ਤਾਜਾ ਖ਼ਬਰਾਂ


ਡਾ. ਹਮਦਰਦ ਨੂੰ ਸੰਮਨ ਭੇਜਣਾ ਨੈਤਿਕ ਤੌਰ ਤੇ ਅਸ਼ੋਭਨੀਕ ਕਾਰਵਾਈ- ਜਥੇਦਾਰ ਅਕਾਲ ਤਖ਼ਤ ਸਾਹਿਬ
. . .  41 minutes ago
ਤਲਵੰਡੀ ਸਾਬੋ, 30 ਮਈ (ਰਣਜੀਤ ਸਿੰਘ ਰਾਜੂ)-ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ.ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਵਿਜੀਲੈਂਸ ਰਾਹੀਂ ਤੰਗ ਪ੍ਰੇਸ਼ਾਨ ਕਰਨਾ ਇਕ ਜਮਹੂਰੀ ਰਾਜ ਲਈ ਬੇਹੱਦ ਸ਼ਰਮਨਾਕ ਕਰਵਾਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ...
ਸੁਲਤਾਨਵਿੰਡ ਵਿਖੇ ਸਿਲੈਂਡਰਾਂ ਵਾਲੀ ਗੱਡੀ ਨੇ ਸਕੂਲੀ ਬੱਚੇ ਨੂੰ ਕੁਚਲਿਆ
. . .  48 minutes ago
ਸੁਲਤਾਨਵਿੰਡ 30 ਮਈ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਬਾਬਾ ਬੁੱਢਾ ਐਵੀਨਿਊ ਸੁਲਤਾਨਵਿੰਡ ਵਿਖੇ ਇਕ ਸਿਲੈਂਡਰਾਂ ਵਾਲੀ ਗੱਡੀ ਨੇ 10 ਸਾਲਾ ਸਕੂਲੀ ਬੱਚੇ ਨੂੰ ਕੁਚਲ ਦਿੱਤਾ, ਜਿਸ ਕਾਰਨ...
ਕਿਸਾਨ ਆਗੂ ਨਰੇਸ਼ ਟਿਕੈਤ ਦੇ ਦਖ਼ਲ ਤੋਂ ਬਾਅਦ ਪਹਿਲਵਾਨਾਂ ਨੇ ਗੰਗਾ ਨਦੀ 'ਚ ਨਹੀਂ ਸੁੱਟੇ ਤਗਮੇ
. . .  about 1 hour ago
ਹਰਿਦੁਆਰ, 30 ਮਈ-ਕਿਸਾਨ ਆਗੂ ਨਰੇਸ਼ ਟਿਕੈਤ ਹਰਿਦੁਆਰ ਪਹੁੰਚੇ ਜਿੱਥੇ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਵਿਰੋਧ ਵਜੋਂ ਗੰਗਾ...
ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ 28ਵੇਂ ਚੀਫ਼ ਜਸਟਿਸ ਵਜੋਂ ਜਸਟਿਸ ਐਮ.ਐਸ. ਰਾਮਚੰਦਰ ਰਾਓ ਨੇ ਚੁੱਕੀ ਸਹੁੰ
. . .  about 2 hours ago
ਸ਼ਿਮਲਾ,30 ਮਈ- ਜਸਟਿਸ ਐਮ.ਐਸ. ਰਾਮਚੰਦਰ ਰਾਓ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ 28ਵੇਂ ਚੀਫ਼ ਜਸਟਿਸ ਵਜੋਂ...
ਦਿੱਲੀ ਦੇ ਹਵਾਈ ਅੱਡੇ 'ਤੇ 50 ਲੱਖ ਦੇ ਸੋਨੇ ਸਮੇਤ ਦੁਬਈ ਤੋਂ ਆਇਆ ਯਾਤਰੀ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 30 ਮਈ-ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਕਸਟਮ ਨੇ ਲਗਭਗ 50 ਲੱਖ ਰੁਪਏ ਦੀ ਕੀਮਤ ਦੇ 927 ਗ੍ਰਾਮ ਸੋਨੇ ਦੇ ਪੇਸਟ ਦੇ ਕਬਜ਼ੇ 'ਚ ਦੁਬਈ...
ਡਾ. ਹਮਦਰਦ ਨੂੰ ਸੰਮਨ ਭੇਜਣਾ ਮਾਨ ਸਰਕਾਰ ਦਾ ਲੋਕਤੰਤਰ ਦੇ ਚੌਥੇ ਥੰਮ੍ਹ ’ਤੇ ਹਮਲਾ : ਕੋਟਬੁੱਢਾ, ਖੋਸਾ
. . .  about 2 hours ago
ਲੋਹੀਆਂ ਖ਼ਾਸ, 30 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੂਰੇ ਸੰਸਾਰ ਅੰਦਰ ਲੋਕਤੰਤਰ ਦਾ ਚੌਥੇ ਥੰਮ੍ਹ ਸਮਝੇ ਜਾਂਦੇ ਪ੍ਰੈੱਸ ਭਾਈਚਾਰੇ ’ਚੋਂ ‘ਅਦਾਰਾ ਅਜੀਤ ਸਮੂਹ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜ਼ੀਲੈਂਸ ਰਾਹੀਂ ਸੰਮਨ ਭੇਜਣਾ ਮਾਨ ਸਰਕਾਰ ਦਾ ਲੋਕਤੰਤਰ ਦੇ...
ਉੱਤਰਾਖੰਡ:ਆਪਣੇ ਤਗਮੇ ਗੰਗਾ ਨਦੀ ਵਿਚ ਸੁੱਟਣ ਲਈ ਹਰਿਦੁਆਰ ਪਹੁੰਚੇ ਪਹਿਲਵਾਨ
. . .  about 2 hours ago
ਹਰਿਦੁਆਰ, 30 ਮਈ-ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਵਿਰੋਧ ਵਜੋਂ ਪਹਿਲਵਾਨ ਗੰਗਾ ਨਦੀ ਵਿਚ ਆਪਣੇ ਸਾਰੇ ਤਗਮੇ ਸੁੱਟਣ...
2023-24 'ਚ ਭਾਰਤ ਦੀ ਵਿਕਾਸ ਗਤੀ ਬਰਕਰਾਰ ਰਹਿਣ ਦੀ ਸੰਭਾਵਨਾ-ਰਿਜ਼ਰਵ ਬੈਂਕ
. . .  about 3 hours ago
ਮੁੰਬਈ, 30 ਮਈ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਕਿਹਾ ਹੈ ਕਿ "ਮਹਿੰਗਾਈ ਦੇ ਦਬਾਅ ਨੂੰ ਘੱਟ ਕਰਨ ਦੇ ਮਾਹੌਲ ਵਿਚ 2023-24 ਵਿਚ ਭਾਰਤ ਦੀ ਵਿਕਾਸ ਗਤੀ ਬਰਕਰਾਰ...
ਕਰਨਾਟਕ ਸਰਕਾਰ ਨੇ ਵਧਾਇਆ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ
. . .  about 3 hours ago
ਬੈਂਗਲੁਰੂ, 30 ਮਈ-ਕਰਨਾਟਕ ਸਰਕਾਰ ਨੇ 1 ਜਨਵਰੀ 2023 ਤੋਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਨੂੰ 31 ਫ਼ੀਸਦੀ ਤੋਂ ਵਧਾ ਕੇ 35 ਫ਼ੀਸਦੀ ਕਰ ਦਿੱਤਾ...
ਲਖਬੀਰ ਸਿੰਘ ਰੋਡੇ ਸੀ ਲੁਧਿਆਣਾ ਕੋਰਟ ਕੰਪਲੈਕਸ 'ਚ ਹੋਏ ਧਮਾਕੇ ਦਾ ਮਾਸਟਰਮਾਈਂਡ-ਐਨ.ਆਈ.ਏ.
. . .  about 3 hours ago
ਨਵੀਂ ਦਿੱਲੀ, 30 ਮਈ-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਆਪਣੀ ਸਪਲੀਮੈਂਟਰੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਪਾਕਿਸਤਾਨ ਸਥਿਤ ਮੁਖੀ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਲਖਬੀਰ ਸਿੰਘ ਰੋਡੇ 2021 ਦੇ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ਦਾ ਮਾਸਟਰਮਾਈਂਡ ਸੀ।ਲਖਬੀਰ ਸਿੰਘ ਉਰਫ ਰੋਡੇ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਖ਼ਿਲਾਫ਼ ਲੁਧਿਆਣਾ ਕੋਰਟ ਕੰਪਲੈਕਸ ਵਿਚ 23 ਦਸੰਬਰ ਨੂੰ ਹੋਏ ਬੰਬ ਧਮਾਕੇ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 6 ਹੋਰ ਜ਼ਖਮੀ ਹੋ ਗਏ ਸਨ, ਦੇ ਖ਼ਿਲਾਫ਼ ਮੋਹਾਲੀ ਜ਼ਿਲੇ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਆਈ.ਪੀ.ਐਲ. ਮੈਚ ਵਿਚ ਮਾਈ ਸਰਕਲ ਇਲੈਵਨ ਐਪ ਰਾਹੀਂ ਅਮਲੋਹ ਦੇ ਨੌਜਵਾਨ ਨੇ ਜਿੱਤੀ ਔਡੀ ਕਾਰ ਤੇ 22 ਲੱਖ ਰੁਪਏ
. . .  about 3 hours ago
ਅਮਲੋਹ, 30 ਮਈ (ਕੇਵਲ ਸਿੰਘ)-ਅਮਲੋਹ ਸ਼ਹਿਰ ਦੇ ਦੀਪਕ ਕੁਮਾਰ ਮਿੱਤਲ ਨੂੰ ਆਈ.ਪੀ.ਐਲ. ਮੈਚ ਦੇ ਮਾਈ ਸਰਕਲ ਇਲੈਵਨ ਐਪ ਤੋਂ ਇਕ ਔਡੀ ਕਾਰ ਅਤੇ 22 ਲੱਖ ਦਾ ਇਨਾਮ ਜਿੱਤਿਆ ਹੈੈ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ...
1 ਜੂਨ ਨੂੰ ਹਮਦਰਦ ਭਵਨ ਵਿਚ ਹੋਣ ਵਾਲੀ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਿਲ ਹੋਵੇਗੀ ਬਸਪਾ-ਜਸਵੀਰ ਗੜ੍ਹੀ
. . .  about 3 hours ago
ਚੰਡੀਗੜ੍ਹ, 30 ਮਈ-ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਮੀਡੀਆ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਜਾਰੀ ਬਿਆਨ ਵਿਚ ਜਸਵੀਰ ਸਿੰਘ ਗੜ੍ਹੀ ਨੇ ਕਿਹਾ...
ਨਹੀਂ ਪਤਾ ਕਿ ਅਸੀਂ ਮੁਹੰਮਦ ਇਕਬਾਲ ਦਾ ਭਾਗ ਕਿਉਂ ਪੜ੍ਹਾ ਰਹੇ ਸੀ-ਯੋਗੇਸ਼ ਸਿੰਘ (ਉਪ ਕੁਲਪਤੀ ਦਿੱਲੀ ਯੂਨੀਵਰਸਿਟੀ)
. . .  about 3 hours ago
ਨਵੀਂ ਦਿੱਲੀ, 30 ਮਈ-ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਯੋਗੇਸ਼ ਸਿੰਘ ਨੇ ਰਾਜਨੀਤੀ ਸ਼ਾਸਤਰ ਦੇ ਸਿਲੇਬਸ ਵਿਚ ਮੁਹੰਮਦ ਇਕਬਾਲ ਦੇ ਅਧਿਆਏ ਨੂੰ ਹਟਾਉਣ ਅਤੇ ਭਾਰਤੀ ਕ੍ਰਾਂਤੀਕਾਰੀ ਵੀਰ ਸਾਵਰਕਰ ਦੇ ਅਧਿਆਏ...
ਮਹਾਰਾਸ਼ਟਰ ਚ ਸਿੱਖ ਨੌਜੁਆਨਾਂ ਦੀ ਕੁੱਟਮਾਰ ਮਾਨਵਤਾ ਦੇ ਨਾਂਅ ’ਤੇ ਧੱਬਾ-ਪ੍ਰਧਾਨ ਸ਼੍ਰੋਮਣੀ ਕਮੇਟੀ
. . .  about 4 hours ago
ਅੰਮ੍ਰਿਤਸਰ, 30 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਉਖਲਦ ਪਿੰਡ ਵਿਚ ਭੀੜ ਵਲੋਂ 3 ਨੌਜੁਆਨ ਸਿੱਖਾਂ ਦੀ ਕੁੱਟਮਾਰ ਦੀ ਸਖ਼ਤ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ...
ਸਰਹੱਦ ਪਾਰ ਤੋਂ ਪੰਜਾਬ ਵਿਚ ਤਸਕਰੀ ਕਰ ਕੇ ਲਿਆਂਦਾ ਗਿਆ ਸੀ ਲੁਧਿਆਣਾ ਕੋਰਟ ਕੰਪਲੈਕਸ ਵਿਚ ਵਿਸਫੋਟ ਹੋਇਆ ਆਈ.ਈ.ਡੀ.
. . .  about 4 hours ago
ਨਵੀਂ ਦਿੱਲੀ, 30 ਮਈ-ਐਨ.ਆਈ.ਏ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲੁਧਿਆਣਾ ਕੋਰਟ ਕੰਪਲੈਕਸ ਵਿਚ ਵਿਸਫੋਟ ਹੋਇਆ ਆਈ.ਈ.ਡੀ. ਸਰਹੱਦ ਪਾਰ ਤੋਂ ਰੋਡੇ ਰਾਹੀਂ ਪੰਜਾਬ ਵਿਚ ਤਸਕਰੀ ਕਰ ਕੇ ਲਿਆਂਦਾ ਗਿਆ ਸੀ। ਉਸ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ...
ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਪਾਵਨ ਸਰੂਪ ਦੇ 6 ਜੂਨ ਨੂੰ ਕਰਵਾਏ ਜਾਣਗੇ ਦਰਸ਼ਨ-ਐਡਵੋਕੇਟ ਧਾਮੀ
. . .  about 4 hours ago
ਅੰਮ੍ਰਿਤਸਰ, 30 ਮਈ (ਜਸਵੰਤ ਸਿੰਘ ਜੱਸ)-ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੀ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਨੂੰ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮ ਸਮੇਂ ਇਸ ਵਾਰ...
ਸਾਈਕਲ ਅਤੇ ਮੋਟਰਸਾਈਕਲ ਦੀ ਟੱਕਰ 'ਚ ਕਿਸਾਨ ਦੀ ਮੌਤ
. . .  about 4 hours ago
ਸ਼ੇਰਪੁਰ, 30 ਮਈ (ਮੇਘ ਰਾਜ ਜੋਸ਼ੀ)-ਖੇਤ ਵਿਚ ਕੰਮ ਕਰਕੇ ਸਾਮ ਨੂੰ ਸਾਈਕਲ ਤੇ ਆਉਂਦੇ ਕਿਸਾਨ ਅਜੈਬ ਸਿੰਘ (53) ਵਾਸੀ ਗੁੰਮਟੀ ਦੀ ਕਿਸੇ ਅਣਪਛਾਤੇ ਵਿਅਕਤੀ ਦੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਪਤਾ ਚਲਦਿਆਂ ਹੀ ਜ਼ਖ਼ਮੀ ਹਾਲਤ...
ਡਾ: ਬਰਜਿੰਦਰ ਸਿੰਘ ਹਮਦਰਦ ਵਿਰੁੱਧ ਵਿਜ਼ੀਲੈਂਸ ਕਾਰਵਾਈ ਦਾ ਲੋਕਾਂ ਚ ਰੋਸ, ਮੁੱਲਾਂਪੁਰ ਦਾਖਾ ਕੌਮੀ ਮਾਰਗ ਤੇ ਧਰਨਾ ਸ਼ੁਰੂ
. . .  about 5 hours ago
ਮੁੱਲਾਂਪੁਰ-ਦਾਖਾ, 30 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਅਦਾਰਾ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਿਰੁੱਧ ਵਿਜ਼ੀਲੈਂਸ ਕਾਰਵਾਈ ਦੇ ਰੋਸ ਵਜੋਂ ਵਖੋ-ਵੱਖ ਕਿਸਾਨ ਜੱਥੇਬੰਦੀਆਂ, ਸਪੋਰਟਸ ਅਤੇ ਵੈਲਫੇਅਰ ਕਲੱਬਾਂ ਦੇ ਕਾਰਕੁੰਨ, ਸਮਾਜ...
ਗਹਿਲੋਤ-ਪਾਇਲਟ ਸੁਲ੍ਹਾ-ਸਫਾਈ ਲਈ ਕਾਂਗਰਸ ਦੀਆਂ ਕੋਸ਼ਿਸ਼ਾਂ ਬੇਕਾਰ -ਗਜੇਂਦਰ ਸਿੰਘ ਸੇਖਾਵਤ
. . .  about 5 hours ago
ਜੈਪੁਰ, 30 ਮਈ -ਰਾਜਸਥਾਨ ਵਿਚ ਚੱਲ ਰਹੇ ਸਿਆਸੀ ਸੰਕਟ ਦੇ ਵਿਚਕਾਰ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਖਾਵਤ ਨੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ...
ਸ਼ਾਹਬਾਦ ਡੇਅਰੀ ਕਤਲ ਕੇਸ ਦੇ ਦੋਸ਼ੀਆਂ ਨੂੰ ਦਿੱਤੀ ਜਾਵੇ ਫਾਂਸੀ-ਸਵਾਤੀ ਮਾਲੀਵਾਲ
. . .  about 5 hours ago
ਨਵੀਂ ਦਿੱਲੀ, 30 ਮਈ-ਦਿੱਲੀ ਦੇ ਸ਼ਾਹਬਾਦ ਡੇਅਰੀ ਕਤਲ ਕੇਸ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ "ਮੈਂ ਪੀੜਤ ਪਰਿਵਾਰ...
ਉਪ ਰਾਸ਼ਟਰਪਤੀ ਜਗਦੀਪ ਧਨਖੜ ਵਲੋਂ ਕੰਬੋਡੀਆ ਦੇ ਰਾਜਾ ਨਾਲ ਮੁਲਾਕਾਤ
. . .  about 5 hours ago
ਨਵੀਂ ਦਿੱਲੀ, 30 ਮਈ- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੰਬੋਡੀਆ ਦੇ ਰਾਜਾ ਨਰੋਦੋਮ ਸਿਹਾਮੋਨੀ ਨਾਲ ਉਨ੍ਹਾਂ ਦੀ ਭਾਰਤ ਫ਼ੇਰੀ ਦੌਰਾਨ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਸਮਰੱਥਾ ਨਿਰਮਾਣ....
ਮੀਡੀਆ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ-ਵੀਰ ਸਿੰਘ ਲੋਪੋਕੇ (ਸਾਬਕਾ ਵਿਧਾਇਕ)
. . .  about 5 hours ago
ਓਠੀਆਂ, 30 ਮਈ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਵਿਰੁੱਧ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਵਲੋਂ ਵਿਜੀਲੈਂਸ ਰਾਹੀਂ ਪੁੱਛ ਪੜਤਾਲ ਕਰਨ ਲਈ ਤਲਬ ਕਰਨ...
Naad Sstudios & Rhythm Boyz Entertaiment proudly presenting “MAURH” ਲਹਿੰਦੀ ਰੁੱਤ ਦੇ ਨਾਇਕ ਦੁਨੀਆ ਭਰ ਵਿਚ 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼
. . .  1 minute ago
Naad Sstudios & Rhythm Boyz Entertaiment proudly presenting “MAURH” ਲਹਿੰਦੀ ਰੁੱਤ ਦੇ ਨਾਇਕ, ਦੁਨੀਆ ਭਰ ਵਿਚ 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼
ਲਹਿਰਾ ਮੁਹੱਬਤ ਥਰਮਲ ਪਲਾਂਟ ਵਿਚ ਪਟੜੀ ਤੋਂ ਉਤਰੇ ਕੋਲੇ ਨਾਲ਼ ਭਰੀ ਮਾਲ ਗੱਡੀ ਦੇ ਡੱਬੇ
. . .  about 6 hours ago
ਬਠਿੰਡਾ/ਲਹਿਰਾ ਮੁਹੱਬਤ, 30 ਮਈ (ਅੰਮਿ੍ਤਪਾਲ ਸਿੰਘ ਵਲਾਣ/ਸੁਖਪਾਲ ਸਿੰਘ ਸੁੱਖੀ)- ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਦਾਖ਼ਲ ਹੋਣ ਸਮੇਂ ਕੋਲੇ ਨਾਲ਼ ਭਰੀ ਮਾਲ ਗੱਡੀ ਦੇ ਦੋ ਡੱਬੇ ਪਟੜੀ...
ਸੁਖਬੀਰ ਸਿੰਘ ਬਾਦਲ ਫ਼ਰੀਦਕੋਟ ਅਦਾਲਤ ’ਚ ਹੋਏ ਪੇਸ਼
. . .  about 7 hours ago
ਫ਼ਰੀਦਕੋਟ, 30 ਮਈ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਥਾਨਕ ਇਲਾਕਾ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 22 ਮਾਘ ਸੰਮਤ 554

ਹੁਸ਼ਿਆਰਪੁਰ / ਮੁਕੇਰੀਆਂ

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਦੀ ਪਹਿਲੀ ਬਾਇਓਫਰਟੀਲਾਈਜ਼ਰ ਪ੍ਰੋਡਕਸ਼ਨ ਲੈਬ ਕੀਤੀ ਲੋਕ ਅਰਪਿਤ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)- ਪੰਜਾਬ ਦੇ ਫੂਡ ਪ੍ਰੋਸੈਸਿੰਗ ਤੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਹੁਸ਼ਿਆਰਪੁਰ ਦੇ ਬਾਗਬਾਨੀ ਅਸਟੇਟ ਛਾਉਣੀ ਕਲਾਂ ਵਿਖੇ ਪੰਜਾਬ ਦੀ ਪਹਿਲੀ ਬਾਇਓਫਰਟੀਲਾਈਜ਼ਰ ਪ੍ਰੋਡਕਸ਼ਨ ਲੈਬਾਰਟਰੀ ਲੋਕਾਂ ਨੂੰ ਸਮਰਪਿਤ ਕੀਤੀ | ਇਸ ਮੌਕੇ ਵਿਧਾਇਕ ਡਾ. ਰਵਜੋਤ ਸਿੰਘ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਕਰਮਵੀਰ ਸਿੰਘ ਘੁੰਮਣ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਮੇਅਰ ਸੁਰਿੰਦਰ ਕੁਮਾਰ ਤੋਂ ਇਲਾਵਾ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਸ਼ੈਿਲੰਦਰ ਕੌਰ (ਆਈ.ਐਫ.ਐਸ) ਵੀ ਉਨ੍ਹਾਂ ਨਾਲ ਸਨ | ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕੱਢ ਕੇ ਉਨ੍ਹਾਂ ਨੂੰ ਫ਼ਸਲੀ ਵਿਭਿੰਨਤਾ ਜਿਵੇਂ ਕਿ ਬਾਗਬਾਨੀ ਅਤੇ ਹੋਰਨਾਂ ਖੇਤੀ ਸਹਾਇਕ ਧੰਦਿਆਂ ਵੱਲ ਲਿਜਾਣ ਲਈ ਯਤਨਸ਼ੀਲ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੋਚ ਖੇਤੀ ਵਿਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਬਿਲਕੁਲ ਘਟਾ ਕੇ ਉਨ੍ਹਾਂ ਨੂੰ ਜੈਵਿਕ ਖਾਦਾਂ ਵੱਲ ਮੋੜਨਾ ਹੈ | ਉਨ੍ਹਾਂ ਦੱਸਿਆ ਕਿ ਆਰ.ਕੇ.ਵੀ.ਵਾਈ ਸਕੀਮ ਤਹਿਤ 2.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਹ ਲੈਬਾਰਟਰੀ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਰੱਖਣ ਵਿਚ ਸਹਾਈ ਹੋਵੇਗੀ | ਬਾਗਬਾਨੀ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼ੈਿਲੰਦਰ ਕੌਰ ਨੇ ਇਸ ਮੌਕੇ ਐਗਰੀਕਲਚਰਲ ਇਨਫਰਾਸਟਰੱਕਚਰ ਫੰਡ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ 3 ਫੀਸਦੀ ਤੱਕ ਵਿਆਜ਼ ਵਿਚ ਛੋਟ ਮਿਲਦੀ ਹੈ | ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਹੁਸ਼ਿਆਰਪੁਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਦੋ ਸਿਟਰਸ ਅਸਟੇਟਾਂ ਛਾਉਣੀ ਕਲਾਂ ਅਤੇ ਭੂੰਗਾ ਵਿਖੇ ਸਥਾਪਿਤ ਹਨ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਵਧੀਕ ਡਿਪਟੀ ਕਮਿਸ਼ਨਰ (ਜ) ਦਲਜੀਤ ਕੌਰ, ਐਸ.ਡੀ.ਐਮ. ਪ੍ਰੀਤ ਇੰਦਰ ਸਿੰਘ ਬੈਂਸ, ਰਾਜੇਸ਼ਵਰ ਦਿਆਲ ਬੱਬੀ, ਹਰਵਿੰਦਰ ਸਿੰਘ ਸੰਧੂ, ਸੰਦੀਪ ਸੈਣੀ, ਸਤਵੰਤ ਸਿੰਘ ਸਿਆਣ, ਗੁਰਕੰਵਲ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਮੁਹਾਲੀ ਡਾ. ਹਰਮੇਲ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਜਸਵਿੰਦਰ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਸਿਟਰਸ ਅਸਟੇਟ ਹੁਸ਼ਿਆਰਪੁਰ ਬਲਵਿੰਦਰ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਸ਼ਮੀ ਕੁਮਾਰ, ਸਹਾਇਕ ਡਾਇਰੈਕਟਰ ਬਾਗਬਾਨੀ ਸਿਟਰਸ ਅਸਟੇਟ ਭੂੰਗਾ ਜਸਪਾਲ ਸਿੰਘ, ਬਾਗਬਾਨੀ ਵਿਕਾਸ ਅਫ਼ਸਰ-ਕਮ-ਪ੍ਰੋਜੈਕਟ ਅਫ਼ਸਰ ਸੀ.ਈ.ਓ ਖਨੌੜਾ ਹਰਜੀਤ ਸਿੰਘ, ਬਾਗਬਾਨੀ ਵਿਕਾਸ ਹੁਸ਼ਿਆਰਪੁਰ-1 ਪ੍ਰਮਿੰਦਰ ਸਿੰਘ, ਬਾਗਬਾਨੀ ਵਿਕਾਸ ਅਫ਼ਸਰ ਹੁਸ਼ਿਆਰਪੁਰ-2 ਵਿਕਰਮ ਵਰਮਾ, ਬਾਗਬਾਨੀ ਵਿਕਾਸ ਅਫ਼ਸਰ ਪ੍ਰੇਮ ਸਿੰਘ ਅਤੇ ਲਖਵੀਰ ਸਿੰਘ ਵੀ ਮੌਜੂਦ ਸਨ |

ਵਿਸ਼ਵ ਕੈਂਸਰ ਦਿਵਸ ਸੰਬੰਧੀ ਸਿਹਤ ਵਿਭਾਗ ਨੇ ਸ਼ਹਿਰ 'ਚ ਜਾਗਰੂਕਤਾ ਸਾਈਕਲ ਰੈਲੀ ਕੱਢੀ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਸ਼ਵ ਕੈਂਸਰ ਦਿਵਸ ਸਬੰਧੀ ਸਿਹਤ ਵਿਭਾਗ ਵਲੋਂ ਫਿੱਟ ਬਾਇਕਰਜ਼ ਕਲੱਬ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ, ਜਿਸ 'ਚ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਦੂਜੀਆਂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਨੇ ਦੇਸ਼ ਵਾਸੀਆਂ ਦੇ ਹਿਤ 'ਚ ਕੀਤਾ ਬਜਟ ਪੇਸ਼-ਵਿਧਾਇਕ ਜੰਗੀ ਲਾਲ

ਮੁਕੇਰੀਆਂ, 3 ਫਰਵਰੀ (ਰਾਮਗੜ੍ਹੀਆ)- ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਵਾਸੀਆਂ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ 2023 ਦਾ ਬਜਟ ਪਾਸ ਕੀਤਾ ਹੈ | ਇਸ ਬਜਟ ਨਾਲ ਦੇਸ਼ ਦੀ ਗ਼ਰੀਬ ਜਨਤਾ ਤੋਂ ਇਲਾਵਾ ਮੱਧ ਵਰਗ ਲਈ ਖ਼ਾਸ ਸਹੂਲਤਾਂ ਦਿੱਤੀਆਂ ਗਈਆਂ ਹਨ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਸਿਵਲ ਹਸਪਤਾਲ ਮੁਕੇਰੀਆਂ 'ਚ ਐਮਰਜੈਂਸੀ ਵਾਰਡ ਦਾ ਕੰਮ ਸ਼ੁਰੂ ਕਰਵਾਉਣ ਸੰਬੰਧੀ ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਮੁਕੇਰੀਆਂ, 3 ਫਰਵਰੀ (ਰਾਮਗੜ੍ਹੀਆ)-ਬੀਤੇ ਦਿਨੀਂ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਸੰਗਠਨ ਮੰਤਰੀ ਰਾਮਪਾਲ ਸ਼ਰਮਾ ਨੇ ਮੁਕੇਰੀਆ ਵਿੱਚ ਲੋਕ ਨਿਵਾਰਨ ਕੈਂਪ ਦੌਰਾਨ ਸਿਵਲ ਹਸਪਤਾਲ ਮੁਕੇਰੀਆਂ ਦੀ ਵਿਗੜਦੀ ਹਾਲਤ ਨੂੰ ਲੈ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਪਾਸ ਬਜਟ ਨੂੰ ਲੈ ਕੇ ਹਰ ਵਰਗ ਖ਼ੁਸ਼-ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ

ਮੁਕੇਰੀਆਂ, 3 ਫਰਵਰੀ (ਰਾਮਗੜ੍ਹੀਆ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ 2023 ਦੇ ਬਜਟ ਨੂੰ ਲੈ ਕੇ ਹਰ ਵਰਗ ਖ਼ੁਸ਼ ਨਜ਼ਰ ਆ ਰਿਹਾ ਹੈ ਕਿਉਂਕਿ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਸਰਕਾਰ ਵਲੋਂ ਇਹ ਬਜਟ ਪਾਸ ਕੀਤਾ ਗਿਆ ਹੈ | ਇਹ ਪ੍ਰਗਟਾਵਾ ਐਡਵੋਕੇਟ ਰਾਜਗੁਲਜਿੰਦਰ ...

ਪੂਰੀ ਖ਼ਬਰ »

ਗੰਨੇ ਨਾਲ ਭਰੀ ਟਰਾਲੀ ਨੂੰ ਅਣਪਛਾਤੇ ਟਰੱਕ ਨੇ ਮਾਰੀ ਟੱਕਰ

ਮੁਕੇਰੀਆਂ, 3 ਫਰਵਰੀ (ਰਾਮਗੜ੍ਹੀਆ)- ਪੁਲਿਸ ਥਾਣਾ ਮੁਕੇਰੀਆਂ ਵਿਖੇ ਕੀਤੀ ਸ਼ਿਕਾਇਤ ਵਿਚ ਮੋਹਨ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਗੁਨੋਪੁਰ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਮੈਂ ਆਪਣੀ ਗੰਨਿਆਂ ਨਾਲ ਟਰਾਲੀ ਭਰ ਕੇ ਮੁਕੇਰੀਆਂ ਸ਼ੂਗਰ ਮਿਲ ਨੂੰ ਜਾ ਰਿਹਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਬਜਟ 'ਚ ਆਮ ਲੋਕਾਂ ਨੂੰ ਕੀਤਾ ਗਿਆ ਅੱਖੋਂ-ਪਰੋਖੇ - ਮੰਗਲੇਸ਼ ਕੁਮਾਰ ਜੱਜ

ਮੁਕੇਰੀਆਂ, 3 ਫਰਵਰੀ (ਰਾਮਗੜ੍ਹੀਆ)- ਕੇਂਦਰ ਦੀ ਭਾਜਪਾ ਸਰਕਾਰ ਵਲੋਂ ਹਾਲ ਹੀ ਵਿਚ ਪਾਸ ਕੀਤੇ ਬਜਟ ਵਿਚ ਆਮ ਜਨਤਾ ਨੂੰ ਅੱਖੋਂ-ਪਰੋਖੇ ਕਰਕੇ ਕਾਰਪੋਰੇਟ ਘਰਾਨਿਆਂ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਹੈ | ਇਸ ਬਜਟ ਤੋਂ ਆਮ ਲੋਕਾਂ ਨੂੰ ਭਾਰੀ ਆਸਾਂ, ਉਮੀਦਾਂ ਸਨ ਪਰ ਆਿਖ਼ਰ ...

ਪੂਰੀ ਖ਼ਬਰ »

ਵਿਧਾਇਕ ਘੁੰਮਣ ਨੇ ਤਲਵਾੜਾ 'ਚ ਖੋਲਿ੍ਹਆ ਦਫ਼ਤਰ

ਤਲਵਾੜਾ, 3 ਫਰਵਰੀ (ਰਾਜੀਵ ਓਸ਼ੋ)- ਕਾਲੀ ਮਾਤਾ ਮੰਦਰ ਨਜ਼ਦੀਕ ਹਲਕਾ ਵਿਧਾਇਕ ਦਸੂਹਾ ਐਡ. ਕਰਮਵੀਰ ਘੁੰਮਣ ਵਲੋਂ ਆਮ ਆਦਮੀ ਪਾਰਟੀ ਦਾ ਦਫ਼ਤਰ ਖੋਲਿ੍ਹਆ ਗਿਆ | ਦਫ਼ਤਰ ਦਾ ਉਦਘਾਟਨ ਵਿਧਾਇਕ ਘੁੰਮਣ ਤੋਂ ਜ਼ਿਲ੍ਹੇ ਤੋਂ ਆਏ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ਕੀਤਾ | ਇਸ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਐੱਸ. ਐੱਮ. ਓ. ਜ਼ਖ਼ਮੀ

ਮੁਕੇਰੀਆਂ, 3 ਫਰਵਰੀ (ਰਾਮਗੜ੍ਹੀਆ)- ਸਿਵਲ ਹਸਪਤਾਲ ਮੁਕੇਰੀਆਂ ਸਾਹਮਣੇ ਮਹਾਰਾਣਾ ਪ੍ਰਤਾਪ ਚੌਕ ਵਿਚ ਐੱਸ.ਐਮ.ਓ. ਸਿਵਲ ਹਸਪਤਾਲ ਮੁਕੇਰੀਆਂ ਡਾ. ਜੀ.ਪੀ. ਸਿੰਘ ਦੀ ਗੱਡੀ ਨੂੰ ਕਰਾਸ ਕਰਦੇ ਸਮੇਂ ਇਕ ਟਰੱਕ ਵਾਲੇ ਨੇ ਸਾਈਡ ਮਾਰ ਦਿੱਤੀ ਜਿਸ ਨਾਲ ਡਾ. ਜੀ.ਪੀ. ਸਿੰਘ ਵਿਚ ...

ਪੂਰੀ ਖ਼ਬਰ »

ਚੋਰੀ ਕਰਨ ਆਇਆ ਨੌਜਵਾਨ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ

ਚੱਬੇਵਾਲ, 3 ਫਰਵਰੀ (ਪਰਮਜੀਤ ਨੌਰੰਗਾਬਾਦੀ)-ਚੱਬੇਵਾਲ ਵਿਖੇ ਸੜਕ ਦੇ ਕਿਨਾਰੇ 'ਤੇ ਥਾਣੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ 'ਚ 1 ਤੇ 2 ਫਰਵਰੀ ਦੀ ਦਰਮਿਆਨੀ ਰਾਤ ਨੂੰ ਇੱਕ ਨਸ਼ੇੜੀ ਨÏਜਵਾਨ ਚੋਰੀ ਕਰਨ ਦੇ ਇਰਾਦੇ ਨਾਲ ਆਇਆ ਜਿਸ ਨੂੰ ਪ੍ਰਵਾਸੀ ਮਜ਼ਦੂਰਾਂ ਵੱਲੋਂ ...

ਪੂਰੀ ਖ਼ਬਰ »

ਜਲ ਸਪਲਾਈ ਵਿਭਾਗ ਦੀਆਂ ਮੋਟਰ ਵਾਲੀਆਂ ਤਾਰਾਂ ਚੋਰੀ

ਚੌਲਾਂਗ, 3 ਫਰਵਰੀ (ਸੁਖਦੇਵ ਸਿੰਘ)- ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਜੌੜਾ ਤੋਂ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਜਲ ਸਪਲਾਈ ਵਿਭਾਗ ਦੀਆਂ ਮੋਟਰ ਵਾਲੀਆਂ ਤਾਰਾਂ ਚੋਰੀ ਕਰ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ...

ਪੂਰੀ ਖ਼ਬਰ »

ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਨਾਮਜ਼ਦ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)-ਵਿਆਹੁਤਾ ਨੂੰ ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਕਥਿਤ ਦੋਸ਼ੀ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੱਪਲਾਂਵਾਲਾ ਦੀ ਵਾਸੀ ਕਮਲਜੀਤ ਕੌਰ ਪੁੱਤਰੀ ...

ਪੂਰੀ ਖ਼ਬਰ »

ਰਿਆਤ ਬਾਹਰਾ ਕਾਲਜ 'ਚ ਜਨਮ ਦਿਹਾੜਾ ਮਨਾਇਆ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਰਿਆਤ ਬਾਹਰਾ ਕਾਲਜ ਹੁਸ਼ਿਆਰਪੁਰ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਾਲਜਾਂ ਦੇ ਪਿ੍ੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ੍ਰੀ ਗੁਰੂ ...

ਪੂਰੀ ਖ਼ਬਰ »

ਤਸਕਰ ਕਾਬੂ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)-ਥਾਣਾ ਮਾਡਲ ਟਾਊਨ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਕਾਬੂ ਕਰ ਕੇ ਉਸ ਤੋਂ 56 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ | ਕਥਿਤ ਦੋਸ਼ੀ ਦੀ ਪਹਿਚਾਣ ਯਸ਼ਪਾਲ ਵਾਸੀ ਬਹਾਦਰਪੁਰ ਵਜੋਂ ਹੋਈ | ...

ਪੂਰੀ ਖ਼ਬਰ »

ਪਾਰੋਵਾਲ ਵਿਖੇ ਨਗਰ ਕੀਰਤਨ ਸਜਾਇਆ

ਗੜ੍ਹਸ਼ੰਕਰ, 3 ਫਰਵਰੀ (ਧਾਲੀਵਾਲ)- ਪਿੰਡ ਪਾਰੋਵਾਲ ਵਿਖੇ ਨਗਰ ਦੀ ਸੁੱਖ-ਸ਼ਾਂਤੀ ਵਾਸਤੇ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸਜਾਏ ਗਏ ਨਗਰ ਕੀਰਤਨ ...

ਪੂਰੀ ਖ਼ਬਰ »

ਗੁਰਦੇਵ ਚੰਦ ਪਾਹਲੇਵਾਲ ਦਾ ਮਿ੍ਤਕ ਸਰੀਰ ਮੈਡੀਕਲ ਕਾਲਜ ਪਟਿਆਲਾ ਨੂੰ ਭੇਟ

ਗੜ੍ਹਸ਼ੰਕਰ, 3 ਫਰਵਰੀ (ਧਾਲੀਵਾਲ)- ਸਵਰਗ ਸਿਧਾਰ ਗਏ ਗੁਰਦੇਵ ਚੰਦ ਪੁੱਤਰ ਸਾਧੂ ਰਾਮ (78) ਸਾਲ ਦਾ ਮਿ੍ਤਕ ਸਰੀਰ ਮਾਨਵਤਾ ਦੀ ਭਲਾਈ ਹਿੱਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਮਨਪ੍ਰੀਤ ਸਿੰਘ, ਅਨੂਪ ਸਿੰਘ, ਊਸ਼ਾ ਰਾਣੀ ਅਤੇ ਹਰਮੇਸ਼ ਲਾਲ ਵਲੋਂ ਸਰਕਾਰੀ ਰਾਜਿੰਦਰਾ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੰਦਾਚੌਰ 'ਚ ਇਨਾਮ ਵੰਡ ਸਮਾਗਮ

ਬੁੱਲ੍ਹੋਵਾਲ, 3 ਫਰਵਰੀ (ਲੁਗਾਣਾ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੰਦਾਚੌਰ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ 'ਚ ਚੀਫ ਖਾਲਸਾ ਦੀਵਾਨ ਦੇ ਰੈਜੀਡੈਂਟ ਪ੍ਰੈਜੀਡੈਂਟ ਸੰਤੋਖ ਸਿੰਘ ਸੇਠੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਇਸ ਤੋਂ ...

ਪੂਰੀ ਖ਼ਬਰ »

ਐੱਸ.ਡੀ. ਕਾਲਜ 'ਚ ਕੁਇਜ਼ ਮੁਕਾਬਲੇ ਕਰਵਾਏ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)- ਸਨਾਤਨ ਧਰਮ ਕਾਲਜ ਹੁਸ਼ਿਆਰਪੁਰ 'ਚ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹੇਮਾ ਸ਼ਰਮਾ, ਸਕੱਤਰ ਸ਼੍ਰੀਗੋਪਾਲ ਸ਼ਰਮਾ ਤੇ ਕਾਰਜਕਾਰੀ ਪਿ੍ੰਸੀਪਲ ਪ੍ਰਸ਼ਾਂਤ ਸੇਠੀ ਦੀ ਅਗਵਾਈ 'ਚ ਅਰਥ-ਸ਼ਾਸਤਰ ਵਿਭਾਗ ਵੱਲੋਂ ਯੁਵਕ ਭਲਾਈ ਤੇ ...

ਪੂਰੀ ਖ਼ਬਰ »

ਆਕਾਸ਼-ਬੀ. ਵਾਈ. ਜੇ. ਯੂ. ਐਸ. ਵਲੋਂ ਟਿਊਸ਼ਨ ਫ਼ੀਸ ਮੁਆਫ਼ੀ ਨੂੰ ਜਾਰੀ ਰੱਖਣ ਦਾ ਐਲਾਨ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)-ਟੈੱਸਟ ਦੀ ਤਿਆਰੀ ਸੇਵਾਵਾਂ 'ਚ ਪ੍ਰਮੁੱਖ ਸੰਸਥਾ ਆਕਾਸ਼-ਬੀ.ਵਾਈ.ਜੇ.ਯੂ.ਐਸ. ਨੇ ਸਮਾਜ ਪ੍ਰਤੀ ਆਪਣੇ ਫ਼ਰਜ਼ ਨੂੰ ਸਮਝਦੇ ਹੋਏ ਮਾਰਚ-2023 ਤੋਂ ਸ਼ੁਰੂ ਹੋਣ ਵਾਲੇ ਅਗਲੇ ਅਕਾਦਮਿਕ ਕਲੰਡਰ ਲਈ ਸ਼ਹੀਦਾਂ ਦੇ ਬੱਚਿਆਂ ਲਈ 100 ...

ਪੂਰੀ ਖ਼ਬਰ »

ਖਾਲੀ ਪਲਾਟ ਦੇ ਗੇਟ 'ਤੇ ਲਿਖਿਆ 'ਖ਼ਾਲਿਸਤਾਨ' ਦਾ ਨਾਅਰਾ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)-ਸਥਾਨਕ ਮੁਹੱਲਾ ਅਸਲਾਮਾਬਾਦ ਵਿਖੇ ਸਥਿਤ ਇਕ ਖਾਲੀ ਪਲਾਟ ਦੇ ਗੇਟ 'ਤੇ 'ਖ਼ਾਲਿਸਤਾਨ' ਦਾ ਨਾਅਰਾ ਲਿਖਿਆ ਗਿਆ | ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੁਸ਼ਿਆਰਪੁਰ-ਜਲੰਧਰ ਮਾਰਗ 'ਤੇ ਵੀ 'ਖ਼ਾਲਿਸਤਾਨ' ਦੇ ਨਾਅਰੇ ਲਿਖੇ ...

ਪੂਰੀ ਖ਼ਬਰ »

ਮਹਿੰਗਰੋਵਾਲ 'ਚ ਫੁੱਟਬਾਲ ਟੂਰਨਾਮੈਂਟ ਕਰਵਾਇਆ

ਸੈਲਾ ਖ਼ੁਰਦ, 3 ਫਰਵਰੀ (ਹਰਵਿੰਦਰ ਸਿੰਘ ਬੰਗਾ)- ਵਾਈ.ਐੱਫ.ਸੀ. ਮਹਿੰਗਰੋਵਾਲ ਦੋਆਬਾ ਫੁੱਟਬਾਲ ਕਲੱਬ ਵੱਲੋਂ ਕਰਵਾਇਆ ਗਿਆ ਪੇਂਡੂ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਇਸ ਟੂਰਨਾਮੈਂਟ 'ਚ ਇਲਾਕੇ ਦੀਆਂ ਨਾਮਵਰ ਟੀਮਾਂ ਨੇ ਸ਼ਮੂਲੀਅਤ ਕੀਤੀ | ਫਾਈਨਲ ਮੈਚ ...

ਪੂਰੀ ਖ਼ਬਰ »

ਰੰਜਿਸ਼ ਦੇ ਚਲਦਿਆਂ ਬਾਡੀ ਬਿਲਡਰ 'ਤੇ ਹਮਲਾ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)- ਰੰਜਿਸ਼ ਦੇ ਚਲਦਿਆਂ ਰਸਤੇ 'ਚ ਰੋਕ ਕੇ ਹਮਲਾ ਕਰਨ ਦੇ ਕਥਿਤ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ੂ ਨਾਮਜ਼ਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿ੍ੰਸ ਸੈਣੀ ਵਾਸੀ ਨਹਿਰ ...

ਪੂਰੀ ਖ਼ਬਰ »

ਪੁਰਾਣੀਆਂ ਇਮਾਰਤਾਂ ਨੂੰ ਰੰਗ-ਰੋਗਨ ਕਰਵਾ ਕੇ ਆਮ ਆਦਮੀ ਕਲੀਨਿਕ ਬਣਵਾਉਣ ਵਾਲੀ ਸਰਕਾਰ ਦੀ ਨੀਅਤ 'ਚ ਹੈ ਖੋਟ- ਡਾ. ਰਾਜ ਕੁਮਾਰ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)-ਪਿਛਲੀਆਂ ਸਰਕਾਰਾਂ ਵੱਲੋਂ ਬਣਾਏ ਗਏ ਪੀ.ਐਚ.ਸੀ. ਤੇ ਸੇਵਾ ਕੇਂਦਰਾਂ ਨੂੰ ਰੰਗ ਰੋਗਨ ਕਰਵਾ ਕੇ ਆਮ ਆਦਮੀ ਕਲੀਨਿਕ ਬਣਾ ਕੇ ਪੰਜਾਬ ਸਰਕਾਰ ਲੋਕਾਂ ਨੂੰ ਗੁਮਰਾਹ ਤਾਂ ਕਰ ਸਕਦੀ ਹੈ ਪਰ ਉਨ੍ਹਾਂ ਨੂੰ ਵਧੀਆ ਸਿਹਤ ...

ਪੂਰੀ ਖ਼ਬਰ »

ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਵਲੋਂ ਡਾ. ਨਿੱਝਰ ਨਾਲ ਮੀਟਿੰਗ

ਹੁਸ਼ਿਆਰਪੁਰ, 3 ਫਰਵਰੀ (ਨਰਿੰਦਰ ਸਿੰਘ ਬੱਡਲਾ)-ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਪ੍ਰਧਾਨ ਸਰਦਾਰੀ ਲਾਲ ਸ਼ਰਮਾ, ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ, ਰਮੇਸ਼ ਗੈਜੰਡ, ਅਸ਼ੋਕ ਕੁਮਾਰ ਸਾਰਵਾਨ ਪ੍ਰਧਾਨ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਡਾ: ਇੰਦਰਬੀਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਫੂਡ ਕੋਰਸਾਂ ਸੰਬੰਧੀ ਕੀਤਾ ਜਾਗਰੂਕ

ਰਾਮਗੜ੍ਹ ਸੀਕਰੀ, 3 ਫਰਵਰੀ (ਕਟੋਚ)-ਫੂਡ ਕਰਾਫਟ ਸੰਸਥਾ ਅਤੇ ਜਿਲ੍ਹਾ ਰੋਜ਼ਗਾਰ ਦਫ਼ਤਰ ਹੁਸ਼ਿਆਰਪੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ ਦੀ ਸੀਨੀਅਰ ਵਿਦਿਆਰਥੀਆਂ ਨੂੰ ਫੂਡ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਜਿਸ ਸਬੰਧੀ ਸਕੂਲ ਵਿਚ ਇਕ ...

ਪੂਰੀ ਖ਼ਬਰ »

ਸਮਾਜ ਸੇਵੀ ਜੋਗਿੰਦਰ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ

ਹੁਸ਼ਿਆਰਪੁਰ, 3 ਫਰਵਰੀ (ਨਰਿੰਦਰ ਸਿੰਘ ਬੱਡਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਰਨੈਲ ਸਿੰਘ ਖ਼ਾਲਸਾ ਬੱਡੋਂ ਦੇ ਪਿਤਾ ਸਮਾਜ ਸੇਵੀ ਜੋਗਿੰਦਰ ਸਿੰਘ ਦੀ ਯਾਦ 'ਚ ਪਿੰਡ ਬੱਡੋਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੇ ਕੱਚੇ ਕਰਮਚਾਰੀਆਂ ਵਲੋਂ ਰੈਲੀ 6 ਨੂੰ

ਹੁਸ਼ਿਆਰਪੁਰ, 3 ਫਰਵਰੀ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਸਿੱਖਿਆ ਵਿਭਾਗ ਦੇ ਦਫ਼ਤਰਾਂ 'ਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਨਾ ਪੂਰਾ ਕਰਨ ਕਾਰਨ ਕੱਚੇ ਮੁਲਾਜ਼ਮਾਂ ਵਲੋਂ ...

ਪੂਰੀ ਖ਼ਬਰ »

ਡਾ: ਰਵਜੋਤ ਸਿੰਘ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)-ਵਿਧਾਇਕ ਡਾ: ਰਵਜੋਤ ਸਿੰਘ ਵਲੋਂ ਆਪਣੇ ਦਫ਼ਤਰ 'ਚ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਖੁੱਲ੍ਹਾ ਦਰਬਾਰ ਲਗਾਇਆ ਗਿਆ | ਇਸ ਮੌਕੇ ਹਲਕਾ ਵਾਸੀਆਂ ਵਲੋਂ ਵਿਧਾਇਕ ਡਾ. ਰਵਜੋਤ ਨੂੰ ਆਪਣੀਆਂ ਮੁਸ਼ਕਿਲਾਂ ਅਤੇ ਮੰਗਾਂ ...

ਪੂਰੀ ਖ਼ਬਰ »

ਵੁੱਡਲੈਂਡ ਓਵਰਸੀਜ਼ ਸਕੂਲ 'ਚ ਗ੍ਰੈਂਡ ਸਕਾਲਰਸ਼ਿਪ ਤੇ ਕੈਸ਼ ਐਵਾਰਡ ਸੈਰੇਮਨੀ ਸਮਾਗਮ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿਖੇ ਗ੍ਰੈਂਡ ਸਕਾਲਰਸ਼ਿਪ ਤੇ ਕੈਸ਼ ਐਵਾਰਡ ਸੈਰੇਮਨੀ ਸਮਾਗਮ ਕਰਵਾਇਆ ਗਿਆ | ਇਸ ਮੌਕੇ 12ਵੀਂ ਜਮਾਤ ਦੇ ਅਕੈਡਮਿਕ ਨਤੀਜੇ ਅਤੇ ਖੇਡਾਂ 'ਚ ਸੂਬਾ ਅਤੇ ਕੌਮੀ ਪੱਧਰ 'ਤੇ ਵਧੀਆ ...

ਪੂਰੀ ਖ਼ਬਰ »

ਸੇਂਟ ਸੋਲਜਰ ਸਕੂਲ 'ਚ ਜਲਗਾਹ ਦਿਵਸ ਸੰਬੰਧੀ ਪੇਂਟਿੰਗ ਮੁਕਾਬਲਾ ਕਰਵਾਇਆ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਊਨਾ ਰੋਡ ਹੁਸ਼ਿਆਰਪੁਰ 'ਚ 'ਵਿਸ਼ਵ ਜਲਗਾਹ ਦਿਵਸ' ਨੂੰ ਸਮਰਪਿਤ ਇਕ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | ਇਸ ਦਾ ਮੁੱਖ ਉਦੇਸ਼ ਜਲਗਾਹਾਂ ਦੀ ਸਾਂਭ-ਸੰਭਾਲ ਲਈ ਜਾਗਰੂਕਤਾ ਪੈਦਾ ਕਰਨਾ ...

ਪੂਰੀ ਖ਼ਬਰ »

ਪਿੰਡ ਉਮਰਪੁਰ ਵਿਖੇ 36ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ

ਐਮਾਂ ਮਾਂਗਟ, 3 ਫਰਵਰੀ (ਗੁਰਾਇਆ)-ਪਿੰਡ ਉਮਰਪੁਰ ਵਿਖੇ ਸ੍ਰੀ ਰਾਧਾ ਕਿ੍ਸ਼ਨ ਮੰਦਿਰ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 36ਵਾਂ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮੁਨਾਉਂਦੇ ਹੋਏ ਮੰਦਿਰ ਵਿਚ ਪੂਜਾ ਅਰਚਨਾ ...

ਪੂਰੀ ਖ਼ਬਰ »

ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ

ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)- ਨੈਸ਼ਨਲ ਗਰੀਨ ਕੋਰ (ਐਨ.ਜੀ.ਸੀ.) ਈਕੋ-ਕਲੱਬ ਪ੍ਰੋਗਰਾਮ ਤਹਿਤ ਵਾਤਾਵਰਨ ਮੰਤਰਾਲੇ ਦੀ ਸਾਲਾਨਾ ਯੋਜਨਾ ਅਧੀਨ ਡੀ.ਏ.ਵੀ. ਕਾਲਜ ਹੁਸ਼ਿਆਰਪੁਰ 'ਚ ਕੈਮਿਸਟਰੀ ਵਿਭਾਗ ਵੱਲੋਂ ਕਾਲਜ ਪਿ੍ੰਸੀਪਲ ਡਾ. ਵਿਨੈ ਕੁਮਾਰ ਦੀ ...

ਪੂਰੀ ਖ਼ਬਰ »

ਨੰਬਰਦਾਰਾ ਯੂਨੀਅਨ ਮੁਕੇਰੀਆਂ ਦੀ ਮੀਟਿੰਗ

ਮੁਕੇਰੀਆਂ, 3 ਫਰਵਰੀ (ਰਾਮਗੜ੍ਹੀਆ)- ਨੰਬਰਦਾਰਾ ਯੂਨੀਅਨ ਮੁਕੇਰੀਆਂ ਦੀ ਮੀਟਿੰਗ ਪ੍ਰਧਾਨ ਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਕਿਹਾ ਕਿ ਨੰਬਰਦਾਰਾ ਯੂਨੀਅਨ ਨੇ ਮੰਗਾਂ ਸਬੰਧੀ ਜੋ ਬੇਨਤੀਆਂ ਕੀਤੀਆਂ ਸਨ, ਉਹ ਸਾਰੀਆਂ ਤਹਿਸੀਲ ਪੱਧਰ 'ਤੇ ਮਾਨਯੋਗ ਐੱਸ. ਡੀ. ...

ਪੂਰੀ ਖ਼ਬਰ »

ਰੋਟਰੀ ਕਲੱਬ ਦੇ ਨਵੇਂ ਅਹੁਦੇਦਾਰ ਨਿਯੁਕਤ

ਹੁਸ਼ਿਆਰਪੁਰ, 3 ਫ਼ਰਵਰੀ (ਹਰਪ੍ਰੀਤ ਕੌਰ)-ਰੋਟਰੀ ਕਲੱਬ ਹੁਸ਼ਿਆਰਪੁਰ ਦੀ ਬੈਠਕ ਪ੍ਰਧਾਨ ਯੋਗੇਸ਼ ਚੰਦਰ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਸਾਬਕਾ ਜ਼ਿਲ੍ਹਾ ਗਵਰਨਰ ਅਰੁਣ ਜੈਨ ਅਤੇ ਰਵੀ ਜੈਨ ਸ਼ਾਮਿਲ ਹੋਏ | ਬੈਠਕ ਵਿਚ ਸਰਬਸੰਮਤੀ ਨਾਲ ਸਾਲ 2023-24 ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX