ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਆਟੋ ਰਿਕਸ਼ਾ, ਟਰਾਂਸਪੋਰਟ ਵਾਲਿਆਂ ਨੇ ਕੀਤਾ ਵਿਰੋਧ
ਖੰਨਾ, 4 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਜ਼ਿਲੇ੍ਹ ਤੇ ਸਾਹਨੇਵਾਲ, ਡੇਹਲੋਂ ਆਦਿ ਇਲਾਕਿਆਂ ਦੇ ਆਪ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਤੇ ਆਮ ਲੋਕਾਂ ਨੇ ਭਗਵੰਤ ਮਾਨ ਸਰਕਾਰ ਵਲੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਕੀਤੇ ਵਾਧੇ 'ਤੇ ਸਖ਼ਤ ਪ੍ਰਤੀਕਰਮ ਕੀਤੇ ਹਨ | ਸਭ ਦਾ ਕਹਿਣਾ ਹੈ ਕਿ ਇਹ ਲੋਕਾਂ ਦੀ ਜੇਬ 'ਤੇ ਡਾਕਾ ਹੈ | ਇਸ ਮਾਰੂ ਫ਼ੈਸਲੇ ਨਾਲ ਹਰ ਵਿਅਕਤੀ ਪ੍ਰਭਾਵਿਤ ਹੋਵੇਗਾ | ਪਹਿਲੀ ਗੱਲ ਤਾਂ ਇਹ ਕਿ ਅੱਜ ਹਰ ਮਜ਼ਦੂਰ ਤੇ ਮੁਲਾਜ਼ਮ ਕੋਲ ਬਾਈਕ ਹੈ, ਜਿਸ ਲਈ ਉਸ ਨੂੰ ਮਹਿੰਗਾ ਤੇਲ ਵਰਤਣਾ ਪਵੇਗਾ | ਦੂਸਰਾ ਇਸ ਨਾਲ ਢੋਆ ਢੁਆਈ ਮਹਿੰਗੀ ਹੋਵੇਗਾ, ਜਿਸ ਦਾ ਸਿੱਧਾ ਨਤੀਜਾ ਮਹਿੰਗਾਈ ਹੋਵੇਗਾ | ਇਸ ਨਾਲ ਪੰਜਾਬ ਵਿਚ ਮਹਿੰਗਾਈ ਦੂਜੇ ਸੂਬਿਆਂ ਨਾਲੋਂ ਵੱਧ ਜਾਵੇਗੀ, ਜੋ ਪੰਜਾਬ ਦੀ ਆਰਥਿਕਤਾ ਲਈ ਤਬਾਹਕੁਨ ਸਾਬਿਤ ਹੋਵੇਗੀ | ਇਨ੍ਹਾਂ ਵਧਾਏ ਰੇਟਾਂ ਦਾ ਵਿਰੋਧ ਕਰਨ ਵਾਲਿਆਂ ਵਿਚ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ, ਸਾਬਕ ਮੰਤਰੀ ਗੁਰਕੀਰਤ ਸਿੰਘ, ਬੀ. ਕੇ. ਯੂ. ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਭਾਜਪਾ ਦੇ ਬੁਲਾਰੇ ਇਕਬਾਲ ਸਿੰਘ ਚੰਨੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ, ਜ਼ਿਲ੍ਹਾ ਜਨਰਲ ਸਕੱਤਰ ਰਮਰੀਸ਼ ਵਿਜ, ਅਕਾਲੀ ਨੇਤਾ ਯਾਦਵਿੰਦਰ ਸਿੰਘ ਯਾਦੂ, ਅਕਾਲੀ ਨੇਤਾ ਪਰਮਜੀਤ ਸਿੰਘ ਢਿੱਲੋਂ ਸਮਰਾਲਾ, ਅਕਾਲੀ ਨੇਤਾ ਇੰਜ. ਜਗਦੇਵ ਸਿੰਘ ਬੋਪਾਰਾਏ, ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ, ਕੁਲਦੀਪ ਸਿੰਘ ਕੇ. ਡੀ. ਵੈਦ ਸਾਬਕਾ ਵਿਧਾਇਕ, ਸਾਹਨੇਵਾਲ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਚਹਿਲ ਆਦਿ ਵੀ ਸ਼ਾਮਿਲ ਹਨ | ਇਨ੍ਹਾਂ ਤੋਂ ਇਲਾਵਾ ਕਿਸਾਨ, ਆਮ ਲੋਕ, ਆਟੋ ਰਿਕਸ਼ਾ ਚਲਾਉਣ ਵਾਲੇ, ਟੈਕਸੀ ਕਾਰਾਂ ਚਲਾਉਣ ਵਾਲੇ, ਟਰਾਂਸਪੋਰਟਰਾਂ ਵਾਲੇ, ਸਬਜ਼ੀਆਂ ਅਤੇ ਹੋਰ ਚੀਜ਼ਾਂ ਵਾਹਨਾਂ ਵਿਚ ਲਜਾ ਕੇ ਵੇਚਣ ਵਾਲੇ ਲੋਕ ਇਸ ਕੀਮਤ ਵਾਧੇ ਦਾ ਸਖ਼ਤ ਵਿਰੋਧ ਕਰ ਰਹੇ ਹਨ |
ਤੇਲ ਕੀਮਤਾਂ 'ਚ ਵਾਧਾ ਕਿਸਾਨਾਂ ਦੀ ਆਰਥਿਕਤਾ ਬਰਬਾਦ ਕਰਨ ਵਾਲਾ ਫੈਸਲਾ-ਗਿਆਸਪੁਰਾ
ਸਮਰਾਲਾ, (ਰਾਮ ਗੋਪਾਲ ਸੋਫ਼ਤ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਤੇਲ ਦੀਆਂ ਕੀਮਤਾਂ 'ਤੇ ਪੰਜਾਬ ਸਰਕਾਰ ਵਲੋਂ ਲਗਾਏ ਸੈੱਸ ਨੂੰ ਕਿਸਾਨਾਂ ਦੀ ਆਰਥਿਕਤਾ ਬਰਬਾਦ ਕਰਨ ਵਾਲਾ ਫ਼ੈਸਲਾ ਕਰਾਰ ਦਿੰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾ ਪੈਟਰੋਲ-ਡੀਜ਼ਲ 'ਤੇ ਲਗਾਏ ਅਥਾਂਹ ਟੈਕਸਾਂ ਨੂੰ ਘਟਾਉਣ ਲਈ ਲਗਾਤਾਰ ਰੱਟ ਲਗਾਈ ਪਈ ਸੀ ਤੇ ਲੋਕਾਂ ਨੂੰ ਰਾਹਤ ਦੇਣ ਵਾਲੇ ਅਜਿਹੇ ਨਾਅਰਿਆਂ ਨਾਲ ਵੋਟਾਂ ਬਟੋਰਨ ਉਪਰੰਤ ਬਾਕੀ ਰਵਾਇਤੀ ਰਾਜਸੀ ਪਾਰਟੀਆਂ ਦੀ ਹੀ ਤਰ੍ਹਾਂ ਆਮ ਵਿਅਕਤੀਆਂ ਵਿਸ਼ੇਸ਼ ਕਰਕੇ ਕਿਸਾਨੀ ਨਾਲ ਸਬੰਧਿਤ ਵਰਗ ਵਿਰੋਧੀ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ¢ ਉਨ੍ਹਾਂ ਕਿਹਾ ਕਿ ਤੇਲ ਦੀਆਂ ਵਧੀਆ ਕੀਮਤਾਂ ਨਾਲ ਨਾ ਸਿਰਫ ਪੰਜਾਬ ਦਾ ਹਰ ਵਰਗ ਪ੍ਰਭਾਵਿਤ ਹੋਵੇਗਾ, ਬਲਕਿ ਗਰੀਬ ਦੀ ਥਾਲੀ ਵਿੱਚ ਪਰੋਸੀ ਜਾਣ ਵਾਲੀ ਰੋਟੀ ਵੀ ਆਮ ਵਿਅਕਤੀ ਦੀ ਪਹੰੁਚ ਤੋਂ ਬਾਹਰ ਹੋ ਜਾਵੇਗੀ¢
ਆਪ ਸਰਕਾਰ ਵਲੋਂ ਪੈਟਰੋਲ-ਡੀਜ਼ਲ ਦੇ ਵੈਟ ਤੇ ਵਾਧਾ ਨਿੰਦਣਯੋਗ-ਸ਼ਿਵਾਲਿਕ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਬੀਤੇ ਕੱਲ ਪੈਟਰੋਲ-ਡੀਜ਼ਲ 'ਤੇ 90 ਪੈਸੇ ਵੈਟ ਦਾ ਵਾਧਾ ਕੀਤੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਸੂਬੇ ਦੇ ਲੋਕਾਂ ਦਾ 'ਆਪ' ਸਰਕਾਰ ਤੋਂ ਮੋਹ ਬਿਲਕੁਲ ਭੰਗ ਹੋ ਚੁੱਕਾ ਹੈ, ਜਦਕਿ ਅਜਿਹਾ ਕਰਨਾ ਬਹੁਤ ਹੀ ਮੰਦਭਾਗਾ ਹੈ¢ ਉਨ੍ਹਾਂ ਕਿਹਾ ਕਿ ਝੂਠੇ ਦਾਅਵਿਆਂ ਅਤੇ ਵਾਅਦਿਆਂ ਨਾਲ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਵਲੋਂ ਨਿੱਤ ਦਿਨ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਅਤੇ ਬੀਤੇ ਕੱਲ ਪੈਟਰੋਲ-ਡੀਜ਼ਲ ਤੇ ਵੈਟ ਵਿੱਚ 90 ਪੈਸੇ ਦਾ ਵਾਧਾ ਕਰਕੇ ਲੋਕਾਂ ਤੇ 480 ਕਰੋੜ ਦਾ ਵਾਧੂ ਬੋਝ ਪਾ ਦਿੱਤਾ ਹੈ, ਜਦਕਿ ਪੰਜਾਬ ਨੂੰ ਕਰਜ਼ੇ ਵੱਲ ਧਕੇਲ ਰਹੀ ਪੰਜਾਬ ਸਰਕਾਰ ਨਿਤ ਦਿਨ ਟੈਕਸਾਂ ਦਾ ਬੋਝ ਪਾ ਕੇ ਲੋਕਾਂ ਨੂੰ ਬਦਲਾਅ ਦੇਣ ਦਾ ਕੋਝਾ ਯਤਨ ਕਰਦੀ ਨਜ਼ਰ ਆ ਰਹੀ ਹੈ |
ਆਪ ਸਰਕਾਰ ਖ਼ਜ਼ਾਨਾ ਭਰਨ ਦੇ ਚੱਕਰ 'ਚ ਵਾਧੂ ਟੈਕਸਾਂ ਦਾ ਬੋਝ ਪਾਉਣ ਲੱਗੀ-ਕੇ. ਡੀ. ਵੈਦ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਕਾਂਗਰਸ ਐੱਸ. ਸੀ. ਸੈਲ ਚੇਅਰਮੈਨ ਕੁਲਦੀਪ ਸਿੰਘ ਕੇ. ਡੀ. ਵੈਦ ਸਾਬਕਾ ਵਿਧਾਇਕ ਨੇ ਬੀਤੇ ਕੱਲ ਪੈਟਰੋਲ-ਡੀਜ਼ਲ ਦੇ ਵੈਟ ਵਿੱਚ ਵਾਧਾ ਕੀਤੇ ਜਾਣ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਆਪ ਸਰਕਾਰ ਵਲੋਂ ਪੈਟਰੋਲ-ਡੀਜ਼ਲ ਦੇ ਵੈਟ ਵਿੱਚ ਵਾਧਾ ਕਰਕੇ ਸੂਬੇ ਦੇ ਲੋਕਾਂ 'ਤੇ ਭਾਰੀ ਬੋਝ ਇਸ ਲਈ ਪਾਇਆ ਜਾ ਰਿਹਾ ਹੈ, ਕਿਉਂਕਿ ਪਿਛਲੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਅਤੇ ਗੁਜਰਾਤ ਚੋਣਾਂ ਵਿੱਚ ਪੰਜਾਬ ਦੇ ਪੈਸੇ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਕਰਕੇ ਆਪ ਸੁਪਰੀਮੋ ਨੂੰ ਖ਼ੁਸ਼ ਕਰਨ ਦੇ ਚੱਕਰਾਂ ਵਿੱਚ ਸੂਬੇ ਦਾ ਖ਼ਜ਼ਾਨਾ ਖਾਲੀ ਕਰ ਦਿੱਤਾ ਸੀ¢ਕੇ. ਡੀ. ਵੈਦ ਨੇ ਕਿਹਾ ਕਿ ਆਪ ਵਲੋਂ ਚੋਣਾਂ ਸਮੇਂ ਸੂਬੇ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ, ਜਦਕਿ ਹੁਣ ਵਾਅਦਿਆਂ ਨੂੰ ਪੂਰ ਚੜ੍ਹਾਉਣ ਦਾ ਸਮਾਂ ਆਇਆਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਟੈਕਸਾਂ ਦਾ ਬੋਝ ਪਾਉਣ ਲੱਗ ਗਏ ਹਨ, ਜੋ ਬਹੁਤ ਹੀ ਨਿੰਦਣਯੋਗ ਹੈ¢
ਪੈਟਰੋਲ ਡੀਜ਼ਲ ਦੇ ਵਧਾਏ ਰੇਟਾਂ ਦੇ ਫ਼ੈਸਲੇ ਨੂੰ ਜਲਦ ਵਾਪਸ ਲਿਆ ਜਾਵੇ-ਚਹਿਲ
ਸਾਹਨੇਵਾਲ,(ਹਨੀ ਚਾਠਲੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀਂ ਪੈਟਰੋਲ-ਡੀਜ਼ਲ ਦੇ ਵਧਾਏ ਰੇਟਾਂ ਦੇ ਖਿਲਾਫ ਸਾਹਨੇਵਾਲ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਚਹਿਲ ਨੇ ਕਿਹਾ ਕਿ ਵਾਹਨ ਚਾਲਕ ਆਪਣੀਆਂ ਗੱਡੀਆਂ, ਮੋਟਰਸਾਈਕਲਾਂ 'ਚ ਪੈਟਰੋਲ-ਡੀਜ਼ਲ ਨਹੀਂ ਪੁਆ ਸਕਦਾ, ਕਿਉਂ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਏਨਾਂ ਜ਼ਿਆਦਾ ਵਾਧਾ ਹੋ ਗਿਆ ਹੈ ਕਿ ਹਰ ਇਕ ਨਾਗਰਿਕ ਦੀ ਪਹੁੰਚ ਤੋਂ ਪੈਟਰੋਲ-ਡੀਜ਼ਲ ਹੁਣ ਬਾਹਰ ਹੋ ਗਿਆ ਹੈ¢ ਉਨ੍ਹਾਂ ਭਗਵੰਤ ਮਾਨ ਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੈਟਰੋਲ-ਡੀਜ਼ਲ ਦੇ ਵਧਾਏ ਰੇਟਾਂ ਦੇ ਫ਼ੈਸਲੇ ਨੂੰ ਜਲਦ ਵਾਪਸ ਲਿਆ ਜਾਵੇ |
ਭਗਵੰਤ ਮਾਨ ਦੀ ਸਰਕਾਰ ਨੇ ਪੈਟਰੋਲ-ਡੀਜ਼ਲ ਦੇ ਰੇਟਾਂ ਵਿਚ ਵਾਧਾ ਕਰਕੇ ਪੰਜਾਬ ਦੀ ਜਨਤਾ 'ਤੇ ਨਵਾਂ ਬੋਝ ਪਾ ਦਿੱਤਾ-ਪ੍ਰਧਾਨ ਕਾਂਤੀ
ਸਾਹਨੇਵਾਲ, (ਹਨੀ ਚਾਠਲੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਪਾਰਟੀ ਦੀ ਸਰਕਾਰ ਨੇ ਪੈਟਰੋਲ-ਡੀਜ਼ਲ ਦੇ ਰੇਟਾਂ ਵਿਚ ਕੀਤੇ ਵਾਧੇ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸਰਕਲ ਸਾਹਨੇਵਾਲ ਦੇ ਪ੍ਰਧਾਨ ਕੁਲਵੰਤ ਸਿੰਘ ਕਾਂਤੀ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੈਟਰੋਲ-ਡੀਜ਼ਲ ਦੇ ਰੇਟਾਂ ਵਿਚ ਵਾਧਾ ਕਰਕੇ ਪੰਜਾਬ ਦੀ ਜਨਤਾ 'ਤੇ ਜਿੱਥੇ ਨਵਾਂ ਬੋਝ ਪਾ ਦਿੱਤਾ, ਉੱਥੇ ਕਿਸਾਨਾਂ ਨੂੰ ਵੀ ਬਰਬਾਦੀ ਦੇ ਰਾਹ ਤੇ ਲੈ ਆਂਦਾ ਕਿਉਂ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ਿਆਂ ਦੀ ਮਾਰ ਝੱਲ ਰਹੇ ਹਨ, ਪਰ ਭਗਵੰਤ ਮਾਨ ਦੀ ਸਰਕਾਰ ਨੇ ਪੈਟਰੋਲ ਡੀਜ਼ਲ ਦੇ ਰੇਟਾਂ ਵਿਚ ਵਾਧਾ ਕਰ ਕੇ ਕਿਸਾਨਾਂ ਨੂੰ ਹੋਰ ਕਰਜ਼ੇ ਹੇਠ ਦੱਬਣ ਲਈ ਮਜਬੂਰ ਕਰ ਦਿੱਤਾ¢
ਬਜਟ ਕਿਸਾਨ ਵਿਰੋਧੀ
ਈਸੜੂ, (ਬਲਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਡੀਜ਼ਲ ਤੇ ਵੈਟ ਵਧਾਉਣ ਨਾਲ ਹਰ ਵਰਗ ਵਿਰੋਧ ਕਰ ਰਿਹਾ ਹੈ¢ ਇਸ ਸਬੰਧੀ ਗੱਲਬਾਤ ਕਰਦਿਆਂ ਕੌਮੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਨਰਿੰਦਰਜੀਤ ਸਿੰਘ ਈਸੜੂ ਨੇ ਇਸ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਸਮਰਥਕ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨ ਵਿਰੋਧੀ ਸਾਬਤ ਹੋ ਰਹੀ ਹੈ¢ ਪੰਜਾਬ ਸਰਕਾਰ ਵਲੋਂ ਡੀਜ਼ਲ ਤੇ ਵੈਟ ਵਧਾ ਕੇ ਕਿਸਾਨ ਮਾਰੂ ਫ਼ੈਸਲਾ ਲਿਆ ਹੈ¢ ਕਿਸਾਨੀ ਪਹਿਲਾਂ ਹੀ ਕਰਜ਼ੇ ਵਿੱਚ ਡੁੱਬੀ ਹੋਈ ਹੈ ਡੀਜ਼ਲ ਤੇ ਵੈਟ ਵਧਾਉਣ ਨਾਲ ਕਿਸਾਨ ਹੋਰ ਕਰਜ਼ਾਈ ਹੋ ਜਾਣਗੇ¢
ਪੈਟਰੋਲ-ਡੀਜ਼ਲ ਵਿਚ ਕੀਤੇ ਵਾਧੇ ਨੂੰ ਜਲਦੀ ਵਾਪਸ ਲਿਆ ਜਾਵੇ-ਸ਼ਸ਼ੀਕਾਂਤ
ਸਾਹਨੇਵਾਲ,(ਹਨੀ ਚਾਠਲੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪ ਪਾਰਟੀ ਦੀ ਸਰਕਾਰ ਨੇ ਪੈਟਰੋਲ-ਡੀਜ਼ਲ ਦੇ ਰੇਟਾਂ ਵਿਚ ਵਾਧਾ ਕਰ ਕੇ ਜਿੱਥੇ ਪੂਰੇ ਪੰਜਾਬ ਦੀ ਜਨਤਾ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ, ਉੱਥੇ ਵਾਹਨ ਚਾਲਕ ਅਤੇ ਛੋਟੇ ਦੁਕਾਨਦਾਰਾਂ ਵਿਚ ਵੀ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ | ਇਸ ਸਬੰਧ ਵਿਚ ਹੋਰ ਜਾਣਕਾਰੀ ਦਿੰਦਿਆਂ ਦੁਕਾਨਦਾਰ ਸ਼ਸ਼ੀਕਾਂਤ ਨੇ ਕਿਹਾ ਕਿ ਛੋਟੇ ਦੁਕਾਨਦਾਰਾਂ ਦਾ ਪਹਿਲਾ ਹੀ ਕਾਰੋਬਾਰ ਠੱਪ ਹੋਣ ਕਿਨਾਰੇ ਪਿਆ ਹੈ, ਪਰ ਭਗਵੰਤ ਮਾਨ ਦੀ ਸਰਕਾਰ ਨੇ ਪੈਟਰੋਲ-ਡੀਜ਼ਲ ਦੇ ਰੇਟਾਂ 'ਚ ਵਾਧਾ ਕਰ ਕੇ ਛੋਟੇ ਦੁਕਾਨਦਾਰਾਂ ਨੂੰ ਹੋਰ ਬਰਬਾਦੀ ਦੇ ਰਾਹ ਤੇ ਲਿਆਉਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਭਗਵੰਤ ਮਾਨ ਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੈਟਰੋਲ-ਡੀਜ਼ਲ ਵਿਚ ਕੀਤੇ ਵਾਧੇ ਨੂੰ ਜਲਦੀ ਵਾਪਸ ਲਿਆ ਜਾਵੇ ਤਾਂ ਜੋ ਪੰਜਾਬ ਦੀ ਜਨਤਾ ਅਤੇ ਛੋਟੇ ਦੁਕਾਨਦਾਰਾਂ ਨੂੰ ਰਾਹਤ ਮਿਲ ਸਕੇ |
ਪੈਟਰੋਲ ਡੀਜ਼ਲ ਦੇ ਰੇਟਾਂ ਵਿੱਚ ਵਾਧਾ ਸਿੱਧੇ ਤੌਰ 'ਤੇ ਆਮ ਲੋਕਾਂ 'ਤੇ ਡਾਕਾ-ਖੇੜਾ
ਮਾਛੀਵਾੜਾ ਸਾਹਿਬ (ਮਨੋਜ ਕੁਮਾਰ) ਸੂਬੇ ਦੀ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਜੋ ਸੁਪਨੇ ਦਿਖਾਏ। ਉਨ੍ਹਾਂ ਨੂੰ ਹਕੀਕਤ ਵਿੱਚ ਬਦਲਣਾ ਤਾਂ ਦੂਰ ਆਮ ਲੋਕਾਂ ਦੀ ਨੀਂਦ ਹੀ ਉਡਾ ਦਿੱਤੀ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ ਇੱਕ ਰੁਪਏ ਤੱਕ ਦਾ ਕੀਤਾ ਵਾਧਾ ਸਿੱਧੇ ਤੌਰ 'ਤੇ ਆਮ ਲੋਕਾਂ ਦੀਆਂ ਜੇਬਾਂ 'ਤੇ ਵੱਡਾ ਡਾਕਾ ਹੈ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਆੜ੍ਹਤੀ ਐਸੋਸੀਏਸ਼ਨ ਮਾਛੀਵਾੜਾ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਸਰਕਾਰ ਦੇ ਇਸ ਨਾਦਰਸ਼ਾਹੀ ਫ਼ਰਮਾਨ 'ਤੇ ਆਪਣੀ ਪ੍ਰਤੀਕਿਆ ਦਿੰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਵਾਲ ਇੱਕ ਰੁਪਏ ਵਧਣ ਦਾ ਨਹੀਂ, ਬਲਕਿ ਇਸ ਨਾਲ ਕਈ ਸੈਂਕੜੇ ਰੁਪਏ ਮਹਿੰਗਾਈ ਵਧਣ ਦਾ ਹੈ ਤੇ ਸਾਡੇ ਦੇਸ਼ ਵਿੱਚ ਸ਼ਾਇਦ ਹੀ ਇਹ ਕਦੇ ਹੋਇਆ ਹੋਵੇ ਕਿ ਇੱਕ ਵਾਰ ਮਹਿੰਗਾਈ ਦਾ ਵਧਿਆ ਆਂਕੜਾ ਪਿੱਛੇ ਮੁੜਿਆ ਹੋਵੇ।
ਬਦਲਾਅ ਦੇ ਨਾਂਅ 'ਤੇ ਮਾਨ ਸਰਕਾਰ ਦਾ ਆਮ ਲੋਕਾਂ ਨਾਲ ਧੋਖਾ-ਕੂੰਨਰ
ਮਾਛੀਵਾੜਾ ਸਾਹਿਬ, (ਮਨੋਜ ਕੁਮਾਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਇਲਾਕੇ ਦੀ ਸਮਾਜਿਕ ਹਸਤੀ ਤੇਜਿੰਦਰ ਸਿੰਘ ਕੂੰਨਰ ਨੇ ਬਦਲਾਅ ਦਾ ਨਾਂਅ 'ਤੇ ਸੱਤਾ ਦਾ ਸੁੱਖ ਭੋਗ ਰਹੀ ਮਾਨ ਸਰਕਾਰ ਨੂੰ ਫੋਕੇ ਦਾਅਵਿਆਂ ਦੀ ਸਰਕਾਰ ਕਿਹਾ ਹੈ। ਉਨ੍ਹਾਂ ਗੱਲਬਾਤ ਦੌਰਾਨ ਅੱਗੇ ਦੱਸਿਆ ਕਿ ਇਹ ਵਾਧਾ ਪੂਰੀ ਤਰਾਂ ਨਾਜਾਇਜ਼ ਹੈ ਤੇ ਇਸ ਨਾਲ ਮਹਿੰਗਾਈ ਵਿੱਚ ਹੋਰ ਵਾਧਾ ਹੋਵੇਗਾ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਇਸ ਵਾਧੇ ਨੂੰ ਵਾਪਸ ਲਵੇ।
ਤੇਲ ਕੀਮਤਾਂ 'ਚ ਵਾਧਾ ਟਰਾਂਸਪੋਰਟ ਸਨਅਤ ਲਈ ਮਾਰੂ ਫ਼ੈਸਲਾ ਸਾਬਤ ਹੋਵੇਗਾ-ਗਿੱਲ ਦੋਰਾਹਾ
ਦੋਰਾਹਾ, (ਮਨਜੀਤ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਪੈਟਰੋਲ ਡੀਜ਼ਲ 'ਤੇ ਵੈਟ ਦਰਾਂ ਵਧਾਉਣ ਦੇ ਫ਼ੈਸਲੇ ਦੀ ਤਿੱਖੀ ਆਲੋਚਨਾ ਕਰਦਿਆ ਹਲਕਾ ਪਾਇਲ ਦੇ ਪ੍ਰਮੁੱਖ ਰਾਜਨੀਤਿਕ ਆਗੂ ਹਰਜੀਵਨਪਾਲ ਸਿੰਘ ਗਿੱਲ ਦੋਰਾਹਾ ਨੇ ਕਿਹਾ ਕਿ ਇਹ ਫ਼ੈਸਲਾ ਟਰਾਂਸਪੋਰਟ ਸਨਅਤ ਲਈ ਮਾਰੂ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨ ਛੂਹ ਰਹੀਆਂ ਹਨ, ਜਿਸ ਕਾਰਨ ਟਰਾਂਸਪੋਰਟ ਦਾ ਕੰਮ ਹੁਣ ਲਾਹੇਵੰਦ ਨਹੀਂ ਰਿਹਾ ਅਤੇ ਉੱਪਰੋਂ ਪੰਜਾਬ ਵਿਚਲੀ ਆਪ ਸਰਕਾਰ ਨੇ ਤੇਲ 'ਤੇ ਲੱਗਣ ਵਾਲੇ ਵੈਟ ਦੀਆਂ ਦਰਾਂ ਵਿਚ ਵਾਧਾ ਕਰ ਕੇ ਟਰਾਂਸਪੋਰਟ ਸਨਅਤ ਨੂੰ ਤਬਾਹੀ ਦੇ ਕੰਢੇ 'ਤੇ ਲੈ ਜਾਣਾ ਹੈ।
ਖੇਤੀ ਲਾਗਤਾਂ ਨੂੰ ਹੋਰ ਵਧਾਵੇਗਾ ਪੈਟਰੋਲ ਡੀਜ਼ਲ ਦਾ ਵਧਿਆ ਰੇਟ- ਲਖਵਿੰਦਰ ਸਿੰਘ ਉਕਸੀ
ਮਲੌਦ (ਦਿਲਬਾਗ ਸਿੰਘ ਚਾਪੜਾ)-ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਕਨਵੀਨਰ ਲਖਵਿੰਦਰ ਸਿੰਘ ਉਕਸੀ ਨੇ ਪੰਜਾਬ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ 'ਤੇ ਸੈਸ ਲਗਾ ਕੇ ਰੇਟ ਵਧਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਪਹਿਲਾ ਹੀ ਆਰਥਿਕ ਮੰਦਹਾਲੀ ਝੱਲ ਰਹੇ ਕਿਸਾਨਾਂ ਲਈ ਮਾਰੂ ਸਾਬਿਤ ਹੋਵੇਗਾ, ਕਿਉਂਕਿ ਪੈਟਰੋਲ ਅਤੇ ਡੀਜ਼ਲ ਦੇ ਵਧੇ ਰੇਟਾਂ ਨਾਲ ਖੇਤੀ ਲਾਗਤਾ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੋਵੇਗਾ।
ਪੈਟਰੋਲ ਡੀਜ਼ਲ ਤੇ ਲਗਾਇਆ ਸੈਸ ਨਾਲ ਸਭ ਵਸਤਾਂ ਹੋਣਗੀਆਂ ਮਹਿੰਗੀਆਂ-ਬਾਬੂ ਸੁਰਿੰਦਰ ਕੁਮਾਰ ਬਗਈ
ਮਲੌਦ (ਦਿਲਬਾਗ ਸਿੰਘ ਚਾਪੜਾ)-ਪੰਜਾਬ ਮੰਤਰੀ ਮੰਡਲ ਵਲੋਂ ਪੈਟਰੋਲ ਤੇ ਡੀਜ਼ਲ 'ਤੇ ਵਧਾਏ 90 ਪੈਸੇ ਪ੍ਰਤੀ ਲੀਟਰ ਸੈਸ ਨਾਲ ਪੈਟਰੋਲ ਡੀਜ਼ਲ ਦੀ ਕੀਮਤ ਤਾ ਵਧੀ ਹੀ ਹੈ, ਪਰ ਇਸਦੇ ਨਾਲ ਬਾਕੀ ਵਸਤੂਆਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣਾ ਸੁਭਾਵਿਕ ਹੈ, ਜਿਸ ਨਾਲ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਨੂੰ ਹੋਰ ਮਾਰ ਪਵੇਗੀ। ਇਹ ਪ੍ਰਗਟਾਵਾ ਨਗਰ ਪੰਚਾਇਤ ਮਲੌਦ ਦੇ ਸਾਬਕਾ ਪ੍ਰਧਾਨ ਬਾਬੂ ਸੁਰਿੰਦਰ ਕੁਮਾਰ ਬਗਈ ਨੇ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਦੂਸਰੇ ਸੂਬਿਆਂ ਵਿੱਚ ਵੀ ਇਸ਼ਤਿਹਾਰਬਾਜ਼ੀ ਦੇ ਲੱਖਾਂ ਕਰੋੜਾ ਰੁਪਏ ਖ਼ਰਚ ਕਰ ਰਹੀ ਹੈ ਜਦਕਿ ਦੂਸਰੇ ਪਾਸੇ ਵਿੱਤੀ ਹਾਲਾਤ ਸੁਧਾਰਨ ਦੇ ਨਾਮ ਤੇ ਸੂਬੇ ਦੇ ਲੋਕਾਂ 'ਤੇ ਵਿੱਤੀ ਬੋਝ ਪਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵਸਤਾਂ ਦੇ ਰੇਟ ਵਧਾਂਉਂਣ ਦੀ ਬਜਾਏ ਘਟਾਉਣ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਜਨਤਾ ਨੂੰ ਕੁੱਝ ਰਾਹਤ ਮਿਲ ਸਕੇ।
ਤੇਲ ਕੀਮਤਾਂ ਵਿਚ ਵਾਧਾ ਲੋਕ ਮਾਰੂ ਸਿੱਧ ਹੋਵਾਂਗਾ-ਜੋਗਾ ਬਲਾਲਾ
ਸਮਰਾਲਾ, (ਰਾਮ ਗੋਪਾਲ ਸੋਫਤ)-ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਮੈਂਬਰ ਜਤਿੰਦਰ ਸਿੰਘ ਜੋਗਾ ਬਲਾਲਾ ਨੇ ਤੇਲ ਕੀਮਤਾਂ ਵਿਚ ਕੀਤੇ ਵਾਧੇ ਨੂੰ ਲੋਕ ਮਾਰੂ ਕਰਾਰ ਦਿੰਦਿਆਂ ਡੀਜ਼ਲ ਤੇ ਪੈਟਰੋਲ ਤੇ ਲਾਏ ਵਾਧੂ ਸੈਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੇੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦੀ ਮੁੱਢਲੀ ਜ਼ਰੂਰਤ 'ਤੇ ਅਥਾਹ ਟੈਕਸ ਲਾਉਣ ਨਾਲ ਆਮ ਆਦਮੀ, ਕਿਸਾਨ, ਟਰਾਂਸਪੋਰਟਰ ਤੇ ਵਪਾਰੀ ਵਰਗ ਤਾਂ ਪ੍ਰਭਾਵਿਤ ਹੋਵੇਗਾ ਹੀ, ਪਰ ਨਾਲ ਹੀ ਮਹਿੰਗਾਈ ਵਧਣ ਨਾਲ ਗਰੀਬ ਆਦਮੀ ਦੀ ਜ਼ਿੰਦਗੀ ਹੋਰ ਵੀ ਮੁਸ਼ਕਿਲ ਬਣ ਜਾਵੇਗੀ।
ਪੰਜਾਬ ਸਰਕਾਰ ਵਲੋਂ ਡੀਜ਼ਲ ਪੈਟਰੋਲ ਦੇ ਰੇਟ ਵਧਾ ਕੇ ਲੋਕਾਂ ਦੇ ਕਚੂੰਮਰ ਕੱਢਿਆ-ਡਾਕਟਰ ਕਾਲੀਆ
ਮਲੌਦ (ਸਹਾਰਨ ਮਾਜਰਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਕਰਨੈਲ ਸਿੰਘ ਕਾਲੀਆ ਨੇ ਪੰਜਾਬ ਸਰਕਾਰ ਵਲੋਂ ਵਧਾਏ ਡੀਜ਼ਲ ਪੈਟਰੋਲ ਦੇ ਰੇਟ 'ਤੇ ਕਿੰਤੂ ਕਰਦਿਆਂ ਕਿਹਾ ਕਿ ਆਪ ਸਰਕਾਰ ਦਾ ਜਨਤਾ ਦੀਆਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਮਾਰਕੀਟ ਵਿਚਲਾ ਸਾਰਾ ਢਾਂਚਾ ਡਾਵਾਂਡੋਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਅੰਤਾਂ ਦੀ ਮਹਿੰਗਾਈ ਨੇ ਖ਼ਾਸ ਤੌਰ 'ਤੇ ਪੇਂਡੂ ਵਰਗ ਦੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਕਰੀਬ 9 ਮਹੀਨਿਆਂ ਦੇ ਸਮੇਂ ਦੌਰਾਨ ਧੱਕੇਸ਼ਾਹੀ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਕੀਤਾ।
ਘਾਟੇ 'ਚ ਚੱਲ ਰਹੀ ਟਰਾਂਸਪੋਰਟ ਤੇ ਖੇਤੀ ਕਿੱਤੇ ਨੂੰ ਵੱਜੇਗੀ ਵੱਡੀ ਸੱਟ- ਆਗੂ ਤੇ ਕਾਰੋਬਾਰੀ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ 'ਤੇ 90 ਪੈਸੇ ਦੇ ਲਗਾਏ ਗਏ ਵੈਟ ਨਾਲ ਸੂਬੇ ਵਿਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ...
ਖੰਨਾ, 4 ਫਰਵਰੀ (ਮਨਜੀਤ ਸਿੰਘ ਧੀਮਾਨ)-ਖੰਨਾ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਨਾਲ ਬਹਿਸ ਕਰਨ, ਧੱਕਾ ਮੁੱਕੀ ਕਰਨ ਦੇ ਦੋਸ਼ 'ਚ ਥਾਣਾ ਸਿਟੀ-2 ਖੰਨਾ ਵਿਖੇ ਪੁਲਿਸ ਨੇ ਇਕ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਏ.ਐੱਸ.ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ...
ਮਲੌਦ, 4 ਫਰਵਰੀ (ਦਿਲਬਾਗ ਸਿੰਘ ਚਾਪੜਾ)-ਥਾਣਾ ਮਲੌਦ ਦੇ ਐੱਸ. ਐੱਚ. ਓ. ਰਾਓ ਵਰਿੰਦਰ ਸਿੰਘ ਨੇ ਅੱਜ ਇੱਥੇ ਇਕ ਨਾਕਾਬੰਦੀ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਐੱਸ. ਐੱਸ. ਪੀ. ਖੰਨਾ ਦਯਾਮਾ ਹਰੀਸ਼ ਕੁਮਾਰ ਉਮ ਪ੍ਰਕਾਸ਼ ਤੇ ਡੀ. ਐੱਸ. ਪੀ. ਪਾਇਲ ਹਰਸਿਮਰਤ ਸਿੰਘ ਛੇਤਰਾ ਦੀਆ ...
ਬੀਜਾ, 4 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਚਾਵਾ ਦੇ ਨਜ਼ਦੀਕ ਟੈਂਪੂ ਤੇ ਸਵਿਫ਼ਟ ਕਾਰ ਦੀ ਜ਼ਬਰਦਸਤ ਟੱਕਰ ਹੋ ਜਾਣ ਕਾਰਨ 3 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਇਸ ਮੌਕੇ 'ਤੇ ਟੈਂਪੂ ਦੇ ਡਰਾਈਵਰ ਕਰਨੈਲ ਸਿੰਘ ਬੰਬ ਨੇ ਦੱਸਿਆ ਕਿ ...
ਜੌੜੇਪੁਲ ਜਰਗ, 4 ਫਰਵਰੀ (ਪ.ਪ.)-ਪੰਜਾਬ ਪੁਲਿਸ ਵਲੋਂ ਨਸ਼ਾ ਮੁਕਤ ਪੰਜਾਬ ਕਰਨ ਦੀ ਵਿੱਢੀ ਮੁਹਿੰਮ ਤਹਿਤ ਅੱਜ ਪੁਲਿਸ ਚੌਂਕੀ ਰੌਣੀ ਦੇ ਇੰਚਾਰਜ ਏ. ਐੱਸ. ਆਈ. ਬਲਵੀਰ ਸਿੰਘ ਨੇ ਇਕ ਨੌਜਵਾਨ ਨੂੰ 20 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ | ਜਾਣਕਾਰੀ ਅਨੁਸਾਰ ਏ. ਐੱਸ. ਆਈ. ਬਲਵੀਰ ...
ਈਸੜੂ, 4 ਫਰਵਰੀ (ਬਲਵਿੰਦਰ ਸਿੰਘ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਈਸੜੂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ¢ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਰਵਿਦਾਸ ਜੀ ਤੋਂ ਹੋਈ, ਨਗਰ ਕੀਰਤਨ ਦੀ ਆਰੰਭਤਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ...
ਬੀਜਾ, 4 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਕਸਬਾ ਬੀਜਾ ਵਿਖੇ ਗੁਰੂ ਰਵਿਦਾਸ ਭਗਤ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਘਰ ਦੇ ਵਜ਼ੀਰ ਪਾਠੀ ਸਿੰਘ ਬਾਬਾ ਤਾਰਾ ...
ਕੁਹਾੜਾ, 4 ਫਰਵਰੀ(ਸੰਦੀਪ ਸਿੰਘ ਕੁਹਾੜਾ)-ਗਰਾਮ ਪੰਚਾਇਤ, ਸਮੂਹ ਨਗਰ ਵਾਸੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ...
ਖੰਨਾ, 4 ਫਰਵਰੀ (ਹਰਜਿੰਦਰ ਸਿੰਘ ਲਾਲ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਖੰਨਾ ਨੇੜਲੇ ਪਿੰਡ ਲਲਹੇੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ | ਇਸ ਦੌਰਾਨ ਸਾਬਕਾ ਵਾਈਸ ...
ਬੀਜਾ, 4 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਬਹੁਤ ਸ਼ਰਧਾ ਤੇ ...
ਜੌੜੇਪੁਲ ਜਰਗ, 4 ਫਰਵਰੀ (ਪਾਲਾ ਰਾਜੇਵਾਲੀਆ)-ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਅੱਜ ਜੌੜੇਪੁਲ ਦੇ ਨਾਲ ਲੱਗਦੇ ਪਿੰਡਾਂ ਜਰਗ, ਤੁਰਮਰੀ, ਰੋਹਣੋਂ ਕਲਾਂ, ਜਲਾਜਣ ਤੇ ਰਾਜੇਵਾਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਨ੍ਹਾਂ ਪਿੰਡਾਂ ਵਿਚ ਨਗਰ ਕੀਰਤਨ ਸ੍ਰੀ ਗੁਰੂ ...
ਜੌੜੇਪੁਲ ਜਰਗ, 4 ਫਰਵਰੀ (ਪਾਲਾ ਰਾਜੇਵਾਲੀਆ)-ਅੱਜ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਜਲਾਜਣ ਵਿਖੇ ਨਗਰ ਕੀਰਤਨ ਕੱਢਿਆ ਗਿਆ | ਗ੍ਰਾਮ ਪੰਚਾਇਤ ਤੇ ਸਰਪੰਚ ਬਿੰਦਰ ਕੌਰ ਦੇ ਸੱਦੇ 'ਤੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਜਲਾਜਣ ਦੇ ਸਮੂਹ ਸਟਾਫ਼ ਤੇ ...
ਮਲੌਦ, 4 ਫਰਵਰੀ (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਮਲੌਦ ਵਿਖੇ ਹੋਣਹਾਰ ਪਿ੍ੰਸੀਪਲ ਸੰਜੀਵ ਸ਼ਰਮਾ ਮੋਦਗਿਲ ਦੀ ਅਗਵਾਈ ਹੇਠ ਸੈਕੰਡਰੀ ਵਿੰਗ ਦੇ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਵਿੱਚ ਖੇਡਾਂ ਦੀ ਰੁਚੀ ਪੈਦਾ ...
ਦੋਰਾਹਾ, 4 ਫਰਵਰੀ (ਜਸਵੀਰ ਝੱਜ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਦੀ ਮੀਟਿੰਗ ਹਿੰਦੂ ਧਰਮਸ਼ਾਲਾ ਦੋਰਾਹਾ ਵਿਚ ਸਰਬਜੀਤ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਮਿਤੀ 19-02-2023 ਨੂੰ ਮੋਹਾਲੀ (ਚੰਡੀਗੜ੍ਹ) ਵਿਚ ਧਰਨੇ ...
ਸਫ਼ਾ 5 ਦੀ ਬਾਕੀ ਪੈਟਰੋਲ ਡੀਜ਼ਲ ਦੇ ਰੇਟਾਂ ਵਿੱਚ ਵਾਧਾ ਸਿੱਧੇ ਤੌਰ 'ਤੇ ਆਮ ਲੋਕਾਂ 'ਤੇ ਡਾਕਾ-ਖੇੜਾ ਮਾਛੀਵਾੜਾ ਸਾਹਿਬ (ਮਨੋਜ ਕੁਮਾਰ) ਸੂਬੇ ਦੀ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਜੋ ਸੁਪਨੇ ਦਿਖਾਏ¢ ਉਨ੍ਹਾਂ ਨੂੰ ਹਕੀਕਤ ਵਿੱਚ ਬਦਲਣਾ ਤਾਂ ਦੂਰ ਆਮ ...
ਪਾਇਲ, (ਰਜਿੰਦਰ ਸਿੰਘ/ ਨਿਜ਼ਾਮਪੁਰ)-ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਪਾਇਲ ਵਿਖੇ ਗੱਲਬਾਤ ਕਰਨ ਸਮੇਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਡੀਜ਼ਲ ਅਤੇ ਪੈਟਰੋਲ ਦੇ ਰੇਟਾਂ ...
ਬੀਜਾ, (ਕਸ਼ਮੀਰਾ ਸਿੰਘ ਬਗ਼ਲੀ)-ਸੂਬੇ 'ਚ ਬਦਲਾਅ ਦੇ ਨਾਂਅ 'ਤੇ ਹੋਂਦ 'ਚ ਆਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੇ ਰਾਹਤ ਦੇਣ ਦੀ ਬਜਾਏ ਲੋਕਾਂ 'ਤੇ ਨਵਾਂ ਬੋਝ ਪਾ ਦਿੱਤਾ ਹੈ, ਜਿਸ ਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ...
ਸਮਰਾਲਾ, 4 ਫਰਵਰੀ (ਪ.ਪ.)-ਸਥਾਨਕ ਪੁਲਿਸ ਨੇ ਪੰਜਾਬ ਦੀਆਂ ਜੇਲ੍ਹਾਂ 'ਚੋਂ ਨਸ਼ਿਆਂ ਦਾ ਕਾਰੋਬਾਰ ਚਲਾ ਰਹੇ ਇੱਕ ਵੱਡੇ ਨਸ਼ਾ ਤਸਕਰ ਨੂੰ ਜੇਲ੍ਹ ਵਿੱਚੋਂ ਹੀ ਨਸ਼ਿਆਂ ਦਾ ਕਾਰੋਬਾਰ ਚਲਾਉਣ ਦੇ ਦੋਸ਼ ਵਿੱਚ ਨਾਮਜ਼ਦ ਕੀਤਾ ਹੈ¢ ਇਸ ਦੇ ਇੱਕ ਸਾਥੀ ਨੂੰ ਪੁਲਿਸ ਇੱਕ ...
ਮਲੌਦ, 4 ਫਰਵਰੀ (ਦਿਲਬਾਗ ਸਿੰਘ ਚਾਪੜਾ)-ਬੀਤੇ ਦਿਨੀਂ ਪਿੰਡ ਝੱਮਟ ਵਿਖੇ ਇੱਕ ਫ਼ੈਕਟਰੀ ਵਿੱਚ ਨੌਜਵਾਨ ਵਰਿੰਦਰਜੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਜੱਸੋਵਾਲ ਜ਼ਿਲ੍ਹਾ ਲੁਧਿਆਣਾ ਵਲੋਂ ਫ਼ੈਕਟਰੀ ਮਾਲਕਾਂ 'ਤੇ 31 ਜਨਵਰੀ ਨੂੰ ਲਗਾਏ ਕੁੱਟਮਾਰ ਦੇ ...
ਸਮਰਾਲਾ, 4 ਫਰਵਰੀ (ਗੋਪਾਲ ਸੋਫਤ)-ਹਾਲ ਹੀ ਵਿਚ ਹੋਈਆਂ ਰਾਜ ਪੱਧਰੀ ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਲਈ 'ਸਮਰਾਲਾ ਹਾਕੀ ਕਲੱਬ' ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਵਿਖੇ 'ਸਨਮਾਨ ਸਮਾਗਮ' ਦਾ ਆਯੋਜਨ ਕੀਤਾ ਗਿਆ¢ ਜਿਸ ...
ਮਲੌਦ, 4 ਫਰਵਰੀ (ਸਹਾਰਨ ਮਾਜਰਾ)-ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਚਰਨਜੀਤ ਸਿੰਘ ਫਲੇਵਾਲ ਤੇ ਜਗਤਾਰ ਸਿੰਘ ਚੋਮੋਂ ਨੇ ਜਾਰੀ ਪੈੱ੍ਰਸ ਬਿਆਨ ਰਾਹੀਂ ਦੋਸ਼ ਲਗਾਇਆ ਕਿ ਸਰਕਾਰਾਂ ਵਲੋਂ ਮਨੁੱਖੀ ਅਧਿਕਾਰਾਂ ਦੀ ਘੋਰ ...
ਖੰਨਾ, 4 ਫਰਵਰੀ (ਹਰਜਿੰਦਰ ਸਿੰਘ ਲਾਲ)-ਏ.ਐੱਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਕਲਾਲ ਮਾਜਰਾ ਵਿਖੇ ਰੈੱਡ ਰਿਬਨ ਤੇ ਐਨ.ਡੀ.ਐਲ.ਆਈ. ਕਲੱਬ ਵਲੋਂ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ¢ ਕਾਲਜ ਦੇ ਡਾਇਰੈਕਟਰ ਡਾ.ਹਰਪ੍ਰੀਤ ਸਿੰਘ ਨੇ ਪ੍ਰੋਗਰਾਮ ਦੌਰਾਨ ਸਟਾਫ਼ ਤੇ ...
ਦੋਰਾਹਾ, 4 ਫਰਵਰੀ (ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਅਧਿਆਪਕਾਂ ਦੁਆਰਾ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਵੇਰੇ 11 ਵਜੇ ਤੋਂ 1 ਵਜੇ ਤੱਕ ਕਾਲਜ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ¢ ਇਹ ਜਾਣਕਾਰੀ ਦਿੰਦਿਆਂ ...
ਮਲੌਦ, 4 ਫਰਵਰੀ (ਦਿਲਬਾਗ ਸਿੰਘ ਚਾਪੜਾ/ਸਹਾਰਨ ਮਾਜਰਾ)-ਸੰਤ ਬਾਬਾ ਮਾੜੂ ਰਾਮ ਡੇਰਾ ਗੁਫਾ ਲਸੋਈ ਵਾਲਿਆਂ ਦੀ ਸਰਪ੍ਰਸਤੀ ਹੇਠ ਬਾਬਾ ਨੇਕ ਰਾਮ ਡੇਰਾ ਸੂਏ ਵਾਲਿਆਂ ਦੀ ਯਾਦ 'ਚ ਡੇਰਾ ਗੁਫਾ ਕਮੇਟੀ, ਪ੍ਰਬੰਧਕ ਕਮੇਟੀ ਡੇਰਾ ਸੂਏ ਵਾਲੇ, ਗ੍ਰਾਮ ਪੰਚਾਇਤ ਤੇ ਸਮੁੱਚੇ ...
ਡੇਹਲੋਂ, 4 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਚੈਰੀਟੇਬਲ ਹਸਪਤਾਲ ਡੇਹਲੋ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੇ ਉਦਘਾਟਨ ਸਮੇਂ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ, ਜਨਰਲ ਸੈਕਟਰੀ ਡਾ: ਇਕਬਾਲ ਸਿੰਘ ਵਾਲੀਆ, ...
ਸਾਹਨੇਵਾਲ, 4 ਫਰਵਰੀ (ਹਨੀ ਚਾਠਲੀ)-ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਅੱਜ ਵਿਸ਼ਵ ਕੈਂਸਰ ਦਿਵਸ ਦੇ ਮੌਕੇ 'ਤੇ ਪਿ੍ੰਸੀਪਲ ਮਨਵਿੰਦਰ ਸਿੰਘ ਨੇ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਇਸ ਭਿਆਨਕ ਬਿਮਾਰੀ ਬਾਰੇ ਜਾਗਰੂਕ ਕੀਤਾ¢ ...
ਖੰਨਾ, 4 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਏ.ਐੱਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਖੰਨਾ ਦੇ ਪ੍ਰਾਇਮਰੀ ਵਿੰਗ 'ਚ ਕਿਡਜ਼ ਫੈੱਸਟ ਕਰਵਾਇਆ ਗਿਆ | ਬੱਚਿਆਂ ਨੇ ਝੂਲਿਆਂ, ਮਿਊਜ਼ੀਕਲ ਚੇਅਰ, ਮੈਜ਼ਿਕ, ਟੈਟੂ, ਘੁੜ ਸਵਾਰੀ ਆਦਿ ਦਾ ਆਨੰਦ ਲਿਆ | ਬੱਚਿਆਂ ਨੇ ਖੂਬ ਮਸਤੀ ...
ਬੀਜਾ, 4 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਵਲੋਂ ਦੇਸ਼ ਭਰ ਦੇ ਡਿਪੂ ਹੋਲਡਰ ਵਲੋਂ ਆਪਣੀਆਂ 11 ਹੱਕੀ ਮੰਗਾਂ ਲਈ 3 ਦਿਨਾਂ ਦੇਸ਼ ਵਿਆਪੀ ਹੜਤਾਲ 7 ਤੋਂ 9 ਫਰਵਰੀ ਤੱਕ ਦੇਸ਼ ਅੰਦਰ 72 ਘੰਟੇ ਲਈ ਬਾਇਉਮੈਟਿਕ ਮਸ਼ੀਨਾਂ ...
ਖੰਨਾ, 4 ਫਰਵਰੀ (ਹਰਜਿੰਦਰ ਸਿੰਘ ਲਾਲ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਭਾਜਪਾ ਜੰਮੂ-ਕਸ਼ਮੀਰ 'ਚ ਸ਼ਾਂਤੀ ਦੇ ਨਾਲ-ਨਾਲ ਵਿਕਾਸ ਨੂੰ ਵੀ ਪਹਿਲ ਦੇ ਰਹੀ ਹੈ¢ ਸਾਲ 2023 ਦੇ ਬਜਟ 'ਚ ਜੰਮੂ-ਕਸ਼ਮੀਰ ਲਈ 35581.33 ਕਰੋੜ ਰੁਪਏ ਰੱਖੇ ਗਏ ਹਨ ਜੋ ...
ਖੰਨਾ, 4 ਫਰਵਰੀ (ਹਰਜਿੰਦਰ ਸਿੰਘ ਲਾਲ)-ਲਾਈਨੋਂ ਪਾਰ ਦੇ ਇਲਾਕੇ ਦੇ ਲੋਕਾਂ ਵਿਚ ਲੋਕ ਨਿਰਮਾਣ ਵਿਭਾਗ ਦੇ ਕੰਮ ਨੂੰ ਲੈ ਕੇ ਪ੍ਰੇਸ਼ਾਨ ਹਨ ਅਤੇ ਸੰਘਰਸ਼ ਤੇਜ਼ ਕਰ ਰਹੇ ਹਨ ¢ ਉਨ੍ਹਾਂ ਦੀ ਮੰਗ ਹੈ ਕਿ ਵਿਭਾਗ ਰਤਨਹੇੜੀ ਪੁਲ ਦਾ ਰਸਤਾ ਜਲਦੀ ਖੋਲ੍ਹੇ¢ ਅਸਲ ਵਿਚ ਪੁਲ ਦੀ ...
ਖੰਨਾ, 4 ਫਰਵਰੀ (ਹਰਜਿੰਦਰ ਸਿੰਘ ਲਾਲ)-ਐੱਮ.ਜੀ.ਸੀ.ਏ.ਐੱਸ ਮਾਡਲ ਹਾਈ ਸਕੂਲ, ਖੰਨਾ ਦੇ ਵਿਦਿਆਰਥੀਆਂ ਨੇ ਏ.ਡੀ.ਐੱਸ.ਏ.ਟੀ. ਦੀ ਪ੍ਰਤੀਯੋਗਤਾ 'ਚ ਭਾਗ ਲਿਆ ਸੀ¢ ਜਿਸ ਵਿਚ ਸਕੂਲ ਦੇ ਵਿਦਿਆਰਥੀਆ ਨੇ ਗੋਲਡ ਮੈਡਲ ਹਾਸਿਲ ਕਰ ਕੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਮ ਰੌਸ਼ਨ ...
ਮਲੌਦ, 4 ਫਰਵਰੀ (ਸਹਾਰਨ ਮਾਜਰਾ)-ਸਿੱਖ ਕੌਮ ਦੇ ਵੱਡੇ ਘੱਲੂਘਾਰੇ ਦੇ 35000 ਹਜ਼ਾਰ ਮਹਾਨ ਸ਼ਹੀਦਾਂ ਦੀ ਯਾਦ ਵਿਚ ਸਾਲਾਨਾ ਇਕੋਤਰੀ ਸਮਾਗਮ ਗੁਰਦੁਆਰਾ ਸ਼ਹੀਦ ਸਿੰਘਾਂ ਪਿੰਡ ਜੋਗੀਮਾਜਰਾ ਕੁੱਪ ਕਲਾਂ ਵਿਖੇ ਮੁੱਖ ਸੇਵਾਦਾਰ, ਮਹਾਨ ਪਰਉਪਕਾਰੀ ਅਤੇ ਉੱਘੇ ਸਮਾਜ ਸੇਵਕ ...
ਡੇਹਲੋਂ, 4 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਸੀ.ਟੀ.ਐੱਸ.ਟੀ ਵਲੋਂ ਕਰਵਾਏ 16ਵੇਂ ਨੈਸ਼ਨਲ ਇਮਤਿਹਾਨ ਦੌਰਾਨ ਵਿਕਟੋਰੀਆ ਪਬਲਿਕ ਸਕੂਲ, ਲਹਿਰਾ ਦੇ ਵਿਦਿਆਰਥੀਆਂ ਨੇ 2 ਸੋਨ ਤਗਮੇ, 2 ਚਾਂਦੀ ਦੇ ਤਗਮੇ ਅਤੇ 2 ਕਾਂਸੀ ਦੇ ਤਗਮੇ ਹਾਸਿਲ ਕੀਤੇ ਹਨ¢ ਜ਼ਿਕਰਯੋਗ ਹੈ ਕਿ ਪਿਛਲੇ ...
ਬੀਜਾ, 4 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਭੌਰਲਾ ਦੇ ਕਿਰਨਦੀਪ ਕੌਰ ਸਪੁੱਤਰੀ ਕੁਲਦੀਪ ਸਿੰਘ ਵਾਸੀ ਭੌਰਲਾ ਜੋ ਕਿ ਇੱਕ ਪਾਸੇ ਰਾਜਸਥਾਨ ਵਿਚ ਬੀ.ਐੱਸ.ਐੱਫ. ਵਿਚ ਨੌਕਰੀ ਕਰਦੇ ਹੋਏ ਆਪਣੇ ਦੇਸ਼ ਦੀ ਸਰਹੱਦ ਦੀ ਰਾਖੀ ਦੀ ਸੇਵਾ ਕਰ ਰਹੇ ਹਨ | ਉੱਥੇ ਹੀ ਉਨ੍ਹਾਂ ਨੇ ...
ਖੰਨਾ, 4 ਫਰਵਰੀ (ਮਨਜੀਤ ਸਿੰਘ ਧੀਮਾਨ)-ਪਿਛਲੇ ਦਿਨੀਂ ਯੂ. ਪੀ. ਤੋਂ ਲਾਪਤਾ ਹੋਇਆ ਬੱਚਾ ਸਦਰ ਥਾਣਾ ਪੁਲਿਸ ਨੇ ਐੱਸ. ਐੱਚ. ਓ ਨਛੱਤਰ ਸਿੰਘ ਦੀ ਅਗਵਾਈ ਹੇਠ ਉਸ ਦੇ ਪਰਿਵਾਰ ਹਵਾਲੇ ਕੀਤਾ¢ ਉਨ੍ਹਾਂ ਦੱਸਿਆ ਕਿ ਜੂਨੈਦ ਨਾਂ ਦਾ ਇਹ ਬੱਚਾ ਜੋ ਕਿ ਧਨਾਰੀ ਤਹਿਸੀਲ ਗੈਨੋਰ, ...
ਲੁਧਿਆਣਾ, 4 ਫ਼ਰਵਰੀ (ਪੁਨੀਤ ਬਾਵਾ)-ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਵਲੋਂ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ, ਕੌਂਸਲ ਆਫ਼ ਇੰਜੀਨੀਅਰਜ਼ ਐਂਡ ਵੈਲਯੂਅਰਜ਼, ਕਲੱਬ ਐਨ.ਪੀ.ਸੀ. ਇੰਡੀਆ, ਕ੍ਰੇਡਾਈ ਪੰਜਾਬ, ਲੁਧਿਆਣਾ ਸੈਨੇਟਰੀ ਐਂਡ ਪਾਈਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX