ਗੁਰਦਾਸਪੁਰ, 6 ਫਰਵਰੀ (ਆਰਿਫ਼)- ਐੱਲ.ਆਈ.ਸੀ. ਤੇ ਐੱਸ.ਬੀ.ਆਈ. ਵਲੋਂ ਖਰੀਦੇ ਗਏ ਅਡਾਨੀ ਗਰੁੱਪ ਦੇ ਸ਼ੇਅਰਾਂ ਦੇ ਲਗਾਤਾਰ ਡੁੱਬਣ ਦੇ ਵਿਰੋਧ 'ਚ ਦੇਸ਼ ਦੇ ਲੋਕਾਂ ਨੂੰ ਹੋ ਰਹੇ ਵੱਡੇ ਨੁਕਸਾਨ ਦੇ ਵਿਰੋਧ 'ਚ ਕਾਂਗਰਸ ਪਾਰਟੀ ਵਲੋਂ ਪੰਜਾਬ ਭਰ 'ਚ ਐੱਲ.ਆਈ.ਸੀ. ਦਫ਼ਤਰਾਂ ਦੇ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ | ਇਸੇ ਕੜੀ 'ਚ ਗੁਰਦਾਸਪੁਰ 'ਚ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ 'ਚ ਰੋਸ ਧਰਨਾ ਦਿੱਤਾ ਗਿਆ ਜਿਸ 'ਚ ਸਾਬਕਾ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਅਰੁਣਾ ਚੌਧਰੀ ਵਿਸ਼ੇਸ਼ ਰੂਪ 'ਚ ਸ਼ਾਮਿਲ ਹੋਏ | ਜ਼ਿਲ੍ਹਾ ਪ੍ਰਧਾਨ ਪਾਹੜਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਡਾਨੀ ਤੇ ਅੰਬਾਨੀ ਦੋ ਘਰਾਣਿਆਂ ਦੇ ਹੱਥਾਂ ਵਿਚ ਦੇਸ਼ ਦੀ ਕਮਾਨ ਸੌਂਪ ਦਿੱਤੀ ਗਈ ਹੈ | ਇਸ ਤਰ੍ਹਾਂ ਕਰਨ ਨਾਲ ਦੇਸ਼ ਦੀ ਜਨਤਾ ਨੂੰ ਭਾਰੀ ਨੁਕਸਾਨ ਸਹਿਣਾ ਪੈ ਸਕਦਾ ਹੈ | ਦੇਸ਼ 'ਚ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਕਿ ਜੇਕਰ ਅਡਾਨੀ ਅਤੇ ਅੰਬਾਨੀ ਡੁੱਬਦੇ ਹਨ ਤਾਂ ਉਨ੍ਹਾਂ ਦੇ ਨਾਲ ਪੂਰਾ ਦੇਸ਼ ਡੁੱਬਦਾ ਹੈ | ਉਨ੍ਹਾਂ ਕਿਹਾ ਕਿ ਐੱਲ.ਆਈ.ਸੀ. ਅਤੇ ਐੱਸ.ਬੀ.ਆਈ. ਨੇ ਅਡਾਨੀ ਗਰੁੱਪ ਦੇ ਜ਼ਿਆਦਾ ਸ਼ੇਅਰ ਖਰੀਦੇ ਹੋਏ ਹਨ ਜੋ ਹੁਣ ਡੁੱਬ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਭ ਕੁਝ ਪ੍ਰਾਈਵੇਟ ਲੋਕਾਂ ਦੇ ਹੱਥ ਵਿਚ ਹੀ ਦੇਣਾ ਹੈ ਤਾਂ ਸਰਕਾਰ ਬਣਾਉਣ ਦਾ ਕੀ ਮਤਲਬ ਹੈ | ਉਨ੍ਹਾਂ ਕਿਹਾ ਕਿ ਜ਼ਿਆਦਾਤਰ ਗਰੀਬ ਪਰਿਵਾਰ ਐਲ.ਆਈ.ਸੀ. ਵਿਚ ਇਹ ਸੋਚ ਕੇ ਪੈਸੇ ਲਗਾਉਂਦੇ ਹਨ ਕਿ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ | ਪਰ ਅੱਜ ਹਾਲਾਤ ਇਸੇ ਤਰ੍ਹਾਂ ਦੇ ਬਣ ਗਏ ਹਨ ਕਿ ਲੋਕਾਂ ਦੀਆਂ ਬੀਮਾ ਪਾਲਸੀਆਂ ਕਦੇ ਵੀ ਡੁੱਬ ਸਕਦੀਆਂ ਹਨ ਜਿਸ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਵਲੋਂ ਪੂਰੇ ਦੇਸ਼ ਵਿਚ ਧਰਨੇ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੰੂ ਜਾਗਰੂਕ ਹੋ ਕੇ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਹੀ ਦੇਸ਼ ਨੂੰ ਬਚਾਇਆ ਜਾ ਸਕਦਾ ਹੈ | ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਚੱਲਦੇ ਦੇਸ਼ 'ਚ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ | ਜੇਕਰ ਸਮਾਂ ਰਹਿੰਦੇ ਇਨ੍ਹਾਂ 'ਤੇ ਰੋਕ ਨਾ ਲਗਾਈ ਗਈ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਗੰਭੀਰ ਹੋ ਜਾਵੇਗਾ | ਸਾਬਕਾ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਨੂੰ ਲੈ ਕੇ ਲੋਕ ਹੁਣ ਜਾਗਰੂਕ ਹੋਣਾ ਸ਼ੁਰੂ ਹੋ ਗਏ ਹਨ | ਆਗਾਮੀ 2024 ਦੀਆਂ ਲੋਕ ਸਭਾ ਚੋਣਾਂ 'ਚ ਲੋਕ ਕੇਂਦਰ ਦੀ ਮੋਦੀ ਸਰਕਾਰ ਨੂੰ ਉਸ ਦੀਆਂ ਗ਼ਲਤ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣਗੇ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ, ਮਨਦੀਪ ਸਿੰਘ ਰੰਗੜ ਨੰਗਲ, ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ, ਉਪ ਪ੍ਰਧਨ ਗੌਤਮ ਸੇਠ, ਉਪ ਪ੍ਰਧਾਨ ਸਤਪਾਲ, ਵੱਖ-ਵੱਖ ਇਲਾਕਿਆਂ ਦੇ ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਮੈਂਬਰ, ਬਲਾਕ ਸਮਿਤੀ ਮੈਂਬਰ ਤੇ ਸਮੂਹ ਪ੍ਰੀਸ਼ਦ ਹਾਜ਼ਰ ਸਨ |
ਗੁਰਦਾਸਪੁਰ, 6 ਫਰਵਰੀ (ਪੰਕਜ ਸ਼ਰਮਾ)- ਲੋਕ ਸੰਘਰਸ਼ ਮੋਰਚੇ ਵਲੋਂ ਅੱਜ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਅੱਜ ਐਨ.ਐੱਚ.ਐਮ. ਵਿਭਾਗ 'ਚ ਹੋਏ ਕਥਿਤ ਬਹੁ-ਕਰੋੜੀ ਘਪਲੇ ਨੰੂ ਲੈ ਕੇ ਸ਼ਹਿਰ ਅੰਦਰ ਵਿਸ਼ਾਲ ਰੋਸ ਮਾਰਚ ਕਰਕੇ ਡਾਕਖ਼ਾਨਾ ਚੌਕ ਵਿਖੇ ਧਰਨਾ ਲਗਾਇਆ ਗਿਆ | ਇਸ ...
ਬਟਾਲਾ, 6 ਫਰਵਰੀ (ਕਾਹਲੋਂ)- ਅੱਜ ਸ੍ਰੀ ਬ੍ਰਾਹਮਣ ਸਭਾ ਬਟਾਲਾ ਦੀ ਮੀਟਿੰਗ ਦੈਨਿਕ ਪ੍ਰਾਰਥਨਾ ਸਭਾ ਦੇ ਮੰਦਰ ਹਾਲ ਵਿਚ ਹੋਈ, ਜਿਸ ਵਿਚ ਬ੍ਰਾਹਮਣ ਸਭਾ ਦੇ ਸਾਰੇ ਮੈਂਬਰ ਹਾਜ਼ਰ ਹੋਏ | ਮੀਟਿੰਗ ਦੌਰਾਨ ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਰਾਜੇਸ਼ ਸ਼ਰਮਾ ਅਤੇ ਯੂਥ ...
ਬਹਿਰਾਮਪੁਰ, 6 ਫਰਵਰੀ (ਬਲਬੀਰ ਸਿੰਘ ਕੋਲਾ)- ਥਾਣਾ ਬਹਿਰਾਮਪੁਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ 97 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ. ਜਗੀਰ ਚੰਦ ਦੀ ਅਗਵਾਈ ਵਿਚ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਬਹਿਰਾਮਪੁਰ ਚੌਕ ਵਿਚ ...
ਬਟਾਲਾ, 6 ਫਰਵਰੀ (ਕਾਹਲੋਂ)- ਸਥਾਨਕ ਗੁਰਦਾਸਪੁਰ ਰੋਡ 'ਤੇ ਮੁਹੱਲਾ ਦਸਮੇਸ਼ ਨਗਰ 'ਚ ਸਥਿਤ ਰੰਧਾਵਾ ਡੇਅਰੀ ਤੋਂ ਚੋਰਾਂ ਨੇ 6 ਹਜ਼ਾਰ ਰੁਪਏ ਚੋਰੀ ਕਰ ਲਏ | ਡੇਅਰੀ ਮਾਲਕ ਸਤਨਾਮ ਸਿੰਘ ਪੁੱਤਰ ਧਰਮ ਸਿੰਘ ਵਾਸੀ ਤਲਵੰਡੀ ਲਾਲ ਸਿੰਘ ਨੇ ਦੱਸਿਆ ਕਿ ਮੇਰੀ ਡੇਅਰੀ ਨਜ਼ਦੀਕ ...
ਧਾਰੀਵਾਲ, 6 ਫਰਵਰੀ (ਸਵਰਨ ਸਿੰਘ)- ਐਨ.ਆਰ.ਆਈ. ਸਭਾ ਪੰਜਾਬ ਦੇ ਸਾਬਕਾ ਪੈਟਰਨ ਅਤੇ ਵਿਦੇਸ਼ੀ ਸਿੱਖ ਆਗੂ ਜਸਵਿੰਦਰ ਸਿੰਘ ਧਾਲੀਵਾਲ, ਭਵਨਦੀਪ ਸਿੰਘ ਲੁਧਿਆਣਾ ਦੇ ਅਥਾਹ ਯਤਨਾਂ ਸਦਕਾ ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਸਿੱਖ ਸੰਘਰਸ਼ 'ਚ ਹਜ਼ਾਰਾਂ ਦੀ ਗਿਣਤੀ ਵਿਚ ...
ਗੁਰਦਾਸਪੁਰ, 6 ਫਰਵਰੀ (ਆਰਿਫ਼)- ਸੂਬੇ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਅੱਜ ਆਨਲਾਈਨ ਮਾਧਿਅਮ ਰਾਹੀਂ ਲਗਾਏ ਜਨਤਾ ਦਰਬਾਰ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋਂ ਹਿੱਸਾ ਲੈਂਦੇ ਹੋਏ ...
ਪੁਰਾਣਾ ਸ਼ਾਲਾ, 6 ਫਰਵਰੀ (ਅਸ਼ੋਕ ਸ਼ਰਮਾ)- ਕੇਂਦਰ ਤੇ ਪੰਜਾਬ ਸਰਕਾਰ ਦੀ ਖ਼ਰੀਦ ਏਜੰਸੀ ਐੱਫ.ਸੀ.ਆਈ. ਵਲੋਂ ਮਾਲਵੇ ਤੇ ਦੁਆਬੇ 'ਚ ਐੱਫ.ਆਰ.ਏ. ਚੌਲ ਦੀਆਂ 50 ਦੇ ਕਰੀਬ ਗੱਡੀਆਂ ਰੱਦ ਕਰਨ ਦੇ ਫ਼ੈਸਲੇ ਤੋਂ ਬਾਅਦ ਅੱਜ ਇਕ ਨਿੱਜੀ ਹੋਟਲ ਵਿਖੇ ਸਮੂਹ ਸ਼ੈਲਰ ਮਾਲਕਾਂ ਦੀ ...
ਪੁਰਾਣਾ ਸ਼ਾਲਾ, 6 ਫਰਵਰੀ (ਅਸ਼ੋਕ ਸ਼ਰਮਾ)- ਪੁਲਿਸ ਥਾਣਾ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਚੰਦਰਭਾਨ ਦੀ ਵਿਆਹੁਤਾ ਸਟਾਫ਼ ਨਰਸ ਪਿਛਲੇ 5 ਦਿਨਾਂ ਤੋਂ ਲਾਪਤਾ ਹੋਣ ਕਰਕੇ ਉਸ ਦਾ ਸਹੁਰਾ ਪਰਿਵਾਰ ਪ੍ਰੇਸ਼ਾਨੀ ਦੇ ਆਲਮ ਵਿਚ ਹੈ | ਇਸ ਸਬੰਧੀ ਲਾਪਤਾ ਔਰਤ ਦੇ ਪਤੀ ਕਰਨ ...
ਬਟਾਲਾ, 6 ਫਰਵਰੀ (ਹਰਦੇਵ ਸਿੰਘ ਸੰਧੂ)- ਬੀਤੀ ਰਾਤ ਬਟਾਲਾ ਇਕ ਸਰਕਾਰੀ ਸਕੂਲ 'ਚ ਫਿਰ ਤੋਂ ਚੋਰੀ ਹੋ ਗਈ | ਇਸ ਸਬੰਧੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫੈਜਪੁਰਾ ਬਲਾਕ-2 ਬਟਾਲਾ ਦੀ ਮੁੱਖ ਅਧਿਆਪਕਾ ਜਤਿੰਦਰ ਕੌਰ ਨੇ ਦੱਸਿਆ ਕਿ ਸਵੇਰੇ ਸਕੂਲ ਦੇ ਸਾਹਮਣੇ ਵਾਲੇ ਘਰ ਨੇ ...
ਗੁਰਦਾਸਪੁਰ, 6 ਫਰਵਰੀ (ਆਰਿਫ਼)- ਸਥਾਨਕ ਸ਼ਹਿਰ ਦੇ ਕਲਾਨੌਰ ਰੋਡ ਸਥਿਤ ਦਿਓਲ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਸੀ.ਈ.ਓ ਤੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਅਰਮਿੰਦਰ ਸਿੰਘ ਦਿਓਲ ਬੀਤੇ ਦਿਨੀਂ ਯੂ.ਐਸ.ਏ. ਤੋਂ ਭਾਰਤ ਪਹੁੰਚੇ ਅਤੇ ਆਪਣੇ ਹਸਪਤਾਲ ਦਾ ਦੌਰਾ ਕੀਤਾ ਜਿਸ ...
ਗੁਰਦਾਸਪੁਰ, 6 ਫਰਵਰੀ (ਪੰਕਜ ਸ਼ਰਮਾ)- ਸਿਵਲ ਹਸਪਤਾਲ ਦੇ ਡਾਕਟਰ 'ਤੇ ਇਕ ਵਿਅਕਤੀ ਵਲੋਂ ਇਲਾਜ ਦੌਰਾਨ ਬਾਂਹ ਦੀ ਹੱਡੀ ਟੇਢੀ ਜੋੜਨ ਦੇ ਦੋਸ਼ ਲਗਾਏ ਹਨ | 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ ਪੀੜਤ ਵਿਅਕਤੀ ਸੁਖਦੇਵ ਕੁਮਾਰ ਪੁੱਤਰ ਦੀਪਕ ਕੁਮਾਰ ਵਾਸੀ ਪਿੰਡ ਵਰਸੋਲਾ ...
ਬਟਾਲਾ, 6 ਫਰਵਰੀ (ਕਾਹਲੋਂ)- ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਵਿਖੇ ਬਾਰਵੀਂ ਕਲਾਸ ਦੀ ਵਿਦਾਇਗੀ ਪਾਰਟੀ ਕਰਵਾਈ ਗਈ, ਜਿਸ ਵਿਚ ਗਿਆਰਵੀਂ ਦੇ ਵਿਦਿਆਰਥੀਆਂ ਨੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਇਸ ...
ਡੇਰਾ ਬਾਬਾ ਨਾਨਕ, 6 ਫਰਵਰੀ (ਵਿਜੇ ਸ਼ਰਮਾ)- ਚਮੜੀ ਰੋਗਾਂ ਦੇ ਮਾਹਿਰ ਅਤੇ ਉੱਘੇ ਸਮਾਜ ਸੇਵੀ ਐਸ.ਐਮ.ਓ. ਡਾ. ਅਮਰਜੀਤ ਸਿੰਘ ਸਚਦੇਵਾ 10 ਡੋਗਰਾ ਮਾਰਗ ਸਥਿਤ ਗੁਰਦੁਆਰਾ ਬਾਬਾ ਸ੍ਰੀਚੰਦ ਜੀ ਵਿਖੇ ਪਰਿਵਾਰ ਸਹਿਤ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੂੰ ਲੋੜਵੰਦ ਲੋਕਾਂ ਦੀ ...
ਕਲਾਨੌਰ, 6 ਫਰਵਰੀ (ਪੁਰੇਵਾਲ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਗਮੋਹਨ ਸਿੰਘ ਰਾਜੂ ਇੱਥੇ ਸਥਿਤ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ | ਇਸ ਮੌਕੇ 'ਤੇ ਉਨ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਇੰਚਾਰਜ ...
ਬਟਾਲਾ, 6 ਫਰਵਰੀ (ਕਾਹਲੋਂ)- ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਕੇਸਰੀ ਝੰਡਾ ਚਾਹਲ ਦੀ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ 'ਚ ਖੇਤਰ ਅੰਮਿ੍ਤਸਰ ਤੇ ਤਰਨਤਾਰਨ ਦੇ ਆਗੂਆਂ ਨਾਲ ਹੋਈ | ਇਸ ਮੌਕੇ ਪ੍ਰਧਾਨ ...
ਘੁਮਾਣ, 6 ਫਰਵਰੀ (ਬੰਮਰਾਹ)- ਬਾਬਾ ਨਾਂਗਾ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਖੇਡ ਮੇਲਾ 13 ਤੇ 14 ਫਰਵਰੀ ਨੂੰ ਪਿੰਡ ਭੋਮਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਬਾਬਾ ਨਾਂਗਾ ਸੇਵਾ ਸੁਸਾਇਟੀ ਦੇ ਪ੍ਰਧਾਨ ਬਾਬਾ ਦਲਬੀਰ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਪੱਡਾ, ...
ਕਲਾਨੌਰ, 6 ਫਰਵਰੀ (ਪੁਰੇਵਾਲ)- ਨੇੜਲੇ ਪਿੰਡ ਕੋਟਮੀਆਂ ਸਾਹਿਬ ਦੀਆਂ ਸੰਗਤਾਂ ਵਲੋਂ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ 'ਤੇ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਪਿੰਡ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਕਲਾਨੌਰ ਲਈ ...
ਡੇਰਾ ਬਾਬਾ ਨਾਨਕ, 6 ਫਰਵਰੀ (ਵਿਜੇ ਸ਼ਰਮਾ)- ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤਹਿਤ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਜ਼ਾਦੀ ਦਿਹਾੜੇ ਮੌਕੇ 500ਵੇਂ ਮੁਹੱਲਾ ਕਲੀਨਿਕ ਨੂੰ ਲੋਕ ...
ਬਟਾਲਾ, 6 ਫਰਵਰੀ (ਕਾਹਲੋਂ)-ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਰਾਸ਼ਨ ਅਤੇ ਹੋਰ ਸਾਮਾਨ ਮੁਹੱਈਆ ਕਰਵਾਉਣ ਵਾਲੇ ਪਿੰਡ ਲੌਂਗੋਵਾਲ ਦੇ ਜੰਮਪਲ ਵਿਲੀਅਮ ਮਸੀਹ ਯੂ.ਐਸ.ਏ. ਦਾ ਬੀਤੇ ਦਿਨ ਆਪਣੇ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ...
ਪੁਰਾਣਾ ਸ਼ਾਲਾ, 6 ਫਰਵਰੀ (ਅਸ਼ੋਕ ਸ਼ਰਮਾ)- 'ਆਪ' ਸਰਕਾਰ ਵਲੋਂ ਮਾਲਵੇ ਅਤੇ ਦੁਆਬੇ ਦੇ 36 ਦੇ ਕਰੀਬ ਨਹਿਰੀ ਵਿਸ਼ਰਾਮ ਘਰਾਂ ਨੂੰ ਸੁੰਦਰ ਤੇ ਆਧੁਨਿਕ ਦਿੱਖ ਬਣਾਉਣ ਦੇ ਦਾਅਵੇ ਕਰ ਰਹੀ ਹੈ | ਜਦੋਂ ਕਿ ਜ਼ਿਲ੍ਹਾ ਗੁਰਦਾਸਪੁਰ ਅੰਦਰ ਪੈਂਦੀਆਂ ਅਪਰਬਾਰੀ ਦੁਆਬ ਤੇ ਕਸੂਰ ...
ਫ਼ਤਹਿਗੜ੍ਹ ਚੂੜੀਆਂ, 6 ਫਰਵਰੀ (ਐਮ.ਐਸ. ਫੁੱਲ)- ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਵਲੋਂ ਕਾਰਜ ਸਾਧਕ ਅਫ਼ਸਰ (ਈ.ਓ.) ਜਤਿੰਦਰ ਮਹਾਜਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਰਮੇਸ਼ ਕੁਮਾਰ ਜਨਰਲ ਇੰਸਪੈਕਟਰ ਅਤੇ ਪਲਵਿੰਦਰ ਸਿੰਘ ਜੂਨੀਅਰ ਸਹਾਇਕ ਦੀ ਦੇਖ-ਰੇਖ ਹੇਠ ...
ਕਾਦੀਆਂ, 6 ਫਰਵਰੀ (ਕੁਲਵਿੰਦਰ ਸਿੰਘ)- ਪੰਜਾਬ ਦੇ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਦੀ ਜਥੇਬੰਦੀ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਦੁਪਹਿਰ 12 ਤੋਂ 2 ਵਜੇ ਤੱਕ ਕਾਲਜ ਅਧਿਆਪਕਾਂ ਵਲੋਂ ਕੰਮ ਕਾਜ ...
ਕਾਲਾ ਅਫਗਾਨਾ, 6 ਫਰਵਰੀ (ਅਵਤਾਰ ਸਿੰਘ ਰੰਧਾਵਾ)- ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਰਿਆਲੀ ਤੋਂ ਕੌਮੀ ਇਨਸਾਫ਼ ਮੋਰਚੇ ਮੋਹਾਲੀ ਵਿਚ ਸ਼ਾਮਲ ਹੋਣ ਲਈ ਬੱਸਾਂ ਤੇ ਕਾਰਾਂ ਰਾਹੀਂ ਵੱਡੀ ਗਿਣਤੀ 'ਚ ਸੰਗਤਾਂ ਦਾ ਕਾਫ਼ਲਾ ਐਨ.ਆਰ.ਆਈ. ਭੁਪਿੰਦਰ ਸਿੰਘ ਬੋਪਾਰਾਏ ਦੀ ...
ਕਲਾਨੌਰ, 6 ਫਰਵਰੀ (ਪੁਰੇਵਾਲ)- ਰਾਹੁਲ ਗਾਂਧੀ ਦੀ ਅਗਵਾਈ 'ਚ ਕੰਨਿਆਕੁਮਾਰੀ ਤੋਂ ਦੇਸ਼ ਦੇ ਵੱਖ-ਵੱਖ ਕੋਨਿਆ ਤੋਂ ਹੁੰਦੀ ਹੋਈ ਕਸ਼ਮੀਰ 'ਚ ਸਮਾਪਤ ਹੋਈ 'ਭਾਰਤ ਜੋੜੋ' ਯਾਤਰਾ ਨੇ ਕਾਂਗਰਸ 'ਚ ਨਵੀਂ ਰੂਹ ਫੂਕ ਕੇ ਕਾਂਗਰਸ ਨੂੰ ਜਿੱਥੇ ਮਜ਼ਬੂਤ ਕੀਤਾ ਹੈ, ਉੱਥੇ ਵਿਰੋਧੀਆਂ ...
ਕਲਾਨੌਰ, 6 ਫਰਵਰੀ (ਪੁਰੇਵਾਲ)- ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਪੰਜਾਬ ਸਰਕਾਰ ਵਲੋਂ ਪੈਟਰੋਲ-ਡੀਜ਼ਲ 'ਤੇ ਵੈਟ ਲਗਾਉਣ ਦੇ ਮਾਮਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ...
ਬਟਾਲਾ, 6 ਫਰਵਰੀ (ਕਾਹਲੋਂ)- ਭਾਰਤੀ ਜਨਤਾ ਪਾਰਟੀ ਨੂੰ ਜ਼ਿਲ੍ਹਾ ਬਟਾਲਾ 'ਚ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਲੋਕਾਂ ਨੂੰ ਪਾਰਟੀਆਂ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ...
ਧਾਰੀਵਾਲ, 6 ਫਰਵਰੀ (ਸਵਰਨ ਸਿੰਘ)- ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਮੰਡਲ ਕਮੇਟੀ ਧਾਰੀਵਾਲ ਵਲੋਂ ਸਾਥੀਆਂ ਸਮੇਤ ਮੰਡਲ ਦਫ਼ਤਰ ਧਾਰੀਵਾਲ ਵਿਖੇ ਅਰਥੀ ਫੂਕ ਮੁਜ਼ਾਹਰਾ ਕਰਦਿਆਂ ਧਰਨਾ ਦਿੱਤਾ, ਜਿਸ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਅਨੂਪ ਸਿੰਘ ਵਲੋਂ ...
ਦੀਨਾਨਗਰ, 6 ਫਰਵਰੀ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਦੇ ਕੈਂਪ ਕਿ੍ਸ਼ਨਾ ਨਗਰ ਵਿਖੇ ਹਿਰਨ ਜਾਤੀ ਨਾਲ ਸਬੰਧਿਤ ਕਾਲੇ ਰੰਗ ਦਾ ਜੰਗਲੀ ਜਾਨਵਰ ਨੂੰ ਦੇਖਿਆ ਗਿਆ | ਲੋਕਾਂ ਵਲੋਂ ਇਸ ਦੀ ਸੂਚਨਾ ਬਲਾਕ ਵਣ ਵਿਭਾਗ ਨੂੰ ਦਿੱਤੀ ਗਈ ਤੇ ਵਣ ਵਿਭਾਗ ਵਲੋਂ ਬਲਾਕ ਵਣ ਅਧਿਕਾਰੀ ...
ਧਾਰੀਵਾਲ, 6 ਫਰਵਰੀ (ਜੇਮਸ ਨਾਹਰ)- ਡਾਇਓਸਿਸ ਆਫ਼ ਜਲੰਧਰ ਦੇ ਨਿਰਦੇਸ਼ਾਂ ਤਹਿਤ ਪ੍ਰਭੂ ਯਿਸੂ ਮਸੀਹ ਤੇ ਪਾਕ ਕਲੀਸਿਆ ਦੀ ਮਾਂ ਮਰੀਅਮ ਦੀ ਈਦ ਨੂੰ ਸਮਰਪਿਤ ਸਮਾਗਮ ਸਮਾਰੋਹ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ (ਸੋਹਲ) ਵਿਖੇ ਸ਼ਰਧਾ ਨਾਲ 11 ਫਰਵਰੀ ਨੂੰ ਮਨਾਇਆ ...
ਪੁਰਾਣਾ ਸ਼ਾਲਾ, 6 ਫਰਵਰੀ (ਅਸ਼ੋਕ ਸ਼ਰਮਾ)-ਮੁੱਢਲਾ ਸਿਹਤ ਕੇਂਦਰ ਜਗਤਪੁਰ (ਪੁਰਾਣਾ ਸ਼ਾਲਾ) ਜ਼ਿਲ੍ਹਾ ਗੁਰਦਾਸਪੁਰ ਵਿਖੇ ਵਰਲਡ ਕੈਂਸਰ ਦਿਵਸ ਡਾਕਟਰਾਂ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸੀਨੀਅਰ ਮੈਡੀਕਲ ਅਫ਼ਸਰ ਡਾ: ...
ਪੁਰਾਣਾ ਸ਼ਾਲਾ, 6 ਫਰਵਰੀ (ਅਸ਼ੋਕ ਸ਼ਰਮਾ)-ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਗੋਹਤ ਪੋਕਰ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੰੂ ਮੁੱਖ ਰੱਖਦੇ ਹੋਏ ਰਵਿਦਾਸ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ...
ਬਹਿਰਾਮਪੁਰ, 6 ਫਰਵਰੀ (ਬਲਬੀਰ ਸਿੰਘ ਕੋਲਾ)-ਰਾਵੀ ਪਾਰਲੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਵਫਦ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੰੂ ਮਿਲਿਆ | ਵਫਦ ਵਿਚ ਸ਼ਾਮਿਲ ਇਲਾਕੇ ਦੇ ਪੰਚਾਂ-ਸਰਪੰਚਾਂ ਨੇ ਕੈਬਨਿਟ ਮੰਤਰੀ ਲਾਲ ...
ਗੁਰਦਾਸਪੁਰ, 6 ਫਰਵਰੀ (ਗੁਰਪ੍ਰਤਾਪ ਸਿੰਘ)-ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵਲੋਂ ਚਲਾਏ ਜਾ ਰਹੇ ਰਤਨ ਸਾਗਰ ਪਬਲਿਕ ਸਕੂਲ ਬੱਬੇਹਾਲੀ ਵਿਖੇ ਵੱਖ-ਵੱਖ ਖੇਡਾਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ...
ਗੁਰਦਾਸਪੁਰ, 6 ਫਰਵਰੀ (ਆਰਿਫ਼)-ਵਾਰਡ ਨੰਬਰ-3 ਮਾਨਕੌਰ ਸਿੰਘ ਗੁਰਦਾਸਪੁਰ ਵਿਖੇ ਪਿਛਲੇ 6 ਮਹੀਨੇ ਤੋਂ ਜ਼ਰੂਰਤਮੰਦ ਲੜਕੀਆਂ ਨੰੂ ਸਿਲਾਈ, ਕੱਢਾਈ ਦੀ ਟਰੇਨਿੰਗ ਕੋਰਸ ਜੋ ਕਿ ਪੰਜਾਬ ਸਰਕਾਰ ਰਾਹੀਂ ਸੋਸਯਾ ਐਨ.ਜੀ.ਓ. ਮਦਰ ਦੁਆਰਾ 1-07-2022 ਤੋਂ 31-12-2022 ਤੱਕ ਚੱਲਿਆ, ਜਿਸ ਵਿਚ ...
ਗੁਰਦਾਸਪੁਰ, 6 ਫਰਵਰੀ (ਆਰਿਫ਼)-ਆਸਟ੍ਰੇਲੀਆ ਵੀਜ਼ੇ ਸਬੰਧੀ ਮਸ਼ਹੂਰ ਔਜੀ ਹੱਬ ਇਮੀਗਰੇਸ਼ਨ ਹੁਣ ਤੱਕ ਅਣਗਿਣਤ ਵਿਦਿਆਰਥੀਆਂ ਦੇ ਆਸਟ੍ਰੇਲੀਆ ਜਾਣ ਦੇ ਸੁਪਨੇ ਸਾਕਾਰ ਕਰਨ ਵਿਚ ਕਾਮਯਾਬ ਹੋਈ ਹੈ | ਜਿਸ ਸਦਕਾ ਔਜੀ ਹੱਬ ਤੋਂ ਫਾਈਲ ਲਗਵਾਉਣਾ ਵਿਦਿਆਰਥੀਆਂ ਦੀ ਪਹਿਲੀ ...
ਧਾਰੀਵਾਲ, 6 ਫਰਵਰੀ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਆਲੋਵਾਲ ਵਿਖੇ ਵਿਕਾਸ ਕਾਰਜਾਂ ਦੇ ਕੰਮ ਲਗਾਤਾਰ ਜਾਰੀ ਹਨ, ਜਿਸ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਧਾਰੀਵਾਲ ਕੁਲਵੰਤ ਸਿੰਘ ਨੇ ਵਿਸੇਸ਼ ਤੌਰ 'ਤੇ ਸ਼ਿਰਕਤ ਕਰਕੇ ਪਿੰਡ ਤੋਂ ਬਾਊਲੀ ਕਾਲੋਨੀ ਗੁਰਦੁਆਰਾ ...
ਗੁਰਦਾਸਪੁਰ, 6 ਫਰਵਰੀ (ਆਰਿਫ਼)-ਆਰਟ ਆਫ਼ ਲਿਵਿੰਗ ਸੰਸਥਾ ਵਲੋਂ ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ 'ਆਜ਼ਾਦੀ ਦੇ ਅੰਮਿ੍ਤ ਮਹਾਂ ਉਤਸਵ' ਸਬੰਧੀ 'ਹਰ ਘਰ ਧਿਆਨ' ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਕੂਲ ਦੇ 11ਵੀਂ ਅਤੇ 12ਵੀਂ ਜਮਾਤ ਦੇ ...
ਭੈਣੀ ਮੀਆਂ ਖਾਂ, 6 ਫਰਵਰੀ (ਜਸਬੀਰ ਸਿੰਘ ਬਾਜਵਾ)- ਗੁਰੂ ਰਵਿਦਾਸ ਦਾਸ ਜੀ ਦਾ ਜਨਮ ਦਿਹਾੜਾ ਪਿੰਡ ਗੋਰਸੀਆਂ ਦੀ ਧਰਮਸ਼ਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਬੰਧੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ...
ਊਧਨਵਾਲ, 6 ਫਰਵਰੀ (ਪਰਗਟ ਸਿੰਘ)-ਏ.ਆਰ. ਮਲਟੀਸਪੈਸ਼ਲਿਟੀ ਹਸਪਤਾਲ ਅੱਡਾ ਧੰਦੋਈ ਵਲੋਂ ਆ ਰਹੇ ਹੋਲੇ-ਮੁਹੱਲੇ ਨੂੰ ਮੁੱਖ ਰੱਖਦਿਆਂ ਚੱਲ ਰਹੇ ਮਹੀਨੇ ਅਤੇ ਅਗਲੇ ਮਹੀਨੇ ਤੱਕ ਹਰ ਮੰਗਲਵਾਰ ਤੇ ਸ਼ਨੀਵਾਰ ਨੂੰ ਕੈਂਪ ਲਗਾਇਆ ਜਾਵੇਗਾ | ਹੁਣ ਇਸ ਮੰਗਲਵਾਰ 7 ਫਰਵਰੀ ਨੂੰ ...
ਡੇਰਾ ਬਾਬਾ ਨਾਨਕ, 6 ਫਰਵਰੀ (ਵਿਜੇ ਸ਼ਰਮਾ)-ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਇਥੋਂ ਦੇ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਜ਼ਿਲ੍ਹੇ ਭਰ ਤੋਂ ਆਏ ਕਿਸਾਨ ਆਗੂਆਂ ਤੇ ...
ਪੁਰਾਣਾ ਸ਼ਾਲਾ, 6 ਫਰਵਰੀ (ਅਸ਼ੋਕ ਸ਼ਰਮਾ)-ਮਿਲਟਰੀ ਇੰਜੀਨੀਅਰ ਸਰਵਿਸ ਤਿੱਬੜੀ ਕੈਂਟ ਦੇ 66. ਕੇ.ਵੀ. ਤੋਂ ਤਿੱਬੜੀ ਕੈਂਟ ਦੇ ਘੇਰੇ 'ਚ ਲੱਗੀਆਂ ਲਾਈਟਾਂ ਹਰ ਸਮੇਂ ਜਗਨ ਨਾਲ ਕੇਂਦਰ ਸਰਕਾਰ ਨੂੰ ਲੱਖਾਂ ਰੁਪਏ ਦਾ ਰੋਜ਼ਾਨਾ ਨੁਕਸਾਨ ਹੋ ਰਿਹਾ ਹੈ | ਜਦੋਂ ਕਿ ਮਹਿਕਮਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX