ਤਾਜਾ ਖ਼ਬਰਾਂ


1983 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਆਈ ਪਹਿਲਵਾਨਾਂ ਦੇ ਹੱਕ ਵਿਚ
. . .  23 minutes ago
ਨਵੀਂ ਦਿੱਲੀ, 2 ਜੂਨ- 1983 ਕ੍ਰਿਕੇਟ ਵਿਸ਼ਵ ਕੱਪ ਜੇਤੂ ਟੀਮ ਨੇ ਪਹਿਲਵਾਨਾਂ ਦੇ ਵਿਰੋਧ ’ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਚੈਂਪੀਅਨ ਪਹਿਲਵਾਨਾਂ ਨਾਲ ਛੇੜਛਾੜ ਕੀਤੇ ਜਾਣ ਵਾਲੇ ਅਜੀਬ ਦ੍ਰਿਸ਼ਾਂ ਤੋਂ....
ਕਟਾਰੂਚੱਕ ਵੀਡੀਓ ਮਾਮਲੇ ’ਚ ਪ੍ਰਤਾਪ ਸਿੰਘ ਬਾਜਵਾ ਵਲੋਂ ਸੀ.ਬੀ.ਆਈ. ਜਾਂਚ ਦੀ ਮੰਗ
. . .  28 minutes ago
ਚੰਡੀਗੜ੍ਹ, 2 ਜੂਨ- ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ਵਿਚ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਨਾਮ ਇਕ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ...
ਪੰਜਾਬ ਸਰਕਾਰ ਨੇ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ
. . .  34 minutes ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਵਲੋਂ 1 ਆਈ. ਪੀ. ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਲਗਾਤਾਰ ਚਲਾ ਰਹੇ ਹਨ ਹੇਟ ਇੰਡੀਆ ਮੁਹਿੰਮ- ਅਨਿਲ ਵਿੱਜ
. . .  about 1 hour ago
ਅੰਬਾਲਾ, 2 ਜੂਨ- ਮੁਸਲਿਮ ਲੀਗ ’ਤੇ ਰਾਹੁਲ ਗਾਂਧੀ ਦੇ ਬਿਆਨ ’ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੰਬਾਲਾ ’ਚ ਕਿਹਾ ਕਿ ਰਾਹੁਲ ਗਾਂਧੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਭਾਰਤ ਆਜ਼ਾਦ ਹੋ ਗਿਆ.....
ਦਿੱਲੀ ਆਬਕਾਰੀ ਮਾਮਲਾ: ਦਿੱਲੀ ਹਾਈ ਕੋਰਟ ਨੇ ਮਨੀਸ਼ ਸਿਸੋਦੀਆ ਦੀ ਨਿਯਮਤ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 2 hours ago
ਨਵੀਂ ਦਿੱਲੀ, 2 ਜੂਨ- ਦਿੱਲੀ ਹਾਈ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਨਾਲ ਸੰਬੰਧਿਤ ਈ.ਡੀ. ਮਾਮਲੇ ਵਿਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਯਮਤ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ....
ਭਾਰਤ ਤੇ ਨਿਪਾਲ ਪ੍ਰਾਚੀਨ ਤੇ ਮਹਾਨ ਰਾਸ਼ਟਰ- ਸ਼ਿਵਰਾਜ ਸਿੰਘ ਚੌਹਾਨ
. . .  about 2 hours ago
ਭੋਪਾਲ, 2 ਜੂਨ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਦਾ ਇੰਦੌਰ ਪਹੁੰਚਣ ’ਤੇ ਸਵਾਗਤ ਕੀਤਾ। ਇਸ ਮੌਕੇ ਗੱਲ ਕਰਦਿਆਂ ਮੁੱਖ ਮੰਤਰੀ.....
ਬੀ.ਸੀ.ਸੀ.ਆਈ. ਨੇ ਮਹਿਲਾ ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਕੀਤਾ ਐਲਾਨ
. . .  about 3 hours ago
ਨਵੀਂ ਦਿੱਲੀ, 2 ਜੂਨ- ਅਖਿਲ ਭਾਰਤੀ ਮਹਿਲਾ ਚੋਣ ਕਮੇਟੀ ਨੇ ਅੱਜ ਆਗਾਮੀ ਏ.ਸੀ.ਸੀ. ਮਹਿਲਾ ਏਸ਼ੀਆ ਕੱਪ 2023 ਲਈ ਭਾਰਤ ‘ਏ’ (ਉਭਰਦੀ) ਟੀਮ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਇਹ....
ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ‘ਜਨ ਚੇਤਨਾ ਮਹਾਰੈਲੀ-ਅਯੁੱਧਿਆ ਚਲੋ’ ਕੀਤੀ ਮੁਲਤਵੀ
. . .  about 4 hours ago
ਨਵੀਂ ਦਿੱਲੀ, 2 ਜੂਨ- ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ 5 ਜੂਨ ਤੋਂ ਹੋਣ ਵਾਲੀ ‘ਜਨ ਚੇਤਨਾ ਮਹਾਰੈਲੀ-ਅਯੁੱਧਿਆ ਚਲੋ’ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਨੇ ਖ਼ੁਦ ਇਸ ਦੀ.....
ਸਰਹੱਦੀ ਪਿੰਡ ਤੋਂ 2 ਕਿੱਲੋ ਹੈਰੋਇਨ ਬਰਾਮਦ
. . .  about 4 hours ago
ਜਲਾਲਾਬਾਦ, 2 ਜੂਨ (ਜਤਿੰਦਰ ਪਾਲ ਸਿੰਘ)- ਸਪੈਸ਼ਲ ਸਟੇਟ ਓਪਰੇਸ਼ਨ ਸੈੱਲ ਫ਼ਾਜ਼ਿਲਕਾ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਐਸ. ਐਸ. ਓ. ਸੀ. ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਜਲਾਲਾਬਾਦ ਵਲੋਂ ਬੀਤੀ....
ਕੌਂਸਲਰਾਂ ਵਲੋਂ ਸ਼ਹਿਰ ਵਿਚ ਵਿਕਾਸ ਦੇ ਕੰਮ ਨਾ ਹੋਣ ਕਾਰਨ ਭੁੱਖ ਹੜਤਾਲ ਸ਼ੁਰੂ
. . .  about 4 hours ago
ਖਰੜ, 2 ਜੁਨ (ਗੁਰਮੁੱਖ ਸਿੰਘ ਮਾਨ - ਨਗਰ ਕੌਂਸਲ ਖਰੜ ਦੇ ਮਿਊਂਪਲ ਕੌਂਸਲਰਾਂ ਵਲੋਂ ਵਿਕਾਸ ਅਤੇ ਸ਼ਹਿਰ ਦੇ ਕੰਮ ਨਾ ਹੋਣ ਕਾਰਨ ਰੋਸ ਵਜੋਂ ਨਗਰ ਕੌਂਸਲ ਪ੍ਰਧਾਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ....
4 ਆਈ.ਏ.ਐਸ. ਤੇ 34 ਪੀ.ਸੀ.ਐਸ. ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 4 hours ago
ਚੰਡੀਗੜ੍ਹ, 2 ਜੂਨ- ਪੰਜਾਬ ਸਰਕਾਰ ਨੇ ਵੱਡਾ ਫ਼ੇਰਬਦਲ ਕਰਦਿਆਂ ਰਾਜ ਦੇ 4 ਆਈ.ਏ.ਐਸ. ਅਤੇ 34 ਪੀ.ਸੀ.ਐਸ. ਅਫ਼ਸਰਾਂ ਦਾ ਤਬਾਦਲਾ ਕੀਤਾ ਹੈ।
1984 ਸਿੱਖ ਵਿਰੋਧੀ ਦੰਗੇ- ਜਗਦੀਸ਼ ਟਾਈਟਲਰ ਦਾ ਕੇਸ ਵਿਸ਼ੇਸ਼ ਸੰਸਦ ਮੈਂਬਰ ਅਦਾਲਤ ’ਚ ਤਬਦੀਲ
. . .  about 5 hours ago
ਨਵੀਂ ਦਿੱਲੀ, 2 ਜੂਨ- 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਕਾਂਗਰਸ ਦੇ....
ਨਰਿੰਦਰ ਮੋਦੀ ਨੇ ਤੇਲੰਗਨਾ ਦਿਵਸ ’ਤੇ ਰਾਜ ਦੇ ਲੋਕਾਂ ਨੂੰ ਦਿੱਤੀ ਵਧਾਈ
. . .  about 6 hours ago
ਨਵੀਂ ਦਿੱਤੀ, 2 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਥਾਪਨਾ ਦਿਵਸ ’ਤੇ ਤੇਲੰਗਾਨਾ ਦੇ ਲੋਕਾਂ ਨੂੰ ਵਧਾਈ...
ਯੂ.ਪੀ- ਅਫ਼ਰੀਕੀ ਮੂਲ ਦੇ 16 ਨਾਗਰਿਕ ਬਿਨਾਂ ਪਾਸਪੋਰਟ-ਵੀਜ਼ਾ ਦੇ ਗਿ੍ਫ਼ਤਾਰ
. . .  about 6 hours ago
ਲਖਨਊ, 2 ਜੂਨ- ਮੀਡੀਆ ਸੈਲ ਗੌਤਮ ਬੁੱਧ ਨਗਰ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਸਥਾਨਕ ਪੁਲਿਸ ਵਲੋਂ ਕੁਝ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਦੀ ਚੈਕਿੰਗ ਕੀਤੀ ਗਈ ਤਾਂ....
ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਅੱਤਵਾਦੀ ਢੇਰ
. . .  about 7 hours ago
ਸ੍ਰੀਨਗਰ, 2 ਜੂਨ- ਜੰਮੂ-ਕਸ਼ਮੀਰ ਵਿਚ ਰਾਜੌਰੀ ਦੇ ਦਾਸਲ ਜੰਗਲੀ ਖ਼ੇਤਰ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ। ਇਸ ਸੰਬੰਧੀ ਫ਼ਿਲਹਾਲ ਤਲਾਸ਼ੀ ਮੁਹਿੰਮ ਚੱਲ ਰਹੀ....
ਸਾਕਸ਼ੀ ਕਤਲ ਕੇਸ: ਪੁਲਿਸ ਨੇ ਹੱਤਿਆ ਲਈ ਵਰਤਿਆ ਚਾਕੂ ਕੀਤਾ ਬਰਾਮਦ
. . .  about 7 hours ago
ਨਵੀਂ ਦਿੱਲੀ, 2 ਜੂਨ- ਡੀ. ਸੀ. ਪੀ. ਆਊਟਰ ਨਾਰਥ ਰਵੀ ਕੁਮਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਪੁਲਿਸ ਨੇ ਸਾਕਸ਼ੀ ਕਤਲ ਕੇਸ ਵਿਚ ਵਰਤਿਆ ਗਿਆ ਚਾਕੂ ਪੁਲਿਸ ਨੇ ਬਰਾਮਦ ਕਰ ਲਿਆ....
ਭਾਰਤ ਵਿਚ ਪ੍ਰੈਸ ਦੀ ਆਜ਼ਾਦੀ ਕਮਜ਼ੋਰ ਹੋ ਰਹੀ- ਰਾਹੁਲ ਗਾਂਧੀ
. . .  about 7 hours ago
ਵਾਸ਼ਿੰਗਟਨ, 2 ਜੂਨ- ਕਾਂਗਰਸ ਨੇਤਾ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ’ਤੇ ਹਨ। ਵਾਸ਼ਿੰਗਟਨ ਡੀ.ਸੀ. ਵਿਚ ਉਨ੍ਹਾਂ ਕਿਹਾ ਕਿ ਭਾਰਤ ਵਿਚ ਪ੍ਰੈਸ ਦੀ ਆਜ਼ਾਦੀ ਕਮਜ਼ੋਰ ਹੋ ਰਹੀ ਹੈ, ਜੋ ਕਿਸੇ ਤੋਂ ਲੁਕੀ ਨਹੀਂ ਹੈ....
ਰਾਜੌਰੀ: ਦਾਸਲ ਜੰਗਲੀ ਖੇਤਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ
. . .  about 8 hours ago
ਸ੍ਰੀਨਗਰ, 2 ਜੂਨ- ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਹ ਮੁੱਠਭੇੜ...
⭐ਮਾਣਕ-ਮੋਤੀ⭐
. . .  about 8 hours ago
⭐ਮਾਣਕ-ਮੋਤੀ⭐
ਬ੍ਰਿਕਸ ਐਫਐਮਜ਼ ਦੀ ਮੀਟਿੰਗ : ਜੈਸ਼ੰਕਰ, ਰੂਸੀ ਹਮਰੁਤਬਾ ਲਾਵਰੋਵ ਨੇ ਦੁਵੱਲੇ ਏਜੰਡੇ ਦੇ ਮੁੱਦਿਆਂ 'ਤੇ ਚਰਚਾ ਕੀਤੀ
. . .  1 day ago
ਇਮਰਾਨ ਖਾਨ ਦੀ ਪਾਰਟੀ ਦੇ ਪ੍ਰਧਾਨ ਪਰਵੇਜ਼ ਇਲਾਹੀ ਨੂੰ ਲਾਹੌਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰੋਂ ਕੀਤਾ ਗ੍ਰਿਫ਼ਤਾਰ
. . .  1 day ago
ਭਾਰਤ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ, ਮ੍ਰਿਤਯੂੰਜਯ ਮਹਾਪਾਤਰਾ ਨੂੰ ਵਿਸ਼ਵ ਮੌਸਮ ਵਿਗਿਆਨ ਸੰਗਠਨ ਦਾ ਤੀਜਾ ਉਪ-ਪ੍ਰਧਾਨ ਚੁਣਿਆ
. . .  1 day ago
ਭਗਵੰਤ ਮਾਨ ਸਰਕਾਰ ਦੀ 'ਅਜੀਤ' ਨੂੰ ਦਬਾਉਣ ਦੀ ਨੀਤੀ ਦੀ ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ ਵਿਚ ਸਖ਼ਤ ਨਿਖੇਧੀ
. . .  1 day ago
ਸ੍ਰੀ ਮੁਕਤਸਰ ਸਾਹਿਬ ,1 ਜੂਨ (ਰਣਜੀਤ ਸਿੰਘ ਢਿੱਲੋਂ)-ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੀ ਸਮਾਜ ਸੇਵੀ ਸੰਸਥਾ ਵਿਕਾਸ ਮਿਸ਼ਨ ਦੀ ਮੀਟਿੰਗ ਜਗਦੀਸ਼ ਰਾਏ ਢੋਸੀਵਾਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਭਗਵੰਤ ਮਾਨ ...
ਡਾ: ਬਰਜਿੰਦਰ ਸਿੰਘ ਹਮਦਰਦ ਦੇ ਹੱਕ ‘ਚ ਹਾਈਕੋਰਟ ਦੇ ਆਏ ਫ਼ੈਸਲੇ ਨਾਲ ਮਾਨ ਸਰਕਾਰ ਦੀਆਂ ਵਧੀਕੀਆਂ ਦਾ ਮਿਲਿਆ ਜਵਾਬ-ਕੰਵਰਪ੍ਰਤਾਪ ਸਿੰਘ ਅਜਨਾਲਾ
. . .  1 day ago
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਹੱਕ-ਸੱਚ ਦੀ ਆਵਾਜ਼ ਰੋਜ਼ਾਨਾਂ ‘ਅਜੀਤ’ ਦੇ ਮੁੱਖ ਸੰਪਾਦਕ ਸਤਿਕਾਰਯੋਗ ਭਾਅਜੀ ਡਾ: ਬਰਜਿੰਦਰ ਸਿੰਘ ਹਮਦਰਦ ਨਾਲ ਨਿੱਜੀ ਕਿੜ ਕੱਢਦਿਆਂ ਉਨ੍ਹਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ...
ਜਸਪਾਲ ਸਿੰਘ ਪੰਧੇਰ ਕਾਹਨੂੰਵਾਨ ਮਾਰਕੀਟ ਕਮੇਟੀ ਅਤੇ ਮੋਹਨ ਸਿੰਘ ਬੋਪਾਰਾਏ ਕਾਦੀਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਕੀਤੇ ਨਿਯੁਕਤ
. . .  1 day ago
ਕਾਹਨੂੰਵਾਨ, 1 ਜੂਨ (ਕੁਲਦੀਪ ਸਿੰਘ ਜਾਫਲਪੁਰ)-ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ ਜੋ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਸ ਤਰ੍ਹਾਂ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਵਜੋਂ ਡਾਕਟਰ ਜਸਪਾਲ ਸਿੰਘ ਪੰਧੇਰ ਲਾਧੂਪੁਰ ਨੂੰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਮਾਘ ਸੰਮਤ 554

ਪਟਿਆਲਾ

ਸੜਕ ਹਾਦਸਿਆਂ 'ਚ ਜਾਂਦੀਆਂ ਕੀਮਤੀ ਜਾਨਾਂ ਬਚਾਉਣ ਲਈ ਪੰਜਾਬ 'ਚ ਜਲਦ ਸ਼ੁਰੂ ਹੋਵੇਗੀ ਫ਼ਰਿਸ਼ਤੇ ਸਕੀਮ-ਡਾ. ਬਲਬੀਰ ਸਿੰਘ

ਪਟਿਆਲਾ, 8 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਫ਼ਰਿਸ਼ਤੇ ਸਕੀਮ ਦੀ ਸ਼ੁਰੂਆਤ ਬਹੁਤ ਜਲਦ ਹੋਣ ਜਾ ਰਹੀ ਹੈ | ਡਾ. ਬਲਬੀਰ ਸਿੰਘ ਇੱਥੇ ਸਰਕਾਰੀ ਮੈਡੀਕਲ ਕਾਲਜ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ | ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸੜਕ ਹਾਦਸੇ ਜਾਂ ਕਿਸੇ ਹੋਰ ਐਮਰਜੈਂਸੀ ਦੀ ਸੂਰਤ 'ਚ ਹਾਦਸਾ ਹੋਣ ਦੇ ਪਹਿਲੇ ਇੱਕ ਘੰਟੇ, ਜਿਸ ਨੰੂ 'ਗੋਲਡਨ-ਆਵਰ' ਕਿਹਾ ਜਾਂਦਾ ਹੈ, ਦੇ ਅੰਦਰ-ਅੰਦਰ ਮਰੀਜ਼ ਦੀ ਕੀਮਤੀ ਜਾਨ ਬਚਾਉਣ ਲਈ ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਦੀ ਅਹਿਮ ਭੂਮਿਕਾ ਹੁੰਦੀ ਹੈ | ਇਸ ਲਈ ਪੰਜਾਬ ਸਰਕਾਰ ਵਲੋਂ ਸੂਬੇ 'ਚ ਐਮਰਜੈਂਸੀ ਤੇ ਐਂਬੂਲੈਂਸ ਸੇਵਾਵਾਂ ਨੂੰ ਵਿਸ਼ਵ ਪੱਧਰੀ ਮਿਆਰ ਦੇ ਪੱਧਰ ਦਾ ਬਣਾਇਆ ਜਾ ਰਿਹਾ ਹੈ | ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸੜਕ ਹਾਦਸਿਆਂ 'ਚ ਇੱਕ ਸਾਲ ਅੰਦਰ ਕਰੀਬ ਸਾਢੇ ਪੰਜ ਹਜ਼ਾਰ ਕੀਮਤੀ ਜਾਨਾਂ ਅਜਾਈਾ ਜਾਂਦੀਆਂ ਹਨ, ਇਨ੍ਹਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਫ਼ਰਿਸ਼ਤੇ ਸਕੀਮ ਦੀ ਸ਼ੁਰੂਆਤ ਬਹੁਤ ਜਲਦ ਕਰੇਗੀ | ਇਸ ਤਹਿਤ ਕਿਸੇ ਹਾਦਸੇ ਦੇ ਪੀੜਤ ਨੂੰ ਨੇੜਲੇ ਸਰਕਾਰੀ ਹਸਪਤਾਲ 'ਚ ਪਹਿਲੇ 24 ਘੰਟੇ ਸਾਰੀਆਂ ਲੋੜੀਂਦੀਆਂ ਵਰਲਡ ਕਲਾਸ ਮੈਡੀਕਲ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਕਿ ਮਰੀਜ਼ ਦੀ ਸੰਭਾਲ ਕਰ ਰਹੇ ਵਿਅਕਤੀਆਂ ਨੂੰ ਦਵਾਈਆਂ ਲੈਣ ਜਾਂ ਟੈਸਟ ਆਦਿ ਕਰਵਾਉਣ ਲਈ ਐਮਰਜੈਂਸੀ ਦੇ ਬਾਹਰ ਨਾ ਜਾਣਾ ਪਵੇ | ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ 'ਚ ਪ੍ਰਦਾਨ ਕੀਤੀਆਂ ਜਾ ਰਹੀਆਂ ਮੈਡੀਕਲ ਸੇਵਾਵਾਂ ਨੂੰ ਵਿਸ਼ਵ ਪੱਧਰੀ ਮਿਆਰ ਦੇ ਬਰਾਬਰ ਦੀਆਂ ਬਣਾਉਣ ਲਈ ਐਨ.ਜੀ.ਓਜ਼ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ | ਇਸ ਤਹਿਤ ਪਹਿਲਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਮੌਜੂਦਾ ਕਮੀਆਂ 'ਤੇ ਚਰਚਾ ਕਰਨ ਵਾਸਤੇ ਅੱਜ ਏਾਜਲ ਇਨਵੈਸਟਰਜ਼, ਸਦਭਾਵਨਾ ਹਸਪਤਾਲ ਦੇ ਡਾ. ਸੁਧੀਰ ਵਰਮਾ, ਰੰਧਾਵਾ ਆਈ ਹਸਪਤਾਲ ਤੋਂ ਡਾ. ਜੀ.ਐਸ. ਰੰਧਾਵਾ, ਪਟਿਆਲਾ ਹੈਲਥ ਫਾਊਾਡੇਸ਼ਨ, ਖ਼ਾਲਸਾ ਏਡ ਤੋਂ ਏਸ਼ੀਆ ਹੈਡ ਅਮਰਪ੍ਰੀਤ ਸਿੰਘ, ਜਨ ਹਿਤ ਸੰਮਤੀ ਤੋਂ ਵਿਨੋਦ ਸ਼ਰਮਾ, ਕਰਨਲ ਕਰਮਿੰਦਰ ਸਿੰਘ, ਜਗਤਾਰ ਸਿੰਘ, ਮਾਨਵ ਸੇਵਾ ਸਦਨ ਸਮੇਤ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ | ਇਸ ਮੌਕੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਅਲਕਨੰਦਾ ਦਿਆਲ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪਿ੍ੰਸੀਪਲ ਮੈਡੀਕਲ ਕਾਲਜ ਡਾ. ਹਰਜਿੰਦਰ ਸਿੰਘ, ਡਿਪਟੀ ਸਕੱਤਰ ਮਨਰੀਤ ਰਾਣਾ, ਸੰਯੁਕਤ ਡਾਇਰੈਕਟਰ ਡਾ. ਆਕਾਸ਼, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਵਾਈਸ ਪਿ੍ੰਸੀਪਲ ਡਾ. ਆਰ.ਪੀ.ਐਸ. ਸਿਬੀਆ, ਕਰਨਲ ਜੇ.ਵੀ., ਡਾ. ਜਤਿੰਦਰ ਕਾਂਸਲ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਨੋਦ ਡੰਗਵਾਲ, ਡਾ. ਅਮਨਦੀਪ ਸਿੰਘ ਬਖ਼ਸ਼ੀ, ਡਾ. ਵਿਸ਼ਾਲ ਚੋਪੜਾ ਤੋਂ ਇਲਾਵਾ ਲੋਕ ਨਿਰਮਾਣ, ਜਨ ਸਿਹਤ, ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਆਦਿ ਦੇ ਅਧਿਕਾਰੀ ਵੀ ਮੌਜੂਦ ਸਨ |

ਵਾਹ ਨੀ ਸਰਕਾਰੇ, ਦੇਖ ਲਏ ਪਹਿਲੇ ਹੀ ਸਾਲ ਤੇਰੇ ਕਾਰੇ

ਰਾਜਪੁਰਾ, 8 ਫਰਵਰੀ (ਜੀ.ਪੀ. ਸਿੰਘ)-ਪੰਜਾਬ ਸਰਕਾਰ ਦੇ ਸਿਹਤਮੰਦ ਪੰਜਾਬ ਮੁਹਿੰਮ ਤਹਿਤ ਤਾਂ ਪੰਜਾਬ ਵਿਚ ਧੜਾ-ਧੜਾ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਪਰ ਉਨ੍ਹਾਂ ਪਿਛਲੇ ਸੱਚ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੈ | ਲੰਘੀ 27 ਜਨਵਰੀ ਨੂੰ ਖੋਲ੍ਹੇ ...

ਪੂਰੀ ਖ਼ਬਰ »

2 ਸੋਨ ਤਗਮਿਆਂ ਸਣੇ 6 ਤਗਮੇ ਜਿੱਤਣ ਵਾਲੇ ਰੌਮੀ ਘੜਾਮੇ ਵਾਲੇ ਦਾ ਰਾਜਪੁਰਾ ਪਹੁੰਚਣ 'ਤੇ ਭਰਵਾਂ ਸਵਾਗਤ

ਰਾਜਪੁਰਾ, 8 ਫਰਵਰੀ (ਜੀ.ਪੀ. ਸਿੰਘ)-ਰਾਜਪੁਰਾ ਦੇ ਨੇੜਲੇ ਪਿੰਡ ਘੜਾਮੇ ਦੇ ਵਸਨੀਕ ਉੱਘੇ ਲੇਖਕ ਅਤੇ ਗਾਇਕ ਗੁਰਬਿੰਦਰ ਸਿੰਘ ਉਰਫ਼ ਰੋਮੀ ਘੜਾਮੇ ਵਾਲੇ ਨੇ ਲੰਘੇ ਦਿਨੀਂ ਗੋਆ ਅਤੇ ਅਲਵਰ ਰਾਜਸਥਾਨ 'ਚ ਹੋਈਆਂ ਪੈਸੀਫ਼ਿਕ ਮਾਸਟਰਜ਼ ਅਥਲੈਟਿਕਸ ਮੀਟਾਂ (35 ਸਾਲ ਗਰੁੱਪ) 'ਚ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਵਲੋਂ ਰੋਸ ਧਰਨਾ

ਪਟਿਆਲਾ, 8 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰਾਂ/ਸਹਾਇਕ ਇੰਜੀਨੀਅਰਾਂ ਅਤੇ ਪਦ ਉੱਨਤ ਉਪ ਮੰਡਲ ਇੰਜੀਨੀਅਰਾਂ ਨੇ ਸਰਕਲ ਦਫ਼ਤਰ ਅੱਗੇ ਇਕੱਠੇ ਹੋ ਕੇ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੀ ਸੂਬਾ ਕਮੇਟੀ ...

ਪੂਰੀ ਖ਼ਬਰ »

ਗਿਆਨੀ ਦਿੱਤ ਸਿੰਘ ਪ੍ਰਤੀਨਿਧ ਖ਼ਾਲਸਾ ਦੀਵਾਨ ਸਮਾਜਿਕ ਭਲਾਈ ਚੈਰੀਟੇਬਲ ਟਰੱਸਟ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 8 ਫਰਵਰੀ (ਬਲਜਿੰਦਰ ਸਿੰਘ)-ਗਿਆਨੀ ਦਿੱਤ ਸਿੰਘ ਪ੍ਰਤੀਨਿਧ ਖ਼ਾਲਸਾ ਦੀਵਾਨ ਸਮਾਜਿਕ ਭਲਾਈ ਚੈਰੀਟੇਬਲ ਟਰੱਸਟ ਦੀ ਮੀਟਿੰਗ ਟਰੱਸਟ ਦੇ ਮੁੱਖ ਦਫ਼ਤਰ ਖ਼ਾਲਸਾ ਬੁੰਗਾ ਫ਼ਤਹਿਗੜ੍ਹ ਸਾਹਿਬ ਵਿਖੇ ਗੁਰਨਾਮ ਸਿੰਘ ਬਿਜਲੀ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਅਧਿਕਾਰੀਆਂ ਤੇ ਠੇਕੇਦਾਰਾਂ ਦੀ ਮਿਲੀ ਭੁਗਤ, ਸਰਕਾਰ ਤੋਂ ਜਨਤਾ ਦਾ ਮੋਹ ਭੰਗ ਕਰਨ ਲਈ ਕਾਫ਼ੀ

ਪਟਿਆਲਾ, 8 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਸਰਕਾਰ ਕੋਈ ਵੀ ਹੋਵੇ ਉਸ ਵਲੋਂ ਲੋਕ ਭਲਾਈ ਦੇ ਕੀਤੇ ਜਾਂਦੇ ਕੰਮ ਲੋਕਾਂ ਲਈ ਉਦੋਂ ਹੀ ਸਿਰ ਦਰਦੀ ਬਣਦੇ ਨੇ ਜਦੋਂ ਕੰਮ ਕਰਵਾਉਣ ਵਾਲੇ ਵਿਭਾਗੀ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਵਪਾਰੀਆਂ ਦਾ ਪੱਖ ਪੁਰ ਜਾਵੇ | ਲੰਘੇ ...

ਪੂਰੀ ਖ਼ਬਰ »

ਤਨਖ਼ਾਹਾਂ ਅਤੇ ਤਰੱਕੀਆਂ ਨਾ ਮਿਲਣ ਕਰਕੇ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦਾ ਧਰਨਾ 14ਵੇਂ ਦਿਨ ਵੀ ਜਾਰੀ

ਪਟਿਆਲਾ, 8 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ (ਪੂਟਾ) ਦੇ ਸੱਦੇ 'ਤੇ ਅਧਿਆਪਕਾਂ ਦੀਆਂ 2 ਮਹੀਨੇ ਦੀਆਂ ਬਕਾਇਆ ਤਨਖਾਹਾਂ, ਕਾਫ਼ੀ ਸਮੇਂ ਤੋਂ ਲਟਕਦੀਆਂ ਅਧਿਆਪਕਾਂ ਦੀਆਂ ਰੁਕੀਆਂ ਤਰੱਕੀਆਂ ਤੇ ਹੋਰ ਕਈ ਮੰਗਾਂ ਨੂੰ ਲੈ ਕੇ ...

ਪੂਰੀ ਖ਼ਬਰ »

ਏ.ਐੱਸ.ਆਈ ਬਲਜੀਤ ਸਿੰਘ ਨੇ ਸਿਟੀ ਚੌਕੀ ਮੁਖੀ ਦਾ ਅਹੁਦਾ ਸੰਭਾਲਿਆ

ਪਾਤੜਾਂ, 8 ਫਰਵਰੀ (ਖ਼ਾਲਸਾ)-ਸਿਟੀ ਪੁਲਿਸ ਚੌਂਕੀ ਪਾਤੜਾਂ ਦੇ ਇੰਚਾਰਜ ਬਲਕਾਰ ਸਿੰਘ ਦਾ ਤਬਾਦਲਾ ਹੋ ਜਾਣ ਮਗਰੋਂ ਉਨ੍ਹਾਂ ਦੀ ਥਾਂ ਨਵੇਂ ਆਏ ਇੰਚਾਰਜ ਏ.ਐੱਸ.ਆਈ ਬਲਜੀਤ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ਮਗਰੋਂ ਪੈੱ੍ਰਸ ਮਿਲਣੀ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਲੱੁਟਖੋਹ ਕਰਨ 'ਤੇ ਮਾਮਲਾ ਦਰਜ

ਪਟਿਆਲਾ, 8 ਫਰਵਰੀ (ਅ.ਸ. ਆਹਲੂਵਾਲੀਆ)-ਥਾਣਾ ਲਾਹੌਰੀ ਗੇਟ ਅਧੀਨ ਪੈਂਦੀ ਰਾਜਪੁਰਾ-ਪਟਿਆਲਾ ਰੋਡ 'ਤੇ ਸਥਿਤ ਪਾਲ ਪੈਟਰੋਲ ਪੰਪ ਕੋਲ ਸੰਦੀਪ ਕਪੂਰ ਤੋਂ ਨਾਮਾਲੂਮ ਵਿਅਕਤੀਆਂ ਨੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਜਿਸ ਵਿਚ ਪਰਸ, ਆਈ ਫੋਨ, 1500 ਰੁਪਏ ਦੀ ਨਕਦੀ, ਇਕ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਉਦਯੋਗਪਤੀ ਦੀ ਇਲਾਜ ਦੌਰਾਨ ਮੌਤ

ਸਮਾਣਾ, 8 ਫਰਵਰੀ (ਸਾਹਿਬ ਸਿੰਘ)-ਬੀਤੀ 2 ਫ਼ਰਵਰੀ ਨੂੰ ਸਮਾਣਾ-ਭਵਾਨੀਗੜ੍ਹ ਸੜਕ 'ਤੇ ਹੋਏ ਇਕ ਸੜਕ ਹਾਦਸੇ ਵਿਚ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਸਮਾਣਾ ਦੇ ਉਦਯੋਗਪਤੀ ਅਸ਼ੋਕ ਕੁਮਾਰ ਸਿੰਗਲਾ ਦੀ ਇਲਾਜ ਦੌਰਾਨ ਮੰਗਲਵਾਰ ਰਾਤ ਨੂੰ ਮੌਤ ਹੋ ਗਈ ਹੈ | ਸੜਕ ਹਾਦਸੇ ਦੇ ਜਾਂਚ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ ਦੀਆਂ 3 ਤੀਰ-ਅੰਦਾਜ਼ ਲੜਕੀਆਂ ਦੀ ਏਸ਼ੀਆ ਕੱਪ ਲਈ ਚੋਣ

ਪਟਿਆਲਾ, 8 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀਆਂ 3 ਤੀਰ-ਅੰਦਾਜ਼ ਖਿਡਾਰਨਾਂ ਗੁਰਮੇਹਰ ਕੌਰ, ਪਰਨੀਤ ਕੌਰ ਅਤੇ ਤਨੀਸ਼ਾ ਵਰਮਾ ਦੀ ਚੋਣ ਚੀਨ ਦੇ ਤੇਪਈ ਸ਼ਹਿਰ ਵਿਖੇ 10 ਮਾਰਚ ਤੋਂ 18 ਮਾਰਚ 2023 ਤੱਕ ਹੋਣ ਵਾਲੇ ਏਸ਼ੀਆ ਕੱਪ 2023 ਲਈ ਹੋ ਗਈ ਹੈ | ਇਹ ...

ਪੂਰੀ ਖ਼ਬਰ »

ਜੇ ਇਨਸਾਫ਼ ਨਾ ਮਿਲਿਆ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ-ਡਾ. ਅੰਸ਼ੂ ਕਟਾਰੀਆ

ਰਾਜਪੁਰਾ, 8 ਫਰਵਰੀ (ਜੀ.ਪੀ. ਸਿੰਘ)-ਫਾਰਮੇਸੀ ਕੌਂਸਲ ਆਫ ਇੰਡੀਆ ਨਵੀਂ ਦਿੱਲੀ ਵਲੋਂ ਪ੍ਰੋਫੈਸ਼ਨਲ ਰੈਗੂਲੇਟਰੀ ਚਾਰਜ ਵਿਚ 4 ਤੋਂ 5 ਗੁਣਾ ਵਾਧਾ ਕਰਨ ਅਤੇ ਪ੍ਰਤੀ ਕਾਲਜ 1 ਤੋਂ 5 ਕਰੋੜ ਸਕਿਓਰਿਟੀ ਡਿਪਾਜ਼ਿਟ ਮੰਗੇ ਜਾਣ ਤੋਂ ਬਾਅਦ ਦੇਸ਼ ਦੇ ਲਗਭਗ 4000 ਫਾਰਮੇਸੀ ਕਾਲਜਾਂ ...

ਪੂਰੀ ਖ਼ਬਰ »

540 ਨਸ਼ੇ ਦੀਆਂ ਗੋਲੀਆਂ ਸਮੇਤ 1 ਵਿਅਕਤੀ ਕਾਬੂ

ਘੱਗਾ, 8 ਫਰਵਰੀ (ਵਿਕਰਮਜੀਤ ਸਿੰਘ ਬਾਜਵਾ)-ਘੱਗਾ ਪੁਲਿਸ ਵਲੋਂ ਭੱਜਣ ਦੀ ਫ਼ਿਰਾਕ ਵਿਚ ਖਤਾਨਾਂ 'ਚ ਨਸ਼ੇ ਦੀਆਂ ਗੋਲੀਆਂ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਥਾਣਾ ਘੱਗਾ ਅਧੀਨ ...

ਪੂਰੀ ਖ਼ਬਰ »

ਜਬਰ ਜਨਾਹ ਕਰਨ ਦੇ ਦੋਸ਼ 'ਚ ਪਰਚਾ ਦਰਜ

ਰਾਜਪੁਰਾ, 8 ਫਰਵਰੀ (ਰਣਜੀਤ ਸਿੰਘ)-ਗੰਡਾਖੇੜੀ ਪੁਲਿਸ ਨੇ ਜਬਰ ਜਨਾਹ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਸਕਿਨ ਅਤੇ ਹੇਅਰ ਕਲੀਨਿਕ ਹੈ | ਕਥਿਤ ਦੋਸ਼ੀ ...

ਪੂਰੀ ਖ਼ਬਰ »

ਪਟਿਆਲਾ ਜ਼ਿਲ੍ਹੇ 'ਚ ਕੌਮੀ ਲੋਕ ਅਦਾਲਤ 11 ਨੂੰ

ਪਟਿਆਲਾ, 8 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਫਰਵਰੀ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਦੌਰਾਨ ਮਾਲ ਵਿਭਾਗ ਨਾਲ ਸੰਬੰਧਿਤ ਮਾਮਲਿਆਂ ਦੇ ਨਿਪਟਾਰੇ ਲਈ ਮਾਲ ਅਧਿਕਾਰੀਆਂ ਵਲੋਂ ਵੀ ਅਦਾਲਤਾਂ ...

ਪੂਰੀ ਖ਼ਬਰ »

ਅਨੰਦ ਨਗਰ ਏਰੀਆ ਦੀ ਬਿਜਲੀ ਅੱਜ ਬੰਦ ਰਹੇਗੀ

ਪਟਿਆਲਾ, 8 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਜ: ਚਰਨਜੀਤ ਸਿੰਘ ਉਪ ਮੰਡਲ ਅਫ਼ਸਰ ਉਤਰ ਤਕਨੀਕੀ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਅਨੰਦ ਨਗਰ, 11 ਕੇ.ਵੀ. ਸਿੱਧੂ ਫੀਡਰ ਦੀ ਜ਼ਰੂਰੀ ਮੁਰੰਮਤ ਲਈ ...

ਪੂਰੀ ਖ਼ਬਰ »

ਪਟਿਆਲਾ ਜ਼ਿਲ੍ਹੇ 'ਚ ਪਨਸਪ ਵਿਭਾਗ ਦੇ ਖ਼ੁਰਦ-ਬੁਰਦ ਕੀਤੇ ਜਾ ਰਹੇ ਕਰੇਟਾਂ ਦਾ ਮਾਮਲਾ ਗਰਮਾਇਆ

ਪਾਤੜਾਂ, 8 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਪਨਸਪ ਵਿਭਾਗ ਦੇ ਗੁਦਾਮਾਂ 'ਚ ਫ਼ਸਲ ਸਟੋਰ ਕਰਨ ਲਈ ਵਰਤੇ ਜਾਂਦੇ ਨਕਾਰਾ ਹੋਏ ਲੱਕੜ ਦੇ ਕਰੇਟਾਂ 'ਚੋਂ ਪਟਿਆਲਾ ਜ਼ਿਲੇ੍ਹ 'ਚ ਘਟਦੇ ਕਰੀਬ 75000 ਕਰੇਟਾਂ ਦਾ ਮਾਮਲਾ ਸਾਹਮਣੇ ਆਇਆ ਸੀ | ਖ਼ੁਰਦ-ਬੁਰਦ ਕੀਤੇ ਜਾ ਰਹੇ ਇਨ੍ਹਾਂ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਲੋਂ 'ਆਧੁਨਿਕ ਸਿਧਾਂਤ: ਇਕ ਜਾਣ-ਪਛਾਣ' ਵਿਸ਼ੇ 'ਤੇ ਭਾਸ਼ਨ ਕਰਵਾਇਆ

ਪਟਿਆਲਾ, 8 ਫਰਵਰੀ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਦੇ ਅੰਗਰੇਜ਼ੀ, ਸੱਭਿਆਚਾਰਕ ਅਧਿਐਨ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਪੋਸਟ ਗਰੈਜੂਏਟ ਵਿਭਾਗ ਵਲੋਂ 'ਆਧੁਨਿਕ ਸਿਧਾਂਤ: ਇਕ ਜਾਣ-ਪਛਾਣ' ਵਿਸ਼ੇ 'ਤੇ ਭਾਸ਼ਨ ਕਰਵਾਇਆ ਗਿਆ | ਇਸ ਮੌਕੇ ਡਾ. ਗੌਰੀ ਹਾਂਡਾ, ਐਸੋਸੀਏਟ ...

ਪੂਰੀ ਖ਼ਬਰ »

ਡੀ.ਏ.ਵੀ. ਪਬਲਿਕ ਸਕੂਲ ਵਿਖੇ ਮੌਕ ਫਾਇਰ ਡਰਿੱਲ ਕਰਵਾਈ

ਪਟਿਆਲਾ, 8 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਫਾਇਰ ਸੇਫ਼ਟੀ ਬਾਰੇ ਜਾਣੂ ਕਰਵਾਉਣ ਲਈ ਫਾਇਰ ਵਿਭਾਗ ਪਟਿਆਲਾ ਦੇ ਸਹਿਯੋਗ ਨਾਲ ਡੀ.ਏ.ਵੀ. ਸਕੂਲ ਵਲੋਂ ਇਕ ਮੌਕ ਫਾਇਰ ਡਰਿੱਲ ਕਰਵਾਈ ਗਈ ਜਿਸ ਦੌਰਾਨ ਸੁਰਿੰਦਰ ਕੁਮਾਰ ਵਧੀਕ ...

ਪੂਰੀ ਖ਼ਬਰ »

ਵਿਦਿਆਰਥਣਾਂ ਨੂੰ ਬੂਟ ਜੁਰਾਬਾਂ ਭੇਟ

ਨਾਭਾ, 8 ਫਰਵਰੀ (ਜਗਨਾਰ ਸਿੰਘ ਦੁਲੱਦੀ)-ਸਥਾਨਕ ਰੋਟਰੀ ਕਲੱਬ ਨਾਭਾ ਗਰੇਟਰ ਵਲੋਂ ਸਮਾਜ ਦੀ ਭਲਾਈ ਲਈ ਲਗਾਤਾਰ ਕੰਮ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਕਲੱਬ ਦੇ ਮੈਂਬਰਾਂ ਵਲੋਂ ਸਮਾਜ ਦੀ ਭਲਾਈ ਲਈ ਕਈ ਪ੍ਰਾਜੈਕਟ ਵੀ ਕੀਤੇ ਜਾਂਦੇ ਹਨ | ਲਲਿਤ ਸ਼ਰਮਾ ਵਲੋਂ ਆਪਣੇ ਪਿਤਾ ...

ਪੂਰੀ ਖ਼ਬਰ »

ਰੋਟੇਰੀਅਨ ਮਰਹੂਮ ਡਾ. ਰਾਜ ਚੋਪੜਾ ਦੀ ਯਾਦ 'ਚ ਝੂਲਾ ਤੇ ਬੂਟੇ ਲਗਾਏ

ਨਾਭਾ 8 ਫਰਵਰੀ (ਜਗਨਾਰ ਸਿੰਘ ਦੁਲੱਦੀ)-ਮਰਹੂਮ ਰੋਟੇਰੀਅਨ ਅਤੇ ਸੀਨੀਅਰ ਕਾਂਗਰਸੀ ਆਗੂ ਸਵ. ਰਾਜ ਚੋਪੜਾ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਰਾਣਾ ਹਾਈ ਕੋਰਟ ਮੈਦਾਨ 'ਚ ਮੁਹੱਲਾ ਸੁਧਾਰ ਕਮੇਟੀ ਨੂੰ ਬੱਚਿਆਂ ਲਈ ਝੂਲਾ ਭੇਟ ਕੀਤਾ ਗਿਆ ਅਤੇ ਬੂਟੇ ਵੀ ...

ਪੂਰੀ ਖ਼ਬਰ »

ਸ਼ਹਿਰੀ ਖੇਤਰ 'ਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੇ ਦਾਖ਼ਲੇ 'ਤੇ ਪਾਬੰਦੀ

ਪਟਿਆਲਾ, 8 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਰਾਜਪੁਰਾ ਚੁੰਗੀ ਤੋਂ ਬੱਸ ਸਟੈਂਡ ਦੇ ਅੰਦਰ ਦੇ ਇਲਾਕੇ, ਬੱਸ ਸਟੈਂਡ ਤੋਂ ਫੁਆਰਾ ...

ਪੂਰੀ ਖ਼ਬਰ »

ਸੰਤ ਬਾਬਾ ਸੁਖਦੇਵ ਸਿੰਘ ਦੀ ਯਾਦ 'ਚ 19ਵਾਂ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਨਾਭਾ, 8 ਫਰਵਰੀ (ਕਰਮਜੀਤ ਸਿੰਘ/ਜਗਨਾਰ ਸਿੰਘ ਦੁਲੱਦੀ)-ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਮੈਮੋਰੀਅਲ ਚੈਰੀਟੇਬਲ ਟਰੱਸਟ ਅਤੇ ਸਪੋਰਟਸ ਕਲੱਬ ਵਲੋਂ ਸੰਤ ਬਾਬਾ ਸੁਖਦੇਵ ਸਿੰਘ ਜੀ ਦੇ 79ਵੇਂ ਜਨਮ ਦਿਨ ਦੇ ਸੰਬੰਧ 'ਚ 19ਵਾਂ ਸ਼ਾਨਦਾਰ ਦੋ ਦਿਨਾਂ ਕਬੱਡੀ ਕੱਪ ਖੂਹੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਫ਼ੌਜੀ ਰੰਗ ਦੀਆਂ ਵਰਦੀਆਂ, ਬੈਚ, ਟੋਪੀ, ਬੈਲਟਾਂ ਆਦਿ ਦੀ ਖ਼ਰੀਦ-ਵੇਚ 'ਤੇ ਪਾਬੰਦੀ

ਪਟਿਆਲਾ, 8 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਆਮ ਜਨਤਾ ਦੇ ਉਲਾਈਵ ਹਰੇ ਰੰਗ (ਮਿਲਟਰੀ ...

ਪੂਰੀ ਖ਼ਬਰ »

ਗੱਡੀਆਂ 'ਤੇ ਬੱਤੀ ਅਤੇ ਕਾਲੀ ਫ਼ਿਲਮ ਲਗਾਉਣ ਸੰਬੰਧੀ ਪਾਬੰਦੀ ਦੇ ਹੁਕਮ ਜਾਰੀ

ਪਟਿਆਲਾ, 8 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਵਧੀਕ ਡਾਇਰੈਕਟਰ ਜਨਰਲ ਪੁਲਿਸ, ...

ਪੂਰੀ ਖ਼ਬਰ »

ਆੜ੍ਹਤੀਆ ਐਸੋਸੀਏਸ਼ਨ ਤੇ ਰਾਈਸ ਮਿੱਲਰਜ਼ ਐਸੋਸੀਏਸ਼ਨ ਵਲੋਂ ਹਡਾਣਾ ਨੂੰ ਗੁਲਦਸਤਾ ਭੇਟ

ਭੁੱਨਰਹੇੜੀ, 8 ਫਰਵਰੀ (ਧਨਵੰਤ ਸਿੰਘ)-ਪੀ.ਆਰ.ਟੀ.ਸੀ. ਦੇ ਨਵੇਂ ਬਣਾਏ ਚੇਅਰਮੈਨ ਰਣਜੋਧ ਸਿੰਘ ਹਡਾਣਾ ਨਾਲ ਵੱਖ-ਵੱਖ ਵਪਾਰੀ ਵਰਗ ਦੀਆਂ ਜਥੇਬੰਦੀਆਂ ਅਤੇ ਹੋਰ ਨਾਮਵਰ ਨੁਮਾਇੰਦੇ ਖ਼ੁਸ਼ੀ ਸਾਂਝੀ ਕਰ ਰਹੇ ਹਨ | ਇਸ ਤਰ੍ਹਾਂ ਆੜਤੀਆਂ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ...

ਪੂਰੀ ਖ਼ਬਰ »

ਰਿਮਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਮ ਗਿਆਨ 'ਚ ਹੁਨਰ ਦਾ ਕੀਤਾ ਪ੍ਰਦਰਸ਼ਨ

ਮੰਡੀ ਗੋਬਿੰਦਗੜ੍ਹ, 8 ਫਰਵਰੀ (ਮੁਕੇਸ਼ ਘਈ)-ਰਿਮਟ ਯੂਨੀਵਰਸਿਟੀ ਵਿਖੇ ਇਕ ਅੰਤਰ-ਹੋਸਟਲ ਬਹਿਸ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਸੱਤ ਹੋਸਟਲ ਟੀਮਾਂ ਨੇ ਹਿੱਸਾ ਲਿਆ ਅਤੇ ਕੁੱਲ 14 ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਅਤੇ ਲਿੰਗ ਸਮਾਨਤਾ ਦੇ ਵਿਸ਼ੇ ਅਧੀਨ ਬਹਿਸ ਵਿਚ ਭਾਗ ...

ਪੂਰੀ ਖ਼ਬਰ »

ਪੰਜਾਬੀ ਭਾਸ਼ਾ ਐਕਟ ਲਾਗੂ ਹੋਣ ਦੇ ਸਾਲਾਂ ਬਾਅਦ ਵੀ ਪੰਜਾਬੀ ਬੋਲੀ ਨਾਲ ਵਿਤਕਰਾ ਜਾਰੀ

ਪਟਿਆਲਾ, 8 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਰਾਜ ਭਾਸ਼ਾ ਐਕਟ ਬਣਨ ਤੋਂ ਸਾਲਾਂ ਬਾਅਦ ਅੱਜ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ | ਮਾਂ ਬੋਲੀ ਨੂੰ ਸਤਿਕਾਰ ਦਿਵਾਉਣ ਦੇ ਦਾਅਵੇ ਸਰਕਾਰਾਂ ਵਲੋਂ ਵੀ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਹਨ ਪਰ ਅੱਜ ਤੱਕ ਵੀ ...

ਪੂਰੀ ਖ਼ਬਰ »

ਰਣਧੀਰ ਸਿੰਘ ਨੇ ਟ੍ਰੈਫ਼ਿਕ ਪੁਲਿਸ ਇੰਚਾਰਜ ਬਨੂੜ ਵਜੋਂ ਅਹੁਦਾ ਸੰਭਾਲਿਆ

ਬਨੂੜ, 8 ਫਰਵਰੀ (ਭੁਪਿੰਦਰ ਸਿੰਘ)-ਬਨੂੜ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਮਨਜੀਤ ਸਿੰਘ ਦੀ ਇੱਥੋਂ ਬਦਲੀ ਹੋ ਗਈ ਹੈ | ਉਨ੍ਹਾਂ ਦੀ ਥਾਂ 'ਤੇ ਏ.ਐੱਸ.ਆਈ. ਰਣਧੀਰ ਸਿੰਘ ਨੂੰ ਟ੍ਰੈਫ਼ਿਕ ਪੁਲਿਸ ਇੰਚਾਰਜ ਲਗਾਇਆ ਗਿਆ ਹੈ | ਨਵ-ਨਿਯੁਕਤ ਟ੍ਰੈਫ਼ਿਕ ਇੰਚਾਰਜ ਰਣਧੀਰ ਸਿੰਘ ਨੇ ...

ਪੂਰੀ ਖ਼ਬਰ »

ਪਾਵਰਕਾਮ ਨੇ ਨਿਗਮ ਨੂੰ 2 ਕਰੋੜ ਰੁਪਏ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ

ਪਟਿਆਲਾ, 8 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪਾਵਰਕਾਮ ਵਲੋਂ ਅੱਜ ਨਗਰ ਨਿਗਮ ਕੋਲ ਆਪਣਾ ਬਕਾਇਆ ਪ੍ਰਾਪਰਟੀ ਟੈਕਸ 2 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਸਾਲ 2022-23 ਲਈ ਪ੍ਰਾਪਰਟੀ ਟੈਕਸ ਦਾ ਉਦੇਸ਼ 15 ਕਰੋੜ ਰੁਪਏ ਤੈਅ ਕੀਤਾ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਰਾਏਪੁਰ ਮਾਜਰੀ ਸਕੂਲ ਦਾ ਅਚਨਚੇਤ ਨਿਰੀਖਣ

ਫ਼ਤਹਿਗੜ੍ਹ ਸਾਹਿਬ, 8 ਫਰਵਰੀ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਿੰਪਲ ਮਦਾਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਮਾਜਰੀ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਸਮੂਹ ਸਟਾਫ਼ ਨੂੰ ਪੂਰੀ ਮਿਹਨਤ ਕਰਕੇ ਮਿਸ਼ਨ ...

ਪੂਰੀ ਖ਼ਬਰ »

ਪਿੰਡ ਭਮਾਰਸੀ ਜ਼ੇਰ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ

ਫ਼ਤਹਿਗੜ੍ਹ ਸਾਹਿਬ, 8 ਫਰਵਰੀ (ਬਲਜਿੰਦਰ ਸਿੰਘ)-ਡੇਅਰੀ ਵਿਕਾਸ ਵਿਭਾਗ ਵਲੋਂ ਪਿੰਡ ਭਮਾਰਸੀ ਜ਼ੇਰ ਵਿਖੇ ਇਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ 'ਚ ਵੱਖ-ਵੱਖ ਵਿਸ਼ਾ ਮਾਹਿਰਾਂ ਨੇ ਸੰਬੋਧਨ ਕੀਤਾ | ਕੈਂਪ ਦੌਰਾਨ ਡਿਪਟੀ ਡਾਇਰੈਕਟਰ ਡੇਅਰੀ ...

ਪੂਰੀ ਖ਼ਬਰ »

ਐੱਸ.ਡੀ.ਐਮ. ਜੌਹਲ ਵਲੋਂ ਅਮਲੋਹ ਸਕੂਲ ਲੜਕੇ ਦਾ ਦੌਰਾ

ਅਮਲੋਹ, 8 ਫਰਵਰੀ (ਕੇਵਲ ਸਿੰਘ)-ਸਰਕਾਰ ਵਲੋਂ ਸਕੂਲ ਆਫ਼ ਐਮੀਨੈਂਸ ਬਣਾਉਣਾ ਭਵਿੱਖ ਲਈ ਇਕ ਵਧੀਆ ਕਦਮ ਹੈ, ਜਿਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਸਮੇਂ ਦੇ ਹਾਣੀ ਬਣ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਰ ਸਕੇਗੀ, ਸਕੂਲ ਆਫ਼ ਐਮੀਨੈਂਸ ਲਈ ਲੋੜੀਂਦੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX