ਮਲੇਰਕੋਟਲਾ, 5 ਫਰਵਰੀ (ਪਰਮਜੀਤ ਸਿੰਘ ਕੁਠਾਲਾ) - ਕੁੱਝ ਦਿਨ ਪਹਿਲਾਂ ਨੇੜਲੇ ਪਿੰਡ ਮੋਰਾਂਵਾਲੀ ਵਿਖੇ ਅੰਨ੍ਹੇ ਗੈਰ ਮਨੁੱਖੀ ਜ਼ੁਲਮ ਦਾ ਸ਼ਿਕਾਰ ਹੋਏ ਐਸ.ਸੀ. ਪਰਿਵਾਰ ਨਾਲ ਸਬੰਧਤ ਮਾਸੂਮ ਬੱਚੇ ਦਾ ਹਾਲ ਜਾਨਣ ਲਈ ਅੱਜ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੇ ਸੀਨੀਅਰ ਆਗੂਆਂ ਦੀ ਇਕ ਟੀਮ ਸਿਵਲ ਹਸਪਤਾਲ ਮਲੇਰਕੋਟਲਾ ਪਹੁੰਚੀ | ਇਨ੍ਹਾਂ ਅਕਾਲੀ ਆਗੂਆਂ ਵਿਚ ਸ੍ਰੀ ਢੀਂਡਸਾ ਦੇ ਨਾਲ ਅਧੀਨ ਸੇਵਾਵਾਂ ਚੋਣ ਬੋਰਡ (ਐਸ.ਐਸ. ਬੋਰਡ) ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਖਟੜਾ, ਸੂਚਨਾ ਕਮਿਸ਼ਨ ਦੇ ਸਾਬਕਾ ਮੈਂਬਰ ਅਜੀਤ ਸਿੰਘ ਚੰਦੂਰਾਈਆਂ, ਅਮਰਿੰਦਰ ਸਿੰਘ ਮੰਡੀਆਂ, ਸਾਬਕਾ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਖਟੜਾ ਅਤੇ ਦੇਵਿੰਦਰ ਸਿੰਘ ਸੋਢੀ ਆਦਿ ਸ਼ਾਮਿਲ ਸਨ | ਸ੍ਰੀ ਢੀਂਡਸਾ ਨੇ ਪੀੜਤ ਬੱਚੇ ਤੋਂ ਸਮੁੱਚੇ ਵਰਤਾਰੇ ਅਤੇ ਚੱਲ ਰਹੇ ਇਲਾਜ ਬਾਰੇ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਪੀੜਤ ਪਰਿਵਾਰ ਨਾਲ ਇਸ ਘਿਨੌਣੇ ਘਟਨਾਕ੍ਰਮ ਦੇ ਵੱਖ ਵੱਖ ਪਹਿਲੂਆਂ ਬਾਰੇ ਗੱਲ ਕਰਦਿਆਂ ਪਰਿਵਾਰ ਨੂੰ ਭਰੋਸ਼ਾ ਦਿਤਾ ਕਿ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੋਵੇਂ ਪੀੜਤ ਪਰਿਵਾਰਾਂ ਨਾਲ ਇਨਸਾਫ਼ ਮਿਲਣ ਤੱਕ ਚਟਾਨ ਵਾਂਗ ਖੜ੍ਹਾ ਰਹੇਗਾ | ਸ. ਢੀਂਡਸਾ ਨੇ ਇਸ ਮੌਕੇ ਪੀੜਤ ਪਰਿਵਾਰਾਂ ਦੀ ਕਾਨੰੂਨੀ ਮਦਦ ਲਈ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਐਡਵੋਕੇਟ ਹਰਦੀਪ ਸਿੰਘ ਖਟੜਾ ਦੀ ਅਗਵਾਈ ਹੇਠ ਇਕ ਲੀਗਲ ਟੀਮ ਗਠਿਤ ਕਰਨ ਦਾ ਵੀ ਐਲਾਨ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਅਜੋਕੇ ਸਮਾਜ ਅੰਦਰ ਅਜਿਹੀਆਂ ਸਾਮੰਤਵਾਦੀ ਸੋਚ ਵਿਚ ਗਰੱਸੀਆਂ ਗੈਰ ਮਨੁੱਖੀ ਹਰਕਤਾਂ ਲਈ ਕੋਈ ਥਾਂ ਨਹੀਂ ਹੈ | ਉਨ੍ਹਾਂ ਮਾਸੂਮ ਬੱਚਿਆਂ ਉੱਪਰ ਜ਼ਾਲਮਾਨਾ ਢੰਗ ਨਾਲ ਕੀਤੀ ਕੁੱਟਮਾਰ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਇਹ ਕੋਝੀ ਹਰਕਤ ਉਸ ਵੇਲੇ ਹੋਈ ਹੈ ਜਦੋਂ ਪੂਰਾ ਵਿਸ਼ਵ ਛੂਆ ਛਾਤ, ਜਾਤਪਾਤ ਅਤੇ ਪਖੰਡਵਾਦ ਖ਼ਤਮ ਕਰਕੇ ਬੇਗਮਪੁਰੇ ਦਾ ਹੋਕਾ ਦੇਣ ਵਾਲੇ ਸ਼੍ਰੋਮਣੀ ਭਗਤ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਿਹਾ ਹੈ | ਸ. ਢੀਂਡਸਾ ਨੇ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਸਥਾਨਕ ਆਗੂਆਂ ਨੂੰ ਪੀੜਤ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿਚ ਰਹਿ ਕੇ ਪਰਿਵਾਰਾਂ ਦੀ ਹਰ ਪੱਖੋਂ ਮਦਦ ਕਰਨ ਲਈ ਬਾਕਾਇਦਾ ਜ਼ਿੰਮੇਵਾਰੀ ਸੌਂਪੀ | ਸ੍ਰੀ ਢੀਂਡਸਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੋਸ਼ੀਆਂ ਨੂੰ ਮਿਸ਼ਾਲੀ ਸਜ਼ਾ ਦੇਣ ਲਈ ਢੁਕਵੀਂ ਕਾਨੰੂਨੀ ਕਾਰਵਾਈ ਅਮਲ ਵਿਚ ਲਿਆਵੇ |
ਮਸਤੂਆਣਾ ਸਾਹਿਬ, 5 ਫਰਵਰੀ (ਦਮਦਮੀ)- ਇੱਥੋਂ ਨੇੜਲੇ ਪਿੰਡ ਲੱਡਾ ਬੱਸ ਅੱਡੇ ਨੇੜਿਓਾ ਲੰਘਦੇ ਬਰਸਾਤੀ ਨਾਲੇ 'ਚੋਂ ਇਕ ਵਿਅਕਤੀ ਦੀ ਭੇਦ ਭਰੇ ਹਾਲਾਤ 'ਚ ਲਾਸ਼ ਮਿਲਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਦਰ ਧੂਰੀ ਦੇ ਇੰਚਾਰਜ ਐਸ ਜਗਦੀਪ ਸਿੰਘ ਵਲੋਂ ਦਿੱਤੀ ...
ਜਖੇਪਲ, 5 ਫਰਵਰੀ (ਮੇਜਰ ਸਿੰਘ ਸਿੱਧੂ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਯੂਥ ਵਿੰਗ ਮੀਤ ਪ੍ਰਧਾਨ ਅਤੇ ਸਾਬਕਾ ਪੰਚ ਗੁਰਮੇਲ ਸਿੰਘ ਕਾਲਾ ਜਖੇਪਲ, ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਅਰਵਿੰਦ ਖੰਨਾ ਦੀ ਅਗਵਾਈ ਹੇਠ ਭਾਜਪਾ 'ਚ ਸ਼ਾਮਲ ਹੋ ਗਏ ਹਨ | ...
ਧੂਰੀ, 5 ਫਰਵਰੀ (ਸੰਜੇ ਲਹਿਰੀ) - ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਇਕ ਨਵਾਂ ਸੈਸ ਲਗਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬੀਆਂ ਦੀ ਜੇਬ 'ਤੇ ਡਾਕਾ ਮਾਰਨ ਵਰਗਾ ਕੰਮ ਕੀਤਾ ਹੈ ਜਿਸ ਨਾਲ ਸੂਬੇ ਦਾ ਗ਼ਰੀਬ ਆਦਮੀ ਵੀ ਪ੍ਰਭਾਵਿਤ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ...
ਲੌਂਗੋਵਾਲ, 5 ਫਰਵਰੀ (ਵਿਨੋਦ, ਖੰਨਾ) - ਮਾਤਾ ਧਰਮ ਕੌਰ ਸਰਕਾਰੀ ਹਸਪਤਾਲ ਲÏਾਗੋਵਾਲ ਵਿਖੇ ਡਾਕਟਰਾਂ ਸਮੇਤ ਬਾਕੀ ਸਟਾਫ਼ ਦੀ ਘਾਟ ਪੂਰੀ ਕਰਨ, ਹੱਡਾ ਰੋੜੀ ਬਣਾਉਣ ਅਤੇ ਇਲਾਕੇ ਵਿਚ ਫੈਲੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਦੀ ਮੰਗ ਨੂੰ ਲੈ ਕੇ ਅੱਜ ਕਿਸਾਨ ...
ਕੌਹਰੀਆਂ, 5 ਫਰਵਰੀ (ਮਾਲਵਿੰਦਰ ਸਿੰਘ ਸਿੱਧੂ) - ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਦਹਾਕਿਆਂ ਤੋਂ ਅਜੇ ਵੀ ਰਿਹਾਅ ਨਹੀਂ ਕੀਤੇ ਗਏ | ਉਨ੍ਹਾਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਸਿੱਖ ਜਥੇਬੰਦੀਆਂ ਵੱਲੋਂ ਉਪਰਾਲੇ ...
ਸੰਗਰੂਰ, 5 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਪੁਲਿਸ ਵਿਚ ਸਹਾਇਕ ਥਾਣੇਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਇਕ ਅਧਿਕਾਰੀ ਦੀ ਬੇਟੀ ਨੰੂ ਇਕ ਵਿਅਕਤੀ ਵਲੋਂ ਤੰਗ ਪੇ੍ਰਸ਼ਾਨ ਕਰਨ ਤੋਂ ਦੁਖੀ ਹੋ ਕੇ ਸੰਬੰਧਤ ਲੜਕੀ ਨੇ ਪੁਲਿਸ ਲਾਇਨ ਦੇ ਕੁਆਟਰਾਂ ...
ਸੰਗਰੂਰ, 5 ਫਰਵਰੀ (ਧੀਰਜ ਪਸ਼ੋਰੀਆ) - ਭਾਰਤ ਸਰਕਾਰ ਵਲੋਂ ਇਸ ਵਾਰ ਦੇ ਬਜਟ ਵਿੱਚ ਪੰਜਾਬ ਅੰਦਰ ਰੇਲਵੇ ਦੀ ਦਸ਼ਾ ਨੂੰ ਹੋਰ ਬੇਹਤਰ ਬਣਾਉਣ ਲਈ ਬਜਟ ਵਿੱਚ ਕਈ ਗੁਣਾਂ ਵਾਧਾ ਕੀਤਾ ਗਿਆ ਹੈ, ਜਿਸ ਅਧੀਨ ਪੰਜਾਬ ਦੇ 29 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਅਤਿ ...
ਧੂਰੀ, 5 ਫਰਵਰੀ (ਸੰਜੇ ਲਹਿਰੀ) - ਨੀਲੇ ਕਾਰਡਾਂ ਦੀ ਮਾਰਫ਼ਤ ਗ਼ਰੀਬ ਲੋੜਵੰਦ ਲੋਕਾਂ ਨੂੰ ਮਿਲਣ ਵਾਲੀ ਕਣਕ ਦਾ ਵੱਡਾ ਹਿੱਸਾ ਜਿਥੇ ਸਰਮਾਏਦਾਰ ਲੋਕ ਹੜੱਪ ਕਰ ਰਹੇ ਹਨ ਉਥੇ ਹੀ ਡੀਪੂ ਹੋਲਡਰ ਵੀ ਲੋੜਵੰਦਾਂ ਨੂੰ ਮਿਲਣ ਵਾਲੀ ਕਣਕ ਉਨ੍ਹਾਂ ਤੱਕ ਪਹੁੰਚਾਉਣ ਵਿਚ ...
ਅਮਰਗੜ੍ਹ, 5 ਫ਼ਰਵਰੀ (ਸੁਖਜਿੰਦਰ ਸਿੰਘ ਝੱਲ) - ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਗੁ: ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਝੱਲ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ | ਇਸ ਮÏਕੇ ਪਿੰਡ ਵਾਸੀਆਂ ਨੂੰ ਪ੍ਰਕਾਸ਼ ਦਿਹਾੜੇ ...
ਧਰਮਗੜ੍ਹ, 5 ਫਰਵਰੀ (ਗੁਰਜੀਤ ਸਿੰਘ ਚਹਿਲ) - ਰਵਿਦਾਸ ਭਗਤ ਜੀ ਦੀ ਯਾਦ 'ਚ ਪਿੰਡ ਸਤÏਜ ਵਿਖੇ ਕਰਵਾਏ ਸਮਾਗਮ 'ਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਵਿਸ਼ੇਸ਼ ਹਾਜ਼ਰੀ ਲਗਵਾਈ¢ ਸਮਾਗਮ ਮÏਕੇ ਇਕੱਤਰ ਸੰਗਤਾਂ ਨੂੰ ਸੰਬੋਧਨ ...
ਸੰਗਰੂਰ, 5 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਮੁਲਾਜਮ ਫਰੰਟ ਪੰਜਾਬ ਦੇ ਚੇਅਰਮੈਨ ਸ. ਗੁਰਜੰਟ ਸਿੰਘ ਵਾਲੀਆ, ਸੂਬਾ ਜਨਰਲ ਸਕੱਤਰ, ਸ. ਵਰਿੰਦਰਜੀਤ ਸਿੰਘ ਬਜਾਜ, ਸੀਨੀਅਰ ਮੀਤ ਪ੍ਰਧਾਨ ਸ. ਜਸਵਿੰਦਰ ਸਿੰਘ ਧੂਰੀ, ਸੂਬਾਈ ਆਗੂ ...
ਮਲੇਰਕੋਟਲਾ, 5 ਫਰਵਰੀ (ਪਰਮਜੀਤ ਸਿੰਘ ਕੁਠਾਲਾ) - ਹਲਕਾ ਅਮਰਗੜ੍ਹ ਦੇ ਪਿੰਡ ਮੋਰਾਂਵਾਲੀ ਵਿਚ ਐਸ.ਸੀ. ਪਰਿਵਾਰਾਂ ਨਾਲ ਸਬੰਧਤ ਦੋ ਮਾਸੂਮ ਬੱਚਿਆਂ ਉੱਪਰ ਕੀਤੇ ਅੰਨ੍ਹੇ ਤਸ਼ੱਦਦ ਦੀ ਸਖ਼ਤ ਨਿੰਦਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ...
ਸੁਨਾਮ ਊਧਮ ਸਿੰਘ ਵਾਲਾ, 5 ਫ਼ਰਵਰੀ (ਸੱਗੂ, ਭੁੱਲਰ, ਧਾਲੀਵਾਲ) - ਸਥਾਨਕ ਸਮਾਜ ਸੇਵੀ ਰਾਜੀਵ ਮੱਖਣ ਭੱਠੇ ਵਾਲੇ ਨੇ ਅੱਜ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਦੀ ਅਗਵਾਈ ਦੇ ਵਿੱਚ ਭਾਜਪਾ ਵਿਚ ਸ਼ਾਮਲ ਹੋਏ | ਇਸ ਮÏਕੇ ਰਾਜੀਵ ਮੱਖਣ ਨੇ ਕਿਹਾ ਕਿ ਉਹ ਭਾਜਪਾ ...
ਸੰਗਰੂਰ, 5 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਭਾਈ ਗਰੁੱਪ ਆਫ ਇੰਸਟੀਚਿਊਸਨਜ਼ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੂੰ ਪੰਜਾਬ ਇੰਫੋਟੈਕ ਦਾ ਚੇਅਰਮੈਨ ਬਣਾਏ ਜਾਣ ਉੱਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਤ ਸਖਸ਼ੀਅਤਾਂ ਨੇ ਖੁਸ਼ੀ ਪ੍ਰਗਟ ਕੀਤੀ ਹੈ | ...
ਲÏਾਗੋਵਾਲ, 5 ਫਰਵਰੀ (ਸ.ਸ.ਖੰਨਾ, ਵਿਨੋਦ ਸ਼ਰਮਾ) - ਬੀਤੇ ਕੁੱਝ ਦਿਨ ਪਹਿਲਾਂ ਨਗਰ ਕÏਾਸਲ ਲÏਾਗੋਵਾਲ ਦੇ ਪ੍ਰਧਾਨ ਚੋਣ ਕੀਤੀ ਗਈ ਸੀ | ਜਿਸ ਵਿਚ ਅੱਜ ਪਰਮਿੰਦਰ ਕÏਰ ਬਰਾੜ ਪਤਨੀ ਕਮਲਪਾਲ ਸਿੰਘ ਬਰਾੜ ਨੇ ਨਗਰ ਕÏਾਸਲ ਦੀ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ...
ਭਵਾਨੀਗੜ੍ਹ, 5 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਪੁਲਿਸ ਵਲੋਂ ਕੋਮਬਿੰਗ ਆਪ੍ਰੇਸ਼ਨ ਦੌਰਾਨ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਵਾਹਨਾਂ ਦੀ ਚੈਕਿੰਗ ਕਰਦਿਆਂ ਵੱਡੀ ਗਿਣਤੀ 'ਚ ਵਾਹਨਾਂ ਦੇ ਚਲਾਨ ਅਤੇ 5 ਮੋਟਰਸਾਈਕਲ ਥਾਣੇ ਬੰਦ ਕੀਤੇ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ...
ਲਹਿਰਾਗਾਗਾ, 5 ਫਰਵਰੀ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਕਾਟਨ ਫ਼ੈਕਟਰੀਆਂ ਬੰਦ ਕਰਨ 'ਚ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਜ਼ਿੰਮੇਵਾਰ ਰਹੀਆਂ ਹਨ | ਇਨ੍ਹਾਂ ਸਰਕਾਰਾਂ ਦੀ ਅਣਗਹਿਲੀ ਕਾਰਨ ਕਾਟਨ ਫ਼ੈਕਟਰੀਆਂ ਤਬਾਹ ਹੋ ਗਈਆਂ ਪਰ ...
ਸੰਗਰੂਰ, 5 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਅੱਜ ਇੱਥੇ ਪੁਸਤਕ ਲੋਕ ਅਰਪਣ ਅਤੇ ਮਿੱਤਰ ਮਿਲਣੀ ਸਮਾਗਮ ਦਾ ਆਯੋਜਨ ਇਲਾਕੇ ਦੀਆਂ ਪ੍ਰਮੁੱਖ ਸਮਾਜ ਸੇਵੀ ਅਤੇ ਸਾਹਿਤਕਾਰ ਸ਼ਖ਼ਸੀਅਤਾਂ ਜਿੰਨ੍ਹਾਂ ਵਿੱਚ ਇੰਜੀ: ਬਲਦੇਵ ਸਿੰਘ ਗੋਸਲ, ਡਾ. ਚਰਨਜੀਤ ਸਿੰਘ ਉਡਾਰੀ, ਡਾ. ...
ਮਸਤੂਆਣਾ ਸਾਹਿਬ, 5 ਫਰਵਰੀ (ਦਮਦਮੀ) - ਨਾਮ ਬਾਣੀ ਦੇ ਰਸੀਏ 'ਸੰਤ ਅਤਰ ਸਿੰਘ ਮਸਤੂਆਣਾ ਸਾਹਿਬ' ਵਾਲਿਆਂ ਦੀ ਜੀਵਨੀ 'ਤੇ ਲਿਖੀ ਕਿਤਾਬ 'ਰਾਜ ਜੋਗੀ-ਸੰਤ ਅਤਰ ਸਿੰਘ ਜੀ' ਗੁਰਦੁਆਰਾ ਗੁਰਸਾਗਰ ਸਾਹਿਬ ਵਿਚ ਜਾਰੀ ਕੀਤੀ ਗਈ¢ ਕਿਤਾਬ ਦੀ ਪਹਿਲੀ ਕਾਪੀ ਕਿਤਾਬ ਦੇ ਲੇਖਕ ਭਾਈ ...
ਧੂਰੀ, 5 ਫਰਵਰੀ (ਲਖਵੀਰ ਸਿੰਘ ਧਾਂਦਰਾ) - ਧੂਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜਵੰਤ ਸਿੰਘ ਘੁੱਲੀ ਨੂੰ ਮੁੱਖ ਮੰਤਰੀ ਵਲੋਂ ਆਪਣੇ ਹਲਕੇ ਧੂਰੀ ਦੇ ਮਾਰਕਿਟ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਪੱਤਰਕਾਰਾਂ ਨਾਲ ਗੱਲ ਕਰਦਿਆਂ ਨਵ ਨਿਯੁਕਤ ...
ਸੰਗਰੂਰ, 5 ਫਰਵਰੀ (ਧੀਰਜ਼ ਪਸ਼ੌਰੀਆ) - ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੰੂ ਆਉਣ ਵਾਲੇ ਸਮੇਂ ਵਿਚ ਵਿਸ਼ਵ ਪੱਧਰੀ ਸਿੱਖਿਆ ਦਿੱਤੀ ਜਾਵੇਗੀ ਜਿਸ ਨਾਲ ਪੰਜਾਬ ਦੀ ਸਿੱਖਿਆ ਵਿਚ ਕ੍ਰਾਂਤੀ ਆਵੇਗੀ | ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ...
ਲੌਂਗੋਵਾਲ, 5 ਫਰਵਰੀ (ਵਿਨੋਦ, ਖੰਨਾ) - ਮਾਤਾ ਧਰਮ ਕÏਰ ਸਰਕਾਰੀ ਹਸਪਤਾਲ ਲੌਂਗੋਵਾਲ ਦੇ ਕਾਰਜਕਾਰੀ ਐਸ.ਐਮ.ਓ. ਡਾ. ਮਨਿਤਾ ਬਾਂਸਲ ਦੀ ਅਗਵਾਈ ਹੇਠ ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਲੌਂਗੋਵਾਲ ਵਿਖੇ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ | ਇਸ ਮÏਕੇ ਵਿਦਿਆਰਥੀਆਂ ਦੇ ...
ਮਲੇਰਕੋਟਲਾ, 5 ਫਰਵਰੀ (ਪਾਰਸ ਜੈਨ) - ਜ਼ਿਲ੍ਹਾ ਮਲੇਰਕੋਟਲਾ ਦੇ ਸਹਿਕਾਰੀ ਅਤੇ ਰਾਜਨੀਤਕ ਖੇਤਰ ਅੰਦਰ ਵਕਾਰੀ ਸਮਝੀ ਜਾਣ ਵਾਲੀ ਦੀ, ਕੋਆਪਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ ਮਾਲੇਰਕੋਟਲਾ ਦੀ ਹੋਈ ਚੋਣ ਮÏਕੇ ਸਾਬਕਾ ਸਰਪੰਚ ਹਰਜੀਤ ਸਿੰਘ ਭੈਣੀ ਨੂੰ ...
ਸੰਗਰੂਰ, 5 ਫਰਵਰੀ (ਧੀਰਜ ਪਸ਼ੌਰੀਆ) - ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਦੇ ਸੱਦੇ ਮੁਤਾਬਿਕ ਜ਼ਿਲ੍ਹਾ ਸੰਗਰੂਰ ਦੇ ਕੈਮਿਸਟ ਵੀ 16 ਫਰਵਰੀ ਨੂੰ ਆਪਣੀਆਂ ਦੁਕਾਨਾਂ ਦੋ ਘੰਟਿਆਂ ਲਈ ਸਵੇਰੇ 9 ਤੋਂ 11 ਵਜੇ ਤੱਕ ਬੰਦ ਕਰ ਕੇ ਜ਼ਿਲ੍ਹਾ ਹੈਡਕੁਆਰਟਰ ...
ਦਿੜ੍ਹਬਾ ਮੰਡੀ, 5 ਫਰਵਰੀ (ਹਰਪ੍ਰੀਤ ਸਿੰਘ ਕੋਹਲੀ) - ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ਵਿਚ ਜਨਜਾਤੀ ਲੋਕ ਕਲਾ ਤੇ ਬੋਲੀ ਵਿਕਾਸ ਅਕਾਦਮੀ ਭੁਪਾਲ ਵੱਲੋਂ ਹਰ ਸਾਲ 26 ਜਨਵਰੀ ਤੋਂ 31 ਜਨਵਰੀ ਤੱਕ ਭੁਪਾਲ ਸ਼ਹਿਰ ਵਿੱਚ ਭਾਰਤ ਦੇ ਵੱਖ-ਵੱਖ ਕਬੀਲਿਆਂ ਵੱਲੋਂ ਹੱਥਾਂ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX