੀ ਜਗਾ 'ਤੇ ਬਣਾਈ ਦੀਵਾਰ ਨੂੰ ਨਿਗਮ ਨੇ ਤੋੜ ਦਿੱਤਾ ਹੈ | ਦੱਸਿਆ ਜਾਂਦਾ ਹੈ ਕਿ ਪਾਰਕਿੰਗ ਵਾਲੀ ਜਗ੍ਹਾ ...
ਜਲੰਧਰ, 1 ਫਰਵਰੀ (ਸ਼ਿਵ)-12 ਕਰੋੜ ਦੇ ਸਾਲਾਨਾ ਕਾਰੋਬਾਰ ਵਾਲੀ ਮੈਸਰਜ਼ ਕ੍ਰਿਸ਼ ਟਾਇਲਸ ਤੇ ਸੈਨੀਟੇਸ਼ਨ ਦਾ ਜੀ. ਐੱਸ. ਟੀ. ਵਿਭਾਗ ਵਲੋਂ ਛਾਪਾ ਮਾਰ ਕੇ ਸਰਵੇ ਕੀਤਾ ਗਿਆ ਤੇ ਵਪਾਰਕ ਅਦਾਰੇ ਦੀਆਂ ਕੁੱਲ ਤਿੰਨ ਥਾਵਾਂ ਦਾ ਨਿਰੀਖਣ ਕੀਤਾ ਗਿਆ | ਕਾਰਵਾਈ ਵਾਲੀ ਜੀ. ਐੱਸ. ਟੀ. ...
ਬੱਧਨੀ ਕਲਾਂ, 1 ਫਰਵਰੀ (ਸੰਜੀਵ ਕੋਛੜ)-ਅਨੰਦ ਈਸ਼ਵਰ ਦਰਬਾਰ ਨਾਨਕਸਰ ਠਾਠ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੇ ਸੇਵਾਦਾਰਾਂ ਨੇ ਵਿਦੇਸ਼ ਦੀ ਧਰਤੀ 'ਚ ਨਾਮਣਾ ਖੱਟਦਿਆਂ ਵਾਹ-ਵਾਹ ਹਾਸਲ ਕੀਤੀ ਹੈ, ਇਸ ਸਬੰਧੀ ਬੱਧਨੀ ਕਲਾਂ ਠਾਠ 'ਚ ਨਤਮਸਤਕ ਹੋ ਕੇ ਬਾਬਾ ਜ਼ੋਰਾ ...
ਜਲੰਧਰ, 1 ਫਰਵਰੀ (ਸ਼ਿਵ)-ਸਮਾਰਟ ਸਿਟੀ ਕੰਪਨੀ ਵਲੋਂ ਸ਼ਹਿਰ 'ਚ 55 ਕਰੋੜ ਦੀ ਲਾਗਤ ਨਾਲ ਲਗਾਈਆਂ ਐਲ. ਈ. ਡੀ. ਲਾਈਟਾਂ ਤੇ ਐਮ. ਪੀ. ਪੀ. ਅਤੇ ਵਿਧਾਇਕ ਕੋਟੇ ਦੇ ਫ਼ੰਡਾਂ 'ਚੋਂ ਹਜ਼ਾਰਾਂ ਲਾਈਟਾਂ ਲੱਗਣ ਦੇ ਬਾਵਜੂਦ ਸ਼ਹਿਰ ਦੇ ਕਈ ਹਿੱਸੇ ਹਨੇਰੇ 'ਚ ਡੁੱਬੇ ਪਏ ਹਨ, ਜਿਸ ਕਰਕੇ ...
ਜਲੰਧਰ, 1 ਫਰਵਰੀ (ਹਰਵਿੰਦਰ ਸਿੰਘ ਫੁੱਲ)-ਉੱਘੇ ਸਮਾਜ ਸੇਵਕ ਲੈਕਚਰਾਰ ਭੁਪਿੰਦਰ ਸਿੰਘ ਖ਼ਾਲਸਾ ਨੂੰ ਸਿੱਖਿਆ ਵਿਭਾਗ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਦਰਸ਼ ਨਗਰ ਜਲੰਧਰ ਵਲੋਂ 31 ਜਨਵਰੀ, 2023 ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਸ: ਖਾਲਸਾ ...
ਜਲੰਧਰ, 1 ਫਰਵਰੀ (ਜਸਪਾਲ ਸਿੰਘ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਪ੍ਰੋਫ਼ੈਸਰਾਂ ਨੇ ਇਕ ਡਰਾੲੂਵਰਲੈਸ ਇਲੈਕਟਿ੍ਕ ਬੱਸ ਦਾ ਨਿਰਮਾਣ ਕੀਤਾ ਹੈ ਜੋ ਸÏਰ ਊਰਜਾ ਨਾਲ ਵੀ ਚੱਲਦੀ ਹੈ | ਇੰਜੀਨੀਅਰਿੰਗ ਦੇ ਇਸ ਚਮਤਕਾਰ ਨੂੰ ਰੂਪ ਦੇਣ ਵਾਲਿਆਂ ਨੂੰ ...
ਜਲੰਧਰ, 1 ਫਰਵਰੀ (ਹਰਵਿੰਦਰ ਸਿੰਘ ਫੁੱਲ)-ਖੋਜੇਵਾਲ ਤੇ ਤਾਜਪੁਰ ਦੇ ਨਿੱਜੀ ਡੇਰਿਆਂ ਦੀ ਆਈ. ਟੀ. ਵਲੋਂ ਕੀਤੀ ਇਨਕੁਆਰੀ ਦਾ ਸਿੱਖ ਤਾਲਮੇਲ ਕਮੇਟੀ ਨੇ ਸਵਾਗਤ ਕੀਤਾ ਹੈ | ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਵਿੱਕੀ ...
ਜਲੰਧਰ, 1 ਫਰਵਰੀ (ਹਰਵਿੰਦਰ ਸਿੰਘ ਫੁੱਲ)-ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟੇ੍ਰਲੀਆ ਤੇ ਸਾਹਿਤ ਕਲਾ ਕੇਂਦਰ ਜਲੰਧਰ ਵਲੋਂ ਪੰਜਾਬੀ ਸ਼ਾਇਰੀ ਤੇ ਪੱਤਰਕਾਰੀ ਦੇ ਖੇਤਰ ਵਿਚ ਬਿਹਤਰੀਨ ਸੇਵਾਵਾਂ ਦੇਣ ਵਾਲੀ ਕਮਲ ਦੁਸਾਂਝ ਤੇ ਸੁਸ਼ੀਲ ਦੁਸਾਂਝ ਦੀ ਜੋੜੀ ਨੂੰ ...
ਜਲੰਧਰ, 1 ਫਰਵਰੀ (ਸ਼ਿਵ)-ਸਿਵਲ ਲਾਈਨ ਨਿਵਾਸੀ ਮਨੀਸ਼ਾ ਖੋਸਲਾ ਨੇ ਆਪਣੇ ਸਾਹਮਣੇ ਪਾਰਕ 'ਚ ਸੁੱਟੇ ਜਾ ਰਹੇ ਮਲਬੇ ਤੇ ਕੂੜੇ ਤੋਂ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੰਦਗੀ ਉਨ੍ਹਾਂ ਦੇ ਘਰਾਂ ਸਾਹਮਣੇ ਸੁੱਟੀ ਜਾ ਰਹੀ ਹੈ ਪਰ ਇਸ ...
ਚੁਗਿੱਟੀ/ਜੰਡੂਸਿੰਘਾ, 1 ਫਰਵਰੀ (ਨਰਿੰਦਰ ਲਾਗੂ)-ਨਗਰ ਨਿਗਮ ਵਲੋਂ ਚੁਗਿੱਟੀ ਵਿਖੇ ਘਰਾਂ 'ਚ ਸਪਲਾਈ ਕੀਤੇ ਜਾਂਦੇ ਪਾਣੀ 'ਚ ਖ਼ਰਾਬੀ ਹੋਣ ਕਾਰਨ ਇਲਾਕਾ ਵਸਨੀਕ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਇਸ ਸੰਬੰਧੀ ਜਗਨਨਾਥ, ਵਿਧੀ ਚੰਦ, ਬਿਸ਼ਨ ਦਾਸ, ਜਾਨੂੰ ਤੇ ਕਈ ...
ਜਲੰਧਰ ਛਾਉਣੀ, 1 ਫਰਵਰੀ (ਪਵਨ ਖਰਬੰਦਾ)-ਆਪਣੇ ਸੈਂਕੜੇ ਸਾਥੀਆਂ ਸਮੇਤ ਬੀਤੇ ਦਿਨ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਤਰਲੋਕ ਸਿੰਘ ਸਰਾਂ ਦਾ ਰਾਮਾ ਮੰਡੀ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਰੋਹਿਤ ਕੁਮਾਰ ਵਿੱਕੀ ਤੁਲਸੀ ਦੀ ਅਗਵਾਈ 'ਚ ...
ਜਲੰਧਰ, 1 ਫਰਵਰੀ (ਸ਼ਿਵ)-ਸ਼ਹਿਰ 'ਚ ਇਕਹਿਰੀ ਪੁਲੀ ਸਮੇਤ ਕਈ ਇਲਾਕੇ ਗੰਦੇ ਪਾਣੀ 'ਚ ਡੁੱਬੇ ਪਏ ਹਨ ਪਰ ਸ਼ਹਿਰਾਂ ਨੂੰ ਸੁੰਦਰ ਬਣਾਉਣ ਦੀਆਂ ਗਰੰਟੀਆਂ ਦੇਣ ਵਾਲੀ 'ਆਪ' ਸਰਕਾਰ ਨੂੰ 10 ਮਹੀਨੇ ਵਿਚ ਨਿਗਮ ਵਿਚ ਕੋਈ ਪੱਕਾ ਐੱਸ. ਈ. ਲਗਾਉਣ ਦਾ ਸਮਾਂ ਨਹੀਂ ਮਿਲਿਆ ਹੈ ਤੇ ...
ਮਕਸੂਦਾਂ, 1 ਫਰਵਰੀ (ਸੋਰਵ ਮਹਿਤਾ)-ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਸ਼ਰਾਬ ਤਸਕਰੀ ਦੇ ਮਾਮਲੇ 'ਚ ਅਦਾਲਤ ਵਲੋਂ ਭਗÏੜੇ ਚੱਲ ਰਹੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ | ਜਾਣਕਾਰੀ ਦਿੰਦੇ ਹੋਏ ਥਾਣਾ ਮਕਸੂਦਾਂ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ਼ ...
ਜਲੰਧਰ, 1 ਫਰਵਰੀ (ਅ. ਬ.)-ਸਥਾਨਕ ਜ਼ਿਲ੍ਹਾ ਹਾਊਸਫੈੱਡ ਦਫ਼ਤਰ 'ਚ 34 ਸਾਲ ਤੋਂ ਵੱਧ ਸਮਾਂ ਸ਼ਾਨਦਾਰ ਤੇ ਵਧੀਆ ਸੇਵਾਵਾਂ ਨਿਭਾਅ ਕੇ ਸੇਵਾ-ਮੁਕਤ ਹੋਏ ਇੰਸਪੈਕਟਰ ਜੋਗਾ ਸਿੰਘ ਨੂੰ ਸਟਾਫ਼, ਸਹਿਕਾਰੀ ਸਭਾਵਾਂ ਦੇ ਅਹੁਦੇਦਾਰਾਂ ਤੇ ਪਤਵੰਤਿਆਂ ਵਲੋਂ ਨਿੱਘੀ ਵਿਦਾਇਗੀ ...
ਜਲੰਧਰ, 1 ਫਰਵਰੀ (ਐਮ.ਐਸ. ਲੋਹੀਆ) ਸਥਾਨਕ ਮਾਡਲ ਟਾਊਨ ਵਿਚ ਅੱਜ ਦੇਰ ਸ਼ਾਮ ਉਦੋਂ ਹੰਗਾਮਾ ਹੋ ਗਿਆ ਜਦੋਂ ਦੁਕਾਨਦਾਰ ਨੇ ਇਕ ਨਿੱਜੀ ਸਕੂਲ ਦੀ ਅਧਿਆਪਕਾ ਨੂੰ ਦੁਕਾਨ ਵਿਚੋਂ ਕਿਤਾਬ ਚੋਰੀ ਕਰਦਿਆਂ ਫੜ ਲਿਆ | ਦੁਕਾਨਦਾਰਾਂ ਨੇ ਇਕੱਠੇ ਹੋ ਕੇ ਅਧਿਆਪਕਾ ਨੂੰ ਪੁਲਿਸ ਦੇ ...
ਜਲੰਧਰ, 1 ਫਰਵਰੀ (ਜਸਪਾਲ ਸਿੰਘ)-ਪੰਜਾਬ ਰਾਜ ਦੇ ਸਹਾਇਤਾ ਪ੍ਰਾਪਤ ਏਡਿਡ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਦਾ ਇਕ ਵਫ਼ਦ ਕਸ਼ਮੀਰ ਭਗਤ, ਸਕੱਤਰ ਪੰਜਾਬ ਦੀ ਅਗਵਾਈ ਹੇਠ 'ਆਪ' ਆਗੂ ਦੀਪਕ ਬਾਲੀ ਨੂੰ ਮਿਲਿਆ ਅਤੇ ਆਪਣੀਆਂ ਹੱਕੀ ਮੰਗਾਂ ਪ੍ਰਤੀ ਜਾਣੂੰ ਕਰਵਾਇਆ | ਇਸ ...
ਕਰਤਾਰਪੁਰ, 1 ਫਰਵਰੀ (ਜਨਕ ਰਾਜ ਗਿੱਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਦੇ ਹਾਕੀ ਖਿਡਾਰੀ ਹਰਪ੍ਰੀਤ ਸਿੰਘ (ਬੀ. ਏ ਭਾਗ-1) ਦੀ ਗਵਾਲੀਅਰ ਵਿਖੇ ਹੋ ਰਹੇ 'ਖੇਲੋ ਇੰਡੀਆ' ਹਾਕੀ ...
ਗੁਰਾਇਆ, 1 ਫਰਵਰੀ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਹਲਕੇ ਦੇ ਪਟਵਾਰੀ ਗੁਰਮਿੰਦਰ ਸਿੰਘ ਸੰਘੇੜਾ ਜੋ ਜਲੰਧਰ ਜ਼ਿਲੇ੍ਹ ਦੀ ਪਟਵਾਰ ਯੂਨੀਅਨ ਦੇ ਪ੍ਰਧਾਨ ਹਨ, ਦੇ ਯਤਨਾਂ ਸਦਕਾ ਪਟਵਾਰ ਯੂਨੀਅਨ ਵਲੋਂ ਨਵੇਂ ਸਾਲ ਦੀ ਡਾਇਰੀ ਜਾਰੀ ਕੀਤੀ ਗਈ | ਉਨ੍ਹਾਂ ਇਹ ਡਾਇਰੀ ਏ. ਡੀ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX