ਫੁੱਲਾਂਵਾਲ/ਇਯਾਲੀ/ਥਰੀਕੇ, 5 ਫਰਵਰੀ (ਮਨਜੀਤ ਸਿੰਘ ਦੁੱਗਰੀ)-ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਵੱਖ ਵੱਖ ਥਾਈ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ |
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜਗੁਰੂ ਨਗਰ-
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜਗੁਰੂ ਨਗਰ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਰਸੋਂ ਰੋਜ਼ ਤੋਂ ਅਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸਜਾਏ ਕੀਰਤਨ ਦਰਬਾਰ ਵਿਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਦਾ ਜਥਾ, ਰਾਜਗੁਰੂ ਨਗਰ ਦੇ ਬੱਚਿਆਂ ਦਾ ਕੀਰਤਨੀ ਜਥਾ, ਕਥਾ ਵਾਚਕ ਭਾਈ ਦਵਿੰਦਰ ਸਿੰਘ, ਹਜ਼ੂਰੀ ਰਾਗੀ ਜਥਾ ਭਾਈ ਦਰਸ਼ਨ ਸਿੰਘ, ਅਤੇ ਭਾਈ ਕੁਲਬੀਰ ਸਿੰਘ ਫਾਜ਼ਿਲਕਾ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਸੰਗਤਾ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ | ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |
ਭਾਈ ਹਿੰਮਤ ਸਿੰਘ ਨਗਰ ਵਿਖੇ ਨੌਜਵਾਨ ਸਭਾ ਵਲੋਂ ਲਗਾਇਆ ਲੰਗਰ
ਭਾਈ ਹਿੰਮਤ ਸਿੰਘ ਨਗਰ ਦੀ ਨੌਜਵਾਨ ਸਭਾ ਵਲੋਂ ਮੁਹੱਲਾ ਵਾਸੀਆਂ ਤੇ ਸੰਗਤ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੂੜੀਆਂ, ਛੋਲੇ ਕੁੱਲਚੇ ਤੇ ਜਲੇਬੀਆਂ ਦਾ ਅਤੁੱਟ ਲੰਗਰ ਲਗਾਇਆਂ ਗਿਆ | ਜਿਸ ਦੌਰਾਨ ਰਾਮ ਜੀ, ਬਲਵੰਤ ਸਿੰਘ, ਦਿਲਬਰ ਸਿੰਘ ਭੱਟੀ, ਲਾਡੀ, ਰਿਸ਼ੀ, ਗੋਲੂ, ਮਾਸਟਰ ਸੁਰਜੀਤ ਸਿੰਘ, ਗੁਰਦੀਪ ਸਿੰਘ ਚੋਪੜਾ, ਜਗਵੰਤ ਸਿੰਘ, ਜਸਪ੍ਰੀਤ ਸਿੰਘ, ਗੁਰਜੀਤ ਕੌਰ, ਛਿੰਦਰਪਾਲ ਕੌਰ, ਲੱਖਾ ਪਹਿਲਵਾਨ, ਅਵਤਾਰ ਸਿੰਘ, ਸਰਪੰਚ ਸਤਨਾਮ ਸਿੰਘ, ਗੋਗਾ, ਟੋਨੀ ਆਦਿ ਨੇ ਸੇਵਾ ਨਿਭਾਈ |
ਲਲਤੋਂ ਕਲਾਂ ਵਿਖੇ ਨਗਰ ਕੀਰਤਨ ਸਜਾਇਆ-
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਲਲਤੋਂ ਕਲਾਂ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਗਿਆ |
ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ
ਡਾਬਾ/ਲੁਹਾਰਾ, (ਕੁਲਵੰਤ ਸਿੰਘ ਸੱਪਲ)-ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਰੇਰੂ ਸਾਹਿਬ ਲੁਹਾਰਾ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਈ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਬੈਂਡ ਪਾਰਟੀਆਂ, ਸੁਖਮਣੀ ਸਾਹਿਬ ਸੇਵਾ ਸੁਸਾਇਟੀਆਂ, ਕਵੀਸ਼ਰਾਂ ਨੇ ਵੱਡੀ ਗਿਣਤੀ 'ਚ ਸ਼ਾਮਿਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ ਤੇ ਰਾਗੀ, ਢਾਡੀ ਜਥਿਆਂ ਵਲੋਂ ਅੰਮਿ੍ਤਮਈ ਗੁਰਬਾਣੀ ਕੀਰਤਨ ਦੀ ਵਰਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਨਗਰ ਕੀਰਤਨ ਦਾ ਟੇਡੀ ਰੋਡ 'ਤੇ ਪੁੰਹਚਣ 'ਤੇ ਜਥੇਦਾਰ ਕੁਲਦੀਪ ਸਿੰਘ ਖਾਲਸਾ ਦੇ ਪਰਿਵਾਰ ਨੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਖਾਲਸਾ, ਹਰਮੇਸ਼ ਸਿੰਘ ਮੱਸਾ, ਜਤਿੰਦਰ ਸਿੰਘ ਖਾਲਸਾ, ਸੁਖਵਿੰਦਰ ਸਿੰਘ ਸੱਗੂ, ਦਵਿੰਦਰ ਸਿੰਘ ਭੋਲਾ, ਸਿਮਰਨਜੀਤ ਕੌਰ, ਕੰਵਲਪ੍ਰੀਤ ਕੌਰ, ਇੰਦਰਜੀਤ ਕੌਰ, ਰਣਜੀਤ ਕੌਰ, ਸਿਕੰਦਰ ਸਿੰਘ ਲੁਹਾਰਾ ਆਦਿ ਸ਼ਾਮਲ ਸਨ |
ਬਿੱਟੂ ਸੰਧੂ ਨੇ ਬਹਾਦਰਕੇ ਤੋਂ ਗੁਰੂ ਰਵਿਦਾਸ ਜੀ ਦੀ ਸ਼ੋਭਾ ਯਾਤਰਾ ਨੂੰ ਕੀਤਾ ਰਵਾਨਾ
ਲਾਡੋਵਾਲ, 5 ਫਰਵਰੀ (ਬਲਬੀਰ ਸਿੰਘ ਰਾਣਾ)- ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਪਵਿੱਤਰ ਤੇ ਮੁਬਾਰਕ ਬਾਣੀ ਪ੍ਰਭੂ ਦਾ ਨਾਮ ਜਪਣ, ਹੱਥੀਂ ਕਿਰਤ ਕਰਨ, ਸਾਂਝੀਵਾਲਤਾ ਤੇ ਆਪਸੀ ਮਿਲਵਰਤਨ ਦਾ ਉਪਦੇਸ਼ ਸੰਦੇਸ਼ ਦਿੰਦੀ ਹੈ, ਜਿਨ੍ਹਾਂ ਦੀ ਮਿਠੀ ਬਾਣੀ ਨੂੰ ਪੜ੍ਹ ਕੇ ਜਿਥੇ ਜੀਵ ਪਰਮਾਤਮਾ ਦੀ ਭਗਤੀ ਕਰਨ ਦੇ ਲਾਇਕ ਬਣਦਾ ਹੈ, ਉਥੇ ਤਪਦੇ ਮਨਾਂ ਤੇ ਦਿਲਾਂ ਨੂੰ ਬਹੁਤ ਵੱਡਾ ਸਕੂਨ ਮਿਲਦਾ ਹੈ | ਇਹ ਵਿਚਾਰ ਕਾਂਗਰਸ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਬਿੱਟੂ ਸੰਧੂ ਨੇ ਪਿੰਡ ਬਹਾਦਰਕੇ ਵਿਖੇ ਰੀਬਨ ਕੱਟ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਇਕ ਵਿਸ਼ਾਲ ਸ਼ੋਭਾ ਯਾਤਰਾ ਨੂੰ ਰਵਾਨਾ ਕਰਦਿਆਂ ਹਾਜ਼ਰੀਨ ਸੰਗਤਾਂ ਨਾਲ ਸਾਂਝੇ ਕੀਤੇ | ਜਦ ਕਿ ਇਹ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਬਹਾਦਰਕੇ ਅਤੇ ਸ. ਬਿੱਟੂ ਸੰਧੂ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸਾਨੂੰ ਆਪਸੀ ਮਤਭੇਦਾਂ ਅਤੇ ਜਾਤ ਪਾਤ ਤੋਂ ਉਪਰ ਉਠ ਕੇ ਦਿਲੋਂ ਮਨਾਉਣਾ ਚਾਹੀਦਾ ਹੈ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੁੱਖ ਮਹਿਮਾਨ ਗੁਰਦੀਪ ਸਿੰਘ ਬਿੱਟੂ ਸੰਧੂ ਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਗੁਰੂ ਘਰ ਦੀ ਬਖਸਸ਼ਿ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸੁਰੇਸ਼ ਕੁਮਾਰ ਲੋਈ ਅਤੇ ਸਮੂਹ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਮੈਂਬਰ, ਪੰਚਾਇਤ ਮੈਂਬਰ ਸੁਖਵਿੰਦਰ ਸਿੰਘ, ਜਗਜੀਤ ਸਿੰਘ ਸੰਧੂ, ਗੁਰਮੇਲ ਰਾਮ,ਪੰਚਾਇਤ ਮੈਂਬਰ ਮੱਖਣ ਲਾਲ ਅਤੇ ਰਵੀ ਕੁਮਾਰ, ਡਾ.ਆਸ਼ੀਸ਼ ਸੌਂਧੀ, ਬਲਜੀਤ ਸਿੰਘ ਭੱਟੀ, ਹਰਭਜਨ ਰਾਮ, ਦਿਲਵਾਗ ਰਾਏ, ਵਿਨੋਦ ਮੋਰੀਆਂ ਆਦਿ ਹਾਜਰ ਸਨ |
ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ
ਲੁਧਿਆਣਾ, (ਕਵਿਤਾ ਖੁੱਲਰ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਉਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ, ਜਿਸ 'ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕਥਾ ਵਾਚਕ, ਸਿੱਖ ਵਿਦਵਾਨ ਪੰਥ ਪ੍ਰਸਿੱਧ ਕੀਰਤੀਨੇ ਜਥਿਆਂ, ਇਸਤਰੀ ਸੰਤਿਸੰਗ ਸਭਾ ਦੀਆਂ ਬੀਬੀਆਂ ਤੇ ਸ਼ਬਦੀ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ | ਗੁਰਦਆਰਾ ਸਾਹਿਬ ਦੇ ਪ੍ਰਧਾਨ ਬਲਵੀਰ ਸਿੰਘ ਗਰੇਵਾਲ ਨੇ ਆਈਆਂ ਸੰਗਤਾ ਨੂੰ ਧੰਨਵਾਦ ਕਰਦਿਆਂ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਜਥੇਦਾਰ ਨਛੱਤਰ ਸਿੰਘ ਸਿੱਧੂ, ਸੁਖਦੇਵ ਸਿੰਘ, ਬਲਜੀਤ ਸਿੰਘ ਬਬਲੂ, ਗੁਰਦੀਪ ਸਿੰਘ ਲੀਲ, ਨਰੈਣ ਸਿੰਘ ਦੋਲੋਂ, ਮਨਮੋਹਣ ਸਿੰਘ ਮਨੀ, ਬੂਟਾ ਸਿੰਘ, ਬਲਵੰਤ ਸਿੰਘ, ਚਰਨਜੀਤ ਸਿੰਘ ਸੇਠੀ, ਮਾਸਟਰ ਬਲਰਾਜ ਸਿੰਘ, ਚਰਨ ਸਿੰਘ, ਭਗਤ ਸਿੰਘ, ਬਾਬਾ ਤੇਜਾ ਸਿੰਘ, ਅਮਰਜੀਤ ਕੁਮਾਰ, ਗੁਰਦੀਪ ਸਿੰਘ ਘੁਮਾਣ, ਕੁਲਜੀਤ ਸਿੰਘ ਕਾਕਾ, ਅਮਰਜੀਤ ਸਿੰਘ, ਰਾਮਸਰਨ ਸਿੰਘ, ਕਮਲਜੀਤ ਸਿੰਘ, ਤਰਨਜੋਤ ਸਿੰਘ, ਹਰਪ੍ਰੀਤ ਸਿੰਘ ਗੁਰੀ ਮੁਝੈਲ, ਬੂਟਾ ਸਿੰਘ, ਗੁਰਮੀਤ ਸਿੰਘ ਕੋਚਰ, ਝਿਲਮਣ ਸਿੰਘ ਡੀ. ਜੇ., ਦਵਿੰਦਰ ਸਿੰਘ ਆਦਿ ਨੇ ਸੰਗਤੀ ਰੂਪ ਹਾਜਰੀ ਭਰੀ |
ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ 'ਤੇ ਸ਼ੋਭਾ ਯਾਤਰਾ ਦਾ ਢੰਡਾਰੀ ਖੁਰਦ 'ਚ ਜ਼ੋਰਦਾਰ ਸਵਾਗਤ
ਢੰਡਾਰੀ ਕਲਾਂ, 5 ਫਰਵਰੀ (ਪਰਮਜੀਤ ਸਿੰਘ ਮਠਾੜੂ)-ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਵਾਰਡ ਨੰਬਰ 28 ਢੰਡਾਰੀ ਖੁਰਦ ਮੰਗਲਵਾਰ ਮੰਡੀ ਵਿਖੇ ਡਾਕਟਰ ਅੰਬੇਦਕਰ ਨਵ ਯੁਵਕ ਦਲ ਵਲੋਂ ਸੰਯੁਕਤ ਤੌਰ 'ਤੇ ਕੱਢੀ ਗਈ ਸ਼ੋਭਾ ਯਾਤਰਾ ਦਾ ਐਸ ਸੀ ਵਿੰਗ (ਆਪ) ਪੰਜਾਬ ਦੇ ਉੱਪ ਪ੍ਰਧਾਨ ਅਮਨ ਚੈਨ ਸਿੰਘ ਵਲੋਂ ਜੋਰਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਦਫ਼ਤਰ ਭੁਪਿੰਦਰ ਸਿੰਘ ਪਟਿਆਲਾ, ਪ੍ਰਦੀਪ ਸਿੰਘ ਖਾਲਸਾ ਸਕੱਤਰ ਪੰਜਾਬ, ਜਗਜੀਤ ਸਿੰਘ ਚੌਹਾਨ ਜੁਆਇੰਟ ਸਕੱਤਰ ਐਸ ਸੀ ਵਿੰਗ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ ਬਲਵੰਤ ਸਿੰਘ, ਅਮਰੀਕ ਸਿੰਘ ਰੋਮੀ, ਪਰਮਿੰਦਰ ਸਿੰਘ ਪੱਪੂ, ਸੁਰਜੀਤ ਸਿੰਘ, ਕੁਲਦੀਪ ਸਿੰਘ , ਜਗਜੀਤ ਸਿੰਘ ਜੱਗੀ, ਰਿੰਕੂ , ਹਰਪ੍ਰੀਤ ਸਿੰਘ, ਸਾਹਨੇਵਾਲ, ਬਲਾਕ ਆਗੂ ਪਰਮਿੰਦਰ ਸਿੰਘ ਪੱਪੂ, ਮਨੋਜ ਗਰਗ, ਹਰਪ੍ਰੀਤ, ਸੀਨੀਅਰ ਆਗੂ ਸੁਰਜੀਤ ਸਿੰਘ ਆਦਿ ਹਾਜਰ ਸਨ |
ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ
ਲੁਧਿਆਣਾ, (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ 'ਚ ਭਾਈ ਗੁਰਦੇਵ ਸਿੰਘ ਖਾਲਸਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸਾਂਝੇ ਤੌਰ 'ਤੇ ਗੁਰੂ ਘਰ ਦੇ ਕੀਰਤਨੀਏ ਭਾਈ ਗੁਰਦੇਵ ਸਿੰਘ ਖਾਲਸਾ ਤੇ ਉਨ੍ਹਾਂ ਦੇ ਕੀਰਤਨੀ ਜਥੇ ਦੇ ਮੈਂਬਰਾਂ ਨੂੰ ਸਿਰਪਾਉ ਭੇਟ ਕੀਤੇ | ਸਮਾਗਮ 'ਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮਕੱੜ, ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਪਿ੍ਤਪਾਲ ਸਿੰਘ, ਬਲਬੀਰ ਸਿੰਘ ਭਾਟੀਆ, ਦਮਨਦੀਪ ਸਿੰਘ ਸਲੂਜਾ, ਸਰਪੰਚ ਗੁਰਚਰਨ ਸਿੰਘ ਖੁਰਾਣਾ, ਜਗਬੀਰ ਸਿੰਘ ਡੀ.ਜੀ.ਐਮ ਜੀਤ ਸਿੰਘ, ਗੁਰਵਿੰਦਰ ਸਿੰਘ ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ, ਹਰਕੀਰਤ ਸਿੰਘ ਬਾਵਾ, ਰਜਿੰਦਰ ਸਿੰਘ ਮੱਕੜ, ਮਨਿੰਦਰ ਸਿੰਘ, ਸੁਰਿੰਦਰਪਾਲ ਸਿੰਘ ਭੁਟਆਣੀ, ਅਵਤਾਰ ਸਿੰਘ ਮਿੱਡਾ, ਜਗਦੇਵ ਸਿੰਘ ਕਲਸੀ, ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਆਹੂਜਾ, ਅਤੱਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ, ਭੁਪਿੰਦਰਪਾਲ ਸਿੰਘ, ਜਤਿੰਦਰਪਾਲ ਸਿੰਘ, ਹਰਜੀਤ ਸਿੰਘ, ਹਰਮੀਤ ਸਿੰਘ ਡੰਗ, ਰਣਜੀਤ ਸਿੰਘ ਖਾਲਸਾ, ਏ.ਪੀ. ਸਿੰਘ ਅਰੋੜਾ, ਗੁਰਪ੍ਰੀਤ ਸਿੰਘ ਪਿ੍ੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ, ਮਨਜੀਤ ਸਿੰਘ ਟੋਨੀ, ਬਲ ਫਤਹਿ ਸਿੰਘ ਆਦਿ ਹਾਜ਼ਰ ਸਨ |
ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਪੂਰਨਮਾਸ਼ੀ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਹੋਏ ਨਤਮਸਤਕ
ਇਯਾਲੀ/ਥਰੀਕੇ, (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਫ਼ਿਰੋਜਪੁਰ ਮਾਰਗ ਸਥਿਤ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਮਾਘ ਮਹੀਨੇ ਦੀ ਪੂਰਨਮਾਸ਼ੀ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਏ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸਜੇ ਦਰਬਾਰ 'ਚ ਸੰਤ ਰਾਮਪਾਲ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਿਆ ਅਤੇ ਗੁਰੂ ਰਵਿਦਾਸ ਜੀ ਦੇ ਜੀਵਨ ਤੋਂ ਜਾਣੂ ਕਰਵਾਇਆਂ ਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ | ਇਸ ਮੌਕੇ ਪ੍ਰਧਾਨ ਅਜੈਬ ਸਿੰਘ, ਨਵਯੁੱਗ ਸਿੰਘ, ਪਰਮਜੋਤ ਸਿੰਘ, ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ ਬੱਧਨੀ, ਹੈਡ ਗ੍ਰੰਥੀ ਹਰਪ੍ਰੀਤ ਸਿੰਘ, ਗੁਰਜੰਟ ਸਿੰਘ, ਮਾਸਟਰ ਕਰਮਜੀਤ ਸਿੰਘ, ਬਹਾਦਰ ਸਿੰਘ, ਦਵਿੰਦਰ ਸਿੰਘ ਬਰਾੜ, ਪ੍ਰੀਤਮ ਸਿੰਘ, ਬਚਿਤਰ ਸਿੰਘ, ਵਿਜੈ ਕੁਮਾਰ, ਬੂਟਾ ਸਿੰਘ, ਅੱਛਰ ਸਿੰਘ, ਹਰਵੈਲ ਸਿੰਘ ਰਾਮੂਵਾਲੀਆ, ਗੁਰਮੀਤ ਸਿੰਘ ਗੋਲਡੀ, ਮੇਜਰ ਸਿੰਘ, ਹਰਜੀਤ ਸਿੰਘ ਅਖਾੜਾ, ਜਸਮੇਲ ਸਿੰਘ ਭੁੱਲਰ, ਮਿਸਤਰੀ ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਰਮਨ ਬਾੜੇਵਾਲ, ਜੁਗਰਾਜ ਸਿੰਘ ਘਾਲੀ, ਕਰਮਜੀਤ ਸਿੰਘ ਹਠੂਰ, ਜਗਤਾਰ ਸਿੰਘ, ਹੈਪੀ, ਪਾਲੀ, ਗੁਰਮੇਲ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਗੋਪੀ, ਜਗਮੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਪੈਕ, ਮਨਦੀਪ ਸਿੰਘ, ਹਰਬੰਸ ਸਿੰਘ, ਅਮਿ੍ਤਪਾਲ ਸਿੰਘ, ਚੇਤਨ ਸਿੰਘ ਮੁੰਡੀਆਂ, ਮਾਨਜਿੰਦਰਪਾਲ ਸਿੰਘ, ਗੁਰਦਿੱਤ ਸਿੰਘ, ਧਰਮਵੀਰ ਸਿੰਘ, ਬਲਵਿੰਦਰ ਸਿੰਘ ਪਟਵਾਰੀ, ਦਰਸ਼ਨ ਸਿੰਘ ਸੈਕਟਰੀ, ਸੁਰਿੰਦਰਪਾਲ ਸਿੰਘ ਜੰਡੂ, ਸੁਖਜਿੰਦਰ ਸਿੰਘ ਦਾਖਾ, ਡਾ. ਲਖਵਿੰਦਰ ਸਿੰਘ ਆਦਿ ਨੇ ਹਾਜ਼ਰੀ ਲਗਵਾਈ |
ਲੁਧਿਆਣਾ, 5 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਸਰਾਭਾ ਨਗਰ ਸਥਿਤ ਲਈਅਰ ਵੈਲੀ ਤੇ ਸਿੱਧਵਾਂ ਕੈਨਾਲ ਵਾਟਰਫਰੰਟ ਪ੍ਰੋਜੈਕਟ ਫੇਜ਼-2 ਨੂੰ ਵਿਕਸਤ ਕਰਨ ਲਈ ਚੱਲ ਰਹੇ ਕੰਮਾਂ ਦੇ ਵਿਚਕਾਰ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਐਤਵਾਰ ਨੂੰ ਸਾਈਟਾਂ ਦਾ ਮੁਆਇਨਾ ...
ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਭਾਮੀਆਂ ਖੁਰਦ ਵਿਚ ਚੋਰ ਇਕ ਫੈਕਟਰੀ ਵਿਚੋਂ ਤਾਂਬਾ ਚੋਰੀ ਕਰਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਇਸ ਮਾਮਲੇ ਵਿਚ ਫ਼ੈਕਟਰੀ ਦੇ ਮਾਲਕ ਦੀਪਾਂਸ਼ੂ ਅਨੰਦ ਵਾਸੀ ...
ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਘਰ 'ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੰਜਾਬ ਮਾਤਾ ਨਗਰ ਦੇ ਰਹਿਣ ਵਾਲੇ ਹਰਦੀਪ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ...
ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਵੱਖ-ਵੱਖ ਹਾਦਸਿਆਂ 'ਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਸਥਾਨਕ ਸਾਊਥ ਸਿਟੀ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਕਾਲਾ ਜੈਨ ਨਾਮੀ ਹੋਜਰੀ ਵਪਾਰੀ ਜ਼ਖ਼ਮੀ ਹੋ ਗਿਆ ਹੈ | ਜਾਣਕਾਰੀ ...
ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੌਤੀ ਨਗਰ ਦੇ ਘੇਰੇ ਅੰਦਰ ਪੈਂਦੇ ਟਰਾਂਸਪੋਰਟ ਨਗਰ ਵਿਚ ਟਾਇਰਾਂ ਦੇ ਸ਼ੋਅਰੂਮ ਤੋਂ ਚੋਰ ਲੱਖਾਂ ਰੁਪਏ ਮੁੱਲ ਦੇ ਟਾਇਰ ਚੋਰੀ ਕਰਕੇ ਫਰਾਰ ਹੋ ਗਏ | ਚੋਰਾਂ ਵਲੋਂ ਕੀਤੀ ਗਈ ਇਹ ਵਾਰਦਾਤ ਓਥੇ ਲੱਗੇ ਸੀਸੀਟੀਵੀ ...
ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ 3 ਲੜਕੀਆਂ ਦੇ ਵਰਗਲਾਉਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪਹਿਲੀ ਮਾਮਲੇ 'ਚ ਪੁਲਿਸ ਨੇ ਸ਼ਿਵਾ ਜੀ ਨਗਰ ਦੀ ਰਹਿਣ ਵਾਲੀ ਔਰਤ ਦੀ ਸ਼ਿਕਾਇਤ 'ਤੇ ਅਭਿਸ਼ੇਕ ਕੁਮਾਰ ਵਾਸੀ ...
ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪਿੰਡ ਸਾਹਨੀ ਖੁਰਦ ਸਥਿਤ ਇਕ ਫੈਕਟਰੀ 'ਚੋਂ ਸਮਾਨ ਚੋਰੀ ਕਰਨ ਵਾਲੇ 2 ਨੌਜਵਾਨਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਰਜਿੰਦਰਪਾਲ ਸਿੰਘ ਵਾਸੀ ਰੇਲਵੇ ਰੋਡ ਦੀ ਸ਼ਿਕਾਇਤ ...
ਲੁਧਿਆਣਾ, 5 ਫਰਵਰੀ (ਕਵਿਤਾ ਖੁੱਲਰ)-ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਲੁਧਿਆਣਾ ਦੇ ਚੇਅਰਮੈਨ ਗੁਰਮੇਲ ਸਿੰਘ ਪਹਿਲਵਾਨ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਮੇਲ ਸਿੰਘ ਪਹਿਲਵਾਨ ਨੇ ਦੱਸਿਆ ਕਿ 10 ਫਰਵਰੀ ਨੂੰ ...
ਲੁਧਿਆਣਾ, 5 ਫਰਵਰੀ (ਸਲੇਮਪੁਰੀ)-ਸੰਸਾਰ ਕੈਂਸਰ ਦਿਵਸ ਮੌਕੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ, ਮੈਡੀਕਲ ਤੇ ਨਰਸਿੰਗ ਸਿੱਖਿਆ ਸੰਸਥਾਵਾਂ ਤੋਂ ਇਲਾਵਾ ਹੋਰ ਕਈ ਅਦਾਰਿਆਂ ਵਿੱਚ ਸਿਹਤ ਜਾਗਰੂਕਤਾ ਸਮਾਗਮ ਕਰਵਾਏ ਗਏ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਸਮਾਗਮ - ...
ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 75 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਸ਼ਨਾਖਤ ...
ਲੁਧਿਆਣਾ, 5 ਫਰਵਰੀ (ਕਵਿਤਾ ਖੁੱਲਰ)-ਮਨੁੱਖ ਨੂੰ ਵੀ ਸਚਿਆਰ ਬਣਨਾ ਚਾਹੀਦਾ ਹੈ, ਜਦੋਂ ਮਨੁੱਖ ਆਪਣੀ ਆਤਮਾ, ਜੀਵਨ ਤੇ ਆਪਣੀ ਸਾਰੀ ਤਾਕਤ ਆਪਣੇ ਸੱਚੇ ਮਨ ਨਾਲ ਅਪਣਾ ਲੈਂਦਾ ਹੈ, ਤਾਂ ਪਰਮਾਤਮਾ ਉਸ ਦਾ ਸਾਥ ਦਿੰਦਾ ਹੈ, ਯੱਗ ਵੀ | ਪ੍ਰਮਾਤਮਾ ਦਾ ਇੱਕ ਰੂਪ ਹੈ, ਜਿਸ ਨੂੰ ...
ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਰਾਭਾ ਨਗਰ ਸਥਿਤ ਪੂਰਨ ਡੇਅਰੀ ਦਾ ਵਰਕਰ ਮਾਲਕਾਂ ਵੀ ਲੱਖਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ 'ਚ ਪੂਰਨ ਡੇਅਰੀ ਦੇ ਮਾਲਕ ਅਰਵਿੰਦਰ ਸਿੰਘ ਦੀ ਸ਼ਿਕਾਇਤ 'ਤੇ ...
ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ...
ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਇਲਾਕੇ ਇਸ਼ਮੀਤ ਸਿੰਘ ਚੌਕ ਨੇੜੇ ਕਾਰ ਸਵਾਰ ਨੌਜਵਾਨ ਸ਼ਹਿਰ ਦੇ ਮਸ਼ਹੂਰ ਡਾਕਟਰ ਦੀ ਕੁੱਟਮਾਰ ਕਰਨ ਉਪਰੰਤ ਫਰਾਰ ਹੋ ਗਏ | ਸ਼ਰੇ੍ਹਆਮ ਪਾਸ਼ ਇਲਾਕੇ 'ਚ ਹੋਈ ਗੁੰਡਾਗਰਦੀ ਕਾਰਨ ਦਹਿਸ਼ਤ ਦਾ ਮਾਹੌਲ ...
ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਬੀਤੇ ਦਿਨ ਸੀ.ਆਈ.ਏ ਸਟਾਫ ਦੇ ਇੰਚਾਰਜ ਤੇ ਚੌਕੀ ਇੰਚਾਰਜ ਨੂੰ ਮੁਅੱਤਲ ਕਰਨ ਤੋਂ ਬਾਅਦ ਕੁੱਝ ਹੋਰ ਪੁਲਿਸ ਅਧਿਕਾਰੀ ਮੁਲਾਜ਼ਮ ਉੱਚ ਅਧਿਕਾਰੀਆਂ ਦੇ ਰਾਡਾਰ 'ਤੇ ...
ਲੁਧਿਆਣਾ, 5 ਫ਼ਰਵਰੀ (ਪੁਨੀਤ ਬਾਵਾ)-11ਵੀਂ ਕੌਮਾਂਤਰੀ ਇੰਨਟੈਕਸ ਪ੍ਰਦਰਸ਼ਨੀ ਦੇ ਤੀਸਰੇ ਦਿਨ ਹਜ਼ਾਰਾਂ ਲੋਕਾਂ ਨੇ ਨਿਰਮਾਣ, ਨਵੀਨ ਤਕਨੀਕ ਤੇ ਅਤਿ ਆਧੁਨਿਕ ਉਤਪਾਦਾਂ ਨੂੰ ਖੂਬ ਸਰਾਹਿਆ | ਸਜਾਵਟ ਉਤਪਾਦ ਸਿੰਗਲ ਸਟੋਨ ਦੀਆਂ ਮੂਰਤੀਆਂ, ਸੰਗਮਰਮਰ ਦੇ ਦਸਤਕਾਰੀ, ...
ਲੁਧਿਆਣਾ, 5 ਫਰਵਰੀ (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਦੇ ਮਾਤਾ ਬੀਬੀ ਅੱਤਰ ਕੌਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਜਿਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ...
ਲੁਧਿਆਣਾ, 5 ਫਰਵਰੀ (ਸਲੇਮਪੁਰੀ)-ਜਦੋਂ ਤੋਂ ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਘਾਟੇ ਦੀ ਰਿਪੋਰਟ ਪ੍ਰਕਾਸ਼ਤ ਕੀਤੀ ਹੈ, ਲੋਕਾਂ ਦੇ ਇੱਕ ਵੱਡੇ ਹਿੱਸੇ ਅਤੇ ਰਾਜਨੀਤਿਕ ਪਾਰਟੀਆਂ ਵਿੱਚ ਖਲ਼ਬਲੀ ਮੱਚ ਗਈ ਹੈ | ਵਿਸ਼ੇਸ ਤੌਰ 'ਤੇ ਐਲ. ਆਈ. ਸੀ. ਦੇ ...
ਲੁਧਿਆਣਾ, 5 ਫਰਵਰੀ (ਸਲੇਮਪੁਰੀ)-ਗੁਰੂ ਰਵਿਦਾਸ ਜੀ ਇੱਕ ਕ੍ਰਾਂਤੀਕਾਰੀ ਗੁਰੂ ਸਨ, ਜਿਨ੍ਹਾਂ ਨੇ ਸਮਾਜਿਕ ਬੁਰਾਈਆਂ, ਆਰਥਿਕ, ਰਾਜਨੀਤਕ ਤੇ ਧਾਰਮਿਕ ਵਿਤਕਰੇ ਤੇ ਪੱਖਪਾਤ ਵਿਰੁੱਧ ਨਿਧੜਕ ਹੋ ਕੇ ਅਵਾਜ ਬੁਲੰਦ ਕਰਦਿਆਂ ਸਮਾਜ ਲਈ ਰਾਹ ਦਿਸੇਰਾ ਬਣੇ | ਇਹ ਸ਼ਬਦ ਬਲਦੇਵ ...
ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸੀਆਈਏ ਸਟਾਫ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ 1 ਕਰੋੜ 70 ਲੱਖ ਰੁਪਏ ਮੁੱਲ ਦੀ 340 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ...
ਲੁਧਿਆਣਾ, 5 ਫ਼ਰਵਰੀ (ਪੁਨੀਤ ਬਾਵਾ)-ਵਾਤਾਵਰਨ ਪ੍ਰੇਮੀਆਂ ਵਲੋਂ ਅੱਜ ਬੁੱਢਾ ਦਰਿਆ ਪੈਦਲ ਯਾਤਰਾ ਦਾ 12ਵਾਂ ਪੜਾਅ ਪੂਰਾ ਕੀਤਾ ਗਿਆ | ਇਸ ਪੜਾਅ ਦੀ ਅਗਵਾਈ ਉੱਘੇ ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵੀ ਨੌਜਵਾਨ ਕਾਮਰੇਡ ਮੋਹਿਤ ਸਾਗਰ ਨੇ ਕੀਤੀ | 12ਵਾਂ ਪੜਾਅ ਹੈਬੋਵਾਲ ਪੁਲ ...
ਲੁਧਿਆਣਾ, 5 ਫਰਵਰੀ (ਕਵਿਤਾ ਖੁੱਲਰ) -ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵਲੋਂ ਮਾਨਵਤਾ ਤੇ ਕੌਮੀ ਫਰਜ਼ਾਂ ਲਈ ਸਿਰਜੇ ਸੁਫ਼ਨਿਆਂ ਨੂੰ ਸਕਾਰ ਕਰਨ ਲਈ ਕਾਰਜਸ਼ੀਲ ਉਨ੍ਹਾਂ ਦੇ ਜਾਨਸ਼ੀਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਹਫਤਾਵਾਰੀ ਨਾਮ ਸਿਮਰਨ ...
ਲੁਧਿਆਣਾ, 5 ਫਰਵਰੀ (ਕਵਿਤਾ ਖੁੱਲਰ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ 'ਚ ਰਾਜ ਮਿਸਤਰੀ ਲੇਬਰ ਯੂਨੀਅਨ ਵਲੋਂ ਅਗਰ ਨਗਰ ਵਿਖੇ ਮਹਿੰਗਾਈ ਦੇ ਖਿਲਾਫ ਰੋਸ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਸਵਰਨ ਸਿੰਘ ...
ਡਾਬਾ/ਲੁਹਾਰਾ, 5 ਫਰਵਰੀ (ਕੁਲਵੰਤ ਸਿੰਘ ਸੱਪਲ)- ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਵਿਦਿਆਰਥੀਆਂ ਵਲੋਂ ਵਿਗਿਆਨ ਤੇ ਗਣਿਤ ਦੀ ਪ੍ਰਦਰਸ਼ਨੀ ਲਗਾਈ ਗਈ | ਜਿਸ ਪ੍ਰਤੀ ਵਿਦਿਆਰਥੀਆਂ 'ਚ ਬਹੁਤ ਉਤਸ਼ਾਹ ਪਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਵਿਗਿਆਨ ਤੇ ...
ਲੁਧਿਆਣਾ, 5 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਵੈਡਿੰਗ ਜ਼ੋਨ ਬਣਾਏ ਜਾਣੇ ਹਨ ਤਾਂ ਜੋ ਸਰਕਾਰ ਦੀ ਯੋਜਨਾ ਅਨੁਸਾਰ ਰੇਹੜੀ ਫੜੀ ਵਾਲੇ ਇਕ ਹੀ ਥਾਂ 'ਤੇ ਬਿਹਤਰ ਮਾਹੌਲ ਵਿਚ ਕੰਮ ਕਰ ਸਕਣ | ਨਗਰ ਨਿਗਮ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX