ਰੂਪਨਗਰ, 6 ਫਰਵਰੀ (ਸਤਨਾਮ ਸਿੰਘ ਸੱਤੀ)-ਅੱਜ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਤਹਿਤ ਦੇਸ਼ ਵਿਆਪੀ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਸੰਬੰਧੀ ਜ਼ਿਲ੍ਹਾ ਕਾਂਗਰਸ ਰੂਪਨਗਰ ਵਲੋਂ ਭਾਰਤੀ ਜੀਵਨ ਬੀਮਾ ਦਫ਼ਤਰ ਰੂਪਨਗਰ ਸਾਹਮਣੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਧਾਨ ਜ਼ੈਲਦਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਮੋਦੀ ਸਰਕਾਰ ਵਲੋਂ ਆਪਣੇ ਦੋਸਤ ਅਡਾਨੀ ਨੂੰ ਨਜਾਇਜ਼ ਤੌਰ ਤੇ ਐਲ. ਆਈ. ਸੀ. ਅਤੇ ਐਸ. ਬੀ. ਆਈ. ਤੇ ਅਪਣਾ ਰਸੂਖ਼ ਵਰਤ ਕੇ ਕਰਜ਼ਾ ਮੁਹੱਈਆ ਕਰਵਾਇਆ ਗਿਆ | ਜਿਸ ਨਾਲ ਐਲ. ਆਈ. ਸੀ. ਦੇ 29 ਕਰੋੜ ਪਾਲਿਸੀ ਧਾਰਕਾਂ ਦੇ ਅਤੇ ਐਸ. ਬੀ. ਆਈ. ਦੇ 45 ਕਰੋੜ ਖਾਤਾ ਧਾਰਕਾਂ ਦੀ ਜਮਾ ਪੂੰਜੀ ਨੂੰ ਖ਼ਤਰੇ ਵਿਚ ਪਾਇਆ ਗਿਆ ਹੈ, ਕੱਲ੍ਹ ਨੂੰ ਜੇ ਅਡਾਨੀ ਵਿਦੇਸ਼ ਭੱਜ ਜਾਂਦਾ ਹੈ ਤਾਂ ਦੇਸ਼ ਦੀ ਅਰਥਵਿਵਸਥਾ 'ਤੇ ਬੁਰਾ ਅਸਰ ਪਵੇਗਾ ਪਹਿਲਾ ਹੀ ਲੋਕ ਬੇਰੋਜ਼ਗਾਰੀ ਤੇ ਗ਼ਰੀਬੀ ਨਾਲ ਪੀੜਤ ਹਨ | ਕਾਂਗਰਸ ਪਾਰਟੀ ਇਸ 'ਤੇ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ ਤਾਂ ਜੋ ਲੋਕਾਂ ਦੇ ਹਿਤਾਂ ਦੀ ਰਾਖੀ ਕੀਤੀ ਜਾਵੇ ਅਤੇ ਕਾਂਗਰਸ ਲੋਕਾਂ ਦੇ ਹਿਤ ਲਈ ਲੰਬੀ ਲੜਾਈ ਲੜਨ ਲਈ ਵੀ ਤਿਆਰ ਹੈ | ਇਸ ਮੌਕੇ ਅਮਰਜੀਤ ਸਿੰਘ ਸੈਣੀ, ਸੁਖਦੇਵ ਸਿੰਘ ਬੁਲਾਰਾ ਕਾਂਗਰਸ ਪੰਜਾਬ, ਗੁਰਿੰਦਰ ਪਾਲ ਸਿੰਘ ਬਿੱਲਾ, ਰਾਜੇਸ਼ਵਰ ਲਾਲੀ, ਸੁਰਿੰਦਰ ਸਿੰਘ ਪ੍ਰਧਾਨ ਯੂਥ ਕਾਂਗਰਸ, ਗੌਤਮ ਟੋਨੀ, ਲਖਵੰਤ ਸਿੰਘ ਹਿਰਦਪੁਰ, ਜਰਨੈਲ ਸਿੰਘ, ਹੈਪੀ ਪਪਰਾਲਾ, ਕਬੜਵਾਲ, ਦੀਦਾਰ ਸਿੰਘ ਬਲਾਕ ਸੰਮਤੀ ਮੈਂਬਰ, ਪਰਮਜੀਤ ਸਿੰਘ ਰੋਡ ਮਾਜਰਾ, ਸੋਨੂੰ ਵੋਹਰਾ, ਕਰਮ ਸਿੰਘ, ਰਾਣਾ ਰੰਗੀਲਪੁਰ, ਕਰਨੈਲ ਸਿੰਘ ਜੈਲੀ, ਸਤਿੰਦਰ ਨਾਗੀ, ਮਿੰਟੂ ਸਰਾਫ਼, ਸੁਰਮੁਖ ਬਬਾਣੀ, ਕਾਲਾ ਪੁਰਖਾਲੀ, ਡਾਕਟਰ ਰਣਧੀਰ, ਪ੍ਰੇਮ ਸਿੰਘ ਡੱਲਾ, ਭੁਪਿੰਦਰ ਸਿੰਘ, ਪੰਮੀ, ਮਲਕੀਤ ਸਿੰਘ ਬੰਨ ਮਾਜਰਾ, ਨਿਰਮਲ ਸਿੰਘ ਸਾਬਕਾ ਸਰਪੰਚ ਪੁਰਖਾਲੀ, ਮਿੰਕਾ, ਮਨਜੀਤ ਸਿੰਘ, ਗੁਰਤੇਜ ਸਿੰਘ ਚੈੜੀਆਂ ਯੂਥ ਕਲੱਬ ਪ੍ਰਧਾਨ ਆਦਿ ਨੇ ਸ਼ਮੂਲੀਅਤ ਕੀਤੀ |
ਸ੍ਰੀ ਅਨੰਦਪੁਰ ਸਾਹਿਬ, 6 ਫਰਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਸ਼ਾਸਨ ਵਲੋਂ ਹੋਲਾ ਮਹੱਲਾ ਦੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਅਧਿਕਾਰੀਆਂ ਨੂੰ ...
ਸ੍ਰੀ ਅਨੰਦਪੁਰ ਸਾਹਿਬ, 6 ਫਰਵਰੀ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਬੀਤੇ ਦਿਨ ਅਖ਼ਬਾਰੀ ਸੁਰਖ਼ੀਆਂ ਬਣੇ 12 ਨੌਜਵਾਨਾਂ ਨੂੰ ਲੀਬੀਆ ਫਸਾਉਣ ਵਾਲੇ ਫ਼ਰਜ਼ੀ ਅਤੇ ਧੋਖੇਬਾਜ਼ ਏਜੰਟ ਨੂੰ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਅੱਜ ਦਿੱਲੀ ਤੋਂ ਕਾਬੂ ਕਰਨ 'ਚ ਸਫਲਤਾ ...
ਸੁਖਸਾਲ, 6 ਫਰਵਰੀ (ਧਰਮ ਪਾਲ)-ਪਿੰਡਾਂ ਵਿਚ ਚੋਰੀ ਦੀਆਂ ਹੋ ਰਹੀਆਂ ਘਟਨਾਵਾਂ ਰੁਕਣ ਦੀ ਬਜਾਏ ਉਨ੍ਹਾਂ ਵਿਚ ਨਿੱਤ ਵਾਧਾ ਹੋ ਰਿਹਾ ਹੈ | ਜਿਸ ਦੀ ਤਾਜ਼ਾ ਮਿਸਾਲ ਅੱਜ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਇੱਕ ਵਿਅਕਤੀ ਨੇ ਪਿੰਡ ਬੇਲਾ ਧਿਆਨੀ ਉੱਪਰਲਾ ਦੇ ਬਾਬਾ ਸਿੱਧ ...
ਮੋਰਿੰਡਾ, 6 ਫਰਵਰੀ (ਕੰਗ)-ਬਾਬਾ ਜ਼ੋਰਾਵਰ ਸਿੰਘ, ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਵਲੋਂ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ਤਹਿਤ ਦੂਜੇ ਦਿਨ ਵੀ ਪੰਜਾਬ ਸਰਕਾਰ ਖ਼ਿਲਾਫ਼ ਮੁਕੰਮਲ ਹੜਤਾਲ ...
ਸ੍ਰੀ ਅਨੰਦਪੁਰ ਸਾਹਿਬ, 6 ਫਰਵਰੀ (ਜੇ ਐੱਸ ਨਿੱਕੂਵਾਲ)-ਪੀ.ਐੱਸ.ਪੀ.ਸੀ.ਐਲ ਤੇ ਪੀ.ਐੱਸ.ਟੀ.ਸੀ.ਐਲ ਠੇਕਾ ਵਰਕਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਦੇ ਵਰਕਰਾਂ ਵਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਪੱਤਰ ਦੀਆਂ ਕਾਪੀਆਂ ਸਾੜੀਆਂ ...
ਮੋਰਿੰਡਾ, 6 ਫਰਵਰੀ (ਪਿ੍ਤਪਾਲ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਕਲੋਨੀ ਵਾਰਡ ਨੰਬਰ 2 ਮੋਰਿੰਡਾ ਵਿਖੇ ਚੋਰਾਂ ਵਲੋਂ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਅਰਨੋਲੀ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਅਰਜਨ ...
ਨੰਗਲ, 6 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐੱਮ.ਬੀ. ਦੀ ਮਾਨਤਾ ਪ੍ਰਾਪਤ ਯੂਨੀਅਨ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾਂ ਮੋਰਚਾ ਵਲੋਂ ਮੁੱਖ ਇੰਜੀਨੀਅਰ ਭਾਖੜਾ ਡੈਮ ਇੰਜਨੀਅਰ ਸੀਪੀ ਸਿੰਘ ਸਮੇਤ ਮੈਨੇਜਮੈਂਟ ਦੇ ਹੋਰ ਉੱਚ ਅਧਿਕਾਰੀਆਂ ਨਾਲ-ਨਾਲ ...
ਰੂਪਨਗਰ, 6 ਫਰਵਰੀ (ਸਤਨਾਮ ਸਿੰਘ ਸੱਤੀ)-ਭਾਰਤ ਸਰਕਾਰ ਦੇ ਡਾਕ ਵਿਭਾਗ ਵਲੋਂ ਕਰਾਏ ਜਾ ਰਹੇ ਉਤਸਵ ਅੰਮਿ੍ਤਪੈਕਸ-ਪਲੱਸ ਅਧੀਨ ਪੂਰੇ ਭਾਰਤ ਵਿਚ 7.5 ਲੱਖ ਸੁਕੰਨਿਆ ਸਮਿ੍ਧੀ ਸਕੀਮ ਅਧੀਨ ਖਾਤੇ ਖੋਲੇ ਜਾਣੇ ਹਨ | ਇਸ ਸਬੰਧੀ ਚੰਡੀਗੜ੍ਹ ਪੋਸਟਲ ਡਵੀਜ਼ਨ ਵਲੋਂ ਖਾਤੇ ਖੋਲ੍ਹਣ ...
ਮੋਰਿੰਡਾ, 6 ਫਰਵਰੀ (ਕੰਗ)-ਮੋਰਿੰਡਾ ਨਜ਼ਦੀਕੀ ਪਿੰਡ ਢੰਗਰਾਲੀ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿਚ ਤਿੰਨ ਕਾਰਾਂ ਵਿਚਕਾਰ ਟੱਕਰ ਹੋ ਗਈ, ਜਿਸ ਵਿਚ ਦੋ ਕਾਰਾਂ ਬੁਰੀ ਤਰਾਂ ਨੁਕਸਾਨੀ ਗਈਆਂ ਤੇ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਇਸ ਸਬੰਧੀ ਜਾਣਕਾਰੀ ...
ਨੂਰਪੁਰ ਬੇਦੀ, 6 ਫਰਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ) ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੇ ਗਿਆਨ 'ਚ ਵਾਧਾ ਕਰਨ ਦੇ ਮੱਦੇਨਜ਼ਰ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਗੜ ਦੇ ਨੌਵੀਂ ਤੋਂ ...
ਰੂਪਨਗਰ, 6 ਫਰਵਰੀ (ਸਤਨਾਮ ਸਿੰਘ ਸੱਤੀ)-ਹਰਮਿੰਦਰ ਸਿੰਘ ਢਾਹੇ ਨੇ ਜ਼ਿਲ੍ਹਾ ਯੋਜਨਾ ਕਮੇਟੀ ਰੂਪਨਗਰ ਦੇ ਚੇਅਰਮੈਨ ਵਜੋਂ ਅੱਜ ਅਹੁਦਾ ਸੰਭਾਲ ਲਿਆ | ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਵਿਸ਼ੇਸ਼ ...
ਰੂਪਨਗਰ, 6 ਫਰਵਰੀ (ਸਤਨਾਮ ਸਿੰਘ ਸੱਤੀ)-ਵਿਸ਼ਵ ਕੈਂਸਰ ਦਿਵਸ 'ਤੇ 4 ਫਰਵਰੀ ਨੂੰ ਮੈਰਾਥਨ ਐਥਲੀਟ ਅਵਤਾਰ ਸਿੰਘ ਭਾਟੀਆ ਨੂੰ ਦਿੱਲੀ ਵਿਚ ਲਾਈਫ਼ ਰੀਅਲ ਹੀਰੋਜ਼ ਐਵਾਰਡ ਨਾਲ ਸਿੱਕਮ ਦੇ ਰਾਜਪਾਲ ਗੰਗਾ ਪ੍ਰਸਾਦ ਦੁਆਰਾ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਪਰਿਆਸ ਐਨਜੀਓ ...
ਘਨੌਲੀ, 6 ਫਰਵਰੀ (ਜਸਵੀਰ ਸਿੰਘ ਸੈਣੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰੇ ਪੰਜਾਬ 'ਚ ਇੱਕ ਦਸੰਬਰ ਤੋਂ ਦਸਤਖ਼ਤ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ | ਇਸ ਲੜੀ ਦੇ ਤਹਿਤ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ...
ਰੂਪਨਗਰ, 6 ਫਰਵਰੀ (ਸਟਾਫ਼ ਰਿਪੋਰਟਰ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਮੁਕਾਬਲੇ ਦੀ ਪ੍ਰੀਖਿਆਵਾਂ ਲਈ ਜਿਵੇਂ ਕਾਂਸਟੇਬਲ, ਸਬ-ਇੰਸਪੈਕਟਰ ਅਤੇ ਹੋਰ ਸਰਕਾਰੀ ਪੇਪਰਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ...
ਰੂਪਨਗਰ, 6 ਫਰਵਰੀ (ਸਟਾਫ਼ ਰਿਪੋਰਟਰ)-ਪ੍ਰੀਤ ਕਲੋਨੀ ਰੂਪਨਗਰ ਦੀ ਬੰਦ ਹੋਈ ਸੀਵਰੇਜ ਲਾਇਨ ਨੂੰ ਸੁਚਾਰੂ ਕਰਨ ਤੋਂ ਬਾਅਦ ਦੁਬਾਰਾ ਚਾਲੂ ਕਰ ਦਿੱਤਾ ਗਾ ਹੈ | ਨਗਰ ਕੌਂਸਲ ਦੀ ਟੀਮ ਵਲੋਂ ਪਿਛਲੇ ਕਈ ਦਿਨਾਂ ਤੋਂ ਇਸ ਬੰਦ ਹੋਈ ਸੀਵਰੇਜ ਲਾਈਨ ਨੂੰ ਚਾਲੂ ਕਰਨ ਲਈ ...
ਨੂਰਪੁਰ ਬੇਦੀ, 6 ਫਰਵਰੀ (ਵਿੰਦਰ ਪਾਲ ਝਾਂਡੀਆ)-ਅੱਜ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਦੇ ਆਗੂਆਂ ਰਾਮ ਸਿੰਘ ਸੈਣੀ ਮਾਜਰਾ, ਪ੍ਰੇਮ ਚੰਦ ਜੱਟ ਪਰ ਨੇ ਨੂਰਪੁਰ ਬੇਦੀ ਵਿਖੇ ਪ੍ਰੈੱਸ ਬਿਆਨ ਰਾਹੀਂ ਕੇਂਦਰ ਸਰਕਾਰ ਵਲੋਂ ਮਨਰੇਗਾ ਮਜ਼ਦੂਰਾਂ ਦੇ ਬਜਟ 'ਚ ...
ਸ੍ਰੀ ਚਮਕੌਰ ਸਾਹਿਬ, 6 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਰਾਂਈਵਾੜਾ ਮੁਹੱਲੇ ਦੀ ਧਰਮਸ਼ਾਲਾ (ਨੇੜੇ ਗੁ: ਸ੍ਰੀ ਗੜੀ੍ਹ ਸਾਹਿਬ) ਵਿਖੇ ਭਗਤ ਰਵੀਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ...
ਨੂਰਪੁਰ ਬੇਦੀ, 6 ਫਰਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ' ਨੂਰਪੁਰ ਬੇਦੀ ਦੇ ਸੇਵਾਦਾਰਾਂ ਵਲੋਂ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਦੀ ਅਗਵਾਈ ਹੇਠ ਪੀ.ਜੀ.ਆਈ. ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ 56ਵੀਂ ਲੰਗਰ ਸੇਵਾ ਭੇਜੀ ...
ਰੂਪਨਗਰ, 6 ਫਰਵਰੀ (ਸਤਨਾਮ ਸਿੰਘ ਸੱਤੀ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਵਲੋਂ ਇੰਜੀ: ਪਵਨ ਕੁਮਾਰ ਸ਼ਰਮਾ ਨੂੰ ਸੇਵਾ ਮੁਕਤੀ ਪਾਰਟੀ ਦਿੱਤੀ ਗਈ | ਇੰਜੀ. ਪਵਨ ਕੁਮਾਰ ਸ਼ਰਮਾ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ...
ਪੁਰਖਾਲੀ, 6 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਬੀਤੀ ਰਾਤ ਪਿੰਡ ਖੇੜੀ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ | ਇਸ ਸਬੰਧੀ ਚੌਂਕੀ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ (30) ਪੁੱਤਰ ਬਲਦੇਵ ਸਿੰਘ ਵਾਸੀ ਖਿਜਰਾਬਾਦ ਨੂੰ ਪਿੰਡ ...
ਕਾਹਨਪੁਰ ਖੂਹੀ, 6 ਫਰਵਰੀ (ਗੁਰਬੀਰ ਸਿੰਘ ਵਾਲੀਆ)-ਪਿੰਡ ਪਲਾਟਾ ਵਿਖੇ ਗੁਰੂ ਰਵਿਦਾਸ ਜੀ ਦਾ 646ਵਾਂ ਅਵਤਾਰ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿੱਥੇ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰੂ ਰਵਿਦਾਸ ਮੰਦਰ ਵਿਚ ਮੱਥਾ ...
ਮੋਰਿੰਡਾ, 6 ਫਰਵਰੀ (ਕੰਗ)-ਐੱਸ.ਡੀ.ਐੱਮ. ਮੋਰਿੰਡਾ ਦੀਪਾਂਕਰ ਗਰਗ ਅਤੇ ਕਾਰਜਸਾਧਕ ਅਫ਼ਸਰ ਵਿਜੇ ਕੁਮਾਰ ਜਿੰਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹਿਰ ਵਿਚ ਪਲਾਸਟਿਕ ਦੇ ਲਿਫ਼ਾਫ਼ੇ ਵੇਚਣ ਖ਼ਿਲਾਫ਼ ਚੈਕਿੰਗ ਕੀਤੀ ਗਈ ਅਤੇ 4 ਦੁਕਾਨਦਾਰਾਂ ਦੇ ਚਲਾਨ ਕੀਤੇ ਗਏ | ਇਸ ...
ਰੂਪਨਗਰ, 6 ਫਰਵਰੀ (ਸਤਨਾਮ ਸਿੰਘ ਸੱਤੀ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਸਾਂਝਾ ਅਧਿਆਪਕ ਮੋਰਚਾ ਰੋਪੜ ਵਲੋਂ ਗੁਰਵਿੰਦਰ ਸਿੰਘ ਸਸਕੋਰ ਦੀ ਅਗਵਾਈ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਖੇ ਜਨਵਰੀ ਮਹੀਨੇ ਦਾ ਮੋਬਾਈਲ ਭੱਤਾ ਕੱਟਣ ਅਤੇ ਤਨਖ਼ਾਹਾਂ ਲਈ ...
ਸ੍ਰੀ ਅਨੰਦਪੁਰ ਸਾਹਿਬ, 6 ਫਰਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਖ਼ਾਲਸੇ ਦੀ ਜਨਮ ਸਥਲੀ ਸ੍ਰੀ ਅਨੰਦਪੁਰ ਸਾਹਿਬ ਵਿਖੇ 3 ਤੋਂ 5 ਮਾਰਚ ਤੱਕ ਕੀਰਤਪੁਰ ਸਾਹਿਬ ਤੇ 6 ਤੋਂ 8 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਕੌਮ ਦੀ ਚੜ੍ਹਦੀਕਲਾ ਅਤੇ ਸ਼ਾਨਾਮੱਤੇ ...
ਭਰਤਗੜ੍ਹ, 6 ਫਰਵਰੀ (ਜਸਬੀਰ ਸਿੰਘ ਬਾਵਾ)-ਸ੍ਰੀ ਗੁਰੂ ਰਵਿਦਾਸ ਦੇ 646ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ: ਸ੍ਰੀ ਗੁਰੂ ਰਵਿਦਾਸ ਜੀ ਵਿਖੇ ਚੱਲ ਰਿਹਾ ਦੋ-ਦਿਨਾਂ ਧਾਰਮਿਕ ਸਮਾਗਮ ਅੱਜ ਬਾਅਦ ਦੁਪਹਿਰ ਸਮਾਪਤ ਹੋ ਗਿਆ | ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...
ਸੁਖਸਾਲ/ਸੰਤੋਖਗੜ੍ਹ 6 ਫਰਵਰੀ (ਧਰਮ ਪਾਲ/ ਮਲਕੀਅਤ ਸਿੰਘ)-ਸ੍ਰੀ ਰਾਧਾ ਕਿ੍ਸ਼ਨ ਮੰਦਰ ਕੋਟਲਾ ਕਲਾਂ ਊਨਾ ਵਿਖੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਦੀ ਅਗਵਾਈ ਹੇਠ ਚੱਲ ਰਹੇ ਸਲਾਨਾ ਧਾਰਮਿਕ ਸਮਾਗਮ ਵਿਚ ਵਰਿੰਦਾਵਨ ਤੋਂ ਆਏ ਮਹਾਨ ਕਥਾਵਾਚਕ ਚਿੱਤਰ ਵਿਚਿੱਤਰ ਨੇ ਅੱਜ ...
ਘਨੌਲੀ, 6 ਫਰਵਰੀ (ਜਸਵੀਰ ਸਿੰਘ ਸੈਣੀ)-ਜੇਕਰ ਕਮੀਆਂ ਪੇਸ਼ੀਆਂ ਠੀਕ ਕਰਕੇ, ਗੱਡੀਆਂ ਤੇ ਨੌਕਰੀਆਂ ਦਾ ਰੁਜ਼ਗਾਰ ਲੈ ਕੇ ਫ਼ੈਕਟਰੀ ਚੱਲਣੀ ਚਾਹੀਦੀ ਹੈ ਤਾਂ ਮੈਂ ਹਲਕੇ ਦੇ ਲੋਕਾਂ ਦੇ ਨਾਲ ਖੜ੍ਹਾ ਹਾਂ ਅਤੇ ਜੇਕਰ ਇਲਾਕੇ ਦੇ ਲੋਕਾਂ ਨੂੰ ਲੱਗਦਾ ਹੈ ਕਿ ਫ਼ੈਕਟਰੀ ਬਹੁਤ ...
ਮੋਰਿੰਡਾ, 6 ਫਰਵਰੀ (ਕੰਗ)-ਪੰਜਾਬ ਸਰਕਾਰ ਸਿਹਤ ਸੇਵਾਵਾਂ ਨੂੰ ਲੈ ਕੇ ਬਹੁਤ ਵੱਡੇ-ਵੱਡੇ ਦਾਅਵੇ ਤਾਂ ਕਰ ਰਹੀ ਹੈ ਪ੍ਰੰਤੂ ਜਮੀਨੀ ਹਕੀਕਤ ਇਹ ਹੈ ਕਿ ਅਜੇ ਤੱਕ 10 ਮਹੀਨੇ ਬੀਤ ਜਾਣ ਉਪਰੰਤ ਵੀ ਮੋਰਿੰਡਾ 'ਚ ਸਿਹਤ ਸੇਵਾਵਾਂ 'ਚ ਕੋਈ ਸੁਧਾਰ ਨਹੀਂ ਦਿਖ ਰਿਹਾ | ਭਾਵੇਂ ...
ਨੂਰਪੁਰ ਬੇਦੀ, 6 ਫਰਵਰੀ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਚਨੋਲੀ ਵਿਖੇ ਗ੍ਰਾਮ ਪੰਚਾਇਤ ਵਲੋਂ ਫ਼ੌਜੀ ਵੀਰਾਂ ਦੇ ਪੂਰਨ ਸਹਿਯੋਗ ਨਾਲ ਸਰਪੰਚ ਭੁਪਿੰਦਰ ਸਿੰਘ ਚਨੋਲੀ ਦੀ ਅਗਵਾਈ 'ਚ ਸੰਨ 1971 ਦੀ ਭਾਰਤ/ ਪਾਕਿਸਤਾਨ ਦੀ ਜੰਗ ਦੇ ਸ਼ਹੀਦ ਬਘੇਲ ਸਿੰਘ ...
ਰੂਪਨਗਰ, 6 ਫਰਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਦੀ ਪਾਸ ਕਾਲੋਨੀ ਵਜੋਂ ਜਾਣੀ ਜਾਂਦੀ ਕਾਲੋਨੀ ਗਿਆਨੀ ਜੈਲ ਸਿੰਘ ਨਗਰ 'ਚ ਬਣਿਆ ਮੁੱਖ ਵਾਟਰ ਵਰਕਸ ਦਾ ਖੇਤਰ ਨੇ ਲੰਬੇ ਸਮੇਂ ਤੋਂ ਜੰਗਲ ਦਾ ਰੂਪ ਧਾਰਿਆ ਹੈ | ਇੱਥੇ ਵੱਖ-ਵੱਖ ਤਰਾਂ ਪੁਰਾਣੀਆਂ ਪਾਈਪਾਂ, ਕੰਡਮ ...
ਸ੍ਰੀ ਅਨੰਦਪੁਰ ਸਾਹਿਬ, 6 ਫਰਵਰੀ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਅਮਨ ਤੇ ਵਿਕਾਸ ਕਮੇਟੀ ਅਨੰਦਪੁਰ ਸਾਹਿਬ ਦੀ ਜ਼ਰੂਰੀ ਮੀਟਿੰਗ ਜਸਵਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫ਼ੈਸਲਾ ਹੋਇਆ ਕਿ ਸ਼ਹਿਰ ਦੇ ਸਥਾਨਕ ...
ਨੂਰਪੁਰ ਬੇਦੀ, 6 ਫਰਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਮਾ. ਸਰਵਣ ਸਿੰਘ ਜੇਤੇਵਾਲ ਦੀ ਅਗਵਾਈ ਹੇਠ ਹੋਈ | ਬੈਠਕ ਦੌਰਾਨ ਤਰਲੋਚਣ ਸਿੰਘ ਰਾਣਾ, ਮਾ. ਪਰਮਾਨੰਦ ਬੜਵਾ, ਬਾਬੂ ਜਗਦੀਸ਼ ਝੱਜ ...
ਸ੍ਰੀ ਚਮਕੌਰ ਸਾਹਿਬ, 6 ਫਰਵਰੀ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ ਪੰਜਾਬ (ਖੋਸਾ) ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਸਥਾਨਕ ਗੁ: ਸ੍ਰੀ ਬੁੰਗਾ ਸਾਹਿਬ ਵਿਖੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਭੰਗੂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੂਬਾ ਜਰਨਲ ਸਕੱਤਰ ...
ਨੂਰਪੁਰ ਬੇਦੀ, 6 ਫਰਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਲਸਾੜੀ ਸਥਿਤ ਸ਼ਿਵ ਮੰਦਰ ਵਿਖੇ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕੀਤੇ ਜਾਣ ਦੇ ਮੱਦੇਨਜ਼ਰ ਅੱਜ ਗ੍ਰਾਮ ਪੰਚਾਇਤ ਲਸਾੜੀ ਦੇ ਸਹਿਯੋਗ ਨਾਲ ਸਮੂਹ ਪਿੰਡ ਵਾਸੀਆਂ ਤੇ ਸੰਗਤਾਂ ਵਲੋਂ ਮਿਲ ...
ਸ੍ਰੀ ਅਨੰਦਪੁਰ ਸਾਹਿਬ, 6 ਫਰਵਰੀ (ਜੇ.ਐਸ.ਨਿੱਕੂਵਾਲ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ 7 ਫਰਵਰੀ ਨੂੰ 1 ਵਜੇ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਲਿਬੀਆ ਵਿਖੇ ਫਸੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਲਈ ਪਿੰਡ ਲੰਗ ...
ਨੂਰਪੁਰ ਬੇਦੀ, 6 ਫਰਵਰੀ (ਵਿੰਦਰਪਾਲ ਝਾਂਡੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾ ਵਿਖੇ ਤਰਕਸ਼ੀਲ ਚੇਤਨਾ ਸੈਮੀਨਾਰ ਦਾ ਕਰਵਾਇਆ ਗਿਆ | ਇਸ ਸਮਾਗਮ ਵਿਚ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਸਮੂਹ ਸਕੂਲ ਸਟਾਫ਼ ਸ਼ਾਮਿਲ ਹੋਇਆ | ਇਸ ਦੌਰਾਨ ਵਿਦਿਆਰਥੀਆਂ ...
ਮੋਰਿੰਡਾ, 6 ਫਰਵਰੀ (ਪਿ੍ਤਪਾਲ ਸਿੰਘ)-ਸ਼੍ਰੋਮਣੀ ਭਗਤ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਸੱਖੋ ਮਾਜਰਾ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਧੰਨ ਧੰਨ ਮਾਤਾ ਗੁਜਰ ਕੋਰ ਜੀ ...
ਸ੍ਰੀ ਅਨੰਦਪੁਰ ਸਾਹਿਬ, 6 ਫਰਵਰੀ (ਜੇ.ਐਸ.ਨਿੱਕੂਵਾਲ)-ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਕਰਵਾਏ ਗਏ ਇੱਕ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਬਾਰ ਕਮਰੇ ਦੀ ਖਸ਼ਤਾ ਹਾਲਤ ਨੂੰ ...
ਸ੍ਰੀ ਅਨੰਦਪੁਰ ਸਾਹਿਬ, 6 ਫਰਵਰੀ (ਸੈਣੀ, ਨਿੱਕੂਵਾਲ)-'ਆਖਰ ਰੂੜੀ ਦੀ ਵੀ ਸੁਣੀ ਗਈ ਸੁਣੀ ਗਈ' ਕਹਾਵਤ ਉਸ ਵੇਲੇ ਸੱਚ ਹੋ ਗਈ ਜ਼ਦੋ ਇੱਕ ਦਹਾਕੇ ਤੋਂ ਵੀ ਪੁਰਾਣੀ ਖਸਤਾ ਹਾਲਤ ਵਿਚ ਸਪੰਰਕ ਸੜਕ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਨਾਲ ...
ਸ੍ਰੀ ਅਨੰਦਪੁਰ ਸਾਹਿਬ, 6 ਫਰਵਰੀ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਤਰ-ਕਾਲਜ ਗਤਕਾ ਮੁਕਾਬਲਿਆਂ 'ਚ ਮੱਲ੍ਹਾਂ ਮਾਰ ਕੇ ਕਾਲਜ ਦੀ ਸ਼ਾਨ ਵਿਚ ਵਾਧਾ ਕੀਤਾ ...
ਮੋਰਿੰਡਾ, 6 ਫਰਵਰੀ (ਕੰਗ)-ਮਿਲਟਰੀ ਗਰਾਊਾਡ ਮੋਰਿੰਡਾ ਵਿਖੇ ਮਿਤੀ 8 ਫਰਵਰੀ ਦਿਨ ਬੁੱਧਵਾਰ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ ਮਨੀ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿਚ ਕਈ ਨਾਮਵਰ ਕਬੱਡੀ ਟੀਮਾਂ ਭਾਗ ਲੈਣਗੀਆਂ | ...
ਢੇਰ, 6 ਫਰਵਰੀ (ਸ਼ਿਵ ਕੁਮਾਰ ਕਾਲੀਆ)-ਅੱਜ ਸ਼੍ਰੋਮਣੀ ਭਗਤ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਗੁ: ਸਾਹਿਬ ਭਗਤ ਰਵਿਦਾਸ ਪਿੰਡ ਢੇਰ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ...
ਘਨੌਲੀ, 6 ਫਰਵਰੀ (ਜਸਵੀਰ ਸਿੰਘ ਸੈਣੀ)-ਦਸਮੇਸ਼ ਸਪੋਰਟਸ ਕਲੱਬ ਚੰਦਪੁਰ ਡਕਾਲਾ ਬਲਾਵਲਪੁਰ ਵਲੋਂ ਕਰਵਾਇਆ ਪੰਜ ਰੋਜ਼ਾ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਚਾਰ ਰੋਜ਼ਾ ਟੂਰਨਾਮੈਂਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX