ਤਪਾ ਮੰਡੀ, 4 ਫਰਵਰੀ (ਪ੍ਰਵੀਨ ਗਰਗ)-ਸ਼ਹਿਰ 'ਚ ਦਿਨ-ਬ-ਦਿਨ ਵਧ ਰਹੀਆਂ ਚੋਰੀਆਂ, ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਨਾਮਾਲੂਮ ਲੁਟੇਰੇ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਲਗਾਤਾਰ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਕੇ ਰੱਖ ਦਿੱਤੇ ਹਨ | ਅਜਿਹੀ ਹੀ ਇਕ ਘਟਨਾ ਸ਼ਹਿਰ ਦੀ ਜੰਡ ਵਾਲੀ ਗਲੀ 'ਚ ਵਾਪਰੀ ਜਦੋਂ ਨਾਮਾਲੂਮ ਨਕਾਬਪੋਸ਼ ਮੋਟਰਸਾਈਕਲ ਸਵਾਰ ਦੁਪਹਿਰ ਸਮੇਂ ਧੁੱਪ ਸੇਕ ਰਹੀ ਇਕ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਫ਼ਰਾਰ ਹੋ ਗਏ | ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਔਰਤ ਸ਼ਾਮ ਪਿਆਰੀ (70) ਪਤਨੀ ਮਾਸਟਰ ਰਾਮਰਤਨ ਸ਼ਰਮਾ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਦੱਸਿਆ ਕਿ ਉਹ ਦੁਪਹਿਰ ਸਮੇਂ ਘਰ ਦੇ ਬਾਹਰ ਗਲੀ 'ਚ ਬੈਠੀ ਧੁੱਪ ਸੇਕ ਰਹੀ ਸੀ ਕਿ ਗਲੀ ਵਿਚ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਆਏ, ਜਿਨ੍ਹਾਂ ਵਿਚੋਂ ਇਕ ਨੌਜਵਾਨ ਥੋੜ੍ਹੀ ਦੂਰੀ 'ਤੇ ਖੜ੍ਹਾ ਹੋ ਗਿਆ ਅਤੇ ਦੂਸਰਾ ਮੋਟਰਸਾਈਕਲ ਤੋਂ ਉਤਰ ਕੇ ਮੋਬਾਈਲ ਸੁਣਨ ਲੱਗ ਪਿਆ, ਮੋਬਾਈਲ ਸੁਣਦਾ-ਸੁਣਦਾ ਉਹ ਉਸ ਦੇ ਨਜ਼ਦੀਕ ਆ ਗਿਆ ਤੇ ਕੰਨਾਂ ਨੂੰ ਹੱਥ ਪਾ ਕੇ ਬੇਬੇ-ਬੇਬੇ ਕਹਿੰਦਾ ਹੋਇਆ ਕੰਨਾਂ 'ਚੋਂ ਵਾਲੀਆਂ ਖਿੱਚ ਕੇ ਮੋਟਰਸਾਈਕਲ 'ਤੇ ਬੈਠ ਕੇ ਫ਼ਰਾਰ ਹੋ ਗਏ, ਜਿਸ ਕਾਰਨ ਬਜ਼ੁਰਗ ਔਰਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਉਪਰੰਤ ਬਜ਼ੁਰਗ ਮਾਤਾ ਨੇ ਕਾਫ਼ੀ ਸ਼ੋਰ ਮਚਾਇਆ ਪ੍ਰੰਤੂ ਉਦੋਂ ਤੱਕ ਉਹ ਨਕਾਬਪੋਸ਼ ਉਨ੍ਹਾਂ ਦੀ ਪਹੁੰਚ ਤੋਂ ਕਾਫ਼ੀ ਦੂਰ ਜਾ ਚੁੱਕੇ ਸਨ | ਉਨ੍ਹਾਂ ਤੁਰੰਤ ਇਸ ਘਟਨਾ ਸਬੰਧੀ ਤਪਾ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਹੀ ਥਾਣਾ ਮੁਖੀ ਤਪਾ ਨਿਰਮਲਜੀਤ ਸਿੰਘ ਸੰਧੂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਜਿਨ੍ਹਾਂ ਘਟਨਾ ਦਾ ਜਾਇਜ਼ਾ ਲਿਆ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੇਖਣ 'ਤੇ ਪਤਾ ਲੱਗਾ ਕੇ ਨਕਾਬਪੋਸ਼ ਲੁਟੇਰਿਆਂ ਪਾਸ ਬਿਨਾਂ ਨੰਬਰੀ ਮੋਟਰਸਾਈਕਲ ਸੀ | ਫ਼ਿਲਹਾਲ ਪੁਲਿਸ ਵਲੋਂ ਇਸ ਘਟਨਾ ਸਬੰਧੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ | ਇਸ ਮੌਕੇ ਤੇਜਿੰਦਰ ਸ਼ਰਮਾ ਆਦਿ ਮੌਜੂਦ ਸਨ |
ਤਪਾ ਮੰਡੀ, 4 ਫਰਵਰੀ (ਪ੍ਰਵੀਨ ਗਰਗ)-ਨਾਮਾਲੂਮ ਚੋਰਾਂ ਵਲੋਂ ਤਪਾ-ਢਿਲਵਾਂ ਰੋਡ 'ਤੇ ਸਥਿਤ ਇਕ ਸਰਵਿਸ ਸਟੇਸ਼ਨ 'ਤੇ ਬਣੇ ਕਮਰੇ ਦਾ ਜਿੰਦਰਾ ਭੰਨ ਕੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ...
ਬਰਨਾਲਾ, 4 ਫਰਵਰੀ (ਰਾਜ ਪਨੇਸਰ)-ਥਾਣਾ ਸਦਰ ਪੁਲਿਸ ਬਰਨਾਲਾ ਵਲੋਂ 108 ਲੀਟਰ ਲਾਹਣ ਬਰਾਮਦ ਕਰ ਕੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜੱਗਾ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ...
ਟੱਲੇਵਾਲ, 4 ਫਰਵਰੀ (ਸੋਨੀ ਚੀਮਾ)-ਪਿੰਡ ਬਖਤਗੜ੍ਹ ਦੇ ਇਕ ਨੌਜਵਾਨ ਦੀ ਬੀਤੀ ਦੇਰ ਰਾਤ ਕਾਰ ਹਾਦਸੇ ਵਿਚ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਟੱਲੇਵਾਲ ਦੇ ਏ.ਐਸ.ਆਈ ਕਮਲਜੀਤ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਪਿੰਡ ਬਖਤਗੜ੍ਹ ਦੇ ਗਿਆਨ ਪੱੁਤਰ ਸਵ: ...
ਤਪਾ ਮੰਡੀ, 4 ਫਰਵਰੀ (ਪ੍ਰਵੀਨ ਗਰਗ)-ਜਿੱਥੇ ਇੱਕ ਪਾਸੇ ਪਸੰਜਰ ਗੱਡੀਆਂ ਦੇ ਠਹਿਰਾਅ ਨੂੰ ਲੈ ਕੇ ਨਜ਼ਦੀਕੀ ਪਿੰਡ ਘੁੰਨਸ ਦੇ ਰੇਲਵੇ ਸਟੇਸ਼ਨ 'ਤੇ ਪਿੰਡ ਵਾਸੀਆਂ ਵਲੋਂ ਸੰਘਰਸ਼ ਵਿੱਢਿਆ ਹੋਇਆ ਹੈ, ਉੱਥੇ ਅੱਜ ਤਪਾ ਦੇ ਰੇਲਵੇ ਸਟੇਸ਼ਨ 'ਤੇ ਇਕੱਠੇ ਹੋਏ ਮੰਡੀ ...
ਮਹਿਲ ਕਲਾਂ, 4 ਫਰਵਰੀ (ਅਵਤਾਰ ਸਿੰਘ ਅਣਖੀ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਮਹਿਲ ਕਲਾਂ ਦੇ ਸਮੂਹ ਅਹੁਦੇਦਾਰਾਂ, ਵਰਕਰਾਂ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਚੱਕ ਭਾਈ ਕਾ ਦੀ ਪ੍ਰਧਾਨਗੀ ਹੇਠ ਇੱਥੇ ਹੋਈ | ਇਸ ਮੌਕੇ ...
ਸ਼ਹਿਣਾ, 4 ਫਰਵਰੀ (ਸੁਰੇਸ਼ ਗੋਗੀ)-ਗ੍ਰਾਮ ਪੰਚਾਇਤ ਨਿੰਮ ਵਾਲਾ ਮੋੜ ਵਲੋਂ ਪਿੰਡ ਦੀਆਂ ਪ੍ਰਮੁੱਖ ਗਲੀਆਂ ਵਿਚ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ | ਸਰਪੰਚ ਗੁਰਮੀਤ ਕੌਰ ਨਿੰਮ ਵਾਲਾ ਨੇ 14 ਤੇ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਪੰਚਾਇਤ ਕੋਲ ਪਈ ਸੀ ...
ਬਰਨਾਲਾ, 4 ਫਰਵਰੀ (ਰਾਜ ਪਨੇਸਰ)-ਥਾਣਾ ਸਿਟੀ-2 ਬਰਨਾਲਾ ਪੁਲਿਸ ਵਲੋਂ ਇਕ ਵਿਅਕਤੀ ਨੂੰ 260 ਨਸ਼ੀਲੀ ਗੋਲੀਆਂ, ਇਕ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ...
ਭਦੌੜ, 4 ਫਰਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)-ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਭਦੌੜ ਪੁਲਿਸ ਨੇ ਦੋ ਨੌਜਵਾਨਾਂ ਨੂੰ ੂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਐਸ.ਐਚ.ਓ. ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ. ...
ਬਰਨਾਲਾ, 4 ਫਰਵਰੀ (ਰਾਜ ਪਨੇਸਰ)-ਥਾਣਾ ਸਦਰ ਵਲੋਂ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਦੀ ਆੜ 'ਚ ਢਾਈ ਲੱਖ ਰੁਪਏ ਤੇ ਸਕੂਟਰੀ ਲੈ ਜਾਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਮੱੁਦਈ ਸਵਿੰਦਰ ...
ਤਪਾ ਮੰਡੀ, 4 ਫਰਵਰੀ (ਪ੍ਰਵੀਨ ਗਰਗ)-ਸਫ਼ਾਈ ਸੇਵਕ ਯੂਨੀਅਨ ਤਪਾ ਨੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਪ੍ਰਧਾਨ ਭੋਲੂ ਰਾਮ ਦੀ ਅਗਵਾਈ ਹੇਠ ਸਮੂਹ ਸਫ਼ਾਈ ਸੇਵਕਾਂ ਨੇ ਅਣਮਿਥੇ ਸਮੇਂ ਲਈ ਹੜਤਾਲ ਕਰ ਕੇ ਨਗਰ ਕੌਂਸਲ ਤਪਾ ਵਿਖੇ ਧਰਨਾ ਲਗਾ ਸੂਬਾ ...
ਮਹਿਲ ਕਲਾਂ, 4 ਫਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਮਹਿਲ ਖ਼ੁਰਦ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਦੇ ਆਗਮਨ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਵੱਖ-ਵੱਖ ਕੀਰਤਨੀ ਜਥਿਆਂ ਨੇ ਰਸਭਿੰਨਾ ਕੀਰਤਨ ...
ਹੰਡਿਆਇਆ, 4 ਫਰਵਰੀ (ਗੁਰਜੀਤ ਸਿੰਘ ਖੁੱਡੀ)- ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਤੱਖਾ ਸਿੰਘ ਜੀ ਹੰਡਿਆਇਆ ਰੋਡ ਬਰਨਾਲਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ 'ਚ ਕਥਾਵਾਚਕ ਬੀਬੀ ਗੁਰਸ਼ਰਨਪ੍ਰੀਤ ਕੌਰ ਬੱਲੋ ਨੇ ਕਿਹਾ ਕਿ ਸਾਨੂੰ ਬਾਣੀ ਤੇ ਬਾਣੇ ਨਾਲ ਜੁੜ ਕੇ ...
ਮਹਿਲ ਕਲਾਂ, 4 ਫਰਵਰੀ (ਤਰਸੇਮ ਸਿੰਘ ਗਹਿਲ)-ਮਿੰਨੀ ਉਲੰਪਿਕ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲ੍ਹਾ ਰਾਏਪੁਰ ਦੇ ਵੱਡੇ ਖੇਡ ਮੇਲੇ ਦੇ ਟਰਾਲੀ ਬੈਕ ਮੁਕਾਬਲਿਆਂ ਵਿਚੋਂ ਕਸਬਾ ਮਹਿਲ ਕਲਾਂ ਦੇ ਟਰਾਲੀ ਬੈਕ ਚੈਂਪੀਅਨ ਕਮਲਪ੍ਰੀਤ ਸਿੰਘ ਧਾਲੀਵਾਲ ਨੇ ...
ਬਰਨਾਲਾ, 4 ਫਰਵਰੀ (ਨਰਿੰਦਰ ਅਰੋੜਾ)-ਵਿਸ਼ਵ ਕੈਂਸਰ ਦਿਵਸ ਮੌਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਡਾ: ਦੇਵਨ ਮਿੱਤਲ (ਐਮ.ਡੀ) ਵਲੋਂ ਮਰੀਜ਼ਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਦੇ ਹੋਏ ਦੱਸਿਆ ਕਿ ਸਿਵਲ ਸਰਜਨ ਬਰਨਾਲਾ ਡਾ: ਜਸਵੀਰ ਸਿੰਘ ਔਲਖ ਅਤੇ ਐਸ.ਐਮ.ਓ. ਬਰਨਾਲਾ ਡਾ: ...
ਤਪਾ ਮੰਡੀ, 4 ਫਰਵਰੀ (ਵਿਜੇ ਸ਼ਰਮਾ)-ਆਮ ਆਦਮੀ ਪਾਰਟੀ ਸਰਕਾਰ ਵਲੋਂ ਮਾਰਕੀਟ ਕਮੇਟੀ ਦਾ ਤਪਾ ਦਾ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ ਨੰੂ ਨਿਯੁਕਤ ਕੀਤਾ ਗਿਆ | ਜਿਉਂ ਹੀ ਹਲਕੇ 'ਚ ਇਸ ਖ਼ਬਰ ਦਾ ਪਤਾ ਲੱਗਿਆ ਤਾਂ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਦੱਸਣਯੋਗ ਹੈ ਕਿ ...
ਮਹਿਲ ਕਲਾਂ, 4 ਫਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਲੋਹਗੜ੍ਹ ਵਿਖੇ ਗੁਰੂ ਰਵਿਦਾਸ ਦੇ ਆਗਮਨ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ | ਗੁਰਦੁਆਰਾ ਸਾਹਿਬ ਗੁਰੂ ...
ਮਹਿਲ ਕਲਾਂ, 4 ਫਰਵਰੀ (ਅਵਤਾਰ ਸਿੰਘ ਅਣਖੀ)-ਪੈਨਸ਼ਨਰਜ਼ ਐਸੋਸੀਏਸ਼ਨ ਮਹਿਲ ਕਲਾਂ ਦੀ ਹੋਈ ਮੀਟਿੰਗ 'ਚ ਆਗੂਆਂ ਨੇ ਇਕ ਵਿਸ਼ੇਸ਼ ਮਤਾ ਲਿਆ ਕਿ ਭਗਵੰਤ ਮਾਨ ਸਰਕਾਰ ਵਲੋਂ ਤੇਲ ਕੀਮਤਾਂ 'ਚ ਕੀਤੇ ਵਾਧੇ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਬਦਲਾਅ ...
ਮਹਿਲ ਕਲਾਂ, 4 ਫਰਵਰੀ (ਤਰਸੇਮ ਸਿੰਘ ਗਹਿਲ)- ਪੰਜਾਬ ਦੇ ਲੋਕਾਂ ਵਲੋਂ ਚੰਗੇ ਭਵਿੱਖ ਦੀ ਆਸ ਵਿਚ ਚੁਣੀ 'ਆਪ' ਸਰਕਾਰ ਦੀਆਂ ਨੀਤੀਆਂ ਹੁਣ ਲੋਕ ਪੱਖੀ ਨਹੀਂ ਸਗੋਂ ਕਾਰਪੋਰੇਟ ਪੱਖੀ ਦਿਖਾਈ ਦੇ ਰਹੀਆਂ ਹਨ, ਭਗਵੰਤ ਮਾਨ ਦੀ ਸਰਕਾਰ ਵਲੋਂ ਹੁਣ ਤੱਕ ਲੋਕ ਹਿਤਾਂ ਦੇ ਨਾਂਅ 'ਤੇ ...
ਤਪਾ ਮੰਡੀ, 4 ਫਰਵਰੀ (ਵਿਜੇ ਸ਼ਰਮਾ)-ਸ਼ਹਿਰ ਦੇ ਸ਼ਰਧਾਲੂਆਂ ਦੀ ਬੱਸ ਹਿਮਾਚਲ ਪ੍ਰਦੇਸ਼ ਵਿਖੇ ਮਾਤਾ ਚਿੰਤਪੁਰਨੀ ਤੇ ਮਾਂ ਜਵਾਲਾ ਜੀ ਦੇ ਦਰਸ਼ਨਾਂ ਲਈ ਸਮਾਜ ਸੇਵੀ ਅਸ਼ੋਕ ਕੁਮਾਰ ਗੋਇਲ ਅਤੇ ਪਿ੍ੰਸ ਗੋਇਲ ਦੀ ਅਗਵਾਈ ਵਿਚ ਰਵਾਨਾ ਹੋਈ | ਜਿਸ ਨੂੰ ਆੜ੍ਹਤੀਆ ...
ਬਰਨਾਲਾ, 4 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਐਕਸਪਲੋਰ ਆਈਲਟਸ ਅਕੈਡਮੀ ਬਰਨਾਲਾ ਦੇ ਵਿਦਿਆਰਥੀਆਂ ਨੇ ਆਈਲਟਸ ਵਿਚੋ ਵਧੀਆ ਬੈਂਡ ਸਕੋਰ ਪ੍ਰਾਪਤ ਕਰਕੇ ਮਾਪਿਆ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ | ਅਕੈਡਮੀ ਦੇ ਐਮ.ਡੀ. ਲਵਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ...
ਬਰਨਾਲਾ, 4 ਫਰਵਰੀ (ਅਸ਼ੋਕ ਭਾਰਤੀ)-ਮੱਧ ਪ੍ਰਦੇਸ ਦੇ ਸ਼ਹਿਰ ਭੋਪਾਲ ਵਿਖੇ ਖੇਲੋ ਇੰਡੀਆ ਯੂਥ ਗੇਮਜ਼ 2023 ਵਿਚ ਅਥਲੈਟਿਕਸ ਦੇ ਹੈਮਰ ਥਰੋ ਮੁਕਾਬਲੇ ਵਿਚ ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਖ਼ੁਰਦ ਦੇ ਹੋਣਹਾਰ ਰਾਸ਼ਟਰੀ ਖਿਡਾਰੀ ਗੁਰਵੀਰ ਸਿੰਘ ਬਾਠ ਨੇ 65.43 ਮੀਟਰ ...
ਬਰਨਾਲਾ, 4 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਰਾਈਫ਼ਲ ਸ਼ੂਟਿੰਗ ਰੇਂਜ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਦਾ ਉਦਘਾਟਨ ਅੱਜ ਏਅਰ ਫੋਰਸ ਬਰਨਾਲਾ ਤੋਂ ਗਰੁੱਪ ਕੈਪਟਨ ਆਰ.ਐਸ. ਭੰਡਾਰੀ ਵੀ.ਐਸ.ਐਮ. ਨੇ ਕੀਤਾ | ਇਸ ਸਮੇਂ ਸਕੂਲ ਦੇ ...
ਹੰਡਿਆਇਆ, 4 ਫਰਵਰੀ (ਗੁਰਜੀਤ ਸਿੰਘ ਖੁੱਡੀ)-ਪਿੰਡ ਖੁੱਡੀ ਕਲਾਂ ਵਿਖੇ ਪੀ.ਐਸ.ਪੀ.ਸੀ.ਐੱਲ. ਬਰਨਾਲਾ ਵਲੋਂ ਗ੍ਰਾਹਕ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ | ਜਿੱਥੇ ਐਸ.ਸੀ.ਅਤੇ ਬੀ.ਸੀ. ਕੈਟਾਗਰੀ ਦੇ ਗ੍ਰਾਹਕਾਂ ਦੇ ਪਹਿਲਾਂ ਤੋਂ ਮੁਫ਼ਤ ਮਿਲ ਰਹੇ 400 ਯੂਨਿਟ ਬਿਜਲੀ ...
ਬਰਨਾਲਾ, 4 ਫਰਵਰੀ (ਨਰਿੰਦਰ ਅਰੋੜਾ)-ਸ੍ਰੀ ਚੇਤਨ ਸ਼ਰਮਾ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਲੋਂ ਝੋਨੇ ਦੀ ਫ਼ਸਲ ਸਰਕਾਰ ਦੀਆਂ ਹਦਾਇਤਾਂ ਤੋਂ ਪਹਿਲਾਂ ਲਾਉਣ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਐਡਵੋਕੇਟ ਸਰਬਜੀਤ ਸਿੰਘ ...
ਟੱਲੇਵਾਲ, 4 ਫਰਵਰੀ (ਸੋਨੀ ਚੀਮਾ)-ਸੀ.ਐਸ. ਇਮੀਗ੍ਰੇਸ਼ਨ ਰਾਏਕੋਟ ਆਪਣੇ ਕੈਨੇਡਾ ਵਿਚਲੇ ਦਫ਼ਤਰਾਂ ਦੇ ਸਹਿਯੋਗ ਨਾਲ ਕੈਨੇਡਾ ਦੇ ਵੀਜ਼ੇ ਲਗਵਾਉਣ ਵਿਚ ਪੰਜਾਬ ਦੀਆਂ ਸਭ ਇਮੀਗੇ੍ਰਸ਼ਨ ਸੰਸਥਾਵਾਂ 'ਚੋਂ ਸਿਰਕੱਢ ਕੰਪਨੀ ਬਣੀ ਹੋਈ ਹੈ | ਇਸੇ ਕੜੀ ਦੇ ਚਲਦਿਆਂ ਕੰਪਨੀ ...
ਤਪਾ ਮੰਡੀ, 4 ਫਰਵਰੀ (ਵਿਜੇ ਸ਼ਰਮਾ)-ਸੂਬੇ ਦੀ ਭਗਵੰਤ ਮਾਨ ਸਰਕਾਰ ਚੋਣਾਂ ਤੋਂ ਪਹਿਲਾਂ ਵਾਅਦਾ ਕਰਦੀ ਨਹੀਂ ਸੀ ਥੱਕਦੀ ਕਿ ਪੰਜਾਬ 'ਚ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਚ ਸੂਬੇ ਦੀ ਜਨਤਾ ਨੂੰ ਬਦਲਾਅ ਵੇਖਣ ਨੂੰ ਜ਼ਰੂਰ ਮਿਲੇਗਾ | ਜਿਸ ਦੇ ਚਲਦਿਆਂ ਸੂਬਾ ਸਰਕਾਰ ...
ਹੰਡਿਆਇਆ, 4 ਫਰਵਰੀ (ਗੁਰਜੀਤ ਸਿੰਘ ਖੁੱਡੀ)- ਗੁਰੂ ਰਵਿਦਾਸ ਜੀ ਦੇ 646ਵੇਂ ਜਨਮ ਦਿਹਾੜੇ ਨੂੰ ਸਮਰਪਿਤ ਹੰਡਿਆਇਆ ਦੀ ਸਲਾਨੀ ਪੱਤੀ, ਸੈਦੋ ਪੱਤੀ, ਕਿਲ੍ਹਾ ਪੱਤੀ ਤੇ ਧਨੌਲਾ ਖ਼ੁਰਦ ਵਲੋਂ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ...
ਮਹਿਲ ਕਲਾਂ, 4 ਫਰਵਰੀ (ਅਵਤਾਰ ਸਿੰਘ ਅਣਖੀ)-ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ, ਬਲਾਕ ਮਹਿਲ ਕਲਾਂ ਦੀ ਮੀਟਿੰਗ ਦਰਸ਼ਨ ਸਿੰਘ ਕਲਾਲ ਮਾਜਰਾ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ | ਸੂਬਾ ਵਿੱਤ ਸਕੱਤਰ ਸਾਥੀ ਸੁਖਜੰਟ ਸਿੰਘ ਨੇ ...
ਤਪਾ ਮੰਡੀ, 4 ਫਰਵਰੀ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਘੁੰਨਸ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਵਿਦਾਸ ਵੈੱਲਫੇਅਰ ਕਮੇਟੀ ਵਲੋਂ ਪਿੰਡ ਪੰਚਾਇਤ, ਸਮਾਜ ਸੇਵੀ ਕਲੱਬਾਂ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ...
ਬਰਨਾਲਾ, 4 ਫਰਵਰੀ (ਰਾਜ ਪਨੇਸਰ)-ਪੰਜਾਬ ਅੰਦਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ 'ਆਪ' ਸਰਕਾਰ ਨੇ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਗੁਰਮੇਲ ਸਿੰਘ ਮੌੜ, ਟਕਸਾਲੀ ...
ਤਪਾ ਮੰਡੀ, 4 ਫਰਵਰੀ (ਵਿਜੇ ਸ਼ਰਮਾ)- ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ 'ਤੇ 90 ਪੈਸੇ ਵੈਟ ਦੇ ਫ਼ੈਸਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਤਿੱਖਾ ਪ੍ਰਤੀਕਰਮ ਦਿੰਦੇ ਹੋਇਆ ਡੇਰਾ ਸੰਤ ਬਾਬਾ ਪੰਜਾਬ ਸਿੰਘ ਦੇ ਮੱੁਖ ਸੇਵਾਦਾਰ ਬਾਬਾ ...
ਮਹਿਲ ਕਲਾਂ, 4 ਫਰਵਰੀ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ 90 ਪੈਸੇ ਪ੍ਰਤੀ ਲੀਟਰ ਵੈਟ ਵਧਾ ਕੇ ਲੋਕਾਂ 'ਤੇ 480 ਕਰੋੜ ਰੁਪਏ ਦਾ ਵਾਧੂ ਬੋਝ ਪਾਇਆ ਗਿਆ ਹੈ | ਸਰਕਾਰ ਦੇ ਇਸ ਫ਼ੈਸਲੇ ਕਾਰਨ ਹਰ ਵਰਗ ਦੇ ਲੋਕਾਂ 'ਚ ਨਿਰਾਸ਼ਾ ਹੈ | ...
ਟੱਲੇਵਾਲ, 4 ਫਰਵਰੀ (ਸੋਨੀ ਚੀਮਾ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਚ ਪਾਰਟੀ ਦੀ ਮਜ਼ਬੂਤੀ ਲਈ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੀ ਕੜ੍ਹੀ ਤਹਿਤ ਨੌਜਵਾਨ ਆਗੂ ਯਾਦਵਿੰਦਰ ਸਿੰਘ ਬਖਤਗੜ੍ਹ ਨੰੂ ਮੰਡਲ ਬਖਤਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ...
ਤਪਾ ਮੰਡੀ, 4 ਫਰਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਿਵਲ ਸਰਜਨ ਬਰਨਾਲਾ ਡਾ: ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਨਵਜੋਤਪਾਲ ਸਿੰਘ ਭੁੱਲਰ ਦੀ ਅਗਵਾਈ ਵਿਚ ਸਬ-ਡਵੀਜ਼ਨਲ ਹਸਪਤਾਲ ਤਪਾ ਵਿਖੇ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ | ...
ਬਰਨਾਲਾ, 4 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਭਾਰਤੀਆ ਜਨਤਾ ਪਾਰਟੀ ਮੰਡਲ ਪੂਰਵੀ ਬਰਨਾਲਾ ਦੇ ਪ੍ਰਧਾਨ ਸੰਦੀਪ ਜੇਠੀ ਦੀ ਪ੍ਰੇਰਨਾ ਸਦਕਾ ਸ਼ਹਿਰ ਦੇ ਕਈ ਪਰਿਵਾਰ ਭਾਜਪਾ ਵਿਚ ਸ਼ਾਮਲ ਹੋਏ | ਜਿਨ੍ਹਾਂ ਵਿਚ ਸਾਬਕਾ ਕੌਂਸਲਰ ਦੀਪਾ ਰਾਣੀ, ਵਿਕਰਮ ਸਿੰਘ ਗਿੱਲ, ਰਾਜਿੰਦਰ ...
ਧਨÏਲਾ, 4 ਫਰਵਰੀ (ਚੰਗਾਲ)- ਸੀ.ਬੀ.ਐਸ.ਈ. ਬੋਰਡ ਦਿੱਲੀ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ 'ਸਾਈਬਰ ਜਾਗਰੂਕਤਾ ਮੁਹਿੰਮ' ਦੇ ਤਹਿਤ ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਅਧਿਆਪਕਾ ਸੰਦੀਪ ਨੇ ਵਿਦਿਆਰਥੀਆਂ ਨੂੰ ਸਾਈਬਰ ...
ਤਪਾ ਮੰਡੀ, 4 ਫਰਵਰੀ (ਵਿਜੇ ਸ਼ਰਮਾ)-ਨੇੜਲੇ ਪਿੰਡ ਤਾਜੋਕੇ ਦੇ ਤਪ ਅਸਥਾਨ ਡੇਰਾ ਸੰਤ ਬਾਬਾ ਪੰਜਾਬ ਸਿੰਘ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਬਰਸੀ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਦੀ ਅਗਵਾਈ ਵਿਚ ਮਨਾਈ ਗਈ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ...
ਮਹਿਲ ਕਲਾਂ, 4 ਫਰਵਰੀ (ਅਵਤਾਰ ਸਿੰਘ ਅਣਖੀ)- ਸਟੈਨਫ਼ੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ ਦੀ ਹੋਣਹਾਰ ਵਿਦਿਆਰਥਣ ਗੁਰਜੋਤ ਕੌਰ (10ਵੀਂ ਡੈਫ਼ੋਡਿਲ) ਬਨਾਰਸ (ਯੂ.ਪੀ.) ਵਿਖੇ ਕਰਵਾਏ ਜਾ ਰਹੇ ਕਲਸਟਰ-17 ਟੂਨਰਮੈਂਟ 'ਚ ਭਾਗ ਲੈਣ ਲਈ ਰਵਾਨਾ ਹੋਈ | ਪਿ੍ੰਸੀਪਲ ਪ੍ਰਦੀਪ ਕੌਰ ਨੇ ...
ਰੂੜੇਕੇ ਕਲਾਂ, 4 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਪਿੰਡ ਧੌਲਾ ਦੀ ਬਿਮਾਰੀਆਂ ਤੋਂ ਪੀੜ੍ਹਤ ਆਰਥਿਕ ਤੰਗੀ ਨਾਲ ਆਪਣੀ ਨਿੱਕੀ ਬੱਚੀ ਸਮੇਤ ਮੁਸ਼ਕਲਾਂ ਨਾਲ ਗੁਜ਼ਾਰਾ ਕਰ ਰਹੀ ਵਿਧਵਾ ਔਰਤ ਬਲਜੀਤ ਕੌਰ ਨੂੰ ਗੁਰੂ ਕੀ ਗੋਲਕ ਗ਼ਰੀਬ ਦਾ ਮੰੂਹ ਗਰੁੱਪ ਵਲੋਂ ਪੰਜ ...
ਸੰਦÏੜ, 4 ਫਰਵਰੀ (ਜਸਵੀਰ ਸਿੰਘ ਜੱਸੀ) - ਸ਼੍ਰੋਮਣੀ ਗੁਰੂ ਭਗਤ ਰਵਿਦਾਸ ਦੇ 646ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ...
ਅਮਰਗੜ੍ਹ, 4 ਫ਼ਰਵਰੀ (ਸੁਖਜਿੰਦਰ ਸਿੰਘ ਝੱਲ) - ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਜ਼ਿਲ੍ਹਾ ਮਾਲੇਰਕੋਟਲਾ ਵਲੋਂ ਲਗਾਇਆ ਦੋ ਰੋਜ਼ਾ ਯੁਵਕ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ | ਸਹਾਇਕ ...
ਅਮਰਗੜ੍ਹ, 4 ਫਰਵਰੀ (ਜਤਿੰਦਰ ਮੰਨਵੀ) - ਕਾਰ ਚਾਲਕ ਵਲੋ ਮਾਲੇਰਕੋਟਲਾ ਦੇ ਇਕ ਪ੍ਰੋਫ਼ੈਸਰ ਦੀ ਡਰਾ ਧਮਕਾ ਕੇ ਕੀਤੀ ਗਈ ਲੁੱਟ ਨੂੰ ਲੈ ਕੇ ਪੁਲਿਸ ਥਾਣਾ ਅਮਰਗੜ੍ਹ ਵਿਖੇ ਮਾਮਲਾ ਦਰਜ਼ ਹੋਇਆ ਹੈ¢ ਮਾਲੇਰਕੋਟਲਾ ਦੇ ਰਹਿਣ ਵਾਲੇ ਪ੍ਰੋਫ਼ੈਸਰ ਯੂਨਸ ਮੁਹੰਮਦ ਪੁੱਤਰ ...
ਭਵਾਨੀਗੜ੍ਹ, 4 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਝਨੇੜੀ ਵਿਖੇ ਕਰਜ਼ੇ ਨੂੰ ਲੈ ਕੇ ਪ੍ਰੇਸ਼ਾਨ ਨੌਜਵਾਨ ਵਲੋਂ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਦੇ ਪਤੀ ਮੇਜਰ ਸਿੰਘ ...
ਸੰਗਰੂਰ, 4 ਫਰਵਰੀ (ਦਮਨਜੀਤ ਸਿੰਘ) - ਪੰਜਾਬ ਸਰਕਾਰ ਵਲੋਂ ਹਰੇਕ ਵਪਾਰਕ ਅਦਾਰੇ ਉੱਤੇ ਮਾਂ ਬੋਲੀ ਪੰਜਾਬੀ ਵਿਚ ਬੋਰਡ ਲਗਾਉਣ ਦੀਆਂ ਕੀਤੀਆਂ ਗਈਆਂ ਹਦਾਇਤਾਂ ਦੇ ਅੰਗਰੇਜ਼ੀ ਵਿਚ ਜਾਰੀ ਹੋਏ ਸਰਕਾਰੀ ਹੁਕਮਾਂ ਨੂੰ ਲੈ ਕੇ ਸੰਗਰੂਰ ਦੇ ਵਪਾਰ ਮੰਡਲ ਵਲੋਂ ਸਰਕਾਰ ਦੀ ...
ਸੰਗਰੂਰ, 4 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਹੋਮੀ ਭਾਭਾ ਕੈਂਸਰ ਹਸਪਤਾਲ ਵਿਖੇ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ | ਭਾਰਤ ਸਰਕਾਰ ਦੇ ਪ੍ਰਮਾਣੂ ਊਰਜਾ ਵਿਭਾਗ ਦੀ ਇਕਾਈ ਵਜੋਂ ਸਥਾਪਿਤ ਇਸ ਹਸਪਤਾਲ ਦੇ ਇਸ ਸੈਮੀਨਾਰ ਦੌਰਾਨ ਦੱਸਿਆ ਗਿਆ ਕਿ ਹਸਪਤਾਲ ਦੀਆਂ ...
ਅਮਰਗੜ੍ਹ, 4 ਫਰਵਰੀ (ਜਤਿੰਦਰ ਮੰਨਵੀ) - ਕਾਰ ਚਾਲਕ ਵਲੋ ਮਾਲੇਰਕੋਟਲਾ ਦੇ ਇਕ ਪ੍ਰੋਫ਼ੈਸਰ ਦੀ ਡਰਾ ਧਮਕਾ ਕੇ ਕੀਤੀ ਗਈ ਲੁੱਟ ਨੂੰ ਲੈ ਕੇ ਪੁਲਿਸ ਥਾਣਾ ਅਮਰਗੜ੍ਹ ਵਿਖੇ ਮਾਮਲਾ ਦਰਜ਼ ਹੋਇਆ ਹੈ¢ ਮਾਲੇਰਕੋਟਲਾ ਦੇ ਰਹਿਣ ਵਾਲੇ ਪ੍ਰੋਫ਼ੈਸਰ ਯੂਨਸ ਮੁਹੰਮਦ ਪੁੱਤਰ ...
ਸੁਨਾਮ ਊਧਮ ਸਿੰਘ ਵਾਲਾ, 4 ਫਰਵਰੀ (ਰੁਪਿੰਦਰ ਸਿੰਘ ਸੱਗੂ) - ਅੱਜ ਸੁਨਾਮ ਦੇ ਬੱਸ ਸਟੈਂਡ ਵਿਚ ਸੀ.ਪੀ.ਆਈ. (ਐਮ) ਸੁਨਾਮ ਵਲੋਂ ਤੇਲ ਦੀਆ ਵਧਾਈਆਂ ਕੀਮਤਾਂ ਦੇ ਖਿਲਾਫ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ¢ ਇਸ ਮÏਕੇ ਇਕੱਠੇ ਹੋਏ ਸਾਥੀਆਂ ਨੂੰ ਸੰਬੋਧਨ ...
ਮਸਤੂਆਣਾ ਸਾਹਿਬ, 4 ਫਰਵਰੀ (ਦਮਦਮੀ) - ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਸਮਾਗਮ ਮੌਕੇ ਜਿੱਥੇ ਸੰਗਤਾਂ ਨੇ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀਆਂ ਮਨੋਕਾਮਣਾ ਪੂਰੀਆਂ ਕਰਨ ਲਈ ਅਰਦਾਸਾਂ ਕੀਤੀਆਂ ਗਈਆਂ, ਉੱਥੇ ...
ਲÏਾਗੋਵਾਲ, 4 ਫਰਵਰੀ (ਸ.ਸ.ਖੰਨਾ, ਵਿਨੋਦ) - ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਦੀ ਖਿਡਾਰਨ ਜਸ਼ਨਦੀਪ ਕÏਰ ਨੇ ਖੇਲੋ ਇੰਡੀਆ ਯੂਥ ਗੇਮਜ਼ ਜੋ ਮੱਧ ਪ੍ਰਦੇਸ਼ ਵਿਖੇ ਚੱਲ ਰਹੀਆਂ ਹਨ¢ਜਿਸ ਵਿਚ ਜਸ਼ਨਦੀਪ ਨੇ ਭਾਗ ਲਿਆ ਅਤੇ ਸ਼ਾਟਪੁੱਟ (ਗੋਲਾ ਸੁੱਟਣਾ) ਦੇ ਮੁਕਾਬਲੇ ਵਿੱਚ ...
ਸੁਨਾਮ ਊਧਮ ਸਿੰਘ ਵਾਲਾ, 4 ਫਰਵਰੀ (ਭੁੱਲਰ, ਧਾਲੀਵਾਲ) - ਗੋਆ ਦੇ ਬੰਬੋਲਿਮ ਸਟੇਡੀਅਮ ਦੇ ਪੀਡਮ ਸਪੋਰਟਸ ਕੰਪਲੈਕਸ ਵਿਖੇ 30 ਜਨਵਰੀ ਤੋਂ 2 ਫਰਵਰੀ ਤੱਕ ਹੋਈ ਪੈਕੀਫਿਕ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ-2023 ਵਿਚ ਸੁਨਾਮ ਦੇ ਖਿਡਾਰੀਆਂ ਸਰਬਜੀਤ ਸਿੰਘ ਨੇ 400 ਮੀਟਰ ਹਰਲਡਜ ...
ਲਹਿਰਾਗਾਗਾ, 4 ਫਰਵਰੀ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਪਸ਼ੂ ਪਾਲਣ ਵਿਭਾਗ ਸੰਗਰੂਰ ਵਲੋਂ ਗਊਸ਼ਾਲਾ ਲਹਿਰਾਗਾਗਾ ਵਿਖੇ ਗਊਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕੈਂਪ ਲਗਾਇਆ ਗਿਆ ਜਿਸ ਵਿਚ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX