ਤਰਨ ਤਾਰਨ, 4 ਜਨਵਰੀ- ਬੀਤੇ ਦਿਨ ਪੰਜਾਬ ਮੰਤਰੀ ਮੰਡਲ ਦੀ ਹੋਈ ਕੈਬਨਿਟ ਦੀ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕ ਵਿਰੋਧੀ ਫੈਸਲਾ ਲੈਂਦਿਆਂ ਪੈਟਰੋਲ ਤੇ ਡੀਜ਼ਲ ਉਪਰ ਜੋ ਸੈੱਸ ਲਗਾ ਕੇ ਪੰਜਾਬ ਦੇ ਲੋਕਾਂ ਉਪਰ ਭਾਰੀ ਬੋਝ ਪਾਇਆ ਗਿਆ ਹੈ, ਉਸ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ | ਮੁੱਖ ਮੰਤਰੀ ਵਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਉਪਰ ਆਰਥਿਕ ਬੋਝ ਪਾਉਣ ਦੇ ਨਵੇਂ ਐਲਾਨ ਜਾਰੀ ਕੀਤੇ ਜਾ ਰਹੇ ਹਨ, ਜਿਸ ਦਾ ਕਾਂਗਰਸ ਪਾਰਟੀ ਡੱਟਵਾਂ ਵਿਰੋਧ ਕਰੇਗੀ | ਇਸ ਫੈਸਲੇ ਨਾਲ ਜਿੱਥੇ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋਇਆ ਹੈ ਉੱਥੇ ਲੋਕ ਵੀ ਇਹ ਜਾਣ ਚੁੱਕੇ ਹਨ ਕਿ ਇਹ ਸਰਕਾਰ ਲੋਕ ਹਿਤੈਸ਼ੀ ਨਹੀਂ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਗੱਲਬਾਤ ਦੌਰਾਨ ਕੀਤਾ | ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਉਪਰੋਂ ਸਰਕਾਰ ਵਲੋਂ ਨਵੇਂ ਟੈਕਸ ਲਗਾ ਕੇ ਲੋਕਾਂ ਨੂੰ ਮਹਿੰਗਾਈ ਥੱਲੇ ਹੋਰ ਦੱਬਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾ ਭਗਵੰਤ ਮਾਨ ਲੋਕਾਂ ਵਿਚ ਵਿਚਰ ਕੇ ਉਨ੍ਹਾਂ ਨਾਲ ਵਾਅਦੇ ਕਰਦੇ ਰਹੇ ਹਨ ਕਿ ਉਹ ਪੰਜਾਬ ਵਿਚ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਦੇਣਗੇ ਤੇ ਟੈਕਸਾਂ ਉਪਰ ਭਾਰੀ ਰਿਆਇਤਾਂ ਦੇਣਗੇ ਪਰ ਉਲਟਾ ਹੁਣ ਉਹ ਆਪਣੇ ਵਾਅਦਿਆਂ ਤੋਂ ਭੱਜ ਕੇ ਪੰਜਾਬ ਦੇ ਲੋਕਾਂ ਉਪਰ ਨਵੇਂ ਟੈਕਸ ਲਗਾ ਕੇ ਉਨ੍ਹਾਂ ਦਾ ਜੀਵਨ ਦੁਰਭਰ ਕਰ ਰਹੇ ਹਨ | ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਹਨ ਅਤੇ ਲੋਕਾਂ ਨੂੰ ਪਿਛਲੀ ਸਰਕਾਰ ਸਮੇਂ ਭਾਰੀ ਰਿਆਇਤਾਂ ਦਿੱਤੀਆਂ ਗਈਆਂ ਸਨ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਫੈਸਲੇ ਨੂੰ ਤੁਰੰਤ ਵਾਪਸ ਲੈ ਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ ਨਹੀਂ ਤਾਂ ਕਾਂਗਰਸ ਵਲੋਂ ਇਸ ਖਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ |
ਪੰਜਾਬ ਸਰਕਾਰ ਲੋਕ ਮਾਰੂ ਸਰਕਾਰ ਸਾਬਤ ਹੋ ਰਹੀ - ਵਿਜੇ ਕੁਮਾਰ ਸ਼ਰਮਾ
ਪੰਜਾਬ ਸਰਕਾਰ ਲੋਕ ਮਾਰੂ ਸਰਕਾਰ ਸਾਬਤ ਹੋ ਰਹੀ ਹੈ | ਹੁਣ ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਤੇ ਟੈਕਸ ਲਾ ਕੇ ਰੇਟ ਵਧਾ ਕੇ ਪੰਜਾਬ ਵਾਸੀਆਂ 'ਤੇ ਵਾਧੂ ਬੋਝ ਪਾ ਦਿੱਤਾ ਹੈ | ਇਹ ਸ਼ਬਦ ਵਿਜੇ ਕੁਮਾਰ ਸ਼ਰਮਾ ਸ਼ਹਿਰੀ ਪ੍ਰਧਾਨ ਕਾਂਗਰਸ ਪਾਰਟੀ ਪੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ | ਇਸ ਮੌਕੇ ਪ੍ਰਧਾਨ ਵਿਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਨਾਲ ਜੂਝ ਰਹੇ ਹਨ ਉੱਥੇ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਨਾਲ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਣ ਨਾਲ ਮਹਿੰਗਾਈ ਹੋਰ ਵਧ ਜਾਵੇਗੀ | ਪੈਟਰੋਲ ਤੇ ਡੀਜ਼ਲ ਦੇ ਰੇਟ 'ਚ ਕੀਤਾ ਵਾਧਾ ਨਿੰਦਣਯੋਗ ਹੈ | ਇਸ ਮੌਕੇ ਰਾਜ ਕੁਮਾਰ ਰਾਜੂ, ਬਲਦੇਵ ਸਿੰਘ, ਸਰਬਜੀਤ ਸਿੰਘ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ |
'ਆਪ' ਸਰਕਾਰ ਨੇ ਲੋਕਾਂ ਦਾ ਕਚੂੰਬਰ ਕੱਢਿਆ-ਗੁਰਸੇਵਕ ਸਿੰਘ ਸ਼ੇਖ
ਪੈਟਰੋਲ, ਡੀਜ਼ਲ ਉਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੈੱਸ ਲਗਾ ਕੇ ਪੰਜਾਬ ਦੇ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ ਤੇ ਇਸ ਫੈਸਲੇ ਨਾਲ ਪੰਜਾਬ ਦੇ ਲੋਕਾਂ 'ਚ ਹਾਹਾਕਾਰ ਪਾਈ ਜਾ ਰਹੀ ਹੈ | ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਕੈਬਨਿਟ ਮੰਤਰੀ ਮੰਡਲ ਦੀ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਲਈ ਟੈਕਸ ਛੋਟ ਦਾ ਐਲਾਨ ਕਰਨਗੇ ਪਰ ਮੁੱਖ ਮੰਤਰੀ ਮਾਨ ਨੇ ਪੰਜਾਬ ਵਿਰੋਧੀ ਫੈਸਲਾ ਲੈਂਦੇ ਹੋਏ ਪੰਜਾਬ ਦੇ ਲੋਕਾਂ ਉਪਰ ਇਕ ਨਵਾਂ ਬੋਝ ਹੋਰ ਪਾ ਦਿੱਤਾ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਰਨ ਤਾਰਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਗੱਲਬਾਤ ਦੌਰਾਨ ਕੀਤਾ | ਸ਼ੇਖ ਨੇ ਕਿਹਾ ਕਿ ਅਗਰ ਸਰਕਾਰ ਨੇ ਪੈਟਰੋਲ, ਡੀਜ਼ਲ ਉਪਰ ਲਗਾਏ ਸੈੱਸ ਨੂੰ ਵਾਪਸ ਨਾ ਲਿਆ ਤਾਂ ਸ਼੍ਰੋਮਣੀ ਅਕਾਲੀ ਵਲੋਂ ਲੋਕਾਂ ਨੂੰ ਨਾਲ ਲੈ ਕੇ ਸਰਕਾਰ ਦੇ ਇਸ ਫੈਸਲੇ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਰਸ਼ਪਾਲ ਸਿੰਘ ਸਾਬਕਾ ਸਰਪੰਚ, ਪ੍ਰਮਜੀਤ ਸਿੰਘ ਸਾ. ਮੈਂਬਰ, ਗੁਰਵਿੰਦਰ ਸਿੰਘ ਗਿੱਲ ਵੜੈਚ ਸਾਬਕਾ ਸਰਪੰਚ, ਲਵਜੀਤ ਸਿੰਘ ਸ਼ੇਖ, ਗੁਰਨਾਮ ਸਿੰਘ ਭੂਰੇ ਗਿੱਲ, ਅਮਨਪ੍ਰੀਤ ਸਿੰਘ, ਨਿਸ਼ਾਨਬੀਰ ਸਿੰਘ ਡਾਲੇਕੇ, ਕੁਲਵੰਤ ਸਿੰਘ ਮਾਣੋਚਾਹਲ ਖੁਰਦ, ਸਰਮੈਲ ਸਿੰਘ ਸੰਮਤੀ ਮੈਂਬਰ, ਰਣਜੋਧ ਸਿੰਘ, ਦਇਆ ਸਿੰਘ ਸਰਪੰਚ, ਪਲਵਿੰਦਰ ਸਿੰਘ ਮਾਣੋਚਾਹਲ, ਗੁਰਪਰੀਤ ਸਿੰਘ ਖਹਿਰਾ, ਪ੍ਰਗਟ ਸਿੰਘ ਮਿਆਣੀ ਮੌਜੂਦ ਸਨ |
'ਆਪ' ਸਰਕਾਰ ਨੇ ਲੋਕਾਂ ਨਾਲ ਧ੍ਰੋਹ ਕਮਾਇਆ-ਰਮਨਦੀਪ ਸਿੰਘ ਭਰੋਵਾਲ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਟਰੋਲ, ਡੀਜ਼ਲ ਉਪਰ ਟੈਕਸ ਲਗਾ ਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ | ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਕਹਿੰਦੇ ਹਨ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਪਰ ਇਹ ਸਰਕਾਰ ਖਾਸ ਲੋਕਾਂ ਦੀ ਸਰਕਾਰ ਸਾਬਿਤ ਹੋ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਪੈਟਰੋਲ, ਡੀਜ਼ਲ ਦੇ ਉਪਰ ਲਗਾਏ ਗਏ ਸੈੱਸ ਕਾਰਨ ਪੰਜਾਬ ਦੇ ਲੋਕਾਂ 'ਤੇ ਆਰਥਿਕ ਬੋਝ ਪਵੇਗਾ ਤੇ ਮਹਿੰਗਾਈ ਵੀ ਵਧੇਗੀ ਜਿਸ ਨਾਲ ਆਮ ਵਰਗ ਦੇ ਲੋਕਾਂ ਉਪਰ ਇਸਦਾ ਬੁਰਾ ਅਸਰ ਪਵੇਗਾ ਪਰ ਸਰਕਾਰ ਵਲੋਂ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਦਰਕਿਨਾਰ ਕਰਦਿਆਂ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ | ਭਰੋਵਾਲ ਨੇ ਕਿਹਾ ਕਿ ਮਾਨ ਸਰਕਾਰ ਨੂੰ ਆਪਣੇ ਫੈਸਲੇ ਨੂੰ ਵਾਪਸ ਲੈ ਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਪਹੁੰਚਾਉਣੀ ਚਾਹੀਦੀ ਹੈ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਲੋਕਾਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਦਾ ਡੱਟਵਾਂ ਵਿਰੋਧ ਕਰੇਗਾ | ਇਸ ਮੌਕੇ ਗਿਆਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਾਬਕਾ ਸਰਪੰਚ ਦਿਲਬਾਗ ਸਿੰਘ ਗੁਲਾਲੀਪੁਰ, ਸਾਬਕਾ ਸਰਪੰਚ ਰਣਜੀਤ ਸਿੰਘ ਮੰਮਣਕੇ, ਸੁਖਵਿੰਦਰ ਸਿੰਘ ਛਿੰਦਾ, ਸਾਬਕਾ ਸਰਪੰਚ ਰਣਜੀਤ ਸਿੰਘ ਡਿਆਲ, ਮਲਕੀਅਤ ਸਿੰਘ ਜੋਧਪੁਰ ਵੀ ਮੌਜੂਦ ਸਨ |
'ਆਪ' ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੇ ਵਧਾਏ ਗਏ ਰੇਟ ਨਾਲ ਲੋਕਾਂ 'ਤੇ ਭਾਰੀ ਆਰਥਿਕ ਬੋਝ ਪਿਆ- ਔਲਖ
ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੇ ਉਪਰ ਟੈਕਸ ਲਗਾ ਕੇ ਪੰਜਾਬ ਦੇ ਲੋਕਾਂ ਉਪਰ ਭਾਰੀ ਆਰਥਿਕ ਬੋਝ ਪਾਇਆ ਗਿਆ ਹੈ ਜੋ ਕਿ ਬਹੁਤ ਹੀ ਨਿੰਦਾਯੋਗ ਫੈਸਲਾ ਹੈ | ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ ਨੇ ਗੱਲਬਾਤ ਦੌਰਾਨ ਕੀਤਾ | ਉਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਵਾਅਦੇ ਸਨ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਲੋਕਾਂ ਨੂੰ ਟੈਕਸਾਂ ਵਿਚ ਭਾਰੀ ਰਿਆਇਤਾਂ ਦਿੱਤੀਆਂ ਦੇ ਕੇ ਉਨ੍ਹਾਂ ਦੀ ਜੀਵਨ ਸੁਖੀ ਬਣਾਇਆ ਜਾਵੇਗਾ ਪਰ ਇਸ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਲੋਕ ਵਿਰੋਧੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ ਤੇ ਪੈਟਰੋਲ-ਡੀਜ਼ਲ ਉਪਰ ਲਗਾਏ ਗਏ ਟੈਕਸ ਨਾਲ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ ਤੇ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਲੋਕਾਂ ਵਿਚ ਭਾਰੀ ਵਿਰੋਧ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਦਾ ਡੱਟ ਕੇ ਵਿਰੋਧ ਕਰੇਗਾ | ਇਸ ਮੌਕੇ ਨਿਰੰਜਨ ਸਿੰਘ ਸਾਬਕਾ ਸਰਪੰਚ ਖੱਖ, ਬਲਵਿੰਦਰ ਸਿੰਘ ਸੰਧੂ ਮੈਂਬਰ ਬਲਾਕ ਸੰਮਤੀ, ਹਰਦੀਪ ਸਿੰਘ ਖੱਖ ਮੈਂਬਰ ਪੰਚਾਇਤ, ਬਾਬਾ ਇੰਦਰਜੀਤ ਸਿੰਘ ਖੱਖ, ਯੂਥ ਅਕਾਲੀ ਆਗੂ ਵਰਿੰਦਰ ਸਿੰਘ ਜੋਤੀ ਆਦਿ ਹਾਜ਼ਰ ਸਨ |
ਮਾਨ ਸਰਕਾਰ ਵਲੋਂ ਡੀਜ਼ਲ-ਪੈਟਰੋਲ ਦੇ ਵਧਾਏ ਰੇਟਾਂ ਤੋਂ ਲੋਕ ਦੁਖੀ - ਸਰਪੰਚ ਗੁਰਮੁੱਖ ਸਿੰਘ
ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਵਿਚ ਪੰਜਾਬ ਦਾ ਹਰ ਵਰਗ ਦੁਖੀ ਹੈ ਅਤੇ ਸਰਕਾਰ ਵਲੋਂ ਪਿਛਲੀਆਂ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ 'ਤੇ ਲਗਾਤਾਰ ਕੈੈਂਚੀ ਚਲਾਈ ਜਾ ਰਹੀ ਹੈ ਅਤੇ ਹੁਣ ਪੈਟਰੋਲ ਅਤੇ ਡੀਜ਼ਲ 'ਤੇ 90 ਪੈਸੇ ਪ੍ਰਤੀ ਲੀਟਰ ਸੈੱਸ ਲਗਾ ਕੇ ਮਹਿੰਗਾਈ ਦੀ ਮਾਰ ਝੱਲ ਰਹੇ ਪੰਜਾਬ ਵਾਸੀਆਂ 'ਤੇ ਵਾਧੂ ਬੋਝ ਪਾਇਆ ਹੈ, ਜਿਸ ਨਾਲ ਆਉਂਦੇ ਦਿਨਾਂ ਵਿਚ ਢੋਆ ਢੁਆਈ ਦਾ ਖਰਚਾ ਵਧਣ ਨਾਲ ਪੰਜਾਬ ਵਿਚ ਮਹਿੰਗਾਈ ਹੋਰ ਵਧੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮੁੱਖ ਸਿੰਘ ਸਰਪੰਚ ਸਾਂਡਪੁਰਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਨੇ ਗੱਲਬਾਤ ਕਰਦਿਆਂ ਕੀਤਾ | ਉਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣਾ ਪੈਟਰੋਲ ਅਤੇ ਡੀਜ਼ਲ ਤੇ ਸੈੱਸ ਲਗਾਉਣ ਵਾਲਾ ਫੈਸਲਾ ਵਾਪਸ ਲੇਣਾ ਚਾਹੀਦਾ ਹੈ | ਇਸ ਮੌਕੇ ਅੰਮਿ੍ਤਪਾਲ ਸਿੰਘ ਸਰਪੰਚ ਦਿਆਲਪੁਰਾ, ਮਨਦੀਪ ਸਿੰਘ ਗੋਰਾ ਸਰਪੰਚ, ਨਿਰਭੈ ਸਿੰਘ ਦਿਆਲਪੁਰਾ, ਕੁਲਦੀਪ ਸਿੰਘ ਸਰਪੰਚ ਘੁਰਕਵਿੰਡ ਆਦਿ ਹਾਜ਼ਰ ਸਨ |
ਵਾਧੇ ਦਾ ਫ਼ੈਸਲਾ ਵਾਪਿਸ ਨਾ ਲੈਣ 'ਤੇ ਕੀਤਾ ਜਾਵੇਗਾ ਵਿਰੋਧ-ਜਹਾਂਗੀਰ
ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਕਿਸਾਨਾਂ ਤੇ ਆਮ ਜਨਤਾ ਦਾ ਭਗਵੰਤ ਮਾਨ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉੱਪਰ ਟੈਕਸ ਲਗਾ ਕੇ ਹੋਰ ਲੱਕ ਤੋੜ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਕੌਮੀ ਜਥੇਬੰਧਕ ਸਕੱਤਰ ਅਕਾਲੀ ਦਲ ਨੇ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਹਿੰਗਾਈ ਵਿਚ ਵੱਡੇ ਪੱਧਰ 'ਤੇ ਵਾਧਾ ਕਰਕੇ ਨਿੱਤ ਦਿਨ ਲੋਕਾਂ ਨੂੰ ਦਿਨੇ ਤਾਰੇ ਦਿਖਾ ਰਹੀ ਹੈ | ਪਹਿਲਾਂ ਹੀ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨ ਛੂਹ ਰਹੇ ਹਨ ਅਤੇ ਹੁਣ ਪੰਜਾਬ ਸਰਕਾਰ ਵਲੋਂ ਲਾਏ ਸੈੱਸ ਨਾਲ ਇਕ ਰੁਪਿਆ ਪ੍ਰਤੀ ਲੀਟਰ ਹੋਰ ਮਹਿੰਗਾ ਹੋ ਗਿਆ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਕਤ ਟੈਕਸ ਵਾਪਸ ਨਾ ਲਿਆ ਤਾਂ ਅਕਾਲੀ ਦਲ ਇਸ ਦਾ ਡੱਟ ਕੇ ਵਿਰੋਧ ਕਰੇਗਾ | ਇਸ ਮੌਕੇ ਕਵਲਜੀਤ ਸਿੰਘ ਲਹੌਰੀਆ, ਮਾ. ਗੁਰਦੇਵ ਸਿੰਘ, ਸਰਦੂਲ ਸਿੰਘ ਪੰਚ, ਹਜ਼ੂਰ ਸਿੰਘ, ਪ੍ਰੇਮ ਸਿੰਘ ਆਦਿ ਹਾਜ਼ਰ ਸਨ |
ਲੋਕਾਂ 'ਚ ਸਰਕਾਰ ਖਿਲਾਫ਼ ਭਾਰੀ ਰੋਸ - ਕੁਲਵੰਤ ਸਿੰਘ ਭੈਲ
ਹਲਕਾ ਖਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਭੈਲ ਨੇ ਸਾਥੀਆਂ ਗੁਰਭੇਜ ਸਿੰਘ ਖੇਲਾ, ਪਿ੍ੰਸ ਲਾਲਪੁਰ, ਰਣਜੀਤ ਸਿੰਘ ਮੰਢਾਲਾ, ਮਨਜੀਤ ਸਿੰਘ, ਗੁਰਸੇਵਕ ਸਿੰਘ ਲਾਲਪੁਰਾ, ਕੁਲਦੀਪ ਸਿੰਘ ਅਤੇ ਦਲਬੀਰ ਸਿੰਘ ਵਰਿਆਹ ਸਮੇਤ ਫਤਿਆਬਾਦ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਤੇ ਕਾਂਗਰਸੀ ਸਰਕਾਰਾਂ ਨੂੰ ਭੰਡ ਕੇ ਆਪਣੇ ਆਪ ਨੂੰ ਆਮ ਜਨਤਾ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪੇਸ਼ ਕਰਕੇ ਤੇ ਲੋਕਾਂ ਦੇ ਹਿੱਤਾਂ ਵਿਚ ਖਲੋਣ ਦੇ ਵਾਅਦੇ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ 10 ਮਹੀਨਿਆਂ ਦੇ ਕਾਰਜਕਾਲ ਦੌਰਾਨ ਹਰ ਪੱਖ ਤੋਂ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ ਉੱਥੇ ਮਹਿਗਾਈ ਨੂੰ ਠੱਲ ਪਾਉਣ ਦੀ ਬਜਾਏ ਮਹਿੰਗਾਈ ਵਿਚ ਵਾਧਾ ਕਰਕੇ ਮਾਨ ਸਰਕਾਰ ਨੇ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰਨ ਵਾਲਾ ਕੰਮ ਕੀਤਾ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ | ਕੁਲਵੰਤ ਸਿੰਘ ਭੈਲ ਨੇ ਕਿਹਾ ਕਿ ਸਰਕਾਰ ਤੇਲ ਉਪਰ ਲਗਾਏ ਸੈੱਸ ਨੂੰ ਵਾਪਸ ਲਵੇ ਨਹੀ ਤਾਂ ਉਨ੍ਹਾਂ ਵਲੋਂ ਸਰਕਾਰ ਖਿਲਾਫ਼ ਸਖ਼ਤ ਕਦਮ ਚੁੱਕਣੇ ਪੈਣਗੇ ਜਿਸ ਦੀ ਜ਼ਿੰਮੇਵਾਰੀ ਮਾਨ ਸਰਕਾਰ ਦੀ ਹੋਵੇਗੀ |
ਡੀਜ਼ਲ-ਪੈਟਰੋਲ ਦੇ ਭਾਅ 'ਚ ਵਾਧੇ ਨਾਲ ਪੰਜਾਬੀਆਂ ਨੂੰ ਪਈ ਮਹਿੰਗਾਈ ਦੀ ਮਾਰ- ਹਰਜਿੰਦਰ ਸਿੰਘ ਗਿੱਲ
ਪੰਜਾਬ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ 'ਤੇ 90 ਪੈਸੇ ਲਗਾਏ ਗਏ ਸੈੱਸ ਵਿਰੁੱਧ ਯੂਨਾਈਟਿਡ ਟਰੇਡ ਯੂਨੀਅਨ ਨੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਝਬਾਲ ਚੌਕ ਵਿਚ ਧਰਨਾ ਲਗਾ ਕੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਰੋਜ਼ਾਨਾ ਅਸਮਾਨੀ ਚੜ੍ਹ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਕਿਸਾਨਾਂ, ਮਜ਼ਦੂਰਾਂ ਤੇ ਟਰਾਂਸਪੋਰਟਰਾਂ ਵਿਚ ਹਾਹਾਕਾਰ ਮਚੀ ਹੋਈ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਾਮਰਾਜੀ ਕਾਰਪੋਰੇਟਰਾਂ ਪੱਖੀ ਨੀਤੀਆਂ 'ਤੇ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਇਰਾਕ ਯੁੱਧ ਵੇਲੇ ਦੇ ਕੱਚੇ ਤੇਲ ਦੇ ਕੌਮਾਂਤਰੀ ਰੇਟਾਂ ਨਾਲੋਂ ਮੌਜੂਦਾ ਕੌਮਾਂਤਰੀ ਰੇਟ ਅਜੇ ਵੀ ਅੱਧ ਤੋਂ ਥੱਲੇ ਹਨ ਪਰ ਦੇਸ਼ ਅੰਦਰ ਡੀਜ਼ਲ-ਪੈਟਰੋਲ ਦੇ ਰੇਟ ਉਸ ਵੇਲੇ ਨਾਲੋਂ ਢਾਈ ਗੁਣਾ ਤੋਂ ਵੀ ਜ਼ਿਆਦਾ ਵਧ ਚੁੱਕੇ ਹਨ | ਇਸ ਮੌਕੇ ਹਰਜੀਤ ਸਿੰਘ, ਸਾਹਬ ਸਿੰਘ, ਮੁਖਤਿਆਰ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ, ਦਲਜੀਤ ਸਿੰਘ ਸਮੇਤ ਟਰਾਂਸਪੋਰਟਰ ਹਾਜ਼ਰ ਸਨ |
'ਆਪ' ਸਰਕਾਰ ਨੇ ਪੰਜਾਬ ਵਾਸੀਆਂ ਨੂੰ ਦਿਖਾਇਆ ਅਸਲੀ ਚਿਹਰਾ-ਸਰਾਂ
'ਆਪ' ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਸੈੱਸ ਲਗਾ ਕੇ ਤੇਲ ਦੇ ਭਾਅ ਵਿਚ ਚੋਖਾ ਵਾਧਾ ਕਰਕੇ ਪੰਜਾਬ ਵਾਸੀਆਂ ਨੂੰ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ | ਲੋਕਾਂ ਉਪਰ ਭਗਵੰਤ ਮਾਨ ਵਲੋਂ ਪਾਏ ਇਸ ਵਾਧੂ ਬੋਝ ਦਾ ਵਿਰੋਧ ਕਰਦਿਆਂ ਕਾਂਗਰਸ ਦੇ ਬਲਾਕ ਪ੍ਰਧਾਨ ਅਰਜਨਬੀਰ ਸਿੰਘ ਸਰਾਂ ਨੇ ਕਿਹਾ ਕਿ ਲੋਕਾਂ ਨੂੰ ਝੂਠੀਆਂ ਗਰੰਟੀਆਂ ਦੇ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ ਅਤੇ ਭਗਵੰਤ ਮਾਨ ਕਠਪੁਤਲੀ ਵਾਂਗ ਦਿੱਲੀ ਵਾਲਿਆਂ ਦੇ ਹੱਥਾਂ ਵਿਚ ਨੱਚ ਰਹੇ ਹਨ | ਉਨ੍ਹਾਂ ਕਿਹਾ ਆਪ ਸਰਕਾਰ ਨੇ ਤੁਰੰਤ ਪੈਟਰੋਲ-ਡੀਜ਼ਲ ਦੇ ਭਾਅ ਘੱਟ ਨਾ ਕੀਤੇ ਤਾਂ ਸੜਕਾਂ ਉਪਰ ਰੋਸ ਮੁਜ਼ਾਹਰੇ ਕੀਤੇ ਜਾਣਗੇ | ਇਸ ਮੌਕੇ ਹਰਪਾਲ ਸਿੰਘ ਜਲਾਲਾਬਾਦ, ਗੁਰਦੇਵ ਸਿੰਘ ਗੋਲਡੀ ਖਡੂਰ ਸਾਹਿਬ, ਜਗਤਾਰ ਸਿੰਘ, ਸਰਪੰਚ ਹਰਜਿੰਦਰ ਸਿੰਘ ਦੀਨੇਵਾਲ, ਬਲਦੇਵ ਸਿੰਘ ਸਰਪੰਚ ਆਦਿ ਹਾਜ਼ਰ ਸਨ |
ਪੰਜਾਬ ਦੀ ਵਿੱਤੀ ਹਾਲਤ ਸੁਧਾਰਨ 'ਚ 'ਆਪ' ਸਰਕਾਰ ਪੂਰੀ ਤਰਾਂ ਫੇਲ੍ਹ- ਘੁੱਲਾ ਬਲੇਹਰ
ਪੰਜਾਬ ਵਿਚ ਬਦਲਾਅ ਦਾ ਨਾਅਰਾ ਦੇ ਕਿ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵੀ ਵਿਗੜੀ ਵਿੱਤੀ ਹਾਲਤ ਸੁਧਾਰਨ 'ਚ ਪੂਰੀ ਤਰਾਂ ਨਾਕਾਮ ਸਾਬਿਤ ਹੋਈ ਹੈ ਤੇ ਲੋਕਾਂ ਨਾਲ ਚੋਣਾਂ ਤੋੋਂ ਪਹਿਲਾ ਕੀਤੇ ਚੋਣ ਵਾਅਦੇ ਬਿਨਾਂ ਕਿਸੇ ਅਗਾਉਂ ਤਿਆਰੀ ਤੋੋਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਪੂਰੇ ਕਰਨ ਦੇ ਨਾਂਅ 'ਤੇ ਕੀਤੇ ਐਲਾਨਾਂ ਨਾਲ ਅੱਜ ਪੰਜਾਬ ਦੀ ਵਿੱਤੀ ਹਾਲਤ ਤਰਸਯੋਗ ਹੈ ਤੇ ਸਰਕਾਰੀ ਵਿਭਾਗਾਂ ਨੂੰ ਕਰਜ਼ਾ ਲੈ ਕਿ ਆਪਣੀ ਤਨਖਾਹਾਂ ਅਤੇ ਹੋਰ ਲੋੜਾਂ ਪੂਰੀਆਂ ਕਰਨੀਆ ਪੈਂਦੀਆਂ ਹਨ | ਆਮ ਆਦਮੀ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ 'ਤੇ 90 ਰੁਪਏ ਪ੍ਰਤੀ ਲੀਟਰ ਸੈੱਸ ਲਗਾ ਕੇ ਪੰਜਾਬ ਦੇ ਲੋਕਾਂ 'ਤੇ ਵਾਧੂ ਬੋਝ ਪਾਇਆ ਗਿਆ ਹੈ, ਜਿਸ ਨਾਲ ਆਉਂਦੇ ਦਿਨਾਂ ਵਿਚ ਪੰਜਾਬ ਵਿਚ ਮਹਿੰਗਾਈ ਵਧੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਆਗੂ ਗੁਰਮੁੱਖ ਸਿੰਘ ਘੁੱਲਾ ਬਲੇਹਰ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਹੁਣ ਪੰਜਾਬ ਦੇ ਲੋਕ ਭਲੀਭਾਂਤੀ ਸਮਝ ਚੁੱਕੇ ਹਨ ਕਿ ਸਿਰਫ਼ ਭਾਜਪਾ ਹੀ ਪੰਜਾਬ ਤੇ ਪੰਜਾਬੀਆਂ ਦਾ ਭਲਾ ਕਰ ਸਕਦੀ ਹੈ |
'ਆਪ' ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਟੈਕਸ ਲਗਾ ਕੇ ਪੰਜਾਬ ਵਾਸੀਆਂ 'ਤੇ ਪਾਇਆ ਬੋਝ-ਸਿੱਕੀ
ਪੰਜਾਬ ਵਿਚ ਬਦਲਾਅ ਦੇ ਨਾਂਅ 'ਤੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ 'ਤੇ ਖਰੀ ਨਾ ਉਤਰ ਸਕੀ | ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਪੱਤਰਕਾਰਾਂ ਨਾਲ ਕੀਤਾ | ਉਨ੍ਹਾਂ ਕਿਹਾ ਕਿ ਆਪ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਪਾਸਾ ਵੱਟਦੀ ਸਾਫ਼ ਦਿਖਾਈ ਦੇ ਰਹੀ ਹੈ, ਪੰਜਾਬ ਨੂੰ ਰੰਗਲਾ ਬਣਾਉਣ ਦੇ ਸੁਫ਼ਨੇ ਦਿਖਾਉਣ ਵਾਲੀ ਸਰਕਾਰ ਦੇ ਰਾਜ ਵਿਚ ਪੰਜਾਬ ਦਾ ਮਾਹੌਲ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਹੈ, ਨਿੱਤ ਦਿੱਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾ ਤੋਂ ਇਲਾਵਾ ਲੋਕਾਂ ਦੀ ਜਾਨ-ਮਾਲ ਵੀ ਸੁਰਖਿੱਅਤ ਨਹੀਂ ਹੈ | 'ਆਪ' ਸਰਕਾਰ ਨੇ ਚੁੱਪ ਚੁਪੀਤੇ ਪੈਟਰੋਲ, ਡੀਜ਼ਲ ਉਪਰ ਸੈੱਸ ਲਗਾ ਕੇ ਕੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕਰਕੇ ਪੰਜਾਬ ਵਾਸੀਆਂ 'ਤੇ ਕਰੋੜਾਂ ਰੁਪਏ ਦਾ ਨਵਾਂ ਬੋਝ ਪਾਇਆ ਹੈ | ਇਸ ਮੌਕੇ ਸੁਰਜੀਤ ਸਿੰਘ ਘੁਹਾੜਕਾ, ਹਰਦੀਪ ਸਿੰਘ ਘੁਹਾੜਕਾ ਅਮਰਜੀਤ ਘੁਹੜਕਾ, ਗੁਰਚਰਨ ਸਿੰਘ ਘੁਹਾੜਕਾ, ਸਵਰਨ ਸਿੰਘ ਘੁਹਾੜਕਾ, ਹਰਪਿੰਦਰ ਸਿੰਘ ਘੁਹਾੜਕਾ, ਕੁਲਦੀਪ ਸਿੰਘ ਘੁਹਾੜਕਾ ਆਦਿ ਹਾਜ਼ਰ ਸਨ |
ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਡੀਜ਼ਲ, ਪੈਟਰੋਲ ਦੇ ਵਧਾਏ ਭਾਅ ਦਾ ਡਟ ਕੇ ਵਿਰੋਧ ਕਰਾਂਗੇ-ਕੰਬੋਜ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੀ ਜਨਤਾ ਨੂੰ ਲੁੱਟਣ ਲਈ ਪੈਟਰੋਲ, ਡੀਜ਼ਲ ਦੇ ਭਾਅ ਵਿਚ ਵਾਧਾ ਕੀਤਾ ਗਿਆ ਹੈ ਜਿਸ ਨੂੰ ਭਾਜਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ | ਪੰਜਾਬ ਸਰਕਾਰ ਵਲੋਂ ਡੀਜ਼ਲ ਤੇ ਪੈਟਰੋਲ ਤੇ ਲਗਾਏ ਗਏ ਸੈੱਸ ਨਾਲ ਇਕ ਰੁਪਿਆ ਪ੍ਰਤੀ ਲੀਟਰ ਤੇਲ ਮਹਿੰਗਾ ਹੋਵੇਗਾ ਅਤੇ ਇਸ ਦੇ ਨਾਲ ਹੀ ਟਰਾਂਸਪੋਰਟ ਦੇ ਭਾੜੇ ਵਿਚ ਵੀ ਵਾਧਾ ਹੋਵੇਗਾ, ਜਿਸ ਨਾਲ ਪਹਿਲਾਂ ਹੀ ਮਹਿੰਗਾਈ ਦੀ ਚੱਕੀ 'ਚ ਪਿਸ ਰਹੇ ਗਰੀਬ ਲੋਕ ਤਰਾਹ ਤਰਾਹ ਕਰ ਰਹੇ ਹਨ | ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਆਗੂ ਹਰਪਾਲ ਸਿੰਘ ਕੰਬੋਜ ਨੇ ਕਿਹਾ ਜੇਕਰ ਭਗਵੰਤ ਮਾਨ ਸਰਕਾਰ ਨੇ ਇਹ ਟੈਕਸ ਵਾਪਸ ਨਾ ਲਿਆ ਤਾਂ ਸਖ਼ਤ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਜਤਿੰਦਰ ਸਿੰਘ ਰਾਜਾ ਜਹਾਂਗੀਰ, ਡਾ. ਹਰਜੀਤ ਸਿੰਘ ਜਹਾਂਗੀਰ, ਬਿਕਰਮਜੀਤ ਸਿੰਘ ਮਾਲਚੱਕ, ਸਾਗਰ ਕੰਗ, ਜਤਿੰਦਰ ਸਿੰਘ ਬਾਛੀ ਜਹਾਂਗੀਰ, ਕਰਨਦੀਪ ਸਿੰਘ ਜਹਾਂਗੀਰ, ਪਾਰਸ ਜਹਾਂਗੀਰ, ਕੁਲਦੀਪ ਸਿੰਘ ਜਹਾਂਗੀਰ, ਸੁਭਾਸ਼ ਸਿੰਘ ਬਾਠ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਤਰਨ ਤਾਰਨ, 4 ਫਰਵਰੀ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਹਰੀਕੇ ਦੀ ਪੁਲਿਸ ਨੇ ਘਰ ਵਿਚ ਦਾਖਲ ਹੋ ਕੇ ਪਰਿਵਾਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ 11 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਹਰੀਕੇ ਵਿਖੇ ਸਤਨਾਮ ਸਿੰਘ ਪੁੱਤਰ ਪੂਰਨ ...
ਪੱਟੀ, 4 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਸੀ.ਆਈ.ਏ. ਸਟਾਫ਼-2 ਪੱਟੀ ਦੀ ਪੁਲਿਸ ਵਲੋਂ ਦੋ ਚੋਰੀ ਦੀਆਂ ਕਾਰਾਂ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ | ਸੀ.ਆਈ.ਏ. ਸਟਾਫ਼-2 ਪੱਟੀ ਦੇ ਇੰਚਾਰਜ ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਦੱਸਿਆ ...
ਤਰਨ ਤਾਰਨ, 4 ਫਰਵਰੀ (ਹਰਿੰਦਰ ਸਿੰਘ)- ਪੰਜਾਬ ਵਿਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਹੈ, ਉਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਰੋਧੀ ਫੈਸਲੇ ਲੈ ਕੇ ਪੰਜਾਬ ਦੇ ਲੋਕਾਂ ਨਾਲ ਵੱਡਾ ਧ੍ਰੋਹ ਕਮਾ ਰਹੇ ਹਨ, ਜਿਸ ਦਾ ਜਵਾਬ ਮੁੱਖ ...
ਤਰਨ ਤਾਰਨ, 4 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਪਿੰਡ ਵਿਚ ਚੈਕਿੰਗ 'ਤੇ ਗਏ ਪਾਵਰਕਾਮ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਬੰਦੀ ਬਣਾ ਕੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਕਿਸਾਨਾਂ, ਪਿੰਡ ...
ਅੰਮਿ੍ਤਸਰ, 4 ਫਰਵਰੀ (ਰੇਸ਼ਮ ਸਿੰਘ)- ਸਥਾਨਕ ਰਣਜੀਤ ਐਵੀਨਿਊ ਸਥਿਤ ਡਾ: ਰਣਜੀਤ ਆਰਥੋਪੈਡਿਕ ਕੇਂਦਰ ਵਿਖੇ ਗੋਡੇ ਬਦਲੀ ਦੇ ਮਾਹਿਰ ਸਰਜਨ ਡਾ: ਰਣਜੀਤ ਸਿੰਘ ਨੇ ਖੁਲਾਸਾ ਕੀਤਾ ਕਿ ਹੁਣ ਜ਼ੀਰੋ ਐਰਰ ਤਕਨੀਕ ਨਾਲ ਸ਼ੂਗਰ, ਬੀ.ਪੀ. ਤੇ ਵੱਧ ਭਾਰ ਵਾਲੇ ਮਰੀਜ਼ਾਂ ਦੇ ਗੋਡੇ ...
ਤਰਨ ਤਾਰਨ, 4 ਫਰਵਰੀ (ਇਕਬਾਲ ਸਿੰਘ ਸੋਢੀ)- ਕਰੌਸ ਕੰਟਰੀ ਇਮੀਗ੍ਰੇਸ਼ਨ ਕੰਸਲਟੈਨਸੀ ਸਰਵਿਸ ਤਰਨਤਾਰਨ ਨੇ ਕੈਨੇਡਾ ਦੇ ਪੰਜ ਵੀਜੇ ਹਾਸਲ ਕਰਕੇ ਆਪਣੇ ਗ੍ਰਾਹਕਾਂ ਨੂੰ ਸੌਂਪੇ ਹਨ ਜਿਨ੍ਹਾਂ ਵਿਚ ਕੁਲਬੀਰ ਸਿੰਘ ਵਾਸੀ ਚੀਚਾ ਨੂੰ ਦੁਬੱਈ ਤੋਂ ਕੈਨੇਡਾ ਵਰਕਿੰਗ ...
ਖਡੂਰ ਸਾਹਿਬ, 4 ਫਰਵਰੀ (ਰਸ਼ਪਾਲ ਸਿੰਘ ਕੁਲਾਰ)- ਨਿਰਮਲ ਆਸ਼ਰਮ ਖਡੂਰ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਅਤੇ ਬਾਬਾ ਚੇਤਨ ਸਿੰਘ, ਬਾਬਾ ਤਾਰਾ ਸਿੰਘ ਤੇ ਬਾਬਾ ਸਰਜੀਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਮੁੱਖ ਸੇਵਾਦਾਰ ਬਾਬਾ ਬਿੱਕਰ ਸਿੰਘ ਦੀ ਅਗਵਾਈ ਹੇਠ ਧਾਰਮਿਕ ...
ਝਬਾਲ, 4 ਫਰਵਰੀ (ਸਰਬਜੀਤ ਸਿੰਘ)- ਕਿਸਾਨ ਅਤੇ 'ਆਪ' ਦੇ ਸੀਨੀਅਰ ਆਗੂ ਸਲਵਿੰਦਰ ਸਿੰਘ ਪੱਧਰੀ ਦੀ ਅਗਵਾਈ ਹੇਠ ਤਰਲੋਕ ਸਿੰਘ, ਨੰਬਰਦਾਰ ਜਤਿੰਦਰ ਸਿੰਘ, ਅਮਰ ਸਿੰਘ, ਦਿਆਲ ਸਿੰਘ, ਰਾਮ ਸਿੰਘ, ਭਗਵੰਤ ਸਿੰਘ, ਡਾਕਟਰ ਮੰਗਤ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਜਸਬੀਰ ...
ਪੱਟੀ, 4 ਫਰਵਰੀ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)- ਸ਼ਹੀਦ ਬਾਬਾ ਦੀਪ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਧਾਰਮਿਕ ਪ੍ਰੀਖਿਆ 'ਚੋਂ ਅੱਵਲ ਆਏ ਬੱਚਿਆਂ ਨੂੰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ...
ਤਰਨ ਤਾਰਨ, 4 ਫਰਵਰੀ (ਹਰਿੰਦਰ ਸਿੰਘ)- ਬੱਚਿਆਂ ਦੇ ਪੇਟ ਵਿਚ ਕਈ ਪ੍ਰਕਾਰ ਦੇ ਕੀੜੇ ਹੋ ਸਕਦੇ ਹਨ ਜਿਵੇਂ ਕਿ ਟੇਪ ਵਾਰਮ, ਫਲੂਕਸ, ਪਿਨ ਵਾਰਮ, ਹੁਕ ਵਾਰਮ, ਰਾਊਾਡ ਵਾਰਮ, ਐਸਕੈਰਿਸਸ ਆਦਿ | ਪੇਟ ਵਿਚ ਕੀੜੇ ਹੋਣ 'ਤੇ ਬੱਚਿਆਂ 'ਚ ਕੁਝ ਲੱਛਣ ਦਿਖਾਈ ਦਿੰਦੇ ਹਨ ਜਿਵੇਂ ਕਿ ਪੌਟੀ ...
ਵੇਰਕਾ, 4 ਫਰਵਰੀ (ਪਰਮਜੀਤ ਸਿੰਘ ਬੱਗਾ)-ਪੁਲਿਸ ਕਮਿਸ਼ਨਰ ਅੰਮਿ੍ਤਸਰ ਜਸਕਰਨ ਸਿੰਘ ਦੀਆਂ ਹਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਛੇੜੀ ਮੁਹਿੰਮ ਦੌਰਾਨ ਥਾਣਾ ਵੇਰਕਾ ਦੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੌਜਵਾਨ ਨੂੰ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ ...
ਤਰਨ ਤਾਰਨ, 4 ਫਰਵਰੀ (ਹਰਿੰਦਰ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਪਤਨੀ ਦਵਿੰਦਰਜੀਤ ਕੌਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਮਿੰਦਰ ਸਿੰਘ ਰਟੌਲ, ਮੰਗਲ ਦਾਸ ਮੁਨੀਮ ...
ਸ਼ਾਹਬਾਜ਼ਪੁਰ, 4 ਫਰਵਰੀ (ਪਰਦੀਪ ਬੇਗੇਪੁਰ)- ਸਰਕਾਰੀ ਕਾਲਜ ਸ਼ਾਹਬਾਜ਼ਪੁਰ ਵਿਖੇ ਬਾਰਵ੍ਹੀਂ ਕਲਾਸ ਦੇ ਵਿਦਿਆਰਥੀਆਂ ਦੇ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਸਕੂਲਾਂ ਦੇ ਵਿਦਿਆਰਥੀਆਂ ਦੇ ...
ਅੰਮਿ੍ਤਸਰ, 4 ਫਰਵਰੀ (ਗਗਨਦੀਪ ਸ਼ਰਮਾ)-ਛਾਉਣੀ ਪੁਲਿਸ ਵਲੋਂ ਤੇਜ਼ਧਾਰ ਹਥਿਆਰ ਵਿਖਾ ਕੇ ਲੁੱਟ ਦੀ ਵਾਰਦਾਤ ਕਰਨ ਵਾਲੇ ਨੂੰ ਕਾਬੂ ਕਰ ਲਿਆ ਗਿਆ ਹੈ | ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪੂਨਮ ਗੋਤਮ ਨਾਮਕ ਔਰਤ ਦੀ ਸ਼ਿਕਾਇਤ ਕਰਨ 'ਤੇ ਸਾਹਮਣੇ ਆਇਆ ਸੀ | ...
ਪੱਟੀ, 4 ਫਰਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀ ਯੋਗ ਅਗਵਾਈ ਹੇਠ ਚੱਲ ਰਹੇ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਦੀ ਪ੍ਰਬੰਧਕ ਕਮੇਟੀ ਦਾ ਕੰਮਕਾਜ਼ ਚਲਾਉਣ ਲਈ ਕੁਲਵਿੰਦਰ ਸਿੰਘ ਬੱਬੂ ...
ਤਰਨ ਤਾਰਨ, 4 ਫਰਵਰੀ (ਹਰਿੰਦਰ ਸਿੰਘ)- ਅਦਾਲਤ ਵਿਚ ਚੱਲ ਰਹੇ ਕੇਸ ਦੌਰਾਨ ਹਾਜ਼ਰ ਨਾ ਹੋਣ 'ਤੇ ਅਦਾਲਤ ਵਲੋਂ 2 ਵਿਅਕਤੀਆਂ ਨੂੰ ਭਗੌੜੇ ਕਰਾਰ ਦੇਣ ਤੋਂ ਬਾਅਦ ਥਾਣਾ ਸਿਟੀ ਤਰਨ ਤਾਰਨ ਤੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਭਗੌੜਿਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ...
ਤਰਨ ਤਾਰਨ, 4 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਕਿਸਾਨਾਂ ਦੇ ਖੇਤਾਂ 'ਚ ਲੱਗੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਤੇ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਰੋਹ ਦੇ 7 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ...
ਤਰਨ ਤਾਰਨ, 4 ਫਰਵਰੀ (ਪਰਮਜੀਤ ਜੋਸ਼ੀ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਜੋ ਕਿ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ ਤੇ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ ਅਤੇ ਜੇਲ੍ਹ ਦੀ ਚੈਕਿੰਗ ਦੌਰਾਨ ਤਿੰਨ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਤੇ ਅਫੀਮ ਬਰਾਮਦ ਹੋਈ ਹੈ | ...
ਤਰਨ ਤਾਰਨ, 4 ਫਰਵਰੀ (ਪਰਮਜੀਤ ਜੋਸ਼ੀ)- ਡੈਮੋਕ੍ਰੇਟਿਕ ਜੰਗਲਾਤ ਵਰਕਰ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਵਲੋਂ ਇਕ ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਮੁਲਤਵੀ ਕਰਕੇ ਸੱਤ ਫਰਵਰੀ ਨੂੰ ਕਰਨ ਦਾ ਫ਼ੈਸਲਾ ਕੀਤਾ ਗਿਆ | ਜਥੇਬੰਦੀ ਦੇ ਸੂਬਾ ਪ੍ਰਧਾਨ ...
ਤਰਨ ਤਾਰਨ, 4 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਘਰ ਅੱਗੇ ਆ ਕੇ ਫਾਇਰ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਹੇਠ 13 ਵਿਅਕਤੀਆਂ ਤੋਂ ਇਲਾਵਾ 10 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਚੋਹਲਾ ਸਾਹਿਬ ...
ਤਰਨ ਤਾਰਨ, 4 ਫਰਵਰੀ (ਹਰਿੰਦਰ ਸਿੰਘ)- ਚੀਫ਼ ਖਾਲਸਾ ਦੀਵਾਨ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਦੇ ਇਮਤਿਹਾਨਾਂ 'ਚ ਬੈਠਣ ਵਾਲੇ ਵਿਦਿਆਰਥੀਆਂ ਲਈ ਪ੍ਰਮਾਤਮਾ ਦਾ ...
ਪੱਟੀ, 4 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਸੀ.ਆਈ.ਏ. ਸਟਾਫ਼-2 ਪੱਟੀ ਦੀ ਪੁਲਿਸ ਵਲੋਂ 8 ਕਿਲੋ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਸੀ.ਆਈ.ਏ. ਸਟਾਫ਼-2 ਪੱਟੀ ਦੇ ਇੰਚਾਰਜ ਇੰਸਪੈਕਟਰ ਪ੍ਰਕਾਸ਼ ਸਿੰਘ ਨੇ ...
ਤਰਨ ਤਾਰਨ, 4 ਫਰਵਰੀ (ਹਰਿੰਦਰ ਸਿੰਘ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕ ਵਿਰੋਧੀ ਫੈਸਲਾ ਲੈਂਦਿਆਂ ਪੈਟਰੋਲ ਅਤੇ ਡੀਜ਼ਲ ਉਪਰ ਜੋ ਟੈਕਸ ਲਗਾ ਕੇ ਪੰਜਾਬ ਦੇ ਲੋਕਾਂ ਉਪਰ ਇਕ ਨਵਾਂ ਭਾਰੀ ਬੋਝ ਪਾਇਆ ਗਿਆ ਹੈ, ਉਹ ਬਹੁਤ ਹੀ ਨਿੰਦਾਯੋਗ ਫੈਸਲਾ ਹੈ ਕਿਉਂਕਿ ਪੰਜਾਬ ਦੇ ...
ਤਰਨ ਤਾਰਨ, 4 ਫਰਵਰੀ (ਇਕਬਾਲ ਸਿੰਘ ਸੋਢੀ)- ਐਂਟੀ ਪ੍ਰਦੂਸ਼ਣ ਆਰਗੇਨਾਈਜੇਸ਼ਨ ਤਰਨਤਾਰਨ ਵਲੋਂ ਐੱਸ.ਡੀ.ਐੱਮ. ਤਰਨਤਾਰਨ ਰਜਨੀਸ਼ ਅਰੋੜਾ ਨੂੰ ਚੰਗੇ ਤੇ ਵਧੀਆ ਕੰਮਾਂ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਕਿਹਾ ਕਿ ਐੱਸ.ਡੀ.ਐੱਮ. ...
ਤਰਨ ਤਾਰਨ, 4 ਫਰਵਰੀ (ਪਰਮਜੀਤ ਜੋਸ਼ੀ)- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਆਏ ਦਿਨ ਪੰਜਾਬ ਵਿਰੋਧੀ ਫੈਸਲੇ ਲਏ ਜਾ ਰਹੇ ਹਨ ਅਤੇ ਹੁਣ ਪੈਟਰੋਲ ਅਤੇ ਡੀਜ਼ਲ ਉਪਰ ਸੈੱਸ ਲਗਾ ਕੇ ਪੰਜਾਬ ਦੇ ਲੋਕਾਂ ਉਪਰ ਵੱਡਾ ਬੋਝ ਪਾ ਦਿੱਤਾ ਹੈ ਅਤੇ ਇਹ ਫੈਸਲਾ ਨਿੰਦਾਯੋਗ ਹੈ | ...
ਨਵਾਂ ਪਿੰਡ, 4 ਫਰਵਰੀ (ਜਸਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਅੰਮਿ੍ਤਸਰ ਵਿਖੇ ਗੰਭੀਰ ਦਰਦ ਨਾਲ ਸੰਬੰਧਿਤ ਸਰੀਰਿਕ ਅਤੇ ਮਾਨਸਿਕ ਪੀੜਾ ਤੋਂ ਰਾਹਤ ਪਾਉਣ ਦੇ ਮਕਸਦ ਲਈ ਦਰਦ ਦੀ ਦਵਾਈ ਦੇ ਗਿਆਨ ਤੇ ਅਭਿਆਸ ਪ੍ਰਚਾਰ ਦੇ ਲਈ 3 ਦਿਨਾ ...
ਅੰਮਿ੍ਤਸਰ, 4 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੇਂਦਰੀ ਰਵਿਦਾਸ ਮੰਦਰ ਹਾਲ ਬਾਜ਼ਾਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਕੱਢੀ ਗਈ | ਸ਼ੋਭਾ ਯਾਤਰਾ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ...
ਅੰਮਿ੍ਤਸਰ, 4 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-1947 ਵਿਚ ਭਾਰਤ ਦੀ ਵੰਡ ਅਜਿਹੀ ਘਟਨਾ ਸੀ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ | ਬਿ੍ਟਿਸ਼ ਸ਼ਾਸਨ ਤੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਭਾਰਤ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ | ਇਕ ਪਾਸੇ ਆਜ਼ਾਦੀ ਦਾ ਜਸ਼ਨ ...
ਅੰਮਿ੍ਤਸਰ, 4 ਫਰਵਰੀ (ਗਗਨਦੀਪ ਸ਼ਰਮਾ)- ਸਰਕਾਰੀ ਹਸਪਤਾਲ ਢਾਬ ਖਟੀਕਾਂ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਸੰਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਫੁਲਕਾਰੀ ਐਨ.ਜੀ.ਓ. ਨੇ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਮੈਡੀਕਲ ਅਫ਼ਸਰ ਡਾ. ਰਸ਼ਮੀ ਵਿਜ, ਮਾਸ ਮੀਡੀਆ ...
ਅੰਮਿ੍ਤਸਰ, 4 ਫਰਵਰੀ (ਗਗਨਦੀਪ ਸ਼ਰਮਾ)-ਸੇਵਾਦਾਰ ਇੰਪਲਾਈਜ਼ ਯੂਨੀਅਨ ਵਲੋਂ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਪੀ.ਏ. ਸੁਨੀਲ ਭਾਟੀਆ ਨੂੰ ਮੰਗ ਪੱਤਰ ਸੌਂਪਿਆ ਗਿਆ | ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਸਾਲ 2010 ਤੋਂ 2023 ਤੱਕ ਆਪਣੇ ਪੀ.ਐਫ. ਦੇ ...
ਅੰਮਿ੍ਤਸਰ, 4 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਦੀ ਵਾਅਦਾ ਖਿਲਾਫ ਵਿਰੁੱਧ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿਖੇ ਸੂਬਾਈ ਰੈਲੀ 7 ਫਰਵਰੀ ਨੂੰ ਕੀਤੀ ਜਾਵੇਗੀ | ਇਸ ਸੰਬੰਧੀ ਜਾਣਕਾਰੀ ...
ਅੰਮਿ੍ਤਸਰ, 4 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਹੋਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਜ: ਬਲਵਿੰਦਰ ਸਿੰਘ ਜੇ. ਈ. ਨੇ ਦੱਸਿਆ ਕਿ ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਵੱਖ-ਵੱਖ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ...
ਵੇਰਕਾ, 4 ਫਰਵਰੀ (ਪਰਮਜੀਤ ਸਿੰਘ ਬੱਗਾ)-ਗੁਰਦੁਆਰਾ ਸ੍ਰੀ ਹਰਿ ਰਾਇ ਸਾਹਿਬ ਗੋਪਾਲ ਨਗਰ ਮਜੀਠਾ ਰੋਡ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਦਾ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਵਾਰ ...
ਛੇਹਰਟਾ, 4 ਫਰਵਰੀ (ਪੱਤਰ ਪ੍ਰੇਰਕ)-ਮੁੱਖ ਅਫਸਰ ਥਾਣਾ ਛੇਹਰਟਾ, ਅੰਮਿ੍ਤਸਰ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਬਲਵਿੰਦਰ ਸਿੰਘ ਇੰਚਾਰਜ਼ ਪੁਲਿਸ ਚੌਕੀ ਟਾਊਨ ਛੇਹਰਟਾ ਸਮੇਤ ਪੁਲਿਸ ਪਾਰਟੀ ਵਲਾੋ ਇਕ ਔਰਤ ਰੀਟਾ ਪਤਨੀ ਗੌਰਵ ਵਾਸੀ ਛੇਹਰਟਾ ...
ਅੰਮਿ੍ਤਸਰ, 4 ਫਰਵਰੀ (ਗਗਨਦੀਪ ਸ਼ਰਮਾ)-ਅੰਮਿ੍ਤਸਰ ਵਿਚ 'ਖ਼ਾਕੀ' ਨੂੰ ਉਸ ਵਕਤ ਮੁੜ ਸ਼ਰਮਸਾਰ ਹੋਣਾ ਪਿਆ ਜਦ ਡੀ. ਸੀ. ਕੰਪਲੈਕਸ ਵਿਚ ਤਾਇਨਾਤ ਨਸ਼ੇ 'ਚ ਟੱਲੀ ਇਕ ਏ.ਐੱਸ.ਆਈ. ਦੀ ਵੀਡੀਓ ਵਾਇਰਲ ਹੋ ਗਈ | ਵੀਡੀਓ ਵਿਚ ਉਸ ਪੁਲਿਸ ਮੁਲਾਜ਼ਮ ਤੋਂ ਠੀਕ ਢੰਗ ਨਾਲ ਬੋਲਿਆ ਨਹੀਂ ...
ਅੰਮਿ੍ਤਸਰ, 4 ਫਰਵਰੀ (ਗਗਨਦੀਪ ਸ਼ਰਮਾ)- ਰਾਯਨ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਡਾ. ਏ.ਐਫ. ਪਿੰਟੋ ਅਤੇ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਮਾਂਟੇਸਰੀ ਦੇ ਵਿਦਿਆਰਥੀਆਂ ਲਈ ਇੰਟਰ ਸਕੂਲ ਸਪੋਰਟਸ ਡੇ ਕਰਵਾਈ ਗਈ | ਇਸ ਦੇ ਲਈ ਮਨੀਸ਼ਾ ਅਰੋੜਾ ...
ਅੰਮਿ੍ਤਸਰ, 4 ਫਰਵਰੀ (ਗਗਨਦੀਪ ਸ਼ਰਮਾ)-ਪੰਜਾਬ ਰੋਡਵੇਜ਼, ਪਨਬੱਸ/ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਜੋਧ ਸਿੰਘ ਨੇ ਆਮ ਆਦਮੀ ਪਾਰਟੀ ਵਲੋਂ ਪੈਟਰੋਲ-ਡੀਜ਼ਲ 'ਤੇ 90 ਪੈਸੇ ਵੈਟ ਵਧਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਨਾਲ ਸਰਕਾਰੀ ਟਰਾਂਸਪੋਰਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX