ਮਲੇਰਕੋਟਲਾ, 4 ਫਰਵਰੀ (ਕੁਠਾਲਾ, ਜੈਨ, ਥਿੰਦ) - ਜ਼ਿਲ੍ਹਾ ਮਲੇਰਕੋਟਲਾ ਅੰਦਰ ਥਾਣਾ ਅਹਿਮਦਗੜ੍ਹ ਸਦਰ ਅਧੀਨ ਵਾਪਰੀਆਂ ਹਨੀਟ੍ਰੈਪ ਦੀਆਂ ਦੋ ਸਨਸਨੀਖ਼ੇਜ਼ ਵਾਰਦਾਤਾਂ ਦਾ ਪਰਦਾਫਾਸ਼ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਸ੍ਰੀ ਮਤੀ ਅਵਨੀਤ ਕੌਰ ਸਿੱਧੂ ਨੇ ਅੱਜ ਆਪਣੇ ਦਫ਼ਤਰ ਵਿਖੇ ਬੁਲਾਈ ਇਕ ਪੱਤਰਕਾਰ ਮਿਲਣੀ ਦੌਰਾਨ ਖ਼ੁਲਾਸਾ ਕੀਤਾ ਕਿ ਇਨ੍ਹਾਂ ਦੋਵੇਂ ਮਾਮਲਿਆਂ ਵਿਚ ਸ਼ਾਮਿਲ ਚਾਰ ਔਰਤਾਂ ਸਮੇਤ ਕੁੱਲ ਗਿਆਰਾਂ ਮੁਲਜ਼ਮਾਂ ਵਿਚੋਂ ਦੋ ਔਰਤਾਂ ਸਮੇਤ ਛੇ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਬਾਕੀਆਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ | ਜ਼ਿਲ੍ਹਾ ਪੁਲਿਸ ਮੁਖੀ ਮੁਤਾਬਿਕ ਇਨ੍ਹਾਂ ਦੋਵੇਂ ਮਾਮਲਿਆਂ ਵਿਚ ਸ਼ਾਮਿਲ 11 ਮੁਲਜ਼ਮਾਂ ਵਿਚੋਂ ਬੀਰਬਲ ਖਾਨ ਪੁੱਤਰ ਸਰਦਾਰ ਅਲੀ ਵਾਸੀ ਦੁਲਮਾਂ ਕਲਾਂ, ਸੰਨੀ ਖਾਨ ਪੁੱਤਰ ਕਾਲੇ ਖਾਨ ਵਾਸੀ ਧਲੇਰ ਕਲਾਂ ਥਾਣਾ ਸੰਦੌੜ, ਵੀਰਪਾਲ ਕੌਰ ਪਤਨੀ ਬੀਰਬਲ ਖਾਨ ਵਾਸੀ ਦੁੱਲਮ ਕਲਾਂ, ਹਰਪਾਲ ਕੌਰ ਪੁੱਤਰੀ ਹਰਪ੍ਰੀਤ ਸਿੰਘ ਵਾਸੀ ਝੱਲ (ਇਸ ਵੇਲੇ ਪਿੰਡ ਨੱਥੂਮਾਜਰਾ) ਥਾਣਾ ਸਦਰ ਅਹਿਮਦਗੜ੍ਹ, ਗੁਰਦਰਸ਼ਨ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਉਕਸੀ ਥਾਣਾ ਮਲੌਦ ਅਤੇ ਸਾਹਿਬਦੀਨ ਖਾਨ ਉਰਫ਼ ਭਲਵਾਨ ਵਾਸੀ ਕੁੱਪ ਖ਼ੁਰਦ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦਕਿ ਨੂਰਾ ਤੇ ਬੂਟਾ ਖਾਨ ਦੋਵੇਂ ਵਾਸੀ ਮਤੋਈ ਰੇਲਵੇ ਕਰਾਸਿੰਗ ਮਲੇਰਕੋਟਲਾ, ਬਾਰੂ ਖਾਨ ਅਤੇ ਕਾਕੀ ਪੁਤਰੀ ਬਾਰੂ ਖਾਨ ਵਾਸੀ ਮਾਨਾਂ ਰੇਲਵੇ ਕਰਾਸਿੰਗ ਮਲੇਰਕੋਟਲਾ ਅਤੇ ਸਵੀਟੀ ਵਾਸੀ ਮਦੇਵੀ ਰੇਲਵੇ ਕਰਾਸਿੰਗ ਮਲੇਰਕੋਟਲਾ ਹਾਲੇ ਭਗੌੜੇ ਹਨ | ਐਸ.ਐਸ.ਪੀ. ਸ੍ਰੀਮਤੀ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਇਸ ਵੱਡੇ ਹਨੀ ਟਰੈਪਿੰਗ ਰੈਕਟ ਨੂੰ ਬੇਨਕਾਬ ਕਰਨ ਲਈ ਆਈ.ਜੀ. ਪੁਲਿਸ ਰੇਂਜ ਪਟਿਆਲਾ ਮੁਖਵਿੰਦਰ ਸਿੰਘ ਛੀਨਾ ਦੇ ਨਿਰਦੇਸ਼ਾਂ ਤਹਿਤ ਐਸ.ਪੀ. (ਆਈ) ਸ੍ਰੀ ਜਗਦੀਸ਼ ਬਿਸਨੋਈ ਅਤੇ ਡੀ.ਐਸ.ਪੀ. (ਆਈ) ਸ੍ਰੀ ਜਤਿਨ ਬਾਂਸਲ ਦੀ ਅਗਵਾਈ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਅਤੇ ਇੰਚਾਰਜ ਪੀ.ਓ. ਸਟਾਫ਼ ਦੀ ਪੁਲਿਸ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿਚ ਵਰਤੇ ਗਏ ਪੰਜ ਮੋਬਾਈਲ ਫ਼ੋਨ ਅਤੇ 10 ਹਜਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਰੈਕਟ ਵਿਚ ਸ਼ਾਮਿਲ ਮੁਲਜਮ ਪੀੜਤਾਂ ਨੂੰ ਹਨੀਟ੍ਰੈਪ ਜਾਂ ਬਿਮਾਰ ਹੋਣ ਦਾ ਬਹਾਨਾ ਲਗਾ ਕੇ ਪਹਿਲਾਂ ਆਪਣੇ ਚੁੰਗਲ ਵਿਚ ਫਸਾਉਂਦੇ ਸਨ ਅਤੇ ਬਾਅਦ ਵਿਚ ਪੀੜਤ ਵਿਅਕਤੀ ਨੂੰ ਆਪਣੇ ਘਰ ਲਿਜਾ ਕੇ ਪਹਿਲਾਂ ਕੁੱਟਮਾਰ ਕਰਦੇ ਅਤੇ ਫਿਰ ਇਕ ਲੜਕੀ ਨਾਲ ਇਤਰਾਜ਼ਯੋਗ ਵੀਡੀਓ ਰਿਕਾਰਡ ਕਰਕੇ ਵੀਡੀਓ ਲੀਕ ਕਰਨ ਜਾਂ ਮੋਟੀ ਰਕਮ ਦੀ ਮੰਗ ਕਰਕੇ ਬਲੈਕ ਮੇਲ ਕਰਦੇ ਸਨ | ਉਨ੍ਹਾਂ ਦੱਸਿਆਂ ਕਿ ਇਨ੍ਹਾਂ ਮਾਮਲਿਆਂ ਵਿਚ ਥਾਣਾ ਸਦਰ ਅਹਿਮਦਗੜ੍ਹ ਸਦਰ ਵਿਖੇ ਮੁਕੱਦਮਾ ਨੰਬਰ 13 ਅਤੇ 14 ਦਰਜ ਕੀਤੇ ਗਏ ਹਨ |
ਬਹਾਨੇ ਨਾਲ ਕਾਰ ਵਿਚ ਬੈਠ ਕੇ ਬੁਣਦੇ ਸਨ ਲੁੱਟਣ ਦਾ ਤਾਣਾ ਬਾਣਾ:- ਮਲੇਰਕੋਟਲਾ ਪੁਲਿਸ ਵੱਲੋਂ ਬੇਨਕਾਬ ਕੀਤੇ ਹਨੀਟ੍ਰੈਪ ਮਾਮਲਿਆਂ ਵਿਚ ਧੂਰੀ ਸ਼ਹਿਰ ਵਿਚ ਕੀੜੇ ਮਾਰ ਦਵਾਈਆਂ ਦਾ ਕਾਰੋਬਾਰ ਕਰਦੇ ਇਕ ਵਪਾਰੀ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਲੁਧਿਆਣੇ ਦਵਾਈਆਂ ਲੈਣ ਜਾਂਦਿਆਂ ਉਸ ਨੇ ਫ਼ੋਨ ਸੁਣਨ ਲਈ ਜਿਉਂ ਹੀ ਪਿੰਡ ਕੁੱਪ ਕਲਾਂ ਕੋਲ ਆਪਣੀ ਕਾਰ ਰੋਕੀ ਤਾਂ ਇਕ ਔਰਤ ਨੇ ਆਪਣੀ ਸਾਥੀ ਔਰਤ ਦੇ ਦਰਦ ਦਾ ਬਹਾਨਾ ਬਣਾ ਕੇ ਲਿਫ਼ਟ ਲੈ ਲਈ | ਕਾਰ ਦੀ ਪਿਛਲੀ ਸੀਟ ਉੱਪਰ ਦੋਵੇਂ ਔਰਤਾਂ ਦੇ ਬੈਠ ਜਾਣ ਦੇ ਤੁਰੰਤ ਬਾਅਦ ਦੋ ਆਦਮੀ ਵੀ ਕਾਰ ਵਿਚ ਆ ਬੈਠੇ | ਪਿਛਲੀ ਸੀਟ ਉੱਪਰ ਬੈਠੇ ਇਕ ਆਦਮੀ ਨੇ ਪਿੱਛਿਓਾ ਕੋਈ ਚੀਜ਼ ਉਸ ਦੇ ਸਰੀਰ ਨਾਲ ਲਗਾ ਕੇ ਉਸ ਨੂੰ ਪਿੰਡ ਨੱਥੂਮਾਜਰੇ ਇਕ ਘਰ ਵਿਚ ਲੈ ਗਏ ਅਤੇ ਇਕ ਔਰਤ ਨੂੰ ਉਸ ਦੇ ਕੋਲ ਖੜ੍ਹੀ ਕਰਕੇ ਇਤਰਾਜ਼ਯੋਗ ਤਸਵੀਰਾਂ ਖਿੱਚ ਲਈਆਂ | ਬਾਅਦ ਵਿਚ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ ਦੋ ਲੱਖ ਰੁਪਏ ਮੰਗਣ ਲੱਗੇ | ਵਪਾਰੀ ਮੁਤਾਬਿਕ ਉਸ ਨੂੰ ਮਜਬੂਰਨ ਏ.ਟੀ.ਐਮ. ਵਿਚੋਂ 50 ਹਜਾਰ ਰੁਪਏ ਕਢਵਾ ਕੇ ਦੇਣੇ ਪਏ | ਦੂਜੇ ਮਾਮਲੇ ਵਿਚ ਵੀ ਮਲੇਰਕੋਟਲਾ ਦਾ ਇਕ ਵਿਅਕਤੀ ਜਿਉਂ ਹੀ ਪਿੰਡ ਕੁੱਪ ਕਲਾਂ ਵਿਖੇ ਏ.ਟੀ.ਐਮ. ਵਿਚੋਂ ਪੈਸੇ ਕਢਵਾਉਣ ਲਈ ਰੁਕਿਆ ਤਾਂ ਦੋ ਔਰਤਾਂ ਨੇ ਉਸ ਤੋਂ ਪਿੰਡ ਕੁੱਪ ਖ਼ੁਰਦ ਤੱਕ ਕਾਰ 'ਚ ਲਿਫ਼ਟ ਮੰਗ ਲਈ | ਜਿਉਂ ਹੀ ਉਹ ਉਨ੍ਹਾਂ ਨੂੰ ਪਿੰਡ ਕੁੱਪ ਖ਼ੁਰਦ ਉਤਾਰਨ ਲਈ ਰੁਕਿਆ ਤਾਂ ਪਹਿਲਾਂ ਤਿੰਨ ਅਤੇ ਫਿਰ ਦੋ ਹੋਰ ਆਦਮੀ ਆ ਗਏ | ਉਹ ਉਸ ਨੂੰ ਇਕ ਕਮਰੇ ਵਿਚ ਲੈ ਗਏ ਅਤੇ ਜਬਰੀ ਕੱਪੜੇ ਉਤਰਵਾ ਕੇ ਉਸ ਦੀ ਇਕ ਔਰਤ ਨਾਲ ਵੀਡੀਓ ਬਣਾ ਲਈ | ਬਾਅਦ ਵਿਚ ਉਨ੍ਹਾਂ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ ਇਕ ਲੱਖ ਤੀਹ ਹਜਾਰ ਰੁਪਏ ਆਨ ਲਾਈਨ ਟਰਾਂਸਫ਼ਰ ਕਰਵਾ ਲਏ |
ਸੰਗਰੂਰ, ਧਰਮਗੜ੍ਹ, 4 ਫਰਵਰੀ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ) - ਸੋਸਾਇਟੀ ਫ਼ਾਰ ਪਲਾਂਟ ਰਿਸਰਚ ਨੇ ਡਾ. ਅਮਰੀਕ ਸਿੰਘ ਆਹਲੂਵਾਲੀਆ ਨੂੰ ਬੋਟਨੀ ਦੇ ਖੇਤਰ 'ਚ ਸ਼ਾਨਦਾਰ ਯੋਗਦਾਨ ਲਈ 'ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ' ਨਾਲ ਸਨਮਾਨਿਤ ਕੀਤਾ ਹੈ | ਡਾ. ...
ਸੰਗਰੂਰ, 4 ਫਰਵਰੀ (ਧੀਰਜ ਪਸ਼ੌਰੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਵਲੋਂ ਸੂਬਾ ਕਮੇਟੀ ਮੈਂਬਰ ਅਤੇ ਸੀਨੀਅਰ ਆਗੂ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਨੂੰ ਜੱਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕੀਤੇ ਜਾਣ ਤੋਂ ਬਾਅਦ ...
ਲੌਂਗੋਵਾਲ, 4 ਫਰਵਰੀ (ਵਿਨੋਦ, ਸ.ਸ. ਖੰਨਾ) - ਅੱਜ ਲੌਂਗੋਵਾਲ ਦੇ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਬਾਬੂ ਭਗਵਾਨ ਦਾਸ ਅਰੋੜਾ ਯਾਦਗਾਰੀ ਸੁਪਰ ਲੀਗ ਤਹਿਤ ਆਯੋਜਿਤ 'ਖੇਡਾਂ ਹਲਕਾ ਸੁਨਾਮ ਦੀਆਂ' ...
ਲਹਿਰਾਗਾਗਾ, 4 ਫਰਵਰੀ (ਅਜੀਤ ਬਿਊਰੋ) - ਪੰਜਾਬ ਵਿਚ ਨਸ਼ਿਆਂ ਦੇ ਵੱਗਦੇ ਛੇਵੇਂ ਦਰਿਆ ਨੂੰ ਰੋਕਣ ਲਈ ਇੱਕੋ-ਇੱਕ ਤÏਰ-ਤਰੀਕਾ ਹੈ ਕਿ ਉਨ੍ਹਾਂ ਨੂੰ ਸੱਭਿਆਚਾਰਕ ਕਿਰਿਆਵਾਂ ਦੇ ਨਾਲ-ਨਾਲ ਹੋਰਨਾਂ ਉਸਾਰੂ ਗਤੀਵਿਧੀਆਂ ਨਾਲ ਜੋੜਿਆ ਜਾਵੇ ਇਨ੍ਹਾਂ ਵਿਚਾਰਾਂ ਦਾ ...
ਧੂਰੀ, 4 ਫਰਵਰੀ (ਲਖਵੀਰ ਸਿੰਘ ਧਾਂਦਰਾ) - ਥਾਣਾ ਸਿਟੀ ਧੂਰੀ ਪੁਲਿਸ ਵਲੋਂ ਨਾਜਾਇਜ਼ ਅਸਲੇ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਸੰਬੰਧੀ ਸੂਚਨਾ ਪ੍ਰਾਪਤ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਐਸ.ਐਚ.ਓ. ਰਮਨਦੀਪ ਸਿੰਘ ਬਾਵਾ ਨੇ ਦੱਸਿਆ ਕਿ ...
ਮਲੇਰਕੋਟਲਾ, 4 ਫਰਵਰੀ (ਪਰਮਜੀਤ ਸਿੰਘ ਕੁਠਾਲਾ) - ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਸ੍ਰੀਮਤੀ ਅਵਨੀਤ ਕੌਰ ਸਿੱਧੂ ਨੇ ਅੱਜ ਆਪਣੇ ਦਫ਼ਤਰ ਵਿਖੇ ਬੁਲਾਈ ਇਕ ਪੱਤਰਕਾਰ ਮਿਲਣੀ ਦੌਰਾਨ ਦਾਅਵਾ ਕੀਤਾ ਕਿ ਮਲੇਰਕੋਟਲਾ ਪੁਲਿਸ ਨੇ ਮਲੇਰਕੋਟਲਾ ਦੇ ਕਥਿਤ ਦੋ ਨਾਮੀ ਨਸ਼ਾ ...
ਲੌਂਗੋਵਾਲ, 4 ਫਰਵਰੀ (ਵਿਨੋਦ, ਖੰਨਾ) - ਉੱਚੀ ਆਵਾਜ਼ ਵਿਚ ਚੱਲ ਰਹੇ ਡੈੱਕ ਨੂੰ ਬੰਦ ਕਰਵਾਉਣ ਲਈ ਪੈਦਾ ਹੋਏ ਤਕਰਾਰ ਤੋਂ ਬਾਅਦ ਹੋਈ ਕੁੱਟਮਾਰ ਨੂੰ ਲੈ ਕੇ ਲੌਂਗੋਵਾਲ ਪੁਲਿਸ ਨੇ ਪਿਉ-ਪੁੱਤਰ ਖ਼ਿਲਾਫ਼ ਪਰਚਾ ਦਰਜ਼ ਕੀਤਾ ਹੈ | ਪੁਲਿਸ ਸੂਤਰਾਂ ਅਨੁਸਾਰ ਮਨਦੀਪ ਸ਼ਰਮਾ ...
ਮਲੇਰਕੋਟਲਾ, 4 ਫਰਵਰੀ (ਪਰਮਜੀਤ ਸਿੰਘ ਕੁਠਾਲਾ) - ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਸ੍ਰੀਮਤੀ ਅਵਨੀਤ ਕੌਰ ਸਿੱਧੂ ਨੇ ਅੱਜ ਆਪਣੇ ਦਫ਼ਤਰ ਵਿਖੇ ਬੁਲਾਈ ਇਕ ਪੱਤਰਕਾਰ ਮਿਲਣੀ ਦੌਰਾਨ ਨੇੜਲੇ ਪਿੰਡ ਮੋਰਾਂਵਾਲੀ ਵਿਖੇ ਐਸ.ਸੀ. ਭਾਈਚਾਰੇ ਨਾਲ ਸਬੰਧਤ ਮਸੂਮ ਬੱਚਿਆਂ ...
ਮੂਨਕ, 4 ਫਰਵਰੀ (ਗਮਦੂਰ ਧਾਲੀਵਾਲ) - ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਸੈਨੀ ਅਤੇ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕÏਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਸਿਹਤ ਬਲਾਕ ਮੂਨਕ ਵਿਚ ਸਿਹਤ ਵਿਭਾਗ ਦੇ ...
ਸੰਦÏੜ, 4 ਫਰਵਰੀ (ਜਸਵੀਰ ਸਿੰਘ ਜੱਸੀ) - ਸ਼੍ਰੋਮਣੀ ਗੁਰੂ ਭਗਤ ਰਵਿਦਾਸ ਦੇ 646ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ...
ਅਮਰਗੜ੍ਹ, 4 ਫ਼ਰਵਰੀ (ਸੁਖਜਿੰਦਰ ਸਿੰਘ ਝੱਲ) - ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਜ਼ਿਲ੍ਹਾ ਮਾਲੇਰਕੋਟਲਾ ਵਲੋਂ ਲਗਾਇਆ ਦੋ ਰੋਜ਼ਾ ਯੁਵਕ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ | ਸਹਾਇਕ ...
ਅਮਰਗੜ੍ਹ, 4 ਫਰਵਰੀ (ਜਤਿੰਦਰ ਮੰਨਵੀ) - ਕਾਰ ਚਾਲਕ ਵਲੋ ਮਾਲੇਰਕੋਟਲਾ ਦੇ ਇਕ ਪ੍ਰੋਫ਼ੈਸਰ ਦੀ ਡਰਾ ਧਮਕਾ ਕੇ ਕੀਤੀ ਗਈ ਲੁੱਟ ਨੂੰ ਲੈ ਕੇ ਪੁਲਿਸ ਥਾਣਾ ਅਮਰਗੜ੍ਹ ਵਿਖੇ ਮਾਮਲਾ ਦਰਜ਼ ਹੋਇਆ ਹੈ¢ ਮਾਲੇਰਕੋਟਲਾ ਦੇ ਰਹਿਣ ਵਾਲੇ ਪ੍ਰੋਫ਼ੈਸਰ ਯੂਨਸ ਮੁਹੰਮਦ ਪੁੱਤਰ ...
ਭਵਾਨੀਗੜ੍ਹ, 4 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਝਨੇੜੀ ਵਿਖੇ ਕਰਜ਼ੇ ਨੂੰ ਲੈ ਕੇ ਪ੍ਰੇਸ਼ਾਨ ਨੌਜਵਾਨ ਵਲੋਂ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਦੇ ਪਤੀ ਮੇਜਰ ਸਿੰਘ ...
ਸੰਗਰੂਰ, 4 ਫਰਵਰੀ (ਦਮਨਜੀਤ ਸਿੰਘ) - ਪੰਜਾਬ ਸਰਕਾਰ ਵਲੋਂ ਹਰੇਕ ਵਪਾਰਕ ਅਦਾਰੇ ਉੱਤੇ ਮਾਂ ਬੋਲੀ ਪੰਜਾਬੀ ਵਿਚ ਬੋਰਡ ਲਗਾਉਣ ਦੀਆਂ ਕੀਤੀਆਂ ਗਈਆਂ ਹਦਾਇਤਾਂ ਦੇ ਅੰਗਰੇਜ਼ੀ ਵਿਚ ਜਾਰੀ ਹੋਏ ਸਰਕਾਰੀ ਹੁਕਮਾਂ ਨੂੰ ਲੈ ਕੇ ਸੰਗਰੂਰ ਦੇ ਵਪਾਰ ਮੰਡਲ ਵਲੋਂ ਸਰਕਾਰ ਦੀ ...
ਸੰਗਰੂਰ, 4 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਹੋਮੀ ਭਾਭਾ ਕੈਂਸਰ ਹਸਪਤਾਲ ਵਿਖੇ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ | ਭਾਰਤ ਸਰਕਾਰ ਦੇ ਪ੍ਰਮਾਣੂ ਊਰਜਾ ਵਿਭਾਗ ਦੀ ਇਕਾਈ ਵਜੋਂ ਸਥਾਪਿਤ ਇਸ ਹਸਪਤਾਲ ਦੇ ਇਸ ਸੈਮੀਨਾਰ ਦੌਰਾਨ ਦੱਸਿਆ ਗਿਆ ਕਿ ਹਸਪਤਾਲ ਦੀਆਂ ...
ਅਮਰਗੜ੍ਹ, 4 ਫਰਵਰੀ (ਜਤਿੰਦਰ ਮੰਨਵੀ) - ਕਾਰ ਚਾਲਕ ਵਲੋ ਮਾਲੇਰਕੋਟਲਾ ਦੇ ਇਕ ਪ੍ਰੋਫ਼ੈਸਰ ਦੀ ਡਰਾ ਧਮਕਾ ਕੇ ਕੀਤੀ ਗਈ ਲੁੱਟ ਨੂੰ ਲੈ ਕੇ ਪੁਲਿਸ ਥਾਣਾ ਅਮਰਗੜ੍ਹ ਵਿਖੇ ਮਾਮਲਾ ਦਰਜ਼ ਹੋਇਆ ਹੈ¢ ਮਾਲੇਰਕੋਟਲਾ ਦੇ ਰਹਿਣ ਵਾਲੇ ਪ੍ਰੋਫ਼ੈਸਰ ਯੂਨਸ ਮੁਹੰਮਦ ਪੁੱਤਰ ...
ਆਲਮਗੀਰ, 4 ਫਰਵਰੀ (ਜਰਨੈਲ ਸਿੰਘ ਪੱਟੀ)-ਸਥਾਨਕ ਗਿੱਲ ਬਾਈਪਾਸ ਸਥਿਤ ਪ੍ਰੋਲਾਈਫ ਹਸਪਤਾਲ ਵਿਖੇ ਗੋਡੇ ਬਦਲੀ ਦੇ ਮਾਹਿਰ ਹੈਡ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਸ਼ੂਗਰ, ਬਲੱਡ ਪ੍ਰੈਸ਼ਰ ਦੇ ਰੋਗੀਆਂ ਅਤੇ ਸਰੀਰਕ ਤੌਰ 'ਤੇ ਭਾਰੇ ਗੋਡਿਆਂ ਦੇ ਰੋਗਾਂ ਤੋਂ ...
ਸੁਨਾਮ ਊਧਮ ਸਿੰਘ ਵਾਲਾ, 4 ਫਰਵਰੀ (ਰੁਪਿੰਦਰ ਸਿੰਘ ਸੱਗੂ) - ਅੱਜ ਸੁਨਾਮ ਦੇ ਬੱਸ ਸਟੈਂਡ ਵਿਚ ਸੀ.ਪੀ.ਆਈ. (ਐਮ) ਸੁਨਾਮ ਵਲੋਂ ਤੇਲ ਦੀਆ ਵਧਾਈਆਂ ਕੀਮਤਾਂ ਦੇ ਖਿਲਾਫ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ¢ ਇਸ ਮÏਕੇ ਇਕੱਠੇ ਹੋਏ ਸਾਥੀਆਂ ਨੂੰ ਸੰਬੋਧਨ ...
ਲÏਾਗੋਵਾਲ, 4 ਫਰਵਰੀ (ਸ.ਸ.ਖੰਨਾ, ਵਿਨੋਦ) - ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਦੀ ਖਿਡਾਰਨ ਜਸ਼ਨਦੀਪ ਕÏਰ ਨੇ ਖੇਲੋ ਇੰਡੀਆ ਯੂਥ ਗੇਮਜ਼ ਜੋ ਮੱਧ ਪ੍ਰਦੇਸ਼ ਵਿਖੇ ਚੱਲ ਰਹੀਆਂ ਹਨ¢ਜਿਸ ਵਿਚ ਜਸ਼ਨਦੀਪ ਨੇ ਭਾਗ ਲਿਆ ਅਤੇ ਸ਼ਾਟਪੁੱਟ (ਗੋਲਾ ਸੁੱਟਣਾ) ਦੇ ਮੁਕਾਬਲੇ ਵਿੱਚ ...
ਮਸਤੂਆਣਾ ਸਾਹਿਬ, 4 ਫਰਵਰੀ (ਦਮਦਮੀ) - ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਸਮਾਗਮ ਮੌਕੇ ਜਿੱਥੇ ਸੰਗਤਾਂ ਨੇ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀਆਂ ਮਨੋਕਾਮਣਾ ਪੂਰੀਆਂ ਕਰਨ ਲਈ ਅਰਦਾਸਾਂ ਕੀਤੀਆਂ ਗਈਆਂ, ਉੱਥੇ ...
ਸੁਨਾਮ ਊਧਮ ਸਿੰਘ ਵਾਲਾ, 4 ਫਰਵਰੀ (ਭੁੱਲਰ, ਧਾਲੀਵਾਲ) - ਗੋਆ ਦੇ ਬੰਬੋਲਿਮ ਸਟੇਡੀਅਮ ਦੇ ਪੀਡਮ ਸਪੋਰਟਸ ਕੰਪਲੈਕਸ ਵਿਖੇ 30 ਜਨਵਰੀ ਤੋਂ 2 ਫਰਵਰੀ ਤੱਕ ਹੋਈ ਪੈਕੀਫਿਕ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ-2023 ਵਿਚ ਸੁਨਾਮ ਦੇ ਖਿਡਾਰੀਆਂ ਸਰਬਜੀਤ ਸਿੰਘ ਨੇ 400 ਮੀਟਰ ਹਰਲਡਜ ...
ਲਹਿਰਾਗਾਗਾ, 4 ਫਰਵਰੀ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਪਸ਼ੂ ਪਾਲਣ ਵਿਭਾਗ ਸੰਗਰੂਰ ਵਲੋਂ ਗਊਸ਼ਾਲਾ ਲਹਿਰਾਗਾਗਾ ਵਿਖੇ ਗਊਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕੈਂਪ ਲਗਾਇਆ ਗਿਆ ਜਿਸ ਵਿਚ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ...
ਚੀਮਾ ਮੰਡੀ, 4 ਫਰਵਰੀ (ਦਲਜੀਤ ਸਿੰਘ ਮੱਕੜ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਬੁਲਾਰੇ ਅਤੇ ਸੁਨਾਮ ਦੇ ਹਲਕਾ ਇੰਚਾਰਜ ਸ੍ਰੀ ਰਜਿੰਦਰ ਦੀਪਾ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋ ਪੈਟਰੋਲ ਡੀਜ਼ਲ 'ਤੇ 90 ਪੈਸੇ ਸੈੱਸ ਲਗਾਉਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ...
ਸ਼ੇਰਪੁਰ, 4 ਫਰਵਰੀ (ਦਰਸ਼ਨ ਸਿੰਘ ਖੇੜੀ) - ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਅੱਤ ਦੀ ਮਹਿੰਗਾਈ ਹੇਠ ਪਿਸ ਰਹੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਸੰਗਰੂਰ, 4 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 90 ਪੈਸੇ ਪ੍ਰਤੀ ਲੀਟਰ ਵਾਧਾ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਉੱਪਰ ਵੱਖ-ਵੱਖ ਰਾਜਨੀਤਿਕ ਧਿਰਾਂ ਨੇ ਤਿੱਖੀ ਪ੍ਰੀਕ੍ਰਿਆ ਵਿਅਕਤ ਕੀਤੀ ਹੈ | ਰਾਜ ਦੀ ਮੁੱਖ ...
ਲਹਿਰਾਗਾਗਾ 4 ਫਰਵਰੀ (ਅਸ਼ੋਕ ਗਰਗ) - ਪੰਜਾਬ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ 'ਤੇ 90 ਪੈਸੇ ਲੀਟਰ ਵੈਟ ਵਧਾਉਣ ਉਪਰੰਤ ਵਧੀਆਂ ਤੇਲ ਕੀਮਤਾਂ ਦਾ ਟਰਾਂਸਪੋਰਟਰਾਂ, ਕਿਸਾਨਾਂ ਅਤੇ ਹੋਰ ਤਬਕਿਆਂ ਵਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ | ਸਕੂਲ ਟਰਾਂਸਪੋਰਟ ...
ਦਿੜ੍ਹਬਾ ਮੰਡੀ, 4 ਫਰਵਰੀ (ਹਰਪ੍ਰੀਤ ਸਿੰਘ ਕੋਹਲੀ) - ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੈਟਰੋਲੀਅਮ ਪਦਾਰਥਾਂ ਤੇ ਸੈਸ ਵਧਾ ਕੇ ਪੰਜਾਬ ਵਾਸੀਆਂ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਆਗੂ ਅਜੈਬ ਸਿੰਘ ਰਟÏਲ ਨੇ ...
ਮਸਤੂਆਣਾ ਸਾਹਿਬ, 4 ਫਰਵਰੀ (ਦਮਦਮੀ) - ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 96ਵੀਂ ਬਰਸੀ ਅਕਾਲ ਕਾਲਜ ਕੌਂਸਲ ਅਤੇ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੀ ਨਿਗਰਾਨੀ ਹੇਠ ਇਲਾਕੇ ਅਤੇ ਦੇਸ਼ ਵਿਦੇਸ਼ ਦੀਆਂ ਲੱਖਾਂ ਦੀ ਤਾਦਾਦ ਅੰਦਰ ਸ਼ਰਧਾਲੂ ਸੰਗਤਾਂ ਸਮੇਤ ...
ਸੰਗਰੂਰ, 4 ਫਰਵਰੀ (ਧੀਰਜ ਪਸ਼ੋਰੀਆ) - ਗÏਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਇਕਾਈ ਸੰਗਰੂਰ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ ਅਤੇ ਜਨਰਲ ਸਕੱਤਰ ਸਤਵੰਤ ਸਿੰਘ ਆਲਮਪੁਰ ਦੀ ਪ੍ਰਧਾਨਗੀ ਹੇਠ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਅਨਮੋਲ ਸਿੰਘ ਧਾਲੀਵਾਲ ਨੂੰ ...
ਸੰਗਰੂਰ, 4 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਉੱਪਲੀ ਚੱਠੇ ਰੋਡ ਸਥਿਤ ਦੀ ਜਿਸਟ ਆਈਲਟਸ/ਪੀ. ਟੀ. ਈ. ਇੰਸਟੀਚਿਊਟ ਵਲੋਂ ਕਰਵਾਏ ਸਾਲਾਨਾ ਸਮਾਰੋਹ ਦੌਰਾਨ ਵਿਧਾਇਕ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਸ ਵਿਚ 30 ਤੋਂ ਵੱਧ ਸਕੂਲਾਂ ਦੇ 400 ਤੋਂ ...
ਸੂਲਰ ਘਰਾਟ, 4 ਫਰਵਰੀ (ਜਸਵੀਰ ਸਿੰਘ ਅÏਜਲਾ) - ਗੁਰਦੁਆਰਾ ਰਵਿਦਾਸ ਭਗਤ ਕਮੇਟੀ ਛਾਹੜ ਵਲੋਂ ਗੁਰੂ ਰਵਿਦਾਸ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ...
ਲੌਂਗੋਵਾਲ, 4 ਫਰਵਰੀ (ਸ.ਸ.ਖੰਨਾ, ਵਿਨੋਦ) - ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੌਂਗੋਵਾਲ ਵਿਖੇ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਜਨਮ ਅਸਥਾਨ ਸ਼ਹੀਦ ਭਾਈ ਮਨੀ ਸਿੰਘ ਗੁਰਦੁਆਰਾ ਕੈਂਬੋਵਾਲ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...
ਕੁੱਪ ਕਲਾਂ, 4 ਫਰਵਰੀ (ਮਨਜਿੰਦਰ ਸਿੰਘ ਸਰÏਦ) - ਫਰਵਰੀ 3, 4 ਅਤੇ 5 ਸੰਨ 1762 ਨੂੰ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਨਾਲ ਲੋਹਾ ਲੈਂਦਿਆਂ ਕੁੱਪ ਰਹੀੜੇ ਦੇ ਮੈਦਾਨ ਅੰਦਰ ਸ਼ਹਾਦਤ ਦਾ ਜਾਮ ਪੀਣ ਵਾਲੇ 35 ਹਜ਼ਾਰ ਸਿੰਘ ਸ਼ਹੀਦਾਂ ਦੀ ਯਾਦ ਵਿਚ ਤਿੰਨ ਰੋਜ਼ਾ ਧਾਰਮਿਕ ਸਮਾਗਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX