ਮਮਦੋਟ, 5 ਫਰਵਰੀ (ਸੁਖਦੇਵ ਸਿੰਘ ਸੰਗਮ)- ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਚਿੱਟ ਫ਼ੰਡ ਕੰਪਨੀਆਂ ਦੇ ਠੱਗੇ ਲੋਕਾਂ ਵਲੋਂ ਸੰਘਰਸ਼ ਦਾ ਬਿਗਲ ਵਜਾਉਂਦਿਆਂ ਮਮਦੋਟ ਦੇ ਪਿੰਡ ਬੇਟੂ ਕਦੀਮ ਵਿਖੇ ਭਰਵੀਂ ਮੀਟਿੰਗ ਕੀਤੀ ਗਈ | ਇਸ ਮੌਕੇ ਸੁਖਜੀਤ ਸਿੰਘ ਭੁੱਲਰ ਪ੍ਰਧਾਨ ਇਨਸਾਫ਼ ਦੀ ਆਵਾਜ਼ ਨੇ ਦੱਸਿਆ ਕਿ ਪਰਲਜ਼, ਨਾਇਸਰ ਗ੍ਰੀਨ ਅਤੇ ਟਰੇਡ ਨੈਕਸਟ ਆਦਿ ਕੰਪਨੀਆਂ 'ਚ ਕਈ ਕਰੋੜ ਭਾਰਤੀਆਂ ਦੀ ਅਰਬਾਂ ਰੁਪਏ ਦੀ ਜਮ੍ਹਾਂ ਪੂੰਜੀ ਪਈ ਹੈ ਤੇ ਫਰਵਰੀ 2016 ਵਿਚ ਸੁਪਰੀਮ ਕੋਰਟ ਵਲੋਂ ਨਿਵੇਸ਼ਕਾਂ ਦੇ ਹੱਕ ਵਿਚ ਫ਼ੈਸਲਾ ਦਿੰਦਿਆਂ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਵੇਚ ਕੇ ਸਿਰਫ਼ 6 ਮਹੀਨੇ ਅੰਦਰ ਉਨ੍ਹਾਂ ਦੇ ਪੈਸੇ ਵਾਪਸ ਕਰਨ ਦੇ ਹੁਕਮ ਦਿੱਤੇ ਸਨ ਪ੍ਰੰਤੂ ਸੱਤ ਸਾਲ ਦਾ ਸਮਾਂ ਲੰਘ ਜਾਣ ਦੇ ਬਾਅਦ ਵੀ ਲੋਕਾਂ ਨੂੰ ਪੈਸੇ ਨਹੀਂ ਮਿਲ ਸਕੇ | ਪ੍ਰਧਾਨ ਨੇ ਦੱਸਿਆ ਕਿ ਚਿੱਟ ਫ਼ੰਡ ਕੰਪਨੀਆਂ ਵਲੋਂ ਠੱਗੇ ਗਏ 20 ਕਰੋੜ ਭਾਰਤੀਆਂ ਦੇ ਮੁੱਦੇ 'ਤੇ ਕਿਸੇ ਵੀ ਰਾਜਨੀਤਕ ਪਾਰਟੀ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ ਜਦਕਿ ਸੀ.ਬੀ.ਆਈ. ਦੀ ਜਾਂਚ ਮੁਤਾਬਿਕ ਪਰਲਜ਼ ਕੰਪਨੀ ਦੀ ਦੇਸ਼ ਵਿਚ ਦੋ ਲੱਖ ਕਰੋੜ ਰੁਪਏ ਦੀ ਜਾਇਦਾਦ ਹੈ, ਜਦਕਿ ਦੇਣਦਾਰੀਆਂ ਸਿਰਫ਼ 60 ਹਜ਼ਾਰ ਕਰੋੜ ਰੁਪਏ ਹੀ ਬਣਦੀ ਹੈ | ਕੇਂਦਰ ਅਤੇ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨਿਵੇਸ਼ਕਾਂ ਨੇ ਮੰਗ ਕੀਤੀ ਕਿ ਸਰਕਾਰ ਇਸ ਮਾਮਲੇ 'ਤੇ ਸੰਜੀਦਗੀ ਨਾਲ ਵਿਚਾਰ ਕਰਕੇ ਉਨ੍ਹਾਂ ਦੇ ਪੈਸੇ ਵਾਪਸ ਦਿਵਾਏ | ਇਸ ਮੌਕੇ ਵਿੱਕੀ ਕਪੂਰ, ਭਗਵਾਨ ਸ਼ਰਮਾ, ਸਿਕੰਦਰ ਸਿੰਘ ਡੱਲੇਵਾਲ, ਸਰਦਾਰਾ ਸਿੰਘ ਅਲਫੂ, ਸੁੱਚਾ ਸਿੰਘ, ਸੁਰਿੰਦਰ ਸਿੰਘ ਬੇਟੂ, ਜਗਦੀਸ਼ ਲਾਲ, ਪ੍ਰੇਮ ਲਾਲ, ਇਕਬਾਲ ਦਾਸ, ਰਮੇਸ਼ ਕਪੂਰ, ਗੁਰਮੀਤ ਸਿੰਘ, ਅਸ਼ਵਨੀ ਕੁਮਾਰ, ਗੁਰਮੁਖ ਸਿੰਘ, ਬਲਦੇਵ ਸਿੰਘ, ਨਿਰਮਲ ਸ਼ਰਮਾ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਕਾਰਜ ਸਿੰਘ, ਨਰਿੰਦਰ ਪਾਲ, ਕੇਹਰ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ, ਰਾਝਾ ਸਿੰਘ ਤੇ ਸੰਦੀਪ ਸਿੰਘ ਮੌਜੂਦ ਸਨ |
ਫ਼ਿਰੋਜ਼ਪੁਰ, 5 ਫਰਵਰੀ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬਾਹਰੋਂ ਨਿੱਤ ਦਿਹਾੜੇ ਸੁੱਟੇ ਜਾਂਦੇ ਪੈਕਟਾਂ 'ਚੋਂ ਬਰਾਮਦ ਹੁੰਦੇ ਨਸ਼ੀਲੇ ਪਦਾਰਥ ਅਤੇ ਮੋਬਾਈਲ ਫ਼ੋਨਾਂ ਦੀਆਂ ਮਿਲੀਆਂ ਸ਼ਿਕਾਇਤਾਂ ਤੋਂ ਹਰਕਤ ਵਿਚ ਆਈ ਫ਼ਿਰੋਜ਼ਪੁਰ ਪੁਲਿਸ ...
ਗੁਰੂਹਰਸਹਾਏ, 5 ਫਰਵਰੀ (ਕਪਿਲ ਕੰਧਾਰੀ)- ਅੱਜ ਸਵੇਰੇ ਸਾਢੇ 7 ਵਜੇ ਇਕ ਮਕਾਨ ਵਿਚ ਚੋਰੀ ਕਰਨ ਦੀ ਨੀਅਤ ਨਾਲ ਆਏ ਦੋ ਵਿਅਕਤੀ ਚੌਕੀਦਾਰ ਮੋਤੀ ਲਾਲ 'ਤੇ ਹਮਲਾ ਕਰਕੇ ਉੱਥੋਂ ਭੱਜਣ ਵਿਚ ਕਾਮਯਾਬ ਹੋ ਗਏ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੰਦੀਪ ਕੁਮਾਰ, ਦੀਪਕ ਕੁਮਾਰ ਅਤੇ ...
ਜ਼ੀਰਾ, 5 ਫਰਵਰੀ (ਪ੍ਰਤਾਪ ਸਿੰਘ ਹੀਰਾ)-ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਮਾਲਬਰੋਜ਼ ਸ਼ਰਾਬ ਫ਼ੈਕਟਰੀ ਸਾਹਮਣੇ ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਵਲੋਂ ਫ਼ੈਕਟਰੀ ਖ਼ਿਲਾਫ਼ ਚੱਲ ਰਿਹਾ ਮੋਰਚਾ ਅੱਜ 200ਵੇਂ ਦਿਨ ਵਿਚ ਪਹੁੰਚ ਗਿਆ | ਧਰਨੇ ਨੂੰ ਹੋਰ ਬਲ ਦੇਣ ਲਈ ...
ਖੋਸਾ ਦਲ ਸਿੰਘ, 5 ਫਰਵਰੀ (ਮਨਪ੍ਰੀਤ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪੰਜਾਬ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪ੍ਰੀਤਮ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਰਗਾੜੀ ਮਾਮਲੇ ਦਾ ਇਨਸਾਫ਼ ਨਾ ਦੇਣ ਕਾਰਨ ਪੰਜਾਬ ...
ਫ਼ਿਰੋਜਪੁਰ, 5 ਫਰਵਰੀ (ਤਪਿੰਦਰ ਸਿੰਘ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੂਤ ਦੇ 6 ਵਿਦਿਆਰਥੀਆਂ ਅਤੇ ਕਾਲੀਏ ਵਾਲਾ ਸਕੂਲ ਦੇ 2 ਵਿਦਿਆਰਥੀਆਂ ਦੀ ਭਾਰਤ ਸਕਾਊਟਿੰਗ ਪ੍ਰਾਇਮਰੀ ਵਿੰਗ ਦੇ ਸਰਵ-ਉੱਚ ਪੁਰਸਕਾਰ ਗੋਲਡਨ ਐਰੋ ਐਵਾਰਡ ਲਈ ਚੋਣ ਹੋਈ ਹੈ, ਨੂੰ 22 ਫਰਵਰੀ ਨੂੰ ...
ਫ਼ਿਰੋਜ਼ਪੁਰ, 5 ਫਰਵਰੀ (ਗੁਰਿੰਦਰ ਸਿੰਘ)- ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਪੀਰਾਂ ਦੇ ਨਾਂਅ 'ਤੇ ਅਰਦਾਸ ਕਰਕੇ ਸਿੱਖ ਰਹਿਤ ਮਰਿਆਦਾ ਭੰਗ ਕਰਨ ਵਾਲੇ ਗ੍ਰੰਥੀ ਸਿੰਘ ਨੂੰ ਤਲਬ ਕਰਕੇ ਉਸ ਵਲੋਂ ਕੀਤੀ ਜਾ ਰਹੀ ਬੱਜਰ ਗ਼ਲਤੀ ਦਾ ਅਹਿਸਾਸ ਕਰਵਾਇਆ | ਇਹ ਜਾਣਕਾਰੀ ...
ਮੱਲਾਂਵਾਲਾ, 5 ਫਰਵਰੀ (ਗੁਰਦੇਵ ਸਿੰਘ)-ਮੋਦੀ ਸਰਕਾਰ ਵਲੋਂ ਐਲ.ਆਈ.ਸੀ. ਅਤੇ ਐੱਸ.ਬੀ.ਆਈ. ਦੇ ਕਰੋੜਾਂ ਖਾਤਾ ਧਾਰਕਾਂ ਦੀ ਪੂੰਜੀ ਨੂੰ ਖ਼ਤਰੇ ਵਿਚ ਪਾਇਆ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ 6 ਫਰਵਰੀ ਨੂੰ ਐੱਸ.ਬੀ.ਆਈ. ਬੈਂਕ ਸਾਹਮਣੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ...
ਫ਼ਾਜ਼ਿਲਕਾ, 5 ਫਰਵਰੀ (ਅਮਰਜੀਤ ਸ਼ਰਮਾ)- ਲਾਧੂਕਾ ਵਿਖੇ ਆਯੋਜਿਤ ਖ਼ੂਨਦਾਨ ਕੈਂਪ ਦੌਰਾਨ ਇਕ ਮੋਟਰਸਾਈਕਲ ਚੋਰੀ ਹੋ ਗਿਆ | ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਐਸੋਸੀਏਸ਼ਨ ਦੇ ਕੈਂਪ ਇੰਚਾਰਜ ਰਾਜੀਵ ਕੁਕਰੇਜਾ ਨੇ ਦੱਸਿਆ ਕਿ ਅੱਜ ਮੰਡੀ ...
ਆਰਿਫ਼ ਕੇ, 5 ਫਰਵਰੀ (ਬਲਬੀਰ ਸਿੰਘ ਜੋਸਨ)- ਪਿੰਡ ਉਸਮਾਨ ਵਾਲਾ ਵਿਖੇ ਖੇਤਾਂ ਵਿਚੋਂ ਦੇਗੀ ਢੱਕਣ ਅਤੇ ਕਟਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਥਾਣਾ ਆਰਿਫ਼ ਕੇ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੂੰ ਸ਼ਿੰਗਾਰਾ ਸਿੰਘ ਪੁੱਤਰ ਮੋਹਰ ਸਿੰਘ ਵਾਸੀ ...
ਫ਼ਿਰੋਜ਼ਪੁਰ, 5 ਫਰਵਰੀ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੀ ਬੀ.ਐੱਸ.ਐਫ. ਦੀ ਚੌਂਕੀ ਕੱਸੋ ਕੇ ਨੇੜਿਉਂ ਇਕ ਕਾਰ ਚਾਲਕ ਨੂੰ ਨਸ਼ੇ ਤੇ ਵੱਡੀ ਮਾਤਰਾ ਵਿਚ ਭਾਰਤੀ ਕਰੰਸੀ ਸਮੇਤ ਕਾਬੂ ਕਰਨ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ | ਪ੍ਰਾਪਤ ...
ਫ਼ਿਰੋਜ਼ਪੁਰ, 5 ਫਰਵਰੀ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬਾਹਰੋਂ ਨਿੱਤ ਦਿਹਾੜੇ ਸੁੱਟੇ ਜਾਂਦੇ ਪੈਕਟਾਂ 'ਚੋਂ ਬਰਾਮਦ ਹੁੰਦੇ ਨਸ਼ੀਲੇ ਪਦਾਰਥ ਅਤੇ ਮੋਬਾਈਲ ਫ਼ੋਨਾਂ ਦੀਆਂ ਮਿਲੀਆਂ ਸ਼ਿਕਾਇਤਾਂ ਤੋਂ ਹਰਕਤ ਵਿਚ ਆਈ ਫ਼ਿਰੋਜ਼ਪੁਰ ਪੁਲਿਸ ...
ਮੁੱਦਕੀ, 5 ਫਰਵਰੀ (ਭੁਪਿੰਦਰ ਸਿੰਘ)- ਸਥਾਨਕ ਲੋਹਾਮ ਰੋਡ 'ਤੇ ਸਥਿਤ ਸੰਤ ਅਮਰਜੀਤ ਸਿੰਘ ਜੀ ਸਟੇਡੀਅਮ 'ਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਅਤੇ ਪੰਜਾਬ ਫੁੱਟਬਾਲ ਅਕੈਡਮੀ ਵੱਲੋਂ 'ਖੇਲੋ ਇੰਡੀਆ' ਤਹਿਤ ਲੜਕੀਆਂ (ਅੰਡਰ-17) ਦੀ ਫੁੱਟਬਾਲ ਲੀਗ ਸੰਤ ਅਮਰਜੀਤ ਸਿੰਘ ਸਪੋਰਟਸ ...
ਫ਼ਿਰੋਜ਼ਪੁਰ, 5 ਫਰਵਰੀ (ਤਪਿੰਦਰ ਸਿੰਘ)-ਸ੍ਰੀ ਬ੍ਰਾਹਮਣ ਸਭਾ ਨਮਕ ਮੰਡੀ ਫ਼ਿਰੋਜ਼ਪੁਰ ਸ਼ਹਿਰ ਸਥਿਤ ਭਗਵਾਨ ਸ੍ਰੀ ਪਰਸ਼ੂਰਾਮ ਮੰਦਿਰ ਬ੍ਰਾਹਮਣ ਸਭਾ ਵਿਖੇ ਕਾਰਜਕਾਰਨੀ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿਚ ਪਹੁੰਚੇ ਮੈਂਬਰਾਂ ਨੇ ਚੇਅਰਮੈਨ ਪੰਡਿਤ ਅਰੁਣ ...
ਫ਼ਿਰੋਜ਼ਪੁਰ, 5 ਫਰਵਰੀ (ਕੁਲਬੀਰ ਸਿੰਘ ਸੋਢੀ)-ਚੋਣਾਂ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕਰਨ ਲਈ ਕੇਂਦਰ ਸਰਕਾਰ ਕੋਲ ਮੰਗ ਕਰਾਂਗੇ ਪਰ ਬੀਤੇ ਦਿਨ ਸੂਬਾ ਸਰਕਾਰ ਨੇ ...
ਜ਼ੀਰਾ 5 ਫਰਵਰੀ (ਪ੍ਰਤਾਪ ਸਿੰਘ ਹੀਰਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਇੱਥੇ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਅਤੇ ਪ੍ਰੀਤਮ ਸਿੰਘ ਜ਼ਿਲ੍ਹਾ ਪ੍ਰੈੱਸ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ | ਇਸ ਦੌਰਾਨ ਕਿਸਾਨਾਂ ਨੂੰ ਆਉਂਦੀਆਂ ਮੁਸ਼ਕਲਾਂ 'ਤੇ ...
ਫ਼ਿਰੋਜ਼ਪੁਰ, 5 ਫਰਵਰੀ (ਗੁਰਿੰਦਰ ਸਿੰਘ)- ਨਸ਼ਿਆਂ ਤੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਜ਼ਿਲ੍ਹਾ ਪੁਲਿਸ ਮੁਖੀ ਕੰਵਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਸਿਟੀ ਪੁਲਿਸ ਨੇ ਸ਼ੱਕ ਦੀ ਬਿਨਾਅ 'ਤੇ ਇਕ ਨੌਜਵਾਨ ...
ਫ਼ਿਰੋਜਪੁਰ, 5 ਫਰਵਰੀ (ਤਪਿੰਦਰ ਸਿੰਘ)- ਦਾਸ ਐਂਡ ਬਰਾਊਨ ਵਰਲਡ ਸਕੂਲ ਵਲੋਂ 'ਦਾ ਕਲਰਸ ਆਫ਼ ਲਾਈਫ਼ ਥੀਮ' ਦੇ ਤਹਿਤ ਕਿਡਜੈਨਿਆ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਆਪਣੀ ਪ੍ਰਤਿਭਾ ਦੇ ਰੰਗ ਬਿਖੇਰ ਸਭ ਦਾ ਦਿਲ ਮੋਹ ਲਿਆ | ਰਾਏ ...
ਤਲਵੰਡੀ ਭਾਈ, 5 ਫਰਵਰੀ (ਰਵਿੰਦਰ ਸਿੰਘ)- ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਤਲਵੰਡੀ ਭਾਈ ਦੇ ਸਮੁੱਚੇ ਸਟਾਫ਼ ਤੇ ਵਿਦਿਆਰਥੀਆਂ ਵਿਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਪਿ੍ੰਸੀਪਲ ਡਾਕਟਰ ਗੁਰਵੀਰ ਸਿੰਘ ਨੇ ਆਪਣਾ ਅਹੁਦਾ ਮੁੜ ਸੰਭਾਲ ਲਿਆ, ਦਾ ਸਮੁੱਚੇ ...
ਗੋਲੂ ਕਾ ਮੋੜ, 5 ਫਰਵਰੀ (ਪੁਪਨੇਜਾ)- ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਗਾਇਕ ਕੰਠ ਕਲੇਰ ਪਿੰਡ ਮੋਹਨ ਕੇ ਹਿਠਾੜ ਵਿਖੇ ਮੇਲੇ ਦੌਰਾਨ ਮਾਸਟਰ ਸਤਨਾਮ ਚਾਂਦੀ ਦੇ ਘਰ ਪਿੰਡ ਗੋਲੂ ਕਾ ਮੋੜ ਵਿਖੇ ਉਚੇਚੇ ਤੌਰ 'ਤੇ ਪਹੁੰਚੇ | ਇਸ ਦੌਰਾਨ ਸਤਨਾਮ ਚਾਂਦੀ ਦੀ ਪਤਨੀ ...
ਜ਼ੀਰਾ, 5 ਫਰਵਰੀ (ਪ੍ਰਤਾਪ ਸਿੰਘ ਹੀਰਾ)- ਗੁਰੂ ਰਵਿਦਾਸ ਦਾ 646ਵਾਂ ਜਨਮ ਦਿਹਾੜਾ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਹਰਨੇਕ ਸਿੰਘ ਅਤੇ ਭਾਈ ਜਸਵੀਰ ਸਿੰਘ ...
ਮੁੱਦਕੀ, 5 ਫਰਵਰੀ (ਭੁਪਿੰਦਰ ਸਿੰਘ)- ਪੰਜਾਬ ਗਊ ਸੇਵਾ ਕਮਿਸ਼ਨ, ਪਸ਼ੂ ਪਾਲਨ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਫ਼ਿਰੋਜ਼ਪੁਰ ਡਾ: ਜਸਵੰਤ ਸਿੰਘ ਰਾਏ ਦੀ ਅਗਵਾਈ ਹੇਠ ਗੋਪਾਲ ਗਊਸ਼ਾਲਾ ਫ਼ਿਰੋਜ਼ਪੁਰ ਛਾਉਣੀ ਅਤੇ ਸੇਵਾ ...
ਮੰਡੀ ਲਾਧੂਕਾ, 5 ਫਰਵਰੀ (ਰਾਕੇਸ਼ ਛਾਬੜਾ)-ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਵਿਚ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ 120 ਨੌਜਵਾਨਾਂ ਨੇ ਖ਼ੂਨ ਦਾਨ ਕੀਤਾ | ਰਾਜੀਵ ਕੁਕਰੇਜਾ, ਰਵਿੰਦਰ ਜੁਲਾਹਾ ਪੰਮਾ, ਸੰਦੀਪ ਸੈਂਡੀ ਅਸੀਜਾ, ਨੀਰਜ ਖੋਸਲਾ, ਨਵੀਨ ਵਾਟਸ ਅਤੇ ਸ਼ਿਵਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX