ਬਾਬਾ ਬਕਾਲਾ ਸਾਹਿਬ, 2 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦਾ ਮਹੱਤਵਪੂਰਨ ਕਸਬਾ, ਬੁਤਾਲਾ ਜੋ ਕਿ ਲਗਭਗ ਦੋ ਦਰਜਨ ਪਿੰਡਾਂ ਦਾ ਕੇਂਦਰ ਬਿੰਦੂ ਹੈ ਪਰ ਬਹੁਤ ਸਾਰੀਆਂ ਸਹੂਲਤਾਂ ਤੋਂ ਸੱਖਣਾ ਹੈ | ਜਿਥੇ ਬੁਤਾਲਾ ਸਰਕਲ ਸਿਹਤ ਸਿਵਾਵਾਂ ਤੋਂ ਬੁਰੀ ਤਰ੍ਹਾਂ ਪਛੜਿਆ ਹੋਇਆ ਉਥੇ ਵਿਕਾਸ ਤੇ ਨਿਕਾਸ ਪੱਖੋਂ ਸੱਖਣਾ ਪਿਆ ਹੈ ਜਿਸ ਦੀ ਤਾਜਾ ਮਿਸਾਲ ਬੁਤਾਲਾ ਦੇ ਬੱਸ ਅੱਡੇ ਤੋਂ ਮਿਲਦੀ ਹੈ | ਇਹ ਬੱਸ ਅੱਡਾ ਬਰਸਾਤ ਦੇ ਦਿਨਾਂ 'ਚ ਵੱਡੇ ਛੱਪੜ ਦਾ ਰੂਪ ਧਾਰ ਲੈਂਦਾ ਹੈ | ਪਿਛਲੇ ਦਿਨਾਂ 'ਚ ਆਪ ਆਗੂਆਂ ਨੇ ਮਿੱਟੀ ਪੁਵਾਈ ਸੀ ਪਰ ਨਤੀਜਾ ਨਾਂ ਮਾਤਰ ਰਿਹਾ | ਜਿਕਰਯੋਗ ਹੈ ਕਿ ਇਹ ਅੱਡਾ, ਬਾਬਾ ਬਕਾਲਾ ਸਾਹਿਬ ਤੋਂ ਸਠਿਆਲਾ-ਬੁਤਾਲਾ ਰਾਹੀਂ ਹੀ ਸ੍ਰੀ ਹਰਗੋਬਿੰਦਪੁਰ, ਗੁਰਦਾਸਪੁਰ, ਪਠਾਨਕੋਟ ਵਰਗੇ ਸ਼ਹਿਰਾਂ ਨੂੰ ਜੋੜਦਾ ਹੈ | ਇਥੋਂ ਲੰਘਦੇ ਵਾਹਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਇਥੇ ਹੀ ਬੱਸ ਨਹੀਂ ਕੁਝ ਹੀ ਕਿਲੋਮੀਟਰ ਤੇ ਰਾਣਾ ਖੰਡ ਮਿੱਲ ਹੈ ਤੇ ਕਿਸਾਨਾਂ ਨੂੰ ਗੰਨੇ ਦਾ ਸੀਜਨ ਵੀ ਚੱਲ ਰਿਹਾ ਹੈ, ਕਿਸਾਨਾਂ ਨੂੰ ਗੰਨਾਂ ਲੈ ਕੇ ਜਾਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਬੁਤਾਲਾ ਨਿਵਾਸੀ ਤਰਸੇਮ ਸਿੰਘ ਪ੍ਰਧਾਨ, ਸੰਤੋਖ ਸਿੰਘ ਬੁਤਾਲਾ ਸਾ: ਸਰਪੰਚ, ਸੁਰਜੀਤ ਸਿੰਘ, ਕਸ਼ਮੀਰ ਸਿੰਘ, ਭੁਪਿੰਦਰ ਸਿੰਘ, ਅਮਰੀਕ ਸਿੰਘ ਟੈਂਟ ਹਾਊਸ, ਨੰਬਰਦਾਰ ਰਘਬੀਰ ਸਿੰਘ ਸਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨ ਆਗੂ, ਪ੍ਰਧਾਨ ਸੁਖਚੈਨ ਸਿੰਘ, ਡਾ: ਗੁਰਦੇਵ ਸਿੰਘ, ਗੁਰਮੀਤ ਸਿੰਘ ਧਿਆਨਪੁਰ, ਜੋਗਾ ਸਿੰਘ, ਤਰਸੇਮ ਸਿੰਘ ਬੁਤਾਲਾ, ਦਰਸ਼ਨ ਸਿੰਘ ਕੰਮੋਕੇ, ਸੁਖਜਿੰਦਰ ਸਿੰਘ ਕਨੇਡੀ ਸਾਰੇ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਆਗੂ, ਕਾ: ਗੁਰਦੀਪ ਸਿੰਘ ਬੁਤਾਲਾ ਆਦਿ ਨੇ ਕਿਹਾ ਕਿ ਲੱਗਭਗ ਦੋ ਦਹਾਕੇ ਬੀਤ ਚੁੱਕੇ ਹਨ ਕਿਸੇ ਸਰਕਾਰ ਨੇ ਬਣਾਉਣਾ ਠੀਕ ਨਹੀਂ ਸਮਝਿਆ, ਪਿਛਲੀਆਂ ਸਰਕਾਰਾਂ ਨੇ ਲਾਰਾ ਲਾ ਕੇ ਡੰਗ ਟਪਾਇਆ | ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਨੂੰ ਜਲਦੀ ਬਣਾਇਆ ਜਾਵੇ ਨਹੀ ਤਾਂ ਮਜਬੂਰਨ ਸਖ਼ਤ ਕਦਮ ਚੁੱਕੇ ਜਾਣਗੇ |
ਅਜਨਾਲਾ, 2 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਸਰਹੱਦ ਤੋਂ ਥੋੜੀ ਦੂਰ ਸਥਿਤ ਚੌਕੀ ਸ਼ਾਹਪੁਰ ਵਿਖੇ ਬੀ.ਐੱਸ.ਐੱਫ. 73 ਬਟਾਲੀਅਨ ਵਲੋਂ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਮੁਫ਼ਤ ਮੈਡੀਕਲ ਚੈੱਕਅਪ ਤੇ ਨਸ਼ਿਆਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਤੇ ...
ਬਾਬਾ ਬਕਾਲਾ ਸਾਹਿਬ, 2 ਫ਼ਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਲੰਬਾ ਸਮਾਂ ਬਤੌਰ ਸੇਵਾਦਾਰ ਸੇਵਾਵਾਂ ਨਿਭਾਉਣ ਵਾਲੇ ਸ: ਨਿਹਾਲ ਸਿੰਘ ਕੋਟ ਖਹਿਰਾ ਨੂੰ ਅੱਜ ਸੇਵਾ ਮੁਕਤ ਹੋਣ 'ਤੇ ਸਟਾਫ ਵਲੋਂ ਨਿੱਘੀ ਵਿਦਾਇਗੀ ਪਾਰਟੀ ...
ਮਜੀਠਾ, 2 ਫਰਵਰੀ (ਮਨਿੰਦਰ ਸਿੰਘ ਸੋਖੀ)-ਦਾਣਾ ਮੰਡੀ ਮਜੀਠਾ ਵਿਖੇ ਅੱਜ ਬਾਅਦ ਦੁਪਹਿਰ ਆੜ੍ਹਤੀ ਐਸੋਸੀਏਸ਼ਨ ਦੀ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿਚ ਦਾਣਾ ਮੰਡੀ ਮਜੀਠਾ ਦੇ ਸਮੂਹ ਆੜ੍ਹਤੀਆਂ ਨੇ ਭਾਗ ਲਿਆ | ਇਸ ਇਕੱਤਰਤਾ ਵਿਚ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ...
ਓਠੀਆਂ, 2 ਫਰਵਰੀ (ਗੁਰਵਿੰਦਰ ਸਿੰਘ ਛੀਨਾ)- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਿਸ ਤਰ੍ਹਾਂ ਖੇਤੀ ਕਾਨੂੰਨ ਰੱਦ ਕਰਨ, ਗਰੀਬ ਮਜ਼ਦੂਰਾਂ ਲਈ ਨਰੇਗਾ ਸਕੀਮ ਅਤੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਕਣਕ ਦੇਣ ਤੇ ਹੋਰ ਕੰਮਾਂ ਤੋਂ ਖੁਸ਼ ਹੋ ਕੇ ...
ਤਰਸਿੱਕਾ, 2 ਫਰਵਰੀ (ਅਤਰ ਸਿੰਘ ਤਰਸਿੱਕਾ)-ਜੇ ਕਿਸੇ ਨੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਝਲਕ ਵੇਖਣੀ ਹੋਵੇ ਤਾਂ ਅਸੀਂ ਪਿੰਡ ਤਰਸਿੱਕਾ ਆਉਣ ਦਾ ਖੁੱਲ੍ਹਾ ਸਦਾ ਦਿੰਦੇ ਹਾਂ | ਸਭ ਤੋਂ ਪਹਿਲਾਂ ਤਾਂ ਪਿੰਡ 'ਚ ਪਹੁੰਚਦਿਆਂ ਹੀ ਬੱਸ ਸਟੈਂਡ ਨਜਦੀਕ ...
ਬਾਬਾ ਬਕਾਲਾ ਸਾਹਿਬ, 2 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਗੁਰੂ ਤੇਗ ਬਹਾਦਰ ਸਪੋਰਟਸ ਹਾਕੀ ਕਲੱਬ ਬਾਬਾ ਬਕਾਲਾ ਸਾਹਿਬ ਵਲੋਂ ਮਰਹੂਮ ਹਾਕੀ ਖਿਡਾਰੀ ਬਲਵਿੰਦਰ ਸਿੰਘ-ਕੁਲਵੰਤ ਸਿੰਘ ਦੀ ਯਾਦ ਨੂੰ ਸਮਰਪਿਤ 20ਵਾਂ ਹਾਕੀ ਟੂਰਨਾਮੈਂਟ ਕਰਵਾਉਣ ਲਈ ...
ਅਜਨਾਲਾ, 2 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਪੁਲਿਸ ਵਲੋਂ ਇਕ ਮਹਿਲਾ ਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 16 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਅਜਨਾਲਾ ਦੇ ਐਸ. ਐਚ. ਓ. ਇੰਸਪੈਕਟਰ ਸਪਿੰਦਰ ਕੌਰ ਢਿੱਲੋਂ ਨੇ ...
ਚੋਗਾਵਾਂ, 2 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਅਟਾਰੀ-ਚੋਗਾਵਾਂ ਰੋਡ ਬਹਿੜਵਾਲ ਵਿਖੇ ਬੀਤੀ ਰਾਤ ਚੋਰਾਂ ਵਲੋਂ ਪਾਈਪ ਤੇ ਟਾਈਲ ਫੈਕਟਰੀ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਜਾਣ ਦੀ ਖ਼ਬਰ ...
ਚੋਗਾਵਾ, 2 ਫਰਵਰੀ (ਗੁੁਰਵਿੰਦਰ ਸਿੰਘ ਕਲਸੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਜ਼ੋਨ ਚੋਗਾਵਾਂ ਵਲੋਂ ਕੇਂਦਰ ਸਰਕਾਰ ਦੇ ਪੇਸ਼ ਕੀਤੇ ਬਜਟ ਵਿਚ ਬਦਲੇ ਦੀ ਭਾਵਨਾ ਨਾਲ ਕਿਸਾਨ ਮਜ਼ਦੂਰ ਨੂੰ ਅਣਦੇਖਿਆਂ ਕਰਨ ਤੇ ਜਥੇਬੰਦੀ ਜ਼ੋਨ ਲੋਪੋਕੇ ...
ਜਗਦੇਵ ਕਲਾਂ, 2 ਫਰਵਰੀ (ਸ਼ਰਨਜੀਤ ਸਿੰਘ ਗਿੱਲ)-ਪੀਰ ਬਾਬਾ ਲੱਖ ਦਾਤਾ ਦੀ ਯਾਦ 'ਚ ਪਿੰਡ ਖਤਰਾਏ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਜੋੜ ਮੇਲਾ ਮਨਾਉਣ ਸਬੰਧੀ ਮੋਹਤਬਰਾਂ ਦੀ ਅਹਿਮ ਇਕੱਤਰਤਾ ਸਰਪੰਚ ਗੁਰਬਚਨ ਸਿੰਘ ਖਤਰਾਏ ਕਲਾਂ, ਸਾ. ਸਰਪੰਚ ਦਲਜੀਤ ...
ਨਵਾਂ ਪਿੰਡ, 2 ਫਰਵਰੀ (ਜਸਪਾਲ ਸਿੰਘ)-ਸਾਕਾ ਸ੍ਰੀ ਨਨਕਾਣਾ ਸਾਹਿਬ ਸ਼ਹੀਦ ਸਿੰਘਾਂ ਦੀ ਯਾਦ 'ਚ ਪਿੰਡ ਫ਼ਤਿਹਪੁਰ ਰਾਜਪੂਤਾਂ ਵਿਖੇ ਸਥਾਪਤ ਗੁਰੂ ਨਾਨਕ ਖ਼ਾਲਸਾ ਸ਼ਹੀਦ ਸੈਕੰਡਰੀ ਸਕੂਲ (ਐਡਿਡ) ਸਮੂੰਹ 'ਚ ਹਾਲ ਹੀ 'ਚ ਹੋਏ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਸਕੂਲ ...
ਬਾਬਾ ਬਕਾਲਾ ਸਾਹਿਬ, 2 ਫ਼ਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਭਗਤ ਰਵਿਦਾਸ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਸ਼੍ਰੋਮਣੀ ਭਗਤ ਰਵਿਦਾਸ ਦਾ ਜਨਮ ਦਿਹਾੜਾ ਮਿਤੀ 5 ਫਰਵਰੀ ਨੂੰ ਭਗਤ ਰਵਿਦਾਸ ਧਰਮਸ਼ਾਲਾ, ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ | ਪ੍ਰਧਾਨ ਸਵਰਨ ...
ਤਰਸਿੱਕਾ, 2 ਫਰਵਰੀ (ਅਤਰ ਸਿੰਘ ਤਰਸਿੱਕਾ)- ਪਿੰਡ ਤਰਸਿੱਕਾ ਦੇ ਬਲਰਾਜ ਸਿੰਘ (35) ਸਪੁੱਤਰ ਗੁਰਮੁਖ ਸਿੰਘ ਪੱਤੀ ਮਾਂਗਟ ਦੀ ਗੁਜਰਾਤ ਦੀ ਕੰਪਨੀ 'ਚ ਵਾਪਰੇ ਇਕ ਦਰਦਨਾਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਹੈ | ਖ਼ਬਰ ਸੁਣਦਿਆਂ ਹੀ ਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ | ...
ਚੇਤਨਪੁਰਾ, 2 ਫ਼ਰਵਰੀ (ਮਹਾਂਬੀਰ ਸਿੰਘ ਗਿੱਲ)- ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਸਰਕਾਰੀ ਐਲੀਮੈਂਟਰੀ ਸਕੂਲ ਚੇਤਨਪੁਰਾ ਵਿਖੇ ਕਰਵਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਖੁੱਲੇ੍ਹ ਪੰਡਾਲ 'ਚ ਦੀਵਾਨ ਸਜਾਏ ਗਏ ਜਿਸ 'ਚ ਪ੍ਰਸਿੱਧ ...
ਰਈਆ, 2 ਫਰਵਰੀ (ਸ਼ਰਨਬੀਰ ਸਿੰਘ ਕੰਗ)-ਕਸਬਾ ਰਈਆ ਵਿਖੇ ਜੀ. ਟੀ. ਰੋਡ ਉਪਰ ਬਣ ਰਹੇ ਫਲਾਈਓਵਰ ਨੂੰ ਪਿਲਰਾਂ 'ਤੇ ਅਧਾਰਿਤ ਬਣਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਅੱਜ 74ਵੇਂ ਦਿਨ ਵਿਚ ਦਾਖਲ ਹੋ ਗਿਆ ਅੱਜ ਗੁਰਨਾਮ ਸਿੰਘ ਭਿੰਡਰ, ਨਿਰਮਲ ਸਿੰਘ ਭਿੰਡਰ ਦੀ ਅਗਵਾਈ ...
ਕੱਥੂਨੰਗਲ, 2 ਫਰਵਰੀ (ਦਲਵਿੰਦਰ ਸਿੰਘ ਰੰਧਾਵਾ)-ਅੱਜ ਵਿਧਾਨ ਸਭਾ ਹਲਕਾ ਮਜੀਠਾ ਦੇ ਇਤਿਹਾਸਕ ਪਿੰਡ ਕੱਥੂਨੰਗਲ ਤੋਂ ਮਜੀਠਾ ਨੂੰ ਜਾਣ ਵਾਲੀ ਸੜਕ ਦੇ ਰਸਤੇ ਪਿੰਡ ਅਜੈਬਵਾਲੀ ਦੀ ਡਰੇਨ 'ਤੇ ਬਣਿਆ ਪੁਲ ਪੰਜਾਬ ਸਰਕਾਰ ਦੇ ਸੰਬੰਧਿਤ ਮਹਿਕਮੇਂ ਵਲੋਂ ਅਸੁਰੱਖਿਅਤ ...
ਚੌਕ ਮਹਿਤਾ, 2 ਫਰਵਰੀ (ਧਰਮਿੰਦਰ ਸਿੰਘ ਭੰਮਰਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਸਹੂਲਤਾਂ ਲਈ ਸੇਵਾ ਕੇਂਦਰ ਖੋਲੇ੍ਹ ਸਨ, ਜੋ ਅੱਜ ਵੀ ਲੋਕਾਂ ਨੂੰ ਬਿਹਤਰ ਸੇੇਵਾਵਾਂ ਮੁਹੱਈਆ ਕਰਵਾ ਰਹੇ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX