ਭੁਲੱਥ, 3 ਫਰਵਰੀ (ਮੇਹਰ ਚੰਦ ਸਿੱਧੂ)- ਭੁਲੱਥ ਸਬ ਡਵੀਜ਼ਨ ਵਿਚ ਪੈਂਦੀਆਂ ਬਹੁਤ ਸਾਰੀਆਂ ਸੜਕਾਂ ਦੀ ਤਰਸਯੋਗ ਹਾਲਤ ਹੋਣ ਕਾਰਨ ਇਹ ਆਵਾਜਾਈ ਦੇ ਕਾਬਲ ਨਹੀਂ ਤੇ ਸੜਕਾਂ ਵਿਚ ਪਏ ਟੋਏ ਜਿੱਥੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਉੱਥੇ ਸੱਤਾਧਾਰੀ ਪਾਰਟੀ ਦੇ ਵਿਕਾਸ ਦੇ ਦਾਅਵਿਆਂ 'ਤੇ ਵੀ ਸਵਾਲੀਆਂ ਚਿੰਨ੍ਹ ਲਗਾ ਰਹੇ ਹਨ | ਭੁਲੱਥ ਤੋਂ ਬੇਗੋਵਾਲ ਸੜਕ, ਮੁਬਾਰਕਪੁਰ, ਬਾਉਲੀ ਤੋਂ ਭੁਲੱਥ ਕਲੋਨੀ ਨੂੰ ਜਾਂਦੀ ਸੜਕ ਵਿਚ ਪਏ ਟੋਇਆ ਕਾਰਨ ਇਹ ਦੋਵੇਂ ਸੜਕਾਂ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ | ਇਸੇ ਤਰ੍ਹਾਂ ਖੱਸਣ ਰੋਡ ਦੀ ਮੁਰੰਮਤ ਦਾ ਕੰਮ ਅਧੂਰਾ ਚੱਲਿਆ ਆ ਰਿਹਾ ਹੈ | ਇਸੇ ਤਰ੍ਹਾਂ ਭੁਲੱਥ ਤੋਂ ਕਮਰਾਏ ਰੋਡ ਪੱਥਰ ਪਾ ਕੇ ਪੱਧਰੀ ਤਾਂ ਕਰ ਦਿੱਤੀ ਹੈ ਪਰ ਅਜੇ ਇਸ ਅਧੂਰੀ ਸੜਕ ਨੂੰ ਪੂਰਾ ਕਰਨ ਲਈ ਉਪਰਾਲਾ ਨਹੀਂ ਕੀਤਾ ਗਿਆ | ਸੜਕਾਂ ਤੋਂ ਗੁਜ਼ਰਦੇ ਰਾਹਗੀਰਾਂ ਨੂੰ ਸੜਕਾਂ ਦੀ ਤਰਸਯੋਗ ਹਾਲਤ ਕਾਰਨ ਮੁਸ਼ਕਲਾਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਦੂਜੇ ਪਾਸੇ ਸੱਤਾਧਾਰੀ ਪਾਰਟੀ ਦੇ ਆਗੂ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ ਪਰ ਭੁਲੱਥ ਹਲਕੇ ਦੀਆਂ ਸੜਕਾਂ ਉਪਰੋਕਤ ਸੜਕਾਂ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖ਼ੋਲ ਰਹੀਆਂ ਹਨ | ਪੇਂਡੂ ਖੇਤਰਾਂ ਦੇ ਲੋਕਾਂ ਦੀ ਮੰਗ ਹੈ ਕਿ ਭੁਲੱਥ ਖੇਤਰ ਦੀਆਂ ਸੜਕਾਂ ਦੀ ਮੁਰੰਮਤ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇ |
ਨਡਾਲਾ ਸੁਭਾਨਪੁਰ ਸੜਕ ਦੀ ਖਸਤਾ ਹਾਲਤ ਤੋਂ ਰਾਹਗੀਰ ਭਾਰੀ ਪ੍ਰੇਸ਼ਾਨ
ਨਡਾਲਾ, (ਮਾਨ)- ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ 'ਆਪ' ਦੀ ਸਰਕਾਰ ਦੇ ਨਡਾਲਾ ਸੁਭਾਨਪੁਰ ਸੜਕ ਦੀ ਖ਼ਸਤਾ ਤੇ ਅਤਿ ਤਰਸਯੋਗ ਹਾਲਤ ਵੇਖ ਕੇ ਸਾਰੇ ਵਿਕਾਸ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ | ਨਡਾਲਾ ਸੁਭਾਨਪੁਰ ਸੜਕ ਦੀ ਤਰਸਯੋਗ ਹਾਲਤ ਰਾਹਗੀਰਾਂ ਨੂੰ ਭਾਰੀ ਪੇ੍ਰਸ਼ਾਨੀ ਕਰ ਰਹੀ ਹੈ | ਕਰੀਬ 12 ਕਿੱਲੋਮੀਟਰ ਲੰਬੀ ਇਸ ਸੜਕ 'ਚ ਡੂੰਘੇ ਟੋਏ ਪੈ ਚੁੱਕੇ ਹਨ, ਕਰੀਬ ਸਾਰੀ ਹੀ ਸੜਕ ਵਿਚ ਪੈ ਚੁੱਕੇ ਟੋਇਆ ਕਾਰਨ ਰਾਹਗੀਰ ਡਿਗ ਡਿਗ ਕੇ ਸੱਟਾਂ ਲਵਾ ਰਹੇ ਹਨ ਪਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ 'ਆਪ' ਦੀ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ | ਸੜਕ ਦੀ ਖਸਤਾ ਹਾਲਤ ਤੋਂ ਤੰਗ ਆ ਕੇ ਪਿਛਲੇ ਸਮੇਂ ਭਾਰਤੀ ਕਿਸਾਨ ਯੂਨੀਅਨ ਨਡਾਲਾ ਨੇ ਸਹਿਯੋਗੀ ਯੂਨੀਅਨਾਂ ਨਾਲ ਮਿਲ ਕੇ ਨਡਾਲਾ ਚੌਕ ਵਿਚ ਧਰਨਾ ਦਿੱਤਾ ਸੀ, ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧਰਨੇ ਵਿਚ ਪਹੁੰਚ ਕੇ ਚਾਰ ਮਹੀਨੇ ਵਿਚ ਸੜਕ ਦੀ ਮੁਰੰਮਤ ਕਰਨ ਦਾ ਭਰੋਸਾ ਦੇ ਕੇ ਧਰਨਾ ਹਟਾਇਆ ਸੀ ਪਰ ਕਈ ਮਹੀਨੇ ਬੀਤੇ ਜਾਣ 'ਤੇ ਸੜਕ ਦੀ ਮੁਰੰਮਤ ਵੱਲ ਕਿਸੇ ਧਿਆਨ ਨਹੀਂ ਦਿੱਤਾ | ਸੜਕ 'ਚ ਪਏ ਡੂੰਘੇ ਟੋਇਆ ਤੋਂ ਅੱਕ ਕੇ ਕੁਝ ਸਥਾਨਕ ਲੋਕਾਂ ਨੇ ਆਪ ਹੀ ਕੁਝ ਟੋਏ ਮਿੱਟੀ ਤੇ ਰੋੜੀ ਪਾ ਕੇ ਭਰੇ ਸਨ ਪਰ ਫਿਰ ਵੀ ਸਥਿਤੀ ਨਹੀਂ ਸੁਧਰੀ | ਸੜਕ ਵਿਚ ਜਿੱਥੇ ਜਿੱਥੇ ਥਾਂ ਥਾਂ ਪਏ ਡੂੰਘੇ ਟੋਇਆ ਦੀ ਭਰਮਾਰ ਹੈ ਉੱਥੇ ਬਾਹਰ ਨਿਕਲੇ ਨੁਕੀਲੇ ਪੱਥਰ ਤੇ ਤਿੱਖੇ ਮੂੰਹਾਂ ਵਾਲੇ ਟੋਇਆ ਕਾਰਨ ਲੋਕਾਂ ਦੇ ਵਾਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਰਾਤ ਸਮੇਂ ਇਸ ਸੜਕ ਤੋਂ ਲੰਘਣਾ ਹੋਰ ਵੀ ਔਖਾ ਹੋ ਜਾਂਦਾ ਹੈ | ਇਸ ਸਬੰਧੀ ਸਥਾਨਕ ਵਾਸੀ ਜਤਿੰਦਰ ਸਿੰਘ ਡਾਲਾ, ਪੰਡਿਤ ਸਤਪਾਲ ਲਾਹੋਰੀਆ, ਰਾਮ ਸਿੰਘ ਨਡਾਲਾ, ਹਰਜਿੰਦਰ ਸਿੰਘ ਸਾਹੀ, ਸਤਪਾਲ ਸਿੱਧੂ ਤੇ ਹੋਰਨਾਂ ਨੇ ਇਸ ਸੜਕ ਦੀ ਤੁਰੰਤ ਮੁਰੰਮਤ ਕਰਨ ਦੀ ਮੰਗ ਕੀਤੀ |
ਕਪੂਰਥਲਾ, 3 ਫਰਵਰੀ (ਅਮਨਜੋਤ ਸਿੰਘ ਵਾਲੀਆ)- ਬੀਤੇ ਦਿਨ ਕਾਂਜਲੀ ਵੇਈਾ ਵਿਚੋਂ ਇਕ ਵਿਅਕਤੀ ਦੀ ਤੈਰਦੀ ਹੋਈ ਲਾਸ਼ ਬਰਾਮਦ ਹੋਈ ਜਿਸ ਦੀ ਪਹਿਚਾਣ ਸ਼ਿਵ ਕੁਮਾਰ ਪੁੱਤਰ ਕੱਲੂ ਰਾਮ ਵਾਸੀ ਪ੍ਰੀਤ ਨਗਰ ਨਜ਼ਦੀਕ ਪਾਲਕੀ ਪੈਲੇਸ ਵਜੋਂ ਹੋਈ ਸੀ | ਥਾਣਾ ਕੋਤਵਾਲੀ ਪੁਲਿਸ ...
ਫਗਵਾੜਾ, 3 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਨੰਦੇੜ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਲਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਫਗਵਾੜਾ ਦੇ ਨਜ਼ਦੀਕ ਚੱਲ ਰਹੇ ਅਸਥਾਨ ਗੁਰਦੁਆਰਾ ਟਿੱਬਾ ਸਾਹਿਬ ਸਪਰੋੜ ਥੇਹ ਤੋਂ ...
ਕਪੂਰਥਲਾ, 3 ਫਰਵਰੀ (ਅਮਨਜੋਤ ਸਿੰਘ ਵਾਲੀਆ)- ਕੇਂਦਰੀ ਜੇਲ੍ਹ ਵਿਚ ਇਕ ਹਵਾਲਾਤੀ ਵਲੋਂ ਬਾਥਰੂਮ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਜਿਸ ਨੂੰ ਜੇਲ੍ਹ ਸਟਾਫ਼ ਵਲੋਂ ਅੱਜ ਸਵੇਰੇ ਤੜਕੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮਿ੍ਤਕ ...
ਸੁਲਤਾਨਪੁਰ ਲੋਧੀ, 3 ਫਰਵਰੀ (ਨਰੇਸ਼ ਹੈਪੀ, ਥਿੰਦ)- ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਪਰਮਜੀਤਪੁਰ ਦੀ ਵਿਸ਼ੇਸ਼ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਵਿਖੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਤੇ ਮੀਤ ਪ੍ਰਧਾਨ ਲਾਭ ਸਿੰਘ ਧੰਜੂ ਸਰਪੰਚ ਦੀ ਅਗਵਾਈ ਹੇਠ ਹੋਈ ਜਿਸ ਵਿਚ ...
ਸੁਲਤਾਨਪੁਰ ਲੋਧੀ, 3 ਫਰਵਰੀ (ਥਿੰਦ, ਹੈਪੀ)- ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਮੁਹਾਲੀ ਨਿਵਾਸੀ ਸ਼ੀਸ਼ਪਾਲ ਪੁੱਤਰ ਰਾਮ ਕੁਮਾਰ ਵਿਰੁੱਧ ਹੁਸੈਨਪੁਰ ਦੇ ਨਿਵਾਸੀ ਨਵਜੋਤ ਸਿੰਘ ਪੁੱਤਰ ਜਸਬੀਰ ਸਿੰਘ ਨਾਲ਼ ਜਾਅਲੀ ਫੇਸਬੁੱਕ ਆਈ.ਡੀ. ਬਣਾ ਕੇ 3,83,300 ਰੁਪਏ ਹੜੱਪਣ ...
ਕਪੂਰਥਲਾ, 3 ਫਰਵਰੀ (ਵਿ.ਪ੍ਰ.)- ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਵਿਚ 5 ਫਰਵਰੀ ਨੂੰ ਧਾਰਮਿਕ ਸਮਾਗਮ ਵਾਲੀ ਜਗ੍ਹਾ ਨੇੜੇ ਮੀਟ ਅਤੇ ...
ਫਗਵਾੜਾ, 3 ਫਰਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਹਰਗੋਬਿੰਦ ਨਗਰ ਖੇਤਰ 'ਚ ਪੈਂਦੇ ਭਗਵਾਨ ਪਰਸ਼ੂਰਾਮ ਪਾਰਕ 'ਚੋਂ ਇੱਕ ਬਜ਼ੁਰਗ ਦੀ ਲਾਸ਼ ਮਿਲੀ ਹੈ | ਜਾਣਕਾਰੀ ਦਿੰਦਿਆਂ ਇਲਾਕੇ ਦੇ ਸਾਬਕਾ ਕੌਂਸਲਰ ਅਨੁਰਾਗ ਮਾਨਖੰਡ ਨੇ ਦੱਸਿਆ ਕਿ ਅੱਜ ਸ਼ਾਮ ਸਮੇਂ ਇਲਾਕੇ ਦੇ ...
ਫਗਵਾੜਾ, 3 ਫਰਵਰੀ (ਹਰਜੋਤ ਸਿੰਘ ਚਾਨਾ)- ਲੈਂਟਰ ਦੀਆਂ ਪਲੇਟਾਂ ਚੋਰੀ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਪਲੇਟਾਂ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ | ਐਸ.ਐਚ.ਓ. ਸਦਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਸੂਚਨਾ ...
ਬੇਗੋਵਾਲ, 3 ਜਨਵਰੀ (ਸੁਖਜਿੰਦਰ ਸਿੰਘ)- ਪੰਜਾਬੀ ਜਿੱਥੇ ਮਰਜ਼ੀ ਚਲੇ ਜਾਣ ਪਰ ਉਹ ਗੁਰਮਰਿਆਦਾ ਤੇ ਸਿੱਖੀ ਸਿਧਾਂਤਾਂ 'ਤੇ ਚੱਲ ਰਹੇ ਹਨ | ਇਹ ਸ਼ਬਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਿੰਡ ਸਰੂਪਵਾਲ ਵਿਖੇ ਵਿਆਹ ਸਮਾਗਮ ...
ਕਪੂਰਥਲਾ/ਭੁਲੱਥ, 3 ਫਰਵਰੀ (ਅਮਰਜੀਤ ਕੋਮਲ, ਮੇਹਰ ਚੰਦ ਸਿੱਧੂ)- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਅੱਜ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਨਡਾਲਾ ਦੇ ਪਿੰਡ ਮਾਨਾ ਤਲਵੰਡੀ ਤੇ ਡਾਲਾ ਵਿਚ ਥਾਪਰ ਮਾਡਲ ਦੇ ਬਣ ਰਹੇ ਛੱਪੜਾਂ ਦਾ ...
ਕਪੂਰਥਲਾ, 3 ਫਰਵਰੀ (ਅਮਰਜੀਤ ਕੋਮਲ)- ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਸਰਕਲ ਕਪੂਰਥਲਾ ਪੰਜਾਬ ਰਾਜ ਬਿਜਲੀ ਬੋਰਡ ਤੇ ਹੁਣ ਪਾਵਰਕਾਮ ਤੇ ਟਰਾਂਸਕੋ ਦੀ ਸਰਕਲ ਕਮੇਟੀ ਦੀ ਚੋਣ ਕਮੇਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਇੰਜ: ਜਸਵੰਤ ਰਾਏ, ਮੀਤ ਪ੍ਰਧਾਨ ਇੰਜ: ਅਸ਼ਵਨੀ ...
ਕਪੂਰਥਲਾ, 3 ਫਰਵਰੀ (ਅਮਰਜੀਤ ਕੋਮਲ)- ਜ਼ਿਲ੍ਹੇ ਵਿਚ ਨਜਾਇਜ਼ ਸ਼ਰਾਬ ਦੀ ਵਿੱਕਰੀ ਨੂੰ ਠੱਲ੍ਹ ਪਾਉਣ ਤੇ ਜ਼ਹਿਰੀਲੀ ਤੇ ਕੱਚੀ ਸ਼ਰਾਬ ਤਿਆਰ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਵਿਰੁੱਧ ਆਬਕਾਰੀ ਵਿਭਾਗ ਵਲੋਂ ਇਕ ਵਿਸ਼ੇਸ਼ ਮੁਹਿਮ ਸ਼ੁਰੂ ...
ਭੁਲੱਥ, 3 ਫਰਵਰੀ (ਮਨਜੀਤ ਸਿੰਘ ਰਤਨ)- ਕਸਬਾ ਭੁਲੱਥ ਦੇ ਮੁਹੱਲਾ ਰਾਜਪੁਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਦੋ ਕਰਿਆਨੇ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੰਨਾ ਵਿਚੋਂ ਇਕ ਦੁਕਾਨ ਤੋਂ ਇਕ ਸਿਲੰਡਰ ਤੇ ਇਕ ਕੋਲਡ ਡਰਿੰਕਸ ਦੀ ਪੇਟੀ ...
ਫਗਵਾੜਾ, 3 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਪੰਜਾਬ ਦੇ ਚੌਤਰਫਾ ਵਿਕਾਸ ਦਾ ਨਾਅਰਾ ਦੇਣ ਵਾਲੀ ਭਗਵੰਤ ਮਾਨ ਸਰਕਾਰ ਦੇ ਰਾਜ 'ਚ ਫਗਵਾੜਾ-ਬੰਗਾ ਰੋਡ ਦੀ ਮਾੜੀ ਹਾਲਤ ਰੋਜ਼ਾਨਾ ਹਾਦਸਿਆਂ ਨੂੰ ਖੁੱਲ੍ਹਾ ਸੱਦਾ ਦੇ ਰਹੀ ਹੈ | ਫਗਵਾੜਾ ਨੂੰ ਮੇਹਲੀ ਬਾਈਪਾਸ ਰੋਡ ਨਾਲ ਜੋੜਦੀ ...
ਫਗਵਾੜਾ, 3 ਫਰਵਰੀ (ਹਰਜੋਤ ਸਿੰਘ ਚਾਨਾ)- ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਫਗਵਾੜਾ ਵਲੋਂ ਭਗਵਾਨ ਸ੍ਰੀ ਵਿਸ਼ਵਕਰਮ ਜੈਅੰਤੀ ਮਹਾਂ ਉਤਸਵ ਸ਼੍ਰੋਮਣੀ ਸ੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧ 'ਚ ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ...
ਸੁਲਤਾਨਪੁਰ ਲੋਧੀ, 3 ਫਰਵਰੀ (ਪ.ਪ. ਰਾਹੀਂ)- ਉੱਘੇ ਸਮਾਜ ਸੇਵੀ ਤੇ ਕੰਬੋਜ ਵੈੱਲਫੇਅਰ ਬੋਰਡ ਦੇ ਸਾਬਕਾ ਚੇਅਰਮੈਨ ਐਡਵੋਕੇਟ ਜਸਪਾਲ ਸਿੰਘ ਧੰਜੂ ਤੇ ਸ਼ਹੀਦ ਊਧਮ ਸਿੰਘ ਟਰੱਸਟ ਦੇ ਮੀਤ ਪ੍ਰਧਾਨ ਤੇਜਿੰਦਰ ਸਿੰਘ ਧੰਜੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ...
ਸੁਲਤਾਨਪੁਰ ਲੋਧੀ, 3 ਫਰਵਰੀ (ਨਰੇਸ਼ ਹੈਪੀ, ਥਿੰਦ)- ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਅਖੰਡ ਪਾਠ ਇੰਚਾਰਜ ਬਲਜੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਰੱਕੀ ਦੇ ਕੇ ਬਤੌਰ ਗੁਰਦੁਆਰਾ ਇੰਸਪੈਕਟਰ ...
ਫਗਵਾੜਾ, 3 ਫਰਵਰੀ (ਹਰਜੋਤ ਸਿੰਘ ਚਾਨਾ)- ਰੇਲਵੇ ਸਟੇਸ਼ਨ ਤੋਂ ਵਾਪਸ ਘਰ ਨੂੰ ਜਾ ਰਹੀ ਮਹਿਲਾ ਦਾ ਪਰਸ ਖੋਹ ਕੇ ਲੈ ਜਾਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਐਸ.ਐਚ.ਓ. ਸਿਟੀ ਅਮਨਦੀਪ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਰਾਧਿਕਾ ...
ਕਪੂਰਥਲਾ, 3 ਫਰਵਰੀ (ਅਮਰਜੀਤ ਕੋਮਲ)- ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਅੱਜ ਸ੍ਰੀ ਗੁਰੂ ਰਵਿਦਾਸ ਸਭਾ ਕਪੂਰਥਲਾ ਵਲੋਂ ਸਤਿਗੁਰੂ ਰਵਿਦਾਸ ਭਵਨ ਮੁਹੱਲਾ ਜੱਟਪੁਰਾ ਤੋਂ ਨਗਰ ਕੀਰਤਨ ਸਜਾਇਆ ਗਿਆ | ਜੈਕਾਰਿਆਂ ਦੀ ਗੂੰਜ ਵਿਚ ਸਤਿਗੁਰੂ ਰਵਿਦਾਸ ਭਵਨ ...
ਕਪੂਰਥਲਾ, 3 ਫਰਵਰੀ (ਅਮਰਜੀਤ ਕੋਮਲ)- ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਨੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਡਾ: ਵਿਵੇਕ ਦੇਵਰਾਏ ਵਲੋਂ ਦਿੱਤੇ ਗਏ ਬਿਆਨ ਜਿਸ ਵਿਚ ਉਨ੍ਹਾਂ ਕਿਹਾ ਕਿ ਜਿਹੜੇ ਸੂਬੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ...
ਫਗਵਾੜਾ, 3 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ 5 ਫਰਵਰੀ ਨੂੰ ਸ਼ੋ੍ਰਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਜੀ. ਟੀ. ਰੋਡ ਚੱਕ ਹਕੀਮ ਵਿਖੇ ਮਨਾਇਆ ਜਾ ਰਿਹਾ ਹੈ | 4 ਫਰਵਰੀ ਨੂੰ ਸ਼ੋਭਾ ਯਾਤਰਾ ਗੁਰੂ ਘਰ ਚੱਕ ਹਕੀਮ ਤੋਂ ਦੁਪਹਿਰ 12 ਵਜੇ ਅਰੰਭ ...
ਢਿਲਵਾਂ, 3 ਫਰਵਰੀ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)- ਰਾਸ਼ਟਰੀ ਰਾਜ ਮਾਰਗ 'ਤੇ ਹਰ ਰੋਜ਼ ਆਵਾਰਾ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਅਜਿਹੀ ਹੀ ਇੱਕ ਘਟਨਾ ਦੇਰ ਰਾਤ ਜਲੰਧਰ-ਅੰਮਿ੍ਤਸਰ ਨੈਸ਼ਨਲ ਹਾਈਵੇ 'ਤੇ ਦਿਆਲਪੁਰ ਤੋਂ ਥੋੜ੍ਹਾ ਅੱਗੇ ਬਿਜਲੀ ਘਰ ਹਮੀਰਾ ਨੇੜੇ ...
ਕਪੂਰਥਲਾ, 3 ਫਰਵਰੀ (ਅਮਨਜੋਤ ਸਿੰਘ ਵਾਲੀਆ)- ਕਾਰਜਕਾਰੀ ਸਿਵਲ ਸਰਜਨ ਡਾ: ਕੁਲਜੀਤ ਦੀ ਅਗਵਾਈ 'ਚ ਅੱਜ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ | ਇਸ ਮੌਕੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਡਾ: ਕੁਲਜੀਤ ਸਿੰਘ ਨੇ ਕਿਹਾ ਕਿ ਹਰ ਸਾਲ 4 ਫਰਵਰੀ ਨੂੰ ਵਿਸ਼ਵ ਕੈਂਸਰ ...
ਫਗਵਾੜਾ, 3 ਫਰਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਬੱਸ ਸਟੈਂਡ ਵਿਖੇ ਅੱਜ ਦੋ ਚੋਰ ਮਹਿਲਾਵਾਂ ਨੂੰ ਲੋਕਾਂ ਨੇ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਇੱਕ ਮਹਿਲਾ ਦਾ ਪਰਸ ਚੋਰੀ ਕਰਕੇ ਫ਼ਰਾਰ ਹੋਣ ਲੱਗੀਆਂ ਸਨ ਤੇ ਮਹਿਲਾ ਵਲੋਂ ਰੌਲਾ ਪਾਉਣ 'ਤੇ ਲੋਕਾਂ ਵਲੋਂ ਉਨ੍ਹਾਂ ...
ਫਗਵਾੜਾ, 3 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਪੀ.ਸੀ.ਸੀ.ਟੀ.ਯੂ. ਦੇ ਵਲੋਂ ਦਿੱਤੇ ਸੱਦੇ ਅਨੁਸਾਰ ਅੱਜ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਯੂਨਿਟ ਵਲੋਂ ਯੂਨਿਟ ਪ੍ਰਧਾਨ ਡਾ. ਸੀਮਾ ਕਪੂਰ ਦੀ ਪ੍ਰਧਾਨਗੀ ਹੇਠ ਕਾਲਜ ਦੇ ਸਮੂਹ ਰੈਗੂਲਰ ਅਧਿਆਪਕਾਂ ਵੱਲੋਂ ...
ਫਗਵਾੜਾ, 3 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੀ ਗੋਲਡਨ ਸੰਧਰ ਮਿੱਲ ਵਲੋਂ ਪਿੜਾਈ ਸੀਜ਼ਨ 2022-23 ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਤੇ ਕਿਸਾਨਾਂ ਦੇ ਗੰਨੇ ਦੀ ਪੇਮੈਂਟ ਕਿਸਾਨਾਂ ਨਾਲ ਹੋਈ ਗੱਲਬਾਤ ਦੇ ਮੁਤਾਬਿਕ ਕੀਤੀ ਜਾ ਰਹੀ ਹੈ | ਇਸ ਸਬੰਧੀ ਗੰਨਾ ਮਿੱਲ ਦੀ ...
ਫਗਵਾੜਾ, 3 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਸੈਫਰਨ ਪਬਲਿਕ ਸਕੂਲ ਫਗਵਾੜਾ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ ਗਿਆ | ਇਸ ਦਾ ਉਦਘਾਟਨ ਚੇਅਰਪਰਸਨ ਇੰਦਰਜੀਤ ਕੌਰ ਤੇ ਪਿ੍ੰਸੀਪਲ ਡਾ: ਸੰਦੀਪਾ ਸੂਦ ਨੇ ਕੀਤਾ | ਇਸ ਮੌਕੇ ਪਿ੍ੰਸੀਪਲ ਡਾ: ਸੰਦੀਪਾ ਸੂਦ ਨੇ ਕਿਹਾ ਕਿ ਮਲਖੰਬ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX