ਤਾਜਾ ਖ਼ਬਰਾਂ


ਹਰਿਆਣਾ:ਸੂਰਜਮੁਖੀ ਦੇ ਬੀਜ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਜਾਰੀ
. . .  7 minutes ago
ਕੁਰੂਕਸ਼ੇਤਰ, 7 ਜੂਨ-ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿਚ ਸੂਰਜਮੁਖੀ ਦੇ ਬੀਜ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਆਪਣਾ ਧਰਨਾ ਜਾਰੀ ਰੱਖਿਆ...
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਬਾਰੇ ਬੋਲੀ ਸਾਕਸ਼ੀ ਮਲਿਕ
. . .  10 minutes ago
ਨਵੀਂ ਦਿੱਲੀ, 7 ਜੂਨ-ਪਹਿਲਵਾਨ ਸਾਕਸ਼ੀ ਮਲਿਕ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਬਾਰੇ ਨਿਊਜ ਏਜੰਸੀ ਨਾਲ ਗੱਲਬਾਤ ਕਰਦਿਆ ਕਿਹਾ "ਅਸੀਂ ਆਪਣੇ ਸੀਨੀਅਰਾਂ ਅਤੇ ਸਮਰਥਕਾਂ ਨਾਲ ਸਰਕਾਰ ਦੁਆਰਾ ਦਿੱਤੇ ਪ੍ਰਸਤਾਵ...
ਮੱਧ ਪ੍ਰਦੇਸ਼:ਐਲ.ਪੀ.ਜੀ. ਲੈ ਕੇ ਜਾ ਰਹੀ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰੇ
. . .  29 minutes ago
ਜਬਲਪੁਰ, 7 ਜੂਨ -ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਸ਼ਾਹਪੁਰਾ ਭਿਟੋਨੀ ਵਿਚ ਇਕ ਮਾਲ ਰੇਲਗੱਡੀ ਦੇ ਐਲ.ਪੀ.ਜੀ. ਰੇਕ ਦੇ ਦੋ ਡੱਬੇ ਪਟੜੀ ਤੋਂ ਉਤਰ...
ਮੱਧ ਪ੍ਰਦੇਸ਼:ਬੋਰਵੈੱਲ 'ਚ ਡਿੱਗੀ ਢਾਈ ਸਾਲਾ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ
. . .  35 minutes ago
ਭੋਪਾਲ, 7 ਜੂਨ-ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਪਿੰਡ ਮੁੰਗੌਲੀ 'ਚ ਖੇਤ 'ਚ ਖੇਡਦੇ ਹੋਏ ਬੋਰਵੈੱਲ 'ਚ ਡਿੱਗੀ ਢਾਈ ਸਾਲਾ ਬੱਚੀ ਨੂੰ ਬਚਾਉਣ ਲਈ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ...
ਲੋਪੋਕੇ ਪੁਲਿਸ ਵਲੋਂ 5 ਲੱਖ 95 ਹਜ਼ਾਰ ਦੀ ਡਰੱਗ ਮਨੀ ਤੇ ਹੈਰੋਇਨ ਸਮੇਤ ਤਿੰਨ ਕਾਬੂ
. . .  40 minutes ago
ਚੋਗਾਵਾਂ, 7 ਜੂਨ (ਗੁਰਵਿੰਦਰ ਸਿੰਘ ਕਲਸੀ)-ਡੀ.ਐਸ.ਪੀ. ਅਟਾਰੀ ਪ੍ਰਵੇਸ਼ ਚੋਪੜਾ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੇ ਐਸ.ਐਚ.ਓ. ਹਰਪਾਲ ਸਿੰਘ ਸੋਹੀ ਤੇ ਪੁਲਿਸ ਪਾਰਟੀਆਂ ਵਲੋਂ ਟੀਮਾਂ ਬਣਾਕੇ ਪਿੰਡਾਂ ਵਿਚ ਗਸ਼ਤ ਦੌਰਾਨ...
ਅਗਲੇ 24 ਘੰਟਿਆਂ ਦੌਰਾਨ ਗੰਭੀਰ ਚੱਕਰਵਾਤੀ ਤੂਫਾਨ-ਮੌਸਮ ਵਿਭਾਗ
. . .  46 minutes ago
ਨਵੀਂ ਦਿੱਲੀ, 7 ਜੂਨ-ਮੌਸਮ ਵਿਭਾਗ ਅਨੁਸਾਰ ਪੂਰਬੀ ਮੱਧ ਅਤੇ ਨਾਲ ਲੱਗਦੇ ਦੱਖਣ-ਪੂਰਬੀ ਅਰਬ ਸਾਗਰ ਉੱਤੇ ਗੰਭੀਰ ਚੱਕਰਵਾਤੀ ਤੂਫ਼ਾਨ ਬਿਪਰਜੋਏ ਗੋਆ ਦੇ ਪੱਛਮ-ਦੱਖਣ-ਪੱਛਮ ਵਿਚ ਲਗਭਗ 890 ਕਿਲੋਮੀਟਰ...
ਰਾਜਸਥਾਨ: ਟਰੱਕ ਅਤੇ ਕਾਰ ਦੀ ਟੱਕਰ 'ਚ 4 ਮੌਤਾਂ
. . .  about 1 hour ago
ਜੈਪੁਰ, 7 ਜੂਨ-ਰਾਜਸਥਾਨ ਦੇ ਫ਼ਤਹਿਪੁਰ ਇਲਾਕੇ 'ਚ ਸਾਲਾਸਰ-ਫਤਿਹਪੁਰ ਮਾਰਗ 'ਤੇ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ 4 ਲੋਕਾਂ ਦੀ ਮੌਤ ਹੋ...
ਰਾਸ਼ਟਰਪਤੀ ਦਰੋਪਦੀ ਮੁਰਮੂ ਸਰਕਾਰੀ ਦੌਰੇ ਤੇ ਸਰਬੀਆ ਲਈ ਹੋਏ ਰਵਾਨਾ
. . .  about 1 hour ago
ਪੈਰਾਮਾਰੀਬੋ, 7 ਜੂਨ-ਆਪਣੇ ਦੋ ਦੇਸ਼ਾਂ ਦੇ ਦੌਰੇ ਦੇ ਅਗਲੇ ਪੜਾਅ ਵਿਚ, ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੀ ਆਪਣੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਸਰਬੀਆ ਲਈ ਰਵਾਨਾ ਹੋ ਗਏ ਹਨ।ਉਹ ਸਰਬੀਆ ਦੇ ਰਾਸ਼ਟਰਪਤੀ...।
ਭਿਆਨਕ ਦੁਰਘਟਨਾ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਅੱਜ ਸੇਵਾਵਾਂ ਬਹਾਲ ਕਰਨ ਲਈ ਤਿਆਰ
. . .  about 2 hours ago
ਨਵੀਂ ਦਿੱਲੀ, 7 ਜੂਨ - ਭਿਆਨਕ ਰੇਲ ਹਾਦਸੇ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਅੱਜ ਆਪਣੀਆਂ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਆਦਿਤਿਆ ਕੁਮਾਰ ਚੌਧਰੀ...
ਮੱਧ ਪ੍ਰਦੇਸ਼: ਬੋਰਵੈਲ ਚ ਡਿਗੀ ਢਾਈ ਸਾਲ ਦੀ ਬੱਚੀ
. . .  about 2 hours ago
ਭੋਪਾਲ, 7 ਜੂਨ-ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦੇ ਮੁੰਗਵਾਲੀ ਪਿੰਡ ਵਿਚ ਖੇਡਦੇ ਸਮੇਂ ਢਾਈ ਸਾਲ ਦੀ ਬੱਚੀ ਬੋਰਵੈਲ ਵਿਚ ਡਿਗ ਪਈ। ਬੱਚੀ ਨੂੰ ਬੋਰਵੈਲ ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਤੋਂ
. . .  about 3 hours ago
ਲੰਡਨ, 7 ਜੂਨ-ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਲੰਡਨ ਦੇ ਓਵਲ ਸਟੇਡੀਅਮ 'ਚ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਫਾਈਨਲ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਕਰਨਾਟਕ ਵਿਧਾਨ ਪ੍ਰੀਸ਼ਦ ਉਪ ਚੋਣ 30 ਜੂਨ ਨੂੰ ਹੋਵੇਗੀ, ਉਸੇ ਦਿਨ ਹੋਵੇਗੀ ਵੋਟਾਂ ਦੀ ਗਿਣਤੀ
. . .  1 day ago
ਦਿੱਲੀ ਦੇ ਜਾਮੀਆ ਨਗਰ 'ਚ ਲੱਕੜ ਦੇ ਬਕਸੇ 'ਚੋਂ 2 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  1 day ago
ਨਵੀਂ ਦਿੱਲੀ, 6 ਜੂਨ - ਦਿੱਲੀ ਪੁਲਿਸ ਮੁਤਾਬਕ ਦਿੱਲੀ ਦੇ ਜਾਮੀਆ ਨਗਰ ਸਥਿਤ ਇਕ ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ 7 ਅਤੇ 8 ਸਾਲ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਕੱਲ੍ਹ ਤੋਂ ਲਾਪਤਾ ...
ਅਰਬ ਸਾਗਰ 'ਤੇ ਦਬਾਅ ਅਗਲੇ 12 ਘੰਟਿਆਂ ਦੌਰਾਨ ਤੇਜ਼ ਹੋ ਸਕਦਾ ਹੈ ਚੱਕਰਵਾਤੀ ਤੂਫਾਨ: ਮੌਸਮ ਵਿਭਾਗ
. . .  1 day ago
ਮਹਾਰਾਸ਼ਟਰ: ਪਾਲਘਰ 'ਚ ਇਮਾਰਤ ਦਾ ਮਲਬਾ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
. . .  1 day ago
ਮਹਾਰਾਸ਼ਟਰ : ਠਾਣੇ ਕ੍ਰਾਈਮ ਬ੍ਰਾਂਚ ਸੈੱਲ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 17 ਦੇਸੀ ਪਿਸਤੌਲ, 31 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਕੀਤੇ ਬਰਾਮਦ
. . .  1 day ago
WTC-2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਦਰਸ਼ਕ ਉਡੀਕ 'ਚ
. . .  1 day ago
ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵੀ.ਸੀ. ਡਾ.ਰਾਜੀਵ ਸੂਦ
. . .  1 day ago
ਚੰਡੀਗੜ੍ਹ, 6 ਜੂਨ (ਹਰਕਵਲਜੀਤ) -ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਨਵੇਂ ਵਾਇਸ ਚਾਂਸਲਰ ਮਿਲੇ ਹਨ। ਜਾਣਕਾਰੀ ਮੁਤਾਬਿਕ, ਡਾ.ਰਾਜੀਵ ਸੂਦ ਯੂਨੀਵਰਸਿਟੀ ਦੇ ਨਵੇਂ ਵੀ.ਸੀ. ਹੋਣਗੇ ...
ਤਕਨੀਕੀ ਖ਼ਰਾਬੀ ਕਾਰਨ ਰੂਸ ’ਚ ਉਤਾਰਨਾ ਪਿਆ ਏਅਰ ਇੰਡੀਆ ਦਾ ਜਹਾਜ਼
. . .  1 day ago
ਨਵੀਂ ਦਿੱਲੀ, 6 ਜੂਨ- ਦਿੱਲੀ-ਸਾਨ ਫ਼ਰਾਂਸਿਸਕੋ ਫ਼ਲਾਈਟ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਕਾਰਨ ਰੂਸ ਦੇ ਮੈਗਾਡਨ ਸ਼ਹਿਰ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼....
ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ ਸਮੇਤ 3 ਨੂੰ ਕੀਤਾ ਕਾਬੂ
. . .  1 day ago
ਅਟਾਰੀ, 6 ਜੂਨ (ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ, ਚਾਰ ਲੱਖ ਡਰੱਗ ਮਨੀ, ਇਕ ਪਿਸਟਲ....
ਕੁਰੂਕਸ਼ੇਤਰ: ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸੜਕਾਂ ਖ਼ਾਲੀ ਕਰਨ ਦੀ ਚਿਤਾਵਨੀ
. . .  1 day ago
ਕੁਰੂਕਸ਼ੇਤਰ, 6 ਜੂਨ- ਇੱਥੋਂ ਦੇ ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਅਜੇ ਵੀ ਚਾਲੂ ਹੈ। ਉਨ੍ਹਾਂ ਵਲੋਂ ਸ਼ਾਹਬਾਦ ਥਾਣੇ ਦੇ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ....
ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਵਲੋਂ ਅਸਤੀਫ਼ੇ ਦਾ ਐਲਾਨ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਜੂਨ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਮੌਜੂਦਾ ਨਗਰ....
ਕੇਰਲ: ਰਾਜ ਸਰਕਾਰ ਨੇ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਦੋ ਨਿੱਜੀ ਸਟਾਫ਼ ਮੈਂਬਰ ਲਏ ਵਾਪਸ
. . .  1 day ago
ਤਿਰੂਵੰਨਤਪੁਰਮ, 6 ਜੂਨ- ਕੇਰਲ ਸਰਕਾਰ ਨੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਗਏ ਦੋ ਨਿੱਜੀ ਸਟਾਫ਼ ਮੈਂਬਰਾਂ ਨੂੰ ਵਾਪਸ ਲੈ ਲਿਆ ਹੈ। ਜਨਰਲ ਪ੍ਰਸ਼ਾਸਨ ਦੇ ਸੰਯੁਕਤ ਸਕੱਤਰ.....
ਬੇਖੌਫ਼ ਲੁਟੇਰਿਆਂ ਵਲੋਂ ਨੂਰਮਹਿਲ ਸਬ-ਤਹਿਸੀਲ਼ ਵਿਚ ਦਿਨ-ਦਿਹਾੜੇ ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  1 day ago
ਜੰਡਿਆਲਾ ਮੰਜਕੀ, 6 ਜੂਨ (ਸੁਰਜੀਤ ਸਿੰਘ ਜੰਡਿਆਲਾ)- ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਆਵਾਜਾਈ ਭਰਪੂਰ ਨੂਰਮਹਿਲ ਤਹਿਸੀਲ ਵਿਚ ਇਕ ਵਿਅਕਤੀ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਮਾਘ ਸੰਮਤ 554

ਮੋਗਾ

ਬੈਡਮਿੰਟਨ ਵਿਚ ਸੋਨ ਤਗਮਾ ਜੇਤੂ ਅਧਿਆਪਕਾ ਨੂੰ ਸਿੱਖਿਆ ਵਿਭਾਗ ਨੇ ਕੀਤਾ ਅੱਖੋਂ-ਪਰੋਖੇ

ਮਾਸਟਰ ਕੇਡਰ ਯੂਨੀਅਨ ਕਰੇਗੀ ਅਧਿਆਪਕਾ ਨੂੰ ਸਨਮਾਨਿਤ
ਮੋਗਾ, 7 ਫਰਵਰੀ (ਗੁਰਤੇਜ ਸਿੰਘ, ਅਸ਼ੋਕ ਬਾਂਸਲ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਜਰਨਲ ਸਕੱਤਰ ਬਲਜਿੰਦਰ ਧਾਲੀਵਾਲ, ਜ਼ਿਲ੍ਹਾ ਸਕੱਤਰ ਸ਼ਮਸ਼ੇਰ ਸਿੰਘ ਅਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਨਵਦੀਪ ਸਿੰਘ ਬਾਜਵਾ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀਮਤੀ ਨੀਤੂ ਮੈਡਮ ਸਮਾਜਿਕ ਸਿੱਖਿਆ ਅਧਿਆਪਕਾ ਸਰਕਾਰੀ ਹਾਈ ਸਕੂਲ ਦਸਮੇਸ਼ ਨਗਰ ਮੋਗਾ ਜੋ ਅੱਜ ਕੱਲ੍ਹ ਆਰਜੀ ਪ੍ਰਬੰਧ ਤੇ ਸਰਕਾਰੀ ਮਿਡਲ ਸਕੂਲ ਮਟਵਾਣੀ ਵਿਖੇ ਸੇਵਾ ਨਿਭਾ ਰਹੇ ਹਨ ਅਤੇ ਬੈਡਮਿੰਟਨ ਦੇ ਸਟੇਟ ਪੱਧਰ ਦੇ ਖਿਡਾਰੀ ਹਨ ਅਤੇ ਬੈਡਮਿੰਟਨ ਟੂਰਨਾਮੈਂਟ ਵਿਚ ਪੰਜਾਬ ਸਰਕਾਰ ਵਲੋਂ ਕਰਵਾਏ ਟੂਰਨਾਮੈਂਟ 'ਸਤੰਬਰ 2022 ਖੇਡਾਂ ਵਤਨ ਪੰਜਾਬ' ਟੂਰਨਾਮੈਂਟ ਵਿਚ ਸਟੇਟ ਪੱਧਰ ਤੇ ਗੋਲਡ ਮੈਡਲ ਜਿੱਤਿਆ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਖ਼ਾਸ ਕਰਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਮੋਗਾ ਦੇ ਅਧਿਕਾਰੀਆਂ ਵਲੋਂ 26 ਜਨਵਰੀ ਤੇ ਹੋਣ ਵਾਲੇ ਮਾਨ ਸਨਮਾਨ ਵਾਸਤੇ ਉਨ੍ਹਾਂ ਨੂੰ ਖੱਜਲ ਖੁਆਰੀ ਕਰਾ ਕੇ ਨਾਮ ਉੱਚ ਅਧਿਕਾਰੀਆਂ ਤੱਕ ਨਾਮ ਨਾ ਭੇਜ ਕੇ ਗੋਲਡ ਮੈਡਲ ਜਿੱਤਣ ਵਾਲੀ ਅਧਿਆਪਕ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਹੈ | ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਸ਼੍ਰੀਮਤੀ ਨੀਤੂ ਮੈਡਮ ਨੇ ਜਿੱਥੇ ਬੈਡਮਿੰਟਨ ਟੂਰਨਾਮੈਂਟ ਵਿਚ ਸੈਕਟਰ 78 ਮੋਹਾਲੀ ਸਟੇਡੀਅਮ ਵਿਚ 20 ਅਕਤੂਬਰ 2022 ਨੂੰ ਗੋਲਡ ਮੈਡਲ ਜਿੱਤ ਕੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਮੋਗਾ ਦਾ ਨਾਮ ਰੌਸ਼ਨ ਕੀਤਾ ਅਤੇ ਉਨ੍ਹਾਂ ਵਲੋਂ 13 ਤੋ 18 ਅਕਤੂਬਰ 2022 ਨੂੰ ਕਮਾਈ ਛੁੱਟੀਆਂ ਲੈ ਕੇ ਵਿਦੇਸ਼ ਦੀ ਧਰਤੀ ਮਲੇਸ਼ੀਆ ਵਿਚ ਬੈਡਮਿੰਟਨ ਟੂਰਨਾਮੈਂਟ ਵਿਚ ਬਰੋਂਜ਼ ਮੈਡਲ ਜਿੱਤਿਆ | ਪਰ ਇਸ ਮਹਿਲਾ ਅਧਿਆਪਕਾ ਨੂੰ ਹਮੇਸ਼ਾ ਹੀ ਪੰਜਾਬ ਸਰਕਾਰ ਵਲੋਂ ਕਰਵਾਈਆਂ ਖੇਡਾਂ ਵਿਚ ਹਿੱਸਾ ਲੈਣ ਵਾਸਤੇ ਛੁੱਟੀਆਂ ਲੈਣ ਵਾਸਤੇ ਜੱਦੋ ਜਹਿਦ ਕਰਨੀ ਪਈ | ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਵਲੋਂ ਇਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਇਸ ਕਾਰਵਾਈ ਵਾਸਤੇ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦੀ ਹੈ, ਜਿੰਨਾ ਨੇ ਇਸ ਮਹਿਲਾ ਅਧਿਆਪਕਾ ਦਾ ਨਾਮ 26 ਜਨਵਰੀ ਨੂੰ ਹੋਣ ਵਾਲੇ ਸਨਮਾਨ ਸਮਾਰੋਹ ਵਿਚ ਨਾ ਭੇਜ ਕੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ | ਉੱਥੇ ਹੀ ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਵਲੋਂ ਇਹ ਫ਼ੈਸਲਾ ਕੀਤਾ ਹੈ ਕਿ 9 ਫਰਵਰੀ ਨੂੰ ਬੈਡਮਿੰਟਨ ਦੀ ਇਸ ਮਹਿਲਾ ਅਧਿਆਪਕਾ ਨੂੰ ਉਨ੍ਹਾਂ ਦਾ ਮਾਨ ਸਨਮਾਨ ਬਹਾਲ ਕਰਦੇ ਹੋਏ ਸਨਮਾਨਿਤ ਕੀਤਾ ਜਾਵੇਗਾ | ਇਸ ਸਮੇਂ ਇੰਦਰਪਾਲ ਸਿੰਘ ਬਲਾਕ ਪ੍ਰਧਾਨ, ਹਰਪ੍ਰੀਤ ਸਹਿਗਲ ਬਲਾਕ ਪ੍ਰਧਾਨ, ਨਿਰਮਲ ਜੀਤ ਸਿੰਘ, ਗੁਰਮੀਤ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਧੂੜਕੋਟ, ਸਿਮਰਜੀਤ ਕੌਰ, ਮੈਡਮ ਕਰਮਜੀਤ ਕੌਰ ਆਦਿ ਹਾਜ਼ਰ ਸਨ |

ਪੰਜਾਬ ਸਟੇਟ ਪਾਵਰ ਟਰਾਂਸਮਿਸ਼ਨ ਪੈਨਸ਼ਨਰਜ਼ ਐਸੋਸੀਏਸ਼ਨ ਨੇ ਸਾੜੀ ਮੈਨੇਜਮੈਂਟ ਦੀ ਅਰਥੀ

ਮੋਗਾ, 7 ਫਰਵਰੀ (ਗੁਰਤੇਜ ਸਿੰਘ)-ਸਟੇਟ ਕਮੇਟੀ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਐਂਡ ਟਰਾਂਸਕੋ ਪੰਜਾਬ ਦੇ ਫ਼ੈਸਲੇ ਮੁਤਾਬਿਕ ਸਿਟੀ ਮੰਡਲ ਮੋਗਾ ਤੇ ਸਬ-ਅਰਬਨ ਮੰਡਲ ਮੋਗਾ ਵਲੋਂ ਬਲੌਰ ਸਿੰਘ ਪ੍ਰਧਾਨ ਅਤੇ ਸਾਥੀ ਜਗਰੂਪ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਕਾਬੂ

ਮੋਗਾ, 7 ਫਰਵਰੀ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 45 ਗ੍ਰਾਮ ਹੈਰੋਇਨ ਅਤੇ 100 ਗ੍ਰਾਮ ਅਫ਼ੀਮ ਸਮੇਤ ਤਿੰਨ ਜਾਣਿਆਂ ਨੂੰ ਗਿ੍ਫ਼ਤਾਰ ਕਰਕੇ ...

ਪੂਰੀ ਖ਼ਬਰ »

ਮਸੀਹੀ ਭਾਈਚਾਰੇ ਨੇ ਕੱਢਿਆ ਰੋਸ ਮਾਰਚ

ਮੋਗਾ, 7 ਫਰਵਰੀ (ਗੁਰਤੇਜ ਸਿੰਘ)-ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਸਰਪ੍ਰਸਤੀ ਵਿਚ ਮਸੀਹੀ ਭਾਈਚਾਰੇ ਵਲੋਂ ਕਿ੍ਸਚੀਅਨ ਨੈਸ਼ਨਲ ਫ਼ਰੰਟ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਤਰਸੇਮ ਸੰਗਲ਼ਾਂ ਦੀ ਪ੍ਰਧਾਨਗੀ ਹੇਠ ਭਾਰੀ ਗਿਣਤੀ ਵਿਚ ਸੰਗਤਾਂ ਨੇ ਅਨਾਜ ਮੰਡੀ ਤੋਂ ਰੋਸ ...

ਪੂਰੀ ਖ਼ਬਰ »

ਮਾਸਟਰ ਰਾਜੀਵ ਕੁਮਾਰ ਦੀ ਸੜਕ ਹਾਦਸੇ 'ਚ ਮੌਤ

ਬਾਘਾ ਪੁਰਾਣਾ, 7 ਫਰਵਰੀ (ਮਾਣੂੰਕੇ, ਸਿੰਗਲਾ)-ਸਥਾਨਕ ਸ਼ਹਿਰ ਦੀ ਨਾਮਵਰ ਸ਼ਖ਼ਸੀਅਤ ਮਾਸਟਰ ਰਾਜੀਵ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾ ਪੁਰਾਣਾ ਜੋ ਕਿ ਬੀਤੇ ਦਿਨੀਂ ਪਿੰਡ ਰਾਜੇਆਣਾ ਤੋਂ ਇਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ ਦੀ ਸੜਕ ਹਾਦਸੇ ...

ਪੂਰੀ ਖ਼ਬਰ »

ਐਲ.ਆਈ.ਸੀ. 'ਚ ਪਾਲਿਸੀ ਹੋਲਡਰਾਂ ਦਾ ਪੈਸਾ ਸੁਰੱਖਿਅਤ-ਵੇਦ ਕੁਮਾਰ

ਮੋਗਾ, 7 ਫਰਵਰੀ (ਜਸਪਾਲ ਸਿੰਘ ਬੱਬੀ)-ਜਦੋਂ ਤੋਂ ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਘਾਟੇ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਲੋਕਾਂ ਵਿਚ ਐਲ. ਆਈ. ਸੀ. ਦੇ ਅਡਾਨੀ ਸਮੂਹ ਦੀਆਂ ਕੰਪਨੀਆਂ ਵਿਚ ਕੀਤੇ ਨਿਵੇਸ਼ ਨੂੰ ਲੈ ਕੇ ਪਾਲਿਸੀ ਹੋਲਡਰਾਂ ਅਤੇ ...

ਪੂਰੀ ਖ਼ਬਰ »

ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ

ਅਜੀਤਵਾਲ, 7 ਫਰਵਰੀ (ਹਰਦੇਵ ਸਿੰਘ ਮਾਨ)-ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਨਰਸਰੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਮਾਪੇ-ਅਧਿਆਪਕ ਮਿਲਣੀ ਕਰਵਾਈ | ਅਧਿਆਪਕਾਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਫਰਵਰੀ ਵਿਚ ਹੋਣ ਜਾ ਰਹੇ ਇਮਤਿਹਾਨਾਂ (ਟਰਮ-2) ਦੀ ਜਾਣਕਾਰੀ ...

ਪੂਰੀ ਖ਼ਬਰ »

35 ਦਿਨਾਂ ਵਿਚ ਬਲੂ ਬਰਡ ਸੰਸਥਾ ਨੇ ਲਗਵਾਇਆ ਕੈਨੇਡਾ ਓਪਨ ਵਰਕ ਪਰਮਿਟ ਦਾ ਵੀਜ਼ਾ

ਮੋਗਾ, 7 ਫਰਵਰੀ (ਗੁਰਤੇਜ ਸਿੰਘ)-ਬਲੂ ਬਰਡ ਆਈਲਟਸ ਅਤੇ ਇੰਮੀਗਰੇਸ਼ਨ ਸੰਸਥਾ ਮੋਗਾ ਜੋ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਪੁਰਾਣੀਆਂ ਕਚਹਿਰੀਆਂ ਦੇ ਨੇੜੇ ਸਥਿਤ ਹੈ | ਸੰਸਥਾ ਲਗਾਤਾਰ ਵਿਦੇਸ਼ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਤੇ ਸਪਾਊਸ ਕੇਸਾਂ ਅਤੇ ਟੂਰਿਸਟ ਵੀਜ਼ਾ ਲਾਉਣ ...

ਪੂਰੀ ਖ਼ਬਰ »

ਸਿਵਲ ਹਸਪਤਾਲ ਮੋਗਾ ਦੇ ਆਊਟ ਸੋਰਸ ਮੁਲਾਜ਼ਮਾਂ ਦੀ ਮੀਟਿੰਗ

ਮੋਗਾ, 7 ਫਰਵਰੀ (ਗੁਰਤੇਜ ਸਿੰਘ)-ਸਿਵਲ ਹਸਪਤਾਲ ਮੋਗਾ ਦੇ ਆਊਟ ਸੋਰਸ ਮੁਲਾਜ਼ਮਾਂ ਦੀ ਮੀਟਿੰਗ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਸਤਿਅਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੀਨੀਅਰ ਮੀਤ ...

ਪੂਰੀ ਖ਼ਬਰ »

ਪਿੰਡ ਘੋਲੀਆ ਖੁਰਦ ਵਿਖੇ ਫ਼ਸਲੀ ਵਿਭਿੰਨਤਾ ਅਧੀਨ ਖੇਤ ਦਿਵਸ ਮਨਾਇਆ

ਸਮਾਧ ਭਾਈ, 7 ਫਰਵਰੀ (ਜਗਰੂਪ ਸਿੰਘ ਸਰੋਆ)-ਪੰਜਾਬ ਸਰਕਾਰ ਵਲੋਂ ਸਮੇਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਫਸਲੀ ਵਿਭਿੰਨਤਾ ਉੱਪਰ ਕਾਫੀ ਜ਼ੋਰ ਦਿੱਤਾ ਜਾ ਰਿਹਾ ਹੈ | ਇਸ ਅਧੀਨ ਡਾ. ਗੁਰਵਿੰਦਰ ਸਿੰਘ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਡਾ. ਮਨਜੀਤ ਸਿੰਘ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਹੋਈ

ਬਾਘਾ ਪੁਰਾਣਾ, 7 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਵਿਖੇ ਨੰਬਰਦਾਰਾ ਐਸੋਸੀਏਸ਼ਨ ਰਜਿ: 169 ਦੀ ਅਹਿਮ ਮੀਟਿੰਗ ਹੋਈ | ਜਿਸ ਵਿਚ ਨੰਬਰਦਾਰਾਂ ਨੂੰ ਆ ਰਹੀ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਭਾਈ ਰੂਪ ਚੰਦ ਕਾਨਵੈਂਟ ਸਕੂਲ ਦੇ ਮੁਕਾਬਲਾ ਜੇਤੂਆਂ ਦਾ ਸਨਮਾਨ

ਸਮਾਧ ਭਾਈ, 7 ਫਰਵਰੀ (ਜਗਰੂਪ ਸਿੰਘ ਸਰੋਆ)-ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ 'ਚ ਨੈਸ਼ਨਲ ਡਰਾਇੰਗ, ਹੱਥ ਲਿਖਤ ਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ¢ ਜਿਸ ਵਿਚ ਕਲਾ ਰਤਨ ਐਵਾਰਡ ਡਰਾਇੰਗ, ਕਲਾ ਸ਼੍ਰੀ ਐਵਾਰਡ, ਆਈਡੀਅਲ ਪਿ੍ੰਸੀਪਲ ਐਵਾਰਡ ਹਰਜੋਤ ਸਿੰਘ ...

ਪੂਰੀ ਖ਼ਬਰ »

ਨਿਰਮਲਾ ਆਸ਼ਰਮ ਗੁਰਦੁਆਰਾ ਵੱਡਾ ਡੇਰਾ ਦੌਧਰ ਨੂੰ ਸਿੱਧੂ ਪਰਿਵਾਰ ਵਲੋਂ ਅੰਤਿਮ ਯਾਤਰਾ ਵੈਨ ਦਾਨ

ਬੱਧਨੀ ਕਲਾਂ, 7 ਫਰਵਰੀ (ਸੰਜੀਵ ਕੋਛੜ)-ਪਿੰਡ ਦਾਉਧਰ ਦੇ ਰਿਟਾਇਰਡ ਕੈਪਟਨ ਗੁਰਚਰਨ ਸਿੰਘ ਸਿੱਧੂ (ਪੁਦੀਨਾ ਪਲਾਂਟ ਵਾਲੇ) ਜੋ ਕਿ ਪ੍ਰਮਾਤਮਾ ਵਲੋਂ ਬਖ਼ਸ਼ੀਸ਼ ਸਵਾਸਾਂ ਦੀ ਪੂੰਜੀ ਨੂੰ ਸਮਾਪਤ ਕਰਦੇ ਗੁਰੂ ਚਰਨਾ ਵਿਚ ਜਾ ਬਿਰਾਜੇ | ਉਨ੍ਹਾਂ ਦੀ ਅੰਤਿਮ ਅਰਦਾਸ ...

ਪੂਰੀ ਖ਼ਬਰ »

ਸੈਕਟਰੀ ਗੁਰਮੀਤ ਸਿੰਘ ਦਾਤੇਵਾਲ ਨੂੰ ਸਦਮਾ-ਭਰਾ ਦਾ ਦਿਹਾਂਤ

ਕੋਟ ਈਸੇ ਖਾਂ, 7 ਫਰਵਰੀ (ਗੁਰਮੀਤ ਸਿੰਘ ਖਾਲਸਾ)-ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਗੁਰਮੀਤ ਸਿੰਘ ਸੈਕਟਰੀ ਦਾਤੇਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਛੋਟੇ ਭਰਾ ਕਮਲਜੀਤ ਸਿੰਘ ਬੰਬਰ੍ਹਾ ...

ਪੂਰੀ ਖ਼ਬਰ »

ਸਵਾਮੀ ਸ਼ੰਕਰਾ ਪੁਰੀ ਦੀ 88ਵੀਂ ਬਰਸੀ 20 ਤੋਂ 22 ਫਰਵਰੀ ਨੂੰ ਮਨਾਈ ਜਾਵੇਗੀ-ਸਵਾਮੀ ਕਮਲ ਪੁਰੀ

ਮੋਗਾ, 7 ਫਰਵਰੀ (ਅਸ਼ੋਕ ਬਾਂਸਲ)-ਸ੍ਰੀ-ਸ੍ਰੀ 1008 ਸਵਾਮੀ ਸ਼ੰਕਰਾ ਪੁਰੀ ਜੀ ਦੀ 88ਵੀਂ ਬਰਸੀ ਸਮਾਧੀ ਸ਼੍ਰੀ ਸ਼ੰਕਰਾ ਪੁਰੀ ਜ਼ੀਰਾ ਵਿਖੇ 20, 21, 22 ਫਰਵਰੀ ਨੂੰ ਮਨਾਈ ਜਾ ਰਹੀ ਹੈ | ਇਹ ਜਾਣਕਾਰੀ ਸਵਾਮੀ ਕਮਲ ਪੁਰੀ ਨੇ ਗੋਪਾਲ ਗਊਸ਼ਾਲਾ ਮੋਗਾ ਵਿਖੇ ਸਮਾਗਮ ਲਈ ਸੱਦਾ ਪੱਤਰ ...

ਪੂਰੀ ਖ਼ਬਰ »

ਗਿਆਨ ਜੋਤੀ ਕਿ੍ਕਟ ਅਕੈਡਮੀ ਦਾਰਾਪੁਰ ਦੇ ਟ੍ਰਾਇਲ 12 ਤੇ 19 ਫਰਵਰੀ ਨੂੰ ਹੋਣਗੇ-ਚੇਅ. ਸੋਢੀ

ਮੋਗਾ, 7 ਫਰਵਰੀ (ਜਸਪਾਲ ਸਿੰਘ ਬੱਬੀ)-ਕਿ੍ਕਟ ਅਕੈਡਮੀ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਜ਼ਿਲ੍ਹਾ ਮੋਗਾ ਦੇ ਚੇਅਰਮੈਨ ਕਮਲਦੀਸ਼ਪਾਲ ਸਿੰਘ ਸੋਢੀ ਅਤੇ ਪਿ੍ੰਸੀਪਲ ਵਿਜੈ ਸਕਲਾਣੀ ਨੇ ਦੱਸਿਆ ਕਿ ਕਿ੍ਕਟ ਅਕੈਡਮੀ ਦੇ ਟ੍ਰਾਇਲ (ਲੜਕੇ ਤੇ ਲੜਕੀਆਂ) 12 ...

ਪੂਰੀ ਖ਼ਬਰ »

ਐਸ. ਡੀ. ਕਾਲਜ ਫਾਰ ਵੋਮੈਨ ਮੋਗਾ ਕਰੀਅਰ ਕਾਊਾਸਲਿੰਗ ਸੈੱਲ ਵਲੋਂ ਸੈਮੀਨਾਰ

ਮੋਗਾ, 7 ਫਰਵਰੀ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਵਿਚ ਕਾਲਜ ਕਮੇਟੀਆਂ ਕਰੀਅਰ ਕਾਊਾਸਲਿੰਗ ਸੈੱਲ ਵਲੋਂ ਰੋਜ਼ਗਾਰ ਜਨਰੇਸ਼ਨ ਤੇ ਟਰੇਨਿੰਗ ਵਿਭਾਗ ਮੋਗਾ ਦੇ ਸਹਿਯੋਗ ਨਾਲ ਰੋਜ਼ਗਾਰ ਦੇ ਅਵਸਰ ਵਿਸ਼ੇ 'ਤੇ ਸੈਮੀਨਾਰ ਕਰਵਾਇਆ | ਕਾਲਜ ਪਿ੍ੰਸੀਪਲ ...

ਪੂਰੀ ਖ਼ਬਰ »

ਡੀ. ਟੀ. ਐਫ. ਪੰਜਾਬ ਦਾ ਸੂਬਾ ਪ੍ਰਤੀਨਿਧ ਕੌਂਸਲ ਦਾ ਚੋਣ ਇਜਲਾਸ 18 ਨੂੰ ਮੋਗਾ ਵਿਖੇ

ਮੋਗਾ, 7 ਫ਼ਰਵਰੀ (ਗੁਰਤੇਜ ਸਿੰਘ)-ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਕਾਮਰੇਡ ਨਛੱਤਰ ਸਿੰਘ ਯਾਦਗਾਰ ਹਾਲ ਮੋਗਾ ਵਿਖੇ ਹੋਈ ਜਿਸ ਦੀ ਕਾਰਵਾਈ ਰਿਪੋਰਟ ਜਾਰੀ ਕਰਦੇ ਹੋਏ ਡੀ. ਟੀ. ...

ਪੂਰੀ ਖ਼ਬਰ »

ਸਾਬਕਾ ਸੈਨਿਕ ਸੇਵਾ ਸੁਸਾਇਟੀ ਵਲੋਂ ਸੇਵਾ ਮੁਕਤ ਨਾਇਕ ਦਾ ਸਨਮਾਨ

ਸਮਾਧ ਭਾਈ, 7 ਫਰਵਰੀ (ਜਗਰੂਪ ਸਿੰਘ ਸਰੋਆ)-ਸਾਬਕਾ ਸੈਨਿਕ ਸੇਵਾ ਸੁਸਾਇਟੀ ਮਾਣੂੰਕੇ ਗਿੱਲ ਵਲੋਂ ਸੇਵਾਮੁਕਤ ਨਾਇਕ ਗੁਰਪ੍ਰੀਤ ਸਿੰਘ ਦਾ ਸਨਮਾਨ ਕੀਤਾ ¢ ਇਸ ਮੌਕੇ ਪ੍ਰਧਾਨ ਕੈਪਟਨ ਸੁਰਜੀਤ ਸਿੰਘ ਨੇ ਦੱਸਿਆ ਕਿ 20 ਸਾਲ ਦੇਸ਼ ਦੀ ਸੇਵਾ ਕਰਕੇ ਸੇਵਾਮੁਕਤ ਹੋਏ ...

ਪੂਰੀ ਖ਼ਬਰ »

ਰੋਟਰੀ ਕਲੱਬ ਮੋਗਾ ਰਾਇਲ ਨੇ ਵਿਜੇ ਅਰੋੜਾ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਸੂਬਾ ਮੀਤ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ

ਮੋਗਾ, 7 ਫਰਵਰੀ (ਗੁਰਤੇਜ ਸਿੰਘ)-ਭਾਰਤ ਮਾਤਾ ਮੰਦਰ ਦੇ ਸਾਬਕਾ ਪ੍ਰਧਾਨ ਜੋ ਕਿ ਰੋਟਰੀ ਕਲੱਬ ਮੋਗਾ ਰਾਇਲ ਦੇ ਮੈਂਬਰ ਵੀ ਹਨ, ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਰੋਟਰੀ ਕਲੱਬ ਮੋਗਾ ਰਾਇਲ ਦੇ ਦੇ ਮੈਂਬਰਾਂ ਵਿਚ ...

ਪੂਰੀ ਖ਼ਬਰ »

ਵਿਕੀ ਸੀਕਰੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਕੋਟ ਈਸੇ ਖਾਂ, 7 ਫਰਵਰੀ (ਗੁਰਮੀਤ ਸਿੰਘ ਖਾਲਸਾ)-ਨਾਮਵਰ ਸੀਕਰੀ ਪਰਿਵਾਰ ਅਤੇ ਅਰੋੜਾ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਓਮ ਪ੍ਰਕਾਸ਼ ਸੀਕਰੀ, ਮਦਨ ਲਾਲ ਸੀਕਰੀ, ਦਰਸ਼ਨ ਲਾਲ ਸੀਕਰੀ, ਜਗਦੀਸ਼ ਸੀਕਰੀ ਦੇ ਭਤੀਜੇ, ਅਜੇ ਸੀਕਰੀ ਦੇ ਛੋਟੇ ਭਰਾ ਅਤੇ ਬਲਦੇਵ ...

ਪੂਰੀ ਖ਼ਬਰ »

ਗੋਲਡਨ ਟਰੈਵਲ ਐਡਵਾਈਜ਼ਰ ਵਿਜ਼ਟਰ ਵੀਜ਼ਾ ਵਿਚ ਮਾਹਿਰ

ਮੋਗਾ, 7 ਫਰਵਰੀ (ਗੁਰਤੇਜ ਸਿੰਘ)-ਮੋਗਾ ਮਾਲਵਾ ਖੇਤਰ ਦੀ ਪ੍ਰਸਿੱਧ ਸੰਸਥਾ ਗੋਲਡਨ ਟਰੈਵਲ ਐਡਵਾਈਜ਼ਰ ਜੋ ਕਿ ਵਿਜ਼ਟਰ ਵੀਜ਼, ਮਲਟੀਪਲ ਵੀਜ਼ਾ, ਸੁਪਰ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੇ ਖੇਤਰ ਵਿਚ ਮਾਹਿਰ ਮੰਨਿਆਂ ਜਾਂਦਾ ਹੈ | ਹੁਣ ਤੱਕ ਗੋਲਡਨ ਟਰੈਵਲ ਐਡਵਾਈਜ਼ਰ ਨੇ ਕਈ ...

ਪੂਰੀ ਖ਼ਬਰ »

ਕੁਸ਼ਟ ਰੋਗ ਬਾਰੇ ਜਾਗਰੂਕਤਾ ਰੈਲੀ

ਮੋਗਾ, 7 ਫਰਵਰੀ (ਗੁਰਤੇਜ ਸਿੰਘ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਮੋਗਾ ਡਾ. ਰੁਪਿੰਦਰ ਕੌਰ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਕੁਸ਼ਟ ਰੋਗ ਵਿਰੋਧੀ ਜਾਗਰੂਕਤਾ ਪੰਦ੍ਹਰਵਾੜਾ ਮਿਤੀ 30 ਜਨਵਰੀ ਤੋਂ ਮਨਾਇਆ ਜਾ ਰਿਹਾ ਹੈ | ਇਸ ਕੁਸ਼ਟ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਇਕੱਤਰਤਾ

ਕੋਟ ਈਸੇ ਖਾਂ, 7 ਫਰਵਰੀ (ਨਿਰਮਲ ਸਿੰਘ ਕਾਲੜਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਅਗਵਾਈ ਹੇਠ ਗੁਰਦੁਆਰਾ ਛਾਉਣੀ ਨਿਹੰਗ ਸਿੰਘ ਕੋਟ ਈਸੇ ਖਾਂ ਵਿਖੇ ਹੋਈ | ਜਿਸ ਵਿਚ ਯੂਨੀਅਨ ਦੇ ਜ਼ਿਲ੍ਹਾ ਖ਼ਜ਼ਾਨਚੀ ...

ਪੂਰੀ ਖ਼ਬਰ »

ਅਯੂਸ਼ਮਾਨ ਭਾਰਤ ਹੈਲਥ ਵੈੱਲਨੈਸ ਤਹਿਤ ਅਧਿਆਪਕਾਂ ਦਾ ਸਿਖਲਾਈ ਪ੍ਰੋਗਰਾਮ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗਾ-ਡਾ. ਸੁਰਿੰਦਰ ਸਿੰਘ ਝੱਮਟ

ਅਜੀਤਵਾਲ, 7 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮੋਗਾ ਡਾ. ਰੁਪਿੰਦਰ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰਿੰਦਰ ਸਿੰਘ ਝੱਮਟ ਦੀ ਯੋਗ ਅਗਵਾਈ ਵਿਚ ਬੀਤੇ ਦਿਨੀਂ ਬਲਾਕ ...

ਪੂਰੀ ਖ਼ਬਰ »

ਸੇਵਾ ਮੁਕਤ ਹੋਣ 'ਤੇ ਉਰਮਿਲਾ ਨਰੂਲਾ ਨੂੰ ਵਿਦਾਇਗੀ ਪਾਰਟੀ ਦਿੱਤੀ

ਮੋਗਾ, 7 ਫਰਵਰੀ (ਅਸ਼ੋਕ ਬਾਂਸਲ)-ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਕੂਲ ਮੇਨ ਬਾਜ਼ਾਰ ਮੋਗਾ ਵਿਖੇ ਇੰਗਲਿਸ਼ ਦੀ ਲੈਕਚਰਾਰ ਉਰਮਿਲਾ ਨਰੂਲਾ ਦੀ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਜਸਵਿੰਦਰ ਕੌਰ ਨੇ ਉਰਮਿਲਾ ਨਰੂਲਾ ...

ਪੂਰੀ ਖ਼ਬਰ »

ਕੈਂਪ ਦੌਰਾਨ 170 ਖੂਨ ਦਾਨੀਆਂ ਵਲੋਂ ਖੂਨਦਾਨ

ਕਿਸ਼ਨਪੁਰਾ ਕਲਾਂ, 7 ਫਰਵਰੀ (ਅਮੋਲਕ ਸਿੰਘ ਕਲਸੀ)-ਪੰਥਕ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਕਲਾਂ ਵਿਖੇ ਸੰਤ ਬਾਬਾ ਵਿਸਾਖਾ ਸਿੰਘ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਵੈੱਲਫੇਅਰ ਕਮੇਟੀ, ਗ੍ਰਾਮ ਪੰਚਾਇਤ, ਪੰਥਕ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਮੋਗਾ ਪੰਜਾਬੀ ਵਿਭਾਗ ਵਲੋਂ ਐਕਸਟੈਨਸ਼ਨ ਲੈਕਚਰ ਕਰਵਾਇਆ

ਮੋਗਾ, 7 ਫਰਵਰੀ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਮੋਗਾ ਵਿਖੇ ਪਿ੍ੰਸੀਪਲ ਡਾ. ਜਤਿੰਦਰ ਕੌਰ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵਲੋਂ ਐਕਸਟੈਨਸ਼ਨ ਲੈਕਚਰ ...

ਪੂਰੀ ਖ਼ਬਰ »

ਸ਼ੇਰ ਸਿੰਘ ਵਾਲਾ ਸਕੂਲ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ

ਸਾਦਿਕ, 7 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਵਿਖੇ ਕੈਰੀਅਰ ਤੇ ਗਾਈਡੈਂਸ ਕਲੱਬ ਤੇ ਸਕੂਲ ਹੈਲਥ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਨਸ਼ਿਆਂ ਤੇ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਦਿਆਂ ...

ਪੂਰੀ ਖ਼ਬਰ »

'ਬੇਟੀ ਪੜ੍ਹਾਓ, ਬੇਟੀ ਬਚਾਓ' ਤਹਿਤ ਬੇਟੀ ਨੇ ਕੀਤਾ ਨਵੇਂ ਕਲੀਨਿਕ ਦਾ ਉਦਘਾਟਨ

ਕੋਟਕਪੂਰਾ, 7 ਫ਼ਰਵਰੀ (ਮੋਹਰ ਸਿੰਘ ਗਿੱਲ)-ਪੰਜਾਬ ਸਰਕਾਰ ਦੀ 'ਬੇਟੀ ਪੜ੍ਹਾਓ, ਬੇਟੀ ਬਚਾਓ' ਦੇ ਨਾਅਰੇ ਨੂੰ ਅੱਗੇ ਤੋਰਦੇ ਹੋਏ ਸਥਾਨਕ ਸ਼ਹਿਰ ਵਿਚ ਫ਼ਰੀਦਕੋਟ ਰੋਡ 'ਤੇ ਡਾ. ਧੀਰ ਡੈਂਟਲ ਕੇਅਰ ਮਲਟੀਸਪੈਸ਼ਲਿਸਟ ਕਲੀਨਿਕ ਦਾ ਉਦਘਾਟਨ ਡਾ. ਧੀਰ ਦੀ ਬੇਟੀ ਪੁਰਨੂਰ ਧੀਰ ...

ਪੂਰੀ ਖ਼ਬਰ »

ਕਾਲਜ ਵਿਖੇ ਫ਼ਾਊਾਡੇਸ਼ਨ ਦਿਵਸ 'ਤੇ ਧਾਰਮਿਕ ਸਮਾਗਮ ਕਰਵਾਇਆ

ਸਾਦਿਕ, 7 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)-ਪੰਜਾਬ ਯੂਨੀਵਰਸ ਆਫ਼ ਅਕੈਡਮਿਕ ਐਕਸਾਲੈਨਸ ਅਧੀਨ ਚੱਲ ਰਿਹਾ ਵਿੱਦਿਅਕ ਅਦਾਰਾ ਪੰਜਾਬ ਡਿਗਰੀ ਕਾਲਜ ਵਿਖੇ ਫ਼ਾਊਾਡੇਸ਼ਨ ਦਿਵਸ 'ਤੇ ਧਾਰਮਿਕ ਸਮਾਗਮ ਕਰਵਾਇਆ ਗਿਆ | ਧਾਰਮਿਕ ਸਮਾਗਮ ਵਿਚ ਕਾਲਜ ਵਿਖੇ ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਦੀ ਮੀਟਿੰਗ ਹੋਈ

ਕੋਟਕਪੂਰਾ, 7 ਫ਼ਰਵਰੀ (ਮੋਹਰ ਸਿੰਘ ਗਿੱਲ)-ਰੇਲਵੇ ਸੰਘਰਸ਼ ਸੰਮਤੀ ਦੀ ਇਕ ਮੀਟਿੰਗ ਰੇਲਵੇ ਸਟੇਸ਼ਨ ਕੋਟਕਪੂਰਾ ਵਿਖੇ ਪ੍ਰਧਾਨ ਨਰਿੰਦਰ ਕੁਮਾਰ ਰਾਠੌਰ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਦੁਆਰਾ ਪੰਜਾਬ ਦਾ ਰੇਲਵੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸੁਖੀਜਾ ਨੇ ਆਪਣੀ ਟੀਮ ਦਾ ਕੀਤਾ ਐਲਾਨ

ਫ਼ਰੀਦਕੋਟ, 7 ਫ਼ਰਵਰੀ (ਸਰਬਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ, ਸੂਬਾ ਸਕੱਤਰ ਵਰਾਜ ਚੌਧਰੀ, ਸੂਬਾ ਸਕੱਤਰ ਸੁਨੀਤਾ ਗਰਗ ਨਾਲ ਵਿਚਾਰ ਵਟਾਂਦਰੇ ਤੋਂ ...

ਪੂਰੀ ਖ਼ਬਰ »

ਬਜ਼ਾਰੂ ਗੀਤਾਂ ਪ੍ਰਤੀ ਸੁਰ ਆਂਗਨ ਵਲੋਂ 'ਸੁਰੀਲੀ ਫ਼ਨਕਾਰ' ਜਾਗਰੂਕਤਾ ਮੁਹਿੰਮ ਜਾਰੀ

ਫ਼ਰੀਦਕੋਟ, 7 ਫ਼ਰਵਰੀ (ਸਤੀਸ਼ ਬਾਗ਼ੀ)-ਸਥਾਨਕ ਬਿ੍ਜਿੰਦਰਾ ਕਾਲਜ ਦੇ ਸੁਰ ਆਂਗਨ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਡਾ. ਰਾਜੇਸ਼ ਮੋਹਨ ਦੀ ਰਹਿਨੁਮਾਈ ਹੇਠ ਘਰ-ਘਰ ਜਾਕੇ ਬਜ਼ਾਰੀ ਸੰਗੀਤ ਦੇ ਨੁਕਸਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 'ਸੁਰੀਲੀ ਫ਼ਨਕਾਰ' ...

ਪੂਰੀ ਖ਼ਬਰ »

ਸੰਧਵਾਂ 'ਚ ਲੱਗਾ ਫਾਰਮ ਫ਼ੀਲਡ ਸਕੂਲ

ਕੋਟਕਪੂਰਾ, 7 ਫ਼ਰਵਰੀ (ਮੋਹਰ ਸਿੰਘ ਗਿੱਲ)-ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਦੇ ਉੱਦਮ ਸਦਕਾ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਬਲਾਕ ਕੋਟਕਪੂਰਾ ਵਲੋਂ 'ਆਤਮਾ' ਤਹਿਤ ਪਿੰਡ ਸੰਧਵਾਂ ਵਿਖੇ ਫ਼ਾਰਮ ਫ਼ੀਲਡ ਸਕੂਲ ਲਗਾਇਆ ਗਿਆ | ਬਲਾਕ ਖੇਤੀਬਾੜੀ ਅਫ਼ਸਰ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ ਬੱਚਿਆਂ ਨੂੰ ਕਿੱਟਾਂ ਵੰਡੀਆਂ

ਫ਼ਰੀਦਕੋਟ, 7 ਫ਼ਰਵਰੀ (ਸਤੀਸ਼ ਬਾਗ਼ੀ)-ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਨੇ ਮਹਾਤਮਾਂ ਗਾਂਧੀ ਮੈਮੋਰੀਅਲ ਸਕੂਲ ਵਿਖੇ ਬੱਚਿਆਂ ਨੂੰ ਕਿੱਟਾਂ ਵੰਡਣ ਦਾ ਸਮਾਰੋਹ ਸਟੇਟ ਐਡਵਾਈਜ਼ਰ ਪਿ੍ੰਸੀਪਲ ਸੇਵਾ ਸਿੰਘ ਚਾਵਲਾ ਅਤੇ ਪ੍ਰਧਾਨ ਵਿਨੋਦ ਸਿੰਗਲਾ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਸਹਾਇਕ ਲਾਈਨਮੈਨ ਨਾਲ ਧੱਕਾ ਹੋਇਆ ਤਾਂ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨਗੀਆਂ : ਆਗੂ

ਜੈਤੋ, 7 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਪਾਵਰਕਾਮ ਦਫ਼ਤਰ ਸਬ ਡਵੀਜ਼ਨ ਜੈਤੋ ਵਿਖੇ ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਗੇਟ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਚੰਦਰ ਸ਼ੇਖਰ ਸਬ ਡਵੀਜਨ ਪ੍ਰਧਾਨ ਜੈਤੋ ਨੇ ਕੀਤੀ | ਉਨ੍ਹਾਂ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ...

ਪੂਰੀ ਖ਼ਬਰ »

ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕਰਨ ਸੰਬੰਧੀ ਵਿਸ਼ੇਸ਼ ਕੈਂਪ 12 ਨੂੰ : ਬਲਜੀਤ ਕੌਰ

ਫ਼ਰੀਦਕੋਟ, 7 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਚੱਲ ਰਿਹਾ ਹੈ | ਜਿਸ ਤਹਿਤ ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕਰਨ ਸਬੰਧੀ ਵਿਧਾਨ ਸਭਾ ਹਲਕਾ 087 ...

ਪੂਰੀ ਖ਼ਬਰ »

ਪਿੰਡ ਦੇ ਆਦਮੀ ਦੀ ਸ਼ਨਾਖਤ ਨੰਬਰਦਾਰ ਹੀ ਕਰਨ-ਨੰਬਰਦਾਰ ਯੂਨੀਅਨ

ਧਰਮਕੋਟ, 7 ਫਰਵਰੀ (ਪਰਮਜੀਤ ਸਿੰਘ)-ਨੰਬਰਦਾਰ ਯੂਨੀਅਨ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮੀਟਿੰਗ ਬਾਬਾ ਪੂਰਨ ਸਿੰਘ ਗੁਰਦਵਾਰਾ ਵਿਖੇ ਆਪਣੇ ਹੱਕੀ ਮੰਗਾਂ ਅਤੇ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ | ਜਿਸ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ

ਮੋਗਾ, 7 ਫਰਵਰੀ (ਗੁਰਤੇਜ ਸਿੰਘ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮੋਗਾ-2 ਦੀ ਮਹੀਨਾਵਾਰ ਮੀਟਿੰਗ ਡਰੋਲੀ ਭਾਈ ਵਿਖੇ ਡਾ. ਪਰਮਜੀਤ ਸਿੰਘ ਵੱਡਾ ਘਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਆਗੂ ਡਾ. ਭਗਵੰਤ ਸਿੰਘ, ਚੇਅਰਮੈਨ ਡਾ. ਲਖਵਿੰਦਰ ਸਿੰਘ ਸਮੇਤ ...

ਪੂਰੀ ਖ਼ਬਰ »

ਬਹਿਬਲ ਇਨਸਾਫ਼ ਮੋਰਚਾ ਸਥਾਨ 'ਤੇ ਤੀਸਰੇ ਦਿਨ ਵੀ ਸੜਕ ਰਹੀ ਜਾਮ

ਬਰਗਾੜੀ, 7 ਫ਼ਰਵਰੀ (ਲਖਵਿੰਦਰ ਸ਼ਰਮਾ)-ਬਹਿਬਲ ਇਨਸਾਫ਼ ਮੋਰਚਾ ਵਲੋਂ ਅੱਜ ਤੀਸਰੇ ਦਿਨ ਵੀ ਸੜਕ ਦੇ ਦੋਨੋਂ ਪਾਸੇ ਜਾਮ ਰਹੇ | ਸੜਕਾਂ ਸੁੰਨਸਾਨ ਰਹੀਆਂ ਤੇ ਲੋਕ ਲਾਗਲੇ ਪਿੰਡਾਂ ਵਿਚ ਦੀ ਲੰਘ ਕੇ ਖੱਜਲ ਖੁਆਰ ਹੁੰਦੇ ਰਹੇ | ਪ੍ਰੇਸ਼ਾਨ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ...

ਪੂਰੀ ਖ਼ਬਰ »

ਸ਼ਹਿਰ 'ਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ

ਫ਼ਰੀਦਕੋਟ, 7 ਫ਼ਰਵਰੀ (ਸਰਬਜੀਤ ਸਿੰਘ)-ਸਥਾਨਕ ਮੁਹੱਲਾ ਜਾਣੀਆਂ ਵਿਖੇ ਇਕ ਘਰ 'ਚ ਲੱਕੜ ਦਾ ਕੰਮ ਕਰਨ ਆਏ ਮਿਸਤਰੀ ਦਾ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਕਰ ਲਿਆ | ਪੀੜਤ ਵਿਅਕਤੀ ਵਲੋਂ ਆਪਣੇ ਤੌਰ 'ਤੇ ਪੜਤਾਲ ਕਰਨ 'ਤੇ ਸਾਹਮਣੇ ਆਇਆ ਹੈ ਕਿ ਕੋਟਕਪੂਰਾ ਦੇ ਇਕ ਵਿਅਕਤੀ ...

ਪੂਰੀ ਖ਼ਬਰ »

ਮੇਲਾ ਮਾਘੀ ਦੇ ਚੱਲਦਿਆਂ ਲੱਗੀਆਂ ਆਰਜੀ ਦੁਕਾਨਾਂ ਨਗਰ ਕੌਂਸਲ ਅਤੇ ਪੁਲਿਸ ਨੇ ਹਟਵਾਈਆਂ

ਸ੍ਰੀ ਮੁਕਤਸਰ ਸਾਹਿਬ, 7 ਫ਼ਰਵਰੀ (ਹਰਮਹਿੰਦਰ ਪਾਲ)-ਮੇਲਾ ਮਾਘੀ ਦੇ ਚੱਲਦਿਆਂ ਸਥਾਨਕ ਮਲੋਟ ਰੋਡ 'ਤੇ ਲੱਗੀਆਂ ਆਰਜੀ ਦੁਕਾਨਾਂ ਨਗਰ ਕੌਂਸਲ ਅਤੇ ਪੁਲਿਸ ਵਲੋਂ ਹਟਵਾਈਆਂ ਗਈਆਂ | ਇਸ ਮੌਕੇ ਨਗਰ ਕੌਂਸਲ ਅਤੇ ਪੁਲਿਸ ਅਧਿਕਾਰੀ ਮੌਜੂਦ ਸਨ | ਦੱਸਣਯੋਗ ਹੈ ਕਿ 10 ਜਨਵਰੀ ਨੂੰ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਬਲਾਕ ਪੱਧਰੀ ਮੀਟਿੰਗ

ਦੋਦਾ, 7 ਫ਼ਰਵਰੀ (ਰਵੀਪਾਲ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਦੋਦਾ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਮੀਤ ਸਿੰਘ ਗਿੱਲ ਦੀ ਅਗਵਾਈ 'ਚ ਡੇਰਾ ਬਾਬਾ ਧਿਆਨ ਦਾਸ ਜੀ ਦੋਦਾ ਵਿਖੇ ਹੋਈ | ਇਸ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ...

ਪੂਰੀ ਖ਼ਬਰ »

ਬ੍ਰਹਮਾਕੁਮਾਰੀ ਸੰਸਥਾਨ ਨੇ ਮਹਾਂਸ਼ਿਵਰਾਤਰੀ ਮਨਾਈ

ਸ੍ਰੀ ਮੁਕਤਸਰ ਸਾਹਿਬ, 7 ਫ਼ਰਵਰੀ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 6 'ਚ ਪੈਂਦੇ ਕੋਟਕਪੂਰਾ ਰੋਡ ਗੁਰੂ ਅੰਗਦ ਦੇਵ ਨਗਰ ਵਿਖੇ ਬ੍ਰਹਮਾਕੁਮਾਰੀ ਸੰਸਥਾਨ ਵਲੋਂ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸਮਾਗਮ ਕੀਤਾ ਗਿਆ | ਜਿਸ ਵਿਚ ਪਹੁੰਚੇ ਕੋਟਕਪੂਰਾ ...

ਪੂਰੀ ਖ਼ਬਰ »

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਨੇ ਸਿਵਲ ਸਰਜਨ ਨੂੰ ਮੰਗ ਪੱਤਰ ਸੌਂਪਿਆ

ਸ੍ਰੀ ਮੁਕਤਸਰ ਸਾਹਿਬ, 7 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਮਲਟੀਪਰਪਜ਼ ਹੈਲਥ ਇੰਪਲਾਈਜ਼ (ਮੇਲ-ਫੀਮੇਲ) ਯੂਨੀਅਨ ਵਲੋਂ ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੂੰ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪਿਆ | ਇਸ ਦÏਰਾਨ ਸੂਬਾ ਮੀਤ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਵਿੱਤ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਰੁਪਾਣਾ ਵਿਖੇ ਸਨਮਾਨ ਸਮਾਗਮ

ਰੁਪਾਣਾ, 7 ਫ਼ਰਵਰੀ (ਜਗਜੀਤ ਸਿੰਘ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਵਿਖੇ ਪਿ੍ੰਸੀਪਲ ਰੀਟਾ ਬਾਂਸਲ ਦੀ ਅਗਵਾਈ 'ਚ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸ 'ਚ ਬੋਹੜ ਸਿੰਘ ਬਰਾੜ, ਰਵਿੰਦਰ ਸਿੰਘ ਨੰਬਰਦਾਰ, ਗੁਰਲਾਲ ਸਿੰਘ ਪੰਚ, ਜਸਪਾਲ ਸਿੰਘ ...

ਪੂਰੀ ਖ਼ਬਰ »

ਜਸ਼ਨ ਬਰਾੜ ਨੇ ਲੋੜਵੰਦਾਂ ਨੂੰ ਮਕਾਨਾਂ ਦੇ ਸਰਟੀਫ਼ਿਕੇਟ ਵੰਡੇ

ਮੰਡੀ ਲੱਖੇਵਾਲੀ, 7 ਫ਼ਰਵਰੀ (ਮਿਲਖ ਰਾਜ)-'ਪੰਜਾਬ ਸਰਕਾਰ, ਤੁਹਾਡੇ ਦੁਆਰ' ਮਿਸ਼ਨ ਤਹਿਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸ਼ਨ ਬਰਾੜ ਲੱਖੇਵਾਲੀ ਵਲੋਂ ਪਿੰਡ ਚੱਕ ਸ਼ੇਰੇਵਾਲਾ ਵਿਖੇ ਗ਼ਰੀਬ-ਲੋੜਵੰਦ ਪਰਿਵਾਰਾਂ ਨੂੰ ਮਕਾਨਾਂ ਦੇ ਸਰਟੀਫ਼ਿਕੇਟ ਵੰਡੇ ਗਏ | ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਯੁਵਕ ਦਿਵਸ ਮਨਾਇਆ

ਲੰਬੀ, 7 ਫ਼ਰਵਰੀ (ਮੇਵਾ ਸਿੰਘ)-ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਯੁਵਕ ਦਿਵਸ ਮਨਾਇਆ | ਇਸ ਮੌਕੇ ਹਲਕਾ ਲੰਬੀ ਦੇ ਵਿਧਾਇਕ ਨੇ ਮੁੱਖ ਮਹਿਮਾਨ ਅਤੇ ਕੁਲਵਿੰਦਰ ਸਿੰਘ ਸਹਾਇਕ ਡਰਾਇਰੈਕਟਰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਡੈਕਲਾਮੇਸ਼ਨ ਕੰਪੀਟੀਸ਼ਨ ਸਮਾਪਤ

ਸ੍ਰੀ ਮੁਕਤਸਰ ਸਾਹਿਬ, 7 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵਲੋਂ ਬਲਾਕ ਪੱਧਰੀ ਜੇਤੂ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਡੈਕਲਾਮੇਸ਼ਨ ਮੁਕਾਬਲੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ...

ਪੂਰੀ ਖ਼ਬਰ »

ਵਿਦਿਆਰਥਣ ਵਲੋਂ ਸਕੈਚ ਭੇਟ ਕਰਨ 'ਤੇ ਪਿ੍ੰਸੀਪਲ ਗੁਰਿੰਦਰਪਾਲ ਕੌਰ ਹੋਏ ਭਾਵੁਕ

ਲੰਬੀ, 7 ਫ਼ਰਵਰੀ (ਮੇਵਾ ਸਿੰਘ)-ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਦਾ ਆਪਸੀ ਰਿਸ਼ਤਾ ਬੜਾ ਹੀ ਅਹਿਮ ਮੰਨਿਆ ਜਾਂਦਾ, ਜੇਕਰ ਮਾਤਾ ਪਿਤਾ ਬੱਚੇ ਦਾ ਪਾਲਣ ਪੋਸ਼ਣ ਕਰਕੇ ਉਸ ਤੋਂ ਬਾਅਦ ਉਸਨੂੰ ਸਕੂਲ ਭੇਜਦਾ ਤਾਂ ਅਧਿਆਪਕ ਉਸ ਬੱਚੇ ਨੂੰ ਦੇਸ਼ ਤੇ ਕੌਮ ਦੀ ਸੇਵਾ ਲਈ ਵਿਦਿਆ ...

ਪੂਰੀ ਖ਼ਬਰ »

ਪਿੰਡ ਪੰਜਾਵਾ ਵਿਖੇ 13ਵਾਂ ਕਾਸਕੋ ਕ੍ਰਿਕਟ ਟੂਰਨਾਮੈਂਟ ਸਮਾਪਤ

ਲੰਬੀ, 7 ਫ਼ਰਵਰੀ (ਮੇਵਾ ਸਿੰਘ)-ਪੀਰ ਬਾਬਾ ਅਹਿਮਦ ਸ਼ਾਹ ਜੀ ਸਪੋਰਟਸ ਕਲੱਬ ਤੇ ਐੱਨ.ਆਰ.ਆਈ. ਵੀਰਾਂ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਪਿੰਡ ਪੰਜਾਵਾ ਵਿਖੇ ਕਰਵਾਇਆ 6 ਰੋਜ਼ਾ 13ਵਾਂ ਵਿਸ਼ਾਲ ਕਾਸਕੋ ਕ੍ਰਿਕਟ ਟੂਰਨਾਮੈਂਟ ਸਮਾਪਤ ਹੋ ਗਿਆ | ਆਖ਼ਰੀ ਦਿਨ ਜ਼ਿਲ੍ਹਾ ...

ਪੂਰੀ ਖ਼ਬਰ »

ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 7 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜੋਗਿੰਦਰ ਸਿੰਘ ਮੱਲਣ (ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ) ਦੀ ਅਗਵਾਈ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚੇ ਨੇ ਖ਼ਜ਼ਾਨਾ ਅਫ਼ਸਰ ਨੂੰ ਦਿੱਤਾ ਰੋਸ ਪੱਤਰ

ਸ੍ਰੀ ਮੁਕਤਸਰ ਸਾਹਿਬ, 7 ਫ਼ਰਵਰੀ (ਹਰਮਹਿੰਦਰ ਪਾਲ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਮਨੋਹਰ ਲਾਲ ਸ਼ਰਮਾ, ਪਰਗਟ ਸਿੰਘ ਜੰਬਰ ਦੀ ਅਗਵਾਈ ਵਿਚ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਸ੍ਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX