ਸ੍ਰੀ ਮੁਕਤਸਰ ਸਾਹਿਬ, 3 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਤੀਜੀ ਅਤੇ ਪੰਜਵੀਂ ਜਮਾਤ ਵਿਚ ਪੜ੍ਹਦੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਦੇ ਖੇਤਰ ਵਿਚ 79 ਪ੍ਰਤੀਸ਼ਤ ਤੋਂ 91 ਪ੍ਰਤੀਸ਼ਤ ਨੰਬਰ ਲੈ ਕੇ ਮਾਤ ਪਾ ਦਿੱਤੀ ਹੈ, ਜਦਕਿ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਦੇ ਬੱਚਿਆਂ ਨੇ 59 ਪ੍ਰਤੀਸ਼ਤ ਤੋਂ 82 ਪ੍ਰਤੀਸ਼ਤ ਅਤੇ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੇ 57 ਪ੍ਰਤੀਸ਼ਤ ਤੋਂ 83 ਪ੍ਰਤੀਸ਼ਤ ਨੰਬਰ ਹੀ ਪ੍ਰਾਪਤ ਕੀਤੇ ਹਨ | ਇਸ ਸੰਬੰਧੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਸਿੱਖਿਆ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਐੱਨ.ਸੀ.ਈ.ਆਰ.ਟੀ. ਨਵੀਂ ਦਿੱਲੀ ਵਲੋਂ ਭਾਰਤ ਦੇ ਕੁਝ ਚੋਣਵੇਂ ਰਾਜਾਂ ਦੇ ਚੋਣਵੇਂ ਜ਼ਿਲਿ੍ਹਆਂ ਵਿਚ ਮਹੀਨਾ ਨਵੰਬਰ 2022 ਦੌਰਾਨ ਸਿੱਖਿਆ ਪ੍ਰਾਪਤੀ ਸਰਵੇਖਣ (ਐੱਮ.ਟੀ.ਏ.ਐੱਸ.) ਕਰਵਾਇਆ ਗਿਆ | ਇਸ ਦੇ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚੋਣਵੇਂ ਸਰਕਾਰੀ ਪ੍ਰਾਇਮਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿਚ ਜਮਾਤ ਤੀਜੀ ਅਤੇ ਪੰਜਵੀਂ ਦੇ ਵਿਦਿਆਰਥੀਆਂ ਦੀਆਂ ਸਿੱਖਣ ਪ੍ਰਾਪਤੀਆਂ ਦਾ ਸਰਵੇਖਣ ਕੀਤਾ ਗਿਆ | ਇਸ ਸੰਬੰਧੀ ਨਤੀਜਾ ਰਿਪੋਰਟ ਨੂੰ ਨਸ਼ਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬੀ, ਗਣਿਤ ਅਤੇ ਵਾਤਾਵਰਣ ਸਿੱਖਿਆ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ ਆਧਾਰਿਤ ਟੈੱਸਟ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਕਾਰਗੁਜ਼ਾਰੀ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਰਹੀ ਹੈ, ਜਦੋਂਕਿ ਇਸ ਸਰਵੇਖਣ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਭਾਗੀਦਾਰੀ ਬਰਾਬਰ ਸੀ | ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਚੰਗੇ ਨਤੀਜੇ ਦਾ ਮੁੱਖ ਕਾਰਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਸਿੱਖਣ ਪਰਿਣਾਮਾਂ ਅਧਾਰਿਤ ਅਭਿਆਸ ਕਰਵਾਉਣਾ ਅਤੇ ਸਿੱਖਿਆ ਵਿਭਾਗ ਪੰਜਾਬ ਵਲੋਂ ਮੁਹੱਈਆ ਕਰਵਾਏ ਗਏ ਸਪਲੀਮੈਂਟਰੀ ਮੈਟੀਰੀਅਲ ਦੀ ਵਰਤੋਂ ਨਾਲ ਪੜ੍ਹਾਉਣਾ ਦੱਸਿਆ ਗਿਆ | ਉਨ੍ਹਾਂ ਅਗਲੇ ਮਹੀਨੇ ਹੋਣ ਵਾਲੇ ਇਸ ਸੈਸ਼ਨ ਦੇ ਅੰਤਿਮ ਸਰਵੇਖਣ ਦੌਰਾਨ ਹੋਰ ਵਧੀਆ ਕਾਰਗੁਜ਼ਾਰੀ ਲਈ ਵਿਦਿਆਰਥੀਆਂ ਦੇ ਵਿਅਕਤੀਗਤ ਅਭਿਆਸ 'ਤੇ ਜ਼ੋਰ ਦੇਣ ਲਈ ਕਿਹਾ ਅਤੇ ਪ੍ਰਾਈਵੇਟ ਸਕੂਲਾਂ ਨੂੰ ਇਸ ਸੰਬੰਧੀ ਵਿਸ਼ੇਸ਼ ਧਿਆਨ ਦੇਣ ਲਈ ਹਦਾਇਤ ਕੀਤੀ | ਇਸ ਮੌਕੇ ਰਿਸ਼ਭ ਬਾਂਸਲ ਪੀ.ਸੀ.ਐੱਸ. ਸਹਾਇਕ ਕਮਿਸ਼ਨਰ ਜਨਰਲ, ਸੁਰਿੰਦਰ ਸਿੰਘ ਡੀ.ਡੀ.ਪੀ.ਓ., ਪ੍ਰਭਜੋਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਅ), ਕਮਲਪ੍ਰੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਗੁਰਮੇਲ ਸਿੰਘ ਅਤੇ ਪ੍ਰਤੀਕ ਖੰਨਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਮਲੋਟ, 3 ਫ਼ਰਵਰੀ (ਪਾਟਿਲ)-ਉਚੇਰੀ ਸਿੱਖਿਆ ਦੇ ਪ੍ਰਤੀ ਪੰਜਾਬ ਸਰਕਾਰ ਦੇ ਨਿੰਦਨਯੋਗ ਰਵੱਈਏ ਨੂੰ ਵੇਖਦੇ ਹੋਏ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹੇ ਦੇ ਏਡਿਡ ਕਾਲਜ ਦੁਪਹਿਰ 11 ਤੋਂ 1 ਵਜੇ ਤੱਕ ਬੰਦ ਰਹੇ ਅਤੇ ਕਾਲਜ ਦੇ ...
ਸ੍ਰੀ ਮੁਕਤਸਰ ਸਾਹਿਬ, 2 ਫ਼ਰਵਰੀ (ਹਰਮਹਿੰਦਰ ਪਾਲ)-ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ 'ਮੁੱਖ ਮੰਤਰੀ ਹਾਜ਼ਰ ਹੋ' ਦੇ ਤਹਿਤ 9 ਫ਼ਰਵਰੀ ਨੂੰ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਦੇ ਮਲੋਟ ਘਰ ਵੱਲ ਵਿਸ਼ਾਲ ਰੋਸ ਮਾਰਚ ਕਰਕੇ ਯਾਦ ਪੱਤਰ ...
ਮਲੋਟ, 3 ਫ਼ਰਵਰੀ (ਪਾਟਿਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਮਨੋਹਰ ਲਾਲ ਸ਼ਰਮਾ, ਜਨਰਲ ਸਕੱਤਰ ਮਨਜੀਤ ਸਿੰਘ, ਪ੍ਰੈੱਸ ਸਕੱਤਰ ਪਰਮਜੀਤ ਸਿੰਘ, ਹਰਦੇਵ ਸਿੰਘ ਸਿੱਧੂ, ਸੇਵਕ ਸਿੰਘ, ਹਰਬਖ਼ਸ਼ ਬਹਾਦਰ ਸਿੰਘ, ਕੁਲਬੀਰ ...
ਲੰਬੀ, 3 ਫ਼ਰਵਰੀ (ਮੇਵਾ ਸਿੰਘ)-ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਬਾਦਲ ਦੇ ਕਲਪਨਾ ਚਾਵਲਾ ਹਾਊਸ ਵਲੋਂ ਕਾਲਜ ਕੈਂਪਸ ਵਿਖੇ ਵੋਟ ਬਣਾਉਣ ਸੰਬੰਧੀ ਕੈਂਪ ਲਾਇਆ ਗਿਆ | ਇਸ ਮੌਕੇ ਬੀ.ਐੱਲ.ਓ. ਜਸਵਿੰਦਰ ਸਿੰਘ ਕਾਲਜ ਵਿਚ ਵਿਦਿਆਰਥੀਆਂ ਦੀਆਂ ਵੋਟਾਂ ਬਣਾਉਣ ਸੰਬੰਧੀ ...
ਦੋਦਾ, 3 ਫ਼ਰਵਰੀ (ਰਵੀਪਾਲ)-ਪਿੰਡ ਸਮਾਘ ਵਿਖੇ ਨਰਮੇ ਦੀ ਫ਼ਸਲ ਦੀ ਵਿਉਂਤਬੰਦੀ ਕਰਨ, ਹਾੜੀ ਦੀਆਂ ਫ਼ਸਲਾਂ ਤੇ ਮਸ਼ੀਨਰੀ ਸੰਬੰਧੀ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਬਾਰੇ ਜਾਣਕਾਰੀ ਦੇਣ ਲਈ ਕੈਂਪ ਲਾਇਆ ਗਿਆ | ਇਹ ਕੈਂਪ ਡਾ: ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ...
ਸ੍ਰੀ ਮੁਕਤਸਰ ਸਾਹਿਬ, 3 ਫ਼ਰਵਰੀ (ਹਰਮਹਿੰਦਰ ਪਾਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਜਨਰਲ ਸਕੱਤਰ ਸੁਰਿੰਦਰ ਕੰਬੋਜ, ਸਹਾਇਕ ਜਰਨਲ ਸਕੱਤਰ ਪਰਗਟ ਸਿੰਘ ਜੰਬਰ, ਵਿੱਤ ਸਕੱਤਰ ਸੋਮ ਸਿੰਘ, ਪ੍ਰੈੱਸ ਸਕੱਤਰ ਐੱਨ.ਡੀ. ...
ਸ੍ਰੀ ਮੁਕਤਸਰ ਸਾਹਿਬ, 3 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਪਾਰਟੀ ਵਲੋਂ ਖੋਲੇ੍ਹ ਜਾ ਰਹੇ ਮੁਹੱਲਾ ਕਲੀਨਿਕਾਂ 'ਚ ਡਿਊਟੀਆਂ ਨਿਭਾਅ ਰਹੇ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸੰਬੰਧ ਵਿਚ ਪੰਜਾਬ ...
ਸ੍ਰੀ ਮੁਕਤਸਰ ਸਾਹਿਬ, 3 ਫ਼ਰਵਰੀ (ਹਰਮਹਿੰਦਰ ਪਾਲ)-ਪਿੰਡ ਬੁੱਢੀਮਾਲ ਦੇ ਨਰੇਗਾ ਮਜ਼ਦੂਰਾਂ ਨੇ ਦੂਜੇ ਦਿਨ ਵੀ ਬੀ.ਡੀ.ਪੀ.ਓ. ਦਫ਼ਤਰ ਸਾਹਮਣੇ ਧਰਨਾ ਪ੍ਰਦਰਸਨ ਕੀਤਾ ਅਤੇ ਨਰੇਗਾ ਦਾ ਕੰਮ ਨਾ ਦੇਣ 'ਤੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ...
ਮਲੋਟ, 2 ਫ਼ਰਵਰੀ( ਪਾਟਿਲ)-ਸ੍ਰੀ ਧਾਨਕ ਧਰਮਸ਼ਾਲਾ ਬਿਰਲਾ ਰੋਡ ਮਲੋਟ ਵਿਖੇ ਅੰਤਰਰਾਸ਼ਟਰੀ ਧਾਨਕ ਸਮਾਜ ਸੰਗਠਨ ਮਲੋਟ ਦੇ ਪ੍ਰਧਾਨ ਦੀ ਨਿਯੁਕਤੀ ਲਈ ਮੀਟਿੰਗ ਹੋਈ, ਜਿਸ ਵਿਚ ਵਿਨੋਦ ਬਾਗੜੀ ਨੂੰ ਸਰਬਸੰਮਤੀ ਨਾਲ ਅੰਤਰਰਾਸ਼ਟਰੀ ਧਾਨਕ ਸਮਾਜ ਸੰਗਠਨ ਮਲੋਟ ਦਾ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ, 3 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸੇਂਟ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਵਲੋਂ ਗੁਰਮਤਿ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਲੜ ਲੱਗਣ ...
ਮੰਡੀ ਲੱਖੇਵਾਲੀ, 3 ਫ਼ਰਵਰੀ (ਮਿਲਖ ਰਾਜ)-ਨੈਸ਼ਨਲ ਚਾਈਲਡ ਐਂਡ ਵੋਮੈਨ ਡਿਵੈਲਪਮੈਂਟ ਕਾਊਾਸਲ ਭਾਰਤ ਦੇ ਚੇਅਰਮੈਨ ਅਤੇ ਅੰਤਰਰਾਸ਼ਟਰੀ ਪੈਡਮੈਨ ਪੋ੍ਰ: ਬਿਰੇਨ ਦਵੇ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਪੈਂਦੇ ਪੰਜਾਬ ਪਬਲਿਕ ਸਕੂਲ ਮੰਡੀ ਲੱਖੇਵਾਲੀ ਦੀ ...
ਗਿੱਦੜਬਾਹਾ, 3 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ 'ਤੇ ਗਿੱਦੜਬਾਹਾ ਵਿਖੇ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਸ਼ਹਿਰ ਅਤੇ ਪਿੰਡ ਗਿੱਦੜਬਾਹਾ ਵਾਸੀਆਂ ਵਲੋਂ ਥਾਂ-ਥਾਂ 'ਤੇ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਲੰਗਰ ਲਾਏ ਗਏ | ...
ਮਲੋਟ, 3 ਫ਼ਰਵਰੀ (ਅਜਮੇਰ ਸਿੰਘ ਬਰਾੜ, ਪਾਟਿਲ)-ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੈਕਚਰ ਕਰਵਾਇਆ ਗਿਆ¢ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਐਡਵੋਕੇਟ ਚੁੰਨੀ ਲਾਲ ਭਾਰਤੀ, ਅਧਿਆਪਕ ਆਗੂ ਵਰਿੰਦਰ ਬਜਾਜ ਤੇ ...
ਸ੍ਰੀ ਮੁਕਤਸਰ ਸਾਹਿਬ, 3 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸੱਦੇ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਵਿਚ ਅਧਿਆਪਕਾਂ ਦੀ ਸੇਵਾ-ਮੁਕਤੀ ਦੀ ਉਮਰ 60 ਤੋਂ 58 ...
ਗਿੱਦੜਬਾਹਾ, 3 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਲੰਮੇ ਸਮੇਂ ਤੋਂ ਗਿੱਦੜਬਾਹਾ ਵਾਸੀਆਂ ਦੀਆਂ ਅਧੂਰੀਆਂ ਪਈਆਂ ਸਮੱਸਿਆਵਾਂ ਨੂੰ ਸੁਣਨ ਲਈ ਅੱਜ ਐੱਸ.ਡੀ.ਐੱਮ. ਗਿੱਦੜਬਾਹਾ ਸਰੋਜ ਰਾਣੀ ਵਲੋਂ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਮਾਲ ਵਿਭਾਗ ਦੇ ਅਧਿਕਾਰੀ ਵੀ ...
ਸ੍ਰੀ ਮੁਕਤਸਰ ਸਾਹਿਬ, 3 ਫ਼ਰਵਰੀ (ਹਰਮਹਿੰਦਰ ਪਾਲ)-ਪਲਵਿੰਦਰ ਸਿੰਘ ਨਾਲ ਗਿੱਦੜਬਾਹਾ ਡਵੀਜ਼ਨ ਵਿਚ ਹੋਏ ਹਾਦਸੇ ਤੋਂ ਬਾਅਦ ਉਸ ਦਾ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਕੰਪਨੀ ਵਲੋਂ ਇਲਾਜ ਨਾ ਕਰਵਾਏ ਜਾਣ ਦੇ ਰੋਸ ਵਜੋਂ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ...
ਸ੍ਰੀ ਮੁਕਤਸਰ ਸਾਹਿਬ, 3 ਫ਼ਰਵਰੀ (ਹਰਮਹਿੰਦਰ ਪਾਲ)-ਸਥਾਨਕ ਅਬੋਹਰ ਰੋਡ ਸਥਿਤ ਸ੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਵਿਖੇ ਮਾਘ ਮਹਾਂਉਤਸਵ 'ਤੇ ਸ੍ਰੀਮਦ ਭਾਗਵਤ ਕਥਾ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚੇ | ਇਸ ਮੌਕੇ ਸ਼ਰਧਾਲੂਆਂ ਨੇ ਜਿੱਥੇ ਦੇਵਭੂਮੀ ...
ਸ੍ਰੀ ਮੁਕਤਸਰ ਸਾਹਿਬ, 3 ਫ਼ਰਵਰੀ (ਹਰਮਹਿੰਦਰ ਪਾਲ)-ਦਿਹਾਤੀ ਮਜ਼ਦੂਰ ਸਭਾ ਪਿੰਡ ਇਕਾਈ ਵੰਗਲ ਵਲੋਂ ਮਜ਼ਦੂਰਾਂ ਦੀ ਨੁੱਕੜ ਮੀਟਿੰਗ ਕੀਤੀ ਗਈ | ਇਸ ਮੌਕੇ ਮੋਦੀ ਸਰਕਾਰ ਦਾ ਪੁਤਲਾ ਫ਼ੂਕਦੇ ਹੋਏ ਨਾਅਰੇਬਾਜ਼ੀ ਕੀਤੀ ਗਈ | ਕਿਉਂਕਿ ਮੋਦੀ ਸਰਕਾਰ ਵਲੋਂ ਨਵੇਂ ਸਾਲ ਦੇ ...
ਮਲੋਟ, 3 ਫ਼ਰਵਰੀ (ਅਜਮੇਰ ਸਿੰਘ ਬਰਾੜ)-ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਅੱਜ ਪ੍ਰਾਰੰਭ ਕੀਤੀ ਗਈ | ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਦੀ ਅਗਵਾਈ ਵਿਚ ...
ਮਲੋਟ, 3 ਫ਼ਰਵਰੀ (ਪਾਟਿਲ)-ਵਿਧਾਨ ਸਭਾ ਹਲਕਾ ਮਲੋਟ ਦੀ ਤਰੱਕੀ ਦੇ ਲਈ ਪੰਜਾਬ ਸਰਕਾਰ ਮਲੋਟ ਸ਼ਹਿਰ ਦੇ ਨਾਲ ਲਗਦੇ ਪਿੰਡਾਂ ਦਾਨੇਵਾਲਾ, ਜੰਡਵਾਲਾ, ਸ਼ੇਖੂ, ਭਗਵਾਨਪੁਰਾ ਅਤੇ ਪਿੰਡ ਮਲੋਟ ਦੀਆਂ ਪੰਚਾਇਤਾਂ ਭੰਗ ਕਰਕੇ ਇਨ੍ਹਾਂ ਪਿੰਡਾਂ ਨੂੰ ਮਲੋਟ ਨਗਰ ਕੌਂਸਲ ਅਧੀਨ ...
ਸ੍ਰੀ ਮੁਕਤਸਰ ਸਾਹਿਬ, 2 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਪਿੰਡਾਂ ਵਿਚ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ¢ ਇਸ ਲੜੀ ਤਹਿਤ ਪਾਰਟੀ ਵਰਕਰਾਂ ਵਲੋਂ ਪਿੰਡ ਮਾਨ ਸਿੰਘ ਵਾਲਾ ਵਿਖੇ ਇਕ ਭਰਵੀਂ ਮੀਟਿੰਗ ਕੀਤੀ ਗਈ, ਜਿਸ ਦੀ ...
ਲੰਬੀ, 2 ਫ਼ਰਵਰੀ (ਮੇਵਾ ਸਿੰਘ)-ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਵਿਹੜੇ ਵਿਚ ਇਕ ਪੋਸਟਰ ਮੇਕਿੰਗ ਗਤੀਵਿਧੀ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੂੰ ...
ਸ੍ਰੀ ਮੁਕਤਸਰ ਸਾਹਿਬ, 2 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਵਲੋਂ ਸਟਾਰ ਕਾਲਜ ਸਕੀਮ ਅਧੀਨ ਡੀ. ਬੀ. ਟੀ. ਭਾਰਤ ਸਰਕਾਰ ਦੁਆਰਾ ਸਪਾਂਸਰ ਕੀਤੇ ਰਾਸ਼ਟਰੀ ਗਣਿਤ ਦਿਵਸ ਨੂੰ ਸਮਰਪਿਤ ਲੈਕਚਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX